ਸਵੱਦੀ ਕਲਾਂ 18 ਫਰਵਰੀ (ਬਲਜਿੰਦਰ ਸਿੰਘ ਵਿਰਕ) ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਦੀ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਪੱਤੀ ਮੁਲਤਾਨੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਜਿਲ•ਾ ਪ੍ਰਧਾਨ ਬਲਵੀਰ ਸਿੰਘ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਅਤੇ ਮੀਟਿੰਗ ਵਿੱਚ ਬਲਵੀਰ ਸਿੰਘ ਸਿੱਧਵਾਂ ਨੇ ਪੁਲਵਾਮਾ ਵਿੱਚ ਸੀ ਆਰ ਪੀ ਐਫ ਦੇ ਕਾਫਲੇ ਤੇ ਹੋਏ ਹਮਲੇ ਵਿੱਚ ਸਾਡੇ ਦੇਸ਼ ਦੇ 42 ਜਵਾਨ ਆਪਣੀਆ ਜਾਨਾਂ ਨਿਛਾਵਰ ਕਰ ਗਏ ਉਹਨਾ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਅਤੇ ਦੁੱਖਦਾਈ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਦੁਸ਼ਮਣਾ ਵੱਲੋਂ ਕੀਤੇ ਹਮਲੇ ਦੀ ਕੜੀ ਨਿੰਦਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਮਲੇ ਦਾ ਮੂੰਹ ਤੋੜ ਜੁਬਾਬ ਦਿੱਤਾ ਜਾਵੇ ਅਤੇ ਪੀੜਤ ਪਰਿਵਾਰਾਂ ਦੀ ਵਧ ਤੋਂ ਵਧ ਮਦਦ ਕੀਤੀ ਜਾਵੇ । ਇਸ ਮੌਕੇ ਜਿਲ•ਾ ਪ੍ਰਧਾਨ ਨੇ ਕਿਹਾ ਕਿ ਮੈਡਮ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਜੱਥੇਬੰਦੀ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੇ ਨਿਪਟਾਰੇ ਸਬੰਧੀ 26 ਫਰਵਰੀ ਨੂੰ ਮੀਟਿੰਗ ਬੁਲਾਈ ਗਈ ਹੈ ਜੋ ਕਿ ਸਾਡੀ ਜਿੱਤ ਹੈ । ਇਸ ਮੀਟਿੰਗ ਨੂੰ ਬਲਵਿੰਦਰ ਸਿੱਧਵਾਂ ਅਤੇ ਹਰਪਾਲ ਸਿੰਘ ਪੱਤੀ ਮੁਲਤਾਨੀ ਨੇ ਵੀ ਸੰਬੋਧਨ ਕੀਤਾਂ ਅਤੇ ਮੁਲਾਜਮਾਂ ਦਾ ਪਿੱਛਲੇ ਸਮੇਂ ਦਾ ਸਾਰਾ ਰਹਿੰਦਾ ਡੀ ਏ ਬਕਾਇਆ ਰਿਲੀਜ ਕੀਤਾ ਜਾਵੇ । ਸੀ ਡੀ ਐਫ ਦੇ ਪੈਸੇ ਛੇਤੀ ਤੋ ਛੇਤੀ ਖਾਤਿਆਂ ਵਿੱਚ ਪਾਏ ਜਾਣ ,ਟਾਈਮ ਸਕੇਲਦਿੱਤਾ ਜਾਵੇ ,ਪੰਚਾਇਤੀ ਕਰਨ ਬੰਦ ਕੀਤਾ ਜਾਵੇ , ਮੁਲਾਜਮਾ ਦਾ 6162 ਦਾ ਬਕਾਇਆਂ ਅਤੇ ਬਰਾਬਰ ਕੰਮ ਦਾ ਬਕਾਇਆ ਦਿੱਤਾ ਜਾਵੇ । ਇਸ ਸਮੇਂ ਉਹਨਾ ਨੇ ਆਏ ਮੁਲਾਜਮਾ ਦੇ ਧਿਆਨ ਹਿੱਤ ਲਿਆਉਂਦੇ ਹੋਏ ਵਿਸ਼ੇਸ ਤੌਰ ਤੇ ਕਿਹਾ ਕਿ ਐਕਤੀ ਵੀ 9-10-11 ਮਾਰਚ ਨੂੰ ਲੁਧਿਆਣਾ ਦੇ ਯੂਨੀਅਨ ਦਫਤਰ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ ਜਿਸ ਵਿੱਚ ਸਾਰੇ ਮੁਲਾਜਮ ਹਾਜਰੀ ਭਰਨ । ਇਸ ਸਮੇਂ ਮੀਟਿੰਗ ਦੌਰਾਨ ਜਗਮੇਲ ਸਿੰਘ ਵਿਰਕ,ਜਸਵੰਤ ਸਿੰਘ ਵਿਰਕ , ਸੁਖਚੈਨ ਸਿੰਘ ,ਗੁਰਜੀਤ ਸਿੰਘ , ਬਿਕਰ ਸਿੰਘ , ਬਲੀਕਰਨ ਰੂਮੀ ਸਮੇਤ ਵੱਡੀ ਗਿਣਤੀ ਚ ਮੁਲਾਜਮ ਹਾਜਰ ਸਨ ।