ਹਠੂਰ,20,ਅਪ੍ਰੈਲ-(ਕੌਸ਼ਲ ਮੱਲ੍ਹਾ)-ਕਸਬਾ ਬਿਲਾਸਪੁਰ ਤੋ ਜਗਰਾਓ ਤੱਕ ਪਿਛਲੇ ਲੰਮੇ ਸਮੇਂ ਤੋ ਬੰਦ ਪਈਆ ਪੰਜਾਬ ਰੋਡਵੇਜ ਦੀਆ ਬੱਸਾ ਚਲਾਉਣ ਲਈ ਅੱਜ ਪਿੰਡ ਮੱਲ੍ਹਾ ਵਾਸੀਆ ਨੇ ਪੰਜਾਬ ਦੀ ‘ਆਪ’ ਸਰਕਾਰ ਤੋ ਮੰਗ ਕੀਤੀ ਕਿ ਇਹ ਬੰਦ ਪਈਆ ਬੱਸਾ ਨੂੰ ਜਲਦੀ ਚਲਾਇਆ ਜਾਵੇ।ਇਸ ਸਬੰਧੀ ਜਾਣਕਾਰੀ ਦਿੰਦਿਆ ਗਿਆਨੀ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਕੋਈ ਸਮਾਂ ਸੀ ਜਦੋ ਪਿੰਡ ਮੱਲ੍ਹਾ ਵਿਚ ਦੀ ਅੱਧੀ ਦਰਜਨ ਤੋ ਵੱਧ ਰੋਡਵੇਜ ਦੀਆ ਬੱਸਾ ਚੱਲਦੀਆ ਹੁੰਦੀਆ ਸਨ ਅਤੇ ਸਵਾਰੀ ਵੀ ਇਨ੍ਹਾ ਬੱਸਾ ਦੀ ਉਡੀਕ ਕਰਦੀ ਰਹਿੰਦੀ ਸੀ ਪਰ ਅੱਜ ਦੇ ਸਮੇਂ ਨਿਹਾਲ ਸਿੰਘ ਵਾਲਾ ਤੋ ਚੰਡੀਗੜ੍ਹ ਵਾਲੀ ਸਰਕਾਰੀ ਬੱਸ ਸਵੇਰੇ 5:40 ਤੇ ਹੀ ਲੰਘ ਜਾਦੀ ਹੈ ਉਸ ਤੋ ਬਾਅਦ ਮਿੰਨੀ ਬੱਸਾ ਹੀ ਲੰਘਣੀਆ ਸੁਰੂ ਹੁੰਦੀਆ ਹਨ।ਉਨ੍ਹਾ ਕਿਹਾ ਕਿ ਇਸ ਰੂਟ ਤੇ ਜਿਆਦਾ ਮਿਨੀ ਬੱਸਾ ਇੱਕ ਮਾਲਕ ਦੀਆ ਹੋਣ ਕਰਕੇ ਡਬਲ ਟਾਇਮ ਵਿਚ ਚਲਾਈਆ ਜਾਦੀਆ ਹਨ ਜਿਸ ਨਾਲ ਮਿਨੀ ਬੱਸ ਮਾਲਕ ਨੂੰ ਤਾਂ ਫਾਇਦਾ ਹੁੰਦਾ ਹੈ ਪਰ ਸਵਾਰੀਆ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਉਨ੍ਹਾ ਪੰਜਾਬ ਦੇ ਟਰਾਸਪੋਰਟ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਅੱਧੀ ਦਰਜਨ ਬੰਦ ਪਈਆ ਪੰਜਾਬ ਰੋਡਵੇਜ ਦੀਆ ਬੱਸਾ ਨੂੰ ਜਲਦੀ ਤੋ ਜਲਦੀ ਚਲਾਇਆ ਜਾਵੇ ਤਾਂ ਜੋ ਇਨ੍ਹਾ ਬੱਸਾ ਦਾ ਇਲਾਕਾ ਨਿਵਾਸੀ ਲਾਹਾ ਪ੍ਰਾਪਤ ਕਰ ਸਕਣ।ਇਸ ਮੌਕੇ ਉਨ੍ਹਾ ਨਾਲ ਆਪ ਆਗੂ ਰਜਿੰਦਰ ਸਿੰਘ,ਗਾਗਾ ਮੱਲ੍ਹਾ,ਪਾਲਾ ਸਿੰਘ,ਪਰਮਜੀਤ ਸਿੰਘ,ਹੀਰਾ ਸਿੰਘ,ਸਵਰਨਜੀਤ ਸਿੰਘ,ਗੁਰਬੱਖਸ ਸਿੰਘ ਧਾਲੀਵਾਲ,ਜਗਮੋਹਣ ਸਿੰਘ,ਨਿਹਾਲ ਸਿੰਘ,ਜੋਗਿੰਦਰ ਸਿੰਘ,ਦਵਿੰਦਰਪਾਲ ਸ਼ਰਮਾਂ,ਸਨੀ ਦਿਓਲ ਆਦਿ ਹਾਜ਼ਰ ਸਨ।