You are here

ਸੰਪਾਦਕੀ

ਦੇਸ਼ ਦੇ ਗਰੀਬ ਮਜ਼ਦੂਰ 20 ਲੱਖ ਕਰੋੜ ਦੇ ਪੈਕੇਜ ਤੋਂ ਅਣਜਾਣ ਕਿਉਂ? ✍️ ਰਣਜੀਤ ਸਿੰਘ ਹਿਟਲਰ

ਅੱਜ ਕਰੋਨਾ ਵਾਇਰਸ ਨੇ ਜਦੋਂ ਪੂਰੀ ਦੁਨੀਆ ਨੂੰ ਵੱਡੀ ਮੁਸੀਬਤ ਵਿੱਚ ਪਾਇਆ ਹੋਇਆ ਹੈ। ਉਥੇ ਹੀ ਭਾਰਤ ਵਿੱਚ ਇਸ ਵਾਇਰਸ ਦੀ ਮਾਰ ਸਭ ਤੋਂ ਵਧੇਰੇ ਗਰੀਬ ਅਤੇ ਪ੍ਰਵਾਸੀ ਮਜ਼ਦੂਰ ਉੱਤੇ ਪਈ ਹੈ। ਪ੍ਰਵਾਸੀ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਹੀ ਤੈਅ ਕਰਨ ਲਈ ਮਜਬੂਰ ਹਨ।ਜਿਸ ਕਾਰਨ ਉਹ ਸਰੀਰਕ ਅਤੇ ਮਾਨਸਿਕ ਤਸ਼ੱਦਦ ਝੱਲ ਰਹੇ ਹਨ। ਸਾਡੇ ਪ੍ਰਧਾਨ ਮੰਤਰੀ ਜੀ ਨੇ ਬੀਤੇ-ਦਿਨੀਂ 20 ਲੱਖ ਕਰੋੜ ਰੁਪਏ ਦੇ ਵੱਡੇ 'ਆਤਮ ਨਿਰਭਰ ਪੈਕੇਜ' ਦਾ ਐਲਾਨ ਕੀਤਾ ਸੀ। ਜਿਸ ਕਾਰਨ ਦੇਸ਼ ਦੇ ਹਰ ਗਰੀਬ, ਕਿਸਾਨ, ਮਜ਼ਦੂਰ ਅਤੇ ਮਿਡਲਕਲਾਸ ਨੂੰ ਕੁਝ ਮਦਦ ਮਿਲਣ ਦੀ ਉਮੀਦ ਜਾਗੀ ਸੀ। ਪਰੰਤੂ ਹੁਣ ਸਬ ਕੁਝ ਦੇਖਣ ਅਤੇ ਸੁਣਨ ਤੋਂ ਬਾਅਦ ਇੰਨਾ ਸਾਰੇ ਵਰਗਾਂ ਦੇ ਚਿਹਰੇ  ਉੱਤੇ ਨਾਮੋਸ਼ੀ ਛਾ ਗਈ ਹੈ।ਜਿਥੇ ਇਸ ਔਖੀ ਘੜੀ ਵਿੱਚ ਇਹਨਾਂ ਵਰਗਾਂ ਤੱਕ ਸਿੱਧੇ ਤੌਰ ਤੇ ਮਾਲੀ ਸਹਾਇਤਾ ਪਹੁੰਚਣੀ ਚਾਹੀਦੀ ਸੀ।ਜਦ ਕਿ ਇਹ ਥਾਂ-ਥਾਂ ਧੱਕੇ ਖਾਣ ਲਈ ਮਜਬੂਰ ਹਨ। ਪਰੰਤੂ ਸਾਡੇ ਮਹਾਨ ਭਾਰਤ ਦੀ ਸਰਕਾਰ ਦਾ ਦਾਅਵਾ ਹੈ ਕਿ ਅਜੇ ਇਸ ਪੈਕੇਜ ਦਾ ਸਿੱਧੇ ਤੌਰ ਤੇ ਕਿਸੇ ਨੂੰ ਕੋਈ ਲਾਭ ਨਹੀਂ ਮਿਲੇਗਾ ਬਲਕਿ ਇਹ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਦਿਖਾਏਗਾ।ਚਲੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਪੈਕੇਜ ਕੀ ਚੰਗੇ ਨਤੀਜੇ ਦਿਖਾ ਸਕਦਾ ਹੈ।ਫਿਲਹਾਲ ਤਾਂ ਇਹ ਕਾਗਜਾਂ ਵਿੱਚ ਹੀ ਚੰਗੇ ਨਤੀਜੇ ਦਿਖਾਏਗਾ।20 ਲੱਖ ਕਰੋੜ ਦੀ ਗੱਲ ਚੰਗੀਆਂ ਟੀ:ਵੀ ਡਿਬੇਟਾਂ ਤਾਂ ਕਰਾ ਸਕਦੀ ਹੈ।ਪਰੰਤੂ ਉਸ ਗਰੀਬ ਮਾਂ ਦਾ ਦਰਦ ਨਹੀਂ ਵੰਡਾ ਸਕਦੀ ਜੋ ਆਪਣੇ 2 ਸਾਲਾਂ ਦੇ ਬੱਚੇ ਨੂੰ ਸੂਟਕੇਸ ਉੱਤੇ ਲੰਮਾ ਪਾ ਕੇ ਉਸਨੂੰ ਖਿੱਚ ਕੇ ਲਿਜਾਣ ਲਈ ਮਜ਼ਬੂਰ ਹੈ।ਇਸ ਮਾੜੀ ਘੜੀ ਵਿੱਚ ਇਹਨਾਂ ਮਜ਼ਦੂਰਾਂ ਨੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਸਾਡੇ ਸਿਸਟਮ ਅਤੇ ਸਾਡੀਆਂ ਸਰਕਾਰਾਂ ਦੇ ਮੂੰਹ ਤੇ ਰੱਜਕੇ ਚਪੇੜਾਂ ਮਾਰੀਆਂ ਹਨ ਜੋ ਆਏ ਦਿਨ ਦੂਜੇ ਮੁਲਕਾਂ ਨਾਲ ਜੰਗਾਂ ਲੜਨ ਦੀਆਂ ਗੱਲਾਂ ਕਰਦੇ ਹਨ। 50 ਜਾਂ ਜ਼ਿਆਦਾ ਤੋਂ ਜ਼ਿਆਦਾ 100 ਕਰੋੜ ਦਾ ਕੰਮ ਹੈ ਪੂਰੇ ਦੇਸ਼ ਦੇ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਸਹੀ ਸਲਾਮਤ ਪਹੁੰਚਾਉਣ ਦਾ।ਜਦੋਂ ਅਸੀ ਇਨਾਂ ਹੀ ਨਹੀ ਕਰ ਪਾਏ ਤਾਂ ਲੱਖਾਂ ਕਰੋੜ ਦੇ ਪੈਕੇਜਾਂ ਦਾ ਕੌਣ ਯਕੀਨ ਕਰੇਗਾ। ਕੀ ਅਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਹਾਂ।ਉਹਨਾਂ ਤੋਂ ਵੱਧ ਆਤਮ ਨਿਰਭਰ ਕੋਣ ਹੋਵੇਗਾ ਜਿੰਨਾ ਨੂੰ ਪਤਾ ਹੈ ਕਿ ਸਾਡੀ ਸਹਾਇਤਾ ਲਈ ਕੋਈ ਨਹੀਂ ਆਵੇਗਾ ਅਸੀਂ ਖੁਦ ਹੀ ਲੰਮਾ ਪੈਂਡਾ ਤੈਅ ਕਰਕੇ ਆਪਣੇ ਪਿੰਡ ਜਾਣਾ ਨੂੰ ਹੈ। ਗਰੀਬ ਮਜ਼ਦੂਰਾਂ ਨੇ ਤਾਂ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਸਾਬ੍ਹ ਇਹ ਸਭ ਵੱਡੇ ਲੋਕਾਂ ਲਈ ਹੈ,ਸਾਨੂੰ ਕੁਝ ਨਹੀਂ ਮਿਲਣਾ। ਸਾਡੀ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜਿੰਦਗੀ ਵਿੱਚ ਧੱਕੇ ਹੀ ਹਨ,ਜੋ ਅਸੀਂ ਖਾ ਰਹੇ ਹਾਂ।ਹੁਣ ਤਾਂ ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਕਿਤੇ ਹਰ ਰੋਜ਼ ਹੇਠਾਂ ਵੱਲ ਖਿਸਕ ਰਹੀ ਜੀ.ਡੀ.ਪੀ ਦੇ ਸਵਾਲਾਂ ਤੋਂ ਬਚਣ ਲਈ ਤਾਂ ਇਸ ਪੈਕੇਜ ਦੇ ਨਾਂ ਦਾ ਸਹਾਰਾ ਤਾਂ ਨਹੀਂ ਲਿਆ ਗਿਆ। ਆਮ ਲੋਕ ਕਹਿ ਰਹੇ ਹਨ ਕਿ ਵੱਡੇ ਵੱਡੇ ਨੇਤਾ ਅਤੇ ਬਿਜਨਸਮੈਨ ਪਹਿਲਾਂ ਵਾਂਗ ਰੱਲ ਮਿਲ ਕੇ ਕਰੋੜਾਂ ਰੁਪਏ ਦਾ ਗਬਨ ਕਰ ਦੇਣਗੇ।ਅਤੇ ਕਿਸੇ ਵੀ ਗਰੀਬ ਅਤੇ ਲੋੜਵੰਦ ਨੂੰ ਕੱਖ ਨਹੀਂ ਮਿਲਣਾ ਸਿਵਾਏ ਧੱਕਿਆ ਤੋਂ।ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ 7 ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ।ਸਰਕਾਰਾਂ ਨੇ ਕਈ ਪੈਕੇਜ ਐਲਾਨੇ ਪਰੰਤੂ ਆਮ ਵਰਗ ਨੂੰ ਕੋਈ ਫਾਇਦਾ ਨਹੀਂ ਹੋਇਆ, ਵੱਡੇ-ਵੱਡੇ ਲੀਡਰ ਜਿੰਨਾ ਪਾਸ ਮਾਮੂਲੀ ਜਿਹੀ ਪ੍ਰਾਪਰਟੀ ਸੀ।ਅੱਜ ਉਹ ਕਰੋੜਾਂ-ਅਰਬਾਂ ਦੇ ਮਾਲਕ ਕਿਵੇਂ ਬਣਗੇ। ਦੇਸ਼ ਦਾ ਕਿਸਾਨ, ਮਜ਼ਦੂਰ ਹਰ ਰੋਜ਼ ਗਰੀਬ ਹੀ ਹੁੰਦਾ ਗਿਆ। ਲੀਡਰ ਆਏ ਦਿਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਉਹਨਾਂ ਨੂੰ ਵੱਡੇ ਪੈਕੇਜਾਂ ਦੇ ਲਾਲਚ ਦੇ ਕਰ ਬੇਵਕੂਫ ਬਣਾ ਰਹੇ ਹਨ।ਮੈਂ ਸਾਡੀਆਂ ਸਰਕਾਰਾਂ ਅਤੇ ਨੇਤਾਵਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਇੰਨਾ ਗਰੀਬ ਲੋਕਾਂ ਦੀ ਜੋ ਭੁੱਖੇ-ਭਾਣੇ ਤਿੱਖੀ ਧੁੱਪ ਵਿਚ ਸੜਕਾਂ ਉੱਪਰ ਭਟਕ ਰਹੇ ਹਨ ਇੰਨਾ ਦੀ ਮਦਦ ਕਰੋ।ਇਹਨਾਂ ਨੂੰ ਘਰ ਪਹੁੰਚਾੳ ਨਹੀਂ ਤਾਂ ਵੋਟਾਂ ਵੇਲੇ ਇਹ ਤਾਂ ਤੁਹਾਨੂੰ ਹੋ ਸਕਦਾ ਮੁਆਫੀ ਦੇ ਦੇਣ ਪਰੰਤੂ ਰੱਬ ਮੁਆਫ ਨਹੀਂ ਕਰੇਗਾ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ ਪੰਜਾਬ।

ਮੋ:ਨੰ:-7901729507

FB/ Ranjeet Singh Hitlar

ਕਾਗਜ਼ ,ਰੁੱਖ ਤੇ ਵਾਤਾਵਰਨ ✍️ ਜੋਧ ਦੇਹੜਕਾ

ਕਾਗਜ਼ ,ਰੁੱਖ ਤੇ ਵਾਤਾਵਰਨ
           ਭਾਵੇਂ ਅੱਜ ਦਾ ਯੁੱਗ ਡਿਜ਼ੀਟਲ ਹੋ ਰਿਹਾ ਹੈ, ਫਿਰ ਵੀ ਕਾਗਜ਼ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਬੈਂਕਾਂ, ਘਰਾਂ ਆਦਿ ਵਿੱਚ ਵੀ ਕਾਗਜ਼ ਦੀ ਵਰਤੋਂ ਆਮ ਹੁੰਦੀ ਹੈ। ਕਾਗਜ਼ ਤੋਂ ਬਿਨਾਂ ਸਾਡੀ ਜਿੰਦਗੀ ਦਾ ਪਹੀਆ ਘੁੰਮ ਹੀ ਨੀ ਸਕਦਾ ਕਿਉਂਕਿ ਜਿੰਦਗੀ ਜੀਣ ਲਈ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਵੀ ਸਾਨੂੰ ਨੋਟ ਰੂਪੀ ਕਾਗਜ਼ ਦੀ ਵਰਤੋਂ ਕਰਨੀ ਪੈਂਦੀ ਹੈ। ਕਦੇ ਸੋਚਿਆ ਕਿ ਇਹ ਕਾਗਜ਼ ਕਿੱਥੋਂ ਆਉਂਦਾ, ਕਿਵੇਂ ਬਣਦਾ ਤੇ ਸਾਡੇ ਵਾਤਾਵਰਨ 'ਤੇ ਇਸਦਾ ਕੀ ਅਸਰ ਪੈਂਦਾ ? ਆਉ ਅੱਜ  ਅਸੀਂ ਕਾਗਜ਼  ਬਣਨ ਦੀ ਪ੍ਰਕ੍ਰਿਆ ਤੇ ਵਾਤਾਵਰਨ 'ਤੇ ਪੈ ਰਹੇ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕਰੀਏ।
ਕਾਗਜ਼ ਦੀ ਬਣਨ ਦੀ ਪ੍ਰਕ੍ਰਿਆ
         ਕਾਗਜ਼ ਜਿਸਨੂੰ ਅੰਗਰੇਜ਼ੀ ਵਿੱਚ paper ਕਿਹਾ ਜਾਂਦਾ ਹੈ , ਨੂੰ ਬਣਾਓਣ ਲਈ ਰੁੱਖਾਂ ਦੇ ਗੁੱਦੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਕੁੱਝ ਨਰਮ ਲੱਕੜੀ ਦੇ ਰੁੱਖ ਜਿਵੇਂ spruce, fir, larch, hemlock ਅਤੇ ਸ਼ਖਤ ਲੱਕੜੀ ਦੇ ਰੁੱਖ ਜਿਵੇਂ popular, aspen, birch ਆਦਿ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀ ਘਾਹ ਤੇ ਰੁੱਖਾਂ ਦੇ ਰੇਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੇ ਗੁੱਦੇ ਨੂੰ ਪਾਣੀ ਵਿੱਚ ਤਦ ਤੱਕ ਘੋਲਿਆ ਜਾਂਦਾ ਹੈ ਜਦ ਤੱਕ ਇਹ ਨਰਮ ਨਾ ਹੋ ਜਾਵੇ। ਉਸ ਤੋਂ ਬਾਅਦ ਗੁੱਦੇ ਨੂੰ ਕਾਗਜ਼ ਦੀ ਗੁਣਵੱਤਾ ਦੇ ਅਧਾਰ 'ਤੇ ਵੱਖ-ਵੱਖ ਮਸ਼ੀਨਾਂ ਵਿੱਚ ਭੇਜ ਦਿੱਤਾ ਜਾਂਦਾ। ਜੋ ਗੁੱਦੇ ਨੂੰ ਸੁਕਾ ਕੇ ਪੇਪਰ ਰੋਲ ਤਿਆਰ ਕਰਦੀਆਂ ਹਨ। ਆਮ ਵਰਤੋਂ ਵਾਲੇ ਕਾਗਜ਼ ਜਿਵੇਂ ਅਖ਼ਬਾਰ, ਕਾਪੀ, ਕਿਤਾਬ ਆਦਿ ਲਈ ਨਰਮ ਪੌਦੇ ਦੇ ਰੇਸ਼ਿਆਂ ਤੇ ਕਪਾਹ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਕਾਗਜ਼ ਦੀ ਪੂਰਤੀ ਲਈ ਰੁੱਖਾਂ ਦੀ ਕਟਾਈ
       ਅੱਜ-ਕੱਲ ਬਹੁਤ ਸਾਰੇ ਕਾਰਖਾਨੇ ਕਾਗਜ਼ ਬਣਾਓਣ ਦੀ ਦੌੜ ਵਿੱਚ ਹਨ। ਇਹ ਕਾਰਖ਼ਾਨੇ ਕਾਗਜ਼ ਲਈ ਲਗਾਤਾਰ ਰੁੱਖਾਂ ਨੂੰ ਵੱਢ ਰਹੇ ਹਨ। ਜਿਵੇਂ-ਜਿਵੇਂ ਕਾਗਜ਼ ਦੀ ਮੰਗ ਵਧ ਰਹੀ ਹੈ ਉਸੇ ਤਰ੍ਹਾਂ ਰੁੱਖਾਂ ਦੀ ਕਟਾਈ ਵੀ ਵਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਹਰ ਸਾਲ 3.5 ਬਿਲੀਅਨ ਤੋਂ ਲੈ ਕੇ 7 ਬਿਲੀਅਨ ਰੁੱਖ ਸਿਰਫ਼ ਤੇ ਸਿਰਫ਼ ਕਾਗਜ਼ ਦੀ ਪੂਰਤੀ ਲਈ ਹੀ ਵੱਢ ਲਏ ਜਾਂਦੇ ਹਨ। ਸਾਡੀ ਧਰਤੀ ਹਰ ਸਾਲ 18.7 ਮਿਲੀਅਨ ਏਕੜ ਜੰਗਲ ਕਾਗਜ਼ ਦੀ ਪੂਰਤੀ ਲਈ ਹੀ ਗਵਾ ਰਹੀ ਹੈ ਭਾਵ 27 ਫੁੱਟਬਾਲ ਦੇ ਮੈਦਾਨਾਂ ਬਰਾਬਰ ਰੁੱਖ ਹਰ ਮਿੰਟ ਕਾਗਜ਼ ਲਈ ਕੱਟੇ ਜਾ ਰਹੇ ਹਨ।
ਰੁੱਖਾਂ ਦੀ ਕਟਾਈ ਦਾ ਵਾਤਾਵਰਨ 'ਤੇ ਪ੍ਰਭਾਵ
           ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਦਾ ਵਾਤਾਵਰਨ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। WWF ਦੇ ਅਨੁਸਾਰ ਹਰ ਸਾਲ ਲਗਭਗ 15% ਗਰੀਨ ਹਾਊਸ ਗੈਸਾਂ ਦਾ ਨਿਕਾਸ ਵਣਾ ਦੀ ਕਟਾਈ ਕਾਰਨ ਹੋ ਜਾਂਦਾ ਹੈ। ਜਿਸ ਨਾਲ ਧਰਤੀ ਦੀ ਤਪਸ ਦਿਨੋ ਦਿਨ ਵਧ ਰਹੀ ਹੈ। ਅਸਟਰੇਲੀਆ ਦੇ ਜੰਗਲਾਂ ਦੀ ਅੱਗ ਇਸੇ ਤਪਸ ਦਾ ਨਤੀਜਾ ਹੈ, ਧਰੁੱਵਾਂ ਦੀ ਬਰਫ਼ ਪਿਘਲ ਕੇ ਸਮੁੰਦਰਾਂ ਦੇ ਪੱਧਰ ਨੂੰ ਵਧਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਟਾਪੂ ਡੁੱਬਣ ਦੀ ਕਗਾਰ 'ਤੇ ਹਨ। ਇਸ ਕਾਰਨ ਹੀ ਗਲੋਬਲ ਵਾਰਮਿੰਗ ਦੀ ਸਮੱਸਿਆ ਪੈਦਾ ਹੋਈ ਹੈ ਜੋ ਮੌਸਮ ਦੇ ਬੇਮੌਸਮ ਹੋਣ ਦਾ ਕਾਰਨ ਬਣ ਰਹੀ ਹੈ।
ਉਪਰਾਲੇ
          ਇਹਨਾਂ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਕੁਝ ਕੁ ਦੇਸ਼ਾਂ ਨੇ ਕਾਗਜ਼ ਨੂੰ ਰੀਸਾਇਕਲ ਕਰਨਾ ਸ਼ੁਰੂ ਕੀਤਾ ਹੈ, ਜਿਸ ਕਾਰਨ ਉਹਨਾਂ ਦੇਸ਼ਾਂ ਵਿੱਚ ਵਣਾਂ ਦੀ ਕਟਾਈ 15% ਤੋਂ 35% ਤੱਕ ਘਟੀ ਹੈ। ਭਾਰਤ ਵਿੱਚ ਵੀ ਲਗਭਗ ਹਰ ਸਾਲ 3 ਮਿਲੀਅਨ ਟਨ ਕਾਗਜ਼ ਰੀਸਾਇਕਲ ਕੀਤਾ ਜਾਂਦਾ ਹੈ ਜੋ ਕੁੱਲ ਖਪਤ ਦਾ ਲਗਭਗ 20% ਹੀ ਬਣਦਾ ਹੈ ਅਤੇ ਬਾਕੀ ਬਚੇ ਪੇਪਰ ਚੋਂ 50% ਅਸੀਂ ਜਲਾ ਦਿੰਦੇ ਹਾਂ। ਜੋ ਵਾਤਾਵਰਨ 'ਤੇ ਦੂਹਰੀ ਮਾਰ ਪਾਓਦਾ ਹੈ।
        ਸਾਨੂੰ ਮਾਪੇ, ਅਧਿਆਪਕ ਅਤੇ ਇਸ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਖੁਦ ਨੂੰ ਤੇ ਬੱਚਿਆਂ ਨੂੰ ਕਾਗਜ਼ ਦੀ ਸਹੀ ਵਰਤੋਂ ਕਰਨਾ ਅਤੇ ਬੇਕਾਰ ਹੋ ਚੁੱਕੇ ਕਾਗਜ਼ ਨੂੰ ਅੱਗ ਦੇ ਹਵਾਲੇ ਕਰਨ ਦੀ ਥਾਂ ਰੱਦੀ ਵਿੱਚ ਵੇਚ ਕੇ ਰੀਸਾਇਕਲਿੰਗ ਲਈ  ਭੇਜਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਤਾਂ ਅਸੀਂ ਕੁਝ ਕਮਾਈਕਰ ਸਕਦੇ ਹਾਂ ਤੇ ਦੂਜਾ ਬਹੁਤ ਸਾਰੇ ਰੁੱਖਾਂ ਨੂੰ ਕੱਟੇ ਜਾਣ ਤੋਂ ਬਚਾ ਸਕਦੇ ਹਾਂ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਧਰਤੀ ਦੀ ਵਧ ਰਹੀ ਤਪਸ ਨੂੰ ਘਟ ਕਰਨ ਅਤੇ ਵਾਤਾਵਰਨ ਨੂੰ ਬਚਾਓਣ ਲਈ ਆਪਣਾ ਯੋਗਦਾਨ ਪਾ ਸਕੀਏ।
ਉਮੀਦਾਂ
 

ਦਫ਼ਤਰੀ ਰਾਜਨੀਤੀ ਅਤੇ ਦਫ਼ਤਰੀ ਸਕਰਾਤਮਕਤਾ ਤੇ ਸੁਹਿਰਦਤਾ ✍️ ਗੋਬਿੰਦਰ ਸਿੰਘ ਢੀਂਡਸਾ

ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪ੍ਰਸ਼ਾਸਨਿਕ ਅਤੇ ਆਪਣੇ ਖਿੱਤੇ ਨਾਲ ਸੰਬੰਧਤ ਟੀਚਿਆਂ ਦੀ ਪ੍ਰਾਪਤੀ ਲਈ ਦਫ਼ਤਰਾਂ ਅਤੇ ਦਫ਼ਤਰੀ ਅਮਲੇ ਦੀ ਜ਼ਰੂਰਤ ਹੁੰਦੀ ਹੈ ਜਿਸਦੇ ਸਦਕਾ ਇਹ ਆਪਣੇ ਕਾਰਜਾਂ ਨੂੰ ਸੰਤੁਲਨਤਾ ਨਾਲ ਨੇਪਰੇ ਚਾੜਦੇ ਹਨ। ਦਫ਼ਤਰ ਇਹਨਾਂ ਅਦਾਰਿਆਂ ਦਾ ਕੇਂਦਰ ਬਿੰਦੂ ਹੁੰਦੇ ਹਨ ਅਤੇ ਉਹਨਾਂ ਦੀ ਸਫ਼ਲਤਾ ਦਫ਼ਤਰੀ ਅਮਲੇ ਭਾਵ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਨਿਰਭਰ ਕਰਦੀ ਹੈ। ਹਰ ਵਿਅਕਤੀ ਜਾਂ ਕਰਮਚਾਰੀ ਦੇ ਕੰਮ ਕਰਨ ਦੇ ਦੋ ਨਜ਼ਰੀਆਂ ਜਾਂ ਪਹੁੰਚ ਹੁੰਦੀ ਹੈ ਸਕਰਾਤਮਕ ਅਤੇ ਨਕਰਾਤਮਕ। ਯੋਗ ਅਤੇ ਸਕਰਾਤਮਕ ਪਹੁੰਚ ਰੱਖਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਕਾਰਜਸ਼ੈਲੀ ਸਦਕਾ ਚੰਗੇ ਨਤੀਜੇ ਦਿੰਦੇ ਹਨ ਉੱਥੇ ਹੀ ਦਫ਼ਤਰਾਂ ਵਿੱਚ ਨਕਰਾਤਮਕ ਪਹੁੰਚ ਰੱਖਣ ਵਾਲੇ ਕਰਮਚਾਰੀ ਜਿੱਥੇ ਸਾਥੀ ਕਰਮਚਾਰੀਆਂ ਦਾ ਨੁਕਸਾਨ ਕਰਦੇ ਹਨ ਉੱਥੇ ਹੀ ਅਦਾਰੇ ਦੀਆਂ ਸੇਵਾਵਾਂ ਅਤੇ ਟੀਚਿਆਂ ਨੂੰ ਪਿਛਾਂਹ ਵੱਲ ਡਾਢਾ ਧੱਕਾ ਮਾਰਦੇ ਹਨ।

ਦਫ਼ਤਰਾਂ ਵਿੱਚ ਹਲਕੀ ਮਾਨਸਿਕਤਾ ਵਾਲੇ ਕਰਮਚਾਰੀਆਂ ਦਾ ਸੁਭਾਅ ਹੀ ਹੁੰਦਾ ਹੈ ਦੂਜੇ ਦੇ ਕੰਮਾਂ ਵਿੱਚ ਸਿੱਧੇ ਜਾਂ ਅਸਿੱਧੇ ਢੰਗਾਂ ਨਾਲ ਰੁਕਾਵਟ ਪੈਦਾ ਕਰਦੇ ਹਨ। ਅਜਿਹੇ ਕਰਮਚਾਰੀ ਪ੍ਰਾਪਤ ਆਦੇਸ਼ਾਂ, ਕੰਮਾਂ ਨੂੰ ਪਹਿਲਾਂ ਹੀ ਨਕਰਾਤਮਕ ਪਹੁੰਚ ਨਾਲ ਸ਼ੁਰੂ ਕਰਦੇ ਹਨ। ਚਾਪਲੂਸ, ਚੁਗਲਬਾਜ਼, ਆਯੋਗ ਅਤੇ ਨਕਰਾਤਮਕ ਕਰਮਚਾਰੀਆਂ ਦਾ ਦਫਤਰ ਵਿੱਚ ਆਪਣਾ ਵਿਸ਼ੇਸ਼ ਰੁੱਤਬਾ ਬਣਾਈ ਰੱਖਣ ਦਾ ਜ਼ਿਆਦਾ ਰੁਝਾਨ ਹੁੰਦਾ ਹੈ। ਦਫ਼ਤਰੀ ਮਾੜੇ ਅਨਸਰ, ਉੱਚ ਅਧਿਕਾਰੀਆਂ ਦੇ ਦੂਜੇ ਕਰਮਚਾਰੀਆਂ ਪ੍ਰਤੀ ਕੰਨ ਭਰਦੇ ਰਹਿੰਦੇ ਹਨ, ਚਾਲਾਕੀਆਂ ਨਾਲ ਭਰਪੂਰ ਮਿੱਠੇ ਠੱਗ ਹੁੰਦੇ ਹਨ। ਅਜਿਹੇ ਕਰਮਚਾਰੀ ਅਫ਼ਸਰ ਜਾਂ ਉੱਚ ਅਧਿਕਾਰੀ ਦੇ ਵਿਸ਼ਵਾਸ ਦਾ ਬਹੁਤ ਨਜ਼ਾਇਜ਼ ਫਾਇਦਾ ਚੁੱਕਦੇ ਹਨ ਅਤੇ ਅਧਿਕਾਰੀ ਦੀ ਜਾਣਕਾਰੀ ਤੋਂ ਬਿਨ੍ਹਾਂ ਬਾਕੀ ਅਮਲੇ ਉੱਪਰ ਸਿੱਧੇ ਅਸਿੱਧੇ ਢੰਗਾਂ ਨਾਲ ਖ਼ੁਦ ਫੈਸਲੇ ਥੋਪਣ ਦੇ ਵਿਕਾਰ ਤੋਂ ਪੀੜਤ ਹੋ ਜਾਂਦੇ ਹਨ। ਇੱਥੇ ਸੰਬੰਧਤ ਅਧਿਕਾਰੀ ਦਾ ਫ਼ਰਜ਼ ਬਣਦਾ ਹੈ ਉਹ ਕੰਨਾਂ ਦਾ ਕੱਚਾ ਨਾ ਬਣੇ, ਲਾਈ ਲੱਗ ਨਾ ਬਣੇ ਅਤੇ ਕਰਮਚਾਰੀਆਂ ਸੰਬੰਧੀ, ਅਦਾਰੇ ਦੀ ਮਾਣ ਅਤੇ ਕਾਰਜਸ਼ੀਲਤਾ ਨਾਲ ਕੋਈ ਸਮਝੌਤਾ ਨਾ ਕਰੇ, ਉੱਚ ਅਧਿਕਾਰੀ ਨੂੰ ਫੈਸਲੇ ਆਪਣੇ ਵਿਵੇਕ ਨਾਲ ਲੈਣੇ ਚਾਹੀਦੇ ਹਨ। ਅਧਿਕਾਰੀ ਦਾ ਲਾਈਲੱਗ ਹੋਣਾ ਉਸਦੀ ਯੋਗਤਾ ਅਤੇ ਵਿਵੇਕ ਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦਾ ਹੈ। ਸਿਫਾਰਸ਼ਾਂ ਰਾਹੀਂ ਆਏ ਆਯੋਗ ਵਿਅਕਤੀ, ਯੋਗ ਅਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਯੋਗ ਅਤੇ ਕੁਸ਼ਲ ਕਰਮਚਾਰੀ ਲਈ ਜ਼ਰੂਰੀ ਹੈ ਕਿ ਉਹ ਦਫ਼ਤਰੀ ਰਾਜਨੀਤੀ ਨੂੰ ਆਪਣੇ ਉੱਪਰ ਭਾਰੂ ਨਾ ਹੋਣ ਦੇਵੇ ਅਤੇ ਸਜਗਤਾ ਨਾਲ ਰਹੇ। ਕਈ ਵਾਰ ਦਫ਼ਤਰਾਂ ਵਿੱਚ ਅਜਿਹੇ ਸਹਿਕਰਮੀਆਂ ਨਾਲ ਕੰਮ ਕਰਨਾ ਪੈਂਦਾ ਹੈ ਜੋ ਯੋਗ ਨਹੀਂ ਹੁੰਦੇ ਅਤੇ ਆਪਣੇ ਉੱਚ ਅਧਿਕਾਰੀ ਦੇ ਅੱਗੇ ਆਪਣੀ ਵਾਹ-ਵਾਹ ਕਰਦੇ ਨਹੀਂ ਥੱਕਦੇ ਅਤੇ ਦੁਜਿਆਂ ਨੂੰ ਮਾੜਾ ਦਿਖਾਉਣ ਜਾਂ ਸਾਬਿਤ ਕਰਨ ਵਿੱਚ ਆਪਣੀ ਜਿੱਤ ਸਮਝਦੇ ਹਨ, ਸੋ ਦਫ਼ਤਰੀ ਮਾਹੌਲ ਸੰਬੰਧੀ ਹਮੇਸ਼ਾ ਚੌਕੰਨੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਸਥਿਤੀ ਬਿਲਕੁਲ ਸਪੱਸ਼ਟ ਰੱਖਣੀ ਚਾਹੀਦੀ ਹੈ। ਦੂਜਿਆਂ ਨਾਲ ਮਿਲ ਕੇ ਰਹਿਣਾ ਚੰਗੀ ਗੱਲ ਹੈ ਪਰੰਤੂ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਨੂੰ ਸਹਿ-ਕਰਮੀਆਂ ਨਾਲ ਸਾਂਝੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਸਹਿਕਰਮੀਆਂ ਤੇ ਯਕੀਨ ਕਰੋ ਪਰੰਤੂ ਅੰਧਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਸੇ ਇੱਕ ਦੇ ਕਹੇ ਤੇ ਦੂਜੇ ਸਹਿਕਰਮੀ ਨੂੰ ਮਾੜਾ ਨਹੀਂ ਮੰਨਣਾ ਚਾਹੀਦਾ ਸਗੋਂ ਸੰਬੰਧਤ ਵਿਅਕਤੀ ਨੂੰ ਖੁਦ ਜਾਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਜਦ ਕੋਈ ਤੁਹਾਡੇ ਕੋਲ ਕਿਸੇ ਦੀ ਚੁਗਲੀ ਕਰ ਰਿਹਾ ਹੈ ਤਾਂ ਯਾਦ ਰਹੇ ਕਿਸੇ ਹੋਰ ਕੋਲ ਉਹ ਤੁਹਾਡੀ ਚੁਗਲੀ ਕਰ ਸਕਦਾ ਹੈ, ਕਮੈਂਟ ਕਰਨ ਤੋਂ ਬਚਣਾ ਚਾਹੀਦਾ ਹੈ। ਕਿਸੇ ਦੇ ਦਬਾਅ ਹੇਠ ਆ ਕੇ ਗਲਤ ਦਾ ਸਾਥ ਨਹੀਂ ਦੇਣਾ ਚਾਹੀਦਾ ਸਗੋਂ ਆਪਣਾ ਪੱਖ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਤੁਹਾਡਾ ਵਿਵਹਾਰ ਨਿਮਰਤਾ ਭਰਪੂਰ ਹੋਵੇ,

ਅਜਿਹਾ ਵਿਵਹਾਰ ਦੂਜਿਆਂ ਨੂੰ ਖਿੱਚ ਪੈਦਾ ਕਰਦਾ ਹੈ। ਕਿਸੇ ਕਾਰਨ ਨਾ ਤਾਂ ਜ਼ਿਆਦਾ ਖੁਸ਼ ਹੀ ਹੋਣਾ ਚਾਹੀਦਾ ਹੈ ਅਤੇ ਨਾਂਹੀ ਕਿਸੇ ਕਾਰਨ ਜਿਆਦਾ ਗੱਸੇ ਵਿੱਚ ਆਉਣਾ ਚਾਹੀਦਾ ਹੈ, ਆਪਣੇ ਸੁਭਾਅ ਵਿੱਚ ਸਹਿਜਤਾ ਅਤੇ ਸਥਿਰਤਾ ਬਣਾਈ ਰੱਖਣੀ ਚਾਹੀਦੀ ਹੈ।

ਯੋਗ ਅਤੇ ਕੁਸ਼ਲ ਕਰਮਚਾਰੀ ਕਿਸੇ ਤਰ੍ਹਾਂ ਦੀ ਗਲਤੀ ਹੋਣ ਤੇ ਗਲਤੀ ਸਵੀਕਾਰ ਕਰਨ ਦਾ ਗੁਣ ਰੱਖਦੇ ਹਨ ਅਤੇ ਉਹਨਾਂ ਦੇ ਵਿਵਹਾਰ ਵਿੱਚ ਵੀ ਸਕਰਾਤਮਕਤਾ ਅਤੇ ਸੁਹਿਰਤਦਾ ਦੀ ਝਲਕ ਸਪੱਸ਼ਟ ਨਜ਼ਰੀ ਆਉਂਦੀ ਹੈ। ਦਫ਼ਤਰਾਂ ਵਿੱਚ ਆਪਣੀ ਮਰਿਆਦਾ ਦਾ ਹਮੇਸ਼ਾਂ ਖ਼ਿਆਲ ਰੱਖਣਾ ਚਾਹੀਦਾ ਹੈ। ਜੇਕਰ ਕੋਈ ਤੁਹਾਡੇ ਖ਼ਿਲਾਫ ਰਾਜਨੀਤੀ ਕਰ ਰਿਹਾ ਹੈ ਤਾਂ ਉਸ ਨਾਲ ਇਕੱਲੇ ਗੱਲ ਕਰਨਾ ਚਾਹੀਦਾ ਹੈ ਤਾਂ ਜੇ ਉਹ ਸਮਝਦਾਰ ਹੋਵੇਗਾ ਤਾਂ ਤੁਹਾਡੇ ਤੋਂ ਮਾਫ਼ੀ ਮੰਗੇਗਾ, ਨਹੀਂ ਫਿਰ ਉਸਦੇ ਦੁਆਰਾ ਸ਼ੁਰੂ ਕੀਤੀ ਗਈ ਸਿਆਸਤ ਜਾਂ ਲੜਾਈ ਨੂੰ ਤੁਹਾਨੂੰ ਅੰਤ ਤੱਕ ਪਹੁੰਚਾਣਾ ਲਾਜ਼ਮੀ ਹੋਵੇਗਾ ਅਤੇ ਖੁਦ ਦੀ ਕਾਬਲੀਅਤ ਸਾਬਿਤ ਕਰਨੀ ਪਵੇਗੀ। ਸਮੇਂ ਰਹਿੰਦੇ ਉੱਚ ਅਧਿਕਾਰੀ ਨਾਲ ਸੰਬੰਧਤ ਤੱਥਾਂ ਤੇ ਗੱਲ ਕੀਤੀ ਜਾ ਸਕਦੀ ਹੈ। ਆਪਣੇ ਕੰਮ ਤੇ ਫੋਕਸ ਕਰਨਾ ਚਾਹੀਦਾ ਹੈ। ਆਪਣੇ ਟੀਮ ਲੀਡਰ ਜਾਂ ਉੱਚ ਅਧਿਕਾਰੀ ਨੂੰ ਹਮੇਸ਼ਾ ਭਰੋਸੇ ਵਿੱਚ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਵੋ। ਤੁਹਾਡੇ ਲਈ ਜ਼ਰੂਰੀ ਹੈ ਕਿ ਤੁਹਾਡਾ ਕੰਮ ਬੋਲੇ ਅਤੇ ਤੁਹਾਡੀ ਯੋਗਤਾ ਤੇ ਕੋਈ ਪ੍ਰਸ਼ਨ ਚਿੰਨ ਨਾ ਲਗਾ ਸਕੇ।

ਕਿਸੇ ਯੋਗ ਕਰਮਚਾਰੀ ਦੇ ਖ਼ਿਲਾਫ਼ ਦਫ਼ਤਰੀ ਰਾਜਨੀਤੀ ਵਿੱਚ ਸ਼ਾਮਿਲ ਹੋਣਾ ਚੰਗੀ ਗੱਲ ਨਹੀਂ ਸਗੋਂ ਇਸਤੋਂ ਪਾਸਾ ਵੱਟਣਾ ਹੀ ਜ਼ਿਆਦਾ ਸਮਝਦਾਰੀ ਹੋਵੇਗੀ। ਤੁਹਾਡੇ ਜਵਾਬ ਸਿੱਧੇ ਸਪਾਟ ਸਪੱਸ਼ਟ ਹੋਣੇ ਚਾਹੀਦੇ ਹਨ ਜਿਸ ਨਾਲ ਕੰਮ ਕਰਨ ਵਿੱਚ ਤੁਹਾਨੂੰ ਦਿੱਕਤ ਹੈ, ਉੱਥੇ ਨਾਂਹ ਕਹਿਣਾ ਚੰਗਾ ਹੈ, ਉਹਨਾਂ ਦੇ ਪੱਟੇ ਟੋਏ ਵਿੱਚ ਡਿੱਗਣ ਨਾਲੋਂ। ਦਫ਼ਤਰਾਂ ਵਿੱਚ ਮਾੜੇ ਸਹਿਕਰਮੀਆਂ ਨਾਲ ਨਿਪਟਣ ਵਿੱਚ ਤੁਹਾਡਾ ਆਤਮ ਵਿਸ਼ਵਾਸ ਹੀ ਤੁਹਾਡਾ ਹਥਿਆਰ ਹੈ।

ਚੁਗਲਖੋਰ ਅਤੇ ਚਾਪਲੂਸ ਕਰਮਚਾਰੀ ਦੀ ਅਸਲੀਅਤ ਜ਼ਿਆਦਾ ਦੇਰ ਤੱਕ ਛੁਪੀ ਨਹੀਂ ਰਹਿ ਸਕਦੀ ਅਤੇ ਉਹ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਆਪਣੇ ਸਹਿਕਰਮੀਆਂ ਦੀ ਨਜ਼ਰਾਂ ਚ ਆਪਣਾ ਵੱਕਾਰ ਗੁਆ ਲੈਂਦਾ ਹੈ। ਸੰਸਾਰ ਦਾ ਨਿਯਮ ਹੈ ਕਿ ਕਦੇ ਕਿਸੇ ਬਿਨ੍ਹਾਂ ਕੁਝ ਨਹੀਂ ਰੁੱਕਦਾ, ਇਸ ਲਈ ਨਕਰਾਤਮਕ ਕਰਮਚਾਰੀਆਂ ਨੂੰ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਇਹੋ ਅਦਾਰੇ ਅਤੇ ਸਹਿਕਰਮੀਆਂ ਲਈ ਸਹੀ ਹੋਵੇਗਾ।

ਇਹ ਕੋਈ ਅੱਤਕੱਥਨੀ ਨਹੀਂ ਕਿ ਵਿਅਕਤੀ ਦੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਉਸਦੇ ਮਾਤਾ ਪਿਤਾ ਤੋਂ ਮਿਲੇ ਸੰਸਕਾਰ, ਪੜ੍ਹਾਈ ਅਤੇ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਸ ਲਈ ਹਰ ਵਿਅਕਤੀ ਅਤੇ ਕਰਮਚਾਰੀ ਨੂੰ ਚਾਹੀਦਾ ਹੈ ਕਿ ਉਹ ਨਕਰਾਤਮਕਤਾਂ ਤੋਂ ਲਾਂਭੇ ਹੋ ਆਪਣੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਸਕਰਾਤਮਕਤਾ ਅਤੇ ਸੁਹਿਰਦਤਾ ਦਾ ਲੇਪ ਕਰੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜਵਾਲ

ਤਹਿਸੀਲ: ਧੂਰੀ (ਸੰਗਰੂਰ)

ਈਮੇਲ: bardwal.gobinder@gmail.com

ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੀ ਤਲਖ਼ੀ ਵਿਚਾਲੇ ਭਾਰਤ ਦਾ ਰੋਲ।

ਜਿਥੇ ਇਕ ਪਾਸੇ ਪੂਰੀ ਦੁਨੀਆ ਕੋਵਿਡ-19 ਭਾਵ ਕਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ।ਉਥੇ ਹੀ ਹੁਣ  ਦੁਨੀਆਂ ਦੀਆਂ ਦੋ ਵੱਡੀਆ ਸ਼ਕਤੀਆਂ  ਅਮਰੀਕਾ ਅਤੇ ਚੀਨ ਇਕ-ਦੂਜੇ ਦੇ ਸਾਹਮਣੇ ਆਣ ਖਲੋਤੀਆਂ ਹਨ।ਗੱਲ ਅਮਰੀਕਾ ਦੀ ਕਰੀਏ ਤਾਂ,ਉਸਨੇ ਕੋਈ ਸ਼ੱਕ ਨਹੀ ਬਲਕਿ ਪੂਰੇ ਯਕੀਨ ਨਾਲ ਕਿਹਾ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਆਫਤ ਜਾਂ ਮਹਾਮਾਰੀ ਨਹੀ ਹੈ,ਇਹ ਤਾਂ ਚੀਨ ਦੇ ਵੁਹਾਨ ਸ਼ਹਿਰ ਦੀ ਲੈਬ ਵਿਚ ਬਣਿਆ ਇਕ ਆਰਟੀਫੀਸ਼ੀਅਲ ਵਾਇਰਸ ਹੈ।ਜੋ ਪੂਰੀ ਦੁਨੀਆ ਵਿਚ ਲੱਖਾਂ ਲੋਕਾਂ ਨੂੰ ਕਿਸੇ ਦੈਂਤ ਦੇ ਵਾਂਗ ਨਿਗਲ ਰਿਹਾ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ WHO ਭਾਵ 'ਵਰਲਡ ਹੈਲਥ ਔਰੇਂਗਨਾਇਜੇਸ਼ਨ' ਨੇ ਵੀ ਆਪਣਾ ਸਹੀ ਰੋਲ ਨਹੀ ਨਿਭਾਇਆ,ਅਤੇ ਚੀਨ ਦੀ ਕਠਪੁਤਲੀ ਦੀ ਤਰਾਂ ਕੰਮ ਕੀਤਾ ਹੈ।ਜਿਸ ਕਾਰਣ ਪੁਰੀ ਦੁਨੀਆ ਦੇ ਲੱਖਾਂ ਲੋਕ ਮਾਰੇ ਗਏ।ਇਸੇ ਤਹਿਤ ਅਮਰੀਕਾ ਨੇ WHO ਨੂੰ ਹਰ ਸਾਲ ਦੇਣ ਵਾਲੇ ਫੰਡ ਉਪਰ ਵੀ ਰੋਕ ਲਗਾ ਦਿੱਤੀ।ਦੂਜੇ ਪਾਸੇ ਚੀਨ ਅਮਰੀਕਾ ਦੇ ਦਾਅਵਿਆਂ ਨੂੰ ਲਗਾਤਾਰ ਨਕਾਰਦਾ ਰਿਹਾ ਹੈ।ਚੀਨ ਦਾ ਕਹਿਣਾ ਹੈ ਕਿ ਅਮਰੀਕਾ ਆਪਣੇ ਲੋਕਾਂ ਦੀ ਜਾਨ ਬਚਾਉਣ ਵਿੱਚ ਨਾਕਾਮ ਰਿਹਾ ਹੈ ਅਤੇ ਹੁਣ ਇਲਜ਼ਾਮ ਸਾਡੇ ਸਿਰ ਮੜ੍ਹ ਰਿਹਾ ਹੈ।ਜਦਕਿ ਅਸੀ ਖੁਦ ਇਸ ਮਹਾਮਾਰੀ ਨਾਲ ਲੜ ਕੇ ਬਾਹਰ ਨਿਕਲੇ ਹਾਂ ਅਤੇ ਹੁਣ ਦੁਸਰੇ ਮੁਲਕਾਂ ਦੀ ਮਦਦ ਕਰ ਰਹੇ ਹਾਂ।ਚੀਨ ਦੇ ਵਿਦੇਸ਼ੀ ਬੁਲਾਰਿਆ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਬਿਆਨ ਦੋਵਾਂ ਦੇਸ਼ਾ ਵਿਚਾਲੇ ਤਲਖ਼ੀ ਪੈਦਾ ਕਰ ਰਹੇ ਹਨ।ਇਸ ਕਾਰਣ ਹੀ ਚੀਨ ਨੇ ਆਪਣੀ ਰੋਹਬ ਪਾਉਣ ਵਾਲੀ ਰਣਨੀਤੀ ਦੇ ਤਹਿਤ ਆਪਣਾ ਸੈਨਿਕ ਅਭਿਆਸ ਵੀ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਰਮਾਣੂ ਮਿਸਾਇਲਾਂ ਨਾਲ ਲੈਸ ਬੇੜੇ ਵੀ ਸਮੁੰਦਰ ਵਿਚ ਉਤਾਰ ਦਿੱਤਾ।ਇਹ ਸ਼ੁਰੂ ਤੋਂ ਹੀ ਚੀਨ ਦੀ ਰਣਨੀਤੀ ਦਾ ਹਿੱਸਾ ਰਿਹਾ ਹੈ ਅਸਲ ਵਿਚ ਉਹ ਆਪਣੀ ਸ਼ਕਤੀ ਵਿਖਾਕੇ ਅਮਰੀਕਾ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ 'ਭੱਜਦਿਆਂ ਨੂੰ ਵਾਨੵ ਇੱਕੋ ਜਿਹੇ ਹੀ ਹੋਣਗੇ'। ਹੁਣ ਗੱਲ ਕਰੀਏ ਜੇਕਰ ਭਾਰਤ ਦੀ ਤਾਂ ਚੀਨ ਦੇ ਸੰਬੰਧ ਭਾਰਤ ਨਾਲ ਵੀ ਕੋਈ ਬਹੁਤ ਚੰਗੇ ਨਹੀ ਰਹੇ। ਕਿਉਂਕਿ ਚੀਨ ਨੂੰ ਇਹ ਡਰ ਹਮੇਸ਼ਾ ਤੋ ਹੀ ਸਤਾਉਂਦਾ ਰਿਹਾ ਹੈ,ਕਿ ਏਸ਼ੀਆ ਵਿਚ ਭਾਰਤ ਕਿਤੇ ਉਸ ਦੇ ਬਰਾਬਰ ਦੀ ਸ਼ਕਤੀ ਨਾ ਬਣ ਜਾਵੇ। ਇਸੇ ਤਹਿਤ ਚੀਨ ਭਾਰਤੀ ਸੀਮਾ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਭਾਰਤੀ ਚੀਨੀ ਫੌਜ ਦਾ ਟਕਰਾਅ ਹੁੰਦਾ ਰਹਿੰਦਾ ਹੈ।ਬੀਤੇ ਦਿਨਾਂ ਵਿੱਚ ਚੀਨੀ ਹੈਲੀਕਾਪਟਰ ਨੇ ਭਾਰਤੀ ਸੀਮਾ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਿਸਨੂੰ ਭਾਰਤੀ ਫਾਈਟਰ ਜੈਟ ਨੇ ਵਾਪਸ ਖਦੇੜ ਦਿੱਤਾ। ਉਧਰ ਚੀਨ ਭਾਰਤ ਨੂੰ ਕਮਜ਼ੋਰ ਕਰਨ ਲਈ ਪਾਕਿਸਤਾਨ ਨੂੰ ਆਪਣੀ ਸ਼ਹਿ ਉਪਰ ਭਾਰਤ ਸਾਹਮਣੇ ਹਮੇਸ਼ਾ ਖੜ੍ਹਾ ਕਰਦਾ ਰਿਹਾ ਹੈ। ਜਦੋਂ ਤੋ ਅਮਰੀਕਾ ਨੇ ਪਾਕਿਸਤਾਨ ਦੀ ਉਂਗਲ ਛੱਡੀ ਹੈ ਉਦੋਂ ਤੋ ਹੀ ਚੀਨ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾ ਕੁੱਛੜ ਚੁੱਕਿਆ ਹੋਇਆ ਹੈ। ਚਾਹੇ ਉਹ ਪਾਕਿਸਤਾਨ ਨੂੰ ਵਾਰ-ਵਾਰ ਬਲੈਕਲਿਸਟ ਤੋਂ ਬਚਾਉਣ ਦਾ ਮਸਲਾ ਹੀ ਕਿਉ ਨਾ ਹੋਵੇ।ਦੂਜੇ ਪਾਸੇ ਕਰੋਨਾ ਵਾਇਰਸ ਕਾਰਨ ਆਪਣੇ ਲੋਕਾਂ ਨੂੰ ਮਰਦੇ ਦੇਖ ਅਮਰੀਕਾ ਸਮੇਤ ਕਈ ਵੱਡੇ ਯੂਰਪੀ ਦੇਸ਼ਾ ਦੀਆਂ 1ਹਜ਼ਾਰ ਤੋਂ ਵੀ ਵੱਧ ਵੱਡੀਆ ਕੰਪਨੀਆਂ ਚੀਨ ਤੋਂ ਪਲਾਇਨ ਕਰਨ ਦੇ ਮੂਡ ਵਿਚ ਹਨ।ਜਿਸ ਕਾਰਣ ਚੀਨ ਦੇ ਆਰਥਿਕ ਢਾਂਚੇ ਨੂੰ ਵੱਡੀ ਸੱਟ ਵੱਜਣ ਦੇ ਆਸਾਰ ਲਗਾਏ ਜਾ ਰਹੇ ਹਨ।ਜੇਕਰ ਗੱਲ ਕਰੀਏ ਏਸ਼ੀਆ ਦੀ ਤਾਂ ਚੀਨ ਤੋਂ ਬਾਅਦ ਭਾਰਤ ਹੀ ਏਸ਼ੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਹੁਣ ਇਥੇ ਦੇਖਣ ਵਾਲੀ ਗੱਲ ਇਹ ਹੋਵੇਗੀ, ਕੀ ਮੋਦੀ ਸਾਬੵ ਦੀ ਯਾਰੀ ਭਾਰਤੀ ਬੇਰੁਜ਼ਗਾਰ ਨੌਜਵਾਨਾਂ ਦੇ ਕੰਮ ਆਉਂਦੀ ਹੈ।ਕੀ ਮੋਦੀ ਸਾਹਬ ਅਮਰੀਕੀ ਕੰਪਨੀਆ ਜੋ ਕਿ ਤਕਰੀਬਨ 1ਹਜ਼ਾਰ ਦੀ ਸੰਖਿਆ ਵਿੱਚ ਹਨ। ਉਹਨਾਂ ਨੂੰ ਭਾਰਤ ਲਿਆ ਸਕਦੇ ਹਨ।ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀ ਹੋ ਸਕਦੀ। ਇੰਨੀ ਵੱਡੀ ਤਾਦਾਦ ਵਿੱਚ ਜੇਕਰ ਵਿਦੇਸ਼ੀ ਕੰਪਨੀਆਂ ਚੀਨ ਤੋਂ ਰੁਖ਼ਸਤ ਹੋ ਕਰ ਭਾਰਤ ਦਾ ਰੁਖ ਕਰਦੀਆਂ ਹਨ।ਤਾਂ 2-2 ਕਿਲੋ ਆਪਣੇ ਸਰਟੀਫਿਕੇਟਾਂ ਦਾ ਭਾਰ ਲਿਫਾਫਿਆਂ ਵਿੱਚ ਭਰ ਕੇ ਥਾਂ-ਥਾਂ ਭਟਕ ਰਹੇ, ਸਾਡੇ ਗੁਣਵਾਨ ਨੋਜਵਾਨਾਂ ਨੂੰ ਵੀ ਨੌਕਰੀਆਂ ਦੇ ਅਵਸਰ ਪ੍ਰਾਪਤ ਹੋਣਗੇ। ਅਤੇ ਭਾਰਤ ਦੀ ਹਰ ਰੋਜ਼ ਹੇਠਾਂ ਵੱਲ ਖਿਸਕ ਰਹੀ GDP ਵਿੱਚ ਵੀ ਉਛਾਲ ਆਵੇਗਾ। ਪੀ.ਐਮ ਮੋਦੀ ਨੇ ਕਰੋਨਾ ਦੀ ਭਾਰਤ ਵਿਚ ਦਸਤਕ ਤੋਂ ਬਾਅਦ ਇਹ ਗੱਲ ਕਹੀ ਵੀ ਸੀ ਕਿ ਕਰੋਨਾ ਸੰਕਟ ਤੋਂ ਬਾਅਦ ਸਾਡੀ ਆਰਥਿਕ ਸਥਿਤੀ ਵਿੱਚ ਵੱਡਾ ਸੁਧਾਰ ਆਵੇਗਾ।ਕੀ ਇਹ ਇਸ ਗੱਲ ਦਾ ਹੀ ਸੰਕੇਤ ਸੀ ਕਿ ਵਿਦੇਸ਼ੀ ਕੰਪਨੀਆਂ ਚੀਨ ਤੋ ਭਾਰਤ ਵੱਲ ਆਪਣਾ ਰੁਖ ਕਰਨਗੀਆਂ ਜਾਂ ਮਹਿਜ਼ ਇਕ ਜੁਮਲਾ ਹੀ ਸੀ। ਜੇਕਰ ਇੰਨੀ ਵੱਡੀ ਗਿਣਤੀ ਵਿੱਚ ਕੰਪਨੀਆ ਭਾਰਤ ਵੱਲ ਰੁਖ ਕਰਦੀਆਂ ਹਨ ਤਾਂ ਉਹਨਾਂ ਲਈ ਇਥੇ ਦਰੁਸਤ ਬੰਦੋਬਸਤ ਵੀ ਕਰਨੇ ਪੈਣਗੇ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਚੀਨ ਦੀਆਂ ਸਹੁਲਤਾਂ ਅਜੇ ਤੱਕ ਭਾਰਤ ਤੋਂ ਕੀਤੇ ਉਪਰ ਹਨ। ਸਾਨੂੰ ਵੀ ਚੀਨ ਦੇ ਬਰਾਬਰ ਵਾਲੀਆਂ ਸਹੂਲਤਾ ਹੀ ਵਿਦੇਸ਼ੀ ਕੰਪਨੀਆ ਨੂੰ ਦੇਣੀਆਂ ਪੈਣਗੀਆਂ, ਤਾਂ ਹੀ ਉਹ ਭਾਰਤ ਵਿੱਚ ਆਪਣਾ ਢਾਂਚਾ ਖੜ੍ਹਾ ਕਰ ਸਕਦੀਆਂ ਹਨ। ਕਰੋਨਾ ਵਾਇਰਸ ਕਾਰਨ ਜੋ ਚੀਨ ਖਿਲਾਫ ਨਫਰਤ ਪੈਦਾ ਹੋਈ ਹੈ ਇਸ ਕਾਰਨ ਹੁਣ ਉਥੇ ਕੋਈ ਵਿਦੇਸ਼ੀ ਕੰਪਨੀ ਰਹਿਣਾ ਨਹੀ ਚਾਹੁੰਦੀ ।ਹੁਣ ਦੇਖਣਯੋਗ ਹੈ ਕਿ ਭਾਰਤ ਸਰਕਾਰ ਉਹਨਾਂ ਦਾ ਦਿਲ ਜਿੱਤ ਕੇ ਉਹਨਾਂ ਲਈ ਢੁੱਕਵੀਂਆਂ ਸਹੂਲਤਾ ਦਾ ਪ੍ਰਬੰਧ ਕਰਕੇ ਭਾਰਤ ਲਿਆ ਪਾਉਂਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਆਉਣ ਵਾਲੇ ਸਮੇਂ ਵਿਚ ਭਾਰਤ ਦੀ ਦਸ਼ਾ ਅਤੇ ਦਿਸ਼ਾ ਤੈਅ ਕਰੇਗਾ।

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ ਪੰਜਾਬ।

ਮੋ:ਨੰ:-7901729507

FB/Ranjeet Singh Hitlar

ਕੌਮਾਂਤਰੀ ਨਰਸ ਦਿਵਸ – 12 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਨਰਸ ਦਿਵਸ – 12 ਮਈ

ਸਿਹਤ ਸੇਵਾਵਾਂ ਵਿੱਚ ਰੋਗੀਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਨਰਸਾਂ ਦੇ ਹਿੱਸੇ ਆਉਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਰੋਗੀਆਂ ਨੂੰ ਸਮਰਪਣ ਦੀ ਭਾਵਨਾ ਨਾਲ ਸੰਭਾਲਣਾ ਨਰਸਾਂ ਦੇ ਵਿਅਕਤੀਤਵ ਨੂੰ ਉੱਚਤਾ ਪ੍ਰਦਾਨ ਕਰਦਾ ਹੈ। ਨਰਸਿੰਗ ਨੂੰ ਸੰਸਾਰ ਦੇ ਸਭ ਤੋਂ ਵੱਡੇ ਸਿਹਤ ਪੇਸ਼ੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਰਸਿੰਗ ਸਟਾਫ਼ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਉਹਨਾਂ ਦੇ ਸਤਿਕਾਰ ਲਈ ਹਰ ਸਾਲ 12 ਮਈ ਨੂੰ ਆਧੁਨਿਕ ਨਰਸਿੰਗ ਦੀ ਬਾਨੀ ਫਲੋਰੇਂਸ ਨਾਈਟਿੰਗੇਲ (12 ਮਈ 1820 ਤੋਂ 13 ਅਗਸਤ 1910) ਜੋ ਕਿ ‘ਲੇਡੀ ਵਿਦ ਲੈਂਪ’ ਦੇ ਨਾਂ ਨਾਲ ਪ੍ਰਸਿੱਧ ਹੋਈ, ਦੇ ਜਨਮਦਿਨ ਨੂੰ ਕੌਮਾਂਤਰੀ ਨਰਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝਰੋਖੇ ਵਿੱਚ ਨਰਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ ਪਹਿਲੀ ਵਾਰ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਕਲਿਆਣ ਵਿਭਾਗ ਦੀ ਅਧਿਕਾਰੀ ਡੋਰੋਥੀ ਸਦਰਲੈਂਡ ਨੇ ਪ੍ਰਸਤਾਵਿਤ ਕੀਤਾ ਸੀ, ਅਮਰੀਕੀ ਰਾਸ਼ਟਰਪਤੀ ਡੀ.ਡੀ. ਆਈਜਨਹਵਰ ਨੇ ਇਸਨੂੰ ਮਨਾਉਣ ਦੀ ਮਾਨਤਾ ਪ੍ਰਦਾਨ ਕੀਤੀ ਅਤੇ ਪਹਿਲੀ ਵਾਰ 1953 ਵਿੱਚ ਮਨਾਇਆ ਗਿਆ। ਅੰਤਰਰਾਸ਼ਟਰੀ ਨਰਸ ਪਰੀਸ਼ਦ ਨੇ ਪਹਿਲੀ ਵਾਰ 1965 ਵਿੱਚ ਨਰਸ ਦਿਵਸ ਮਨਾਇਆ। ਨਰਸਿੰਗ ਪੇਸ਼ੇ ਦੀ ਸ਼ੁਰੂਆਤ ਕਰਨ ਵਾਲੀ ਫਲੋਰੇਂਸ਼ ਨਾਈਟਿੰਗੇਲ ਦੀ ਜਨਮ ਮਿਤੀ 12 ਮਈ ਨੂੰ ‘ਅੰਤਰਰਾਸ਼ਟਰੀ ਨਰਸ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਜਨਵਰੀ, 1974 ਵਿੱਚ ਲਿਆ ਗਿਆ।

ਭਾਰਤ ਸਰਕਾਰ ਦੇ ਪਰਿਵਾਰ ਅਤੇ ਕਲਿਆਣ ਮੰਤਰਾਲੇ ਨੇ 1973 ਵਿੱਚ ਰਾਸ਼ਟਰੀ ਫਲੋਰੇਂਸ ਨਾਈਟਿੰਗੇਲ ਪੁਰਸਕਾਰ ਦੀ ਸ਼ੁਰੂਆਤ ਕੀਤੀ ਅਤੇ ਇਹ 12 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ।

ਮੌਜੂਦਾਂ ਸਮੇਂ ਦੌਰਾਨ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਵਿੱਚ ਨਰਸਿੰਗ ਸਟਾਫ਼ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਨਰਸਾਂ ਦੀ ਘਾਟ ਹੈ। ਸਰਕਾਰਾਂ ਲਈ ਲਾਜ਼ਮੀ ਹੈ ਕਿ ਰੋਗੀ ਅਤੇ ਨਰਸ ਦੇ ਅਨੁਪਾਤ ਦਾ ਸੰਤੁਲਨ ਬਣਾਉਣ ਲਈ ਲੋੜੀਂਦੇ ਕਦਮਾਂ ਨੂੰ ਅਮਲੀਜਾਮਾ ਪਹਿਣਾਇਆ ਜਾਵੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਮਾਂ! ✍️ ਸੁਖਦੇਵ ਸਲੇਮਪੁਰੀ

  ਮਾਂ!

ਅੱਜ ਮਾਂ ਦਿਵਸ ਹੈ। ਮਾਂ ਦਿਵਸ ਮਨਾਉਣ ਦੀ ਸਾਨੂੰ ਕਿਉਂ ਲੋੜ ਪਈ ਸਾਡੇ ਸਾਹਮਣੇ ਇਸ ਵੇਲੇ ਬਹੁਤ ਵੱਡਾ ਸੁਆਲ ਖੜਾ ਹੈ। ਸੱਚ ਇਹ ਹੈ ਕਿ ਬਹੁਤੇ ਪਰਿਵਾਰਾਂ ਵਿਚ ਔਲਾਦ ਆਪਣੀ ਮਾਂ ਦੇ ਰੁਤਬੇ ਦੀ ਮਹੱਤਤਾ ਨੂੰ ਭੁੱਲ ਗਈ ਹੈ  ਜਾਂ ਫਿਰ ਭੁੱਲਦੀ ਜਾ ਰਹੀ ਹੈ । ਅਜੋਕੇ ਸਮੇਂ ਦੌਰਾਨ ਕੋਰੋਨਾ ਦੇ ਚੱਲਦਿਆਂ ਤਾਂ ਮਾਂ ਦਿਵਸ ਦੀ ਮਹੱਤਤਾ ਹੋਰ ਵੀ ਬਹੁਤ ਵੱਧ ਗਈ ਹੈ ਕਿਉਂਕਿ ਵੇਖਣ ਵਿਚ ਆਇਆ ਹੈ ਕਿ ਕੋਰੋਨਾ ਨਾਲ ਜਿਹੜੀਆਂ ਬਜੁਰਗ ਔਰਤਾਂ ਦੀ ਮੌਤ ਹੋ ਗਈ ਸੀ ਦੇ ਵਿੱਚੋਂ ਕਈ ਮਾਂਵਾਂ ਦੇ ਧੀਆਂ - ਪੁੱਤ ਹਸਪਤਾਲਾਂ ਵਿੱਚੋਂ ਆਪਣੀ ਮਾਂ ਦੀ ਲਾਸ਼ ਲੈਣ ਵੀ ਨਹੀਂ ਗਏ, ਹੋਰ ਰਸਮਾਂ ਨਿਭਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ।

    ਹਰ ਮਾਂ ਆਪਣੀਆਂ ਧੀਆਂ - ਪੁੱਤਾਂ ਨੂੰ ਆਪਣੇ ਵਿੱਤ ਅਨੁਸਾਰ ਪੂਰੇ ਦਿਲੀ ਚਾਵਾਂ ਮਲਾਰਾਂ ਨਾਲ ਪਾਲਦੀ ਹੈ। ਮਾਂ ਭਾਵੇਂ ਝੁੱਗੀ ਵਿਚ ਰਹਿੰਦੀ ਹੋਵੇ ਭਾਵੇਂ ਮਹਿਲ ਵਿਚ ਰਹਿੰਦੀ ਹੋਵੇ, ਸੱਭ ਦੀਆਂ ਭਾਵਨਾਵਾਂ ਇੱਕ ਸਮਾਨ ਹੁੰਦੀਆਂ ਹਨ, ਖੁਸ਼ੀ, ਗਮੀ, ਦੁੱਖ, ਸੁੱਖ ਦਾ ਅਨੁਭਵ ਕਿਹੋ ਜਿਹਾ ਹੁੰਦਾ ਹੈ।

ਮਾਂ ਦਾ ਪਿਆਰ ਹਰ ਬੱਚੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਹਰ ਬੱਚੇ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਆਪਣੀ ਮਾਂ ਤੋਂ ਕਦੀ ਵੀ ਬੇ-ਮੁੱਖ ਨਾ ਹੋ ਕੇ ਉਸ ਦੀ ਸੇਵਾ ਕਰਦਾ ਰਹੇ ਅਤੇ ਕਦੀ ਵੀ ਆਪਣੀ ਮਾਂ ਦਾ ਹਿਰਦਾ ਦੁੱਖੀ ਨਾ ਕਰੇ।

ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ  ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਮਾਂਵਾਂ ਆਪਣੇ ਮਾਸੂਮ ਬੱਚਿਆਂ ਨੂੰ ਵਿਲਕਦਿਆਂ ਛੱਡ ਕੇ ਮਰ ਜਾਂਦੀਆਂ ਹਨ। ਦੇਸ਼ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਗਰਭਵਤੀ ਮਾਵਾਂ ਗਰਭ ਅਵਸਥਾ ਜਾਂ ਜਣੇਪੇ ਦੌਰਾਨ ਖੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ। ਭਾਰਤ ਵਿਚ ਮਨੂ-ਸਿਮਰਤੀ ਵਿਧਾਨ ਲਾਗੂ ਹੋਣ ਕਰਕੇ ਔਰਤ ਜਾਤੀ ਪ੍ਰਤੀ ਵਿਵਹਾਰ ਨਕਾਰਾਤਮਿਕ ਹੈ, ਜਿਸ ਕਰਕੇ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਖੂਨ ਦੇ ਪੱਧਰ ਦੀ ਮਾਤਰਾ ਅਕਸਰ ਘੱਟ ਪਾਈ ਜਾਂਦੀ ਹੈ ਹਾਲਾਂਕਿ ਮਰਦ-ਔਰਤ ਵਿਚ ਖੂਨ ਦੀ ਮਾਤਰਾ ਇੱਕ-ਸਮਾਨ ਚਾਹੀਦਾ ਹੈ। ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਦਕਰ ਵਲੋ ਭਾਰਤੀ ਸੰਵਿਧਾਨ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਗਏ ਹਨ ਪਰ ਮਨੂ-ਸਿਮਰਤੀ ਵਿਧਾਨ ਭਾਰੂ ਹੋਣ ਕਰਕੇ ਔਰਤ ਨੂੰ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਦੀ ਤਰ੍ਹਾਂ ਵੇਖਿਆ ਜਾ ਰਿਹਾ ਹੈ। ਭਾਵੇਂ ਕੋਈ ਅਮੀਰ, ਗਰੀਬ, ਮੱਧ-ਵਰਗੀ ਸਮਾਜ ਨਾਲ ਸਬੰਧ ਰੱਖਦਾ ਹੈ ਅਤੇ ਇਸ ਦੇ ਨਾਲ ਨਾਲ ਉਹ ਦੇਸ਼ ਵਿਚ ਅਪਣਾਏ ਗਏ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੈ, ਦੀ ਔਰਤ ਪ੍ਰਤੀ ਉਸ ਦੀ ਸੋਚਣੀ, ਵਿਚਾਰ ਅਤੇ ਵਿਵਹਾਰ ਇੱਕ ਸਮਾਨ ਹੈ। 

ਪਰ ਅੱਜ ਮਾਂ ਦਿਵਸ ਮੌਕੇ ਮੈਂ ਆਪਣੀ ਮਾਂ ਜੋ ਮੈਨੂੰ, ਮੇਰੀ ਭੈਣ ਅਤੇ ਭਰਾਵਾਂ ਨੂੰ ਬਹੁਤ ਸਾਲ ਪਹਿਲਾਂ ਛੱਡ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਸੀ ਦੇ ਪੈਰਾਂ ਵਿਚ ਸਿਰ ਝੁਕਾਉੰਦਾ ਹਾਂ ਜਿਸ ਨੇ ਗਰੀਬੀ ਦੇ ਚੱਲਦਿਆਂ ਸਾਨੂੰ ਪਾਲਿਆ। ਮੈਨੂੰ ਉਹ ਦਿਨ ਕਦੀ ਵੀ ਨਹੀਂ ਭੁੱਲਣਗੇ ਜਦੋਂ ਅਸੀਂ ਘਰ ਵਿਚ ਛੋਟੇ ਛੋਟੇ ਹੁੰਦੇ ਸਾਂ ਅਤੇ ਸਾਡੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਵਾਪਸ ਆਉਂਦੀ ਹੋਈ ਲੀਰੋ ਲੀਰ ਹੋਈ ਚੁੰਨੀ ਵਿਚ ਰੋਟੀਆਂ ਲਪੇਟ ਕੇ ਲਿਆਂਦੀ ਹੁੰਦੀ ਸੀ ਅਤੇ ਫਿਰ ਸਾਡਾ ਢਿੱਡ ਭਰਦੀ ਹੁੰਦੀ ਸੀ। ਮੈਨੂੰ ਇਹ ਵੀ ਯਾਦ ਹੈ ਕਿ ਮਾਂ ਵਲੋਂ ਲਿਆਂਦੀ ਹੋਈਆਂ ਰੋਟੀਆਂ ਵਿਚ ਰਾਤ ਦੀਆਂ ਬੇਹੀਆਂ - ਤਬੇਹੀਆਂ ਰੋਟੀਆਂ ਵੀ ਹੁੰਦੀਆਂ ਸਨ ਪਰ ਸਾਨੂੰ ਇਹ ਰੋਟੀਆਂ ਵੀ ਬਿਸਕੁਟਾਂ ਵਰਗੀਆਂ ਲੱਗਦੀਆਂ ਸਨ।

ਸੱਚ ਇਹ ਹੈ ਕਿ ਮਾਂ ਦਾ ਦੇਣ ਅਸੀਂ ਕਦੀ ਵੀ ਨਹੀਂ ਦੇ ਸਕਦੇ। ਮੁਸਲਿਮ ਧਰਮ ਮੁਤਾਬਿਕ  ' ਮਾਂ ਦੇ ਪੈਰਾਂ ਵਿਚ ਸਵਰਗ ਹੁੰਦਾ ਹੈ।' 

-ਸੁਖਦੇਵ ਸਲੇਮਪੁਰੀ

09780620233

10 ਮਈ, 2020

ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ ✍️ ਜੋਧ ਦੇਹੜਕਾ

ਦੋਸਤੋ, ਅੱਜ ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ, ਉਹਨਾਂ ਦੇ ਜਾਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ‘ਤੇ ,ਉਨ੍ਹਾਂ ਦੁਆਰਾ ਖਾਲੀ ਕੀਤੇ ਸਥਾਨਾਂ ਨੂੰ ਭਰਨ ਬਾਰੇ ਅਤੇ ਪੰਜਾਬ ਦੀ ਨੌਜਵਾਨੀ ਲਈ ਜਾਗੀ ਰੁਜ਼ਗਾਰ ਦੀ ਆਸ ਬਾਰੇ।
  ਕਰੋਨਾ ਦੇ ਕਾਰਨ ਲਗਭਗ ਹਰ ਦੇਸ਼ ਦਾ ਕਾਰੋਬਾਰ ਬੰਦ ਹੈ। ਸਾਡੇ ਦੇਸ਼ ਵਿੱਚ ਵੀ ਸਭ ਕੰਮ ਧੰਦੇ ਠੱਪ ਨੇ। ਪੰਜਾਬ ਦੀਆਂ 98 ਪ੍ਰਤੀਸ਼ਤ ਉਦਯੋਗਿਕ ਇਕਾਈਆਂ ਵੀ ਬੰਦ ਪਈਆਂ ਹਨ। ਇਹਨਾਂ ਉਦਯੋਗਿਕ ਇਕਾਈਆਂ ਵਿੱਚ ਜੋ ਮਜ਼ਦੂਰ ਕੰਮ ਕਰਦੇ ਹਨ ਉਹ ਲਗਭਗ ਦੂਸਰੇ ਰਾਜਾਂ ਤੋਂ ਆਏ ਹਨ। ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜੋ ਪਿਛਲੇ ਡੇਢ ਮਹੀਨੇ ਤੋਂ ਤਾਲਾਬੰਦੀ ਕੀਤੀ ਗਈ ਹੈ ਉਸ ਕਾਰਨ ਇਨ੍ਹਾਂ ਦੇ ਸਾਹਮਣੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਵੀ ਬਹੁਤ ਮੁਸਕਿਲ ਹੋਇਆ ਪਿਆ ਹੈ ਭਾਵੇਂ ਪੰਜਾਬ ਵਾਸੀਆਂ ਨੇ ਹੁਣ ਤੱਕ ਰਾਸਨ ਤੇ ਲੰਗਰ ਦੀ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਪਰ ਇਹ ਮਜ਼ਦੂਰ ਪੰਜਾਬ ਵਿੱਚ ਕੰਮ ਕਰਨ ਲਈ ਆਏ ਸਨ ਹੁਣ ਜਦ ਕੋਈ ਕੰਮ ਧੰਦਾ ਹੀ ਨਹੀਂ ਤਾਂ ਉਨ੍ਹਾਂ ਨੇ ਵੀ ਵਾਪਿਸ ਜਾਣਾ ਠੀਕ ਸਮਝਿਆ ਇਸ ਲਈ ਹੁਣ ਤੱਕ ਲਗਭਗ ਦਸ ਲੱਖ ਮਜ਼ਦੂਰਾਂ ਵੱਲੋਂ ਵਾਪਿਸ ਜਾਣ ਲਈ ਰਜਿਸਟਰੇਸ਼ਨ ਕਰਵਾਇਆ ਜਾ ਚੁੱਕਾ ਹੈ, ਇਕੱਲੇ ਲੁਧਿਆਣਾ ਤੋਂ ਹੀ ਪੌਣੇ ਛੇ ਲੱਖ ਦੇ ਕਰੀਬ ਮਜ਼ਦੂਰਾਂ ਨੇ ਵਾਪਸੀ ਲਈ ਬੇਨਤੀ ਕੀਤੀ ਹੈ। ਬਾਕੀ ਮਾੜੇ ਵਕਤ ਵਿੱਚ ਹਰ ਕੋਈ ਆਪਣੇ ਘਰ ਜਾਣ ਨੂੰ ਪਹਿਲ ਦਿੰਦਾ ਹੈ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਆਪਣੇ ਘਰ ਪਰਿਵਾਰ ਵਿੱਚ ਜਾ ਕੇ ਹਰ ਇਨਸਾਨ ਖ਼ੁਸ਼ੀ ਮਹਿਸੂਸ ਕਰਦਾ ਹੈ। ਇਸ ਲਈ ਅਸੀਂ ਇਨ੍ਹਾਂ ਨੂੰ ਗਲਤ ਨਹੀਂ ਕਹਿ ਸਕਦੇ, ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਦੇ ਪਲਾਇਣ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਪਰ ਸਰਕਾਰ ਤਾਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਵੀ ਹੁਣ ਤੱਕ ਕੋਈ ਕਾਰਗਰ ਸਾਬਤ ਹੋਣ ਵਾਲੀ ਯੋਜਨਾ ਨਹੀਂ ਲਾਗੂ ਕਰ ਸਕੀ ਇਹ ਤਾਂ ਫਿਰ….
  ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਸਭ ਮਜ਼ਦੂਰ ਆਪਣੇ ਘਰ ਵਾਪਿਸ ਚਲੇ ਜਾਂਦੇ ਹਨ ਤਾਂ ਕੀ ਹੋਵੇਗਾ ? ਬਹੁਤਿਆਂ ਨੇ ਕਹਿਣਾ ਕਿ ਕੋਈ ਖ਼ਾਸ ਫਰਕ ਨਹੀਂ ਪੈਂਦਾ।ਹਕੀਕਤ ਵਿੱਚ ਇਨ੍ਹਾਂ ਦੇ ਜਾਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈਣਾ। ਮੈਂ ਕੋਈ ਅਰਥ ਸਾਸ਼ਤਰੀ ਤਾਂ ਨਹੀਂ ਪਰ ਫਿਰ ਇਹ ਕਹਾਂਗਾ ਕਿ ਜੇ ਇਨ੍ਹਾਂ ਵਿੱਚੋਂ ਅੱਧੇ ਵੀ ਵਾਪਸ ਚਲੇ ਗਏ ਤਾਂ ਪੰਜਾਬ ਦੀ ਅਰਥ ਵਿਵਸਥਾ ਹਿੱਲ ਜਾਵੇਗੀ। ਕਾਰਖਾਨੇ ਮਜ਼ਦੂਰਾਂ ਦੀ ਕਮੀ ਨਾਲ ਜੂਝਦੇ ਨਜ਼ਰ ਆਉਣਗੇ ਤੇ ਸਾਇਦ ਬਹੁਤੇ ਬੰਦ ਹੋ ਜਾਣ ਜਾਂ ਕਿਸੇ ਹੋਰ ਸੂਬੇ ਵਿੱਚ ਚਲੇ ਜਾਣ, ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਕਮੀ ਵੀ ਰੜਕੂ, ਹੋਰ ਤਾਂ ਹੋਰ ਸਾਨੂੰ ਸਬਜ਼ੀਆਂ, ਫਲ਼ਾਂ ਤੇ ਫਾਸਟ ਫੂਡ ਦੀਆਂ ਰੇਹੜੀਆਂ ਵੀ ਬਹੁਤ ਘੱਟ ਨਜ਼ਰ ਆਉਣਗੀਆਂ। ਇਹਨਾਂ ਤੋਂ ਇਲਾਵਾ ਹੋਰ ਵੀ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
    ਪੰਜਾਬ ਜਿਸ ਦੇ ਬਹੁਤੇ ਉਦਯੋਗ ਪਹਿਲਾਂ ਹੀ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ, ਜੇ ਹਕੀਕਤ ਵਿੱਚ ਅਜਿਹਾ ਹੋਇਆ ਤਾਂ ਬਾਕੀ ਉਦਯੋਗ ਵੀ ਪੰਜਾਬ ਤੋਂ ਬਾਹਰ ਚਲੇ ਜਾਣਗੇ। ਹੁਣ ਇਹਨਾਂ ਮਜ਼ਦੂਰਾਂ ਵੱਲੋਂ ਖਾਲੀ ਕੀਤੇ ਸਥਾਨਾਂ ਨੂੰ ਕੌਣ ਭਰੇਗਾ ? ਇਸਦਾ ਇੱਕ ਹੀ ਉੱਤਰ ਹੈ ਤੇ ਉਹ ਹੈ ਪੰਜਾਬ ਦੇ ਨੌਜਵਾਨ। ਹੁਣ ਪੰਜਾਬ ਦੇ ਨੌਜਵਾਨਾਂ ਜੋ ਬੇਰੁਜ਼ਗਾਰੀ, ਆਰਥਿਕ ਮੰਦਹਾਲੀ, ਨਸ਼ਿਆਂ, ਕਰਜੇ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਨ, ਨੂੰ ਹਰ ਤਰ੍ਹਾਂ ਦੀ ਸੰਗ ਸ਼ਰਮ, ਛੋਟੇ ਵੱਡੇ ਕੰਮ ਦੇ ਫਰਕ ਛੱਡ ਅੱਗੇ ਆਉਣਾ ਪਵੇਗਾ। ਇਹਨਾਂ ਪ੍ਰਵਾਸੀ ਮਜ਼ਦੂਰਾਂ ਦੁਆਰਾ ਛੱਡੇ ਗਏ ਕੰਮਾਂ ਨੂੰ ਅਪਣਾਉਣਾ ਪਵੇਗਾ ਅਤੇ ਆਪਣੇ ਨਾਲ ਨਾਲ ਅਸੀਂ ਆਪਣੇ ਪੰਜਾਬ ਦੇ ਆਰਥਿਕ ਸੰਕਟ ਨੂੰ ਵੀ ਹੱਲ ਕਰਨ ਵਿੱਚ ਮਦਦ ਕਰ ਸਕਦੇ ਹਾਂ। ਇਹ ਜੋ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਦੀ ਆਸ ਜਾਗੀ ਹੈ, ਪੰਜਾਬੀਆਂ ਨੂੰ ਇਸ ਆਪਣੇ ਹੱਥੋਂ ਨਹੀਂ ਗੁਆਉਣਾ ਚਾਹੀਦਾ, ਸਗੋਂ ਪੰਜਾਬ ਨੂੰ ਫਿਰ ਤੋਂ ਖੜ੍ਹਾ ਹੋਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਿੱਥੇ ਪੰਜਾਬ ਦਾ ਪੈਸਾ ਪਹਿਲਾਂ ਪੰਜਾਬ ਤੋਂ ਬਾਹਰ ਮਾਲਕ ਅਤੇ ਮਜ਼ਦੂਰ ਦੋਨੋਂ ਹੀ ਲੈ ਕੇ ਜਾ ਰਹੇ ਸਨ ਹੁਣ ਇੰਨਾ ਤਾਂ ਹੋ ਸਕਦਾ ਕਿ ਇੱਕ ਪੱਖ ਦੀ ਕਮਾਈ ਤਾਂ ਪੰਜਾਬ ਵਿੱਚ ਰਹਿ ਸਕਦੀ ਹੈ ਅਤੇ ਪੰਜਾਬ, ਪੰਜਾਬੀ ਫਿਰ ਤੋਂ ਤਰੱਕੀ ਦੀਆਂ ਰਾਹਾਂ ਉੱਤੇ ਤੁਰ ਸਕਦੇ ਹਨ। ਮੈਂ ਕਿਸੇ ਦੂਸਰੇ ਸੂਬੇ ਤੋਂ ਪੰਜਾਬ ਵਿੱਚ ਆ ਕਿ ਕਿਸੇ ਦੇ ਕੰਮ ਦੇ ਵਿਰੋਧ ਵਿੱਚ ਨਹੀਂ ਤੇ ਨਾ ਹੀ ਕਿਸੇ ਦੇ ਹੱਕ ਖੋਹ ਕੇ ਆਪਣੇ ਕੰਮ ਚਮਕਾਉਣ ਦੇ ਹੱਕ ਵਿੱਚ ਹਾਂ, ਮੈਂ ਮੇਰੇ ਪੰਜਾਬ ਅਤੇ ਪੰਜਾਬੀਆਂ ਖੁਸ਼ਹਾਲ ਦੇਖਣਾ ਚਾਹੁੰਦਾ ਹਾਂ ਫਿਰ ਚਾਹੇ ਉਹ ਕੋਈ ਵੀ ਵਰਗ ਕਿਉਂ ਨਾ ਹੋਵੇ ਤੇ ਸਾਇਦ ਕੁਦਰਤ ਨੇ ਸਾਨੂੰ ਇਹ ਮੌਕੇ ਦਿੱਤਾ ਹੈ ਇਸ ਲਈ ਅਸੀਂ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਈਏ।

ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ

ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਮ ਆਪ ਮੁਹਾਰੇ ਜ਼ੁਬਾਨ ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ ਅਤੇ 1901 ਵਿੱਚ ਵਿਸ਼ਵ ਸ਼ਾਂਤੀ ਦੇ ਲਈ ਪਹਿਲੇ ਨੋਬਲ ਪੁਰਸਕਾਰ ਜੇਤੂ ਜੀਨ ਹੇਨਰੀ ਡਿਊਨੈਂਟ ਦੇ ਜਨਮ ਦਿਨ ਤੇ ਹਰ ਸਾਲ 8 ਮਈ ਨੂੰ ਕੌਮਾਂਤਰੀ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਰੈੱਡ ਕਰਾਸ ਆਪਣੀ ਕਾਰਜਸ਼ੈਲੀ ਦੌਰਾਨ ਮੁੱਖ ਸੱਤ ਸਿਧਾਂਤਾਂ ਮਨੁੱਖਤਾ, ਸਮਦਰਸ਼ਤਾ, ਨਿਰਪੱਖਤਾ, ਆਜ਼ਾਦੀ, ਵਲੰਟਰੀ ਸੇਵਾ, ਏਕਤਾ ਅਤੇ ਸਰਵ ਵਿਆਪਕਤਾ ਦੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ।

ਇੰਟਰਨੈਸ਼ਨਲ ਕਮੇਟੀ ਆੱਫ਼ ਦ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ 1863 ਵਿੱਚ ਹੋਈ ਅਤੇ ਇਹ ਸੰਸਥਾ ਯੁੱਧ ਪੀੜਤ ਲੋਕਾਂ, ਸੈਨਿਕਾਂ ਅਤੇ ਯੁੱਧ ਬੰਦੀਆਂ ਲਈ ਕੰਮ ਕਰਦੀ ਰਹੀ ਹੈ। ਰੈੱਡ ਕਰਾਸ ਉਹਨਾਂ ਕਾਨੂੰਨਾਂ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਨਾਲ ਯੁੱਧ ਪੀੜਤਾਂ ਦੀ ਸੁਰੱਖਿਆ ਹੋ ਸਕੇ। ਰੈੱਡ ਕਰਾਸ ਦਾ ਮੁੱਖ ਦਫ਼ਤਰ ਜਿਨੇਵਾ (ਸਵਿਟਜ਼ਰਲੈਂਡ) ਵਿਖੇ ਹੈ। ਰੈੱਡ ਕਰਾਸ ਦਾ ਮੁੱਖ ਉਦੇਸ਼ ਜਿਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਬਿਨ੍ਹਾਂ ਕਿਸੇ ਵਿਤਕਰੇ ਤੋਂ ਸੇਵਾ ਕਰਨਾ ਹੈ।

ਸੰਸਾਰ ਦੇ ਤਕਰੀਬਨ ਹਰ ਦੇਸ਼ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ। ਭਾਰਤ ਸਰਕਾਰ ਦੇ ਪਾਰਲੀਮੈਂਟ ਐਕਟ 15 ਅਧੀਨ ਸਾਲ 1920 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਦਾ ਗਠਨ ਕੀਤਾ ਗਿਆ। ਸਾਲ 1994 ਵਿੱਚ ਬਣਾਏ ਨਿਯਮਾਂ ਅਨੁਸਾਰ ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਪ੍ਰਧਾਨ ਰਾਸ਼ਟਰਪਤੀ ਅਤੇ ਚੇਅਰਮੈਨ ਕੇਂਦਰੀ ਸਿਹਤ ਮੰਤਰੀ ਨੂੰ ਬਣਾਇਆ ਗਿਆ। ਰੈੱਡ ਕਰਾਸ ਦੇ ਨਿਸ਼ਾਨ ਦੀ ਗਲਤ ਵਰਤੋਂ ਕਰਨ ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਉਸ ਵਿਅਕਤੀ ਦੀ ਸੰਪੱਤੀ ਵੀ ਜ਼ਬਤ ਕੀਤੀ ਜਾ ਸਕਦੀ ਹੈ। ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਇਤਿਹਾਸ ਵਿੱਚ ਭਾਈ ਘਨ੍ਹਈਆ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਜ਼ਖਮੀਆਂ ਨੂੰ ਪਾਣੀ ਪਿਲਾ ਅਤੇ ਮਰਹਮ ਪੱਟੀਆਂ ਕਰ ਕੇ ਅਜਿਹੀ ਹੀ ਮਾਨਵਤਾ ਦੀ ਸੇਵਾ ਦੀ ਉੱਚ ਸੋਚ ਦੀ ਪਿਊਂਦ ਲਗਾਈ ਜਿਸ ਦਾ ਝੰਡਾ ਰੈੱਡ ਕਰਾਸ ਨੇ ਚੁੱਕਿਆ ਹੋਇਆ ਹੈ। ਇਹ ਕੋਈ ਅੱਤਕੱਥਨੀ ਨਹੀਂ ਕਿ ਪੰਜਾਬ ਵਿੱਚ ਭਾਈ ਘੱਨ੍ਹਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਪੁੱਜ ਕੇ ਸੇਵਾ ਕੀਤੀ। ਇਸ ਲਈ ਪੰਜਾਬ ਵਿੱਚ ਭਾਈ ਘਨ੍ਹਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ।

ਸਾਲ 1937 ਵਿੱਚ ਰੈੱਡ ਕਰਾਸ ਸੰਸਥਾ ਦੁਆਰਾ ਵਿਸ਼ਵ ਦਾ ਪਹਿਲਾ ਬਲੱਡ ਬੈਂਕ ਅਮਰੀਕਾ ਵਿੱਚ ਖੋਲਿਆ ਗਿਆ ਅਤੇ ਭਾਰਤ ਵਿੱਚ 1942 ਵਿੱਚ ਕਲਕੱਤੇ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਹਾਈਜੀਨ ਐਂਡ ਪਬਲਿਕ ਹੈਲਥ ਦੇ ਅਧੀਨ ਭਾਰਤੀ ਰੈੱਡ ਕਰਾਸ ਸੋਸਾਇਟੀ ਦੁਆਰਾ ਪਹਿਲਾ ਬਲੱਡ ਬੈਂਕ ਸਥਾਪਿਤ ਕੀਤਾ ਗਿਆ। ਸਾਲ 1977 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਹੈੱਡਕੁਆਟਰ ਦੁਆਰਾ ਸਿੱਧੇ ਤੌਰ ਤੇ ਬਲੱਡ ਬੈਂਕਾਂ ਦਾ ਸੰਚਾਲਨ ਕੀਤਾ ਜਾਣ ਲੱਗਾ ਅਤੇ ਇਸਦੇ ਤਹਿਤ ਵੱਖੋ ਵੱਖਰੇ ਰਾਜਾਂ ਵਿੱਚ ਇਸਦੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਗਈਆਂ।

ਰੈੱਡ ਕਰਾਸ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਂ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਸਹਾਇਤਾ ਕੀਤੀ। ਰੈੱਡ ਕਰਾਸ ਦੇ ਸਾਰਥਕ ਕਾਰਜਾਂ ਕਰਕੇ ਹੀ ਸਾਲ 1917 ਦਾ ਸ਼ਾਂਤੀ ਨੋਬਲ ਪੁਰਸਕਾਰ ਰੈੱਡ ਕਰਾਸ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਰੈੱਡ ਕਰਾਸ ਨੂੰ 1944 ਅਤੇ 1963 ਵਿੱਚ ਵੀ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ਸੰਸਾਰ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਰੈੱਡ ਕਰਾਸ ਅਤੇ ਉਸਦੇ ਵਲੰਟੀਅਰ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।

 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਸ਼੍ਰੇਣੀ ਦੇ ਜਰਨਲ ਪਰ ਆਪਣੇ ਹਾਲਾਤਾਂ ਤੋਂ ਪਛੜੇ ਗਰੀਬ ਲੋਕ ✍️ ਰਣਜੀਤ ਸਿੰਘ ਹਿਟਲਰ 

ਸਾਡਾ ਦੇਸ਼ ਇੱਕ ਸੰਵਿਧਾਨਕ ਅਤੇ ਬਰਾਬਰਤਾ ਦੇ ਅਧਿਕਾਰ ਨੂੰ ਮੁੱਖ ਰੱਖ ਕੇ ਚੱਲਣ ਵਾਲਾ ਦੇਸ਼ ਹੈ। ਭਾਰਤ ਦੇਸ਼ ਵਿੱਚ ਬਹੁ-ਧਰਮਾ,ਜਾਤਾਂ,ਪ੍ਰਾਂਤਾਂ ਦੇ ਲੋਕ ਵੱਸੇ ਹੋਏ ਹਨ।ਸ਼ਾਇਦ ਇਹੀ ਸਾਡੇ ਦੇਸ਼ ਦੀ ਕੁਲ ਦੁਨੀਆ ਵਿੱਚ ਪ੍ਰਸਿੱਧੀ ਦਾ ਕਾਰਣ ਹੈ।ਹਾਂ, ਇਹ ਗੱਲ ਅਲੱਗ ਵਿਸ਼ਾ ਰੱਖਦੀ ਹੈ ਕਿ ਸਾਡੇ ਮੁਲਕ ਦੀ ਰਾਜਨੀਤੀ ਨੇ ਸਾਨੂੰ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਹੈ। ਪਰੰਤੂ ਸਾਡੇ ਗੁਰੂਆਂ, ਪੀਰਾਂ, ਦੇਵੀ-ਦੇਵਤਿਆਂ ਨੇ ਤਾਂ ਸਾਨੂੰ ਬਰਾਬਰਤਾ ਅਤੇ ਏਕਤਾ ਦਾ ਪਾਠ ਦ੍ਰਿੜ ਕਰਵਾਇਆ ਹੈ। ਪਰ ਕੁਝ ਗੱਲਾਂ ਅਜਿਹੀਆਂ ਹਨ, ਜਿੰਨਾ ਦੀ ਹਕੀਕਤ ਜਾਣੇ ਬਿਨਾ ਹੀ ਸਾਡੇ ਦੇਸ਼ ਵਿਚ ਫੈਸਲੇ ਲਏ ਗਏ। ਜਿਸ ਨਾਲ ਸਾਡੇ ਮੁਲਕ ਦੀ ਬਰਾਬਰਤਾ ਵਾਲੀ ਗੱਲ ਨੂੰ ਡੂੰਘੀ ਸੱਟ ਵੱਜੀ ਅਤੇ ਕਈ ਪਰਿਵਾਰ ਇਸ ਦਾ ਦਰਦ ਸਹੇੜ ਕੇ ਬੈਠੇ ਹਨ। ਗੱਲ ਉਹਨਾਂ ਪਰਿਵਾਰਾਂ ਦੀ ਜੋ ਸਿਰਫ ਔਰ ਸਿਰਫ ਨਾਮ ਦੇ ਹੀ ਜਰਨਲ ਹਨ।ਜਿੰਨਾ ਦਾ ਸਿਰਫ ਜਰਨਲ ਸ਼੍ਰੇਣੀ ਵਿੱਚ ਜਨਮ ਲੈਣਾ ਹੀ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਢਿੱਡ ਨਹੀ ਭਰ ਸਕਦਾ।ਉਹਨਾਂ ਦੀ ਭੁੱਖ ਨਹੀ ਮਿਟਾ ਸਕਦਾ। ਗਰੀਬ ਲੋਕ ਚਾਹੇ ਉਹ ਕਿਸੇ ਵੀ ਸ਼੍ਰੇਣੀ ਤੋਂ ਕਿਉਂ ਨਾ ਹੋਣ, ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੈ। ਆਮ ਸਮਾਜ ਵਿਚ ਸਮੇਂ ਦੇ ਨਾਲ ਬਦਲਾਅ ਆਇਆ, ਪਰੰਤੂ ਇਹਨਾਂ ਗਰੀਬ ਲੋਕਾਂ ਦੇ ਘਰੇ ਹਮੇਸ਼ਾ 'ਉਹੀ ਚੁੱਲੇ ਅਤੇ ਉਹੀ ਅੱਗ' ਰਹੀ ਹੈ। ਭਾਰਤ ਵਰਗੇ ਭਰਵੀਂ ਆਬਾਦੀ ਵਾਲੇ ਦੇਸ਼ ਵਿੱਚ ਅਨੇਕਾ ਹੀ ਜਰਨਲ ਸ਼੍ਰੇਣੀ ਨਾਲ ਸੰਬੰਧ ਰੱਖਣ ਵਾਲੇ ਪਰਿਵਾਰ ਹਨ। ਜੋ ਦਿਹਾੜੀ-ਦੱਪਾ ਕਰਕੇ ਰੇਹੜੀਆਂ ਲਾਕੇ ਆਪਣੇ ਪਰਿਵਾਰ ਪਾਲ ਰਹੇ ਹਨ। ਪੰਜਾਬ ਵਿੱਚ ਅਜਿਹੇ ਬੇਹਿਸਾਬ ਹੀ ਪਰਿਵਾਰ ਹਨ ਜਿੰਨਾ ਪਾਸ ਕਮਾਈ ਦਾ ਕੋਈ ਵੀ ਢੁਕਵਾਂ ਸਾਧਨ ਨਹੀ ਹੈ।ਉਹ ਦਿਹਾੜੀ ਮਜ਼ਦੂਰੀ ਕਰਕੇ ਹੀ ਆਪਣਾ ਗੁਜਾਰਾ ਕਰ ਰਹੇ ਹਨ। ਪਰੰਤੂ ਜਰਨਲ ਸ਼੍ਰੇਣੀ ਵਿੱਚ ਆਉਣ ਕਰਕੇ ਉਹ ਦੂਜੇ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾ ਤੋ ਵਾਂਝੇ ਰਹਿ ਜਾਂਦੇ ਹਨ। ਸਾਡੀਆਂ ਸਰਕਾਰਾਂ ਦੇ ਇਹੋ ਜਿਹੇ ਫੈਸਲੇ ਸੰਵਿਧਾਨਕ ਨਹੀ ਹੋ ਸਕਦੇ।ਜੋ ਕਿਸੇ ਦੂਜੇ ਗਰੀਬ ਤੋਂ ਉਸਦਾ ਹੱਕ ਹੀ ਖੋਹ ਲੈਣ, ਉਹ ਵੀ ਸਿਰਫ ਉਸਦੀ ਸ਼੍ਰੇਣੀ ਦੇ ਆਧਾਰ ਉਪਰ।ਸਾਡੇ ਸਮਾਜ ਨੂੰ ਸਭ ਨੂੰ ਇੱਕੋ ਹੀ ਤਰਾਜੂ ਵਿੱਚ ਤੋਲ ਕੇ ਨਹੀ ਦੇਖਣਾ ਚਾਹੀਦਾ, ਹਰੇਕ ਜਰਨਲ ਕੈਟਾਗਰੀ ਵਿਚ ਆਉਣ ਵਾਲਾ ਵਿਅਕਤੀ ਸੁੱਖੀ ਨਹੀ ਹੈ। ਇਹ ਮਜਦੂਰੀ ਕਰਨ ਵਾਲੇ ਲੋਕ ਵੀ ਸਿਰਫ ਤੇ ਸਿਰਫ ਆਪਣੀ ਸ਼੍ਰੇਣੀ ਕਾਰਨ ਹੀ ਸਰਕਾਰਾਂ ਤੋ ਮਿਲਣ ਵਾਲੀਆ ਸਹੂਲਤਾ ਤੋ ਸੱਖਣੇ ਰਹਿ ਜਾਂਦੇ ਹਨ। ਜੋ ਸਹੂਲਤਾ ਉਹਨਾਂ ਲਈ ਬਹੁਤ ਜਰੂਰੀ ਹਨ,ਉਹਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ।ਪਰ ਸਹੂਲਤ ਕੋਈ ਮਿਲ ਨਹੀ ਰਹੀ ਅਤੇ ਉਹ ਸਮਾਜ ਤੋ ਦਿਨ-ਪ੍ਰਤੀਦਿਨ ਪੱਛੜ ਰਹੇ ਹਨ। ਚਲੋ ਖੁਦਾ-ਨਾ-ਖ਼ਾਸਤਾ ਉਹ ਦਿਹਾੜੀਆਂ ਕਰਕੇ ਆਪਣੇ ਬੱਚਿਆ ਨੂੰ ਪੜ੍ਹਾ-ਲਿਖਾ ਵੀ ਲੈਣ ਤਾਂ ਵੀ ਤਾਂ ਉਹਨਾਂ ਨਾਲ ਉਨਾਂ ਦੀ ਪੜ੍ਹਾਈ ਤੇ ਨਹੀ ਉਹਨਾਂ ਨੂੰ ਮਿਲੇ ਕੋਟੇ ਦੇ ਆਧਾਰ ਤੇ ਵਤੀਰਾ ਕੀਤਾ ਜਾਂਦਾ ਹੈ।ਅਤੇ ਉਹਨਾਂ ਨੂੰ ਪਿੱਛੇ ਸੁੱਟ ਦਿੱਤਾ ਜਾਂਦਾ ਹੈ। ਭਾਵ ਸਮਾਜ ਤੋ ਪਛਾੜ ਦਿੱਤਾ ਜਾਂਦਾ ਹੈ। ਅੱਜ ਜਰਨਲ ਸ਼੍ਰੇਣੀ ਦੇ ਦਿਹਾੜੀ ਮਜਦੂਰੀ ਕਰਨ ਵਾਲੇ ਪਰਿਵਾਰ ਸਾਡੇ ਸਮਾਜ ਦੀ ਮੁੱਖ ਧਾਰਾ ਤੋ 20 ਸਾਲ ਪੱਛੜੇ ਹੋਏ ਹਨ ਕਿਉਂਕਿ ਉਹਨਾਂ ਨੂੰ ਸਰਕਾਰ ਦੀ ਕੋਈ ਵੀ ਸਹੂਲਤ ਨਹੀ ਮਿਲ ਪਾਉਂਦੀ। ਜੋ ਉਹਨਾਂ ਦੀ ਜੀਵਨ-ਸ਼ੈਲੀ ਵਿੱਚ ਸੁਧਾਰ ਲਿਆ ਸਕੇ। ਮੈਂ ਕਿਸੇ ਦੂਜੀ ਸ਼੍ਰੇਣੀ ਦੇ ਗਰੀਬ ਦਾ ਹੱਕ ਖੋਹ ਲੈਣ ਦੀ ਤਰਫ਼ ਨਹੀ ਹਾਂ ਅਤੇ ਨਾ ਹੀ ਲਿਖਦਾ ਹਾਂ। ਪਰੰਤੂ ਸਾਡੀਆਂ ਉੱਚ ਸੰਸਥਾਵਾ ਅਤੇ ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਗਰੀਬੀ ਕਿਸੇ ਦੀ ਸ਼੍ਰੇਣੀ, ਜਾਤ ਜਾਂ ਧਰਮ ਦੇ ਆਧਾਰ ਤੇ ਨਹੀ ਆਉਂਦੀ।ਅਤੇ ਨਾ ਹੀ ਕਿਸੇ ਨੂੰ ਭੁੱਖ ਆਪਣੀ ਸ਼੍ਰੇਣੀਆ ਦੇ ਆਧਾਰ ਉੱਤੇ ਲੱਗਦੀ ਹੈ। ਸ਼੍ਰੇਣੀ ਦੇ ਆਧਾਰ ਤੇ ਅਜਿਹਾ ਵਤੀਰਾ ਜੋ ਕਿਸੇ ਦਾ ਹੱਕ ਮਾਰ ਰਿਹਾ ਹੋਵੇ।ਇਹ ਸਾਡੀਆਂ ਆਉਣ ਵਾਲੀਆ ਨਸਲਾਂ ਲਈ ਕਤੱਈ ਚੰਗਾ ਨਹੀ,ਇਹ ਸਾਡੇ ਸਮਾਜ ਵਿਚ ਵਿਰੋਧਤਾ ਦੀ ਭਾਵਨਾ ਪੈਦਾ ਕਰੇਗਾ। ਜੋ ਸਾਡੇ ਲਈ ਚੰਗੀ ਨਹੀ ਹੈ । ਇਸ ਲਈ ਮੈ ਸਭ ਨੂੰ ਬਰਾਬਰਤਾ ਦੇਣ ਵਾਲੇ ਕਾਨੂੰਨ ਦਾ ਸਮਰਥਕ ਹਾਂ ਕਿ ਸਭ ਦਾ ਏਕਾਧਿਕਾਰ ਹੋਵੇ। ਨਾ ਕਿ ਕਿਸੇ ਦੀ ਕੈਟਾਗਰੀ ਦੇ ਆਧਾਰ ਤੇ ਉਸਦਾ ਬਣਦਾ ਹੱਕ ਖੋਹ ਲਿਆ ਜਾਵੇ। ਨਹੀ ਤਾਂ ਉਦੋ ਤੱਕ ਆਪਣੀ ਕਿਸਮਤ ਤੋਂ ਲਾਚਾਰ ' ਸ਼੍ਰੇਣੀ ਦੇ ਜਰਨਲ ਪਰ ਆਪਣੇ ਹਾਲਾਤਾਂ ਤੋਂ ਪੱਛੜੇ ਗਰੀਬ ਲੋਕਾਂ ਦੀ ਗੱਲ ਹੁੰਦੀ ਰਹੇਗੀ।

ਲੇਖਕ:- 

ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ ਪੰਜਾਬ।

ਮੋ:ਨੰ:- 7901729507

Fb/Ranjeet Singh Hitlar

ਭਾਰਤ 'ਚ ਕੋਰੋਨਾ ਵਾਇਰਸ ਪ੍ਰਕੋਪ ਵਧਣ ਦੇ ਆਸਾਰ ✍️ ਅਮਨਜੀਤ ਸਿੰਘ ਖਹਿਰਾ

ਜੂਨ ਦੇ ਅੰਤ ਤਕ ਸਿਖਰ 'ਤੇ ਪਹੁੰਚ ਸਕਦਾ ਹੈ ਕੋਰੋਨਾ ਦਾ ਕਹਿਰ

ਚਾਹੇ ਸਰਕਾਰ ਅਤੇ ਸਮਾਜਸੇਵੀ ਲੋਕਾਂ ਦੀਆਂ ਅਥਾਹ ਕੋਸ਼ਿਸ਼ਾਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਭਾਰਤ ਅੰਦਰ ਬਹੁਤ ਜਾਂਦੇ ਮਾੜੇ ਭਰਭਾਵ ਪੌਣ ਤੋਂ ਰੋਕਣ ਵਿੱਚ ਕਾਮਯਾਬ ਰਹਿਆ ਹਨ ਪਰ ਹੁਣ ਭਾਰਤ 'ਚ ਲਾਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਪਰ ਕੋਰੋਨਾ ਦੇ ਅੰਕੜੇ ਹਾਲੇ ਵੀ ਲਗਾਤਾਰ ਵੱਧ ਰਹੇ ਹਨ। ਇਸ ਦਾ ਸਿਖਰ 'ਤੇ ਪੁੱਜਣਾ ਹਾਲੇ ਬਾਕੀ ਹੈ। ਕੋਲਕਾਤਾ ਦੇ ਇੰਡੀਅਨ ਐਸੋਸੀਏਸ਼ਨ ਪਾਰ ਕਲਟੀਵੇਸ਼ਨ ਆਫ ਸਾਇੰਸ (ਆਈਏਸੀਐੱਸ) 'ਚ ਹੋਏ ਇਕ ਅਧਿਐਨ ਮੁਤਾਬਕ ਇਸ ਸਮੇਂ ਦੇਸ਼ 'ਚ ਕੋਰੋਨਾ ਆਪਣੇ ਵਿਕਰਾਲ ਰੂਪ 'ਤੇ ਨਹੀਂ ਪੁੱਜਾ, ਬਲਕਿ ਇਸ ਸਾਲ ਜੂਨ ਦੇ ਅੰਤ ਤਕ ਇਹ ਕੋਰੋਨਾ ਵਾਇਰਸ ਇਨਫੈਕਸ਼ਨ ਸਿਖਰ 'ਤੇ ਪੁੱਜ ਸਕਦਾ ਹੈ। ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਪੂਰੇ ਦੇਸ਼ 'ਚ ਲਾਕਡਾਊਨ ਕਾਰਨ ਮਹਾਮਾਰੀ ਦੇ ਸਿਖਰ 'ਤੇ ਪੁੱਜਣ ਦਾ ਸਮਾਂ ਇਕ ਮਹੀਨੇ ਤਕ ਟਲ਼ ਸਕਿਆ ਹੈ, ਜਿਸ ਨਾਲ ਕੋਰੋਨਾ ਨਾਲ ਨਿਬੇੜਾ ਲਈ ਬਿਹਤਰ ਇੰਤਜ਼ਾਮ ਕੀਤੇ ਜਾ ਸਕੇ ਹਨ। ਬਾਇਓ ਕੰਪਿਊਟੇਸ਼ਨਲ ਮਾਡਲ 'ਤੇ ਆਧਾਰਤ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਜੂਨ ਦੇ ਅੰਤ ਤਕ ਕਰੀਬ ਡੇਢ ਲੱਖ ਲੋਕਾਂ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਹੈ। ਇਸ ਅਧਿਐਨ 'ਚ ਰਿਪ੍ਰਰੋਡਕਸ਼ਨ ਨੰਬਰ ਦੀ ਮਦਦ ਨਾਲ ਕਿਹਾ ਗਿਆ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਏਨਾ ਤੇਜ਼ੀ ਨਾਲ ਫੈਲ ਰਿਹਾ ਹੈ।

ਅਧਿਐਨ 'ਚ ਰਿਪ੍ਰੋਡਕਸ਼ਨ ਨੰਬਰ 2.2 ਪਾਇਆ ਗਿਆ ਹੈ ਜਿਸ ਦਾ ਅਰਥ ਹੈ ਕਿ 10 ਲੋਕਾਂ ਤੋਂ ਇਹ ਇਨਫੈਕਸ਼ਨ 22 ਲੋਕਾਂ 'ਚ ਫੈਲ ਰਿਹਾ ਹੈ। ਲਾਕਡਾਊਨ ਤੇ ਫਿਜ਼ੀਕਲ ਡਿਸਟੈਂਸਿੰਗ (ਸਰੀਰਕ ਦੂਰੀ) ਦੀ ਸਹੀ ਤਰੀਕੇ ਨਾਲ ਪਾਲਣਾ 'ਤੇ ਇਹ ਰਿਪ੍ਰੋਡਕਸ਼ਨ ਨੰਬਰ ਘੱਟ ਹੋ ਕੇ 0.7 ਤਕ ਪੁੱਜਣ ਦੀ ਉਮੀਦ ਹੈ।

ਆਈਏਸੀਐੱਸ ਦੇ ਡਾਇਰੈਕਟਰ ਸ਼ਾਂਤਨੂੰ ਭੱਟਾਚਾਰੀਆ ਦਾ ਕਹਿਣਾ ਹੈ ਕਿ ਅਧਿਐਨ ਸਕੂਲ ਆਫ ਮੈਥੇਮੈਟੀਕਲ ਸਾਇੰਸ ਦੇ ਵਿਗਿਆਨੀ ਰਾਜਾ ਪਾਲ ਤੇ ਉਨ੍ਹਾਂ ਦੀ ਟੀਮ ਨੇ ਸਸੈਪਟੇਬਲ ਇਨਫੈਕਟਿਡ-ਰਿਕਵਰੀ ਡੈੱਥ (ਐੱਸਆਈਆਡੀ) ਮਾਡਲ 'ਤੇ ਕੀਤੀ ਹੈ ਜਿਸ ਨਾਲ ਭਾਰਤ 'ਚ ਕੋਰੋਨਾ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ। ਇਸ ਮਾਡਲ ਮੁਤਾਬਕ ਜੇ ਦੇਸ਼ 'ਚ ਲਾਕਡਾਊਨ ਨਹੀਂ ਹੁੰਦਾ ਤਾਂ ਕੋਰੋਨਾ ਦੀ ਇਸ ਮਹਾਮਾਰੀ ਦਾ ਸਿਖਰ ਮਈ ਦੇ ਅੰਤ 'ਚ ਹੁੰਦਾ। ਲਾਕਡਾਊਨ ਕਾਰਨ ਇਸ 'ਚ ਕਰੀਬ 15 ਦਿਨਾਂ ਦਾ ਫਰਕ ਆਇਆ ਹੈ। ਇਸ ਮਾਡਲ ਨੇ ਇਹ ਵੀ ਕਿਹਾ ਹੈ ਕਿ ਜੇ 3 ਮਈ ਨੂੰ ਲਾਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਤਾਂ ਕੋਰੋਨਾ ਇਨਫੈਕਸ਼ਨ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਸਕਦਾ ਸੀ। ਭਾਰਤ 'ਚ 24 ਮਾਰਚ ਦੀ ਰਾਤ ਤੋਂ ਜਦੋਂ ਲਾਕਡਾਊਨ ਦਾ ਐਲਾਨ ਹੋਇਆ ਉਦੋਂ ਪੂਰੇ ਦੇਸ਼ 'ਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਕੁੱਲ 657 ਸੀ, ਜਦਕਿ ਜਰਮਨੀ 'ਚ 22 ਮਾਰਚ ਨੂੰ ਜਦੋਂ ਦੇਸ਼ ਪੱਧਰੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਉਥੇ ਕੋਰੋਨਾ ਨੇ ਇਨਫੈਕਟਿਡ ਲੋਕਾਂ ਦੀ ਗਿਣਤੀ 25 ਹਜ਼ਾਰ ਸੀ।ਇਹ ਸਾਰੇ ਤੱਥ ਸਾਨੂੰ ਇਹ ਹੀ ਦਸਦੇ ਹਨ ਕੇ ਸਾਭਧਾਨੀ ਵਰਤਣੀ ਬਹੁਤ ਜਰੂਰੀ ਹੈ ਚਾਹੇ ਮਸਲਾ ਘਰ ਵਿੱਚ ਚੁੱਲ੍ਹੇ ਨੂੰ ਜਲਦਾ ਰੱਖਣ ਦਾ ਹੀ ਕਿਉਂ ਨਾ ਹੋਵੇ।

ਅਮਨਜੀਤ ਸਿੰਘ ਖਹਿਰਾ

  ਘਰ ਜਵਾਈ! ✍️ ਸਲੇਮਪੁਰੀ ਦੀ ਚੂੰਢੀ

  ਘਰ ਜਵਾਈ!

ਇਸ ਵੇਲੇ ਸੰਸਾਰ ਦੇ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਨੇ ਭਾਰਤ ਦੀਆਂ ਗੋਡੀਆਂ ਲਵਾ ਕੇ ਰੱਖ ਦਿੱਤੀਆਂ ਹਨ ਕਿਉਂਕਿ ਸਾਰਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਸਗੋਂ ਕੋਰੋਨਾ ਵਾਇਰਸ ਉਪਰ ਕਾਬੂ ਪਾਉਣ ਲਈ ਅਰਬਾਂ - ਖਰਬਾਂ ਦਾ ਖਰਚ ਪੈ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋ ਰਹੀ ਸਥਿਤੀ ਨੂੰ ਹੋਰ ਬਦਤਰ ਹੋਣ ਤੋਂ ਬਚਾਅ ਕਰਨ ਲਈ ਸਰਕਾਰ ਤਾਲਾਬੰਦੀ /ਕਰਫਿਊ ਨੂੰ ਲੰਬੇ ਸਮੇਂ ਤੱਕ ਅੱਗੇ ਜਾਰੀ ਨਹੀਂ ਰੱਖ ਸਕਦੀ ਅਤੇ ਸਰਕਾਰ ਹੌਲੀ-ਹੌਲੀ ਤਾਲਾਬੰਦੀ ਦੇ ਸਮੇ ਨੂੰ ਘਟਾਉਂਦੀ ਜਾਵੇਗੀ ਪਰ ਡਰ ਇਸ ਗੱਲ ਦਾ ਹੈ ਕਿ ਜਿਉਂ ਜਿਉਂ ਤਾਲਾਬੰਦੀ ਦਾ ਸਮਾਂ ਘੱਟਦਾ ਜਾਵੇਗਾ ਕਿਤੇ ਤਿਉਂ ਤਿਉਂ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿਚ ਕਿਤੇ ਵਾਧਾ ਨਾ ਹੋ ਜਾਵੇ। ਇਸ ਲਈ ਅਜਿਹੇ ਹਾਲਾਤਾਂ ਵਿੱਚ ਸਰਕਾਰ ਨੇ ਸਾਡੇ ਪਿਛੇ ਪਿਛੇ ਸਾਡੀ ਰਾਖੀ ਨਹੀਂ ਕਰਦੇ ਫਿਰਨਾ। ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਸਾਨੂੰ ਸਰਕਾਰ ਅਤੇ ਡਾਕਟਰਾਂ ਵਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਪਾਬੰਦ ਹੋਣਾ ਪਵੇਗਾ। ਸੱਚ ਇਹ ਹੈ ਕਿ ਕੋਰੋਨਾ ਭਾਰਤ ਵਿਚ ਵਿਆਹ 'ਤੇ ਨਹੀਂ ਆਇਆ ਜਿਹੜਾ ਵਿਆਹ ਵੇਖ ਕੇ ਵਾਪਸ ਚਲਿਆ ਜਾਵੇਗਾ। ਕੋਰੋਨਾ ਦੀ ਸਥਿਤੀ ਤਾਂ ਘਰ ਜਵਾਈ ਵਾਲੀ ਹੈ। ਜਿਵੇਂ ਜਦੋਂ ਜਵਾਈ ਨਵਾਂ ਨਵਾਂ ਆ ਕੇ ਸਹੁਰੇ ਘਰ ਰਹਿੰਦਾ ਹੈ ਤਾਂ ਸਾਰੇ ਉਸ ਦੀ ਕਦਰ ਕਰਦੇ ਹਨ ਪਰ ਜਿਉਂ ਜਿਉਂ ਜਵਾਈ ਪੁਰਾਣਾ ਹੁੰਦਾ ਜਾਂਦਾ ਹੈ ਤਾਂ ਉਸ ਦੀ ਕਦਰ ਅਤੇ ਆਉ ਭਗਤ ਵੀ ਘੱਟਦੀ ਜਾਂਦੀ ਹੈ, ਉਹ ਪਰਿਵਾਰ ਵਿਚ ਨਹੀਂ ਬਲਕਿ ਪਿੰਡ /ਮੁਹੱਲੇ ਵਿਚ ਇਕ ਆਮ ਆਦਮੀ ਦੀ ਤਰ੍ਹਾਂ ਵਿਚਰਨ ਲੱਗ ਜਾਂਦਾ ਹੈ ਅਤੇ ਜਵਾਈ - ਭਾਈ ਵਾਲੀ ਚੜੀ ਪਾਣ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਕਈ ਜਵਾਈ ਵਿਗੜੇ ਹੁੰਦੇ ਹਨ,ਜਿਹੜੇ ਸ਼ਰਾਬੀ ਦੀ ਤਰ੍ਹਾਂ ਰੋਜ ਖਰਮਸਤੀ ਕਰਕੇ ਸਾਰਿਆਂ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਫਿਰ ਅਜਿਹੇ ਜਵਾਈ ਨੂੰ ਸਿੱਧਾ ਕਰਨ ਲਈ ਕੌੜਾ ਅੱਕ ਚੱਬਣਾ ਪੈਂਦਾ ਹੈ। ਫਿਰ ਉਹ ਅੱਗਿਉਂ ਬੋਲਦਾ ਨਹੀਂ ਚੁੱਪ ਚੁਪੀਤਾ ਬੈਠਾ ਕੰਮ ਕਰੀ ਜਾਂਦਾ ਹੈ ਕਿਉਂਕਿ ਉਸ ਨੇ ਵਾਪਸ ਆਪਣੇ ਘਰ ਤਾਂ ਜਾਣਾ ਨਹੀਂ ਹੁੰਦਾ, ਰਹਿਣਾ ਤਾਂ ਸਹੁਰੇ ਘਰ ਹੀ ਹੁੰਦਾ ਹੈ। ਸੋ ਇਸ ਵੇਲੇ ਕੋਰੋਨਾ ਦੀ ਸਥਿਤੀ ਵੀ ਸਹੁਰੇ ਘਰ ਰਹਿੰਦੇ ਵਿਗੜੇ ਜਵਾਈ ਵਾਲੀ ਹੈ, ਕਿਉਂਕਿ ਇਸ ਨੇ ਵਾਪਸ ਆਪਣੇ ਘਰ ਚੀਨ ਨਹੀਂ ਜਾਣਾ, ਇਥੇ ਹੀ  ਰਹਿਣਾ ਹੈ, ਇਸ ਲਈ ਆਪਾਂ ਵੀ ਇਸ ਨੂੰ  ਜਵਾਈ ਦੀ ਤਰ੍ਹਾਂ ਮੰਨਦੇ ਹੋਏ ਆਪਣੇ ਪਰਿਵਾਰ ਦਾ ਮੈਂਬਰ ਮੰਨ ਲਈਏ  ਅਤੇ ਵਿਗੜੇ ਹੋਏ ਜਵਾਈ ਨੂੰ 'ਬੰਦੇ ਦਾ ਪੁੱਤ' ਬਣਾਉਣ ਲਈ ਪਹਿਲਾਂ ਆਪ ਬੰਦੇ ਦਾ ਪੁੱਤ ਬਣ ਜਾਈਏ ।  ਇਸ ਵਿਗੜੇ ਜਵਾਈ ਨਾਲ ਟੱਕਰ ਲੈਣ ਲਈ ਸਾਨੂੰ ਆਪਣੇ ਡੌਲੇ ਮਜਬੂਤ ਕਰਨੇ ਪੈਣਗੇ। ਡੌਲੇ ਮਜਬੂਤ ਕਰਨ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਦੱਸੀਆਂ ਸਾਵਧਾਨੀਆਂ ਅਪਣਾਉਂਦੇ ਹੋਏ ਸੰਤੁਲਿਤ ਖੁਰਾਕ ਵਲ ਧਿਆਨ ਕੇਂਦਰਿਤ ਕਰਨਾ ਪਵੇਗਾ, ਕਿਉਂਕਿ ਕੋਰੋਨਾ ਬਹੁਤ ਵਿਗੜਿਆ ਹੋਇਆ ਜਵਾਈ ਹੈ ਜਿਹੜਾ ਹਰੇਕ ਦੀ ਪਿੱਠ ਲਵਾਉਣ ਲਈ ਹੱਥਾਂ ਨੂੰ ਥੁੱਕ ਲਾਈ ਫਿਰਦਾ ਹੈ। ਉਹ ਅਮੀਰ, ਗਰੀਬ, ਆਸਤਿਕ, ਨਾਸਤਿਕ, ਬੇਈਮਾਨ, ਇਮਾਨਦਾਰ, ਠੱਗ, ਚੋਰ ਸਾਧ, ਉੱਚੀ ਜਾਤ, ਨੀਵੀਂ ਜਾਤ, ਧਰਮਾਂ, ਮਹਜਬਾਂ, ਦੇਸ਼ਾਂ ਦੀਆਂ ਹੱਦਾਂ, ਸਰਹੱਦਾਂ ਦੇ ਵਖਰੇਵਿਆਂ ਨੂੰ ਭੰਨਦਾ ਹੋਇਆ ਸਾਰਿਆਂ ਨੂੰ ਡੱਸਣ ਲਈ ਫਨੀਅਰ ਸੱਪ ਵਾਂਗ ਮੇਹਲਦਾ ਫਿਰਦਾ ਹੈ। 

-ਸੁਖਦੇਵ ਸਲੇਮਪੁਰੀ

09780620233

5ਮਈ,2020

ਮੈਂ ਵੀ ਹਰਜੀਤ ਸਿੰਘ ਹਾਂ

ਭਾਰਤ ਮਾਤਾ ਦੇ ਸਪੁੱਤਰ  ਜਾਂਬਾਜ ਸਰਦਾਰ ਹਰਜੀਤ ਸਿੰਘ ਏ.ਐਂਸ.ਆਈ ਜੀ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਆਉਟ ਆਫ ਟਰਨ ਤਰੱਕੀ ਦੇਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦੇ ਇਸ ਹੁਕਮ ਤੇ ਪੰਜਾਬ ਪੁਲਿਸ ਦੇ ਮੁੱਖੀ ਡੀ ਜੀ ਪੀ ਸ਼੍ਰੀ ਦਿਨਕਰ ਗੁਪਤਾ ਜੀ ਨੇ ਜਾਂਬਾਜ ਪੰਜਾਬ ਪੁਲਿਸ ਦਾ ਮਾਨ ਸਤਿਕਾਰ ਗੌਰਵ ਹਾਸਲ ਕਰਦੇ ਹੋਏ ਜਾਂਬਾਜ ਸਰਦਾਰ ਹਰਜੀਤ ਸਿੰਘ ਸਬ ਇੰਸਪੈਕਟਰ ਜੀ ਨੂੰ ਤਰਕੀ ਪ੍ਰਮੋਸ਼ਨ ਦਿੰਦੇ ਹੋਏ ਅਪਣੇ ਨਾਮ ਵਾਲੇ ਬੈਜ ਦੇ ਉਪਰ ਆਪਣੇ ਖੁਦ ਦੇ ਸੀਨੇ  ਛਾਤੀ ਉਪਰ ਜਾਂਬਾਜ *ਮੈਂ ਵੀ ਹਰਜੀਤ ਸਿੰਘ* ਦੇ ਨਾਮ ਦਾ ਬੈਜ ਲਗਾਇਆ ਅਤੇ ਸਾਰੀ ਪੰਜਾਬ ਪੁਲਿਸ ਦੇ ਹਰੇਕ ਜਾਂਬਾਜ ਛੋਟੇ ਬਡੇ ਰੈਂਕ ਤੇ ਵਿਰਾਜਮਾਨ ਕੰਮ ਕਰਨ ਵਾਲੇ ਭਾਰਤ ਮਾਤਾ ਦੇ ਜਾਂਬਾਜ ਹੋਨਹਾਰ ਸਪੱਤਰਾ ਨੇ ਵੀ ਆਪਣੀ ਆਪਣੀ ਛਾਤੀਆਂ ਉਪਰ ਏਹੀ ਬੈਜ ਜਾਂਬਾਜ ਮੈਂ ਵੀ ਹਰਜੀਤ ਸਿੰਘ ਹਾਂ ਦਾ ਬੈਜ ਲਗਾਕੇ ਸੰਸਾਰ ਨੂੰ ਭਾਰਤ ਮਾਤਾ ਦੇ ਪ੍ਰਤੀ ਦੇਸ਼ ਭਗਤੀ ਦਾ ਜਜਬਾ ਪੇਸ਼ ਕਰਕੇ ਦਿਖਾਇਆ ਹੈ, ਮੈਂ ਜਿੱਥੇ ਇਹਨਾਂ ਸਾਰਿਆਂ ਨੂੰ ਅਦੱਬ ਤੇ ਸਤਿਕਾਰ ਨਾਲ ਪ੍ਰਨਾਮ ਕਰਦਾ ਹੋਇਆ *ਜੈ ਹਿੰਦ ਕਹਿੰਦਾ ਹਾਂ ਦੇ ਨਾਲ ਨਾਲ ਮੈਂ ਵੀ ਆਪਣੀ ਛਾਤੀ ਉਪਰ *ਮੈਂ ਹਰਜੀਤ ਸਿੰਘ ਹਾਂ* ਲਿਖਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਹਾਂ ਅਤੇ ਯਾਕੀਨ ਨਾਲ ਕਹਿੰਦਾ ਹਾਂ ਕਿ, ਭਾਰਤ ਦੇਸ਼ ਵਿੱਚ ਇਹਨਾਂ ਹੋਣਹਾਰ ਦੇਸ਼ ਭਗਤਾ ਜਿਵੇਂ ਪੰਜਾਬ ਪੁਲਿਸ, ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਸਫਾਈ ਸੇਵਕਾਂ ਦੇ ਹੁੰਦੇ, ਇਹ ਨਾਮੁਰਾਦ ਕੋਰੋਨਾ ਵਾਰਿਸ ਸਾਡਾ ਭਾਰਤ ਦੇ ਲੋਕਾਂ ਦਾ ਹੋਰ ਕੁੱਝ ਨਹੀਂ ਬਿਗਾੜ ਸਕੇਗਾ, ਜੈ ਹਿੰਦ ਜੈ ਭਾਰਤ ਜੈ ਜਵਾਨ ਜੈ ਕਿਸਾਨ ਬੰਦੇ ਮਾਤਰਮ

ਦਾਸ,--- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਇੰਡੀਆ 9815318924

ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰੀਏ ✍️ ਸੰਜੀਵ ਸਿੰਘ ਸੈਣੀ; ਮੁਹਾਲੀ 

ਸਤਿ ਸ੍ਰੀ ਅਕਾਲ, ਸੰਪਾਦਕ ਸਾਹਿਬ ।

ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰੀਏ :

22 ਮਾਰਚ ਤੋਂ ਤਕਰੀਬਨ ਸਾਰੇ ਹੀ ਲੋਕ ਆਪਣੇ ਘਰਾਂ ਵਿਚ ਕੈਦ ਹਨ ।ਭਾਰਤ ਵਿੱਚ  ਲੋਕ ਡਾਊਨ ,ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ।  ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾਈ ਹੋਈ ਹੈ ।  22ਮਾਰਚ ਤੋਂ ਧੂੰਆਂ ਉਗਲਣ ਵਾਲੀ ਫੈਕਟਰੀਆਂ ਦੀਆਂ ਚਿਮਨੀਆਂ, ਭੱਠੇ ਵੀ ਬੰਦ ਹਨ  ।ਤੇ ਸੜਕਾਂ ਤੇ ਵੀ ਵਾਹਨਾਂ ਦੀ ਆਵਾਜਾਈ ਨਾ ਬਰਾਬਰ ਹੀ ਹੈ। ਰੇਲ ਗੱਡੀਆਂ, ਜਹਾਜਾਂ ਸਾਰੇ ਹੀ ਰੁਕੇ ਹੋਏ ਹਨ। ਰੈਸਟੋਰੈਂਟ ਪੰਜ ਤਾਰਾਂ ਹੋਟਲ ਸਭ ਬੰਦ ਹਨ ।ਜ਼ਿੰਦਗੀ ਥੰਮ ਚੁੱਕੀ ਹੈ ।ਜਿੱਥੇ ਤੱਕ ਮਨੁੱਖ ਦੀ ਚੱਲੀ ਮਨੁੱਖ ਨੇ ਪੂਰਾ ਵਾਹ ਲਾਇਆ ।

 

    ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਛੇੜਖਾਨੀ ਕੀਤੀ ।  ਪੈਸੇ ਦੀ ਹੋੜ ਕਾਰਨ ਮਨੁੱਖ ਨੇ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ, ਕਿਉਂਕਿ ਜਨ ਸੰਖਿਆ ਵੱਧ ਚੁੱਕੀ ਹੈ ।ਪਹਾੜੀ ਖੇਤਰਾਂ ਵਿੱਚ ਵੀ ਮਨੁੱਖ ਨੇ ਨਦੀਆਂ ਨੂੰ ਸੌੜਾ ਕਰ ਕੇ ਵੱਡੇ ਵੱਡੇ ਹੋਟਲ ਬਣਾ ਦਿੱਤੇ ।ਉੱਤਰਾਖੰਡ ਵਿੱਚ ਜੋ ਹੜ੍ਹਾਂ ਨੇ ਤਬਾਹੀ ਮਚਾਈ, ਦਿਲ ਕੰਬਾਉਣ ਵਾਲੀ ਸੀ।ਇਨਸਾਨ ਨੂੰ ਫਿਰ ਵੀ ਸਮਝ ਨਾ ਆਈ ।ਦਰੱਖਤ ਕੱਟਣ ਨਾਲ ਪ੍ਰਦੂਸ਼ਣ ਵੱਧ ਗਿਆ। ਲੋਕ ਫੇਫੜੇ, ਦਿਲ ਦੇ ਰੋਗੀ ਹੋ ਚੁੱਕੇ ਹਨ । 

 

 ਕਿਸੇ ਕੋਲ ਕਿਸੇ ਨੂੰ ਮਿਲਣ ਲਈ ਸਮਾਂ ਨਹੀਂ ਸੀ ।ਬਜ਼ੁਰਗਾਂ ਦੀ ਬੇਕਦਰੀ ਬਹੁਤ ਹੋਈ ।ਬਜ਼ੁਰਗਾਂ ਦੀ ਗੱਲ ਸੁਣਨ ਲਈ ਬੱਚਿਆਂ ਕੋਲ ਸਮਾਂ ਨਹੀਂ ਸੀ ।ਹਰ ਪਾਸੇ ਪੈਸੇ ਦਾ ਬੋਲ ਬਾਲਾ ਸੀ ।ਇਨਸਾਨੀਅਤ  ਖ਼ਤਮ ਹੀ ਹੋ ਚੁੱਕੀ ਸੀ ।ਭਰਾ ਨੇ ਜ਼ਮੀਨ ਖਾਤਰ ਭਰਾ ਮਾਰ ਦਿੱਤਾ । ਫੈਕਟਰੀਆਂ ਦੀ ਰਹਿੰਦ ਖੂੰਦ ਵੀ ਦਰਿਆਵਾਂ ਵਿੱਚ ਸੁੱਟੀ ਗਈ ।ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਕਿ ਬਿਆਸ ਦਰਿਆ ਵਿੱਚ ਕਈ ਜੰਗਲੀ ਜੀਵਾਂ ਦੀ ਮੌਤ ਹੋ ਚੁੱਕੀ ਸੀ ।ਪ੍ਰਦੂਸ਼ਣ ਵੱਧ ਗਿਆ। ਜਿੰਨੇ ਮੈਂਬਰ ਨੇ ਉਨੀਆਂ ਹੀ ਘਰ ਵਿੱਚ ਗੱਡੀਆਂ ।ਨਸ਼ੇ ਨੇ ਜਵਾਨੀ ਖ਼ਤਮ ਕਰ ਦਿੱਤੀ ।ਦਰੱਖਤਾਂ ਤੇ ਗੰਦਗੀ ਜੰਮ ਚੁੱਕੀ ਸੀ ।ਆਪਣੇ  ਸੁਆਦਾਂ  ਲਈ ਜੀਵ ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ ।ਸਮਾਂ ਤਾਂ ਸਭ ਦਾ ਹੀ ਹੁੰਦਾ ਹੈ ।ਕਈ ਪੰਛੀ ,ਚਿੜੀਆਂ ਅਲੋਪ ਹੋ ਚੁੱਕੇ ਸਨ ।

     ਅੱਜ ਕੁਦਰਤ ਦੀ ਅਜਿਹੀ ਖੇਡ ਹੋਈ ,ਮਨੁੱਖ ਕੈਦ ਹੈ ਤੇ ਜੀਵ ਜੰਤੂ ਆਜ਼ਾਦ ਹਨ।ਪੰਛੀਆਂ ਨੂੰ ਵੀ ਧਰਤੀ ਤੇ ਰਹਿਣ ਦਾ ਪੂਰਾ ਹੱਕ ਹੈ । ਕੁਦਰਤੀ ਜੀਵ ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ ।ਪ੍ਰਦੂਸ਼ਣ ਘੱਟ ਗਿਆ ਹੈ। ਸਾਰੇ ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ ।ਸਾਰੇ ਪਾਸੇ ਹਰਿਆਲੀ ਹੈ ।ਪੰਛੀ ਆਜ਼ਾਦ ਘੁੰਮ ਰਹੇ ਹਨ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ  ਬਹੁਤ ਘੱਟ ਗਿਆ ਹੈ।ਗੰਗਾ ਜਮਨਾ ਤੋਂ ਲੈ ਕੇ ਸਤਲੁਜ ਵਰਗੇ ਦਰਿਆ  ਸਾਫ ਸੁਥਰੇ ਛੱਲਾਂ ਮਾਰ ਮਾਰ ਕੇ ਵੱਗ   ਰਹੇ ਹਨ  ।        ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਸਵੇਰੇ ਸ਼ਾਮ ਆਮ  ਸੁਣਨ ਨੂੰ ਮਿਲ ਰਹੀਆਂ ਹਨ।ਸ਼ਹਿਰੀ ਖੇਤਰਾਂ ਵਿੱਚ ਮੋਰ ਪੈਲਾਂ ਪਾ ਰਹੇ ਹਨ । ਸਵੇਰ ਦਾ ਨਜ਼ਾਰਾ ਤਾਂ ਦੇਖਣ ਵਾਲਾ ਹੀ ਹੁੰਦਾ ਹੈ। ਠੰਡੀ ਹਵਾ ਚੱਲ ਰਹੀ ਹੁੰਦੀ ਹੈ।  ਹਾਲਾਂਕਿ ਅਪਰੈਲ ਵਿੱਚ ਏਸੀ ਲੱਗਣੇ ਸ਼ੁਰੂ ਹੋ ਜਾਂਦੇ ਹਨ ।ਮੁਰਝਾਏ ਹੋਏ ਪੱਤੇ ,ਦਰੱਖਤ ,ਬੂਟੇ ਖਿੱਲ ਖਿਲਾ ਰਹੇ ਹੁੰਦੇ ਹਨ ।ਪਹਾੜਾਂ ਤੇ ਬਰਫ ਜੰਮੀ ਹੋਈ ਦਿਖ ਰਹੀ ਹੈ ।ਕਸ਼ਮੀਰ ਤੋਂ ਪੀਰ ਪੰਜਾਲ ਪਹਾੜ ਬਰਫ਼ ਨਾਲ ਲੱਦੇ ਹੋਏ ਵੇਖੇ ਜਾ  ਰਹੇ ਹਨ। ਅਸਮਾਨ ਚ ਗ੍ਰਹਿ ਦੇ ਤਾਰੇ ਚਮਕਣ ਲੱਗੇ ਹਨ। ਅਸਮਾਨ ਚ ਧਰੂ ਤਾਰਾ ਵੀ ਵੇਖਣ ਨੂੰ ਮਿਲਿਆ, ਜੋ ਕਿ ਖਿੱਚ ਦਾ ਕੇਂਦਰ ਰਿਹਾ। ਨਹੀਂ ਤਾਂ ਟੈਲੀਸਕੋਪ ਦੀ ਮਦਦ ਰਾਹੀਂ ਹੀ ਇਹ ਵੇਖਿਆ ਜਾਂਦਾ ਸੀ ਜਾਂ ਬੱਚੇ ਆਪਣੇ ਮਾਂ ਬਾਪ ਜਾਂ ਕਿਤਾਬਾਂ ਵਿੱਚ ਹੀ ਪੜ੍ਹਦੇ ਸਨ ।

 

    ਇਹ ਹੁਣ ਸੰਭਲਣ ਦਾ ਸਮਾਂ ਹੈ ।ਜੇ ਇੰਨਾ ਕੁਝ ਹੋ ਕੇ ਵੀ ਇਨਸਾਨ ਨਹੀਂ ਸੰਭਲਿਆ ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਸਾਨੂੰ ਕੋਈ ਵੀ ਕੰਮ ਹੈ ,ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ ।ਕੁਦਰਤੀ ਹੀ ਰੱਬ ਹੈ ।ਆਓ !ਰਲ ਮਿਲ ਕੇ ਸਾਰੇ ਹੀ ਪ੍ਰਣ ਕਰੀਏ ਕੀ ਇਸੇ ਤਰ੍ਹਾਂ ਵਾਤਾਵਰਨ ਤੇ ਕੁਦਰਤ ਨੂੰ ਸਾਫ਼ ਸੁਥਰਾ ਰੱਖੀਏ ।ਕਿਉਂਕਿ ਮਨੁੱਖ ਅਤੇ ਕੁਦਰਤ ਦਾ ਸਦੀਆਂ ਤੋਂ ਹੀ ਗਹਿਰਾ ਰਿਸ਼ਤਾ ਰਿਹਾ ਹੈ। ਇਸ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ।

 

 

ਸੰਜੀਵ ਸਿੰਘ ਸੈਣੀ; ਮੁਹਾਲੀ 

ਤਖਤਾ  ‘ਤੇ ਫਸੇ ਸ਼ਰਧਾਲੂ ਯਾਤਰੀ ਅਤੇ ਭਾਂਡਾ ਭੰਨ ਕੇ ਪਾਸੇ ਹੋਣ ਦਾ ਰੁਝਾਨ...✍️ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਲਗਭਗ ਹਜਾਰਾ ਦੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਯਾਤਰਾ ‘ਤੇ ਗਏ ਸਨ ਪ੍ਰੰਤੂ ਤਾਲਾਬੰਦੀ ਦੇ ਚੱਲਦਿਆਂ ਉੱਥੇ ਹੀ ਫਸਕੇ ਰਹਿ ਗਏ ਹਨ। ਇਹਨਾਂ ਯਾਤਰੀਆਂ ਵਿਚ ਬਜੁਰਗ, ਬੀਬੀਆਂ ਤੇ ਛੋਟੇ ਬੱਚੇ ਵੀ ਸ਼ਾਮਿਲ ਨੇ, ਜੋ ਹੁਣ ਬੇਹੱਦ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਾਂ ਦੇ ਸਥਾਨਕ ਮੈਂਬਰ ਵੀ ਪਰੇਸ਼ਾਨ ਹਨ।ਇਹਨਾਂ ਯਾਤਰੂਆਂ ਵਿਚ ਬਹੁਤਿਆਂ ਦੀ ਜ਼ਿੰਦਗੀ ਦਵਾਈਆਂ ‘ਤੇ ਨਿਰਭਰ ਹੈ ਤੇ ਦਵਾਈਆਂ ਖਤਮ ਹੋ ਜਾਣ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਖੇਤੀ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਦਾਰੋਮਦਾਰ ਖੇਤੀ ‘ਤੇ ਹੀ ਨਿਰਭਰ ਹੈ। ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਘਰ ਵਾਪਸੀ ਦੀ ਕੋਈ ਆਸ ਬੱਝਦੀ ਦਿਖਾਈ ਨਹੀਂ ਦਿੰਦੀ,ਜੇਕਰ ਕਣਕ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਪੀੜਤ ਕਿਸਾਨਾਂ ਦਾ ਜੀਣਾਂ ਮੁਸ਼ਕਲ ਹੋ ਜਾਵੇਗਾ ।ਪੀੜਤ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਵੀ ਸਹਿਮ ਦੇ ਮਾਹੌਲ ਵਿਚ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਬੇਹੱਦ ਤਾਂਘ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਸਾਰੇ ਯਾਤਰੀਆਂ ਦੀ ਘਰ ਵਾਪਸੀ ਲਈ ਮਹਾਂਰਾਸ਼ਟਰ ਸਰਕਾਰ ਅਤੇ ਕੇਂਦਰੀ ਸਰਕਾਰ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।ਵਾਪਸੀ ਉਪਰੰਤ ਯਾਤਰੀਆਂ ਦੇ ਮੁੱਢਲੇ ਚੈਕਅਪ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਵਿਚ ਭੇਜਿਆ ਜਾਵੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਮੰਤਰਾਲੇ ਨੂੰ ਤਿੰਨ ਹਫ਼ਤਿਆਂ ਤੋਂ ਤਖ਼ਤ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਪਟਨਾ ਸਾਹਿਬ, ਪਟਨਾ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਬੰਧ ਕਰਨ ਲਈ ਆਖਣ।ਪ੍ਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਹਜ਼ੂਰ ਸਾਹਿਬ ਵਿਖੇ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਅਤੇ ਪਟਨਾ ਸਾਹਿਬ ਵਿਖੇ ਕਰੀਬ 2 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ। ਉਹਨਾਂ ਕਿਹਾ ਕਿ ਤਾਲਾਬੰਦੀ ਵਿਚ ਵਾਧਾ ਹੋਣ ਕਰਕੇ ਇਹਨਾਂ ਸ਼ਰਧਾਲੂਆਂ, ਜਿਹਨਾਂ ਵਿਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ, ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਦੋਵੇਂ ਸਥਾਨਾਂ ਉੱਤੇ ਉਹ ਗੁਰਦੁਆਰਾ ਸਾਹਿਬ ਅੰਦਰ ਬੰਦ ਹੋ ਕੇ ਰਹਿ ਗਏ ਹਨ ਭਾਂਵੇ ਗੁਰਦੁਆਰਾ ਪ੍ਬੰਧਕਾਂ ਵੱਲੋਂ ਓਹਨਾ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਉਥੋਂ ਨਿਕਾਲਣ ਦਾ ਪ੍ਰਬੰਧ ਕਰੇ। ਐੱਸਜੀਪੀਸੀ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਆਪਣੀ ਸਰ੍ਹਾਂ ਦੇਣ ਲਈ ਵੀ ਤਿਆਰ ਹੈ। ਕੇਂਦਰ ਵਲੋਂ 24 ਮਾਰਚ ਦੀ ਰਾਤ ਤੋਂ ਸਾਰੇ ਘਰੇਲੂ ਉਡਾਨਾਂ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਇਨ੍ਹਾਂ ਸ਼ਰਧਾਲੂਆਂ ਲਈ ਹੋਰ ਸਮੱਸਿਆਵਾਂ ਖੜੀਆਂ ਹੋ ਗਈਆਂ ਸਨ। ਇਸੇ ਤਰਾਂ ਅਕਾਲ ਤਖਤ ਦੇ ਜੱਥੇਦਾਰ ਨੇ ਵੀ ਸ਼ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਕੁਝ ਕਰਨ ਲਈ ਕਿਹਾ ਹੈ। ਪਰ ਸਾਨੂੰ ਇਹ ਸਮਝ ਨਹੀਂ ਆਈ ਕਿ ਸ਼ਰੋਮਣੀ ਕਮੇਟੀ ਪਹਿਲਾਂ ਪੰਜਾਬ ਸਰਕਾਰ ਨੂੰ ਕਹਿਕੇ ਪੱਲਾ ਝਾੜਨ ਦੀ ਬਜਾਏ ਸਿੱਧਾ ਕੇਂਦਰ ਸਰਕਾਰ ਦੇ ਮੰਤਰਾਲੇ ਨਾਲ ਸੰਪਰਕ ਕਿਉਂ ਨਹੀਂ ਕਰਦੀ । ਇਹ ਵੀ ਤਾਂ ਕੀਤਾ ਜਾ ਸਕਦਾ ਹੈ ਸ਼ਰੋਮਣੀ ਕਮੇਟੀ ਕੇਂਦਰ ਸਰਕਾਰ ਨੂੰ ਕਹੇ ਉਹ ਜਿੰਨੀਆਂ ਵੀ ਚਾਹੀਦੀਆਂ ਹੋਣ ਬੱਸਾਂ ਭੇਜਣ ਲਈ ਤਿਆਰ ਹੈ। ਨਾਲ ਹੀ ਡਾਕਟਰ ਅਤੇ ਸਿਹਤ ਕਾਮਿਆਂ ਦਾ ਵੀ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ ਜੋ ਯਾਤਰੀਆਂ ਨੂੰ ਟੈਸਟ ਕਰਕੇ ਬੱਸਾਂ ਵਿੱਚ ਚੜਾਉਣ ਅਤੇ ਬੱਸਾਂ ਵਿੱਚ ਵੀ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਦੀ ਬਜਾਏ ਸੰਬੰਧਿਤ ਮੰਤਰਾਲੇ ਨਾਲ ਗੱਲ ਕਰਨੀ ਚਾਹੀਦੀ ਹੈ। ਸਵਾਲ ਇਹ ਹੈ ਕਿ ਹਰ ਕੋਈ ਬਿਆਨ ਦੇ ਕੇ ਪੱਲਾ ਝਾੜ ਕੇ ਪਾਸੇ ਹੋ ਜਾਂਦਾ ਹੈ ਪਰ ਅਮਲੀ ਤੌਰ ਤੇ ਕੁਝ ਨਹੀਂ ਕਰਦਾ। ਅਸੀਂ ਸਮਝਦੇ ਹਾ ਕਿ ਇਹ ਲੋਕ ਧਾਰਮਿਕ ਯਾਤਰੀ ਹਨ ਅਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਜ਼ਿਆਦਾ ਸ਼ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਬਣਦੀ ਹੈ ਤੇ ਉਸਨੂੰ ਪੰਜਾਬ ਸਰਕਾਰ ਨੂੰ ਕਹਿਣ ਦੀ ਬਜਾਏ ਖ਼ੁਦ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਹਰ ਵਾਰ ਭਾਂਡਾ ਦੂਸਰਿਆਂ ਤੇ ਨਹੀਂ ਭੰਨਣਾ ਚਾਹੀਦਾ।
✍️ਅਮਰਜੀਤ ਸਿੰਘ ਗਰੇਵਾਲ

ਸਹਾਰਾ ✍️ ਗੁਰਸ਼ਰਨ ਕੌਰ ਦੇਵਗੁਣ

ਸਹਾਰਾ

ਕਣਕ ਪੱਕ ਕੇ ਸੁਨਹਿਰੀ ਹੋ ਗਈ ਸੀ | ਪੂਰੀ ਗਿੱਠ ਗਿੱਠ  ਦੀ ਬੱਲੀ ਨੂੰ ਵੇਖ ਸੁਜਾਨ ਸਿੰਹੁ ਨੂੰ ਜਿਵੇਂ ਮਸਤੀ ਚੜ੍ਹ ਜਾਂਦੀ |  ਉਸ ਨੂੰ ਆਪਣੀਆਂ ਆਸਾਂ ਨੂੰ  ਬੂਰ ਪੈਂਦਾ ਲੱਗਦਾ | ਉਹ ਸੋਚਦਾ ਪੁੱਤ ਨੂੰ ਕਨੇਡਾ ਭੇਜਣ ਵੇਲੇ ਚੁੱਕੇ ਕਰਜੇ਼ ਦਾ ਵਿਆਜ਼ ਤਾਂ ਮੁੜੇਗਾ ਹੀ ਇਸ ਵਾਰ ਕੁੱਝ ਰਕਮ ਵੀ ਮੋੜ ਦਿਆਂਗਾ | ਹਰ ਵੇਲੇ ਗੋਠਾਂ ਗੁੰਦਦਾ ਰਹਿੰਦਾ |

ਪਰ ਅੱਜ ਛੇ ਕੁ ਵਜੇ ਪੱਛਮ ਵੱਲੋਂ ਚੜੇ੍ ਬੱਦਲ ਅਤੇ ਚਲਦੀ ਤੇਜ਼ ਹਵਾ ਨੇ ਉਸ ਨੂੰ ਪੇ੍ਸਾ਼ਨ ਕਰ ਦਿੱਤਾ |ਤੇਜ਼ ਮੀਂਹ ਵਰ੍ਹਨ ਲੱਗਿਆ, ਤੇਜ਼ ਹੋਰ ਤੇਜ਼ |ਸੁਜਾਨ ਸਿੰਘ ਅਪਣੀਆਂ ਆਸਾਂ ਮੀਂਹ ਨਾਲ ਰੁੜ੍ਹਦੀਆਂ ਵੇਖ ਰਿਹਾ ਸੀ| "ਰੋਟੀ ਖਾ ਲੈ ਰੀਤ ਦੇ ਬਾਪੂ" ਘਰਵਾਲੀ ਦੀ ਆਵਾਜ਼ ਨੇ ਸੋਚਾਂ ਦੀ ਲੜੀ ਤੋੜ ਦਿੱਤੀ | ਸੁਰਜੀਤ ਕੁਰੇ ਚਿੱਤ ਜਿਹਾ ਨੀ ਮੰਨਦਾ ਕਹਿ ਉੱਠ ਕੇ ਮੰਜੇ ਤੇ ਜਾ ਪਿਆ |ਨਿੰਮੋਝੂਣੀ ਜਿਹੀ ਹੋਈ ਉਦਾਸ ਮਨ ਨਾਲ ਉਸ ਨੇ ਰੋਟੀ ਫਿਰ ਅੰਦਰ ਰੱਖ ਦਿੱਤੀ | "ਰੀਤ ਪੁੱਤ ਰੋਟੀ ਖਾ ਲੈ "  ਗਰੈਜੂਏਸ਼ਨ ਦੀ ਪੜਾ੍ਈ ਕਰਦੀ ਧੀ ਨੂੰ ਮਾਂ ਨੇ ਕਿਹਾ | "ਬੀਬੀ ਮੈਂ ਹਾਲੇ ਪੜ੍ਹਦੀ ਹਾਂ ਰੁੱਕ ਖਾਵਾਂਗੀ "|ਮੀਂਹ ਰੁਕ ਰੁਕ ਕੇ ਪੈ ਰਿਹਾ ਸੀ | ਦੋਵੇਂ ਜੀਅ ਚਿੰਤਾ ,ਚ ਡੁੱਬੇ ਗੱਲਾਂ ਕਰ ਰਹੇ ਸੀ ,"ਸੁਰਜੀਤ ਕੁਰੇ ਆਹ ਮੁੰਡੇ ਨੇ ਸਾਨੂੰ ਕਿਸੇ ਪਾਸੇ ਜੋਗਾ ਨਈਂ ਛੱਡਿਆ ਆਪ ਤਾਂ ਉੱਥੇ ਵਿਆਹ ਕਰਾਕੇ ਉੱਥੇ ਜੋਗਾ ਹੀ ਰਹਿ ਗਿਆ ਸਾਡੇ ਪੱਲੇ ਆਹ ਕਰਜੇ਼ ਦਾ ਗੱਡਾ, ਸੱਚ ਜਾਣੀ ਅੱਜ ਤਾਂ ਜਿਵੇਂ ਇਹ ਜਿੰਦਗੀ ਮੈਨੂੰ ਭਾਰ ਲੱਗਦੀ ਐ |"ਨਾ ਰੀਤ ਦੇ ਬਾਪੂ ਐਵੇਂ ਨੀ ਢੇਰੀ ਢਾਈ ਦੀ " ਸੁਰਜੀਤ ਕੁਰ ਬੋਲੀ |ਦੋ ਕੁ ਮਿੰਟ ਚੁੱਪ ਕਰਨ ਮਗਰੋਂ ਫਿਰ ਜਵਾਨ ਧੀ ਦਾ ਖਿਆਲ ਦਿਮਾਗ਼ ਤੇ ਆ ਭਾਰੂ ਹੋਇਆ | "ਹਾਲੇ ਤਾਂ ਧੀ ਦਾ ਭਾਰ ਸਿਰ ਤੇ ਪਿਆ ਕਿੱਥੋਂ ਮੂੰਹ ਭਰੂੰ ਦਾਜ਼ ਲੋਭੀਆਂ ਦੇ" ਕਹਿਕੇ ਉੱਚੀ ਰੋਣ ਲੱਗ ਪਿਆ |"ਨਾ ਨਾ ਦਿਲ ਨਾ ਛੱਡ ਸਰਦਾਰਾ ਰੱਬ ਨੂੰ ਸਭ ਦਾ ਫਿਕਰ ਐ"| "ਭਰੋਸਾ ਨੀ ਰਿਹਾ ਉਸ ਡਾਢੇ ਤੇ ਕੀ ਕਰਾਂ ?" ਉਹ ਭਰੇ ਮਨ ਨਾਲ ਬੋਲਿਆ | ਰੀਤ ਸਭ ਕੁੱਝ ਸੁਣ ਰਹੀ ਸੀ  ਉਸ ਨੇੇ ਬਾਪੂ ਨੂੰ ਕਦੇ ਪਹਿਲਾਂ ਐਨਾ ਉਦਾਸ ਨਹੀਂ ਵੇਖਿਆ ਸੀ, ਪਰ ਕੀ ਕਰਦੀ ?ਚਿੰਤਾ ਵਿੱਚ ਡੁੱਬੀ ਸੁਰਜੀਤ ਕੌਰ ਦੀ ਅੱਖ ਲੱਗ ਗਈ ਪਰ ਸੁਜਾਨ ਸਿੰਹੁ ਤਾਂ ਜਿਵੇਂ ਇਸੇ ਸਮੇਂ ਦੀ ਉਡੀਕ ਵਿੱਚ ਸੀ ਉਹ ਉੱਠ ਕੇ ਡੰਗਰਾਂ ਵਾਲੇ ਬਰਾਂਡੇ ਵੱਲ ਚਲਾ ਗਿਆ ਟਰੈਕਟਰ ਤੇ ਚੜ੍ਹ ਗਾਡਰ ਨਾਲ ਪਰਨਾ ਬੰਨ੍ਹ ਲਿਆ ਗੰਢ ਮਾਰ ਗਲ਼ ਵਿੱਚ ਪਾ ਕੇ ਝੂਟਾ ਲਿਆ ਹੀ ਸੀ ਕਿ ਰੀਤ ਨੇ ਉਸ ਦੇ ਪੈਰਾਂ ਥੱਲੇ ਆਪਣੇ ਮੋਢੇ ਲਾ ਕੇ ਉਸ ਨੂੰ ਉੱਚਾ ਚੁੱਕ ਦਿੱਤਾ ਅਤੇ ਕਹਿਣ ਲੱਗੀ ਨਾ ਨਾ ਬਾਪੂ ਜੀ , ਨਾ ਕਰੋ  ਇਸ ਤਰਾ੍ਂ ਬਾਪੂ ਜੀ ਮੈਂ ਬਣੂ ਤੁਹਾਡਾ

 ਪੁੱਤ ,ਮੈਂ ਬਣੂੰਗੀ ਤੁਹਾਡਾ ਸਹਾਰਾ ਦੇਖੋ ਮੇਰੇ ਮਜ਼ਬੂਤ ਮੋਢੇ ਤੁਹਾਡਾ ਭਾਰ ਚੁੱਕ ਸਕਦੇ ਨੇ ਮੈਂ ਬਣੂੰਗੀ ਤੁਹਾਡਾ ਸਹਾਰਾ ....| 

ਥੁਕਾ ਨਾਲ ਵੜੇ ਪਕਾਉਣ ਤੁਰੀ ਕੈਪਟਨ ਸਰਕਾਰ ✍️ਅਵਤਾਰ ਸਿੰਘ ਰਾਏਸਰ

ਗੁਰੂਆਂ ਦੇ ਨਾਂ ਤੇ ਵੱਸਦੇ ਪੰਜਾਬ ਦੀ ਹਾਲਤ ਅੱਜ ਸਭ ਤੋਂ ਤਰਸਯੋਗ ਬਣ ਚੁੱਕੀ ਹੈ। ਪੰਜਾਬੀ ਹਮੇਸਾ ਫਰਾਖ੍ਹ ਦਿਲੀ ਲਈ ਦੁਨੀਆਂ ਭਰ ਚ ਜਾਣੇ ਜਾਂਦੇ ਹਨ। ਹੱਸਦੇ ਵੱਸਦੇ ਪੰਜਾਬ ਨੂੰ ਅੱਜ ਫਿਰ ਤੋਂ ਕਿਸੇ ਚੰਦਰੀਆਂ ਨਜ਼ਰਾਂ ਲੱਗ ਗਈਆਂ ਹਨ। ਲੋੜਵੰਦ ਲਾਚਾਰ ਤੇ ਦੁਖੀ ਦੀਨਾਂ ਦੀ ਮਦਦ ਲਈ ਹਮੇਸ਼ਾ ਪਹਿਲ ਦੇ ਤੌਰ ਤੇ ਅੱਗੇ ਆਉਣ ਵਾਲੇ ਪੰਜਾਬੀ ਅੱਜ ਵੀ ਕੌਮਾਂਤਰੀ ਦੁਨੀਆਂ ਦੇ ਨਕਸ਼ੇ ਤੇ ਖਾਲਸਾ ਏਡ, ਸਿੱਖ ਰਿਲੀਫ ਸੁਸਾਇਟੀ ਭਾਈ ਘਨੱਈਆ ਜੀ ਸੈਂਟਰ ਸੁਸਾਇਟੀ ਸੁਖਮਣੀ ਸੇਵਾ ਸੁਸਾਇਟੀ ਸਮੇਤ ਅਨੇਕਾਂ ਨਾਂਵਾ ਹੇਠ ਸੰਸਥਾਂਵਾ ਸਾਡੇ ਮਹਾਨ ਗੁਰੂ ਸਾਹਿਬਾਨਾਂ ਦੇ ਪਵਿੱਤਰ ਉਪਦੇਸਾਂ ਕ੍ਰਿਤ ਕਰੋ ਤੇ ਵੰਡ ਛਕੋ ਦੇ ਅਧਾਰਿਤ ਤੇ ਲੋਕ ਸੇਵਾ ਰਹੀ ਆਪਣਾ ਜੀਵਨ ਸਫਲਾ ਕਰ ਰਹੀ ਹੈ ਪਰ ਸਿਤਮ ਜਰੀਫੀ ਹੋਕੇ ਸਾਡੀਆਂ ਸਰਕਾਰਾਂ ਅਜਿਹੀਆਂ ਸੁਸਾਇਟੀ ਦੇ ਕੰਮਾਂ ਨੂੰ ਵੀ ਸਿਆਸਤ ਲਈ ਵਰਤਣ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਕਰੋਨਾ ਰੂਪੀ ਜਾਨਲੇਵਾ ਬਿਮਾਰੀ ਦੇ ਚੱਲਦਿਆਂ ਪਹਿਲੀ ਵਾਰ ਆਮ ਲੋਕਾਂ ਨੂੰ ਇੱਕ ਦਮ ਬਿਨਾਂ ਕਿਸੇ ਅਗਾਊ ਸੂਚਨਾ ਨਾ ਲੰਬੀ ਵਿਉਤਬੰਦੀ ਦੇ ਘਰ ਚ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਵਿਸ਼ਵ ਵਿਆਪੀ ਇਸ ਮਹਾਂਮਾਰੀ ਦੇ ਕਾਰਨ ਹੋਈ ਅਚਨਚੇਤੀ ਤਾਲਾਬੰਦੀ ਦੇ ਚਲਦਿਆਂ ਤਕਰੀਬਨ ਸਾਰੇ ਹੀ ਵਿਕਸਤ ਮੁਲਕਾਂ ਨੇ ਆਪਣੇ ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਹਰੇਕ ਦੇ ਖਾਤਿਆਂ ਚ ਨਕਦ ਰਕਮ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਤਾਂ ਜੋ ਉਨ੍ਹਾਂ ਦੇ ਬਸ਼ਿੰਦੇ ਤਾਲਾਬੰਦੀ ਦੌਰਾਨ ਆਪਣਾ ਵਕਤ ਸੋਖਿਆ ਲੰਘਾ ਸਕਣ ਤੇ ਲੋਕ ਵੀ ਸਰਕਾਰਾਂ ਦੇ ਨਿਯਮਾਂ ਦੀ ਖੁਸ਼ੀ ਖੁਸ਼ੀ ਪਾਲਣਾ ਕਰਨ ਚ ਮਾਣ ਮਹਿਸੂਸ ਕਰਦੇ ਹਨ। 

                 ਉੱਕਤ ਹਾਲਾਤਾ ਦੇ ਚੱਲਦਿਆ ਭਾਰਤੀ ਲੋਕਾਂ ਨੂੰ ਪੂਜਾ ਪਾਠ ਹੋਰ ਬ੍ਰਾਹਮਣੀ ਕਰਮਕਾਂਡਾ ਦੇ ਸਿਰ ਤੇ ਛੱਡ ਦਿੱਤਾ ਗਿਆ ਹੈ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਕਦੇ ਭਾਂਡੇ ਖੜਕਾਉਣ ਲਈ ਕਦੇ ਮੋਮਬੱਤੀਆਂ ਜਗਾਉਣ ਲਈ ਆਖ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਵਿਦੇਸ਼ਾਂ ਦੀ ਤਰਜ਼ ਤੇ ਹਰੇਕ ਪਰਿਵਾਰ ਨੂੰ ਇੱਕ ਅਥਾਰਟੀ ਮੰਨਕੇ ਉਨ੍ਹਾਂ ਲਈ ਘੱਟੋ ਘੱਟ ਗੁਜ਼ਾਰੇ ਯੋਗ 20000-20000 ਹਜ਼ਾਰ ਉਨ੍ਹਾਂ ਦੇ ਖਾਤਿਆਂ ਚ ਪਾ ਦਿੱਤੇ ਜਾਂਦੇ ਤਾਂ ਜੋ ਉਹ ਬੇਝਿਜਕ ਬੇਫਿਕਰ ਰਹਿੰਦਿਆ ਆਪਣੀ ਜ਼ਿੰਦਗੀ ਜਿਊਣ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਲੈਂਦੇ। ਪਰ ਸਾਡੀਆਂ ਸਰਕਾਰਾਂ ਦੀ ਢੀਠਤਾਈ ਦੇਖੋ ਕੇ ਇਹ ਆਪਣੀ ਮੁਲਾਜ਼ਮਾਂ ਦੀਆ ਤਨਖਾਹਾਂ ਚ ਕਟੌਤੀ ਤੋਂ ਇਲਾਵਾ ਕਿਸਾਨਾਂ ਤੋਂ ਉਨ੍ਹਾਂ ਦੀ ਫਸਲ ਚੋਂ ਹੀ ਦਲ ਦੇਖਣਾ ਮੰਗ ਰਹੀ ਰਹੀਆਂ ਹਨ। ਖ਼ਾਸ ਕਰ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹਾਲਤ ਥੁੱਕ ਨਾਂ ਬੜੇ ਪਗਾਉਣ ਵਾਲੀ ਬਣੀ ਹੋਈ ਹੈ। ਮੁੱਖ ਮੰਤਰੀ ਰਾਹਤ ਫੰਡ ਦੇ ਨਾਂ ਤੇ ਲੋਕਾਂ ਤੋਂ ਦਾਨ ਮੰਗਿਆ ਜਾ ਰਿਹਾ ਹੈ 10 ਕਿਲੋ ਆਟਾ 2 ਕਿਲੋ ਦਾਲ, ਖੰਡ ਨੂੰ ਵੱਡੀ ਸਹੂਲਤ ਵਜੋਂ ਉਛਾਲਿਆ ਜਾ ਰਿਹਾ ਹੈ ਉਹ ਵੀ ਕੈਪਟਨ ਸਾਹਿਬ ਦੀ ਫੋਟੋ ਲੱਗੇ ਥੈਲਿਆਂ ਚ ਪਰੋਸਕੇ ਗੱਲਬਾਤਾਂ ਨਾਲ ਘਰ ਪੂਰਨ ਜਾ ਰਹੀ ਪੰਜਾਬ ਸਰਕਾਰ ਇਹ ਰਾਸ਼ਨ ਵੀ ਸਿਰਫ਼ 25% ਉਨ੍ਹਾਂ ਗਿਣੇ ਚੁਣੇ ਲੋਕਾਂ ਨੂੰ ਪਚਾਇਤਾ ਰਾਹੀਂ ਭੇਜ ਰਹੀ ਹੈ ਜਿਹੜੇ ਪਰਿਵਾਰ ਚ ਕੋਈ ਕਮਾਉ ਮਰਦ ਨਾ ਹੋਵੇ ਦੂਸਰੇ ਸ਼ਬਦਾਂ ਅਤਿ ਗਰੀਬ ਪਰਿਵਾਰਾ ਨੂੰ ਕਰਫਿਊ ਉਲੰਘਣਾ ਦੇ ਨਾਂ ਹੇਠ ਪੁਲਿਸ ਵੱਲੋਂ ਮਜਬੂਰ ਤੇ ਸਾਧਾਰਨ ਲੋਕਾਂ ਦੇ ਡੰਡੇ ਵਰਾਕੇ ਸਾਡੇ ਮਾਨਵਤਾ ਵਾਦੀ ਸੰਸਕਾਰਾਂ ਵਾਲੇ ਅੱਤਿਆਚਾਰ ਦਾ ਜਲੂਸ ਕੱਢਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਨਾਸਕ ਪ੍ਰਬੰਧਾਂ ਤੋ ਸੂਬੇ ਦੇ ਲੋਕਾਂ ਦੇ ਚ ਰੋਸ ਪਾਇਆ ਜਾ ਰਿਹਾ। ਕਮਾਲ ਦੀ ਗੱਲ ਹੈ ਕਿ ਵੋਟਾਂ ਸਮੇਂ ਮੰਗਤਿਆਂ ਵਾਂਗ ਹੱਥ ਜੋੜਨ ਵਾਲੇ ਸਾਡੇ ਸਾਰੇ ਹੀ ਸਿਆਸੀ ਆਗੂ ਇਸ ਸਮੇਂ ਗਾਇਬ ਹਨ। ਲੋਕਾਂ ਵਿੱਚ ਰਹਿ ਕੇ ਉਨ੍ਹਾਂ ਨੂੰ ਹੌਸਲਾ ਦੇਣ ਮੁੱਢਲੀਆਂ ਥੋੜਾ ਪੂਰੀਆਂ ਕਰਨ ਦੀ ਥਾਂ ਸਾਡੇ ਸਿਆਸਤਦਾਨਾ ਰੂਪੋਸ ਹੋ ਗਏ ਹਨ। ਪਰ ਇਹ ਜਨਤਾ ਹੈ ਜੋ ਬੜੀ ਛੇਤੀ ਅਤੀਤ ਨੂੰ ਭੁੱਲ ਕੇ ਵਰਤਮਾਨ ਤੱਕ ਹੀ ਸਿਮਟ ਜਾਂਦੀ ਹੈ ਫਿਰ ਉਹੀ ਲੋਕ ਉਹ ਸਿਆਸਤਦਾਨਾਂ ਨੂੰ ਮੁੜ-ਮੁੜ ਸੱਤਾ ਰੂਪੀ ਕੁਰਸੀ ਸੋਪਕੇ ਮਾਣ ਮਹਿਸੂਸ ਕਰਦੀ ਹੈ 22 ਮਾਰਚ ਤੋਂ ਚੱਲ ਰਹੇ ਲਾਕਡਾਉਨ ਦੇ ਦੌਰਾਨ ਅਸੀਂ ਪੰਥ ਦੇ ਹੀਰੇ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਨੂੰ ਸਰੀਰਕ ਤੌਰ ਤੇ ਖੋਹ ਕੇ ਵੀ ਕੋਈ ਸਬਕ ਨਹੀਂ ਸਿੱਖਿਆ। ਭਾਈ ਸਾਹਿਬ ਵੱਲੋਂ ਆਪਣੇ ਬੇਟੇ ਤੇ ਪਿਤਾ ਜੀ ਨਾਲ ਹੋਈ ਆਖਰੀ ਫੋਨ ਵਾਰਤਾ ਦੀ ਵਾਇਰਲ ਹੋਈ ਆਡੀਓ ਨੇ ਹਰੇਕ ਸੰਵੇਦਨਸ਼ੀਲ ਇਨਸਾਨ ਨੂੰ ਝੰਜੋੜਕੇ ਰੱਖ ਦਿੱਤਾ ਹੈ। ਕਿ ਸਾਡੇ ਮੈਡੀਕਲ ਸਿਸਟਮ ਦਾ ਭੱਠਾ ਏਨੀ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਕਿ ਪਦਮ ਸ੍ਰੀ ਦੀ ਉਪਾਧੀ ਵਾਲੇ ਇਸ ਮਾਣਯੋਗ ਹੀਰੇ ਦੀ ਅੰਤਲੀ ਹਾਲਾਤ ਏਨੀ ਜ਼ਿਆਦਾ ਮਾੜੀ ਹੋ ਗਈ ਕਿ ਉਨ੍ਹਾਂ ਨੂੰ 4 ਘੰਟੇ ਤੱਕ ਕੋਈ ਮੈਡੀਸਨ ਨਾ ਮਿਲੀ ਹੋਵੇ, ਜਰਾ ਸੋਚੋ। ਹਮਾਤੜ ਵਰਗੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ।

             ਜਿਵੇਂ ਕਿ ਅਗਊ ਕਿਆਸ ਗਈਆ ਦੇ ਚੱਲਦਿਆਂ ਲਾਕਡਾਊਨ ਜੂਨ ਜੁਲਾਈ ਤੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਹੋ ਤਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਮੁਲਾਜ਼ਮ, ਵਪਾਰੀ ਤੇ ਖਾਸ ਕਰ ਮਜ਼ਦੂਰ ਵਰਗ ਦੀਆਂ ਰੋਜ ਮਰਾ ਦੀਆਂ ਲੋੜ੍ਹਾਂ ਨੂੰ ਪੂਰੀਆ ਕਰਨ ਲਈ ਜਮੀਨੀ ਹਕੀਕਤ ਨਾਲ ਜੁੜਕੇ ਨਿਰਪੱਖ ਤੇ ਇਮਾਨਦਾਰੀ ਨਾਲ ਸੇਵਾ ਵਿੱਚ ਜੁੱਟ ਜਾਏ। ਸਿਆਸਤ ਦਾਰੀ ਤੋਂ ਨਿਰਲੇਪ ਰਹਿ ਕੇ ਇਸ ਕਸ਼ਟਦਾਇਕ ਸਮੇਂ ਸੂਬਾ ਵਾਸੀਆ ਨੂੰ ਆਪਣੇਪਨ ਦਾ ਅਹਿਸਾਸ ਕਰਵਾਏ ਗੱਲਾਂ ਬਾਤਾਂ ਦੀ ਥਾਂ ਉਨ੍ਹਾਂ ਲਈ ਰੋਜ਼ੀ ਰੋਟੀ ਦਾ ਸਥਾਈ ਹੱਲ ਕੱਢੇ ਸਿਆਸਤ ਲਈ ਹੋਰ ਬਥੇਰੇ ਸਮੇਂ ਮਿਲ ਜਾਣਗੇ। ਜੇਕਰ ਸਾਡੀਆਂ ਸਰਕਾਰਾਂ ਸੱਚਮੁੱਚ ਫਿਕਰਮੰਦ ਹਨ ਤਾਂ ਉਨ੍ਹਾਂ ਤਰੁੰਤ ਦੇਸ਼ ਦੇ ਗੁਦਾਮਾਂ ਚ ਪਏ ਵਾਧੂ ਅੰਨ ਦੇ ਭੰਡਾਰੇ ਆਮ ਤੇ ਗਰੀਬ ਲੋਕਾਂ ਚ ਬਿਨਾਂ ਵਿਤਕਰੇ ਵਰਤਾ ਦੇਣੇ ਚਾਹੀਦੇ ਹਨ। ਇਹ ਨਾ ਹੋਵੇ ਕਿ ਲੋਕ ਕਰੋਨਾ ਤੋਂ ਪਹਿਲਾਂ ਭੁੱਖ ਮਾਰੀ ਜ਼ਿੱਲਤ ਤੇ ਬੀਮਾਰੀਆਂ ਨਾਲ ਮਰਨ ਲੱਗ ਪੈਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝੋ ਕਿ ਸੂਬੇ ਦੀ ਏਦੂ ਜ਼ਿਆਦਾ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਦੇਸ਼ ਅੰਦਰ ਖ਼ਾਸ ਕਰ ਪੰਜਾਬ ਅੰਦਰ ਹਾਲਾਤ, ਤੂਫ਼ਾਨ ਤੋਂ ਪਹਿਲਾਂ ਵਾਲੇ ਬਣ ਚੁੱਕੇ ਹਨ। ਕੈਪਟਨ ਸਰਕਾਰ ਨੂੰ ਪੂਰੀ ਸੰਜੀਦਗੀ ਨਾਲ ਕਦਮ ਚੁੱਕਣੇ ਪੈਣੇ ਹਨ। ਦੁਖੀ ਲੋਕਾਂ ਦੀ ਪੀੜਾ ਸਮਝਦਿਆਂ ਉਨ੍ਹਾਂ ਤੇ ਪਿਆਰ ਦੀ ਮਰਹਮ ਲਾਉਣ ਦਾ ਵੇਲਾ ਹੈ। ਉਨ੍ਹਾਂ ਨੂੰ ਡੰਡੇ ਨਾਲ ਸਮਝਾਉਣ ਦੀ ਥਾਂ ਪਿਆਰ ਨਾਲ ਹਾਲਾਤ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇ। ਜਾਣੇ ਅਨਜਾਣੇ ਹੋਈਆਂ ਗਲਤੀਆਂ ਨੂੰ ਸੁਧਾਰਿਆ ਜਾਵੇ। ਨਾਲੇ ਪੁੰਨ ਨਾਲੇ ਫਲੀਆਂ ਦੀ ਤਰਜ਼ ਤੇ ਲੋਕ ਹਿਤੂ ਕਾਰਜਾਂ ਨੂੰ ਨਿਰੰਤਰ ਪੂਰਿਆ ਜਾਵੇ।

✍️ਅਵਤਾਰ ਸਿੰਘ ਰਾਏਸਰ

98143-21087

ਫੁੱਲਾਂ ਦੀ ਵਰਖਾ ਅਤੇ ਸਫਾਈ ਕਾਮੇ ! ✍️ਸਲੇਮਪੁਰੀ ਦੀ ਚੂੰਢੀ

ਫੁੱਲਾਂ ਦੀ ਵਰਖਾ ਅਤੇ ਸਫਾਈ ਕਾਮੇ !

 

ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸਫਾਈ ਸੇਵਕਾਂ /ਕਾਮਿਆਂ ਨਾਲ ਸ਼ੈਤਾਨ ਲੋਕਾਂ ਵਲੋਂ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਮਜਾਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕੋਰੋਨਾ ਦੇ ਬੁਰੇ ਪ੍ਰਭਾਵਾਂ ਨੂੰ ਵੇਖ ਦੇ ਹੋਏ ਕਿਤੇ ਕੰਮ ਹੀ ਨਾ ਛੱਡ ਜਾਣ, ਉਂਝ ਤਾਂ ਸਦੀਆਂ ਤੋਂ ਉਨ੍ਹਾਂ ਨਾਲ ਮਜਾਕ ਦੀ ਖੇਡ ਖੇਡੀ ਜਾ ਰਹੀ ਹੈ। ਵੇਖਣ ਵਿਚ ਆਇਆ ਹੈ ਕਿ ਜਦੋਂ ਉਹ  ਗੰਦ ਚੁੱਕਦੇ ਹਨ ਤਾਂ ਕੁਝ ਲੋਕਾਂ ਵਲੋਂ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਕਿਉਂਕਿ ਲੋਕਾਂ ਦੇ ਦਿਲਾਂ ਅੰਦਰ ਇਕ ਬਹੁਤ ਵੱਡਾ ਡਰ ਵੜ ਗਿਆ ਕਿ ਉਹ ਕੋਰੋਨਾ ਤੋਂ ਡਰ ਦੇ ਮਾਰੇ ਕਿਤੇ ਕੰਮ ਹੀ ਨਾ ਛੱਡ ਜਾਣ। ਇੱਕ ਪਾਸੇ ਤਾਂ ਸਰਕਾਰ ਅਤੇ ਡਾਕਟਰਾਂ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਘਰ ਵਿਚ ਰਹਿੰਦਿਆਂ ਹੱਥਾਂ ਨੂੰ ਵਾਰ ਵਾਰ ਧੋਣਾ ਹੈ, ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹਿਣਾ ਹੈ, ਦੂਜੇ ਪਾਸੇ ਸਫਾਈ ਸੇਵਕ ਹੱਥਾਂ ਨਾਲ ਗੰਦ ਢੋਹਣ ਲਈ ਮਜਬੂਰ ਹਨ ਅਤੇ ਉਹ ਇਸ ਗੱਲ ਤੋਂ ਵੀ ਬੇਖਰ ਹਨ ਕਿ ਜਿਹੜੀ ਗੰਦਗੀ ਉਹ ਚੁੱਕ ਰਹੇ ਹਨ ਇਸ ਵਿਚ ਕੋਰੋਨਾ ਹੀ ਹੋਰ ਵੀ ਭਿਆਨਕ ਬੀਮਾਰੀਆਂ ਦੇ ਵਾਇਰਸ ਹੋ ਸਕਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉਨ੍ਹਾਂ ਤੋਂ ਕੋਰੋਨਾ ਡਰਦਾ ਹੈ ਜਾਂ ਫਿਰ ਉਹ ਕੋਰੋਨਾ ਤੋਂ ਨਹੀਂ ਡਰਦੇ?।

 ਇਸ ਵੇਲੇ ਦੇਸ਼ ਵਿਚ ਜਿੰਨੇ ਵੀ ਸਫਾਈ ਸੇਵਕ ਕੰਮ ਕਰ ਰਹੇ ਹਨ ਦੇ ਵਿਚੋਂ ਬਹੁ-ਗਿਣਤੀ ਉਨ੍ਹਾਂ ਦੀ ਹੈ ਜਿਹੜੇ ਕੱਚੇ ਹਨ ਅਤੇ ਉਨ੍ਹਾਂ ਨੂੰ ਸਿਰਫ 7-8000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ ਅਤੇ ਅੱਜ ਦੀ ਮਹਿੰਗਾਈ ਦੇ ਸਮੇਂ ਦੌਰਾਨ ਇੰਨੀ ਕੁ ਰਕਮ ਨਾਲ ਘਰ ਦਾ ਗੁਜਾਰਾ ਚਲਾਉਣਾ ਬਹੁਤ ਮੁਸ਼ਕਿਲ ਹੈ। ਸਫਾਈ ਸੇਵਕਾਂ  ਦੇ ਹੱਕਾਂ ਅਤੇ ਹਿੱਤਾਂ ਲਈ ਕਦੀ ਵੀ ਨਾ ਤਾਂ ਸਰਕਾਰ ਨੇ, ਨਾ ਹੀ ਕਿਸੇ ਸਿਆਸੀ ਪਾਰਟੀ ਨੇ ਅਤੇ ਨਾ ਹੀ ਕਿਸੇ ਮੁਲਾਜਮ ਜਥੇਬੰਦੀ ਨੇ ਜੋਰਦਾਰ ਢੰਗ ਨਾਲ ਅਵਾਜ ਉਠਾਈ ਹੈ। ਇੰਨਾ ਜਰੂਰ ਹੈ ਕਿ ਸਫਾਈ ਕਾਮਿਆਂ ਲਈ ਮਗਰਮੱਛ ਦੇ ਹੰਝੂ ਵਹਾਉਣ  ਵਾਲੇ ਆਗੂਆਂ ਨੇ ਆਪਣੇ ਹਿੱਤ ਅਤੇ ਹੱਕ ਜਰੂਰ ਮਜਬੂਤ ਕਰ ਲਏ ਹਨ। ਉਹ ਕਾਰਾਂ, ਕੋਠੀਆਂ, ਮਹਿਲਾਂ ਦੇ ਮਾਲਕ ਬਣਨ ਦੇ ਨਾਲ ਨਾਲ ਕਰੋੜਪਤੀ ਜਰੂਰ ਬਣ ਗਏ ਹਨ।ਸਫਾਈ ਸੇਵਕ ਅੱਜ ਵੀ ਸੀਵਰੇਜ ਵਿਚ ਵੜ ਕੇ ਰੋਟੀ ਦੀ ਬੁਰਕੀ ਲੱਭਣ ਲਈ ਮਜਬੂਰ ਹਨ। ਉਹ ਅਜੇ ਵੀ ਸਮਾਜ ਵਿਚ ਬਣਦਾ ਆਰਥਿਕ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਨ ਤੋਂ ਵੰਚਿਤ ਹਨ। 

   ਭਾਰਤੀ ਸਮਾਜ ਇੱਕ ਅਜਿਹਾ ਸਮਾਜ ਹੈ ਜਿਥੇ ਮਨੂ-ਸਿਮਰਤੀ ਲਾਗੂ ਹੋਣ ਕਰਕੇ ਗੰਦਗੀ ਪਾਉਣ ਵਾਲੇ ਨੂੰ ਸਨਮਾਨਯੋਗ ਰੁਤਬਾ ਹਾਸਲ ਹੈ ਜਦ ਕਿ ਗੰਦਗੀ ਸਾਫ ਕਰਨ ਵਾਲਾ ਹਮੇਸ਼ਾ ਘਿਰਣਾ ਦਾ ਪਾਤਰ ਬਣਿਆ ਰਹਿੰਦਾ ਹੈ। ਸਫਾਈ ਕਰਨ ਵਾਲਾ ਜਦੋਂ ਕਿਸੇ ਦੇ ਘਰ ਜਾਂ ਦਫਤਰ ਦੀ ਸਫਾਈ ਕਰਕੇ ਉਸ ਘਰ ਜਾਂ ਦਫਤਰ ਵਿਚ ਦੁਬਾਰਾ ਵੜਦਾ ਹੈ ਤਾਂ ਉਹ ਆਪਣੀ ਜੁੱਤੀ ਦਰਵਾਜ਼ੇ ਤੋਂ ਬਾਹਰ ਉਤਾਰ ਦਿੰਦਾ ਹੈ, ਜਾਂ ਫਿਰ ਜੁੱਤੀ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਫਾਈ ਕਰਨ ਵਾਲੇ ਦੇ ਦਿਮਾਗ ਵਿਚ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਕਿਤੇ ਸਾਫ ਕੀਤੀ ਜਗ੍ਹਾ ਉਸ ਦੀ ਵਜ੍ਹਾ ਨਾਲ ਗੰਦੀ ਨਾ ਹੋ ਜਾਵੇ ਜਾਂ ਫਿਰ ਕਿਸੇ ਵਲੋਂ ਡਾਂਟਿਆ ਨਾ ਜਾਵੇ। 

ਸਫਾਈ ਸੇਵਕ ਜਾਂ ਕੰਮ ਵਾਲੀ/ਕੰਮ ਵਾਲੇ ਨੂੰ ਸਮਾਜ ਵਿਚ ਇੰਨਾ ਸਤਿਕਾਰ ਦਿੱਤਾ ਜਾਂਦਾ ਹੈ ਕਿ  ਘਰ ਵਿਚ ਬਚੀ ਖੁਚੀ ਜਾਂ ਉਹ ਕੋਈ ਚੀਜ ਜਿਸ ਨੂੰ ਕੋਈ ਨਾ ਖਾਂਦਾ ਹੋਵੇ ਚੁੱਕ ਕੇ ਉਸ ਦੀ ਝੋਲੀ ਵਿਚ ਇਸ ਤਰ੍ਹਾਂ ਸੁੱਟ ਦਿੱਤੀ ਜਾਂਦੀ ਹੈ ਜਿਵੇਂ ਕੂੜੇਦਾਨ ਵਿਚ ਕੋਈ ਚੀਜ ਸੁੱਟ ਦਿੱਤੀ ਜਾਂਦੀ ਹੈ, ਜਦਕਿ ਐਨ ਇਸ ਦੇ ਉਲਟ ਵਿਦੇਸ਼ਾਂ ਵਿਚ ਸਫਾਈ ਕਰਨ ਵਾਲਿਆਂ ਨੂੰ ਉਸ ਤਰ੍ਹਾਂ ਹੀ ਸਮਾਜ ਵਿਚ ਵੇਖਿਆ ਜਾਂਦਾ ਹੈ ਜਿਵੇਂ ਕੁਰਸੀ 'ਤੇ ਬੈਠ ਕੇ ਕੰਮ ਕਰਨ ਵਾਲੇ ਨੂੰ ਵੇਖਿਆ ਜਾਂਦਾ ਹੈ। ਉਥੇ ਹਰ ਮਨੁੱਖ ਨੂੰ ਮਨੁੱਖ ਸਮਝਿਆ ਜਾਂਦਾ ਹੈ ਜਦਕਿ ਇਥੇ ਕਿੱਤਿਆਂ ਦੇ ਅਧਾਰ 'ਤੇ ਮਨੁੱਖ ਦੀ ਪ੍ਰੀਭਾਸ਼ਾ ਬਦਲ ਜਾਂਦੀ ਹੈ ਅਤੇ ਇਥੇ ਜਾਤੀ ਦੇ ਅਧਾਰ 'ਤੇ ਕਿੱਤਿਆਂ ਦੀ ਵੰਡ ਹੁੰਦੀ ਹੈ ।ਇਥੇ ਰੋਟੀ ਬੇਟੀ ਦੀ ਸਾਂਝ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਇਥੇ ਤਾਂ ਸਾਫ ਸਫਾਈ ਕਰਨ ਵਾਲਿਆਂ ਦੇ ਘਰ ਵੀ ਵੱਖਰੇ ਹਨ ਅਤੇ ਘਰਾਂ ਦਾ ਅਕਾਰ ਇੱਕ ਛੋਟੇ ਜਿਹੇ ਕਮਰਾ ਤੋਂ ਸ਼ੁਰੂ ਹੋ ਕੇ 50 ਗਜ ਤੱਕ ਜਾ ਕੇ ਮੁੱਕ ਜਾਂਦਾ ਹੈ । ਦੇਸ਼ ਵਿਚ ਅਜੇ ਵੀ ਮਨੂੰ ਵਿਧਾਨ ਲਾਗੂ ਹੋਣ ਕਰਕੇ  ਸਦੀਆਂ ਤੋਂ ਸਫਾਈ ਕਰਨ ਵਾਲਿਆਂ ਦਾ ਕਿੱਤਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ ਅਤੇ ਇਸ ਕਿੱਤੇ ਵਿਚ ਚੱਲ ਰਹੇ 100 ਫੀਸਦੀ ਰਾਖਵਾਂਕਰਨ ਕਰਨ ਦੀ ਪ੍ਰਕਿਰਿਆ ਨੂੰ ਖਤਮ ਕਰਨ ਨੂੰ ਲੈ ਕੇ ਕਿਸੇ ਹੋਰ ਵਰਗ ਵਲੋਂ ਨਾ ਤਾਂ ਸਰਕਾਰ 'ਤੇ ਦਬਾਅ ਪਾਉਣ ਲਈ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਨਾ ਹੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।

ਚੋਣਾਂ ਦੇ ਦਿਨਾਂ ਵਿਚ ਸ਼ੈਤਾਨ ਲੋਕ  ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾਕੇ ਉਨ੍ਹਾਂ ਦਾ ਪੂਰਾ ਮੁੱਲ ਲੁੱਟਦੇ ਹਨ ਪਰ ਉਨ੍ਹਾਂ ਦੇ ਜੀਵਨ ਪੱਧਰ ਵਿਚ ਕੋਈ ਵੀ ਬਦਲਾਅ ਨਹੀਂ ਆਉਂਦਾ।

ਲੋਕਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਜੇ ਉਹ ਸੱਚ ਮੁੱਚ ਹੀ ਸਫਾਈ ਕਾਮਿਆਂ ਦਾ ਹੌਸਲਾ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਉਪਰ ਫੁੱਲਾਂ ਦੀ ਨਹੀਂ ਬਲਕਿ ਵੱਡੇ ਨੋਟਾਂ ਦੀ ਵਰਖਾ ਕਰਨ। ਫੁੱਲ ਸੁੱਟਕੇ ਅਸੀਂ ਉਨ੍ਹਾਂ ਦਾ ਹੌਸਲਾ ਨਹੀਂ ਸਗੋਂ ਸਫਾਈ ਦਾ ਹੋਰ ਕੰਮ ਵਧਾ ਰਹੇ ਹਾਂ। 

 

-ਸੁਖਦੇਵ ਸਲੇਮਪੁਰੀ

09780620233

16 ਅਪ੍ਰੈਲ, 2020

ਰੇਲਵੇ ਦਾ ਜਨਮ ਦਿਹਾੜਾ! ✍️ਸਲੇਮਪੁਰੀ ਦੀ ਚੂੰਢੀ

ਰੇਲਵੇ ਦਾ ਜਨਮ ਦਿਹਾੜਾ!

-ਭਾਰਤੀ ਰੇਲਵੇ ਅੱਜ ਆਪਣਾ 167 ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਅੱਜ ਦੇ ਦਿਨ 16 ਅਪ੍ਰੈਲ 1853 ਈਸਵੀ ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਵਿਚ ਪਹਿਲੀ ਵਾਰ ਰੇਲਵੇ ਸੇਵਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਭਾਰਤੀ ਰੇਲ ਮੁੰਬਈ ਤੋਂ ਥਾਣਾ (ਮਹਾਰਾਸ਼ਟਰ) ਤੱਕ ਚਲਾਈ ਗਈ ਸੀ। ਇਸ ਪਿੱਛੋਂ ਅੰਗਰੇਜ਼ਾਂ ਨੇ ਉਸ ਵੇਲੇ ਦੇ ਨਾਮਾਤਰ ਸਾਧਨਾਂ ਨੂੰ ਉਪਯੋਗੀ ਬਣਾਕੇ ਦੇਸ਼ ਵਿਚ ਰੇਲਵੇ ਲਾਈਨਾਂ ਦਾ ਜਾਲ ਵਿਛਾ ਦਿੱਤਾ ਜੋ ਅਜਾਦੀ ਤੋਂ ਪਹਿਲਾਂ ਅੰਗਰੇਜ਼ਾਂ ਲਈ ਅਤੇ ਅਜਾਦੀ ਤੋਂ ਬਾਅਦ ਦੇਸ਼ ਲਈ ਲਾਭਦਾਇਕ ਬਣਿਆ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਅਜਾਦੀ ਤੋਂ ਬਾਅਦ ਭਾਰਤ ਵੱਡੀ ਪੱਧਰ 'ਤੇ ਰੇਲਵੇ ਲਾਈਨਾਂ ਦਾ ਵਿਸਥਾਰ ਕਰਨ ਵਿਚ ਕੋਈ ਕੀਰਤੀਮਾਨ ਕਾਰਜ ਦੀ ਮਿਸਾਲ ਪੈਦਾ ਨਹੀਂ ਕਰ ਸਕਿਆ, ਹਾਲਾਂਕਿ ਦੇਸ਼ ਵਿਚ ਇਸ ਵੇਲੇ ਕਿਸੇ ਵੀ ਸਾਧਨ ਦੀ ਘਾਟ ਨਹੀਂ ਹੈ ਜੇ ਹੈ ਤਾਂ ਇਮਾਨਦਾਰੀ ਦੀ ਘਾਟ ਹੈ। ਕਾਲਕਾ ਤੋਂ ਸ਼ਿਮਲਾ ਤੱਕ ਅੰਗਰੇਜ ਹੀ ਸਨ ਜਿਹੜੇ ਰੇਲਵੇ ਲਾਈਨ ਵਿਛਾ ਗਏ। ਉਸ ਵੇਲੇ ਨਾਮਾਤਰ ਸਾਧਨ ਹੋਣ ਦੇ ਬਾਵਜੂਦ ਵੀ ਪਹਾੜਾਂ ਨੂੰ ਹੱਥਾਂ ਨਾਲ ਕੱਟ ਕੱਟ ਕੇ ਰੇਲਵੇ ਲਾਈਨ ਵਿਛਾਉਣਾ ਕੋਈ ਸੌਖਾ ਕੰਮ ਨਹੀਂ ਸੀ। ਕਿੱਡੇ ਸਿਤਮ ਦੀ ਗੱਲ ਹੈ ਕਿ ਅਜਾਦੀ ਤੋਂ ਬਾਅਦ ਭਾਰਤ ਦੀ ਕੋਈ ਵੀ ਸਰਕਾਰ ਸ਼ਿਮਲਾ ਸ਼ਹਿਰ ਤੋਂ ਅੱਗੇ ਹੋਰ ਸ਼ਹਿਰਾਂ /ਕਸਬਿਆਂ ਨੂੰ ਆਪਸ ਵਿਚ ਰੇਲਵੇ ਰਾਹੀਂ ਜੋੜਨ ਲਈ ਸਮਰੱਥ ਨਹੀਂ ਹੋ ਸਕੀ। ਰੇਲਵੇ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਤੋਂ ਅੱਗੇ ਰੇਲਵੇ ਲਾਈਨ ਵਿਛਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਸਰਕਾਰ ਕੋਲੋਂ ਤਾਂ ਕਾਲਕਾ ਤੋਂ ਸ਼ਿਮਲਾ ਤੱਕ ਰੇਲਵੇ ਲਾਈਨ ਦੀ ਸੁਚੱਜੇ ਢੰਗ ਨਾਲ ਮੁਰੰਮਤ ਵੀ ਨਹੀਂ ਹੋ ਰਹੀ। ਦੋਵੇਂ ਸ਼ਹਿਰਾਂ ਵਿਚਾਲੇ ਅਜਾਦੀ ਤੋਂ ਪਹਿਲਾਂ  ਵੀ ਇੱਕ ਰੇਲ ਗੱਡੀ ਚੱਲਦੀ ਸੀ ਅਤੇ ਅਜਾਦੀ ਤੋਂ ਬਾਅਦ ਵੀ ਇੱਕ ਹੀ ਹੈ। ਹਾਲਾਂਕਿ ਕਿ ਇਸ ਰੇਲਵੇ ਲਾਈਨ 'ਤੇ ਰੇਲਾਂ ਦੇ ਹੋਰ ਟਾਈਮ ਚਲਾਕੇ ਸਰਕਾਰ ਆਪਣੀ ਕਮਾਈ ਵਿਚ ਵੱਡਾ ਵਾਧਾ ਕਰ ਸਕਦੀ ਕਿਉਂਕਿ ਸ਼ਿਮਲਾ ਟੂਰਿਜ਼ਮ ਦਾ ਇਕ  ਵਿਸ਼ਾਲ ਕੁਦਰਤੀ ਖੇਤਰ ਹੈ। ਹੋਰ ਤਾਂ ਹੋਰ ਸਰਕਾਰ ਨੇ ਤਾਂ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਪੱਧਰੇ ਮੈਦਾਨ ' ਤੇ ਰੇਲਵੇ ਲਾਈਨ ਵਿਛਾਉਣ ਲਈ ਕਈ ਸਾਲ ਲਗਾ ਦਿੱਤੇ ਸਨ, ਫਿਰ ਪਹਾੜਾਂ, ਪਠਾਰਾਂ ਅਤੇ ਉੱਘੜੀ - ਦੁਘੜੀ ਜਮੀਨ ਉਪਰ ਨਵੀਆਂ ਲਾਈਨਾਂ ਵਿਛਾਉਣਾ ਤਾਂ ਬਹੁਤ ਵੱਡਾ ਕੰਮ ਹੈ। ਅੱਜ ਰੇਲਵੇ ਵਿਭਾਗ ਜੇ ਚੱਲ ਰਿਹਾ ਹੈ ਤਾਂ ਇਮਾਨਦਾਰ ਮੁਲਾਜ਼ਮਾਂ ਕਰਕੇ ਚੱਲ ਰਿਹਾ ਹੈ ਪਰ ਸਰਕਾਰ ਇਸ ਨੂੰ ਨਿੱਜੀ ਕੰਪਨੀਆਂ ਦੇ ਸਪੁਰਦ ਕਰਨ ਲਈ ਤਿਆਰ ਹੈ। ਰੇਲਵੇ ਦੇ 167 ਵੇਂ ਜਨਮ-ਦਿਨ ਮੌਕੇ ਰੇਲਵੇ ਦੇ ਸਮੂਹ ਮੁਲਾਜ਼ਮ  ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਹਰ ਰੋਜ ਰੇਲਵੇ ਰਾਹੀਂ 2-3 ਕਰੋੜ ਮੁਸਾਫਿਰ ਆਪਣੀ ਮੰਜ਼ਿਲ ਤਕ ਪਹੁੰਚਦੇ ਹਨ ਅਤੇ ਹਰ ਰੋਜ ਲੱਖਾਂ ਟਨ ਸਮਾਨ ਦੀ ਢੋਆ-ਢੁਆਈ ਇੱਧਰੋਂ ਉਧਰ ਹੁੰਦੀ ਹੈ ।  ਆਉਣ ਜਾਣ ਲਈ  ਰੇਲਵੇ ਜਿਥੇ ਇਕ ਸਸਤਾ ਅਤੇ ਸੁਰੱਖਿਅਤ ਸਾਧਨ ਹੈ, ਉਥੇ ਇਹ ਖੇਤਰ ਸਰਕਾਰ ਦੀ ਆਮਦਨ ਦਾ ਇਕ ਵੱਡਾ ਸਾਧਨ ਵੀ ਹੈ ਜੋ ਦੇਸ਼ ਵਾਸੀਆਂ ਦੀ ਮੰਗ 'ਤੇ ਹਮੇਸ਼ਾ ਸਰਕਾਰ ਦੇ ਅਧਿਕਾਰ ਹੇਠਾਂ ਹੀ ਰਹਿਣਾ ਚਾਹੀਦਾ ਹੈ।

-ਸੁਖਦੇਵ ਸਲੇਮਪੁਰੀ

09780620233

16 ਅਪ੍ਰੈਲ, 2020.

ਕੋਰੋਨਾ ਵਾਇਰਸ ਦਾ ਕਹਿਰ ✍️ ਅਮਨਜੀਤ ਸਿੰਘ ਖਹਿਰਾ

ਜਿਲਾ ਲੁਧਿਆਣਾ ਤੇ ਇਕ ਨਜਰ

ਸਨਅਤੀ ਸ਼ਹਿਰ ਲੁਧਿਆਣਾ ਵਿਚ ਹੁਣ ਤੱਕ 11 ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 8 ਮਰੀਜ਼ ਅਜਿਹੇ ਹਨ, ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਬਾਕੀ ਦੇ 3 ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ। ਕਰੋਨਾ ਦੇ ਇਸ ਗਰਾਫ਼ ਨੂੰ ਦੇਖਦੇ ਹੋਏ ਸਿਹਤ ਵਿਭਾਗ ਲੁਧਿਆਣਾ ਦੀ ਪ੍ਰੇਸ਼ਾਨੀ ਵਧ ਗਈ ਹੈ।
ਸਨਅਤੀ ਸ਼ਹਿਰ ਵਿੱਚ ਕਰੋਨਾਵਾਇਰਸ ਦਾ ਪਹਿਲਾ ਕੇਸ 25 ਮਾਰਚ ਨੂੰ ਸਾਹਮਣੇ ਆਇਆ ਸੀ। ਇਸ ਪਹਿਲੀ ਕਰੋਨਾ ਪਾਜ਼ੇਟਿਵ ਔਰਤ ਦੀ ਕੋਈ ਟਰੈਵਲ ਹਿਸਟਰੀ ਨਹੀਂ ਸੀ, ਜਿਸ ਕਾਰਨ ਸ਼ਹਿਰ ’ਚ ਕਰੋਨਾ ਦੇ ਪਹਿਲੇ ਕੇਸ ਨੇ ਹੀ ਸਿਹਤ ਵਿਭਾਗ ਨੂੰ ਚਿੰਤਾ ਵਿੱਚ ਪਾ ਦਿੱਤਾ।
ਇਸ ਤੋਂ ਬਾਅਦ ਦੂਜਾ ਕਰੋਨਾ ਪਾਜ਼ੇਟਿਵ ਕੇਸ ਅਮਰਪੁਰਾ ਇਲਾਕੇ ਵਿਚ ਆਇਆ। 30 ਮਾਰਚ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਸ 45 ਸਾਲਾ ਔਰਤ ਦੀ ਮੌਤ ਹੋ ਗਈ ਸੀ। ਬਾਅਦ ਵਿਚ ਇਸ ਔਰਤ ਦਾ ਪੁੱਤਰ ਵੀ ਪਾਜ਼ੇਟਿਵ ਆ ਗਿਆ। ਇਸ ਪਰਿਵਾਰ ਦੀ ਵੀ ਕੋਈ ਟਰੈਵਲ ਹਿਸਟਰੀ ਨਹੀਂ ਸੀ।
ਇਸ ਤੋਂ ਬਾਅਦ ਪਹਿਲੀ ਅਪਰੈਲ ਨੂੰ ਇਸੇ ਅਮਰਪੁਰਾ ਇਲਾਕੇ ਦੀ ਰਹਿਣ ਵਾਲੀ 68 ਸਾਲਾ ਔਰਤ ਤੇ ਸ਼ਿਮਲਾਪੁਰੀ ਵਾਸੀ 72 ਸਾਲਾ ਔਰਤ ਕਰੋਨਾ ਪਾਜ਼ੇਟਿਵ ਪਾਈ ਗਈ। ਇਨ੍ਹਾਂ ਵਿਚੋਂ ਸ਼ਿਮਲਾਪੁਰੀ ਦੀ ਔਰਤ ਦੀ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਔਰਤ ਬੱਸ ਰਾਹੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚੰਡੀਗੜ੍ਹ ਗਈ ਸੀ, ਉਥੇ ਹੀ ਇਹ ਬਿਮਾਰ ਹੋ ਗਈ। ਇਸ ਦੇ ਸੰਪਰਕ ਵਿਚ ਆਉਣ ਵਾਲੀਆਂ ਦੋ ਹੋਰ ਚੰਡੀਗੜ੍ਹ, ਮੁਹਾਲੀ ਦੀਆਂ ਔਰਤਾਂ ਨੂੰ ਵੀ ਕਰੋਨਾਵਾਇਰਸ ਹੋ ਗਿਆ।
ਇਸ ਮਗਰੋਂ ਪੁਲੀਸ ਨੇ ਗਣੇਸ਼ ਨਗਰ ਇਲਾਕੇ ਦਾ ਰਹਿਣ ਵਾਲਾ ਚੋਰ ਫੜਿਆ, ਜਿਸ ਦਾ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਉਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਜਾਰੀ ਹੈ। ਇਸੇ ਤਰ੍ਹਾਂ ਰਾਜਗੜ੍ਹ ਇਲਾਕੇ ਦਾ ਨੌਜਵਾਨ ਵੀ ਕਰੋਨਾ ਪਾਜ਼ੇਟਿਵ ਆਇਆ।
ਆਖਰੀ ਕੇਸ ਪਿਛਲੇ ਦਿਨੀਂ ਏਸੀਪੀ ਦਾ ਆਇਆ, ਜੋ ਪਿਛਲੇ ਕਾਫੀ ਸਮੇਂ ਤੋਂ ਕਿਸੇ ਵਿਦੇਸ਼ ਯਾਤਰਾ ’ਤੇ ਨਹੀਂ ਗਏ ਸਨ। ਇਸ ਤੋਂ ਇਲਾਵਾ ਤਿੰਨ ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ।

ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕੇ ਜੋ ਇਹ ਬਹੁਤਾਤ ਕੇਸ ਲੁਧਿਆਣਾ ਵਿੱਚ ਪਾਏ ਗਏ ਉਹਨਾਂ ਦੀ ਕੋਈ ਯਾਤਰਾ ਦਾ ਇਤਿਹਾਸ ਨਹੀਂ ਫੇਰ ਇਹ ਕੋਰੋਨਾ ਵਾਇਰਸ ਲੁਧਿਆਣਾ ਵਿੱਚ ਕਿਥੋਂ ਆਇਆ...?

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਨ੍ਹਾਂ ਮਰੀਜ਼ਾਂ ਨੂੰ ਕਰੋਨਾ ਕਿੱਥੋਂ ਹੋਇਆ। ਪਰ ਸਿਹਤ ਵਿਭਾਗ ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਖਾਸ ਧਿਆਨ ਰੱਖ ਰਿਹਾ ਹੈ। ਡਰ ਲੁਧਿਆਣਾ ਵਸਿਆ ਦੇ ਸਿਰਾਂ ਉਪਰ ਮੰਡਲਾਂ ਰਿਹਾ ਹੈ । ਮੈਂ ਤਾਂ ਇਹ ਹੀ ਬੇਨਤੀ ਕਰਾਗਾ ਗੌਰਮਿੰਟ ਦੀ ਗਾਈਡ ਲਾਈਨ ਓਨਸਰ ਆਪਣੇ ਆਪ ਦਾ ਵਚਾ ਕਰੋ ।

✍️ਅਮਨਜੀਤ ਸਿੰਘ ਖਹਿਰਾ