You are here

ਸੰਪਾਦਕੀ

ਸਰਕਾਰ - ਕਿਸਾਨ-ਮਜਦੂਰ-ਚੋਣਾਂ ✍️.  ਸਲੇਮਪੁਰੀ ਦੀ ਚੂੰਢੀ

ਸਰਕਾਰ - ਕਿਸਾਨ-ਮਜਦੂਰ-ਚੋਣਾਂ
ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿਚੋਂ 22 ਜਥੇਬੰਦੀਆਂ ਵਲੋਂ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਇਕ ਸਾਂਝਾ ਮੰਚ 'ਸੰਯੁਕਤ ਸਮਾਜ ਮੋਰਚਾ' ਬਣਾ ਕੇ ਚੋਣਾਂ ਵਿਚ ਕੁੱਦਣ ਦਾ ਫੈਸਲਾ ਕਰਦਿਆਂ  ਆਪਣੇ ਬਾਜੂ-ਬਲ ਉਪਰ ਸੂਬੇ ਦੀਆਂ ਸਾਰੀਆਂ ਦੀਆਂ ਸਾਰੀਆਂ 117 ਵਿਧਾਨ ਸਭਾ ਦੀਆਂ ਸੀਟਾਂ ਉਪਰ ਉਮੀਦਵਾਰ ਖੜ੍ਹੇ ਕਰਨ ਲਈ ਕਿਹਾ ਗਿਆ ਹੈ।  ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਦਾ ਮੰਨਣਾ ਹੈ ਕਿ ਉਹ ਆਪਣੀ ਸਰਕਾਰ ਬਣਾਕੇ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰ ਲੈਣ ਦੇ ਸਮਰੱਥ ਹੋ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਅਜਿਹਾ ਕਰਨ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਵੇਗਾ ਅਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਵੇਗੀ। ਆਗੂਆਂ ਦਾ ਮੰਨਣਾ ਹੈ ਕਿ, ਜਿਸ ਤਰ੍ਹਾਂ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਹੈ, ਉਸੇ ਤਰ੍ਹਾਂ ਹੀ ਉਹ ਦਰਪੇਸ਼ ਸਮੱਸਿਆਵਾਂ ਦਾ ਖੁਦ ਹੱਲ ਕਰਨ ਲੈਣਗੇ। ਉਮੀਦ ਹੈ ਕਿ ਕਿਸਾਨਾਂ ਦੀ ਸਰਕਾਰ ਬਣ ਜਾਣ ਪਿੱਛੋਂ ਜਿਥੇ ਕਿਸਾਨੀ ਖੁਸ਼ਹਾਲ ਹੋ ਜਾਵੇਗਾ, ਉਥੇ ਖੇਤ ਮਜ਼ਦੂਰਾਂ ਦੀ ਆਰਥਿਕ ਹਾਲਤ ਵਿਚ ਵੀ ਵੱਡਾ ਸੁਧਾਰ ਆਵੇਗਾ, ਉਨ੍ਹਾਂ ਨੂੰ ਪੂਰੀ ਮਜਦੂਰੀ ਮਿਲੇਗੀ ਅਤੇ ਫਿਰ ਸੀਰੀ ਪੁਣੇ ਦੀ ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਰੀਤ ਟੁੱਟ ਜਾਵੇਗੀ। ਪਿੰਡਾਂ ਵਿਚ ਖੇਤ ਮਜ਼ਦੂਰਾਂ ਦਾ ਆਏ ਦਿਨ ਹੋ ਰਿਹਾ ਬਾਈਕਾਟ ਖਤਮ ਹੋ ਜਾਵੇਗਾ ਅਤੇ ਗੁਰਦੁਆਰਿਆਂ ਵਿਚ ਉਨ੍ਹਾਂ ਵਿਰੁੱਧ ਪਾਸ ਕੀਤੇ ਜਾਣ ਵਾਲੇ ਮਤਿਆਂ ਦੀ ਥਾਂ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਲਈ ਮਤੇ ਪਾਸ ਕੀਤੇ ਜਾਣ ਦੀ ਨਵੀਂ ਰੀਤ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਦੇ ਸਿਰੋਂ ਵੀ ਗੁਲਾਮੀ ਦਾ ਰੱਸਾ ਟੁੱਟ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਪੂਰੀ ਮਜਦੂਰੀ ਮਿਲੇਗੀ, ਜਿਸ ਪਿੱਛੋਂ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਵਿਚ ਵੱਡਾ ਸੁਧਾਰ ਆਉਣ ਪਿੱਛੋਂ ਕਿਸਾਨ ਅਤੇ ਖੇਤ ਮਜ਼ਦੂਰ ਦੇ ਬੱਚੇ ਇਕੱਠੇ ਬੈਠ ਕੇ ਪੜ੍ਹਨਗੇ ਅਤੇ ਖੇਤ ਮਜ਼ਦੂਰਾਂ ਦੇ ਬੱਚਿਆਂ ਨੂੰ ਵੀ ਅਫਸਰ ਬਣਨ ਦੇ ਸੁਭਾਗੇ ਮੌਕੇ ਉਪਲੱਬਧ ਹੋਣਗੇ।  ਉਨ੍ਹਾਂ ਨੂੰ ਆਪਣੇ ਘਰ ਬਣਾਉਣ ਲਈ ਫਿਰ ਪੰਚਾਇਤੀ ਜਮੀਨ ਵਿੱਚੋਂ 4-4 ਮਰਲੇ ਦੇ ਪਲਾਟ ਲੈਣ ਲਈ ਭੀਖ ਨਹੀਂ ਮੰਗਣੀ ਪਵੇਗੀ, ਪਿੰਡਾਂ ਵਿਚ ਗੁਰਦੁਆਰੇ ਸਾਂਝੇ ਹੋ ਜਾਣਗੇ, ਮੜੀਆਂ ਇਕੱਠੀਆਂ ਹੋ ਜਾਣਗੀਆਂ। ਕੰਮੀਆਂ ਨੂੰ ਵੱਟਾਂ - ਬੰਨਿਆਂ ਤੋਂ ਰੋਕਣ ਦੀਆਂ ਘਟਨਾਵਾਂ ਵਾਪਰਨ ਤੋਂ ਠੱਲ੍ਹ ਪੈ ਜਾਵੇਗੀ। ਕਿਸਾਨ ਅਤੇ ਖੇਤ ਮਜ਼ਦੂਰ ਦੀ ਆਪਸੀ ਸਾਂਝ ਬਹੁਤ ਪੀਡੀ ਹੋ ਜਾਵੇਗੀ ਅਤੇ ਖੇਤ ਮਜ਼ਦੂਰ ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੱਜਬੀ ਸਿੱਖ /ਵਾਲਮੀਕਿ ਅਤੇ ਰਵਿਦਾਸੀਆ ਵਰਗ ਦੇ ਲੋਕ ਸ਼ਾਮਿਲ ਨਾਲ ਪੱਖਪਾਤ ਹੋਣਾ ਬੰਦ ਹੋ ਜਾਵੇਗਾ । ਇਸ ਦੇ ਨਾਲ ਨਾਲ ਹੀ ਨਸ਼ਿਆਂ ਦਾ ਦੌਰ ਖਤਮ ਹੋ ਜਾਵੇਗਾ, ਰਿਸ਼ਵਤਖੋਰੀ ਬੰਦ ਹੋ ਜਾਵੇਗੀ ਅਤੇ ਸਾਰਿਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਪ੍ਰਾਪਤ ਹੋਣਗੇ। ਕਿਸਾਨਾਂ ਦੀ ਹੋਂਦ ਵਿਚ ਆਈ ਨਵੀਂ ਸਿਆਸੀ ਜਥੇਬੰਦੀ 'ਸੰਯੁਕਤ ਸਮਾਜ ਮੋਰਚਾ' ਸਬੰਧੀ ਜਦੋਂ ਖੇਤ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਸਾਲ ਤੱਕ ਚੱਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਉਨ੍ਹਾਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ਮੂਲੀਅਤ ਕੀਤੀ ਪਰ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨੂੰ ਬਿਲਕੁਲ ਵਿਸਾਰ ਕੇ ਰੱਖ ਦਿੱਤਾ ਹੈ। ਖੇਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਹੱਕ ਵਿਚ ਦਿੱਲੀ ਬਾਰਡਰਾਂ 'ਤੇ ਜਾ ਕੇ ਧਰਨੇ ਲਗਾਉਂਦੇ ਰਹੇ ਹਨ ਜਦਕਿ ਵੱਡੀ ਗਿਣਤੀ ਵਿਚ ਖੇਤ ਮਜ਼ਦੂਰਾਂ ਨੇ ਦਿੱਲੀ ਬੈਠੇ ਕਿਸਾਨਾਂ ਦੀ ਗੈਰ ਮੌਜੂਦਗੀ ਵਿਚ ਕਿਸਾਨਾਂ ਦੀਆਂ ਫਸਲਾਂ ਪਾਲੀਆਂ ਅਤੇ ਪਸ਼ੂਆਂ ਨੂੰ ਸੰਭਾਲਿਆ। ਖੇਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਜਿਸ ਵੇਲੇ ਦਿੱਲੀ ਵਲ ਕਿਸਾਨਾਂ ਵਲੋਂ ਕੂਚ ਕੀਤਾ ਗਿਆ ਤਾਂ ਉਸ ਵੇਲੇ ਹਵਾ ਵਿਚ 'ਕਿਸਾਨ-ਮਜਦੂਰ ਏਕਤਾ' ਦੇ ਝੰਡੇ ਅਤੇ ਬੈਨਰ ਲਹਿਰਾਉਂਦੇ ਨਜ਼ਰ ਆਉਂਦੇ ਸਨ ਪਰ ਅੰਦੋਲਨ ਦੀ ਜਿੱਤ ਤੋਂ ਬਾਅਦ ਕੇਵਲ 'ਕਿਸਾਨ ਏਕਤਾ ਜਿੰਦਾਬਾਦ' ਹੀ ਨਾਅਰਿਆਂ ਵਿਚ ਸੁਣਾਈ ਦੇਣ ਲੱਗ ਪਿਆ ਹੈ, ਮਜਦੂਰ ਸ਼ਬਦ ਨੂੰ ਸੱਪ ਸੁੰਘ ਗਿਆ ਹੈ। ਮਜਦੂਰ ਜਥੇਬੰਦੀਆਂ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਦੋਂ 22 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਚੋਣਾਂ ਲੜਨ ਲਈ 'ਸੰਯੁਕਤ ਸਮਾਜ ਮੋਰਚਾ' ਬਣਾਇਆ ਤਾਂ ਕਿਸੇ ਵੀ ਖੇਤ ਮਜਦੂਰ ਜਥੇਬੰਦੀ ਨੂੰ ਮੋਰਚੇ ਵਿਚ ਸ਼ਾਮਲ ਕਰਨਾ ਤਾਂ ਦੂਰ ਦੀ ਗੱਲ, ਕਿਸੇ ਦੀ ਸਲਾਹ ਲੈਣੀ ਵੀ ਮੁਨਾਸਿਬ ਨਹੀਂ ਸਮਝਿਆ ਗਿਆ। 
-ਸੁਖਦੇਵ ਸਲੇਮਪੁਰੀ
09780620233
26 ਦਸੰਬਰ, 2021.

ਲੁਧਿਆਣਾ ਬੰਬ ਧਮਾਕੇ ਤੋਂ ਉਪਜੇ ਸਮੀਕਰਨਾਂ ਉਪਰ ਮੇਰੀ ਵਿਚਾਰ  ✍️.  ਅਮਨਜੀਤ ਸਿੰਘ ਖਹਿਰਾ 

ਇਕ ਪੁਲੀਸ ਮੁਲਾਜ਼ਮ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਰੰਜਿਸ਼ ਕਾਰਨ ਹੋਏ ਧਮਾਕੇ  ਨੂੰ ਅਤਿਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖਣਾ  ਸ਼ਾਇਦ ਪੁਲਿਟੀਕਲ ਲੋਕਾਂ ਦਾ ਮੋਟਿਫ਼ ਹੋਵੇ  ਪਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ  ਆਪਸੀ ਭਾਈਚਾਰਕ ਸਾਂਝ  ਅਤੇ  ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ। ਦੋ ਦਿਨਾਂ ਵਿੱਚ ਪੰਜਾਬ ਪੁਲੀਸ ਨੇ ਇਸ ਕੇਸ ਦੀ ਸਹੀ ਜਾਂਚ ਕਰਕੇ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ  । ਸਾਨੂੰ ਇਸ ਗੱਲ ਤੋਂ ਮੁਨਕਰ ਹੋਣ ਦੀ ਜ਼ਰੂਰਤ ਨਹੀਂ ਪਰ ਵਿਚਾਰਨ ਦੀ ਲੋੜ ਹੈ। 

ਕੇਂਦਰ ਵੱਲੋਂ ਸੂਬਿਆਂ ਦੇ ਮਾਮਲਿਆਂ ਵਿੱਚ ਦਖਲ ਲਗਾਤਾਰ ਵੱਧ ਰਿਹਾ ਹੈ। ਪਹਿਲਾਂ ਪੰਜਾਬ ਸਮੇਤ ਕੁਝ ਰਾਜਾਂ ’ਚ ਬੀ.ਐਸ.ਐੱਫ. ਦੇ ਅਧਿਕਾਰ ਖੇਤਰ ਨੂੰ 15 ਤੋਂ ਵਧਾਅ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ। ਇਹ ਵਿਵਾਦ ਹਾਲੇ ਮੁੱਕਾ ਨਹੀਂ ਹੁਣ ਆਨੇ-ਬਹਾਨੇ ਅਮਨ ਕਾਨੂੰਨ ਨਾਲ ਜੁੜੇ ਮਸਲਿਆਂ ਵਿੱਚ ਕੇਂਦਰ ਮਲੋਜੋਰੀ ਦਖਲ ਦੇ ਰਿਹਾ ਹੈ। ਬੇਸ਼ਕ ਕੇਂਦਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅਪਰਾਧਾਂ ਨੂੰ ਠੱਲ੍ਹਣ ਲਈ ਸੂਬਿਆਂ ਦੀ ਮੱਦਦ ਕਰ ਰਿਹਾ ਹੈ ਪ੍ਰੰਤੂ ਸਹਿਜ ਤਰੀਕੇ ਨਾਲ ਦਿੱਤਾ ਜਾ ਰਿਹਾ ਇਹ ਦਖਲ  ਆਉਣ ਵਾਲੇ ਸਮੇਂ ਵਿੱਚ ਸੂਬਿਆਂ ਲਈ ਵੱਡਾ ਖਤਰਾ ਬਣ ਸਕਦਾ ਹੈ। ਲੁਧਿਆਣਾ ਵਿਖੇ ਅਦਾਲਤ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਕੇਂਦਰ ਲਗਾਤਾਰ ਦਿਲਚਸਪੀ ਦਿਖਾਅ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਕੇਂਦਰ ਵੱਲੋਂ ਇਸ ਦੌਰਾਨ ਕੇਂਦਰੀ ਜਾਂਚ ਏਜੰਸੀ ਨੂੰ ਸਮਾਂਨਾਤਰ ਜਾਂਚ ਦੇ ਹੁਕਮ ਦੇ ਦਿੱਤੇ ਗਏ। ਇਸ ਦੌਰਾਨ ਕੇਂਦਰ ਵੱਲੋਂ ਪੰਜਾਬ ਸਰਕਾਰ ਤੋਂ ਲਗਾਤਾਰ ਰਿਪੋਰਟ ਵੀ ਮੰਗੀ ਜਾ ਰਹੀ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰਨ ਰਿਜਿਜੂ ਵੱਲੋਂ ਮੌਕੇ ’ਤੇ ਜਾਇਜ਼ਾ ਲੈਣ ਆਉਣਾ ਵੀ ਅਚੰਭਿਤ ਕਰ ਰਿਹਾ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ ਪ੍ਰੰਤੂ ਕਦੇ ਵੀ ਕੋਈ ਕੇਂਦਰੀ ਮੰਤਰੀ ਮੌਕੇ ’ਤੇ ਦੌਰਾ ਕਰਨ ਨਹੀਂ ਆਇਆ। ਕੇਂਦਰੀ ਮੰਤਰੀ ਦਾ ਇਹ ਕਹਿਣਾ ਕਿ ਇਸ ਘਟਨਾ ਦੀ ਜਾਂਚ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਇਕੱਠਾ ਕਰ ਰਹੀਆਂ ਹਨ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ। ਲੁਧਿਆਣੇ ਅੰਦਰ ਵਾਪਰੀ ਇਹ ਘਟਨਾ ਨਿੰਦਣਯੋਗ ਹੈ ਪਰ ਅਸੀਂ ਇਹ ਗੱਲ ਵੀ ਨਹੀਂ ਕਹਿ ਸਕਦੇ ਕਿ ਇਹ ਘਟਨਾ ਨਾਲ ਕਿਤੇ ਭਾਰਤ ਦੀ ਅਖੰਡਤਾ ਨੂੰ ਖ਼ਤਰਾ ਹੈ ।  

ਅਮਨ ਕਾਨੂੰਨ ਦਾ ਮਸਲਾ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਹੈ। ਉਂਝ ਸੂਬੇ ਆਪਣੀ ਮਰਜ਼ੀ ਨਾਲ ਕਿਸੇ ਘਟਨਾ ਦੀ ਜਾਂਚ ਦਾ ਜਿੰਮਾ ਕੇਂਦਰੀ ਏਜੰਸੀਆਂ ਨੂੰ ਸੌਂਪ ਸਕਦੇ ਹਨ। ਲੁਧਿਆਣਾ ਦੇ ਮਾਮਲੇ ਵਿੱਚ ਲਿਖਤੀ ਤੌਰ ’ਤੇ ਅਜਿਹਾ ਕੁਝ ਨਹੀਂ ਹੋਇਆ। ਪੰਜਾਬ ਸਰਕਾਰ ਦੀ ਜਬਾਨੀ-ਕਲਾਮੀ ਸਹਿਮਤੀ ਦੇ ਆਧਾਰ ’ਤੇ ਹੀ ਕੇਂਦਰੀ ਜਾਂਚ ਏਜੰਸੀ ਬੰਬ ਕਾਂਡ ਦੀ ਬਰਾਬਰ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸੁਚੇਤ ਹੋਣ ਦੀ ਜ਼ਰੂਰਤ ਹੈ।ਇੱਥੇ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਘਟਨਾ ਦਾ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਦੀ ਚੰਗੀ ਤਰ੍ਹਾਂ ਘੋਖ ਕਰਕੇ ਇਸ ਨੂੰ  ਜਨਤਕ ਕਰਕੇ ਪੰਜਾਬ ਸਰਕਾਰ ਦਾ ਅਤੇ ਭਾਰਤ ਸਰਕਾਰ ਦੇ ਰੋਲ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ।     ਸਰਕਾਰ ਵੱਖ-ਵੱਖ ਮਾਮਲਿਆਂ ਵਿੱਚ ਕੇਂਦਰੀ ਦਖਲ ਨੂੰ ਰੋਕਣ ਲਈ ਯਤਨ ਕਰੇ। ਪੰਜਾਬ ਦੇ ਹਾਲਾਤ ਦੂਜੇ ਸੂਬਿਆਂ ਨਾਲੋਂ ਵੱਖਰੇ ਹਨ। ਸੂਬੇ ਵਿੱਚ ਹਾਲੇ ਅਮਨ ਕਾਨੂੰਨ ਦਾ ਕੋਈ ਵੱਡਾ ਖਤਰਾ ਪੈਦਾ ਨਹੀਂ ਹੋਇਆ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕੇ ਮੇਰੀ ਸੋਚ ਮੁਤਾਬਕ  ਲੁਧਿਆਣਾ ਦੀ ਘਟਨਾ ਵੀ ਸਿੱਧੇ ਤੌਰ ’ਤੇ ਅੱਤਵਾਦੀ ਕਾਰਵਾਈ ਨਹੀਂ ਹੈ। ਇਸ ਘਟਨਾ ਨੂੰ ਨੌਕਰੀ ਤੋਂ ਕੱਢੇ ਹੋਏ ਇੱਕ ਪੁਲਿਸ ਮੁਲਾਜ਼ਮ ਨੇ ਨਿੱਜੀ ਰੰਜਿਸ਼ ਵਜੋਂ ਅੰਜ਼ਾਮ ਦਿੱਤਾ ਹੈ। ਮੈਂ ਸੋਚਦਾ ਹਾਂ  ਕੇਂਦਰ ਵੱਲੋਂ ਇਸ ਨੂੰ ਇੱਕ ਵੱਡੀ ਅੱਤਵਾਦੀ ਘਟਨਾ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਘਟਨਾ ਦਾ ਹੌਲੀ-ਹੌਲੀ ਸਿਆਸੀਕਰਨ ਕਰਨ ਦੇ ਯਤਨ ਹੋ ਰਹੇ ਹਨ। ਇੱਕ ਜੋ ਬਹੁਤ ਹੀ ਸਮਝਣ ਵਾਲੀ ਗੱਲ ਹੈ ਜਿਵੇਂ ਮੈਂ ਪਹਿਲਾਂ ਇਸ ਬਾਰੇ ਦੱਸਿਆ  ਲੁਧਿਆਣਾ ਦੇ ਬੰਬ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਉਹ ਦੋ ਦਿਨਾਂ ਦੇ ਵਿੱਚ ਹੀ ਦੋਸ਼ੀਆਂ ਤੱਕ ਪਹੁੰਚ ਗਈ ਹੈ। ਪੰਜਾਬ ਪੁਲਿਸ ਵੱਲੋਂ ਇਸ ਘਟਨਾ ਦੀ ਵਿਗਿਆਨਿਕ ਤਰੀਕੇ ਨਾਲ ਜਾਂਚ ਕੀਤੀ ਗਈ ਹੈ। ਪੁਲਿਸ ਦੇ ਬਹੁਤ ਹੀ ਯੋਗ ਅਧਿਕਾਰੀਆਂ ਨੇ ਇਸ ਘਟਨਾ ਦੇ ਸਾਰੇ ਭੇਤ ਲੱਭ ਲਏ ਹਨ। ਇਹ ਇਕ ਅਤਿ ਸ਼ਲਾਘਾਯੋਗ ਉਪਰਾਲਾ ਹੈ । ਜਿਸ ਵਿੱਚ ਮੈਂ ਸੋਚਦਾ ਹਾਂ  ਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜਾਂ ਦੀ ਪੁਲਿਸ ’ਤੇ ਭਰੋਸਾ ਕਾਇਮ ਰੱਖੇ। ਕੇਂਦਰੀ ਦਖਲ ਨਾਲ ਸੂਬਿਆਂ ਪੁਲਿਸ ਦੀ ਭਰੋਸੇਯੋਗਤਾ ’ਤੇ ਮਾੜਾ ਅਸਰ ਪੈਂਦਾ ਹੈ। ਹੁਣ ਜਦੋਂ ਪੰਜਾਬ ਪੁਲਿਸ ਨੇ ਲੁਧਿਆਣਾ ਘਟਨਾ ਦੀ ਜਾਂਚ ਲਗਭਗ ਮੁਕੰਮਲ ਕਰ ਲਈ ਹੈ ਤਾਂ ਕੇਂਦਰੀ ਜਾਂਚ ਏਜੰਸੀ ਨੂੰ ਬਰਾਬਰ ’ਤੇ ਜਾਂਚ ਨਹੀਂ ਕਰਨੀ ਚਾਹੀਦੀ। ਸਿਆਸੀ ਲਾਭ ਲੈਣ ਲਈ ਹੋਰ ਬਹੁਤ ਮੁੱਦੇ ਹਨ, ਲੁਧਿਆਣਾ ਦੀ ਘਟਨਾ ਨੂੰ ਇਸ ਵਿੱਚ ਨਾ ਘੜੀਸਿਆ ਜਾਵੇ ਤਾਂ ਸਮੁੱਚੇ ਭਾਰਤ ਦੇਸ਼ ਵਾਸੀਆਂ ਲਈ ਇਕ ਬਹੁਤ ਹੀ ਵਧੀਆ ਸੁਨੇਹਾ ਹੋਵੇਗਾ ਜੋ ਆਉਂਦੇ ਸਮੇਂ ਵਿੱਚ ਇਕ ਬਹੁਤ ਸਾਰਗਾਰ ਸਾਬਤ ਹੋਵੇਗਾ । 

ਅਮਨਜੀਤ ਸਿੰਘ ਖਹਿਰਾ  9878523331

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ 2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਨਵੀਂ ਸਰਕਾਰ ਬਨਾਉਣ ਲਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਹਣਾ ਹੋਣ ਵਾਲੀਆਂ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦਾ 10 ਕੈਂਡੀਡੇਟਾ ਨੇ ਟਿਕਟ ਲੈਣ ਲਈ ਅਰਜ਼ੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਿੱਤੀਆਂ ਹਨ, ਪੰਜਾਬ ਕਾਂਗਰਸ ਪਾਰਟੀ ਦੀ ਸਕਰੀਨਿੰਗ ਟੀਮ ਇਹਣਾ ਅਰਜ਼ੀ ਪੱਤਰਾਂ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਕੋਲ ਦਿੱਲੀ ਭੇਜ ਦਿੰਦੀ ਹੈ, ਫਿਰ ਟਿਕਟ ਮਿਲਣ ਵਾਲੇ ਕੈਂਡੀਡੇਟ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਅਪਣੀ ਮੋਹਰ ਲਗਾਕੇ ਮੰਨਜ਼ੂਰੀ ਦੇਣੀ ਹੁੰਦੀ ਹੈ, ਇਸ ਲਈ ਕਾਂਗਰਸ ਪਾਰਟੀ ਦੀ ਹਾਈਕਮਾਂਡ ਅਪਣੇ ਔਬਜਰਬਰ ਨੁਮਾਇੰਦਿਆਂ ਨੂੰ ਭੇਜ ਦੀ ਹੈ, ਕਾਂਗਰਸ ਪਾਰਟੀ ਦਾ ਟਿਕਟ ਲੈਣ ਵਾਲੇ ਕੈਂਡੀਡੇਟਾ ਨੂੰ ਉਹਨਾਂ ਦੀ ਯੋਗਤਾ ਵਾਰੇ ਪੁੱਛਣ ਲਈ, ਵੈਸੇ ਕਾਂਗਰਸ ਪਾਰਟੀ ਅਪਣੇ ਹੋਰ ਸਰਕਾਰੀ, ਅਰਦ ਸਰਕਾਰੀ, ਆਦਿ ਆਦਿ ਅਦਾਰਿਆਂ ਤੋਂ ਵੀ C I D ਕੈਂਡੀਡੇਟਾ ਵਾਰੇ ਵੀ ਲੈਂਦੀ ਰਹਿੰਦੀ ਹੈ, ਹਲਕਾ ਵਿਧਾਨ ਸਭਾ ਬਰਨਾਲਾ ਤੋਂ ਅਸੀਂ ਚਾਰ 4 ਹਿੰਦੂ ਕੈਂਡੀਡੇਟਾ ਵਿੱਚੋਂ ਨੰਬਰ 1 ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਬਾਬਾ ਬੋਹੜ ਸਾਰਿਆਂ ਨਾਲੋਂ ਪੁਰਾਣਾਂ ਸੀਨੀਅਰ ਕੱਟਰ ਟੱਕਸਾਲੀ ਵਫ਼ਾਦਾਰ  ਤੁਜਰਬੇਕਾਰ ਕਾਂਗਰਸ ਪਾਰਟੀ ਵਿੱਚ ਸਾਰਿਆਂ ਝੱਖੜ ਹਨੇਰੀਆਂ ਨੂੰ ਸਹਾਰਦਾ ਹੋਇਆ ਬ੍ਰਦਾਸ਼ਤ ਕਰਦਾ ਹੋਇਆ, ਅਪਣੀ ਖੁਦ ਦੀ ਅਤੇ ਅਪਣੇ ਪਰਿਵਾਰ ਦੀ ਜਾਣ ਦੀ ਪ੍ਰਵਾਹ ਨਾ ਕਰਦਾ ਹੋਇਆ, ਕਾਂਗਰਸ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵਲੋਂ ਖਤਰਨਾਕ ਗੁਪਤ ਮਿਸ਼ਨ *Dangerous secret mission ਵਿੱਚ ਕੰਮ ਕਰਦਾ ਰਿਹਾ ਅਤੇ ਕਾਂਗਰਸ ਪਾਰਟੀ ਨੂੰ ਬੇਪਨਾਹ ਮੁੱਹਬਤ ਕਰਨ ਵਾਲਾ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਰੱਖਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੀ ਮਾਲੀ ਹਾਲਤ ਨੂੰ ਬਹੁਤ ਸੁਦ੍ਰਿੜ ਮਜ਼ਬੂਤ ਰੱਖਣ ਵਾਲਾ ਕਾਂਗਰਸ ਪਾਰਟੀ ਦਾ ਅਤੇ ਲੋਕਾਂ ਦਾ  ਹਰਮਨ ਪਿਆਰਾ ਮੈਂ ਖੁਦ ਹਾਂ 1 ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ, 2 ਬਰਨਾਲਾ ਵਿਧਾਨ ਸਭਾ ਤੋਂ ਸਾਬਕਾ ਕੈਂਡੀਡੇਟ ਰਿਹਾ ਹਰਦੀਪ ਗੋਇਲ ਧਨੌਲਾ, 3 ਮਹੇਸ਼ ਕੁਮਾਰ ਲੋਟਾ ਜੋ ਲਗਾਤਾਰ 20 ਸਾਲਾਂ ਤੋਂ ਬਰਨਾਲਾ ਨਗਰਪਾਲਿਕਾ ਦਾ MC ਰਿਹਾ ਹੈ, 4 ਅਸ਼ੀਸ਼ ਮਿੱਤਲ IAS  ਸਪੁੱਤਰ ਸ਼੍ਰੀ ਜਗਦੀਸ਼ ਮਿੱਤਲ IPS, ਅਸੀਂ ਉਪਰਲੇ 3 ਕੈਂਡੀਡੇਟ CASTLE ਮੈਰਿਜ ਪੈਲੇਸ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕੱਠ ਹੋਇਆ ਜਿਸ ਵਿੱਚ ਕਾਂਗਰਸ ਪਾਰਟੀ ਦੇ 3 ਔਬਜਰਬਰ ਦਿੱਲੀ ਤੋਂ ਆਏ ਸਨ, ਉਹਨਾਂ ਵਿੱਚ ਇੱਕ ਔਬਜਰਬਰ ਨੇ ਸਟੇਜ ਸੰਭਾਲੀ ਬਾਕੀ 2 ਔਬਜਰਬਰ ਵੀ ਸਾਡੇ ਨਾਲ ਸਟੇਜ ਤੇ  ਲੱਗੇ ਹੋਏ ਸੋਫੀਆ ਤੇ ਬੈਠੇ ਸਨ, ਸਟੇਜ ਤੇ ਲੱਗੇ ਲਾਊਡਸਪੀਕਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨ ਲਈ ਅਤੇ ਅਪਣੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਿੱਲੀ ਵਲੋਂ ਭੇਜੇ ਗਏ ਇਹਨਾਂ ਤਿੰਨਾਂ  ਔਬਜਰਬਰਾ ਨੂੰ ਇਹ ਦੱਸਣ ਲਈ ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਅਸੀਂ ਕਿਵੇਂ ਮਜ਼ਬੂਤ ਰੱਖਿਆ ਹੈ ਅਤੇ ਕਿਵੇਂ ਮਜ਼ਬੂਤ ਰਖਦੇ ਹੋਏ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਿਵੇਂ ਕਿਵੇਂ ਕੰਮ ਕਰਾਂਗੇ ਲਈ ਸਾਨੂੰ ਸਟੇਜ ਤੋਂ ਮਾਇਕ ਤੇ ਬੋਲਣਾ ਚਾਹੀਦਾ ਹੈ, ਇਹ ਅਸੀਂ ਤਿੰਨਾਂ ਕੈਂਡੀਡੇਟਾ ਨੇ ਇੱਕਠੇ ਹੋਕੇ ਇਹਨਾਂ ਤਿੰਨਾਂ ਔਬਜਰਬਰਾ ਨੂੰ ਕਿਹਾ ਲੇਕਿਨ ਇਹਨਾਂ ਔਬਜਰਬਰਾ ਨੇ 2 ਹੀ ਕੈਂਡੀਡੇਟਾ ਹਲਕਾ ਇੰਚਾਰਜ ਬਰਨਾਲਾ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੀ ਸਟੇਜ ਤੇ ਲੱਗੇ ਲਾਊਡਸਪੀਕਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਸਾਹਮਣੇ ਬੋਲਣ ਦਿੱਤਾ, ਲੇਕਿਨ, ਸਾਨੁੰ ਸਮਾਂ ਨਹੀਂ ਦਿੱਤਾ, ਮੈਂ ਏਥੇ ਇੱਕ ਗੱਲ ਸਾਫ਼ ਕਰ ਦਿੰਦਾ ਹਾਂ ਕਿ, ਸਾਡੇ ਵਿੱਚ ਕੋਈ ਜ਼ਾਤ ਪਾਤ ਫਿਰਕਾਪ੍ਰਸਤੀ ਨਹੀਂ ਹੈ, ਮੈਂਨੂੰ ਜਾਤ ਪਾਤ ਫਿਰਕਾਪ੍ਰਸਤੀ ਦੀ ਪਹਿਲੀ ਸੱਟ 1986 ਵਿੱਚ ਲੱਗੀ ਸੀ, ਜਦੋਂ ਪੰਜਾਬ ਯੂਥ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਨਹੀਂ ਬਨਾਇਆ ਸੀ, ਮੈਨੂੰ, ਮੇਰੇ ਮੁੰਹ ਤੇ ਹੀ ਉਸ ਵਕ਼ਤ ਦੇ ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਮੁਕਲ ਵਾਸਨਿਕ ਨੇ ਮੈਨੂੰ ਇਹ ਕਿਹ ਸੀ, ਮੇਰੇ ਦੇਸ਼ ਕੇ ਕ੍ਰਮਠ ਯੋਧਾ ਨੌਜਵਾਨ ਰਮੇਸ਼ ਕੁਮਾਰ ਭਟਾਰਾ ਜੀ ਤੁਸੀਂ ਹਿੰਦੂ ਹੋ, ਕਾਂਗਰਸ ਪਾਰਟੀ ਕੀ ਹਾਈਕਮਾਂਡ ਕਿਸੇ ਸਿੱਖ ਨੌਜਵਾਨ ਨੂੰ ਪੰਜਾਬ ਯੂਥ ਕਾਂਗਰਸ ਪਾਰਟੀ ਦਾ ਪ੍ਰਧਾਨ ਬਨਾਉਣਾ ਚਾਹੁੰਦੀ ਹੈ, ਉਸ ਵਕ਼ਤ ਓਥੇ ਕੀ ਕਿ ਹੋਇਆ ਸੀ, ਇਹ ਇੱਕ ਹਕ਼ੀਕ਼ਤ ਭਰੀ ਲੰਮੀ ਸਟੋਰੀ ਹੈ, ਜਿਸ ਨੂੰ ਮੈਂ ਪਹਿਲਾਂ ਵਾਰ-ਵਾਰ ਲਿਖ ਚੁਕਿਆ ਹਾਂ ਹੁਣੇ ਜਿਹੇ ਕੁੱਝ ਸਮਾਂ ਪਹਿਲਾਂ ਹੀ ਆਏ ਕਿਹ ਲਵੋ ਕਿ, ਚਾਰ ਦਿਨ ਪਹਿਲਾਂ ਹੀ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੂੰ ਹਟਾਉਣ ਤੋਂ ਬਾਅਦ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਨਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਰਤਮਾਨ ਮੌਜੂਦਾ 77 MLA ਆਂ ਵਿੱਚੋਂ 44 MLA ਆਂ ਨੇ ਸ਼੍ਰੀ ਸੁਨੀਲ ਜਾਖੜ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ ਕਿ, ਪੰਜਾਬ ਦਾ ਮੁੱਖ ਮੰਤਰੀ ਸੁਨੀਲ ਜਾਖੜ ਨੂੰ ਬਨਾਇਆ ਜਾਵੇ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਵਿੱਚ ਬੈਠੀ ਪੰਜਾਬ ਦੇ ਹਿੰਦੂਆਂ ਦੀ ਕਾਤਲ ਨੇਤ੍ਰੀ ਅੰਬੀਕਾ ਸੋਨੀ ਨੇ ਸ਼ਰੇਆਮ ਦੇਸ਼ ਦੇ ਟੇਲੀਵਿਜਨ ਚੈਨਲਾਂ ਤੇ ਬੋਲਕੇ  ਕਾਂਗਰਸ ਪਾਰਟੀ ਦੀ ਹਾਈਕਮਾਂਡ  ਨੂੰ ਗੱਲਤ ਸਲਾਹ ਮਸ਼ਵਰਾ ਦੇਕੇ ਫਿਰਕਾਪ੍ਰਸਤੀ ਦੀ ਇਹ ਜ਼ਹਿਰ ਘੋਲੀ ਸੀ ਇਹ ਕਿਹਕੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣੇਂ, ਹਿੰਦੂ ਨਹੀਂ, ਮੈਂ ਇਹ ਦਾਵੇ ਨਾਲ ਕਹਿੰਦਾ ਹਾਂ, ਕਿ, ਪੰਜਾਬ ਵਿੱਚ ਫਿਰਕਾਪ੍ਰਸਤੀ ਦੀ ਇਹ  ਦਲੀਲ ਗੱਲ਼ਤ ਹੈ ਦੁੱਖ ਦਾਈ ਹੈ ਬਹੁਤ ਬਹੁਤ ਖਤਰਨਾਕ ਹੈ, ਚੰਗਾ ਭਾਈ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ ✍️ ਪਰਮਿੰਦਰ ਸਿੰਘ ਬਲ

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ — ਸਾਡੇ ਪੰਜਾਬੀ ਵੋਟਰ ਤਾਂ ਸਾਊ ਹੀ ਗਿਣੇ ਜਾਂਦੇ ਹਨ। ਅਸਲ ਚਿਹਰਾ ਤਾਂ ਲੰਬਰਦਾਰ ਆਗੂ ਹੀ ਹੁੰਦੇ ਹਨ , ਜੋ ਅਹਿਲ /ਨਾਅਹਿਲ ਦੀ ਪਛਾਣ ਬਣਦੇ ਹਨ । ਪੰਜਾਬ ਵਿੱਚ ਹੋਣ ਜਾ ਰਹੀਆਂ 2022 ਦੀਆਂ ਚੋਣਾਂ ਵਿੱਚ ਇਕ ਨਵਾਂ ਪਾਰਟੀ ਸੰਗਠਨ ਮੈਦਾਨ ਵਿੱਚ ਆਇਆ - ਜਿਵੇਂ ਕੁਝ ਦਿਨ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਬੀ ਜੇ ਪੀ ਨਾਲ ਗਠਜੋੜ ਐਲਾਨਿਆ ਸੀ , ਹੁਣ ਇਸੇ ਜੁਟ ਵਿੱਚ ਅਕਾਲੀ ਆਗੂ ਸੁੱਖਦੇਵ ਸਿੰਘ ਢੀੰਡਸਾ ਨੇ ਸੰਯੁਕਤ ਅਕਾਲੀ ਦਲ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਹੈ । ਇਸ ਨਵੇਂ ਗਠਜੋੜ ਵਿੱਚ ਇਹ ਉਪਰੋਕਤ ਤਿੰਨ ਧਿਰਾਂ ਹਨ ।ਇਸ ਦੇ ਇਲਾਵਾ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਪਾਰਟੀ  , ਕੈਪਟਨ ਤੋ ਅਲੱਗ ਹੋਏ ਸ.ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਦੀ ਕਾਂਗਰਸ ਪਾਰਟੀ ਅਤੇ ਚੌਥੇ ਬੀ ਜੇ ਪੀ ਨਾਲ ਨੌਂਹ- ਮਾਸ ਦੇ ਰਿਸ਼ਤੇ ਤੇ ਪਲਣ ਵਾਲਾ ਬਾਦਲ ਦਲ  ਜਿਨਾਂ ਨੇ ਦੱਸ ਸਾਲ ਦੀ ਸੱਤਾ ਦੌਰਾਨ  ਆਪਣੇ ਪਰਵਾਰ ਦੇ ਹੀ ਨੂੰਹ-ਮਾਸ ਨੂੰ ਹੀ ਮੋਟੇ ਤਾਜ਼ੇ ਅਤੇ ਪਲਦੇ ਰੱਖਿਆ ਸੀ। ਇਹਨਾਂ ਵਿੱਚੋਂ ਕਿਸੇ ਨੂੰ ਭਰਵੇਂ ਪੱਖ ਦਾ ਦੱਸਣਾ ਤਾਂ ਪੰਜਾਬ ਦੇ ਵੋਟਰਾਂ ਤੇ ਹੀ ਨਿਰਭਰ ਕਰੇਗਾ   , ਪਰੰਤੂ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਨਾਲ ਇਹ  ਚਾਰੇ ਪਾਰਟੀਆਂ ਦੇ  ਨਾਲ ਕਈ ਖਾਸ ਸਵਾਲ ਭੀ ਬੱਝੇ ਹੋਏ ਹਨ । ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ - ਜੋ ਤਿਹਾੜ ਜੇਲ ਵਿੱਚ ਬੰਦ ਹੈ , ਉਸ ਬਾਰੇ ਦਿੱਲੀ ਸਰਕਾਰ ਅਤੇ ਕੇਜਰੀਵਾਲ ਬਿਲਕੁਲ ਚੁੱਪ ਹੈ, ਜਦਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਇਸ ਰਿਹਾਈ ਬਾਰੇ ਹਰੀ ਝੰਡੀ ਦੇ ਚੁੱਕੀ ਹੈ । ਕਾਂਗਰਸ ਤਾਂ ਇਸ ਮੁੱਦੇ ਤੇ ਗੱਲ ਕਰਨੋਂ ਵੀ ਅਸਮਰਥ ਲੱਗ ਰਹੀ ਹੈ ਕਿਉਂ ਕਿ ਉਹ ਤਾਂ ਸ਼ਾਇਦ ਨੈਸ਼ਨਲ ਕਮੇਟੀ ਵਿੱਚ ਜਗਦੀਸ਼ ਟਾਈਟਲਰ ਨੂੰ ਕਾਇਮ ਰੱਖਣਾ , ਆਪਣੀ ਤੇ ਸ਼ਾਇਦ ਕਾਂਗਰਸੀ ਸੋਭਾ ਗਿਣ ਰਹੇ ਹਨ ! ਵੈਸੇ ਵੀ ਸ. ਚੰਨੀ ਦੇ ਸਾਥੀ ਸਿਧੂ ਸਾਹਿਬ ਜਿਸ ਕਿਸੇ ਨੂੰ ਖੁਦ  ਬਾਪ ਕਹਿ ਲੈੰਦੇ ਹਨ , ਉਸ ਨੂੰ ਹੀ  ਝੁਠਲਾਉਣ ਲਈ , ਰਿਸ਼ਤਾ ਫਿਰ ਤੋਂ ਦਰੁਸਤ ਕਰਨ ਲਈ ਆਪਣੇ ਹੀ ਰਚੇ ਹੋਏ  “ਚੱਕਰ-ਵਿਯੂ “ ਦੁਆਲੇ ਇਕ ਮਨੋਰੰਜਨ ਖੜਾ ਕਰ ਲੈੰਦੇ ਹਨ । ਭਾਵੇ ਇਸ ਰਿਸ਼ਤੇ ਵਿੱਚ  ਮਨਮੋਹਨ ਸਿੰਘ ਜੀ ਹੋਣ ਜਾਂ ਕੈਪਟਨ ਸਾਹਿਬ , ਅਜਿਹੇ  ਕਲਾਕਾਰ ਨੂੰ ਕੀ ਅਰਥ ਹਨ , ਰਿਸ਼ਤਿਆਂ ਬਾਰੇ ਜਦੋਂ ਸਤਿਕਾਰ ਵਜੋਂ ਕਦਰ ਨਾ ਕਰ ਸਕਣ ।, ਇਕ ਮਨੋਰੰਜਨ ਸਮਝ ਕੇ ਇਹੀ ਸ਼ੁਗਲ ਜਾਰੀ ਰੱਖੇ ਕਿ ਮਾਰੋ “ਤਾੜੀ” !ਤਦ ਵੋਟਰ ਹੀ ਸਿਆਣੇ ਬਣਨ ਅਤੇ  ਅਜਿਹੇ ਸ਼ੁਗਲ ਤੋਂ ਆਪਣਾ  ਭਵਿੱਖ ਕਿਵੇਂ ਸੁਰੱਖਿਅਤ ਰੱਖਣਾ ਹੈ? ਬਾਦਲ ਪਰਿਵਾਰ ਨੇ ਨੌਹ-ਮਾਸ ਦੇ ਰਿਸ਼ਤੇ ਰਾਹੀ ਜਿਸ ਢੰਗ ਨਾਲ ਗੁਮਰਾਹ ਕੀਤਾ , ਪੰਜਾਬ ਵਿਚਲੀ ਬੀ ਜੇ ਪੀ ਸ਼ਾਇਦ ਸਾਰਾ ਸਮਾਂ ਨਾਲ ਰਹਿਕੇ ਬਾਦਲ ਜਾਲ ਤੋਂ ਤੋਬਾ ਕਰਕੇ ਨਵੇਂ ਫੈਸਲੇ ਅਨੁਸਾਰ ਅੱਗੇ ਆਏ ਹਨ । ਹੁਣ ਬਸਪਾ ਅਥਵਾ ਮਾਇਆਵਤੀ ਇਸ ਬਾਦਲ- ਗਠਜੋੜ ਵਿੱਚੋਂ ਕੀ ਸੁਪਨਾ ਪੂਰਾ ਕਰੇਗੀ , ਉਹ ਦੇਖਣਾ ਅਜੇ ਬਾਕੀ  ਹੈ , “ਪ੍ਰਤੱਖ ਨੂੰ ਪ੍ਰਮਾਣ ਕੀ” ।ਬਾਦਲ ਦਲ ਇਸ ਨੂੰ ਵੀ ਨੌਹ ਮਾਸ ਦਾ ਰਿਸ਼ਤਾ ਦੱਸ ਕੇ ਚੋਣ ਗੱਡੇ ਨੂੰ ਵਾਂਗ ਕੇ ਕੀ ਵੋਟਰਾਂ ਵਿੱਚ ਤੋਰ ਲਵੇਗਾ ? ਵੈਸੇ ਜੇ ਕੁਝ ਪਲੇ ਨਾ ਪਿਆ ਤਦ ਦੋਸ਼ ਮਾਇਆਵਤੀ ਦਾ ਹੋਵੇਗਾ , ਕਿ ਬੀਬਾ ਜੀ ਇਹਨਾਂ ਦੇ ਦੱਸ ਸਾਲਾ ਰਾਜ ਦੀ ਦਾਸਤਾਨ ਤੋਂ ਤੂੰ ਕਿਉਂ ਅਣਜਾਣ ਰਹੀ ?। ਆਉ ਪੇਸ਼ ਹੈ ਇਕ ਉਹ ਧਿਰ ਜਿਸ ਦਾ ਜ਼ਿਕਰ ਸ਼ੁਰੂ ਵਿੱਚ ਕੀਤਾ ਹੈ “ਕੈਪਟਨ - ਬੀ ਜੇ ਪੀ ਅਤੇ ਸੰਯੁਕਤ ਅਕਾਲੀ ਦਲ “  ਸ਼ਾਇਦ ਇਹ ਪੰਜਾਬ ਦੀਆਂ 2022 ਦੀਆਂ ਚੋਣਾਂ ਵਿੱਚ ਅਹਿਮ ਪਾਰਟੀ ਦੀ ਦਿਖ ਬਣ ਜਾਵੇ , ਸਹੀ ਲੱਛਣ ਦਿਖਾਈ ਦੇ ਰਹੇ ਹਨ । ਕੈਪਟਨ ਦੀ ਕਾਂਗਰਸੀ ਸ਼ਾਖ ਕਮਜ਼ੋਰ ਨਹੀਂ ਹੋਈ , ਸਗੋਂ ਸਿਧੂ ਸਾਹਬ ਦੀ ਤਾੜੀ, ਵਤੀਰਾ ਸਰਦਾਰ ਚੰਨੀ ਨੂੰ ਕਮਜ਼ੋਰ ਅਤੇ ਕੈਪਟਨ ਨੂੰ ਮਜ਼ਬੂਤ ਕਰ ਰਿਹਾ ਹੈ । ਕਾਂਗਰਸ ਵਿੱਚ ਇਸ ਕਿਸਮ ਦੀ ਭੰਨ ਤੋੜ ਦੇਖੀ ਜਾ ਰਹੀ ਹੈ । ਕਿਸਾਨ ਮੋਰਚੇ ਦੇ ਸ਼ੁਰੂ ਤੋਂ ਤਿੰਨੇ ਕਾਨੂੰਨਾਂ ਦੀ ਵਾਪਸੀ ਤੱਕ ਦਾ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਬੀ ਜੇ ਪੀ ਦਾ ਵੀ ਖੁਦ ਦਾ ਦਾਅਵਾ ਹੋਵੇਗਾ ਕਿ “ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ “ ਮੌਕੇ ਉਹਨਾਂ  ਤਿੰਨੇ ਕਿਸਾਨੀ ਕਾਨੂੰਨ ਵਾਪਸ ਲੈਕੇ  ਇਕ ਸੱਦ ਭਾਵਨਾ ਵਾਲਾ ਸ਼ੁਭ ਕੰਮ ਕੀਤਾ ਹੈ ,  ਇਹ ਭੀ ਗੱਲ ਸਾਹਮਣੇ ਆਵੇਗੀ ਕਿ ਬਾਦਲ ਦਲ ਨੇ ਬੀਬੀ ਹਰਸਿਮਰਤ ਕੌਰ ਰਾਹੀ , ਕਿਸਾਨੀ ਕਾਨੂੰਨ ਦੇ ਹੱਕ ਵਿੱਚ ਵੋਟ ਪਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗੁਮਰਾਹ ਕੀਤਾ ਸੀ ।ਇਸ ਕੈਪਟਨ , ਬੀ ਜੇ ਪੀ ਨਾਲ ਜੋ ਸਿੱਖ ਧਿਰ ਸੰਯੁਕਤ ਅਕਾਲੀ ਦਲ ਹੈ , ਫੈਸਲਾਕੁਨ ਧਿਰ ਕਹੀ ਜਾ ਸਕਦੀ ਹੈ । ਕਿਉਂਕਿ ਜੋ ਸਿੱਖ ਵੋਟਰ ਹੈ ਉਸ ਦੀ ਨੁਮਾਇੰਦਗੀ ਹਮੇਸ਼ਾ ਅਕਾਲੀ ਦਲ ਹੀ ਰਿਹਾ ਹੈ। ਵੈਸੇ ਵੀ ਬਾਦਲ ਪਰਵਾਰ ਤੋ ਵੱਖ ਹੋ ਕੇ ਸਿੱਖਾਂ ਵਿੱਚ ਜੱਥੇਬੰਦਕ ਹੋਣਾ , ਸਿੱਖ ਪੰਥ ਲਈ ਲੋੜੀਂਦਾ ਅਤੇ ਸਹੀ ਹੈ । ਇਸ ਅਕਾਲੀ ਦਲ ਦੇ ਆਗੂ ਸ. ਸੁੱਖਦੇਵ 
ਸਿੰਘ ਢੀਡਸਾ ਅਤੇ ਸ. ਬਰਹਮਪੁਰਾ ਇਸ ਭੇਦ ਤੋਂ ਭਲੀ ਭਾਂਤ ਜਾਣੂ ਹਨ ਕਿ ਬਾਦਲ ਦਲ ਨੇ ਸਿਰਫ਼ ਆਪਣਾ ਪਰਵਾਰ ਪਾਲਣ ਲਈ ਹੀ ਮਕਸਦ ਬਣਾ ਰੱਖਿਆ ਸੀ। ————ਪਰਮਿੰਦਰ ਸਿੰਘ ਬਲ , ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ ।

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ  ✍️. ਸ਼ਿਵਨਾਥ ਦਰਦੀ

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ 

   'ਪੰਜਾਬ ਦਾ ਪੁੱਤ' , 'ਗਰੀਬਾਂ ਦਾ ਮਸੀਹਾ' , 'ਮੁਕਤੀਦਾਤਾ , 'ਅਸਲ ਹੀਰੋ', ਹੋਰ ਅਜਿਹੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਬਾਲੀਵੁੱਡ ਅਭਿਨੇਤਾ , 'ਸੋਨੂੰ ਸੂਦ' ਨੂੰ  । ਪੰਜਾਬ ਦੇ , ਬਹੁਤ ਸਾਰੇ ਅਭਿਨੇਤਾ ਨੇ , ਬਾਲੀਵੁੱਡ ਅਭਿਨੈ ਕਰ ਵਾਹ ਵਾਹ ਖੱਟੀ ਹੋਵੇਗੀ । ਪਰ 'ਸੋਨੂੰ ਸੂਦ' ਨੇ , ਅਸਲ ਲੋਕਾਂ ਦਾ ਹੀਰੋ ਬਣ ਦਿਖਾਇਆ । ਜਿਥੇ ਕਿਤੇ ਵੀ , ਸੋਨੂੰ ਸੂਦ ਦੀ ਜ਼ਰੂਰਤ ਹੁੰਦੀ ਹੈ , ਮਸੀਹਾ ਬਣ ਖੜ੍ਹਾ ਹੋ ਜਾਂਦਾ ਹੈ । ਦੇਸ਼ ਦਾ 'ਆਂਧਰਾ ਪ੍ਰਦੇਸ਼' ਹੋਵੇ , ਜਾਂ ਫਿਰ 'ਤਾਮਿਲਨਾਡੂ' , ਜਿਥੇ ਕਿਤੇ ਵੀ ਲੋੜਵੰਦ ਦੀ ਆਵਾਜ਼ , 'ਸੋਨੂੰ ਸੂਦ' ਦੇ ਕੰਨਾਂ ਚ , ਪੈਂਦੀ , 'ਸੋਨੂੰ ਸੂਦ' ,ਆਪ ਜਾਂ 'ਸੂਦ ਚੈਰੀਟੇਬਲ ਟੀਮ' ਪਹੁੰਚ ਜਾਂਦੀ ।

               'ਕਰੋਨਾ ਕਾਲ' ਸਮੇਂ , ਜਦੋਂ ਲੋਕ ਘਰਾਂ ਵਿਚ ਬੰਦ ਸਨ । ਉਸ 'ਸੋਨੂੰ ਸੂਦ' ਆਪ ਤੇ ਏਨਾਂ ਦੀ 'ਚੈਰੀਟੇਬਲ ਟੀਮ' ਨੇ , ਭੁੱਖੇ ਪਿਆਸੇ , ਲੋਕਾਂ ਦੀ ਸਾਰ ਲਈ । ਲੋਕਾਂ ਨੂੰ ਘਰਾਂ ਤੱਕ ਪਹੁਚਾਉਣ ਦਾ , ਮਰੀਜ਼ਾਂ ਨੂੰ ਦਵਾਈਆਂ , ਆਕਸੀਜਨ , ਐਂਬੂਲੈਂਸਾਂ , ਆਈ ਸੀ ਯੂ ਬੈੱਡ ,ਵੈਟੀਲੇਟਰ , ਇਥੋਂ ਤੱਕ ਕਿ ਓਨਾਂ ਸੰਸਕਾਰ ਦਾ ਪ੍ਰਬੰਧ ਕੀਤਾ । ਜੋ ਕੰਮ ਸਰਕਾਰ ਦੇ , ਓਹ ਬਹੁਤ , ਸਾਰੇ ਕੰਮ 'ਸੋਨੂੰ ਸੂਦ' ਦੀ 'ਚੈਰੀਟੇਬਲ ਟੀਮ' ਨੇ ਕੀਤੇ । ਓਨਾਂ 'ਅਸਲ ਹੀਰੋ' ਦਾ ਅਭਿਨੈ ਕੀਤਾ । ਵਿਦੇਸ਼ਾਂ ਚ ਫਸੇ ਲੋਕਾਂ ਨੂੰ ਵੀ 'ਸੋਨੂੰ ਸੂਦ' ਦੇਸ਼ ਪਹੁੰਚਾਇਆ । ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਜੰਮਪਲ ਬਾਲੀਵੁੱਡ ਸਟਾਰ 'ਸੋਨੂੰ ਸੂਦ' ਲਈ , ਨਾ ਤਾਂ 'ਕੇਂਦਰ ਸਰਕਾਰ' ਨੇ , ਨਾ ਹੀ 'ਪੰਜਾਬ ਸਰਕਾਰ' ਨੇ ਸਨਮਾਨ ਰੱਖਿਆ । ਅੱਜ ਦੀ ਨੌਜਵਾਨ ਪੀੜ੍ਹੀ ਲਈ , 'ਸੋਨੂੰ ਸੂਦ' ਰਾਹ ਦਸੇਰਾ ਹਨ । 

     30 ਜੁਲਾਈ 1973 ਨੂੰ ਪੰਜਾਬ ਦੇ ਜ਼ਿਲ੍ਹਾ 'ਮੋਗਾ' ਦੇ , 'ਸ੍ਰੀ ਸ਼ਕਤੀ ਸੂਦ' ਦੇ ਘਰ , ਮਾਤਾ ਪ੍ਰਫੈਸਰ 'ਸਰੋਜ ਸੂਦ' ਜੀ ਕੁੱਖੋਂ ਜਨਮ ਲਿਆ । ਜਨਮ ਤੋਂ ਬਾਅਦ , ਓਨਾਂ ਪੜਾਈ ਨਾਗਪੁਰ ਵਿਚ ਪੂਰੀ ਕੀਤੀ । ਆਪਣੀ 'ਇੰਜਨੀਅਰ ਦੀ ਪੜ੍ਹਾਈ ਖ਼ਤਮ ਕਰਨ ਬਾਅਦ , ਓਨਾਂ 'ਮਾਡਲਿੰਗ' ਵੱਲ ਪੈਰ ਧਰਿਆ । ਸੋਨੂੰ ਸੂਦ , 'ਮਿਸਟਰ ਇੰਡੀਆ' ਵਿੱਚ 'ਮੁਕਾਬਲੇਬਾਜ਼' ਰਹੇ ।

      ਸੋਨੂੰ ਸੂਦ ਨੇ , ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ । 'ਸਾਊਥ' ਦੀਆਂ ਫਿਲਮਾਂ ਕਰਦੇ , 'ਸੋਨੂੰ ਸੂਦ' ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਸ਼ਹੀਦੇ ਏ ਆਜ਼ਮ' ਚ , 'ਸ਼ਹੀਦ ਭਗਤ ਸਿੰਘ' ਦਾ ਅਭਿਨੈ ਕਰ , ਦਰਸ਼ਕਾਂ ਦੇ ਦਿਲ ਤੇ ਛਾਪ ਛੱਡੀ । ਇਸ ਤੋਂ ਬਹੁਤ ਸਾਰੀਆਂ ਫਿਲਮਾਂ ਕਰ , ਨਾਮਣਾ ਖੱਟਿਆ , ਆਪਣੀ ਵੱਖਰੀ ਛਾਪ ਛੱਡੀ । ਹਰ ਕਿਰਦਾਰ ਨੂੰ , ਦਿਲੋਂ ਨਿਭਾ ਦਰਸ਼ਕਾਂ ਦਾ , "ਮਣਾਂ ਮੂੰਹੀਂ ਪਿਆਰ ਲਿਆਂ" । '2010' ਵਿਚ ਰੀਲੀਜ਼ ਹੋਈ , ਫਿਲਮ 'ਦਬੰਗ' ਚ, ਨੈਗੇਟਿਵ ਕਿਰਦਾਰ ਅਦਾ ਕਰ , 'ਆਈਫਾ ਅਵਾਰਡ' ਹਾਸਲ ਕੀਤਾ । ਸੋਨੂੰ ਸੂਦ , ਬਾਲੀਵੁੱਡ , ਟਾਲੀਵੁੱਡ ,ਕਾਲੀਵੁੱਡ ਤਿੰਨਾਂ ਚ ਕੰਮ ਕਰ ਚੁੱਕੇ ਹਨ । 'ਸੋਨੂੰ ਸੂਦ' ਨੇ , ਆਪਣੇ ਕੈਰੀਅਰ ਦੌਰਾਨ , ਤਾਮਿਲ , ਤੇਗਲੂ , ਕੰਨੜ, ਹਿੰਦੀ ਤੇ ਪੰਜਾਬੀ ਆਦਿ ਭਾਸ਼ਾਵਾਂ ਚ , ਫਿਲਮਾਂ ਕੀਤੀਆਂ ।

    ਬਾਲੀਵੁੱਡ ਸਟਾਰ 'ਸੋਨੂੰ ਸੂਦ' ਦਾ ਵਿਆਹ 1996 ਵਿਚ 'ਸੋਨਾਲੀ' ਨਾਲ ਹੋਇਆ । 'ਸੋਨੂੰ ਸੂਦ' ਦੀ ਪਤਨੀ 'ਸੋਨਾਲੀ' 'ਲਾਈਮਲਾਈਟ' ਤੋਂ ਦੂਰ ਰਹਿੰਦੀ ਹੈ । ਪਰ ਕਈ ਵਾਰ ਉਹ 'ਸੋਨੂੰ ਸੂਦ' ਨਾਲ ਈਵੈਂਟ ਚ , ਨਜ਼ਰ ਆ ਚੁੱਕੀ ਹੈ । 'ਸੋਨੂੰ ਸੂਦ' ਤੇ ਸੋਨਾਲੀ ਦੇ ਦੋ ਬੇਟੇ 'ਇਸ਼ਾਂਤ' ਤੇ 'ਅਯਾਨ ਸੂਦ'  ਹਨ । ਜੋ ਅੱਜਕਲ੍ਹ ਮੁੰਬਈ ਵਿਚ ਰਹਿ ਰਹੇ ਹਨ । ਸੋਨੂੰ ਸੂਦ ਦੀ ਵੱਡੀ ਭੈਣ 'ਮੋਨਿਕਾ ਸ਼ਰਮਾ' 'ਅਮਰੀਕਾ' ਤੇ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਵਿੱਚ ਰਹਿੰਦੇ ਹਨ ।

   2022 ਦੀਆਂ , ਵਿਧਾਨ ਸਭਾ ਚੋਣਾਂ ਵਿੱਚ , 'ਸੋਨੂੰ ਸੂਦ' ਦੀ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਜ਼ਿਲ੍ਹੇ ਤੋਂ ਚੋਣ ਲੜਨਗੇ । ਇੱਕ ਪ੍ਰੈਸ ਕਾਨਫਰੰਸ ਦੌਰਾਨ 'ਸੋਨੂੰ ਸੂਦ' ਤੇ ਓਨਾਂ ਦੀ ਛੋਟੀ ਭੈਣ 'ਮਾਲਵਿਕਾ' ਨੇ ਦੱਸਿਆ, ਇਹ ਚੋਣਾਂ , "ਲੋਕਾਂ ਦੀ ਸੇਵਾ ਲੜ ਰਹੇ ਹਾਂ" । ਪੱਤਰਕਾਰਾਂ ਨੇ 'ਸੋਨੂੰ ਸੂਦ' ਨੂੰ ਸਵਾਲ ਕੀਤਾ । ਤੁਸੀਂ ਕਿਉਂ ਨਹੀਂ ,ਚੋਣ ਲੜ ਰਹੇ ? ਓਨਾਂ ਕਿਹਾ , ਹਾਲੇ ਮੇਰਾ ਫ਼ਿਲਮਾਂ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ । ਅਸੀਂ ਕਿਸੇ ਦੇ ਵਿਰੋਧੀ ਨਹੀਂ , ਮੇਰੀ ਛੋਟੀ ਭੈਣ 'ਮਾਲਵਿਕਾ' ਰਾਜਨੀਤੀ ਆ ਕੇ , ਲੋਕ ਸੇਵਾ ਕਰਨਾ ਚਾਹੁੰਦੀ ਹੈ । 

   ਪਰ ਲੋਕ 'ਸੋਨੂੰ ਸੂਦ' 'ਪ੍ਰਧਾਨ ਮੰਤਰੀ' ਦੇ ਰੂਪ ਚ ਦੇਖਣਾ ਚਾਹੁੰਦੇ ਹਨ । ਬਹੁਤ ਸਾਰੇ 'ਐਪਸ' ਤੇ ਇਹੋ ਅਵਾਜ਼ ਹੈ । ਪੂਰੇ ਦੇਸ਼ ਦੀਆਂ ਦੁਆਵਾਂ 'ਸੋਨੂੰ ਸੂਦ' ਨਾਲ ਹੈ । 'ਸੋਨੂੰ ਸੂਦ' 'ਲੋਕਾਂ ਦਾ ਮਸੀਹਾ' ਬਣ ਨਾਲ-ਨਾਲ ਚਲਦਾ ਰਹੇ । 

                                           ਸ਼ਿਵਨਾਥ ਦਰਦੀ

                                  ਸੰਪਰਕ :- 9855155392

ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ ✍️. ਸਲੇਮਪੁਰੀ ਦੀ ਚੂੰਢੀ

 ਦੇਸ਼ ਦੇ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਵਿਚ ਵੀ ਅਗਲੇ ਸਾਲ 2022 ਵਿਚ ਵਿਧਾਨ-ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਤੱਤਪਰ ਹੈ, ਉਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੇ ਨਾਂ ਹੇਠ ਤਰ੍ਹਾਂ ਤਰ੍ਹਾਂ ਦੇ ਨਾਟਕ ਖੇਡ ਕੇ ਭਰਮਾਉਣ ਲਈ ਇਕ ਦੂਜੇ ਨੂੰ ਫਾਡੀ ਰੱਖਣ ਵਿਚ ਲੱਗੇ ਹੋਏ ਹਨ । ਅਸਲ ਵਿਚ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚੋਣਾਂ ਦੌਰਾਨ ਜਿਹੜੀ ਸਿਆਸੀ ਪਾਰਟੀ ਵਧੀਆ ਨਾਟਕ ਖੇਡ ਕੇ ਲੋਕਾਂ ਨੂੰ ਖੁਸ਼ ਕਰਨ ਵਿਚ ਸਫਲ ਹੋ ਜਾਂਦੀ ਹੈ, ਉਹ ਰਾਜ-ਸੱਤਾ ਹਾਸਲ ਕਰਨ ਵਿਚ ਸਫਲ ਹੋ ਜਾਂਦੀ ਹੈ। ਇਸ ਵਾਰ ਪੰਜਾਬ ਚੋਣਾਂ ਦਾ ਸਮੀਕਰਨ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਮੇ ਸਮੇਂ ਤੋਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਖਰਾ ਦਲ ਬਣਾ ਕੇ ਚੱਲ ਰਹੇ ਹਨ ਜਦ ਕਿ ਇਸੇ ਤਰ੍ਹਾਂ ਰਾਜਸੱਤਾ 'ਤੇ ਕਾਬਜ ਕਾਂਗਰਸ ਨੇ ਸਾਲ 2017 ਦੌਰਾਨ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਜਿੱਤ ਕੇ ਮੀਲ ਪੱਥਰ ਕਾਇਮ ਕੀਤਾ ਸੀ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਚੁੱਕੇ ਹਨ, ਉਧਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਜਪਾ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਆਮ ਆਦਮੀ ਪਾਰਟੀ ਦੀ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਬਣੀ, ਜਿਸ ਕਰਕੇ ਇਹ ਪਾਰਟੀ ਆਪਣੇ ਰਾਜ ਦਾ ਦਿੱਲੀ ਮਾਡਲ ਵਿਖਾਕੇ ਚੋਣ ਮੈਦਾਨ ਵਿਚ ਹੈ। ਦੇਸ਼ ਵਿਚ ਚੱਲੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੀ ਸਿਆਸਤ ਦਾ ਸੁਆਦ ਚੱਖਣ ਲਈ ਵਿਉਂਤਬੰਦੀ ਕਰਨ ਲਈ ਤਿਆਰ ਹੋ ਗਈਆਂ ਹਨ, ਜਦ ਕਿ ਇਸ ਤੋਂ ਪਹਿਲਾਂ ਕਦੀ ਵੀ ਕਿਸਾਨਾਂ ਨੇ ਆਪਣੀ ਕੋਈ ਸਿਆਸੀ ਪਾਰਟੀ ਬਣਾ ਕੇ ਚੋਣਾਂ ਵਲ ਰੁਖ ਨਹੀਂ ਕੀਤਾ।
ਸ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਦਾ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਏ ਜਾਣ ਪਿੱਛੋਂ ਪੰਜਾਬ ਕਾਂਗਰਸ ਅੰਦਰ ਨਵੇਂ ਸਮੀਕਰਨ ਬਣ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਨਾਲ ਸਬੰਧਿਤ ਕੁਝ ਮੰਤਰੀਆਂ ਅਤੇ ਕੁਝ ਵਿਧਾਇਕਾਂ ਦਾ ਭਾਜਪਾ ਦੇ ਫੁੱਲ ਉਪਰ ਉੱਡ ਕੇ ਬੈਠਣ ਸਬੰਧੀ ਵੀ ਚਰਚੇ ਜੋਰਾਂ 'ਤੇ ਹਨ ਅਤੇ ਜੇਕਰ ਇਹ ਚਰਚੇ ਸੱਚ ਹੋ ਨਿਬੜੇ ਤਾਂ ਪੰਜਾਬ ਸਿਆਸਤ ਦੇ ਸਮੀਕਰਨ ਹੋਰ ਬਦਲ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਝ ਇਹ ਗੱਲ 16 ਆਨੇ ਸੱਚ ਹੈ ਕਿ ਸਿਆਸਤ ਵਿਚ ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਪੱਕਾ ਦੁਸ਼ਮਣ ਹੁੰਦਾ ਹੈ, ਸਿਆਸੀ ਆਗੂਆਂ ਦਾ ਸਿਰਫ ਤੇ ਸਿਰਫ ਇਕੋ-ਇਕ ਉਦੇਸ਼ ਹੁੰਦਾ ਹੈ ਕਿ ਕੁਰਸੀ ਕਿਵੇਂ ਹਥਿਆਉਣੀ ਹੈ? ਸਿਆਸੀ ਆਗੂਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਹਾਲਾਂਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਕਥਨ ਹੈ ਕਿ, 'ਰਾਜਨੀਤੀ ਇੱਕ ਅਜਿਹੀ ਚਾਬੀ ਹੈ, ਜਿਥੋਂ ਹਰ ਇਕ ਜਿੰਦਰਾ ਖੁੱਲ੍ਹਦਾ ਹੈ।' ਪਰ ਇਸ ਵੇਲੇ ਸਾਡੇ ਦੇਸ਼ ਦੀ ਰਾਜਨੀਤੀ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ। 
 ਇਸ ਵੇਲੇ ਪੰਜਾਬ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਜੋ ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ ਤਾਂ ਚੋਣਾਂ ਦੇ ਨਤੀਜੇ ਵੀ ਹੈਰਾਨੀਜਨਕ ਹੋਣਗੇ।  ਸਿਆਸੀ ਪਾਰਟੀਆਂ ਵਲੋਂ ਪਹਿਲਾਂ ਦੀ ਤਰ੍ਹਾਂ ਆਪੋ-ਆਪਣੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਤੋੜਨ - ਜੋੜਨ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਜਿਹੜੇ ਆਗੂ ਆਪਣੀਆਂ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਨਰਾਜ ਹਨ ਜਾਂ ਜਿਹੜੇ ਆਗੂਆਂ ਦਾ ਸਿਰਫ ਇਕ ਨੁਕਾਤੀ ਪ੍ਰੋਗਰਾਮ ਹੈ ਕਿ, ਉਨ੍ਹਾਂ ਨੂੰ ਸਿਰਫ ਤੇ ਸਿਰਫ ਕੁਰਸੀ ਚਾਹੀਦੀ ਹੈ, ਡੱਡੂਆਂ ਵਾਂਗ ਟਪੂਸੀ ਮਾਰਕੇ ਇੱਕ ਦੂਜੇ ਦੀ ਝੋਲੀ ਵਿਚ ਜਾ ਰਹੇ ਹਨ।
 ਇਸ ਵੇਲੇ ਪੰਜਾਬ ਦੀ ਸਮੁੱਚੀ ਸਿਆਸਤ ਵਿਚ ਭੁਚਾਲ ਆਇਆ ਹੋਇਆ ਹੈ ਜਦ ਕਿ ਪੰਜਾਬ ਇਸ ਵੇਲੇ ਸਿਆਸਤ ਲਈ ਇਕ ਅਦਭੁੱਤ ਪ੍ਰਯੋਗਸ਼ਾਲਾ ਬਣ ਰਿਹਾ ਹੈ, ਜਿਸ ਵਿਚ ਸ਼ਾਇਦ ਪਹਿਲੀ ਵਾਰੀ ਸਿਆਸਤ ਉਪਰ ਨਵੇਂ ਨਵੇਂ ਤਜਰਬਿਆਂ  ਦਾ ਦੌਰ ਚੱਲ ਰਿਹਾ। 
ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਹਰ ਰੋਜ ਕੋਈ ਨਾ ਕੋਈ ਨਵਾਂ ਐਲਾਨ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਸਿਆਸੀ ਪਾਰਟੀ ਦੇ ਆਗੂਆਂ ਵਲੋਂ ਇੱਕ ਮਦਾਰੀ ਦੀ ਤਰ੍ਹਾਂ ਆਪਣੇ ਲੱਛੇਦਾਰ ਭਾਸ਼ਣਾਂ ਦੀ ਇਕ ਡੁੱਗ - ਡੁੱਗੀ ਵਜਾਕੇ  ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਮਦਾਰੀਆਂ ਵਾਗੂੰ ਆਪਣੇ  ਝੋਲੇ ਵਿਚੋਂ ਤਰ੍ਹਾਂ ਤਰ੍ਹਾਂ ਦੇ ਮਨਮੋਹਣੇ ਫੁੱਲ  ਕੱਢ ਕੇ ਲੋਕਾਂ ਦੀਆਂ ਜੇਬਾਂ ਉਪਰ ਲਗਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਲੋਕ ਮਦਾਰੀਨੁਮਾ ਸਿਆਸੀ ਆਗੂਆਂ ਦੀਆਂ ਗੱਲਾਂ ਸੁਣ ਕੇ ਬਾਘੀਆਂ ਪਾ ਰਹੇ ਹਨ ਜਦਕਿ ਲੋਕ ਇਸ ਗੱਲ ਤੋਂ ਬੇਖਬਰ ਹਨ ਕਿ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਜੋ ਐਲਾਨ ਕੀਤੇ ਜਾ ਰਹੇ ਹਨ, ਦੇ ਲਈ ਰੁਪਏ ਕਿਥੋਂ ਆਉਣਗੇ? ਰੁਪਈਏ ਕਿਸੇ ਰੁੱਖ ਨੂੰ ਨਹੀਂ ਲੱਗਦੇ, ਟੈਕਸਾਂ/ਫੀਸਾਂ ਦੇ ਰੂਪ ਵਿਚ ਲੋਕਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਣਗੇ। ਸੱਚ ਤਾਂ ਇਹ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਬਹੁਤ ਹੀ ਚਲਾਕ ਦਿਮਾਗ ਦੇ ਮਾਲਕ ਹੁੰਦੇ ਹਨ, ਜਿਹੜੇ ਆਪਣੇ ਵਲੋਂ ਕੀਤੇ ਐਲਾਨਾਂ ਨੂੰ ਜਲਦੀ ਭੁੱਲ ਜਾਂਦੇ ਹਨ ਜਦ ਕਿ ਲੋਕ ਉਨ੍ਹਾਂ ਦੁਆਰਾ ਕੀਤੇ ਗਏ ਐਲਾਨਾਂ ਨੂੰ ਸੱਚ ਸਮਝ ਕੇ ਪੰਜ - ਪੰਜ ਸਾਲ ਤੱਕ ਆਪਣੇ ਜਿਹਨ ਵਿਚ ਬੰਨ੍ਹੀ ਰੱਖਦੇ ਹਨ ਅਤੇ  ਆਗੂਆਂ ਵਲੋਂ ਕੀਤੇ ਵਾਅਦਿਆਂ /ਐਲਾਨਾਂ ਅਤੇ ਦਿੱਤੇ ਭਰੋਸਿਆਂ ਨੂੰ ਲੈ ਕੇ ਆਪਣਾ ਬਹੁਮੁੱਲਾ ਸਮਾਂ ਚਰਚਾ ਕਰਦਿਆਂ ਅਜਾਈਂ ਗੁਆ ਲੈਂਦੇ ਹਨ। ਸਿਆਸੀ ਆਗੂ ਮੰਚ ਤੋਂ ਭਾਸ਼ਣ ਦੇ ਕੇ ਤਿੱਤਰ ਹੋ ਜਾਂਦੇ ਹਨ, ਤਾਂ ਪਿਛੋਂ ਲੋਕ ਜਾਂ ਤਾਂ ਮਹਿਫਲਾਂ ਵਿਚ ਜਾ ਕੇ ਭਾਸ਼ਣਾਂ ਦੀ ਚੀਰ-ਫਾੜ ਕਰਨ ਵਿਚ ਰੁੱਝ ਜਾਂਦੇ ਹਨ ਜਾਂ ਫਿਰ ਇੱਕ ਦੂਜੇ ਨੂੰ ਵਾਲਾਂ ਤੋਂ ਫੜਕੇ ਘੜੀਸਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਹ ਕਈ ਕਈ ਸਾਲ ਥਾਣਿਆਂ ਅਤੇ ਕਚਹਿਰੀਆਂ ਵਿਚ ਚੱਕਰ ਕੱਢਣ ਲਈ ਮਜਬੂਰ ਹੋ ਜਾਂਦੇ ਹਨ।
ਲੋਕ ਇਨਸਾਫ ਲੈਣ ਲਈ ਫਿਰ ਧਰਨੇ-ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਸਿਆਸੀ ਆਗੂ ਇਨ੍ਹਾਂ ਧਰਨਿਆਂ - ਮੁਜਾਹਰਿਆਂ ਦਾ ਲੁਤਫ ਉਠਾਉਂਦੇ ਹੋਏ ਫਿਰ ਉਨ੍ਹਾਂ ਨੂੰ ਆਪਣੇ ਪਿਛੇ ਲਗਾਕੇ ਤਮਾਸ਼ਾ ਵੇਖਦੇ ਹਨ। ਬਸ, ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਇਹ ਖੇਡ ਤਮਾਸ਼ਾ ਚੱਲਦਾ ਰਹਿੰਦਾ ਹੈ। 
-ਸੁਖਦੇਵ ਸਲੇਮਪੁਰੀ
09780620233
21 ਦਸੰਬਰ, 2021

ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ-ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

(ਮੈਂ ਤਾਂ ਉਨਾਂ ਦੇ ਗਲੇ ਵਿੱਚ ਘੰਟੇ ਬੰਨ੍ਹ ਦਿੱਤੇ, ਜੋ ਖੁਦ ਨੂੰ ਸ਼ੇਰ ਦੱਸਦੇ ਸਨ, ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਹੈ, ਬਿੱਲੀ ਦੇ ਗਲੇ ਵਿੱਚ ਘੰਟੀ ਮੈਂ ਹੀ ਬਨੁੰਗਾਂ) ਦਬੰਗ, ਸੰਤ ਸਰੂਪ, ਅਰਫ਼ਣ ਮੌਲਾ, ਨੇਕ ਦਿਲ ਇਨਸਾਨ, ਨਵਜੋਤ ਸਿੰਘ ਸਿੱਧੂ ਐਮ ਐਲ ਏ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੂੰ ਮੈਂ ਨੇਕ ਨੀਅਤ ਨਾਲ ਕਹਿੰਦਾ ਹਾਂ, ਕਿ ਨਵਜੋਤ ਸਿੰਘ ਸਿੱਧੂ ਤੂੰ ਵਰਤਿਆ ਗਿਆ ਮੇਰੇ ਯਾਰ ਜਦੋਂ ਮੈਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਟੇਲੀਵਿਜਨ ਤੇ ਇੱਕ ਇੰਟਰਵਿਊ ਵਿੱਚ ਇਹ ਕਹਿੰਦੇ ਸੁਣਿਆ ਦੇਖਿਆ, ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੇ ਵਰਕਰਾਂ ਨੇਤਾਵਾਂ ਨੂੰ ਨਹੀਂ ਮਿਲ਼ਦਾ ਸੀ, ਨਾ ਹੀ, ਫੂਨ ਚੁੱਕ ਦਾ ਸੀ, ਏਥੋਂ ਤੱਕ ,ਰਾਹੁਲ ਗਾਂਧੀ ਦਾ ਫੂਨ ਵੀ ਨਹੀਂ ਚੁੱਕ ਦਾ ਸੀ ਮੈਂ ਇਹ ਸ਼ਬਦ ਸੁਣਨ ਸਾਰ ਹੀ ਸਮਝ ਗਿਆ ਸੀ, ਕਿ ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ, ਮੇਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਦਾ ਛੋਟਾ ਬਡ਼ਾ ਮੇਰੇ ਵਰਗਾਂ ਅਸਲੀ ਕਾਂਗਰਸੀ ਵਰਕਰ  ਤੜਫ਼ ਰਿਹਾ ਹੈ, ਇਸ ਸਮੇਂ ਕਾਂਗਰਸ ਪਾਰਟੀ ਦਾ ਡਿਗ ਰਹੇ ਗ੍ਰਾਫ ਨੂੰ ਦੇਖਦੇ ਹੋਏ,  ਮੈਨੂੰ ਆਏਂ ਲਗਦਾ ਹੈ, ਜਿਵੇਂ 2007 ਵਿੱਚ ਕਾਂਗਰਸ ਪਾਰਟੀ ਨੇ ਚਾਂਦੀ ਦੇ ਥਾਲ ਵਿੱਚ ਰਖਕੇ ਪੰਜਾਬ ਦੇ ਰਾਜਭਾਗ ਵਾਲੀ ਕੁਰਸੀ ਅਕਾਲੀ ਦਲ ਨੂੰ ਦੇ ਦਿੱਤੀ ਸੀ, ਉਹਨਾਂ ਲਗਾਤਾਰ 10 ਸਾਲ 2017 ਤੱਕ ਪੰਜਾਬ ਉੱਪਰ ਹਕੂਮਤ ਕਿਤੀ ਸੀ, ਠੀਕ ਹੁਣ ਫੇਰ 2022 ਵਿੱਚ ਉਹੀ ਗੱਲਤੀ ਮੇਰੀ ਕਾਂਗਰਸ ਪਾਰਟੀ ਸੋਨੇ ਦੇ ਥਾਲ ਵਿੱਚ ਰਖਕੇ ਪੰਜਾਬ ਤੇ ਰਾਜ ਭਾਗ ਕਰਨ ਵਾਲ਼ੀ ਕੁਰਸੀ ਪੰਜਾਬ ਦੀ ਆਮ ਆਦਮੀ ਨੂੰ ਦੇਣ ਜਾਂ ਰਹੀਂ ਹੈ ? ਸੰਭਾਲੋ ਅਪਣੇ ਆਪ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਨੂੰ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਚੰਗੇਰੇ ਕੰਮ ਕਰਨ ਕਰਕੇ ਹੀ, ਲੋਕ ਪ੍ਰਿਆ ਹੋ ਰਹੇ ਹਨ, ਮੇਰੀ ਨੇਕ ਨੀਅਤ ਨਾਲ ਸਲਾਹ ਹੈ ਤੁਹਾਨੂੰ ਸਾਰਿਆਂ ਕਾਂਗਰਸ ਪਾਰਟੀ ਦੇ ਨੇਤਾਵਾਂ ਲੀਡਰਾਂ ਨੂੰ  ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਰੱਖਣ ਵਾਲੀ ਗੱਲ ਕਰੋ ਅਤੇ 2022 ਦੀਆਂ ਚੋਣਾਂ ਨੂੰ ਜਿਤਕੇ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਨਾਕੇ, ਪੰਜਾਬ ਦੇ ਲੋਕਾਂ ਦੀ ਸੇਵਾ ਕਰੋ,ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਵਧਾਈ-ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰਾ ਮੂੰਹੋਂ ਬੋਲਿਆ ਪੁੱਤਰ, ਅਤੇ ਮਹਿੰਦਰ ਪਾਲ ਸਿੰਘ ਪੱਖੋ ਦਾ ਲੱਖਤੇ ਜਿਗ਼ਰ, ਸਵ: ਬਚਨ ਸਿੰਘ ਪੱਖੋ ex mla ਦਾ ਚਸ਼ਮੇਂ ਚਿਰਾਗ਼, ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਮੈਂ ਅਪਣੇ ਦਿੱਲ ਦੀਆਂ ਗਹਿਰਾਈਆਂ ਤੋਂ ਵਧਾਈ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨਾਲੋਂ ਮਹੱਤਵ ਪੂਰਨ ਮੈਂ ਅਪਣੀ ਰੂਹ ਨਾਲ ਅਸ਼ੀਰਵਾਦ ਦਿੰਦਾ ਹਾਂ, ਮੈਂਨੂੰ ਆਂਏ ਲਗਦਾ ਹੈ ਜਿਵੇਂ ਮੇਰਾ ਪੁੱਤਰ ਦੀਪਕ ਕੁਮਾਰ ਭਟਾਰਾ ਹੀ ਬਰਨਾਲਾ ਜਿਲਾ ਕਾਂਗਰਸ ਪ੍ਰਧਾਨ ਬਣੀਆਂ ਹੋਵੇ,ਮੈਨੂੰ ਇਸ ਤੋਂ ਆਸ ਹੈ ਕਿ, ਇਹ, *ਮੇਰਾ, ਮੇਰੇ ਭਟਾਰਾ ਪਰਿਵਾਰ ਦਾ, ਅਪਣਾਂ, ਅਪਣੇ ਪੱਖੋ ਪਰਿਵਾਰ ਦਾ ਨਾਮ ਸਮਾਜ ਵਿੱਚ ਪੰਜਾਬ ਕਾਂਗਰਸ ਪਾਰਟੀ, ਦੇਸ਼ ਵਿੱਚ ਨਾਂਮ ਰੋਸ਼ਨ ਕਰੇਗਾ, ਪੁੱਤਰ ਲੱਕੀ ਪੱਖੋ ਇਸ ਵਕ਼ਤ ਸਾਰੇ ਦੇਸ਼ ਵਿੱਚੋਂ ਛੋਟੀ ਉਮਰ ਦੇ 36 ਸਾਲਾ ਨੌਜਵਾਨ ਨੂੰ ਬਰਨਾਲਾ ਜ਼ਿਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਨਾਇਆ ਹੈ ਕਾਂਗਰਸ ਪਾਰਟੀ ਨੇ, ਮੇਰੇ ਮਾਮਾ ਸਵ: ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ex Mla Barnala or ex Minister Punjab or ਸਵ: ਬਚਨ ਸਿੰਘ ਪੱਖੋ ex Mla ਭਦੌੜ ਕੱਟਰ ਟੱਕਸਾਲੀ ਕਾਂਗਰਸੀ ਵਰਕਰ ਆਗੂਆਂ ਨੂੰ ਲੋਕਾਂ ਦੀ ਸੇਵਾ ਕਰਨ ਉਪਰੰਤ ਹੀ ਲੋਕਾਂ ਨੇ ਇਹਣਾ ਦੋਹਾਂ ਨੂੰ ਆਪਣਾ ਲੀਡਰ ਨੇਤਾ ਮਨਿਆਂ ਸੀ, ਇਹਨਾਂ ਦੋਹਾਂ ਦੀ ਜੋੜੀ ਪੰਜਾਬ ਕਾਂਗਰਸ ਪਾਰਟੀ ਵਿੱਚ ਸਵ: ਦਰਬਾਰਾ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੇ ਮੁੱਖ ਮੰਤਰੀ ਪੰਜਾਬ ਦੇ ਧੜੇ ਨਾਲ ਖੜੀ ਰਹੀ ਸੀ, ਮੈਂ ਵੀ ਆਪਣੇ ਇਹਨਾਂ ਦੋਹਾਂ ਮਾਮਿਆਂ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਬਚਨ ਸਿੰਘ ਪੱਖੋ ਭਦੌੜ ਬਰਨਾਲਾ ਕਾਂਗਰਸ ਪਾਰਟੀ ਦੇ ਸਿਰ ਕੱਢ ਨੇਤਾਵਾਂ ਦੀ ਤੇ ਕਾਂਗਰਸ ਪਾਰਟੀ ਦੀ ਅੱਧੀ ਸੱਦੀ ਤੋਂ ਨਿਸ਼ਕਾਮ ਸੇਵਾ ਕਰਦਾ ਰਿਹਾ ਹਾਂ, ਮੈਂ ਕਾਂਗਰਸ ਪਾਰਟੀ ਦੀ ਅੱਜ ਤੱਕ ਵੀ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹਾਂ ਅਤੇ ਸੇਵਾ ਕਰਦਾ ਰਹਾਂ ਗਾਂ, ਕਾਂਗਰਸ ਪਾਰਟੀ ਜ਼ਿਲਾ ਬਰਨਾਲਾ ਦੇ ਕਾਰਜਕਾਰੀ ਪ੍ਰਧਾਨ  ਜਗਤਾਰ ਸਿੰਘ ਧਨੌਲਾ ਪੁੱਤਰ ਸੁਖਦੇਵ ਸਿੰਘ ਠੇਕੇਦਾਰ, ਮੇਹਨਤੀ ਇੰਸਾਨ ਮੇਰਾ ਨਿੱਕਾ ਵੀਰ ਹੈ ਅਤੇ ਟਕਸਾਲੀ ਕਾਂਗਰਸੀ ਵਰਕਰ ਹੈ, ਰਾਜੀਵ ਲੂਬੀ ਤੇ ਜੱਗਾ ਮਾਨ ਵੀ ਕਾਂਗਰਸ ਪਾਰਟੀ ਦੇ ਤਕੜੇ ਵਰਕਰ ਹਨ, ਮੈਂ ਇਹਣਾ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਆਸ ਰੱਖਦਾ ਹਾਂ, ਕਿ, ਇਹ ਸਾਰੇ ਜਾਣੇ ਰਲਮਿਲ ਕੇ ਅਪਣੇ ਹੋਰਾਂ ਸਾਥੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ ਨਾਲ ਲੈਕੇ ਬਰਨਾਲਾ ਜਿਲਾ ਕਾਂਗਰਸ ਪਾਰਟੀ ਦਾ ਇਹ ਇਤਿਹਾਸਕ ਕਾਂਗਰਸ ਦਫ਼ਤਰ ਜਿਸ ਨੂੰ ਜ਼ਿਲਾ ਬਰਨਾਲਾ ਕਾਂਗਰਸੀ  ਵਡਵਡੇਰਿਆਂ  ਨੇ ਬੜੀਆਂ ਕੁਰਬਾਨੀਆਂ ਦੇਕੇ ਬਹੁਤ ਹੀ ਲਗਣ ਨਾਲ ਅਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਰਨਾਲਾ ਸ਼ਹਿਰ ਦੀ ਮਸ਼ਹੂਰ ਬੇਸ਼ਕੀਮਤੀ ਇਤਿਹਾਸ ਜਗਾਹ ਸ਼ਹੀਦ ਭਗਤ ਸਿੰਘ ਚੌਂਕ ਦੇ ਨਾਲ ਲੱਗਦੀ ਤੇ ਬਰਨਾਲਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਬਨਾਇਆ ਹੋਈਆਂ ਹੈ ਨੂੰ ਇਹ ਸਾਰੇ ਜਾਣੇ ਪਹਿਲ ਦੇ ਆਧਾਰ ਤੇ ਰਨੌਵੇਟ ਕਰਕੇ ਆਮ ਪਬਲਿਕ ਦੀ ਸਹੂਲਤ ਵਾਸਤੇ 24ਘੰਟੇਈਆਂ ਖੁਲਿਆ ਰਖਿਆ ਕਰਨਗੇ, ਮੇਰਾ ਇਹਨਾਂ ਨੂੰ ਪੂਰਾ ਸਹਿਯੋਗ ਤੇ ਆਸ਼ੀਰਵਾਦ ਹੈ, ਮੈਂ ਹਾਂ ਕਟਰ ਟਕਸਾਲੀ ਕਾਂਗਰਸੀ ਵਰਕਰ ਆਗੂ ਨੇਤਾ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗਾਇਕ ਹਸਰਤ ਦਾ ਨਵਾਂ ਗੀਤ ਇੰਬਰੇਸ ਹੋਇਆ ਰਿਲੀਜ਼

“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”

ਕਿਸੇ ਨੂੰ ਗੱਲ ਲਾਉਣਾ ਸ਼ੁਰੂ ਤੋਂ ਹੀ ਇੱਕ ਆਦਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ| ਆਮ ਤੌਰ ਤੇ ਆਪਣੀ ਬਰਾਬਰੀ ਦੇ ਬੰਦਿਆਂ ਨੂੰ ਹੀ ਗਲ ਲਾਉਣ ਦਾ ਰਿਵਾਜ਼
ਰਿਹਾ ਹੈ| ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਕਿਸੇ ਖਾਸ ਮੌਕੇ ਉੱਤੇ ਗਲ ਲਾਇਆ ਜਾਂਦਾ ਹੈ| ਪਰ ਅੱਜ ਅਸੀਂ ਜਿਸ ਗਲ ਲਾਉਣ ਦੀ ਗੱਲ ਕਰ ਰਹੇ ਹਾਂ ਉੱਥੇ
ਦਿਨ, ਤਿਓਹਾਰ, ਮੌਕੇ, ਰਿਵਾਜ਼ ਆਦਿ ਕਿਸੇ ਤਰਾਂ ਦਾ ਕੋਈ ਸੰਬੰਧ ਨਹੀਂ ਹੈ| ਗੱਲ ਸਿਰਫ ਕਿਸੇ ਨੂੰ ਆਦਰ ਸਹਿਤ ਗਲ ਲਾਉਣ ਦੀ ਹੋ ਰਹੀ ਹੈ| ਉਸ ਲਈ ਵੀ ਜੋ
ਤੁਹਾਡੇ ਲਈ ਕੁਝ ਕਰ ਸਕਦਾ ਹੈ ਅਤੇ ਉਸ ਲਈ ਵੀ ਜੋ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦਾ|ਪਿਛਲੇ ਦਿਨੀ ਇੱਕ ਬਹੁਤ ਪ੍ਰਭਾਵਸਾਹਲੀ ਗੀਤ ਰਿਲੀਜ਼
ਹੋਇਆ ਹੈ| ਗੀਤ ਦਾ ਸਿਰਲੇਖ ਅੰਗਰੇਜ਼ੀ ਸ਼ਬਦ “ਇੰਬਰੇਸ” ਹੈ| ਦੇਖਿਆ ਜਾਵੇ ਪੰਜਾਬੀ ਸ਼ਬਦ ਕੋਸ਼ ਵਿਚ ਇਸ ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ| ਕਿਸੇ ਨੂੰ
ਗਲਵਕੜੀ ਪਾਉਣੀ ਹੀ “ਇੰਬਰੇਸ” ਹੋਣਾ ਨਹੀਂ ਬਣਦੀ| ਗੀਤ ਦੇ ਬੋਲਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਸਾਰੀ ਕਾਇਨਾਤ ਨੂੰ ਬਾਹਾਂ ਵਿੱਚ ਘੁੱਟ ਲੈਣਾ ਹੀ
“ਇੰਬਰੇਸ” ਨੂੰ ਸ਼ਾਇਦ ਪਰਿਭਾਸ਼ਿਤ ਕਰ ਸਕਦਾ ਹੈ|
“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”
ਇਸ ਗੀਤ ਨੂੰ ਜਿਸ ਸ਼ਿੱਦਤ ਨਾਲ ਹਰਜਿੰਦਰ ਜੋਹਲ ਨੇ ਲਿਖਿਆ ਹੈ, ਓਨੀ ਹੀ ਢੂੰਘਾਈ ਨਾਲ   ਨੇ ਗਾਇਆ ਵੀ ਹੈ| ਹਸਰਤ ਅਤੇ ਨਵਨੀਤ ਜੌੜਾ ਦੀ ਜੁਗਲਬੰਦੀ
ਨੇ ਸੰਗੀਤਕ ਧੁਨਾਂ ਸਿਰਜੀਆਂ ਹਨ| ਗੀਤ ਦੇ ਬੋਲ ਲਿਖੇ ਜਾਣ ਤੋਂ ਲੈਕੇ ਗੀਤ ਦੇ ਗਾਉਣ ਤੱਕ ਦਾ ਸਫ਼ਰ ਬਹੁਤ ਚੁਣੌਤੀ ਭਰਪੂਰ ਰਿਹਾ| ਅੱਜ ਕਲ ਚਲ ਰਹੇ ਦੌਰ ਦੇ
ਹਿਸਾਬ ਨਾਲ ਸਿਖਿਆਦਾਇਕ ਲਿਖਣਾ ਅਤੇ ਗਾਉਣਾ ਬਹੁਤ ਔਖਾ ਬਣ ਗਿਆ ਹੈ| ਫੇਰ ਗੱਲ ਆਉਂਦੀ ਹੈ ਗੀਤ ਦੇ ਫਿਲਮਾਂਕਣ ਦੀ| ਜੇ ਗੀਤ ਦਾ ਫਿਲਮਾਂਕਣ
ਉਸ ਦਰਜੇ ਦਾ ਨਾ ਹੁੰਦਾ ਤਾਂ ਗੀਤ ਦੀ ਰੂਹ ਨਾਲ ਇਨਸਾਫ ਨਹੀਂ ਸੀ ਹੋ ਸਕਣਾ| ਇਸ ਕੰਮ ਨੂੰ ਨੇਪਰੇ ਚਾੜ੍ਹਿਆ ਸੋਨੀ ਠੁੱਲ੍ਹੇਵਾਲ ਅਤੇ ਨਵੀਂ ਜੇਠੀ ਦੀ ਜੋੜੀ ਨੇ|
ਜਿਨ੍ਹਾਂ ਨੇ ਇੱਕ ਇੱਕ ਸ਼ਬਦ ਨੂੰ ਬਹੁਤ ਕਲਾਤਮਕ ਰੂਪ ਚ ਪੇਸ਼ ਕੀਤਾ| ਗੱਲ ਇਥੇ ਹੀ ਨਹੀਂ ਮੁੱਕ ਜਾਂਦੀ| ਸਾਰਾ ਕੁਝ ਤਿਆਰ ਹੋਣ ਤੋਂ ਬਾਅਦ ਗੱਲ ਆ ਜਾਂਦੀ ਹੈ
ਉਸਦੀ ਪੇਸ਼ਕਾਰੀ ਦੀ| ਗੀਤ ਦੀ ਪੇਸ਼ਕਾਰੀ ਮਨੀ ਮਨਜੋਤ ਦੀ ਹੈ ਜਿਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਅਰਥਪੂਰਨ ਗੀਤ ਪੇਸ਼ ਕੀਤੇ ਹਨ| ਅਖੀਰ ਇੱਕ ਇੱਕ
ਕਰਕੇ ਸਾਰੇ ਮੋਤੀ ਮਾਲਾ ਵਿੱਚ ਪਰੋਏ ਜਾਂਦੇ ਹਨ ਅਤੇ ਗੀਤ ਦੇ ਸਿਰਲੇਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ|ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੋਣ ਦੇ ਬਾਵਜੂਦ ਵੀ ਸ਼ਬਦ
ਨਾਲ ਕੋਈ ਛੇੜ ਛੱਡ ਨਹੀਂ ਕੀਤੀ ਗਈ| ਕਿਓਂਕਿ ਆਪਣੀ ਭਾਸ਼ਾ ਵਿਚ ਓਨਾ ਭਾਵਪੂਰਨ ਸ਼ਬਦ ਨਹੀਂ ਹੈ|ਜਿਵੇਂ ਜਿਵੇਂ ਗੀਤ ਅੱਗੇ ਵਧਦਾ ਜਾਂਦਾ ਹੈ ਓਵੇਂ ਓਵੇਂ ਲੂ
ਕੰਡੇ ਖੜੇ ਹੋਣ ਲਗਦੇ ਹਨ| ਗੀਤ ਦੀ ਬੁਨਿਆਦ ਸ਼ੁਰੂ ਤੋਂ ਹੀ ਬਹੁਤ ਮਜਬੂਤ ਰਹੀ ਹੈ ਇਹਨਾਂ ਸਭ ਕਾਰਨਾਂ ਸਦਕਾ ਹੀ ਗੀਤ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਵੀ
ਮਿਲ ਰਿਹਾ ਹੈ| ਪੰਜਾਬੀ ਸਿਨੇਮਾ ਜਗਤ ਦੇ ਕੁਝ ਉੱਘੇ ਕਲਾਕਾਰ ਜਿਵੇਂ ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ
ਬੋਲੀ ਆਦਿ ਨੇ ਗੀਤ ਉੱਤੇ ਆਪਣੇ ਭਾਵੁਕ ਵਿਚਾਰ ਸਾਂਝੇ ਕੀਤੇ ਹਨ| ਜੋਬਨ ਸੰਧੂ, ਜਪੁਜੀ ਖੈਹਰਾ, ਕੰਵਰ ਗਰੇਵਾਲ, ਅਨੂ ਮਨੁ ਆਦਿ ਕਲਾਕਾਰਾਂ ਨੇ ਗੀਤ ਨੂੰ
ਆਪਣੇ ਆਪਣੇ ਅੰਦਾਜ਼ ਨਾਲ ਫੇਸਬੁੱਕ ਤੇ ਸਾਂਝਾ ਕੀਤਾ ਹੈ| ਪੰਜਾਬੀ ਸਾਹਿਤਿਕ ਸੂਝਵਾਨ ਜਿਵੇਂ ਗੁਰਤੇਜ ਕੋਹਾਰਵਾਲਾ, ਜਸਵੰਤ ਸਿੰਘ ਜ਼ਫ਼ਰ ਆਦਿ ਨੇ ਗੀਤ ਪ੍ਰਤੀ
ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ|ਕਿਸੇ ਦੇ ਪ੍ਰਤੀ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਨੂੰ ਹੀ ਅੰਗਰੇਜ਼ੀ ਭਾਸ਼ਾ ਵਿੱਚ “ਇੰਬਰੇਸ” ਨਾਂ ਦਿੱਤਾ ਗਿਆ ਹੈ| ਅੱਜ ਕਲ
ਦੀ ਪੀੜੀ ਨੂੰ ਇਸ ਸ਼ਬਦ ਦੀ ਜ਼ਮੀਨੀ ਪੱਧਰ ਤੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਚੰਗਾ ਸਮਾਜ ਉਸਾਰਿਆ ਜਾ ਸਕੇ ਅਤੇ ਇਹਨਾਂ ਗੀਤਾਂ ਨੂੰ ਵੱਧ ਤੋਂ ਵੱਧ
ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਸੂਝਵਾਨ ਲਿਖਾਰੀ ਅਤੇ ਗਾਇਕ ਹੋਰ ਵੀ ਗੀਤ ਤਿਆਰ ਕਰ ਸਕਣ|
ਹਰਜਿੰਦਰ ਸਿੰਘ ਜਵੰਦਾ

ਬੇਹੱਦ ਜਰੂਰੀ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋ ਜ਼ਿੰਦਗੀ ਦੇ ਰਾਹਾਂ ਵਿੱਚ ਮੁਸੀਬਤਾਂ ਤਾਂ ਆਉਣਾ ਸੁਭਾਵਿਕ ਹੀ ਹੈ ।ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ।ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ।ਚਾਹੇ ਸਾਡੇ ਕੋਲ ਲੱਖ ਇਨਸਾਨ ਹੋਣ ਪਰ ਅਸੀਂ ਫਿਰ ਵੀ ਆਪਣੀ ਹੋਂਦ ਇਕੱਲੀ ਮਹਿਸੂਸ ਕਰਦੇ ਹਾਂ।ਅਜਿਹਾ ਇਸ ਲਈ ਹੁੰਦਾ ਕਿਉਕਿ ਅਸੀਂ ਜਿਸ ਚੀਜ ਨਾਲ ਨੇੜਤਾ ਮਹਿਸੂਸ ਕਰਦੇ ਜੇਕਰ ਉਹ ਸਾਡੇ ਤੋ ਦੂਰ ਹੋ ਜਾਂਦੀ ਹੈ ਤਾ ਅਸੀਂ ਅਜਿਹੀ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਾਂ ਭਾਵ ਅਸੀਂ ਸਭ ਕੁੱਝ ਕੋਲ ਹੁੰਦੇ ਵੀ ਸਿਰਫ ਉਸ ਚੀਜ ਨੂੰ ਹੀ ਲੱਭਦੇ ਰਹਿੰਦੇ ਹਾਂ ।ਜੋ ਸਾਡੇ ਤੋਂ ਖੁੱਸ ਚੁੱਕੀ ਹੁੰਦੀ ਹੈ।ਬੀਤੇ ਵੇਲੇ ਨੂੰ ਯਾਦ ਕਰਕੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਹੁਸੀਨ ਪਲ ਗੁਆ ਬੈਠਦੇ ਹਾਂ।ਜ਼ਰੂਰੀ ਨਹੀਂ ਹੁੰਦਾ ਕਿ ਜੇ ਅੱਜ ਔਖਾ ਸਮਾਂ ਆਇਆ ਹੈ ਕੱਲ ਨੂੰ ਵੀ ਏਹੋ ਹੀ ਰਹੇ ਕੀ ਪਤਾ ਪਰਮਾਤਮਾ ਨੇ ਤੁਹਾਡੇ ਲਈ ਚੰਗਾ ਸੋਚ ਰੱਖਿਆਂ ਹੋਵੇ ।ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਪਲ ਚੰਗੇ ਹੋਣ।ਮੈ ਇਹ ਨਹੀਂ ਕਹਿੰਦੀ ਕੀ ਪੁਰਾਣੇ ਸਮੇਂ ਨੂੰ ਭੁੱਲੋ ਪਰ ਨਾਲ ਲੈਕੇ ਵੀ ਜ਼ਿੰਦਗੀ ਨਹੀਂ ਲੰਘਦੀ ਕਿਉਂਕਿ ਅਸੀਂ ਉਹਨਾਂ ਸਮਾਂ ਆਪਣੀ ਜ਼ਿੰਦਗੀ ਵਿੱਚ ਨਵੀਂਆਂ ਚੀਜ਼ਾਂ ਨੂੰ ਤਬਦੀਲੀਆਂ ਨੂੰ ਸਹਿਣ ਨਹੀਂ ਕਰ ਸਕਦੇ ਅਪਣਾ ਨਹੀਂ ਸਕਦੇ ਜਿੰਨਾ ਸਮਾਂ ਅਸੀਂ ਭੂਤਕਾਲ ਵਿੱਚੋਂ ਬਾਹਰ ਨਹੀਂ ਆਉਂਦੇ ।ਸੋ ਭੂਤਕਾਲ ਨੂੰ ਇੱਕ ਕੋਨੇ ਵਿੱਚ ਰੱਖ ਹਮੇਸ਼ਾ ਅੱਗੇ ਬਾਰੇ ਸੋਚਣਾ ਸਿੱਖੋ । ਬੇਹੱਦ ਜਰੂਰੀ ਹੋ ਜਾਦਾ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ।ਜੇਕਰ ਸਾਡੇ ਅੰਦਰ ਲੜਨ ਦੀ ਸ਼ਕਤੀ ਖ਼ਤਮ ਹੋ ਜਾਵੇਗੀ ਤਾਂ ਅਸੀਂ ਮੁਸੀਬਤਾਂ ਨਾਲ ਕਿਵੇਂ ਲੜ ਸਕਦੇ ਹਾਂ।ਮੁਸੀਬਤਾਂ ਤਾ ਜ਼ਿੰਦਗੀ ਵਿੱਚ ਪਾਣੀ ਦੇ ਵਹਾਅ ਦੀ ਤਰਾਂ ਆਉਦੀਆਂ ਰਹਿੰਦੀਆਂ ਹਨ ਤੇ ਸਾਹਸੀ ਬਹਾਦਰ ਲੋਕ ਉਹਨਾਂ ਨੂੰ ਪਾਰ ਕਰਦੇ ਜਾਂਦੇ ਹਨ ਇੱਕ ਦਿਨ ਮੰਜਿਲ ਪ੍ਰਾਪਤ ਕਰ ਲੈਂਦੇ ਹਨ।ਜੇਕਰ ਤੁਸੀਂ ਮੁਸੀਬਤਾਂ ਨੂੰ ਪਾਰ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਸਵੀਕਾਰ ਕਰ ਸਕਦੇ ਹੋ ।ਮੁਸੀਬਤਾਂ ਠੋਕਰਾਂ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ।ਸਿਆਣੇ ਕਹਿੰਦੇ ਹਨ ਕਿ ਠੋਕਰਾਂ ਖਾ ਕੇ ਅਕਲ ਆਉਂਦੀ ਹੈ।ਇਨਸਾਨ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਆਓ ਆਪਾ ਪ੍ਰਣ ਕਰੀਏ ਕਿ ਜੋ ਪਰਮਾਤਮਾ ਨੇ ਸਾਨੂੰ ਬੁੱਧੀ ਬਖ਼ਸ਼ੀ ਹੈ ਅਸੀਂ ਉਸਦਾ ਪ੍ਰਯੋਗ ਕਰਕੇ ਮੁਸੀਬਤਾਂ ਨੂੰ ਖਿੜੇ ਹੱਥ ਪ੍ਰਵਾਨ ਕਰਕੇ ਹੌਸਲੇ ਨਾਲ ਪਾਰ ਕਰਨਾ ਸਿੱਖੀਏ ।ਕਹਿੰਦੇ ਹਨ ਕਿ ਸਮੇਂ ਦੇ ਮਾੜੇ ਹਾਲਾਤਾਂ ਨੂੰ ਹੌਸਲੇ ਤੇ ਮਿਹਨਤ ਨਾਲ ਬਦਲਿਆ ਜਾ ਸਕਦਾ ।ਆਓ ਅਸੀਂ ਵੀ ਆਪਣਾ ਸਮਾਂ ਮਿਹਨਤ ਤੇ ਹੌਸਲੇ ਨਾਲ ਬਦਲੀਏ।ਕਦੇ ਵੀ ਮੁਸੀਬਤਾਂ ਅੱਗੇ ਦਿਲ ਨਾ ਹਾਰੀਏ।
ਗਗਨਦੀਪ ਧਾਲੀਵਾਲ ।

ਸਾਵਧਾਨ-ਯੂ ਕੇ ਸਰਕਾਰ ਦਾ ਨਵਾਂ ਨੈਸ਼ਨੇਲਿਟੀ ਅਤੇ ਬਾਰਡਰ ਬਿੱਲ ਦੀ ਸਾਡੇ ਸ਼ਹਿਰੀਅਤ ਹਕਾਂ ਤੇ ਲਟਕਦੀ ਤਲਵਾਰ ✍️ ਪਰਮਿੰਦਰ ਸਿੰਘ ਬਲ

 ਕੀ ਤੁਸੀਂ ਜੋ ਬ੍ਰਿਟਿਸ਼ ਸ਼ਹਿਰੀਅਤ ਨਾਗਰਿਕ ਹੋ ,ਜਾਣ ਰਹੇ ਹੋ ਕਿ ਮੌਜੂਦਾ ਹੋਮ ਸੈਕਟਰੀ ਬੀਬੀ ਪ੍ਰੀਤੀ ਪਟੇਲ ਨੇ ਯੂ ਕੇ ਪਾਰਲੀਮੈਂਟ ਵਿੱਚ ਇਕ ਨਵਾਂ ਨੈਸ਼ਨੇਲਿਟੀ ਬਿੱਲ ਪੇਸ਼ ਕੀਤਾ ਹੈ। ਇਹ ਬਿੱਲ ਧਾਰਾਵਾਂ ਸਹਿਤ ਯੂ ਕੇ ਵਿੱਚ ਵੱਸਦੇ ਕਈ ਦਹਾਕਿਆਂ ਤੋਂ ,ਇਮੀਗਰਾਂਟਸ ਲੋਕ ਜੋ ਭਾਂਵੇ ਖੁਦ ਇੱਥੇ ਹੀ ਜਨਮੇ ਹੋਣ  ਅਤੇ ਬਰਿਟਿਸ਼ ਨਾਗਰਿਕ ਹਨ , ਉਹਨਾਂ ਤੋ ਕਈ ਵੱਖਰੇ ਹਾਲਾਤਾਂ  ਆਧਾਰ ਅਧੀਨ , ਬਰਿਟਿਸ਼ ਨਾਗਰਿਕਤਾ ਖੋਹੀ ਜਾ ਸਕਦੀ ਹੈ । ਉਪਰੰਤ ਉਹਨਾਂ ਨੂੰ ਵਾਪਸ ਉਸ ਮੁਲਕ ਵਿੱਚ ਭੇਜਿਆ(ਡੀਪੋਰਟ) ਕੀਤਾ ਜਾਵੇਗਾ , ਜਿਸ ਮੁਲਕ ਵਿੱਚੋਂ ਉਹ ਜਾਂ ਉਹਨਾਂ ਦੇ ਮਾਂ ਬਾਪ ਯੂ ਕੇ ਵਿੱਚ ਆਏ ਸਨ । ਇਹ ਬਿੱਲ ਇਕ ਤਰਫਾ ਵਖਰੇਪਨ ਆਧਾਰ ਤੇ ਬਹੁਤ ਡਿਸਕਰਿਮੀਨੇਟਰੀ ਹੈ ਅਤੇ  ਸਾਨੂੰ ਇਮੀਗਰਾਂਟਸ ਲੋਕਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਵਿਖਿਆਨ ਕਰਦਾ ਹੈ। ਸਾਨੂੰ ਪੁਰੀ ਖੋਜ ਅਨੁਸਾਰ ਇਸ ਕਾਨੂੰਨ ਨੂੰ ਚੈਲੰਜ ਕਰਨਾ ਬਣਦਾ ਹੈ ਤਾਂ ਕਿ ਸਾਡੇ ਉਸੇ ਤਰਾਂ ਹੱਕ ਬਹਾਲ ਰਹਿਣ ਜੋ ਇੱਥੇ ਗੋਰਿਆਂ ਦੇ ਹਨ । ਬਾਹਰੋਂ ਆ ਕੇ ਵਸੀਆਂ ਕੌਮਾਂ ਚ ਅਸੀਂ ਏਸ਼ੀਅਨ , ਫਾਰਈਸਟ,ਮਿਡਲਈਸਟ ਅਫ਼ਰੀਕਾ ਦੇ ਮੁਲਕਾਂ ਵਿੱਚੋਂ ਸਬੰਧਤ ਹਨ । ਸਾਡੀ ਬੇਨਤੀ ਹੈ ਕਿ ਸਾਰੇ ਰਲ ਕੇ ਇਕ ਸਾਂਝਾ ਮੋਰਚਾ ਜਥੇਬੰਦ ਕਰੀਏ । ਇਸ ਸੰਬੰਧ ਵਿੱਚ ਤੁਹਾਡੇ ਆਪਣੇ ਮੈਬਰਪਾਰਲੀਮੈਟ ਨੂੰ ਦੱਸ ਕੇ ਪੂਰੀ ਕਾਰਵਾਈ ਆਪਣੇ ਤੌਰ ਤੇ  ਕਰਨ ਦਾ ਉਪਰਾਲਾ ਕਰੋ । ਸਿੱਧੇ ਸ਼ਬਦਾਂ ਵਿੱਚ ਇਹ ਬਿੱਲ ਸਮਾਜਿਕ ਤੌਰ ਤੇ ਖ਼ਤਰਨਾਕ , ਮਾਨੁਖੀ ਹੱਕਾਂ ਤੇ ਘਾਤਕ ਹਮਲਾ ਹੈ।ਕਿਸੇ ਨੂੰ ਅਪਰਾਧਿਕ ਸਾਬਤ ਕਰਕੇ ਇਹ ਬਿੱਲ ਅਜਿਹਾ ਢੰਗ ਅਪਣਾਏਗਾ ਕਿ ਜੇ ਗੋਰੇ ਨੂੰ ਸਜ਼ਾ ਇੱਥੇ ਯੂ ਕੇ ਵਿੱਚ ਅਤੇ ਸਾਡੇ ਲੋਕਾਂ ਲਈ ਕਾਲੇ ਪਾਣੀਆਂ ਦੀ ਤਰਾਂ , ਧੱਕੇ ਨਾਲ ਡੀਪੋਰਟ ਕੀਤੇ ਜਾਣੇ ਲਾਜ਼ਮੀ ਹੋ ਸਕਦੇ ਹਨ।  ਸਾਨੂੰ ਇਕੱਠੇ ਹੋਣ ਦੀ ਲੋੜ ਹੈ। — ਹੁਣ ਤੋਂ ਹੀ ਆਪਣੇ ਨਜਦੀਕੀ ਸੰਸਥਾ ਨਾਲ ਸੰਪਰਕ ਕਰੋ ਅਤੇ ਜਾਣਕਾਰੀ ਹਾਸਲ ਕਰੋ ਅਤੇ ਆਪਣੇ ਹੱਕਾਂ ਦੀ ਰੱਖਿਆ ਕਰੋ । 

ਪਰਮਿੰਦਰ ਸਿੰਘ ਬਲ - ਕਨਵੀਨਰ - ਕਾਮਨਵੈਲਥ ਸਿਟੀਜਨਜ ਐਲਾਇੰਸ ਯੂ ਕੇ - ਪ੍ਰਧਾਨ - ਸਿੱਖ ਫੈਡਰੇਸ਼ਨ  ਯੂ ਕੇ । email:psbal46@gmail.com 

ਭਾਰਤੀ ਸੰਵਿਧਾਨ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ -

ਸੰਵਿਧਾਨ ਦੀ ਹੋਂਦ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ!
-ਦੇਸ਼ ਵਿੱਚ ਹਰ ਸਾਲ 26 ਨਵੰਬਰ ਦਾ ਦਿਨ 'ਭਾਰਤੀ ਸੰਵਿਧਾਨ' ਦੇ ਸਨਮਾਨ ਵਿਚ 'ਸੰਵਿਧਾਨ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਸਿਰਜਣਾ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਪ੍ਰਮੁੱਖ ਯੋਗਦਾਨ ਸੀ, ਇਸੇ ਕਰਕੇ  ਸਮੁੱਚਾ ਰਾਸ਼ਟਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਪ੍ਰਤੀਕ ਦੇ ਰੂਪ ਵਿਚ ਅੱਜ ਦਾ ਦਿਨ ਵਿਸ਼ੇਸ਼ ਤੌਰ 'ਤੇ  ਮਨਾਉਣ ਲਈ ਉਤਸ਼ਾਹਿਤ ਹੁੰਦਾ ਹੈ । ਅਸਲ ਵਿਚ ਅੱਜ ਦੇ ਦਿਨ ਹੀ  ਭਾਰਤੀ ਸੰਵਿਧਾਨ ਦੀ ਹੋਂਦ ਸਥਾਪਿਤ ਹੋ ਗਈ ਸੀ, ਹਾਲਾਂਕਿ  26 ਜਨਵਰੀ,1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ। ਭਾਰਤੀ ਸੰਵਿਧਾਨ ਦੇ ਸਿਰਜਣਾ ਵਿਚ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ ਸੀ ਅਤੇ ਇਹ ਸੰਵਿਧਾਨ ਹਰੇਕ ਨਾਗਰਿਕ ਨੂੰ ਅਜਾਦ ਭਾਰਤ ਵਿਚ ਰਹਿਣ ਦਾ ਅਧਿਕਾਰ ਦਿੰਦਾ ਹੈ, ਇਸੇ ਲਈ ਹਰੇਕ ਸਾਲ ਸੰਵਿਧਾਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਹੈ ਕਿ, ਦੇਸ਼ ਦੇ ਹਰੇਕ ਨਾਗਰਿਕ ਨੂੰ ਉਸ ਦੇ ਅਧਿਕਾਰਾਂ ਅਤੇ ਕਰਤੱਵਾਂ ਤੋਂ ਜਾਣੂੰ ਕਰਵਾਇਆ ਜਾਵੇ  ਤਾਂ ਜੋ ਉਹ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ ।
ਜਿਸ ਵੇਲੇ ਭਾਰਤ ਅਜਾਦ ਹੋਇਆ ਤਾਂ ਉਸ ਵੇਲੇ ਦੇਸ਼ ਸਾਹਮਣੇ ਇਕ ਬਹੁਤ ਵੱਡੀ ਚੁਣੌਤੀ ਬਣ ਕੇ ਖੜ੍ਹੋ ਗਈ ਸੀ ਕਿ ਵਿਸ਼ਾਲ ਦੇਸ਼ ਨੂੰ ਇਕ ਲੜੀ ਵਿਚ ਪਰੋਕੇ ਕਿਵੇਂ ਰੱਖਿਆ ਜਾਵੇ, ਤਦ ਉਸ ਵੇਲੇ ਇਕ ਅਜਿਹੀ ਕਾਨੂੰਨੀ ਕਿਤਾਬ ਦੀ ਜਰੂਰਤ ਮਹਿਸੂਸ ਕੀਤੀ ਗਈ ਸੀ ਜੋ ਬਾਅਦ ਵਿਚ  'ਭਾਰਤੀ ਸੰਵਿਧਾਨ' ਦੇ ਰੂਪ ਵਿਚ ਸਾਹਮਣੇ ਆਈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਦਾ ਇਕ 'ਸਾਂਝਾ ਮਹਾਨ ਗ੍ਰੰਥ' ਹੈ, ਜਿਹੜਾ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਪ੍ਰਦਾਨ ਕਰਦਾ ਹੋਇਆ, ਸਾਰੇ ਧਰਮਾਂ ਦੇ ਲੋਕਾਂ ਵਿਚ ਏਕਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਬਣਾ ਕੇ ਰੱਖਦਾ ਹੈ।ਇਹ ਭਾਰਤੀ ਸੰਵਿਧਾਨ ਦੀ ਹੀ ਮਹੱਤਤਾ ਹੈ ਕਿ  ਭਾਰਤ ਅੱਜ  ਇੱਕ ਮੁੱਠ ਹੈ, ਹਾਲਾਂਕਿ ਭਾਰਤ ਵਿਚ ਅਨੇਕਾਂ ਧਰਮ, ਬੋਲੀਆਂ, ਸੱਭਿਆਚਾਰ, ਕਬੀਲੇ, ਜਾਤਾਂ ਅਤੇ ਵੱਖ ਵੱਖ ਰੰਗਾਂ ਦੇ ਲੋਕ ਪਾਏ ਜਾਂਦੇ ਹਨ, ਕਿਉਂਕਿ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸੱਭ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ।
ਭਾਰਤ ਸੰਵਿਧਾਨ ਦੀ ਸਥਾਪਨਾ ਲਈ 9 ਦਸੰਬਰ 1946 ਵਿਚ ਇਕ ਸੰਵਿਧਾਨ ਕਮੇਟੀ ਦਾ ਗਠਨ ਕੀਤਾ ਗਿਆ ਸੀ, ਤਦ ਉਸ ਵੇਲੇ ਇਸ ਕਮੇਟੀ ਦੇ 207 ਮੈਂਬਰ ਸਨ, ਜਿਨ੍ਹਾਂ ਦੀ ਬਾਅਦ ਵਿਚ ਗਿਣਤੀ ਵਧ ਕੇ 389 ਹੋ ਗਈ ਸੀ, ਪਰ ਫਿਰ ਮੈਂਬਰਾਂ ਦੀ ਛਾਂਟੀ ਪਿਛੋਂ 299 ਮੈਂਬਰ ਰਹਿ ਗਏ ਸਨ। 29 ਅਗਸਤ, 1949 ਨੂੰ ਸੰਵਿਧਾਨ ਕਮੇਟੀ ਵਲੋਂ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ, ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਅਗਵਾਈ ਹੇਠ ਸੰਵਿਧਾਨ ਕਮੇਟੀ ਸੰਵਿਧਾਨ ਦਾ ਖਰੜਾ ਤਿਆਰ ਕਰੇਗੀ। ਡਾ ਅੰਬੇਦਕਰ ਦੀ ਅਗਵਾਈ ਹੇਠ ਸੰਵਿਧਾਨ ਤਿਆਰ ਕਰਨ ਪਿੱਛੋਂ 26 ਨਵੰਬਰ, 1949 ਨੂੰ ਸੰਵਿਧਾਨ ਨੂੰ ਸਵੀਕਾਰ ਕਰਦਿਆਂ ਮਾਨਤਾ ਦੇ ਦਿੱਤੀ ਗਈ ਅਤੇ ਫਿਰ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ।
ਅੱਜ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ, ਜਿਸ ਨੂੰ ਬਚਾਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ, ਜਦਕਿ ਭਾਰਤੀ ਸੰਵਿਧਾਨ ਸਦਕਾ ਹੀ ਅੱਜ ਭਾਰਤ ਇਕ ਧਾਗੇ ਵਿਚ ਪਰੋਕੇ ਰੱਖੇ ਹਾਰ ਵਾਗੂੰ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਦੇ ਸਾਰੇ ਹੀਰਿਆਂ ਵਰਗੇ ਸੂਬਿਆਂ ਅਤੇ ਸੂਬਿਆਂ ਦੇ ਲੋਕਾਂ ਨੂੰ ਮੋਤੀਆਂ ਦੇ ਇੱਕ ਹਾਰ ਦੀ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਹੈ ਅਤੇ ਭਾਰਤੀ ਸੰਵਿਧਾਨ ਸਦਕਾ ਹੀ ਭਾਰਤ ਭਾਂਤ ਭਾਂਤ ਦੇ ਫੁੱਲਾਂ ਦਾ ਇਕ ਖੂਬਸੂਰਤ ਗੁਲਦਸਤਾ ਬਣਿਆ ਹੋਇਆ ਹੈ।
ਭਾਰਤ ਸੰਵਿਧਾਨ ਨੇ ਉਨ੍ਹਾਂ ਲੋਕਾਂ ਜਿਨ੍ਹਾਂ ਨਾਲ ਹਜਾਰਾਂ ਸਾਲਾਂ ਤੋਂ ਪਸ਼ੂਆਂ ਵਰਗਾ ਵਤੀਰਾ ਕੀਤਾ ਜਾਂਦਾ ਸੀ ਨੂੰ, ਮੁੜ ਮਨੁੱਖ ਦੀ ਜਿੰਦਗੀ ਜਿਉਣ ਦੇ ਕਾਬਲ ਬਣਾਇਆ ਹੈ। ਜਿਹੜੇ ਲੋਕਾਂ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾਏ ਜਾਂਦੇ ਸਨ, ਪਿੱਛੇ ਝਾੜੂ ਬੰਨ੍ਹੇ ਜਾਂਦੇ ਸਨ, ਅੰਗੂਠੇ ਕੱਟੇ ਜਾਂਦੇ ਸਨ, ਨੂੰ ਨਰਕ ਭਰੀ ਜਿੰਦਗੀ ਤੋਂ ਨਿਜਾਤ  ਦਿਵਾਉਂਦਿਆਂ ਜੀਣ ਦਾ ਅਧਿਕਾਰ ਦਿੱਤਾ। ਉਹ ਔਰਤ ਜਿਸ ਨੇ ਪੀਰਾਂ, ਪੈਗੰਬਰਾਂ, ਰਾਜੇ ਮਹਾਰਾਜਿਆਂ, ਵਿਗਿਆਨੀਆਂ, ਅਰਥਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੂੰ ਜਨਮ ਦਿੱਤਾ ਨੂੰ, ਮਨੁੱਖ ਦੇ ਬਰਾਬਰ ਅਧਿਕਾਰ ਤਾਂ ਕੀ, ਮਨੁੱਖ ਦੇ ਬਰਾਬਰ ਵੀ ਬੈਠਣ ਦਾ ਹੁਕਮ ਨਹੀਂ ਸੀ, ਨੂੰ ਮਨੁੱਖ ਦੇ ਬਰਾਬਰ ਅਧਿਕਾਰ ਦੇ ਕੇ ਸੰਵਿਧਾਨ ਨੇ ਜੋ ਸਤਿਕਾਰ ਦਿੱਤਾ ਨੂੰ ਵਰਨਣ ਕਰਨਾ ਬਹੁਤ ਮੁਸ਼ਕਿਲ ਹੈ।ਅੱਜ ਜੇ ਔਰਤਾਂ ਹਰ ਖੇਤਰ ਵਿਚ ਮਨੁੱਖ ਦੇ ਬਰਾਬਰ ਆ ਕੇ ਬੈਠੀਆਂ ਹਨ ਤਾਂ ਭਾਰਤੀ ਸੰਵਿਧਾਨ ਸਦਕਾ ਹੀ ਹੈ।
ਭਾਰਤੀ ਸੰਵਿਧਾਨ ਨੇ  ਸਦੀਆਂ ਤੋਂ ਦੇਸ਼ ਦੇ ਕਰੋੜਾਂ ਲਤਾੜੇ ਲੋਕਾਂ ਅਤੇ ਔਰਤਾਂ ਨੂੰ ਉਹ ਅਧਿਕਾਰ ਲੈ ਕੇ ਦਿੱਤੇ ਹਨ, ਜਿਨ੍ਹਾਂ ਨੂੰ ਦੇਸ ਦੇ ਧਾਰਮਿਕ ਗ੍ਰੰਥ ਲੈ ਕੇ ਦੇਣ ਵਿਚ ਵੀ ਸਫਲ ਨਹੀਂ ਹੋ ਸਕੇ, ਸਗੋਂ ਬਹੁਤੇ ਧਾਰਮਿਕ ਗ੍ਰੰਥ ਤਾਂ ਸਮਾਜ ਦੇ ਲਤਾੜੇ ਵਰਗ ਦੇ ਲੋਕਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਪਦੇਸ਼ ਦਿੰਦੇ ਹਨ, ਪਰ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਭਾਵੇਂ ਉਹ ਜਿਹੜੇ ਮਰਜੀ ਧਰਮ ਨੂੰ ਮੰਨਦਾ ਹੋਵੇ, ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਇਸ ਲਈ ਅੱਜ ਦੇ ਦਿਨ ਦੇਸ਼ ਦੇ ਹਰੇਕ ਨਾਗਰਿਕ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ, ਉਹ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ।
-ਸੁਖਦੇਵ ਸਲੇਮਪੁਰੀ
09780620233
26 ਨਵੰਬਰ, 2021.

ਸੁਖਪਾਲ ਸਿੰਘ ਖੈਰਾ ਨੇ ਜੇਹਲ ਅੰਦਰੋਂ ਆਵਾਜ਼ -ਪਰਮਿੰਦਰ ਸਿੰਘ ਬਲ

ਸੁਖਪਾਲ ਸਿੰਘ ਖੈਰਾ ਨੇ ਜੇਹਲ ਅੰਦਰੋਂ ਇਕ  ਅੰਦਾਜ਼ ਵਿੱਚ ਆਪਣੇ ਨਵੇਂ ਤਾਜ਼ੇ ਕਾਂਗਰਸ ਦੋਸਤ ਆਗੂਆਂ ਨੂੰ ਆਵਾਜ਼ ਦਿੱਤੀ ਹੈ । ਉਸ ਨੇ ਨਵਜੋਤ ਸਿਧੂ ਅਤੇ ਚੀਫ ਮਨਿਸਟਰ ਸਰਦਾਰ ਚੰਨੀ ਨੂੰ ਕਿਹਾ ਕਿ ਉਹਨਾਂ ਦਾ ਮੂੰਹ ਕਿਉਂ ਬੰਦ ਹੈ? ਉਹ ਦੋਨਾਂ  ਅਤੇ ਪੂਰੇ ਕਾਂਗਰਸੀ ਜਥੇ ਨੇ ਤਾਂ ਆਪਣੀ ਪਿੱਠ ਦੀ ਮਿੱਟੀ  ਭੀ ਹੁਣੇ ਹੁਣੇ ਕੈਪਟਨ ਸਿਰ ਝਾੜੀ ਹੈ! ਉਹ ਜੇ ਬੋਲੇ ਤਾਂ ਇਹੀ ਕਹਿਣਗੇ “ਪਰਦੇ ਮੇ ਰਹਿਨੇ ਦੋ” ।ਕਿਉਂਕਿ 2022 ਦੀਆਂਚੋਣਾਂ ਮਦੇ ਆਧਾਰ ਜਨਤਾ ਨੇ ਵੀ ਬੋਲਣਾ ਸ਼ੁਰੂ ਕਰ ਦੇਣਾ  ਹੈ । ਵਰਨਾ ਸੁਖਪਾਲ ਖਹਿਰੇ ਦੀ ਆਵਾਜ਼ ਤੋਂ ਇਨਕਾਰੀ ਕਿਉਂ  ਹੋਣ? ਸ਼ਕ ਅਤੇ ਵਹਿਮ ਦਾ ਕੋਈ ਇਲਾਜ ਨਹੀਂ , ਸੁਖਪਾਲ ਖਹਿਰੇ  ਨਾਲ ਕਾਂਗਰਸ ਦੀ  ਅਜੇ ਨਵੀਂ ਹੀ ਦੋਸਤੀ ਬਣੀ ਸੀ , ਅਤੇ ਖਹਿਰਾ ਸਾਹਿਬ ਨੂੰ ਕਾਨੂੰਨੀ ਏਜੰਸੀ ਈ . ਡੀ . ਨੇ ਆ ਨੱਪਿਆ , ਜੋ ਕਥਿਤ ਮਨੀ ਲਾਂਡਰਿੰਗ ਕੇਸ ਦੇ ਸੰਬੰਧ ਨਾਲ ਜੇਲ ਬੰਦੀ ਦਾ ਸਾਹਮਣਾ ਕਰ ਰਹੇ ਹਨ। ਕੈਪਟਨ ਨੂੰ ਤੋਰ ਕੇ - ਕਾਂਗਰਸ ਅਤੇ ਖਹਿਰਾ ਵਿਚਾਲੇ - ਚਾਅ ਅਤੇ ਪ੍ਰਭਾਵ ਵਾਲਾ ਗਠਜੋੜ ਸੀ । ਪਰ ਜੇਹਲ ਅਤੇ ਅੰਦਰਲੇ ਸ਼ਕ ਨੇ  ਕਾਂਗਰਸੀਆਂ ਦੇ  ਅੰਦਰੋਂ ਇਹ ਆਵਾਜ਼    ਦੇਣੀ ਸ਼ੁਰੂ ਕਰ ਦਿੱਤੀ ਕਿ ਕੀ ਪਤਾ “ਫਲਾਣਾ” ਕਿੱਥੋਂ ਕਿੱਥੋਂ ਹੋ ਕੇ ਸਾਡੇ ਘਰ ਪਹੁੰਚਾ ਹੈ । ਇਸ ਵਿੱਚ “ਚੰਨੀ” ਵਿਚਾਰਾ ਕੀ ਕਰੇ। ਸਿਧੂ ਤਾਂ ਆਪਣੀ ਸ਼ਤਰੰਜ ਦਾ ਅਜੀਬੋ ਗਰੀਬ ਖਿਲਾੜੀ ਹੈ , ਉਹ ਤਾਂ ਸ਼ਾਇਦ “ਖਹਿਰੇ” ਨੂੰ ਆਪਣੀ ਚੁੱਪ ਵਿੱਚੋਂ ਇਹ ਦਰਸਾ ਰਿਹਾ ਹੈ ਕਿ ਲੋਕ ਪੁੱਛਣ ਲੱਗ ਪੈਣਗੇ ਕਿ —“ਹਮ ਆਪ ਕੇ ਹੈ ਕੌਨ “ਜਾਂ -ਤੁਮ  ਹਮਾਰੇ ਹੈ ਕੌਨ“?  ਸਿਧੂ ਅਤੇ ਬਾਕੀ ਕਾਂਗਰਸੀ ਪੂਰੇ ਧੜੇ ਨੇ ਕੈਪਟਨ ਨਾਲ “ਰੋਮਨ ਰਾਜ “ ਦੇ ਰਾਜ ਬਦਲ ਵਾਲੀ ਨੀਤੀ ਤੋਂ ਕੰਮ ਲਿਆ ਹੈ !ਜਨਤਾ ਨੂੰ ਨਵੀ ਦਿਖਾਈ ਵਾਲਾ ਸਬਜ਼ ਬਾਗ ਦਿਖਾਲਣਾ, ਭਾਵੇ ਕਿਤਨਾ ਭੀ ਡੂੰਘਾ ਛੁਰਾ ਘੋਪਣਾ ਪਵੇ। ਸਿਧੂ ਨੇ ਆਪਣੇ ਪੁਰਾਣੇ ਬੋਲ ,ਸੁਭਾਅ ਤੋਂ ਵੀ ਇਹੀ ਕੰਮ ਲਿਆ “ਠੋਕ ਦਿਓ” , ਇਵੇਂ  ਇਹ ਵੀ ਕਰਿਕਟ ਦਾ “ਛੱਕਾ “ ਹੀ ਜਾਣਾਂਗੇ । ਸਾਰੇ ਕਾਂਗਰਸੀ ਜਥੇ ਤੇ ਇਹਨਾਂ ਸ਼ਤਰੰਜ ਦੇ ਕਾਰਵ-ਪਾਂਡਵ  ਮਹਾਂਭਾਰਤੀਆਂ ਨੇ  ਇਹੀ ਕੁਝ ਕੀਤਾ। ਇਹਨਾਂ ਇਕ “ਮਹੱਲ “ ਤੇ ਦੋ “ਰਾਣੀਆਂ “ ਦੀ  ਉਸ ਮਾਣ ਮਰਿਆਦਾ ਦਾ ਭੀ ਖਿਆਲ ਨਹੀਂ ਕੀਤਾ , ਜਿਸ ਨੂੰ 2016 ਤੋਂ ਸਿਜਦਾ ਕਰਦੇ ਚਲੇ ਆ ਰਹੇ ਸਨ । ਕੀ ਇਹ ਦੱਸ ਰਹੇ ਹਨ ਕਿ ਸਿਧੂ ਸਾਹਿਬ ਵੱਲੋਂ ਦਰਸਾਏ ਜਾਂਦੇ ਬਾਪ ਸਮਾਨ ਕੈਪਟਨ ਸਾਹਿਬ ਹੀ ਇਕੱਲੇ , ਕਾਂਗਰਸ ਰਾਜ ਦੇ ਚਾਰ ਸਾਲ ਦੇ ਜੁਆਬ ਦੇਹ ਹਨ। ਜਾਂ ਫਿਰ ਇਹਨਾਂ ਦੀ ਖੁਦ ਦੀ ਖੁਦਦਾਰੀ ਹੀ ਮਹਤਤਾ ਰੱਖਦੀ ਹੈ ? ਲੋਕ ਭਾਵਨਾ ਦੀ ਕਦਰ ਜਾਂ ਪਹਿਲ ਕਦਮੀ ਅਜੇ ਹੋਣੀ ਬਹੁਤ ਦੂਰ ਕਹੀ ਜਾ ਸਕਦੀ ਹੈ। ਨਵੇ ਚੇਹਰੇ ਪੈਦਾ ਕਰਨੇ , ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਅਜਿਹੀ ਖੇਡ ਵਿੱਚ ਸੁਖਪਾਲ ਖਹਿਰਾ ਕਿਹੜਾ ਹਮਦਰਦ ਲੱਭ ਰਿਹਾ ਹੈ ? ਜਦ ਲੋਕ ਸਿਰਫ਼ ਪਾਸਾ ਬਚਾ ਕੇ ਨਿਕਲ ਜਾਣ ਦੀ ਆਦਤ ਬਣਾ ਚੁਕੇ ਹੋਣ !
 ਪਰਮਿੰਦਰ ਸਿੰਘ ਬਲ  ਪ੍ਰਧਾਨ ਸਿੱਖ  ਫੈਡਰੇਸ਼ਨ ਯੂ.ਕੇ. Email: psbal46@gmail.com

ਗੁਰਪੁਰਬ ਨੂੰ ਸਮਰਪਿਤ ਭਾਈ ਸਤਨਾਮ ਸਿੰਘ ਜੀ ਦੁਆਰਾ ਗਾਇਆ ਅਤੇ ਗਗਨਦੀਪ ਧਾਲੀਵਾਲ ਦਾ ਲਿਖਿਆ ਹੋਇਆ ਗੀਤ ਸਤਿਗੁਰ ਨਾਨਕ ਆਜਾ' ਖ਼ੂਬ ਚਰਚਾ 'ਚ ਵਿੱਚ

ਗਗਨਦੀਪ ਧਾਲੀਵਾਲ ਦਾ ਲਿਖਿਆ ਭਾਈ ਸਤਨਾਮ ਸਿੰਘ ਜੀ ਦੁਆਰਾ ਗਾਇਆ ਹੋਇਆ ਗੀਤ 'ਸਤਿਗੁਰ ਨਾਨਕ ਆਜਾ' ਗੁਰਦੁਆਰਾ ਸ੍ਰੀ ਗੁਲਾਬ ਸਰ ਸਾਹਿਬ (ਝਲੂਰ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਰਿਲੀਜ਼ ਕੀਤਾ ਗਿਆ —
ਗੁਰਪੁਰਬ ਨੂੰ ਸਮਰਪਿਤ ਭਾਈ ਸਤਨਾਮ ਸਿੰਘ ਜੀ ਦੁਆਰਾ ਗਾਇਆ ਅਤੇ ਗਗਨਦੀਪ ਧਾਲੀਵਾਲ ਦਾ ਲਿਖਿਆ ਹੋਇਆ ਗੀਤ ਸਤਿਗੁਰ ਨਾਨਕ ਆਜਾ' ਖ਼ੂਬ ਚਰਚਾ 'ਚ ਵਿੱਚ ਹੈ।
"ਸਤਿਗੁਰ ਨਾਨਕ ਆਜਾ"ਗੀਤ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੱਲ ਗੁਰੂ ਸੰਗਤ ਟੀਵੀ ਦੇ ਬੈਨਰ ਹੇਠ " ਸਤਿਗੁਰ ਨਾਨਕ ਆਜਾ" ਗੀਤ ਰਿਲੀਜ਼ ਕੀਤਾ ਗਿਆ।ਜਿਸ ਨੂੰ ਆਪਣੀ ਸੁਰੀਲੀ ਆਵਾਜ ਨਾਲ 'ਭਾਈ ਸਤਨਾਮ ਸਿੰਘ ਜੀ' ਨੇ ਗਾਇਆ ਅਤੇ ਸਾਹਿਤਕਾਰ 'ਗਗਨਦੀਪ ਧਾਲੀਵਾਲ' ਜੀ ਦੁਆਰਾ ਕਲਮਬੰਦ ਕੀਤਾ ਗਿਆ ।ਅੱਜ ਮਿਤੀ 20 ਨਵੰਬਰ 2021 (05 ਮੱਘਰ, ਨਾਨਕ ਸ਼ਾਹੀ ਸੰਮਤ 553 ) ਦਿਨ ਸਨਿੱਚਰਵਾਰ ਨੂੰ
ਗੁਰਦੁਆਰਾ ਸ੍ਰੀ ਗੁਲਾਬ ਸਰ ਸਾਹਿਬ (ਝਲੂਰ) ਬਰਨਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਸੰਤ ਬਾਬਾ ਭਰਪੂਰ ਸਿੰਘ ਜੀ ,ਕਥਾਵਾਚਕ ਭਾਈ ਕੌਰ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਰਿਲੀਜ਼ ਕੀਤਾ ਗਿਆ।ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ,ਸਮੂਹ ਸੰਗਤ,
ਕਮੇਟੀ ਦੇ ਮੈਂਬਰ ਵੀ ਸ਼ਾਮਿਲ ਸਨ।
ਸਾਹਿਤਕਾਰ 'ਗਗਨਦੀਪ ਧਾਲੀਵਾਲ' ਜੀ ਕੀਤੇ ਇਸ ਉਪਰਾਲੇ ਨੂੰ ਦਰਸ਼ਕਾ ਵੱਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ।ਇਸ ਗੀਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਦੁਨੀਆ ਤੇ ਵਾਪਿਸ ਆਉਣ ਦੀ ਅਰਦਾਸ ਹੈ ਤੇ ਦੁਨਿਆਵੀ ਤੇ ਕਿਰਸਾਨੀ ਹਾਲਤਾਂ ਬਾਰੇ ਵੀ ਝਲਕ ਮਿਲਦੀ ਹੈ। ਗੀਤਕਾਰ ਗਗਨਦੀਪ ਧਾਲੀਵਾਲ ਜੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਤਿਆਰ ਕਰਨ ਵਿਚ ਮੁੱਖ ਯੋਗਦਾਨ 'ਕਰਮ ਮਹਿੰਮੀ' ਜੀ ਦਾ ਹੈ।ਉਹਨਾਂ ਕਿਹਾ ਕਿ ਗੀਤ ਨੂੰ ਪਿਆਰ ਕਰਨ ਲਈ ਸਮੂਹ ਸਰੋਤਿਆਂ, ਭਾਈ ਸਤਨਾਮ ਸਿੰਘ ਜੀ ਤੇ ਕਰਮ ਮਹਿੰਮੀ ਜੀ ਦਾ ਬਹੁਤ- ਬਹੁਤ ਧੰਨਵਾਦ ।

ਅਦਾਰਾ ਜਨ ਸ਼ਕਤੀ ਵੱਲੋਂ ਗਗਨਦੀਪ ਧਾਰੀਵਾਲ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤੀ ਸੁੰਦਰ ਲਿਖਦੇ ਹੋ ਅਤੇ ਇਸ ਗੀਤ ਵਿੱਚ ਵੀ ਗੁਰੂ ਸਾਹਿਬ ਦੀ ਉਪਮਾ ਕਰਕੇ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ- ਸੰਪਾਦਕ ਅਮਨਜੀਤ ਸਿੰਘ ਖਹਿਰਾ

ਕਿਸਾਨੀ ਸੰਘਰਸ਼ ਨੂੰ ਪਿਆ ਬੂਰ ✍️. ਸੰਜੀਵ ਸਿੰਘ ਸੈਣੀ, ਮੋਹਾਲੀ

ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨਾਂ  ਨੂੰ ਰੱਦ ਕਰਨ ਦੇ ਐਲਾਨ ਨਾਲ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। 26 ਨਵੰਬਰ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਪੂਰਾ ਇਕ ਵਰ੍ਹਾ ਹੋ ਜਾਣਾ ਸੀ। ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਜਨ-ਅੰਦੋਲਨ ਬਣ ਗਿਆ ਸੀ। ਕਿਸਾਨਾਂ ਨੂੰ ਵੱਖਵਾਦੀ, ਮਾਓਵਾਦੀ ,ਅੱਤਵਾਦੀ ਕਹਿ ਕੇ ਝੰਜੋੜਿਆ ਗਿਆ। ਹਰਿਆਣਾ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਪੂਰੀ ਵਾਹ ਲਗਾਈ ਗਈ। ਸੜਕਾਂ ਪੁੱਟੀਆਂ ਗਈਆਂ। ਕੰਡਿਆਲੀ ਤਾਰਾਂ ਦਾ ਜਾਲ ਵਿਛਾਇਆ ਗਿਆ। ਪਾਣੀ ਦੀਆਂ ਬੁਛਾੜਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਦਿੱਲੀ ਡੇਰੇ ਲਾ ਲਏ। ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ 11 ਮੀਟਿੰਗਾਂ ਹੋਈਆਂ, ਪਰ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ।ਲਖੀਮਪੁਰ ਗੋਲੀਕਾਂਡ ਤਾਂ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੂੰ ਯਾਦ ਕਰ ਕੇ  ਅੱਜ ਮਨ ਦੁੱਖੀ ਵੀ ਹੈ। ਕਿਸਾਨਾਂ ਤੇ ਲਾਠੀਆਂ ਵਰਾਉਣ ਵਾਲਿਆਂ ਨੂੰ ਵੀ ਲੰਗਰ ਛਕਾਇਆ ਗਿਆ। ਬਰੂਹਾਂ ਦੇ ਨਾਲ ਵਸਦੇ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ।  ਕਿਸਾਨਾਂ ਨੂੰ ਆਪਣੇ ਮਹਿਮਾਨ ਦੱਸਿਆ। ਗਰੀਬ ਤਬਕੇ ਨੇ ਪਰ ਪੇਟ ਖਾਣਾ ਖਾਧਾ। ਇਹ ਵੀ ਕਿਹਾ ਗਿਆ ਕਿ ਏ ਸਰਦਾਰ ਜਹਾ ਭੀ ਜਾਤੇ ਹੈਂ, ਦਿਲ ਖੋਲ੍ਹ ਕੇ ਲੰਗਰ ਲਗਾ ਦੇਤੇ ਹੈ।ਕਿਸਾਨ ਜਥੇਬੰਦੀਆਂ ਵੱਲੋਂ ਕਈ ਵਾਰ ਭਾਰਤ ਬੰਦ ਦੇ ਸੱਦੇ ਵੀ ਕੀਤੇ ਗਏ।  ਜਿਸ ਵਿੱਚ ਹਰ ਵਰਗ ਨੇ ਆਪਣੀ ਭਰਪੂਰ ਹਾਜ਼ਰੀ ਭਰੀ। ਰੇਲ ਚੱਕਾ ਜਾਮ ਵੀ ਕੀਤਾ ਗਿਆ। ਬਰੂਹਾਂ ਤੇ ਆਜ਼ਾਦੀ ਦਿਹਾੜੇ ਵੀ ਮਨਾਏ ਗਏ।26 ਜਨਵਰੀ ਨੂੰ ਬਰੂਹਾਂ ਤੇ ਟਰੈਕਟਰ ਪਰੇਡ ਵੀ ਕੱਢੀ ਗਈ। ਵਿਰੋਧੀ ਤਾਕਤਾਂ ਨੇ ਅੰਦੋਲਨ ਨੂੰ ਢਾਹ ਲਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਜਿਨ੍ਹਾਂ ਸੂਬਿਆਂ ਵਿਚ ਵੋਟਾਂ ਸਨ, ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ। ਜਿਮਨੀ ਚੋਣਾਂ ਵਿੱਚ ਕੇਂਦਰ ਸਰਕਾਰ ਨੂੰ ਬਹੁਤ ਬੁਰੀ ਤਰਾ ਸ਼ਰਮਿੰਦਾ ਹੋਣਾ ਪਿਆ। ਇੱਥੋਂ ਤੱਕ ਕਿ ਕਈ ਸੂਬਿਆਂ 'ਚ ਪਾਰਟੀ ਦੇ ਨੁਮਾਇੰਦਿਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ। ਹਮੇਸ਼ਾ ਹੀ ਕੇਂਦਰ ਦੇ ਵਜ਼ੀਰ ਇਨ੍ਹਾਂ ਬਿੱਲਾਂ ਦੀ ਵਕਾਲਤ ਕਰਦੇ ਆਏ ਸਨ। ਲੋਕਤੰਤਰ ਵਿੱਚ ਕਦੇ ਵੀ ਇੱਕ ਤਰਫ਼ਾ ਫ਼ੈਸਲਾ ਨਹੀਂ ਚੱਲ ਸਕਦਾ। ਅੱਜ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ। ਇਹ ਏਕੇ ਦੀ ਤਾਕਤ ਹੈ। ਹੁਣ ਪ੍ਰਧਾਨ ਮੰਤਰੀ ਨੂੰ ਜਲਦੀ ਤੋਂ ਜਲਦੀ ਮਾਹਿਰਾਂ ਨੂੰ ਨਾਲ ਲੈ ਕੇ  ਐਮ ਐਸ ਪੀ  ਨੂੰ ਕਾਨੂੰਨੀ ਜਾਮਾ ਪਹਿਨਾਉਣਾ ਚਾਹੀਦਾ ਹੈ। ਤਾਂ ਜੋ ਕਿਸਾਨ ਆਪਣੇ ਖੇਤਾਂ ਵਿਚ ਜਾ ਕੇ ਖ਼ੁਸ਼ੀ ਖ਼ੁਸ਼ੀ ਕੰਮ ਕਰਨ ਤੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿੱਚ ਆਪਣਾ ਹੋਰ ਸਹਿਯੋਗ ਕਰਨ।

 

ਸੰਜੀਵ ਸਿੰਘ ਸੈਣੀ, ਮੋਹਾਲੀ

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ  ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ   ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ   ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ ‘ਤੀਜਾ ਪੰਜਾਬ’ ਵੀ ਆਗਾਮੀ 3 ਦਸੰਬਰ 2021 ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਹੈ।‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇਹ ਪੰਜਾਬੀ ਫ਼ਿਲਮ ਲੈ ਕੇ ਆ ਰਿਹਾ ਹਨ। ਇਸ ਫਿਲਮ ਦੀ ਕਹਾਣੀ ਨੂੰ ਅੰਬਰਦੀਪ ਸਿੰਘ ਨੇ ਬਹੁਤ ਹੀ ਗੰਭੀਰਤਾ ਨਾਲ ਲਿਖਿਆ ਹੈ ।

ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ ਇਸ ਫਿਲਮ ‘ਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗੀ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ ‘ਇੰਦਰਜੋਤ’ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਸੰਘਰਸ਼ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਇਸ ਫ਼ਿਲਮ ਰਾਹੀਂ ਕਿਸਾਨੀ ਨਾਲ ਜੁੜੇੇ ਹਰੇਕ ਪਹਿਲੂ ਨੂੰ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਪ੍ਰਤੀ ਵੀ ਗੰਭੀਰ ਹੋਵੇਗੀ। ਫਿਲਮ ਦਾ ਗੀਤ-ਸੰਗੀਤ ਕਹਾਣੀ ਅਨੁਸਾਰ ਢੁੱਕਵਾਂ ਹੈ। ਵਿਸ਼ੇ ਬਾਰੇ ਗੱਲ ਕਰਦਿਆਂ ਅੰਬਰਦੀਪ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦਾ ਪੁੱਤ ਹੈ। ਧਰਤੀ ਸਾਡੀ ਮਾਂ ਹੈ ਜੋ ਅੰਨ ਪੈਦਾ ਕਰਕੇ ਆਪਣੇ ਪੁੱਤਰਾਂ ਦਾ ਢਿੱਡ ਭਰਦੀ ਹੈ।ਹਰੇਕ ਕਲਾਕਾਰ ਆਪਣੇ ਆਪਣੇ ਮਾਧਿਅਮ ਜ਼ਰੀਏ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਮੁੱਦੇ ਬਾਰੇ ਗੱਲ ਕਰਨ ਲਈ ਸਿਨਮਾ ਵੀ ਇਕ ਅਹਿਮ ਪਲੇਟਫਾਰਮ ਹੈ। ਸੋ ਇਹ ਫਿਲਮ ਬਣਾਉਣਾ ਮੇਰਾ ਕਿਸਾਨੀ ਸੰਘਰਸ਼ ਚ ਯੋਗਦਾਨ ਪਾਉਣਾ ਹੀ ਹੈ।ਅੰਬਰਦੀਪ ਦੀ ਸੋਚ ਅਤੇ ਜ਼ਜਬੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਅੱਜ ਵਪਾਰਕ ਸਿਨੇਮੇ ਦੀ ਭੀੜ ਵਿਚ ਉਸਨੇ ਕਿਸਾਨੀ ਪਰਿਵਾਰ ਦੀ ਤਰਾਸ਼ਦੀ ਨੂੰ ਪਰਦੇ ਤੇ ਪੇਸ਼ ਕਰਨ ਜਾ ਰਹੇ ਹਨ।

ਹਰਜਿੰਦਰ ਸਿੰਘ 94638 28000

 

ਬੀਬੀ ………ਕੰਗਨਾ , ਛੋੜੋ ਭੀਖ ਮੰਗਣਾਂ ! - ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ

 ਅਭਿਨੇਤਰੀ ਕੰਗਨਾ ਹਮੇਸ਼ਾ ਕਿਸੇ ਨਾ ਕਿਸੇ ਤਰਾਂ ਦੀ ਬਿਆਨਬਾਜ਼ੀ ਵਿੱਚ ਛਲਾਂਗ ਲਾ  ਕੇ ਹਮੇਸ਼ਾ ਗੈਰਜੁਮੇਵਾਰ ਹੋ ਗੁਜ਼ਰਦੀ ਹੈ। ਦੇਸ਼ ਦੇ ਇਤਿਹਾਸ ਵਿਰੁੱਧ ਬੋਲ ਕੇ ਉਸ ਨੇ  ਫਿਰ ਇਕ ਕਾਲਾ ਪੰਨਾ ਭਰਿਆ ਹੈ!  ਦੇਸ਼ ਦੀ 1947 ਦੀ ਆਜ਼ਾਦੀ ਤੇ ਉਸ ਸਮੇਂ ਤੋਂ  ਹੀ ਸ਼ੁਰੂ ਕੌਮੀ ਗੀਤ ਨੂੰ ਇਕ ਅੰਗਰੇਜ਼ ਵੱਲੋਂ ਮਿਲੀ  ਭੀਖ ਕਹਿ ਕੇ , ਉਸ ਨੇ ਸ਼ਾਇਦ ਖੁਦ ਅੰਗਰੇਜ਼ ਜਾਂ ਅੰਗਰੇਜ਼ੀ ਪਰਵਾਰ ਵਿੱਚੋਂ ਹੋਣ ਦਾ ਸਬੂਤ ਦਿੱਤਾ ਹੈ, ਜਦ ਕਿ ਅੰਗਰੇਜ਼ ਤਾਂ ਦੇਸ਼ੋਂ 1947 ਦਾ ਹੀ ਕੱਢਿਆ ਜਾ ਚੁੱਕਾ ਹੈ। ਪਰੰਤੂ ਕੰਗਨਾ ਵੱਲੋਂ ਆਪਣੇ ਬੰਬਈ ਵਿੱਚ ਮਕਾਨ ਦੀ ਪਲੈਨਿੰਗ ਦੇ ਗਲਤ ਤਰੀਕੇ ਕਾਰਨ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਝਗੜਾ ਸੀ ।ਉਸੇ ਸਮੇਂ ਤੋਂ ਬੀ ਜੇ ਪੀ ਦੇ ਗੁਣਾ ਵਿੱਚ ਵਾਧਾ ਕਰਦੀ ਹੋਈ , ਅੱਜ ਅਜਿਹਾ ਰਸਤਾ ਭੁੱਲੀ ਕਿ ਦੇਸ਼ ਆਜ਼ਾਦ ਕਰਵਾਉਣ ਵਾਲੇ ਪਰਵਾਨਿਆਂ ਦੀ ਕੁਰਬਾਨੀ ਨੂੰ ਰੋਲਣ ਤੁਰ ਪਈ। ਬੜੀ ਸ਼ਰਮਨਾਕ ਗੱਲ ਹੈ ।ਦੇਸ਼ ਦਾ ਮੀਡੀਆ ਭੀ ਇਸ ਨੂੰ ਦਰੁਸਤ ਕਰਨ  ਨਾਲ਼ੋਂ ਇਕ ਮਜ਼ਾਕ ਬਣਕੇ ਦਿਖਾਈ ਦੇ ਰਿਹਾ ਹੈ, ਵਰਨਾ ਕੰਗਨਾ ਆਜ਼ਾਦੀ ਦੇ ਸ਼ਹੀਦਾਂ ਤੇ ਕਾਲੇ ਪਾਣੀਆਂ ਦੀਆਂ ਜਲਾਵਤਨੀਆਂ ਨੂੰ ਅੰਗਰੇਜ਼ ਦੀ ਬੋਲੀ ਨਾਲ ਨਾ ਬੋਲਦੀ । ਅਫ਼ਸੋਸ ਹੈ ਕਿ ਦੇਸ਼ ਦੇ ਜ਼ਿੰਮੇਵਾਰ ਆਗੂ ਵੀ ਇਹ ਸਭ ਕੁਝ ਦੇਖਦੇ ਹੋਏ ਭੀ ਆਪਣੇ ਕਦੋਂ ਬੌਣੇ ਹੋਏ , ਹੱਥ ਨੀਵੇਂ ਧਰੀ ਬੈਠੇ ਹਨ। ਦੁਨੀਆ ਦੀ ਆਜ਼ਾਦੀ ਇਤਿਹਾਸ ਦੀ ਸਭ ਤੋਂ ਲੰਮੀ ਲੜਾਈ , ਬਦੇਸ਼ੀ ਅੱਤਿਆਚਾਰ  ,ਫਾਂਸੀਆਂ ,ਹਜ਼ਾਰਾਂ ਸ਼ਹੀਦੀਆਂ  ,ਬਗਾਵਤਾਂ , ਕਾਲੇ ਪਾਣੀਆਂ ਨੂੰ ਪਿੱਠ ਦੇ ਕੇ ਇਸ  “ਕੰਗਨਾ” ਦੀ ਬੇਰੁਖ਼ੀ ਨੂੰ ਸੁਣਨਾ ਉਪੱਦਰ ਤੇ ਗੁਨਾਹ ਹੈ।

ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ. email:psbal46@gmail.com 

15 ਨਵੰਬਰ ਸ਼ਹੀਦੀ ਬਾਬਾ ਦੀਪ ਸਿੰਘ ਜੀ ਦੀ ਆਉ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਇਤਿਹਾਸ ਤੇ ✍️ ਹਰਨਰਾਇਣ ਸਿੰਘ ਮੱਲੇਆਣਾ

ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤੂ ਜੀ ਦੇ ਗ੍ਰਹਿ ਪਿੰਡ ਪਹੂਵਿੰਡ, ਵਿੱਚ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ ਗਿਆ।ਜਦ ਆਪ  18 ਸਾਲ ਦੇ ਹੋਏ, ਉਧਰ ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਂਤਕੀ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਉਣ ਦਾ ਫੈਸਲਾ ਕੀਤਾ।  ਦੀਪਾ ਜੀ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਆਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ਦੀਪ ਸਿੰਘ’ ਰੱਖਿਆ ਗਿਆ। ਕੁੱਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਨੇ ਭਾਈ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਅਨੰਦਪੁਰ ਸਾਹਿਬ ਰਹਿ ਕੇ ਭਾਈ ਦੀਪ ਸਿੰਘ ਨੇ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਵਿੱਚ ਨਿਪੁੰਨਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਵੀ ਨਾਲ ਹੀ ਜਾਂਦੇ ਸਨ । ਆਪ ਜੀ ਨੇ ਇਥੇ ਰਹਿੰਦੀਆਂ  ਭਾਈ ਮਨੀ ਸਿੰਘ  ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਅਨ ਕੀਤਾ। । ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ ਇਰਾਦੇ , ਭਜਨ ਬੰਦਗੀ ਕਰਨ ਵਾਲੇ ,ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ ਤੇ ਹਮੇਸ਼ਾਂ ਭਜਨ ਬੰਦਗੀ ਵਿਚ  ਮਸਤ ਰਹਿੰਦੇ ਸਨ।

ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁੱਖੀਆ ਬਣਾ ਕੇ  ਦੋ ਦਾਸੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਦੇ ਕੇ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ  ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਜੁੱਟ ਗਏ।

ਜਦ ਗੁਰੂ ਸਾਹਿਬ ਖਿਦਰਾਣੇ ਦੀ ਜੰਗ ਤੋ ਬਾਅਦ ਦਮਦਮਾ ਸਾਹਿਬ ਪੁਜੇ ਤਾ ਬਾਬਾ ਦੀਪ ਸਿੰਘ ਤੇ ਜਥੇਦਾਰ ਬੁੱਢਾ ਸਿੰਘ ਜੀ  ਨੂੰ ਇਥੇ ਠਹਿਰ ਕੇ ਸੇਵਾ ਕਰਨ ਦਾ ਹੁਕਮ ਦਿਤਾ । ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਕੇ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਰਹੇ। ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੁਢਾ ਸਿੰਘ ਨੂੰ ‘ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ  ਦੇ ਅਸਥਾਨ ਦੀ ਸੇਵਾ-ਸੰਭਾਲ ਅਤੇ ਗੁਰਬਾਣੀ ਪੜ੍ਹਨ-ਪੜ੍ਹਾਉਣ ਤੇ ਲਿਖਵਾਉਣ ਦੀ ਸੇਵਾ ਲਈ ਨਿਯਤ ਕਰ ਗਏ ਸਨ। ਬਾਬਾ ਦੀਪ ਸਿੰਘ ਜੀ  ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇਕ ਖੂਹ ਲਗਵਾਇਆ ਜੋ ਤਖ਼ਤ ਸਾਹਿਬ ਦੀ ਪਰਕਰਮਾ ਵਿਚ ਹੈ, ਜੋ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ।

ਬਾਬਾ ਦੀਪ ਸਿੰਘ ਜੀ ਨੇ ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਸੇਵਾ ਕੀਤੀ ਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਰਹੇ । ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਸੀ। ਇਹ ਆਪਣੇ ਸਮੇ ਦੇ ਸਭ ਤੋਂ ਉਚੇ ਸਿਖ ਵਿਦਵਾਨਾਂ ਵਿਚੋਂ ਇਕ ਸਨ । ਕਿਹਾ ਜਾਂਦਾ ਹੈ ਕਿ  ਭਾਈ ਮਨੀ ਸਿੰਘ  ਜੀ ਦੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ ਸਿੰਘ ਜੀ ਨੇ ਸਿਖੀ ਵਿਦਵਤਾ ਨੂੰ ਸਿਖਰਾਂ ਤੇ ਪਹੁੰਚਾਇਆ ।

ਨੰਦੇੜ ਵਿਚ ਜਦੋਂ ਗੁਰੂ ਗੋਬਿੰਦ ਜੀ ਨੇ ਮਾਧੋ ਦਾਸ ਨੂੰ ਬੰਦਾ ਬਹਾਦੁਰ ਦਾ ਖਿਤਾਬ ਬਖਸ਼ ਕੇ  1708 ਈ:ਵਿਚ ਪੰਜਾਬ ਭੇਜਿਆ ਤਾਂ ਸਿੱਖੀ ਦੀ ਸ਼ਾਨ  ਹੋਰ ਵਧਾਉਣ ਲਈ ਆਪ ਬਾਬਾ ਦੀਪ ਸਿੰਘ ਜੀ ਮੈਦਾਨ ਵਿੱਚ ਕੁੱਦ ਪਏ ਤੇ  ਬਾਬਾ ਬੰਦਾ ਬਹਾਦਰ ਦੇ ਮੁਗਲ ਹਕੂਮਤ ਖਿਲਾਫ਼ ਹਰ ਯੁੱਧ ਵਿੱਚ ਸਾਥ  ਦਿਤਾ । ਇਹ ਮੈਦਾਨ-ਏ-ਜੰਗ ਵਿਚ ਸਭ ਤੋਂ ਅੱਗੇ ਹੋ ਕੇ ਲੜਦੇ ਜਿਸ ਨਾਲ ਵਿਰੋਧੀਆਂ ਵਿਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਫੌਜ਼ ਤਿੱਤਰ-ਬਿੱਤਰ ਹੋ ਜਾਇਆ ਕਰਦੀ  ਇਨ੍ਹਾਂ ਦੇ ਜਥੇ ਦਾ ਨਾਂ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ। ਅਖੀਰ ਸਰਹੰਦ ਨੂੰ ਫਤਹਿ ਕਰਕੇ ਜਿੱਤ ਦਾ ਪਰਚਮ ਸਰਹੰਦ ਦੇ ਕਿਲੇ ਤੇ ਜਾ  ਲਹਿਰਾਇਆ।

ਉਨ੍ਹਾ ਨੇ ਆਪਣੇ ਹਥਾਂ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਚਾਰ ਬੀੜਾਂ ਲਿਖਣ ਦੀ ਸੇਵਾ ਕੀਤੀ ਜੋ ਮਗਰੋਂ ਚਾਰੇ ਤਖਤਾਂ ਤੇ ਪ੍ਰਕਾਸ਼ ਕਰਨ ਲਈ ਭੇਜ ਦਿਤੀਆਂ ਗਈਆਂ । ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦ ਬਾਬਾ ਜੀ ਨੇ ਗੁਰੂ ਗਰੰਥ ਸਾਹਿਬ ਦੀ ਲਿਖਾਈ ਸ਼ੁਰੂ ਕੀਤੀ ਤਾਂ ਪਹਿਲੇ ਕਲਮਾਂ ਘੜ ਘੜ ਕੇ ਕੋਠਾ ਭਰ ਲਿਆ । ਜਦ ਲਿਖਦਿਆਂ ਲਿਖਦਿਆਂ ਕਲਮ ਘਿਸ ਕੇ ਮੋਟੀ ਹੋ ਜਾਂਦੀ ਤਾਂ ਉਹ ਕਲਮ ਸਰੋਵਰ ਵਿਚ ਪਾਕੇ ਦੂਸਰੀ ਲੈ ਲੈਂਦੇ  ਇਕ ਸਿਖ ਜੋ ਕੋਲ ਬੈਠਾ ਸੀ ਕਿਹਾ ,” ਬਾਬਾ ਜੀ ਕਲਮ ਤਾਂ ਅਜੇ ਚੰਗੀ ਭਲੀ ਹੈ ਜੋ ਤੁਸੀਂ ਸੁਟ ਦਿੰਦੇ ਹੋ  ਥੋੜਾ ਚਾਕੂ ਨਾਲ  ਛਿਲ ਕੇ ਇਸ ਨਾਲ ਕਿਤਨਾ ਕੁਝ ਹੋਰ ਲਿਖਿਆ ਜਾ ਸਕਦਾ ਹੈ । ਤਾਂ ਬਾਬਾ ਜੀ ਨੇ ਜਵਾਬ ਦਿਤਾ ,” ਸਿੰਘੋ ਤੁਸੀਂ ਮੇਰੇ ਭਾਵ ਨੂੰ ਨਹੀਂ ਸਮਝ ਰਹੇ ,ਜਿਹੜੀ ਕਲਮ ਮਹਾਰਾਜ ਦੀ ਪਵਿਤਰ ਬਾਣੀ ਨੂੰ ਲਿਖਦੀ ਹੈ , ਉਸ ਕਲਮ ਦੇ ਮੂੰਹ ਨੂੰ ਚਾਕੂ ਨਾਲ ਛਿਲਾਂ ? ਉਸਦਾ ਸਨਮਾਨ ਕਰਨ ਦੀ ਬਜਾਏ ਅਪਮਾਨ ਕਰਾਂ  ਇਹ ਮੈਥੋ ਨਹੀਂ ਹੋ ਸਕਦਾ ਇਹ ਸੀ ਉਨ੍ਹਾ ਦੀ ਸੋਚ ਦੀ ਉਚਾਈ ।

 18 ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ‘ਸ਼ਹੀਦ ਮਿਸਲ  ‘ਜਿਸਦੇ  ਬਾਬਾ ਦੀਪ ਸਿੰਘ ਜੀ  ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਨਾਦਰਸ਼ਾਹ ਤੇ ਅਹਿਮਦਸ਼ਾਹ  ਵਰਗੇ ਧਾੜਵੀਆਂ ਤੇ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੇ ਧੰਨ ਦੌਲਤ ਸਮੇਤ ਜਵਾਨ ਬਚੇ ਬੱਚੀਆਂ ਨੂੰ ਗੁਲਾਮ ਬਣਾਕੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋਂ ਵੇਚਿਆ   ਬਹੂ-ਬੇਟੀਆਂ ਦੀ ਇੱਜ਼ਤ ਨੂੰ ਸਰੇ-ਆਮ  ਮਿੱਟੀ ਵਿੱਚ ਰੋਲ਼ਿਆ। ਇਸ ਸਮੇਂ ਮਿਸਲਾਂ ਬਣ ਚੁਕੀਆਂ ਸੀ ਜਿਨ੍ਹਾ  ਨੇ ਇਕ ਜੁਟ ਹੋਕੇ  ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ  ਕੀਤਾ,  ਇਨ੍ਹਾ ਤੇ ਹਮਲਾ ਕਰਕੇ  ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਿਸ ਆ ਜਾਂਦਾ ਤੇ ਸਿਖ ਇਥੋਂ ਦੀਆਂ ਬਹੁ – ਬੇਟੀਆਂ ਨੂੰ ਧਾੜਵੀਆਂ ਹਥੋਂ ਖੋਹ ਕੇ ਬ-ਇਜ਼ਤ ਉਹਨਾ ਦੇ ਘਰੋ-ਘਰੀਂ ਪੁਚਾ ਦਿਆ ਕਰਦੇ ਸੀ   ਇਨ੍ਹਾ ਸੂਰਬੀਰਾਂ ਵਿਚ ਵੀ ਬਾਬਾ ਦੀਪ ਸਿੰਘ ਜੀ ਸਨ ।

ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, 1757 ਈ: ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇਰ ਲਈ ਲਾਹੌਰ  ਠਹਿਰਿਆ। ਉਸ ਨੇ ਅਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਇਸ ਹਮਲੇ ਦੇ ਦੌਰਾਨ  ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ , ਪਵਿੱਤਰ ਸਰੋਵਰ ਨੂੰ ਪੂਰ ਦੇਣ ਦਾ ਹੁਕਮ ਦਿਤਾ । ਜਦ ਇਹ  ਖ਼ਬਰ  ਬਾਬਾ ਦੀਪ ਸਿੰਘ ਜੀ ਕੋਲ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ‘ਤੇ ਪੁੱਜੀ ਤਾਂ ਆਪ ਦੇ ਦਿਲ ‘ਤੇ ਅਸਹਿ ਸੱਟ ਵੱਜੀ ਉਸ ਵਕਤ ਉਹ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰ ਰਹੇ ਸਨ। ਉਸੇ ਵਕਤ ਇਹ ਜਿਮੇਵਾਰੀ ਦੂਸਰੇ ਸਿੰਘ ਨੂੰ ਦੇਕੇ ਖੁਦ ਸ੍ਰੀ ਅਮ੍ਰਿਤਸਰ ਜਾਣ  ਲਈ ਤਿਆਰ ਹੋ ਗਏ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।
ਉਧਰੋਂ ਲਾਹੌਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ  ਤਰਨ-ਤਾਰਨ ਤੋ 10 ਮੀਲ ਦੀ ਦੂਰੀ ਤੇ ਗੋਹਲਵੜ੍ਹ ਨੇੜੇ ਨਾਕਾਬੰਦੀ ਕੀਤੀ ਹੋਈ ਸੀ । ਦੋਨੋ ਦਲਾਂ ਦਾ ਟਾਕਰਾ ਹੋਇਆ , ਜਹਾਨ ਖਾਨ ਮਾਰਿਆ ਗਿਆ  ਸ਼ਾਹੀ ਫੌਜ਼ ਵਿਚ ਭਾਜੜ ਪੈ ਗਈ  ਇਨੇ ਚਿਰ ਨੂੰ ਹਾਜੀ ਹਤਾਈ ਖਾਨ ਵੀ ਫੌਜਾਂ ਲੈਕੇ ਪਹੁੰਚ ਗਿਆ । ਫਿਰ ਘਮਸਾਨ ਦਾ ਯੁਧ  ਹੋਇਆ |ਇਸ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿੱਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। -ਲੜਦੇ ਲੜੇ ਸਿੰਘ ਅਮ੍ਰਿਤਸਰ ਦੇ ਨੇੜੇ ਪਹੁੰਚ ਗਏ । ਜਮਾਲ ਖਾਨ ਨਾਲ ਹਥੋ-ਹਥੀ ਲੜਾਈ ਵਿਚ ਬਾਬਾ ਜੀ ਦਾ ਸੀਸ ਕਟਿਆ ਗਿਆ ਜਦ ਡਿਗਣ ਲਗੇ ਤਾਂ ਇਕ ਸਿੰਘ ਨੇ ਬੜੇ ਪਿਆਰ ਨਾਲ ਕਿਹਾ ” ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਦਰਬਾਰ ਸਹਿਬ ਜਾਕੇ ਸ਼ਹੀਦ ਹੋਵਾਂਗੇ ਪਰ ਆਪ ਉਰੇ ਹੀ ਫਤਹਿ ਬੁਲਾ ਚਲੇ ਹੋ “। ਫਿਰ ਗੁਰੂ ਅਗੇ ਕੀਤੀ ਅਰਦਾਸ ਪੂਰੀ ਕਰਨ ਲਈ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਾਰ ਕੇ ਉਠੇ ਤੇ ਖਬੇ ਹੱਥ ਨਾਲ ਸੀਸ  ਟਿਕਾ ਕੇ ਸੱਜੇ ਹਥ ਨਾਲ  ਖੰਡਾ ਵਾਹੁੰਦੇ ਵੈਰੀਆਂ ਦੇ ਆਹੂ ਲਾਹੁੰਦੇ ਲਾਹੁੰਦੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸੀਸ ਭੇਟਾ ਕਰ ਦਿਤਾ ਤੇ ਸ਼ਹੀਦ ਹੋ ਗਏ ।

ਇਸੇ ਤਰ੍ਹਾਂ ਜਥੇਦਾਰ ਰਾਮ ਸਿੰਘ ਵੀ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨ੍ਹਾਂ ਦਾ ਸ਼ਹੀਦ ਗੰਜ ਰਾਮਗੜ੍ਹੀਆਂ ਦੇ ਕਟੜੇ ਵਿਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ਼ ਵਿਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ਼ ਵਿਚ ਹੈ। ਬਾਗ਼ ਦੀ ਜਗ੍ਹਾ ਅੱਜਕਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ:

 1.ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
 2.  ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ

3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
 4 . ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ

5 . ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
 6.  ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ

7 . ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
 8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ

9 . ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ

10 . ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਕੌਮਾਂਤਰੀ ਸ਼ੱਕਰ ਰੋਗ ਦਿਵਸ ‘ਤੇ ਵਿਸ਼ੇਸ਼ – 14 ਨਵੰਬਰ ✍️ ਗੋਬਿੰਦਰ ਸਿੰਘ ਢੀਂਡਸਾ

ਸ਼ੱਕਰ ਰੋਗ ਜਾਂ ਮਧੂਮੇਹ (ਡਾਇਬਟੀਜ) ਸੰਬੰਧੀ ਜਾਗਰੂਕਤਾ ਦੇ ਮੰਤਵ ਲਈ ਹਰ ਸਾਲ 14 ਨਵੰਬਰ ਨੂੰ ਸਰ ਫਰੈੱਡਰਿਕ ਬੈਟਿੰਗ ਦੇ ਜਨਮਦਿਨ ਦੇ ਰੂਪ ਵਿੱਚ ਕੌਮਾਂਤਰੀ ਸ਼ੱਕਰ ਰੋਗ ਦਿਵਸ ਮਨਾਇਆ ਜਾਂਦਾ ਹੈ ਜਿਹਨਾਂ ਨੇ 1922 ਵਿੱਚ ਚਾਰਲਸ ਬੇਸਟ ਨਾਲ ਮਿਲਕੇ ਇੰਸੁਲਿਨ ਦੀ ਖੋਜ ਕੀਤੀ। ਭੋਜਨ ਕਰਨ ਤੇ ਸਾਡੇ ਸਰੀਰ ਵਿੱਚ ਇੱਕ ਆਮ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਭੋਜਨ ਢਿੱਡ ਵਿੱਚ ਜਾਕੇ ਇੱਕ ਪ੍ਰਕਾਰ ਦੇ ਬਾਲਣ ਵਿੱਚ ਬਦਲਦਾ ਹੈ ਜਿਸਨੂੰ ਗੁਲੂਕੋਜ ਕਹਿੰਦੇ ਹਨ। ਇਹ ਇੱਕ ਪ੍ਰਕਾਰ ਦੀ ਸ਼ੱਕਰ ਹੁੰਦੀ ਹੈ। ਗੁਲੂਕੋਜ ਲਹੂ ਧਾਰਾ ਵਿੱਚ ਮਿਲਦਾ ਹੈ ਅਤੇ ਸਰੀਰ ਦੀਆਂ ਲੱਖਾਂ ਕੋਸ਼ਿਕਾਵਾਂ ਵਿੱਚ ਪੁੱਜਦਾ ਹੈ। ਪੈਂਕਰੀਆ ਉਹ ਅੰਗ ਹੈ ਜੋ ਇੱਕ ਖਾਸ ਰਸਾਇਣ ਪੈਦਾ ਕਰਦਾ ਹੈ ਜਿਸ ਨੂੰ ਇਨਸੂਲਿਨ ਕਹਿੰਦੇ ਹਨ। ਇਨਸੂਲਿਨ ਵੀ ਲਹੂਧਾਰਾ ਵਿੱਚ ਮਿਲਦਾ ਹੈ ਅਤੇ ਕੋਸ਼ਿਕਾਵਾਂ ਤੱਕ ਜਾਂਦਾ ਹੈ। ਗੁਲੂਕੋਜ ਨਾਲ ਮਿਲਕੇ ਹੀ ਇਹ ਕੋਸ਼ਿਕਾਵਾਂ ਤੱਕ ਜਾ ਸਕਦਾ ਹੈ। ਸਰੀਰ ਨੂੰ ਊਰਜਾ ਦੇਣ ਲਈ ਕੋਸ਼ਿਕਾਵਾਂ ਗੁਲੂਕੋਜ ਨੂੰ ਜਲਾਉਂਦੀਆਂ ਹਨ। 

ਸ਼ੱਕਰ ਰੋਗ ਤੋਂ ਭਾਵ ਹੈ ਖੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਵੱਧ ਜਾਣਾ। ਸ਼ੱਕਰ ਰੋਗ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖੀ ਸਰੀਰ ਖੂਨ ਵਿਚਲੀ ਖੰਡ (ਗੁਲੂਕੋਜ) ਦੀ ਮਾਤਰਾ ਨੂੰ ਕੰਟਰੋਲ ਨਹੀਂ ਕਰਦਾ। ਇਹ ਰੋਗ ਸਾਡੇ ਸਰੀਰ ਵਿੱਚ ਪੈਂਕਰੀਆ ਦੁਆਰਾ ਇਨਸੂਲਿਨ ਦਾ ਰਿਸਾਉ ਘੱਟ ਹੋ ਜਾਣ ਦੇ ਕਾਰਨ ਹੁੰਦਾ ਹੈ। ਲਹੂ ਵਿੱਚ ਗੁਲੂਕੋਜ ਦਾ ਪੱਧਰ ਵੱਧ ਜਾਂਦਾ ਹੈ, ਨਾਲ ਹੀ ਇਸ ਦੇ ਮਰੀਜਾਂ ਵਿੱਚ ਲਹੂ ਕੋਲੇਸਟਰਾਲ, ਚਰਬੀ ਦੇ ਹਿੱਸੇ ਵੀ ਗ਼ੈਰ-ਮਾਮੂਲੀ ਹੋ ਜਾਂਦੇ ਹਨ। ਧਮਨੀਆਂ ਵਿੱਚ ਬਦਲਾਉ ਹੁੰਦੇ ਹਨ। ਇਸ ਦੇ ਮਰੀਜਾਂ ਵਿੱਚ ਅੱਖਾਂ, ਗੁਰਦੇ, ਤੰਤੂ, ਦਿਮਾਗ, ਅਤੇ ਦਿਲ ਤੇ ਮਾਰੂ ਅਸਰ ਹੋਣ ਨਾਲ ਇਸ ਗੰਭੀਰ ਰੋਗ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਰੋਗ ਦੇ ਮੁੱਖ ਕਾਰਨਾਂ ਵਿੱਚ ਰਹਿਣ-ਸਹਿਣ ਵਿੱਚ ਤਬਦੀਲੀਆਂ, ਖਾਣ-ਪੀਣ ਦੀਆਂ ਗਲਤ ਆਦਤਾਂ, ਖੂਨ ਦਾ ਤੇਜ਼ ਦਬਾਅ, ਕੋਲੈਸਟਰੋਲ ਦਾ ਵੱਧਣਾ, ਨਾੜੀਆਂ ਦਾ ਪਤਲਾ ਹੋਣਾ, ਇਨਸੁਲੀਨ ਹਾਰਮੋਨਜ਼ ਦਾ ਘੱਟ ਹੋਣਾ ਜਾਂ ਠੀਕ ਤਰੀਕੇ ਨਾਲ ਕੰਮ ਨਾ ਕਰਨਾ, ਚਰਬੀ ਦਾ ਜ਼ਿਆਦਾ ਹੋਣਾ ਅਤੇ ਦਿਮਾਗੀ ਚਿੰਤਾ ਆਦਿ ਹਨ। ਖੋਜ ਤੋਂ ਸਿੱਧ ਹੁੰਦਾ ਹੈ ਕਿ ਭਾਰਤੀਆਂ ਵਿੱਚ ਅਜਿਹੇ ਅੰਸ਼ਾਂ ਦੀ ਬਹੁਤਾਤ ਹੈ, ਜਿਹੜੇ ਕਿ ਪੇਟ ਵਿੱਚ ਵਸਾਂ ਜਮ੍ਹਾਂ ਕਰਨ ਵਿੱਚ ਮਦਦ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਥਰੀਫਟੀ ਜ਼ੀਨਸ ਕਹਿੰਦੇ ਹਾਂ। ਪੇਟ ਵਿਚਲੀ ਜਮ੍ਹਾਂ ਚਰਬੀ ਸ਼ੱਕਰ ਰੋਗ ਦਾ ਮੁੱਖ ਕਾਰਨ ਬਣਦੀ ਹੈ। ਬਹੁਤ ਸਾਰੇ ਲੋਕ ਇਸ ਰੋਗ ਦੇ ਇਲਾਜ ਤੋਂ ਅਨਜਾਣ ਹਨ, ਇਸ ਬਿਮਾਰੀ ਉੱਪਰ ਕਾਬੂ ਜੀਵਨ ਸ਼ੈਲੀ ਵਿੱਚ ਬਦਲਾਵ ਲਿਆਉਣ ਨਾਲ, ਖੁਰਾਕ ਵਿੱਚ ਤਬਦੀਲੀ ਨਾਲ, ਦਵਾਈ ਅਤੇ ਕਸਰਤ ਆਦਿ ਕਰਨ ਨਾਲ ਪਾਇਆ ਜਾ ਸਕਦਾ ਹੈ। 

ਸ਼ੱਕਰ ਰੋਗ ਹੋਣ ਉੱਤੇ ਸਰੀਰ ਨੂੰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਵਿੱਚ ਕਠਿਨਾਈ ਹੁੰਦੀ ਹੈ। ਢਿੱਡ ਫਿਰ ਵੀ ਭੋਜਨ ਨੂੰ ਗੁਲੂਕੋਜ ਵਿੱਚ ਬਦਲਦਾ ਰਹਿੰਦਾ ਹੈ। ਗੁਲੂਕੋਜ ਲਹੂ ਧਾਰਾ ਵਿੱਚ ਜਾਂਦਾ ਹੈ। ਪਰ ਸਾਰਾ ਗੁਲੂਕੋਜ ਕੋਸ਼ਿਕਾਵਾਂ ਵਿੱਚ ਨਹੀ ਜਾਂਦਾ ਜਿਸਦੇ ਕਾਰਨ ਇਨਸੂਲਿਨ ਦੀ ਮਾਤਰਾ ਘੱਟ ਹੋ ਸਕਦੀ ਹੈ, ਇਨਸੂਲਿਨ ਦੀ ਮਾਤਰਾ ਥੋੜੀ ਹੋ ਸਕਦੀ ਹੈ ਪਰ ਇਸ ਨਾਲ ਰਿਸੈਪਟਰਾਂ ਨੂੰ ਖੋਲਿਆ ਨਹੀਂ ਜਾ ਸਕਦਾ ਹੈ ਜਾਂ ਪੂਰੇ ਗੁਲੂਕੋਜ ਨੂੰ ਜਜਬ ਕਰ ਸਕਣ ਲਈ ਰਿਸੈਪਟਰਾਂ ਦੀ ਗਿਣਤੀ ਘੱਟ ਹੋ ਸਕਦੀ ਹੈ ਆਦਿ। ਸ਼ੱਕਰ ਰੋਗ ਦੀ ਕਿਸਮ 1 ਅਨੁਵੰਸ਼ਿਕ ਹੁੰਦੀ ਹੈ ਅਤੇ ਆਮ ਤੌਰ ਤੇ ਇਹ ਛੋਟੇ ਬੱਚਿਆਂ ਵਿੱਚ ਹੁੰਦੀ ਹੈ। ਇਸ ਵਿੱਚ ਲੁੰਬਾ ਇਨਸੁਲੀਨ ਹਾਰਮੋਨ ਪੈਦਾ ਨਹੀਂ ਕਰਦਾ ਅਤੇ ਹਰ ਦਿਨ ਇਨਸੁਲੀਨ ਦੇ ਟੀਕੇ ਦੀ ਜ਼ਰੂਰਤ ਪੈਂਦੀ ਹੈ। ਸ਼ੱਕਰ ਰੋਗ ਦੀ ਕਿਸਮ 2 ਲਈ ਵੱਖੋ ਵੱਖਰੇ ਜ਼ਿੰਮੇਵਾਰ ਕਾਰਕ ਹੁੰਦੇ ਹਨ, ਕਿਉਂਕਿ ਇਸ ਲਈ ਖਰਾਬ ਜੀਵਨ ਸ਼ੈਲੀ ਜ਼ਿੰਮੇਵਾਰ ਹੈ ਸੋ ਇਹ ਬਾਲਗਾਂ ਵਿੱਚ ਕਦੇ ਵੀ ਹੋ ਸਕਦੀ ਹੈ। ਲੁੰਬਾ ਜ਼ਰੂਰਤ ਅਨੁਸਾਰ ਇਨਸੁਲੀਨ ਪੈਂਦਾ ਨਹੀਂ ਕਰਦਾ, ਜਿੰਨੀ ਕਿ ਸ਼ਰੀਰ ਵਿੱਚ ਸ਼ੱਕਰ ਦੀ ਮਾਤਰਾ ਨੂੰ ਸਹੀ ਰੱਖਣ ਲਈ ਚਾਹੀਦੀ ਹੈ।ਲਗਾਤਾਰ ਸ਼ਰੀਰ ਵਿੱਚ ਦਰਦ, ਜਖ਼ਮ ਦਾ ਜਲਦੀ ਨਾ ਭਰਨਾ, ਗਲਾ ਸੁੱਕਣਾ ਜਾਂ ਵਾਰ-ਵਾਰ ਪਿਆਸ ਲੱਗਣਾ, ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ, ਵਜ਼ਨ ਦਾ ਅਚਾਨਕ ਵੱਧਣਾ ਜਾਂ ਘੱਟ ਹੋਣਾ, ਵਾਰ-ਵਾਰ ਪਿਸ਼ਾਬ ਆਉਣਾ, ਲਗਾਤਾਰ ਥਕਾਵਟ ਮਹਿਸੂਸ ਹੋਣਾ, ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ, ਸੁਭਾਅ ਵਿੱਚ ਚਿੜਚਿੜਾਪਣ ਆਉਣਾ, ਖੁਜਲੀ ਅਤੇ ਚਮੜੀ ਦੀ ਖੁਸ਼ਕੀ ਆਦਿ ਸ਼ੱਕਰ ਰੋਗ ਦੇ ਲੱਛਣ ਹਨ।

ਸਮੇਂ ਰਹਿੰਦੇ ਜਾਗਰੂਕਤਾ, ਸਰੀਰ ਦੀ ਸੰਭਾਲ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਸ਼ੱਕਰ ਰੋਗ ਦੇ ਮੁੱਢ ਬੱਝਣ ਤੋਂ ਬਚਾ ਸਕਦਾ ਹੈ।

ਗੋਬਿੰਦਰ ਸਿੰਘ ਢੀਂਡਸਾ ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – bardwal.gobinder@gmail.com

ਗਿਆਨ ਦੇ ਦੀਵੇ ਬਾਲੀਏ ✍️ ਸਲੇਮਪੁਰੀ ਦੀ ਚੂੰਢੀ

 ਅਸੀਂ ਸਦੀਆਂ ਤੋਂ ਤੇਲ ਦੇ ਦੀਵੇ ਬਾਲ ਕੇ ਬਨੇਰਿਆਂ ਉਪਰ ਰੱਖਦੇ ਆ ਰਹੇ ਹਾਂ, ਪਰ ਸਾਡੇ ਦਿਲਾਂ ਵਿਚੋਂ ਹਨੇਰਾ ਦੂਰ ਨਹੀਂ ਹੋਇਆ।ਕੁਦਰਤ ਦਾ ਇਕ ਬਹੁਤ ਵੱਡਾ ਨਿਯਮ ਹੈ ਕਿ, ਦਿਨ ਤੋਂ ਬਾਅਦ ਰਾਤ ਆਉਣੀ ਹੈ ਅਤੇ ਰਾਤ ਤੋਂ ਬਾਅਦ ਦਿਨ ਆਉਣਾ ਹੈ। ਸੂਰਜ ਸੰਸਾਰ ਦਾ ਸਭ ਤੋਂ ਵੱਡਾ ਦੀਵਾ ਹੈ, ਜਿਹੜਾ ਬਿਨਾਂ ਕਿਸੇ ਭੇਦਭਾਵ ਤੋਂ ਜਿਥੇ ਮਹੱਲਾਂ ਵਿਚ ਚਾਨਣ ਵੰਡਦਾ ਹੈ, ਉਥੇ ਝੁੱਗੀਆਂ ਵਿਚ ਵੀ ਚਾਨਣ ਦੀਆਂ ਰਿਸ਼ਮਾਂ ਖਿਲਾਰਦਾ ਹੈ, ਕੁਦਰਤ ਭਲੀ ਭਾਂਤ ਜਾਣਦੀ ਹੈ ਕਿ ਝੁੱਗੀਆਂ ਅਤੇ ਮਹੱਲ ਸ਼ਰਾਰਤੀ ਲੋਕਾਂ ਵਲੋਂ ਕੀਤੀ ਗਈ ਕਾਣੀ ਵੰਡ ਦਾ ਸਿੱਟਾ ਹੈ। ਸਾਡੇ ਦੇਸ਼ ਦੇ  ਬਹੁ-ਗਿਣਤੀ ਲੋਕਾਂ ਵਿਚ ਗਿਆਨ ਦੀ ਘਾਟ ਹੋਣ ਕਰਕੇ ਅਮੀਰ - ਗਰੀਬ ਵਿਚਾਲੇ ਦਿਨ-ਬ-ਦਿਨ ਆਰਥਿਕ ਅਤੇ ਸਮਾਜਿਕ ਬਰਾਬਰੀ ਦਾ ਪਾੜਾ ਵੱਧਦਾ ਜਾ ਰਿਹਾ ਹੈ। ਸਮੇਂ ਸਮੇਂ 'ਤੇ ਕੇਂਦਰ ਅਤੇ  ਸੂਬਿਆਂ ਵਿਚ ਬਣੀਆਂ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਅਬਾਦੀ ਦੇ ਵੱਡੇ ਹਿੱਸੇ ਨੂੰ ਉਸਾਰੂ ਅਤੇ ਰਾਹ ਦਿਸੇਰਾ ਸਿੱਖਿਆ ਤੋਂ ਵੰਚਿਤ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਵੱਡੀ ਅਬਾਦੀ ਦੇ ਲੋਕ ਆਪਣੀ ਗਰੀਬੀ ਅਤੇ ਮੰਦਹਾਲੀ ਨੂੰ ਭਾਰਤੀ ਸਿਸਟਮ ਦੀ ਦੇਣ ਮੰਨਣ ਦੀ ਬਜਾਏ 'ਰੱਬ ਦੀ ਦੇਣ' ਮੰਨਕੇ ਪਸ਼ੂਆਂ ਵਰਗੀ ਜਿੰਦਗੀ ਕੱਟਣ ਕਰਨ ਲਈ ਮਜਬੂਰ ਹੋ ਰਹੇ ਹਨ। ਸਾਡੀ ਸਿੱਖਿਆ ਪ੍ਰਣਾਲੀ ਪਹਿਲੀ ਗੱਲ ਤਾਂ ਵੱਡੀ ਅਬਾਦੀ ਦੇ ਲੋਕਾਂ ਦੀ ਪਹੁੰਚ ਤੋਂ ਦੂਰ ਰਹੀ ਹੈ ਅਤੇ ਜਿਹੜੇ ਪੜ੍ਹੇ ਹਨ, ਉਨ੍ਹਾਂ ਵਿਚੋਂ ਬਹੁਤਿਆਂ ਨੂੰ  ਰੁਜ਼ਗਾਰ ਦੇ ਯੋਗ ਬਣਾਉਣ ਵਿਚ ਸਫਲ ਨਹੀਂ ਹੋ ਸਕੀ, ਸਗੋਂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੀ ਚੁੰਗਲ ਵਿਚ ਫਸਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਦਿਲਾਂ ਦੇ ਵਿੱਚ ਵਿਗਿਆਨਕ ਸੋਚ ਰੱਖਣ ਵਾਲਾ ਗਿਆਨ ਦਾ ਦੀਵਾ ਬਲਣ ਨਹੀਂ ਦਿੱਤਾ, ਇਸੇ ਕਰਕੇ ਉਹ ਆਪਣੀ ਗਰੀਬੀ ਅਤੇ ਗਰੀਬੀ ਕਾਰਨ ਪੈਦਾ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ, ਆਪਣੀ ਅਤੇ ਆਪਣੇ ਬੱਚਿਆਂ ਦੀ  ਨਰਕ ਬਣ ਰਹੀ ਜਿੰਦਗੀ ਨੂੰ ਹਮੇਸ਼ਾ ਕੋਸਦੇ ਰਹਿੰਦੇ ਹਨ । ਵੱਡੀ ਅਬਾਦੀ ਦੇ ਦਿਮਾਗਾਂ ਵਿਚ ਭਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਕਿਸਮਤ ਵਿਚ ਜੋ ਲਿਖਿਆ ਹੈ, ਉਹ ਭੋਗ ਰਹੇ ਹਨ, ਉਨ੍ਹਾਂ ਨੂੰ ਪਿਛਲੇ ਜਨਮ ਵਿਚ ਕੀਤੇ ਮਾੜੇ ਕਰਮਾਂ ਦਾ ਫਲ ਮਿਲਿਆ ਹੈ। ਵੱਡੀ ਅਬਾਦੀ ਜੋ ਸੁਣਦੀ, ਜੋ ਪੜ੍ਹਦੀ ਹੈ, ਨੂੰ ਸੱਚ ਮੰਨ ਕੇ ਬੈਠ ਜਾਂਦੀ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਸਮੱਸਿਆਵਾਂ ਅਤੇ ਗਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ 'ਰੱਬ ਦੇ ਏਜੰਟਾਂ' ਦਾ ਸਹਾਰਾ ਭਾਲਣਾ ਸ਼ੁਰੂ ਦਿੰਦੀ ਹੈ। ਰੱਬ ਦੇ ਏਜੰਟ  ਉਸ ਨੂੰ  ਤਰ੍ਹਾਂ ਤਰ੍ਹਾਂ ਦੇ ਉਪਾਅ ਦੱਸ ਕੇ ਅੰਧ-ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿਚ ਫਸਾ ਕੇ ਆਰਥਿਕ ਤੌਰ 'ਤੇ ਲੁੱਟਣਾ ਸ਼ੁਰੂ ਕਰ ਦਿੰਦੇ ਹਨ। ਵੱਡੀ ਅਬਾਦੀ ਦੇ ਲੋਕ ਆਪਣੀ ਕਿਸਮਤ ਬਦਲਾਉਣ ਲਈ ਆਪਣੇ ਦਿਮਾਗ ਦੇ ਅੰਦਰ ਸੂਝ-ਬੂਝ ਦਾ ਦੀਵਾ ਬਾਲਣ ਦੀ ਥਾਂ ਥਾਂ ਜਾ ਕੇ ਦੀਵੇ ਬਾਲਣੇ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਰੁੱਸੇ ਹੋਏ ਪੂਰਵਜ ਖੁਸ਼ ਹੋ ਸਕਣ। ਉਹ ਭੁੱਲ ਜਾਂਦੇ ਹਨ, ਕਿ ਉਹਨਾਂ ਦੇ ਸਿਰਾਂ ਨੂੰ ਲਗਾਉਣ ਲਈ ਤਾਂ ਤੇਲ ਦੀ ਬੂੰਦ ਨਸੀਬ ਨਹੀਂ ਹੁੰਦੀ ਤੇ ਉਹ ਮਹਿੰਗੇ ਭਾਅ ਦਾ ਲਿਆਂਦਾ ਹੋਇਆ ਤੇਲ ਦੀਵਿਆਂ ਵਿਚ ਪਾ ਕੇ ਬਾਲਣ ਨੂੰ ਸ਼ੁੱਭ ਕਾਰਜ ਮੰਨਦੇ ਹਨ। ਅਸੀਂ ਆਪਣੇ ਦਿਲਾਂ ਅਤੇ ਦਿਮਾਗਾਂ ਅੰਦਰ  ਜਾਤ-ਪਾਤ ਅਤੇ ਧਰਮ ਦੇ ਨਾਂ ਹੇਠ ਦਿਨ-ਬ-ਦਿਨ ਡੂੰਘੇ ਹੋ ਰਹੇ ਵਖਰੇਵਾਂ ਨੂੰ ਖਤਮ ਕਰਨ ਲਈ ਭਾਈਚਾਰਿਕ ਸਾਂਝ ਅਤੇ ਪਿਆਰ ਦੇ ਦੀਵੇ ਬਾਲਣ ਤੋਂ ਸੁਚੇਤ ਨਹੀਂ ਹਾਂ, ਜਦ ਕਿ ਇਸ ਵੇਲੇ ਇਸ ਦੀ ਬਹੁਤ ਜਰੂਰਤ ਹੈ। ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਬੇਈਮਾਨੀ, ਠੱਗੀਆਂ, ਹੇਰਾਫੇਰੀਆਂ, ਭਾਈ-ਭਤੀਜਾਵਾਦ ਦੇ ਛਾਏ ਕਾਲੇ ਹਨੇਰਿਆਂ ਨੂੰ ਖਤਮ ਕਰਨ ਲਈ ਆਪਣੇ ਅੰਦਰ ਸੂਝਬੂਝ ਦੇ ਦੀਵੇ ਬਾਲਣੇ ਚਾਹੀਦੇ ਹਨ।
ਆਓ! ਸਿੱਖਿਆ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ- ਭਰਮਾਂ  ਦੇ ਛਾਏ ਘੋਰ ਹਨੇਰਿਆਂ ਤੋਂ ਮੁਕਤ ਕਰਨ ਲਈ ਸਿੱਖਿਆ ਢਾਂਚੇ ਅੰਦਰ ਵਿਗਿਆਨਕ ਸੋਚ ਪੈਦਾ ਕਰਨ ਵਾਲਾ ਦੀਵਾ ਬਾਲੀਏ। ਅੱਜ ਲੋੜ ਹੈ ਕਿ ਸਿੱਖਿਆ ਸਾਡੇ ਅੰਦਰ ਅਜਿਹਾ ਗਿਆਨ ਦਾ ਦੀਵਾ ਬਾਲ ਕੇ ਰੱਖੇ, ਜਿਹੜਾ ਸਾਨੂੰ 'ਬੰਦੇ ਦਾ ਪੁੱਤ' ਬਣਾਕੇ ਪੈਰਾਂ 'ਤੇ ਖੜ੍ਹਨ ਦੇ ਕਾਬਲ ਬਣਾਵੇ ਅਤੇ ਅਸੀਂ ਦਾਲ-ਆਟਾ , ਬਿਜਲੀ ਦੇ ਬਿੱਲ, ਬੱਸਾਂ ਦੀਆਂ ਟਿਕਟਾਂ ਖੁਦ ਖ੍ਰੀਦ ਸਕੀਏ, ਸਾਨੂੰ ਆਪਣੀਆਂ ਮੰਗਾਂ ਲਈ ਹੜਤਾਲਾਂ ਨਾ ਕਰਨੀਆਂ ਪੈਣ, ਰੁਜ਼ਗਾਰ ਲਈ ਸੜਕਾਂ ਨਾ ਮੱਲਣੀਆਂ ਪੈਣ। ਧਰਮ ਅਤੇ ਜਾਤ-ਪਾਤ ਦੇ ਨਾਂ ' ਤੇ ਸ਼ਰਾਰਤੀ ਲੋਕਾਂ ਵਲੋਂ ਕਰਵਾਏ ਜਾ ਰਹੇ ਦੰਗਿਆਂ - ਫਸਾਦਾਂ ਤੋਂ ਮੁਕਤੀ ਪਾ ਲਈਏ, ਕਾਨੂੰਨ ਤੋਂ ਇਨਸਾਫ ਲੈਣ ਲਈ ਕਿਸੇ ਨੂੰ ਬਾਗੀ ਨਾ ਬਣਨਾ ਪਵੇ, ਕਿਸੇ ਮਾਪੇ ਦੀ ਔਲਾਦ ਨਸ਼ਿਆਂ ਵਲ ਨਾ ਜਾਵੇ , ਕੋਈ ਖੁਦਕੁਸ਼ੀ ਨਾ ਕਰੇ, ਕਿਸੇ ਨੂੰ ਜਿੰਦਗੀ ਕੱਟਣ ਲਈ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਲੋਕਾਂ ਨੂੰ ਪਾਈਪਾਂ ਵਿਚ ਅਤੇ ਪੁੱਲਾਂ ਥੱਲੇ ਨਾ ਰਹਿਣਾ ਪਵੇ।ਆਉ ਆਪਣੇ ਅੰਦਰ ਗਿਆਨ ਦੇ ਦੀਵੇ ਬਾਲੀਏ ਜਿਸ ਨਾਲ ਅਸੀਂ
ਸਿਆਸਤਦਾਨਾਂ ਦੇ ਲੱਛੇਦਾਰ ਭਾਸ਼ਣਾਂ ਤੇ ਲੂੰਬੜ ਚਾਲਾਂ ਅਤੇ ਬਾਬਿਆਂ ਦੀਆਂ ਮਨਘੜਤ ਕਹਾਣੀਆਂ ਦੇ ਸੱਚ-ਝੂਠ ਦੀ ਪਛਾਣ ਕਰ ਸਕੀਏ!ਸਾਨੂੰ ਆਪਣੇ ਦਿਲਾਂ ਵਿਚ ਅਜਿਹੇ ਗਿਆਨ ਅਤੇ ਸੂਝ ਬੂਝ ਦੇ ਦੀਵੇ ਬਾਲਣ ਦੀ ਲੋੜ ਹੈ, ਜਿਹੜਾ ਸਾਡੇ ਦਿਮਾਗ ਨੂੰ ਰੁਸ਼ਨਾਉੰਦਾ ਹੋਇਆ ਦੱਸੇ ਕਿ, ਜੇਕਰ ਪਾਕਿਸਤਾਨ ਦੀ ਕ੍ਰਿਕਟ ਦੀ ਟੀਮ ਜਿੱਤ ਗਈ ਤਾਂ ਇਸ ਪਿੱਛੇ  ਭਾਰਤ ਦਾ ਕਿਰਕਿਰਾ  ਹੋ ਚੁੱਕਿਆ ਸਿਸਟਮ ਹੈ। ਅੱਜ ਸਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੇ ਭਾਰਤ ਦੀ ਹਾਕੀ ਟੀਮ ਉਲੰਪਿਕ ਵਿੱਚੋਂ ਹਾਰ ਗਈ ਤਾਂ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਅੱਗੇ ਨੰਗੇ ਹੋ ਕੇ ਖਰੂਦ ਨਹੀਂ ਪਾਈਦਾ।

ਸੁਖਦੇਵ ਸਲੇਮਪੁਰੀ
09780620233
6 ਨਵੰਬਰ, 2021.