You are here

ਨਸਾ ਵੇਚਣ ਵਾਲਿਆ ਨੂੰ ਹਠੂਰ ਪੁਲਿਸ ਨੇ ਕੀਤਾ ਕਾਬੂ

ਹਠੂਰ,20,ਅਪ੍ਰੈਲ-(ਕੌਸ਼ਲ ਮੱਲ੍ਹਾ)- ਨਸਾ ਵੇਚਣ ਵਾਲੇ ਚਾਰ ਵਿਅਕਤੀਆ ਅਤੇ ਇੱਕ ਔਰਤ ਨੂੰ ਹਠੂਰ ਪੁਲਿਸ ਨੇ ਕਾਬੂ ਕੀਤਾ ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੇ ਡੀ ਜੀ ਪੀ ਦੀਆ ਸਖਤ ਹਦਾਇਤਾ ਹਨ ਕਿ ਨਸਾਂ ਵੇਚਣ ਵਾਲਿਆ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਤਹਿਤ ਮਨਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਹਠੂਰ ਦੇ ਖਿਲਾਫ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਨਜੀਤ ਕੌਰ ਨਸਾ ਵੇਚਦੀ ਹੈ ਜਿਸ ਦੇ ਅਧਾਰ ਤੇ ਉਸ ਦੇ ਘਰ ਦੀ ਤਲਾਸੀ ਲਈ ਗਈ ਤਾਂ ਉਸ ਦੇ ਘਰੋ ਇੱਕ ਗ੍ਰਾਮ ਹੀਰੋਇਨ ਬਰਾਮਦ ਕੀਤੀ।ਜਿਸ ਦੇ ਖਿਲਾਫ ਮੁਕੱਦਮਾ ਨੰਬਰ 30 ਧਾਰਾ 21-61-85 ਐਨ ਡੀ ਪੀ ਐਸ ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ।ਇਸ ਤਰ੍ਹਾਂ ਸਤਨਾਮ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਭੰਮੀਪੁਰਾ ਕਲਾਂ ਖਿਲਾਫ ਮੁਕੱਦਮਾ ਨੰਬਰ 28 ਧਾਰਾ 15-61-85,ਗੁਰਮੇਲ ਸਿੰਘ ਉਰਫ ਗੋਲੂ ਪੁੱਤਰ ਕਰਨੈਲ ਸਿੰਘ ਵਾਸੀ ਦੇਹੜਕਾ ਖਿਲਾਫ ਮੁਕੱਦਮਾ ਨੰਬਰ 29 ਧਾਰਾ 15-61-85,ਉਪਿੰਦਰਜੀਤ ਸਿੰਘ ਉਰਫ ਪਿੰਦਰ ਪੁੱਤਰ ਜਗਸੀਰ ਸਿੰਘ ਵਾਸੀ ਮਾਣੂੰਕੇ ਖਿਲਾਫ ਮੁਕੱਦਮਾ ਨੰਬਰ 31 ਧਾਰਾ 27-61-85 ਅਤੇ ਲਛਮਣ ਸਿੰਘ ਉਰਫ ਪਟਵਾਰੀ ਪੁੱਤਰ ਮਲਕੀਤ ਸਿੰਘ ਵਾਸੀ ਅੱਚਰਵਾਲ ਖਿਲਾਫ ਮੁਕੱਦਮਾ ਨੰਬਰ 32 ਧਾਰਾ 61-1-14 ਤਹਿਤ ਮਾਮਲਾ ਦਰਜ ਕਰਕੇ ਤਫਤੀਸ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਜਗਜੀਤ ਸਿੰਘ,ਏ ਐਸ ਆਈ ਰਛਪਾਲ ਸਿੰਘ, ਏ ਐਸ ਆਈ ਸੁਲੱਖਣ ਸਿੰਘ,ਏ ਐਸ ਆਈ ਕੁਲਦੀਪ ਕੁਮਾਰ,ਇੰਦਰਜੀਤ ਸਿੰਘ,ਸਤਵਿੰਦਰ ਸਿੰਘ,ਕੁਲਵੰਤ ਸਿੰਘ,ਜਸਵਿੰਦਰ ਸਿੰਘ,ਰਾਮ ਸਿੰਘ,ਹਰਜੀਤ ਸਿੰਘ ਆਦਿ ਹਾਜ਼ਰ ਸਨ।