ਸਮੁੱਚੇ ਵਿਸ਼ਵ ਦੇ ਪੰਥ ਪ੍ਰਸਿੱਧ ਸ਼੍ਰੋਮਣੀ, ਪੰਜਾਬੀ ਸਿੱਖ ਲੇਖਕ ਹਨ - ਖਾਲਸਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲੇ, ਜੋ ਕਿ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ" ਅਵਾਜ਼ ਭਾਈ ਦਵਿੰਦਰ ਸਿੰਘ ਸੋਢੀ, "ਰੱਬ ਕੋਲੋਂ ਡਰ ਬੰਦਿਆ" ਅਵਾਜ਼ ਭਾਈ ਗੁਰਚਰਨ ਸਿੰਘ ਰਸੀਆ, "ਚਲੋ ਜੀ ਅਨੰਦਪੁਰ ਚਲੀਏ" ਅਵਾਜ਼ ਰਣਜੀਤ ਮਣੀ, "ਚੰਨ ਚੜਿਆ ਨਨਕਾਣੇ" ਅਵਾਜ਼ ਨਿਰਮਲ ਸਿੱਧੂ, "ਨਗਰ ਕੀਰਤਨ ਆਇਆ" ਅਵਾਜ਼ ਬੀਬੀ ਜਸਕਿਰਨ ਕੌਰ, "ਮੈਂ ਨਿਰਗੁਣ ਕੀ ਜਾਣਾ" ਅਵਾਜ਼ ਸਤਨਾਮ ਸਿੰਘ ਰਾਹੀ, "ਗੁਰੂ ਵਰਗਾ ਕਿਤੇ ਪਿਆਰ ਨਹੀਂ" ਅਵਾਜ਼ ਸੋਢੀ ਸ਼ੌਂਕੀ, "ਮੰਜ਼ਿਲਾਂ ਸਿੱਖੀ ਦੀਆ ਦੂਰ" ਅਵਾਜ਼ ਜਰਨੈਲ ਬਾਘਾ ਫਰੀਦਕੋਟ, "ਮਹਾਨ ਖਾਲਸਾ" ਅਵਾਜ਼ ਭਾਈ ਜਸਵੀਰ ਸਿੰਘ ਦਿੱਲ਼ੀ ਵਾਲੇ, "ਬੰਧਨਾ ਮੈਂ ਕਰਾਂ ਮਾਲਕਾ" ਭਾਈ ਸਤਨਾਮ ਸਿੰਘ ਸ਼ਾਂਤ, "ਤਾਰਿਆ ਏ ਸਾਰਾ ਸੰਸਾਰ" ਅਵਾਜ਼ ਗਿਆਨੀ ਬਲਦੇਵ ਸਿੰਘ ਨਿਮਾਣਾ, "ਤੇਰਿਆਂ ਬੋਲਾਂ ਦਾ ਕਰਾਂ ਸਤਿਕਾਰ ਬਾਬਾ" ਅਵਾਜ਼ ਭਾਈ ਕੁਲਵਿੰਦਰ ਸਿੰਘ, "ਕਰਨੀ ਹੈ ਰੱਜ-੨ ਸੇਵਾ" ਖਾਲਸਾ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰ ਵਾਲੇ, "ਨਾਨਕ ਨੇ ਜੱਗ ਤਾਰਿਆ" ਸਿੰਗਰ ਬਾਜਵਾ ਸਿੰਘ ਟਰੋਰੋ, "ਬਾਣੀ ਨਾਲ ਕਰਲੈ ਪਿਆਰ" ਭਾਈ ਕੁਲਦੀਪ ਸਿੰਘ ਟਰੋਰੋ ਵਾਲੇ ਅਤੇ ਹੋਰ ਸੈਂਕੜੇ ਪ੍ਰਸਿੱਧ (ਸੁਪਰਹਿੱਟ) ਕੈਸਿਟਾਂ ਦੇ ਰਚੇਤਾ ਹਨ। ਸਾਨੂੰ ਮਾਣ ਹੈ ਕਿ ਲੱਖਾ ਜੀ ਸਿੱਖ ਪੰਥ ਦੇ ਇੱਕ ਅੰਮ੍ਰਿਤਧਾਰੀ (ਪੂਰਨ ਸਿੱਖ) ਮਹਾਨ ਕੀਰਤਨੀਏ ਵੀ ਹਨ। ਅੱਜ-ਕਲ ਦੇ ਚਲ ਰਹੇ ਮਹੌਲ ਮੁਤਾਬਿਕ, ਬਾਬਾ ਨਾਨਕ ਜੀ ਵਲੋਂ ਪੁਰਾਤਨ ਸਮੇਂ ਚ' 20 ਰੁਪੱਈਆਂ ਨਾਲ ਚਲਾਈ ਲੰਗਰ ਦੀ ਮਰਿਯਾਦਾ ਦੀ ਯਾਦ ਨੂੰ ਤਾਜ਼ਾ ਕਰਦਿਆਂ, ਸਤਿਕਾਰਯੋਗ ਭਾਈ ਲੱਖਾ ਸਲੇਮਪੁਰੀ ਜੀ ਨੇ ਦਾਤਾਰ ਪਾਤਸ਼ਾਹ ਜੀ ਦਾ ਓਟ-ਆਸਰਾ ਲੈਕੇ ਆਪਣੀ ਅਣਮੁੱਲੀ ਕਲਮ ਨਾਲ "ਲੰਗਰ ਵਰਤੇ ਸਾਰੇ" ਗੀਤ ਦੀ ਰਚਨਾ ਕੀਤੀ ਹੈ ਤੇ ਫਿਰ ਇਸਨੂੰ ਗਾਇਨ ਵੀ ਖ਼ੁਦ ਆਪ ਕੀਤਾ ਹੈ। ਅੱਜ ਹੀ ਇਹ ਬੁਲੰਦ ਗੀਤ ਲ਼ਸ਼ਲ਼ ਫ੍ਰੌਧੂਛਠੀੌਂਸ਼ ਹੇਠ ਤੇ ਕਰਨ/ਪ੍ਰਿੰਸ ਦੇ ਮਿਊਜ਼ਕ ਨਾਲ ਰਿਲੀਜ਼ ਹੋ ਰਿਹਾ ਹੈ, ਸੋ ਲੱਖਾ ਜੀ ਵਲੋਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੇ ਯੂ-ਟਿਊਬ ਚੈਨਲ ਸ਼ੀਂਘ੍ਹ ੀਸ਼ ਖੀਂਘ ਤੇ ਜਾਕੇ ਸੁਣਿਆਂ ਜਾਵੇ ਤੇ ਲਾਇਕ/ਸ਼ੇਅਰ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਉਨਾਂ ਦੀ ਸਪੋਰਟ ਕੀਤੀ ਜਾਵੇ। ਵਾਹਿਗੁਰੂ ਜੀ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲਿਆਂ ਨੂੰ ਇਸੇ ਤਰਾਂ ਹੋਰ ਬੁਲੰਦੀਆਂ ਤੇ ਤੰਦਰੁਸਤੀ ਬਖ਼ਸ਼ਣ ਤਾਂ ਕਿ ਲੱਖਾ ਜੀ ਦੇਸ਼, ਕੌਮ ਤੇ ਨਿਆਰੇ ਪੰਥ ਖਾਲਸੇ ਦੀ ਹੋਰ ਵੱਧਕੇ ਸੇਵਾ ਕਰ ਸਕਣ।