You are here

ਸੰਪਾਦਕੀ

ਜਲਦ ਪੰਜਾਬ ਮਾਰੂਥਲ ਬਣ ਜਾਵੇਗਾ.....?

ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾਉਣ, ਕਿਸਾਨਾਂ ਨੂੰ ਕਰਜ਼ਾਈ ਕਰਨ ਅਤੇ ਧਰਤੀ ਹੇਠਲੇ ਅਤਿ ਕੀਮਤੀ ਸ਼ੁੱਧ ਪਾਣੀ ਨੂੰ ਮੁਕਾ ਖ਼ੁਸ਼ਹਾਲ ਸੂਬੇ ਨੂੰ ਮਾਰੂਥਲ ਅਤੇ ਕੰਗਾਲੀ ਦੇ ਰਾਹ ਵੱਲ ਧੱਕਣ ਲਈ ਕੋਈ ਹੋਰ ਨਹੀਂ, ਸਗੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਦਰਿਆਵਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੰਚਾਉਣ ਲਈ ਅੰਗਰੇਜ਼ ਸਾਮਰਾਜ ਵਲੋਂ ਬਣਾਏ ਨਹਿਰੀ ਵਿਭਾਗ ਦੇ ਢਾਂਚੇ ਨੂੰ ਸਮੇਂ ਦੇ ਨਾਲ ਨਵਿਆਏ ਨਾ ਜਾਣ ਕਰਕੇ ਅੱਜ ਨੱਕੋ-ਨੱਕ ਭਰੇ ਪਏ ਡੈਮਾਂ ਦੇ ਬਾਵਜੂਦ ਸੁੱਕੇ ਪਏ ਖੇਤਾਂ ਤੱਕ ਪਾਣੀ ਨਹੀਂ ਪੁੱਜ ਰਿਹਾ ਹੈ ਤੇ ਫ਼ਸਲਾਂ ਸੁੱਕ ਸੜ ਰਹੀਆਂ ਹਨ | ਕਿਸਾਨ ਖੇਤ ਸਿੰਜਣ, ਫ਼ਸਲ ਉਗਾਉਣ ਅਤੇ ਪਾਲਣ ਲਈ ਲੋੜੀਂਦੇ ਅੰਮਿ੍ਤ ਰੂਪੀ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਕਿਉਂਕਿ ਅੰਗਰੇਜ਼ਾਂ ਵੇਲੇ ਦੀਆਂ ਦਰਿਆਈ ਪੱਤਣਾਂ 'ਤੇ ਹੈੱਡ ਵਰਕਸਾਂ ਬਣਾ ਕੇ ਕੱਢੀਆਂ ਗਈਆਂ ਵੱਡੀਆਂ ਨਹਿਰਾਂ ਵੇਲਾ ਵਹਾ ਚੁੱਕੀਆਂ ਹਨ, ਜੋ ਜਗ੍ਹਾ-ਜਗ੍ਹਾ ਟੁੱਟ ਖਸਤਾ ਹਾਲਤ 'ਚ ਹੋਣ ਕਰਕੇ ਪੂਰੀ ਸਮਰੱਥਾ ਅਨੁਸਾਰ ਪਾਣੀ ਨਹੀਂ ਲਿਜਾ ਰਹੀਆਂ | ਹੋਰ ਤਾਂ ਹੋਰ ਫ਼ੰਡਾਂ, ਮੁਲਾਜ਼ਮਾਂ ਅਤੇ ਮਸ਼ੀਨਰੀ ਦੀ ਘਾਟ ਕਾਰਨ ਘਾਹ-ਫੂਸ ਉੱਗ, ਗਾਰ ਜੰਮ ਬਦ ਤੋਂ ਬਦਤਰ ਰੂਪ ਧਾਰ ਚੁੱਕੀਆਂ ਛੋਟੀਆਂ ਨਹਿਰਾਂ, ਸੂਏ ਅਤੇ ਕੱਸੀਆਂ ਦੀ ਵੀ ਵਿਭਾਗ ਵਲੋਂ ਸਮੇਂ-ਸਿਰ ਸਫ਼ਾਈ ਨਹੀਂ ਕਰਵਾਈ ਗਈ, ਫ਼ਸਲ ਮਰਦੀ ਵੇਖ ਮਾਲਵੇ ਦੇ ਕਿਸਾਨਾਂ ਦੇ ਦਿਲਾਂ ਨੂੰ ਹੌਲ ਪੈ ਰਹੇ ਹਨ, ਜੋ ਸਰਕਾਰ ਨੂੰ ਕੋਸਦੇ ਹੋਏ ਜਿਥੇ ਖ਼ੁਦ ਨਹਿਰਾਂ ਖਾਲਣ ਦਾ ਹੰਭਲਾ ਮਾਰਨ ਲੱਗੇ ਹਨ, ਉਥੇ ਫ਼ਸਲ ਦੀ ਪੈਦਾਵਾਰ ਲਈ ਮਜਬੂਰੀਵੱਸ ਲੱਖਾਂ ਰੁਪਏ ਖ਼ਰਚ ਧਰਤੀ ਹੇਠਾਂ ਬੋਰ ਕਰਨ ਤੋਂ ਇਲਾਵਾ ਬਿਜਲੀ, ਪਾਣੀ ਦੀ ਲੋੜ ਨੂੰ ਪੂਰੀ ਕਰਨ ਲਈ ਜਨਰੇਟਰ ਖ਼ਰੀਦ ਰੋਜ਼ਾਨਾ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਪਾਣੀ ਦੀ ਥੁੜ੍ਹ ਨੂੰ ਧਰਤੀ ਹੇਠੋਂ ਕੱਢ ਕੇ ਪੂਰਾ ਕਰਨ ਦਾ ਯਤਨ ਕਰ ਰਹੇ ਹਨ, ਜਿਸ ਦਾ ਸਿੱਧਮ ਸਿੱਧਾ ਮਾੜਾ ਅਸਰ ਜਿਥੇ ਕਿਸਾਨ ਦੀ ਜੇਬ 'ਤੇ ਪੈ ਰਿਹਾ ਹੈ, ਉਥੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਡਿਗਣ ਕਰਕੇ ਪਾਣੀਆਂ ਦਾ ਬਾਦਸ਼ਾਹ ਕਹਾਉਣ ਵਾਲਾ ਪੰਜਾਬ ਅੱਜ ਪਾਣੀ ਦੇ ਸੰਕਟ ਦੀ ਮਾਰ ਹੇਠ ਆ ਚੁੱਕਾ ਹੈ | ਦੱਸਣਯੋਗ ਹੈ ਕਿ ਪੰਜਾਬ ਦੇ ਖੇਤਾਂ ਨੂੰ ਸਿੰਜ ਕੇ ਭਰਪੂਰ ਫ਼ਸਲਾਂ ਲੈਣ ਲਈ ਅੰਗਰੇਜ਼ ਸਰਕਾਰ ਨੇ 1849 ਵਿਚ ਨਹਿਰੀ ਢਾਂਚਾ ਖੜ੍ਹਾ ਕਰਕੇ ਵੱਡੀਆਂ ਨਹਿਰਾਂ ਕੱਢੀਆਂ ਸਨ, ਜਿਸ ਸਦਕਾ ਅੱਜ ਪੰਜਾਬ ਅੰਦਰ 14,500 ਕਿੱਲੋਮੀਟਰ ਲੰਬਾ ਨਹਿਰੀ ਨੈੱਟਵਰਕ ਤਾਂ ਹੈ, ਪਰ ਫਿਰ ਵੀ ਖੇਤੀ ਹੇਠਲੇ ਕਰੀਬ 100 ਲੱਖ ਹੈਕਟੇਅਰ ਰਕਬੇ 'ਚੋਂ ਸਿਰਫ਼ 43 ਲੱਖ ਹੈਕਟੇਅਰ ਹੀ ਨਹਿਰੀ ਪਾਣੀ ਨਾਲ ਸਿੰਜਣ ਦੇ ਯੋਗ ਪ੍ਰਬੰਧ ਹਨ, ਬਾਕੀ ਖੇਤਰ ਤੱਕ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਪਾਣੀ ਨਹੀਂ ਪਹੰੁਚਾਇਆ ਜਾ ਸਕਿਆ | ਅੱਜ ਪੰਜਾਬ ਕੋਲ 14.22 ਐਮ.ਏ.ਐਫ. ਪਾਣੀ ਦੀ ਉਪਲਬਧਤਾ ਹੋਣ ਕਰਕੇ ਸੂਬੇ ਦੇ 42.90 ਲੱਖ ਹੈਕਟੇਅਰ ਰਕਬੇ 'ਚੋਂ 30.88 ਹੈਕਟੇਅਰ ਖੇਤਰ ਦੀ ਸਿੰਚਾਈ ਆਰਾਮ ਨਾਲ ਕੀਤੀ ਜਾ ਸਕਦੀ ਹੈ, ਪਰ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਵੱਖ-ਵੱਖ ਡੈਮਾਂ ਤੋਂ ਕੱਢੀਆਂ ਗਈਆਂ ਨਹਿਰਾਂ ਹਰਿਆਣਾ, ਦਿੱਲੀ, ਰਾਜਸਥਾਨ ਤਾਂ ਵੰਡ ਅਨੁਸਾਰ ਪੂਰਾ ਪਾਣੀ ਪਹੰੁਚਾ ਰਹੀਆਂ, ਪਰ ਪੰਜਾਬ ਦੇ ਖੇਤਾਂ ਤੱਕ ਨਹੀਂ ਪਹੰੁਚਾ ਰਹੀਆਂ, ਉਹੀ ਵਾਧੂ ਪਾਣੀ ਚੋਰੀ ਛਿਪੇ ਪਾਕਿਸਤਾਨ ਵੱਲ ਛੱਡ ਦਿੱਤਾ ਜਾਂਦਾ | ਨਹਿਰੀ ਵਿਭਾਗ ਦੇ ਸੂਤਰਾਂ ਅਨੁਸਾਰ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ 1493 ਫੁੱਟ ਦੇ ਮੁਕਾਬਲੇ ਅੱਜ 1604.76 ਫੁੱਟ, ਪੌਾਗ ਡੈਮ ਪਿਛਲੇ ਸਾਲ 1283 ਫੁੱਟ ਦੇ ਮੁਕਾਬਲੇ ਅੱਜ 1327.63 ਫੁੱਟ ਹੈ, ਜਿੱਥੇ ਲਗਾਤਾਰ ਪਾਣੀ ਪਹਾੜਾਂ 'ਚੋਂ ਆਉਣ ਕਰਕੇ ਡੈਮਾਂ ਅੰਦਰ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ | ਪਾਣੀ ਦੀ ਕੋਈ ਕਮੀ ਨਹੀਂ ਹੈ, ਪਰ ਪਾਣੀ ਲਿਜਾਣ ਵਾਲੀਆਂ ਨਹਿਰਾਂ ਹੀ ਕੰਡਮ ਹਨ | ਵਰਨਣਯੋਗ ਹੈ ਕਿ ਮਾਝੇ ਦੇ ਇਲਾਕੇ 'ਚ ਪਾਣੀ ਵੰਡਣ ਵਾਲੀ ਯੂ.ਬੀ.ਡੀ.ਸੀ. ਸਰਕਲ ਅੰਮਿ੍ਤਸਰ ਅਧੀਨ ਪੈਂਦੀ ਅੱਪਰਬਾਰੀ ਦੁਆਬ ਨਹਿਰ ਦੀ 8514 ਕਿਊਸਿਕ ਸਮਰੱਥਾ ਹੈ, ਜੋ 7214 ਕਿਊਸਿਕ ਦੇ ਕਰੀਬ ਵਗ ਰਹੀ ਹੈ | ਇਸੇ ਤਰ੍ਹਾਂ ਮਾਲਵੇ ਤੇ ਰਾਜਸਥਾਨ ਦੇ ਖੇਤਰਾਂ ਨੂੰ ਸਿੰਜਣ ਵਾਲੀਆਂ ਪ੍ਰਮੁੱਖ ਨਹਿਰਾਂ 'ਚ ਸਤਲੁਜ, ਬਿਆਸ ਦਰਿਆ ਦੇ ਸੰਗਮ ਹਰੀਕੇ ਪੱਤਣ ਤੋਂ ਨਿਕਲਦੀ ਰਾਜਸਥਾਨ ਫੀਡਰ 13500 ਕਿਊਸਿਕ ਦੀ ਬਜਾਏ 11895, ਫ਼ਿਰੋਜ਼ਪੁਰ (ਸਰਹੰਦ) ਫੀਡਰ 12262 ਕਿਊਸਿਕ ਦੀ ਬਜਾਏ 10400, ਬੀਕਾਨੇਰ 3027 ਕਿਊਸਿਕ ਦੀ ਬਜਾਏ 2720, ਸਰਹਿੰਦ ਫੀਡਰ 5264 ਕਿਊਸਿਕ ਦੀ ਬਜਾਏ 4860 ਕਿਊਸਿਕ ਹੀ ਲਿਜਾ ਰਹੀਆਂ ਹਨ | ਪਾਣੀਆਂ ਦੀ ਵੰਡ ਸਬੰਧੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ 10 ਦਿਨਾਂ ਬਾਅਦ ਜਾਰੀ ਹੁੰਦੇ ਫ਼ਰਮਾਨਾਂ ਮੁਤਾਬਿਕ ਰਾਜਸਥਾਨ, ਹਰਿਆਣਾ, ਦਿੱਲੀ ਦੀਆਂ ਟੇਲਾਂ 'ਤੇ ਤਾਂ ਪਾਣੀ ਪੂਰਾ ਪੁੱਜਦਾ ਕੀਤਾ ਜਾਂਦਾ, ਪਰ ਘਾਟ ਦੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਣੀ ਪੈਂਦੀ ਹੈ, ਜਿਸ ਦਾ ਸਭ ਤੋਂ ਵੱਧ ਮਾੜਾ ਅਸਰ ਮਾਈਨਰਾਂ ਦੀ ਟੇਲਾਂ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਦੇ ਲੱਖਾਂ ਕਿਸਾਨਾਂ 'ਤੇ ਪੈ ਰਿਹਾ ਹੈ | ਸਰਕਾਰਾਂ ਤੋਂ ਲੋੜੀਂਦੇ ਫ਼ੰਡ ਨਾ ਮਿਲਣ 'ਤੇ ਵਿਭਾਗ ਨੇ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ, ਬਿਨਾਂ ਸਫ਼ਾਈ ਪਾਣੀ ਛੱਡੇ ਜਾਣ ਸਮੇਂ ਨਹਿਰਾਂ ਟੁੱਟ ਮੁੱਢ ਵਾਲੇ ਕਿਸਾਨਾਂ ਦੇ ਖੇਤਾਂ 'ਚ ਡੋਬਾ ਤੇ ਦੂਰ ਟੇਲਾਂ ਵਾਲੇ ਕਿਸਾਨ ਦੇ ਖੇਤ ਸੋਕੇ ਦੀ ਮਾਰ ਝੱਲ ਰਹੇ ਹਨ | ਸਿੰਚਾਈ ਵਿਭਾਗ ਵਲੋਂ ਅਬੋਹਰ ਇਲਾਕਾ ਵਾਰਬੰਦੀ ਦੀ ਜਿਥੇ ਮਾਰ ਹੇਠ ਹੈ, ਉਥੇ ਮਾਨਸੇ, ਸੰਗਰੂਰ, ਤਲਵੰਡੀ ਸਾਬੋ ਇਲਾਕੇ ਦੇ ਕਿਸਾਨਾਂ ਨੂੰ ਭਾਖੜਾ ਨਹਿਰ ਤੋਂ ਮਿਲਦੇ ਪਾਣੀ ਦੀ ਵਾਗਡੋਰ ਹਰਿਆਣਾ ਨਹਿਰੀ ਪ੍ਰਬੰਧਕਾਂ ਕੋਲ ਹੈ, ਜੋ ਮਰਜ਼ੀ ਨਾਲ ਮਾਈਨਰਾਂ 'ਚ 15-15 ਦਿਨ ਦੇ ਵਕਫ਼ੇ ਬਾਅਦ ਵਾਰਬੰਦੀ ਤਹਿਤ ਪਾਣੀ ਛੱਡ ਰਹੇ ਹਨ | 
ਨਹਿਰਾਂ ਦੀ ਸਾਂਭ-ਸੰਭਾਲ ਲਈ ਸਿੰਚਾਈ ਵਿਭਾਗ ਅੰਦਰ ਤਾਇਨਾਤ ਮੁਲਾਜ਼ਮਾਂ 'ਚ ਜੂਨੀਅਰ ਇੰਜੀਨੀਅਰ, ਹੈੱਡ ਡਰਾਫਟਸਮੈਨ, ਡਰਾਫਟਸਮੈਨ, ਸੁਪਰਡੈਂਟ, ਸੀਨੀਅਰ ਸਹਾਇਕ, ਕਲਰਕ, ਬੇਲਦਾਰ, ਸੇਵਾਦਾਰਾਂ ਆਦਿ ਮੁਲਾਜ਼ਮਾਂ ਦੀਆਂ 60 ਫ਼ੀਸਦੀ ਅਸਾਮੀਆਂ ਜਿੱਥੇ ਖਾਲੀ ਪਈਆਂ ਹਨ, ਉਥੇ ਵਿਭਾਗ ਕੋਲ ਮਸ਼ੀਨਰੀ ਦੀ ਵੀ ਵੱਡੀ ਘਾਟ ਹੈ, ਜੋ ਵਿਭਾਗ ਦੀ ਕਾਰਗੁਜ਼ਾਰੀ ਨੂੰ ਢਾਅ ਲਗਾ ਰਹੀ ਹੈ | 
ਸੁਧਾਰਾਂ ਸਬੰਧੀ ਕੇਂਦਰ ਤੋਂ ਮੰਗੇ ਗਏ ਹਨ ਫ਼ੰਡ ਸਿੰਚਾਈ ਮੰਤਰੀ,ਵਿਭਾਗ ਅੰਦਰ ਮੁਲਾਜ਼ਮਾਂ ਤੇ ਮਸ਼ੀਨਰੀ ਦੀ ਘਾਟ ਨੂੰ ਜਲਦੀ ਪੂਰਾ ਕਰਨ ਦਾ ਦਾਅਵਾ ਕਰਦਿਆਂ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਮਾਈਨਰਾਂ ਦੀ ਸਫ਼ਾਈ ਲਈ ਫ਼ੰਡ ਤਾਂ ਜਾਰੀ ਕੀਤੇ ਗਏ ਹਨ, ਬਾਕੀ ਜੇਕਰ ਕੋਈ ਮਾਈਨਰ ਦੀ ਸਫ਼ਾਈ ਹੋਣੀ ਬਾਕੀ ਹੈ ਤਾਂ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੂਰਾ ਪਾਣੀ ਨਾ ਖਿੱਚ ਰਹੀਆਂ ਵੱਡੀਆਂ ਨਹਿਰਾਂ ਦੀ ਮੁਰੰਮਤ ਅਤੇ ਸਫ਼ਾਈ ਲਈ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਗਏ ਹਨ, ਤਾਂ ਜੋ ਵਿਭਾਗ 'ਚ ਲੋੜੀਂਦੇ ਸੁਧਾਰ ਕਰਕੇ ਨਹਿਰੀ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ | 
ਮਾਰੂਥਲ ਬਣਨ ਵੱਲ ਵਧ ਰਿਹਾ ਪੰਜਾਬ ,ਦਰਿਆਵਾਂ ਤੇ ਹੋਰ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਪਾਣੀ 'ਤੇ ਜੇ ਨਜ਼ਰ ਮਾਰੀਏ ਤਾਂ ਮੁੱਖ ਨਦੀਆਂ ਆਪਣੀ ਸਮਰੱਥਾ ਤੋਂ ਘਟਾ ਕੇ ਤਕਰੀਬਨ 70 ਫ਼ੀਸਦੀ ਪਾਣੀ ਲਿਆ ਰਹੀਆਂ ਹਨ | ਮੁੱਖ ਨਹਿਰਾਂ ਤੋਂ ਸੈਂਕੜੇ ਸੂਏ ਅਤੇ ਛੋਟੀਆਂ ਨਹਿਰਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 1500 ਦੇ ਆਸ-ਪਾਸ ਹੈ, ਉਨ੍ਹਾਂ 'ਚ ਪਾਣੀ ਦੀ ਮਾਤਰਾ 40 ਤੋਂ 50 ਫ਼ੀਸਦੀ ਰਹਿ ਗਈ ਹੈ | ਪੰਜਾਬ ਦੇ ਖੇਤਾਂ ਨੂੰ ਸਿੰਜਣ ਲਈ 14 ਲੱਖ 25 ਹਜ਼ਾਰ ਦੇ ਕਰੀਬ ਟਿਊਬਵੈੱਲ ਲਗਾਤਾਰ ਧਰਤੀ ਹੇਠੋਂ ਪਾਣੀ ਕੱਢਣ 'ਚ ਜੁਟੇ ਹੋਏ ਹਨ, ਜਿਸ ਕਾਰਨ ਪੰਜਾਬ ਦੇ 136 ਬਲਾਕਾਂ 'ਚੋਂ 112 ਡਾਰਕ ਜ਼ੋਨ ਵਿਚ ਆ ਗਏ ਹਨ | ਹਾਲਾਤ ਇਹੀ ਰਹੇ ਤਾਂ ਜਲਦ ਪੰਜਾਬ ਮਾਰੂਥਲ ਬਣ ਜਾਵੇਗਾ |

-----  ਅਮਨਜੀਤ ਸਿੰਘ ਖਹਿਰਾ

ਸਿਖਿਆ ਨੂੰ ਬਚਾਉਣ ਦੀ ਲੋੜ ਨਾਕਿ ਨਵੇਂ-ਨਵੇਂ ਤਜਰਬੇ ਕਰਨ ਦੀ

ਨਵੀਆਂ ਉਦਾਰਵਾਦੀ ਆਰਥਕ ਨੀਤੀਆਂ ਦੇ ਅਮਲ ਵਿਚ ਆਉਣ ਮਗਰੋਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਸਿਖਿਆ ਅਤੇ ਸਿਹਤ ਵਰਗੇ ਸਮਾਜਕ ਖੇਤਰਾਂ ਦੀ ਹਾਲਤ ਸੁਧਾਰਨ ਵਲ ਧਿਆਨ ਨਹੀਂ ਦਿਤਾ। ਸਰਕਾਰੀ ਸਿਖਿਆ ਤੰਤਰ ਦੀ ਥਾਂ ਨਿਜੀ ਮਾਲਕੀ ਵਾਲੇ ਸਕੂਲਾਂ ਨੂੰ ਅਹਿਮੀਅਤ ਦੇਣ ਦਾ ਅਮਲ ਲਗਾਤਾਰ ਜਾਰੀ ਰਿਹਾ ਹੈ। ਭਾਵੇਂ ਯੂ.ਪੀ.ਏ. ਸਰਕਾਰ ਨੇ ਛੇ ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਲਈ ਅਠਵੀਂ ਤਕ ਦੀ ਸਿਖਿਆ ਨੂੰ ਮੁਢਲਾ ਅਧਿਕਾਰ ਕਰਾਰ ਦੇ ਦਿਤਾ ਸੀ ਪਰ ਇਸ ਦੇ ਬਾਵਜੂਦ ਸਰਕਾਰੀ ਸਕੂਲਾਂ ਵਿਚ ਨਾ ਢਾਂਚਾਗਤ ਸੁਧਾਰ ਲਿਆਂਦੇ ਗਏ ਅਤੇ ਨਾ ਹੀ ਅਧਿਆਪਕ ਵਿਦਿਆਰਥੀ ਅਨੁਪਾਤ ਬਣਾਈ ਰੱਖਣ ਲਈ ਲੋੜੀਂਦੇ ਅਧਿਆਪਕਾਂ ਦੀ ਭਰਤੀ ਕੀਤੀ ਗਈ। ਇਸ ਸਮੇਂ ਸਰਕਾਰੀ ਸਕੂਲਾਂ ਵਿਚ ਚਾਰ ਕਿਸਮ ਦੇ ਅਧਿਆਪਕ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਵਿਚ ਫ਼ਰਕ ਹੈ। ਸਰਕਾਰੀ ਸਿਖਿਆ ਤੰਤਰ ਪ੍ਰਤੀ ਅਣਗਹਿਲੀ ਦਾ ਦੂਜਾ ਕਾਰਨ ਸੱਤਾ ਦੇ ਸਵਾਮੀਆਂ ਤੋਂ ਲੈ ਕੇ ਉੱਚ ਨੌਕਰਸ਼ਾਹਾਂ ਅਤੇ ਮੱਧ ਸ਼੍ਰੇਣੀ ਦੇ ਬੱਚੇ ਸਰਕਾਰੀ ਸਕੂਲਾਂ ਨੂੰ ਕਦੋਂ ਦਾ ਬੇਦਾਵਾ ਦੇ ਚੁੱਕੇ ਹਨ ਅਤੇ ਉਹ ਅੰਗਰੇਜ਼ੀ ਮਾਧਿਅਮ ਵਾਲੇ ਪੰਜ ਤਾਰਾ ਮਾਰਕਾ ਸਕੂਲਾਂ ਨੂੰ ਪਹਿਲ ਦਿੰਦੇ ਹਨ। ਇਨ੍ਹਾਂ ਵਿਚੋਂ ਵਧੇਰੇ ਸਕੂਲ ਸੀ.ਬੀ.ਐਸ.ਈ. ਜਾਂ ਆਈ.ਸੀ.ਐਸ.ਈ. ਨਾਲ ਸਬੰਧਤ ਹਨ।
ਆਜ਼ਾਦੀ ਤੋਂ ਬਾਅਦ ਭਾਰਤ ਦਾ ਰਾਜ ਭਾਗ ਸਰਮਾਏਦਾਰ ਜਗੀਰਦਾਰ ਧਨਾਢ ਸ਼੍ਰੇਣੀ ਦੇ ਹੱਥ ਆ ਜਾਣ ਬਾਅਦ ਕੁੱਝ ਤਬਦੀਲੀਆਂ ਨਾਲ ਅੰਗਰੇਜ਼ ਹਾਕਮ ਵਾਲੀ ਪੁਰਾਣੀ ਸਿਖਿਆ ਨੀਤੀ ਚਲਦੀ ਰਹੀ। ਬੇਸ਼ੱਕ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਸੱਭ ਨੂੰ ਸਿਖਿਆ ਦਾ ਅਧਿਕਾਰ ਦਿਤਾ ਗਿਆ ਹੈ ਅਤੇ 14 ਸਾਲ ਦੀ ਉਮਰ ਤਕ ਸਿਖਿਆ ਲਾਜ਼ਮੀ ਅਤੇ ਮੁਫ਼ਤ ਕੀਤੀ ਗਈ ਹੈ ਪਰ ਇਹ ਸੰਵਿਧਾਨ ਤਕ ਹੀ ਮਹਿਦੂਦ ਹੈ। 1991 ਤੋਂ ਲਾਗੂ ਨਵੀਆਂ ਉਦਾਰਵਾਦੀ ਨੀਤੀਆਂ ਕਾਰਨ ਸਿਖਿਆ ਲਗਾਤਾਰ ਨਿਜੀ ਹੱਥਾਂ ਵਿਚ ਸੀਮਤ ਹੁੰਦੀ ਗਈ ਅਤੇ ਨਿਜੀਕਰਨ ਦੀ ਨੀਤੀ ਤਹਿਤ ਸਿਖਿਆ ਰਾਹੀਂ ਅਮੀਰਾਂ ਦੇ ਨਿਜੀ ਹਿੱਤ ਪਾਲੇ ਜਾ ਰਹੇ ਹਨ ਅਤੇ ਗ਼ਰੀਬ ਨੂੰ ਸਿਖਿਆ ਤੋਂ ਲਗਾਤਾਰ ਦੂਰ ਕੀਤਾ ਜਾ ਰਿਹਾ ਹੈ। ਸਿਖਿਆ ਦਾ ਅਧਿਕਾਰ ਐਕਟ 2009 ਵੀ ਗ਼ਰੀਬਾਂ ਦੀਆਂ ਅੱਖਾਂ ਪੂੰਝਣ ਵਾਲਾ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਨਾਲ ਗ਼ਰੀਬਾਂ ਨੂੰ ਕੋਈ ਲਾਭ ਨਹੀਂ ਮਿਲਿਆ। ਸਿੱਟੇ ਵਜੋਂ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣਾ ਦਿਤੀ ਗਈ ਹੈ। ਮੁਢਲੇ ਢਾਂਚੇ ਦੀ ਕਮੀ ਤਾਂ ਹੈ ਹੀ। ਸਾਲਾਂਬੱਧੀ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਪੰਜਾਬ ਵਿਚ ਖ਼ਾਲੀ ਰਖੀਆਂ ਗਈਆਂ ਅਤੇ ਦੇਸ਼ ਭਰ ਵਿਚ ਦਸ ਲੱਖ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਪ੍ਰਾਇਮਰੀ ਸਕੂਲਾਂ ਵਿਚ ਔਸਤਨ ਇਕ ਤੋਂ ਦੋ ਅਧਿਆਪਕ ਹੀ ਕੰਮ ਕਰ ਰਹੇ ਹਨ। ਹਰ ਸ਼੍ਰੇਣੀ ਲਈ ਵਖਰਾ ਅਧਿਆਪਕ ਨਹੀਂ ਦਿਤਾ ਗਿਆ। 60-65 ਫ਼ੀ ਸਦੀ ਤੋਂ ਵੱਧ ਮਿਡਲ ਸਕੂਲਾਂ ਵਿਚ ਸਿਰਫ਼ ਤਿੰਨ ਤਿੰਨ ਅਧਿਆਪਕ ਹੀ ਹਨ ਅਤੇ ਮੁੱਖ ਅਧਿਆਪਕ ਦੀ ਅਸਾਮੀ ਦੀ ਰਚਨਾ ਨਹੀਂ ਕੀਤੀ ਗਈ ਸਗੋਂ ਹੁਣ ਨਵਾਂ ਫ਼ੁਰਮਾਨ ਆ ਰਿਹਾ ਹੈ ਕਿ ਮਿਡਲ ਸਕੂਲਾਂ ਵਿਚੋਂ ਦੋ ਪੋਸਟਾਂ ਖ਼ਤਮ ਕਰ ਦਿਤੀਆਂ ਜਾਣ ਪੰਜਾਬੀ ਅਤੇ ਹਿੰਦੀ ਵਿਚੋਂ ਇਕ ਡਰਾਇੰਗ ਤੇ ਫ਼ਿਜ਼ੀਕਲ ਐਜੂਕੇਸ਼ਨ ਵਿਚੋਂ ਇਕ ਪੋਸਟ ਖ਼ਤਮ ਕਰ ਦਿਤੀ ਜਾਵੇਗੀ। ਇਸ ਨਾਲ ਸਕੂਲਾਂ ਵਿਚੋਂ ਹਜ਼ਾਰਾਂ ਅਸਾਮੀਆਂ ਖ਼ਤਮ ਹੋ ਜਾਣਗੀਆਂ ਜਿਸ ਦਾ ਆਉਣ ਵਾਲੀ ਵਿਦਿਆਰਥੀਆਂ ਦੀ ਪੀੜ੍ਹੀ ਉਤੇ ਮਾੜਾ ਅਸਰ ਪਵੇਗਾ। ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਅੱਧਿਉਂ ਵੱਧ ਅਸਾਮੀਆਂ ਕਈ ਸਾਲਾਂ ਤੋਂ ਖ਼ਾਲੀ ਹਨ। ਇਸ ਕਾਰਨ ਦਿਹਾੜੀਦਾਰ ਵੀ ਅਪਣੇ ਬੱਚੇ ਨੂੰ ਨਿਜੀ ਸਕੂਲ ਵਿਚ ਦਾਖ਼ਲ ਕਰਾਉਣ ਨੂੰ ਪਹਿਲ ਦਿੰਦਾ ਹੈ। ਬਹੁਤ ਗ਼ਰੀਬ ਪ੍ਰਵਾਰਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। 20 ਰੁਪਏ ਦਿਹਾੜੀ ਕਰਨ ਵਾਲੇ 80 ਫ਼ੀ ਸਦੀ ਪ੍ਰਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਦਸਵੀਂ ਤਕ ਪੁਜਦੇ ਪੁਜਦੇ ਛੇਵਾਂ ਹਿੱਸਾ ਬੱਚੇ ਸਰਕਾਰੀ ਸਕੂਲਾਂ ਵਿਚ ਰਹਿ ਜਾਂਦੇ ਹਨ। ਗ਼ਰੀਬਾਂ ਦੇ ਬਚਿਆਂ ਨੇ ਪੜ੍ਹ ਕੇ ਨੌਕਰੀ ਲੱਗਣ ਦਾ ਸੁਪਨਾ ਲੈਣਾ ਵੀ ਛੱਡ ਦਿਤਾ ਹੈ। ਕਾਲਜਾਂ ਯੂਨੀਵਰਸਟੀਆਂ ਤਕ ਪੰਜ ਫ਼ੀ ਸਦੀ ਬੱਚੇ ਪੁਜਦੇ ਹਨ। ਇਨ੍ਹਾਂ ਵਿਚੋਂ ਵਧੇਰੇ ਨਿਰਾਸ਼ਾ ਦਾ ਸ਼ਿਕਾਰ ਹਨ ਕਿਉਂਕਿ ਡਿਗਰੀਆਂ ਲੈ ਕੇ ਵੀ ਨੌਕਰੀਆਂ ਦੀ ਆਸ ਨਹੀਂ ਹੁੰਦੀ।
ਸਰਵ ਸਿਖਿਆ ਅਭਿਆਨ ਨੇ ਸਿਖਿਆ ਦਾ ਰਹਿੰਦਾ-ਖੂੰਹਦਾ ਭੱਠਾ ਵੀ ਬਿਠਾ ਦਿਤਾ ਹੈ। ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਦੇਸ਼ ਦੀ ਸਾਖਰ ਪ੍ਰਤੀਸ਼ਤਤਾ ਨੂੰ ਸੌ ਫ਼ੀ ਸਦੀ ਕਰਨ ਲਈ ਸਿਖਿਆ ਅਧਿਕਾਰ ਕਾਨੂੰਨ ਲਾਗੂ ਕੀਤਾ ਗਿਆ। ਇਹ ਕਾਨੂੰਨ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਬਜਾਏ ਹੇਠ ਡੇਗਣ ਲਈ ਵੱਡੀ ਸਾਜ਼ਸ਼ ਦਾ ਹਿੱਸਾ ਨਜ਼ਰ ਆ ਰਿਹਾ ਹੈ। 2016-17 ਦੇ  ਆਏ ਦਸਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਇਸ ਗੱਲ ਦਾ ਪੁਖ਼ਤਾ ਸਬੂਤ ਹਨ। ਨਿਰਾਸ਼ਾਜਨਕ ਨਤੀਜਿਆਂ ਕਾਰਨ ਕਈ ਥਾਵਾਂ ਤੇ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ ਸੀ। ਸਰਕਾਰਾਂ ਕਈ ਵਾਰ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਅਤੇ ਵਾਅਦੇ ਕਰ ਚੁਕੀਆਂ ਹਨ ਪਰ ਇਹ ਦਾਅਵੇ ਅਤੇ ਵਾਅਦੇ ਵਾਰ ਵਾਰ ਖੋਖਲੇ ਸਿੱਧ ਹੋਏ ਹਨ। ਇਸ ਲਈ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ ਸਿਖਿਆ ਅਧਿਕਾਰ ਕਾਨੂੰਨ ਨੇ ਜਿਥੇ ਵਿਦਿਆਰਥੀ ਵਰਗ ਨੂੰ ਸਿਖਿਆ ਪ੍ਰਾਪਤ ਕਰਨ ਲਈ ਵੱਡੀਆਂ ਰਾਹਤਾਂ ਦਿਤੀਆਂ ਹਨ, ਉੱਥੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪੜ੍ਹਾਈ ਪ੍ਰਤੀ ਅਵੇਸਲਾ ਵੀ ਕਰ ਦਿਤਾ ਹੈ। ਅਠਵੀਂ ਤਕ ਫ਼ੇਲ੍ਹ ਨਾ ਕਰਨ ਦੀ ਨੀਤੀ ਨੇ ਵੱਡਾ ਮਾਰੂ ਅਸਰ ਕੀਤਾ ਹੈ, ਇਸ ਕਾਰਨ ਵਿਦਿਆਰਥੀ ਪੜ੍ਹਾਈ ਪ੍ਰਤੀ ਲਾਪਵਾਹ ਹੋ ਚੁੱਕੇ ਹਨ ਅਤੇ ਉਹ ਪੜ੍ਹਾਈ ਤੋਂ ਧਿਆਨ ਹਟਾ ਕੇ ਗ਼ੈਰ-ਜ਼ਰੂਰੀ ਕੰਮਾਂ ਵਲ ਅਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਕਲਰਕਾਂ, ਮਾਲੀਆਂ, ਸੇਵਾਦਾਰਾਂ, ਸਫ਼ਾਈ ਸੇਵਿਕਾਵਾਂ ਅਤੇ ਅਧਿਆਪਕਾਂ ਦੀ ਘਾਟ ਤੇ ਅਧਿਆਪਕਾਂ ਪਾਸੋਂ ਸਿਖਿਆ ਵਿਭਾਗ ਵਲੋਂ ਕਰਵਾਏ ਗ਼ੈਰ-ਵਿਦਿਅਕ ਕੰਮ ਵੀ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਹਨ। ਗ਼ੈਰ-ਵਿਦਿਅਕ ਕੰਮਾਂ ਸਬੰਧੀ ਹੁਕਮਾਂ ਦੀ ਪਾਲਣਾ ਕਰਦਾ ਹੋਇਆ ਅਧਿਆਪਕ ਵਰਗ ਨਾ ਚਾਹੁੰਦਾ ਹੋਇਆ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ। ਸਰਕਾਰ ਵਲੋਂ ਮਾੜੇ ਨਤੀਜਿਆਂ ਦਾ ਦੋਸ਼ ਸਕੂਲ ਮੁਖੀ ਅਤੇ ਅਧਿਆਪਕਾਂ ਸਿਰ ਮੜ੍ਹ ਦਿਤਾ ਜਾਂਦਾ ਹੈ। ਸਰਕਾਰ ਨੂੰ ਅਧਿਆਪਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ ਸਿਖਿਆ ਨੀਤੀ ਵਿਚ ਵੱਡੇ ਸੁਧਾਰ ਕਰਨੇ ਚਾਹੀਦੇ ਹਨ। ਵਿਦਿਆਰਥੀ ਦੇ ਮਹੀਨਾ ਮਹੀਨਾ ਸਕੂਲ ਨਾ ਆਉਣ ਤੇ ਉਸ ਦਾ ਨਾਂ ਜਾਰੀ ਰਖਣਾ ਮਜਬੂਰੀ ਹੈ ਅਤੇ ਸਕੂਲ ਵਲੋਂ ਈ-ਗਰੇਡ ਦਾ ਸਰਟੀਫ਼ੀਕੇਟ  ਦੇ ਕੇ ਪਾਸ ਕਰ ਦਿਤਾ ਜਾਂਦਾ ਹੈ। ਪ੍ਰਾਈਵੇਟ ਸਕੂਲਾਂ ਵਾਲੇ ਸਕੂਲ ਵਿਚ ਘੱਟ ਆਉਣ ਤੇ ਬੱਚਿਆਂ ਨੂੰ ਜਾਂ ਬੱਚੇ ਦੀ ਉਮਰ ਦੇ ਲਿਹਾਜ਼ ਨਾਲ ਅਪਣੀ ਜਮਾਤ ਦਾ ਹਾਣੀ ਨਾ ਹੋਣ ਤੇ ਦਾਖ਼ਲਾ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਪਰ ਅਜਿਹੇ ਬੱਚਿਆਂ ਨੂੰ ਦਾਖ਼ਲ ਕਰਨਾ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਹੈ। ਅਜਿਹੀਆਂ ਨੀਤੀਆਂ ਵਿਚ ਬਿਨਾਂ ਦੇਰੀ ਸੁਧਾਰ ਕਰਨਾ ਜ਼ਰੂਰੀ ਹੈ।
ਪਿਛਲੇ ਸਾਲ ਪੰਜਾਬ ਤੇ ਹਰਿਆਣਾ ਦੇ ਸਕੂਲਾਂ ਦੇ 10ਵੀਂ-12ਵੀਂ ਦੇ ਨਿਰਾਸ਼ਾਜਨਕ ਨਤੀਜਿਆਂ ਲਈ ਇਕ ਅੱਧਾ ਕਾਰਨ ਜ਼ਿੰਮੇਵਾਰ ਨਹੀਂ ਜਿਵੇਂ ਕਿ ਕਿਹਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਨਤੀਜਿਆਂ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਇਹ ਮੰਦਭਾਗੀ ਗੱਲ ਹੈ ਕਿ ਸਾਰਾ ਸਾਲ ਪੜ੍ਹਨ ਮਗਰੋਂ ਵੀ 40 ਫ਼ੀ ਸਦੀ ਵਿਦਿਆਰਥੀ ਅਸਫ਼ਲ ਰਹੇ ਹਨ। ਫੌਰੀ ਕਾਰਵਾਈ ਕਰਦਿਆਂ ਸਿਖਿਆ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਤੇ ਸਿਖਿਆ ਮੰਤਰੀ ਨੂੰ ਇਹ ਹਦਾਇਤ ਕੀਤੀ ਗਈ ਕਿ ਸਕੂਲੀ ਸਿਖਿਆ ਵਿਚ ਸੁਧਾਰ ਲਈ ਫੌਰੀ ਕਦਮ ਪੁੱਟੇ ਜਾਣ। ਤੱਥ ਦਸਦੇ ਹਨ ਕਿ ਸਾਲ 1980 ਤੋਂ ਸਕੂਲੀ ਸਿਖਿਆ ਲਈ ਰੱਖੇ ਜਾਂਦੇ ਬਜਟ ਵਿਚ ਵਾਧਾ ਕਰਨ ਦੀ ਥਾਂ ਲਗਾਤਾਰ ਉਸ ਵਿਚ ਕਮੀ ਕੀਤੀ ਜਾ ਰਹੀ ਹੈ।
ਸਰਵ ਸਿਖਿਆ ਅਭਿਆਨ ਦੇ ਨਾਂ ਹੇਠ ਰਾਜਾਂ ਨੂੰ 65-75 ਫ਼ੀ ਸਦੀ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਤਹਿਤ ਸੱਭ ਭਰਤੀ ਠੇਕੇ ਉਤੇ ਕੀਤੀ ਜਾਂਦੀ ਹੈ। ਠੇਕਾ ਭਰਤੀ ਐਸ.ਐਸ.ਏ., ਰਮਸਾ ਆਦਿ ਨਾਵਾਂ ਤਹਿਤ ਲਾਗੂ ਹੈ। ਇਸ ਨਾਲ ਅਧਿਆਪਕਾਂ ਦਾ ਮਨੋਬਲ ਅਤੇ ਸਿਖਿਆ ਦਾ ਮਿਆਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਠੇਕੇ ਤੇ ਕੰਮ ਕਰਦੇ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਭੱਤੇ ਵਾਲੇ ਅਧਿਆਪਕਾਂ ਤੋਂ ਕਈ ਗੁਣਾਂ ਘੱਟ ਤਨਖ਼ਾਹ ਦਿਤੀ ਜਾਂਦੀ ਹੈ, ਜੋ ਕਿ ਪਿਛਲੇ ਦਿਨੀਂ ਦਿਤੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਹੈ। ਠੇਕੇ ਤੇ ਲੱਗੇ ਅਧਿਆਪਕਾਂ ਨੂੰ ਉੱਕਾ-ਪੁੱਕਾ ਤਨਖ਼ਾਹ ਮਿਲਦੀ ਹੈ। ਹੋਰ ਕੋਈ ਭੱਤਾ ਨਹੀਂ ਮਿਲਦਾ। ਠੇਕੇ ਵਾਲੇ ਅਧਿਆਪਕ ਤੇ ਸਿਖਿਆ ਨਾਲ ਸਬੰਧਤ ਹੋਰ ਸਕੂਲੀ ਦਫ਼ਤਰੀ ਕਰਮਚਾਰੀ ਬਹੁਤ ਮੰਦੀ ਆਰਥਿਕਤਾ ਦਾ ਸ਼ਿਕਾਰ ਹਨ। ਇਹੋ ਹਾਲਤ ਉੱਚ ਸਿਖਿਆ ਦੀ ਹੈ। ਕਾਲਜਾਂ ਤੇ ਯੂਨੀਵਰਸਟੀਆਂ ਨੇ ਵੀ ਠੇਕੇ ਉਤੇ ਅਧਿਆਪਕ ਰੱਖੇ ਹੋਏ ਹਨ, ਜੋ ਬਹੁਤ ਮਾਮੂਲੀ ਤਨਖ਼ਾਹ ਲੈਂਦੇ ਹਨ।ਉਪਰੋਕਤ ਹਾਲਾਤ ਵਿਚ ਪੰਜਾਬ ਦੀ ਸਿਖਿਆ ਜੋ ਲੀਹੋਂ ਲੱਥੀ ਹੋਣ ਕਰ ਕੇ ਵਿਚਾਰ ਕਰ ਕੇ ਬਲੂ ਪ੍ਰਿੰਟ ਬਣਾਉਣਾ ਬਣਦਾ ਹੈ ਕਿਉਂਕਿ ਸਿਖਿਆ ਵਰਗੇ ਬੁਨਿਆਦੀ ਮਸਲੇ ਪ੍ਰਤੀ ਸਰਕਾਰ ਦੀ ਬੇਰੁਖ਼ੀ ਅਤੇ ਅਣਗਹਿਲੀ ਜੋ ਬਾਦਲ ਸਰਕਾਰ ਸਮੇਂ ਰਹੀ ਹੈ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਪੰਜਾਬ ਵਿਚ ਉਪਰਲੇ ਵਰਗਾਂ ਦੇ ਬੱਚੇ ਮਹਿੰਗੇ ਨਿਜੀ ਸਕੂਲਾਂ ਵਿਚ ਪੜ੍ਹਦੇ ਹਨ। ਵਧੇਰੇ ਸਰਕਾਰੀ ਸਕੂਲਾਂ ਵਿਚ ਅਮਲੇ ਅਤੇ ਅਧਿਆਪਕਾਂ ਦੀ ਘਾਟ ਹੈ। ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚਿਰੋਕਣੀ ਲੀਹੋਂ ਲੱਥੀ ਹੋਈ ਹੈ। ਕਈ ਸਾਰੀਆਂ ਸਕੀਮਾਂ ਅਧੀਨ ਰੱਖੇ ਗਏ ਅਧਿਆਪਕਾਂ ਨੂੰ ਪਹਿਲੇ ਤਿੰਨ ਸਾਲ ਤਕ ਮੁਢਲੇ ਤਿੰਨ ਸਾਲ ਤਕ ਮੁਢਲੇ ਵੇਤਨ ਤੇ ਹੀ ਕੰਮ ਕਰਨਾ ਪੈਂਦਾ ਹੈ। ਸਿਖਿਆ ਬਚਾਉਣ ਲਈ ਸਾਰੀਆਂ ਖ਼ਾਲੀ ਅਸਾਮੀਆਂ ਤੇ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਤੇ ਭਰਤੀ ਕਰਨਾ ਤੇ ਦਫ਼ਤਰੀ ਅਮਲੇ ਸਮੇਤ ਗ਼ੈਰਅਧਿਆਪਕ ਅਮਲੇ ਦੀਆਂ ਰੈਗੂਲਰ ਨਿਯੁਕਤੀਆਂ ਪਹਿਲ ਦੇ ਆਧਾਰ ਤੇ ਕਰਨੀਆਂ ਜ਼ਰੂਰੀ ਹਨ। ਮੁਢਲੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨਾ, ਗ਼ੈਰ-ਵਿਦਿਅਕ ਕੰਮਾਂ ਤੋਂ ਅਧਿਆਪਕਾਂ ਨੂੰ ਮੁਕਤ ਕਰਨਾ ਅਤੇ ਸਿਖਿਆ ਸੁਧਾਰ ਕਾਨੂੰਨ 2009 ਵਿਚ ਸੋਧਾਂ ਕਰਨੀਆਂ ਜ਼ਰੂਰੀ ਹਨ।

 

ਅਮਨਜੀਤ ਸਿੰਘ ਖਹਿਰਾ

ਕੁਦਰਤ ਪ੍ਰੇਮੀ “ਵੈਦਾਂ ਦੇ ਵੈਦ” ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਿੱਖ ਧਰਮ ਦੇ ਗੁਰੂਆਂ ਵਲੋਂ ਮਨੱੁਖੀ ਆਤਮਾ ਦੇ ਭਲੇ ਲਈ ਜੋ ਵਿਚਾਰਧਾਰਾ ਦਿੱਤੀ ਗਈ ਹੈ ਉਹ ਸਰਲਤਾ, ਸਹਿਜਤਾ ਅਤੇ ਸਮਾਜਿਕਤਾ ਦੇ ਕਾਫੀ ਨੇੜੇ ਹੈ । ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰੀ ਅਤੇ ਪ੍ਰਸਾਰੀ ਗਈ ਵਿਚਾਰਧਾਰਾ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਜਿੱਥੇ ਸਮਾਜਿਕ ਜਿੰੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾ ਸਕਦਾ ਹੈ ਉੱਥੇ ਪਰਮਪਿਤਾ ਦੀ ਨੇੜਤਾ ਦਾ ਨਿੱਘ ਵੀ ਮਾਣ ਸਕਦਾ ਹੈ। ਗੁਰੂ ਸਾਹਿਬ ਵਲੋ ਬਖਸ਼ੀ ਵਿਚਾਰਧਾਰਾ ਬਿਲਕੁਲ ਉੱਚੀ ਤੇ ਸੁੱਚੀ ਹੈ ਤੇ ਧਰਮ ਵਿਚਲੇ ਕਰਮ ਕਾਂਡੀ ਵਿਵਹਾਰ ਨੂੰ ਰੱਦ ਕਰਕੇ ਨਿਰੋਲ ਪ੍ਰੁੇਮ ਪੂਰਵਕ ਵਿਧਾਨ ਦਾ ਪੱਖ ਪੂਰਦੀ ਅਤੇ ਪਹਿਰੇਦਾਰੀ ਕਰਦੀ ਹੈ। ਇਸ ਪਹਿਰੇਦਾਰੀ ਲਈ ਸਤਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਾਮ ਧੰਨਤਾ ਯੋਗ ਹੈ । 
    ਸ਼੍ਰੀ ਗੁਰੂ ਰਹਿ ਰਾਇ ਸਾਹਿਬ ਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਵੱਡੇ ਸਪੱੁਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਦੇ ਕੁੱਖੋਂ ਕੀਰਤ ਪੁਰ ਸਾਹਿਬ ਵਿਖੇ ਹੋਇਆ । ਛੋਟੀ ਉਮਰ ਦੇ ਵਿੱਚ ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ। ਆਪ ਜੀ ਦਾ ਮੁਢਲਾ ਜੀਵਨ ਕੀਰਤ ਪੁਰ ਸਾਹਿਬ ਵਿਖੇ ਬੀਤਿਆ। ਆਪ ਜੀ ਨੇ ਪ੍ਰਾਇਮਰੀ ਸਿੱਖਿਆ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਜੀ ਤੋਂ ਗ੍ਰਹਿਣ ਕੀਤੀ। 
    ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਜਿੱਥੇ ਹੋਰ ਸਾਰੇ ਉੱਚ ਆਤਮਿਕ ਗੁਣਾਂ ਦੇ ਮਾਲਕ ਬਲਵਾਨ ਤੇ ਬੀਰਤਾ ਦੇ ਪੰੁਜ ਸਨ ਉੱਥੇ ਹਿਰਦੇ ਦੀ ਕੋਮਲਤਾ ਕਰਕੇ ਵੀ ਪ੍ਰਸਿਧ ਸਨ। ਬਾਗ਼ ਵਿਚ ਸੈਰ ਕਰਦਿਆਂ ਆਪ ਜੀ ਦੇ ਚੋਲੇ ਨਾਲ ਗੁਲਾਬ  ਦਾ ਫੁੱਲ ਟੱੁਟ ਜਾਣ ਅਤੇ ਆਪ ਜੀ ਦੇ ਵੈਰਾਗਵਾਨ ਹੋ ਜਾਣ ਦੀ ਵਾਰਤਾ,ਉਹਨਾਂ ਦੇ ਜੀਵਨ ਦੀ ਇਕ ਅਭੱੁਲ ਤੇ ਪੱਥ ਪਰਦਰਸਕ ਘਟਨਾ ਹੈ । ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਪ ਨੂੰ ਇਹ ਕਹਿਣਾ ਕਿ ਅਜਿਹਾ ਜਾਮਾ ਪਾਈਏ ਜੋ ਕਿ ਫੈਲ ਕੇ ਕੋਮਲ ਵਸਤਾਂ ਨੂੰ ਹਾਨੀ ਪਹੁੰਚਾ ਸਕਦਾ ਹੋਵੇ ਤਾਂ ਉਸ ਨੂੰ ਸੰਭਾਲ ਕੇ ਰਖਣ ਦੀ ਲੋੜ ਹੁੰਦੀ ਹੈ । ਉਪਦੇਸ਼ ਬੜਾ ਸ਼ਪਸਟ ਸੀ ਕਿ ਜੇ ਜਿੰਮੇਵਾਰੀ ਵੱਡੀ ਚੱੁਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।
ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 3 ਮਾਰਚ 1644 ਈ. ਨੂੰ ਐਤਵਾਰ ਵਾਲੇ ਦਿਨ ਜੋਤੀਜੋਤ ਸਮਾ ਗਏ। ਇਸ ਤੋਂ ਪਹਿਲਾਂ ਹੀ ਉਨਾਂ੍ਹ ਨੇ ਗੁਰਿਆਈ ਦੀ ਜਿੰਮੇਵਾਰੀ ਸੋਂਪ ਦਿੱਤੀ ਪਰ ਨਾਲ ਹੀ ਹੁਕਮ ਵੀ ਕੀਤਾ ਕਿ ਫੌਜ ਰਖਣੀ ਹੈ ਪਰ ਲੜਨਾ ਨਹੀਂ ਹੈ ਸੋ 2200 ਸੂਰਵੀਰ ਹਮੇਸ਼ ਆਪ ਜੀ ਦੇ ਹਮਰਕਾਬ ਰਹੇ। ਔਰੰਗਜੇਬ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ ਪੱਤਰ ਭੇਜਿਆ ਗੁਰੂ ਜੀ ਨੇ ਨਾਂਹ ਕਰ ਦਿੱਤੀ । ਉਸ ਨੇ ਲਾਹੌਰ ਦੇ ਗਵਰਨਰ ਖਲੀਰ ਖਾਨ ਨੂੰ ਗੁਰੂ ਜੀ ਤੇ ਸਿਖਾਂ ਨਾਲ ਨਿਪਟਣ ਦਾ ਹੁਕਮ ਦਿੱਤਾ। ਉਸ ਨੇ 10000 ਘੋੜ ਸਵਾਰ ਦੇ ਕੇ ਜਾਲਿਮ ਖਾਨ ਨੂੰ ਕੀਰਤਨ ਪੁਰ ਤੇ ਹਮਲਾ ਕਰਨ ਲਈ ਭੇਜਿਆ ਉਸ ਦੀ ਰਸਤੇ ਵਿਚ ਹੀ ਮੋਤ ਹੋ ਗਈ ਤੇ ਫੌਜ ਵਾਪਿਸ ਮੁੜ ਆਈ । ਫਿਰ ਗਵਰਨਰ ਨੇ ਕੰਧਾਰ ਦੇ ਜਰਨੈਲ ਖਾਨ ਨੂੰ ਭੇਜਿਆ। ਉਸ ਦੇ ਦੁਸ਼ਮਣਾਂ ਨੇ ਕਰਤਾਰ ਵਿਚ ਰਾਤ ਸੁਤਿਆਂ ਪਿਆ ਹੀ ਮਾਰ ਸੁੱਟਿਆ। ਤੀਜੀ ਵਾਰ ਲਾਹੌਰ ਦੇ ਗਵਰਨਰ ਨੇ ਸਹਾਰਨਪੁਰ ਦੇ ਨਾਹਰ ਖਾਨ ਨੂੰ ਕੀਰਤਪੁਰ ਉਪਰ ਚੜਾਈ ਕਰਨ ਲਈ ਭੇਜਿਆ ਉਸ ਦੀ ਫੌਜ ਤੁਰੀ ਤਾਂ ਹੈਜੇ ਦੀ ਬਿਮਾਰੀ ਫੈਲੀ ਹੋਈ ਹੋਣ ਕਰਕੇ, ਬਹੁਤੇ ਸਾਰੇ ਫੋਜੀ ਮਾਰੇ ਗਏ ਬਾਕੀ ਫੌਜੀਆਂ ਨੇ ਗੁਰੂ ਜੀ ਤੇ ਚੜਾਈ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ੍ਹ ਸੁਣ ਲਿਆ ਸੀ  ਜੋ ਛੇਵੇਂ ਪਾਤਿਸਾਹ ਗੁਰੂ ਹਰਿਗੋਬਿੰਦ ਜੀ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਗੁਰੂ ਹਰਿ ਰਾਏ ਤੇ ਹਮਲਾ ਕਰੇਗਾ ਤਾਂ ਉਸ ਦਾ ਰਸਤੇ ਵਿਚ ਹੀ ਨਾਸ਼ ਹੋ ਜਾਵੇਗਾ।
    ਕੀਰਤਪੁਰ ਸਾਹਿਬ ਵਿਖੇ ਗੁਰੂ ਜੀ  ਨੇ ਇਕ ਵੱਡਾ ਦਵਾਖਾਨਾ ਖੋਲ੍ਹਿਆ ਜਿਸ ਵਿਚ ਚੰਗੇ ਵੈਦ ਰੱਖੇ । ਦੇਸ਼ ਭਰ ਵਿੱਚੋਂ ਯੋਗ ਦਵਾਈਆ ਮੰਗਵਾ ਕੇ ਹਰੇਕ ਲੋੜ ਵੰਦ ਦਾ ਇਲਾਜ ਮੁਫਤ ਕੀਤਾ ਜਾਂਦਾ। ਔਰੰਗਜੇਬ ਨੇ ਦਾਰਾ ਸਿਕੋਹ ਨੂੰ ਮਾਰਨ ਲਈ ਲਾਂਗਰੀ ਰਾਹੀਂ ਸ਼ੇਰ ਦੀ ਮੁੱਛ ਦਾ ਵਾਲ ਖਾਣੇ ਵਿਚ ਖੁਆ ਦਿਤਾ ਉਸ ਦੇ ਪੇਟ ਵਿਚ ਅੰਤਾ ਦੀ ਪੀੜ ਹੋਈ । ਸ਼ਾਹੀ ਹਕੀਮਾਂ ਨੇ ਇਲਾਜ ਕੀਤਾ ਪਰ ਉਹ ਅਸਫਲ ਰਹੇ। ਫਿਰ ਸ਼ਾਹ ਜਹਾਂ ਨੂੰ ਸਲਾਹ ਦਿੱਤੀ ਕਿ ਕੀਰਤ ਪੁਰ ਸਾਹਿਬ ਤੋਂ ਦਵਾਈ ਮਗਵਾਈ ਜਾਵੇ। ਪਰ ਸ਼ਾਹ ਜਹਾਂ ਦਾ ਕਹਿਣਾ ਸੀ ਮੈਂ ਤਾਂ ਉਨਾਂ੍ਹ ਦੇ ਵਿਰੁਧ ਫੌਜ਼ਾ ਭੇਜਦਾ ਰਿਹਾਂ ਉਨਾਂ੍ਹ ਤੋਂ ਦਵਾਈ ਕਿਵੇਂ ਮੰਗਾਂ ? ਪੀਰ ਹਸਨਅਲੀ ਨੇ ਕਿਹਾ ਕਿ ਗੁਰੂਨਾਨਕ ਦਾ ਘਰ ਕਿਸੇ ਨਾਲ ਵੈਰ ਨਹੀਂ ਉਹ ਸਦਾ ਹੀ ਦੂਜੇ ਦਾ ਭਲਾ ਲੋਚਦੇ ਹਨ । ਸ਼ਾਹ ਜਹਾਂ ਨੇ ਇਕ ਨੇਕ ਤੇ ਖਾਸ ਪੁਰਸ਼ ਰਾਂਹੀ ਇਕ ਬੇਨਤੀ ਲਿਖ ਕੇ ਭੇਜੀ। ਗੁਰੂ ਜੀ ਨੇ ਢੁਕਵੀਂ ਦਵਾਈ ਦਿੱਤੀ । ਦਾਰਾ ਸਿਕੋਹ ਦੀ ਪੇਟ ਦਾ ਰੋਗ ਠੀਕ ਹੋ ਗਿਆ ਉਹ ਆਪ ਕਈ ਭੇਟਾਵਾਂ ਲੈ ਕੇ ਗੁਰੂ ਜੀ ਕੋਲ ਕੀਰਤ ਪੁਰ ਗਿਆ ਤੇ ਦਿਲੋਂ ਧੰਨਵਾਦ ਕੀਤਾ। ਇਸੇ ਤਰਾਂ੍ਹ ਕੁਠਾਰ ਦੇ ਰਾਜੇ ਰਣਜੀਤ ਨੂੰ ਝੋਲੇ ਦਾ ਰੋਗ ਹੋਇਆ ਤੇ ਕੋਈ ਇਲਾਜ ਸਫਲ ਨਾ ਹੋਇਆ । ਗੁਰੂ ਜੀ ਨੇ ਉਸ ਨੂੰ ਵੀ ਯੋਗ ਢੰਗ ਨਾਲ ਦਵਾਈ ਦਿੱਤੀ ਤੇ ਬਖਸ਼ਸ ਕੀਤੀ  ‘ਸਤਿਨਾਮ ਦਾ ਜਾਪ ਜਪਣ ਦੀ ਪ੍ਰੇਰਣਾ ਕੀਤੀ’। ਰਾਣੀ ਲੰਗਰ ਦੀ ਸੇਵਾ ਕਰਦੀ ਜੂਠੇ ਭਾਂਡੇ ਮਾਂਜਦੀ ਤੇ ਸਦਾ ਸਤਿਨਾਮ ਦਾ ਜਾਪ ਕਰਦੀ ਕੁਝ ਦਿਨਾਂ੍ਹ ਵਿਚ ਰੋਗ ਦੂਰ ਹੋ ਗਿਆ ਤੇ ਸਿਹਤਮੰਦ ਰਾਜਾ ਵਾਪਿਸ ਚਲਾ ਗਿਆ। ਗੁਰੂ ਜੀ ਦੇ ਬਚਨ ਪ੍ਰਭੂ ਅੱਗੇ ਸਨ ਫਿਰ ਬਹੁਤ ਸਾਰੇ ਗੁਰਦਵਾਰਿਆਂ ਵਿਚ ਵੀ ਦਵਾਖਾਨੇ ਖੋਲ੍ਹੇ ਦੇ ਲੋੜਵੰਦਾ ਨੂੰ ਵੈਦ ਯੋਗ ਦਵਾਈ ਦਿੰਦੇ ਸਨ ਕਿਸੇ ਤੋਂ ਵੀ ਕੋਈ ਕੀਮਤ ਨਹੀਂ ਲਈ ਜਾਂਦੀ ਸੀ ।
ਗੁਰੂ ਜੀ ਦਾ ਫੁਲਾਂ ਨਾਲ ਬਹੁਤ ਪਿਆਰ ਸੀ ਆਪ ਜੀ ਨੇ 52 ਬਾਗ  ਲਗਵਾਏ । ਮਾਲੀ ਰੱਖੇ । ਦੂਰ ਤੋਂ ਬੀਜ ਮੰਗਵਾ ਕੇ ਕੀਰਤ ਪੁਰ ਨੂੰ ਬਾਗਾ ਦੀ ਹਰਿਆਵਲ ਤੇ ਫੁੱਲਾਂ ਨਾਲ ਸਜਾਇਆ ਜੋ ਮਾਲੀ ਸੁੰਦਰ ਫੱੁਲ ਪੈਦਾ ਕਰਦਾ ਉਸ ਨੁੰ ਇਨਾਮ ਦਿੰਦੇ, ਆਪ ਹਰ ਰੋਜ ਬਾਗਾ ਵਿਚ ਜਾਂਦੇ ਸਨ।
ਗੁਰੂ ਜੀ ਸ਼ਿਕਾਰ ਕਰਨ ਜਾਂਦੇ ਤਾਂ ਉਹਨਾਂ ਦੀ ਇਹੀ ਕੋਸ਼ਿਸ ਹੁੰਦੀ ਸੀ ਕਿ ਸ਼ਿਕਾਰ ਨੁੰ ਜਿਉਂਦਾ ਪਕੜ ਕੇ ਲੈ ਆਈਏ ਤੇ ਰੱਖ ਵਿਚ ਸਿਖਲਾਈ ਕਰਵਾ ਕੇ ‘ਚਿੜੀਆ ਘਰ’ ਵਾਂਗੂ ਪਾਲਦੇ ਸਨ। ਸੂਰ , ਹਿਰਨ, ਬਘਿਆੜ ਤੇ ਸ਼ਹੇ ਇਕੋ ਥਾਂ ਰਹਿੰਦੇ ਤੇ ਇਕੱਠੇ ਪਾਣੀ ਪੀਂਦੇ । ਇਸ ਮਹਾਨ ਸੁੰਦਰ ਰੱਖ ਦੇ ਪੰਛੀ ਉਡਾਰੀਆਂ ਵੀ ਲਾਉਂਦੇ ਤੇ ਪਸ਼ੁ ਵੀ ਖੁਸੀ ਵਿਚ ਫਿਰਦੇ ਦੂਰ-ਦੂਰ ਤੋਂ ਲੋਕ ਇਸ ਕੌਤਕ ਰਾਹੀਂ ਕੀਤੀ ਸੇਵਾ ਦੇਖਣ ਲਈ ਆਉਂਦੇ।
ਆਪ ਜੀ ਨੇ ਗੁਰੂ ਕੇ ਲੰਗਰ ਦੀ ਮਰਯਾਦਾ ਨੂੰ ਸਿੱਖਾ ਦੇ ਘਰਾ ਤੱਕ ਪਹੁੰਚਾਇਆ ਅਤੇ ਇਸ ਨੂੰ ਸਿੱਖ ਦੀ ਰਹਿਣੀ ਦਾ ਇਕ ਅਹਿਮ ਅੰਗ ਦੱਸਿਆ ਮਾਲਵੇ ਦੇ ਇਲਾਕੇ ਵਿੱਚ ਕਾਲ ਪੈ ਗਿਆ ਕਈ ਜਾਨ ਭੁੱਖ ਦੀ ਤਣਾਅ ਕਾਰਣ ਉੱਠ ਗਏ, ਗੁਰੂ ਜੀ ਨੇ ਹੁਕਮ ਦਿੱਤਾ ਕਿ ਪਹਿਲੇ ਲੋੜਵੰਦ ਭੁੱਖਿਆ ਨੂੰ ਪ੍ਰਸ਼ਾਦਾ ਛਕਾਉ, ਦਿਲੋਂ ਹੋ ਕੇ ਸੇਵਾ ਕਰੋ ਤੇ ਫੇਰ ਆਪ ਖਾਓ।
ਆਪ ਜੀ ਨੇ ਜੀਵਨ ਵਿਚ ਮਹਾਨ, ਅਦੁੱਤੀ ਤੇ ਚਮਤਕਾਰੀ ਘਟਨਾ ਉਸ ਵੇਲੇ ਵਾਪਰੀ ਜਦ ਆਪ ਜੀ ਨੇ ਆਪਣੇ ਵੱਡੇ ਸਾਹਿਬ ਜਾਦੇ, ਰਾਮ ਰਾਏ ਨੂੰ ਬਾਦਸ਼ਾਹ ਦੀ ਖੁਸ਼ਮਦ ਵਿੱਚ ਆਏ, ਜਾਣਦਿਆ ਬੁਝਦਿਆ, ਗੁਰਬਾਣੀ ਦਾ ਇਕ ਸ਼ਬਦ ਮੁਸਲਮਾਨ ਦੀ ਖਾਂ ਬੇਈਮਾਨ ਬਦਲਣ ਕਰਦੇ। ਮੂੰਹ ਨਾ ਲਾਇਆ ਅਤੇ ਸਦਾ ਲਈ ਤਿਆਗ ਦਿੱਤਾ।ਅਸੂਲ ਪਿੱਛੇ ਪੁੱਤਰ ਨੂੰ ਤਿਆਗ ਦੇਣਾ ਤੇ ਸਚਿਆਈ ਨੂੰ ਪਾਲਣਾ ਗੁਰੂ ਜੀ ਦੀ ਮਹਾਨ ਸੇਵਾ ਹੈ।
ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਮਾਝੇ,ਮਾਲਵੇ ਤੇ ਦੁਆਬੇ ਵਿਚ ਸਿੱਖੀ ਦੇ ਪਰਚਾਰ ਲਈ ਕਈ ਦੌਰੇ ਕੀਤੇ ਅਤੇ ਸਿੱਖ ਮੱਤ ਦੇ ਪ੍ਰਚਾਰ ਲਈ ਪਰਚਾਰਕ ਬਾਹਰ ਭੇਜੇ। ਆਪਣ ਅੰਤਿਮ ਸਮਾਂ ਨੇੜੇ ਆਇਆ ਗੁਰੂ ਜੀ ਨੇ ਗਰਿਆਈ ਛੋਟੇ ਸਾਹਿਬਜਾਦੇ ਸ੍ਰੀ ਗੁਰੂ ਹਰਿਿਕ੍ਰਸਨ ਸਾਹਿਬ ਜੀ ਨੂੰ ਸੌਂਪ ਦਿੱਤੀ ਤੇ ਆਪ ਅਕਤੂਬਰ 1661 ਇ. ਨੂੰ ਆਪ ਕੀਰਤ ਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।ਅੱਜ ਦੇ ਸਮੇਂ ਦੀ ਮੁੱਖ ਲੋੜ ਪਦਾਰਥਵਾਦ ਤੋਂ ਮੁੜਨਾ ਕੁਦਰਤ ਨਾਲ ਜੁੜਨਾ ਹੈ। ਕੰਕਰੀਟ ਤੋਂ ਕੁਦਰਤ ਵੱਲ ਮੁੜ ਕੇ ਪ੍ਰਮਾਤਮਾ ਦੀਆ ਖੁਸ਼ੀਆ ਪ੍ਰਾਪਤ ਕਰ ਸਕਦੇ ਹਾਂ। ਇਸ ਕਾਰਜ ਵਿੱਚ ਹੀ ਕੌਮ ਦੀ ਚੜ੍ਹਦੀ ਕਲਾ ਦਾ ਭੇਤ ਛੁਪਿਆ ਹੋਇਆ ਹੈ। 
 

ਚੁਣੇ ਹੋਏ ਨੇਤਾਵਾਂ ਤੋਂ ਨਮੋਸ਼ੀ ਕਿਉਂ ?

ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ 17ਵੀਂ ਲੋਕ ਸਭਾ ਲਈ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਰਾਜਨੀਤਿਕ ਪਾਰਟੀਆਂ ਆਪਣੀ
ਪੂਰੀ ਤਾਕਤ ਨਾਲ ਚੋਣਾਂ ਵਿੱਚ ਜਿੱਤਣ ਲਈ ਪੱਬਾਂ ਭਾਰ ਹੋ ਗਈਆਂ ਹਨ। ਸਾਲ 1951-52 ਵਿੱਚ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ
ਹੋਈਆਂ ਅਤੇ 489 ਸੀਟਾਂ ਵਿੱਚੋਂ 364 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।
ਦੇਸ਼ ਵਿੱਚ ਵੱਖੋ ਵੱਖਰੀਆਂ ਚੋਣਾਂ ਤੋਂ ਬਾਅਦ ਦਾ ਇਤਿਹਾਸ ਗਵਾਹ ਰਿਹਾ ਹੈ ਕਿ ਲੋਕਾਂ ਦੇ ਜ਼ਿਆਦਾਤਰ ਆਮ ਮਸਲੇ ਜਿਉਂ ਦੇ ਤਿਉਂ ਬਣੇ ਰਹਿੰਦੇ
ਹਨ ਅਤੇ ਲੋਕ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਜ਼ਿਆਦਾ ਸੁਤੰਸ਼ਟ ਨਹੀਂ ਹੁੰਦੇ। ਵੋਟਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮਨੋਰਥ
ਪੱਤਰਾਂ ਵਿੱਚ ਲੋਕ ਲੁਭਾਵਨੇ ਵਾਅਦਿਆਂ ਦੀ ਭਰਮਾਰ ਕਰ ਦਿੰਦੀਆਂ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਵਾਅਦਿਆਂ ਦਾ ਆਕਾਰ ਹੀ
ਬਦਲ ਜਾਂਦਾ ਹੈ ਅਤੇ ਸਰਕਾਰਾਂ ਉਹਨਾਂ ਵਾਅਦਿਆਂ ਤੇ ਖਰ੍ਹਾ ਨਹੀਂ ਉੱਤਰਦੀਆਂ। ਲੋਕ ਕਦੇ ਇੱਕ ਪਾਰਟੀ ਨੂੰ ਜਿਤਾ ਛੱਡਦੇ ਹਨ ਕਦੇ ਦੂਜੀ ਨੂੰ,
ਪਰੰਤੂ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ ਅਤੇ ਜ਼ਿਆਦਾਤਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਲੋਕਤੰਤਰ ਵਿੱਚ ਅਸਲ ਸ਼ਕਤੀ ਲੋਕਾਂ ਕੋਲ ਹੁੰਦੀ ਹੈ, ਸਰਕਾਰਾਂ ਲੋਕ ਚੁਣਦੇ ਹਨ ਅਤੇ ਉਹਨਾਂ ਨੂੰ ਹੀ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਤੋਂ ਨਮੋਸ਼ੀ
ਪੱਲੇ ਪੈਂਦੀ ਹੈ ਅਜਿਹਾ ਕਿਉਂ? ਇਸ ਸਵਾਲ ਦੇ ਨੈਤਿਕ ਉੱਤਰ ਦੀ ਘੋਖ ਪੜਤਾਲ ਕਰਨ ਦੇ ਸਾਫ਼ ਹੋ ਜਾਂਦਾ ਹੈ ਕਿ ਸਰਕਾਰਾਂ ਦੀ ਅਸੰਤੋਸ਼ਜਨਕ
ਕਾਰਗੁਜਾਰੀ ਪਿੱਛੇ ਵੀ ਆਮ ਲੋਕ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।
ਇਹ ਕੌੜੀ ਸੱਚਾਈ ਹੈ ਕਿ ਲੋਕਤੰਤਰ ਦੀ ਬੁਨਿਆਦੀ ਕੜੀ ਵੋਟਾਂ ਸਮੇਂ ਖੁਦ ਭ੍ਰਿਸ਼ਟ ਹੋ ਕੇ, ਜਾਤ ਪਾਤ, ਧਰਮ, ਨਸ਼ਾ, ਪੈਸਾ ਜਾਂ ਕਿਸੇ ਹੋਰ ਲਾਲਚ
ਵੱਸ ਪੈ ਕੇ ਪਾਈ ਵੋਟ ਦਾ ਸਿੱਟਾ ਕਦੇ ਚੰਗਾ ਨਹੀਂ ਹੁੰਦਾ ਅਤੇ ਆਪਣੇ ਪੰਜ ਸਾਲ ਗਲਤ ਹੱਥਾਂ ਵਿੱਚ ਦੇ ਛੱਡਣਾ ਹੈ। ਦੇਸ਼ ਵਿੱਚ ਜਿਆਦਾਤਰ ਲੋਕ
ਨੇਤਾਵਾਂ ਨੂੰ ਸਵਾਲ ਕਰਨ ਦੇ ਆਦੀ ਨਹੀਂ ਅਤੇ ਇੱਕ ਤੰਗ ਮਾਨਸਿਕਤਾ ਤੋਂ ਪੀੜਤ ਹਨ ਕਿ ਉਹ ਆਪਣੇ ਲਈ, ਨਿਰਪੱਖ ਹੋ ਕੇ ਵੋਟ ਦਾ ਭੁਗਤਾਨ
ਨਹੀਂ ਕਰਦੇ ਸਗੋਂ ਕਿਸੇ ਲਈ ਵੋਟ ਪਾਉਂਦੇ ਹਨ ਜੋ ਕਿ ਲੋਕਤੰਤਰੀ ਵਿਵਸਥਾ ਲਈ ਚਿੰਤਾਜਨਕ ਹੈ ਅਤੇ ਸਰਕਾਰਾਂ ਦੀ ਕਾਰਗੁਜਾਰੀ ਤੋਂ ਨਮੋਸ਼ੀ ਦਾ
ਵੱਡਾ ਕਾਰਨ ਬਣਦਾ ਹੈ।
ਸਮੇ ਦਾ ਯਥਾਰਥ ਇਹੋ ਹੈ ਕਿ ਲੋਕ ਲੀਡਰਾਂ ਦੀ ਚਾਪਲੂਸੀ, ਡਰ ਜਾਂ ਕਿਸੇ ਹੋਰ ਕਾਰਨ ਵੱਸ ਚੁੱਪ ਰਹਿ ਕੇ ਵੋਟ ਭੁਗਤਾਉਣ ਦੀ ਥਾਂ ਆਪਣੇ
ਮਸਲਿਆਂ ਲਈ ਸਵਾਲ ਕਰਨ ਦੀ ਆਦਤ ਨੂੰ ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨ ਅਤੇ ਆਪਣੇ ਬਿਹਤਰ ਭਵਿੱਖ ਲਈ ਨਿਰਪੱਖ ਹੋ ਕੇ ਆਪਣੇ
ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਲੋਕ ਆਪਣੇ ਮਸਲਿਆ ਲਈ ਲੀਡਰਾਂ ਦੀ ਜ਼ਿੰਮੇਵਾਰੀ ਤਹਿ ਕਰਨ ਅਤੇ ਇਹੋ ਉਦੋਂ ਹੀ ਸੰਭਵ ਹੈ ਜਦ
ਲੋਕ ਲੀਡਰਾਂ ਨੂੰ ਸਵਾਲ ਕਰਨਗੇ। ਜਿਸ ਦਿਨ ਲੋਕਾਂ ਦੀ ਜੁਬਾਨ ਤੇ ਲੀਡਰਾਂ ਲਈ ਸਵਾਲ ਆਉਣਗੇ, ਲੋਕਤੰਤਰ ਲਈ ਸ਼ੁੱਭ ਸੰਕੇਤ ਹੋਵੇਗਾ।
ਗੋਬਿੰਦਰ ਸਿੰਘ ਬਰੜ੍ਹਵਾਲ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ : ਸੰਗਰੂਰ (ਪੰਜਾਬ)
ਈਮੇਲ : bardwal.gobinder@gmail.com

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ

ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਉਸਤੋਂ ਬਾਅਦ 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ 'ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸਤੋਂ ਬਾਅਦ ਇਹ ਦਿਨ 8 ਮਾਰਚ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਣ ਲੱਗ ਪਿਆ। ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਲਈ ਸਮੇਂ-ਸਮੇਂ 'ਤੇ ਸਰਕਾਰਾਂ ਕਈ ਤਰ੍ਹਾਂ ਦੇ ਐਲਾਨ ਕਰਦੀਆਂ ਹਨ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਔਰਤਾਂ ਲਈ ਰਿਜ਼ਰਵੇਸ਼ਨ ਵਰਗੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਖੜ੍ਹੇ ਕਰਨ ਲਈ ਭਾਵੇਂ ਲੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਔਰਤ ਦੀ ਦਸ਼ਾ ਪਹਿਲਾਂ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਕਹੀ ਜਾ ਸਕਦੀ। ਇਹ ਠੀਕ ਹੈ ਕਿ ਪੜ੍ਹਾਈ ਦੇ ਖੇਤਰ ਵਿਚ ਅੱਗੇ ਵਧ ਕੇ ਔਰਤ ਮਰਦਾਂ ਦੇ ਬਰਾਬਰ ਕਈ ਖੇਤਰਾਂ ਵਿਚ ਪਹੁੰਚ ਗਈ ਹੈ। ਪਰ ਇਸਦੇ ਨਾਲ ਹੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਔਰਤ ਭਾਵੇਂ ਕਿਸੇ ਵੀ ਰੁਤਬੇ 'ਤੇ ਕਿਉਂ ਨਾ ਪਹੁੰਚ ਗਈ ਹੋਵੇ ਪਰ ਘਰ ਦੇ ਚੌਂਕੇ ਵਿਚ ਉਸਦੀ ਉਹੀ ਪੁਜੀਸ਼ਨ ਹੈ ਜੋ ਪੁਜੀਸ਼ਨ ਸਦੀਆਂ ਪਹਿਲਾਂ ਹੁੰਦੀ ਸੀ। ਹੇਠਾਂ ਤੋਂ ਲੈ ਕੇ ਉੱਪਰ ਤੱਕ ਰਾਜਨੀਤਿਕ ਪੱਧਰ 'ਤੇ ਵੋਟ ਰਾਜ ਵਿਚ ਵੋਟਾਂ ਰਾਹੀਂ ਚੁਣ ਕੇ ਪਹੁੰਚੀਆਂ ਔਰਤਾਂ ਦੀ ਥਾਂ ਵੀ ਉਨ੍ਹਾਂ ਦੇ ਪਤੀ, ਭਰਾ ਜਾਂ ਪੁੱਤ ਹੀ ਨੁਮਾਇੰਦਗੀ ਕਰਦੇ ਦੇਖੇ ਜਾ ਸਕਦੇ ਹਨ। ਅੱਜ ਅਸੀਂ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ। ਇਸ ਦਿਵਸ ਦੇ ਮਾਅਨਿਆਂ ਬਾਰੇ ਦੇਸ਼ ਵਿਚ 80% ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਦਿਨ ਉਨ੍ਹਾਂ ਦਾ ਵੀ ਹੁੰਦਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀਆਂ ਔਰਤਾਂ ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਕਿਸੇ ਦੇ ਘਰ ਗੋਹਾ ਕੂੜਾ ਕਰਨ ਵਾਲੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀ ਮਹਿਲਾ 'ਦਿਆਲੋ ' ਗੰਦਗੀ ਦੇ ਢੇਰਾਂ ਤੋਂ ਕਾਗਜ਼ ਚੁਗ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀ ਸ਼ੀਲੋ ਨਾਲ ਜਦੋਂ ਮਹਿਲਾ ਦਿਵਸ ਸੰਬੰਧੀ ਗੱਲ ਕੀਤੀ ਤਾਂ  ਉਨ੍ਹਾਂ ਨੇ ਕਿਹਾ ' ਭਾਈ ਇਹ ਮਹਿਲਾ ਦਿਵਸ ਕੀ ਹੁੰਦਾ ਹੈ ' ਸਾਨੂੰ ਕਿਹੜਾ ਕਿਸੇ ਨੇ ਰੋਟੀ ਦੇ ਜਾਣੀ ਹੈ, ਸਾਨੂੰ ਤਾਂ ਪੇਟ ਪਾਲਣ ਲਈ ਮਿਹਨਤ ਮਜ਼ਦੂਰੀ ਕਰਨੀ ਹੀ ਪੈਣੀ ਹੈ। ' ਇਹ ਤਾਂ ਵੱਡੇ ਲੋਕਾਂ ਦੇ ਚੋਜ਼ ਹਨ। '' ਸਮਾਜ ਵਿਚ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ' ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ '' ਸਲੋਕ ਦਾ ਉਚਾਰਨ ਕਰਕੇ ਬਰਾਬਰ ਦੇ ਹੱਕ ਪ੍ਰਦਾਨ ਕਰਨ ਦਾ ਨਾਅਰਾ ਮਾਰਿਆ ਸੀ। ਉਸਤੋਂ ਬਾਅਦ ਔਰਤ ਦੀ ਦਸ਼ਾ ਅੱਜ ਤੱਕ ਬਹੁਤ ਬਿਹਤਰੀ ਵਾਲੀ ਸਥਿਤੀ ਵਿਚ ਤਾਂ ਪਹੁੰਚਤ ਗਈ ਹੈ ਪਰ ਅਜੇ ਵੀ ਇਸਤਰੀ ਜਾਤੀ ਲਈ ਕੰਮ ਕਰਨ ਦੀ ਬਹੁਤ ਜਰੂਰਤ ਹੈ। ਅੱਜ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਸੀਂ ਸਰਕਾਰੀ ਪੱਧਰ 'ਤੇ ਹਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਜਿਹੇ ਸਮਾਗਮ ਸਿਰਫ ਕਾਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ ਜਿੰਨਾਂ ਵਿਚ ਔਰਤਾਂ ਦੀ ਬਿਹਕਰੀ ਲਈ ਵੱਡੇ-ਵੱਡੇ ਨੇਤਾ ਲੋਕ ਅਤੇ ਅਫਸਰਸ਼ਾਹੀ ਲੰਬੇ-ਲੰਬੇ ਭਾਸ਼ਣ ਦੇ ਕੇ ਆਪਣੀ ਡਿਊਟੀ ਦੇ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰਦੇ ਹੋਏ ਤੁਰ ਜਾਂਦੇ ਹਨ ਅਤੇ ਅਿਜਹੇ ਦਿਵਸਾਂ ਵਿਚ ਔਰਤਾਂ ਦੀ ਬਿਹਤਰੀ ਲਈ ਸਾਰਥਕ ਤੌਰ 'ਤੇ ਕੁਝ ਵੀ ਨਹੀਂ ਹੁੰਦਾ। ਇਹ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਚਲਦਾ ਆਇਆ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਾਲ ਹੀ ਚਲਦਾ ਰਹੇਗਾ। ਅਜਿਹੇ ਦਿਵਸ ਮਨਾਂ ਕੇ ਉਨ੍ਹਾਂ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਉਸ ਰਾਸ਼ੀ ਨੂੰ ਸੱਚ-ਮੁੱਚ ਹੀ ਔਰਤਾਂ ਦੀ ਬਿਹਤਰੀ ਲਈ ਖਰਚ ਕੀਤਾ ਜਾਵੇ ਅਤੇ ਸਾਰਥਕ ਤੌਰ 'ਤੇ ਔਰਤਾਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਾਰਜ ਕੀਤੇ ਜਾਣ ਤਾਂ ਜੋ ਗੰਦਗੀ ਦੇ ਢੇਰਾਂ ਵਿਚੋਂ ਗੰਦੇ ਕਾਗਜ਼ ਚੁਗ ਕੇ ਜਾਂ ਹੋਰ ਘਟੀਆ ਪੱਧਰ ਦੀ ਮਜ਼ਦੂਰੀ ਕਰਨ ਵਾਲੀਆਂ ਕਰੋੜਾਂ ਔਰਤਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਵਾਈ ਜਾ ਸਕੇ।

ਸ ਇਕਬਾਲ ਸਿੰਘ ਰਸੂਲਪੁਰ

88722-00515

ਪੁਲਵਾਮਾ ਵਿਚ ਸ਼ਹੀਦ ਜਵਾਨਾਂ ਤੇ ਕੌਮੀ ਸੁਰੱਖਿਆ ਦੇ ਸਵਾਲ ਨੂੰ ਗ਼ੈਰ-ਜ਼ਿੰਮੇਵਾਰਾਨਾ ਸਿਆਸੀ ਮੁੱਦਾ ਬਣਾਇਆ ਜਾ ਰਿਹਾ

ਪੁਲਵਾਮਾ ਵਿਚ ਸੀਆਰਪੀਐੱਫ਼ ’ਤੇ ਹੋਇਆ ਦਹਿਸ਼ਤਗਰਦ ਹਮਲਾ, ਹਿੰਦੋਸਤਾਨ ਵੱਲੋਂ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਹਵਾਈ ਕਾਰਵਾਈ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੁਆਰਾ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਦੀਆਂ ਸਾਰੀਆਂ ਘਟਨਾਵਾਂ ਜੰਮੂ ਕਸ਼ਮੀਰ ਵਿਚ ਕਈ ਦਹਾਕਿਆਂ ਤੋਂ ਚੱਲ ਰਹੀ ਹਿੰਸਾ ਨਾਲ ਸਬੰਧਤ ਹਨ ਜਿੱਥੇ ਹਾਲਾਤ ਬਹੁਤ ਨਾਜ਼ੁਕ ਹਨ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਘਟਨਾਵਾਂ ਬਾਰੇ ਸਾਰੇ ਸਿਆਸੀ ਹਲਕੇ ਸੰਵੇਦਨਸ਼ੀਲਤਾ ਨਾਲ ਚਰਚਾ ਕਰਦੇ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਅਜਿਹਾ ਮਾਹੌਲ ਪੈਦਾ ਕਰਦੇ ਜਿਸ ਨਾਲ ਸਾਰੇ ਮਾਮਲੇ ਨੂੰ ਸੰਜੀਦਗੀ ਨਾਲ ਨਜਿੱਠਿਆ ਜਾਂਦਾ ਪਰ ਹੋਇਆ ਇਸ ਤੋਂ ਉਲਟ ਹੈ। ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਘਟਨਾਵਾਂ ਦਾ ਵੱਧ ਤੋਂ ਵੱਧ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਸੈਨਾ ਤੇ ਸੁਰੱਖਿਆ ਦਲਾਂ ਦਾ ਮਨੋਬਲ ਡੇਗ ਰਹੀ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਿੰਦੋਸਤਾਨ ਕੋਲ ਰਾਫ਼ਾਲ ਜਹਾਜ਼ ਹੁੰਦੇ ਤਾਂ ਪਾਕਿਸਤਾਨ ਵਿਰੁੱਧ ਕੀਤੀ ਗਈ ਕਾਰਵਾਈ ਦੇ ਨਤੀਜੇ ਕੁਝ ਹੋਰ ਹੋਣੇ ਸਨ। ਕਾਂਗਰਸੀ ਸਿਆਸਤਦਾਨ ਸਲਮਾਨ ਖੁਰਸ਼ੀਦ ਨੇ ਬਿਆਨ ਦਿੱਤਾ ਹੈ ਕਿ ਅਭਿਨੰਦਨ ਵਰਤਮਾਨ ਉਸ ਸਮੇਂ ਹਿੰਦੋਸਤਾਨੀ ਹਵਾਈ ਫ਼ੌਜ ਵਿਚ ਆਇਆ ਜਦੋਂ ਕਾਂਗਰਸ ਸੱਤਾਸ਼ੀਲ ਸੀ। ਸੱਤਾਧਾਰੀ ਪਾਰਟੀ ਦੇ ਪ੍ਰਧਾਨ ਨੇ ਬਾਲਾਕੋਟ ਵਿਚ ਮਾਰੇ ਗਏ ਦਹਿਸ਼ਤਗਰਦਾਂ ਦੀ ਕੁਝ ਗਿਣਤੀ ਦੱਸੀ ਹੈ ਜਦੋਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿਗਵਿਜੈ ਸਿੰਘ ਨੇ ਸਰਕਾਰ ਤੋਂ ਇਸ ਕਾਰਵਾਈ ਬਾਰੇ ਸਪੱਸ਼ਟ-ਬਿਆਨੀ ਕਰਨ ਦੀ ਮੰਗ ਕੀਤੀ ਹੈ।
ਲੋਕ ਸਭਾ ਦੀਆਂ ਚੋਣਾਂ ਸਿਰ ’ਤੇ ਆਈਆਂ ਖੜ੍ਹੀਆਂ ਹਨ। ਇਸ ਲਈ ਜ਼ਰੂਰੀ ਸੀ ਕਿ ਇਨ੍ਹਾਂ ਚੋਣਾਂ ਦੌਰਾਨ ਮੌਜੂਦਾ ਸਰਕਾਰ ਦੀ ਪਿਛਲੇ ਪੰਜ ਸਾਲਾਂ ਵਿਚ ਕੀਤੀ ਗਈ ਕਾਰਗੁਜ਼ਾਰੀ ਉੱਤੇ ਵਿਸਥਾਰ ਵਿਚ ਬਹਿਸ-ਮੁਬਾਹਸਾ ਹੁੰਦਾ, ਸਰਕਾਰ ਆਪਣਾ ਪੱਖ ਪੇਸ਼ ਕਰਦੀ ਅਤੇ ਵਿਰੋਧੀ ਧਿਰ ਆਪਣਾ। 2014 ਦੀਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੇ ਵਿਕਾਸ ਦੇ ਮੁੱਦੇ ਨੂੰ ਉਭਾਰਿਆ ਅਤੇ ਬੇਰੁਜ਼ਗਾਰੀ ਦੂਰ ਕਰਨ ਦਾ ਦਾਅਵਾ ਕੀਤਾ। ਸਰਕਾਰ ਨੇ ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਨ ਵਰਗੇ ਵੱਡੇ ਕਦਮ ਚੁੱਕੇ ਪਰ ਇਸ ਦੌਰਾਨ ਕਿਸਾਨੀ ਦਾ ਸੰਕਟ ਹੋਰ ਡੂੰਘਾ ਹੋਇਆ ਜਿਸ ਦੇ ਸਿੱਟੇ ਵਜੋਂ ਵੱਖ ਵੱਖ ਥਾਵਾਂ ’ਤੇ ਕਿਸਾਨ ਸੰਘਰਸ਼ ਹੋਏ। ਸੱਤਾਧਾਰੀ ਪਾਰਟੀ ਹਰ ਵਰ੍ਹੇ ਇਕ ਕਰੋੜ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਆਪਣੇ ਵਾਅਦੇ ਦੇ ਲਾਗੇ-ਚਾਗੇ ਵੀ ਨਾ ਅੱਪੜ ਸਕੀ। ਇਨ੍ਹਾਂ ਵਰ੍ਹਿਆਂ ਵਿਚ ਹੀ ਸੁਪਰੀਮ ਕੋਰਟ ਦੇ ਜੱਜਾਂ ਤੇ ਰਿਜ਼ਰਵ ਬੈਂਕ ਅਤੇ ਸੀਬੀਆਈ ਦੇ ਉੱਚ ਅਧਿਕਾਰੀਆਂ ਦੇ ਸਰਕਾਰ ਨਾਲ ਮੱਦਭੇਦ ਬੜੇ ਤਿੱਖੇ ਰੂਪ ਵਿਚ ਉੱਭਰੇ। ਇਹ ਧਾਰਨਾ ਵੀ ਬਣਦੀ ਹੋਈ ਦਿਖਾਈ ਦਿੱਤੀ ਕਿ ਕੇਂਦਰੀ ਸਰਕਾਰ ਇਨ੍ਹਾਂ ਸੰਸਥਾਵਾਂ ਦੀ ਖ਼ੁਦਮੁਖ਼ਤਾਰੀ ਨੂੰ ਖ਼ੋਰਾ ਲਗਾ ਰਹੀ ਹੈ ਅਤੇ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ।
ਜਮਹੂਰੀ ਅਮਲ ਦੀ ਮੰਗ ਤਾਂ ਇਹ ਸੀ/ਹੈ ਕਿ ਮੁੱਦਿਆਂ ਬਾਰੇ ਚਰਚਾ ਹੁੰਦੀ ਅਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਰਖ-ਪਰਖ ਕਰਕੇ ਵੋਟਾਂ ਪਾਉਂਦੇ। ਸੱਤਾਧਾਰੀ ਪਾਰਟੀ ਦਿਹਾਤੀ ਇਲਾਕਿਆਂ ਵਿਚ ਉਸ ਪ੍ਰਤੀ ਵਧ ਰਹੇ ਅਵਿਸ਼ਵਾਸ ਅਤੇ ਕਿਸਾਨੀ ਸੰਕਟ ਨੂੰ ਦੂਰ ਨਾ ਕਰ ਸਕਣ ਨੂੰ ਲੈ ਕੇ ਚਿੰਤਤ ਹੈ। ਇਸ ਲਈ ਪੁਲਵਾਮਾ ਵਿਚਲੀ ਦਹਿਸ਼ਤਗਰਦ ਕਾਰਵਾਈ ਤੇ ਉਸ ਤੋਂ ਬਾਅਦ ਕੀਤੇ ਗਏ ਹਵਾਈ ਹਮਲੇ ਨੂੰ ਸਿਆਸੀ ਗੋਟੀਆਂ ਵਾਂਗ ਵਰਤਿਆ ਜਾ ਰਿਹਾ ਹੈ। ਪਾਕਿਸਤਾਨ-ਵਿਰੋਧ ਅਤੇ ਅੰਨ੍ਹੀ ਦੇਸ਼ ਭਗਤੀ ਦੇ ਪ੍ਰਚਾਰ ਦੀਆਂ ਮਿੱਠੀਆਂ ਗੋਲੀਆਂ ਬਣਾ ਕੇ ਉਨ੍ਹਾਂ ਨੂੰ ਸਿਆਸੀ ਰੈਲੀਆਂ, ਟੈਲੀਵਿਜ਼ਨ, ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਲੋਕਾਂ ਵਿਚ ਵੱਡੀ ਪੱਧਰ ’ਤੇ ਵੰਡਿਆ ਜਾ ਰਿਹਾ ਹੈ। ਭੜਕੇ ਹੋਏ ਜਜ਼ਬਾਤ ਕਾਰਨ ਲੋਕ ਇਹ ਮਿੱਠੀਆਂ ਗੋਲੀਆਂ ਚੂਸ ਰਹੇ ਹਨ ਅਤੇ ਸਿਆਸੀ ਜਮਾਤ ਦੀ ਨਾਅਹਿਲੀਅਤ ਦੇ ਕੌੜੇਪਣ ਦੇ ਸਵਾਦ ਨੂੰ ਮਹਿਸੂਸ ਨਹੀਂ ਕਰ ਰਹੇ। ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਤੇ ਕੌਮੀ ਸੁਰੱਖਿਆ ਦੇ ਸਵਾਲ ਨੂੰ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਪਤਾ ਨਹੀਂ ਅਸੀਂ ਕਦੋਂ ਆਪਣੇ ਆਗੂਆਂ ਨੂੰ ਇਹ ਕਹਿ ਸਕਾਂਗੇ ‘‘ਐ ਸਿਆਸਤਦਾਨੋਂ! ਜ਼ਰਾ ਜ਼ਿੰਮੇਵਾਰੀ ਤੋਂ ਕੰਮ ਲਓ, ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਜਮਹੂਰੀ ਅਮਲ ਵਿਚ ਇਮਾਨਦਾਰੀ ਤੇ ਪਾਰਦਰਸ਼ਤਾ ਲਿਆਓ, ਆਪਣੀ ਕੀਤੀ ਕਾਰਗੁਜ਼ਾਰੀ ਦਾ ਹਿਸਾਬ ਦਿਓ, ਚੋਣਾਂ ਵਿਚ ਕੀਤੇ ਗਏ ਵਾਅਦਿਆਂ ਪ੍ਰਤੀ ਇਮਾਨਦਾਰ ਹੋਵੋ…।’’ ਕੀ ਸਾਡੇ ਵਿਚ ਇਹ ਕਾਬਲੀਅਤ ਹੈ ਕਿ ਅਸੀਂ ਆਪਣੇ ਸਿਆਸਤਦਾਨਾਂ ਨੂੰ ਜਵਾਬਦੇਹ ਬਣਾ ਸਕੀਏ?

ਅਮਨਜੀਤ ਸਿੰਘ ਖਹਿਰਾ 

ਤੇਰੇ ਬਿਨ੍ਹਾਂ ਰਾਂਝਣਾ ਵੇ, ਹੀਰ ਕਿਹੜੇ ਕੰਮ ਦੀ’ – ਸੁੰਦਰ ਮਖਾਣਾ

ਕਲਾ ਜਦ ਕਿਸੇ ਤੇ ਮੇਹਰਬਾਨ ਹੁੰਦੀ ਹੈ ਤਾਂ ਸਮਾਜਿਕ ਰੁਤਬਿਆਂ ਨੂੰ ਤਾਕ ਤੇ ਰੱਖਦਿਆਂ ਆਪਣੇ ਰੰਗ ਵਿੱਚ ਇੱਕ ਆਮ ਬੰਦੇ ਨੂੰ ਵੀ ਰੰਗ ਜਾਂਦੀ ਹੈ, ਕਲਾ ਦੇ ਇਸ ਅਲੌਕਿਕ ਮੇਲ ਨੂੰ ਗੀਤਕਾਰੀ ਦੇ ਖੇਤਰ  ਵਿੱਚ ਗੁਰਬਤ ਵਿੱਚ ਪਲੇ ਸੁੰਦਰ ਮਖਾਣਾ ਸੱਚ ਕਰਦੇ ਜਾਪਦੇ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਵਿੱਚ ਪਿੰਡ ਮਾਲੋਵਾਲ ਦੇ ਜੋਗਿੰਦਰ ਸਿੰਘ ਦੇ ਘਰ ਅਤੇ ਮਾਤਾ ਬਲਜਿੰਦਰ ਕੌਰ ਦੀ ਕੁੱਖੋਂ ਸੁੰਦਰ ਸਿੰਘ ਦਾ ਜਨਮ 11 ਅਕਤੂਬਰ 1990 ਨੂੰ ਹੋਇਆ। ਸੁੰਦਰ ਮਖਾਣਾ ਦਾ ਪਰਿਵਾਰਿਕ ਕਿੱਤਾ ਮਜ਼ਦੂਰੀ ਅਤੇ ਪਰਿਵਾਰ ਵਿੱਚ ਉਹਨਾਂ ਦੇ ਦੋ ਛੋਟੀਆਂ ਭੈਣਾਂ ਅਤੇ ਇੱਕ ਛੋਟਾ ਭਰਾ ਹੈ।

ਪੰਜਾਬੀ ਵਿੱਚ ਨਿਰੰਤਰ ਗੀਤ ਲਿਖੇ ਅਤੇ ਗਾਏ ਜਾ ਰਹੇ ਹਨ, ਇਹ ਸੁੰਦਰ ਮਖਾਣਾ ਦੀ ਸਾਹਿਤ ਨਾਲ ਗੂੜੀ ਸਾਂਝ ਹੀ ਸੀ ਕਿ ਉਹਨਾਂ ਦੀ ਕਲਮ ਨੇ ਅਜਿਹੇ ਗੀਤ ਸਿਰਜੇ ਜੋ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਸਦਾਬਹਾਰ ਹੋ ਨਿਬੜੇ ਅਤੇ ਅਜਿਹਾ ਤਮਗਾ ਕਿਸੇ ਕਿਸੇ ਗੀਤਕਾਰ ਦੇ ਹਿੱਸੇ ਆਉਂਦਾ ਹੈ। ਸੁੰਦਰ ਮਖਾਣਾ ਦਾ ਪਹਿਲਾ ਗੀਤ ‘ਤੇਰੇ ਬਿਨ੍ਹਾਂ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ’ ਸਾਲ 2014 ਵਿੱਚ ਲਖਵਿੰਦਰ ਵਡਾਲੀ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆਂ, ਜਿਸਨੂੰ ਮਣਾਂ ਮੂੰਹੀ ਸਰੋਤਿਆਂ ਨੇ ਪਿਆਰ ਦਿੱਤਾ ਅਤੇ ਇਸਦੇ ਲਈ ਲਖਵਿੰਦਰ ਵਡਾਲੀ ਨੂੰ ਨਾਮੀ ਸਨਮਾਣ ਵੀ ਮਿਲੇ। ਲਖਵਿੰਦਰ ਵਡਾਲੀ ਨੇ ਹੀ ਸਾਲ 2017 ਵਿੱਚ ‘ਕੋਈ ਐਸਾ ਥਾਂ ਦੱਸਦੇ, ਜਿੱਥੇ ਯਾਦ ਤੇਰੀ ਨਾ ਆਵੇ’ ਅਤੇ ‘ਰੱਬ ਮੰਨੇ ਨਾ ਮੰਨੇ ਉਹਦੀ ਮਰਜੀ ਆ, ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ’ ਅਤੇ 2018 ਵਿੱਚ ‘ਕੰਗਣਾ’ ਨੂੰ ਗਾਇਆ ਜੋ ਕਿ ਸੁਣਨ ਵਾਲਿਆਂ ਦੇ ਦਿਲਾਂ ਤੇ ਰਾਜ ਕਰਨ ਲੱਗੇ।

ਇਹ ਸੁੰਦਰ ਮਖਾਣਾ ਦੀ ਸ਼ਬਦਾਵਲੀ ਦਾ ਹੀ ਕਮਾਲ ਸੀ ਕਿ ਉਹਨਾਂ ਦੇ ਲਿਖੇ ਗੀਤਾਂ ਨੂੰ ਨਾਮੀ ਗਾਇਕਾਂ ਨੇ ਗਾਇਆ ਅਤੇ ਸਰੋਤਿਆਂ ਨੇ ਹੱਥੋ ਹੱਥੀਂ ਸੁਣਿਆ। ਵਡਾਲੀ ਬ੍ਰਦਰਜ਼ ਨਾਲ ਉਹਨਾਂ ਦੇ ਭਾਣਜੇ ਬਲਜੀਤ ਵਡਾਲੀ ਨੇ ‘ਇਸ਼ਕ ਯਾਰ ਦਾ ਲੱਗਿਆ’ ਅਤੇ ਸਤਪਾਲ ਵਡਾਲੀ ਨੇ ‘ਬਾਪੂ ਜੀ’ ਅਤੇ ‘ਸੱਚਾ ਇਸ਼ਕ’ ਨੂੰ ਆਪਣੀ ਆਵਾਜ਼ ਦਿੱਤੀ ਜੋ ਕਿ ਸਰੋਤਿਆਂ ਦੁਆਰਾ ਬਹੁਤ ਪਸੰਦ ਕੀਤੇ ਗਏ। ਇਹਨਾਂ ਤੋਂ ਇਲਾਵਾ ਪਵ ਜੇਸੀ ਨੇ ‘ਕਸੂਰ’ ਅਤੇ ਰਾਜਨ ਸਰਾਂ ਨੇ ‘ਸਰਦਾਰ’ ਗਾਇਆ।

ਲਿਖਣ ਦੇ ਨਾਲ ਨਾਲ ਗਾਉਣ ਦਾ ਸ਼ੌਂਕ ਰੱਖਦੇ ਸੁੰਦਰ ਮਖਾਣਾ ਨੇ ਆਪਣੀ ਕਲਮ ਨਾਲ ਆਪਣੀ ਆਵਾਜ਼ ਦਾ ਸੁਮੇਲ ਵੀ ਬਿਠਾਇਆ ਅਤੇ ਜਨਵਰੀ 2019 ਵਿੱਚ ‘ਮਹਿੰਦੀ’ ਗੀਤ ਨਾਲ ਲੋਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੋਇਆ ਅਤੇ ਤਾਜ਼ਾ ਹੀ ਮਾਰਚ ਵਿੱਚ ‘ਜਾਨ ਤੋਂ ਪਿਆਰਾ’ ਵੀ ਸਰੋਤਿਆਂ ਦੇ ਬੂਹੇ ਤੇ ਦਸਤਕ ਦੇ ਚੁੱਕਾ ਹੈ।

ਸੁੰਦਰ ਮਖਾਣਾ ਦੀ ਲੋਕ ਸਾਹਿਤ ਨਾਲ ਜੁੜ ਕੇ ਲਿਖੀ ਗੀਤਕਾਰੀ, ਸਾਫ਼ ਸ਼ਬਦਾਵਲੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਸੁਰਾਂ ਦੀ ਸਾਂਝ ਵੀ ਉਸਨੂੰ ਹੋਰ ਬੁਲੰਦੀ ਤੇ ਲਿਜਾ ਸਕਦੀ ਹੈ ਬਸ਼ਰਤੇ ਉਹ ਆਪਣੀ ਸੁਰ ਸਾਧਨਾ ਨੂੰ ਜਾਰੀ ਰੱਖੇ। ਪੰਜਾਬੀ ਸੰਗੀਤ ਨੂੰ ਸੁੰਦਰ ਮਖਾਣੇ ਤੋਂ ਹੋਰ ਸਦਾਬਹਾਰ ਗੀਤਾਂ ਦੀ ਉਡੀਕ ਰਹੇਗੀ ਜੋ ਸਦਾ ਲਈ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ – ਸੰਗਰੂਰ

ਈਮੇਲ – bardwal.gobinder@gmail.com

8 ਮਾਰਚ - ਕੌਮਾਂਤਰੀ ਨਾਰੀ ਦਿਵਸ

ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਅਤੇ ਸਮਾਨਤਾ ਅਤਿ ਲੋੜੀਂਦੀ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 ਵਿੱਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉੱਥੇ 15000 ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਆਪਣੀ ਨੌਕਰੀ ਦੇ ਸਮੇਂ ਨੂੰ ਘੱਟ ਕਰਨ ਨੂੰ ਲੈ ਕੇ ਮਾਰਚ ਕੱਢਿਆ ਸੀ, ਇਸਦੇ ਨਾਲ ਹੀ ਉਹਨਾਂ ਨੇ ਤਨਖਾਹ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਵੀ ਮੰਗ ਕੀਤੀ। ਇਸ ਘਟਨਾ ਦੇ ਇੱਕ ਸਾਲ ਪਿੱਛੋਂ ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਆੱਫ਼ ਅਮਰੀਕਾ ਦੇ ਸੱਦੇ ਤੇ 28 ਫਰਵਰੀ 1909 ਨੂੰ ਰਾਸ਼ਟਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।

ਸਾਲ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ਕੰਮਕਾਜੀ ਮਹਿਲਾਵਾਂ ਦੇ ਕੋਪਨਹੈਗਨ ਵਿਖੇ ਕੌਮਾਂਤਰੀ ਸੰਮੇਲਨ ਦੌਰਾਨ ਨਾਰੀ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ। ਇਸ ਸੰਮੇਲਨ ਵਿੱਚ 17 ਦੇਸ਼ਾਂ ਦੀਆਂ ਤਕਰੀਬਨ 100 ਕੰਮਕਾਜੀ ਔਰਤਾਂ ਮੌਜੂਦ ਸਨ ਅਤੇ ਇਹਨਾਂ ਨੇ ਸੁਝਾਅ ਦਾ ਸਮੱਰਥਨ ਕੀਤਾ ਅਤੇ ਸਾਲ 1911 ਵਿੱਚ 19 ਮਾਰਚ ਨੂੰ ਕਈ ਦੇਸ਼ਾਂ ਆਸਟ੍ਰੀਆ, ਡੇਨਮਾਰਕ, ਜਰਮਨੀ ਅਤੇ ਸਵਿੱਟਜਰਲੈਂਡ ਨੇ ਇਹ ਦਿਨ ਮਨਾਇਆ।

1917 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਰੂਸ ਦੀਆਂ ਔਰਤਾਂ ਨੇ ਤੰਗ ਆਕੇ ਖਾਣਾ ਅਤੇ ਸ਼ਾਂਤੀ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਐਨਾ ਸੰਗਠਿਤ ਸੀ ਕਿ ਸਮਰਾਟ ਨਿਕੋਸ ਨੂੰ ਆਪਣਾ ਪਦ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਇਸ ਤੋਂ ਬਾਦ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਿਆ। ਰੂਸੀ ਔਰਤਾਂ ਨੇ ਜਿਸ ਦਿਨ ਹੜਤਾਲ ਸ਼ੁਰੂ ਕੀਤੀ ਸੀ ਉਹ 23 ਫਰਵਰੀ (ਜੂਲੀਅਨ ਕੈਲੰਡਰ ਮੁਤਾਬਕ) ਸੀ ਅਤੇ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਇਹ 8 ਮਾਰਚ ਸੀ।

8 ਮਾਰਚ 1975 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਕੌਮਾਂਤਰੀ ਨਾਰੀ ਦਿਵਸ ਮਨਾਇਆ। ਸਾਲ 1996 ਤੋਂ ਲਗਾਤਾਰ ਕੌਮਾਂਤਰੀ ਨਾਰੀ ਦਿਵਸ ਕਿਸੇ ਨਿਸ਼ਚਿਤ ਵਿਸ਼ੇ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ ਅਤੇ 1996 ਵਿੱਚ ‘ਅਤੀਤ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾ’ ਇਸ ਦਾ ਵਿਸ਼ਾ ਰਿਹਾ। ਸਾਲ 2019 ਦਾ ਵਿਸ਼ਾ “ਸਾਮਾਨ ਸੋਚੋ, ਸਮਾਰਟ ਬਣਾਓ ਅਤੇ ਬਦਲਾਅ ਦੇ ਲਈ ਨਵਾਂ ਕਰੋ (ਥਿੰਕ ਇਕੂਅਲ, ਬਿਲਡ ਸਮਾਰਟ, ਇਨੋਵੇਟ ਫਾੱਰ ਚੇਂਜ)”” ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾਰੀ ਸਸ਼ਕਤੀਕਰਨ ਅਤੇ ਲੈਂਗਿਕ ਸਮਾਨਤਾ ਲਈ ਬਹੁਤ ਕਾਨੂੰਨ ਹੋਂਦ ਵਿੱਚ ਹਨ ਪਰੰਤੂ ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਔਰਤਾਂ ਨੂੰ ਪੂਰਨ ਆਜ਼ਾਦੀ ਨਹੀਂ ਮਿਲੀ, ਅੱਜ ਵੀ ਉਹ ਮਰਦ ਪ੍ਰਧਾਨ ਸਮਾਜ ਵਿੱਚ ਦੂਜੇ ਦਰਜੇ ਦੀਆਂ ਨਾਗਰਿਕ ਸਮਝੀਆਂ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਉਤਪੀੜਨ ਦੇ ਅੰਕੜੇ ਡਰਾਉਣ ਵਾਲੇ ਹਨ, ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਸਾਡੇ ਸਮਾਜ ਅਤੇ ਨੈਤਿਕਤਾ ਦੇ ਨਿਗਾਰ ਦੀ ਨਿਸ਼ਾਨੀ ਹੈ।

ਉਸਾਰੂ ਸਮਾਜ ਦੀ ਸਿਰਜਣਾ ਲਈ ਲੈਂਗਿਕ ਸਮਾਨਤਾ ਬੇਹੱਦ ਜ਼ਰੂਰੀ ਹੈ ਅਤੇ ਇਸ ਲਈ ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ਤੋਂ ਤਰਸ ਆਧਾਰਤ ਸਮਾਨਤਾ ਦੀ ਥਾਂ ਖੁਦ ਸੰਗਠਿਤ ਹੋ ਕੇ ਮਰਦ ਪ੍ਰਧਾਨ ਸਮਾਜ ਦੇ ਏਕਾਅਧਿਕਾਰ ਨੂੰ ਚੁਣੋਤੀ ਦੇਣਾ ਹੀ ਉਹਨਾਂ ਦਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)               

ਈਮੇਲ : bardwal.gobinder@gmail.com

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਅਪੀਲ

 

ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ। ਪੰਜਾਬ ਦੀ ਸਿਆਸਤ ਵਿਚ ਇਸ ਦੀ ਵੱਡੀ ਭੂਮਿਕਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਪੰਜ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਸਹਿਜਧਾਰੀਆਂ ਨੂੰ ਵੋਟ ਦੇ ਹੱਕ ਦਾ ਮਾਮਲਾ ਸੁਪਰੀਮ ਕੋਰਟ ਵਿਚ ਹੋਣ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਚੁਣੇ ਨੁਮਾਇੰਦਿਆਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਸਿੱਖਾਂ ਦਾ ਇਕ ਹਿੱਸਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰਦਾ ਆ ਰਿਹਾ ਹੈ। ਸ਼੍ਰੋਮਣੀ ਕਮੇਟੀ ਬਹੁਤ ਸਾਰੀਆਂ ਵਿੱਦਿਅਕ ਅਤੇ ਸਿਹਤ ਸਬੰਧੀ ਸੰਸਥਾਵਾਂ ਚਲਾਉਂਦੀ ਹੈ। ਅਕਾਲ ਤਖ਼ਤ ਦੇ ਜਥੇਦਾਰ ਸਮੇਤ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਵੀ ਸ਼੍ਰੋਮਣੀ ਕਮੇਟੀ ਕੋਲ ਹੋਣ ਕਰਕੇ ਧਾਰਮਿਕ ਖੇਤਰ ਵਿਚ ਇਸ ਦਾ ਦਬਦਬਾ ਬਣਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਸਮੇਤ ਕਈ ਸੰਵੇਦਨਸ਼ੀਲ ਮੁੱਦਿਆਂ ਉੱਤੇ ਸ਼੍ਰੋਮਣੀ ਅਕਾਲੀ ਦਲ, ਖ਼ਾਸ ਤੌਰ ਉੱਤੇ ਬਾਦਲ ਪਰਿਵਾਰ ਨਾਲ ਸਿੱਖਾਂ ਦੀ ਨਾਰਾਜ਼ਗੀ ਕਰਕੇ ਹੁਣ ਵਿਰੋਧੀ ਖੇਮਾ ਸ਼੍ਰੋਮਣੀ ਕਮੇਟੀ ਰਾਹੀਂ ਸੱਤਾ ਦੀ ਪੌੜੀ ਚੜ੍ਹਨ ਦੀ ਰਣਨੀਤੀ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਰਾਹੀਂ ਵੱਖ ਵੱਖ ਗਰੁੱਪਾਂ ਨੇ ਪੰਥਕ ਸਿਆਸਤ ਵਿਚ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਦਲ ਦਾ ਦਬਦਬਾ ਤੋੜਨ ਵਿਚ ਕਾਮਯਾਬੀ ਨਹੀਂ ਮਿਲੀ। ਪੰਥਕ ਹਲਕਿਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਹਮੇਸ਼ਾ ਇਕ ਹੀ ਅਕਾਲੀ ਦਲ ਮਜ਼ਬੂਤ ਸਥਿਤੀ ਵਿਚ ਰਹਿੰਦਾ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਉੱਤੇ ਕੰਟਰੋਲ ਹੁੰਦਾ ਹੈ। ਵਿਧਾਨ ਸਭਾ ਵਿਚ ਲਿਆਂਦੇ ਮਤੇ ਬਾਰੇ ਅਕਾਲੀ ਦਲ ਦੇ ਵਿਧਾਇਕ ਭਾਵੇਂ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਚੋਣਾਂ ਕਰਵਾਉਣ ਦੇ ਮਤੇ ਦਾ ਵਿਰੋਧ ਨਹੀਂ ਕਰ ਸਕੇ ਪਰ ਅਕਾਲੀ ਦਲ ਅਜੇ ਚੋਣਾਂ ਕਰਵਾਉਣ ਲਈ ਤਿਆਰ ਨਹੀਂ ਹੈ।
ਚੋਣਾਂ ਕਰਵਾਉਣ ਦਾ ਮਾਮਲਾ ਗੁਰਦੁਆਰਾ ਕਾਨੂੰਨ 1925 ਦੇ ਤਹਿਤ ਕੇਂਦਰ ਸਰਕਾਰ ਉੱਤੇ ਨਿਰਭਰ ਕਰਦਾ ਹੈ। ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੋਣ ਕਰਕੇ ਦਲ ਜ਼ਿਆਦਾ ਫ਼ਿਕਰਮੰਦ ਨਹੀਂ ਸੀ। ਇਸੇ ਸਾਲ ਅਪਰੈਲ-ਮਈ ਵਿਚ ਲੋਕ ਸਭਾ ਦੇ ਮੱਦੇਨਜ਼ਰ ਜੇਕਰ ਕੇਂਦਰੀ ਸੱਤਾ ਵਿਚ ਤਬਦੀਲੀ ਹੁੰਦੀ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨਾਂ ਉੱਤੇ ਇਸ ਦਾ ਵੱਡਾ ਅਸਰ ਪੈ ਸਕਦਾ ਹੈ। ਇਸ ਲਈ ਹੁਣੇ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਕੀਤੀ ਜਾਣ ਵਾਲੀ ਮੰਗ ਜ਼ਮੀਨ ਤਿਆਰ ਕਰਨ ਲਈ ਹੈ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਅਤੇ 1984 ਦੇ ਕਤਲੇਆਮ ਵਿਚ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਕਾਰਨ ਉਤਸ਼ਾਹ ਵਿਚ ਆਏ ਹਰਵਿੰਦਰ ਸਿੰਘ ਫੂਲਕਾ ਪੰਥਕ ਸੰਸਥਾਵਾਂ, ਖ਼ਾਸ ਤੌਰ ਉੱਤੇ ਸ਼੍ਰੋਮਣੀ ਕਮੇਟੀ ਉੱਤੋਂ ਅਕਾਲੀਆਂ ਦਾ ਕਬਜ਼ਾ ਤੋੜਨ ਦਾ ਐਲਾਨ ਵੀ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਬਰਗਾੜੀ ਮੋਰਚਾ ਅਤੇ ਕਈ ਹੋਰ ਪੰਥਕ ਗਰੁੱਪ ਐੱਸਜੀਪੀਸੀ ਨੂੰ ਆਪਣੀ ਸਿਆਸੀ ਸਫ਼ਲਤਾ ਦੀ ਪੌੜੀ ਵਜੋਂ ਦੇਖ ਰਹੇ ਹਨ। ਬਾਦਲਾਂ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਅਤੇ ਕਾਂਗਰਸ ਸਰਕਾਰ ਕਾਰਨ ਉਨ੍ਹਾਂ ਨੂੰ ਸਿਆਸੀ ਮਾਹੌਲ ਸਾਜ਼ਗਾਰ ਲੱਗ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਸਿਆਸੀ ਸੱਤਾ ਉੱਤੇ ਪੁੱਜਣਾ ਹੀ ਜੇਕਰ ਮੰਜ਼ਿਲ ਰਹੇਗੀ ਤਾਂ ਇਹ ਬਦਲ ਵਿਅਕਤੀਆਂ ਤੱਕ ਸੀਮਤ ਰਹੇਗਾ। ਫਿਲਹਾਲ ਨੀਤੀਗਤ ਅਤੇ ਤੌਰ-ਤਰੀਕਿਆਂ ਦਾ ਬਦਲ ਠੋਸ ਰੂਪ ਵਿਚ ਨਜ਼ਰ ਨਹੀਂ ਆ ਰਿਹਾ।

ਅਮਨਜੀਤ ਸਿੰਘ ਖਹਿਰਾ

ਅਸਰਦਾਰ ਤਰੀਕੇ ਨਾਲ ਬਹਿਸ ਨਾ ਕਰ ਸਕਣਾ......?

 

 ਸਿਆਸੀ ਜਮਾਤ ਦੀ ਸਮੂਹਿਕ ਅਸਫ਼ਲਤਾ........!

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖ਼ਤਮ ਹੋ ਗਿਆ ਹੈ। ਸੈਸ਼ਨ ਦੌਰਾਨ ਬਜਟ ਪਾਸ ਕਰਨ ਤੋਂ ਇਲਾਵਾ ਕੁਝ ਬਿਲਾਂ ਨੂੰ ਨਵੀ ਮਨਜ਼ੂਰੀ ਦਿੱਤੀ ਗਈ। ਵਿਧਾਨ ਸਭਾ ਦਾ ਬਜਟ ਸੈਸ਼ਨ ਸਭ ਤੋਂ ਮੱਹਤਵਪੂਰਨ ਮੰਨਿਆ ਜਾਂਦਾ ਹੈ। ਸੈਸ਼ਨ ਵਿਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਰੋਧੀ ਧਿਰ ਲੋਕਾਂ ਨਾਲ ਜੁੜੇ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਏਗੀ। ਵਿਧਾਨ ਸਭਾ ਦੇ ਇਸ ਸੈਸ਼ਨ ਵਿਚ ਵਿਰੋਧੀ ਧਿਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਨਹੀਂ ਸਾਧਿਆ ਸਗੋਂ ਨਵਜੋਤ ਸਿੱਧੂ ਬਨਾਮ ਬਿਕਰਮ ਮਜੀਠੀਆ ਜਾਂ ਮਨਪ੍ਰੀਤ ਬਨਾਮ ਸੁਖਬੀਰ ਬਾਦਲ ਦੀ ਆਪਸੀ ਖਹਿਬੜਬਾਜ਼ੀ ਹੀ ਭਾਰੂ ਰਹੀ। ਇਸ ਤਰ੍ਹਾਂ ਸਰਕਾਰ ਨੂੰ ਕਿਸੇ ਵੀ ਮੁੱਦੇ ਉੱਤੇ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਮੁੱਖ ਵਿਰੋਧੀ ਧਿਰ ‘ਆਪ’ ਕੇਜਰੀਵਾਲ ਅਤੇ ਖਹਿਰਾ ਧੜਿਆਂ ਵਿਚ ਵੰਡੀ ਜਾ ਚੁੱਕੀ ਹੈ। ਖਹਿਰਾ ਧੜੇ ਦੇ ਸਾਰੇ ਸੱਤ ਵਿਧਾਇਕ ਵੀ ਇਕਜੁੱਟ ਨਹੀਂ ਰਹੇ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਿਆਂ, ਖ਼ੁਦਕੁਸ਼ੀਆਂ, ਨਸ਼ਾਖੋਰੀ, ਬੇਰੁਜ਼ਗਾਰੀ, ਰੇਤ ਮਾਫ਼ੀਆ ਆਦਿ ਮੁੱਦਿਆਂ ਸਬੰਧੀ ਨੀਤੀਗਤ ਫ਼ੈਸਲਾ ਨਾ ਹੋ ਸਕਣ ਉੱਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਦਿਖਾਈ ਨਹੀਂ ਦਿੱਤੀ। ਅਕਾਲੀਆਂ ਨੇ ਰਾਹਤ ਰਾਸ਼ੀ ਨਾ ਮਿਲਣ ਵਾਲੇ ਕੁਝ ਖ਼ੁਦਕੁਸ਼ੀ ਪੀੜਤ ਪਰਿਵਾਰ ਲਿਆ ਕੇ ਵਿਧਾਨ ਸਭਾ ਤੋਂ ਬਾਹਰ ਧਰਨਾ ਲਗਵਾ ਦਿੱਤਾ ਪਰ ਇਸ ਮੁੱਦੇ ਉੱਤੇ ਵਿਧਾਨ ਸਭਾ ਅੰਦਰ ਠੋਸ ਰੂਪ ਵਿਚ ਕੋਈ ਬਹਿਸ ਨਾ ਹੋ ਸਕੀ। ਜੇਕਰ ਅਜਿਹਾ ਹੁੰਦਾ ਤਾਂ ਅਕਾਲੀ-ਭਾਜਪਾ ਦੇ ਦਸ ਸਾਲਾਂ ਦਾ ਲੇਖਾ-ਜੋਖਾ ਵੀ ਸਾਹਮਣੇ ਆ ਜਾਣਾ ਸੀ। ਲੋਕਾਂ ਦੇ ਮੁੱਦਿਆਂ ’ਤੇ ਅਸਰਦਾਰ ਤਰੀਕੇ ਨਾਲ ਬਹਿਸ ਨਾ ਕਰ ਸਕਣਾ ਸਿਆਸੀ ਜਮਾਤ ਦੀ ਸਮੂਹਿਕ ਅਸਫ਼ਲਤਾ ਹੈ। ਇਸ ਨਾਲ ਲੋਕਾਂ ਦਾ ਸਿਆਸੀ ਜਮਾਤ ਤੋਂ ਭਰੋਸਾ ਘਟਦਾ ਹੈ ਤੇ ਨਿਰਾਸ਼ਾ ਵਧਦੀ ਹੈ।
ਵਿਧਾਨ ਸਭਾ ਅੰਦਰ ਬਹਿਸ ਤੇ ਭਾਸ਼ਾ ਦਾ ਮਿਆਰ ਲਗਾਤਾਰ ਗਿਰ ਰਿਹਾ ਹੈ। ਮੁੱਦਿਆਂ ਨਾਲੋਂ ਜ਼ਿਆਦਾ ਨਿੱਜੀ ਹਮਲਿਆਂ ਅਤੇ ਪੁਰਖ਼ਿਆਂ ਦਾ ਜ਼ਿਕਰ ਸਾਬਤ ਕਰਦਾ ਹੈ ਕਿ ਸਾਡੇ ਨੁਮਾਇੰਦਿਆਂ ਨੂੰ ਚੌਤਰਫ਼ਾ ਸੰਕਟ ਵਿਚ ਘਿਰੇ ਪੰਜਾਬ ਦੇ ਭਵਿੱਖ ਨਾਲ ਕੋਈ ਸਰੋਕਾਰ ਨਹੀਂ ਹੈ ਬਲਕਿ ਇਕ ਦੂਸਰੇ ਦੇ ਖਾਨਦਾਨੀ ਪੋਤੜੇ ਫਰੋਲ ਕੇ ਆਪਣੇ ਤੋਂ ਬੁਰਾ ਦਰਸਾਉਣ ਦੀ ਕੋਸ਼ਿਸ ਹੀ ਉਨ੍ਹਾਂ ਨੂੰ ਇਕੋ ਇਕ ਹਥਿਆਰ ਨਜ਼ਰ ਆਉਂਦਾ ਹੈ। ਵਿਧਾਨ ਸਭਾ ਵਿਚ ਬੋਲੇ ਜਾਣ ਵਾਲੇ ਬੋਲ-ਕੁਬੋਲਾਂ ਨੂੰ ਸਪੀਕਰ ਹਰ ਰੋਜ਼ ਬਾਅਦ ਵਿਚ ਕਾਰਵਾਈ ਵਿਚੋਂ ਕਢਾ ਦਿੰਦੇ ਰਹੇ ਅਤੇ ਇਸੇ ਕਰਕੇ ਪਾਠਕਾਂ ਤੱਕ ਜਾਣ ਤੋਂ ਰੁਕ ਜਾਂਦੇ ਰਹੇ ਹਨ। ਲੋਕਾਂ ਦੇ ਚੁਣੇ ਨੁਮਾਇੰਦਿਆਂ ਤੋਂ ਮਿਆਰੀ ਬਹਿਸ ਤੇ ਭਾਸ਼ਾ ਦੀ ਤਵੱਕੋ ਕੀਤੀ ਜਾਂਦੀ ਹੈ। ਆਪਣੀ ਗੱਲ ਨੂੰ ਤੱਥਾਂ ਅਤੇ ਦਲੀਲ ਨਾਲ ਰੱਖਣ ਦੀ ਤਹਿਜ਼ੀਬ ਹੀ ਵਿਧਾਇਕ ਦੀ ਤਾਕਤ ਮੰਨੀ ਜਾਂਦੀ ਰਹੀ ਹੈ। ਭਾਸ਼ਾ, ਦਲੀਲ ਅਤੇ ਤੱਥਾਂ ਦੀ ਕਮੀ ਦੇ ਕਾਰਨ ਕਿਸੇ ਵੀ ਮੁੱਦੇ ਉੱਤੇ ਸਾਰਥਿਕ ਬਹਿਸ ਦਾ ਮਾਹੌਲ ਵੀ ਨਹੀਂ ਬਣ ਪਾਉਂਦਾ।

ਅਮਨਜੀਤ ਸਿੰਘ ਖਹਿਰਾ

ਪ੍ਰਿਤਪਾਲ ਸਿੰਘ ਤਪਲੇਵਾਲਾ ਪ੍ਰਮਾਤਮਾ ਦੇ ਬਕਸੇ ਹੁਨਰ ਨਾਲ ਮੋਹ ਰਿਹਾ ਹੈ ਸਰੋਤਿਆ ਦੇ ਮਨਾ ਨੂੰ

ਕਿਸੇ ਨੇ ਸੱਚ ਹੀ ਲਿਖਿਆਂ ਹੈ ਕਿ ਬੰਦੇ ਦੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ  ਤਾਂ ਉਹ ਵੱਡੀਆ ਵੱਡੀਆ ਸੈਨਾਮੀਆ  ਦੇ ਮੋਹ ਮੋੜਕੇ ਸਫਲਤਾ ਵੱਲ ਕਦਮ ਦਰ ਕਦਮ ਵਧਦਾ ਜਾਦਾ ਹੈ । ਅਜਿਹੇ ਹੀ ਜਿਗਰੇ ਅਤੇ ਬੁਲੰਦ ਹੌਸਲੇ ਦਾ ਮਾਲਕ ਹੈ ਪ੍ਰਿਤਪਾਲ ਸਿੰਘ ਤਪਲੇਵਾਲਾ ਜਿਸ ਨੇ  ਆਪਣੇ ਹੱਥਾ ਅਤੇ ਉਗਲਾਂ ਨਾਲ ਅਜਿਹੇ ਸਾਜ਼ਾ ਦਾ ਸਿਰਜਣਾ ਕੀਤਾ ਹੈ ਕਿ ਜਦ ਜਦ ਵੀ ਸਰੋਤੇ ਇਸ ਨੂੰ ਸੁਣਦੇ ਹਨ ਤਾਂ  ਇਸ ਦੇ ਕਾਇਲ ਹੋਕੇ ਰਿਹਾ ਜਾਂਦੇ ਹਨ  । ਵੱਖ ਵੱਖ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਾਣਮੱਤੇ ਪੰਜਾਬੀ ਸਿੰਗਰ ਜਿਵੇ ਗੋਰਾ ਚੱਕ ਵਾਲਾ , ਗੁਰਵਿੰਦਰ ਬਰਾੜ ,  ਰਛਪਾਲ ਰਸੀਲਾ ਤੇ ਮੋਹਣੀ ਬਰਾੜ ,ਹਾਕਮ ਬਖਤੜੀ ਵਾਲਾ ,ਬਲਕਾਰ ਸਿੱਧੂ ਅਤੇ  ਜਸਪਾਲ ਮਾਨ ਨਾਲ  ਆਪਣੀ ਕਲਾਂ ਦਾ ਪ੍ਰਦਰਸ਼ਨ ਕਰ ਚੁੱਕਿਆ  ਪ੍ਰਿਤਪਾਲ ਸਿੰਘ ਅੱਜ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ । ਆਪਣੀਆ ਉਗਲਾਂ ਤੇ ਧੁਨਾ ਨੂੰ ਨਚਾਉਣ ਵਾਲੇ ਪ੍ਰਿਤਪਾਲ ਨੇ ਪੱਤਕਾਰਾਂ ਨਾਲ ਵਿਸ਼ੇਸ ਮਿਲਣੀ ਦੌਰਾਨ ਕਿਹਾ ਕਿ  ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਦਾ ਹਾਂ ਜਿਸ ਨੂੰ ਪ੍ਰਮਾਤਾਮਾ ਨੇ  ਲੋਕ ਮਨੋਰੰਜਨ ਲਈ ਲੋਕ ਕਚਿਹਰੀ ਚ ਭੇਜਿਆ ਹੈ  ਇਸ ਸਮੇਂ ਉਸ ਨੇ ਕਿਹਾ ਕਿ  ਜਦ ਤੱਕ ਉਸ ਨੂੰ ਰੱਬ ਦੀ ਦੇਣ ਦਿੱਤੇ ਸਵਾਸ ਚੱਲਦੇ ਹਨ ਉਹ ਪੂਰੀ ਲਗਨ ਨਾਲ ਸਰੋਤਿਆ ਦੀ ਸੇਵਾ ਕਰਦਾ ਸੰਗੀਤ ਨਾਲ ਜੁੜਿਆ ਰਹੇਗਾ ।

ਰਚਨਾ ਮਨਜਿੰਦਰ ਸਿੰਘ ਗਿੱਲ

ਸਰੋਤਿਆ ਨੂੰ ਢੋਲ ਦੇ ਡਗੇ ਤੇ ਨੱਚਣ ਲਈ ਮਜਬੂਰ ਕਰਨ ਵਾਲਾ ਢੋਲੀ ਗੁਰਪ੍ਰੀਤ ਸੇਖੋਂ

ਜਤਿੰਦਰ ਗਿੱਲ ,ਰਫਤਾਰ ਕੌਰ ,ਗੋਰਾ ਚੱਕ ਵਾਲਾ , ਗੁਰਵਿੰਦਰ ਬਰਾੜ ,  ਰਛਪਾਲ ਰਸੀਲਾ ਤੇ ਮੋਹਣੀ ਬਰਾੜ ,ਹਾਕਮ ਬਖਤੜੀ ਵਾਲਾ ,ਬਲਕਾਰ ਸਿੱਧੂ ਅਤੇ  ਜਸਪਾਲ ਮਾਨ ਵਰਗੇ ਨਾਮੀ  ਪੰਜਾਬੀ ਕਲਾਕਾਰਾਂ ਨਾਲ ਸਟੇਜ਼ ਸੋਅ ਦੌਰਾਨ  ਆਪਣੇ ਢੋਲ ਦੀ ਮਧੁਰ ਅਵਾਜ਼ ਤੇ ਨੱਚਣ ਲਈ ਸਰੋਤਿਆ ਨੂੰ ਮਜਬੂਰ ਕਰਨ ਵਾਲਾ  ਗੱਭਰੂ  ਢੋਲੀ ਗੁਰਪ੍ਰੀਤ ਸਿੰਘ ਸੇਖੋਂ । ਢੋਲੀ ਗੁਰਪ੍ਰੀਤ ਸਿੰਘ ਸੇਖੋਂ  ਨੇ ਜਿੱਥੇ ਜਿੱਥੇ ਵੀ ਸੱਭਿਆਚਾਰਕ ਮੇਲਿਆ ਦੌਰਾਨ  ਆਪਣੀ ਹਾਜਰੀ ਲਗਵਾਈ ਹੈ ਬੱਲੇ ਬੱਲੇ ਕਰਵਾਉਂਦਾ ਆਪਣਾ ਨਾਮ ਦਾ ਲੋਹਾਂ ਮਨਵਾਉਂਦਾ ਰਿਹਾ ਹੈ ।  ਢੋਲ ਦੀ ਕਲਾ ਨਾਲ ਨੱਕੋਂ ਨੱਕ ਭਰਪੂਰ  ਢੋਲੀ  ਗੁਰਪ੍ਰੀਤ ਸਿੰਘ ਸੇਖੋਂ ਨੇ  ਪ੍ਰੈਸ ਮਿਲਣੀ ਦੌਰਾਨ ਆਪਣੇ ਮਨ ਦੇ ਬਲ ਬਲੇ ਸ਼ਾਂਝੇ ਕਰਦੇ ਹੋਏ ਕਿਹਾ ਕਿ ਸੰਗੀਤ ਇੱਕ ਐਸੀ ਚੀਜ ਹੈ ਜਿਸ ਨੇ ਵੀ ਇਸ ਨੂੰ ਦਿੱਲੋਂ ਸੁਣਦੇ ਹੋਏ  ਸਤਿਕਾਰ ਕਰਕੇ ਇਸ ਦੀ ਡੂੰਘਾਈ ਵਿੱਚ ਲੀਨ ਹੋਇਆ ਹੈ ਤਾਂ ਉਸ ਨੂੰ ਇਸ ਨੇ ਲੋਕਾਂ ਦੇ ਦਿਲਾਂ ਦਾ ਰਾਜਾ ਬਣਾ ਦਿੱਤਾ ਹੈ। ਇਸ ਸਮੇਂ ਉਹਨਾ ਕਿਹਾ ਕਿ ਮੈਂ ਤੇ ਤਨ ਮਨ ਅਤੇ ਪੂਰੀ ਲਗਨ ਨਾਲ  ਆਪਣੇ ਕਾਰਜ ਕਰਦਾ  ਰੱਬ ਰੂਪੀ ਸਰੋਤਿਆ ਨੂੰ ਸਮਰਪਿਤ ਹੁੰਦਾ ਆਇਆ ਹਾਂ ਤਦ ਹੀ ਅੱਜ ਮੈਨੂੰ ਮੇਰੇ ਕਬੂਲਣਹਾਰ ਮੈਨੂੰ  ਢੋਲੀ ਗੁਰਪ੍ਰੀਤ ਸਿੰਘ ਸੇਖੋਂ ਦੇ ਨਾਮ ਨਾਲ ਜਾਣਦੇ ਹਨ ।

ਰਚਨਾ ਬਲਜਿੰਦਰ ਸਿੰਘ

'ਮੇਲਾ ਰੋਸ਼ਨੀ 'ਤੇ ਵਿਸੇਸ਼'

.........ਆਰੀ-ਆਰੀ-ਆਰੀ ਵਿਚ ਜਗਰਾਵਾਂ ਦੇ ਲਗਦੀ ਰੋਸ਼ਨੀ ਭਾਰੀ

  ਜਗਰਾਓਂ  ਪੰਜਾਬੀ ਸ਼ੁਰੂ 'ਤੋਂ ਹੀ ਦੁਨੀਆ ਭਰ ਵਿਚ ਬੜੇ ਖੁਲਦਿਲੇ ਅਤੇ ਜੋਸ਼ੀਲੇ ਮੰਨੇ ਗਏ ਹਨ। ਸ਼ਾਇਦ ਇਨ੍ਹਾਂ ਦੇ ਸੁਭਾਅ ਕਾਰਨ ਹੀ ਪੰਜਾਬ ਵਿਚ ਸਾਰਾ ਸਾਲ ਕਿਤੇ ਨਾ ਕਿਤੇ ਮੇਲੇ ਲਗਦੇ ਰਹਿੰਦੇ ਹਨ। ਇਹ ਮੇਲੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਰੂਹ ਹਨ। ਪੰਜਾਬ ਦੀ ਧਰਤੀ ਨੂੰ ਜਿਥੇ ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ, ਯੋਧਿਆਂ, ਸੂਰਮਿਆਂ ਅਤੇ ਗੁਰੂਆਂ ਦੀ ਧਰਤੀ ਹੋਣ ਦਾ ਮਾਨ ਹਾਸਲ ਹੈ, ਉਤੇ ਇਨ੍ਹਾਂ ਪੀਰ- ਪੈਗੰਬਰਾਂ ਦੇ ਨਾਵਾਂ ਨਾਲ ਜੁੜੇ ਮੇਲੇ ਸਾਡੇ ਜੀਵਨ 'ਚ ਵਿਸੇਸ਼ ਮੱਹਤਤਾ ਰੱਖਦੇ ਹਨ। ਇਹ ਮੇਲੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਬਣ ਚੁੱਕੇ ਹਨ। ਪੰਜਾਬੀ ਲੋਕ ਪੰਜਾਬੋਂ ਬਾਹਰ ਵੀ ਜਿਥੇ ਕਿਤੇ ਦੇਸ਼-ਵਿਦੇਸ਼ ਵਿਚ ਗਏ, ਉਨ੍ਹਾਂ ਆਪਣੇ ਸੁਭਾਅ ਅਨੁਸਾਰ ਉਥੇ ਵੀ ਮੇਲਾ ਨੁਮਾ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਅਤੇ ਅੱਜ ਕੱਲ ਦੁਨੀਆਂ ਵਿਚ ਪੰਜਾਬੀਆਂ ਵਲੋਂ ਕਈ ਮੇਲੇ-ਤਿਓਹਾਰ ਅੰਤਰਰਾਸ਼ਟਰੀ ਪੱਧਰ 'ਤੇ ਮਨਾਏ ਜਾਂਦੇ ਹਨ।

                  ਪੰਜਾਬ ਦੇ ਇਨ੍ਹਾਂ ਮੇਲਿਆਂ ਵਿਚ ਮੁਹਰਲੀ ਕਤਾਰ ਵਿਚ ਆਉਂਦਾ ਜਗਰਾਓਂ ਦਾ ਰੋਸ਼ਨੀ ਮੇਲਾ ਵੀ ਆਪਣਾ ਵਿਸੇਸ਼ ਸਥਾਨ ਰੱਖਦਾ ਹੈ। ਪੰਜਾਬ ਦੇ ਲੋਕ ਗੀਤਾਂ ਅਤੇ ਲੋਕ ਬੋਲੀਆਂ ਵੀ ਰੋਸ਼ਨੀ ਦੇ ਮੇਲੇ ਦੀ ਸ਼ਾਹਦੀ ਭਰਦੀਆਂ ਨਹੀਂ ਥੱਕਦੀਆਂ

                                      'ਆਰੀ-ਆਰੀ-ਆਰੀ ਵਿਚ ਜਗਰਾਵਾਂ ਦੇ ਲਗਦੀ ਰੋਸ਼ਨੀ ਭਾਰੀ.......।'

ਜਗਰਾਓ ਰੌਸ਼ਨੀ ਦੇ ਇਤਿਹਾਸਕ ਪੱਖ ਵਿਚ ਇਹ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਜਹਾਂਗੀਰ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਉਸ ਵਲੋਂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਆ ਕੇ ਮੰਨਤ ਮੰਗੀ ਗਈ ਸੀ। ਉਸਦੇ ਘਰ ਪੁੱਤਰ ਦੀ ਦਾਤ ਹੋਣ 'ਤੇ ਉਸ ਵਲੋਂ ਦਰਗਾਹ 'ਤੇ ਆ ਕੇ ਦੀਵੇ ਜਗਾਏ ਗਏ ਅਤੇ ਸਾਰੇ ਸ਼ਹਿਰ ਨੂੰ ਰੁਸ਼ਨਾਇਆ। ਉਸ ਸਮੇਂ ਤੋਂ ਹਰੇਕ ਮੇਲਾ ਰੌਸ਼ਨੀ ਸ਼ੁਰੂ ਹੋਇਆ ਅਤੇ ਹਰੇਕ ਸਾਲ ਮਨਾਇਆ ਜਾਣ ਲੱਗਾ।

              ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਸਾਂਝੇ ਪੰਜਾਬ ਸਮੇਂ ਸੂਫੀਆਂ ਦੇ ਨਕਸ਼ਬੰਦੀ ਫਿਰਕੇ ਦੀ ਇਬਾਦਤਗਾਹ ਸੀ, ਜਿਥੇ ਤੇਰਾਂ 'ਤੋਂ ਸੋਲਾਂ ਫੱਗਣ ਦੀਆਂ ਵਿਚਕਾਰਲੀਆਂ ਰਾਤਾਂ ਨੂੰ ਹਿੰਦੋਸਤਾਨ ਭਰ ਦੇ ਕਵਾਲਾਂ ਨੂੰ ਆਪਣੀ ਕਲਾ ਦੁਆਰਾ ਇਬਾਦਤ ਕਰਨ ਦਾ ਇਕ ਆਲੌਕਿਕ ਜ਼ਰੀਆ ਪ੍ਰਾਪਤ ਹੁੰਦਾ ਹੈ। ਕੱਵਾਲੀਆਂ ਰਾਹੀਂ ਕੀਤੀ ਗਈ ਰੱਬ ਦੀ ਇਬਾਦਤ ਦਾ ਲੋਕੀ ਰਾਤ ਭਰ ਆਨੰਦ ਮਾਣਦੇ ਹਨ। ਇਹ ਧਾਰਮਿਕ ਉਤਸਵ ਹੌਲਾ-ਹੌਲੀ  ਸਮੇਂ ਦੇ ਚੱਕਰ ਨਾਲ ਸਮਾਜਿਕ ਅਤੇ ਸੱਭਿਆਚਾਰਕ ਮੇਲੇ ਦਾ ਰੂਪ ਧਾਰਨ ਕਰ ਗਿਆ। ਰੋਸ਼ਨੀ ਦੇ ਮੇਲੇ ਦਾ ਪਿਛੋਕੜ ਮੁਸਲਮਾਨ ਸੂਫੀ ਫਕੀਰ ਪੀਰ ਬਾਬਾ ਮੋਹਕਮਦੀਨ ਵਲੀ ਅੱਲ੍ਹਾ ਨਾਲ ਜੁੜਿਆ ਹੋਇਆ ਹੈ। ਬਾਬਾ ਮੋਹਕਮਦੀਨ ਨੈਣੀ ਸ਼ਹਿਰ, ਮਨਕਾਣਾ ਮੁੱਹਲਾ, ਤਹਿਸੀਲ ਲੋਹੀਆਂ, ਜ਼ਿਲਾ ਵਲਟੋਹਾ ਦੇ ਵਸਨੀਕ ਸਨ। ਰੱਬੀ ਇਸ਼ਕ ਉਨ੍ਹਾਂ ਨੂੰ ਸਰਹੰਦ ਲੈ ਆਇਆ 'ਤੇ ਉਹ ਹਜ਼ਰਤ ਖਵਾਜਾ ਅਵਾਮ ਸਾਹਿਬ ( ਅਮੀਨ ਸਰਹੰਦੀ ) ਦੇ ਮੁਰੀਦ ਬਣ ਗਏ। ਹਜ਼ਰਤ ਖਵਾਜਾ ਦੇ ਉਪਦੇਸ਼ ਸਦਕਾ ਮੋਹਕਮਦੀਨ ਨੇ ਰੱਤੀ ਖੇੜਾ ( ਫਰੀਦਕੋਟ ) ਵਿਖੇ 12 ਸਾਲ ਦਾ ਮੌਨ ਧਾਰਨ ਕੀਤਾ ਅਤੇ ਉਸ ਉਪਰੰਤ ਖਵਾਜਾ ਦੇ ਨਿਰਦੇਸ਼ਾਂ ਅਧੀਨ ਅਗਵਾੜ ਗੁੱਜ਼ਰਾਂ ਜਗਰਾਓਂ ਵਿਖੇ ਆ ਡੇਰੇ ਲਗਾਏ। ਬਾਬਾ ਮੋਹਕਮਦੀਨ ਦੇ ਰੋਜ਼ੇ ( ਕਬਰ ) 'ਤੇ ਰੋਸ਼ਨੀ ਦਾ ਮੇਲਾ ਲਗਦਾ ਹੈ। ਲੋਕ ਦੂਰ-ਦੁਰਾਡੇ 'ਤੋਂ ਆ ਕੇ 13 ਫੱਗਣ ਨੂੰ ਇਥੇ ਚੌਂਕੀਆਂ ਭਰਦੇ ਹਨ। ਸਰੀਰਕ ਰੋਗਾਂ 'ਤੋਂ ਮੁਕਤੀ ਲਈ ਅਤੇ ਪੁੱਤਰਾਂ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੇ ਹਨ। ਇਸ ਸਮੇਂ ਹਜ਼ਰਤ ਬਾਬਾ ਮੋਹਕਮਦੀਨ ਦੀ ਦਰਗਾਹ ਵਿਖੇ ਮੀਆਂ ਬੰਸਤ ਬਾਵਾ ਜੀ ਸੇਵਾ ਕਰ ਰਹੇ ਹਨ। ਪੰਜਾਬ ਦੇ ਹੋਰਨਾਂ ਮੇਲਿਆਂ ਵਾਂਗ ਹੁਣ ਇਸ  ਰੋਸ਼ਨੀ ਦੇ ਮੇਲੇ ਵਿਚ ਪਹਿਲਾਂ ਵਰਗੀ ਕਸਿਸ਼ ਨਹੀਂ ਰਹੀ। ਇਸ ਲਈ ਜਿਥੇ ਲੋਕਾਂ ਦਾ ਮੇਲਿਆਂ ਪ੍ਰਤੀ ਘਟ ਰਿਹਾ ਰੁਝਾਨ ਹੈ, ਉਥੇ ਹੀ ਸਥਾਨਕ ਪ੍ਰੰਬਧਕ ਢਾਂਚਾ ਅਤੇ ਸਰਕਾਰ ਵੀ ਇਸ ਲਈ ਬਰਾਬਰ ਦੀ ਜਿੰਮੇਵਾਰ ਹੈ।  ਜਗਰਾਓਂ ਦੇ ਬਜ਼ੁਰਗ ਅੱਜ ਵੀ ਬੂਟਾ ਮੁਹੰਮਦ ਅਤੇ ਨਗੀਨੇ ਵਰਗੇ ਗਵੱਈਆਂ ਨੂੰ ਯਾਦ ਕਰਦੇ ਹਨ। ਇਸਤੋਂ ਇਲਾਵਾ ਇਨ੍ਹਾਂ ਬਜ਼ੁਰਗਾਂ ਦੇ ਚਿੱਤ ਚੇਤੇ 'ਚ ਰੋਸ਼ਨੀ ਦੇ ਮੇਲੇ ਨਾਲ ਜੁੜੀਆਂ  ਹੋਰ ਵੀ ਯਾਦਾਂ ਘਰ ਕਰੀ ਬੈਠੀਆਂ ਹਨ। ਇਸ ਲਈ ਅੱਜ ਦੇ ਸਮੇਂ ਵਿਚ ਮੁੱਖ ਲੋੜ ਹੈ ਕਿ ਅਸੀਂ ਆਪਣਾ ਵਿਰਸਾ ਇਹੋ ਜਿਹੇ ਮੇਲਿਆਂ ਰਾਹੀਂ ਸੰਭਾਲ ਕੇ ਰੱਖੀਏ ਅਤੇ ਮੇਲੇ ਦੀ ਸ਼ਾਨ ਨੂੰ ਹੋਰ ਵੀ ਵਧਾਈਏ। ਸਦੀਆਂ ਤੋਂ ਲੱਗ ਰਹੇ ਇਸ ਮੇਲੇ ਲਈ ਸਰਕਸਾਂ, ਝੂਲੇ ਅਤੇ ਹੋਰ ਮੰਨੋਰੰਜਨ ਦੇ ਸਾਧਨ ਆ ਕੇ ਲੱਗਦੇ ਹਨ। ਸਦੀਆਂ ਤੋਂ ਪੁਰਾਣੀ ਸਬਜ਼ੀ ਮੰਡੀ ਲਾਗੇ ਲੱਗਣ ਵਾਲੇ ਇਸ ਮੇਲੇ ਲਈ ਹੁਣ ਢੁਕਵੀਂ ਥਾਂ ਮੁਹਈਆ ਨਹੀਂ ਹੋ ਰਹੀ। ਪੁਰਾਣੀ ਸਬਜ਼ੀ ਮੰਡੀ ਵਾਲਾ ਸਾਰਾ ਇਲਾਕਾ ਹੁਣ ਵਿਕ ਚੁੱਕਾ ਹੈ ਅਤੇ ਉਥੇ ਰਿਹਾਇਸ਼ ਲਈ ਮਕਾਨ ਅਤੇ ਕਮਰਸ਼ੀਅਲ ਕੰਮ ਕਾਰਾਂ ਲਈ ਦੁਕਾਨੰ ਬਣ ਚੁੱਕੀਆਂ ਹਨ। ਕੁਝ ਸਮੇਂ ਤੋਂ ਇਹ ਮੇਲਾ ਡਿਸਪੋਜ਼ਲ ਰੋਡ 'ਤੇ ਲਗਾਇਆ ਜਾਣਾ ਸ਼ੁਰੂ ਹੋਇਆ ਹੈ। ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਇਤਿਹਾਸਿਕ ਧਰੋਹਰ ਨੂੰ ਜਿਊਂਦੇ ਰੱਖਣ ਲਈ ਮੇਲੇ ਵਾਸਤੇ ਢੁਕਵੀਂ ਥਾਂ ਮੁਹਈਆ ਕਰਵਾਈ ਜਾਵੇ ਤਾਂ ਜੋ ਸਦੀਆਂ ਤੋਂ ਪੰਜਾਬ ਵਿਚ ਮੇਲਿਆਂ ਦੀ ਸ਼ਾਨ ਦੇ ਮੋਹਰੀ ਜਗਰਾਓਂ ਦੇ ਰੌਸ਼ਨੀ ਮੇਲੇ ਦੀ ਚਮਕ ਬਰਕਾਰ ਰਹਿ ਸਕੇ। ਇਸ ਸੰਬਧ ਵਿਚ ਪੀਰ ਬਾਬਾ ਮੋਹਕਮਦੀਨ ਦੇ ਜੀਨ ਤੇ ਪ੍ਰਸਿੱਧ ਲੇਖਕ ਮਨਜੀਤ ਕੁਮਾਰ ਵਗੇਰਾ ਨੇ ਤਿੰਨ ਬੇਸ਼ਕੀਮਤੀ ਕਿਤਾਬਾਂ ' ਨਕਸ਼ਬੰਦੀ ਸਿਲਸਿਲੇ ਦੇ ਕਾਮਿਲ ਸੂਫੀ ਦਰਵੇਸ਼ ' ' ਸੂਫੀਅਤ ਤੇ ਸਿ,ਲਸਿਲਾ ਨਕਸ਼ਬੰਦੀਆਂ ਅਤੇ ਹਜਰਤ ਪੀਰ ਮੋਹਕਮਦੀਨ ਜਗਰਾਵਾਂ ਸ਼ਰੀਫ ' ਲਿਖੀਆਂ। ਜੋ ਕਿ ਸੂਫੀਆਂ ਦੇ ਮਹਾਨ ਜੀਵਨ 'ਤੇ ਬਡਜ਼ੀ ਬਾਰੀਕੀ ਨਾਲ ਝਾਤ ਪਾਉਂਦੀਆਂ ਅਨਮੋਲ ਖਜਾਨਾ ਸਾਬਿਤ ਹੋ ਰਹੀਆਂ ਹਨ।

                    ਹਰਵਿੰਦਰ ਸਿੰਘ ਸੱਗੂ, ਜਗਰਾਓਂ।

ਪੰਜਾਬ ਦੇ ਰਾਜਪਾਲ ਦਾ ਭਾਸ਼ਨ ਤੇ ਪੰਜਾਬ ਸਰਕਾਰ ਦਾ ਦੁਰ ਫਿੱਟੇ ਮੂੰਹ

ਅੱਜ ਪੰਜਾਬ ਵਿਧਾਨ ਸਭਾ ਚ ਬਜਟ ਅਜਲਾਸ ਦੇ ਪਹਿਲੇ ਦਿਨ ਜੋ ਡਰਾਮਾ ਹੋਇਆ ਉਹ ਸਮੁੱਚੇ ਪੰਜਾਬ ਵਾਸੀਆ ਦੇ ਧਿਆਨ ਦੀ ਮੰਗ ਕਰਦਾ ਹੈ । ਇਹ ਗੱਲ ਤਾਂ ਸਭ ਨੂੰ ਪਤਾ ਹੀ ਹੈ ਕਿ ਰਾਜਪਾਲ ਦਾ ਭਾਸ਼ਨ ਸਰਕਾਰ ਵੱਲੋਂ ਲਿਖਿਆ ਲਿਖਵਾਇਆ ਹੁੰਦਾ ਹੈ ਤੇ ਰਾਜਪਾਲ ਦਾ ਕੰਮ ਸਿਰਫ ਵਿਧਾਨ ਸਭਾ ਚ ਹਾਜ਼ਰ ਹੋ ਕੇ ਉਸ ਨੂੰ ਸਿਰਫ ਪੜ੍ਹਨ ਤੱਕ ਹੀ ਸੀਮਿਤ ਹੁੰਦਾ ਹੈ । ਇਸ ਬਜਟ ਸ਼ੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਨੇ ਜਿਸ ਮੁੱਦੇ ਵੱਲ ਮੇਰਾ ਧਿਆਨ ਖਿੱਚਿਆ ਉਹ ਮੁੱਦਾ ਪੰਜਾਬੀਆ ਵਾਸਤੇ ਬਹੁਤ ਅਹਿਮ ਹੈ । ਸੂਬਾ ਪੰਜਾਬ ਹੋਵੇ, ਵਿਧਾਨ ਸਭਾ ਪੰਜਾਬ ਦੀ ਹੋਵੇ, ਮਾਂ ਬੋਲੀ ਪੰਜਾਬੀ ਹੋਵੇ, ਉਸ ਨੂੰ ਪੂਰੇ ਸੂਬੇ ਚ ਸਖ਼ਤੀ ਨਾਲ ਲਾਗੂ ਕਰਨ ਵਾਸਤੇ ਭਾਸ਼ਾ ਐਕਟ ਬਣਾਇਆ ਗਿਆ ਹੋਵੇ ਜਿਸ ਵਿੱਚ ਉਲੰਘਣਾ ਕਰਨ ਵਾਲੇ ਵਾਸਤੇ ਸਜ਼ਾ ਦੀ ਵਿਵਸਥਾ ਕੀਤੀ ਗਈ  ਹੋਵੇ ਤੇ ਉਸੇ ਸੂਬੇ ਦਾ ਮੁਖੀ ਵਿਧਾਨ ਸਭਾ ਚ ਆਪਣਾ ਭਾਸ਼ਨ ਅੰਗਰੇਜ਼ੀ ਵਿੱਚ ਪੜ੍ਹ ਰਿਹਾ ਹੋਵੇ ਜਾਂ ਇੰਜ ਕਹਿ ਲਓ  ਕਿ  ਸੂਬੇ  ਦੇ  ਭਾਸ਼ਾ ਐਕਟ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੋਵੇ ਤਾਂ ਇਸ ਤੋਂ ਮਾੜੀ ਗੱਲ ਫੇਰ ਕੀ ਹੋ ਸਕਦੀ ਹੈ । 

ਬੈੰਸ ਭਰਾਵਾਂ ਵੱਲੋਂ ਬੇਸ਼ੱਕ ਰਾਜਪਾਲ ਦੇ ਭਾਸ਼ਨ ਦੀ ਇਸੇ ਨਕਤੇ ਨੂੰ ਮੁੱਖ ਰਖਕੇ ਡਟਵੀਂ ਵਿਰੋਧਤਾ ਕੀਤੀ ਵਿਰੋਧਤਾ ਕੀਤੀ ਗਈ ਜਦ ਕਿ ਸਰਕਾਰੀ ਪੱਖ ਭਾਸ਼ਨ ਤੇ ਤਾੜੀਆਂ ਮਾਰਨ ਚ ਮਸ਼ਰੂਫ ਰਿਹਾ, ਵਿਧਾਨ ਸਭਾ ਦੀ ਮੁੱਖ ਵਿਰੋਧੀ ਧਿਰ ਦੇ ਨੇਤਾ ਤੇ ਸਾਰਾ ਲਾਣਾ ਮੂੰਹ ਚ ਘੁੰਮਣੀਆਂ ਪਾਈ ਬੈਠੇ ਰਹੇ ਤੇ ਪੰਜਾਬ ਦਾ ਸਭ ਤੋਂ ਵੱਧ ਭੱਠਾ ਬਿਠਾਉਣ ਵਾਲਾ ਅਕਾਲੀ ਲਾਣਾ ਆਪਣੀਆਂ ਸਿਆਸੀ  ਰੋਟੀਆਂ ਸੇਕਣ ਲਈ ਵਾਕ ਆਊਟ ਕਰਕੇ ਬਾਹਰ ਬੈਠਾ ਰਿਹਾ । ਅਸੀਂ ਮੰਨਦੇ ਹਾਂ ਕਿ ਰਾਜਪਾਲ ਦੂਜੀ ਸਟੇਟ ਦਾ ਵਸਨੀਕ ਹੈ, ਉਸ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ, ਉਹ ਪੰਜਾਬੀ ਜ਼ੁਬਾਨ ਤੇ ਕੋਰਾ ਹੈ, ਉਸ ਨੂੰ ਨਾ ਹੀ ਪੰਜਾਬੀ ਪੜ੍ਹਨੀ ਆਉੰਦੀ ਹੈ ਤੇ ਨਾ ਹੀ ਬੋਲਣੀ । ਸੋ ਉਸ ਨੂੰ ਕਿਸੇ ਵੀ ਤਰਾ ਕਸੂਰਵਾਰ ਨਹੀ ਠਹਿਰਾਇਆ ਜਾ ਸਕਦਾ । ਪਰ ਇਸ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਉਸਦੀ ਨਾਲਾਇਕੀ ਤੋਂ ਕਿਸੇ ਕਰਾ ਵੀ ਮੁਕਤ ਨਹੀਂ ਕੀਤਾ ਜਾ ਸਕਦਾ ਕਿਉਕਿ ਅਨੁਵਾਦਕ ਦੁਭਾਸ਼ੀਏ ਦਾ ਇੰਤਜ਼ਾਮ ਕਰਨਾ ਇਥੇ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਸੀ । ਅਗਲੀ ਗੱਲ ਇਹ ਕਿ ਪੰਜਾਬ ਵਿਧਾਨ ਸਭਾ ਚ ਕਿੰਨੇ ਕੁ ਵਿਧਾਇਕ ਹਨ ਜੋ ਅੰਗਰੇਜ਼ੀ ਭਾਸ਼ਾ ਬਾਖੂਬੀ ਸਮਂਝਦੇ ਤੇ ਬੋਲਦੇ ਹਨ ? ਇਸ ਤੋਂ ਵੀ ਹੋਰ ਅੱਗੇ ਕੀ ਪੰਜਾਬ ਸਰਕਾਰ ਇਹ ਦੱਸੇਗੀ ਕਿ ਰਾਜਪਾਲ ਦਾ ਭਾਸ਼ਨ ਪੰਜਾਬ ਦੇ ਲੋਕਾਂ ਵਾਸਤੇ ਸੀ ਜਾਂ ਫੇਰ ਸਮੰਦਰੋ ਪਾਰ ਵਸਦੇ ਪੱਛਮੀ ਮੁਲਖਾ ਦੇ ਸ਼ਹਿਰੀਆ ਵਾਸਤੇ । ਮੈਂ ਸਿਮਰਤ ਸਿੰਘ ਬੈਂਸ ਦੀ ਗੱਲ ਨਾਲ ਸੌ ਫੀਸਦੀ ਸਹਿਮਤ ਹਾਂ ਕਿ ਜੇਕਰ ਪੰਜਾਬ ਵਿੱਚ ਰਹਿੰਦਿਆਂ ਗੱਲ-ਬਾਤ ਵੀ ਅੰਗਰੇਜੀ ਵਿੱਚ ਕਰਨੀ ਹੈ ਤਾਂ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੀ ਵਾਰ ਲੋਕਾਂ ਕੋਲੋਂ ਵੋਟ ਵੀ ਪਿੰਡਾਂ ਚ ਜਾ ਕੇ ਅੰਗਰੇਜ਼ੀ ਬੋਲ ਕੇ ਹੀ ਮੰਗਣੀ ਚਾਹੀਦੀ ਹੈ । ਇੱਥੇ ਇਹ ਗੱਲ ਵੀ ਸ਼ਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਮੈਂ ਅੰਗਰੇਜ਼ੀ ਭਾਸ਼ਾ ਦਾ ਵਿਰੋਧੀ ਨਹੀਂ ਹਾਂ । ਅਕਸਰ ਹੀ ਲੋੜ ਮੁਤਾਬਿਕ ਲਿਖਣ ਤੇ ਬੋਲਣ ਵਾਸਤੇ ਅੰਗਰੇਜ਼ੀ ਦੀ ਵਰਤੋਂ ਕਰਦਾ ਹਾਂ । ਪਰ ਦੁੱਖ ਇਸ ਗੱਲ ਦਾ ਹੈ ਕਿ ਜੋ ਸੂਬਾ ਜਿਸ ਬੋਲੀ ਦੇ ਅਧਾਰ ‘ਤੇ ਬਣਾਇਆਂ ਗਿਆ ਹੋਵੇ , ਉਸੇ ਬੋਲੀ ਦੀ ਮਿੱਟੀ ਪੁਲੀਤ ਉਸੇ ਸੂਬੇ ਦੀ ਸਰਕਾਰ ਵਲੋਂ ਕੀਤੀ ਜਾ ਰਹੀ ਹੋਵੇ ਤੇ ਉਹ ਵੀ ਉਸੇ ਵਿਧਾਨ ਸਭਾ ਵਿੱਚ ਜਿਸ ਵਿੱਚ ਸੂਬੇ ਦੀ ਮਾਂ ਬੋਲੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਕਸਮ ਖਾਧੀਆਂ ਗਈਆਂ ਹੋਣ ਤੇ ਵਾਰ ਵਾਰ ਇਸ  ਸੰਬੰਧੀ ਕਾਨੂੰਨ ਪਾਸ ਕੀਤੇ ਗਏ ਹੋਣ । ਹੁਣ ਇੱਕੀ ਫ਼ਰਵਰੀ ਨੂੰ ਸੰਸਾਰ ਮਾਤ ਭਾਸ਼ਾ ਦਿਨ ਹੈ ਜੋ ਹਰ ਸਾਲ ਪੁਰੇ ਸੰਸਾਰ ਭਰ ਚ ਮਨਾਇਆਂ ਜਾਂਦਾ ਹੈ । ਬੋਲੀ ਪ੍ਰਤੀ ਏਡੀ ਵੱਡੀ ਲਾਪਰਵਾਹੀ ਵਰਤਣ ਵਾਲੀ ਪੰਜਾਬ ਸਰਕਾਰ ਬੇਸ਼ਰਮੀ ਦੀ ਹੱਦ ਪਾਰ ਕਰਕੇ ਉਹ ਵੀ ਮਨਾਏਗੀ । ਪੰਜਾਬ ਦੇ ਨੇਤਾਵਾ ਤੇ ਸਰਕਾਰੀਤੰਤਰ ਵਲੋਂ ਵੱਡੇ ਵੱਡੇ ਭਾਸ਼ਨ ਮਾਂ ਬੋਲੀ ਨਾਲ ਸੰਬੰਧਿਤ ਝਾੜੇ ਜਾਣਗੇ ਤੇ ਬੇਸ਼ਰਮੀ ਦੀਆ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਾਣਗੀਆਂ । ਪਰ ਅੱਜ ਜੋ ਪ੍ਰਭਾਵ ਪੰਜਾਬ ਦੇ ਰਾਜਪਾਲ ਦੇ ਭਾਸ਼ਨ ਰਾਹੀਂ ਪੰਜਾਬ ਸਰਕਾਰ ਨੇ ਦਿੱਤਾ ਉਸ ਤੋਂ ਦੋ ਗੱਲਾਂ ਸਿੱਧੇ ਤੌਰ ‘ਤੇ ਉੱਭਰਕੇ ਸਾਹਮਣੇ ਆਉਂਦੀਆ ਹਨ । ਪਹਿਲੀ - ਸਰਕਾਰ ਦੀ ਮਾਂ ਬੋਲੀ ਪੰਜਾਬੀ ਪ੍ਰਤੀ ਅਤਿ ਦਰਜੇ ਦੀ ਬੇਪ੍ਰਵਾਹੀ ਤੇ ਨਾਲਾਇਕੀ ਦੂਜੀ - ਇਹ ਕਿ ਪੰਜਾਬ ਵਿੱਚ ਅਫਸਰਸ਼ਾਹੀ ਸਰਕਾਰ ਉੱਤੇ ਹਾਵੀ ਹੈ ਜੋ ਪੂਰੀ ਖੁਲ੍ਹ ਨਾਲ ਮਨਮਰਜੀ ਕਰ ਰਹੀ ਹੈ । ਜੋ ਕੁਝ ਵੀ ਹੈ ਰਾਜਪਾਲ ਦੇ ਭਾਸ਼ਨ ਨੂੰ ਪੰਜਾਬ ਦੀ ਗ਼ੈਰ ਬੋਲੀ ਚ ਸੁਣਨ ਤੋਂ ਬਾਦ ਸਾਨੂੰ ਸਭਨਾ ਨੂੰ ਇਕ ਅਵਾਜ ਚ ਪੰਜਾਬ ਸਰਕਾਰ ਨੂੰ ਦੁਰ ਫਿਟੇ ਮੂੰਹ ਕਹਿੰਦਿਆਂ ਜਿਥੇ  ਫਿੱਟ ਲਾਹਨਤ ਪਾਉਣੀ ਚਾਹੀਦੀ ਉਥੇ ਸਰਕਾਰ ਦੀ ਇਸ ਅਤਿ ਕਮੀਨੀ ਹਰਕਤ ਵਿਰੁੱਧ ਸਮੂਹ ਪੰਜਾਬੀ ਹਿਕੈਸ਼ੀ ਸੰਗਠਨਾ ਵਲੋਂ ਘੋਰ ਨਿੰਦਿਆਂ ਦੇ ਮਤੇ ਪਾ ਕੇ ਸਰਕਾਰ ਨੂੰ ਭੇਜਣੇ ਚਾਹੀਂਦੇ ਹਨ ਨਹੀਂ ਤਾਂ ਪੰਜਾਬ ਵਿੱਚੋਂ ਪੰਜਾਬੀ ਮਾਂ ਬੋਲੀ ਦਾ ਖ਼ਾਤਮਾ ਕਰਨ ਦੇ ਅਸੀਂ ਵੀ ਉੰਨੇ ਹੀ ਦੋਸ਼ੀ ਹੋਵਾਂਗੇ ਜਿੰਨੇ ਇਸ ਬੋਲੀ ਦਾ ਵਿਰੋਧ ਕਰਨ ਵਾਲੇ । 

ਸਟੇਜ਼ ਸੈਕਟਰੀ ਦੀ ਬਾਖੂਬੀ ਭੂਮਿਕਾਂ ਨਿਭਾਉਣ ਦਾ ਮਾਲਕ ਹੈ ਗੁਰਮੀਤ ਮਾਂਗੇਵਾਲ

ਪੰਜਾਬ ਅੰਦਰ ਹੀ ਸਾਡੀ ਮਾਂ ਭਾਸ਼ਾ ਪੰਜਾਬੀ ਨੂੰ  ਢਾਹ ਲੱਗ ਰਹੀ ਹੈ ਅੱਜ ਹਰ ਖੇਤਰ ਵਿੱਚ ਵੈਸਟਰਨ ਕਲਚਰ  ਦਾ ਅਹਿਮ ਹਿੱਸਾ ਅੰਗਰੇਜੀ ਨੂੰ ਸਾਡੇ ਪੰਜਾਬੀ ਹਰ ਪਲ ਬੋਲਕੇ ਆਪਣੇ ਆਪ ਨੂੰ ਕਰਮਾਂ ਵਾਲਾ ਮਹਿਸੂਸ ਕਰਦੇ ਹਨ ਪਰ ਉਹ ਇਹ ਨਹੀ ਜਾਣਦੇ ਕਿ ਸਾਡਾ ਇਹ ਵਤੀਰਾ ਸਾਡੀ ਮਾਂ ਬੋਲੀ ਨੂੰ ਘੁਣ ਵਾਂਗ ਲੱਗ ਰਿਹਾ ਹੈ ।  ਇੱਕ ਪਾਸੇ ਅਜਿਹੇ ਲੋਕ ਹਨ ਜੋ ਮਾਂ ਬੋਲੀ ਨੂੰ ਭੁੱਲਕੇ  ਹੋਰ ਭਸ਼ਾਵਾਂ ਨੂੰ ਬੋਲਣਾ ਮਾਣ ਮੰਨਦੇ ਹਨ ਪਰ ਗੁਰਮੀਤ ਸਿੰਘ ਮਾਂਗੇਵਾਲ ਇੱਕ ਅਜਿਹੇ ਸਟੇਜ਼ ਸੈਕਟਰੀ ਹੈ ਜੋ  ਕਾਫੀ ਲੰਮੇ ਸਮੇਂ ਤੋਂ  ਮਾਂ ਬੋਲੀ ਪੰਜਾਬੀ ਦੀ  ਸੇਵਾ ਕਰਦਾ ਸੱਭਿਆਚਰਕ ਮੇਲਿਆ ਦੀ ਸ਼ਾਨ ਬਣ ਚੁੱਕਾ ਹੈ । ਗੁਰਮੀਤ ਮਾਂਗੇਵਾਲ ਨੇ  ਸੱਭਿਆਚਰਕ ਮੇਲਿਆ ਚ ਮਾਂ ਬੋਲੀ ਦੀ ਤਨਦੇਹੀ ਨਾਲ ਸੇਵਾ ਕਰਦੇ ਹੋਏ ਉੱਘੇ ਪੰਜਾਬੀ ਕਲਾਕਾਰ ਗੋਰਾ ਚੱਕ ਵਾਲਾ , ਗੁਰਵਿੰਦਰ ਬਰਾੜ ,  ਰਛਪਾਲ ਰਸੀਲਾ ਤੇ ਮੋਹਣੀ ਬਰਾੜ ,ਹਾਕਮ ਬਖਤੜੀ ਵਾਲਾ ,ਬਲਕਾਰ ਸਿੱਧੂ ਅਤੇ  ਜਸਪਾਲ ਮਾਨ ਨਾਲ  ਸਟੇਜ਼ ਸੈਕਟਰੀ ਦੀ ਭੂਮਿਕਾਂ ਬਾਖੂਬੀ ਨਿਭਾਕੇ ਵਾਅ ਵਾਅ ਖੱਟੀ ਹੈ ।  ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆ ਆਪਣੇ ਨਾਮ ਦਾ ਲੋਹਾਂ ਮਨਵਾਂ ਚੁੱਕੇ ਗੁਰਮੀਤ ਮਾਂਗੇਵਾਲ ਨੇ ਪੱਤਰਕਾਰਾਂ ਨਾਲ ਇੱਕ ਵਿਸੇਸ਼ ਮੁਲਾਕਾਤ ਦੌਰਾਨ ਕਿਹਾ ਕਿ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਦਾ ਹਾਂ  ਜੋ ਮੈਨੂੰ ਪੰਜਾਬੀ ਮਾਂ ਬੋਲੀ ਦੇ ਕੁਹੇਨੂਰ ਵਰਗੇ  ਪੰਜਾਬੀ ਕਲਾਕਾਰਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਸੁਭਾਗਾਂ ਸਮਾਂ ਨਸੀਬ ਹੋਇਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ  ਕਿ ਪੰਜਾਬੀ ਮਾਂ ਬੋਲੀ ਸਦਾ ਪ੍ਰਫੁਲਿਤ ਹੁੰਦੀ ਰਹੇ ਜਿਸ ਦੀ ਬਦੌਲਤ ਮੈਨੂੰ ਨਿਮਾਣੇ ਨੂੰ  ਮਾਣ ਪ੍ਰਾਪਤ ਹੋਇਆ ਹੈ ।

ਪੜ੍ਹੇ ਲਿਖੇ ਲੋਕ ਅਤੇ ਲੀਡਰ 

ਜਿੰਨਾ ਚਿਰ ਆਪਣੇ ਵਰਗੇ ਪੜ੍ਹੇ ਲਿਖੇ ਲੋਕ ਇਨ੍ਹਾਂ ਲੀਡਰਾਂ ਦਾ ਸਾਥ ਦਿੰਦੇ ਰਹਿਣਗੇ ਉਨਾਂ ਚਿਰ  ਇਸੇ ਤਰ੍ਹਾਂ ਹੀ ਹੁੰਦਾ ਰਹੇਗਾ। ਹਰ ਸਿਆਸੀ ਲੀਡਰ ਸਿਆਸਤ ਵਿੱਚ ਸੇਵਾ ਕਰਨ ਦਾ ਮਖੌਟਾ ਪਾ ਕੇ ਲੋਕਾ ਨੂੰ ਗੁੰਮਰਾਹ ਕਰਦਾ ਹੈ। ਜੇ ਸੇਵਾ ਹੀ ਕਰਨੀ ਹੈ ਤਾ ਆਮ ਲੋਕਾ ਚ ਰਹਿ ਕੇ ਵੀ ਕੀਤੀ ਜਾ ਸਕਦੀ ਹੈ ਫਿਰ ਕੀ ਲੋੜ ਹੈ ਵੋਟਾ ਲਈ ਭੀਖ ਦੀ ਤਰਾਂ ਹੱਥ ਅੰਡ ਕੇ ਲੋਕਾ ਤੋ ਵੋਟਾ ਮੰਗਣ ਦੀ ਤੇ ਵੱਡੇ ਲੀਡਰਾ ਦੀ ਚਮਚਾਗਿਰੀ ਦੀ ਹੋਰ ਤਾ ਹੋਰ  ਲੱਖਾ ਹੀ ਰੁਪਏ ਬਰਬਾਦ ਕਰਨ ਦੀ ।ਕੀ ਜੇ ਸੱਚ ਹੀ ਸੇਵਾ ਭਾਵਨਾ ਹੈ ਤਾ ਜੋ ਪੈਸਾ ਵੋਟਾ ਤੇ ਰੈਲੀਆ ਤੇ ਖਰਚਦੇ ਹਨ ਕੀ ਉਹ ਪੈਸਾ  ਵਿਕਾਸ ਦੇ ਕੰਮਾ ਤੇ ਨਹੀ ਲੱਗ ਸਕਦਾ ।ਨਹੀ ਦੋਸਤੋ ਇਹ ਲੋਕ ਸੇਵਾ ਲਈ ਨਹੀ ਇਹ ਬਿੱਜਨਿਸ ਕਰਨ ਆਉਦੇ ਹਨ । ਜਨਤਾ ਦੀ ਕਿਸੇ ਨੂੰ ਕੋਈ ਪਰਵਾਹ ਨਹੀ ।ਬੇਸ਼ਕ ਇਹ ਲੀਡਰ ਵੀ ਸਾਡੇ ਵਿੱਚੋਂ ਹਨ ਪਰ ਸਵਾਲ ਇਹ ਨਹੀਂ ਕੇ ਅਸੀਂ ਆਪਨੀ ਜੁਮੇਵਾਰੀ ਨੂੰ ਨਹੀਂ ਪਛਾਣ ਦੇ ਅਸੀਂ ਲਗਦੇ ਹਾ ਇਹਨਾਂ ਲੀਡਰਾਂ ਦੇ ਪਿੱਛੇ ਕੱਲ ਸੋਚਦਾ ਸੀ ਕਿ ਕਿਵੇਂ ਇਹ ਲੋਕ ਪੁਲਿਸ ਦੀਆਂ ਡਾਗਾਂ ਖਾਂਦੇ ਹਨ।ਫੇਰ ਦਿਮਾਗ ਵਿਚ ਗੱਲ ਆਈ ਅੱਜ ਦੀ ਸ਼ਿਰੋਮਣੀ ਆਕਲੀ ਦਲ ਦੇ ਪ੍ਰਧਾਨ ਦੀ ਵਰਕਰ ਮਿਲਣੀ ਕੌਣ ਲੋਕ ਇਸ ਵਰਕਰ ਮਿਲਣੀ ਵਿੱਚ ਅੱਗੇ ਹੋਣਗੇ ! ਕਿ ਪਾਰਟੀ ਪ੍ਰਧਾਨ ਨੂੰ ਅੱਜ ਦੇ ਸਾਡੇ ਇਸ ਇਲਾਕੇ ਦੀ ਸਹੀ ਤਸਵੀਰ ਦੱਸਣ ਗੇ ਨਹੀਂ ਇਹ ਨਹੀਂ ਦੱਸ ਸਕਦੇ ਕਿਉਂਕਿ ਸੇਵਾ ਭਾਵਨਾ ਸਾਡੇ ਵਿਚ ਨਹੀਂ ਅਸੀਂ ਮਨ ਵਿਚ ਦੁਸਮਣੀ ਲੈਕੇ ਗੱਲ ਕਰਾਗੇ ਫੇਰ ਉਸ ਦਾ ਨਤੀਜਾ ਵੀ ਉਸ ਤਰ੍ਹਾਂ ਦਾ ਹੀ ਆਵੇਗਾ।ਅੱਜ ਸਾਡੇ ਅਧਿਆਪਕ ਸਾਹਿਬਾਨ ਨੂੰ ਆਪਣੀ ਸੋਚ ਬਦਲ ਕੇ ਇਹ ਲੀਡਰ ਸਿਪ ਨੂੰ ਬਦਲਣਾ ਪਵੇਗਾ ਫੇਰ ਕੀਤੇ ਅਸੀਂ ਲੰਗਰ ਵਿੱਚ ਪ੍ਰਸਾਦ ਵਰਤੋਂਨ ਵਾਲੇ ਅਤੇ ਘੋੜਿਆਂ ਦੀ ਲਿਦ ਚੱਕਣ ਵਾਲੇ ਆਪਣੇ ਆਗੂ ਪੈਦਾ ਕਰ ਸਕਾਂਗੇ । ਬਾਕੀ ਗੁਰੂ ਦੇ ਭਰੋਸੇ ਜੋ ਹੋਵੇਗਾ ਉਸ ਦੀ ਰਜ਼ਾ।

ਅਮਨਜੀਤ ਸਿੰਘ ਖਹਿਰਾ

ਪੰਜਾਬ ਵਿਧਾਨ ਸਭਾ ਚ ਬਜਟ ਅਜਲਾਸ ਦੇ ਪਹਿਲੇ ਦਿਨ ਜੋ ਡਰਾਮਾ

ਪੰਜਾਬ ਦੇ ਰਾਜਪਾਲ ਦਾ ਭਾਸ਼ਨ ਤੇ ਪੰਜਾਬ ਸਰਕਾਰ ਦਾ ਦੁਰ ਫਿੱਟੇ ਮੂੰਹ

ਅੱਜ ਪੰਜਾਬ ਵਿਧਾਨ ਸਭਾ ਚ ਬਜਟ ਅਜਲਾਸ ਦੇ ਪਹਿਲੇ ਦਿਨ ਜੋ ਡਰਾਮਾ ਹੋਇਆ ਉਹ ਸਮੁੱਚੇ ਪੰਜਾਬ ਵਾਸੀਆ ਦੇ ਧਿਆਨ ਦੀ ਮੰਗ ਕਰਦਾ ਹੈ । ਇਹ ਗੱਲ ਤਾਂ ਸਭ ਨੂੰ ਪਤਾ ਹੀ ਹੈ ਕਿ ਰਾਜਪਾਲ ਦਾ ਭਾਸ਼ਨ ਸਰਕਾਰ ਵੱਲੋਂ ਲਿਖਿਆ ਲਿਖਵਾਇਆ ਹੁੰਦਾ ਹੈ ਤੇ ਰਾਜਪਾਲ ਦਾ ਕੰਮ ਸਿਰਫ ਵਿਧਾਨ ਸਭਾ ਚ ਹਾਜ਼ਰ ਹੋ ਕੇ ਉਸ ਨੂੰ ਸਿਰਫ ਪੜ੍ਹਨ ਤੱਕ ਹੀ ਸੀਮਿਤ ਹੁੰਦਾ ਹੈ । ਇਸ ਬਜਟ ਸ਼ੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਨੇ ਜਿਸ ਮੁੱਦੇ ਵੱਲ ਮੇਰਾ ਧਿਆਨ ਖਿੱਚਿਆ ਉਹ ਮੁੱਦਾ ਪੰਜਾਬੀਆ ਵਾਸਤੇ ਬਹੁਤ ਅਹਿਮ ਹੈ । ਸੂਬਾ ਪੰਜਾਬ ਹੋਵੇ, ਵਿਧਾਨ ਸਭਾ ਪੰਜਾਬ ਦੀ ਹੋਵੇ, ਮਾਂ ਬੋਲੀ ਪੰਜਾਬੀ ਹੋਵੇ, ਉਸ ਨੂੰ ਪੂਰੇ ਸੂਬੇ ਚ ਸਖ਼ਤੀ ਨਾਲ ਲਾਗੂ ਕਰਨ ਵਾਸਤੇ ਭਾਸ਼ਾ ਐਕਟ ਬਣਾਇਆ ਗਿਆ ਹੋਵੇ ਜਿਸ ਵਿੱਚ ਉਲੰਘਣਾ ਕਰਨ ਵਾਲੇ ਵਾਸਤੇ ਸਜ਼ਾ ਦੀ ਵਿਵਸਥਾ ਕੀਤੀ ਗਈ  ਹੋਵੇ ਤੇ ਉਸੇ ਸੂਬੇ ਦਾ ਮੁਖੀ ਵਿਧਾਨ ਸਭਾ ਚ ਆਪਣਾ ਭਾਸ਼ਨ ਅੰਗਰੇਜ਼ੀ ਵਿੱਚ ਪੜ੍ਹ ਰਿਹਾ ਹੋਵੇ ਜਾਂ ਇੰਜ ਕਹਿ ਲਓ  ਕਿ  ਸੂਬੇ  ਦੇ  ਭਾਸ਼ਾ ਐਕਟ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੋਵੇ ਤਾਂ ਇਸ ਤੋਂ ਮਾੜੀ ਗੱਲ ਫੇਰ ਕੀ ਹੋ ਸਕਦੀ ਹੈ । 

ਬੈੰਸ ਭਰਾਵਾਂ ਵੱਲੋਂ ਬੇਸ਼ੱਕ ਰਾਜਪਾਲ ਦੇ ਭਾਸ਼ਨ ਦੀ ਇਸੇ ਨਕਤੇ ਨੂੰ ਮੁੱਖ ਰਖਕੇ ਡਟਵੀਂ ਵਿਰੋਧਤਾ ਕੀਤੀ ਵਿਰੋਧਤਾ ਕੀਤੀ ਗਈ ਜਦ ਕਿ ਸਰਕਾਰੀ ਪੱਖ ਭਾਸ਼ਨ ਤੇ ਤਾੜੀਆਂ ਮਾਰਨ ਚ ਮਸ਼ਰੂਫ ਰਿਹਾ, ਵਿਧਾਨ ਸਭਾ ਦੀ ਮੁੱਖ ਵਿਰੋਧੀ ਧਿਰ ਦੇ ਨੇਤਾ ਤੇ ਸਾਰਾ ਲਾਣਾ ਮੂੰਹ ਚ ਘੁੰਮਣੀਆਂ ਪਾਈ ਬੈਠੇ ਰਹੇ ਤੇ ਪੰਜਾਬ ਦਾ ਸਭ ਤੋਂ ਵੱਧ ਭੱਠਾ ਬਿਠਾਉਣ ਵਾਲਾ ਅਕਾਲੀ ਲਾਣਾ ਆਪਣੀਆਂ ਸਿਆਸੀ  ਰੋਟੀਆਂ ਸੇਕਣ ਲਈ ਵਾਕ ਆਊਟ ਕਰਕੇ ਬਾਹਰ ਬੈਠਾ ਰਿਹਾ । ਅਸੀਂ ਮੰਨਦੇ ਹਾਂ ਕਿ ਰਾਜਪਾਲ ਦੂਜੀ ਸਟੇਟ ਦਾ ਵਸਨੀਕ ਹੈ, ਉਸ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ, ਉਹ ਪੰਜਾਬੀ ਜ਼ੁਬਾਨ ਤੇ ਕੋਰਾ ਹੈ, ਉਸ ਨੂੰ ਨਾ ਹੀ ਪੰਜਾਬੀ ਪੜ੍ਹਨੀ ਆਉੰਦੀ ਹੈ ਤੇ ਨਾ ਹੀ ਬੋਲਣੀ । ਸੋ ਉਸ ਨੂੰ ਕਿਸੇ ਵੀ ਤਰਾ ਕਸੂਰਵਾਰ ਨਹੀ ਠਹਿਰਾਇਆ ਜਾ ਸਕਦਾ । ਪਰ ਇਸ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਉਸਦੀ ਨਾਲਾਇਕੀ ਤੋਂ ਕਿਸੇ ਕਰਾ ਵੀ ਮੁਕਤ ਨਹੀਂ ਕੀਤਾ ਜਾ ਸਕਦਾ ਕਿਉਕਿ ਅਨੁਵਾਦਕ ਦੁਭਾਸ਼ੀਏ ਦਾ ਇੰਤਜ਼ਾਮ ਕਰਨਾ ਇਥੇ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਸੀ । ਅਗਲੀ ਗੱਲ ਇਹ ਕਿ ਪੰਜਾਬ ਵਿਧਾਨ ਸਭਾ ਚ ਕਿੰਨੇ ਕੁ ਵਿਧਾਇਕ ਹਨ ਜੋ ਅੰਗਰੇਜ਼ੀ ਭਾਸ਼ਾ ਬਾਖੂਬੀ ਸਮਂਝਦੇ ਤੇ ਬੋਲਦੇ ਹਨ ? ਇਸ ਤੋਂ ਵੀ ਹੋਰ ਅੱਗੇ ਕੀ ਪੰਜਾਬ ਸਰਕਾਰ ਇਹ ਦੱਸੇਗੀ ਕਿ ਰਾਜਪਾਲ ਦਾ ਭਾਸ਼ਨ ਪੰਜਾਬ ਦੇ ਲੋਕਾਂ ਵਾਸਤੇ ਸੀ ਜਾਂ ਫੇਰ ਸਮੰਦਰੋ ਪਾਰ ਵਸਦੇ ਪੱਛਮੀ ਮੁਲਖਾ ਦੇ ਸ਼ਹਿਰੀਆ ਵਾਸਤੇ । ਮੈਂ ਸਿਮਰਤ ਸਿੰਘ ਬੈਂਸ ਦੀ ਗੱਲ ਨਾਲ ਸੌ ਫੀਸਦੀ ਸਹਿਮਤ ਹਾਂ ਕਿ ਜੇਕਰ ਪੰਜਾਬ ਵਿੱਚ ਰਹਿੰਦਿਆਂ ਗੱਲ-ਬਾਤ ਵੀ ਅੰਗਰੇਜੀ ਵਿੱਚ ਕਰਨੀ ਹੈ ਤਾਂ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੀ ਵਾਰ ਲੋਕਾਂ ਕੋਲੋਂ ਵੋਟ ਵੀ ਪਿੰਡਾਂ ਚ ਜਾ ਕੇ ਅੰਗਰੇਜ਼ੀ ਬੋਲ ਕੇ ਹੀ ਮੰਗਣੀ ਚਾਹੀਦੀ ਹੈ । ਇੱਥੇ ਇਹ ਗੱਲ ਵੀ ਸ਼ਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਮੈਂ ਅੰਗਰੇਜ਼ੀ ਭਾਸ਼ਾ ਦਾ ਵਿਰੋਧੀ ਨਹੀਂ ਹਾਂ । ਅਕਸਰ ਹੀ ਲੋੜ ਮੁਤਾਬਿਕ ਲਿਖਣ ਤੇ ਬੋਲਣ ਵਾਸਤੇ ਅੰਗਰੇਜ਼ੀ ਦੀ ਵਰਤੋਂ ਕਰਦਾ ਹਾਂ । ਪਰ ਦੁੱਖ ਇਸ ਗੱਲ ਦਾ ਹੈ ਕਿ ਜੋ ਸੂਬਾ ਜਿਸ ਬੋਲੀ ਦੇ ਅਧਾਰ ‘ਤੇ ਬਣਾਇਆਂ ਗਿਆ ਹੋਵੇ , ਉਸੇ ਬੋਲੀ ਦੀ ਮਿੱਟੀ ਪੁਲੀਤ ਉਸੇ ਸੂਬੇ ਦੀ ਸਰਕਾਰ ਵਲੋਂ ਕੀਤੀ ਜਾ ਰਹੀ ਹੋਵੇ ਤੇ ਉਹ ਵੀ ਉਸੇ ਵਿਧਾਨ ਸਭਾ ਵਿੱਚ ਜਿਸ ਵਿੱਚ ਸੂਬੇ ਦੀ ਮਾਂ ਬੋਲੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਕਸਮ ਖਾਧੀਆਂ ਗਈਆਂ ਹੋਣ ਤੇ ਵਾਰ ਵਾਰ ਇਸ  ਸੰਬੰਧੀ ਕਾਨੂੰਨ ਪਾਸ ਕੀਤੇ ਗਏ ਹੋਣ । ਹੁਣ ਇੱਕੀ ਫ਼ਰਵਰੀ ਨੂੰ ਸੰਸਾਰ ਮਾਤ ਭਾਸ਼ਾ ਦਿਨ ਹੈ ਜੋ ਹਰ ਸਾਲ ਪੁਰੇ ਸੰਸਾਰ ਭਰ ਚ ਮਨਾਇਆਂ ਜਾਂਦਾ ਹੈ । ਬੋਲੀ ਪ੍ਰਤੀ ਏਡੀ ਵੱਡੀ ਲਾਪਰਵਾਹੀ ਵਰਤਣ ਵਾਲੀ ਪੰਜਾਬ ਸਰਕਾਰ ਬੇਸ਼ਰਮੀ ਦੀ ਹੱਦ ਪਾਰ ਕਰਕੇ ਉਹ ਵੀ ਮਨਾਏਗੀ । ਪੰਜਾਬ ਦੇ ਨੇਤਾਵਾ ਤੇ ਸਰਕਾਰੀਤੰਤਰ ਵਲੋਂ ਵੱਡੇ ਵੱਡੇ ਭਾਸ਼ਨ ਮਾਂ ਬੋਲੀ ਨਾਲ ਸੰਬੰਧਿਤ ਝਾੜੇ ਜਾਣਗੇ ਤੇ ਬੇਸ਼ਰਮੀ ਦੀਆ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਾਣਗੀਆਂ । ਪਰ ਅੱਜ ਜੋ ਪ੍ਰਭਾਵ ਪੰਜਾਬ ਦੇ ਰਾਜਪਾਲ ਦੇ ਭਾਸ਼ਨ ਰਾਹੀਂ ਪੰਜਾਬ ਸਰਕਾਰ ਨੇ ਦਿੱਤਾ ਉਸ ਤੋਂ ਦੋ ਗੱਲਾਂ ਸਿੱਧੇ ਤੌਰ ‘ਤੇ ਉੱਭਰਕੇ ਸਾਹਮਣੇ ਆਉਂਦੀਆ ਹਨ । ਪਹਿਲੀ - ਸਰਕਾਰ ਦੀ ਮਾਂ ਬੋਲੀ ਪੰਜਾਬੀ ਪ੍ਰਤੀ ਅਤਿ ਦਰਜੇ ਦੀ ਬੇਪ੍ਰਵਾਹੀ ਤੇ ਨਾਲਾਇਕੀ ਦੂਜੀ - ਇਹ ਕਿ ਪੰਜਾਬ ਵਿੱਚ ਅਫਸਰਸ਼ਾਹੀ ਸਰਕਾਰ ਉੱਤੇ ਹਾਵੀ ਹੈ ਜੋ ਪੂਰੀ ਖੁਲ੍ਹ ਨਾਲ ਮਨਮਰਜੀ ਕਰ ਰਹੀ ਹੈ । ਜੋ ਕੁਝ ਵੀ ਹੈ ਰਾਜਪਾਲ ਦੇ ਭਾਸ਼ਨ ਨੂੰ ਪੰਜਾਬ ਦੀ ਗ਼ੈਰ ਬੋਲੀ ਚ ਸੁਣਨ ਤੋਂ ਬਾਦ ਸਾਨੂੰ ਸਭਨਾ ਨੂੰ ਇਕ ਅਵਾਜ ਚ ਪੰਜਾਬ ਸਰਕਾਰ ਨੂੰ ਦੁਰ ਫਿਟੇ ਮੂੰਹ ਕਹਿੰਦਿਆਂ ਜਿਥੇ  ਫਿੱਟ ਲਾਹਨਤ ਪਾਉਣੀ ਚਾਹੀਦੀ ਉਥੇ ਸਰਕਾਰ ਦੀ ਇਸ ਅਤਿ ਕਮੀਨੀ ਹਰਕਤ ਵਿਰੁੱਧ ਸਮੂਹ ਪੰਜਾਬੀ ਹਿਕੈਸ਼ੀ ਸੰਗਠਨਾ ਵਲੋਂ ਘੋਰ ਨਿੰਦਿਆਂ ਦੇ ਮਤੇ ਪਾ ਕੇ ਸਰਕਾਰ ਨੂੰ ਭੇਜਣੇ ਚਾਹੀਂਦੇ ਹਨ ਨਹੀਂ ਤਾਂ ਪੰਜਾਬ ਵਿੱਚੋਂ ਪੰਜਾਬੀ ਮਾਂ ਬੋਲੀ ਦਾ ਖ਼ਾਤਮਾ ਕਰਨ ਦੇ ਅਸੀਂ ਵੀ ਉੰਨੇ ਹੀ ਦੋਸ਼ੀ ਹੋਵਾਂਗੇ ਜਿੰਨੇ ਇਸ ਬੋਲੀ ਦਾ ਵਿਰੋਧ ਕਰਨ ਵਾਲੇ । 

                                                                                                        ਅਮਨਜੀਤ ਸਿੰਘ ਖਹਿਰਾ

ਸ਼ ਸ਼ਾਮ ਸਿੰਘ ਅਟਾਰੀਵਾਲਾ ਸਭਰਾਵਾਂ ਦੇ ਮੈਦਾਨ ਵਿਚ ਸ਼ਹਾਦਤ 10 ਫਰਵਰੀ 1846

10 ਫਰਵਰੀ 1846 ਨੂੰ ਆਜ਼ਾਦੀ ਦਾ ਪੁਜਾਰੀ, ਦੇਸ਼ ਤੋਂ ਮਰ ਮਿਟਣ ਵਾਲਾ ਤੇ ਕੁਰਬਾਨੀ ਦਾ ਦੇਵਤਾ ਸ਼ਹੀਦ ਹੋ ਕੇ ਸੱਚਖੰਡ ਨਿਵਾਸ ਕਰ ਗਿਆ

ਕਹਿਣੀ ਤੇ ਕਰਨੀ ਦਾ ਬਲੀ ਸਿੰਘ ਸੂਰਮਾ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ  9 ਫਰਵਰੀ, 1846 ਨੂੰ ਸਭਰਾਵਾਂ ਦ ਜੰਗ ਦੇ ਮੈਦਾਨ ਵਿੱਚ ਪੁੱਜਾ। ਸਤਲੁਜ ਦਰਿਆ ਪਾਰ ਅੱਜ ਦੇ ਦਿਨ 10 ਫਰਵਰੀ 1846  ਨੂੰ ਜੰਗ ਸ਼ੁਰੂ ਹੋਈ , ਪਰ ਗ਼ਦਾਰ ਤੇਜਾ ਸਿੰਹੁ ਤੇ ਭਈਆ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ ਫੌਜਾਂ ਦੇ ਪੈਰ ਜੰਗ ਦੇ ਮੈਦਾਨ ਵਿੱਚੋਂ ਉਖਾੜ ਦਿੱਤੇ ਸਨ| ਸਿੱਖ ਫੌਜਾਂ ਦੀ ਲਗ-ਪਗ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਅਤੇ ਗੋਲੀ ਸਿੱਕਾ ਬੰਦ ਕਰ ਦਿੱਤਾ ਅਤੇ ਆਪ ਜੰਗ ਦਾ ਮੈਦਾਨ ਛੱਡ ਕੇ ਭੱਜਦੇ ਹੋਏ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਗਏ  | ਅਖੀਰ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਸਿੰਘਾਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉਂਤੇ ਹਮਲਾ ਕੀਤਾ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਜੰਗ  ਸ਼ੁਰੂ ਹੋਈ ਸਰਦਾਰ ਸ਼ਾਮ ਸਿੰਘ ਨੇ ਖ਼ਾਲਸਾ ਫ਼ੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ ਦੇ ਕਾਰਨਾਮੇ,ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫ਼ਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨ-ਏ-ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫ਼ੌਜਾਂ ਵਿਚਾਲੇ ਆਰ ਤੇ ਪਾਰ ਦੀ ਜੰਗ ਸ਼ੁਰੂ ਹੋਈ | ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਥਿੜਕ ਰਹੇ ਸਨ। ਦੋਵਾਂ ਧਿਰਾਂ ਦਰਮਿਆਨ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਸ਼ਹੀਦੀ ਰਵਾਇਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ।

ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਜਦ ਲਾਲ ਸਿੰਹੁ ਭਈਏ ਤੇ ਤੇਜ਼ ਸਿੰਹੁ ਭਈਏ ਨੇ ਵੇਖਿਆ ਕਿ ਖਾਲਸਾ ਫੌਜ ਬੜੀ ਬਹਾਦਰੀ ਨਾਲ ਸ਼ ਸ਼ਾਮ ਸਿੰਘ ਅਟਾਰੀ ਦੀ ਕਮਾਂਡ ਹੇਠ ਜੂਝ ਰਹੀ ਹੈ ਤਾਂ ਉਨ੍ਹਾਂ ਸਿੱਖਾਂ ਨਾਲ ਗ਼ਦਾਰੀਆਂ ਅਤੇ ਅੰਗਰੇਜ਼ਾਂ ਨਾਲ ਵਫ਼ਾਦਾਰੀਆਂ ਨਿਭਾਉਂਦਿਆਂ ਹੋਇਆਂ ਸਿਖ ਫੌਜ ਦੀਆਂ ਬਾਰੂਦ ਭਰੀਆਂ ਪੇਟੀਆਂ ਦਰਿਆ ਸਤਲੁਜ ਵਿਚ ਡੋਬ ਦਿੱਤੀਆਂ। ਬਾਰੂਦ ਦੀ ਥਾਂ ਪੇਟੀਆਂ ਵਿਚ ਸਰ੍ਹੋਂ ਦੇ ਬੂਟੇ ਅਤੇ ਰੇਤ ਭਰ ਕੇ ਭੇਜ ਦਿੱਤੀ। ਬੇੜੀਆਂ ਦਾ ਬਣਾਇਆ ਆਰਜ਼ੀ ਪੁਲ ਵੀ ਡੋਬ ਦਿੱਤਾ ਅਤੇ ਆਪਣੇ ਹਮਾਇਤੀ ਫੌਜੀਆਂ ਨਾਲ ਮੈਦਾਨ ਛਡ ਕੇ ਭੱਜ ਗਏ। ਬੰਦੂਕਚੀਆਂ ਨੂੰ ਬਾਰੂਦ ਮਿਲਣਾ ਬੰਦ ਹੋ ਗਿਆ | ਦੂਰ-ਮਾਰੂ ਤੋਪਾਂ ਦੇ ਗੋਲੇ ਅੰਗਰੇਜ਼ੀ ਫੌਜ ਦੇ ਉਪਰ ਦੀ ਅਗਲੇ ਪਾਸੇ ਜਾ ਕੇ ਪੈਂਦੇ ਸਨ ਕਿਉਂਕਿ ਉਨ੍ਹਾਂ ਤੋਪਾਂ ਦੇ ਚਲਾਉਣ ਵਾਲੇ ਵਿਕਾਉ ਸਨ ਜੋ ਤੋਪਾਂ ਦੇ ਮੂੰਹ ਉਚੇ ਕਰ ਕੇ ਚਲਾਉਂਦੇ ਸਨ ਤਾਂ ਜੋ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ। ਅੰਤ ਵਿਚ ਤੋਪਾਂ ਹੌਲੀ-ਹੌਲੀ ਚਲਣੋਂ ਬੰਦ ਹੋ ਗਈਆਂ। ਇੰਨੇ ਤੱਕ ਅੰਗਰੇਜ਼ ਫੌਜਾਂ ਦੋ-ਤਿੰਨ ਥਾਂਵਾਂ ਤੋਂ ਸਿੱਖਾਂ ਦੇ ਮੋਰਚੇ ਵਿਚ ਦਾਖਲ ਹੋ ਗਈਆਂ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਭ ਤੋਂ ਮੁਹਰੇ ਮੋਰਚੇ ‘ਤੇ ਜਾ ਪੁਜਾ| ਚਿੱਟਾ ਨੂਰਾਨੀ ਦਾੜ੍ਹਾ, ਚਿੱਟੇ ਸ਼ਹੀਦੀ ਬਾਣੇ ਵਿੱਚ  ਸਜਿਆ ਹੋਇਆ ਉਹ ਸਫ਼ੈਦ ਘੋੜੇ ਉਤੇ ਸੋਭ ਰਿਹਾ ਸੀ। ਉਹ ਮੋਰਚੇ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਿਆ। ਸ਼ਹੀਦੀ ਤੋਂ ਬਿਨਾਂ ਹੋਰ ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ। ਉਹ ਕੌਮੀ ਪ੍ਰਵਾਨਾ, ਅਣਖ ਦਾ ਪੁਤਲਾ ਦੁਸ਼ਮਣ ਅੱਗੇ ਕਾਇਰਾਂ ਵਾਂਗ ਝੁਕਣ ਅਤੇ ਹਥਿਆਰ ਸੁੱਟਣ ਦੀ ਥਾਂ ਸ਼ਹੀਦੀ ਪਾਉਣੀ ਯੋਗ ਸਮਝਦਾ ਸੀ। ਅਸਲਾ ਮੁੱਕ ਜਾਣ ਕਰ ਕੇ ਤਲਵਾਰ ਮਿਆਨੋਂ ਕੱਢ ਕੇ ਵੈਰੀਆਂ ਦੇ ਸੱਥਰ ਵਿਛਾ ਦਿੱਤੇ। ਇਸੇ ਦੌਰਾਨ ਸ਼ ਸ਼ਾਮ ਸਿੰਘ 7 ਗੋਲੀਆਂ ਛਾਤੀ ਵਿਚ ਖਾ ਕੇ ਘੋੜੇ ਤੋਂ ਥੱਲੇ ਡਿੱਗ ਪਿਆ। ਉਹ ਆਜ਼ਾਦੀ ਦਾ ਪੁਜਾਰੀ, ਦੇਸ਼ ਤੋਂ ਮਰ ਮਿਟਣ ਵਾਲਾ ਤੇ ਕੁਰਬਾਨੀ ਦਾ ਦੇਵਤਾ ਸ਼ਹੀਦ ਹੋ ਕੇ ਸੱਚਖੰਡ ਨਿਵਾਸ ਕਰ ਗਿਆ। 

ਸ਼ ਸ਼ਾਮ ਸਿੰਘ ਸਭਰਾਵਾਂ ਦੇ ਮੈਦਾਨ ਵਿਚ ਸ਼ਹਾਦਤ ਦਾ ਜਾਮ ਪੀ ਗਿਆ ਤਾਂ ਅੰਗਰੇਜ਼ ਨੇ ਕੇਸਰੀ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਲਹਿਰਾ ਦਿੱਤਾ ਅਤੇ ਪੰਜਾਬ ਵੀ ਗੋਰਿਆਂ ਦਾ ਗੁਲਾਮ ਹੋ ਗਿਆ|ਅਸੀਂ ਉਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਸਿਰ ਝੁਕਾਕੇ ਪ੍ਰਣਾਮ ਕਰਦੇ ਹਾਂ।

ਅਮਨਜੀਤ ਸਿੰਘ ਖਹਿਰਾ

ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋਈ ਸੀ ਤੇ ਅੱਗੋਂ ਵੀ ਹੋਵੇਗੀ

 

 

ਲੰਦਨ ਵਿਚ ਈ.ਵੀ.ਐਮ. ਬਾਰੇ ਇਕ ਹੈਕਰ ਵਲੋਂ ਬੜੇ ਸਨਸਨੀਖ਼ੇਜ਼ ਪ੍ਰਗਟਾਵੇ ਕੀਤੇ ਗਏ ਹਨ। ਵੱਡੀ ਸਾਜ਼ਸ਼ ਵਲ ਇਸ਼ਾਰਾ ਕਰ ਕੇ ਭਾਰਤ ਦੇ ਲੋਕਤੰਤਰ ਦੀ ਪ੍ਰਕਿਰਿਆ ਤੇ ਵੱਡੇ ਸਵਾਲ ਖੜੇ ਕਰ ਦਿਤੇ ਗਏ ਹਨ। ਉਸ ਮੁਤਾਬਕ ਅੰਬਾਨੀ ਦੀ ਮਿਲੀਭੁਗਤ ਨਾਲ ਭਾਜਪਾ ਨੇ 2014 ਦੀਆਂ ਚੋਣਾਂ ਜਿੱਤੀਆਂ ਅਤੇ ਗੋਪੀਨਾਥ ਮੁੰਡੇ ਨੇ ਜਦੋਂ ਇਹ ਸੱਭ ਜਨਤਕ ਕਰਨ ਬਾਰੇ ਆਖਿਆ ਤਾਂ ਉਸ ਦਾ ਕਤਲ ਹੋ ਗਿਆ। ਗੌਰੀ ਲੰਕੇਸ਼ ਵੀ ਇਸ ਬਾਰੇ ਸੱਚ ਸਾਹਮਣੇ ਲਿਆਉਣ ਲੱਗੀ ਸੀ ਜਿਸ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ। ਪਰ ਸੱਭ ਪ੍ਰਗਟਾਵਿਆਂ ਨਾਲ ਇਕ ਵੀ ਸਬੂਤ ਪੇਸ਼ ਨਾ ਕਰ ਕੇ ਇਸ ਹੈਕਰ ਨੇ ਵੱਡੇ ਸਵਾਲ ਖੜੇ ਕਰ ਦਿਤੇ ਹਨ।

ਲੋਕਤੰਤਰ ਵਿਚ ਵੋਟਾਂ ਨਾਲ ਖਿਲਵਾੜ, ਆਜ਼ਾਦੀ ਨਾਲ ਖਿਲਵਾੜ ਹੈ ਅਤੇ ਬਿਨਾਂ ਸਬੂਤ ਵਾਲੇ ਇਨ੍ਹਾਂ ਇਲਜ਼ਾਮਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਖ਼ਾਸ ਕਰ ਕੇ ਜਦੋਂ ਆਕਸਫ਼ਾਮ ਦੀ ਰੀਪੋਰਟ ਵਿਚ ਰਾਫ਼ੇਲ ਘਪਲੇ ਵਿਚ ਮੁਨਾਫ਼ਾ ਕਮਾਉਣ ਵਾਲੀ ਧਿਰ, ਅੰਬਾਨੀ ਪ੍ਰਵਾਰ ਹੀ ਸਾਬਤ ਹੋ ਰਿਹਾ ਹੈ। ਇਨ੍ਹਾਂ ਇਲਜ਼ਾਮਾਂ ਦੀ ਜਾਂਚ ਚੋਣਾਂ ਤੋਂ ਪਹਿਲਾਂ ਨਿਰਪੱਖਤਾ ਨਾਲ ਹੋਣੀ ਜ਼ਰੂਰੀ ਹੈ ਪਰ ਅਫ਼ਸੋਸ ਅੱਜ ਸੀ.ਬੀ.ਆਈ. ਉਤੇ ਵਿਸ਼ਵਾਸ ਕਰਨਾ ਨਾਮੁਮਕਿਨ ਹੋ ਗਿਆ ਹੈ। ਕੀ ਹੁਣ ਭਾਰਤ ਦੇ ਲੋਕਤੰਤਰ ਦੀ ਰਾਖੀ ਵਾਸਤੇ ਕੌਮਾਂਤਰੀ ਸੰਸਥਾਵਾਂ ਦੀ ਮਦਦ ਲਏ ਬਗ਼ੈਰ ਸੱਚ ਸਾਹਮਣੇ ਨਹੀਂ ਆ ਸਕਦਾ

ਨਸ਼ਿਆਂ ਦਾ ਕਹਿਰ ਬਰਕਰਾਰ

ਨਸ਼ਿਆਂ ਦਾ ਕਹਿਰ ਬਰਕਰਾਰ

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੀਡੀਆ ਰਿਪੋਰਟਾਂ ਅਨੁਸਾਰ ਸੋਮਵਾਰ ਨੂੰ ਰਾਜ ਵਿੱਚ ਤਿੰਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚੋਂ ਦੋ ਜਾਨਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਗਈਆਂ ਅਤੇ ਇੱਕ ਲੁਧਿਆਣਾ ਜ਼ਿਲ੍ਹੇ ਵਿੱਚ। ਪਿਛਲੇ ਇੱਕ ਮਹੀਨੇ ਦੌਰਾਨ ਸਿਰਫ਼ ਮਾਝੇ ਦੇ ਦੋ ਜ਼ਿਲ੍ਹਿਆਂ – ਅੰਮ੍ਰਿਤਸਰ ਤੇ ਤਰਨ ਤਾਰਨ ’ਚ ਨਸ਼ਿਆਂ ਦੀ ਓਵਰਡੋਜ਼ ਕਾਰਨ 10 ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ ਪੁਲੀਸ ਨੇ ਹਾਲੀਆ ਤਿੰਨੋਂ ਮੌਤਾਂ ਨਸ਼ਿਆਂ ਕਾਰਨ ਹੋਣ ਸਬੰਧੀ ਰਿਪੋਰਟ ਦਰਜ ਨਹੀਂ ਕੀਤੀ, ਪਰ ਉਸ ਦੀ ਅਜਿਹੀ ਕਾਰਗੁਜ਼ਾਰੀ, ਹਕੀਕਤ ਉੱਤੇ ਪਰਦਾ ਨਹੀਂ ਪਾ ਸਕਦੀ। ਦਰਅਸਲ, ਕਿਸਾਨੀ ਖ਼ੁਦਕੁਸ਼ੀਆਂ ਵਾਂਗ ਨਸ਼ਿਆਂ ਕਾਰਨ ਮੌਤਾਂ ਦੀ ਰਿਪੋਰਟ ਦਰਜ ਕਰਨ ਸਮੇਂ ਪੁਲੀਸ ਵੱਲੋਂ ਝਿਜਕ ਦਿਖਾਉਣੀ ਜਾਂ ਢਿੱਲ-ਮੱਠ ਵਰਤਣੀ ਹੁਣ ਆਮ ਰੁਝਾਨ ਹੈ। ਜਿੱਥੇ ਕਿਸਾਨੀ ਖ਼ੁਦਕੁਸ਼ੀਆਂ ਹੁਕਮਰਾਨ ਰਾਜਸੀ ਧਿਰ ਤੇ ਪ੍ਰਸ਼ਾਸਨਿਕ ਤੰਤਰ ਦੀ ਨਾਅਹਿਲੀਅਤ ਦਾ ਸੂਚਕ ਮੰਨੀਆਂ ਜਾਂਦੀਆਂ ਹਨ, ਉੱਥੇ ਨਸ਼ਿਆਂ ਕਾਰਨ ਮੌਤਾਂ ਜਾਂ ਸੰਗੀਨ ਅਪਰਾਧਾਂ ਸਬੰਧੀ ਅੰਕੜਿਆਂ ਦਾ ਵਾਧਾ ਪੁਲੀਸ ਪ੍ਰਬੰਧ ਦੀ ਨਾਲਾਇਕੀ ਦਾ ਸਬੂਤ ਸਮਝਿਆ ਜਾਂਦਾ ਹੈ। ਅਜਿਹੀ ਝਿਜਕ ਜਾਂ ਤਕਨੀਕੀ ਆਧਾਰ ’ਤੇ ਨਾਂਹ-ਨੁੱਕਰ ਵਾਲੀ ਨੀਤੀ ਅਪਣਾ ਕੇ ਅੰਕੜੇ ਤਾਂ ਨੀਵੇਂ ਰੱਖੇ ਜਾ ਸਕਦੇ ਹਨ, ਅਸਲੀਅਤ ਬਹੁਤੀ ਦੇਰ ਤਕ ਨਹੀਂ ਦਬਾਈ ਜਾ ਸਕਦੀ।
ਅਸਲੀਅਤ ਇਹ ਹੈ ਕਿ ਹੈਰੋਇਨ ਤੇ ਸਿੰਥੈਟਿਕ ਨਸ਼ਿਆਂ ਦਾ ਪ੍ਰਚਲਣ ਸਰਕਾਰੀ ਦਾਅਵਿਆਂ ਦੇ ਬਾਵਜੂਦ ਘਟਣ ਦਾ ਨਾਮ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ‘ਉੱਡਦੇ ਪੰਜਾਬ’ ਨੂੰ ਚਾਰ ਹਫ਼ਤਿਆਂ ਅੰਦਰ ਧਰਤੀ ’ਤੇ ਲਿਆਉਣ ਅਤੇ ਨੌਜਵਾਨੀ ਨੂੰ ਪੈਦਾਵਾਰੀ ਕੰਮਾਂ ਵਿੱਚ ਲਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੀ ਸਰਕਾਰ ਨੇ ਨਸ਼ਾਫਰੋਸ਼ਾਂ ਖ਼ਿਲਾਫ਼ ਮੁਹਿੰਮ ਵੀ ਜ਼ੋਰ-ਸ਼ੋਰ ਨਾਲ ਚਲਾਈ, ਪਰ ਇਸ ਮੁਹਿੰਮ ਦਾ ਅਸਰ ਸਿਰਫ਼ ਇਹੋ ਹੋਇਆ ਕਿ ਨਸ਼ਿਆਂ ਦੇ ਭਾਅ ਚੜ੍ਹ ਗਏ, ਇਨ੍ਹਾਂ ਦੇ ਸੇਵਨ ਵਿੱਚ ਕਮੀ ਨਾਂ-ਮਾਤਰ ਆਈ। ਨਸ਼ਿਆਂ ਦੇ ਭਾਅ ਚੜ੍ਹਨ ਨਾਲ ਫ਼ਾਇਦਾ ਜਾਂ ਨਸ਼ਾਫਰੋਸ਼ਾਂ ਨੂੰ ਹੋਇਆ ਅਤੇ ਜਾਂ ਉਨ੍ਹਾਂ ਦੀ ਸਰਪ੍ਰਸਤੀ ਤੇ ਪੁਸ਼ਤਪਨਾਹੀ ਕਰਨ ਵਾਲੇ ਸਿਆਸਤਦਾਨਾਂ ਤੇ ਪੁਲੀਸ ਅਫ਼ਸਰਾਂ ਨੂੰ। ਕੌਮੀ ਅਪਰਾਧ ਰਿਕਾਰਡ ਬਿਓਰੋ (ਐੱਨਸੀਆਰਬੀ) ਦੇ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਹਰ ਤਰ੍ਹਾਂ ਦੇ ਫ਼ੌਜਦਾਰੀ ਅਪਰਾਧਾਂ ਦੀ ਕੁੱਲ ਗਿਣਤੀ ਵਿੱਚ ਨਸ਼ਿਆਂ ਤੋਂ ਉਪਜੇ ਅਪਰਾਧਾਂ ਦੀ ਦਰ ਅਜੇ ਵੀ ਬਹੁਤ ਉੱਚੀ ਹੈ ਅਤੇ ਅਜਿਹੀ ਔਸਤ, ਸਾਲਾਨਾ ਕੌਮੀ ਦਰ ਤੋਂ ਕਈ ਗੁਣਾ ਵੱਧ ਹੈ। ਇਹ ਸਹੀ ਹੈ ਕਿ ਸਰਕਾਰੀ ਏਜੰਸੀਆਂ ਨਸ਼ਾ-ਵਿਰੋਧੀ ਕਾਨੂੰਨਾਂ ਦੇ ਤਹਿਤ ਦੋਸ਼ੀਆਂ ਨੂੰ ਅਦਾਲਤਾਂ ਪਾਸੋਂ ਸਜ਼ਾਵਾਂ ਦਿਵਾਉਣ ਪੱਖੋਂ ਪਹਿਲਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਹੀਆਂ ਹਨ, ਫਿਰ ਵੀ ਸਹੀ ਮਾਅਨਿਆਂ ਵਿੱਚ ਸੁਧਾਰ ਅਜੇ ਦੂਰ ਦੀ ਕੌਡੀ ਜਾਪਦਾ ਹੈ।
ਨਸ਼ਿਆਂ ਦਾ ਪ੍ਰਚਲਣ ਘਟਾਉਣ ਲਈ ਸਿਹਤਮੰਦ ਸਮਾਜਿਕ ਮਾਹੌਲ ਸਿਰਜਣਾ ਅਤੇ ਨੌਜਵਾਨੀ ਦੀ ਉਪਜਾਊ ਤੇ ਸਾਰਥਿਕ ਮਸਰੂਫ਼ੀਅਤ ਯਕੀਨੀ ਬਣਾਉਣਾ ਦੋ ਅਹਿਮ ਪਹਿਲੂ ਹਨ। ਇਨ੍ਹਾਂ ਦੋਵਾਂ ਤੱਤਾਂ ਦੀ ਪੰਜਾਬ ਵਿੱਚ ਘਾਟ ਹੈ। ਨੌਜਵਾਨੀ ਨੂੰ ਨਾ ਤਾਂ ਢੁੱਕਵਾਂ ਵਿੱਦਿਅਕ ਮਾਹੌਲ ਮਿਲ ਰਿਹਾ ਹੈ ਅਤੇ ਨਾ ਹੀ ਦਿਨ ਭਰ ਪੈਦਾਇਸ਼ੀ ਰੁਝੇਵਿਆਂ ਵਿੱਚ ਲਾਈ ਰੱਖਣ ਵਾਲਾ ਰੁਜ਼ਗਾਰ। ਖੇਡਾਂ ਦੇ ਖੇਤਰ ਵਿੱਚ ਵੀ ਸਹੂਲਤਾਂ ਵਧਣ ਦੀ ਥਾਂ ਸੁੰਗੜ ਰਹੀਆਂ ਹਨ; ਖੇਡ ਮੈਦਾਨ ਤੇਜ਼ੀ ਨਾਲ ਗਾਇਬ ਹੁੰਦੇ ਜਾ ਰਹੇ ਹਨ। ਅਜਿਹੀ ਸੂਰਤੇਹਾਲ ਵਿੱਚ ਜ਼ਰੂਰੀ ਹੈ ਕਿ ਸਿਰਫ਼ ਪੁਲੀਸ ਦੇ ਦਾਬੇ ਉੱਤੇ ਨਿਰਭਰ ਰਹਿਣ ਦੀ ਥਾਂ ਧਾਰਮਿਕ, ਸਮਾਜਿਕ, ਸਮਾਜ ਸੁਧਾਰਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਹਲੂਣਿਆ ਜਾਵੇ।