You are here

ਸੰਪਾਦਕੀ

ਸਿੱਖ ਇਤਿਹਾਸ ਵਿੱਚ 6 ਪੋਹ 21 ਦਸੰਬਰ 

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 6 ਪੋਹ (21 ਦਸੰਬਰ )ਦੀ ਰਾਤ ਨੂੰ ਜ ਅੱਜ  ਦੇ ਦਿਨਾਂ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਨੇ ਭਾਈ ਜੈਤਾ ਜੀ ਅਤੇ 100 ਕੁ ਸਿੱਖਾਂ ਨੂੰ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਨ੍ਹਾਂ ਨੂੰ ਆਦੇਸ਼ ਸੀ ਕਿ ਜਦ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਸ਼ਾਮ ਹੁੰਦੀਆਂ ਗੁਰੂ ਸਾਹਿਬ ਅਤੇ ਸੰਗਤਾਂ ਸਰਸਾ ਨਦੀ ਕਿਨਾਰੇ ਜਾ ਪਹੁੰਚਿਆ ।ਸਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ। ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਸਾ ਨਦੀ ਪੂਰੇ ਵੇਗ ਵਿਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿਚ ਕਈ ਸਿੰਘ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਏ। ਵਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ। ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ। ਅੱਜ ਦੇ ਦਿਨ ਵਾਪਰਿਆ ਪਰਿਵਾਰ ਨੂੰ ਖੇਰੂ ਖੇਰੂ ਕਰਦਾ ਇਹ ਬਹੁਤ ਹੀ ਦੁਖਦਾਇਕ ਸਾਕਾ। 

ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।

ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ। ਅੱਜ ਅਸੀਂ ਠੰਡੇ ਪਾਣੀ ਨਾਲ ਨਹਾਉਣ ਨੂੰ ਵੀ ਨਹੀਂ ਤਿਆਰ ਪਰ ਕੀ ਵਿਤੀ ਹੋਵੇਗੀ ਛੋਟੇ ਲਾਲ ਉਪਰ ਵਾਹਿਗੁਰੂ ਜੀ ਜਾਣਦਾ ਹੈ।

ਅਮਨਜੀਤ ਸਿੰਘ ਖਹਿਰਾ

 

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!

 

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!-(ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ)

ਮਿਠਿਆਈਆਂ ਵੰਡੀਆਂ ਜਾ ਰਹੀਆਂ ਹਨ......!!

ਢੋਲ ਵੱਜ ਰਹੇ ਹਨ...........!!

ਨਾਚ ਹੋ ਰਹੇ ਹਨ .....!!

ਲੀਡਰ ਇੱਕ ਦੂਸਰੇ ਤੋਂ ਮੂਹਰੇ ਪੱਬਾਂ ਭਾਰ ਹੋਕੇ ਬਿਆਨ ਦੇ ਰਹੇ ਹਨ..... !! ਕੁਝ ਹੱਕ ਵਿੱਚ ਤੇ ਕੁਝ ਖ਼ਿਲਾਫ਼ ........!!

ਦਰਅਸਲ ਮਾਜਰਾ ਕੀ ਹੈ ?

ਆਖਰ ਕਿਸ ਚੀਜ਼ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ?

ਦਰਅਸਲ ਇੱਕ ਡੰਗਰਾਂ ਦੀ ਡਾਕਟਰ ਕੁੜੀ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਹੈਦਰਾਬਾਦ ਪੁਲੀਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ.....!!

ਜਾਣੀ ਕਿ ਕੇਸ ਖਤਮ ...!! ਝੱਟ ਪੱਟ ਇਨਸਾਫ ....!!

ਲੀਡਰਾਂ ਲਈ ਸੁਖਾਲਾ ਰਾਹ...!! ਜ਼ੁੰਮੇਵਾਰੀ ਖਤਮ ..!!

ਪਰ ਕੀ ਇਹ ਸੁਲਝਿਆ ਹੋਇਆ ਲੋਕ-ਤੰਤਰ ਹੈ ਜਾਂ ਪੁੱਠੇ ਰਾਹ ਪਿਆ ਭੀੜਤੰਤਰ...??

ਕੀ ਇਹ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ ਜਾਂ ਬਿਮਾਰ ਸਮਾਜ ਦੀ...??

 

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਦੇਸ਼ ਗੁੱਸੇ ਵਿਚ ਸੀ। ਸੰਸਦ ਤੋਂ ਲੈ ਕੇ ਸੜਕ ਤਕ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਸੀ।ਲੋਕਾਂ ਦਾ ਗੁੱਸਾ ਜਾਇਜ਼ ਵੀ ਸੀ ਕਿਉਂਕਿ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।ਆਮ ਲੋਕ ਹੀ ਨਹੀਂ ਸੰਸਦ ਮੈਂਬਰ ਵੀ ਪੀੜਤਾ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਕੁਝ ਨੇ ਤਾਂ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਉਕਸਾਇਆ।ਜਿੱਥੇ ਇਕ ਪਾਸੇ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਗੁੱਸਾ ਸੀ ਉੱਥੇ ਹੀ ਸਮਾਜ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਣ ਵਾਲੀ ਇੱਕ ਖ਼ਬਰ ਕੁਝ ਸੋਚਣ ਲਈ ਮਜਬੂਰ ਵੀ ਕਰਦੀ ਹੈ। ਸਿਰਫ ਇਕ ਹੀ ਅਸ਼ਲੀਲ ਵੈਬਸਾਈਟ 'ਤੇ ਦੋ ਦਿਨਾਂ 'ਚ ਅੱਸੀ ਲੱਖ ਲੋਕਾਂ ਨੇ 'ਹੈਦਰਾਬਾਦ ਰੇਪ' ਦੇ ਨਾਮ ਤੋਂ ਵੀਡੀਓ ਸਰਚ ਕੀਤੀ। ਭਾਰਤ 'ਚ ਪਾਬੰਦੀ ਦੇ ਬਾਵਜੂਦ ਚੱਲ ਰਹੀ ਸਾਈਟ 'ਚ ਹੈਦਰਾਬਾਦ ਦੀ ਪੀੜਤਾ ਦਾ ਨਾਮ ਸਰਚ ਵਿੱਚ ਟੌਪ ਤੇ ਰਿਹਾ। ਭਾਰਤ ਵਿਚ ਸੈਂਕੜਿਆਂ ਦੀ ਗਿਣਤੀ 'ਚ ਅਸ਼ਲੀਲ ਵੈਬਸਾਈਟਾਂ ਹਨ ਜਿਨ੍ਹਾਂ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਸਾਈਟਾਂ ਚੱਲ ਰਹੀਆਂ ਹਨ। ਸਵਾਲ ਇਹ ਹੈ ਕਿ ਜੇਕਰ ਇਕ ਵੈਬਸਾਈਟ 'ਤੇ ਪੀੜਤਾ ਨਾਲ ਹੋਈ ਦਰਿੰਦਗੀ ਨੂੰ ਇਸ ਤਰ੍ਹਾਂ ਇੰਨੀ ਵਾਰ ਸਰਚ ਕੀਤਾ ਗਿਆ ਹੈ ਤਾਂ ਸੈਂਕੜੇ ਵੈਬਸਾਈਟਾਂ 'ਤੇ ਕਿੰਨੀ ਵਾਰ ਸਰਚ ਕੀਤਾ ਗਿਆ ਹੋਵੇਗਾ? ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਲ ਹੈ। ਇਹ ਸਭ ਇਕ ਬਿਮਾਰ ਮਾਨਸਿਕਤਾ ਵਾਲੇ ਸਮਾਜ ਦੀ ਚਿੰਤਾਜਨਕ ਨਿਸ਼ਾਨੀ ਹੈ। ਇਹ ਉਸ ਦੇਸ਼ ਵਿੱਚ ਹੈ ਜਿੱਥੇ ਹਰ ਰੋਜ਼ 95 ਰੇਪ ਰਿਪੋਰਟ ਕੀਤੇ ਜਾ ਰਹੇ ਹਨ। ਇਹ ਉਹ ਦੇਸ਼ ਹੈ ਜਿੱਥੇ ਚੋਣਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ 327 ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿੰਨਾ ਖ਼ਿਲਾਫ਼ ਔਰਤਾਂ ਵਿਰੁੱਧ ਹਿੰਸਾ ਦੇ ਕੇਸ ਸਨ। ਇਹਨਾ ਵਿੱਚੋਂ 47 ਅਜਿਹੇ ਸਨ ਜੋ ਰੇਪ ਦੇ ਕੇਸਾਂ ਵਿੱਚ ਵੀ ਉਲਝੇ ਹੋਏ ਸਨ। ਜੇ ਕਾਨੂੰਨ ਦੇ ਘਾੜੇ ਅਤੇ ਰਖਵਾਲੇ ਹੀ ਅਜਿਹੇ ਹੋਣ ਤਾਂ ਆਸ ਕਿਸ ਤੋਂ ਰੱਖੀ ਜਾ ਸਕਦੀ ਹੈ ?

 

ਇਸ ਦੇ ਨਾਲ ਹੀ ਯੂ.ਪੀ. ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ। ਕੁੜੀ ਨੇ ਇਸੇ ਸਾਲ ਮਾਰਚ ਵਿੱਚ ਦੋ ਲੋਕਾਂ ਦੇ ਖ਼ਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਸੇ ਮਾਮਲੇ ਵਿੱਚ ਮੁਕੱਦਮੇ ਲਈ ਉਹ ਰਾਇਬਰੇਲੀ ਜਾ ਰਹੀ ਸੀ। ਪੰਜ ਲੋਕਾਂ ਨੇ ਰਸਤੇ ਵਿੱਚ ਉਸ ਨੂੰ ਫੜ੍ਹ ਲਿਆ ਅਤੇ ਪੈਟਰੇਲ ਸੁੱਟ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ।ਡਾਕਟਰਾਂ ਦੇ ਮੁਤਾਬਿਕ ਕੁੜੀ 90 ਫੀਸਦੀ ਤੋਂ ਵੱਧ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਬੇਹੱਦ ਗੰਭੀਰ ਹੈ ।ਉਨਾਓ ਵਿੱਚ ਇਸ ਤੋਂ ਪਹਿਲਾਂ ਵੀ ਰੇਪ ਪੀੜਤ ਇੱਕ ਕੁੜੀ ਨੂੰ ਟਰੱਕ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਕੁਲਦੀਪ ਸੇਂਗਰ ਸਣੇ ਕੁਝ ਹੋਰ ਲੋਕ ਜੇਲ੍ਹ ਵਿੱਚ ਬੰਦ ਹਨ। ਪੀੜਤ ਕੁੜੀ ਮਹੀਨਿਆਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਈ ਹੈ ।ਕੁਝ ਧਾਰਮਿਕ ਬਾਬੇ ਵੀ ਨਾਬਾਲਿਗ ਬੱਚੀਆਂ ਅਤੇ ਔਰਤਾਂ ਨਾਲ ਰੇਪ ਦੇ ਮਾਮਲਿਆਂ ਵਿੱਚ ਫਸੇ ਹਨ ।

 

ਇੱਕ ਪਾਸੇ ਸਮਾਜ ਦੀ ਔਰਤਾਂ ਪ੍ਰਤੀ ਬਿਮਾਰ ਮਾਨਸਿਕਤਾ ਜ਼ਾਹਰ ਹੋ ਰਹੀ ਹੈ ਪਰ ਦੂਸਰੇ ਪਾਸੇ ਅੱਜ ਦੇਸ਼ ਵਿੱਚ ਜੋ ਪ੍ਰਤਿਕਰਮ ਹੋ ਰਿਹਾ ਹੈ ਕੀ ਉਹ ਸੱਭਿਅਕ ਲੋਕ-ਤੰਤਰ ਦੀ ਨਿਸ਼ਾਨੀ ਹੈ ?ਪੁਲਿਸ ਜਿਸ 'ਤੇ ਕਦੇ ਕੋਈ ਭਰੋਸਾ ਨਹੀਂ ਕਰਦਾ ਨੇ ਰਾਤ ਦੇ ਨੇਰ੍ਹੇ ਵਿੱਚ ਚਾਰ ਨਿਹੱਥੇ ਬੰਦਿਆਂ ਨੂੰ ਮਾਰ ਦਿੱਤਾ। ਆਖਰ ਕਿਉਂ? ਕੀ ਉਹਨਾ ਕੋਲ ਪੂਰੇ ਸਬੂਤ ਵੀ ਸਨ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ? ਕਿਸੇ ਅਦਾਲਤ ਨੇ ਉਹ ਸਬੂਤ ਦੇਖੇ ਸਨ? ਕਿਸੇ ਅਦਾਲਤ ਨੇ ਉਹਨਾ ਨੂੰ ਮੁਜਰਮ ਕਰਾਰ ਦਿੱਤਾ ਸੀ? ਜੇ ਮੰਨ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ ਤਾਂ ਵੀ ਕਾਨੂੰਨ ਅਤੇ ਇਨਸਾਫ ਦੀ ਇੱਕ ਤੈਅ ਪ੍ਰਕਿਰਿਆ ਹੈ ਜੋ ਪੂਰੀ ਕਰਨੀ ਹੁੰਦੀ ਹੈ ।ਜੇ ਉਸ ਨੂੰ ਤਿਆਗਿਆ ਗਿਆ ਹੈ ਤਾਂ ਅਗਲੀ ਵਾਰੀ ਤੁਹਾਡੀ ਜਾਂ ਸਾਡੀ ਹੋ ਸਕਦੀ ਹੈ ।

 

ਪੰਜਾਬ ਅਤੇ ਦੇਸ਼ ਦੀਆਂ ਨਕਸਲੀ ਲਹਿਰਾਂ ਅਤੇ ਪੰਜਾਬ ਦੀ ਖਾੜਕੂ ਲਹਿਰ ਸਮੇਂ ਬਣਾਏ ਗਏ ਝੂਠੇ ਮੁਕਾਬਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਤਰਾਂ ਦਾ ਇਨਸਾਫ ਕਦੇ ਵੀ ਇੱਕ ਸੁਲਝੇ ਹੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦਾ। ਸਾਰੇ ਚੁਣੇ ਹੋਏ ਨੁਮਾਇੰਦੇ ਅਤੇ ਸਿਆਸੀ ਪਾਰਟੀਆਂ ਤੇ ਕਾਰਕੁਨਾ ਲਈ ਇਸ ਤਰਾਂ ਦਾ ਇਨਸਾਫ਼ ਬਹੁਤ ਹੀ ਸੌਖਾ ਰਾਹ ਹੈ ਕਿਉਂਕਿ ਉਹਨਾ ਨੇ ਔਰਤਾਂ ਦੀ ਸੁਰੱਖਿਆ ਦੀ ਕਦੇ ਪ੍ਰਵਾਹ ਹੀ ਨਹੀਂ ਕੀਤੀ । ਜੇ ਕੀਤੀ ਹੁੰਦੀ ਤਾਂ ਬਲਾਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ 'ਤੇ ਉਨਾਉ ਵਿੱਚ ਹਮਲਾ ਨਾ ਹੁੰਦਾ। ਬਲਾਤਕਾਰ ਪੀੜਤਾਂ ਦੀ ਸਹਾਇਤਾ ਇੱਕ ਲੰਬਾ ਤੇ ਮੁਸ਼ਕਲ ਕੰਮ ਹੈ। ਸਾਡੇ ਲੀਡਰ ਕਦੇ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਉਹਨਾ ਨੇ ਕਦੇ ਕਿਸੇ ਪੀੜਤਾ ਨਾਲ ਗੱਲ ਨਹੀਂ ਕੀਤੀ। ਉਹਨਾ ਨੂੰ ਕੁਝ ਨਹੀਂ ਪਤਾ ਕਿ ਔਰਤਾਂ ਦੀ ਸੁਰੱਖਿਆ ਕਿੰਨ੍ਹਾਂ ਗੰਭੀਰ ਮਾਮਲਾ ਹੈ। ਔਰਤਾਂ ਕਿੰਨ੍ਹਾ ਗੱਲਾਂ ਦਾ ਸਾਹਮਣਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਕੀ ਚਾਹੀਦਾ ਹੈ । ਇੱਕ ਆਮ ਸ਼ਹਿਰੀ ਸੋਚਦਾ ਹੈ ਕਿ ਘਿਨਾਉਣਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲ ਗਈ ਹੈ ਪਰ ਕੀ ਕਾਨੂੰਨ ਦੀ ਪਾਲਣਾ ਹੋਈ ਹੈ ?

 

ਜੇਕਰ ਇਸ ਪ੍ਰਕਾਰ ਅਸੀਂ ਖੁਸ਼ੀਆਂ ਮਨਾਉਣ ਲੱਗੇ ਤਾਂ ਸ਼ਾਇਦ ਆਮ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠ ਜਾਵੇਗਾ ਅਤੇ ਜੰਗਲ਼ ਦਾ ਰਾਜ ਹੋ ਜਾਵੇਗਾ । ਸਜ਼ਾ ਦੇਣ ਦਾ ਹੱਕ ਸਿਰਫ ਅਦਾਲਤ ਨੂੰ ਹੈ।

'ਇਹ ਠੀਕ ਹੈ ਕਿ ਪੁਲਿਸ ਜਾਂ ਕਿਸੇ ਵਿਅਕਤੀ ਨੂੰ ਆਤਮ ਰੱਖਿਆ ਲਈ ਕਿਸੇ ਨੂੰ ਮਾਰਨ ਦਾ ਹੱਕ ਹੈ ਪਰ ਇਹ ਅਧਿਕਾਰ ਸੀਮਤ ਹੈ। ਜਿਵੇਂ ਹੈਦਰਾਬਾਦ ਪੁਲਿਸ ਨੇ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਵਾਰਦਾਤ ਵਾਲੀ ਥਾਂ ਉੱਤੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਲਈ ਲੈ ਗਏ ਸਨ ਅਤੇ ਉਨ੍ਹਾਂ ਦੀ ਪਿਸਟਲ ਖੋਹ ਕੇ ਹੀ ਮੁਲਜ਼ਮਾਂ ਨੇ ਫਾਇਰਿੰਗ ਕੀਤੀ। ਇਸ ਉੱਤੇ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਤਿਆਰੀ ਨਾਲ ਉੱਥੇ ਗਈ ਸੀ ..?? ਜੇਕਰ ਲੋਕ ਇਹ ਚਾਹੁਣ ਲੱਗ ਪਏ ਕਿ ਸਾਰੇ ਮੁਲਜ਼ਮਾਂ ਨਾਲ ਇਵੇਂ ਹੀ ਕੀਤਾ ਜਾਵੇ ਤੇ ਇੰਝ ਇਨਸਾਫ਼ ਦਿੱਤਾ ਜਾਵੇ ਤਾਂ ਲੋਕਾਂ ਦਾ ਨਿਆਂ ਤੋਂ ਭਰੋਸਾ ਉੱਠ ਜਾਵੇਗਾ।

 

ਅਸੀਂ ਆਪਣੀ ਸੰਸਕ੍ਰਿਤੀ ਅਤੇ ਲੋਕ-ਤੰਤਰ ਦੀਆਂ ਦੁਹਾਈਆਂ ਹਰਵਕਤ ਪਾਉਂਦੇ ਰਹਿੰਦੇ ਹਾਂ । ਕਈ ਵਾਰ ਤਾਂ ਪੱਛਮੀ ਦੇਸ਼ਾਂ ਦੀ ਸੱਭਿਅਤਾ ਨੂੰ ਕੋਸਦੇ ਹਾਂ ਅਤੇ ਆਪਣੇ ਆਪ ਨੂੰ ਉਹਨਾਂ ਤੋਂ ਉੱਚ ਕੋਟੀ ਦੇ ਸਾਬਤ ਕਰਦੇ ਹਾਂ ।

 

ਪਰ ਕੀ ਅਸੀਂ ਉਹਨਾਂ ਤੋਂ ਵਧੀਆਂ ਨਿਆਂ ਪ੍ਰਣਾਲੀ ਸਿਰਜ ਸਕੇ ਹਾਂ ..??

ਕੀ ਅਸੀਂ ਕਾਨੂੰਨ ਦਾ ਰਾਜ ਸਥਾਪਿਤ ਕਰ ਸਕੇ ਹਾਂ..??

ਕੀ ਅਸੀਂ ਤੰਦਰੁਸਤ ਮਾਨਸਿਕਤਾ ਵਾਲੇ ਸਮਾਜ ਦੀ ਸਿਰਜਣਾ ਕਰ ਸਕੇ ਹਾਂ...??

ਪਰ ਜੋ ਕੁਝ ਹਰ ਰੋਜ਼ ਹੋ ਰਿਹਾ ਹੈ ..... ਉਸ ਨੂੰ ਵੇਖ ਕੇ ਤਾਂ

ਇਹ ਕਹਿਣਾ ਬਣਦਾ ਹੈ ਕਿ.......

 

ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ

ਵਿਸ਼ਵ ਏਡਜ਼ ਦਿਵਸ –  1ਦਸੰਬਰ 2019-ਗੋਬਿੰਦਰ ਸਿੰਘ ‘ਬਰੜ੍ਹਵਾਲ’

 

ਸੰਗਰੂਰ ਦੇ ਲਾਗਲੇ ਪਿੰਡ ਬਡਰੁੱਖਾਂ ਦੀ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ 16 ਨੌਜਵਾਨਾਂ ਦੇ ਐੱਚ.ਆਈ.ਵੀ. ਰੀਐਕਟਿਵ ਸੰਬੰਧੀ ਛਪੀ ਖ਼ਬਰ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿਸਦਾ ਮੁੱਖ ਕਾਰਨ ਨਸ਼ੇ ਦੇ ਟੀਕਿਆਂ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਸੀ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1993 ਤੋ ਅਕੂਤਬਰ 2019 ਤੱਕ ਕੁੱਲ 78589 ਮਾਮਲੇ ਐੱਚ.ਆਈ.ਵੀ. ਦੇ ਰਿਕਾਰਡ ਹੋਏ ਹਨ ਅਤੇ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 16848ਰੀਐਕਟਿਵ ਭਾਵ ਪੌਜ਼ੀਟਿਵ ਕੇਸ ਹਨ। ਮਾਹਿਰਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਐਨੇ ਰੀਐਕਟਿਵ ਕੇਸਾਂ ਪਿੱਛੇ ਨਸ਼ੇ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਹੀ ਹੈ।

ਦੁਨੀਆਂ ਵਿੱਚੋਂ ਐੱਚ.ਆਈ.ਵੀ. ਪੀੜਤਾਂ ਦੀ ਗਿਣਤੀ ਵਿੱਚ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ ਤੇ ਹੈ। ਭਾਰਤ ਵਿੱਚ ਤਕਰੀਬਨ 21.40 ਲੱਖ ਤੋਂ ਅਧਿਕ ਲੋਕ ਐੱਚ.ਆਈ.ਵੀ. ਪੀੜਤ ਹਨ। ਏਡਜ਼ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਏਡਜ਼ ਸੰਬੰਧੀ ਜਾਗਰੂਕਤਾ ਲਈ 1 ਦਸੰਬਰ 2007 ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ ਅਤੇ ਦੂਰਦਰਸ਼ਨ ਤੇ ਲੜੀਵਾਰ ਜਾਸੂਸ ਵਿਜੇ ਵੀ ਏਡਜ਼ ਸੰਬੰਧੀ ਜਾਗਰੂਕਤਾ ਲਈ ਪ੍ਰਸਾਰਿਤ ਹੁੰਦਾ ਰਿਹਾ ਹੈ।

ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸਦਾ ਮੰਤਵ ਐੱਚ.ਆਈ.ਵੀ. ਏਡਜ਼ ਤੋਂ ਗ੍ਰਸਤ ਲੋਕਾਂ ਦੀ ਮੱਦਦ ਕਰਨ ਲਈ ਧਨ ਜੁਟਾਉਣ, ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਅਤੇ ਏਡਜ਼ ਨਾਲ ਜੁੜੇ ਮਿੱਥ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ। ਇਸ ਰੋਗ ਨੂੰ ਪਹਿਲੀ ਬਾਰ 1981 ਵਿੱਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਮ ਨਾਲ ਪਹਿਲੀ ਵਾਰ 27 ਜੁਲਾਈ 1982 ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸੰਬੰਧੀ ਪਹਿਲੀ ਵਾਰ ਕਲਪਨਾ 1987 ਵਿੱਚ ਅਗਸਤ ਮਹੀਨੇ ਵਿੱਚ ਥਾਮਸ ਨੇੱਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਨੋਂ ਵਿਸ਼ਵ ਸਿਹਤ ਸੰਗਠਨ-ਜਿਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਦੇ ਲਈ ਸਰਵਜਨਿਕ ਸੂਚਨਾ ਅਧਿਕਾਰੀ ਸੀ। ਉਹਨਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਦੇਸ਼ਕ) ਨਾਲ ਸਾਂਝਾ ਕੀਤਾ ਜਿਹਨਾਂ ਨੇ ਇਸ ਵਿਚਾਰ ਨੂੰ ਮਨਜੂਰੀ ਦੇ ਦਿੱਤੀ ਅਤੇ ਸਾਲ 1988 ਵਿੱਚ 1ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੂਰੁ ਕਰ ਦਿੱਤਾ। ਐੱਚ.ਆਈ.ਵੀ. ਏਡਜ਼ ਦਾ ਅੰਤਰ ਰਾਸ਼ਟਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿੱਚ ਅਪਣਾਇਆ ਗਿਆ। ਸਾਲ 2019 ਦੇ ਵਿਸ਼ਵ ਏਡਜ਼ ਦਿਵਸ ਦਾ ਵਿਸ਼ਾ ਹੈ “ ਕਮਿਊਨਿਟੀ ਫ਼ਰਕ ਲਿਆਉਂਦੀ ਹੈ (Communities make the difference)”

ਏਡਜ਼ (ਐਕੂਆਇਰਡ ਇਮਿਊਨੋ ਡੈਫੀਸੀਐਂਸੀ ਸਿੰਡ੍ਰੋਮ) ਐੱਚ.ਆਈ.ਵੀ. (ਹਿਊਮਨ ਇਮਿਊਨੋ ਡੈਫੀਸੀਐਂਸੀ ਵਾਇਰਸ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਪ੍ਰਤੀਰੋਧੀ ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਕਿ ਐੱਚ.ਆਈ.ਵੀ. ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ ਤੇ ਐੱਚ.ਆਈ.ਵੀ. ਗ੍ਰਸਤ ਵਿਅਕਤੀ ਵਿੱਚ 8 ਤੋਂ 10 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚ.ਆਈ.ਵੀ. ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਇੱਕ ਅਵਸਥਾ ਹੈ। ਏਡਜ਼ ਪੀੜਤਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤੱਕ ਬੁਖਾਰ ਦੀ ਸ਼ਿਕਾਇਤ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿੱਚ ਸੋਜ ਆਦਿ ਵੀ ਹੋ ਸਕਦੀ ਹੈ।

ਏਡਜ਼ ਸੰਬੰਧਤ ਜਾਂਚਾ ਵਿੱਚ ਐਲੀਸਾ ਟੈਸਟ, ਵੈਸਟਰਨ ਬਲਾਟ ਟੈਸਟ, ਐੱਚ.ਆਈ.ਵੀ. ਪੀ 24 ਐਂਟੀਜੇਨ (ਪੀ.ਸੀ.ਆਰ.), ਸੀਡੀ 4 ਕਾਊਂਟ ਆਦਿ ਹਨ। ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲਕਾਲਜਾਂ ਅਤੇ ਕੁੱਝ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਇਸਦੀ ਮੁੱਢਲੀ ਰੀਐੱਕਟਿਵ ਜਾਂ ਨਾੱਨ ਰੀਐੱਕਟਿਵ (ਪੌਜ਼ੀਟਿਵ ਜਾਂ ਨੈਗੀਟਿਵ) ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿੱਚ ਇਸ ਬਿਮਾਰੀ ਦਾ ਕੋਈ ਸਫ਼ਲ ਇਲਾਜ ਨਹੀਂ ਹੈ ਲੇਕਿਨ ਕੁਝ ਉਪਚਾਰਾ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ, ਨਿਯੰਤ੍ਰਣ ਕਰਨ ਵਿੱਚ ਮੱਦਦ ਮਿਲ ਸਕਦੀ ਹੈ। ਪੰਜਾਬ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਪਠਾਨਕੋਟ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਆਦਿ 8 ਏ.ਆਰ.ਟੀ. (ਐਂਟੀ ਰਿਟ੍ਰੋਵਾਇਰਲ ਥੇਰੈਪੀ) ਸੈਂਟਰ ਹਨ, ਇੱਕ ਏ,ਆਰ.ਟੀ, ਪਲੱਸ ਟ੍ਰੀਟਮੈਂਟ ਸੈਂਟਰ ਅੰਮ੍ਰਿਤਸਰ, ਚਾਰ ਐੱਫ-ਆਈ. ਏ.ਆਰ.ਟੀ. ਸੈਂਟਰ ਬਟਾਲਾ, ਮੋਗਾ, ਰੂਪਨਗਰ ਅਤੇ ਫਰੀਦਕੋਟ, ਇੱਕ ਲਿੰਕ ਏ.ਆਰ.ਟੀ. ਪਲੱਸ ਸੈਂਟਰ ਸੰਗਰੂਰ, 12 ਲਿੰਕ ਏ.ਆਰ.ਟੀ. ਸੈਂਟਰ ਬਰਨਾਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਹਾਲੀ, ਮੁਕਤਸਰ ਸਾਹਿਬ, ਸੰਗਰੂਰ, ਨਵਾਂ ਸ਼ਹਿਰ (ਆਈ ਸੀ ਟੀ ਸੀ ਅਤੇ ਓ ਐੱਸ ਟੀ) ਅਤੇ ਮੰਡੀ ਗੋਬਿੰਦਗੜ੍ਹ ਆਦਿ ਹਨ ਜਿੱਥੋਂ ਰੀਐਕਟਿਵ ਮਰੀਜ਼ ਉਪਚਾਰ ਸੰਬੰਧੀ ਸੇਵਾਵਾਂ ਲੈ ਸਕਦੇ ਹਨ।

ਏਡਜ਼ ਛੂਆ ਛੂਤ ਦੀ ਬਿਮਾਰੀ ਨਹੀਂ ਹੈ, ਨਾ ਹੀ ਇਹ ਕਿਸੇ ਨਾਲ ਉੱਠਣ ਬੈਠਣ ਨਾਲ ਫੈਲਦੀ ਹੈ ਨਾ ਹੀ ਇਹ ਹੱਥ ਮਿਲਾਉਣ ਨਾਲ। ਇਹ ਮੱਛਰ ਦੇ ਕੱਟਣ ਨਾਲ, ਗਲੇ ਮਿਲਣ ਜਾਂ ਖੰਗਣ ਆਦਿ ਨਾਲ ਵੀ ਨਹੀਂ ਫੈਲਦਾ। ਏਡਜ਼ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧਾਂ ਨਾਲ, ਸੰਕ੍ਰਮਿਤ ਲਹੂ ਜਾਂ ਲਹੂ ਪਦਾਰਥ ਸਰੀਰ ਵਿੱਚ ਚੜਨ ਜਾਂ ਸੰਪਰਕ ਵਿੱਚ ਆਉਣ ਤੇ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦਾ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧ ਸਥਾਪਤ ਕਰਨਾ ਇਸਦੇ ਫੈਲਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਜਿਹੇ ਸੰਬੰਧ ਸਮਲੈਂਗਿਕ ਵੀ ਹੋ ਸਕਦੇ ਹਨ। ਸੁੱਰਖਿਅਤ ਯੌਨ ਸੰਬੰਧ ਸਥਾਪਤ ਕਰਨ ਲਈ ਕੰਡੋਮ ਜਾਂ ਨਿਰੋਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਡੋਮ ਬਾਜ਼ਾਰ ਵਿੱਚ ਸਾਧਾਰਨ ਮੁੱਲ ਉੱਪਰ ਉਪਲੱਬਧ ਹਨ ਅਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ. ਕੇਂਦਰ, ਪੀ.ਪੀ.ਸੀ.ਟੀ. ਕੇਂਦਰ, ਕਮਿਊਨਿਟੀ ਕੇਅਰ ਸੈਂਟਰ, ਐੱਸ.ਟੀ.ਡੀ. ਕਲੀਨਿਕ ਆਦਿ ਤੋਂ ਵੀ ਮੁਫ਼ਤ ਪ੍ਰਾਪਤ ਕੀਤੇ ਜਾਸਕਦੇ ਹਨ। ਯੋਗ ਡਾਕਟਰਾਂ ਦੀ ਦੇਖ ਰੇਖ ਹੇਠ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ।

10 ਸਤੰਬਰ 2018 ਤੋਂ ਐੱਚ.ਆਈ.ਵੀ. ਅਤੇ ਏਡਜ਼ ਪੀੜਤਾਂ ਨਾਲ ਉਪਚਾਰ ਸੰਬੰਧੀ, ਰੁਜ਼ਗਾਰ ਅਤੇ ਕਾਰਜ ਸਥਾਨ ਆਦਿ ਤੇ ਕਿਸੇ ਤਰ੍ਹਾਂ ਦਾ ਭੇਦਭਾਵ, ਸ਼ੋਸ਼ਣ ਨਾ ਹੋਵੇ ਇਸ ਲਈ ਐਚ.ਆਈ.ਵੀ. ਅਤੇ ਏਡਜ਼ (ਰੋਕਥਾਮ ਅਤੇ ਨਿਯੰਤਰਣ) ਐਕਟ, 2017 ਲਾਗੂ ਹੋਇਆ ਹੈ ਜਿਸ ਵਿੱਚ ਦੋਸ਼ੀ ਨੂੰ ਸਜ਼ਾ ਅਤੇ ਜ਼ੁਰਮਾਨੇ ਆਦਿ ਦਾ ਪ੍ਰਾਵਧਾਨ ਹੈ।

ਐੱਚ.ਆਈ.ਵੀ. ਅਤੇ ਏਡਜ਼ ਦੇ ਸਫ਼ਲ ਇਲਾਜ ਲਈ ਵਿਗਿਆਨਕਾਂ ਦੁਆਰਾ ਨਿਰੰਤਰ ਖੋਜ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਜਿਸਦੇ ਭਵਿੱਖ ਵਿੱਚ ਚੰਗੇ ਸਿੱਟੇ ਪ੍ਰਾਪਤ ਹੋ ਸਕਦੇ ਹਨ ਪਰੰਤੂ ਵਰਤਮਾਨ ਸਮੇਂ ਵਿੱਚ ਲਾਜ਼ਮੀ ਤੌਰ ਤੇ ਪੀੜਤਾਂ ਨੂੰ ਕਿਸੇ ਦੇ ਰੂੜੀਵਾਦੀ ਕੀਤੇ ਜਾਂਦੇ ਦਾਅਵਿਆਂ, ਵਾਅਦਿਆਂ  ਦੇ ਭੰਬਲਭੂਸੇ ਚ ਪੈ ਕੇ ਜਾਦੂ ਟੂਣਿਆਂ, ਬਾਬਿਆਂ, ਜੜੀ ਬੂਟੀਆਂ ਦੇ ਚੱਕਰਾਂ ‘ਚ ਪੈਣ ਦੀ ਬਜਾਇ ਏ.ਆਰ.ਟੀ. ਸੈਂਟਰਾਂ ਤੋਂ ਉਪਚਾਰ ਲੈਣਾ ਚਾਹੀਦਾ ਹੈ। 

ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਯੌਨ ਸੰਬੰਧਾਂ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ ਕੇ ਗੱਲ ਕਰਨ ਤੋਂ ਪਾਸਾ ਵੱਟਦਾ ਹੈ ਜੋ ਕਿ ਅਗਾਂਹਵਧੂ ਸਮਾਜ ਦਾ ਗੁਣ ਨਹੀਂ ਹੈ। ਬਹੁਤੇ ਲੋਕ ਕੰਡੋਮ ਖਰੀਦਣ ਜਾਂ ਮੰਗਣ ਤੋਂ ਹੀ ਝਿਝਕਦੇ ਹਨ ਅਤੇ ਅਸੁੱਰਖਿਅਤ ਯੌਨ ਸੰਬੰਧ ਸਥਾਪਤ ਕਰ ਲੈਂਦੇ ਹਨ, ਜੋ ਕਿ ਖੁੱਲ੍ਹਾ ਏਡਜ਼ ਨੂੰ ਸੱਦਾ ਸਾਬਤ ਹੋ ਸਕਦਾ ਹੈ। ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋਕਿ ਉਨ੍ਹਾਂ ਦੀ ਰੂਹ ਨੂੰ ਤਾਰ ਤਾਰ ਕਰ ਛੱਡਦੇ ਹਨ। ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਯੌਨ ਸੰਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਸਕਾਰਾਤਮਕਤਾ ਨਾਲ ਵਿਚਰੀਏ ਤਾਂ ਜੋ ਪੀੜਤ ਵਿਅਕਤੀ ਆਪਣੇ ਆਪ ਨੂੰ ਹੀਣ, ਸ਼ਰਮਿੰਦਾ, ਬਦਚਲਣ ਜਾਂ ਕਿਸੇ ਤਰ੍ਹਾਂ ਦਾ ਸਮਾਜਿਕ ਅਪਰਾਧੀ ਨਾ ਮਹਿਸੂਸ ਕਰਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

Eating Fruit on Empty Stomach

Eating Fruit on Empty Stomach

This will open your eyes ! Read to the end and then send it on to all on your e-list. I just did !

Dr Stephen Mak treats terminal ill cancer patients by an "un-orthodox" way and many patients recovered.

Before he used solar energy to clear the illnesses of his patients, he believes on natural healing in the body against illnesses. See his article below.

It is one of the strategies to heal cancer. As of late, my success rate in curing cancer is about 80%.

Cancer patients shouldn't die. The cure for cancer is already found - *its in the way we eat fruits.*

It is whether you believe it or not.

I am sorry for the hundreds of cancer patients who die under the conventional treatments.

EATING FRUIT

We all think eating fruits means just buying fruits, cutting it and just popping it into our mouths.

It's not as easy as you think. It's important to know how and *when* to eat the fruits.

What is the correct way of eating fruits?

IT MEANS NOT EATING FRUITS AFTER YOUR MEALS!

FRUITS SHOULD BE EATEN ON AN EMPTY STOMACH

If you eat fruits on empty stomach, it will play a major role to detoxify your system, supplying you with a great deal of energy for weight loss and other life activities. 

FRUIT IS THE MOST IMPORTANT FOOD

Let's say you eat two slices of bread and then a slice of fruit.

The slice of fruit is ready to go straight through the stomach into the intestines, but it is prevented from doing so due to the bread taken before the fruit.

In the meantime the whole meal of bread & fruit rots and ferments and turns to acid. 

The minute the fruit comes into contact with the food in the stomach and digestive juices, the entire mass of food begins to spoil.

So please eat your fruits on an empty stomach or before your meals !

You have heard people complaining : 

Every time I eat watermelon I burp, when I eat durian my stomach bloats up, when I eat a banana I feel like running to the toilet, etc.. etc..

Actually all this will not arise if you eat the fruit on an empty stomach.

The fruit mixes with the putrefying of other food and produces gas and hence you will bloat !

Greying hair, balding, nervous outburst and dark circles under the eyes all these will *NOT* happen if you take fruits on an empty stomach.

There is no such thing as some fruits, like orange and lemon are acidic, because all fruits become alkaline in our body, according to Dr. Herbert Shelton who did research on this matter. 

If you have mastered the correct way of eating fruits, you have the  *SECRET of beauty, longevity, health, energy, happiness and normal weight.*

When you need to drink fruit juice - *drink only  fresh fruit juice,* NOT from the cans, packs or bottles.

Don't even drink juice that has been heated up. 

Don't eat cooked fruits because you don't get the nutrients at all. 

You only get its taste.

Cooking destroys all the vitamins.

But eating a whole fruit is better than drinking the juice.

If you should drink the fresh fruit juice, drink it mouthful by mouthful slowly, because you must let it mix with your saliva before swallowing it. 

You can go on a 3-day fruit fast to cleanse or detoxify your body. 

Just eat fruits and drink fresh fruit juice throughout the 3 days.

And you will be surprised when your friends tell you how radiant you look !

KIWI fruit

Tiny but mighty. 

This is a good source of potassium, magnesium, vitamin E & fiber. Its vitamin C content is twice that of an orange.

APPLE

An apple a day keeps the doctor away? 

Although an apple has a low vitamin C content, it has antioxidants & flavonoids which enhances the activity of vitamin C thereby _helping to lower the risks of colon cancer, heart attack & stroke._ 

STRAWBERRY

Protective Fruit. 

Strawberries have the highest total antioxidant power among major fruits & protect the body from cancer-causing, blood vessel-clogging and free radicals. 

ORANGE 

Sweetest medicine. 

Taking 2-4 oranges a day may _help keep colds away, lower cholesterol, prevent & dissolve kidney stones as well as lessens the risk of colon cancer._

WATERMELON

Coolest thirst quencher. Composed of 92% water, it is also packed with a giant dose of glutathione, which _helps boost our immune system._

They are also a key source of lycopene the cancer fighting oxidant.

Other nutrients found in watermelon are vitamin C & Potassium. 

GUAVA & PAPAYA

Top awards for vitamin C. They are the clear winners for their high vitamin C content.

Guava is also rich in fiber, which helps prevent constipation.

Papaya is rich in carotene; this is good for your eyes.

Drinking COLD water or drinks after a meal = CANCER

Can you believe this ?

For those who like to drink cold water or cold drinks, this article is applicable to you. 

It is nice to have a cup of cold water or cold drinks after a meal.

However, the cold water or drinks will solidify the oily stuff that you have just eaten.

It will slow down the digestion.

Once this 'sludge' reacts with the acid, it will break down and be absorbed by the intestine faster than the solid food.

It will line the intestine.

Very soon, this will turn into FATS and lead to CANCER !

It is best to drink hot soup or warm water after a meal.

Let's be careful and be aware. The more we know the better chance we could survive.

So lets do           eat.

Forward By Amanjit Singh Khaira

ਅੱਜ ਦੇ ਦਿਨ (ਮਿਤੀ 16 ਨਵੰਬਰ, 2019) ਦਾ ਇਤਿਹਾਸ

 ਸ਼ਹੀਦੀ ਦਿਨ : ਸ਼ਹੀਦ ਕਰਤਾਰ ਸਿੰਘ ਸਰਾਭਾ 

 ਮਾਤਾ ਜੀ : ਮਾਤਾ ਸਾਹਿਬ ਕੌਰ ਜੀ

ਪਿਤਾ ਜੀ : ਸ. ਮੰਗਲ ਸਿੰਘ ਜੀ

 ਜਨਮ-ਮਿਤੀ : 24 ਮਈ, ਸੰਨ 1896 ਈ.

ਜਨਮ-ਸਥਾਨ : ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ, ਪੰਜਾਬ

 ਸ਼ਹੀਦੀ ਦੀ ਮਿਤੀ : 16 ਨਵੰਬਰ, ਸੰਨ 1915 ਈ.

 ਸ਼ਹੀਦੀ ਦਾ ਸਥਾਨ: ਲਾਹੌਰ, ਪਾਕਿਸਤਾਨ

ਬਚਪਨ :

 ਕਰਤਾਰ ਸਿੰਘ ਅਜੇ ਪੰਜ ਕੁ ਸਾਲਾਂ ਦਾ ਹੀ ਸੀ ਜਦ ਉਸਦੇ ਪਿਤਾ ਜੀ 1901 ਈ. ਵਿੱਚ ਅਕਾਲ ਚਲਾਣਾ ਕਰ ਗਏ। ਪਿਤਾ ਜੀ ਦੀ ਮੌਤ ਤੋਂ ਸੱਤ ਕੁ ਸਾਲਾਂ ਦੇ ਬਾਅਦ ਉਸ ਦੇ ਮਾਤਾ ਜੀ ਵੀ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਮਾਤਾ ਅਤੇ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦਾ ਜੀ ਸ. ਬਦਨ ਸਿੰਘ ਜੀ, ਜੋ ਇੱਕ ਗੁਰਸਿੱਖ ਹੋਣ ਦੇ ਨਾਤੇ ਸਿੱਖੀ ਆਦਰਸ਼ਾਂ ਵਿੱਚ ਨਿਸ਼ਠਾ ਰੱਖਦੇ ਸਨ, ਨੇ ਆਪਣੇ ਪੋਤਰੇ ਨੂੰ ਪੂਰੇ ਲਾਡ ਪਿਆਰ ਨਾਲ ਪਾਲ ਕੇ ਉਸ ਅੰਦਰ ਗੁਰਸਿੱਖੀ ਆਦਰਸ਼ ਅਤੇ ਉੱਤਮ ਇਨਸਾਨੀ ਗੁਣ ਭਰਨ ਵੱਲ ਉਚੇਚਾ ਧਿਆਨ ਦਿੱਤਾ। ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਸੁਭਾਅ ਹੀ ਧਾਰਮਿਕ ਪਿਆਰ ਅਤੇ ਸ਼ਰਧਾ ਦੇ ਬੀਜ ਬੀਜੇ ਜਾਂਦੇ ਹਨ, ਜਿਹੜੇ ਯੋਗ ਮੌਕੇ 'ਤੇ ਪੁੰਗਰ ਪੈਂਦੇ ਹਨ। ਸ. ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਪੁੱਜਦਾ ਅਤੇ ਪੜ੍ਹਿਆ-ਲਿਖਿਆ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ ਅਤੇ ਸ. ਬਖਸ਼ੀਸ਼ ਸਿੰਘ ਪੜ੍ਹੇ-ਲਿਖੇ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਦੇ ਦਾਦਾ ਜੀ ਸਮੇਤ ਉਸ ਦੇ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ-ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ। ਇਸੇ ਕਾਰਨ ਉਨ੍ਹਾਂ ਨੇ ਬਚਪਨ ਤੋਂ ਹੀ ਕਰਤਾਰ ਸਿੰਘ ਦੀ ਪੜ੍ਹਾਈ ਵਿੱਚ ਲਗਨ ਅਤੇ ਰੁਚੀ ਪੈਦਾ ਕਰਨ ਵੱਲ ਉਚੇਚਾ ਧਿਆਨ ਦਿੱਤਾ। 

 ਫੁਰਤੀਲਾ ਅਤੇ ਹੋਣਹਾਰ ਬੱਚਾ :

 ਕਰਤਾਰ ਸਿੰਘ ਬਚਪਨ ਤੋਂ ਹੀ ਬੜਾ ਫੁਰਤੀਲਾ ਅਤੇ ਹੋਣਹਾਰ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੜਾ ਹੁਸ਼ਿਆਰ ਸੀ ਅਤੇ ਸਕੂਲ ਵਿੱਚ ਹਾਕੀ ਦਾ ਖਿਡਾਰੀ ਸੀ। ਆਪਣੇ ਸਾਥੀਆਂ ਦਾ ਉਹ ਜਮਾਂਦਰੂ ਆਗੂ ਸੀ ਅਤੇ ਇੱਕ ਚੰਗੇ ਆਗੂ ਦੇ ਸਾਰੇ ਗੁਣ ਉਸ ਵਿੱਚ ਮੌਜੂਦ ਸਨ। ਉਹ ਅਨੁਸ਼ਾਸਨ ਬੜਾ ਸੋਹਣਾ ਰੱਖ ਸਕਦਾ ਸੀ। ਸੁਭਾਅ ਦਾ ਬੜਾ ਹਸਮੁੱਖ ਅਤੇ ਮਸਖ਼ਰਾ ਸੀ। ਹਰ ਇੱਕ ਲੜਕਾ ਉਸ ਦਾ ਸੰਗੀ ਬਣਨ ਵਿੱਚ ਬੜੀ ਪ੍ਰਸੰਨਤਾ ਮਹਿਸੂਸ ਕਰਦਾ ਸੀ। 

ਮੁੱਢਲੀ ਪੜ੍ਹਾਈ :

 ਬਾਲ ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਪੰਜਾਬ ਵਿੱਚ ਅੰਗਰੇਜ਼ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਮਾਂ ਬੋਲੀ ਪੰਜਾਬੀ ਨੂੰ ਢਾਹ ਲਾਉਣ ਦੇ ਮਨੋਰਥ ਨਾਲ ਸਕੂਲਾਂ ਵਿੱਚ ਪੱਛਮੀ ਸਿੱਖਿਆ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ ਅਤੇ ਪੰਜਾਬੀ ਪੜ੍ਹਾਉਣੀ ਸਕੂਲਾਂ ਵਿੱਚ ਬਿਲਕੁਲ ਮਨ੍ਹਾ ਸੀ। ਇਸ ਕਰਕੇ ਕਰਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਅਜਿਹੇ ਸਕੂਲ ਵਿੱਚ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਗੁਰਮਤਿ ਦਾ ਮਾਹੌਲ ਹੋਵੇ। ਇਸੇ ਮੰਤਵ ਲਈ ਕਰਤਾਰ ਸਿੰਘ ਨੇ ਲੁਧਿਆਣੇ ਦੇ 'ਮਾਲਵਾ ਖ਼ਾਲਸਾ ਹਾਈ ਸਕੂਲ' ਵਿੱਚ ਦਾਖਲਾ ਲਿਆ। ਇਸ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਸਿੱਖੀ ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਵਿੱਚ ਬੜੀ ਰੌਣਕ ਹੁੰਦੀ ਸੀ। ਹਰ ਵਿਦਿਆਰਥੀ ਲਈ ਇਹ ਲਾਜ਼ਮੀ ਸੀ ਕਿ ਉਹ ਸਿੱਖ ਰਹਿਤ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਹੋਵੇ। ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹੀ ਐਸਾ ਸੀ ਕਿ ਉਨ੍ਹਾਂ ਦੀ ਕਹੀ ਹੋਈ ਹਰ ਗੱਲ ਉੱਪਰ ਤੁਰੰਤ ਅਮਲ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਅਧਿਆਪਕ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਸਕੂਲ ਵਿੱਚ ਹਰ ਬੁੱਧਵਾਰ ਨੂੰ ਬੜਾ ਭਾਰੀ ਦੀਵਾਨ ਸਜਦਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜਥੇ ਸਮੇਤ ਆ ਕੇ ਕੀਰਤਨ ਕਰਿਆ ਕਰਦੇ ਸਨ। ਸਕੂਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਜਦੋਂ ਪ੍ਰੇਮ ਮੁਗਧ ਹੋ ਕੇ ਗੁਰਬਾਣੀ ਦਾ ਗਾਇਨ ਕਰਦੇ, ਸ਼ਬਦ ਕੀਰਤਨ ਕਰਦੇ, ਰਸ ਭਿੰਨੀ ਆਵਾਜ਼ ਵਿੱਚ ਬੋਲਦੇ, ਆਪਣੇ ਪ੍ਰਭੂ-ਪਰਮੇਸ਼ਰ ਨੂੰ ਯਾਦ ਕਰਨ ਲਈ ਉਸ ਦੀ ਸਿਫ਼ਤ ਸ਼ਲਾਘਾ ਦਾ ਅਲਾਪ ਕਰਦੇ ਤਾਂ ਸਾਰਾ ਵਾਯੂਮੰਡਲ ਇੱਕ ਅਨੋਖੇ ਰੰਗ ਵਿੱਚ ਰੰਗਿਆ ਜਾਂਦਾ। ਇਸ ਤਰ੍ਹਾਂ ਦੇ ਸਿੱਖੀ ਮਾਹੌਲ ਦਾ ਕਰਤਾਰ ਸਿੰਘ ਦੀ ਸ਼ਖ਼ਸੀਅਤ ਉੱਪਰ ਬਹੁਤ ਡੂੰਘਾ ਅਸਰ ਹੋਇਆ ਅਤੇ ਉਸ ਦੇ ਸਿੱਖ ਸੰਸਕਾਰਾਂ ਦੀ ਨੀਂਹ ਨਿਸ਼ਚਿਤ ਤੌਰ 'ਤੇ ਹੋਰ ਮਜ਼ਬੂਤ ਹੋ ਗਈ। ਖ਼ਾਲਸਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜਾਚ ਸਿਖਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਕਰਤਾਰ ਸਿੰਘ ਨੂੰ ਇਸ ਸਿਖਲਾਈ ਦਾ ਲਾਭ ਇਹ ਹੋਇਆ ਕਿ ਜਦ ਉਹ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਅਤੇ ਗ਼ਦਰ ਪਾਰਟੀ ਨੇ ਆਪਣਾ ਪਰਚਾ *ਗ਼ਦਰ* ਪੰਜਾਬੀ ਵਿੱਚ ਛਾਪਿਆ ਤਾਂ ਇਸ ਦੀ ਲਿਖਤ ਪੜ੍ਹਤ ਦਾ ਸਾਰਾ ਕਾਰਜ ਕਰਤਾਰ ਸਿੰਘ ਆਪ ਹੀ ਕਰਦਾ ਰਿਹਾ। ਇਸ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਰਤਾਰ ਸਿੰਘ ਆਪਣੇ ਦੋ ਚਾਚਿਆਂ ਸ. ਬਖਸ਼ੀਸ਼ ਸਿੰਘ ਅਤੇ ਡਾ. ਵੀਰ ਸਿੰਘ ਕੋਲ ਉੜੀਸਾ ਚਲਾ ਗਿਆ। ਉੱਥੇ ਉਸ ਦੇ ਚਾਚਾ ਸ. ਬਖ਼ਸ਼ੀਸ਼ ਸਿੰਘ ਜੰਗਲਾਤ ਮਹਿਕਮੇ ਵਿੱਚ ਅਫ਼ਸਰ ਸਨ ਅਤੇ ਡਾ. ਵੀਰ ਸਿੰਘ ਡਾਕਟਰੀ ਦਾ ਕਿੱਤਾ ਕਰਦੇ ਸਨ। ਉੜੀਸਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉੱਥੇ 19ਵੀਂ ਸਦੀ ਦੇ ਅਰੰਭ ਵਿੱਚ ਹੀ ਪੱਛਮੀ ਢੰਗ ਨਾਲ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉੱਥੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਪੱਧਰ ਕਾਫ਼ੀ ਉੱਚਾ ਸੀ। ਕਰਤਾਰ ਸਿੰਘ ਕਟਕ ਦੇ ਰੇਵਨੇਸ਼ਾ ਕਾਲਜੀਏਟ ਸਕੂਲ ਵਿੱਚ ਪੜ੍ਹਨ ਲੱਗਾ, ਜਿੱਥੋਂ ਉਸ ਨੇ 1912 ਈ. ਵਿੱਚ ਦਸਵੀਂ ਜਮਾਤ ਪਾਸ ਕਰ ਲਈ। ਉੜੀਸਾ ਵਿੱਚ ਅੰਗਰੇਜ਼ੀ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਕਰਤਾਰ ਸਿੰਘ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਅਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ ਸੀ, ਜਿਹੜਾ ਅਮਰੀਕਾ ਜਾ ਕੇ ਉਸ ਦੇ ਬਹੁਤ ਕੰਮ ਆਇਆ।

ਅਮਰੀਕਾ ਜਾਣ ਦਾ ਫੈ਼ੇਸਲਾ :

 ਉੜੀਸਾ ਤੋਂ ਦਸਵੀਂ ਪਾਸ ਕਰਨ ਉਪਰੰਤ ਕਰਤਾਰ ਸਿੰਘ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ। ਕਰਤਾਰ ਸਿੰਘ ਦੇ ਦਾਦਾ ਜੀ ਅਤੇ ਚਾਚਿਆਂ ਨੂੰ ਉਸ ਦੀ ਅਮਰੀਕਾ ਜਾ ਕੇ ਉਚੇਰੀ ਵਿੱਦਿਆ ਲੈਣ ਦੀ ਤਜਵੀਜ਼ ਪਸੰਦ ਆ ਗਈ, ਜਿਸ ਸਦਕਾ ਕਰਤਾਰ ਸਿੰਘ 1912 ਈ. ਦੀਆਂ ਗਰਮੀਆਂ ਵਿੱਚ,16 ਸਾਲਾਂ ਦੀ ਉਮਰ ਵਿੱਚ ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਕੇ ਬੰਗਾਲ ਦੀ ਖਾੜੀ ਦੇ ਪਾਣੀਆਂ ਵਿੱਚ ਠਿਲ ਪਿਆ।

ਅਮਰੀਕਾ ਦਾ ਪਹਿਲਾ ਕੌੜਾ ਤਜ਼ਰਬਾ :

 ਉਸ ਸਮੇਂ ਫਿਲਪੀਨ, ਸ਼ੰਘਾਈ, ਜਾਪਾਨ, ਕੈਨੇਡਾ, ਅਮਰੀਕਾ, ਪਨਾਮਾ, ਮੈਕਸੀਕੋ, ਟਿਨਸਿਨ ਅਤੇ ਪੀਕਿੰਗ (ਚੀਨ) ਵਿੱਚ ਜਾਣ ਵਾਲੇ ਹਿੰਦੁਸਤਾਨੀਆਂ ਲਈ ਹਾਂਗਕਾਂਗ ਠਹਿਰਨਾ ਜ਼ਰੂਰੀ ਹੁੰਦਾ ਸੀ। ਹਾਂਗਕਾਂਗ ਦਾ ਗੁਰਦੁਆਰਾ ਇਨ੍ਹਾਂ ਮੁਸਾਫ਼ਰਾਂ ਦੀ ਮੁੱਖ ਠਾਹਰ ਸੀ। ਕਰਤਾਰ ਸਿੰਘ ਵੀ ਕੁਝ ਕੁ ਹਫ਼ਤੇ ਹਾਂਗਕਾਂਗ ਰੁਕਿਆ ਅਤੇ ਅਖੀ਼ਰ ਉੱਥੋਂ 2 ਜੁਲਾਈ ਨੂੰ 'ਸਾਈਬੇਰੀਆ' ਜਹਾਜ਼ ਉੱਤੇ ਸਵਾਰ ਹੋ ਕੇ ਅਮਰੀਕਾ ਲਈ ਚੱਲ ਪਿਆ। 28 ਜੁਲਾਈ ਨੂੰ ਉਹ ਪੱਛਮੀ ਤੱਟ ਦੇ ਪ੍ਰਸਿੱਧ ਸ਼ਹਿਰ 'ਸਾਨ ਫ਼ਰਾਂਸਿਸਕੋ' ਦੇ ਨੇੜਲੇ ਟਾਪੂ ਏਂਜਲ ਆਈਲੈਂਡ ਦੇ ਜਹਾਜ਼ਘਾਟ ਉੱਤੇ ਉਤਰਿਆ। ਉਨ੍ਹਾਂ ਵੇਲਿਆ ਵਿੱਚ ਜਦੋਂ ਕੋਈ ਹਿੰਦੁਸਤਾਨੀ ਅਮਰੀਕਾ ਦੇ ਜਹਾਜ਼ਘਾਟ 'ਤੇ ਪਹੁੰਚਦਾ ਸੀ ਤਾਂ ਅਮਰੀਕਾ ਦੇ ਇੰਮੀਗਰੇਸ਼ਨ ਅਫ਼ਸਰ ਦੂਜੇ ਦੇਸ਼ਾਂ ਦੇ ਵਾਸੀਆਂ ਨੂੰ ਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਉਤਰਨ ਦੀ ਆਗਿਆ ਦੇ ਦਿੰਦੇ ਸਨ, ਪਰ ਹਿੰਦੁਸਤਾਨ ਦੇ ਵਸਨੀਕਾਂ ਨੂੰ ਰੋਕ ਕੇ ਪੁੱਠੇ ਸਿੱਧੇ ਸਵਾਲ ਪੁੱਛਦੇ ਸਨ। ਇਹ ਕਰਤਾਰ ਸਿੰਘ ਸਰਾਭਾ ਦਾ ਅਮਰੀਕਾ ਵਿੱਚ ਪਹਿਲਾ ਤਲਖ਼ ਤਜ਼ਰਬਾ ਸੀ। ਇਸ ਨਾਲ ਉਸ ਨੂੰ ਡਾਢੀ ਬੇਇੱਜ਼ਤੀ ਅਤੇ ਨਿਰਾਦਰੀ ਦਾ  ਅਹਿਸਾਸ ਹੋਇਆ। ਉਸ ਨੇ ਗੁਲਾਮੀ ਦੀ ਚੁੱਭਣ ਮਹਿਸੂਸ ਕੀਤੀ। ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਕਰਤਾਰ ਸਿੰਘ ਨੇ ਸਾਰੀ ਪੁੱਛ ਪੜਤਾਲ ਦਾ ਜਵਾਬ ਬੜੀ ਨਿਡਰਤਾ ਨਾਲ ਦਿੱਤਾ, ਜਿਸ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਸ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ ਤਿੰਨ ਦਿਨਾਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਉੱਤੇ ਪਹਿਲਾ ਕਦਮ ਧਰਿਆ। ਜਹਾਜ਼ ਤੋਂ ਉੱਤਰ ਕੇ ਕਰਤਾਰ ਸਿੰਘ ਸਿੱਧਾ ਭਾਈ ਬੂੜ ਸਿੰਘ ਜੀ ਕੋਲ 'ਸਾਨ ਫਰਾਂਸਿਸਕੋ' ਤੋਂ 65 ਮੀਲ ਦੂਰ 'ਯੂਲੋ ਕਾਊਂਟੀ' ਚਲਾ ਗਿਆ। ਉੱਥੇ ਪੰਜਾਬੀ ਵਧੇਰੇ ਕਰਕੇ ਬਾਗ਼ਾਂ ਵਿੱਚ ਫਲ਼ ਮੇਵੇ ਤੋੜਨ ਦਾ ਕੰਮ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਨੇ ਵੀ ਉਨ੍ਹਾਂ ਨਾਲ ਖੁਰਮਾਨੀਆਂ, ਸੇਬ ਅਤੇ ਹੋਰ ਫਲ਼ਾਂ ਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਬਦਲੇ ਉਸ ਨੂੰ ਦਿਹਾੜੀ ਦੇ 2-3 ਡਾਲਰ ਉਜਰਤ ਮਿਲ ਜਾਂਦੀ ਸੀ। ਇੱਥੋਂ ਹੀ ਉਹ ਬਾਬਾ ਜਵਾਲਾ ਸਿੰਘ ਅਤੇ ਹੋਰਾਂ ਦੀ ਪ੍ਰੇਰਨਾ ਨਾਲ ਬਰਕਲੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਲਈ ਤਿਆਰ ਹੋ ਗਿਆ।

  ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਕਰਤਾਰ ਸਿੰਘ ਸਰਾਭਾ ਦੀ ਪਾਰਟੀ ਵਿੱਚ ਸ਼ਮੂਲੀਅਤ :

 ਪ੍ਰੋ. ਤੇਜਾ ਸਿੰਘ ਕੈਨੇਡਾ ਦੀ ਸਿੱਖ ਸੰਗਤ ਨਾਲ ਮਿਲ ਕੇ ਕੈਨੇਡਾ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਉੱਥੇ ਹੀ ਸਾਰੀ ਸੰਗਤ ਨੇ ਪ੍ਰੋ. ਤੇਜਾ ਸਿੰਘ ਨਾਲ ਮਿਲ ਕੇ ਕੋਰਟ ਤੋਂ ਮਤਾ ਪਾਸ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਪ੍ਰੋ. ਤੇਜਾ ਸਿੰਘ ਅਮਰੀਕਾ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਕੈਲੀਫੋਰਨੀਆ ਵਿੱਚ ਜਗ੍ਹਾ-ਜਗ੍ਹਾ ਤੇ ਲੈਕਚਰ ਕਰਨ ਗਏ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਿਤ ਹੋ ਕੇ ਅਮਰੀਕਾ ਦੇ ਸਿੱਖ ਵਾਸੀਆਂ ਨੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਅਮਰੀਕਾ ਦੀ ਧਰਤੀ 'ਤੇ ਸਟਾਕਟਨ ਸ਼ਹਿਰ ਵਿੱਚ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋ. ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਹੋਰਾਂ ਦੀ ਹਿੰਮਤ ਅਤੇ ਪਹਿਲਕਦਮੀ ਨਾਲ ਨੇਪਰੇ ਚੜ੍ਹਿਆ। ਅਮਰੀਕਾ ਕੈਨੇਡਾ ਦੇ ਸਿੱਖ, ਨਸਲੀ ਵਿਤਕਰੇ ਵਿਰੁੱਧ, ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸਨ। ਉਨ੍ਹਾਂ ਨੂੰ ਗੁਲਾਮ ਅਤੇ ਅਜ਼ਾਦ ਕੌਮਾਂ ਦੇ ਜੀਵਨ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਇਆ। ਉਨ੍ਹਾਂ ਨੂੰ ਮਹਿਸੂਸ ਹੋ ਗਿਆ ਕਿ ਗੁਲਾਮ ਕੌਮ ਹੋਣ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਨੂੰ ਪ੍ਰਦੇਸਾਂ ਅੰਦਰ ਬੇਇਜ਼ਤੀ ਅਤੇ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਦਕਾ ਸਿੱਖਾਂ ਦੇ ਮਨ ਵਿੱਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਫੁਰਨਾ ਹੋਰ ਦ੍ਰਿੜ੍ਹ ਹੋ ਗਿਆ। ਇਨ੍ਹਾਂ ਵਿੱਚੋਂ ਮੁੱਢਲੇ ਸਿੱਖ ਪ੍ਰੋ. ਤੇਜਾ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਸੰਤੋਖ ਸਿੰਘ ਸਨ। ਇਹ ਸਾਰੇ ਸਿੱਖ ਕੈਨੇਡਾ ਅਤੇ ਅਮਰੀਕਾ ਵਿੱਚ ਵੱਖ-ਵੱਖ ਜਗ੍ਹਾ 'ਤੇ ਗੁਰਮਤਿ ਪ੍ਰਚਾਰ ਦੀ ਲਹਿਰ ਦੇ ਜ਼ਰੀਏ ਰਾਜਸੀ ਲਹਿਰ ਅਤੇ ਜਥੇਬੰਦੀ ਲਈ ਵੀ ਕੰਮ ਕਰ ਰਹੇ ਸਨ। 1913 ਈ. ਵਿੱਚ ਜਿਸ ਵੇਲੇ ਗ਼ਦਰ ਪਾਰਟੀ ਕਾਇਮ ਕੀਤੀ ਗਈ ਤਾਂ ਇਸ ਦੇ ਬਾਨੀਆਂ ਨੂੰ ਭਾਵੇਂ ਇਨਕਲਾਬੀ ਸੰਘਰਸ਼ਾਂ ਦਾ ਪੂਰਨ ਤਜ਼ਰਬਾ ਨਹੀਂ ਸੀ ਪਰ ਉਨ੍ਹਾਂ ਵਿੱਚ ਵਾਧੂ ਗੁਣ ਇਹ ਸੀ ਕਿ ਉਹ ਅਨੁਭਵੀ ਸਨ। ਉਨ੍ਹਾਂ ਨੂੰ ਰਾਜਸੀ ਵਿਗਿਆਨ ਦੀ ਅੰਤਰੀਵ ਸੂਝ ਸੀ। *ਉਹ ਇਹ ਇਤਿਹਾਸਿਕ ਸਚਾਈ ਜਾਣਦੇ ਸਨ ਕਿ ਜ਼ੁਲਮ ਅਤੇ ਬੇਇਨਸਾਫ਼ੀ ਦੀਆਂ ਨੀਹਾਂ ਤੇ ਟਿਕੀਆਂ ਸਲਤਨਤਾਂ ਸਦੀਵੀ ਨਹੀਂ ਹੁੰਦੀਆਂ, ਨਾ ਅਜਿੱਤ ਹੁੰਦੀਆਂ ਹਨ।* ਹਮੇਸ਼ਾ ਹੀ ਇਤਿਹਾਸ ਅੰਦਰ ਕੁਝ ਮੌਕੇ ਅਜਿਹੇ ਬਣ ਜਾਂਦੇ ਹਨ ਜਦੋਂ ਬਹੁਤ ਮਜ਼ਬੂਤ ਅਤੇ ਅਜਿੱਤ ਹੋਣ ਦਾ ਭਰਮ ਪਾਲਣ ਵਾਲੇ ਜ਼ਾਲਮ ਰਾਜ ਥੋੜ੍ਹੀ ਸੱਟ ਮਾਰਿਆਂ ਹੀ ਢਹਿ ਢੇਰੀ ਹੋ ਜਾਂਦੇ ਹਨ। ਜਲਦੀ ਹੀ ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਇਨ੍ਹਾਂ ਆਗੂਆਂ ਦੇ ਸੰਪਰਕ ਵਿੱਚ ਆ ਗਿਆ।

 ਗ਼ਦਰ ਪਾਰਟੀ ਵਿੱਚ ਕਰਤਾਰ ਸਿੰਘ ਸਰਾਭਾ ਦੀਆਂ ਸੇਵਾਵਾਂ :

 ਗ਼ਦਰ ਪਾਰਟੀ ਨੇ ਗੁਰਮਤਿ ਅਤੇ ਰਾਜਸੀ ਪ੍ਰਚਾਰ ਹਿੱਤ ਅਖ਼ਬਾਰ ਕੱਢਣ ਦਾ ਨਿਰਣਾ ਕੀਤਾ। ਅਕਤੂਬਰ, 1913 ਵਿੱਚ ਸਾਨ ਫਰਾਂਸਿਸਕੋ ਦੀ 'ਸਟ੍ਰੀਟ ਹਿੱਲ' ਨਾਮੀ ਗਲ਼ੀ ਵਿੱਚ 436 ਨੰਬਰ ਮਕਾਨ ਕਿਰਾਏ 'ਤੇ ਲੈ ਕੇ ਪਾਰਟੀ ਦਾ ਕੇਂਦਰੀ ਦਫ਼ਤਰ ਬਣਾਇਆ ਗਿਆ ਅਤੇ ਉੱਥੋਂ ਹੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਗਿਆ। ਪਹਿਲੀ ਨਵੰਬਰ ਨੂੰ 'ਗ਼ਦਰ' ਦਾ ਪਹਿਲਾ ਅੰਕ ਉਰਦੂ ਵਿੱਚ ਛਪਿਆ। ਥੋੜ੍ਹੇ ਚਿਰ ਬਾਅਦ ਨੌਂ ਦਸੰਬਰ ਨੂੰ ਉਰਦੂ ਦੇ ਨਾਲ 'ਗ਼ਦਰ' ਗੁਰਮੁਖੀ ਵਿੱਚ ਵੀ ਛਪਣਾ ਅਰੰਭ ਹੋ ਗਿਆ। ਇਸ ਵਾਸਤੇ ਸਭ ਤੋਂ ਪਹਿਲਾਂ *ਕਰਤਾਰ ਸਿੰਘ ਸਰਾਭਾ* ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਸ ਦੇ ਨਾਲ ਹੀ ਪਾਰਟੀ ਦਾ ਇੱਕ ਹੋਰ ਨਿਸ਼ਕਾਮ ਵਰਕਰ ਰਘੁਬੀਰ ਦਿਆਲ ਗੁਪਤਾ ਨਾਲ ਆ ਰਲਿਆ। ਸ਼ੁਰੂ ਵਿੱਚ ਇੰਨੇ ਅਮਲੇ ਨਾਲ ਹੀ ਕੰਮ ਤੋਰਿਆ ਗਿਆ। ਸਾਰਿਆਂ ਨਾਲੋਂ ਵੱਧ ਕੰਮ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ 'ਤੇ ਸੀ। ਉਹ ਸਾਰੇ ਕੰਮ-ਕਾਰ ਦੀ ਰੀੜ੍ਹ ਦੀ ਹੱਡੀ ਸੀ। ਲਿਖਣ ਦਾ ਜ਼ਿਆਦਾ ਕੰਮ ਲਾਲਾ ਹਰਦਿਆਲ ਕਰਦਾ ਸੀ। ਉਹ ਜ਼ਿਆਦਾਤਰ ਉਰਦੂ ਵਿੱਚ ਲਿਖਦਾ ਸੀ। ਉਰਦੂ ਦੀ ਛਪਾਈ ਸਿੱਧੀ ਹੱਥ ਤੋਂ ਕੀਤੀ ਜਾਂਦੀ ਸੀ, ਜਿਸ ਦੇ ਵਾਸਤੇ ਸੁੰਦਰ ਅਤੇ ਸਾਫ਼ ਸੁਥਰੀ ਲਿਖਾਈ ਦੀ ਲੋੜ ਸੀ। ਕਰਤਾਰ ਸਿੰਘ ਸਰਾਭਾ ਹਰ ਕੰਮ ਵਿੱਚ ਸਚਿਆਰਾ ਹੋਣ ਕਰਕੇ ਉਸ ਦੀ ਲਿਖਾਈ ਖ਼ੁਸ਼ਖ਼ਤੀ (ਸੁੰਦਰ ਤੇ ਸੁਥਰੀ) ਸੀ। ਇਸ ਕਰਕੇ ਲਾਲਾ ਹਰਦਿਆਲ ਦੀ ਸਾਰੀ ਲਿਖਤ ਦੀ ਉਰਦੂ ਵਿੱਚ ਲਿਖਾਈ ਕਰਤਾਰ ਸਿੰਘ ਆਪ ਹੀ ਕਰਦਾ ਸੀ। ਇਸ ਦੇ ਨਾਲ ਹੀ ਗੁਰਮੁਖੀ ਦੇ ਅਖ਼ਬਾਰ ਲਈ ਇਸ ਦਾ ਪੰਜਾਬੀ ਵਿੱਚ ਉਲੱਥਾ ਵੀ ਉਹੀ ਕਰਦਾ ਸੀ। ਉਰਦੂ ਤੋਂ ਪੰਜਾਬੀ ਵਿੱਚ ਉਲੱਥਾ ਕਰਨ ਵੇਲੇ ਸਰਾਭਾ ਕਈ ਵਾਰ ਲਿਖਤ ਵਿੱਚ ਲੋੜ ਮੁਤਾਬਕ ਵਾਧੇ ਅਤੇ ਅਦਲਾ-ਬਦਲੀ ਵੀ ਕਰਦਾ ਸੀ। ਬਹੁਤ ਵਾਰ ਭਖੇ ਹੋਏ ਰਾਜਸੀ ਜਾਂ ਸਮਾਜਿਕ ਮਸਲਿਆਂ ਬਾਰੇ ਪੰਜਾਬੀ ਦੇ ਪਾਠਕਾਂ ਲਈ ਉਚੇਚੇ ਤੌਰ 'ਤੇ ਲੇਖ ਅਤੇ ਰਾਜਸੀ ਟਿੱਪਣੀਆਂ ਛਾਪੀਆਂ ਜਾਂਦੀਆਂ ਸਨ, ਜਿਹੜੀਆਂ ਜਾਂ ਤਾਂ ਕਰਤਾਰ ਸਿੰਘ ਆਪ ਲਿਖਦਾ ਸੀ ਜਾਂ ਹੋਰਨਾਂ ਕੋਲੋਂ ਲਿਖਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਸਰਾਭਾ ਕੇਵਲ ਤਕਨੀਕੀ ਕੰਮ ਕਰਨ ਵਾਲਾ ਅਖ਼ਬਾਰੀ ਕਾਮਾ ਨਹੀਂ ਸੀ, ਉਹ ਇੱਕੋ ਵੇਲੇ ਵਰਕਰ, ਲੇਖਕ, ਪੱਤਰਕਾਰ, ਸੰਪਾਦਕ ਅਤੇ ਬਹੁਤ ਕੁਝ ਸੀ। ਉਸਦੀ ਪ੍ਰਤਿਭਾ ਇਕਹਿਰੀ ਨਹੀਂ, ਬਹੁਪਸਾਰੀ ਸੀ। ਸ਼ੁਰੂ ਵਿੱਚ ਛਾਪੇ ਵਾਲੀ ਮਸ਼ੀਨ ਹੱਥ ਨਾਲ ਗੇੜਨੀ ਪੈਂਦੀ ਸੀ। ਇਹ ਕੰਮ ਕਰਤਾਰ ਸਿੰਘ ਸਰਾਭਾ ਅਤੇ ਰਘੁਬੀਰ ਦਿਆਲ ਗੁਪਤਾ ਨੂੰ ਹੀ ਕਰਨਾ ਪੈਂਦਾ ਸੀ। ਇਸ ਤੋਂ ਬਾਅਦ ਅਖ਼ਬਾਰਾਂ ਦੇ ਫੋਲਡਰ ਤਿਆਰ ਕਰਨ, ਉਨ੍ਹਾਂ ਨੂੰ ਡਾਕ ਰਾਹੀਂ ਵੱਖ ਵੱਖ ਥਾਵਾਂ 'ਤੇ ਭੇਜਣ ਅਤੇ ਉਨ੍ਹਾਂ ਉੱਪਰ ਪਤਾ ਲਿਖਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਆਪ ਹੀ ਕਰਦਾ ਸੀ। ਗ਼ਦਰ ਅਖ਼ਬਾਰ ਵਿੱਚ ਸਾਰੇ ਸਿੱਖ ਅਤੇ ਰਾਜਸੀ ਮਾਮਲਿਆਂ ਨੂੰ ਸੰਜੀਦਗੀ ਨਾਲ ਵਿਚਾਰ ਕੇ ਉਨ੍ਹਾਂ ਸਬੰਧੀ ਸੁਚਾਰੂ ਵਿਚਾਰ ਪੇਸ਼ ਕੀਤੇ ਜਾਂਦੇ ਸਨ।      

ਗ਼ਦਰ ਪਾਰਟੀ ਦੀ ਕਾਰਜਸ਼ੈਲੀ :

 15 ਫਰਵਰੀ, 1914 ਨੂੰ ਸ. ਕਰਤਾਰ ਸਿੰਘ ਸਰਾਭਾ ਤੇ ਬਾਬਾ ਜਵਾਲਾ ਸਿੰਘ ਹੁਰਾਂ ਨੇ ਸਟਾਕਟਨ ਵਿਖੇ ਭਾਰੀ ਰਾਜਸੀ ਕਾਨਫਰੰਸ ਰੱਖੀ, ਜਿਸ ਵਿੱਚ ਬਾਬਾ ਸੋਹਨ ਸਿੰਘ ਭਕਨਾ, ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਗਾਂਧਾ ਸਿੰਘ ਅਸਟੋਰੀਆ ਤੇ ਮੁਨਸ਼ੀ ਰਾਮ ਮੁੱਖ ਆਗੂ ਵਜੋਂ ਪਹੁੰਚੇ। ਇੱਥੇ ਉਨ੍ਹਾਂ ਢੰਗ-ਤਰੀਕਿਆਂ ਨੂੰ ਸੰਜ਼ੀਦਗੀ ਨਾਲ ਵਿਚਾਰਿਆ ਗਿਆ, ਜਿਨ੍ਹਾਂ ਸਦਕਾ ਜਥੇਬੰਦੀ ਹੋਰ ਤਕੜੀ ਕੀਤੀ ਜਾ ਸਕੇ। ਇਸ ਤੋਂ ਬਾਅਦ ਇਹ ਸੰਗਰਾਮੀ ਦਿਨ-ਰਾਤ ਇੱਕ ਕਰਕੇ ਜਥੇਬੰਦੀ ਦੀ ਤਾਕਤ ਨੂੰ ਤਕੜਾ ਕਰਨ ਲਈ ਕਾਰਜਸ਼ੀਲ ਹੋ ਗਏ। ਇਨ੍ਹਾਂ ਸੰਗਰਾਮੀਆਂ ਦੀ ਮਿਹਨਤ ਸਦਕਾ ਓਰੇਗਾਨ ਅਤੇ ਕੈਨੇਡਾ ਤੋਂ ਬਿਨਾਂ ਇਕੱਲੇ ਕੈਲੀਫੋਰਨੀਆ ਵਿੱਚ ਹੀ ਗ਼ਦਰ ਪਾਰਟੀ ਦੇ ਸਿਪਾਹੀਆਂ ਦੇ ਕੋਈ ਬਹੱਤਰ ਕੁ ਜਥੇ ਬਣ ਗਏ, ਜੋ ਹਰ ਵਕਤ ਅਤੇ ਹਰ ਤਰ੍ਹਾਂ ਜਥੇਬੰਦੀ ਦੇ ਹੁਕਮ ਨਾਲ ਕੌਮੀ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ। ਇਨ੍ਹਾਂ ਦੇਸ਼ ਭਗਤਾਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਸੀ। 

ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਨਾ :

 ਗ਼ਦਰ ਪਾਰਟੀ ਦੀ ਸਥਾਪਨਾ ਵੇਲੇ ਹੀ ਇਹ ਫੈ਼ਸਲਾ ਕਰ ਲਿਆ ਗਿਆ ਸੀ ਕਿ ਭਾਰਤ ਅੰਦਰ ਹਥਿਆਰਬੰਦ ਤਾਕਤ ਦੇ ਜ਼ੋਰ ਨਾਲ ਅੰਗਰੇਜ਼ ਰਾਜ ਦਾ ਖਾਤਮਾ ਕੀਤਾ ਜਾਵੇਗਾ। ਇਹ ਐਵੇਂ ਹਵਾਈ ਖ਼ਿਆਲ ਨਹੀਂ ਸਨ। ਇਸ ਬਾਰੇ ਪੂਰੀ ਸੰਜ਼ੀਦਗੀ ਨਾਲ ਵਿਚਾਰ ਕੀਤੀ ਗਈ ਸੀ। ਫ਼ੌਜੀ ਤਿਆਰੀਆਂ ਕਰਨ ਲਈ ਬਕਾਇਦਾ ਮਤਾ ਪਾ ਕੇ ਤਿੰਨ ਮੈਂਬਰੀ *ਗੁਪਤ ਕਮਿਸ਼ਨ* ਵੀ ਬਣਾਇਆ ਗਿਆ ਸੀ। ਇਸ ਲਈ ਜਦ ਜਥੇਬੰਦੀਆ ਬਣ ਗਈਆਂ ਤਾਂ ਪਾਰਟੀ ਨੇ ਹਵਾਈ ਸੈਨਾ ਨਾਲ ਅੰਗਰੇਜ਼ ਸਰਕਾਰ ਦਾ ਟਾਕਰਾ ਕਰਨ ਦਾ ਫੈ਼ਸਲਾ ਕੀਤਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਅੰਗਰੇਜ਼ ਸਰਕਾਰ ਕੋਲ ਹਵਾਈ ਤਾਕਤ ਨਾ ਹੋਣ ਦੇ ਬਰਾਬਰ ਹੀ ਸੀ। ਮਾਸਟਰ ਊਧਮ ਸਿੰਘ ਕਸੇਲ, ਜੋ ਕਿ ਹਾਂਗਕਾਂਗ ਵਿੱਚ ਤੋਪਖਾਨੇ ਅੰਦਰ ਨੌਕਰੀ ਵੀ ਕਰ ਚੁੱਕਾ ਸੀ, ਦੀ ਲੀਡਰੀ ਵਿੱਚ ਨੌਜਵਾਨਾਂ ਦਾ ਜਥਾ ਬੰਬ ਬਾਜ਼ੀ ਦਾ ਕੰਮ ਸਿੱਖਣ ਲੱਗਾ। ਉਸ ਵਕਤ ਪਾਰਟੀ ਕੋਲ ਜ਼ਿਆਦਾ ਪੈਸਾ ਨਹੀਂ ਸੀ। ਇਸ ਲਈ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਰਾਹੀਂ ਲੜਾਈ ਦੀ ਪ੍ਰੈਕਟਿਸ ਕਰਨ ਲਈ ਪੂਰਬੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਭੇਜਿਆ ਗਿਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਿਆ। ਉਹ ਕੁਝ ਕੁ ਹਫ਼ਤਿਆਂ ਵਿੱਚ ਹੀ ਜਹਾਜ਼ ਉਡਾਉਣਾ ਸਿੱਖ ਅਾਇਆ ਸੀ। ਕਰਤਾਰ ਸਿੰਘ ਸਰਾਭਾ ਦੀ ਗ਼ੈਰ ਹਾਜ਼ਰੀ ਵਿੱਚ ਬਾਬਾ ਭਕਨਾ ਨੇ ਕੈਲੀਫੋਰਨੀਆ ਅੰਦਰ ਫਰਿਜ਼ਨੋ, ਔਕਸਨਾਰਡ ਅਤੇ ਲਾਸ ਏਂਜਲਸ ਥਾਵਾਂ 'ਤੇ ਜਾ ਕੇ ਮੀਟਿੰਗਾਂ ਕਰਵਾਈਆਂ ਅਤੇ ਪਾਰਟੀ ਦੀਆਂ ਬ੍ਰਾਂਚਾਂ ਕਾਇਮ ਕੀਤੀਆਂ। ਭਾਈ ਭਗਵਾਨ ਸਿੰਘ ਅਤੇ ਬਰਕਤੁੱਲਾ ਦੇ ਆਉਣ ਨਾਲ ਪਾਰਟੀ ਨੂੰ ਦੋ ਹੋਰ ਕਾਰਜਸ਼ੀਲ ਆਗੂ ਮਿਲ ਗਏ, ਜਿਸ ਨਾਲ ਪਾਰਟੀ ਦੇ ਜਥੇਬੰਦਕ ਕੰਮ ਅਤੇ ਪ੍ਰਚਾਰ ਵਿੱਚ ਹੋਰ ਤੇਜ਼ੀ ਆ ਗਈ। ਇਸ ਦੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਵੀ ਵਾਪਸ ਆ ਕੇ ਮੁੜ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਪ੍ਰਚਾਰ ਅਤੇ ਜਥੇਬੰਦਕ ਕਾਰਜਾਂ ਵਿੱਚ ਜੁੱਟ ਗਿਆ ਸੀ। ਜੂਨ ਦੇ ਮਹੀਨੇ ਭਾਈ ਭਗਵਾਨ ਸਿੰਘ, ਬਰਕਤੁੱਲਾ ਅਤੇ ਰਾਮ ਚੰਦਰ ਨੇ ਰਲ਼ ਕੇ ਓਰੇਗਾਨ ਅਤੇ ਵਾਸ਼ਿੰਗਟਨ ਰਿਆਸਤਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਕਈ ਥਾਵਾਂ 'ਤੇ ਬਹੁਤ ਭਾਰੀ ਇਕੱਠ ਕੀਤੇ ਗਏ। ਇਸ ਦੇ ਨਾਲ ਹੀ ਪਾਰਟੀ ਦੇ 'ਗੁਪਤ ਕਮਿਸ਼ਨ' ਨੇ ਭਾਰਤ ਅੰਦਰ ਇਨਕਲਾਬੀ ਪ੍ਰਚਾਰ ਅਤੇ ਜਥੇਬੰਦੀ ਦਾ ਫੈਲਾਅ ਕਰਨ ਬਾਰੇ ਕਾਰਜ ਯੋਜਨਾ ਬਣਾਈ, ਜਿਸ ਸਦਕਾ ਮਈ, 1914 ਵਿੱਚ ਦੋ ਹੋਣਹਾਰ ਵਰਕਰਾਂ, ਭਾਈ ਗਾਂਧਾ ਸਿੰਘ ਤੇ ਭਾਈ ਕਰਤਾਰ ਸਿੰਘ ਲਤਾਲਾ ਨੂੰ ਇਸ ਮੰਤਵ ਲਈ ਭਾਰਤ ਭੇਜਿਆ ਗਿਆ, ਜਿਨ੍ਹਾਂ ਨੇ ਵਿਉਂਤ ਮੁਤਾਬਕ ਭਾਰਤ ਅੰਦਰ ਛਾਪੇਖਾਨੇ ਅਤੇ ਦਫ਼ਤਰ ਦਾ ਕੰਮ ਚਾਲੂ ਕਰਨਾ ਸੀ। ਬਾਅਦ ਵਿੱਚ ਢੁੱਕਵੇਂ ਮੌਕੇ ਉੱਤੇ ਬਾਬਾ ਸੋਹਣ ਸਿੰਘ ਭਕਨਾ ਅਤੇ ਭਾਈ ਕਰਤਾਰ ਸਿੰਘ ਸਰਾਭਾ ਨੇ ਦੇਸ਼ ਅੰਦਰ ਜਾ ਕੇ ਸਾਰੇ ਕੰਮ ਦੀ ਕਮਾਨ ਸੰਭਾਲ ਲੈਣੀ ਸੀ। ਅਜੇ ਇੰਨੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ 'ਕਾਮਾਗਾਟਾਮਾਰੂ' ਜਹਾਜ਼ ਦੀ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਕਰਕੇ ਗ਼ਦਰ ਪਾਰਟੀ ਨੇ ਤੁਰੰਤ ਫ਼ੈਸਲਾ ਕੀਤਾ ਕਿ ਪਾਰਟੀ ਦੇ ਕਿਸੇ ਅਹਿਮ ਵਰਕਰ ਨੂੰ ਭਾਰਤ ਚਲੇ ਜਾਣਾ ਚਾਹੀਦਾ ਹੈ। ਇਸ ਹਿਤ ਬਾਬਾ ਸੋਹਣ ਸਿੰਘ ਭਕਨਾ ਨੂੰ ਕਮੇਟੀ ਦੀ ਰਾਏ ਮੁਤਾਬਿਕ 21 ਜੁਲਾਈ,1914 ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕੀਤਾ ਗਿਆ। ਪਾਰਟੀ ਨੂੰ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਸੰਸਾਰ ਜੰਗ ਬਹੁਤ ਜਲਦ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਤਰ੍ਹਾਂ ਹੀ ਹੋਇਆ। ਇਸ ਕਾਰਨ ਮੌਜੂਦਾ ਗਤੀਵਿਧੀਆਂ ਨੂੰ ਤੁਰੰਤ ਬਦਲ ਕੇ ਨਵੇਂ ਫੈ਼ਸਲੇ ਕਰਨੇ ਪਏ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਪਿਆ। ਇਸ ਸਮੇਂ ਗ਼ਦਰ ਪਾਰਟੀ ਨੇ ਆਪਣੇ ਅਖ਼ਬਾਰ ਦੇ ਪ੍ਰਚਾਰ ਦੁਆਰਾ ਦੁਨੀਆਂ ਭਰ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਦੇਸ਼ ਪਰਤਣ ਦਾ ਹੋਕਾ ਦਿੱਤਾ ਤਾਂ ਜੋ ਦੇਸ਼ ਨੂੰ ਆਜ਼ਾਦ ਕਰਵਾਇਆ ਜਾ ਸਕੇ। ਪਾਰਟੀ ਦੇ ਆਗੂਆਂ ਨੇ ਦਿਨਾਂ ਅੰਦਰ ਹੀ ਲੇਖਾਂ, ਕਵਿਤਾਵਾਂ ਅਤੇ ਭਾਸ਼ਣਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਅੰਦਰ ਅਜਿਹੀ ਇਨਕਲਾਬੀ ਰੂਹ ਫੂਕ ਦਿੱਤੀ ਕਿ ਵਿਦੇਸ਼ੀ ਕਾਰਖਾਨਿਆਂ, ਖੇਤਾਂ ਅਤੇ ਹੋਰਨਾਂ ਥਾਵਾਂ ਉੱਤੇ ਕੰਮ ਕਰਦੇ ਦੇਸ਼ ਵਾਸੀਆਂ,  ਖ਼ਾਸ ਕਰਕੇ ਸਿੱਖਾਂ ਨੇ ਇੱਕਦਮ ਦੇਸ਼ ਨੂੰ ਵਹੀਰਾਂ ਘੱਤ ਦਿੱਤੀਆ। ਇਸ ਮੌਕੇ ਕਰਤਾਰ ਸਿੰਘ ਸਰਾਭਾ ਵੀ ਵਾਪਸ ਦੇਸ਼ ਪਰਤ ਆਇਆ। 

ਦੇਸ਼ ਅੰਦਰ ਸਰਾਭੇ ਦੁਆਰਾ ਜਥੇਬੰਦਕ ਕਾਰਜ ਅਤੇ ਸਰਕਾਰ ਵਿਰੁੱਧ ਬਗਾਵਤ:

 ਦੇਸ਼ ਪਹੁੰਚ ਕੇ ਗ਼ਦਰੀਆਂ ਸਾਹਮਣੇ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਪਏ ਸਨ। ਸਰਕਾਰ ਨੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਕਰਕੇ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋ ਗਿਆ ਸੀ। ਖਿੰਡੇ-ਬਿਖਰੇ ਪਾਰਟੀ ਵਰਕਰਾਂ ਨਾਲ ਤਾਲਮੇਲ ਕਰਨਾ ਅਤੇ ਉਨ੍ਹਾਂ ਨੂੰ ਇੱਕ ਜਥੇਬੰਦਕ ਸਰੂਪ ਦੇਣਾ ਪਹਿਲੀ ਲੋੜ ਬਣ ਗਈ ਸੀ। ਇਨ੍ਹਾਂ ਕਾਰਜਾਂ ਦੀ ਜ਼ੁੰਮੇਵਾਰੀ ਸਭ ਨਾਲੋਂ ਵੱਧ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ ਉੱਤੇ ਸੀ ਅਤੇ ਇਹ ਜ਼ੁੰਮੇਵਾਰੀ ਉਸ ਨੇ ਬਾਖੂਬੀ ਨਿਭਾਈ। ਉਹ ਬਾਕੀ ਮੈਂਬਰਾਂ ਨਾਲੋਂ ਕਾਫ਼ੀ ਪਹਿਲਾਂ ਪੰਜਾਬ ਪਹੁੰਚ ਗਿਆ ਸੀ। ਉਹ ਆਉਣ ਵਾਲੇ ਗ਼ਦਰੀਆਂ ਨਾਲ ਸੰਪਰਕ ਕਰਨ ਲਈ ਮਾਝੇ ਤੋਂ ਲੈ ਕੇ ਮਾਲਵੇ ਤੱਕ ਤੂਫਾਨੀ ਗੇੜੇ ਮਾਰਦਾ ਗ੍ਰਿਫ਼ਤਾਰ ਹੋਏ ਜਾਂ ਰੂਪੋਸ਼ ਗਦਰੀਆਂ ਦੇ ਪਰਿਵਾਰਾਂ ਨੂੰ ਮਿਲਦਾ ਅਤੇ ਹੌਂਸਲਾ ਦਿੰਦਾ ਅਤੇ ਕੰਮ ਕਰਨ ਲਈ ਉਤਾਵਲੇ ਵਰਕਰਾਂ ਨੂੰ ਸੇਧ ਦੇ ਕੇ ਪ੍ਰੇਰਨਾ ਕਰਦਾ। ਭਾਵੇਂ ਅੰਗਰੇਜ਼ ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਸਨ ਤਾਂ ਵੀ ਗ਼ਦਰ ਪਾਰਟੀ ਦੇ ਸੂਝਵਾਨ ਮੈਂਬਰ ਆਪਣੇ ਯਤਨਾਂ ਸਦਕਾ ਆਪਸ ਵਿੱਚ ਮੀਟਿੰਗਾਂ ਕਰਦੇ ਰਹੇ ਅਤੇ ਆਪਣੇ ਮਕਸਦ ਵੱਲ ਵਿਉਂਤਬੰਦੀ ਨਾਲ ਵਧਦੇ ਰਹੇ। ਇਨ੍ਹਾਂ ਸਖ਼ਤ ਕਾਨੂੰਨਾਂ ਕਾਰਨ ਹਥਿਆਰ ਅਤੇ ਪੈਸਾ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਸੀ, ਪਰ ਫਿਰ ਵੀ ਪਾਰਟੀ ਦੇ ਮੈਂਬਰ ਆਪਣੇ ਕੰਮ ਵਿੱਚ ਜੁਟੇ ਰਹੇ। 

ਪਾਰਟੀ ਦੇ ਕਰਨ ਲਈ ਮੁੱਖ ਕਾਰਜ ਇਹ ਸਨ:

1. ਆਮ ਜਨਤਾ ਨੂੰ ਗਦਰ ਪਾਰਟੀ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਪ੍ਰਚਾਰ ਦੀ ਜਥੇਬੰਦ ਮੁਹਿੰਮ ਚਲਾਉਣੀ ਅਤੇ ਇਸ ਮੰਤਵ ਲਈ ਪ੍ਰਚਾਰ ਸਮੱਗਰੀ ਛਾਪਣ ਅਤੇ ਵੰਡਣ ਦੇ ਇੰਤਜ਼ਾਮ ਕਰਨੇ।

2. ਫ਼ੌਜਾਂ ਅੰਦਰ ਪ੍ਰਚਾਰ ਕਰਨ ਲਈ ਠੋਸ ਵਿਉਂਤਬੰਦੀ ਕਰਨੀ, ਇਸ ਮੰਤਵ ਲਈ ਹੋਰ ਬੰਦਿਆਂ  ਨੂੰ ਜ਼ੁੰਮੇਵਾਰੀਆਂ ਸੌਂਪਣੀਆਂ ਅਤੇ ਬਗਾਵਤ ਲਈ ਲੋੜੀਂਦੇ ਹਥਿਆਰਾਂ ਦਾ ਇੰਤਜ਼ਾਮ ਕਰਨਾ।

3. ਉਪਰੋਕਤ ਸਾਰੇ ਕਾਰਜਾਂ ਦੀ ਪੂਰਤੀ ਲਈ ਲੋੜੀਂਦੀ ਮਾਇਆ ਹਾਸਲ ਕਰਨ ਵਾਸਤੇ ਯੋਗ ਉਪਾਅ ਕਰਨੇ।

ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਹੋਰ ਮੈਂਬਰ *ਗ਼ਦਰ* ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੋਈ ਵੀ ਮੌਕਾ ਖੁੰਝਣ ਨਾ ਦਿੰਦੇ। ਉਹ ਇਤਿਹਾਸਿਕ ਮੌਕਿਆਂ ਉੱਤੇ ਹੁੰਦੇ ਭਾਰੀ ਇਕੱਠਾਂ 'ਤੇ ਪਹੁੰਚ ਕੇ ਬੇਖੌਫ਼ ਸਟੇਜਾਂ ਉੱਤੇ ਜਾ ਕੇ ਗ਼ਦਰ ਦਾ ਸੁਨੇਹਾ ਦਿੰਦੇ ਅਤੇ ਕਵਿਤਾਵਾਂ-ਲੇਖਾਂ ਨਾਲ ਲੋਕਾਂ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਰੋਹ ਭਰਦੇ। ਪਾਰਟੀ ਦੇ ਮੈਂਬਰ ਵੱਖ ਵੱਖ ਫ਼ੌਜੀ ਛਾਉਣੀਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਤਾਂ ਜੋ ਛਾਉਣੀਆਂ ਵਿੱਚੋਂ ਬਗਾਵਤ ਸ਼ੁਰੂ ਕਰਕੇ ਇਸ ਦੇ ਦੂਰਦਰਸ਼ੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਇਸ ਤੋਂ ਬਾਅਦ ਪਾਰਟੀ ਦੇ ਸਾਰੇ ਮੈਂਬਰਾਂ ਨੇ ਜ਼ਰੂਰੀ ਮੀਟਿੰਗ ਕੀਤੀ, ਜਿਸ ਵਿੱਚ 21 ਫਰਵਰੀ, 1915 ਨੂੰ ਬਗਾਵਤ ਕਰਨ ਦਾ ਦਿਨ ਮਿੱਥਿਆ ਗਿਅਾ। ਛਾਉਣੀਆਂ ਵਿੱਚੋਂ ਬਗ਼ਾਵਤ ਸ਼ੁਰੂ ਕਰ ਕੇ, ਉੱਥੋਂ ਹਥਿਆਰ ਲੁੱਟਣ, ਉਨ੍ਹਾਂ ਨੂੰ ਆਮ ਜਨਤਾ ਵਿੱਚ ਵੰਡ ਕੇ ਲੋਕਾਂ ਦੇ ਜਥੇ ਬਣਾਉਣ, ਪੁਲਿਸ ਉੱਪਰ ਹਮਲੇ ਕਰਕੇ ਹਥਿਆਰ ਲੁੱਟਣ, ਜੇਲ੍ਹਾਂ ਉੱਤੇ ਹੱਲਾ ਬੋਲਣ ਅਤੇ ਸਾਰੇ ਕੈਦੀਆਂ ਨੂੰ ਆਜ਼ਾਦ ਕਰਵਾਉਣ ਦੀ ਯੋਜਨਾ ਬਣਾਈ ਗਈ। ਅਖੀਰ ਮੁੱਖ ਸ਼ਹਿਰਾਂ ਉੱਤੇ ਕਬਜ਼ੇ ਕਰਨ ਦੀ ਯੋਜਨਾ ਉਲੀਕੀ ਗਈ। ਵੱਖ-ਵੱਖ ਥਾਵਾਂ ਤੇ ਬਗਾਵਤ ਦੀਆਂ ਚੰਗੀਆਂ ਤਿਆਰੀਆਂ ਕੀਤੀਆਂ ਗਈਆਂ ਸਨ। 

 ਕਿਰਪਾਲ ਸਿੰਘ ਦਾ ਪਾਰਟੀ ਨੂੰ ਧੋਖਾ ਦੇਣਾ, ਪਾਰਟੀ ਮੈਂਬਰਾਂ ਅਤੇ ਕਰਤਾਰ ਸਿੰਘ ਸਰਾਭਾ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ : 

ਅੰਗਰੇਜ਼ ਸਰਕਾਰ ਨੂੰ ਪਹਿਲਾਂ ਤੋਂ ਹੀ ਇਸ ਗੱਲ ਦੀ ਸੂਹ ਸੀ ਕਿ ਗ਼ਦਰ ਪਾਰਟੀ ਬਗਾਵਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਇੱਕ ਖ਼ਬਰੀ ਬੰਦਾ, ਕਿਰਪਾਲ ਸਿੰਘ ਗ਼ਦਰ ਪਾਰਟੀ ਦੇ ਮੈਂਬਰਾਂ ਨਾਲ ਸ਼ਾਮਲ ਕਰਵਾ ਲਿਆ ਸੀ, ਜਿਸ ਨੇ ਸਰਕਾਰ ਨੂੰ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਬਗ਼ਾਵਤ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ। ਸਰਕਾਰ ਨੇ ਵੀ 21 ਫਰਵਰੀ ਨੂੰ ਹੀ ਸਾਰੇ ਗ਼ਦਰੀਆਂ ਨੂੰ ਇਕੱਠੇ ਪਕੜਨ ਦਾ ਫੈ਼ਸਲਾ ਕੀਤਾ। ਪਾਰਟੀ ਮੈਂਬਰਾਂ ਨੂੰ ਕਿਰਪਾਲ ਸਿੰਘ ਦੀ ਇਸ ਹਰਕਤ ਬਾਰੇ ਜਾਣਕਾਰੀ ਮਿਲ ਗਈ। ਉਨ੍ਹਾਂ ਨੇ ਗੁਪਤ ਰੂਪ ਵਿੱਚ ਹੀ ਬਗਾਵਤ ਦਾ ਦਿਨ 21 ਤੋਂ 19 ਫਰਵਰੀ ਕਰ ਦਿੱਤਾ ਅਤੇ ਕਿਰਪਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਵੀ ਕਰ ਲਿਆ। ਛਾਤਰ ਹੋਣ ਕਰਕੇ ਕਿਰਪਾਲ ਸਿੰਘ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਅਤੇ ਆਪ ਬੱਚ ਕੇ ਭੱਜ ਗਿਆ। ਸਿੱਟੇ ਵਜੋਂ ਸਰਕਾਰ ਨੇ 19 ਫਰਵਰੀ ਨੂੰ ਬਗ਼ਾਵਤ ਨੂੰ ਅਸਫ਼ਲ ਕਰਨ ਲਈ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਵੇਂ ਕਾਫੀ ਮੈਂਬਰ ਭੱਜਣ ਵਿੱਚ ਸਫ਼ਲ ਹੋ ਗਏ ਹੋਣ ਪਰ ਪੁਲਿਸ ਨੇ ਹੌਲ਼ੀ-ਹੌਲ਼ੀ ਬਾਕੀ ਮੈਂਬਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਕਰ ਲਈਆਂ। ਉਨ੍ਹਾਂ ਉੱਪਰ ਮੁਕੱਦਮਾ ਚਲਾਇਆ ਗਿਆ। ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਸਬੰਧੀ ਸਬੂਤ ਪੇਸ਼ ਕੀਤੇ ਗਏ। ਭਾਵੇਂ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ ਆਪਣਾ ਛਾਉਣੀਆਂ ਵਿੱਚ ਜਾਣ ਦਾ ਮਕਸਦ ਕੁਝ ਹੋਰ ਦੱਸਿਆ ਤਾਂ ਜੋ ਛਾਉਣੀਆਂ ਵਿਚਲੇ ਗ਼ਦਰੀ ਵੀਰਾਂ ਉੱਪਰ ਸੰਕਟ ਨਾ ਅਾਵੇ ਪਰ ਫਿਰ ਵੀ ਉਨ੍ਹਾਂ ਨੇ ਕਿਸੇ ਗੱਲ ਨੂੰ ਨਾ ਮੰਨਣ ਤੋਂ ਇਨਕਾਰ ਨਾ ਕੀਤਾ। 

ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ :

 ਚਾਰ ਮਹੀਨਿਆਂ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ 13 ਸਤੰਬਰ ਨੂੰ ਮੁਕੱਦਮੇ ਦਾ ਫੈ਼ਸਲਾ ਸੁਣਾਇਆ ਗਿਆ। ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਅਤੇ ਹੋਰ ਪੰਜ ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਦੋ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਅਾ। 16 ਨਵੰਬਰ, 1916 ਇਨ੍ਹਾਂ ਸੂਰਮਿਆਂ ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ *ਕਰਤਾਰ ਸਿੰਘ ਸਰਾਭਾ* 19 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਜ਼ੁਲਮ ਦਾ ਨਾਸ਼ ਕਰਨ ਅਤੇ ਦੇਸ਼ ਨੂੰ ਜ਼ਾਲਮਾਂ ਤੋਂ ਅਜ਼ਾਦ ਕਰਵਾਉਣ ਲਈ ਬਹੁਤ ਵੱਡੇ ਅਤੇ ਮਹੱਤਵਪੂਰਨ ਕੰਮ ਕਰ ਗਿਆ ਅਤੇ ਆਪਣੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਸਦਕਾ ਗਦਰ ਲਹਿਰ ਦੀਆਂ ਨੀਹਾਂ ਦੇ ਥੰਮ ਨੂੰ ਹੋਰ ਮਜ਼ਬੂਤ ਕਰ ਗਿਆ, ਜਿਸ ਸਦਕਾ ਦੇਸ਼ ਅੰਗਰੇਜ਼ ਰਾਜ ਦੀ ਹਕੂਮਤ ਤੋਂ ਜਲਦ ਮੁਕਤ ਹੋ ਸਕਿਆ। 

ਸਿੱਖਿਆ : 

ਕਰਤਾਰ ਸਿੰਘ ਸਰਾਭਾ ਦੀ ਛੋਟੀ ਜਿਹੀ ਉਮਰ ਵਿੱਚ ਲਾਸਾਨੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵੱਡੇ ਅਤੇ ਕ੍ਰਾਂਤੀਕਾਰੀ ਕੰਮ ਕਰਨ ਲਈ ਸਾਧਨ ਅਤੇ ਮੌਕਿਆਂ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਆਪਣੇ ਗੁਰੂ ਸਾਹਿਬ 'ਤੇ ਭਰੋਸੇ ਦੀ ਜ਼ਰੂਰਤ ਹੁੰਦੀ ਹੈ, ਜਿਸ ਸਦਕਾ ਸਾਡੇ ਵਿੱਚ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਹਿੰਮਤ ਆਦਿ ਅਨੇਕਾਂ ਗੁਣ ਆ ਜਾਂਦੇ ਹਨ, ਜਿਨ੍ਹਾਂ ਸਦਕਾ ਅਸੀਂ ਵੱਡੇ ਤੋਂ ਵੱਡਾ ਕਾਰਜ ਵੀ ਫ਼ਤਹਿ ਕਰ ਸਕਦੇ ਹਾਂ। ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਨੇ ਦੇਸ਼ ਦੀ ਅਜ਼ਾਦੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰ ਦਿੱਤਾ।

 ਹਵਾਲਾ ਪੁਸਤਕਾਂ :

 1. ਤੂਫ਼ਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ (ਲੇਖਕ: ਅਜਮੇਰ ਸਿੰਘ)

  2. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

 +91-82880-10531/32

officeatampargas@gmail.com

 www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬ ਤੇ ਕੁਸ ਅਪਨਾਉਣ ਦੀ ਲੋੜ- ਹਰਨਰਾਇਣ ਸਿੰਘ ਮੱਲੇਆਣਾ

ਆਓ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਨੂੰ ਮਨਾਉਦੇ ਹੋਏ ਅਰਦਾਸ ਕਰਿਏ ਕਿ ਕੁੱਝ ਗੁਣ ਅਪਣਾਈਏ ਤੇ ਕੁਝ ਅਵਗੁਣ ਛੱਡੀਏ ਤਾਂ ਹੀ ਸਾਡਾ 550 ਸਾਲਾਂ ਗੁਰਪੁਰਬ ਮਨਾਇਆ ਸਫ਼ਲ ਹੈ

 ਅਪਣਾਈਏ(Do's) 

1.ਗੁਰੂ ਮਾਨਿਓ ਗ੍ੰਥ 

2.ਦੱਸਾਂ ਨਹੁੰਆ ਦੀ ਕਿਰਤ 

3. ਨਿਤਨੇਮ ਤੇ ਸਹਿਜ ਪਾਠ ਕਰੀਏ ਤੇ ਵੀਚਾਰੀੲੇ 

4. ਕਿਰਤ ਕਰੋ, ਨਾਮ ਜਪੋ, ਵੰਡ ਛਕੋ 

5. ਕੇਸਾਂ ਦੀ ਸੰਭਾਲ 

6. ਵਾਤਾਵਰਣ ਦੀ ਦੇਖ ਰੇਖ ਤੇ ਹਰਿਆਵਲ ਵਿਚ ਵਾਧਾ 

7.ਸੱਚ ਬੋਲੀਏ ਤੇ ਇਮਾਨਦਾਰ ਬਣੀਏ 

8.ਗੁਰੂ ਦੀ ਗੋਲਕ,ਗਰੀਬੀ ਦਾ ਮੂੰਹ ਅਤੇ ਲੋੜਵੰਦ ਦੀ ਮਦਦ 

9.ਮਨ ਨੀਵਾਂ ਤੇ ਮੱਤ ਉਚੀ(ਨਿਮਰਤਾ) 

10. ਉਚਾ ਸੁੱਚਾ ਜੀਵਨ(Character) 

11.ਮਿੱਠਾ ਬੋਲੀਏ ਤੇ ਸਰੱਬਤ ਦਾ ਭਲਾ ਮਨਾਇਏ 

12.ਨਸ਼ੇ ਦਾ ਤਿਆਗ ਤੇ ਸਮਾਜਿਕ ਜਾਗਰੂਕਤਾ 

13.ਪਾਣੀ ਦੀ ਸੰਭਾਲ 

14.ਪਰਿਵਾਰ ਤੇ ਬਜੁਰਗਾਂ ਦੀ ਸੰਭਾਲ ਤੇ ਪਿਆਰ ਸਤਿਕਾਰ 

15.ਆਪਣੇ ਕੰਮ ਆਪਣੇ ਹੱਥੀ ਕਰਨਾ 

16.ਬੱਚਿਆ ਲਈ ਉਚੇਰੀ ਸਿੱਖਿਆ ਤੇCompetiton ਦੀ ਤਿਆਰੀ

17.ਸਾਦਾ ਜੀਵਨ, ਸਾਦੇ ਵਿਆਹ, ਸਾਦੇ ਭੋਗ ਨਾ ਕੋਈ ਚਿੰਤਾ,ਨਾ ਕੋਈ ਰੋਗ

ਛੱਡੀਏ(Don'ts) 

1.ਪਾਖੰਡੀ ਸਾਧ ਤੇ ਨਕਲੀ ਬਾਬੇ 

2.ਪਰਾਇਆ ਹੱਕ ਤੇ ਰਿਸ਼ਵਤਖੋਰੀ 

3.ਲੱਚਰ ਗੀਤ ਸੰਗੀਤ ਸੁਣਨਾ ਅਤੇForwoard ਕਰਨਾ 

4.ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਸਮੇਂ ਦੀ ਬਰਬਾਦੀ 

5.ਪਤਿਤਪੁਣਾ ਤੇ ਰੋਮਾਂ ਦੀ ਬੇਅਦਬੀ 

6.ਪ੍ਦੂਸ਼ਣ ਤੇ ਗੰਦਗੀ ਫੈਲਾਉਣਾ 

7.ਝੂਠ ਤੇ ਬੇਇਮਾਨੀ 

8.ਨਿੰਦਿਆ,ਚੁਗਲੀ,ਤੇ ਫੋਕੀ ਖੁਸ਼ਾਮਦ ਕਰਨੀ 

9.ਕੋ੍ਧ ਤੇ ਹਓੁਮੈ

10.ਪਰਾਈ ਇਸਤਰੀ /ਪੁਰਸ਼ ਤੇ ਬੁਰੀ ਨਜ਼ਰ 

11.ਕੋੜਾ ਬੋਲਣਾ ਤੇ ਗਾਲ਼ਾਂ ਕੱਢਣੀਆਂ 

12.ਸ਼ਰਾਬ ਤੇ ਹੋਰ ਸਾਰੇ ਨਸ਼ੇ 

13.ਪਾਣੀ ਦੀ ਦੁਰਵਰਤੋਂ 

14.ਨਫ਼ਰਤ,ਲਾਲਚ,ਹੰਕਾਰ ਤੇ ਤੇਰੀ ਮੇਰੀ ਦੀ ਭਾਵਨਾ 

15.ਆਲਸ ਕਰਨਾ ਤੇ ਹਰ ਕੰਮ ਲਈ ਦੂਜਿਆ ਤੇ ਨਿਰਭਰ ਹੋਣਾ

16.ਮਾੜੀ ਸੰਗਤ,ਗਲਤ ਆਦਤਾਂ,ਗਲਤ ਖਾਣ ਪਾਣ(Bad habits and wrong eating habits) 

17.ਦਾਜ(Dowry),female foeticide ਲੋਕ ਦਿਖਾਵਾ,ਫ਼ਜੂਲ ਖਰਚੀ ਤੇ ਫੈਸ਼ਨ ਪ੍ਸਤੀ

 

ਹਰਨਰਾਇਣ ਸਿੰਘ ਮੱਲੇਆਣਾ

ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਸਰਦਾਰ ਸੋਹੀ

ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।

ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸਦੀ ਵਿਲੱਖਣ ਪਛਾਣ ਹੈ। ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ ਸਟੇਜ ਤੋਂ ਅਦਾਕਾਰੀ ਦੇ ਰਾਹ ਚੱਲਣ ਵਾਲਾ ਸਰਦਾਰ ਸੋਹੀ ਰੰਗਮੰਚ ਤੋਂ ਅਦਾਕਾਰੀ ਦੀ ਗੁੜ੍ਹਤੀ ਲੈ ਕੇ ਸਿਨਮੇ ਵੱਲ ਅਹੁਲਿਆ ਅਦਾਕਾਰ ਹੈ ਜਿਸ ਨੇ ਪੰਜਾਬੀ ਰੰਗਮੰਚ ਦੀ ਪ੍ਰਸਿੱਧ ਹਸਤੀ ਮਰਹੂਮ ਹਰਪਾਲ ਟਿਵਾਣਾ ਦੀ ਰਹਿਨੁਮਾਈ ਹੇਠ ਬਹੁਤ ਸਮਾਂ ਨਾਟਕ ਖੇਡੇ ਅਤੇ ਅਦਾਕਾਰੀ ਦੇ ਗੁਰ ਸਿੱਖੇ। ਇਥੇ ਹੀ ਸਿਨਮਾ ਪ੍ਰਤੀ ਆਪਣੇ ਅਥਾਹ ਲਗਾਓ ਅਤੇ ਹੋਰ ਅੱਗ ਵੱਧਣ ਦੀ ਇੱਛਾ ਨਾਲ ਉਹ ਬੰਬਈ ਚਲੇ ਗਏ ਜਿਥੇ ਨਾਮੀ ਨਿਰਮਾਤਾ-ਨਿਰਦੇਸ਼ਕਾਂ ਨਾਲ ਕੰਮ ਕਰਦਿਆਂ ਉਨਾਂ ਵਲੋਂ ਕੁਝ ਫ਼ਿਲਮਾਂ ਤੇ ਟੈਲੀਵਿਜ਼ਨ ਲੜੀਵਾਰ ਵੀ ਕੀਤੇ ਗਏ।ਇਸ ਦੇ ਨਾਲ ਹੀ ਸੋਹੀ ਨੇ ਗੁਲਜ਼ਾਰ ਦੇ ਮਿਰਜ਼ਾ ਗਾਲਿਬ, ਮੁਨਸ਼ੀ ਪ੍ਰੇਮ ਚੰਦ ਕੀ ਕਹਾਣੀਆਂ ਤੇ ਕੈਂਪਸ ਸੀਰੀਅਲ ਵੀ ਕੀਤੇ। ਉਹ ਹਰ ਤਰ੍ਹਾਂ ਦਾ ਰੋਲ ਬਾਖੂਬੀ ਨਿਭਾਅ ਜਾਂਦਾ ਹੈ। ਇੰਜ ਲੱਗਦਾ ਹੁੰਦਾ ਹੈ ਕਿ ਇਹ ਕਿਰਦਾਰ ਬਣਿਆ ਹੀ ਸਰਦਾਰ ਸੋਹੀ ਲਈ ਹੋਵੇ।‘ਲੌਂਗ ਦਾ ਲਿਸ਼ਕਾਰਾ’, ‘ਹਵਾਏਂ’, ‘ਕਾਫਲਾ’, ‘ਦੀਵਾ ਬਲੇ ਸਾਰੀ ਰਾਤ’ , ‘ਮੇਲਾ’,’ਜਿਹਨੇ ਮੇਰਾ ਦਿਲ ਲੁੱਟਿਆ’,’ਦਿ ਬਲੱਡ ਸਟਰੀਟ’, ‘ਅੰਗਰੇਜ਼’, ‘ਅਰਦਾਸ’, ‘25 ਕਿੱਲੇ’ 'ਸਰਦਾਰ ਸਾਹਿਬ', ‘ਤੂਫਾਨ ਸਿੰਘ’ 'ਦੁੱਲਾ ਭੱਟੀ', ‘ਜੱਜ ਸਿੰਘ ਐੱਲ.ਐੱਲ.ਬੀ’, ‘ਦਾਰਾ’, 'ਬੰਬੂਕਾਟ' ‘ਜ਼ੋਰਾ 10 ਨੰਬਰੀਆ’, ‘ਡੰਗਰ ਡਾਕਟਰ ਜੈਲੀ’ 'ਖੇਲ ਤਕਦੀਰਾਂ ਦੇ , ਲੱਗਦਾ ਇਸ਼ਕ ਹੋ ਗਿਆ, ਜੀਂਹਨੇ ਮੇਰਾ ਦਿਲ ਲੁੱਟਿਆ, ਜੱਟ ਜੇਮਸ਼ ਬਾਂਡ,ਕੈਰੀ ਆਨ ਜੱਟਾ, ਸਾਬ ਬਹਾਦਰ, ਦੁੱਲਾ ਭੱਟੀ,ਨਿੱਕਾ ਜੈਲਦਾਰ-2, ਸੁਬੇਦਾਰ ਜੋਗਿੰਦਰ ਸਿੰਘ, ਕੌਮ ਦੇ ਹੀਰੇ, ਮੋਟਰ ਮਿੱਤਰਾਂ ਦੀ, ਬਲੱਡ ਸਟਰੀਟ, ਅਰਦਾਸ ਕਰਾਂ, ਨਿੱਕਾ ਜੈਲਦਾਰ-3 ਆਦਿ ਦਰਜਨਾਂ ਪੰਜਾਬੀ ਫ਼ਿਲਮਾਂ ਵਿੱਚ ਯਾਦਗਰੀ ਕਿਰਦਾਰ ਨਿਭਾਅ ਚੁੱਕੇ ਹਨ।ਇਨਾਂ ਫਿਲਮਾਂ ਦੀ ਸ਼੍ਰੇਣੀ ‘ਚ ਹਾਲ ਹੀ ‘ਚ ਇਕ ਹੋਰ ਖੂਬਸੂਰਤ ਫਿਲਮ 'ਨਾਨਕਾ ਮੇਲ' ਦਾ ਨਾਂਅ ਵੀ ਸ਼ਾਮਿਲ ਹੋਣ ਜਾ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਕਲਚਰ ਅਤੇ ਸਮਾਜਿਕ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਹੈ ਜੋ ਪਰਿਵਾਰਕ ਸਾਂਝਾਂ ਨੂੰ ਮਜਬੂਤ ਕਰਨ ਵਾਲੀ ਪੰਜਾਬ ਦੇ ਪੁਰਾਤਨ ਕਲਚਰ ਰੀਤੀ ਰਿਵਾਜ਼ਾਂ ਦੀ ਬੇਹਤਰੀਨ ਪੇਸ਼ਕਾਰੀ ਹੋਵੇਗੀ।ਇਸ ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਇਸ ਵਿੱਚ ਸਰਦਾਰ ਸੋਹੀ ਨੇ ਨਾਨਕੇ ਪਰਿਵਾਰ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਦਰਸ਼ਕ ਉਸਦੀ ਤੇ ਹੌਬੀ ਧਾਲੀਵਾਲ ਦੀ ਫਿਲਮੀ ਤਕਰਾਰ ਤੇ ਸੰਵਾਦ ਰਚਨਾ ਤੋਂ ਬੇਹੱਦ ਪ੍ਰਭਾਵਤ ਹੋਣਗੇ।ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਅਤੇ ਰੂਬੀਨਾ ਬਾਜਵਾ ਦੀ ਜੋੜੀ ਰੁਮਾਂਟਿਕ ਤੋਂ ਇਲਾਵਾ ਸਰਦਾਰ ਸੋਹੀ,ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ,ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਪ੍ਰਿੰਸ਼ ਕੇ ਜੇ ਸਿੰਘ ਵਿਜੇ ਟੰਡਨ, ਸਿਮਰਨ ਸਹਿਜਪਾਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ਼ ਕੰਵਲਜੀਤ ਸਿੰਘ ਨੇ ਦਿੱਤਾ ਹੈ। ਸਰਦਾਰ ਸੋਹੀ ਦਾ ਕਹਿਣਾ ਹੈ ਕਿ ਚਿਰਾਂ ਬਾਅਦ ਇਸ ਫ਼ਿਲਮ 'ਨਾਨਕਾ ਮੇਲ' ਵਿੱਚ ਇੱਕ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਿਲਆ ਹੈ। ਇਹ ਵੀ ਉਸਦੀ ਜਿੰਦਗੀ ਦੀ ਇੱਕ ਬੇਹਰੀਨ ਫ਼ਿਲਮ ਹੈ,ਸਰਦਾਰ ਸੋਹੀ ਦਾ ਸਫ਼ਰ ਜਾਰੀ ਹੈ। ਉਸਨੂੰ ਚੰਗੀ ਅਦਾਕਾਰੀ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਬੇਹਤਰੀਨ ਅਦਾਕਾਰੀ ਬਦਲੇ ਵਿਸ਼ੇਸ ਐਵਾਰਡ ਵੀ ਮਿਲੇ। ਸਿਨਮੇ ਹਾਲ ਵਿੱਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਸਦੇ ਅਸਲ ਐਵਾਰਡ ਹੁੰਦੇ ਹਨ। ਭਵਿੱਖ ਵਿੱਚ ਵੀ ਸਰਦਾਰ ਸੋਹੀ ਦੀ ਸਰਦਾਰੀ ਕਾਇਮ ਹੈ। ਦਰਸ਼ਕ ਕਈ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇ ਵੱਖ ਵੱਖ ਰੰਗਾਂ ਦਾ ਆਨੰਦ ਮਾਨਣਗੇ।

ਹਰਜਿੰਦਰ ਸਿੰਘ ਜਵੰਦਾ

ਅੱਜ ਦਾ ...? ਜਾ ਸਾਡੀ ਸੋਚ...! ਅਮਨਜੀਤ ਸਿੰਘ ਖਹਿਰਾ

ਕਿਸੇ ਅਜਨਵੀ ਦੀ ਲਿਖਤ ਪੜੀ ਅਤੇ ਉਸ ਵਿਚ ਕੁਸ ਹੋਰ ਸ਼ਾਮਲ ਕੀਤਾ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ ਹਮਦਰਦੀ ਰਖਣ ਵਾਲੇ ਓਹਨਾ ਸਭ ਲਈ ਕੁਸ ਬਹੁਤ ਜਰੂਰੀ..! ਜਰੂਰ ਪੜ੍ਹਨਾ.. ਅਮਨਜੀਤ ਸਿੰਘ ਖਹਿਰਾ

 

ਅੱਜ ਦਾ ...? ਜਾ ਸਾਡੀ ਸੋਚ...!

ਪ੍ਰਦੂਸ਼ਣ ਨੇ ਸਾਰਿਆ ਦੀ ਬੱਤੀ ਗੁੱਲ ਕੀਤੀ ਪਈ ਹੈ ਪਰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਈ ਦੋਸ਼ ਇਕ ਦੂਜੇ ਉਪਰ ਸੁੱਟ ਕੇ ਸਮਾਂ ਲੰਘਾਇਆ ਜਾ ਰਿਹਾ..! ਕਿਉਂ...?

ਕੇਂਦਰ ਸਰਕਾਰ ਕਹਿੰਦੀ ਕਿ 1200 ਕਰੋੜ ਰੁਪਿਆ ਪਰਾਲੀ ਦੀ ਅੱਗ ਰੋਕਣ ਲਈ ਪੰਜਾਬ,ਹਰਿਆਣੇ ਅਤੇ ਪੱਛਮੀ ਯੂਪੀ ਨੂੰ ਦਿੱਤਾ ਗਿਆ ਪਰ ਅੱਗ ਫਿਰ ਵੀ ਲੱਗੀ...! ਕਿਉਂ...?

ਪੰਜਾਬ ਵਿੱਚ 650 ਕਰੋੜ ਰੁਪਏ ਦੀ ਮਸ਼ੀਨਰੀ ਕਿਸਾਨਾਂ ਨੂੰ ਮੁਹੱਇਆ ਕਰਵਾਈ ਗਈ ਪਰ ਕਿਸਾਨ ਇਸ ਮਸ਼ੀਨਰੀ ਨੂੰ ਰੱਦ ਕਰਕੇ ਪਰਾਲੀ ਸਾੜਨ ਨੂੰ ਤਰਜੀਹ ਦੇ ਰਹੇ ਹਨ...! ਕਿਉਂ ....?

ਪ੍ਰਦੂਸ਼ਣ ਸੰਬੰਧੀ ਬਿਮਾਰੀਆ ਤੇ ਦਵਾਈ ਉਤੇ 600 ਕਰੋੜ ਰੁਪਿਆ ਖਰਚ ਹੋਣ ਦਾ ਅਨੁਮਾਨ ਹੈ ਜਿਸਨੂੰ ਮਨਫੀ ਕੀਤਾ ਜਾ ਸਕਦਾ ਸੀ ਪਰ ਵਾਧਾ ਹੋ ਰਿਹਾ....! ਕਿਉਂ ....?

ਛੋਟੇ ਕਿਸਾਨ ਅੱਗ ਲਾਕੇ ਰਾਜ਼ੀ ਨਹੀਂ ਹਨ।ਉਹਨਾਂ ਨੂੰ ਕੋਈ ਸਬਸਿਡੀ ਜਾਂ ਮਾਈਕ ਸਹਾਇਤਾ ਵੀ ਨਹੀਂ ਮਿਲੀ ਪਰ 80% ਸਬਸਿਡੀ ਲੈਣ ਵਾਲੇ ਵੱਡੇ ਕਿਸਾਨ ਅੱਗ ਲਗਾ ਰਹੇ ਨੇ...! ਕਿਉਂ ...?

ਆਕੜੇ ਦੱਸ ਰਹੇ ਹਨ ਕਿ ਸਾਰੇ ਪ੍ਰਦੂਸ਼ਣ ਵਿੱਚ ਪਰਾਲੀ ਦੀ ਅੱਗ ਦਾ ਹਿੱਸਾ 8-10% ਹੈ ਫਿਰ 90% ਫੈਲਾਆਉਣ ਵਾਲੇ ਕਿਉਂ ਸਾਫ ਬਚ ਕੇ ਨਿਕਲ ਰਹੇ ਹਨ...! ਕਿਉਂ .....?

ਅਸਰ ਸਾਰੇ ਸਮਾਜ ਤੇ ਹੈ ਫਲਾਈਟਾਂ ਡਾਈਵਰਟ ਹੋ ਰਹੀਆ ਹਨ..! ਸਕੂਲ ਬੰਦ ਕੀਤੇ ਜਾ ਰਹੇ ਹਨ ..! ਕਿਉਂ ...?

ਪ੍ਰਵਾਸੀ ਲੋਕ ਟਿਕਟਾਂ ਕੈਂਸਲ ਕਰਵਾ ਰਹੇ ਹਨ..! ਹੈਲਥ ਐਮਰਜੈਂਸੀ ਦੀ ਨੌਬਤ ਆਈ ਹੋਈ ਹੈ..! ਫਿਰ ਵੀ ਸਾਰਾ ਸਮਾਜ ਜ਼ਿੰਮੇਵਾਰ ਤੇ ਇਕਜੁਟ ਕਿਉਂ ਨਹੀ ...! ਸਰਕਾਰਾਂ ਵੀ ਗੰਭੀਰ ਨਹੀਂ..! ਕਿਉਂ ...?

ਤੁਲਸੀ,ਅਦਰਕ,ਸ਼ਹਿਦ,ਹਲਦੀ,ਗੁਲਾਬ ਜਲ,ਨਿੰਬੂ ਦੀ ਜਗਾ ਨਿੰਬੂਲਾਈਜ਼ਰ ਲੈ ਰਹੇ ਹਨ...! ਕਿਉਂ ...?

ਆਰੋ ਫਿਲਟਰਾਂ ਦੀ ਹੱਡੀ ਖੋਰ ਬਰਬਾਦੀ ਤੋਂ ਬਾਦ ਏਅਰ ਫਿਲਟਰ ਬਣਾਆਉਣ ਵਾਲਿਆ ਦੀਆ ਵਾਛਾਂ ਕਿਉਂ ਖਿੜ ਰਹੀਆ ਨੇ...! ਕਦ ਤੱਕ ਕਮਰੇ ਚ ਬੰਦ ਰਹਾਂਗੇ...! ਕਿਉਂ ....?

ਅਮਰੀਕਾ,ਮੈਕਸੀਕੋ ਤੋਂ ਡਿਪੋਰਟ ਹੋਏ ਪੰਜਾਬੀ ਦਿਲ ਕਮਵਾਓ ਖੁਲਾਸੇ ਕਰ ਰਹੇ ਹਨ...! ਕੁੱਟਮਾਰ,ਸ਼ੋਸ਼ਣ ਤੋਂ ਇਲਾਵਾ ਏਜੰਟਾਂ ਵੱਲੋਂ ਪਤੀਆ ਦੇ ਸਾਹਮਣੇ ਪਤਨੀਆ ਨਾਲ ਬਲਾਤਕਾਰ ਦੀਆ ਕਹਾਣੀਆ ਨਸ਼ਰ ਹੋ ਰਹੀਆ ਹਨ ..! ਲੋਕ ਫਿਰ ਵੀ ਪੱਚੀ ਲੱਖ ਲੈਕੇ ਏਜੰਟਾਂ ਦੇ ਦਰਵਾਜ਼ਿਆ ਤੇ ਖੜੇ ਹਨ...! ਕਿਉਂ ...?

ਤੀਹ ਲੱਖ ਦੀ ਠੱਗੀ ਮਰਵਾ ਕੇ ਵਾਪਿਸ ਮੁੜਿਆ ਨੌਜਵਾਨ ਪੰਜਾਬ ਨੂੰ ਨਰਕ ਦੱਸਦਾ ਹੈ ਅਤੇ ਫਿਰ ਬਾਹਰ ਜਾਣ ਦੀ ਗੱਲ ਕਰਦਾ ਹੈ...! ਕਿਉਂ ...?

ਦਸ ਲੱਖ ਮੁੰਡੇ ਕੁੜੀਆ ਹਰ ਸਾਲ ਮਹਿੰਗੇ ਭਾਅ ਲਈ ਅਜ਼ਾਦੀ ਨੂੰ ਲੱਤ ਮਾਰ ਕੇ ਵਿਦੇਸ਼ਾਂ ਚ ਮਿੱਠੀ ਗੁਲਾਮੀ ਮੁੱਲ ਖਰੀਦ ਰਹੇ ਹਨ...! ਜਿਹਨਾਂ ਕੋਲੋਂ ਦੇਸ਼ ਅਜ਼ਾਦ ਹੋਇਆ ਮੁੜ ਓਹਨਾਂ ਕੋਲ ਹੀ ਸ਼ਰਣ ਲੈਣੀ ਪੈ ਰਹੀ ਹੈ....! ਕਿਉਂ ...?

ਚਾਰੇ ਪਾਸੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਦੀਆਂ ਤਿਆਰੀਆਂ, ਪੇਸ਼ਕਾਰੀਆ, ਲੰਗਰ, ਬਰੂਦੀ ਪਟਾਕੇ, ਸਪੀਕਰ ਦਾ ਰੌਲ਼ਾ,ਸ਼੍ਰੀ ਗੁਰੂ ਨਾਨਕ ਦੇਵ ਜੀ ਹਾਜ਼ਿਰ ਪਰ ਸਿੱਖਿਆਵਾ, ਸਿੱਖੀ ਭਾਵਨਾਂਮਾ ਗਾਇਬ ..! ਨਾਅਰਾ ਪੰਜਾਬ ਵੱਸਦਾ ਗੁਰਾਂ ਦੇ ਨਾਮ ਉਤੇ ਪਰ ਗੁਰਾਂ ਦੇ ਮਾਰਗ ਤੇ ਚੱਲਣ ਲਈ ਤਿਆਰ ਕੋਈ ਨਹੀਂ...! ਆਪਣੇ ਆਪਣੇ ਰਸਤੇ,ਕੁਛ ਵੀ ਸਾਂਝਾ ਨਹੀਂ...! ਕਿਉਂ ...?

ਕਰਤਾਰਪੁਰ ਲਾਂਘੇ ਦਾ ਵਿਰੋਧ ਕਰਨ ਵਾਲੇ ਹੁਣ ਲਾਂਘੇ ਦੇ ਖੁੱਲਣ ਦਾ ਸਿਹਰਾ ਲੈ ਰਹੇ ਨੇ ਤੇ ਖੁੱਲਵਾਉਣ ਵਾਲੇ ਘਰਾਂ ਚ ਬੈਠੇ ਹਨ...! ਕਿਉਂ ...?

ਲੋਕਾਂ ਨੂੰ ਅਨੁਸ਼ਾਸਨ ਅਤੇ ਕਾਨੂੰਨ ਦਾ ਡਰ ਨਹੀਂ...!ਲਾਲੋ ਮਲਕ ਭਾਗੋਆ ਤੋਂ ਲੁਕਦੇ ਫਿਰ ਰਹੇ ਹਨ...!ਕੋਧਰਾ ਗਾਇਬ ਹੈ,ਸ਼ਾਹੀ ਪਕਵਾਨਾਂ ਦੀ ਚੜਤ...! ਕਿਉਂ ...?

ਪਰ ਇਹ ਸਾਰੀਆ ਗੱਲਾਂ ਮੇਰੇ ਦਿਮਾਗ ਚ ਕਿਉ ਆ ਰਹੀਆਂ ਹਨ...! 

ਲੱਗਦਾ ਦਿਮਾਗ ਚ ਗੜਬੜ ਹੈ ਜਾਂ ਧੂੰਏ ਦਾ ਅਸਰ ਹੋਗਿਆ....!

ਬੋਲਿਆ ਤੇ ਮਾਰ ਦੇਣਗੇ...!

ਨਾ ਬੋਲਿਆ ਤਾਂ ਮਰ ਜਾਵਾਂਗਾ..!

ਇਹ ਸੱਭ ਕੁਜ ਸੋਚ ਰਿਹਾ ਹੈ ਪੰਜਾਬ..! ਜੇਕਰ ਨਹੀਂ ਵੀ ਸੋਚ ਰਿਹਾ ਤਾਂ ਸੋਚ ਲੈਣਾ ਚਾਹੀਦਾ ਹੈ। ਜਿਉਣ ਲਈ ਸੋਚਣਾ ਪਵੇਗਾ...! ਇਹ ਹੈ ਇਕ ਅਹਿਮ ਸਵਾਲ .(?)

 

ਸ਼੍ਰੀ ਅਨੰਦਪੁਰ ਸਾਹਿਬ ਮਤੇ ਦੇ ਬਾਨੀ 21ਵੀਂ ਸਦੀ ਦੇ ਲੋਹ ਪੁਰਸ਼-ਪ੍ਰਿਤਪਾਲ ਸਿਵੀਆ

ਟਕਸਾਲੀ ਅਕਾਲੀ ਯੁੱਗ ਦੇ ਆਖਰੀ ਚਿਰਾਗ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਯਾਦ ਕਰਦਿਆ....

ਦੇਸ਼ ਦੀ ਆਜਾਦੀ ਤੋਂ ਬਾਅਦ ਹਿਦੋਸਤਾਨ ਦੇ ਹਾਕਮਾਂ ਵਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਪੰਜਾਬ ਭਰ 'ਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਸੀ। ਸਿੱਖ ਲੀਡਰਾਂ ਦੇ ਹਾਸ਼ੀਏ 'ਚ ਚਲੇ ਜਾਣ ਤੋ ਬਾਅਦ ਦਿੱਲੀ ਦੀ ਹਕੂਮਤ ਨੇ ਦੇਸ਼ ਭਰ 'ਚ ਭਾਸ਼ਾ ਦੇ ਅਧਾਰਤ ਸੂਬਿਆਂ ਦੀ ਨਵੀ ਹੱਦਬੰਦੀ ਕੀਤੀ। ਪਰ ਪੰਜਾਬ ਵਾਰੀ ਮੀਗਣਾਂ ਪਾ ਕੇ ਲੰਗੜੇ ਸੂਬੇ ਦੀ ਮੰਗ ਮੰਨੀ। ਸਿੱਖ ਕੌਮ ਅੰਦਰ ਫੈਲੀ ਇਸ ਬੇਗਾਨੇਪੁਣੇ ਦੀ ਭਾਵਨਾ ਦੀ ਤਰਜਮਾਨੀ ਕਰਦਾ ਮਤਾ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰਕੇ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰ  ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਅਮਰ ਕਰ ਗਿਆ। ਉਨ੍ਹਾਂ ਸਾਰੀ ਉਮਰ ਘਰ ਭਰਨ ਦੀ ਥਾਂ ਪੰਥ ਦੀ ਚੜਦੀ ਕਲਾ, ਖਾਲਸੇ ਦੇ ਬੋਲਬਾਲੇ ਦੇ ਸਿਧਾਂਤ ਤੇ ਪਹਿਰਾ ਦਿੱਤਾ।  ਭਾਵੇਂ ਅੱਜ ਸਿੱਖ ਕੌਮ ਦਾ ਅਣਮੋਲ ਹੀਰਾ ਸਰੀਰ ਕਰ ਕੇ ਇਸ ਦੁਨੀਆਂ ਤੋਂ ਸਾਡੇ ਕੋਲ ਨਹੀਂ ਹੈ ਪਰ ਉਨ੍ਹਾਂ ਵਲੋਂ ਪੰਥਪ੍ਰਸਤੀ ਦੀ ਪਾਈਆਂ ਲੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਤਿਕਾਰ ਨਾਲ ਯਾਦ ਕੀਤਾ ਅਤੇ ਮਾਣ ਨਾਲ ਪੜ੍ਹਿਆ ਜਾਵੇਗਾ।

                 ਪੰਥ ਦੇ ਇਸ ਅਣਮੋਲ ਹੀਰੇ ਦਾ ਜਨਮ ਸਿੱਖ ਘੋਲਾਂ ਦੇ ਯੋਧੇ ਜੱਥੇਦਾਰ ਛਾਂਗਾ ਸਿੰਘ ਦੇ ਘਰ ਮਾਤਾ ਜਸਮੇਲ ਕੌਰ ਦੀ ਕੁੱਖੋਂ 1929 'ਚ ਪਿੰਡ ਚੱਕ ਜਿਲ੍ਹਾ ਲਾਇਲਪੁਰ ਪਾਕਿਸਤਾਨ 'ਚ ਹੋਇਆ। ਉਨ੍ਹਾਂ ਪੰਥਪ੍ਰਸਤ ਟਕਸਾਲੀ ਅਕਾਲੀ ਬਰਨਾਲਾ ਸਰਕਾਰ ਦੇ ਰਾਜ ਮੰਤਰੀ ਜਥੇਦਾਰ ਦਲੀਪ ਸਿੰਘ ਤਲਵੰਡੀ ਕਲਾਂ (ਲੁਧਿ:) ਦੀ ਸੰਗਤ 'ਚ ਸੁਰੂ ਕੀਤੇ ਆਪਣੇ ਰਾਜਨੀਤਿਕ ਸਫਰ ਦੋਰਾਨ 10 ਸਾਲ ਪਿੰਡ ਦੀ ਸਰਪੰਚੀ, 50 ਸਾਲ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਦੇ ਨਾਲ ਨਾਲ 1967 'ਚ ਰਾਏਕੋਟ ਤੋ ਵਿਧਾਇਕੀ ਅਤੇ 1980 'ਚ ਐਮ ਪੀ ਤੱਕ ਦਾ ਅਜਿੱਤ ਸਫਰ ਬੜੀ ਸ਼ਾਨ ਨਾਲ ਮੁਕੰਮਲ ਕੀਤਾ। 1970 ਦੀ ਬਾਦਲ ਸਰਕਾਰ 'ਚ ਆਪ ਨੂੰ ਕੈਬਨਿਟ ਮੰਤਰੀ ਦੇ ਪਦ ਦਾ ਮਾਣ ਬਖਸ਼ਿਆ। ਨਿਵਾਣਾ ਵੱਲ ਜਾ ਰਹੀ ਸਿੱਖ ਕੌਮ ਲਈ 1978 'ਚ ਜੱਥੇਦਾਰ ਤਲਵੰਡੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣਾ ਚੜਦੀ ਕਲਾ ਲੈ ਕੇ ਆਇਆ ਉਨ੍ਹਾਂ ਨੇ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰ, ਲਾਗੂ ਕਰਾਉਣ ਲਈ ਮੋਰਚਾ ਲਾ ਕੇਂਦਰ ਦੀ ਹੰਕਾਰੀ ਕਾਂਗਰਸ ਸਰਕਾਰ ਦੀ ਚੂਲਾ ਹਿਲਣ ਲਾ ਦਿੱਤੀਆਂ। ਸੰਨ 2000 'ਚ ਆਪ ਦਾ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਚੁਣੇ ਜਾਣਾ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਾਪਤੀਆਂ ਲਈ ਲਈ ਹਮੇਸ਼ਾਂ ਸੁਨਿਹਰੀ ਯੁੱਗ ਵਜੋਂ ਯਾਦ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਪਤਿੱਤਪੁਣੇ 'ਚ ਮਲੀਨ ਹੋ ਰਹੀ ਕੌਮ ਨੂੰ ਮੁੜ ਧਰਮ ਦੀ ਲੀਹਾਂ 'ਤੇ ਪਾ  ਬੁਲੰਦੀਆਂ ਤੇ ਪਹੁੰਚਾਇਆ।ਭਾਂਵੇਂ ਸਰੀਰ ਕਰਕੇ 19 ਸਤੰਬਰ 2014  ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਆਪਣੇ ਸੁਆਸਾਂ ਦੀ ਪੂੰਜੀ ਸਮੇਟ ਉਸ ਅਕਾਲ ਪੁਰਖ ਦੀ ਨਿੱਘੀ ਗੋਦ 'ਚ ਜਾ ਵਿਰਾਜਿਆ। ਪਰ ਉਨ੍ਹਾਂ ਵਲੋਂ ਪਾਏ ਪੂਰਨਿਆਂ ਤੇ ਅੱਜ ਵੀ ਹਰ ਪੰਥ ਪ੍ਰਸਤ ਸਿੱਖ ਚੱਲਣਾ ਮਾਣ ਸਮਝੇਗਾ।

 ਜਰਨਲਿਸਟ ਪ੍ਰਿਤਪਾਲ ਸਿੰਘ ਸਿਵੀਆ

ਦੁਨੀਆਂ ਦੇ ਵਿੱਚ ਰੱਖ ਫਕੀਰਾ

ਇੱਕ ਵਿਚਾਰ ਹੈ ਕਿ ਜੇ ਕਰ ਤੁਹਾਡੇ ਤੇ ਚੰਗੇ ਦਿਨ ਆ ਗਏ ਨੇ ਹੋਰ ਵੀ ਨਿਮਰਤਾ ਵਾਲੇ ਬਣ ਜਾਉ ਕਿਉਂ ਕਿ ਉਪਰ ਵਾਲਾ ਸਾਡੀ ਪ੍ਰੀਖਿਆ ਲੈ ਰਿਹਾ  ਹੁੰਦਾ ਹੈ ਕਿ ਅਸੀਂ ਉਸ ਦੀ ਕਿਰਪਾ ਦੇ ਪਾਤਰ ਹਾਂ ਵੀ ਕਿ ਨਹੀਂ।ਇਨਸਾਨ ਉਹੀ ਵਧੀਆ ਹੁੰਦਾ ਹੈ ਜੋ ਬੁਰੀ ਸਥਿਤੀ ਵਿੱਚ ਤਿਲਕਦਾ ਨਹੀਂ ਅਤੇ ਅੱਛੀ ਸਥਿਤੀ ਵਿੱਚ ਉਛੱਲਦਾ ਨਹੀਂ।ਕੁਦਰਤ ਦਾ ਨਿਯਮ ਹੈ ਜਿਸ ਕੋਲ ਜੋ ਹੈ ਉਹੀ ਵੰਡਦਾ ਹੈ ਜਿਵੇਂ ਸੁਖੀ ਸੁੱਖ,ਦੁਖੀ ਦੁਖ,ਗਿਆਨੀ ਗਿਆਨ ਅਤੇ ਭਰਮੀਂ ਭਰਮ ਵੰਡਦਾ ਹੈ।ਲੋਕ ਚਾਹੁੰਦੇ ਨੇ ਕਿ ਤੁਸੀਂ ਚੰਗਾ ਕੰਮ ਕਰੋ ਪਰ ਉਹ ਇਹ ਵੀ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਕਰੋ।
       ਮੰਜ਼ਿਲ ਪਾਉਣੀ ਚਾਹੁੰਦੇ ਹੋ ਤਾਂ ਆਪਣੇ ਪਥ ਪ੍ਰਦਰਸ਼ਕ ਖੁਦ ਬਣੋ। ਉੁਹ ਅਕਸਰ ਭਟਕ ਜਾਂਦੇ ਹਨ ਜਿੰਨਾਂ ਨੂੰ ਸਹਾਰਾ ਮਿਲ ਜਾਂਦਾ ਹੈ।ਖੁਦ ਦੀ ਤਰੱਕੀ ਲਈ ਇਨਾਂ ਵਕਤ ਲਗਾ ਦਿਉ ਕਿ ਸਾਨੂੰ ਦੂਜੇ ਦੀ ਬੁਰਾਈ ਕਰਨ ਦਾ ਸਮਾਂ ਨਾ ਮਿਲੇ।ਖੁਦ ਤੇ ਭਰੋਸਾ ਹੋਵੇ ਤਾਂ ਹਰ ਮੁਸੀਬਤ ਨਾਲ ਟਾਕਰਾ ਲਿਆ ਜਾ ਸਕਦਾ ਹੈ।ਬਾਹਰ ਦੀਆਂ ਚਣੌਤੀਆਂ ਨਾਲ ਨਹੀਂ ਅਸੀਂ ਅੰਦਰ ਦੀਆਂ ਕਮਜ਼ੋਰੀਆਂ ਨਾਲ ਹਾਰਦੇ ਹਾਂ।ਤੁਹਾਡੇ ਕਰਮ ਹੀ ਤੁਹਾਡੀ ਪਹਿਚਾਣ ਹਨ ਨਹੀਂ ਤਾਂ ਇੱਕੋ ਨਾਮ ਦੇ ਕਈ ਇਨਸਾਨ ਹੁੰਦੇ ਹਨ।ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਈ ਵਾਰ ਹਾਰ ਹੋ ਜਾਂਦੀ ਹੈ ਪਰ ਸਾਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ ਕਿਉਂਕਿ ਕੀੜੀ ਵਰਗਾ ਅਦਨਾ ਜਿਹਾ ਜੀਵ ਵੀ ਡਿੱਗ ਡਿੱਗ ਕਿ ਮੰਜ਼ਿਲ ਪਾ ਲੈਂਦਾ ਹੈ।ਰੁਕਾਵਟਾਂ ਤਾਂ ਜਿਉਂਦੇ ਇਨਸਾਨ ਦੇ ਹਿੱਸੇ ਆਉਂਦੀਆਂ ਹਨ, ਮੁਰਦੇ ਲਈ ਤਾਂ ਸਭ ਰਾਹ ਦੇ ਦਿੰਦੇ ਨੇ।ਜੇ ਜ਼ਿੰਦਗੀ ਸਾਡਾ ਕਦਮ ਕਦਮ ਤੇ ਇਮਤਿਹਾਨ ਲੈਂਦੀ ਹੈੈ ਸਾਨੂੰ ਕੱਝ ਨਾ ਕੁੱਝ ਤਾਂ ਬਣਾਏਗੀ ਹੀ।ਜ਼ਿੰਦਗੀ ਨੂੰ ਅਸਾਨ ਨਹੀਂ ਖੁਦ ਨੂੰ ਮਜ਼ਬੂਤ ਬਣਾਉਣਾ ਪੈਂਦਾ ਹੈ,ਉਤਮ ਸਮਾਂ ਕਦੇ ਨਹੀਂ ਆਉਂਦਾ,ਸਮੇਂ ਨੂੰ ਹੀ ਮਜ਼ਬੂਤ ਬਣਾਉਣਾ ਪੈਂਦਾ ਹੈ।ਲੋਕ ਜੇ ਸਾਥ ਨਹੀਂ ਦਿੰਦੇ ਤਾਂ ਬੁਰਾ ਨਾ ਮੰਨਣਾ ਕਿਉਂਕਿ ਸੁਪਨੇ ਜੇ ਤੁਹਾਡੇ ਨੇ ਤਾਂ ਕੋਸ਼ਿਸ਼ ਵੀ ਤੁਹਾਡੀ ਹੋਵੇਗੀ। ਮੈਂ ਇਹ ਕੰਮ ਕਰ ਸਕਦਾਂ ਹਾਂ ਜ਼ਿਆਦਾ ਮੱਹਤਵ ਰੱਖਦਾ ਹੈ ਬਨਿਸਬਤ ਤੁਹਾਡੇ ਗਿਆਨ ਤੋਂ।
           ਜੀਵਨ ਚ ਪਛਤਾਵਾ ਕਰਨਾ ਛੱਡੋ,ਕੰਮ ਕੁੱਝ ਇਸ ਤਰਾਂ ਦੇ ਕਰੋ ਕਿ ਤਹਾਨੂੰ ਛੱਡ ਜਾਣ ਜਾਣ ਵਾਲੇ ਪਛਤਾਉਣ।ਪ੍ਰਸੰਸਾ ਕਰਨੀ ਸਿੱੱਖੋ ਜੇ ਕਰ ਇਹ ਕਲਾ ਸਿੱਖ ਲਈ ਤਾਂ ਅਸੀਂ ਹਰ ਉਦਾਸ ਚਿਹਰੇ ਤੇ ਨੂਰ ਲਿਆ ਸਕਦੇ ਹਾਂ।ਮਿਲਦਾ ਤਾਂ ਬਹੁਤ ਕੱਝ ਹੈ ਜ਼ਿੰਦਗੀ ਚ ਪਰ ਅਸੀਂ ਗਿਣਤੀ ਉਸ ਦੀ ਕਰਦੇ ਹਾਂ ਜੋ ਨਹੀਂ ਮਿਿਲਆ।ਇਕੱਲਿਆਂ ਹੀ ਲੜਨੀ ਪੈਂਦੀ ਹੈ ਜ਼ਿੰਦਗੀ ਦੀ ਲੜਾਈ ਕਿਉਂ ਕਿ ਲੋਕ ਸਲਾਹ ਦਿੰਦੇ ਨੇ ਸਾਥ ਨਹੀਂ।ਹਰ ਇਨਸਾਨ ਆਪਣੀ ਜ਼ੁਬਾਨ ਦੇ ਪਿੱਛੇ ਛੁਪਿਆ ਹੋਇਆ ਹੈ ਜੇ ਕਰ ਅਸੀਂ ਉਸ ਦੀ ਔਕਾਤ ਦੇਖਣੀ ਚਾਹੁੰਦੇ ਹਾਂ ਅਸੀਂ ਉਸਦੇ ਬੋਲਾਂ ਚੋਂ ਲੱਭ ਸਕਦੇ ਹਾਂ।ਜ਼ਿੰਦਗੀ ਚ ਅਗਰ ਤੁਹਾਡੇ ਤੋਂ ਕੋਈ ਰੁੱਸ ਜਾਵੇ ਤਾਂ ਗਲਤੀ ਨਾ ਦੇਖਣਾ ਕਿਸਦੀ ਹੈ,ਤੁਰੰਤ ਮੰਨ ਜਾਣਾ ਕਿਉਂਕਿ ਜ਼ਿੱਦ ਦੀ ਜੰਗ ਵਿੱਚ ਜਿੱਤ ਅਕਸਰ ਦੂਰੀਆਂ ਦੀ ਹੁੁੰਦੀ ਹੈ।ਸਚਾਈ ਤੇ ਅੱਛਾਈ ਲਈ ਪੂਰੀ ਦੁਨੀਆਂ ਘੁੰਮ ਲਵੋ ਜੇਕਰ ਇਹ ਤੁਹਾਡੇ ਅੰਦਰ ਨਹੀਂ ਤਾਂ ਕਿਤੇ ਵੀ ਨਹੀਂ।ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਜੇ ਕਰ ਇਹ ਵੀ ਤੁਸੀਂ ਸੋਚੋਗੇ ਤਾਂ ਫਿਰ ਲੋਕ ਕੀ ਸੋਚਣਗੇ।ਇਨਸਾਨ ਦਾ ਪਤਨ ਉਸੇ ਦਿਨ ਤੋਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਆਪਣਿਆਂ ਨੂੰ ਹੇਠਾਂ ਸੁੱਟਣ ਦੀ ਸਲਾਹ ਗੈਰਾਂ ਕੋਲੋਂ ਲੈਣਾ ਸ਼ੁਰੂ ਕਰ ਦਿੰਦੇ ਹਾਂ।
         ਭੀੜ ਦਾ ਹਿੱਸਾ ਨਹੀਂ ਭੀੜ ਦੀ ਵਜਾ੍ਹ ਬਣੋ,ਸਰੋਤੇ ਨਹੀਂ ਬੁਲਾਰੇ ਬਣੋ ਆਪਣੇ ਲਫਜਾਂ ਦੇ ਸ਼ਾਹ ਅਸਵਾਰ ਬਣੋ।ਬਰਸਾਤ ਚ ਭਿੱਜਣ ਨਾਲ ਲਿਬਾਸ ਬਦਲਦੇ ਨੇ,ਪਸੀਨੇ ਨਾਲ ਭਿੱਜਣ ਨਾਲ ਇਤਿਹਾਸ ਬਦਲ ਜਾਂਦੇ ਨੇ।ਬੇਸ਼ੱਕ ਆਪਣੇ ਬੱਚੇ ਨੂੰ ਗਲ਼ ਨਾਲ ਲਾ ਕੇ ਰੱਖੋ ਪਰ ਉਸ ਨੂੰ ਦੁਨੀਆਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿਖਾਉ ਕਿਉਂ ਕਿ ਗਮਲੇ ਦੇ ਪੌਦੇ ਅਤੇ ਜੰਗਲ ਦੇ ਦਰੱਖਤ ਚ ਬਹੁਤ ਫਰਕ ਹੁੰਦਾ ਹੈ।ਆਪਣੇ ਜੀਵਨ ਚ ਕਿੰਨਾਂ ਵੀ ਉੱਚਾ ਚਲੇ ਜਾਉ ਪਰ ਆਪਣੀ ਗਰੀਬੀ ਤੇ ਬੁਰਾ ਵਕਤ ਕਦੇ ਨਾ ਭੁੱਲਣਾ।ਕੋਈ ਸਾਡੇ ਨਾਲ ਨਹੀਂ ਤਾਂ ਫਿਕਰ ਨਾਂ ਕਰੋ ਦੁਨੀਆਂ ਚ ਖੁਦ ਤੋਂ ਵਧ ਕੇ ਕੋਈ ਹਮ ਸ਼ਫਰ ਨਹੀਂ ਹੁੰਦਾ।ਨਿਗਾਹ ਮੰਜ਼ਿਲ ਤੇ ਰੱਖੋ ,ਡਿੱਗਦੇ ਰਹੋ ਪਰ ਸੰਭਲਦੇ ਰਹੋ ਹਵਾਵਾਂ ਭਾਵੇਂ ਲੱਖ ਕੋਸ਼ਿਸ਼ ਕਰਨ ਚਿਰਾਗ ਬੁਝਾਉਣ ਦੀ, ਪਰ ਬਲਦੇ ਰਹੋ।ਪੂਰੇ ਦੀ ਖੁਹਾਇਸ਼ ਵਿੱਚ ਇਨਸਾਨ ਬਹੁਤ ਕੱੁਝ ਗੁਆ ਲੈਂਦਾ ਹੈ ਉਹ ਭੁੱਲ ਜਾਂਦਾ ਹੈ ਕਿ ਅੱਧਾ ਚੰਦ ਵੀ ਖੂਬਸੂਰਤ ਹੁੰਦਾ ਹੈ।ਜੇ ਕਰ ਤੁਸੀਂ ਕੋਈ ਮਹਾਨ ਕੰਮ ਨਹੀਂ ਕਰ ਸਕਦੇ ਤਾਂ ਛੋਟੇ ਕੰਮ ਨੂੰ ਮਹਾਨ ਤਰੀਕੇ ਨਾਲ ਕਰੋ।ਜ਼ਿਦਗੀ ਚ ਕਦੇ ਉਦਾਸ ਨਾ ਹੋਣਾ, ਕਿਸੇ ਗੱਲ ਤੇ ਨਿਰਾਸ਼ ਨਾ ਹੋਣਾ,ਇਹ ਜ਼ਿੰਦਗੀ ਹੈ ਚੱਲਦੀ ਰਹੇਗੀ ਪਰ ਆਪਣੀ ਜ਼ਿੰਦਗੀ ਦਾ ਅੰਦਾਜ਼ ਨਾ ਖੋਣਾ।ਤਜ਼ਰਬੇ ਨੇ ਸ਼ੇਰਾਂ ਨੂੰ ਖਾਮੋਸ਼ ਰਹਿਣਾ ਸਿਖਾਇਆ ਹੈ ਕਿਉਂਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਹੁੰਦੇ ।ਜੇ ਕਰ ਤੁਸੀਂ ਸਹੀ ਹੋ ਤਾਂ ਕੁੱਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ ਬੱਸ ਸਹੀ ਬਣੇ ਰਹੋ,ਗਵਾਹੀ ਵਕਤ ਖੁਦ ਦੇਵੇਗਾ।
             ਤੁਸੀਂ ਕਿਸੇ ਲਈ ਭਾਵੇਂ ਆਪਣਾ ਵਜ਼ੂਦ ਦਾਅ ਤੇ ਲਗਾਅ ਦਿਉ ਉਹ ਉਦੋਂ ਤੱਕ ਤੁਹਾਡਾ ਹੈ ਜਦੋਂ ਤੱਕ ਤੁਸੀਂ ਉਸਦੇ ਕੰਮ ਦੇ ਹੋ।ਜਿਸ ਦਿਨ ਤੁਸੀਂ ਉਸਦੇ ਕੰਮ ਦੇ ਨਹੀਂ ਰਹੇ ਉਸ ਦਿਨ ਉਹ ਤਹਾਡੀਆਂ ਸਾਰੀਆਂ ਅੱਛਾਈਆਂ ਭੁੱਲ ਕੇ ਆਪਣੀ ਔਕਾਤ ਦਿਖਾ ਦੇਵੇਗਾ।ਸਸਤੇ ਲੋਕ ਬਦਲ ਤਾਂ ਜਾਂਦੇ ਨੇ ਪਰ ਸਬਕ ਬੜਾ ਕੀਮਤੀ ਦੇ ਜਾਂਦੇ ਨੇ।ਜ਼ਿੰਦਗੀ ਖੇਡ ਦੀ ਵੀ ਉਸੇ ਨਾਲ ਹੈ ਜਿਹੜਾ ਖਿਡਾਰੀ ਬਿਹਤਰੀਨ ਹੁੰਦਾ ਹੈ। ਅਸੀਂ ਤਸਵੀਰਾਂ ਵੀ ਉਹਨਾਂ ਮਹਾਂਪੁਰਸ਼ਾਂ ਦੀਆਂ ਹੀ ਆਪਣੇ ਘਰ ਚ ਰੱਖਦੇ ਹਾਂ ਜਿਹਨਾਂ ਨੇ ਇਸ ਦੁਨੀਆਂ ਲਈ ਕੁੱਝ ਵੱਖਰਾ ਕੀਤਾ ਹੁੰਦਾ ਹੈ ਨਹੀਂ ਤਾਂ ਅਸੀਂ ਆਪਣੇ ਵੱਡ ਵਡੇਰਿਆਂ ਦੀਆਂ ਫੋਟੋਆਂ ਲਾਉਣਾ ਵੀ ਭੁੱਲ ਜਾਂਦੇ ਹਾਂ।ਇਸੇ ਲਈ ਕਿਹਾ ਗਿਆ ਹੈ ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ,ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ।          
 

ਮੇਰਾ ਦੇਸ ਮਹਾਨ...?

ਮੇਰਾ ਦੇਸ ਮਹਾਨ...?

ਧਰਤੀ ਉੱਤੇ ਭਾਰ ਦਾ ਨਾਮ ਭਾਰਤ ਦੇਸ ਹੈ।

ਇਥੇ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਦਾ ਨਾਮ ਮੀਡੀਆ ਹੈ। 

ਏਥੇ ਬਲਾਤਕਾਰ ਧਾਰਮਿਕ ਥਾਵਾਂ ਤੇ ਕੀਤੇ ਜਾਂਦੇ ਹਨ ਅਤੇ ਭਗਤੀ ਬੀਆਬਾਨਾਂ ਵਿੱਚ ਜਾਕੇ ਕੀਤੀ ਜਾਂਦੀ ਹੈ। 

ਏਥੇ ਸਭ ਤੋਂ ਅਲੌਕਿਕ ਉਹ ਲੋਕ ਹਨ ਜੋ ਸਿਰ ਵਿੱਚ ਦਿਮਾਗ ਦੀ ਜਗਾ ਤੂੜੀ ਲੈਕੇ ਪੈਦਾ ਹੋਏ ਹਨ। 

ਏਥੋਂ ਦੇ ਕੁਝ ਤਬਕਿਆਂ ਨੂੰ ਆਵਦਾ ਇਸ ਦੇਸ਼ ਵਿਚ ਜੰਮਣ ਦਾ ਬਹੁਤ ਅਫਸੋਸ ਹੈ। 

ਇਥੋਂ ਦੀ ਇੱਕ ਪ੍ਰਜਾਤੀ ਜੋ ਆਵਦੀ ਗੁਲਾਮ ਹੋਣ ਦੀ ਹੀ ਗੱਲ ਤੋਂ ਅਣਜਾਣ ਹੈ। 

ਇੱਥੇ ਪੜੇ ਲਿਖੇ ਨੌਜਵਾਨ ਨਸ਼ੇ ਕਰਦੇ ਹਨ ਤੇ ਅਨਪੜ ਸਰਕਾਰ ਚਲਾਉਂਦੇ ਹਨ।

ਇਥੇ ਇੰਜੀਨੀਅਰ ਬਾਬਿਆਂ ਦੀ ਇੱਕ ਟੀਮ ਹੈ ਜੋ ਕਿਸੇ ਵੀ ਗ੍ਰਹਿ ਦਾ ਸਟੇਰਿੰਗ ਘੁੰਮਾ ਕੇ ਤਕਦੀਰਾਂ ਬਦਲ ਸਕਦੀ ਹੈ। 

ਏਥੇ ਅਸਲੀ ਦੁੱਧ ਡੋਲ ਦਿੱਤਾ ਜਾਂਦਾ ਹੈ ਤੇ ਨਕਲੀ ਦੁੱਧ ਨਾਲ ਬੱਚੇ ਪਾਲੇ ਜਾਂਦੇ ਹਨ। 

ਏਥੇ ਲੋਕਾਂ ਨੂੰ ਬਾਬਿਆਂ ਦੇ ਸੇਬ ਜਾਂ ਕਿਸੇ ਹੋਰ ਫਲ ਖਾ ਕੇ ਬੱਚਾ ਪੈਦਾ ਕਰਨ ਦੀ ਮੁਹਾਰਤ ਹਾਸਿਲ ਹੈ। 

ਏਥੋਂ ਦੀ ਸਰਕਾਰ ਯੱਗ ਕਰਕੇ ਦੇਸ਼ ਦੀ ਰੱਖਿਆ ਮਜ਼ਬੂਤ ਕਰਦੀ ਹੈ ਨਾ ਕਿ ਨਵੇਂ ਜਹਾਜ਼ ਜਾਂ ਹਥਿਆਰ ਬਣਾਕੇ।

ਏਥੇ ਸ਼ਨੀ ਗ੍ਰਹਿ ਨੂੰ ਰੈਲਾ ਕਰਨ ਲਈ ਸਰੋਂ ਦਾ ਤੇਲ ਦੇਣ ਵਾਲੇ ਮਿਸਤਰੀ ਸ਼ਨੀਵਾਰ ਨੂੰ ਚੌਂਕ ਜਾਂ ਰੇਲਵੇ ਸਟੇਸ਼ਨਾਂ ਤੇ ਪਾਏ ਜਾਂਦੇ ਹਨ।  

ਏਥੇ ਮਹਾਨ ਟੂਲ ਐਂਡ ਡਾਈ ਵਾਲੇ ਮਹਾਨ ਕਾਰੀਗਰ ਇੱਕ ਸਰੀਰ ਵਿੱਚ 2 ਆਤਮਾਵਾਂ ਨੂੰ ਫਿੱਟ ਕਰ ਸਕਦੇ ਹਨ ਜਾਂ ਕੱਢ ਸਕਦੇ ਹਨ। 

ਗਾਂ ਦੇ ਮੂਤ ਨਾਲ ਕੈਂਸਰ ਠੀਕ ਕਰਨ ਦੀ ਮਹਾਨ ਖੋਜ ਵੀ ਇਸੇ ਦੇਸ਼ ਦੀ ਦੇਣ ਹੈ। 

ਇੱਥੇ ਜਨਾਨੀ ਦੇ ਇੱਕ ਦਿਨ ਭੁੱਖੀ ਰਹਿਣ ਨਾਲ ਨਾਲ ਬੰਦੇ ਦੀ ਉਮਰ ਲੰਬੀ ਹੋ ਜਾਂਦੀ ਹੈ । 

ਇੱਥੇ ਗਾਂ ਨੂੰ ਕੁਝ ਲੋਕ ਮਾਂ ਕਹਿੰਦੇ ਹਨ,  ਪਰ ਗਾਂ ਦੇ ਪਤੀ (ਬੈਲ) ਨੂੰ ਪਿਤਾ ਨਹੀਂ ਮੰਨਦੇ । 

ਇਥੋਂ ਦੇ ਲੋਕ ਪਾਣੀ ਪਾ ਕੇ ਸੂਰਜ ਨੂੰ ਵੀ ਠੰਡਾ ਕਰ ਸਕਦੇ ਹਨ ।

ਇਥੋਂ ਦੇ ਲੀਡਰ ਰੋਟੀ ਦੀ ਜਗ੍ਹਾ ਰੇਤਾ, ਬਜਰੀ ਤੇ ਪੁੱਲ ਆਦਿ ਖਾਂਦੇ ਹਨ ।

ਇਥੋਂ ਦੇ ਮਰੀ ਜਮੀਰ ਵਾਲੇ ਲੋਕ ਇੱਕ ਦਾਰੂ ਦੀ ਬੋਤਲ ਲੇ ਕੇ ਲੀਡਰਾਂ ਕੋਲੋ ਪੰਜ ਸਾਲ ਛਿੱਤਰ ਖਾਂਦੇ ਹਨ।

ਇੱਥੇ ਬਾਬੇ ਫ਼ਿਲਮਾਂ ਵਿਚ ਵੀ ਐਕਟਿੰਗ ਕਰਦੇ ਹਨ ਤੇ ਰਾਤ ਨੂੰ ਬਾਬਿਆਂ ਦੇ ਖੁਰ (ਪੈਰ) ਘੁਟਣ ਲਈ ਮਾਂ - ਬਾਪ ਆਪਣੀਆ ਧੀਆਂ ਨੂੰ ਆਪ ਬਾਬੇ ਕੋਲ ਛੱਡ ਕੇ ਆਉਂਦੇ ਹਨ ਤੇ ਬਾਬਾ ਉਨ੍ਹਾਂ ਨੂੰ ਗੁਫਾ ਚ ਮਾਫ਼ੀ ਵੀ ਦਿੰਦਾ ਹੈ।

ਇੱਥੇ ਜਿਉਦਿਆ ਨੂੰ ਮਾਰਿਆ ਤੇ ਮਰਿਆ ਦੀ ਪੂਜਾ ਕੀਤੀ ਜਾਂਦੀ ਹੈ ।

ਏਥੇ ਲੋਕ ਸਿਰਫ ਪੱਥਰਾਂ ਨੂੰ ਪਿਆਰ ਕਰਦੇ ਹੱਨ, ਇਸਤਰੀ ਜੇ ਪੱਥਰ ਦੀ ਹੋਵੇ ਤਾਂ ਮਾਤਾ ਕਹਿ ਕੇ ਪੂਜਦੇ ਹਨ ਤੇ ਜੇ ਜਿੰਦਾ ਮਿਲ ਜਾਵੇ ਤਾਂ ਉਸਨੂੰ ਨੋਚਦੇ ਹਨ ਤੇ ਬਲਾਤਕਾਰ ਕਰਦੇ ਹਨ।

ਇੱਥੇ ਕੁੜੀਆਂ ਨੂੰ ਕੁੱਖ ਵਿਚ ਮਾਰਿਆ ਤੇ ਪੁੱਤਾਂ ਨੂੰ ਦਾਜ ਪਿੱਛੇ ਵੇਚਿਆ ਜਾਂਦਾ ਹੈ ।

ਇੱਥੇ ਦੀਆਂ ਸਰਕਾਰਾਂ ਆਟੇ ਦਾਲਾਂ ਫਰੀ ਦੇਕੇ ਲੋਕਾਂ ਨੂੰ ਮੰਗਤਿਆਂਦੇ ਰੂਪ ਵਿੱਚ ਦੇਖਦੀਆਂ ਹਨ।

ਤਾਹਿ ਤਾਂ ਆਖਦੇ ਹਾਂ ਮੇਰਾ ਦੇਸ ਮਹਾਨ ਹੈ ਜਿਸ ਦਾ ਨਾਂ ਭਾਰਤ ਹੈ।

 

ਸੋਚਣ ਦੀ ਲੋੜ-ਹਰਨਰਾਇਣ ਸਿੰਘ ਮੱਲੇਆਣਾ

ਕੁਦਰਤ ਦੀ ਆਰਤੀ ਸਿਰਜਣ ਵਾਲਾ ਬਾਬਾ ਨਾਨਕ ਜੇ ਅੱਜ ਹੁੰਦੇ ਤਾਂ ,ਚੱਲਦੇ ਬਾਰੂਦੀ ਪਟਾਕੇ ਵੇਖ ਕੇ ਕੁਦਰਤ ਤੋਂ ਕਿੰਨੇ ਪਰੇਸ਼ਾਨ ਹੁੰਦੇ।ਪਵਨ ਪਿਤਾ ਨੂੰ ਦਿੱਤਾ ਜਾਂਦਾ ਜਹਿਰ ਵੇਖ ਕੇ ਤੜਪ ਰਹੇ ਹੁੰਦੇ। ਡਰੇ ਹੋਏ ਜਾਨਵਰਾਂ ਨੂੰ ਆਪਣੇ ਕਲਾਵੇ ਵਿੱਚ  ਲੈ ਕੇ ਰਾਤ ਮੁੱਕ ਜਾਣ ਦੀ ਉਡੀਕ ਕਰ ਰਹੇ ਹੁੰਦੇ। ਧਮਾਕਿਆਂ ਦੇ ਸ਼ੋਰ ਤੋਂ ਸਹਿਮ ਕੇ ਆਪਣੇ ਆਲ੍ਹਣਿਆਂ ਅੰਦਰ ਦੁਬਕੇ ਬੈਠੇ ਪੰਛੀਆਂ ਲਈ ਹੰਝੂ ਵਹਾ ਰਹੇ ਹੁੰਦੇ। ਸੜਦੀ ਹਰਿਆਲੀ ਵੇਖ ਕੇ ਖੁਦ ਵੀ ਸੰਤਾਪ ਵਿੱਚ ਹੁੰਦੇ। 

ਕੋਰਟ ਨੇ 2 ਘੰਟੇ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਹੈ ਪਰ ਧੰਨਵਾਦ ਸਹਿਤ ਕੋਰਟ ਨੂੰ ਇਹ ਵੀ ਵਾਪਿਸ ਮੋੜ ਦਿਓ ਤੇ ਲੋਕਾਈ ਨੂੰ ਦੱਸ ਦਿਓ, 

ਸਿੱਖ ਜਦੋਂ ਆਪਣੀ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਦੇ ਹਨ ਤਾਂ 'ਸਰਬਤ' ਵਿੱਚ ਕੁਦਰਤ ਵੀ ਸ਼ਾਮਿਲ ਹੁੰਦੀ ਹੈ।

ਰੋਸ਼ਨੀਆਂ ਕਰੋ... ਘਰਾਂ ਨੂੰ ਸਜਾਓ... ਸੱਜਣਾਂ-ਮਿੱਤਰਾਂ ਨੂੰ ਮਿਲੋ...   ਪਰ ਪਟਾਕੇ ਨਾ ਚਲਾਓ. ਦੂਜਿਆਂ ਨੂੰ ਵੀ ਨਾ ਚਲਾਉਣ ਲਈ ਪ੍ਰੇਰਨਾ ਦਿਓ।ਪਟਾਕਿਆਂ ਤੋਂ ਜੋ ਪੈਸੇ ਬਚਣ, ਉਸ ਨਾਲ ਕਿਸੇ ਗਰੀਬ ਬੱਚੇ ਦੀ ਸਕੂਲ-ਫੀਸ ਭਰ ਦਿਓ. ਕਿਸੇ ਨੂੰ ਕਿਤਾਬਾਂ ਖਰੀਦ ਦਿਓ।ਸੋਚਣ ਦੀ ਲੋੜ ਹੈ ਅੱਜ ਕੁਦਰਤ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਾਡੇ ਵਲੋਂ ਕੀਤਾ ਇਹ ਇਕ ਚੰਗਾ ਅਤੇ ਵਧੀਆ ਫੈਸਲਾ ਹੋ ਸਕਦਾ ਹੈ। 

ਹਰਨਰਾਇਣ ਸਿੰਘ ਮੱਲੇਆਣਾ

ਸੁਰੱਖਿਆ ’ਚ ਕਟੌਤੀ ਕਰਨੀ ਸੂਬਾਈ ਪੁਲੀਸ ਲਈ ਵੱਡੀ ਚੁਣੌਤੀ-ਅਮਨਜੀਤ ਸਿੰਘ ਖਹਿਰਾ

ਪੰਜਾਬ ਵਿੱਚ ਸਿਆਸਤਦਾਨਾਂ, ਡੇਰੇਦਾਰਾਂ, ਧਾਰਮਿਕ ਆਗੂਆਂ ਅਤੇ ਪੁਲੀਸ ਅਫ਼ਸਰਾਂ ਲਈ ‘ਫੈਸ਼ਨ’ ਬਣੀ ਸੁਰੱਖਿਆ ਛਤਰੀ ’ਚ ਕਟੌਤੀ ਕਰਨੀ ਸੂਬਾਈ ਪੁਲੀਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸੁਰੱਖਿਆ ਛਤਰੀ ਘੱਟ ਕਰਨ ਦੇ ਕੀਤੇ ਲੰਮੇ ਅਭਿਆਸ ਤੋਂ ਬਾਅਦ ਭਾਵੇਂ 600 ਦੇ ਕਰੀਬ ਮੁਲਾਜ਼ਮਾਂ ਨੂੰ ਨਿੱਜੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲੀਸ ਦੀ ਡਿਊਟੀ ਸਾਂਭਣ ਦੇ ਹੁਕਮ ਦਿੱਤੇ ਹਨ ਫਿਰ ਵੀ 8 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਅਜੇ ਵੀ ਨਿੱਜੀ ਸੁਰੱਖਿਆ ਲਈ ਤਾਇਨਾਤ ਹਨ।
ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ, ਸ਼ਿਵ ਸੈਨਿਕਾਂ, ਪ੍ਰਮੁੱਖ ਡੇਰੇਦਾਰਾਂ ਅਤੇ ਹੋਰਨਾਂ ਧਾਰਮਿਕ ਆਗੂਆਂ ਨੂੰ 240 ਸੁਰੱਖਿਆ ਕਾਰਾਂ ਮੁਹੱਈਆ ਕਰਾਈਆਂ ਗਈਆਂ ਹਨ ਤੇ ਤੇਲ ਵੀ ਸਰਕਾਰੀ ਖਰਚੇ ’ਤੇ ਦਿੱਤਾ ਜਾਂਦਾ ਹੈ। ਇਨ੍ਹਾਂ ਕਾਰਾਂ ਵਿੱਚ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਲੈਂਡ ਕਰੂਜ਼ਰ, ਮੌਂਟੈਰੋ ਤੋਂ ਲੈ ਕੇ ਜਿਪਸੀਆਂ ਤੱਕ ਸ਼ਾਮਲ ਹਨ। ਪੁਲੀਸ ਵੱਲੋਂ ਸਿਪਾਹੀਆਂ, ਹੌਲਦਾਰਾਂ ਨੂੰ ਇਨ੍ਹਾਂ ਗੱਡੀਆਂ ਦੇ ਡਰਾਈਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਕਾਰਾਂ ਦੇ ਖ਼ਰਚੇ ਦਾ ਅਧਿਐਨ ਕਰਨ ਵਾਲੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਅਫ਼ਸਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੱਡੀਆਂ ਦਾ ਸਾਲਾਨਾ ਬੋਝ 12 ਕਰੋੜ ਰੁਪਏ (ਸਿਰਫ਼ ਡਰਾਈਵਰਾਂ ਦੀਆਂ ਤਨਖਾਹਾਂ ਤੇ ਤੇਲ ਦਾ ਖ਼ਰਚ) ਦੇ ਕਰੀਬ ਹੈ। ਇਸੇ ਤਰ੍ਹਾਂ ਗੱਡੀਆਂ ਦੀ ਕੀਮਤ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਸੁਰੱਖਿਆ ਵਜੋਂ ਤਾਇਨਾਤ ਪੁਲੀਸ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਅੰਕੜਾ ਸਾਲਾਨਾ 100 ਕਰੋੜ ਰੁਪਏ ਪਾਰ ਕਰ ਜਾਂਦਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੇ ਚੰਡੀਗੜ੍ਹ ’ਚ ਤਾਇਨਾਤ ਅਫ਼ਸਰਾਂ ਲਈ ਤਕਰੀਬਨ 350 ਗੱਡੀਆਂ (ਸੁਰੱਖਿਆ ਵਾਹਨਾਂ ਸਮੇਤ) ਅਲਾਟ ਕੀਤੀਆਂ ਹੋਈਆਂ ਹਨ ਤੇ ਉਸ ’ਤੇ ਹਰ ਮਹੀਨੇ ਔਸਤਨ 30 ਲੱਖ ਰੁਪਏ ਦਾ ਤੇਲ ਖਰਚ ਹੁੰਦਾ ਹੈ। ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਮਸਮਿਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਤਾਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ’ਚ ਰੱਖਦਿਆਂ ਮਹਿੰਗੀਆਂ ਕਾਰਾਂ ਅਤੇ ਸਰਕਾਰੀ ਤੇਲ ਜਿੰਨਾ ਚਾਹੁਣ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸੀ ਨੇਤਾਵਾਂ ਹਰਮਿੰਦਰ ਸਿੰਘ ਜੱਸੀ, ਰਵਨੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਪਿੰਕੀ, ਅਕਾਲੀ ਨੇਤਾ ਰਵੀਕਰਨ ਸਿੰਘ ਕਾਹਲੋਂ ਆਦਿ ਨੂੰ ਵੀ ਜ਼ੈਡ ਸ਼੍ਰੇਣੀ ਵਿੱਚ ਹੀ ਲਿਆਂਦਾ ਗਿਆ ਹੈ। ਸਾਬਕਾ ਅਕਾਲੀ ਮੰਤਰੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਖੁੱਲ੍ਹੀ ਸੁਰੱਖਿਆ ਦਿੱਤੀ ਹੋਈ ਹੈ। ਸ਼ਿਵ ਸੈਨਿਕਾਂ ਨੂੰ 5 ਤੋਂ ਲੈ ਕੇ 20 ਸੁਰੱਖਿਆ ਕਰਮਚਾਰੀ ਅਤੇ ਸਰਕਾਰੀ ਖ਼ਰਚੇ ’ਤੇ ਘੁੰਮਣ ਵਰਤਣ ਲਈ ਕਾਰਾਂ ਅਤੇ ਤੇਲ ਫੂਕਣ ਦੀ ਖੁੱਲ੍ਹ ਵੀ ਦਿੱਤੀ ਹੋਈ ਹੈ। ਡੀਜੀਪੀ ਰੈਂਕ ਦੇ ਸਾਬਕਾ ਅਧਿਕਾਰੀਆਂ ਨੂੰ ਵੀ 18 ਤੋਂ 20 ਗੰਨਮੈਨ ਮੁਹੱਈਆ ਕਰਾਏ ਹੋਏ ਹਨ।
ਸੁਰੱਖਿਆ ਛਤਰੀ ਦਾ ਖ਼ਰਚਾ ਲੋੜੋਂ ਵੱਧ ਹੋਣ ਕਾਰਨ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਇਸ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਸੀ। ਪੁਲੀਸ ਵੱਲੋਂ ਕੁਝ ਮਹੀਨੇ ਪਹਿਲਾਂ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਹਦਾਇਤ ਕੀਤੀ ਸੀ ਕਿ ਬਿਨਾਂ ਪ੍ਰਵਾਨਗੀ ਤੋਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸੁਰੱਖਿਆ ਲਈ ਗੰਨਮੈਨ ਮੁਹੱਈਆ ਨਾ ਕਰਾਇਆ ਜਾਵੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਨਿੱਜੀ ਸੁਰੱਖਿਆ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪੁਲੀਸ ਨੇ ਕੁਝ ਸੁਖ ਦਾ ਸਾਹ ਲਿਆ ਸੀ ਪਰ ਬਾਅਦ ’ਚ ਸਥਿਤੀ ਜ਼ਿਆਦਾ ਨਹੀਂ ਸੁਧਰੀ। ਪੰਜਾਬ ਪੁਲੀਸ ਵੱਲੋਂ ਇੱਕ ਅਜਿਹੀ ਨੀਤੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਸੁਰੱਖਿਆ ਛਤਰੀ ਸਿਰਫ਼ ਉਚ ਪੱਧਰ ’ਤੇ ਹੀ ਸਮੀਖਿਆ ਕਰਨ ਤੋਂ ਬਾਅਦ ਜ਼ਰੂਰਤਮੰਦ ਵਿਅਕਤੀਆਂ ਨੂੰ ਦਿੱਤੀ ਜਾਵੇ। ਸ਼ਿਵ ਸੈਨਿਕਾਂ ਨੂੰ ਦਿੱਤੀ ਵਾਧੂ ਸੁਰੱਖਿਆ ਦੇ ਮਾਮਲੇ ’ਤੇ ਪੁਲੀਸ ਅਧਿਕਾਰੀ ਚੁੱਪ ਹਨ।

 

ਅਮਨਜੀਤ ਸਿੰਘ ਖਹਿਰਾ

ਯਥਾਰਥ ਦੀ ਪਗਡੰਡੀ-ਗੋਬਿੰਦਰ ਸਿੰਘ ਬਰੜ੍ਹਵਾਲ

ਗੋਬਿੰਦਰ ਸਿੰਘ ਬਰੜ੍ਹਵਾਲ,ਈਮੇਲ-bardwal.gobinder@gmail.com

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੁਦਰਤ ਨੇ ਮਨੁੱਖ ਨੂੰ ਵਿਸ਼ੇਸ਼ ਬਣਾਇਆ ਹੈ ਅਤੇ ਇਸ ਨੂੰ ਅਕਲ ਦੀ ਅਨਮੋਲ ਦਾਤ ਬਖ਼ਸ਼ੀ ਹੈ। ਬੁੱਧੀ ਦੀ ਵਰਤੋਂ ਸਦਕਾ ਹੀ ਮਨੁੱਖ ਸਮੇਂ ਦੇ ਨਾਲ ਨਾਲ ਆਪਣੇ ਸ਼ੁਰੂਆਤੀ ਸਫਰ ਤੋਂ ਬਹੁਤ ਅੱਗੇ ਤੱਕ ਆ ਚੁੱਕਾ ਹੈ, ਸਮੇਂ ਦੇ ਨਾਲ ਨਾਲ ਕ੍ਰਾਂਤੀਕਾਰੀ ਜੀਵਨ ਪੱਧਰ ਦੇ ਸੁਧਾਰਾਂ ਅਤੇ ਬਦਲਾਵਾਂ ਦੇ ਨਾਲ ਅਨੇਕਾਂ ਖੋਜਾਂ, ਧਰਤੀਂ ਤੋਂ ਪੁਲਾੜ, ਚੰਦਰਮਾ ਤੱਕ ਝੰਡੇ ਗੱਡ ਚੁੱਕਾ ਹੈ।

ਸਾਡੇ ਆਮ ਕਾਰ ਵਿਹਾਰ ਵਿੱਚ, ਸਾਡੀ ਜੀਵਨਸ਼ੈਲੀ ਵਿੱਚ ਅਸੀਂ ਰੋਜਾਨਾਂ ਹੀ ਸੈਂਕੜੇ ਲੋਕਾਂ ਨੂੰ ਮਿਲਦੇ ਹਾਂ, ਉਹਨਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਚਰਦੇ ਹਾਂ। ਇਹਨਾਂ ਲੋਕਾਂ ਵਿੱਚ ਕੁਝ ਸਾਡੀ ਜਾਣ ਪਛਾਣ ਦੇ ਹੁੰਦੇ ਹਨ ਅਤੇ ਕੁਝ ਅਣਪਛਾਤੇ ਜਿੰਨਾਂ ਨੂੰ ਅਸੀਂ ਪਹਿਲੀ ਵਾਰ ਮਿਲਦੇ ਹਾਂ। ਇਹ ਮਨੁੱਖੀ ਸੁਭਾਅ ਹੈ ਕਿ ਹਰ ਵਿਅਕਤੀ ਵਿਸ਼ੇਸ਼ ਜਰੂਰ ਹੈ ਪਰੰਤੂ ਕੋਈ ਵੀ ਪੂਰਨ ਨਹੀਂ ਹੈ ਜੋ ਗਲਤੀ ਰਹਿਤ ਹੋਵੇ ਜਾਂ ਜਿਸ ਦਾ ਕੋਈ ਵਿਰੋਧ ਨਾ ਹੋਵੇ। ਸੰਸਾਰ ਵਿੱਚ ਜਿਆਦਾਤਰ ਲੋਕ ਆਸਤਿਕ ਹਨ ਅਤੇ ਕਿਸੇ ਨਾ ਕਿਸੇ ਧਰਮ ਜਾਂ ਸੰਪਰਦਾ ਨਾਲ ਜੁੜੇ ਹੋਏ ਹਨ ਅਤੇ ਰੱਬ ਨੂੰ ਵੱਖੋ ਵੱਖਰੇ ਨਾਵਾਂ ਨਾਲ ਸਰਵਉੱਚ ਮੰਨਦੇ ਹਨ। ਪਰ ਜਿੱਥੋਂ ਤੱਕ ਗਲਤੀ ਜਾਂ ਵਿਰੋਧ ਦੀ ਗੱਲ ਹੈ ਤਾਂ ਲੋਕਾਂ ਨੂੰ ਰੱਬ ਤੋਂ ਵੀ ਸ਼ਿਕਾਇਤਾਂ ਹਨ, ਰੱਬ ਦਾ ਵੀ ਵਿਰੋਧ ਹੈ। ਸੋ ਜੇ ਕਹਿ ਲਿਆ ਜਾਵੇ ਕਿ ਰੱਬ ਵੀ ਪੂਰਨ ਨਹੀਂ ਤਾਂ ਕੋਈ ਅੱਤ ਕੱਥਨੀ ਨਹੀਂ ਹੋਵੇਗੀ।

ਹਰ ਵਿਅਕਤੀ ਦੀ ਉਸਦੀ ਪਰਿਵਾਰਿਕ ਸਥਿਤੀ, ਸੰਗਤ, ਪਿਛੋਕੜ, ਖੇਤਰ, ਗਿਆਨ, ਆਸਥਾ, ਰੁਚੀ ਆਦਿ ਦੇ ਆਧਾਰ ਤੇ ਸੀਮਿਤ ਜਾਣਕਾਰੀ ਹੁੰਦੀ ਹੈ। ਹਰ ਵਿਅਕਤੀ ਦੀ ਆਪਣੇ ਸਾਧਨਾਂ ਅਨੁਸਾਰ ਵੱਖੋ ਵੱਖਰੇ ਵਿਸ਼ਿਆਂ ਤੇ ਵੱਖੋ ਵੱਖਰੀ ਧਾਰਨਾ ਹੁੰਦੀ ਹੈ, ਇੱਕ ਬੰਦਾ ਆਪਣੀ ਧਾਰਨਾ ਅਨੁਸਾਰ ਇੱਕ ਤੱਥ ਨੂੰ ਸਹੀ ਮੰਨਦਾ ਹੈ ਤੇ ਉਸੇ ਤੱਥ ਨੂੰ ਦੂਜਾ ਵਿਅਕਤੀ ਰੱਦ ਕਰ ਸਕਦਾ ਹੈ ਤੇ ਤੀਜਾ ਉਸੇ ਤੱਥ ਦੀ ਆਪਣੇ ਅਨੁਸਾਰ ਵਿਆਖਿਆ ਕਰ ਸਕਦਾ ਹੈ। ਇਹ ਕਦੇ ਵੀ ਸੰਭਵ ਨਹੀਂ ਕਿ ਸਾਰੇ ਵਿਅਕਤੀਆਂ ਨੂੰ ਇਕੋ ਜਿਹੀ ਜਾਣਕਾਰੀ ਹੋਵੇ। ਜਾਣਕਾਰੀ ਹਾਸਿਲ ਕਰਨ ਦੀ ਬਿਰਤੀ ਹਰ ਅਗਾਂਹਵਧੂ ਵਿਅਕਤੀ ਦੀ ਨਿਸ਼ਾਨੀ ਹੁੰਦੀ ਹੈ ਅਤੇ ਯੋਗ ਕਿਤਾਬਾਂ ਇਸ ਵਿੱਚ ਬਹੁਤ ਸਹਾਈ ਹੋ ਸਕਦੀਆਂ ਹਨ, ਪੜ੍ਹਨ ਦੀ ਆਦਤ ਆਦਰਸ਼ ਸਮਾਜ ਦੇ ਨਾਗਰਿਕ ਦਾ ਪਹਿਲਾ ਗੁਣ ਹੈ।

ਐਨੇ ਵਖਰੇਵੇਂ ਹੋਣ ਤੇ ਸਹੀ ਦੀ ਚੋਣ ਕਰਨਾ ਕਠਿਨ ਜਰੂਰ ਹੈ ਪਰੰਤੂ ਅਸੰਭਵ ਨਹੀਂ। ਕਿਸੇ ਵਿਸ਼ੇ ਤੇ ਹੁੰਦੀ ਗੱਲ ਨੂੰ ਪਰਖਣ, ਸਹੀ ਦੀ ਚੋਣ ਲਈ, ਯਥਾਰਥ ਦੇ ਰੂਬਰੂ ਹੋਣ ਲਈ ਇਨਸਾਨੀਅਤ ਨੂੰ ਸਰਵਉੱਚ ਰੱਖਦੇ ਹੋਏ, ਮੱਦੇਨਜਰ ਰੱਖਦੇ ਹੋਏ ਨਿੱਰਪੱਖਤਾ ਨਾਲ ਤਰਕ ਦੀ ਸੂਈ ਦੇ ਨੱਕੇ ਰਾਹੀਂ ਹੀ ਚੁਣਿਆ ਜਾ ਸਕਦਾ ਹੈ ਅਤੇ ਜੋ ਵਿਅਕਤੀ ਇਸ ਤੱਥਨੂੰ ਅਮਲੀ ਰੂਪ ਦਿੰਦਾ ਹੈ ਅਸਲ ਚ ਓਹੀ ਇਨਸਾਨ ਅਖਵਾਉਣ ਦਾ ਅਸਲ ਹੱਕਦਾਰ ਹੈ। ਕਿਸੇ ਵਿਸ਼ੇ, ਮਸਲੇ ਤੇ ਇਨਸਾਨੀਅਤ, ਨਿਰਪੱਖਤਾ ਅਤੇ ਤਰਕ ਦੇ ਮੂਲ ਮੰਤਰ ਨੂੰ ਲਾਂਭੇ ਕਰ ਆਪਣੀ ਵਿਸ਼ੇਸ਼ ਧਾਰਨਾ ਦੇ ਲਕੀਰ ਦੇ ਫਕੀਰ ਬਣਨਾ ਕਿਸੇ ਵੀ ਰੂਪ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਹ ਸਮੁੱਚੀ ਮਨੁੱਖਤਾ ਲਈ ਨੁਕਸਾਨਦਾਇਕ ਹੈ।

ਮਨੁੱਖਤਾ, ਨਿਰਪੱਖਤਾ ਅਤੇ ਤਰਕ ਦਾ ਲੜ ਫੜ ਯਥਾਰਥ ਦੀ ਪਗਡੰਡੀ ਤੇ ਚੱਲਣਾ ਸੌਖਾ ਨਹੀਂ, ਇਸ ਲੀਹ ਤੇ ਰੁੱਸਣ ਵਾਲੇ, ਵਿਰੋਧ ਵਾਲੇ, ਚਿੱਕੜ ਸੁੱਟਣ ਵਾਲੇ, ਵੱਟੇ ਮਾਰਨ ਵਾਲੇ ਵਾਧੂ ਮਿਲਣਗੇ, ਹੋ ਸਕਦਾ ਸਫ਼ਰ ਤੇ ਆਖ਼ੀਰ ਤੇ ਤੁਸੀਂ ਇਕੱਲੇ ਹੀ ਬਚੋਂ। ਯਥਾਰਥ ਜਾਂ ਸੱਚ ਕੱਚ ਵਰਗਾ ਹੁੰਦਾ ਹੈ ਜੋ ਬਹੁਤਿਆਂ ਦੇ ਚੁੱਭਦਾ ਹੈ, ਨਮਕ ਵਰਗਾ ਹੁੰਦਾ ਹੈ ਜੋ ਬਹੁਤਿਆਂ ਦੇ ਜਖਮ ਤੇ ਲੜਦਾ ਹੈ, ਕਟਾਰ ਵਰਗਾ ਹੁੰਦਾ ਹੈ ਜੋ ਸੀਨੇ ਤੇ ਸਿੱਧਾ ਵਾਰ ਕਰਦਾ ਹੈ।

ਅਕਸਰ ਵੇਖਿਆਂ ਜਾਂਦਾ ਹੈ ਕਿ ਕੋਈ ਸਾਡੀ ਗੱਲ ਦਾ ਬੁਰਾ ਨਾ ਮੰਨ ਜਾਵੇ, ਸਾਡੇ ਤੋਂ ਰੁੱਸ ਨਾ ਜਾਵੇ, ਸਾਨੂੰ ਗਲਤ ਨਾ ਸਮਝੇ ਦੀ ਘੁੰਮਣਘੇਰੀ ਵਿੱਚ ਫਸੇ ਅਸੀਂ ਯਥਾਰਥ ਵਿਵਹਾਰ ਨਹੀਂ ਕਰ ਪਾਉਂਦੇ। ਦੂਜਿਆਂ ਦੀ ਨਜਰ ਵਿੱਚ ਬੀਬੇ ਬਣੇ ਰਹਿਣ ਲਈ, ਝੂਠ ਦਾ ਸਹਾਰਾ ਤੇ ਯਥਾਰਥ ਤੋਂ ਮੂੰਹ ਮੋੜ ਲਿਆ ਜਾਂਦਾ ਹੈ। ਯਥਾਰਥ ਤੋਂ ਛੁੱਟ ਝੂਠ ਜਾਂ ਦੂਜਿਆਂ ਨੂੰ ਖੁਸ਼ ਕਰਨ ਦੀ ਬਿਰਤੀ ਆਪਣੇ ਆਪ ਨਾਲ ਨਿਆਂ ਸੰਗਤ ਨਹੀਂ ਹੈ। ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਵਾਧੂ ਫਿਕਰਾਂ ਵਿੱਚ ਰੁੱਝੇ ਰਹਿੰਦੇ ਹਾਂ ਤੇ ਬੇਲੋੜਾ ਆਪਣੇ ਲਈ ਮਾਨਸਿਕ ਤਣਾਅ ਸਹੇੜ ਲੈਂਦੇ ਹਾਂ, ਨੱਕ ਰਗੜਦੇ ਹਾਂ, ਮੁਆਫੀਆਂ ਮੰਗਦੇ ਹਾਂ ਅਤੇ ਦੂਜਿਆਂ ਨੂੰ ਹਰ ਹੀਲੇ ਵਸੀਲੇ ਖੁਸ਼ ਤੇ ਸਹਿਜ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਪਿੱਛੇ ਰੱਖ ਕੇ।

ਸਾਰਿਆਂ ਨੂੰ ਖੁਸ਼ ਕਰਨ ਦੀ ਬਿਰਤੀ ਅਤੇ ਆਪਣੇ ਆਪ ਨੂੰ ਹਮੇਸ਼ਾ ਬਚਾਅ ਮੁਦਰਾ ਚ ਰੱਖਣ ਦਾ ਸੁਭਾਅ ਇੱਕ ਮਾਨਸਿਕ ਵਿਕਾਰ ਕਹਿਣਾ ਕੋਈ ਅੱਤਕੱਥਨੀ ਨਹੀਂ ਹੋਵੇਗੀ। ਸੰਸਾਰ ਵਿੱਚ ਇਨਸਾਨ ਦੂਜਿਆਂ ਨੂੰ ਖੁਸ਼ ਕਰਨ ਲਈ ਨਹੀਂ ਆਇਆ, ਹਰ ਵਿਅਕਤੀ ਆਪਣੀ ਜਿੰਦਗੀ ਨੂੰ ਸਾਰਥਕਤਾ ਤੇ ਯਥਾਰਥਵਾਦੀ ਨਜ਼ਰੀਏ ਨਾਲ ਜੀਵੇ, ਕਿੰਨਾ ਚੰਗਾ ਹੋਵੇ ਜੇ ਹਰ ਵਿਅਕਤੀ ਇਨਸਾਨੀਅਤ ਦਾ ਪਾਠ ਪੜ੍ਵੇ ਅਤੇ ਅਸਲ ਚ ਇਨਸਾਨ ਬਣੇ। ਯਥਾਰਥ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੁੰਦਾ, ਇਹ ਉਹ ਸੱਚ ਹੁੰਦਾ ਹੈ ਜੋ ਅਟੱਲ ਹੈ।

ਯਥਾਰਥ ਤੋਂ ਭੱਜ ਦੂਜਿਆਂ ਨੂੰ ਖੁਸ਼ ਕਰਨ ਦੇ ਵਿਵਹਾਰ ਨੂੰ ਲਾਂਭੇ ਕਰਨ ਦੀ ਲੋੜ ਹੈ, ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨਾ ਚਾਹੀਦਾ ਕਿ ਇਨਸਾਨੀਅਤ, ਨਿਰਪੱਖਤਾ ਤੇ ਤਰਕ ਆਧਾਰਤ ਗੱਲਬਾਤ ਕੀਤੀ ਜਾਵੇ, ਚਾਹੇ ਕੋਈ ਸਹਿਮਤ ਹੋਵੇ ਜਾਂ ਨਾਂਹ, ਜੇਕਰ ਕੋਈ ਯਥਾਰਥ ਗੱਲਬਾਤ ਤੋਂ ਖਫਾ ਹੁੰਦਾ ਹੈ ਤਾਂ ਤੁਹਾਡੀ ਕੋਈ ਗਲਤੀ ਨਹੀਂ, ਤੁਹਾਨੂੰ ਕੋਈ ਪਛਤਾਵਾ ਕਰਨ ਦੀ ਲੋੜ ਨਹੀਂ, ਕੋਈ ਨੱਕ ਰਗੜਣ ਦੀ ਲੋੜ ਨਹੀਂ, ਕੋਈ ਮੁਆਫੀ ਦੀ ਲੋੜ ਨਹੀਂ। ਆਪਣੀ ਗੱਲ ਜਾਂ ਤੱਥ ਨੂੰ ਜ਼ਿੰਮੇਵਾਰੀ ਨਾਲ, ਹਮੇਸ਼ਾਂ ਸਾਫ਼ ਸਪੱਸ਼ਟ ਸਹਿਜ ਲਹਿਜੇ ਵਿੱਚ ਰੱਖਣ ਦੀ ਆਦਤ ਦੇ ਹਾਣੀ ਬਣਨਾ ਚਾਹੀਦਾ ਹੈ।

ਇਹ ਸੰਸਾਰ ਦਾ ਯਥਾਰਥ ਹੈ ਕਿ ਤੁਸੀਂ ਕਦੇ ਵੀ ਸਾਰਿਆਂ ਨੂੰ ਹਮੇਸ਼ਾਂ ਲਈ ਖੁਸ਼ ਨਹੀਂ ਰੱਖ ਸਕਦੇ ਚਾਹੇ ਇਸ ਲਈ ਤੁਸੀਂ ਕੋਈ ਵੀ ਕੀਮਤ ਕਿਉਂ ਨਾ ਦੇਵੋਂ ਅਤੇ ਇਸ ਗੱਲ ਨੂੰ ਜਿੰਨਾ ਜਲਦੀ ਬੰਦਾ ਸਮਝ ਜਾਵੇ ਇਹ ਉਸ ਲਈ ਇੱਕ ਸਾਰਥਕ ਕਦਮ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਖੋਹਣ ਤੋਂ ਨਾ ਡਰੋ, ਸਗੋਂ ਡਰੋ ਇਸ ਗੱਲ ਤੋਂ ਕਿ ਕਦੇ ਲੋਕਾਂ ਨੂੰ ਖੁਸ਼ ਕਰਦੇ ਕਰਦੇ ਤੁਸੀਂ ਖੁਦ ਨਾ ਖੋਹ ਜਾਵੋ।

 

ਵਿਸ਼ਵ ਵਿਦਿਆਰਥੀ ਦਿਵਸ – 15 ਅਕਤੂਬਰ

ਵਿਸ਼ਵ ਵਿਦਿਆਰਥੀ ਦਿਵਸ – 15 ਅਕਤੂਬਰ,ਗੋਬਿੰਦਰ ਸਿੰਘ ‘ਬਰੜ੍ਹਵਾਲ’
ਕਾਲਾ ਰੰਗ ਭਾਵਨਾਤਮਕ ਤੌਰ ’ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ
ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿੰਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ.
ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਮਿਤੀ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਘੋਸ਼ਿਤ ਕੀਤਾ। ਡਾ. ਕਲਾਮ ਹਮੇਸ਼ਾ
ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸੋਮਾ ਬਣੇ ਅਤੇ ਡਾ. ਕਲਾਮ ਦੇ ਅਨੁਸਾਰ ਵਿਦਿਆਰਥੀਆਂ ਦਾ ਜੀਵਨ
ਵਿੱਚ ਉਦੇਸ਼ ਹੋਣਾ ਚਾਹੀਦਾ ਹੈ, ਗਿਆਨ ਦੇ ਸਾਰੇ ਸੰਭਵ ਸੋਮਿਆਂ ਦੇ ਮਾਧਿਅਮ ਰਾਹੀਂ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਸਖ਼ਤ ਮਿਹਨਤ
ਕਰਨੀ ਅਤੇ ਸਮੱਸਿਆਵਾਂ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ, ਹਮੇਸ਼ਾਂ ਸਮੱਸਿਆਵਾਂ ਨੂੰ ਹਰਾ ਕੇ ਆਪਣੇ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ।
ਦੱਖਣੀ ਭਾਰਤੀ ਰਾਜ ਤਮਿਲਨਾਡੂ ਦੇ ਰਮੇਸ਼ਵਰਮ ਦੇ ਧਨੁਸ਼ਕੋਡੀ ਪਿੰਡ ਵਿੱਚ ਮਧਿਅਮ ਵਰਗ ਦੇ ਮੁਸਲਿਮ ਪਰਿਵਾਰ ਵਿੱਚ ਪਿਤਾ ਜੈਨੁਲਾਬਦੀਨ
ਦੇ ਘਰ ਮਾਤਾ ਆਸ਼ੀਅੰਮਾ ਦੀ ਕੁੱਖੋਂ 15 ਅਕਤੂਬਰ 1931 ਨੂੰ ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਹੋਇਆ। ਡਾ. ਏ.ਪੀ.ਜੇ. ਅਬਦੁਲ ਕਲਾਮ
ਦਾ ਪੂਰਾ ਨਾਂ ਡਾ. ਅਬੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਸੀ ਅਤੇ ਉਹਨਾਂ ਦੀ 27 ਜੁਲਾਈ 2015 ਨੂੰ ਆਈ.ਆਈ.ਐੱਮ. ਸ਼ਿਲੌਂਗ
ਵਿੱਚ ਲੈਕਚਰ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ 83 ਵਰ੍ਹਿਆਂ ਦੀ ਉਮਰ ਵਿੱਚ ਮੌਤ ਹੋ ਗਈ। ਡਾ. ਕਲਾਮ ਨੇ ਪੰਝੀ ਕਿਤਾਬਾਂ ਲਿਖੀਆਂ
ਜਿਹਨਾਂ ਵਿੱਚ ਉਹਨਾਂ ਦੀ ਆਤਮ ਕਥਾ ‘ਵਿੰਗਜ਼ ਆੱਫ਼ ਫਾਇਰ (1999)’ ਕਾਫ਼ੀ ਚਰਚਿਤ ਰਹੀ।
ਸ਼ੁਰੂਆਤੀ ਪੜ੍ਹਾਈ ਸਮੇਂ ਕਲਾਮ ਅਖਬਾਰ ਵੰਡਣ ਦਾ ਕੰਮ ਵੀ ਕਰਦੇ ਰਹੇ ਅਤੇ ਉਹ ਐਰੋਸਪੇਸ ਟੈਕਨੋਲੋਜੀ ’ਚ ਆਉਣ ਪਿੱਛੇ ਆਪਣੇ
ਪੰਜਵੀਂ ਜਮਾਤ ਦੇ ਅਧਿਆਪਕ ਸੁਬਰਾਮਨੀਅਮ ਅਈਅਰ ਨੂੰ ਮੰਨਦੇ ਸਨ। ਕਲਾਮ ਨੇ ਫਿਜਿਕਸ ਦੀ ਪੜ੍ਹਾਈ ਕੀਤੀ ਅਤੇ
ਮਦਰਾਸ ਇੰਜੀਨੀਅਰਿੰਗ ਕਾਲਜ ਵਿੱਚੋਂ ਐਰੋਨਾੱਟੀਕਲ ਇੰਜੀਨੀਅਰਿੰਗ ਕੀਤੀ।
ਡਾ. ਕਲਾਮ ਸਾਲ 1958 ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨਾਲ ਜੁੜੇ ਅਤੇ ਬਾਅਦ ਵਿੱਚ ਸਾਲ
1963 ਵਿੱਚ ਕਲਾਮ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਜੁੜੇ। ਇਹਨਾਂ ਦੇ ਪ੍ਰਜੈਕਟ ਡਾਇਰੈਕਟਰ ਰਹਿੰਦੇ ਹੋਏ
ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਉਪਗ੍ਰਹਿ ਯਾਨ ਐੱਸ.ਐੱਲ.ਵੀ.-3 ਬਣਾਇਆ। ਸਾਲ 1980 ਵਿੱਚ ਰੋਹਿਣੀ
ਉਪਗ੍ਰਹਿ ਨੂੰ ਧਰਤੀ ਦੇ ਨੇੜੇ ਸਥਾਪਿਤ ਕੀਤਾ ਗਿਆ ਅਤੇ ਭਾਰਤ ਅੰਤਰਰਾਸ਼ਟਰੀ ਪੁਲਾੜ ਕਲੱਬ ਦਾ ਮੈਂਬਰ ਬਣ
ਗਿਆ। ਕਲਾਮ ਨੇ ਇਸ ਤੋਂ ਬਾਅਦ ਸਵਦੇਸੀ ਗਾਈਡਿਡ ਮਿਸਾਈਲ ਨੂੰ ਡਿਜਾਇਨ ਕੀਤਾ। ਉਹਨਾਂ ਨੇ ਪ੍ਰਿਥਵੀ (1988)
ਅਤੇ ਅਗਨੀ (1989) ਵਰਗੀਆਂ ਮਿਸਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਸਾਲ 1998 ਵਿੱਚ ਰੂਸ ਦੇ ਨਾਲ
ਮਿਲ ਕੇ ਭਾਰਤ ਨੇ ਸੁਪਰਸੋਨਿਕ ਕਰੂਜ ਮਿਸਾਈਲ ਬਣਾਉਣ ਤੇ ਕੰਮ ਸ਼ੁਰੂ ਕੀਤਾ ਅਤੇ ਬਹ੍ਰਿਮੋਸ ਪ੍ਰਾਈਵੇਟ ਲਿਮਿਟਡ ਦੀ
ਸਥਾਪਨਾ ਕੀਤੀ ਗਈ। ਬਹ੍ਰਿਮੋਸ ਮਿਸਾਈਲ ਨੂੰ ਧਰਤੀ, ਆਸਮਾਨ ਅਤੇ ਸਮੁੰਦਰ ਵਿੱਚ ਕਿਤੇ ਵੀ ਦਾਗਿਆ ਜਾ ਸਕਦਾ
ਹੈ। ਡਾ. ਕਲਾਮ ਨੂੰ ‘ਭਾਰਤ ਦੇ ਮਿਜ਼ਾਈਲ ਮੈਨ’ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ।
ਡਾ. ਕਲਾਮ ਨੂੰ ਸਮੇਂ ਸਮੇਂ ਤੇ ਬਹੁਤ ਮਾਣ ਸਨਮਾਣ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਸਾਲ 1981 ਵਿੱਚ
ਭਾਰਤ ਸਰਕਾਰ ਤਰਫ਼ੋਂ ਪਦਮ ਭੂਸ਼ਣ, ਸਾਲ 1990 ਵਿੱਚ ਪਦਮ ਵਿਭੂਸ਼ਣ ਅਤੇ ਸਾਲ 1997 ਵਿੱਚ ਦੇਸ਼ ਦਾ ਸਰਵਉੱਚ
ਨਾਗਰਿਕ ਸਨਮਾਣ ‘ਭਾਰਤ ਰਤਨ’ ਵਿਸ਼ੇਸ਼ ਵਰਣਨਯੋਗ ਹੈ। ਡਾ.ਕਲਾਮ ਨੂੰ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਤਰਫ਼ੋਂ 7
ਆਨਰੇਰੀ ਡੋਕਟਰੇਟ ਡਿਗਰੀਆਂ ਦਿੱਤੀਆਂ ਗਈਆਂਡਾ. ਕਲਾਮ 1992 ਤੋਂ 1999 ਤੱਕ ਭਾਰਤੀ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਡਾ. ਕਲਾਮ ਭਾਰਤ
ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਵੀ ਰਹੇ। ਡਾ. ਕਲਾਮ ਨੂੰ 2002 ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ
ਤੌਰ ਤੇ ਚੁਣਿਆ ਗਿਆ ਅਤੇ ਇਹ ਉਹਨਾਂ ਦੀ ਲੋਕ ਪ੍ਰੀਅਤਾ ਹੈ ਕਿ ਉਹਨਾਂ ਨੂੰ ‘ਲੋਕਾਂ ਦਾ ਰਾਸ਼ਟਰਪਤੀ’ ਦੇ ਰੂਪ ਵਿੱਚ
ਜਾਣਿਆ ਜਾਂਦਾ ਹੈ।
ਹਰ ਵਿਦਿਆਰਥੀ ਦਾ ਫ਼ਰਜ਼ ਹੈ ਕਿ ਸਿੱਖਿਅਕ ਹੋ ਕੇ ਉਹ ਇੱਕ ਆਦਰਸ਼ ਸ਼ਖਸੀਅਤ ਰੱਖਦੇ ਹੋਏ ਪਰਿਵਾਰ, ਸਮਾਜ
ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ। ਸਮੇਂ ਦੀ ਹਕੀਕਤ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਦਾ
ਮਿਆਰ ਅਤੇ ਗੁਣਵੱਤਾ ਦਿਨ ਬ ਦਿਨ ਨਿਘਾਰ ਵੱਲ ਜਾ ਰਹੀ ਹੈ, ਇੱਕ ਆਦਰਸ਼ ਵਿਦਿਆਰਥੀ ਵਰਗ ਦੇ ਨਿਰਮਾਣ
ਲਈ ਜ਼ਰੂਰੀ ਹੈ ਕਿ ਸਰਕਾਰਾਂ ਸਿੱਖਿਆ ਨੀਤੀ ਅਤੇ ਸਿੱਖਿਆ ਪ੍ਰਣਾਲੀ ਦੀ ਕਾਰਜਸ਼ੈਲੀ ਤੇ ਚਿੰਤਾ ਕਰਨ ਤੇ ਲੋੜੀਂਦੇ
ਸੁਧਾਰਾਂ ਨੂੰ ਅਮਲੀ ਜਾਮਾ ਪਹਿਣਾਉਣ।
 

ਦਾਖਾ ‘ਚ ਕੌਣ ਤੇ ਜਲਾਲਾਬਾਦ ‘ਚ ਕੌਣ ਮੂਹਰੇ ਹੈ ? ਤੇ ਕਿਉਂ ਹੈ ? -ਗੁਰਪ੍ਰੀਤ ਸਿੰਘ ਮੰਡਿਆਣੀ

ਲੁਧਿਆਣਾ,ਅਕਤੂਬਰ 2019-(ਗੁਰਪ੍ਰੀਤ ਸਿੰਘ ਮੰਡਿਆਣੀ )- 

ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਸਿਆਸੀ ਸਾਂਝ ਭਿਆਲੀ ਵਾਲੀ ਲਗਭਗ ਸਰਵ ਪ੍ਰਵਾਨ ਆਮ ਰਾਏ ਦੇ ਮੱਦੇਨਜ਼ਰ ਇਹ ਅੰਦਾਜ਼ਾ ਤਾਂ ਪਹਿਲਾਂ ਤੋਂ ਹੀ ਸੀ ਕਿ ਦਾਖਾ ਅਤੇ ਜਲਾਲਾਬਾਦ ਦੀ ਚੋਣ ਵੀ ਇਹ ਦੋਵੇਂ ਧਿਰਾਂ ਇੱਕ ਇੱਕ ਸੀਟ ਵੰਡ ਕੇ ਹੀ ਲੜਨਗੀਆਂ।ਇਸ ਤਹਿਤ ਜਲਾਲਾਬਾਦ ਅਕਾਲੀ ਦਲ ਅਤੇ ਦਾਖਾ ਕਾਂਗਰਸ ਦੇ ਖਾਤੇ ਵਿਚ ਜਾਣ ਦੀ ਗੱਲ ਸਿਆਸੀ ਹਲਕਿਆਂ ਵਿਚ ਆਮ ਮੰਨੀ ਜਾਂਦੀ ਸੀ।ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਜਲਾਲਾਬਾਦ ‘ਚ ਅਕਾਲੀ ਦਲ ਕਾਂਗਰਸ ਤੋਂ ਅਤੇ ਦਾਖਾ ‘ਚ ਕਾਂਗਰਸ ਅਕਾਲੀ ਦਲ ਤੋਂ ਖ਼ਾਸੀ ਮੂਹਰੇ ਰਹੀ ਸੀ।ਫਗਵਾੜਾ ਤੇ ਮੁਕੇਰੀਆਂ ਭਾਜਪਾ ਦੇ ਖਾਤੇ ‘ਚ ਜਾਣ ਕਰਕੇ ਇਨ੍ਹਾਂ ਦੋਵਾਂ ਸੀਟਾਂ ਨੂੰ ਅਮਰਿੰਦਰ–ਬਾਦਲ ਸਮਝੌਤੇ ਤੋਂ ਬਾਹਰ ਮੰਨਿਆ ਜਾਂਦਾ ਹੈ।ਪਰ ਜ਼ਮੀਨੀ ਹਕੀਕਤਾਂ ਉਕਤ ਕਿਆਸ ਅਰਾਈਂਂ ਤੋਂ ਉਲਟ ਦਿਖਾਈ ਦਿੰਦੀਆਂ ਜਾਪਦੀਆਂ ਹਨ।

ਪਹਿਲੇ ਦੌਰ ਦੇ ਪ੍ਰਚਾਰ ਦੌਰਾਨ ਦਾਖੇ ‘ਚ ਅਕਾਲੀ ਦਲ ਅਤੇ ਜਲਾਲਾਬਾਦ ‘ਚ ਕਾਂਗਰਸ ਮੂਹਰੇ ਨਜ਼ਰ ਆਉਂਦੀ ਹੈ।ਜੇ ਸ: ਸੁਖਬੀਰ ਸਿੰਘ ਬਾਦਲ ਦੀ ਖ਼ਾਲੀ ਕੀਤੀ ਹੋਈ ਸੀਟ ਤੋਂ ਅਕਾਲੀ ਦਲ ਹਾਰਦਾ ਹੈ ਤਾਂ ਪਾਰਟੀ ਪ੍ਰਧਾਨ ਦੇ ਵੱਕਾਰ ਨੂੰ ਵੱਡਾ  ਨੁਕਸਾਨ ਪਹੁੰਚੇਗਾ ਤੇ ਜੇ ਦਾਖਾ ਤੋਂ ਮੁੱਖ ਮੰਤਰੀ ਦਾ ਆਪਣਾ ਥਾਪਿਆ ਅਤੇ ਆਪਦੀ ਨਿੱਜੀ ਟੀਮ ਦਾ ਬੰਦਾ ਚੋਣ ਹਾਰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਨੂੰ ਡਾਢੀ ਢਾਹ ਲੱਗੇਗੀ। ਇਹਦੇ ਬਾਵਜੂਦ ਹਲਕਿਆਂ ਦੀ ਅਦਲਾ ਬਦਲੀ ਕਿਉਂ ਹੋਈ ਜਾਪ ਰਹੀ ਹੈ? ਇਹਦੀ ਕੋਈ ਖ਼ਾਸ ਪੈੜ ਤਾਂ ਨੱਪੀ ਨਹੀਂ ਗਈ ਪਰ ਇਹਦਾ ਵੱਡਾ ਕਾਰਨ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦੀ ਖ਼ਾਸ ਅਹਿਮੀਅਤ ਜਾਪਦਾ ਹੈ।ਇੱਥੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦੀ ਇੱਕ ਵੱਡੇ ਘਰ ਨਾਲ ਰਿਸ਼ਤੇਦਾਰੀ ਦਾ ਹੋਣਾ ਵੀ ਉਨ੍ਹਾਂ ਦੀ ਜਿੱਤ ਖ਼ਾਤਰ ਸਾਰੀਆਂ  ਸਿਆਸੀ ਧਿਰਾਂ ਨੂੰ ਮਜਬੂਰ ਕਰ ਸਕਦਾ ਹੈ।ਇਹ ਘਰਾਣਾ ਪੰਜਾਬ ਦੀ ਸਿਆਸਤ ‘ਚ ਇੰਨੀ ਭਾਰੂ ਹੈਸੀਅਤ ਰੱਖਦਾ ਹੈ ਜਿਸ ਨੂੰਨਰਾਜ਼ ਕਰਨਾ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੂੰ ਵੀ ਵਾਰਾ ਨੀ ਖਾਂਦਾ ।

ਇਸ ਕਰਕੇ ਵੱਡੇ ਹਿਤਾਂ ਖ਼ਾਤਰ ਛੋਟੇ ਹਿੱਤ ਦਰਕਿਨਾਰ ਕਰਨੇ ਪੈ ਸਕਦੇ ਨੇ।   ਦਾਖਾ ਹਲਕੇ ‘ਚ 9 ਅਕਤੂਬਰ ਤੱਕ ਦੀ ਸੂਰਤੇਹਾਲ ਮੁਤਾਬਿਕ ਝੰਡੇ ਅਤੇ ਫਲੈਕਸ ਬੋਰਡਾਂ ਦੀ ਗਿਣਤੀ ‘ਚ ਅਕਾਲੀ ਉਮੀਦਵਾਰ ਕਾਂਗਰਸ ਤੋਂ ਕਿਤੇ ਮੂਹਰੇ ਹੈ।ਸਰਕਾਰ ਅਤੇ ਪੈਸਾ ਹੋਣ ਦੇ ਬਾਵਜੂਦ  ਪਿੰਡਾਂ ‘ਚ ਕਾਂਗਰਸ ਦੇ ਝੰਡੇ ਕਿਸੇ ਟਾਂਵੇਂ ਘਰਾਂ ਤੇ ਹੀ ਦਿਖਾਈ ਦਿੰਦੇ ਨੇ। ਨਾ ਹੀ ਪਿਛਲੀਆਂ ਜ਼ਿਮਨੀ ਚੋਣਾਂ ਵਾਂਗੂ ਸਰਕਾਰੀ ਧਿਰ ਦੇ ਐਮ.ਐਲ ਏ ਤੇ ਵਜ਼ੀਰ ਪਿੰਡਾਂ ‘ਚ ਮੰਜੇ ਡਾਹ ਕੇ ਬੈਠੇ ਨੇ ।

ਦਾਖਾ ‘ਚ ਕਿਸੇ ਹਲਕਾ ਇੰਚਾਰਜ ਦੀ ਬਜਾਇ ਗਰਾਂਟਾਂ  ਤਕਸੀਮ ਕਰਨ ਦਾ ਕੰਮ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਹੱਥੀਂ ਹੀ ਹੁੰਦਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦਾ ਕਾਂਗਰਸੀ ਚੋਣ ਮੁਹਿੰਮ ‘ਚ ਸਭ ਤੋਂ ਅਹਿਮ ਰੋਲ ਬਣਦਾ ਹੈ।ਪਰ ਉਨ੍ਹਾਂ ਵੱਲੋਂ ਸਿੱਖ ਬਹੁਗਿਣਤੀ ਵਾਲੀ ਸੀਟ ਦੇ ਚੋਣ ਜਲਸਿਆਂ ‘ਚ ਸ:ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦੀ ਨਿਖੇਧੀ ਕਰਕੇ ਅਕਾਲੀਆਂ ਨੂੰ ਕਾਂਗਰਸ ਤੇ ਵਾਰ ਕਰਨ ਦਾ ਮੌਕਾ ਦੇਣਾ ਕਾਂਗਰਸੀਆਂ ਦੀ ਵੀ ਸਮਝੋ ਬਾਹਰ ਹੈ।   ਕਾਂਗਰਸ ਦਾ ਝੰਡੀ ਪ੍ਰਚਾਰ ਨਾ ਹੋਣਾ ,ਰਵਨੀਤ ਬਿੱਟੂ ਵੱਲੋਂ ਰਾਜੋਆਣਾ ਦਾ ਮੁੱਦਾ ਛੇੜ ਕੇ ਕਾਂਗਰਸੀ ਮੁਹਿੰਮ ਨੂੰ ਪੁੱਠਾ ਗੇੜਾ ਦੇਣ ਵਾਲੀ ਕਾਰਵਾਈ ਅਤੇ ਜ਼ਿਕਰ ਵਿਚ ਆਏ ਪੰਜਾਬ ਦੇ ਅਹਿਮ ਘਰਾਣੇ ਵੱਲੋਂ ਦਾਖਾ ਹਲਕੇ ਦੇ ਅਕਾਲੀ ਉਮੀਦਵਾਰ ਨੂੰ ਖ਼ਾਸ ਤਵੱਜੋ ਦੇਣ ਵਾਲੀਆਂ ਗੱਲਾਂ ,ਜਲਾਲਾਬਾਦ ਦੇ ਦਾਖਾ ਨਾਲ ਦੇ ਵਟਾਂਦਰੇ ਵਾਲੀ ਕਿਆਸ ਅਰਾਈ ਦੇ ਹੱਕ ਵਿਚ ਗਵਾਹੀ ਦਿੰਦੀਆਂ ਜਾਪਦੀਆਂ ਹਨ।

ਜੇ ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ‘ਚ ਕੋਈ ਵੱਡੀ ਤਬਦੀਲੀ ਨਾ ਦਿਸੀ ਤਾਂ ਸੀਟ ਵਟਾਂਦਰੇ ਵਾਲੀ ਥਿਊਰੀ ਹੋਰ ਪੱਕੇ ਪੈਰੀ ਹੋਏਗੀ ।

ਪੰਜਾਬ ਦੀ ਨੌਜਵਾਨ ਪੀੜੀ ਨੂੰ ਕੁਝ ਨਸ਼ਾ ਅਤੇ ਮਾੜੇ ਹਲਾਤ ਬਣਾ ਰਹੇ ਨੇ ਗੈਗਸਟਰ –ਜੱਜ ਸਿੰਘ ਮਸੀਤਾ

ਲੁਧਿਆਣਾ,ਸਤੰਬਰ 2019 - ਰਾਣਾ ਸੇਖਦੋਲ਼ਤ 

ਦਿਨੋਂ ਦਿਨ ਪੰਜਾਬ ਵਿੱਚ ਚੱਲ ਰਹੀ ਚਿੱਟੇ ਦੀ ਲਹਿਰ ਰੁਕਣ ਦਾ ਨਾਮ ਨਹੀ ਲੈ ਰਹੀ ਅਤੇ ਪੰਜਾਬ ਨੂੰ ਖੋਖਲਾ ਕਰਦੀ ਜਾਂ ਰਹੀ ਹੈ। ਕੁਝ ਕ ਨੌਜਵਾਨਾਂ ਦੇ ਘਰ ਚਿੱਟੇ ਕਰਕੇ ਬਰਬਾਦ ਹੋ ਚੁੱਕੇ ਸਨ। ਅਤੇ ਬਾਕੀ ਬਚੇ ਨੌਜਵਾਨ ਕੁਝ ਹਲਾਤ ਅਤੇ ਪ੍ਰਸ਼ਾਸ਼ਨ ਦੀ ਮੇਰਬਾਨੀ ਨਾਲ ਗੈਗਸਟਰ ਬਣ ਗਏ ਹਨ। ਪਰ ਗੱਲ ਇੱਥੇ ਹੀ ਨਹੀ ਮੁੱਕ ਦੀ ਜੋ ਨੌਜਵਾਨ ਗੈਗਸਟਰ ਬਣ ਗਏ ਹਨ।ਉਹਨਾ ਨੂੰ ਹਲਾਤਾ ਨੇ ਅਜਿਹਾ ਜਕੜ ਲਿਆ ਹੈ ਕਿ ਵਾਪਸ ਮੁੜਨ ਦੀ ਓਮੀਦ ਦੀ ਥਾਂ ਕਾਨੂੰਨ ਵੱਲੋਂ ਇੰਨਕਾਊਟਰ ਕਰ ਦਿੱਤਾ ਜਾਦਾ ਹੈ। ਜਿਹੜੇ ਨੌਜਵਾਨਾ ਦਾ ਇੰਨਕਾਊਟਰ ਹੋਇਆ ਹੁੰਦਾ ਹੈ ਕੁਝ ਘਰ ਅਜਿਹੇ ਹੁੰਦੇ ਹਨ ਜਿੰਨ੍ਹਾ ਦਾ ਇਕੋਂ ਹੀ ਚਰਾਗ ਹੁੰਦਾ ਹੈ ਘਰ ਦਾ ਉਹ ਘਰ ਹਮੇਸ਼ਾ ਕੋਲੇ ਵਾਂਗ ਧੁਖ ਦੇ ਰਹਿੰਦੇ ਹਨ। ਜੇਕਰ ਪੰਜਾਬ ਦੇ ਹਲਾਤ ਦੇਖੇ ਜਾਣ ਤਾਂ ਪੰਜਾਬ ਵਿੱਚ ਸਭ ਤੋਂ ਜਿਆਦਾ ਨਸ਼ਾ ਅਤੇ ਗੈਗਸਟਰ ਹਨ।ਜਿਨ੍ਹੇ ਵੀ ਪੰਜਾਬ ਵਿੱਚ ਗੈਗਸਟਰ ਹਨ ਉਹ ਇਕ ਵਧੀਆ ਖਿਡਾਰੀ ਜਾ ਵਧੀਆ ਇਨਸ਼ਾਨ ਵਜੋਂ ਜਾਣੇ ਜਾਦੇ ਹਨ। ਲੇਕਿਨ ਪ੍ਰਸ਼ਾਸ਼ਨ ਅਤੇ ਸਰਕਾਰਾ ਦੀਆ ਗਲਤ ਨੀਤੀਆ ਨਾਲ ਉਹਨਾ ਦੇ ਨਾਮ ਨਾਲ ਗੈਗਸਟਰ ਦਾ ਟੈਂਗ ਲਾ ਦਿੱਤਾ ਜਾਦਾ ਹੈ।ਅਤੇ ਬਾਕੀ ਬਚੇ ਨੌਜਵਾਨਾ ਨੂੰ ਸਰਕਾਰਾ ਦੀ ਗਲਤ ਨੀਤੀਆਂ ਨਾਲ ਚਿੱਟਾ ਸਪਲਾਈ ਕਰਵਾ ਕੇ ਖਤਮ ਕਰ ਦਿੱਤਾ ਜਾਦਾ ਹੈ। ਜੋਂ ਵੀ ਸਰਕਾਰ ਬਣਦੀ ਹੈ। ਸਭ ਤੋਂ ਪਹਿਲਾ ਕਸਮ ਖਾਧੇ ਹਨ ਕਿ ਉਹ ਪੰਜਾਬ ਵਿੱਚੋਂ ਚਿੱਟਾ ਅਤੇ ਗੈਗਸਟਰ ਖਤਮ ਕਰਨਗੇ।ਲੇਕਿਨ ਕਿਸੇ ਵੀ ਸਰਕਾਰ ਨੇ ਇਹ ਨਹੀ ਸੋਚਿਆ ਕੇ ਜੋ ਗੈਗਸਟਰ ਬਣਦੇ ਹਨ।ਉਹ ਕੋਈ ਮਾਂ ਦੀ ਕੁੱਖ ਚੋ ਨਹੀ ਬਣਦਾ ਮਾੜੇ ਹਲਾਤ ਤੇ ਸਰਕਾਰ ਦੀ ਗਲਤ ਨੀਤੀਆ ਉਹਨੂੰ ਗੈਗਸਟਰ ਬਨਣ ਲਈ ਮਜ਼ਬੂਰ ਕਰ ਦੀਆ ਹਨ।ਸਰਕਾਰਾ ਨੂੰ ਗੈਗਸਟਰ ਖਤਮ ਕਰਨ ਤੋਂ ਪਹਿਲਾ ਉਹਨਾ ਭੈਣਾ ਅਤੇ ਮਾਂਵਾਂ ਨੂੰ ਪੁੱਛ ਕੇ ਵੇਖਣਾ ਚਾਹੀਦਾ ਹੈ ਕਿ ਉਹਨਾ ਦਾ ਭਰਾ ਜਾ ਪੁੱਤ ਦਾ ਅਸੀ ਇੰਨਕਾਊਟਰ ਕਰਨਾ ਹੈ ਉਸ ਪਰਿਵਾਰ ਤੇ ਕੀ ਬੀਤਦੀ ਹੋਵੇਗੀ ਸਰਕਾਰ ਇਹਨਾਂ ਨੂੰ ਰੋਕਣ ਦੀ ਬਜਾਏ ਮਾੜੇ ਹਲਾਤ ਪੈਦਾ ਕਰਕੇ ਇਹਨਾ ਨੂੰ ਹੋਰ ਬਢਾਵਾ ਦੇ ਰਹੇ ਹਨ।

ਓਜ਼ੋਨ ਦਿਵਸ ਤੇ ਵਿਸੇਸ-ਹਰਨਰਾਇਣ ਸਿੰਘ ਮੱਲੇਆਣਾ

ਓਜ਼ੋਨ ਦਿਵਸ 

ਅੱਜ ਮਿਤੀ 16 ਸਤੰਬਰ ਨੂੰ ਦਿਨ ਸੋਮਵਾਰ ਨੂੰ ਵਿਸ਼ਵ ਵਿੱਚ ਅੰਤਰ ਰਾਸ਼ਟਰੀ ਓਜੋਨ ਦਿਵਸ ਮਨਾਇਆ ਜਾ ਰਿਹਾ ਹੈ ਦਿਵਸ ਮਨਾਉਣ ਦਾ ਉਦੇਸ਼ ਆਪਣੇ ਨਾਗਰਿਕਾਂ ਵਿੱਚ ਓਜੋਨ ਪਰਤ ਬਾਰੇ ਜਾਗ੍ਰਿਤੀ ਪੈਦਾ ਕਰਦਾ ਹੁੰਦਾ ਹੈ। ਓਜੋਨ ਪਰਤ ਧਰਤੀ ਦੇ ਵਾਯੂ ਮੰਡਲ ਵਿੱਚ ਓਜੋਨ ਪ੍ਰਮਾਣੂ ਕਣਾ ਦਾ ਇਕੱਠ ਹੁੰਦਾ ਹੈ। ਧਰਤੀ ਤੋਂ 16 ਸੈਮੀਮੀਟਰ ਦੀ ਉਚਾਈ ਤੇ ਸੂਰਜੀ ਕਿਰਣਾ ਉਥੇ ਮੌਜੂਦ ਆਕਸੀਜਨ ਨੂੰ ਓਜੋਨ ਵਿੱਚ ਤਬਦੀਲ ਕਰ ਦਿੰਦੀਆ ਹਨ। ਇਸ ਦੀ ਘਣਤਾ 23 ਸੈਟੀਮੀਟਰ ਤੱਕ ਵਧੇਰੇ ਹੁੰਦੀ ਹੈ ਇਹ ਪਰਤ ਧਰਤੀ ਦੇ ਸਾਰੇ ਜੀਵਾ ਲਈ ਸਰੁੱਖਿਆ ਛਤਰੀ ਕੰਮ ਕਰਦੀ ਹੈ। ਇਹ ਪਰਤ ਸੂਰਜ ਤੋਂ ਆ ਰਹੀਆ ਪਰਾਵੈਗਣੀ ਕਿਰਨਾ ਨੂੰ ਸੋਖ ਲੈਂਦੀ ਹੈ ਜਿਸ ਨਾਲ ਇਹ ਪਰਾਵੈਗਣੀ ਕਿਰਨਾ ਧਰਤੀ ਤੇ ਨਹੀ ਪਹੁੰਚ ਸਕਦੀਆ ਇਹਨਾ ਕਿਰਣਾ ਦੀ ਤਰ੍ਹਾਂ ਲੰਬਾਈ ਘਟ ਹੋਣ ਕਰਕੇ ਮਨੁੱਖ ਸਰੀਰ ਵਿਚਲੇ ਐਸਿਡ ਨੂੰ ਨਸ਼ਟ ਕਰ ਦਿੰਦੀਆ ਹਨ ਤੇ ਚਮੜੀ ਦੇ ਕੈਸ਼ਰ ਦਾ ਕਾਰਣ ਬਣਦੀਆ ਹਨ। ਵੱਡੀ ਗਿਣਤੀ ਵਿੱਚ ਅੱਖਾਂ ਦੇ ਮੋਤੀਏ ਅਤੇ ਚਮੜੀ ਦੇ ਝੁਲਮ ਰੋਗ ਵਿੱਚ ਵਾਧਾ ਹੁੰਦਾ ਹੈ। ਮਨੱੁਖ ਸਰੀਰ ਦੀ ਸਰੁੱਖਿਆਤਮਕ ਪ੍ਰਣਾਲੀ ਨਸ਼ਟ ਹੁੰਦੀ ਹੈ ਫਸਲਾ ਤੇ ਜਾਨਵਰਾ ਤੇ ਪ੍ਰਤੀ ਕੂਲ ਪ੍ਰਭਾਵ ਪੈਦਾ ਹੈ। ਧਰਤੀ ਤੇ ਸਮੁੰਦਰੀ ਕਾਈ ਦੇ ਵਾਧੇ ਵਿੱਚ ਕਮੀ ਹੁੰਦੀ ਹੈ, 

ਸ਼ਾਡੇ ਵਿਿਗਆਨੀਆ ਦਾ ਮੰਨਣਾ ਹੈ ਕਿ ਵਾਤਾਵਰਨ ਗਰਮ ਹੋਣ ਨਾਲ ਓਜੋਨ ਪਰਤ ਕਮਜ਼ੋਰ ਹੋ ਜਾਵੇਗੀ ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰਾ ਤੋਂ ਨਿਕਲਣ ਵਾਲੇ ਕਲੋਰੋ ਫਲੋਰੋ ਕਾਰਬਨ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹਨਾ ਦਾ ਢੁੱਕਵਾ ਹੱਲ ਕੱਢਣ ਦੀ ਲੋੜ ਹੈ । ਕਲੋਰੀਨ ਅਤੇ ਬਰੋਮੀਨ ਐਟਮ ਓਜੋਨ ਦੇ ਸੰਪਰਕ ਵਿੱਚ ਆਉਂਦੀ ਹਨ ਤਾਂ ਉਹ ਓਜੋਨ ਪਰਤ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ ਛੇਕ ਦੀ ਮਰੁੰਮਤ ਲਈ ਸਾਨੂੰ ਵਾਤਾਵਰਨ ਵਿਚੋਂ ਤਪਸ ਨੂੰ ਘੱਟ ਕਰਨਾ ਪਏਗਾ। ਰੁੱਖਾ ਹੇਠ ਰਕਬਾ ਵਧਾਉਣਾ ਪਵੇਗਾ। ਕਾਗਜ਼ ਦੀ ਖਪਤ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਕਾਰਾ ਦੀ ਵਰਤੋਂ ਨੂੰ ਘਟਾਉਣ ਦੀ ਮੁੱਖ ਲੋੜ ਹੈ ਦੇਸ਼ ਦੇ ਨਾਗਰਿਕਾਂ ਵਿੱਚ ਸਾਈਕਲ ਚਲਾਉਣ ਦੀ ਰੁਚੀ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ। ਪ੍ਰਦੂਸ਼ਣ ਰੋਕਣ ਲਈ ਬਣਾਏ ਨਿਯਮ ਵਿੱਚ ਸੋਧ ਕਰਕੇ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਪਦਾਰਥਵਾਦ ਤੋਂ ਮੁੜਨ ਤੇ ਕੁਦਰਤ ਨਾਲ ਜੁੜਨ ਦੀ ਸਮਾਂ ਮੰਗ ਕਰਦਾ ਹੈ।ਇਕ ਪਿੰਡ ਇਕ ਬਾਗ ਦੀ ਮੁਹਿੰਮ ਨੂੰ ਸੁਚਾਰੂ ਰੂਪ ਦੇਣ ਦੀ ਲੋੜ ਹੈ।ਆਓ ਸਾਰੇ ਆਪਣੇ ਦਾਨ ਦੀ ਦਿਸ਼ਾ ਬਦਲੀਏ ਤੇ ਪਰਤ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੀਏ। ਤੁਹਾਡੇ ਵਿਚਾਰਾ ਦੇ ਕਦਰ ਦਾਨ।

 ਹਰਨਰਾਇਣ ਸਿੰਘ ਮੱਲੇਆਣਾ

ਮੌਤ ਦਾ ਫੰਦਾ,ਕਰਜ਼ੇ ਦਾ ਕਹਿਰ -ਅਮਨਜੀਤ ਸਿੰਘ ਖਹਿਰਾ

ਮੌਤ ਦਾ ਫੰਦਾ,ਕਰਜ਼ੇ ਦਾ ਕਹਿਰ

ਕਈ ਵਾਰ ਸੋਚਣ ਤੋ ਬਾਦ ਵੀ ਵਿਸ਼ਵਾਸ ਨਹੀਂ ਆਉਂਦਾ ਕੇ ਪਰਿਵਾਰ ਖਤਮ ਹੋ ਸਕਦਾ ਹੈ ਅਨਿਆਇ ਮੌਤ ਨਾਲ...! ਬਹੁਤ ਦੁੱਖ ਹੋਇਆ ਜਦੋ ਖਬਰ ਪੜੀ ਇਕੋ ਹੀ ਪਰਿਵਾਰ ਦੇ ਪੰਜ ਜੀ ਕਰਜੇ ਕਾਰਨ ਖੁਦਕਸ਼ੀ ਕਰ ਗਏ ਹਨ।ਇਹ ਕਹਾਣੀ ਨਹੀਂ ਹਕੀਕਤ ਹੈ।

ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੀ ਜਿਥੇ ਕਰਜੇ ਦੇ ਸਤਾਏ ਪਰਿਵਾਰ ਦੇ ਪੰਜਵੇਂ ਜੀਅ ਨੇ ਮੌਤ ਗ਼ਲ ਲਾ ਲਈ। ਪਰਿਵਾਰ ਦੇ ਚਾਰ ਜੀਅ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਲਵਪ੍ਰੀਤ ਸਿੰਘ(22) ਪੁੱਤਰ ਕੁਲਵੰਤ ਸਿੰਘ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਇਸ ਸਿਰੇ ਦੇ ਕਦਮ ਨਾਲ ਪਰਿਵਾਰ ਦਾ ਆਖ਼ਰੀ ਚਿਰਾਗ ਵੀ ਬੁਝ ਗਿਆ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਖ਼ੇਤੀ ਕਰ ਰਿਹਾ ਸੀ। ਉਹ ਪਰਿਵਾਰ ਵਿੱਚ ਤਿੰਨ ਪੀੜੀਆਂ ਦੀਆਂ ਕਰਜ਼ੇ ਕਾਰਨ ਹੋਈਆਂ ਮੌਤਾਂ ਕਰ ਕੇ ਪ੍ਰੇਸ਼ਾਨ ਰਹਿੰਦਾ ਸੀ। ਲਵਪ੍ਰੀਤ ਨੇ ਪਿਛਲੇ ਦੀਨ ਖੇਤ ਜਾ ਕੇ ਦਵਾਈ ਪੀ ਲਈ। ਪਰਿਵਾਰ ਉਸ ਨੂੰ ਫ਼ੌਰੀ ਡੀ ਐੱਮ ਸੀ ਲੁਧਿਆਣਾ ਲੈ ਗਿਆ, ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਮੌਤ ਦੀ ਖ਼ਬਰ ਨਾਲ ਪੂਰੇ ਭੋਤਨਾ ਪਿੰਡ ਸੋਗ ਵਿੱਚ ਹੈ। ਪੀੜਤ ਪਰਿਵਾਰ ਵਿੱਚ ਪਿੱਛੇ ਲਵਪ੍ਰੀਤ ਦੀ ਮਾਂ, ਛੋਟੀ ਭੈਣ ਅਤੇ ਦਾਦੀ ਹੈ। 

ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਗੱਲ ਕੀਤੀ ਗਈ ਤਾਂ ਸਰਪੰਚ ਬੁੱਧ ਸਿੰਘ ਨੇ ਦੱਸਿਆ ਕਿ ਪਰਿਵਾਰ ਸਿਰ 10 ਲੱਖ ਦੇ ਕਰੀਬ ਬੈਂਕਾਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਸੀ। ਇਸ ਤੋਂ ਪਹਿਲਾਂ ਲਵਪ੍ਰੀਤ ਦੇ ਪਿਤਾ, ਦਾਦਾ ਤਾਇਆ, ਦਾਦਾ ਅਤੇ ਪੜਦਾਦਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਕਰਜ਼ੇ ਕਾਰਨ ਪਰਿਵਾਰ ਵਿੱਚ ਇਹ ਪੰਜਵੀਂ ਖ਼ੁਦਕੁਸ਼ੀ ਹੈ। ਪੜਦਾਦੇ ਜੋਗਿੰਦਰ ਕੋਲ 13 ਏਕੜ ਪੈਲੀ ਸੀ, ਜੋ ਪੜਪੋਤੇ ਤੱਕ ਪੁੱਜਦੀ 13 ਕਨਾਲਾਂ ਵੀ ਨਹੀਂ ਬਚੀ। ਕਰੀਬ 65 ਸਾਲ ਪਹਿਲਾਂ ਉਸ ਦਾ ਪੜਦਾਦਾ ਜੋਗਿੰਦਰ ਸਿੰਘ 13 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਰਜ਼ੇ ਕਰ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜੋਗਿੰਦਰ ਸਿੰਘ ਦਾ ਵੱਡਾ ਲੜਕਾ ਭਗਵਾਨ ਸਿੰਘ ਵੀ ਬਾਪ ਦੇ ਰਾਹ ਚਲਾ ਗਿਆ। ਮਗਰੋਂ ਪਰਿਵਾਰ ਦੀ ਜ਼ਿੰਮੇਵਾਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ ਦੇ ਸਿਰ ਪੈ ਗਈ, ਜਿਸ ਨੇ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਨਾਲ ਭਰਾ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ। ਕਰਜ਼ੇ ਨੇ ਨਾਹਰ ਸਿੰਘ ਨੂੰ ਵੀ ਸਾਹ ਨਾ ਲੈਣ ਦਿੱਤਾ ਤੇ ਉਹ ਵੀ ਖ਼ੁਦਕੁਸ਼ੀ ਕਰ ਗਿਆ। ਇਸ ਕਹਾਣੀ ਨੂੰ ਹੋਰ ਵੀ ਸ਼ਰੀਕ ਅਤੇ ਮਾਨਸਿਕ ਤੌਰ ਤੇ ਝੰਜੋੜ ਦਿਤਾ ਜਦ ਪਤਾ ਲਗਾ ਕੇ ਕੈਪਟਨ ਸਰਕਾਰ ਨੇ 5 ਜਨਵਰੀ 2018 ਨੂੰ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਤਾਂ ਠੀਕ ਉਸੇ ਦਿਨ ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪਰ ਫਿਰ ਵੀ ਪੱਲੇ ਕੁਝ ਨਾ ਪਿਆ। ਹੌਲੀ ਹੌਲੀ ਜ਼ਮੀਨ ਵੀ ਵਿਕਦੀ ਗਈ, ਪਰ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਕੁਲਵੰਤ ਸਿੰਘ ਨੇ ਆਪਣੀ ਸੱਤ ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਸ਼ੁਰੂ ਕੀਤੀ, ਪਰ ਗੜੇਮਾਰੀ ਨੇ ਉਹਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਚੁਫੇਰੇ ਹਨੇਰਾ ਦਿਸਿਆ ਤਾਂ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਸਿਰ 12 ਲੱਖ ਦਾ ਕਰਜ਼ਾ ਹੈ, ਜੋ ਅੱਗੇ ਜਾ ਕੇ ਲਵਪ੍ਰੀਤ ਦੀ ਮੌਤ ਦਾ ਕਾਰਨ ਬਣ ਗਿਆ।

 ਕਿ ਸਰਕਾਰ ਇਸ ਤਰਾਂ ਕਿਸਾਨ ਦੀਆਂ ਖ਼ੁਦਕੁਸ਼ੀਆ ਨੂੰ ਰੋਕ ਸਕੇਗੀ ਜਾ ਇਕ ਮਹਿਜ ਵੋਟਾਂ ਲੈਣ ਦਾ ਇਕ ਹੋਰ ਬਹਾਨਾ ਹੀ ਸਰਕਾਰ ਦੇ ਨਾਂ ਕਾਗਜਾਂ ਵਿਚ ਲਿਖਿਆ ਜਾਵੇਗਾ?।

 

ਅਮਨਜੀਤ ਸਿੰਘ ਖਹਿਰਾ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

 

ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਬੱਚਿਆਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਇਸ ਪਿੱਛੇ ਅਪਰਾਧੀ ਦੀ ਕਾਮ ਭਾਰੂ ਅਤੇ ਘਟੀਆ ਮਾਨਸਿਕਤਾ ਦੀ ਪੁਸ਼ਟੀ ਕਰਦੀਆਂ ਹਨ। ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਪਰਾਧੀ ਜ਼ਿਆਦਾਤਰ ਬੱਚਿਆਂ ਦੇ ਸਾਕ ਸੰਬੰਧੀ, ਪਰਿਵਾਰਿਕ ਜਾਣ ਪਹਿਚਾਣ ਵਾਲੇ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆਈ ਹੈ ਜੋ ਕਿ ਸਾਡੇ ਸਮਾਜ ਦੇ ਮੂੰਹ ਤੇ ਚਪੇੜ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾ? ਸਕੂਲਾਂ ਵਿੱਚ ਜਿੱਥੇ ਬੱਚੇ ਆਪਣੇ ਦਿਨ ਦਾ ਬਹੁਤਾ ਹਿੱਸਾ ਬਿਤਾਉਂਦੇ ਹਨ, ਉਹ ਵਿੱਦਿਆ ਦੇ ਮੰਦਿਰ ਵੀ ਇਸ ਕਲੰਕ ਤੋਂ ਨਹੀਂ ਬਚ ਸਕੇ।

 

ਸਮੇਂ ਦੀ ਨਜ਼ਾਕਤ ਇਹੋ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਦੌਰ ਵਿੱਚ ਸਿਵਾਏ ਸਕੇ ਮਾਂ ਬਾਪ ਤੋਂ ਬਿਨ੍ਹਾਂ ਕਿਸੇ ਹੋਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਤਾ ਨਹੀਂ ਕੋਈ ਕਦੋਂ ਮਾਸੂਮਾਂ ਨੂੰ ਆਪਣੀ ਹਬਸ਼ ਦਾ ਸ਼ਿਕਾਰ ਬਣਾ ਲਵੇ। ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਜ਼ਿਆਦਾਤਰ ਛੁਪੀਆਂ ਰਹਿ ਜਾਂਦੀਆਂ ਹਨ ਕਿਉਂਕਿ ਬੱਚੇ ਡਰ ਆਦਿ ਦੇ ਕਾਰਨ ਕਿਸੇ ਨਾਲ ਆਪਣੇ ਨਾਲ ਹੋਈ ਮਾੜੀ ਹਰਕਤ, ਵਧੀਕੀ ਨੂੰ ਸਾਂਝੀ ਨਹੀਂ ਕਰਦੇ ਅਤੇ ਬੱਚਿਆਂ ਨੂੰ ਵਾਰ-ਵਾਰ ਦੁਰਾਚਾਰ, ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਸਮੇਂ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਚੰਗੇ-ਮਾੜੇ ਸਪੱਰਸ਼ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਵਿਰੋਧ ਕਰ ਸਕਣ। ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਮਾਪੇ ਅਤੇ ਅਧਿਆਪਕਾਂ ਦੁਆਰਾ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤਾਂ ਜੋ ਉਹ ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਨਾਲ ਵਾਪਰੀ ਛੋਟੀ ਤੋਂ ਛੋਟੀ ਘਟਨਾ ਨੂੰ ਸਾਂਝੀ ਕਰ ਸਕਣ, ਨਾ ਕਿ ਬੱਚੇ ਉਹਨਾਂ ਨਾਲ ਗੱਲ ਕਰਨ ਤੋਂ ਹੀ ਝਿਜਕੀ ਜਾਣ, ਡਰੀ ਜਾਣ। ਸਮਾਜ ਦੇ ਸੌੜੀ ਮਾਨਸਿਕਤਾ ਦੇ ਲੋਕਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਆਦਿ ਵਿੱਚ ਉੱਚ ਮਾਨਕਾਂ ਦੇ ਆਧਾਰ ਤੇ ਅਧਿਆਪਕ ਅਤੇ ਹੇਠਲੇ ਪੱਧਰ ਤੱਕ ਦਾ ਸਟਾਫ਼ ਰੱਖਣਾ ਚਾਹੀਦਾ ਹੈ। ਸਕੂਲਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਸੇਫ਼ਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਹੀਂ ਕਰਨਾ ਚਾਹੀਦਾ।

 

ਬੱਚਿਆਂ ਨੂੰ ਚੰਗੇ ਅਤੇ ਬੁਰੇ (ਮਾੜੇ) ਸਪੱਰਸ਼ ਬਾਰੇ ਦੱਸੋ।ਤਿੰਨ-ਚਾਰ ਸਾਲ ਦੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਦੱਸੋ ਕਿ ਅਜਿਹਾ ਸਪਰਸ਼ ਜੋ ਤੁਹਾਨੂੰ ਅਸਹਿਜ ਕਰਦਾ ਹੈ ਉਸਨੂੰ ਮਾੜਾ ਸਪੱਰਸ਼ (ਬੈਡ ਟੱਚ) ਕਹਿੰਦੇ ਹਨ ਅਤੇ ਜਦੋਂ ਕਿਸੇ ਤਰਫ਼ੋਂ ਤੁਹਾਨੂੰ ਸਪੱਰਸ਼ ਕੀਤਾ ਜਾਂਦਾ ਹੈ ਤੇ ਤੁਸੀਂ ਸਹਿਜ ਰਹਿੰਦੇ ਹੋ ਅਜਿਹੇ ਸਪੱਰਸ਼ ਨੂੰ ਚੰਗਾ ਸਪੱਰਸ਼ (ਗੁੱਡ ਟੱਚ) ਕਹਿੰਦੇ ਹਨ। ਬੱਚਿਆਂ ਨੂੰ ਦੱਸਿਆ ਜਾਵੇ ਕਿ ਮਾਤਾ ਪਿਤਾ ਤੋਂ ਬਿਨ੍ਹਾਂ ਕਿਸੇ ਹੋਰ ਦੇ ਸਾਹਮਣੇ ਕੱਪੜੇ ਨਹੀਂ ਉਤਾਰਣੇ ਚਾਹੀਦੇ। ਬੱਚਿਆਂ ਨੂੰ ਸਜਗਤਾ ਅਤੇ ਚੰਗੀ ਸ਼ਬਦਾਵਲੀ ਨਾਲ ਦੱਸਿਆ ਜਾਵੇ ਕਿ ਉਹਨਾਂ ਦੇ ਨਿੱਜੀ ਅੰਗ ਉਹਨਾਂ ਦੇ ਸਰੀਰ ਦਾ ਹਿੱਸਾ ਹਨ ਅਤੇ ਉਹਨਾਂ ਤੋਂ ਇਲਾਵਾ ਕੋਈ ਹੋਰ ਛੂਹ ਨਹੀਂ ਸਕਦਾ ਜਿਵੇਂ ਕਿ ਮੂੰਹ, ਬੁੱਲ੍ਹਾਂ, ਗਰਦਨ, ਛਾਤੀ, ਗੁਪਤ ਅੰਗ, ਪਿੱਠ ਆਦਿ ਅਤੇ ਜੇਕਰ ਕੋਈ ਇਹਨਾਂ ਨੂੰ ਤੁਹਾਡੀ ਇੱਛਾ ਦੇ ਵਿਰੁੱਧ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਵਿਰੋਧ ਕਰੋ ਅਤੇ ਮਾਪੇ, ਅਧਿਆਪਕਾਂ ਨੂੰ ਦੱਸੋ।

 

ਮਾਂ ਬਾਪ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਕਿ ਬੱਚੇ ਦੇ ਵਿਵਹਾਰ ਨੂੰ ਨਿਰੰਤਰਤਾ ਨਾਲ ਘੋਖਦੇ ਰਹਿਣ ਤੇ ਜੇਕਰ ਬੱਚਾ ਆਪਣੇ ਸਾਧਾਰਣ ਵਿਵਹਾਰ ਤੋਂ ਵੱਖਰਾ ਜਾਪ ਰਿਹਾ ਤਾਂ ਇਸਨੂੰ ਨਜ਼ਰ ਅੰਦਾਜ ਕਰਨ ਜਾਂ ਬੱਚੇ ਨੂੰ ਕੁੱਟਣ-ਮਾਰਨ ਦੀ ਥਾਂ ਉਸ ਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕਰਨ ਕਿ ਕਿਤੇ ਬੱਚੇ ਨਾਲ ਕੋਈ ਵਧੀਕੀ ਤਾਂ ਨਹੀਂ ਹੋਈ ਜਾਂ ਕੁਝ ਗਲਤ ਤਾਂ ਨੀ ਵਾਪਰਿਆ ਜੋ ਬੱਚੇ ਦਾ ਵਿਵਹਾਰ ਸਾਧਾਰਣ ਨਹੀਂ ਹੈ। ਮਾਂ ਬਾਪ ਨੂੰ ਆਪਣੇ ਨਿੱਤਨੇਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਕਿ ਬੱਚਿਆਂ ਨਾਲ ਹਮੇਸ਼ਾਂ ਗੱਲ ਕਰੋ ਕਿ ਅੱਜ ਸਕੂਲ ਵਿੱਚ ਕੀ ਹੋਇਆ ਜਾਂ ਬਾਹਰ ਕੀ ਕੀਤਾ, ਕੀ ਹੋਇਆ ਆਦਿ। ਬੱਚਿਆਂ ਦੇ ਮਨ ਵਿੱਚੋਂ ਡਰ ਕੱਢਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨੂੰ ਨਾਂਹ ਕਹਿਣਾ ਸਿਖਾਉ। ਬੱਚਿਆ ਨੂੰ ਸਿਖਾਉ ਕਿ ਜਿਸ ਥਾਂ ਤੇ ਉਹਨਾਂ ਨੂੰ ਅਸਹਿਜ ਲੱਗ ਰਿਹਾ ਹੈ ਉੱਥੋਂ ਉਹ ਜਲਦੀ ਨਿਕਲ ਜਾਣ ਤੇ ਅਜਿਹੀ ਥਾਂ ਤੇ ਜਾਣ ਤੋਂ ਬਚੋ। ਜੇਕਰ ਕੋਈ ਭੱਦੀਆਂ ਹਰਕਤਾਂ ਕਰ ਰਿਹਾ ਹੈ ਤਾਂ ਉੱਚੀ ਉੱਚੀ ਰੌਲਾ ਪਾਓ ਆਦਿ।

 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਸੰਗਰੂਰ)

ਈਮੇਲ – bardwal.gobinder@gmail.com