ਕਿਸੇ ਨੇ ਸੱਚ ਹੀ ਲਿਖਿਆਂ ਹੈ ਕਿ ਬੰਦੇ ਦੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ ਤਾਂ ਉਹ ਵੱਡੀਆ ਵੱਡੀਆ ਸੈਨਾਮੀਆ ਦੇ ਮੋਹ ਮੋੜਕੇ ਸਫਲਤਾ ਵੱਲ ਕਦਮ ਦਰ ਕਦਮ ਵਧਦਾ ਜਾਦਾ ਹੈ । ਅਜਿਹੇ ਹੀ ਜਿਗਰੇ ਅਤੇ ਬੁਲੰਦ ਹੌਸਲੇ ਦਾ ਮਾਲਕ ਹੈ ਪ੍ਰਿਤਪਾਲ ਸਿੰਘ ਤਪਲੇਵਾਲਾ ਜਿਸ ਨੇ ਆਪਣੇ ਹੱਥਾ ਅਤੇ ਉਗਲਾਂ ਨਾਲ ਅਜਿਹੇ ਸਾਜ਼ਾ ਦਾ ਸਿਰਜਣਾ ਕੀਤਾ ਹੈ ਕਿ ਜਦ ਜਦ ਵੀ ਸਰੋਤੇ ਇਸ ਨੂੰ ਸੁਣਦੇ ਹਨ ਤਾਂ ਇਸ ਦੇ ਕਾਇਲ ਹੋਕੇ ਰਿਹਾ ਜਾਂਦੇ ਹਨ । ਵੱਖ ਵੱਖ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਾਣਮੱਤੇ ਪੰਜਾਬੀ ਸਿੰਗਰ ਜਿਵੇ ਗੋਰਾ ਚੱਕ ਵਾਲਾ , ਗੁਰਵਿੰਦਰ ਬਰਾੜ , ਰਛਪਾਲ ਰਸੀਲਾ ਤੇ ਮੋਹਣੀ ਬਰਾੜ ,ਹਾਕਮ ਬਖਤੜੀ ਵਾਲਾ ,ਬਲਕਾਰ ਸਿੱਧੂ ਅਤੇ ਜਸਪਾਲ ਮਾਨ ਨਾਲ ਆਪਣੀ ਕਲਾਂ ਦਾ ਪ੍ਰਦਰਸ਼ਨ ਕਰ ਚੁੱਕਿਆ ਪ੍ਰਿਤਪਾਲ ਸਿੰਘ ਅੱਜ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ । ਆਪਣੀਆ ਉਗਲਾਂ ਤੇ ਧੁਨਾ ਨੂੰ ਨਚਾਉਣ ਵਾਲੇ ਪ੍ਰਿਤਪਾਲ ਨੇ ਪੱਤਕਾਰਾਂ ਨਾਲ ਵਿਸ਼ੇਸ ਮਿਲਣੀ ਦੌਰਾਨ ਕਿਹਾ ਕਿ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਦਾ ਹਾਂ ਜਿਸ ਨੂੰ ਪ੍ਰਮਾਤਾਮਾ ਨੇ ਲੋਕ ਮਨੋਰੰਜਨ ਲਈ ਲੋਕ ਕਚਿਹਰੀ ਚ ਭੇਜਿਆ ਹੈ ਇਸ ਸਮੇਂ ਉਸ ਨੇ ਕਿਹਾ ਕਿ ਜਦ ਤੱਕ ਉਸ ਨੂੰ ਰੱਬ ਦੀ ਦੇਣ ਦਿੱਤੇ ਸਵਾਸ ਚੱਲਦੇ ਹਨ ਉਹ ਪੂਰੀ ਲਗਨ ਨਾਲ ਸਰੋਤਿਆ ਦੀ ਸੇਵਾ ਕਰਦਾ ਸੰਗੀਤ ਨਾਲ ਜੁੜਿਆ ਰਹੇਗਾ ।