ਪੰਜਾਬ ਅੰਦਰ ਹੀ ਸਾਡੀ ਮਾਂ ਭਾਸ਼ਾ ਪੰਜਾਬੀ ਨੂੰ ਢਾਹ ਲੱਗ ਰਹੀ ਹੈ ਅੱਜ ਹਰ ਖੇਤਰ ਵਿੱਚ ਵੈਸਟਰਨ ਕਲਚਰ ਦਾ ਅਹਿਮ ਹਿੱਸਾ ਅੰਗਰੇਜੀ ਨੂੰ ਸਾਡੇ ਪੰਜਾਬੀ ਹਰ ਪਲ ਬੋਲਕੇ ਆਪਣੇ ਆਪ ਨੂੰ ਕਰਮਾਂ ਵਾਲਾ ਮਹਿਸੂਸ ਕਰਦੇ ਹਨ ਪਰ ਉਹ ਇਹ ਨਹੀ ਜਾਣਦੇ ਕਿ ਸਾਡਾ ਇਹ ਵਤੀਰਾ ਸਾਡੀ ਮਾਂ ਬੋਲੀ ਨੂੰ ਘੁਣ ਵਾਂਗ ਲੱਗ ਰਿਹਾ ਹੈ । ਇੱਕ ਪਾਸੇ ਅਜਿਹੇ ਲੋਕ ਹਨ ਜੋ ਮਾਂ ਬੋਲੀ ਨੂੰ ਭੁੱਲਕੇ ਹੋਰ ਭਸ਼ਾਵਾਂ ਨੂੰ ਬੋਲਣਾ ਮਾਣ ਮੰਨਦੇ ਹਨ ਪਰ ਗੁਰਮੀਤ ਸਿੰਘ ਮਾਂਗੇਵਾਲ ਇੱਕ ਅਜਿਹੇ ਸਟੇਜ਼ ਸੈਕਟਰੀ ਹੈ ਜੋ ਕਾਫੀ ਲੰਮੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਸੱਭਿਆਚਰਕ ਮੇਲਿਆ ਦੀ ਸ਼ਾਨ ਬਣ ਚੁੱਕਾ ਹੈ । ਗੁਰਮੀਤ ਮਾਂਗੇਵਾਲ ਨੇ ਸੱਭਿਆਚਰਕ ਮੇਲਿਆ ਚ ਮਾਂ ਬੋਲੀ ਦੀ ਤਨਦੇਹੀ ਨਾਲ ਸੇਵਾ ਕਰਦੇ ਹੋਏ ਉੱਘੇ ਪੰਜਾਬੀ ਕਲਾਕਾਰ ਗੋਰਾ ਚੱਕ ਵਾਲਾ , ਗੁਰਵਿੰਦਰ ਬਰਾੜ , ਰਛਪਾਲ ਰਸੀਲਾ ਤੇ ਮੋਹਣੀ ਬਰਾੜ ,ਹਾਕਮ ਬਖਤੜੀ ਵਾਲਾ ,ਬਲਕਾਰ ਸਿੱਧੂ ਅਤੇ ਜਸਪਾਲ ਮਾਨ ਨਾਲ ਸਟੇਜ਼ ਸੈਕਟਰੀ ਦੀ ਭੂਮਿਕਾਂ ਬਾਖੂਬੀ ਨਿਭਾਕੇ ਵਾਅ ਵਾਅ ਖੱਟੀ ਹੈ । ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆ ਆਪਣੇ ਨਾਮ ਦਾ ਲੋਹਾਂ ਮਨਵਾਂ ਚੁੱਕੇ ਗੁਰਮੀਤ ਮਾਂਗੇਵਾਲ ਨੇ ਪੱਤਰਕਾਰਾਂ ਨਾਲ ਇੱਕ ਵਿਸੇਸ਼ ਮੁਲਾਕਾਤ ਦੌਰਾਨ ਕਿਹਾ ਕਿ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਦਾ ਹਾਂ ਜੋ ਮੈਨੂੰ ਪੰਜਾਬੀ ਮਾਂ ਬੋਲੀ ਦੇ ਕੁਹੇਨੂਰ ਵਰਗੇ ਪੰਜਾਬੀ ਕਲਾਕਾਰਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਸੁਭਾਗਾਂ ਸਮਾਂ ਨਸੀਬ ਹੋਇਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਸਦਾ ਪ੍ਰਫੁਲਿਤ ਹੁੰਦੀ ਰਹੇ ਜਿਸ ਦੀ ਬਦੌਲਤ ਮੈਨੂੰ ਨਿਮਾਣੇ ਨੂੰ ਮਾਣ ਪ੍ਰਾਪਤ ਹੋਇਆ ਹੈ ।