You are here

ਸੰਪਾਦਕੀ

ਪੰਜਾਬ ਦੀ ਚੋਣ ਰਾਜਨੀਤੀ ਦੀ ਉਥਲ ਪੁਥਲ ਅਤੇ ਪਰਖੇ ਜਾ ਰਹੇ ਅਖੌਤੀ ਸਿਆਸਤ ਦਾਨ ✍️ ਪਰਮਿੰਦਰ ਸਿੰਘ ਬਲ

ਸੋਨੇ ਦੇ ਭਾਂਡੇ ਨੂੰ ਦੇਖਣ ਤੇ ਭਾਵੇ ਸੋਨਾ ਲੱਗੇ ਪਰ ਪਰਖ ਤੇ ਚੜਨ ਤੇ ਹੀ ਪਤਾ ਲੱਗਦਾ ਹੈ ਕਿ ਅਸਲ ਸੋਨਾ ਹੈ ਵੀ ਜਾਂ ਨਹੀਂ । 72 ਸਾਲ ਦੀ ਭਾਰਤੀ ਡੈਮੋਕਰੇਸੀ ਅੰਦਰ ਜੋ ਅੱਜ ਕੱਲ ਪੰਜਾਬ ਦੇ ਸਿਆਸਤ ਦਾਨਾਂ ਦੀ ਸੋਚ , ਜੋ 2022 ਦੀਆਂ ਵਿਧਾਨ ਸਭਾ ਵਿੱਚ ਉਘੜ ਕੇ ਸਾਹਮਣੇ ਆਈ ਹੈ , ਸ਼ਾਇਦ ਹੀ ਕਦੇ ਲੋਕਾਂ ਨੇ ਅਜਿਹਾ ਉਜਾਲਾ ਦੇਖਿਆ ਹੋਵੇ । ਬਹੁਤੇ ਅਣਖੀ ਕਲੇਮ ਕਰਦੇ ਆਗੂਆਂ ਦਾ ਅਖਾਉਤੀ ਚਿਹਰਾ ਭੀ ਨੰਗਾ ਹੋ ਸਾਹਮਣੇ ਆ ਗਿਆ ਹੈ । ਜਿਵੇਂ ਸੱਚ ਹੀ ਹੈ ਕਿ “ਪਿਗਲ ਗਿਆ ਜੋ ਖੋਟਾ ਡੱਬੂਆ , ਜਾਂ ਨਜ਼ਰ ਸਰਾਫ਼ੇ ਆਇਆ “। ਕਮਾਲ ਦਾ ਧੋਖਾ ਤੇ ਨਖ਼ਰਾ ਅੱਜ ਤੱਕ ਬਾਦਲਾਂ ਨੇ ਬੀ ਜੇ ਪੀ ਪਾਰਟੀ ਨਾਲ ਵੀਹ ਸਾਲ ਤੋਂ ਉੱਪਰ ਕਰ ਰੱਖਿਆ , ਉਸ ਦਾ ਮੁਕੰਮਲ ਪਰਦਾ ਚੁੱਕਿਆ ਜਾ ਰਿਹਾ ਹੈ । ਇਹੀ ਢੰਗ ਕਾਂਗਰਸ ਅਤੇ ਦੂਜੀਆਂ ਧਿਰਾਂ ਵਰਤਦੀਆਂ ਰਹੀਆਂ ਹਨ । ਪੰਜਾਬ ਦੇ ਲੋਕਾਂ ਨੂੰ ਇਹ ਦੱਸਕੇ , ਕਿ ਹਿੰਦੂ ਸਿੱਖ ਵੱਸੋਂ ਨੂੰ  ਵਿੱਚੋ ਦੋ ਹਿੱਸਿਆਂ ਵਿੱਚ ਇਸਤਰਾਂ ਵੰਡਿਆ ਕਿ ਬੀ ਜੇ ਪੀ ਸਿਰਫ਼ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਅਤੇ ਹਿੰਦੂ ਵੋਟਾਂ ਤੇ ਹੀ ਸੀਮਤ ਰਹੇ ।ਬਾਕੀ ਸਾਰੇ ਪੰਜਾਬ ਨੂੰ ਆਪਣੀ ਜਾਗੀਰ ਜਾਣਕੇ , ਇਹ ਅਸੈਬਲੀ ਦੀਆਂ 117 ਸੀਟਾਂ ਦੀ ਘੜਤ ਘੜਦੇ ਰਹੇ , ਵਿੱਚੋਂ ਬੀ ਜੇ ਪੀ ਨੂੰ ਉਪਰਲੇ ਧੋਖੇ ਅਤੇ ਨਖ਼ਰੇ ਅਧੀਨ ਚਾਰ , ਪੰਜ ਸੀਟਾਂ ਦੇ ਕੇ ਆਪਣਾ ਤੇ ਪਰਿਵਾਰ ਦਾ ਉੱਲੂ ਘੋੜਾ ਚਲਾਉਂਦੇ ਰਹੇ । ਕੀ ਕਾਰਨ ਹੈ ਕਿ ਅੱਜ ਜਦ ਬੀ ਜੇ ਪੀ ਨੇ ਬਾਦਲ ਟੱਬਰ ਤੋਂ ਬਗੈਰ ਦੂਜੀਆਂ ਧਿਰਾਂ ਨਾਲ ਗਠਜੋੜ ਪੰਜਾਬ ਵਿੱਚ ਕੀਤਾ ਤਾਂ ਉਹ  ਤੀਹ ਉਮੀਦਵਾਰ ਤੱਕ ਚੋਣ ਵਿੱਚ ਉਤਾਰ ਚੁੱਕੇ ਹਨ । ਬਾਬਾਬਕਾਲਾ ਇਲਾਕੇ ਵਿੱਚੋਂ ਪਿਛਲੇ ਸਮੇਂ ਤੋਂ ਤਿੰਨ ਵਾਰ ਜਿੱਤ ਕੇ ਚਲੇ ਆਉਂਦੇ ਉੱਘੇ ਅਕਾਲੀਆਗੂ(ਭਾਈ ਮਨਜਿੰਦਰ ਸਿੰਘ ਮੰਨਾਂ) ਬੀਜੇ ਪੀ ਵੱਲੋਂ ਚੋਣ ਮੈਦਾਨ ਵਿੱਚ ਹਨ । ਬਟਾਲੇ ਤੋਂ ਫਤਹਿ ਸਿੰਘ ਬਾਜਵਾ , ਇਸ ਤਰਾਂ ਹੋਰ ਭੀ ਉੱਘੇ ਪੇਂਡੂ ਆਗੂ , ਜ਼ਿਹਨਾਂ ਨੇ ਇਹਨਾਂ ਚੋਣਾਂ ਵਿੱਚ ਬੀ ਜੇ ਪੀ ਨੂੰ ਪਾਰਟੀ ਵਜੋਂ ਅਪਣਾਇਆ ਹੈ । ਕਈ ਉੱਗੇ ਕਾਂਗਰਸੀ , ਅਕਾਲੀ ਨੇਤਾਵਾਂ ਨੇ ਜਦ ਉਹਨਾਂ ਦੀ ਪਾਰਟੀ ਵੱਲੋਂ ਟਿਕਟ ਵੱਲੋਂ ਨਾਂਹ ਨੁੱਕਰ ਹੋਈ ਤਾਂ ਉਹਨਾਂ ਬੀ ਜੇ ਪੀ ਵੱਲ ਰੁਖ ਕੀਤਾ , ਅਤੇ ਬਹੁਤੇ ਚਲੇ ਭੀ ਗਏ ।ਕੁੱਲ ਸੀਟਾਂ ਵਿੱਚੋਂ ਕੋਈ 16 ਉਮੀਦਵਾਰ ਪੇਂਡੂ ਹਲਕਿਆਂ ਵਿੱਚੋਂ ਹਨ , ਸਿੱਖ ਅਤੇ ਸਰਦਾਰ ਹਨ , ਸਿੰਘ ਨਾਵਾਂ ਵਾਲੇ ਹਨ । ਜ਼ਿਹਨਾਂ ਬਾਰੇ ਵੀਹ ਸਾਲ ਬਾਦਲਾਂ ਤੇ ਕਾਂਗਰਸ ਨੇ ਆਪਣੀ ਹੀ ਝੋਲੀ ਦੀ ਜਾਗੀਰ ਦੱਸਿਆ ਸੀ ।ਪੇਂਡੂ ਵੱਸੋਂ ਵਾਲੇ ਇਨ੍ਹਾਂ ਉਮੀਦਵਾਰਾਂ ਨੇ ਅਖੌਤੀ ਅਕਾਲੀਆਂ ਤੇ ਕਾਂਗਰਸੀਆਂ ਦੀ ਵੱਰਿਆਂ ਬਧੀ ਮੱਕਾਰੀ ਤੋਂ ਪਰਦਾ ਚੁੱਕਿਆ ਜਾਪਦਾ ਹੈ । ਬੀ ਜੇ ਪੀ ਦਾ ਸੰਯੁਕਤ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਨਾਲ ਤਿੰਨ ਧਿਰ ਗੱਠ ਜੋੜ ਹੋਣ ਕਾਰਨ ਉਹ ਸਿਰਫ਼ ਤੀਹ ਉਮੀਦਵਾਰ ਹੀ ਦੇ ਸਕੇ ਹਨ , ਵਰਨਾਂ ਪੰਜਾਬ ਦੀ ਸਿਰਫ਼ ਦੋ-ਪਾਰਟੀ ਦੀ ਸਿਆਸਤ ਦੇ ਕਿੰਗਰੇ ਧੜਾ ਧੜ ਡਿਗਣ ਦੇ ਕਿਆਸੇ ਹੋ ਸਕਦੇ ਸਨ । ਪਰ ਕੀ ਇਸ ਬਦਲੀ ਰੰਗਤ ਦਾ ਕੋਈ ਹੋਰ ਭੀ ਕਾਰਨ ਹੋ ਸਕਦਾ ਸੀ । ਹਾਂ ਕੁਝ ਪੰਜਾਬ ਦੇ ਲੋਕ ਇਸ ਗੱਲ ਤੋਂ ਭੀ ਖਫੇ ਵਿੱਚ ਹਨ ਕਿ ਜੋ ਫ਼ਿਰੋਜ਼ਪੁਰ ਦੀ 5 ਜਨਵਰੀ ਵਾਲੀ ਘਟਨਾ  , ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਹੋਈ , ਉਸ ਨੇ ਪੰਜਾਬ ਦਾ ਕੁਝ ਸੁਆਰਨ ਨਾਲ਼ੋਂ , ਸਗੋਂ ਪੰਜਾਬ ਨੂੰ ਬਦਨਾਮ ਕੀਤਾ ਹੈ । ਬਹੁਤੇ ਤਾਂ ਇਸ ਗੱਲ ਨੂੰ ਅਚੰਭੇ ਅਤੇ ਮੂਰਖਤਾ ਪੱਖੋਂ ਜਾਇਜ਼ਾ ਲੈ ਕੇ ਕਹਿ ਰਹੇ ਹਨ , ਕਿ ਪ੍ਰਧਾਨ ਮੰਤਰੀ ਜੋ 42750 ਕਰੋੜ ਰੁਪਏ ਦਾ ਪ੍ਰਾਜੈਕਟ ਪੰਜਾਬ ਦੇ ਰਹੇ ਸਨ , ਉਸ ਨੂੰ ਪੰਜਾਬ ਦੀ ਇਸ ਸਮੇਂ ਦੀ ਸੱਤਾ ਤੇ ਬੈਠੀ ਕਾਂਗਰਸ ਨੇ ਧ੍ਰੋਹੀ ਚਾਲ ਖੇਡ ਕੇ ਖੱਟੇ ਵਿੱਚ ਮਿਲਾ ਦਿੱਤਾ। ਲੋਕ ਗੱਲ ਕਰਦੇ ਹਨ ਕਿ ਕੀ ਕਦੇ ਪਹਿਲਾਂ ਦੇ 65 ਸਾਲ ਦੇ ਉੱਪਰ ਸਮੇਂ ਵਿੱਚ ਕਦੇ ਕਿਸੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਜਾ ਕਿਸੇ ਸਟੇਟ ਨੂੰ ਇਸ ਤਰਾਂ ਦਾ ਸੁਨੇਹਾ ਦੇ ਕੇ ਕਦਮ ਪੁੱਟਿਆ ਹੋਵੇ , ਕਿ ਮੈਂ ਕੁਝ ਦੇਣ ਆਇਆ ਹਾਂ ? ਕੀ ਇਹ ਹੀ ਵੱਡਾ ਕਾਰਨ ਤਾਂ ਨਹੀਂ ਕਿ ਪੰਜਾਬ ਦੇ ਲੋਕ ਬੀ ਜੇ ਪੀ ਵੱਲ ਰੁਖ ਕਰ ਰਹੇ ਹਨ ? ਕੁਝ ਹੋਰ ਭੀ ਕਾਰਨ ਹੋ ਸਕਦੇ ਹਨ , ਕਿ ਪੱਜਾਬ ਦੇ ਨੇਤਾਗਿਰੀ ਆਗੂਆਂ ਨੇ ਭੀ ਆਪਣੀਆਂ ਸਿਆਸੀ  ਰੋਟੀਆਂ ਸੇਕਣ ਲਈ ਬੀ ਜੇ ਪੀ ਨੂੰ , ਭਾਰਤੀ ਜਨਤਾ ਪਾਰਟੀ ਕਹਿਣ ਨਾਲ਼ੋਂ , ਹਿੰਦੂ ਪਾਰਟੀ ਜ਼ਿਆਦਾ ਕਹਿਕੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰੀ । ਸ਼ਪਸਟ ਦੇਖੋ , ਜੋ ਨੇਤਾ ਜਾਂ ਬਾਦਲਕੇ ਇਹਨਾਂ ਨਾਲ ਨੂੰਹ - ਮਾਸ ਰਿਸ਼ਤਾ ਦੱਸ ਕੇ ਇਹਨਾਂ ਨੂੰ ਆਪਣੇ ਪਰਵਾਰ ਦੀ ਜਾਗੀਰ ਸਮਜਦੇ ਸਨ , ਉਹਨਾਂ ਨੇ ਅੱਜ ਆਪਣੇ ਉਲਟੇ ਸਵਾਰਥ ਖਾਤਰ , ਜਥੇਦਾਰ ਅਕਾਲ ਤਖਤ ਨੇ ਬੀ ਜੇ ਪੀ ਵਿਰੁੱਧ ਫ਼ਤਵੇ ਜਿਹਾ ਬਿਆਨ ਨੂੰ ਉਸ ਸਮੇਂ ਦਿੱਤਾ  ਜਦੋਂ ਇਹਨਾਂ ਦੀ ਧਿਰ ਦਾ ਦਿੱਲੀ ਵਾਲਾ ਆਗੂ ਸ੍ਰ ਸਿਰਸਾ ਬੀ ਜੇ ਪੀ ਵਿੱਚ ਚਲਾ ਗਿਆ। ਕੀ ਜਥੇਦਾਰ ਸਾਹਿਬ ਦੀ ਸਿਰਸੇ ਨੂੰ ਜੇਹਲ ਡੱਕਣ ਵਾਲੀ ਡਰ ਵਾਲੀ ਕਹਾਣੀ ਵਿੱਚ ਕੋਈ ਸੱਚ ਸੀ? ਭਾਰਤ ਦੀ ਇਕ ਪ੍ਰਮੁਖ ਰੂਲਿੰਗ ਪਾਰਟੀ ਨੂੰ ਹਿੰਦੂ ਪਾਰਟੀ ਕਹਿਕੇ ਲੋਕਾਂ ਵਿਚ ਕਿਵੇ ਗੁਮਰਾਹ ਕੀਤਾ ਗਿਆ ਇਹ ਪੰਜਾਬ ਦੇ ਨੇਤਾਗਿਰੀ ਆਗੂਆਂ ਦੀ ਪੰਜਾਬ ਪ੍ਰਤੀ ਅਕਿਰਤਘਣਤਾ ਹੀ ਤਾਂ ਕਹੀ ਜਾ ਸਕਦੀ ਹੈ । 65 ਸਾਲ ਦਾ ਕਾਂਗਰਸ ਇਤਿਹਾਸ ਦੇਖੀਏ ਤਾਂ , 1955 ਵਿਚ ਦਰਬਾਰ ਸਾਹਿਬ ਵਿਚ ਪੁਲਿਸ ਐਕਸ਼ਨ 150 ਤੋਂ ਵੱਧ ਸਿੱਖ ਮਾਰੇ ਗਏ, 1978 ਦਾ ਸਾਕਾ , ਜੂਨ ਅਤੇ ਨਵੰਬਰ 1984 ਦੇ ਹਜ਼ਾਰਾਂ ਸ਼ਹੀਦਾਂ ਦੀ ਜੁਮੇਵਾਰ ਨਹਿਰੂ ਤੋਂ ਇੰਦਰਾ ਗਾਂਧੀ ਤੱਕ ਸਿਰਫ਼ ਕਾਂਗਰਸ ਹੀ ਜੁਮੇਵਾਰ ਸੀ । ਸਿੱਖਾਂ ਦੀ ਕਾਂਗਰਸ ਵੱਲੋਂ ਕੀਤੇ ਗਏ ਨਰਸੰਘਾਰ ਨੂੰ ਅੱਜ ਸਿੱਖ ਸਮਜ ਚੁੱਕੇ ਹਨ । ਅਜ ਪੰਜਾਬ ਦੀ ਇਸ ਸਿਆਸੀ ਹਥੋਪਾਈ ਵਿੱਚੋਂ ਕੀ ਨਿਕਲਦਾ ਹੈ , ਲੋਕਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੇ ਆਪਣੇ ਆਪਣੇ ਕਿਆਸੇ ਹਨ । ਪਰੰਤੂ ਅਕਿਰਤਘਣਤਾ ਦੀਆਂ ਰੇਤ ਦੀਆਂ ਕੰਧਾਂ ਜ਼ਰੂਰ ਢਹਿ ਰਹੀਆਂ ਹਨ । ਸਿਆਸੀ ਪਾਰਟੀਆਂ ਦੇ ਅਸਲੀ ਚੇਹਰਿਆਂ ਨੂੰ ਬੜੇ ਔਖੇ ਸਮਿਆਂ ਵਿੱਚੋਂ ਲੰਘ ਕੇ ਅੱਜ ਪੰਜਾਬ ਦੇ ਲੋਕਾਂ ਨੇ ਪਛਾਨਣਾਂ ਸ਼ੁਰੂ ਕਰ ਦਿੱਤਾ ਹੈ । 

—— ਪਰਮਿੰਦਰ ਸਿੰਘ ਬਲ, ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ

ਆਖ਼ਰ ਵੋਟ ਕਿਸ ਨੂੰ ਪਾਈਏ? ✍️ ਗੋਬਿੰਦਰ ਸਿੰਘ ਢੀਂਡਸਾ

ਪ੍ਰਸਿੱਧ ਲੇਖਕ ਮਾਰਕ ਟਵੇਨ ਦੇ ਸ਼ਬਦ ਹਨ ਕਿ “ਜੇ ਵੋਟ ਪਾਉਣ ਨਾਲ ਕੋਈ ਫ਼ਰਕ ਪੈਣਾ ਹੁੰਦਾ ਤਾਂ ਇਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਦੇਣਾ ਹੀ ਨਹੀਂ ਸੀ।” ਜੇ ਲੋਕਤੰਤਰੀ ਵਿਵਸਥਾ ਵਿੱਚ ਮਾਰਕ ਟਵੇਨ ਦੇ ਕਥਨ ਅਨੁਸਾਰ ਵੋਟ ਪਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਾਂ ਕੀ ਫਿਰ ਵੋਟ ਨਾ ਪਾ ਕੇ ਸਰ ਸਕਦਾ ਹੈ? 1992 ਵਿੱਚ ਪੰਜਾਬ ਵਿੱਚ ਵੋਟਾਂ ਦਾ ਬਾਈਕਾਟ ਕਰਕੇ ਵੀ ਵੇਖ ਲਿਆ, ਪਰੰਤੂ ਬਾਈਕਾਟ ਦੇ ਬਾਵਜੂਦ, ਘੱਟ ਪੋਲਿੰਗ ਦੇ ਬਾਵਜੂਦ ਵੀ ਇੱਕ ਹਾਕਮੀ ਜਮਾਤ ਬਣੀ। ਇੱਥੋ ਇਹ ਪਤਾ ਚੱਲਦਾ ਹੈ ਕਿ ਵੋਟ ਨਾ ਪਾਉਣਾ ਵੀ ਕਿਸੇ ਪੱਖੋਂ ਹੱਕ ਵਿੱਚ ਨਹੀਂ ਜਾਂਦਾ। ਵੋਟ ਨਾ ਪਾ ਕੇ ਆਪਣੇ ਆਪ ਹੀ ਵਿਰੋਧੀ ਨੂੰ ਇੱਕ ਵੋਟ ਜਿਤਾਉਣਾ ਸਾਬਤ ਹੁੰਦਾ ਹੈ।

ਸਵਾਲ ਬਣਦਾ ਹੈ ਕਿ ਆਖ਼ਰ ਕਿਸ ਨੂੰ ਵੋਟ ਪਾਈਏ? ਵੋਟ ਦੀ ਸਹੀ ਅਹਿਮੀਅਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਕਿਸੇ ਰਾਜੇ ਦੀ ਜਨਤਾ ਬਣਨ ਦੀ ਥਾਂ ਦੇਸ ਅਤੇ ਲੋਕਤੰਤਰੀ ਵਿਵਸਥਾ ਵਿੱਚ ਨਾਗਰਿਕ ਬਣਿਆ ਜਾਵੇ। ਆਪਣੀ ਵੋਟ ਦੀ ਮਹੱਤਤਾ ਨੂੰ ਸਮਝਿਆ ਜਾਵੇ ਕਿ ਇੱਕ ਅਮੀਰ ਵਿਅਕਤੀ ਦੀ ਵੋਟ ਤੇ ਗਰੀਬ ਵਿਅਕਤੀ ਦੀ ਵੋਟ ਦੀ ਸ਼ਕਤੀ ਬਰਾਬਰ ਹੈ। ਨਸ਼ੇ, ਪੈਸੇ, ਡਰ ਜਾਂ ਕਿਸੇ ਲਾਲਚਵਸ ਆਪਣੀ ਵੋਟ ਦਾ ਸੌਦਾ ਕਰ ਲੈਣਾ, ਵੇਚ ਦੇਣਾ ਆਪਣੇ ਭਵਿੱਖ ਅਤੇ ਆਪਣੀ ਆਉਣ ਵਾਲੀ ਪੀੜੀ ਦੇ ਭਵਿੱਖ ਨੂੰ ਖੂਹ ਵਿੱਚ ਧੱਕ ਦੇਣਾ ਹੈ। ਵੋਟ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈ, ਮੁਲਾਜ਼ੇਦਾਰੀਆਂ, ਧਰਮ, ਜਾਤ ਆਦਿ ਦੇ ਚੱਕਰਾਂ ‘ਚ ਪੈ ਕੇ ਨਹੀਂ ਪਾਉਣਾ ਚਾਹੀਦਾ ਸਗੋਂ ਸੋਚ ਵਿਚਾਰ ਕੇ ਹੀ ਵੋਟ ਪਾਉਣੀ ਚਾਹੀਦੀ ਹੈ।

ਚੋਣ ਲੜ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਘੋਖਣਾ ਚਾਹੀਦਾ ਹੈ। ਅੱਖਾਂ ਮੀਟ ਕੇ ਪਾਰਟੀਆਂ ਪਿੱਛੇ ਨਹੀਂ ਲੱਗਣਾ ਚਾਹੀਦਾ ਸਗੋਂ ਪਾਰਟੀ ਤਰਫ਼ੋਂ ਦਿੱਤੇ ਉਮੀਦਵਾਰ ਨੂੰ ਵੀ ਆਪਣੀ ਵਿਚਾਰਾਂ ਦੀ ਕਸੌਟੀ ਤੇ ਵਿਚਾਰਨਾ ਚਾਹੀਦਾ ਹੈ। ਹਲਕੇ ਵਿੱਚ ਜੋ ਉਮੀਦਵਾਰ ਚੋਣ ਲੜ ਰਹੇ ਹੋਣ, ਉਹਨਾਂ ਵਿਚੋਂ ਕੌਣ ਪਹਿਲਾਂ ਤੋਂ ਲੋਕਾਂ ਵਿੱਚ ਵਿਚਰ ਰਿਹਾ ਹੈ ਅਤੇ ਕੌਣ ਚੌਣਾਂ ਸਮੇਂ ਬਰਸਾਤੀ ਡੱਡੂ ਬਣਿਆ ਹੈ, ਜ਼ਮੀਨੀ ਗੱਲ ਕਿਹੜਾ ਉਮੀਦਵਾਰ ਕਰਦਾ ਹੈ ਤੇ ਹਵਾਈ ਗੱਲਾਂ ਕਿਹੜਾ ਕਰਦਾ ਹੈ ਇਸ ਦਾ ਅੰਤਰ ਸਮਝਣਾ ਚਾਹੀਦਾ ਹੈ। ਕਿਸ ਉਮੀਦਵਾਰ ਤੱਕ ਪਹੁੰਚ ਕਰਨਾ ਸੌਖਾ ਹੈ, ਕਿਹੜਾ ਉਮੀਦਵਾਰ ਗੱਲ ਸੁਣਦਾ ਹੈ ਤੇ ਕਿਹੜਾ ਲੋੜ ਪੈਣ ਤੇ ਲੋਕਾਂ ਨਾਲ ਖੜ੍ਹਦਾ ਵਿਖਾਈ ਦਿੰਦਾ ਹੈ, ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ, ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ। ਉਮੀਦਵਾਰ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ? ਕਿਤੇ ਉਮੀਦਵਾਰ ਸਿੱਧੇ ਅਸਿੱਧੇ ਢੰਗਾਂ ਨਾਲ ਡਰਾ ਕੇ, ਪੈਸੇ ਨਾਲ, ਜਾਤੀ, ਧਰਮ ਆਦਿ ਵਿਸ਼ੇਸ ਤੇ ਵੋਟ ਤਾਂ ਨਹੀਂ ਮੰਗ ਰਿਹਾ ਜਾਂ ਫਿਰ ਤੁਹਾਡੇ ਮੁੱਦਿਆਂ ਅਤੇ ਵਿਕਾਸ ਦੀ ਗੱਲ ਕਰਕੇ ਵੋਟ ਮੰਗ ਰਿਹਾ ਹੈ। ਜੋ ਤੁਹਾਡੇ ਹਲਕੇ ਦਾ ਉਮੀਦਵਾਰ ਹੈ ਉਸਦੇ ਆਲੇ ਦੁਆਲੇ, ਉਸਦੇ ਸਰਕਲ ਵਿੱਚ ਕਿਸ ਤਰ੍ਹਾਂ ਦੇ ਬੰਦੇ ਹਨ? ਉਮੀਦਵਾਰ ਦਾ ਬਦਮਾਸ਼, ਧੱਕਾ ਕਰਨ ਵਾਲਾ, ਲੁੱਟ ਮਚੋਣ ਵਾਲਾ, ਰਿਸ਼ਵਤਖੋਰ ਅਤੇ ਖੂੰਖਾਰ ਅਪਰਾਧਿਕ ਰਿਕਾਰਡ ਤਾਂ ਨਹੀਂ। ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਜਾ ਸਕਦੀ ਹੈ ਅਤੇ ਜੇਕਰ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਉਮੀਦਵਾਰ ਸਹੀ ਨਹੀਂ ਜਾਪਦਾ ਤਾਂ ਵੋਟਿੰਗ ਮਸ਼ੀਨ ਜਾਂ ਵੋਟ ਪਰਚੀ ਤੇ ਸਭ ਤੋਂ ਅਖ਼ੀਰ ਵਿੱਚ ‘ਨੋਟਾ-ਇਹਨਾਂ ਵਿੱਚੋਂ ਕੋਈ ਨਹੀਂ (NOTA – None of the above)’ ਨੂੰ ਵੋਟ ਕੀਤੀ ਜਾ ਸਕਦੀ ਹੈ।

ਚੋਣ ਕਮੀਸ਼ਨ ਨੇ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਤੇ ਬਿਨ੍ਹਾਂ ਕੁਝ ਸੋਚੇ-ਸਮਝੇ, ਬਿਨ੍ਹਾਂ ਕੁਝ ਵਿਚਾਰੇ ਵੋਟ ਪਾ ਆਏ, ਕੋਈ ਜਿੱਤ ਗਿਆ ਤੇ ਕੋਈ ਹਾਰ ਗਿਆ ਤੇ ਸਾਨੂੰ ਕੀ? ਇਹ ਸਜਗ ਵੋਟਰ ਦੀ ਨਿਸ਼ਾਨੀ ਨਹੀਂ। ਵੋਟ ਭਵਿੱਖ ਤੈਅ ਕਰਦੀ ਹੈ, ਜਦ ਵੋਟਰ ਵੋਟ ਦੀ ਮਹੱਤਤਾ ਸਮਝੇਗਾ ਅਤੇ ਸੋਚ ਵਿਚਾਰ ਕਰਕੇ ਆਪਣੀ ਵੋਟ ਪਾਵੇਗਾ ਤੇ ਯੋਗ ਉਮੀਦਵਾਰ ਚੁਣਨ ਦੀ ਕੋਸ਼ਿਸ਼ ਕਰੇਗਾ ਤਦ ਹੀ ਲੋਕਤੰਤਰ ਨੂੰ ਅਮਲੀ ਜਾਮਾ ਪ੍ਰਾਪਤ ਹੋਵੇਗਾ। 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕਿੰਨੀ ਕੁ ਨੈਤਿਕਤਾ? ✍️ ਗੋਬਿੰਦਰ ਸਿੰਘ ਢੀਂਡਸਾ

ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰ ਦੀ ਰੀੜ ਹੈ। ਇਸਦਾ ਆਪਣੀ ਸਮਾਜਿਕ ਆਦਰਸ਼ਵਾਦ ਅਤੇ ਨੈਤਿਕਤਾ ਦਾ ਅਕਸ ਬਣਾਏ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਵਿਵਸਥਾ ਵਿੱਚ ਯਕੀਨ ਬੱਝਾ ਰਹੇ। ਲੋਕਤੰਤਰ ਵਿੱਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਇਸਦੀ ਖੂਬਸੂਰਤੀ ਹੈ ਅਤੇ ਇਹਨਾਂ ਪਾਰਟੀਆਂ ਦੇ ਸੰਵਿਧਾਨ ਲੋਕਤੰਤਰ ਵਿੱਚ ਵਿਸ਼ਵਾਸ ਪ੍ਰਗਟਾਉਂਦੇ ਦੇਸ ਨੂੰ ਹੋਰ ਅੱਗੇ ਤਰੱਕੀ ਦੇ ਰਾਹ ਤੇ ਲਿਜਾਣ ਲਈ ਉਤਸਕ ਹਨ। ਆਦਰਸ਼ ਅਤੇ ਨੈਤਿਕਤਾ ਪੱਖੋਂ ਮਜ਼ਬੂਤ ਨੇਤਾ ਹੀ ਚੰਗੇ ਸਮਾਜ ਦੀ ਸਿਰਜਣਾ ਅਤੇ ਅਗਵਾਈ ਲਈ ਯੋਗ ਹੁੰਦਾ ਹੈ।

ਜੇਕਰ ਮੌਜੂਦਾ ਪਾਰਟੀਆਂ ਅਤੇ ਨੇਤਾਵਾਂ ਨੂੰ ਵੇਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਨੈਤਿਕਤਾ ਇਹਨਾਂ ਦੇ ਲਾਗੇ-ਤਾਗੇ ਵੀ ਨਹੀਂ। ਨੈਤਿਕਤਾ ਸਿਰਫ਼ ਕਾਗਜ਼ੀ ਬਣ ਕੇ ਰਹਿ ਗਈ ਹੈ ਅਤੇ ਆਪਣੇ ਮੁਫ਼ਾਦ ਲਈ ਵਿਰੋਧੀ ਆਗੂ/ਪਾਰਟੀ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫ਼ੇ ਦੀ ਮੰਗ ਕਰਨ ਦੀ ਸ਼ਬਦਾਵਲੀ ਦੇ ਬਿਆਨ ਤੱਕ ਸਿਮਟ ਗਈ ਹੈ। ਇਹ ਦੇਸ ਦਾ ਦੁਖਾਂਤ ਹੈ ਕਿ ਰਾਜਨੀਤੀਵਾਨਾਂ ਨੇ ਆਦਰਸ਼ਵਾਦ ਅਤੇ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ। ਇਹ ਕੁਰਸੀ ਦੀ ਅੰਨ੍ਹੀ ਦੌੜ ਵਿੱਚ ਹਨ ਅਤੇ ਹਰ ਹੀਲ੍ਹੇ ਵਸੀਲੇ ਇਹਨਾਂ ਨੂੰ ਸੱਤਾ ਦੀ ਚਾਬੀ ਤੱਕ ਮਤਲਬ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਯੁੱਧ ਵਿੱਚ ਸਭ ਜਾਇਜ਼ ਹੈ ਉਦਾਂ ਹੀ ਨੇਤਾਵਾਂ ਨੇ ਚੋਣਾਂ ਜਿੱਤਣ ਲਈ ਵੀ ਸਭ ਕੁਝ ਜਾਇਜ਼ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪਾਰਟੀਆਂ ਲੋਕ ਮੁੱਦਿਆਂ, ਵਿਕਾਸ ਦੀ ਥਾਂ ਜਿਸ ਤਰ੍ਹਾਂ ਦੇ ਮੁੱਦੇ ਚੋਣਾਂ ਜਿੱਤਣ ਲਈ ਉਛਾਲਦੀਆਂ ਹਨ ਜੋ ਕਿ ਸਮਾਜਿਕ ਵੰਡ ਕਰਦਾ ਹੈ ਕਿਸ ਤਰ੍ਹਾਂ ਨੈਤਿਕ ਤੌਰ ਤੇ ਸਹੀ ਕਿਹਾ ਜਾ ਸਕਦਾ ਹੈ? ਕਿਵੇਂ ਸੱਤਾ ਧਿਰ ਚੋਣਾਂ ਜਿੱਤਣ ਲਈ ਸਿੱਧੇ-ਅਸਿੱਧੇ ਹਥਕੰਡਾ ਅਪਣਾਉਂਦੀ ਹੈ, ਤਾਕਤ ਅਤੇ ਸੰਸਥਾਵਾਂ ਦਾ ਦੁਰਉਪਯੋਗ ਕਰਦੀ ਹੈ, ਕਿਸੇ ਇੱਕ ਪਾਰਟੀ ਨੂੰ ਬਹੁਮਤ ਨਾ ਮਿਲਣ ਤੇ ਕਿਵੇਂ ਅੰਦਰਖਾਤੇ ਇੱਕ-ਦੂਜੀਆਂ ਪਾਰਟੀਆਂ ਵਿੱਚ ਪਾੜ ਲਾਏ ਜਾਂਦੇ ਹਨ, ਕਿਵੇਂ ਵਿਰੋਧੀ ਲੀਡਰਾਂ ਨੂੰ ਪੈਸੇ ਨਾਲ ਖਰੀਦ ਕੇ ਜਾਂ ਡਰਾ ਕੇ ਪਾਲਾ ਬਦਲਾਇਆ ਜਾਂਦਾ ਹੈ, ਕਿਵੇਂ ਇੱਕ ਘੱਟ ਸੀਟਾਂ ਜਿੱਤਣ ਵਾਲੀ ਪਾਰਟੀ ਰਾਤੋਂ ਰਾਤ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਕਿਸੇ ਤੋਂ ਨਹੀਂ ਲੁਕਿਆ। ਰਾਜਨੀਤਿਕ ਪਾਰਟੀਆਂ ਚੋਣਾਂ ਵਿੱਚ ਬਲਾਤਕਾਰ, ਕਤਲ ਵਰਗੇ ਘਿਨੋਣੇ ਜ਼ੁਰਮ ਦੇ ਦਾਗੀਆਂ ਨੂੰ ਵੀ ਟਿਕਟਾਂ ਦੇ ਛੱਡਦੀਆਂ ਹਨ।

ਨੇਤਾਵਾਂ ਨੇ ਆਪਣੇ ਇਖਲਾਕ ਨੂੰ ਲਾਹ ਕੇ ਕਿੱਲੀ ਤੇ ਟੰਗ ਦਿੱਤਾ ਹੈ। ਕਿਵੇਂ ਟਿਕਟਾਂ ਅਤੇ ਆਹੁਦਿਆਂ ਲਈ ਵਫ਼ਾਦਾਰੀਆਂ ਬਦਲ ਜਾਂਦੀਆਂ ਹਨ, ਨਿੱਜੀ ਹਿੱਤਾਂ ਅਨੁਸਾਰ ਇੱਕ-ਦੂਜੀਆਂ ਪਾਰਟੀਆਂ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਚੋਣਾਂ ਦੌਰਾਨ ਕਿਸ ਕਿਸ ਤਰ੍ਹਾਂ ਦੇ ਨਿਚਲੇ ਪੱਧਰ ਤੇ ਭਾਸ਼ਣ ਅਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਚੋਣਾਂ ਜਿੱਤਣ ਲਈ ਮੁੱਦਿਆਂ ਦੀ ਥਾਂ ਪੈਸਾ, ਨਸ਼ਾ ਅਤੇ ਹੋਰ ਅਥਕੰਡੇ ਅਪਣਾਏ ਜਾਂਦੇ ਆਮ ਦੇਖੇ ਜਾ ਸਕਦੇ ਹਨ। ਨੇਤਾਵਾਂ ਹੱਥ ਤਾਕਤ ਆਉਣ ਤੇ ਲੋਕਾਂ ਦਾ ਵਿਕਾਸ ਭਾਵੇਂ ਨਾ ਹੋਵੇ ਪਰੰਤੂ ਆਪਣੀਆਂ ਜਾਇਦਾਦਾਂ ਬਿਜਲੀ ਤੋਂ ਤੇਜ ਗਤੀ ਨਾਲ ਵੱਧ ਜਾਂਦੀਆਂ ਹਨ। ਨੇਤਾ ਲੋਕਾਂ ਵਿੱਚ ਪਾਰਟੀ ਅਧਾਰਿਤ ਐਨੀ ਜ਼ਹਿਰ ਘੋਲ ਦਿੰਦੇ ਹਨ, ਸਮਾਜੀ ਵੰਡ ਕਰ ਦਿੰਦੇ ਹਨ ਕਿ ਵਰਕਰ ਪਿੰਡਾਂ, ਮੁਹੱਲਿਆਂ ਵਿੱਚ ਆਪਸੀ ਰਿਸ਼ਤੇ, ਭਾਈਚਾਕ ਸਾਂਝ ਖ਼ਤਮ ਕਰ ਬੈਠਦੇ ਹਨ ਪਰੰਤੂ ਨੇਤਾਵਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਆਪਣੇ ਹਿੱਤਾਂ ਲਈ ਸਿਆਸਤ ਕਰੀ ਜਾਂਦੇ ਹਨ।

ਹਾਰਵਾਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੈਨਿਸ ਥਾਮਸਨ ਨੇ ਰਾਜਨੀਤੀ ਵਿੱਚ ਨੈਤਿਕਤਾ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ “ਉਹ ਵੋਟਰ ਵੀ ਬੁਹਤ ਵੱਡੇ ਗੁਨਾਹਗਾਰ ਹਨ ਜਿਹੜੇ ਕਿ ਭ੍ਰਿਸ਼ਟ ਲੋਕਾਂ ਨੂੰ ਵੋਟਾਂ ਪਾ ਕੇ ਰਾਜਨੀਤਿਕ ਲੀਡਰ ਬਣਾਉਂਦੇ ਹਨ ਜਿਹੜੇ ਕਿ ਆਪਣੀ ਨਿੱਜੀ ਹਿੱਤਾਂ ਲਈ ਲੋਕਾਂ ਨਾਲ ਹਰ ਤਰ੍ਹਾਂ ਦਾ ਧੋਖਾ ਕਰਦੇ ਹਨ। ” ਸਮੇਂ ਦੀ ਜ਼ਰੂਰਤ ਹੈ ਕਿ ਵੋਟਰ ਚੋਣਾਂ ਦੌਰਾਨ ਸੋਚ ਸਮਝ ਕੇ ਆਪਣੇ ਉੱਜਵਲ ਭਵਿੱਖ ਲਈ ਵੋਟ ਕਰਨ ਅਤੇ ਆਪਣੀ ਭਾਈਚਾਰਕ ਸਾਂਝ ਨੂੰ ਨੇਤਾਵਾਂ ਪਿੱਛੇ ਲੱਗ ਕੇ ਖੋਰ੍ਹਾ ਨਾ ਲਾਉਣ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

ਲੋਕਾਂ ਦੀ ਹਾਰ ਯਕੀਨੀ! ✍️ ਸਲੇਮਪੁਰੀ ਦੀ ਚੂੰਢੀ

ਜਦੋਂ ਜਦੋਂ ਵੀ ਦੇਸ਼ ਵਿਚ ਲੋਕ ਸਭਾ ਅਤੇ ਸੂਬਿਆਂ ਵਿਚ ਵਿਧਾਨ-ਸਭਾਵਾਂ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਅਕਸਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਉਮੀਦਵਾਰਾਂ ਵਲੋਂ ਇਹ ਰਾਗ ਅਲਾਪਿਆ ਜਾਂਦਾ ਹੈ ਕਿ ਸਾਡੀ ਪਾਰਟੀ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ, ਸਾਡੇ ਉਮੀਦਵਾਰ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ! ਸੱਚਾਈ ਇਹ ਹੈ ਕਿ ਦੇਸ਼ ਦੀ ਜਾਂ ਸੂਬੇ ਦੀ ਜਿਹੜੀ ਮਰਜੀ ਸਿਆਸੀ ਪਾਰਟੀ ਦੀ ਜਾਂ ਜਿਹੜੇ ਮਰਜੀ ਉਮੀਦਵਾਰ ਦੀ ਜਿੱਤ ਹੋਵੇ ਪਰ ਲੋਕਾਂ ਦੀ  ਹਾਰ ਯਕੀਨੀ ਹੁੰਦੀ ਹੈ, ਲੋਕ ਹਰ ਵਾਰੀ ਹਾਰਦਾ ਮੂੰਹ ਵੇਖਦੇ ਹਨ ਅਤੇ ਲਗਾਤਾਰ 5 ਸਾਲ ਤੱਕ ਨਮੋਸ਼ੀ ਝੱਲਣ ਲਈ ਮਜਬੂਰ ਹੁੰਦੇ ਹਨ, ਦੁੱਖ ਭੋਗਦੇ ਹਨ। ਇਸ ਵਾਰ ਵੀ ਭਾਵੇਂ ਜਿਹੜਾ ਮਰਜੀ ਉਮੀਦਵਾਰ ਜਿੱਤੇ, ਜਿਹੜੀ ਮਰਜੀ ਸਿਆਸੀ ਪਾਰਟੀ ਦੀ ਜਿੱਤ ਹੋਵੇ, ਪਰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਹਾਰ ਜਿੱਤ ਵਿਚ ਬਦਲਣ ਵਾਲੀ ਨਹੀਂ ਹੈ!
-ਸੁਖਦੇਵ ਸਲੇਮਪੁਰੀ
09780620233
30 ਜਨਵਰੀ, 2022.

ਸੰਵਿਧਾਨ ਜੋੜਦੈ ਤੇ.... ✍️ ਸਲੇਮਪੁਰੀ ਦੀ ਚੂੰਢੀ

ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ  ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਧਾਰਮਿਕ ਸਮੇਤ ਵੱਖ ਵੱਖ ਪਹਿਲੂਆਂ ਨੂੰ ਮੱਦੇਨਜ਼ਰ ਰੱਖਦਿਆਂ ਬਹੁਤ ਵਿਗਿਆਨਿਕ ਸੋਚ ਨਾਲ ਭਾਰਤੀ ਸੰਵਿਧਾਨ ਦੀ ਸਥਾਪਨਾ ਕੀਤੀ ਸੀ, ਕਿਉਂਕਿ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਸਨ ਕਿ ਭਾਰਤ ਸੰਸਾਰ ਦਾ ਇਕੋ ਇਕ ਉਹ ਨਿਵੇਕਲਾ ਦੇਸ਼ ਹੈ, ਇਥੇ ਅਨੇਕਾਂ ਧਰਮ ਹਨ, 6000 ਤੋਂ ਵੱਧ ਜਾਤਾਂ ਅਤੇ ਅਨੇਕਾਂ ਕਬੀਲਿਆਂ ਵਿੱਚ ਵੰਡਿਆ ਹੋਇਆ ਸਮਾਜ ਹੈ। ਇਥੇ ਵੱਖ ਵੱਖ ਬੋਲੀਆਂ, ਵੱਖ ਵੱਖ ਰੰਗਾਂ ਅਤੇ ਵੱਖ ਵੱਖ ਨਸਲਾਂ ਵਾਲੇ ਲੋਕ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਅਜਾਦ ਭਾਰਤ ਵਿਚ ਇੱਕ ਥਾਂ ਇਕੱਠੇ ਕਰਕੇ ਰੱਖਣਾ ਬਹੁਤ ਮੁਸ਼ਕਿਲ ਹੈ। ਉਹ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਵਾਕਫ ਸਨ ਕਿ ਭਾਰਤ ਵਿਚ ਹਜਾਰਾਂ ਸਾਲਾਂ ਤੋਂ ਮਨੂ-ਸਿਮਰਤੀ ਦਾ ਵਿਧਾਨ ਲਾਗੂ ਹੈ, ਜਿਸ ਨੂੰ ਤੋੜ ਕੇ ਹੀ ਭਾਰਤ ਨੂੰ ਇਕ ਮੁੱਠ ਰੱਖਿਆ ਜਾ ਸਕਦਾ ਹੈ, ਇਸ ਲਈ ਉਨ੍ਹਾਂ ਨੇ  ਮਰਦ-ਔਰਤਾਂ ਸਮੇਤ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ  ਸੰਵਿਧਾਨ ਵਿੱਚ ਬਰਾਬਰਤਾ ਪ੍ਰਦਾਨ ਕੀਤੀ । ਭਾਰਤੀ ਸੰਵਿਧਾਨ ਸਦਕਾ ਹੀ ਅਜਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਸਮੁੱਚਾ ਦੇਸ਼   ਇੱਕ ਮੁੱਠੀ ਵਿੱਚ ਬੰਦ ਹੈ ਅਤੇ ਇਸ ਦੇ ਸਾਰੇ ਸੂਬੇ ਅਤੇ ਸੂਬਿਆਂ ਦੇ ਲੋਕ ਮੋਤੀਆਂ ਦਾ ਇਕ ਖੂਬਸੂਰਤ ਹਾਰ ਬਣਿਆ ਹੋਇਆ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਰੱਖ ਰਿਹਾ ਹੈ ਜਦਕਿ ਐਨ ਇਸ ਦੇ ਉਲਟ  ਦੇਸ਼ ਦੀਆਂ ਕੌਮੀ ਸਿਆਸੀ ਪਾਰਟੀਆਂ ਸਮੇਤ ਖੇਤਰੀ ਸਿਆਸੀ ਪਾਰਟੀਆਂ ਦੇ ਲਗਭਗ ਸਮੂਹ ਸਿਆਸਤਦਾਨ ਦੇਸ਼ ਵਿਚ ਵੰਡੀਆਂ ਪਾ ਕੇ ਆਪਣੀਆਂ ਰੋਟੀਆਂ ਸੇਕਣ ਦੀ ਤਾਕ ਵਿਚ ਰਹਿੰਦੇ ਹਨ। ਸਿਆਸਤਦਾਨ ਦੇਸ਼ ਦੇ ਲੋਕਾਂ ਨੂੰ ਧਰਮਾਂ,ਜਾਤਾਂ, ਕਬੀਲਿਆਂ, ਬੋਲੀਆਂ ਅਤੇ ਇਲਾਕਿਆਂ ਦੇ ਅਧਾਰ 'ਤੇ ਵੰਡ ਕੇ ਚੋਣਾਂ ਦੌਰਾਨ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਵੰਡਦੇ ਹਨ ਅਤੇ ਉਹ ਆਪਣੀ ਕੁਰਸੀ ਕਾਇਮ ਕਰਨ ਲਈ ਜਿਥੇ ਹਿੰਦੂ ਵੱਧ ਹੁੰਦੇ ਹਨ, ਉਥੇ ਹਿੰਦੂ ਉਮੀਦਵਾਰ ਨੂੰ ਟਿਕਟ ਦਿੰਦੇ ਹਨ, ਇਸੇ ਤਰ੍ਹਾਂ ਜਿਥੇ ਵੱਧ ਸਿੱਖ ਉਥੇ ਸਿੱਖ ਨੂੰ, ਜਿਥੇ ਮੁਸਲਮਾਨਾਂ ਦੀ ਗਿਣਤੀ ਵਧ ਉਥੇ ਮੁਸਲਮਾਨ ਨੂੰ, ਜਿਥੇ ਇਸਾਈ ਭਾਈਚਾਰੇ ਵੱਧ ਉਥੇ ਇਸਾਈ ਨੂੰ, ਇਸੇ ਤਰ੍ਹਾਂ ਹੀ ਜਿਥੇ ਅਨਸੂਚਿਤ ਜਾਤੀਆਂ /ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਗਿਣਤੀ ਦਾ ਅੰਕੜਾ ਵੱਧ ਹੁੰਦਾ ਹੈ, ਉਥੇ ਉਨ੍ਹਾਂ ਵਰਗਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਜਾਣੀ ਕਿ ਜਿਸ ਹਲਕੇ ਵਿਚ ਜਿਸ ਜਾਤ/ਧਰਮ /ਫਿਰਕੇ ਦੇ ਲੋਕਾਂ ਦੀ ਗਿਣਤੀ ਵਧ ਹੁੰਦੀ ਹੈ, ਉਥੇ ਉਸੇ ਵਰਗ ਨਾਲ ਸਬੰਧਿਤ ਨੂੰ ਉਮੀਦਵਾਰ ਬਣਾਕੇ ਮੈਦਾਨ ਵਿਚ ਉਤਾਰਿਆ ਜਾਂਦਾ ਹੈ। ਗੱਲ ਇਥੇ ਹੀ ਨਹੀਂ ਮੁੱਕਦੀ, ਸਿਆਸਤਦਾਨ  ਸਮੇਂ ਸਮੇਂ 'ਤੇ ਆਪਣੀ ਕੁਰਸੀ ਕਾਇਮ ਰੱਖਣ ਲਈ ਕਈ ਵਾਰ ਤਾਂ ਬਹੁਤ ਹੀ ਥੱਲੇ ਤੱਕ ਗਰਕ ਜਾਂਦੇ ਹਨ। ਜਿਸ ਇਲਾਕੇ ਵਿਚ ਘੱਟ ਗਿਣਤੀ ਦੇ ਲੋਕ ਰਹਿੰਦੇ ਹਨ, ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਗਵਾਉਣ ਲਈ ਘਿਨਾਉਣੇ ਕਾਰਨਾਮੇ ਕੀਤੇ ਜਾਂਦੇ ਹਨ। ਦਲਿਤਾਂ ਦੇ ਘਰ ਸਾੜਨੇ / ਆਨੇ-ਬਹਾਨੇ ਕਤਲੇਆਮ ਕਰਨਾ /ਬਲਾਤਕਾਰ ਕਰਕੇ ਮਾਰ ਦੇਣਾ /ਹੱਥ-ਪੈਰ ਵੱਢ ਕੇ ਡਰਾਉਣਾ ਮਾਹੌਲ ਪੈਦਾ ਕਰਨਾ / ਧਾਰਮਿਕ ਗ੍ਰੰਥਾਂ /ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨਾ / ਬੰਬ ਧਮਾਕੇ ਕਰਵਾਉਣਾ ਸਿਆਸਤਦਾਨਾਂ ਦੀ ਸਿਆਸਤ ਦਾ ਮੁੱਖ ਹਿੱਸਾ ਹੁੰਦਾ ਹੈ। ਇਸ ਤਰ੍ਹਾਂ ਸਿਆਸਤਦਾਨ ਦੇਸ਼ ਅਤੇ ਸਮਾਜ ਨੂੰ ਤੋੜਨ ਲਈ ਕੰਮ ਕਰਦੇ ਹਨ, ਜਦ ਕਿ ਭਾਰਤੀ ਸੰਵਿਧਾਨ ਦੇਸ਼ ਨੂੰ ਜੋੜ ਕੇ ਰੱਖ ਰਿਹਾ ਹੈ।  ਸਿਆਸਤਦਾਨ ਮਨੂ-ਸਿਮਰਤੀ ਸਿਧਾਂਤਾਂ ਉਪਰ ਚੱਲਦੇ ਹੋਏ ਆਪਣੀ ਕੁਰਸੀ ਕਾਇਮ ਰੱਖਣ ਲਈ ਦੇਸ਼ ਦੇ ਲੋਕਾਂ ਵਿਚ /ਸਮਾਜ ਵਿਚ ਵੰਡੀਆਂ ਪਾ ਕੇ ਰੱਖਣ ਨੂੰ  ਆਪਣਾ ਕਰਮ ਅਤੇ ਧਰਮ ਸਮਝਦੇ ਹਨ। ਮਨੂ-ਸਿਮਰਤੀ ਦਾ ਸਿਧਾਂਤ ਸਮਾਜ ਵਿਚ ਵੰਡੀਆਂ ਪਾ ਕੇ ਰੱਖਣਾ ਹੈ। ਆਮਤੌਰ 'ਤੇ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਅੰਗਰੇਜ 'ਪਾੜੋ ਤੇ ਰਾਜ ਕਰੋ' ਦੀ ਨੀਤੀ 'ਤੇ ਚੱਲਦੇ ਸਨ ਜਦ ਕਿ ਸੱਚ ਤਾਂ ਇਹ ਜਾਪਦਾ ਹੈ ਕਿ ਅੰਗਰੇਜ਼ਾਂ ਨੇ ਭਾਰਤ ਵਿਚ ਆ ਕੇ ਹੀ  ਇਥੋਂ ਦੇ ਸਮਾਜਿਕ ਢਾਂਚੇ ਨੂੰ ਸਮਝਦਿਆਂ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਨੂੰ ਅਪਣਾਇਆ। ਭਾਰਤ ਦਾ ਲੰਬਾ ਸਮਾਂ ਗੁਲਾਮ ਰਹਿਣ ਦਾ ਮੁੱਖ ਕਾਰਨ ਮਨੂ-ਸਿਮਰਤੀ ਹੀ ਸੀ, ਕਿਉਂਕਿ ਭਾਰਤ ਉਪਰ ਅੰਗਰੇਜ਼ਾਂ ਸਮੇਤ ਜਿੰਨ੍ਹੇ ਵੀ ਹਮਲਾਵਰ ਆਏ ਉਨ੍ਹਾਂ ਨੇ ਇਥੋਂ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝ ਕੇ ਹਮਲੇ ਕੀਤੇ ਅਤੇ ਰਾਜ ਕੀਤਾ। ਹਮਲਾਵਰ ਇਹ ਗੱਲ ਭਲੀਭਾਂਤ ਜਾਣ ਗਏ ਸਨ, ਕਿ ਭਾਰਤ ਵੱਖ ਵੱਖ ਵਰਣਾਂ ਵਿਚ ਵੰਡਿਆ ਹੋਇਆ ਹੈ, ਜਿਸ ਕਰਕੇ ਕਮਜੋਰ ਹੈ ਕਿਉਂਕਿ ਇਥੇ ਕੋਈ ਵੀ ਵਰਣ ਇੱਕ ਦੂਜੇ ਨਾਲ ਮਿਲ ਕੇ ਨਹੀਂ ਚੱਲ ਸਕਦਾ, ਸਾਰੇ ਵਰਣਾਂ ਵਿਚ ਮਨੂ-ਸਿਮਰਤੀ ਸਿਧਾਂਤ ਨੇ ਡੂੰਘੀਆਂ ਖਾਈਆਂ ਪਾ ਕੇ ਰੱਖ ਦਿੱਤੀਆਂ ਸਨ। ਹਮਲਾਵਰ ਜਾਣ ਗਏ ਸਨ ਕਿ ਭਾਰਤ ਦੇ ਸਾਰੇ ਵਰਣ ਵੱਖ ਵੱਖ ਹੋਣ ਕਰਕੇ ਬਹੁਤ ਕਮਜੋਰ ਹਨ, ਜਿਸ ਕਰਕੇ ਇਥੋਂ ਦੇ ਲੋਕਾਂ ਨੂੰ ਦਬਾ ਕੇ ਰੱਖਣਾ ਸੌਖਾ ਕੰਮ ਹੈ । ਜਦੋਂ ਅਸੀਂ ਦੇਸ਼ ਦੇ ਸਿਆਸਤਦਾਨਾਂ ਦੀ ਵਿਚਾਰਧਾਰਾ ਨੂੰ ਗਹੁ ਨਾਲ ਵੇਖਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ 'ਮਨੂ-ਸਿਮਰਤੀ' ਦੀ ਵਿਚਾਰਧਾਰਾ ਨੂੰ ਅਪਣਾ ਕੇ ਲੋਕਾਂ ਵਿਚ ਵੰਡੀਆਂ ਪਾ ਕੇ ਸਮਾਜ ਨੂੰ ਤੋੜ ਰਹੇ ਹਨ, ਜੋ ਦੇਸ਼ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ।
-ਸੁਖਦੇਵ ਸਲੇਮਪੁਰੀ
09780620233
28 ਜਨਵਰੀ, 2022.

“ਇੱਕ ਪਿੰਡ ਇੱਕ ਬੂਥ” ‘ਤੇ ਅਮਲ ਕਰਨ ਦੀ ਅਹਿਮੀਅਤ ✍️ ਗੋਬਿੰਦਰ ਸਿੰਘ ਢੀਂਡਸਾ

ਭਾਰਤ ਇੱਕ ਲੋਕਤਾਂਤਰਿਕ ਦੇਸ ਹੈ ਅਤੇ ਇਸ ਦੇ ਵੱਖੋ ਵੱਖਰੇ ਸਥਾਨਾਂ ਤੇ ਸਮੇਂ ਸਮੇਂ ਤੇ ਨਿਰੰਤਰ ਚੋਣਾਂ ਦਾ ਕੰਮ ਚਲਦਾ ਰਹਿੰਦਾ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ, ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਅਹਿਮ ਹਨ ਜੋ ਕਿ ਪੰਜੇ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਚਲਦੀਆਂ ਰਹਿੰਦੀਆਂ ਹਨ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਚੁੱਕਾ ਹੈ, ਪੰਜਾਬ ਵਿੱਚ 20 ਫਰਵਰੀ ਨੂੰ ਇੱਕੋ ਗੇੜ ਵਿੱਚ ਮਤਦਾਨ ਹੋਵੇਗਾ ਅਤੇ 10 ਮਾਰਚ ਨੂੰ ਬਾਕੀ ਦੇ ਚਾਰ ਸੂਬਿਆਂ ਗੋਆ, ਉੱਤਰਾਖੰਡ, ਉੱਤਰਪ੍ਰਦੇਸ਼ ਅਤੇ ਮਨੀਪੁਰ ਨਾਲ ਵੋਟਾਂ ਦੀ ਗਿਣਤੀ ਹੋਵੇਗੀ। ਪੰਜਾਬ ਵਿੱਚ ਪਹਿਲੀ ਨਜ਼ਰਸਾਨੀ ਵਿੱਚ ਮੁੱਖ ਤੌਰ ਤੇ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ-ਬਸਪਾ ਗੱਠਜੋੜ ਵਿਚਕਾਰ ਹੈ, ਹੋਰਨਾਂ ਵਿੱਚ ਆਜ਼ਾਦ ਉਮੀਦਵਾਰਾਂ ਤੋਂ ਸਿਵਾਏ ਸੰਯੁਕਤ ਸਮਾਜ ਮੋਰਚਾ-ਸੰਯੁਕਤ ਸਮਾਜ ਪਾਰਟੀ ਗੱਠਜੋੜ, ਭਾਜਪਾ-ਕੈਪਟਨ-ਢੀਂਡਸਾ ਗੱਠਜੋੜ ਅਤੇ ਲੋਕ ਇਨਸਾਫ਼ ਪਾਰਟੀ ਆਦਿ ਸਰਗਰਮ ਹਨ। ਜਿੱਤ ਕਿਸਦੀ ਝੋਲੀ ਪੈਂਦੀ ਹੈ, ਕੌਣ ਕਿੰਨੀਆਂ ਸੀਟਾਂ ਪ੍ਰਾਪਤ ਕਰਦਾ ਹੈ ਇਹ ਪੰਜਾਬ ਦੇ ਵੋਟਰ ਫੈਸਲਾ ਕਰਨਗੇ।

ਇੱਕੋ ਪਿੰਡ/ਮਹੁੱਲੇ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਚੋਣਾਂ ਦੌਰਾਨ ਸਮਾਜਿਕ ਤਰੇੜ ਚਿੰਤਾਜਨਕ ਹੈ। ਚੋਣਾਂ ਦੌਰਾਨ ਹਿੰਸਾ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆ ਹਨ ਜੋ ਕਿ ਸਮਾਜਿਕ ਰਿਸ਼ਤਿਆਂ ਦਾ ਘਾਣ ਕਰ ਛੱਡਦੀਆਂ ਹਨ, ਪੀੜੀ ਦਰ ਪੀੜੀ ਦੁਸ਼ਮਣੀ ਦੀ ਪਿਊਂਦ ਲਗਾ ਜਾਂਦੀਆਂ ਹਨ। ਵੋਟਾਂ ਸਮੇਂ ਵੱਖੋ ਵੱਖਰੇ ਧੜਿਆਂ ਨਾਲ ਸੰਬੰਧਤ ਪਿੰਡਾਂ/ਸ਼ਹਿਰਾਂ ਦੇ ਵੋਟਰ ਲੀਡਰਾਂ ਪਿੱਛੇ ਬਹਿਸ ਕਰਦੇ, ਲੜਦੇ-ਝਗੜਦੇ ਆਮ ਦੇਖੇ ਜਾ ਸਕਦੇ ਹਨ, ਉਹਨਾਂ ਦੀ ਆਪਸੀ ਕੜੱਤਣ ਉਹਨਾਂ ਦੇ ਪਰਿਵਾਰਿਕ ਅਤੇ ਸਮਾਜਿਕ ਸੰਬੰਧਾਂ ਨੂੰ ਖੋਰਾ ਲਾ ਛੱਡਦੀ ਹੈ, ਇੱਕ ਦੂਜੇ ਪ੍ਰਤੀ ਵੈਰ ਦੀ ਭਾਵਨਾ ਨੂੰ ਪਾਲ ਛੱਡਦੇ ਹਨ ਜਦਕਿ ਸੰਬੰਧਤ ਵਿਅਕਤੀਆਂ ਦੇ ਲੀਡਰਾਂ ਨੂੰ ਇਹਨਾਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਸਿਰਫ਼ ਆਪਣੀ ਕੁਰਸੀ ਲਈ ਇਹਨਾਂ ਦਾ ਫਾਇਦਾ ਉਠਾਉਂਦੇ ਹਨ। ਅਯੋਕੇ ਲੀਡਰ ਤਾਂ ਡੱਡੂ ਟਪੂਸੀ ਲਾਉਣ ਵਿੱਚ ਮਾਹਿਰ ਹਨ ਕਿਉਂਕਿ ਲੀਡਰਾਂ ਨੂੰ ਇੱਕ ਪਾਰਟੀ ਤੋਂ ਉਮੀਦਵਾਰੀ ਦੀ ਟਿਕਟ ਨਾ ਮਿਲਣ ਤੇ ਝੱਟ ਵਿਰੋਧੀ ਪਾਰਟੀ ਵਿੱਚ ਚਲੇ ਜਾਂਦੇ ਹਨ, ਰਾਤੋ ਰਾਤ ਮਨ ਬਦਲਾਅ ਹੋ ਜਾਂਦਾ ਹੈ, ਉਸ ਤੋਂ ਟਿਕਟ ਪ੍ਰਾਪਤ ਕਰਦੇ ਹਨ ਜਿਸ ਪਾਰਟੀ ਨੂੰ ਪਹਿਲਾਂ ਉਹ ਪਾਣੀ ਪੀ ਪੀ ਭੰਡਦੇ ਰਹੇ ਹੋਣ ਤੇ ਲੀਡਰਾਂ ਪਿੱਛੇ ਅੱਖਾਂ ਮੀਟ ਘੁੰਮਦੇ ਵਰਕਰਾਂ ਦੇ ਮੂੰਹ ਅੱਡੇ ਤੇ ਅੱਡੇ ਰਹਿ ਜਾਂਦੇ ਹਨ, ਠੱਗੇ ਹੋਏ ਮਹਿਸੂਸ ਕਰਦੇ ਹਨ। 

ਪੋਲਿਗ ਸਟੇਸ਼ਨਾਂ ਦੇ ਬਾਹਰ ਵੱਖੋ ਵੱਖਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਲੱਗੇ ਪੋਲਿੰਗ ਬੂਥ ਆਪਸੀ ਪੇਂਡੂ ਭਾਈਚਾਰਕ ਸਾਂਝ ਵਿੱਚ ਵਿਖਰਾਵ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੋ ਨਿਬੜਦੇ ਹਨ। ਪੰਜਾਬ ਵਿੱਚ ਵਿਰਲੇ ਹੀ ਪਿੰਡ ਹੋਣਗੇ ਜਿੱਥੇ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਉਹਨਾਂ ”ਇੱਕ ਪਿੰਡ ਇੱਕ ਬੂਥ” ਦਾ ਨਾਅਰਾ ਲਾ ਕੇ ਇਸ ਨੂੰ ਅਮਲੀ ਰੂਪ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਹੈ। ਵੋਟ ਪਾਉਣੀ ਹਰ ਬਾਲਗ ਦਾ ਅਪਣਾ ਨਿੱਜੀ ਅਧਿਕਾਰ ਹੈ ਪਰੰਤੂ ਵੋਟਾਂ ਪਿੱਛੇ ਆਪਸੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਕਿਸੇ ਵੀ ਪੱਖੋਂ ਸਲਾਹੁਣਯੋਗ ਨਹੀਂ ਕਿਹਾ ਜਾ ਸਕਦਾ। ਚੋਣਾਂ ਦੌਰਾਨ ਆਪਣੀ ਗੱਲ ਦਲੀਲ ਦੇ ਆਧਾਰ ਤੇ ਸਹੀ ਸ਼ਬਦਾਵਲੀ ਵਿੱਚ ਰੱਖੀ ਜਾ ਸਕਦੀ ਹੈ, ਕਿਸੇ ਨੂੰ ਉਕਸਾਉਣ ਅਤੇ ਨੀਚਾ ਵਿਖਾਉਣਾ ਦੀ ਪ੍ਰਵਿਰਤੀ ਆਪ-ਮੁਹਾਰੇ ਰਿਸ਼ਤਿਆਂ ਵਿੱਚ ਪਾਟ ਪਾ ਦਿੰਦੀ ਹੈ, ਚੋਣਾਂ ਤਾਂ ਗੁਜ਼ਰ ਜਾਂਦੀਆਂ ਹਨ ਪਰੰਤੂ ਜ਼ਖਮ ਡੂੰਘੇ ਦੇ ਜਾਂਦੀਆਂ ਹਨ ਸੋ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਪਹਿਲ ਦੇਣੀ ਚਾਹੀਦੀ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾ, ਨੌਜਵਾਨ ਕਲੱਬਾਂ ਨੂੰ ਇੱਕ ਪਿੰਡ ਇੱਕ ਬੂਥ” ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਕਿ ਕੋਈ ਵੀ ਬਾਲਗ ਵੋਟ ਕਿਸੇ ਨੂੰ ਵੀ ਪਾਵੇ ਪਰੰਤੂ ਪੋਲਿੰਗ ਸ਼ਟੇਸ਼ਨ ਦੇ ਬਾਹਰ ਪੋਲਿੰਗ ਬੂਥ ਇੱਕ ਹੀ ਲੱਗੇਗਾ ਤੇ ਸਾਰੇ ਮਿਲਕੇ ਏਕੇ ਦਾ ਸਬੂਤ ਦੇਣਗੇ ਜਿਸ ਨਾਲ ਚੋਣਾਂ ਦੌਰਾਨ ਆਈ ਆਪਸੀ ਕੜੱਤਣ ਨੂੰ ਵੀ ਕੁਝ ਠੱਲ ਪਵੇਗੀ ਅਤੇ ਭਾਈਚਾਰਕ ਸਾਂਝ ਦੀ ਬੂਟੀ ਦੀ ਮਹਿਕ ਸਾਰੇ ਪਿੰਡ ਅਤੇ ਸ਼ਹਿਰ/ਮੁਹੱਲਿਆਂ ਨੂੰ ਖੁਸ਼ਬੋਆਂ ਵੰਡੇਗੀ। 

 

ਗੋਬਿੰਦਰ ਸਿੰਘ ਢੀਂਡਸਾ ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ –feedback.gobinder@gmail.com

ਆਓ ਸਾਂਭੀਏ ਰੁੱਖ ਤੇ ਪਰਿੰਦੇ ✍️ ਹਰਨਰਾਇਣ ਸਿੰਘ ਮੱਲੇਆਣਾ

ਹਰੜ ਦੇ ਦਰੱਖਤ ਹੇਠੋਂ ਸੁੱਕੇ ਪੱਤਿਆਂ ਨੂੰ ਸੰਭਰਦਿਆਂ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਆਂਡਾ ਬਹੁਕਰ ਨਾਲ ਦੂਰ ਜਾਹ ਰੁੜਿਆ ... ।
ਹਾਏ ਰੱਬਾ ! ਕਹਿ ਕੇ ਉਸ ਆੰਡੇ ਨੂੰ ਗੌਹੁ ਨਾਲ ਵੇਖਿਆ ਤੇ ਵਾਹਿਗੁਰੂ ਦਾ ਲੱਖ ਸ਼ੁਕਰ ਕੀਤਾ ਕੇ ਟੁੱਟਣੋਂ ਬਚ ਗਿਆ . .. !!
ਹਰੜ ਦੇ ਸੰਘਣੇ ਪੱਤਿਆਂ ਵਿੱਚ ਉਤਾਂਹ ਨੂੰ ਨਿਗਾਹ ਮਾਰੀ ਤਾਂ ਇੱਕ ਮੋਟੇ ਜਿਹੇ ਡੱਕਿਆਂ ਦਾ ਖਿੱਲਰਿਆ ਜਿਹਾ ਆਲ੍ਹਣਾ ਵੇਖਿਆ ... ਉਸ ਆਂਡੇ ਨੂੰ ਚੁੱਕ ਕੇ ਉਸ ਆਲਣੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਆਲ੍ਹਣੇ ਵਿੱਚ  ਹੋਰ ਆਂਡਾ ਦਿਸ ਗਿਆ ... ਨਿੱਕੀ ਜਿਹੀ ਕਾਲੀ ਚੁੰਝ ਵਾਲੀ ਚਿੜੀ , ਪਤਾ ਨਹੀਂ ਕਿੱਥੋਂ  ਆ ਟਪਕੀ ਤੇ ਆਵਦੀ ਸੁੰਦਰ ਮਨ ਨੂੰ ਮੋਹਣ ਵਾਲੀ ਆਵਾਜ਼ ਕੱਢਣ ਲੱਗੀ .. ਆਸੇ ਪਾਸੇ ਉੱਡਦੀ ਅਖੀਰ ਇੱਕ ਟਾਹਣੀ ਤੇ ਚੁੱਪ ਕਰ ਬੈਠ ਗਈ ... ਸ਼ਾਇਦ
ਉਸ ਨੇ ਹਮਦਰਦੀ ਨੂੰ ਸਮਝ ਲਿਆ ਜਾਂ ਬੇਵੱਸ ਚੁੱਪ ਹੋ ਗਈ ...ਮੈਂ ਉਹ ਆਂਡਾ ਵਿਰਲੇ ਜਿਹੇ ਡੱਕਿਆਂ ਵਿੱਚ ਮਸਾਂ ਟਿਕਦਾ ਕੀਤਾ .. ।
ਚਿੜੀ ਤੇ ਆਂਡਿਆਂ ਵਿਚਕਾਰ ਜੋ ਮੈਂ ਮਹਿਸੂਸ ਕੀਤਾ... ਉੱਥੇ ਉਸ ਅਕਾਲ ਪੁਰਖ ਦੀ ਰਚਨਾ ਅਤੇ ਅਜੀਬ ਵਰਤਾਰਾ ..,ਕਿਸੇ ਅਦਿੱਖ ਸ਼ਕਤੀ ਦਾ ਸਹਾਰਾ ਪ੍ਰਤੱਖ ਪ੍ਰਤੀਤ ਹੋਇਆ ... ।
ਦਰੱਖਤਾਂ ਦੇ ਪੱਤਿਆਂ ਦੀ ਛੱਤ ਹੇਠ ਮੀਂਹ ,ਝੱਖੜ ,ਠੰਡ , ਗਰਮੀ ਹਨੇਰੀ ਤੇ ਬੇੁਜ਼ਾਬਾਨੇ  ਪੰਛੀ ਕਿੰਝ ਬੱਚੇ  ਕੱਢਦੇ ਹਨ , ਪਾਲਦੇ ਹਨ , ਭੋਜਨ ਦੀ ਤਲਾ਼ਸ਼ ਕਰਦੇ ਹਨ ਤੇ ਜਿੰਦਾ ਰਹਿੰਦੇ ਹਨ....ਖਿਆਲੀ ਸਵਾਲ ਬਹੁਤ ਆਣ ਖੜੋਏ ...??
 ਸਾਡੇ ਕੋਲ ਅਨੇਕਾਂ ਸਹੂਲਤਾਂ ਖਾਣ-ਪੀਣ .. ਪਦਾਰਥ ਸਾਧਨ ਤੇ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਹਸਪਤਾਲ ,ਦਵਾਈਆਂ , ਵਹੀਕਲ ਪਤਾ ਨਹੀਂ ਕੀ ਕੁਝ ਹੈ ਪਰ ਅਸੀਂ ਫਿਰ ਵੀ ਉਸ ਅਕਾਲ ਪੁਰਖ ਦੀ ਰਜ਼ਾ  ਤੇ ਨਾਖੁਸ਼ ਭਟਕਣਾ ਵਾਲਾ ਜੀਵਨ ਬਤੀਤ ਕਰ ਰਹੇ ਹੈ... ।
ਮਨੁੱਖ ਦੀ ਪਦਾਰਥਾਂ ਦੀ ਦੌੜ ਨੇ ਸ਼ੈਤਾਨੀ ਆਤਮਾ ਦਾ ਰੂਪ ਧਾਰਨ ਕਰ ਲਿਆ ਹੈ ਤੇ ਦਿਨ ਰਾਤ ਬੇਚੈਨ ਹਿੱਲ੍ਹੇ ਹੋਏ ਦਿਮਾਗ ਵਾਲਿਆਂ ਵਾਂਗ ਭੱਜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਬੇਜੁਬਾਨਿਆਂ , ਜੀਵ ਪਰਿੰਦਿਆ ਕੋਲ ਸਕੂਨ ਹੀ ਸਕੂਨ ਹੈ  .. ਉਸ ਸਿਰਜਹਾਰ ਦੇ ਭੈਅ ਵਿੱਚ ਹਨ ...ਸ਼ਾਤੀ ਵਿੱਚ ਰਹਿਕੇ ਹੱਦਾਂ ਸਰਹੱਦਾਂ ਤੋਂ ਬੇਪ੍ਰਵਾਹ ਮੌਜ ਆਨੰਦ ਵਿੱਚ ਹਨ ..!
ਸਾਰੀ ਕੁਦਰਤ ਉੱਤੇ ਮਨੁੱਖ ਨੇ ਕਬਜ਼ਾ ਕਰ ਖਿਲਵਾੜ ਕਰਨਾ ਸਿੱਖ ਲਿਆ ਹੈ ...ਹੋਰਜੀਵਾਂ  ਦੇ ਰੈਣ ਬਸੇਰੇ ਨੂੰ ਆਪਣੇ ਮਤਲਬ ਲਈ ਖਤਮ ਕਰਦਾ ਜਾ ਰਿਹਾ ਹੈ ..,ਜਦੋਂ ਕੇ ਉਸ ਸਿਰਜਣਹਾਰ ਨੇ ਇਹਨਾਂ ਨੂੰ ਵੀ ਬਰਾਬਰ ਦੇ ਹੱਕਦਾਰ ਬਣਾਇਆ ਹੈ ...।
ਹੋ ਸਕਦਾ ਹੈ , ਸਾਡੀ ਆਤਮਾ ਨੇ ਵੀ ਕਦੇ ਇਹਨਾਂ ਆਲ੍ਹਣਿਆਂ ਵਿੱਚ ਜੀਵਨ ਬਸਰ ਕੀਤਾ ਹੋਵੇ ਜਾਂ ਅਗਾੰਹ ਦੀ ਤਿਆਰੀ ਹੋਵੇ ਰੱਬ ਜਾਣਦਾ ਹੈ , ਪਰ .. ਅਸੀਂ ਮਖਮਲੀ ਪੁਸ਼ਾਕਾਂ ਵਾਲੇ , ਚਤੁਰ ਸਿਆਣੇ ਉਸ ਕਾਦਰ ਦੀ ਕੁਦਰਤ ਮੂਹਰੇ ਬਹੁਤ ਛੋਟੇ ਤੇ ਨਾ-ਸ਼ੁਕਰੇ ਲੱਗੇ ...ਜਿਹੜੇ ਉਸ ਸਿਰਜਣਹਾਰ  ਨੂੰ ਸਮਝ ਨਹੀਂ ਸਕੇ ਅਤੇ ਖੁਦ ਰੱਬ ਬਣ ਬੈਠੇ ਹਾਂ ....!!
 ਸਭ ਦਾ ਪਾਲਣਹਾਰ ਉਹ ਸਰਬ ਅਕਾਲ ਪੁਰਖ ਹੈ .. ਪਰ ਅਸੀਂ ਬੇਵਜ੍ਹਾ ਹੀ ਭਟਕਣਾ ਵਿੱਚ ਫਸੇ ਹੋਏ ਹਾਂ ...।
ਮਨ ਇਹੀ ਕਾਮਨਾ ਕਰਦਾ ਹੈ , ਐ  ਰੱਬਾ !
ਕਿਤ੍ਹੇ ਮਨੁੱਖ ਨੂੰ ਵੀ ਇਹਨਾਂ ਬੇਜ਼ੁਬਾਨ ਧਰਤੀ ਦੇ ਹੱਕਦਾਰ ਜਾਨਵਰਾਂ  ਪੰਛੀਆਂ ਜਿੰਨਾਂ ਸਬਰ ਸਿਦਕ ਦੇ.. ਅਸੀਂ ਵੀ ਇਹਨਾਂ ਵਾਂਗ ਸ਼ਾਤ ਚਿੱਤ ਰਹਿ  ਕੇ ਜੀਵਨ ਬਸਰ ਕਰਕੇ ਤੁਰਦੇ ਬਣੀਏ ...ਉਹਨਾਂ ਦੇ ਰਹਿਣ ਲਈ ਵੀ ਬਣਦਾ ਹੱਕ ਛੱਡੀਏ

-- ਹਰਨਰਾਇਣ ਸਿੰਘ ਮੱਲੇਆਣਾ

ਛੱਬੀ ਜਨਵਰੀ ‘ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।
ਗਗਨਦੀਪ ਕੌਰ ਧਾਲੀਵਾਲ ।

ਗਿਆਨੀ,ਪੰਡਤ, ਮੌਲਵੀ ,ਇਨਸਾਨ - ਕੀ ਇਹ ਸਾਰੇ ਇਕ ਰੂਪ ਹਨ ✍️ ਪਰਮਿੰਦਰ ਸਿੰਘ ਬਲ

ਗਿਆਨੀ,ਪੰਡਤ, ਮੌਲਵੀ ,ਇਨਸਾਨ - ਕੀ ਇਹ ਸਾਰੇ ਇਕ ਰੂਪ ਹਨ ਜਾਂ ਚਾਰ ਵੱਖਰੇ ਜਾਂ ਇਕ ਇਨਸਾਨ ਹੀ ਵੱਖਰਾ ਹੈ , ਸਗੋਂ ਕਿਸੇ ਵੱਖਰੇ ਮੁੱਦੇ ਦੀ ਗੱਲ ਤੇ ਪਦਾਰਥਵਾਦੀ ਯੁੱਗ ਵਿੱਚ ਗਿਆਨੀ , ਪੰਡਤ , ਮੌਲਵੀ ਤਿੰਨੋਂ ਇੱਕੋ ਰੂਪ ਹਨ । ਗਿਆਨ ਬਹਾਨੇ ਵੱਖਰੇ ਰੰਗ ਬਦਲ ਕੇ ਸਮਾਜ ਨਾਲ ਚੰਗੇ ਜਾਂ ਮਾੜੇ ਦਾ ਬਦਲ ਕਰਨ ਦੇ ਜ਼ਿੰਮੇਵਾਰ ਹਨ ਅਤੇ ਇਸ ਦਾ ਅਸਰ ਇਨਸਾਨ ਦੀ ਹੀ ਜ਼ਿੰਦਗੀ ਤੇ ਪਾਉਂਦੇ , ਕਈ ਹਾਲਤਾਂ ਵਿੱਚ ਕਹਿਰ ਭੀ ਢਾਉਣ ਦੇ ਜੁਮੇਵਾਰ ਹੋ ਨਿਕਲਦੇ ਹਨ । ਜੇ ਸਿਰਫ਼ ਪੰਡਤ ਦੀ ਗੱਲ ਲੈ ਲਈਏ ਤਾਂ ਹਿੰਦੁਸਤਾਨ ਵਿੱਚ ਬਦੇਸੀ ਜੜ ਲੱਗਣ ਸਮੇਂ ,ਪੰਡਤ ਹੀ ਸੀ ਜਿਸ ਨੇ ਪਹਿਲਾਂ ਗੁਲਾਮੀ ਨੂੰ ਗਲੇ ਲਾਇਆ ਤੇ ਰਾਹ ਪੱਧਰਾ ਕੀਤਾ । ਲਾਹੌਰੀ ਰਾਮ ਨੇ ਇਸੇ ਆਧਾਰ ਆਪਣੀ ਪੁਸਤਕ ਵਿੱਚ ਲਿਖਿਆ ਹੈ , ਕਿ ਜਦ ਉੱਤਰ , ਪੱਛਮ ਤੋਂ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਹਾਵੀ ਹੋਏ ਤਾਂ ਪੰਡਤ ਅੱਗੇ ਹੋ ਕੇ ਉਨ੍ਹਾਂ ਦਾ ਦਰਬਾਰੀ ਬਣਿਆ। ਅੰਗਰੇਜ਼ ਤੇ ਪੁਰਤਗੇਜ਼ੀ ਆਮਦ ਸਮੇਂ ਵੀ ਇਸ ਪੰਡਤ ਨੇ ਆਪਣੇ ਪਹਿਰਾਵੇ ਨੂੰ ਤਿਲਾਂਜਲੀ ਦੇ ਕੇ ਅੰਗਰੇਜ਼ੀ ਚੱਪਲ ਤੇ ਪਤਲੂਨ ਨੂੰ ਕਬੂਲ ਕੀਤਾ ਸੀ । ਮੌਜੂਦਾ ਪੰਜਾਬ ਦੇ ਚੋਣ ਘੋਲ ਵਿੱਚ ਹਾਲਾਤ ਕੀ ਹਨ ਨਜ਼ਰ ਮਾਰੋ ਤਾਂ ਕਿਵੇਂ ਇਕ ਨਾਮੀ ਪਾਰਟੀ ਨੇ   ਸਿਖਾਂ ਅਤੇ ਪੰਜਾਬੀਆਂ ਨੂੰ ਮੁੱਖ ਮੰਤਰੀ ਦਾ ਚਿਹਰਾ ਦਿਖਾਇਆ ਹੈ ਤਾਂ ਇਕ ਪੇਂਡੂ ਬੋਲੀ ਦਾ ਗੀਤ ਸੁਣੀਦਾ ਸੀ ਕਿ “ਪੰਡਤ ਜੀ ਮੇਰੇ ਮਰਨ ਕੇ ਬਾਅਦ , ਇਕ ਬੋਤਲ ਨਾਲ ਟਿਕਾ ਦੇਨਾ “ ।  ਕੀ ਇਹ ਚਿਹਰਾ ਕਿੱਥੋਂ ਤੱਕ ਜਾਇਜ਼ ਹੈ ? ਕਿ ਬੰਦੇ ਨੂੰ ਆਪਣੇ ਆਪ ਨੂ ਸਿੱਖ ਅਖਵਾਉਣ ਤੋਂ ਭੀ ਸ਼ਰਮ ਆਉਦੀ ਹੋਵੇ ।1947 ਦਾ ਸਮਾਂ ਪੰਜਾਬੀ ਤੇ ਸਿਖਾਂ ਦਾ ਭਿਆਨਕ ਉਜਾੜੇ ਦਾ ਸਮਾਂ ਜਿਸ ਵਿੱਚ ਦੱਸ ਲੱਖ ਤੋਂ ਵੱਧ ਕਤਲੋਗਾਰਤ , ਜਾਨ ਮਾਲ ਦਾ ਇਹ ਉਜਾੜਾ ਹੋਇਆ । ਇਨਸਾਨ ਨੇ ਹੀ ਭੁਗਤਿਆ ਜਿਵੇਂ ਕੁਦਰਤ ਨੇ ਉਸ ਲਈ ਕੁਝ ਦੁਖਾਂਤ ਹਮੇਸ਼ਾ ਰਾਖਵੇ਼ ਹੀ ਰੱਖ ਛੱਡੇ ਹੁੰਦੇ ਹਨ । ਦੇਸ਼ ਦੀ ਅਸਹਿ ਵੰਡ ਤੋਂ ਬਾਅਦ ਹਰ ਕਸ਼ਟ ਵਿੱਚੋਂ ਵਿਚਰ ਕੇ ਲੋਕ ਆਪਣੀ ਨਵੀਂ ਕਿਸਮਤ ਨੂੰ ਘੜਨ ਵਿੱਚ ਰੁੱਝ ਗਏ।
ਸਿੱਖ ਕੌਮ ਨੇ ਆਪਣੇ ਬਚੇਖੁਚੇ ਹੱਥਾਂ ਨਾਲ ਭਾਣਾ ਮੰਨਦਿਆਂ ਨਵੇਂ ਕਦਮਾਂ ਨੂੰ ਜ਼ਿੰਦਗੀ ਦਾ ਰਾਹ ਦੱਸਣਾ ਸੁਰੂ ਕੀਤਾ । ਪੰਜਾਬੀ ਬੋਲੀ ,  ਸੱਭਿਆਚਾਰ , ਸਿੱਖੀ ਪਹਿਚਾਣ ਦੇ ਬਚਾ ਲਈ ਕਦਮ ਪੁੱਟੇ । ਜਿਨਾਂ ਵਿੱਚੋਂ ਪੰਜਾਬੀ ਸੂਬਾ ਲਹਿਰ ਨੇ ਜਨਮ ਲਿਆ । ਇਤਿਹਾਸ ਗਵਾਹ ਹੈ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਦੀਆਂ ਕਰੋਪੀਆਂ ਕਾਰਨ ਕਈ ਕੁਝ ਅਧੂਰਾ ਅਜੇ ਭੀ ਹੈ । ਪਰ ਜਜੱਦੋ-ਜਹਿਦ ਤੇ ਕੁਰਬਾਨੀਆਂ ਕਰਕੇ ਜੋ ਹਾਸਲ ਹੋਇਆ , ਉਸ ਨੂੰ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦਾ ਖ਼ਿੱਤਾ ਕਬੂਲ ਕਰਕੇ ਮਾਣ ਨਾਲ ਮੰਨ ਰਹੇ ਹਾਂ । ਅਕਾਲੀ ਸੱਤਾ ਵਿੱਚ ਆਉਣ , ਕਾਂਗਰਸੀ ਆਉਣ , ਭਾਵੇ ਕੋਈ ਹੋਰ , ਪਰ ਪੰਜਾਬ ਦੇ ਲੋਕ ਕਿਸੇ ਹੱਦ ਤੱਕ ਤਸੱਲੀ ਰੱਖਦੇ ਰਹੇ ਕਿ ਜਾਣੇ ਪਹਿਚਾਣੇ ਪੰਜਾਬੀ ਤੇ ਸਿੱਖ ਚਿਹਰੇ ਹੀ ਤਾਂ ਹੈਨ । ਪਰ ਜੋ ਆਮ ਪਾਰਟੀ ਨੇ ਭਗਵੰਤ ਮਾਨ ਦੇ ਚਿਹਰੇ ਦੀ ਚੀਫ ਮਨਿਸਟਰ ਦੇ ਚਿਹਰੇ ਪੱਖੋਂ ਘੁੰਡ ਚੁਕਾਈ ਕੀਤੀ ਹੈ , ਕੀ ਇਹ ਦਿੱਲੀ ਦੇ ਪੰਡਤ ਸ਼੍ਰੀ ਕੇਜਰੀਵਾਲ ਵੱਲੋਂ ਇਕ ਭੱਦਾ ਮਜ਼ਾਕ ਹੈ ? ਜਾਂ ਪੰਜਾਬ , ਸਿੱਖ ਧਰਮ ਅਤੇ ਸੱਭਿਆਚਾਰ ਤੇ ਇਕ ਮਖੌਲ ਮੰਨ ਲਈਏ ? ਕੀ ਸ੍ਰੀ ਮਾਨ ਜੀ ਜੋ ਹਮੇਸ਼ਾ ਆਪਣੇ ਨਾਮ ਵਿੱਚੋਂ “ਸਿੰਘ” ਨਾਮ ਨੂੰ ਨਹੀਂ ਮੰਨਦੇ , ਅਜਿਹਾ ਖੁਦ ਨੂੰ “ਸਿੰਘ” ਅਖਵਾਉਣਾ , ਜੇ ਉਹ ਖੁਦ ਦੀ ਹਾਨੀ ਸਮਜਦੇ ਹਨ , ਤਾਂ ਪੰਜਾਬ ਦੇ ਖ਼ਿੱਤੇ ਵਿੱਚ ਉਹ  ਅਜਿਹਾ ਸੀ . ਐਮ. ਦਾ ਚਿਹਰਾ ਕਿਉਂ ਤੇ ਕਿਵੇਂ ਕਬੂਲ ਹੋਵੇਗਾ ?ਅਸੀਂ ਅਜਿਹਾ ਕਬੂਲ ਕਰੀਏ ਭੀ ਕਿਉਂ ? ਵੈਸੇ ਵੀ ਅਸੀਂ ਕਿਸੇ ਹੋਰ ਸ਼ਰਾਬ ਦੀ ਭੱਠੀ ਵਿੱਚ ਵਾਧਾ ਕਿਉਂ ਕਰੀਏ ? ਸ਼੍ਰੀ ਕੇਜਰੀਵਾਲ ਜੀ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਜੇਕਰ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਬਣਦੀ ਹੈ , ਤਦ ਉਹ ਗਰਬਚਨੇ ਨਿਰੰਕਾਰੀ ਦੇ ਪੁੱਤਰ ਹਰਦੇਵ ਦਾ ਉੱਚਾ ਬੁੱਤ ਖੜਾ ਕਰਨਗੇ ਅਤੇ ਅਨੁਮਾਨ ਤੌਰ ਤੇ ਕਹਿ ਚੁੱਕੇ ਹਨ ਕਿ ਉਹ ਬੁੱਤ ਤੇ ਇਕ ਸੌ ਕਰੋੜ ਰੁਪਿਆ ਖਰਚ ਕਰਨਗੇ ? ਕੀ ਉਹ 1978 ਦੇ ਸਾਕੇ ਨੂੰ ਯਾਦ ਕਰਵਾ ਰਹੇ ਹਨ ਜਾਂ ਅਜਿਹੀ ਕਿਸੇ ਹੋਰ ਕਰੋਪੀ ਨੂੰ ਸਿੱਖਾਂ , ਪੰਜਾਬੀਆਂ ਦੇ ਸਿਰ ਫਿਰ ਕਿਸੇ ਆਫ਼ਤ ਦੇ ਰੂਪ ਵਿੱਚ ਮੜਨ ਦੇ ਇੱਛਕ ਹਨ । ਪੰਡਤ ਜੀ ਇਹ ਕੈਂਸੀ ਨੇਤਾਗਿਰੀ ਹੈ , ਜਾਂ ਪੰਜਾਬੀਆ ਦੇ ਮਾਣ ਸਨਮਾਨ , ਸੱਭਿਆਚਾਰ ਤੇ ਗਿਣੀ ਮਿਥੀ ਸਾਜ਼ਿਸ਼ ਦਾ ਆ ਰਿਹਾ ਹਮਲਾ ਹੈ । ਕੀ ਤੁਸੀਂ ਸਾਨੂੰ ਬੁੱਤ-ਪੂਜ ਸਮਝਦੇ ਹੋ , ਜਾਂ ਦੱਸਣਾ ਚਾਹੁੰਦੇ ਹੋ ? ਪੰਜਾਬ ਸਿਰਫ਼ ਇਨਸਾਨੀਅਤ ਦੀ ਗਵਾਹੀ ਭਰਦਾ ਹੈ , ਚੰਗੇ ਇਨਸਾਨ ਦੇ ਤੌਰ ਤੇ ਅੱਗੇ ਆਓ । ਇਹੀ ਕਾਰਨ ਹੈ ਕਿ ਇਕ ਚੰਗੇ ਇਨਸਾਨ ਦੀ ਹੀ ਅਸੀਂ ਪਛਾਣ ਕਰਦੇ ਹਾਂ । ਸਾਡਾ ਕਹਿਣਾ ਭੀ ਸਹੀ ਹੈ ਕਿ ਇਨਸਾਨ ਹੀ ਚੰਗਾ  ਹੈ ਅਤੇ ਉਸ ਦੇ ਵਖਰੇਪਨ ਦੀ ਹੋਂਦ ਤੇ ਅਸਲੀਅਤ ਭੀ ਇਹੀ ਹੈ । —- ਪਰਮਿੰਦਰ ਸਿੰਘ ਬਲ , ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ ।

ਪੰਜਾਬ ਵਿੱਚ ਫ਼ਰਵਰੀ ਮਹੀਨੇ ਹੋ ਰਹੀਆਂ ਚੋਣਾਂ ਦਾ ਮਾਹੌਲ ਹੱਦੋਂ ਵੱਧ ਗਰਮਾਇਆ ✍️ ਪਰਮਿੰਦਰ ਸਿੰਘ ਬਲ

ਪੰਜਾਬ ਦੀਆਂ ਚੋਣਾਂ ਤੇ ਸਹੀ ਦਿਸ਼ਾ ਦੀ ਲੋੜ———ਪੰਜਾਬ ਵਿੱਚ ਫ਼ਰਵਰੀ ,ਅਗਲੇ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੱਦੋਂ ਵੱਧ ਗਰਮਾਇਆ ਹੋਇਆ ਹੈ । ਕਿਸਾਨ ਮੋਰਚੇ ਤੋਂ ਹੁਣ ਤੱਕ ਦੇ ਹਾਲਾਤਾਂ ਨੇ ਵੋਟਰਾਂ ਨੂੰ ਕਈ ਕਿਸਮ ਦੇ ਭੰਬਲ਼ਭੂਸੇ ਵਿੱਚ ਲਿਆਣ ਖੜਾ ਕੀਤਾ ਹੋਇਆ ਹੈ । ਕਾਂਗਰਸ ਪਾਰਟੀ ਜੋ ਪਿਛਲੀਆਂ ਚੋਣਾਂ ਵਿੱਚ ਅੱਗੇ ਆਈ ਸੀ ਕਾਰਨ ਕਿ ਲੋਕ ਬਾਦਲ ਪਰਵਾਰ ਦੇ ਰਾਜ ਤੋਂ ਤੰਗ , ਕਰਜ਼ਦਾਰ ਅਤੇ ਬੇਹੱਦ ਮਾੜੀ ਹਾਲਤ ਵਿੱਚ ਜਾ ਚੁੱਕੇ ਸਨ । ਜਿਸ ਕਾਂਗਰਸ ਲੀਡਰਸ਼ਿਪ ਭਾਵ ਕੈਪਟਨ ਅਮਰਿੰਦਰ ਨੂੰ ਹਿਤੂ ਜਾਣ ਕੇ ਲੋਕਾਂ ਇਹਨਾਂ ਨੂੰ ਗਦੀ ਦਿੱਤੀ , ਕਾਂਗਰਸੀ ਉਸ ਹਿਤੂ ਅਮਰਿੰਦਰ ਸਿੰਘ ਤੋ ਵਾਂਝੇ ਅਤੇ ਅਧੂਰੀ ਕਾਂਗਰਸ ਹੋ ਚੁੱਕੇ ਹਨ । ਅਜ ਸਿਧੂ ,ਚੰਨੀ ਦੀ ਜੋੜੀ ਨੇ ਇੰਦਰਾ ਪਰਵਾਰ (ਜੋ ਪੰਜਾਬ ਤੇ ਸਿੱਖਾਂ ਨੂੰ ਸੱਦਾ ਉਜਾੜਨ ਵਾਲੇ ਰਹੇ ) ਦੀ ਝੋਲੀ ਵਿੱਚ ਪੈ ਕੇ ਉਹੀ ਪੁਰਾਣਾ ਰੁਖ ਅਪਣਾ ਰਹੇ ਹਨ , ਜਿਸ ਤੋਂ ਸਮੁੱਚਾ ਪੰਜਾਬ ,ਚਿੰਤਤ ਹੀ ਨਹੀਂ ਸਗੋਂ ਦੁਖੀ ਹੈ । 5 ਜਨਵਰੀ ਨੂੰ ਜੋ ਸਲੂਕ ਕਿਸਾਨਾਂ ਤੇ ਚੰਨੀ ਸਰਕਾਰ ਨੇ ਪ੍ਰਧਾਨ ਮੰਤਰੀ ਵਿਰੁੱਧ ਜੋ ਗੈਰ -ਜਮਹੂਰੀਅਤ ਡਰਾਮਾ ਫ਼ਿਰੋਜ਼ਪੁਰ ਫੇਰੀ ਸਮੇਂ ਕੀਤਾ , ਉਹ ਚੰਨੀ , ਸਿਧੂ ਸਰਕਾਰ ਤੇ ਲੱਗਾ ਧੱਬਾ ਲੋਕ ਜਾਣ ਚੁਕੇ ਹਨ । ਪੰਜਾਬ ਨੂੰ ਦਿੱਤਾ ਜਾ ਰਿਹਾ 42750 ਕਰੋੜ ਰੁਪਏ ਦਾ ਪਰੋਜੈਕਟ ਕਿਸਾਨਾਂ ਤੇ ਸਿਧੂ-ਚੰਨੀ ਮਿਲੀ ਭੁਗਤ ਨੇ ਹਾਲ ਦੀ ਘੜੀ ਧੂੜ ਵਿੱਚ ਮਿਲਾ ਦਿੱਤਾ ਹੈ । ਕਾਮਰੇਡ/ਬਰਾਂਡ ਕਿਸਾਨ ਤਾਂ ਇਸ ਗੱਲ ਤੋਂ ਪਹਿਲਾਂ ਹੀ ਔਖੇ ਹੋ ਕੇ ਦਿੱਲੀਓਂ ਆਏ ਸਨ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਕਿਉਂ ਹੋਇਆ ? ਕੀ ਉਹ ਮੋਦੀ ਸਰਕਾਰ ਦੀ ਸਿੱਖਾਂ ਨਾਲ ਦਿਖਾਈ ਜਾ ਰਹੀ ਨੇੜਤਾ ਜਾਂ ਸਤਿਕਾਰ ਤੋਂ ਔਖੇ ਹਨ , ਪਰ ਕਿਉਂ ? ਪੰਜਾਬ ਵਿੱਚ ਸਿੱਖਾਂ ਦੀ ਬਾਕੀ ਸਾਰੇ ਧਰਮਾਂ ਅਤੇ ਸੱਭਿਆਚਾਰ ਦੀ ਇਕ ਸਦੀਵੀਂ ਅਤੇ ਅਨਿੱਖੜਵੀਂ ਸਾਂਝ ਹੈ । ਇੰਦਰਾ , ਸੋਨੀਆ, ਰਾਹੁਲ ਟੱਬਰ ਆਪਣੇ ਪਿਛੋਕੜ ਨੂੰ ਸਮਝਦਾ ਹੋਇਆ ਇਸ ਸਾਂਝ ਨੂੰ ਪਸੰਦ ਕਿਵੇ ਕਰ ਸਕਦਾ ਹੈ ? ਵੋਟਰ ਜਾਣਦੇ ਹਨ ਕਿ ਇਸ ਪਰਵਾਰ ਨੇ ਜਦੋਂ ਭੀ ਕਠਪੁਤਲੀਆਂ ਦਾ ਢਾਂਚਾ ਦਿਤਾ ਹੈ , ਬੇਅੰਤ ਸਰਕਾਰ ਵਰਗੀਆਂ ਸਰਕਾਰਾਂ ਹੀ ਦਿੱਤੀਆਂ ਹਨ ।ਬੀ ਜੇ ਪੀ ਪਾਰਟੀ ਦੇ ਪੰਜਾਬ ਵਿੱਚ ਜਾਣੇ ਪਹਿਚਾਣ ਗਏ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ “ਖਿਆਲਾ” ਨੇ ਆਪਣੇ ਤਾਜ਼ਾ ਬਿਆਨ ਵਿੱਚ ਰਾਹੁਲ ਗਾਂਧੀ ਦੀ ਲੀਡਰਸ਼ਿਪ ਤੇ ਅਜਿਹੀ ਹੀ ਚਿੰਤਾ ਦੇ ਸੁਆਲ ਖੜੇ ਕੀਤੇ ਹਨ , ਜਿਨਾਂ ਕਾਰਨਾਂ ਕਰਕੇ ਉਹ ਦਰਸਾ ਰਹੇ ਹਨ ਕਾਂਗਰਸ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬ ਨੂੰ ਉਜਾੜਿਆ ਹੈ , ਲੁੱਟਿਆ , ਮਾਰਿਆ ਤੇ ਬੇਪਤ ਕੀਤਾ ਹੈ । ਬਿਨਾ ਸ਼ੱਕ ਦੇ “ਖੀਆਲਾ” ਜੀ ਇਹ ਵੀ ਦਾਅਵਾ ਕਰਦੇ ਹਨ ਕਿ ਮੋਦੀ ਸਰਕਾਰ ਹੀ ਸਿੱਖਾਂ ਅਤੇ ਪੰਜਾਬ ਦੇ ਭਲੇ ਵਿੱਚ ਉਤਰਨ ਵਾਲਾ ਰਾਜ ਪ੍ਰਬੰਧ ਹੈ । ਉਹ ਲਿਖਦੇ ਹਨ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਤੇ ਹੁਣ ਦੇ ਸਮੇਂ ਦੇ ਸਮੁੱਚੇ ਫੈਸਲੇ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਸੰਜੀਦਾ ਤੌਰ ਤੇ ਦੇਖੇ ਜਾ ਰਹੇ ਹਨ । ਇਹ ਗੱਲ ਬਿਲਕੁਲ ਦਰੁਸਤ ਹੈ , ਜਦ ਕਿ ਕਾਂਗਰਸ ਦੇ ਛੇ ਦਹਾਕਿਆਂ ਤੋਂ ਪੰਜਾਬ ਦੇ ਭਲੇ ਲਈ ਕੋਈ ਗੱਲ ਸਾਹਮਣੇ ਆਈ ਨਹੀਂ ਦੇਖੀ ਗਈ। ਲੋਕਾਂ , ਵੋਟਰਾਂ ਸਾਹਮਣੇ ਇਕ ਇਹ ਭੀ ਅਹਿਮ ਸਵਾਲ ਹੈ , ਕਿ ਕਿਸਾਨਾਂ ਦਾ ਸੰਯੁਕਤ ਮੋਰਚਾ , ਜੋ ਦਿੱਲੀ ਵਿੱਚ ਮੋਰਚੇ ਸਮੇਂ ਸਿਆਸਤ ਤੋਂ ਨਿਰਲੇਪ ਸੀ , ਇਹ ਤਿੰਨ ਕਾਨੂੰਨਾਂ ਦੀ ਵਾਪਸੀ ਤੇ ਲੱਡੂ ਵੰਡਦੇ ਪੰਜਾਬ ਆਏ  ,ਲੋਕਾਂ ਨੇ ਇਹਨਾਂ ਨੂੰ ਸਾਂਝੇ ਜਾਣ ਕੇ ਭੁਲੇਖਾ ਖਾਧਾ , ਪਰ ਅੱਜ ਇਹ ਤਾਂ ਕਿਸ ਮਾਸਕੋ ਦੇ ਇਨਕਲਾਬ ਨੂੰ ਕੁੱਛੜ ਚੁੱਕੀ ਫਿਰਦੇ ਹਨ , ਬਿਨਾ ਕਿਸੇ ਚੋਣ ਮੈਨੀਫੇਸਟੋ ਦੇ , ਬਿਨਾ ਕਿਸੇ ਆਟੇ ਦਾਲ ਦੀ ਧੂੜ ਦੇ , ਜਾਂ ਵਾਅਦੇ ਬਗੈਰ । ਜੋ ਕੱਲ ਤੱਕ “ਕਿਸਾਨ ਮਜ਼ਦੂਰ ਏਕਤਾ”ਦਾ ਜੁਟ ਦੱਸਦੇ ਹੋਏ , ਅੱਜ ਸਿਰਫ਼ “ਸੰਯੁਕਤ ਕਿਸਾਨ ਮੋਰਚਾ” ਮਜ਼ਦੂਰ ਨੂੰ ਮੰਨਫੀ ਕਰਨ ਦਾ ਇਹ ਫ਼ਰੇਬ , ਇਕ ਨੈਤਿਕਤਾ ਨਾਲ ਧੋਖਾ ਜਾਂ ਕੁਝ ਕੁ ਜਾਗੀਰਦਾਰੀ ਕਿਸਾਨੀ/ਕਾਮਰੇਡੀ ਜਥਾ ।ਇਹੀ ਦੱਸਣ ਕਿ ਮਜ਼ਦੂਰਾਂ ਨੂੰ ਮੰਨਫੀ ਕਿਵੇਂ ਕੀਤਾ ਗਿਆ ? ਅਜਿਹੀ ਜਾਗੀਰਦਾਰੀ ਤਾਂ ਲੋਕ ਬਾਦਲ  ਪਰਿਵਾਰ ਦੀ ਸੱਤਾ ਦੌਰਾਨ ਹੰਡਾ ਹੀ ਚੁੱਕੇ ਹਨ । ਅੱਜ ਲੋਕ ਸਿਧੂ ਵਗੈਰਾ ਦੇ ਕਮਿਡੀਅਨ ਸ਼ੋਅ ਤੋਂ ਦਿਨ ਬਦਿਨ ਤੰਗ ਆ ਚੁੱਕੇ ਹਨ । ਲੋਕ ਜਾਣਦੇ ਹਨ ਕਿ ਮੌਜੂਦਾ “ਨਰਿੰਦਰ ਮੋਦੀ”ਸਰਕਾਰ ਹੀ ਹੈ ਜੋ ਲੋਕ ਭਲੇ ਲਈ ਕੰਮ ਕਰਦੀ ਹੋਈ , ਸਮੁੱਚੇ ਦੇਸ਼ ਨੂੰ ਤਰੱਕੀ ਰਸਤੇ ਲਿਜਾ ਰਹੀ ਹੈ । ਪੰਜਾਬ ਭੀ ਇਹ ਸਭ ਕੁਝ ਦੇਖਦਾ , ਸਮਝਦਾ ਬੀ ਜੇ ਪੀ , ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਕਠਬੰਧਨ ਨੂੰ ਸਹਿਯੋਗ ਦੇਣ ਦਾ ਦਿਲ ਬਣਾ ਚੁੱਕਾ ਹੈ । ਅਸੀਂ ਭੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵਿਕਾਸ , ਸੱਭਿਆਚਾਰਕ ਸਾਂਝ ਤੇਖ਼ੁਸ਼ਹਾਲੀ ਨੂੰ ਇਕ ਨਵਾਂ ਨਰੋਆ ਰੂਪ ਮਿਲੇ । ਜਿਸ ਤੋਂ ਸਿੱਖਾਂ ਅਤੇ ਆਮ ਕਰਕੇ ਪੰਜਾਬੀਆਂ ਨੂੰ ਹੱਦੋਂ ਜ਼ਿਆਦਾ ,ਕਈ ਦਹਾਕੇ ਨਹਿਰੂ , ਇੰਦਰਾ ਦੇ ਰਾਜ  ਵਿੱਚ  , ਬੇਇਨਸਾਫ਼ੀ ਦੇ ਦੌਰ ਰਾਹੀ ਸੱਖਣੇ ਰੱਖਿਆ ਗਿਆ ਹੈ । __ ਪਰਮਿੰਦਰ ਸਿੰਘ ਬਲ , ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ । email:psbal46@gmail.com

ਸੰਯੁਕਤ ਸਮਾਜ ਮੋਰਚਾ - ਜ਼ਰੂਰਤ ਅਤੇ ਸੰਕਲਪ

ਸੰਯੁਕਤ ਸਮਾਜ ਮੋਰਚੇ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ  ਦੀ ਬਦੌਲਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ, ਕਿਸਾਨਾਂ-ਮਜ਼ਦੂਰਾਂ-ਆਮ ਲੋਕਾਂ ਦਾ ਮਹਾਂਯੁੱਧ ਲੜਿਆ ਗਿਆ ਅਤੇ ਜਿੱਤਿਆ ਗਿਆ, ਨੇ ਹੀ ਚੋਣਾਂ ਦੇ ਅਮਲ ਵਿਚ ਹਿੱਸਾ ਲੈਣਾ ਹੈ।  ਮੋਰਚੇ ਦਾ ਮੰਨਣਾ ਹੈ ਕਿ ਇਨ੍ਹਾਂ ਸਿਦਕੀ ਜੀਊੜਿਆਂ, ਸਿਧਰੇ-ਪਧਰੇ, ਵਲ-ਛਲ ਰਹਿਤ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਦਾ ਬਦਲ ਮੁਹੱਈਆ ਕਰਵਾਉਣਾ ਸਾਡਾ ਕਰਤੱਵ ਵੀ ਹੈ ਅਤੇ ਸਮੇਂ ਦੀ ਲੋੜ ਵੀ। 

ਜੇ ਚੋਣਾਂ ਉਪਰੰਤ ਪੰਜਾਬ ਵਿਚ ਮੋਰਚੇ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਸਿਧਾਂਤਾਂ ਲਈ ਅਸੀਂ ਤਾਉਮਰ ਜੂਝਦੇ ਰਹੇ ਹਾਂ, ਉਨ੍ਹਾਂ ਦੀ ਪਾਲਣਾ ਸਾਡਾ ਕਰਤਵ ਹੋਵੇਗਾ। ਦੂਸਰੇ ਸ਼ਬਦਾਂ ਵਿਚ ਅਸੀਂ ਇਕ ਕੁਰੱਪਸ਼ਨ ਮੁਕਤ, ਨਸ਼ਾ ਮੁਕਤ, ਮਾਫੀਆ ਮੁਕਤ, ਜੁਰਮ ਰਹਿਤ, ਜਾਤ-ਪਾਤ ਰਹਿਤ, ਬਰਾਬਰੀ ਵਾਲਾ ਸਮਾਜ ਸਿਰਜਣ ਦਾ ਯਤਨ ਕਰਾਂਗੇ। ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ-ਮਜ਼ਦੂਰਾਂ ਲਈ ਕਰਜ਼ਾ ਮੁਕਤੀ, ਪਬਲਿਕ ਫੰਡਿਡ ਵਿਦਿਅਕ ਢਾਂਚੇ ਦੀ ਮਜ਼ਬੂਤੀ, ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ, ਗੈਂਗਸਟਰਵਾਦ ਦਾ ਖਾਤਮਾ, ਸ਼ਰਾਬ ਦੇ ਵਪਾਰ ਅਤੇ ਰੇਤੇ ਦੀਆਂ ਖੱਡਾਂ ਤੇ ਮੁਕੰਮਲ ਸਰਕਾਰੀ ਕੰਟਰੋਲ ਆਦਿ ਸਾਡੇ ਏਜੰਡੇ ਦਾ ਹਿੱਸਾ ਹੋਣਗੇ।

ਨਿਰਸੰਦੇਹ ਪੰਜਾਬ ਨੂੰ ਇਕ ਸੁਚੱਜੇ ਰਾਜਨੀਤਕ ਬਦਲ ਦੀ ਜ਼ਰੂਰਤ ਹੈ। ਅਜੋਕਾ ਅਕਾਲੀ ਦੱਲ ਗਰੀਬ ਅਤੇ ਮਧਵਰਗੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ, ਇਸਦਾ ਮੌਜੂਦਾ ਚਿਹਰਾ-ਮੋਹਰਾ, ਕਾਰਪੋਰੇਟ ਪੱਖੀ, ਆਰਐਸਐਸ ਪੱਖੀ ਅਤੇ ਗੈਰ-ਜਮਹੂਰੀ ਹੈ। ਇਹ ਧਨਾਢ ਕਿਸਾਨੀ, ਵੱਡੇ ਟਰਾਂਸਪੋਰਟਰਾਂ ਅਤੇ ਵੱਡੀ ਬਿਜ਼ਨਸ ਕਲਾਸ ਦੀ ਨੁਮਾਇੰਦਗੀ ਕਰਦੀ ਹੈ। ਇਸ ਪਾਰਟੀ ਵੱਲੋਂ, ਪੰਥ ਦੀ ਅਡਰੀ ਹਸਤੀ ਨੂੰ ਮਿਟਾਉਣ ਦੇ ਆਰਐਸਐਸ ਦੇ ਯਤਨਾਂ ਨੂੰ ਉਤਸ਼ਾਹਿਤ ਹੀ ਕੀਤਾ ਗਿਆ ਹੈ। ਫੈਡਰਲਿਜ਼ਮ ਦੇ ਮੁੱਦੇ ਤੇ ਇਸ ਪਾਰਟੀ ਨੇ ਗੋਡੇ ਟੇਕੀ ਰੱਖੇ ਹਨ। ਕਾਂਗਰਸ ਪਾਰਟੀ ਅਜ਼ਾਦੀ ਤੋਂ ਬਾਅਦ ਵਾਲੇ ਆਪਣੇ ਲੰਮੇ ਸਾਸ਼ਨ ਕਾਲ ਦੌਰਾਨ, ਪੰਜਾਬ ਦੇ ਲੋਕਾਂ ਨਾਲ ਭਾਵਨਾਤਮਕ ਸਾਂਝ ਨਹੀਂ ਬਣਾ ਸਕੀ - ਇਸ ਉੱਪਰ ਪੰਜਾਬ ਦੇ ਹਿਤਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਸੰਖੇਪ ਵਿਚ ਇਸ ਪਾਰਟੀ ਦਾ ਐਂਟੀ-ਪੰਜਾਬ ਪਿਛੋਕੜ ਇਸ ਦੀ liability ਹੈ। 

ਬੀਜੇਪੀ ਦੀ ਕਾਰਪੋਰੇਟ ਪੱਖੀ ਨੰਗੀ-ਚਿੱਟੀ ਪਹੁੰਚ ਅਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਸਿਆਸਤ ਮੁਲਕ ਲਈ ਘਾਤਕ ਹੈ। ਇਸ ਪਾਰਟੀ ਦਾ (ਅਖੌਤੀ) ਰਾਸ਼ਟਰਵਾਦ ਦਾ ਸੰਕਲਪ ਅਤੇ ਸੈਕੂਲਰਿਜ਼ਮ ਵਿਰੋਧੀ ਸਟੈਂਡ, ਸਾਡੀਆਂ ਸੰਵਿਧਾਨਕ ਮਾਨਤਾਵਾਂ ਦੇ ਉਲਟ ਭੁਗਤਦਾ ਹੈ। ਇਹ ਪਾਰਟੀ ਸੱਤ੍ਹਾ ਦੇ ਕੇਂਦਰੀਕਰਨ ਦੀ ਮੁਦਈ ਹੈ ਅਤੇ ਭਾਸ਼ਾਈ ਅਤੇ ਸਭਿਆਚਾਰਕ ਵਖਰੇਵਿਆਂ ਨੂੰ ਮਲੀਆਮੇਟ ਕਰਨ ਦੇ ਰਾਹ ਪਈ ਹੋਈ ਹੈ। ਭਾਵੇਂ ਇਹ ਪਾਰਟੀ ਕੁਝ ਅਖੌਤੀ ਸਿੱਖ ਚਿਹਰਿਆਂ ਨੂੰ ਸਾਹਵੇਂ ਲਿਆ ਰਹੀ ਹੈ, ਸ਼ਾਇਦ ਹੀ ਕੋਈ ਸੀਟ ਜਿੱਤਣ ਦੇ ਸਮਰੱਥ ਸਿੱਧ ਹੋਵੇ। ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਮਿਲ ਕੇ ਵੀ ਪੰਜਾਬ ਵਿਚ ਭਾਜਪਾ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਸਕਣਗੇ

ਆਮ ਆਦਮੀ ਪਾਰਟੀ ਉੱਪਰ ਟਿਕਟਾਂ ਨੂੰ ਵੇਚਣ ਦੇ ਨੰਗੇ-ਚਿੱਟੇ ਇਲਜ਼ਾਮ, ਇਸ ਪਾਰਟੀ ਦੇ ਕਾਰਕੁੰਨਾ ਵੱਲੋਂ ਹੀ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਬਹੁਤੇ ਜਾਇਜ਼ ਵੀ ਪ੍ਰਤੀਤ ਹੁੰਦੇ ਹਨ - ਇਸ ਪਾਰਟੀ ਵੱਲੋਂ ਕੁਝ ਅਜਿਹੇ ਵਿਅਕਤੀਆਂ ਨੂੰ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਦਾ ਪਿਛੋਕੜ ਸਗੰਧਿਤ ਹੈ। ਇਸ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ਤੇ ਹੋਏ ਜਨ-ਅੰਦੋਲਨ ਦੇ ਮੌਕੇ ਤੇ ਇਸ ਪਾਰਟੀ ਵੱਲੋਂ, ਖਾਸ ਤੌਰ ਤੇ ਟੀਕਰੀ ਬਾਰਡਰ ਤੇ ਸੈਨੀਟੇਸ਼ਨ ਅਤੇ ਵਾਟਰ ਸਪਲਾਈ ਮੁਤਲਕ ਬਣਦੀ-ਜੁੜਦੀ  ਇਮਦਾਦ ਮੁਹੱਈਆ ਨਹੀਂ ਕਰਵਾਈ ਗਈ।    

ਸੰਯੁਕਤ ਸਮਾਜ ਮੋਰਚੇ ਦਾ ਆਪਣੇ ਲੋਕਾਂ ਨਾਲ ਇਹ ਵਚਨ-ਬੱਧਤਾ ਹੈ ਕਿ ਅਸੀਂ ਮੁੱਦਿਆਂ ’ਤੇ ਅਧਾਰਿਤ ਸਿਆਸਤ ਕਰਾਂਗੇ, ਫੋਕੇ ਵਾਅਦੇ ਕਰਨ ਅਤੇ ਮੁਫ਼ਤ ਦੇ ਲੋਲੀ-ਪੋਪ ਵੰਡਣ ਤੋਂ ਗੁਰੇਜ਼ ਕਰਾਂਗੇ। ਚੋਣਾ ਵਿਚ ਨਸ਼ੇ ਅਤੇ ਪੈਸੇ  ਵੰਡਣ ਦੀਆਂ ਪ੍ਰਚਲਤ ਪ੍ਰੰਪਰਾਵਾਂ ਨੂੰ ਤੋੜਾਂਗੇ। ਪੰਜਾਬ ਦੇ ਲੋਕਾਂ ਨੂੰ ਸਾਡੀ ਜੁਆਬਦੇਹੀ ਹੈ ਅਤੇ ਆਪਣੇ ਵਾਅਦਿਆਂ ’ਤੇ ਅਸੀਂ ਪੂਰਾ ਉਤਰਾਂਗੇ ਅਤੇ ਉੱਜਲੇ ਮੁਖ ਨਾਲ ਆਪਣੇ ਗੁਰੂ ਸਾਹਵੇਂ ਹੋਵਾਂਗੇ। 

ਪੰਜਾਬ ਦੇ ਲੋਕਾਂ ਤੋਂ ਸਾਨੂੰ ਭਰਵੇਂ ਹੁੰਗਾਰੇ ਦੀ ਤਵੱਕੋਂ ਹੈ -ਸੰਯੁਕਤ ਸਮਾਜ ਮੋਰਚੇ ਦੀ ਫੇਸਬੁੱਕ ਪੇਜ ਤੋਂ

ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਤੋਂ ਇਹੀ ਉਮੀਦ ਕਰਦੇ ਹਨ ਜੋ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਵਿੱਚ ਸਾਂਝਾ ਕੀਤਾ ਪਰ ਅੱਜ ਤਕ ਪੰਜਾਬ ਦਾ ਇਤਿਹਾਸ ਹੈ ਕਹਿਣ ਨੂੰ ਹੋਰ ਤੇ ਕਰਨ ਨੂੰ ਹੋਰ  ਪਰ ਫਿਰ ਵੀ ਸਮਾਂ ਦੱਸੇਗਾ ਕਿ ਕਿਸ਼ਤੀਆਂ ਕੋ ਸੰਯੁਕਤ ਸਮਾਜ ਮੋਰਚਾ ਦੇ ਲੋਕ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕਣਗੇ- ਅਮਨਜੀਤ ਸਿੰਘ ਖਹਿਰਾ

 

ਲੋਹੜੀ ਸਾਂਝੇ ਪੰਜਾਬ ਦਾ ਸਾਂਝਾ ਤਿਉਹਾਰ ✍️ ਗਿਆਨੀ ਅਮਰੀਕ ਸਿੰਘ ਰਾਠੌਰ

       ਘਟਨਾ ਅਕਬਰ ਬਾਦਸ਼ਾਹ ਦੇ ਸਮੇ ਨਾਲ ਸਬੰਧਤ ਹੈ। ਦੁੱਲਾ ਭੱਟੀ ਸਾਂਝੇ ਪੰਜਾਬ ਦੇ ਬਾਰ ਦੇ ਇਲਾਕੇ ਦਾ ਨਾਇਕ ਹੋਇਆ ਹੈ ,ਨਾਲ ਸਬੰਧਿਤ ਹੈ। ਦੁੱਲਾ ਭੱਟੀ ਤੇ ਅਕਬਰ ਬਾਦਸ਼ਾਹ ਹਾਣੀ ਸਨ। ਅਕਬਰ ਬਾਦਸ਼ਾਹ ਵੀ ਦੁੱਲਾ ਭੱਟੀ ਦੀ ਮਾਂ ਦਾ ਦੁੱਧ ਚੁੰਘ ਕੇ ਪਲਿਆ, ਵੱਡਾ ਹੋਇਆ ਸੀ। ਅਕਬਰ ਦੇ ਰਾਜ ਸਮੇ ਲੋਕਾ ਤੇ ਵਧੀਕੀਆ ਹੋਣ ਕਰਕੇ ਦੋਹਾਂ ਪ੍ਰਵਾਰਾਂ ਵਿਚ ਦੂਰੀਆਂ ਵਧ ਗਈਆ। 
        ਬਾਰ ਦਾ ਇਲਾਕਾ ਜੋ ਜਿਲਾ ਲਾਇਲਪੁਰ ਅੱਜ ਕੱਲ ਫੈਸਲਾਬਾਦ ਆਖਦੇ ਹਨ ਤੋਂ 25 ਕੂ ਕਿਲੋਮੀਟਰ ਦੀ ਦੂਰੀ ਹੋਵੇਗੀ ਸਾਂਗਲਾ ਹਿਲ ਨਾਮ ਨਾਲ ਜਾਣਿਆ ਜਾਦਾ ਕਸਬਾ ਹੈ। ਸਾਂਗਲਾ ਹਿਲ ਕਿੱਲਾ ਕੁ ਦੇ ਕਰੀਬ ਰਕਬੇ ਉਪਰ ਇਕ ਕਾਫੀ ਉਚੀ ਚਟਾਨ ਹੈ । ਜਿਸ ਕਰਕੇ ਨਾਮ ਨਾਲ ਹਿਲ ਜੁੜਿਆ ਹੋਇਆ ਹੈ।
       ਹਿਲ ਦੇ ਬਿਲਕੁਲ ਨਾਲ ਹੀ ਮੰਦਰ ਹੈ ਜਿਸ ਮੰਦਰ ਵਿਚ ਸੁਦਰੀ ਅਤੇ ਮੁੰਦਰੀ ਦੋਹਾਂ ਭੈਣਾ ਦਾ ਵਿਆਹ ਹੋਇਆ ਸੀ। 
      ਕਹਾਣੀ ਕੁਝ ਇਸ ਤਰਾ ਹੈ , ਇਲਾਕੇ ਦਾ ਹੁਕਮਰਾਨ ਬੜਾ ਇਖਲਾਕ ਦਾ ਮਾੜਾ ਸੀ। ਇਹ ਮੁਸਲਮਾਨ ਹੁਕਮਰਾਨ ਹਿੰਦੂ ਖਤਰੀ ਦੀਆਂ ਦੋ ਜੁਆਨ ਧੀਆਂ ਨਾਲ ਜਬਰਦਸਤੀ ਨਿਕਾਹ ਕਰਵਾਉਣਾ ਚਾਹੁਦਾ  ਸੀ। ਸੁੰਦਰੀ ,ਮੁੰਦਰੀ ਦੇ ਬਾਪ ਨੇ ਬਹੁਤ ਤਰਲੇ ਮਿਨਤਾ ਕੀਤੇ ਕਈ ਥਾਈਂ ਫਰਿਆਦ ਕੀਤੀ ਸਭ ਵਿਅਰਥ ਗਿਆ। ਅਖੀਰ ਉਸਨੇ ਦੁਲਾ ਭੱਟੀ ਤੱਕ ਪਹੁੰਚ ਕੀਤੀ। ਦੁਲਾ ਭੱਟੀ ਨਾਲ ਸਕੀਮ ਬਣਾ ਕੇ ਖੱਤਰੀ ਨੇ ਆਪਣੀਆ ਲੜਕੀਆਂ ਦਾ ਵਿਆਹ ਪੱਕਾ ਕਰ ਦਿਤਾ ਤੇ ਵਿਆਹ ਦੀ ਤਰੀਕ ਪੱਕੀ ਕਰਕੇ ਦੁਲਾ ਭੱਟੀ ਨਾਲ ਸਕੀਮ ਘੜ ਲਈ । 
     ਹੁਕਮਰਾਨ ਮਿਥੇ ਦਿਨ ਤੇ ਬਰਾਤ ਲੈਕੇ ਆ ਗਿਆ।  ਰਸਤੇ ਵਿੱਚ ਦੁਲਾ ਭੱਟੀ ਨੇ ਆਪਣੇ ਬੰਦੇ ਬਿਠਾਏ ਹੋਏ ਸਨ। ਦੁੱਲਾ ਭੱਟੀ ਅਤੇ ਸਾਥੀਆਂ ਨੂੰ ਵੇਖ ਕੇ ਜਾਞੀਂ ਭੱਝ ਗਏ ਅਤੇ ਇਕੱਲਾ ਹੁਕਮਰਾਨ ਲਾੜਾ ਹੀ ਰਹਿ ਗਿਆ।       ਉਸਨੂੰ ਦੁਲਾ ਭੱਟੀ ਅਤੇ ਸਾਥੀਆ ਨੇ ਖੂਬ ਛਿੱਤਰ (ਲਿਤਰ) ਪੋਲਾ ਕੀਤਾ ਅਤੇ ਨੱਕ ਨਾਲ ਲੀਕਾਂ ਵੀ ਕਢਵਾਇਆ। 
       ਇਸ ਤੋਂ ਬਾਅਦ ਵਿਚ ਉਸੇ ਦਿਨ ਕੁੜੀਆ ਦੀਆ ਜੰਞਾਂ ਵੀ ਮਿਥੇ ਸਮੇ ਅਨੁਸਾਰ ਆ ਗਈਆ । ਸੁੰਦਰ ਮੁੰਦਰੀ ਦਾ ਵਿਆਹ ਦੁੱਲੇ ਦੀ ਹਾਜਰੀ ਵਿਚ ਹੋਇਆ। 
    ਦੁੱਲਾ ਭੱਟੀ ਨੇ ਡੋਲੀ ਤੋਰਨ ਵੇਲੇ ਦੋਹਾਂ ਦੀ ਝੋਲੀ ਵਿਚ ਸੇਰ,ਸੇਰ ਸੱਕਰ ਪਾਈ। ਅਤੇ ਇਕ ਭਰਾ ਦਾ ਕਿਰਦਾਰ ਨਿਭਾਇਆ। ਦੁੱਲਾ ਭੱਟੀ ਮੁਸਲਮਾਨ ਸੀ ਹਾਕਮ ਵੀ ਮੁਸਲਮਾਨ ਸੀ। ਧੀਆਂ ਖੱਤਰੀ ਬਾਪ ਦੀਆਂ ਖੱਤਰੀ ਲੜਕਿਆ ਨਾਲ ਹੀ ਵਿਆਹੀਆ ਗਈਆ।  ਲੋਹੜੀ ਪੰਜਾਬ ਦਾ ਵਿਰਾਸਤੀ ਸਾਂਝਾ ਤਿਉਹਾਰ ਹੈ ਅਤੇ ਚਲਦੇ,ਲਹਿੰਦੇ ਪੰਜਾਬ ਵਿਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ

ਦੋਏ ਹੱਥ ਜੋੜ ਕਰੋ ਅਰਦਾਸ ✍️ ਪਰਮਿੰਦਰ ਸਿੰਘ ਬਲ

ਦੋਏ ਹੱਥ ਜੋੜ ਕਰੋ ਅਰਦਾਸ —-ਪੰਜਾਬ ਚੋਂਣਾਂ ਵਿੱਚ ਫਟਾ ਫੱਟੀ ਬਦਲਦੇ ਹਾਲਾਤਾਂ ਦੌਰਾਨ ਕਾਂਗਰਸ ਲੀਡਰਸ਼ਿਪ ਉੱਪਰ ਥੱਲੇ ਦੀ , ਦਲ ਬਦਲੂ ਸਿਆਸਤ ਦਾ ਸ਼ਿਕਾਰ ਹੋ ਕੇ ਚੰਨੀ , ਰਾਹੁਲ ਤੇ ਸੋਨੀਆਂ ਗਾਂਧੀ , ਇਸ ਪੱਖੋਂ ਬੁਖਲਾਏ ਦੇਖੇ ਜਾ ਰਹੇ ਹਨ । ਉਹ ਆਪਣੇ ਅੰਦਰਲੇ ਘਰ ਨੂੰ ਘੋਖੇ ਕੀਤੇ ਬਗੈਰ, ਪੰਜਾਬੀਅਤ ਨਾਲ ਕੀਤੇ ਧੋਖਿਆਂ ਨੂੰ ਜਨਤਕ ਕਰ ਕੇ ਸਿੱਖਾਂ ਤੇ ਪਾਏ ਕਾਂਗਰਸੀ ਦੁਖਾਂਤਾਂ ਤੇ ਕੋਈ ਭੀ ਝਾਤ ਮਾਰ ਕੇ  ਸਾਹਮਣੇ ਨਹੀਂ ਆ ਰਹੇ । ਉਲਟਾ ਇਹੀ ਦੋਸ਼ ਰਟੀ ਜਾ ਰਹੇ ਹਨ ਕਿ ਸਾਡੇ ਕਾਂਗਰਸੀ ਪਾਰਟੀ ਛੱਡ ਕੇ ਜਾ ਰਹੇ ਹਨ । ਉਨ੍ਹਾਂ ਨੇ ਪਾਰਟੀ ਛੱਡ ਕੇ ਬੀ ਜੇ ਪੀ ਅਤੇ ਕੈਪਟਨ ਦਲ ਵਿੱਚ ਗਇਆਂ ਦੀ ਇਕ ਲਿਸਟ ਭੀ ਬੜੇ ਰੋਸ ਨਾਲ ਜਨਤਕ ਕੀਤੀ ਹੈ ।ਇਹਨਾਂ ਦਾ ਰੋਣਾ , ਦਲ ਬਦਲੂ ਸਿਆਸਤ ਵਜੋਂ ਪੰਜਾਬ ਵਿੱਚ ਕੋਈ ਨਵਾਂ ਗੱਲ ਨਹੀਂ ਹੈ । ਪਰ ਅੱਜ ਦੇ ਸਮੇਂ ਦੇ ਹਾਲਾਤਾਂ ਵਿੱਚ ਪਿਛਲੇ ਦਹਾਕਿਆਂ ਵਿੱਚ ਜੋ ਬਾਦਲ ਧਿਰਾਂ ਦੇ ਨਾਲ (ਦਲ-ਖਿਚੜੀ) ਕਰਕੇ ਜੋ ਸਿੱਖਾਂ ਤੇ ਕਹਿਰ ਢਾਹੇ , ਜੂਨ 84 ਅਤੇ ਨਵੰਬਰ 84 ਇਹ ਕਾਂਗਰਸ ਦੀ ਹੀ ਦੇਣ ਹੈ। ਦਲ ਬਦਲੂ “ਢਾਂਚਾ” ਵੀ “ਅੱਧੀ ਸਦੀ “ ਵੱਧ ਤੋਂ ਚੱਲਿਆ ਆ ਰਿਹਾ ਕਾਂਗਰਸੀਆਂ ਦੀ ਹੀ ਪੈਦਾਇਸ਼ ਰਿਹਾ ਹੈ ।ਬਾਦਲ ਦਲੀਏ ਤਾਂ ਇਸੇ ਕਾਂਗਰਸੀ “ਦਲ ਬਦਲੂ” ਕਿਸਮ ਦੀ ਰਣ-ਨੀਤੀ ਵਿੱਚੋਂ ਹੀ ਜਨਮੇ ਹਨ। ਅੱਜ ਉਹਨਾਂ ਨੂੰ ਭੀ ਇਸੇ ਬੀਮਾਰੀ ਦੇ ਡੰਗ ਨੇ ਡੱਸ ਲਿਆ ਹੈ । ਦਰ ਅਸਲ ਬਾਦਲਕਿਆਂ ਨੇ ਬੇਅਦਬੀਆਂ ਦੇ ਪਾਪ ਦੀ ਵੱਡੀ ਪੰਡ ਚੁੱਕ ਕੇ ਵੀ ਢੀਠਤਾਈ ਦੀਆਂ ਹੱਦਾਂ ਪਾਰ ਕਰਦੇ ਹੋਏ , ਔਖੜ ਕਦਮਾਂ ਨਾਲ ਤੁਰਦੇ ਕਾਂਗਰਸੀਆ ਦੀ ਚਾਲੇ ਹੀ ਆਪਣੇ ਅਪਰਾਧਾਂ ਦੀ ਕੋਈ ਘੋਖ ਨਹੀਂ ਕਰ ਰਹੇ ਹਨ। ਜਿਵੇਂ ਮੈ ਲਿਖਿਆ “ਪ੍ਰਤੱਖ “ ਹੈ ਕਿ ਸੱਠਵਿਆਂ ਤੋਂ ਪਹਿਲਾਂ  ਸ੍ਰ. ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਐਮ ਐਲ ਏ ਬਤੌਰ ਪੰਜਾਬ ਅਸੈਬਲੀ ਰਾਹੀ ਜਨਮਿਆਂ , ਪਹਿਲੇ ਪੰਜ ਸਾਲ ਪੰਜਾਬ ਅਸੈਬਲੀ ਵਿੱਚ ਸਮੇਂ ਦੇ ਆਪਣੇ “ਚਾਚਾ ਨਹਿਰੂ” ਦੀ ਗੋਦ ਵਿੱਚ ਸਿਆਸੀ ਤੌਰ ਤੇ ਜੁਆਨ ਹੋਇਆ । ਅਗਲੇ ਪੰਜ ਸਾਲ ਤੋਂ ਬਾਅਦ ਉਸ ਦਾ ਉਤਾਰਾ ਅਕਾਲੀ ਦਲ ਵਿੱਚ ਪਾਇਆ ਗਿਆ । ਇਸੇ ਤਰਾਂ ਉਸੇ ਸਮੇਂ ਹੋਰ ਭੀ ਕਈ ਨੇਤੇ ਗਿਰੀ ਦੇ ਤਬਾਦਲੇ ਸਮੇਂ ਦੀ ਕਾਂਗਰਸ ਸਮੇਂ ਹੋਏ ਸਨ ।ਸ਼ਾਇਦ  ਇਸੇ ਚਿੰਤਾ ਨੂੰ ਮੁੱਖ ਰੱਖਦੇ ਉਸ  ਸਮੇਂ ਦੇ ਮਸ਼ਹੂਰ ਕਵੀ ਸ੍ਰ. ਵਿਧਾਤਾ ਸਿੰਘ ਤੀਰ ਨੇ ਦਲ ਬਦਲੂਆਂ ਬਾਰੇ ਇਕ ਲੰਬੀ ਕਵਿਤਾ ਲਿਖੀ ਸੀ— ਉਸ ਵਿੱਚੋਂ ਕੁਝ ਕੁ ਲਾਈਨਾਂ ਇਸ ਤਰਾਂ ਸਨ - “ ਗਲੀ ਦੇ ਕੁੱਤੇ ਦੀ ਅੱਖ ਸ਼ਰਮਾ ਗਈ  ,  ਟੋਲੀ ਦਲ ਬਦਲੂਆਂ ਦੀ ਜਾਂ ਆ ਗਈ “ ਜ਼ਿਹਨਾਂ ਦਾ ਪਿਛੋਕੜ ਕਹਿਰ ਭਰਿਆ ਭੀ ਹੋਵੇ , ਉਹ ਐਵੇਂ ਖਾਹ ਮਖਾਹ ਗੋਡਿਆਂ ਵਿੱਚ ਸਿਰ ਦੇ ਕੇ ਬੈਠ ਕੇ ਢੌਂਗ ਰਚਣ ਨਾਲ਼ੋਂ , ਆਪਣੇ ਕੀਤੇ ਦੇ ਲੱਛਣਾਂ ਬਾਰੇ ਸਿੱਟੇ ਖੁਦ ਹੀ ਪੈਦਾ ਕਰਨ  ਤਾਂ ਉਹਨਾਂ ਨੂੰ ਕੋਈ ਪਛਤਾਵੇ ਤੇ ਸੁਧਾਰ ਦਾ ਰਸਤਾ ਹੋ ਸਕਦਾ ਮਿਲ ਜਾਵੇ । ਕਾਂਗਰਸੀਆਂ / ਬਾਦਲਾਂ ਦੀ ਸਾਂਝੀ ਗੋਦ ਜੋ ਇਹਨਾਂ ਲਈ - ਚਾਚਾ ਨਹਿਰੂ ਤੋਂ ਇੰਦਰਾ ਤੱਕ ਨਿੱਘੀ  ਰਹੀ ਹੈ , ਉਸ ਤੋਂ ਪੈਦਾ ਹੋਏ ਸਿੱਟਿਆਂ ਦੇ ਉਤਾਰੇ ਅਤੇ ਉੱਤਰ ਪੰਜਾਬੀ ਅਤੇ ਦੇਸ਼ ਦਾ ਸ਼ਹਿਰੀ ਨਿਧੜਕ ਹੋ ਕੇ ਆਪਣੇ ਹੱਕਾਂ ਦਾ ਇਜ਼ਹਾਰ ਕਰ ਕੇ ਦੇ ਰਿਹਾ ਹੈ । ਕਾਂਗਰਸੀ/ਬਾਦਲਕਿਆਂ ਨੇ ਪੰਜਾਬੀਆ , ਖਾਸ ਕਰ ਸਿੱਖਾਂ ਅਤੇ ਕੇਂਦਰ ਦਰਮਿਆਨ ਜੋ ਦਹਾਕਿਆਂ ਤੋਂ ਜੋ ਕੰਧ ਖੜੀ ਕਰਕੇ , ਆਪਣੇ ਮੁਫ਼ਾਦ ਕਾਇਮ ਕੀਤੇ  , ਇਸ ਰਲਵੇ ਹਮਲੇ ਨਾਲ ਪੰਜਾਬ ਨੂੰ ਕੁੱਟਿਆ , ਮਾਰਿਆ , ਉਜਾੜਿਆ , ਅੱਜ ਉਸ ਸਾਰੇ ਕਾਸੇ ਦੇ ਲੇਖਾ ਚੋਖਾ ਬਰਾਬਰ ਕਰਨ ਦੇ ਹਾਲਾਤ ਪੈਦਾ ਹੋ ਰਹੇ ਹਨ । ਕਿਤਨਾ ਅਫ਼ਸੋਸ ਹੈ ਤੁਸੀਂ ਉਸ ਬੀ ਜੇ ਪੀ ਤੋਂ ਔਖੇ ਹੋ ਕੇ ਰੋ ਰਹੇ ਹੋ , ਉਹ ਵੀ ਤੁਹਾਡੇ ਉੱਪਰ ਦੱਸੇ ਆਪਣੇ ਕਾਰਨ ਹਨ । ਤੁਸੀਂ ਪੰਜਾਬ ਵਰਗੀਆਂ ਕੌਮਾਂ ਨੂੰ ਘੱਟ ਗਿਣਤੀ ਜਾਣ ਕੇ , ਦੂਜੇ ਦਰਜੇ ਦੇ ਸ਼ਹਿਰੀ ਗਰਦਾਨ ਕੇ ਜੋ ਉੱਪਰ ਦੱਸੇ ਕਾਂਢ ਵਿਤਰਾਏ , ਜੋ ਕੰਧ ਖੜੀ ਕੀਤੀ , ਉਹ ਢਹਿ ਚੁੱਕੀ ਹੈ । ਦੇਖੋ ਸ੍ਰੀ ਕਰਤਾਰ ਪੁਰ ਦਾ ਲਾਂਘਾ , ਯੂ ਪੀ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਆਗਰਾ ਅਤੇ ਲਖਨਊ ਵਿਖੇ ਮਿਊਜ਼ਿਅਮ , ਰੀਸਰਚ ਸੈਟਰ ਅਤੇ ਸਟੇਟ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਉਸੇ ਆਧਾਰ ਤੇ ਤਾਲੀਮ ਲਾਗੂ ਕਰਨਾ , ਸੰਸਾਰ ਪੱਧਰ ਤੇ ਗੁਰੂ ਨਾਨਕ “ਚੇਅਰਜ” ਯੂਨੀਵਰਸਿਟੀਆਂ ਵਿੱਚ ਸਥਾਪਿਤ ਹੋਣੀਆਂ । ਤੁਸੀਂ ਤਾਂ ਸਿਖਾਂ ਵਿਰੁਧ ਜਾਤੀ ਰੰਜਨ ਜਾਰੀ ਰੱਖੀ । ਪਰਵਾਸੀ ਸਿੱਖਾਂ ਦੀਆਂ  ਕਾਲੀਆਂ ਸੂਚੀਆਂ, ਉਹਨਾਂ ਦੀਆ ਪਿਛੇ ਜਾਇਦਾਦਾਂ ਨਾਲ ਖਿਲਵਾੜ ਕੀਤੇ । ਹੁਣ ਕਾਂਗਰਸੀਆਂ ਨੇ ਕਿਸਾਨ ਸ਼ੰਗਰਸ਼ ਸਮੇਂ ਉਹਨਾਂ ਦੇ ਹਲ ਪੰਜਾਲ਼ੀ ਤੇ ਸੁਹਾਗੇ ਤੇ ਲੱਤ ਰੱਖ ਕੇ ਕਿਸਾਨਾਂ ਦੇ ਮੋਢੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ । ਕਿਸਾਨੀ ਤੋਂ ਵੀ ਇਹਨਾਂ ਦੀ ਅਣਜਾਣ ਸਿਆਸਤ ਉਹ ਕੁਝ ਹੋਇਆ , ਜਿਵੇਂ ਇਕ ਅਣਜਾਣ ਆਦਮੀ ਪੰਜਾਲ਼ੀ ਤੇ ਸੁਹਾਗੇ ਦਰਮਿਆਨ ਦੇ ਫ਼ਾਸਲੇ ਤੋਂ ਅਣਜਾਣ ਹੋਣ ਕਰਕੇ ,ਡਿਗਦਾ ਅਤੇ ਗੋਡੇ ਛਿਲਵਾ ਬੈਠਦਾ ਹੈ । ਵੈਸੇ ਵੀ ਕਾਂਗਰਸੀ ਅਤੇ ਬਾਦਲਕੇ , ਸੁਹਾਗੇ ਦੇ ਲਫਜ਼ਾਂ ਤੋਂ ਇਸ ਲਈ ਹੀ ਪ੍ਰਭਾਵਤ ਜਾਣੇ ਗਏ ਹਨ , ਕਿ ਸਮਾਜਿਕ ਜਾਨ ਜ਼ਿੰਦਗੀ ਨੂੰ ਹੀ ਸੁਹਾਗੇ ਹੇਠ ਲਿਤਾੜਨਾ । ਕਿਸਾਨੀ  ਸ਼ੰਗਰਸ਼ ਨੂੰ ਭੀ ਸਹੀ ਤੌਰ ਤੇ ਜੋ ਰਸਤਾ ਖੁਦ ਪ੍ਰਧਾਨ ਮੰਤਰੀ ਨੇ ਹੀ ਖੁਦ ਪਹਿਲ ਕਰਕੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ , ਭਾਰਤ ਦੇ ਪਿਛਲੇ ਇਤਿਹਾਸ ਵਿੱਚੋ ਅਨੋਖਾ ਤੇ ਸਹੀ ਹੋ ਨਿਕਲਿਆ । ਸ਼ਾਇਦ ਇਹ “ਡੁੱਲੇ ਬੇਰਾਂ ਦਾ ਅਜੇ ਕੀ ਵਿਗੜਿਆ” ਦੀ ਗਾਥਾ ਹੀ ਕਹਿ ਲਵੋ , ਪਰ ਫੈਸਲਾ ਇਕ ਸੱਚ ਵਿਚਾਰਧਾਰਾ ਦਾ ਸਿੱਟਾ ਸੀ । ਕਾਂਗਰਸ /ਬਾਦਲਕੇ ਸਿਰਫ਼ ਇਸ ਕਿਸਾਨ ਸ਼ੰਗਰਸ਼ ਵਿੱਚ ਦੁਬਿਧਾ ਗ੍ਰਹਿਸਤ ਹੋਏ , ਬਲਦੀ ਤੇ ਤੇਲ ਹੀ ਪਾਉਂਦੇ ਰਹੇ ਹਨ । ਅੱਜ ਉਸੇ ਅੱਗ ਦੇ ਧੂੰਏਂ ਵਿੱਚੋਂ ਵਿਗੜੇ ਚਿਹਰੇ ਨੂੰ ਸੁਆਰਨ ਦੀ ਕੋਸ਼ਿਸ਼ ਕਰ ਰਹੇ ਹਨ । ਅਸੀਂ ਵੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੁਮੱਤ ਬਖ਼ਸ਼ੇ । ਸਰਬੱਤ ਦਾ ਭੱਲਾ ਮੰਗਦੇ ਹਾਂ । ਪਰੰਤੁ ਸਮਾਜ , ਜਨਤਕ ਸੇਵਾ ਲਈ ਬਹੁਤ ਕੁਝ ਦਰੁਸਤ ਅਤੇ ਸੁਧਾਰਨ ਦੀ ਲੋੜ ਹੈ । ਸਹੀ ਗੱਲਾਂ , ਸਹੀ ਫੈਸਲੇਆਂ ਨੂੰ ਠੀਕ ਸਮੇਂ ਮੁਤਾਬਕ ਸਹੀ ਕਹਿਣਾ , ਸਹੀ ਪੱਖੋਂ ਪਰਖ ਕਰਨੀ ਉਸ ਤੇ ਪਹਿਰਾ ਦੇਣਾ ਹੀ ਚੰਗੀ ਇਨਸਾਨੀਅਤ ਪਛਾਣ ਹੁੰਦੀ ਹੈ । ਅਜਿਹੇ ਹੀ ਫੈਸਲਿਆ ਨੂੰ ਬਿਨਾ ਕਿਸੇ ਭੇਦ ਭਾਵ ਨਾਲ ਕੰਬੂਲਣਾ ਚੰਗੇ ਸਮਾਜ ਦੀ ਸਿਰਜਣਾ ਦਾ ਧੁਰਾ ਹੁੰਦਾ ਹੈ । ਮੁੱਕਦੀ ਗੱਲ ਅਜੇ ਕੁਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਪ੍ਰਧਾਨ
ਮੰਤਰੀ ਸ੍ਰੀ ਨਰਿੰਦਰ ਮੋਦੀ ਨੇ “ਬਾਲ ਦਿਵਸ” ਦਾ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਇਸ ਦਿਹਾੜੇ ਨੂੰ “ਸਾਹਿਬਜ਼ਾਦਿਆਂ “ ਦੀ ਯਾਦ ਵਿੱਚ  “ਬਾਲ ਦਿਵਸ “ ਮਨਾਉਣ ਦਾ ਐਲਾਨ ਕੀਤਾ ਹੈ । ਅਸੀਂ ਇਸ ਸ਼ਰਧਾ ਨੂੰ ਸਿੱਖ ਇਤਿਹਾਸ ਦੇ ਵਿਰਸੇ ਦੀਆਂ ਕੁਰਬਾਨੀਆਂ ਦੇ ਮਾਣ ਅਤੇ ਸਤਿਕਾਰ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ । ਉਹਨਾਂ ਦੀ ਸਿੱਖ ਕੁਰਬਾਨੀਆਂ ਨੂੰ ਸ਼ਰਧਾ ਨਾਲ ਸਵੀਕਾਰ ਕਰਨਾ , ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ , ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖ਼ਸ਼ੇ ।          
ਪਰਮਿੰਦਰ ਸਿੱਘ ਬਲ , ਪ੍ਰਧਾਨ ਸਿਖ ਫੈਡਰੇਸ਼ਨ ਯੂ ਕੇ
Email:psbal46@gmail.com    Mobil:07771 608363   Twitter  @Parmind91032232

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ✍️ ਰਮੇਸ਼ ਕੁਮਾਰ ਭਟਾਰਾ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ਟੇਲੀਵਿਜਨ ਦੇ ਵੱਖ ਵੱਖ ਚੈਨਲਾਂ ਤੇ ਕੱਲ ਰਾਤ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰੈਸ ਕਾਨਫਰੰਸ ਅਤੇ ਇੱਕ ਕਾਰ ਵਿੱਚ ਸਫ਼ਰ ਕਰਦੇ ਆਂ ਦੀ ਇੰਟਰਵਿਊ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਖੇਤਾਂ ਵਿੱਚ ਸੈਰ ਸਪਾਟਾ ਕਰਦਿਆਂ ਤੇ ਰੋਟੀ ਟੁੱਕ ਖਾਂਦਿਆਂ ਦੀ ਇੰਟਰਵਿਊ ਨੂੰ ਮੈਂ ਦੇਖਿਆ ਅਤੇ ਸੰਜੀਦਗੀ ਨਾਲ  ਸੁਣਿਆ ਹੈ, ਆਉਣ ਵਾਲੇ ਇਲੈਕਸ਼ਨਾਂ ਵਿੱਚ ਦੋਨੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਾਵੇਦਾਰ ਹਨ, ਇਹ ਚੰਗੀ ਗੱਲ ਹੈ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਪੰਜਾਬ ਵਿੱਚ ਕਿਸੇ ਹੋਰ ਕਾਂਗਰਸੀ ਵਰਕਰ ਆਗੂ ਨੇਤਾ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਨਾ ਸਕਦੀ ਹੈ, ਚਾਹੇ ਇਹ ਸਾਰਾ ਅਧਿਕਾਰ ਸਿਰਫ ਪੰਜਾਬ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਲਈ ਚੁਣੇ ਹੋਏ ਐਮ ਐਲ ਏ ਨੁਮਾਇੰਦਿਆਂ ਵਲੋਂ ਕਿਤਾ ਜਾਂਦਾ ਹੈ, ਫਿਰ ਵੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਾ ਫੈਸਲਾ ਹੀ ਮਨਿਆਂ ਜਾਂਦਾ ਹੈ, ਲੇਕਿਨ, ਮੇਰੇ ਪ੍ਰਦੇਸ਼ ਪੰਜਾਬ ਅਤੇ ਭਾਰਤ ਦੇਸ਼ ਵਾਸੀਓ ਇਸ ਵਕ਼ਤ ਕਾਂਗਰਸ ਪਾਰਟੀ ਦਾ ਤਾਨਾਬਾਨਾ ਸਾਰਾ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਿਆ ਹੈ, ਕਿ, ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ?  ਰੇਵੜਿਯਾਂ ਵੀ ਅਪਣੇ ਖ਼ਾਸ ਬੰਦਿਆਂ ਨੂੰ ਵੰਡਿਆ ਜਾ ਰਹੀਆਂ ਹਨ, ਪੁਰਾਣੇ ਟਕਸਾਲੀ ਵਫ਼ਾਦਾਰ ਕਾਂਗਰਸੀਆਂ ਨੂੰ ਕੋਈ ਯਾਦ ਨਹੀਂ ਕਰ ਰਿਹਾ ਹੈ, ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਕੀ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ  ਦੀ ਇਸ ਖਿਚੋਤਾਣ ਦਾ ਫਾਇਦਾ ਉਠਾ ਰਹੀਆਂ ਪੰਜਾਬ ਦੀਆਂ ਦੁਸਰੀਆਂ ਰਾਜਨੀਤੀਕ ਪਾਰਟੀਆਂ ਵਿੱਚੋਂ ਇੱਕ  ਮਹੱਤਵ ਪੂਰਨ ਰਾਜਨੀਤੀਕ ਪਾਰਟੀ ਹੈ, ਜੋ, ਕਦੇ ਮਰਿਆਦਾ ਦਾ ਪਾਲਣ ਕਰਦੀ ਹੋਈ ਅਤੇ ਦੁਸਰੀਆਂ ਰਾਜਨੀਤੀਕ ਪਾਰਟੀਆਂ ਨੂੰ ਮਰਿਆਦਾ ਦਾ ਪਾਠ ਪੜਾਉਣ ਵਾਲੀ ਹੁਣ, ਇਹ ਪੰਜਾਬ ਦੀ ਰਾਜਨੀਤੀਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸਨੇ ਮਰਿਆਦਾ ਨੂੰ ਅਲਵਿਦਾ ਕਹਿੰਦੀਆਂ ਹੋਈਆਂ, ਸ਼ਰੌਮਣੀ ਅਕਾਲੀ ਦਲ ਵਲੋਂ ਅੱਜ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਰੌਮਣੀ ਅਕਾਲੀ ਦਲ ਦੀ ਸਿਆਸੀ ਮੀਟਿੰਗ ਕਰਵਾਈ ਗਈ, ਸ਼ਰੌਮਣੀ ਅਕਾਲੀ ਦਲ ਦੀ ਇਸ ਸਿਆਸੀ ਮੀਟਿੰਗ ਨੂੰ ਸ਼ਰਬਤ ਦੇ ਭਲੇ ਲਈ ਉੱਚੀ ਪਦਵੀ ਤੇ ਬੈਠੇ ਸਤਿਕਾਰਯੋਗ ਜੱਥੇਦਾਰ ਸਾਹਿਬ ਨੇ ਵੀ ਸਬੋਧਨ ਕੀਤਾ ਹੈ,,,,  ਪੰਜਾਬ ਦੇ ਗ੍ਰਿਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵਲੋਂ  ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਇੱਕ ਚਿੱਠੀ ਲਿਖ ਕੇ ਇਸ ਦਾ ਇਤਰਾਜ਼ ਕੀਤਾ ਗਿਆ ਹੈ, ਪੰਜਾਬ ਦੇ ਗ੍ਰਿਹ ਮੰਤਰੀ ਦੀ ਇਸ ਚਿੱਠੀ ਦੇ ਜਵਾਬ ਵਿੱਚ ਐਸਜੀਪੀਸੀ ਦੇ ਪ੍ਰਧਾਨ ਜੱਥੇਦਾਰ ਵਲੋਂ ਗ੍ਰਿਹ ਮੰਤਰੀ ਪੰਜਾਬ ਨੂੰ ਇਹ ਕਿਹਾ ਗਿਆ ਹੈ, ਕਿ, ਇਹ ਸਾਡਾ ਧਾਰਮਿਕ ਮਾਮਲਾ ਹੈ, ਇਸ ਵਿੱਚ ਦਖ਼ਲ ਅੰਦਾਜ਼ੀ ਨਾ ਕਿੱਤੀ ਜਾਵੇ, ਲੇਕਿਨ, ਇਹ ਕਿਨੀ ਮਾੜੀ ਗੱਲ ਹੈ, ਕਿਉਂਕਿ, ਮੀਟਿੰਗਾਂ ਕਰਨ ਲਈ ਏਥੇ ਹੋਰ ਬਹੁਤ ਖੁਲੇ ਹਾਲ ਹਨ, ਜਿੱਥੇ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਆ ਰਹਿਆ ਹਨ, ਫਿਰ ਇਸ ਪਾਕ ਪਵਿੱਤਰ ਸਥਾਨ ਰੱਬ ਜੀ ਦੇ ਘਰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੀ, ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਉਂ ਕਰਵਾਈ ਗਈ ਹੈ, ਜਦਕਿ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਤਾਂ ਹਰ ਧਰਮ ਮਜ੍ਹਬ ਹਰ ਵਰਗ ਹਰ ਰਾਜਨੀਤਕ ਪਾਰਟੀਆਂ ਵਲੋਂ ਅਤੇ ਸਾਰੇ ਸੰਸਾਰ ਵਲੋਂ ਮੱਥਾਂ ਟੇਕਿਆ ਜਾਂਦਾ ਹੈ, ਸਜਦਾ ਕੀਤਾ ਜਾਂਦਾ ਹੈ, ਆਪਣੀਆਂ ਮੁਰਾਦਾਂ ਨੂੰ ਪੁਰੀਆਂ ਕਰਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਰਬਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪਹਿਲਾਂ ਪੰਜਾਬ ਸੁਬਾ ਦੀ ਮੰਗ, ਫਿਰ, ਸ਼੍ਰੀ ਅੰਨਦਪੁਰ ਸਾਹਿਬ ਦਾ ਮਤਾ ਮਨਵਾਉਣ ਲਈ, ਅਕਾਲੀ ਦਲ ਦੇ ਆਗੂਆਂ ਵਲੋਂ  ਭਾਰਤ ਦਾ ਸੰਵਿਧਾਨ ਨੂੰ ਫਾੜੀਆਂ ਗਿਆ, ਫਿਰ ਆਪੇ ਹੀ ਅਕਾਲੀ ਦਲ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਹਰਿਆਣਾ ਦੇ ਉਸ ਵਕ਼ਤ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਜੀ ਨਾਲ ਪੰਜਾਬ ਦੇ ਪਾਣੀਆਂ ਦਾ ਸਮਝੋਤਾ ਕਿੱਤਾ ਗਿਆ, ਜਿਸ ਪਾਣੀਆਂ ਦੇ ਸਮਝੋਤੇ ਤਹਿਤ  ਐਸਵਾਈਐਲ ਨਹਿਰ ਬਨਾਈ ਗਈ, ਫਿਰ ਉਸੀ ਐਸਵਾਈਐਲ ਨਹਿਰ ਨੂੰ ਬੰਦ ਕਰਨ ਲਈ ਕਪੂਰੀ ਮੋਰਚਾ ਲਾਇਆ ਗਿਆ, ਜਿਸ ਮੋਰਚੇ ਕਾਰਨ ਪੰਜਾਬ ਵਿੱਚ ਅਤਿਵਾਦ ਆਈਆਂ, 1980 ਤੋਂ 1995 ਤੱਕ ਪੰਜਾਬ ਨੇ 15 ਸਾਲ ਸੰਤਾਪ ਨਰਕ ਭੋਗਿਆ ਹੈ, ਪੰਜਾਬ ਦੀ ਜਵਾਨੀ ਮਾਰੀ ਗਈ, ਪੰਜਾਬ ਦੀ ਅਰਥ ਵਿਵਸਥਾ ਤਹਿਸਨਹਿਸ ਹੋ ਗਈ, ਪੰਜਾਬ ਵਿੱਚ 3600/ਹਜ਼ਾਰ ਹਿੰਦੁਆਂ ਨੂੰ ਘਰਾਂ ਵਿੱਚੋਂ, ਬੱਸਾਂ, ਰੇਲ ਗੱਡੀਆਂ ਵਿੱਚੋਂ ਕੱਢ ਕੱਢ ਕੇ, ਸਕੂਲਾਂ, ਦੁਕਾਨਾਂ, ਪਾਰਕ ਬਾਗਾਂ ਵਿੱਚ ਸੈਰ ਸਪਾਟਾ ਕਰਦਿਆਂ, ਅਖ਼ਵਾਰ ਬੇਚਣ ਵਾਲੀਆਂ ਹਾਕਰਾਂ, ਸਬਜ਼ੀ ਭਾਜੀ ਵੇਚਣ ਵਾਲਿਆਂ ਰੇਹੜੀ ਠੈਲਾ ਲਗਾਉਣ ਵਾਲਿਆਂ, ਦੁੱਧ ਨੂੰ ਵੇਚਣ ਵਾਲੇ ਦੋਜੀਆਂ,  ਨੂੰ ਚੁੰਨ ਚੁੰਨ ਕੇ ਬੇ ਰੇਹਿਮੀ ਨਾਲ਼ ਕਤਲੇਆਮ ਕਿੱਤਾ ਗਿਆ ਸੀ, ਜਿਸ ਦਾ ਸੰਤਾਪ ਪੰਜਾਬ ਅੱਜ ਵੀ ਭੋਗ ਰਿਹਾ ਹੈ, ਮੈਂ ਪੁੱਛਦਾ ਹਾਂ, ਕਿ, ਇਸ ਵੱਲ ਧਿਆਨ ਹੈ ਕਿਸੀ ਰਾਜਨੀਤਕ ਪਾਰਟੀ ਦੇ ਸਿਆਸੀ ਲੀਡਰਾਂ ਦਾ ? ਮੇਰੇ ਵਤਨ ਦੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਾਡੇ ਪੰਜਾਬੀ ਲੀਡਰੋ ਜ਼ਰਾ  ਸੰਭਲੋ ਨਫ਼ਰਤ ਦੀ ਰਾਜਨੀਤੀ ਨੂੰ ਛੱਡੋ,  ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦਿੱਤਾ ਹੋਇਆ ਪੰਚਸ਼ੀਲ ਸਿਧਾਂਤਾਂ ਵਿੱਚੋਂ ਇੱਕ ਸਿਧਾਂਤ ਜਿਉਂ ਅਤੇ ਜਿਊਣ ਦਿਓ ਦੇ ਸਿਧਾਂਤ ਤੇ ਅਮਲ ਕਰੋ, ਰਾਜਭਾਗ ਕਰਨ ਵਾਲ਼ੀ ਕੁਰਸੀ ਨੂੰ ਹਾਸਲ ਕਰਨ ਲਈ ਖੇਡਾਂ ਖੇਡੋ ਜ਼ਰੂਰ ਖੇਡੋ, ਲੇਕਿਨ, ਰੱਬ ਦਾ ਵਾਸਤਾ ਹੈ, ਤੁਹਾਨੂੰ ਪੰਜਾਬ ਦੀਆਂ ਸਾਰਿਆਂ ਰਾਜਨੀਤਕ ਪਾਰਟੀਆਂ ਨੂੰ, ਕਿ, ਮੁੜਕੇ ਦੁਵਾਰਾ ਪੰਜਾਬ ਨੂੰ ਅੱਗ ਨਾ ਲੱਗਣ ਦਿਉਂ,  ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁਰੂ ਹੋ ਜਾਂਦੇ ਹਨ।ਹਰ ਇੱਕ ਰਿਸ਼ਤਾ ਸਮਾਂ ਤੇ ਧਿਆਨ ਮੰਗਦਾ ਹੈ।ਜਿਸ ਇਨਸਾਨ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹਨ ਜਾਂ ਫਿਰ ਇਹ ਦੋਨੋਂ ਚੀਜ਼ਾਂ ਇਨਸਾਨ ਆਪਣੇ ਰਿਸ਼ਤਿਆਂ ਨੂੰ ਨਹੀਂ ਦੇ ਪਾ ਰਿਹਾ ਤਾਂ ਸਮਝੋ ਉਹ ਕਿਤੇ ਨਾ ਕਿਤੇ ਆਪਣੇਪਨ ਪਿਆਰ ਦੀ ਨਿੱਘ ਤੋਂ ਦੂਰ ਜਾ ਰਿਹਾ ਹੈ ।ਅੱਜ ਦੀ ਦੁਨੀਆਂ ਆਧੁਨਿਕ ਸਹੂਲਤਾਂ ਦੀ ਬਣ ਗਈ ਹੈ ।ਜਿਵੇਂ ਕਿ ਮੋਬਾਇਲ,ਗੇਮਾਂ,ਹੋਰ ਆਧੁਨਿਕ ਸਹੂਲਤਾਂ ਨੇ ਆਧੁਨਿਕ ਮਨੁੱਖ ਨੂੰ ਇੰਨਾਂ ਕੁ ਵਿਅਸਤ ਕਰ ਦਿੱਤਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ।ਵੈਸੇ ਵੀ ਅੱਜ ਦਾ ਮਨੁੱਖ ਆਪਣੀਆਂ ਸੁੱਖ ਸਹੂਲਤਾਂ ਲਈ ਏਨਾ ਸੁਆਰਥੀ ਹੋ ਚੁੱਕਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਹੋਣਾ ਦੂਰ ਦੀ ਗੱਲ ਹੈ ਉਹ ਧਿਆਨ ਵੀ ਨਹੀ ਦੇ ਪਾਉਂਦਾ ।ਉਹ ਹਰ ਰੋਜ ਦੀ ਭੱਜ ਦੌੜ ਵਿੱਚ ਆਪਣੇ ਰਿਸ਼ਤੇਦਾਰਾਂ ਵੱਲ ਬੇ ਧਿਆਨਾ ਹੋ ਜਾਂਦਾ ਹੈ ।ਮਾ-ਬਾਪ ਭੈਣ-ਭਰਾ ਪਤੀ-ਪਤਨੀ ,ਦਾਦਾ-ਦਾਦੀ ,ਧੀ-ਪੁੱਤਰ ਅਜਿਹੇ ਰਿਸ਼ਤੇ ਹਨ ਜੋ ਇੱਜ਼ਤ ਤੇ ਪਿਆਰ ਨਾਲ ਹੀ ਵੱਧਦੇ ਫੁਲਦੇ ਹਨ।ਇਹ ਰਿਸ਼ਤੇ ਸਮਾਂ ਤੇ ਧਿਆਨ ਮੰਗਦੇ ਹਨ।ਜਦੋਂ ਮਨੁੱਖ ਇੰਨਾਂ ਵੱਲ ਸਮਾਂ ਤੇ ਧਿਆਨ ਦੇਣੋ ਹੱਟ ਜਾਂਦਾ ਹੈ ਤਾਂ ਇਹ ਰਿਸ਼ਤੇ ਬਿਖਰਨੇ ਸ਼ੁਰੂ ਹੋ ਜਾਂਦੇ ਹਨ ।ਇਹਨਾਂ ਵਿੱਚਲੀ ਆਪਸੀ ਪਿਆਰ ਦੀ ਨਿੱਘ ਖ਼ਤਮ ਹੋ ਜਾਂਦੀ ਹੈ।ਮਨੁੱਖ ਆਪਣਿਆ ਤੋਂ ਦੂਰ ਹੋ ਜਾਂਦਾ ਹੈ।ਰਿਸ਼ਤਿਆਂ ਦੀ ਮਜ਼ਬੂਤ ਨੀਂਹ ਲਈ ਸਮਾਂ ਬਹੁਤ ਜ਼ਰੂਰੀ ਹੈ।ਮਾ-ਬਾਪ ਆਪਣੇ ਬੱਚਿਆ ਲਈ ਸਭ ਤੋਂ ਵੱਧ ਸਮਾਂ ਦਿੰਦੇ ਹਨ।ਤੇ ਬੁਢਾਪੇ ਵਿੱਚ ਆਸ ਕਰਦੇ ਹਨ ਉਹ ਬੱਚੇ ਉਹਨਾਂ ਨੂੰ ਸਮਾਂ ਦੇਣ ਤੇ ਧਿਆਨ ਵੀ।ਬੱਚਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਉਣ।ਪਤੀ-ਪਤਨੀ ਦਾ ਰਿਸ਼ਤਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ।ਜੇਕਰ ਪਤੀ -ਪਤਨੀ ਦੋਨੋ ਇੱਕ ਦੂਜੇ ਲਈ ਸਮਾਂ ਦਿੰਦੇ ਹਨ ਤਾ ਇਹ ਰਿਸ਼ਤਾ ਬਹੁਤ ਚੰਗੀ ਤਰਾਂ ਹੋ ਨਿਬੜਦਾ ਹੈ।ਭੈਣ ਭਰਾ ,ਧੀ-ਪੁੱਤਰ ਇਹ ਰਿਸ਼ਤੇ ਤਾ ਹੀ ਮਜ਼ਬੂਤ ਬਣਨਗੇ ਜੇਕਰ ਇਹਨਾਂ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ।ਮੈ ਬਹੁਤ ਰਿਸ਼ਤੇ ਆਪਣਿਆਂ ਦੇ ਪਿਆਰ ਦੀ ਘਾਟ ਕਾਰਨ ਸਮੇ ਦੀ ਘਾਟ ਕਾਰਨ ਟੁੱਟਦੇ ਦੇਖੇ ਹਨ।ਜੋ ਕਦੇ ਵੀ ਨਹੀ ਜੁੜਦੇ ।ਆਪਣਿਆਂ ਲਈ ਸਮਾਂ ਧਿਆਨ ਨਾ ਦੇਣਾ ਮਨੁੱਖ ਨੂੰ ਇਕੱਲਾ ਕਰ ਦਿੰਦਾ ਹੈ।ਆਓ ਸਾਰੇ ਆਪਣਿਆਂ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਾਂ ਤੇ ਧਿਆਨ ਦੇਈਏ ਤਾ ਜੋ ਟੁੱਟਦੇ ਰਿਸ਼ਤਿਆਂ ਨੂੰ ਬਚਾਇਆ ਜਾ ਸਕੇ।

-ਗਗਨਦੀਪ ਕੌਰ ਧਾਲੀਵਾਲ ।
9988933161

ਰਹਿੰਦੀ ਦੁਨੀਆਂ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ✍️ ਹਰਨਰਾਇਣ ਸਿੰਘ ਮੱਲੇਆਣਾ

ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਵਾਰ ਬਟਾਲੇ ਦੇ ਲਾਗੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਓਹਨਾ ਦੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸੰਤ ਜੀ ਆਪਣੇ ਸਿੰਘਾਂ ਨਾਲ ਓਹਨਾ ਘਰ ਪ੍ਰਸ਼ਾਦਾ ਛਕਣ ਲਈ ਗਏ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਸੰਗਤ ਨੇ ਸੰਤ ਜੀ ਨੂੰ ਨੀਲੇ ਰੰਗ ਦੀ ਦਸਤਾਰ ਭੇਂਟ ਕੀਤੀ। ਸੰਤ ਜੀ ਦੇ ਦਸਤਾਰ ਫੜ੍ਹ ਲਈ ਤੇ ਆਪਣੇ ਨਾਲ ਆਏ ਸਾਰੇ ਸਿੰਘਾਂ ਵੱਲ ਨਜ਼ਰ ਮਾਰੀ। ਸਾਰੇ ਸਿੰਘਾਂ ਵਿਚੋਂ ਬਾਬਾ ਜਰਨੈਲ ਸਿੰਘ ਜੀ ਦੀ ਦਸਤਾਰ ਦਾ ਰੰਗ ਥੋੜਾ ਉਤਰਿਆ ਹੋਇਆ ਵੇਖ ਕੇ ਸੰਤਾਂ ਨੇ ਓਹ ਦਸਤਾਰ ਬਾਬਾ ਜਰਨੈਲ ਸਿੰਘ ਜੀ ਨੂੰ ਦੇ ਦਿੱਤੀ। ਪ੍ਰੇਮੀ ਪਰਿਵਾਰ ਚਾਹੁੰਦਾ ਸੀ ਕਿ ਇਹ ਦਸਤਾਰ ਸੰਤ ਆਪਣੇ ਸਿਰ ਤੇ ਸਜਾਉਣ ਇਸ ਲਈ ਇਹ ਵੇਖ ਕੇ ਪਰਿਵਾਰ ਨੂੰ ਥੋੜਾ ਠੀਕ ਨਾ ਲੱਗਾ। ਸੰਤਾਂ ਨੇ ਸੰਗਤ ਦੇ ਚਿਹਰੇ ਤੋਂ ਇਹ ਭਾਂਪ ਲਿਆ ਅਤੇ ਪਰਿਵਾਰ ਨੂੰ ਕਹਿਣ ਲੱਗੇ ਕਿ ਇਸ ਦਸਤਾਰ ਦੀ ਯਾਦ ਰਹਿੰਦੀ ਦੁਨੀਆਂ ਤੱਕ ਰਹੇਗੀ। ਸੰਤਾਂ ਦੀ ਇਹ ਗੱਲ ਇੱਕ ਰਮਜ਼ ਦੀ ਤਰਾਂ ਸੀ ਜੋ ਪਰਿਵਾਰ ਨੂੰ ਓਸ ਵੇਲੇ ਸਮਝ ਨਾ ਲੱਗੀ ਪਰ ਉਦੋਂ ਸਮਝ ਆਈ ਜਦੋਂ ਸੰਤ ਕਰਤਾਰ ਸਿੰਘ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ। ਸੰਤ ਜਰਨੈਲ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ ਅਤੇ ਆਪਣਾ ਇੱਕ ਇੱਕ ਸਾਹ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ ਅਤੇ ਪੰਥ ਦੀ ਸੇਵਾ ਲਈ ਸ਼ਹੀਦ ਹੋ ਗਏ। ਇੱਕ ਐਸੀ ਕੁਰਬਾਨੀ ਕੀਤੀ ਕਿ ਰਹਿੰਦੀ ਦੁਨੀਆਂ ਤੱਕ ਇਹ ਕੁਰਬਾਨੀ ਯਾਦ ਰਹੇਗੀ।

-ਹਰਨਰਾਇਣ ਸਿੰਘ ਮੱਲੇਆਣਾ

ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਉਨ੍ਹਾਂ ਦੀ ਸ਼ਹਾਦਤ ਉੱਪਰ ਯਾਦ ਕਰਦਿਆਂ ਕੁਝ ਵਿਚਾਰ ✍️.  ਅਮਨਜੀਤ ਸਿੰਘ ਖਹਿਰਾ 

01 ਜਨਵਰੀ 1993 ਨੂੰ ਪੰਜਾਬ ਵਿੱਚ ਹੋ ਰਹੇ ਮਨੁੱਖੀ ਜ਼ਿੰਦਗੀਆਂ ਦੇ ਘਾਣ ਦੀ ਇਕ ਮੂੰਹ ਬੋਲਦੀ ਮਿਸਾਲ ਸਿੱਖ ਕੌਮ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਅੱਖਾਂ ਬੰਦ ਹੋਣ ਤੇ ਵੀ ਦਿਮਾਗ ਅਤੇ ਲਹੂ ਦੇ ਕਿਣਕੇ ਕਿਣਕੇ ਵਿੱਚ ਵਿਚਰਦੀ ਹੈ  । ਅੱਜ ਫੇਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰਦਿਆਂ ਕੁਝ ਸਵਾਲ ਮਨ ਵਿੱਚ ਆਉਂਦੇ ਹਨ  । ਇਕ ਸਵਾਲ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ  ਤੁਸੀਂ ਜ਼ਰੂਰ ਇਸ ਨੂੰ ਵਿਚਾਰਨਾ ਕੀ ਇਹ ਸਾਡੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਇੱਕ ਸਿਧਾਂਤ ਅਤੇ ਇਕ ਜੋ ਸਿੱਖ ਕੌਮ ਦੀ ਲੜਾਈ ਸੀ ਉਸ ਲਈ ਹੋਈਆਂ ਅਤੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਨ੍ਹਾਂ ਸ਼ਹਾਦਤਾਂ ਨੂੰ ਆਪਣੇ ਅੰਦਰ ਤੋਂ ਵਿਸਾਰ ਚੁੱਕੇ ਹਾਂ ? ਜਿਸ ਲਈ ਉਨ੍ਹਾਂ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਅਸੀਂ ਉਸ ਨੂੰ ਭੁੱਲ ਚੁੱਕੇ ਹਾਂ  ? ਆਓ ਅੱਜ ਦੇ ਦਿਨ ਸਾਰੇ ਰਲ ਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰੀਏ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ । ਅਮਨਜੀਤ ਸਿੰਘ ਖਹਿਰਾ      

ਸਿਆਸੀ ਜੋੜ-ਤੋੜ ਤੇ ਭੰਨ-ਤੋੜ! ✍️ ਸਲੇਮਪੁਰੀ ਦੀ ਚੂੰਢੀ

ਸਿਆਸੀ ਜੋੜ-ਤੋੜ ਤੇ ਭੰਨ-ਤੋੜ!
 ਜਦੋਂ ਵੀ ਦੇਸ਼  ਜਾਂ ਦੇਸ਼ ਦੇ ਕਿਸੇ ਹਿੱਸੇ ਵਿਚ ਸਿਆਸੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਿਆਸੀ ਪਾਰਟੀਆਂ ਵਿਚ ਜੋੜ-ਤੋੜ ਤੇ ਭੰਨ-ਤੋੜ ਦੀ ਭੌਤਿਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸਿਆਸੀ ਪਾਰਟੀਆਂ ਲਈ ਇਹ ਪ੍ਰਕਿਰਿਆ ਇਕ ਆਮ ਗੱਲ ਹੁੰਦੀ ਹੈ ਜਦ ਕਿ ਲੋਕ ਇਸ ਨੂੰ ਬਹੁਤ ਵੱਡੀ ਘਟਨਾ ਸਮਝਕੇ ਆਪਣਾ ਦਿਮਾਗ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਹਨ। ਅਕਸਰ ਵੇਖਿਆ ਗਿਆ ਹੈ ਕਿ ਸਿਆਸੀ ਨੇਤਾ ਬਹੁਤ ਹੀ ਤੇਜ ਤਰਾਰ ਤੇ ਚਲਾਕ ਵਿਅਕਤੀ ਹੁੰਦੇ ਹਨ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੰਚ ਤੋਂ ਕੋਈ ਨਾ ਕੋਈ ਸ਼ੁਰਲੀ ਛੱਡ ਕੇ  ਪਰ੍ਹੇ ਹੁੰਦੇ ਹਨ ਤਾਂ ਲੋਕ ਪਿਛੋਂ ਉਸ ਬਾਰੇ ਸੋਚ ਸੋਚ ਕੇ ਆਪਣਾ ਦਿਮਾਗੀ ਸੰਤੁਲਨ ਵਿਗੜਾਕੇ ਬੈਠ ਜਾਂਦੇ ਹਨ, ਜਾਂ ਫਿਰ ਇੱਕ ਦੂਜੇ ਦਾ ਸਿਰ ਪਾੜਨ ਲਈ ਮੋਢਿਆਂ 'ਤੇ ਡਾਂਗਾਂ ਰੱਖ ਲੈਂਦੇ ਹਨ। ਇਸੇ ਤਰ੍ਹਾਂ ਹੀ ਜਦੋਂ ਕੋਈ ਸਿਆਸੀ ਨੇਤਾ /ਵਿਧਾਇਕ / ਮੈਂਬਰ ਲੋਕ ਸਭਾ /ਮੈਂਬਰ ਰਾਜ ਸਭਾ / ਮੰਤਰੀ ਜਾਂ ਕੋਈ ਮੌਜੂਦਾ ਜਾਂ ਸਾਬਕਾ ਅਹੁਦੇਦਾਰ /ਨੇਤਾ ਆਪਣੀ ਪਿੱਤਰੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਸਿਆਸੀ ਪਾਰਟੀ ਦੀ ਗੋਦੀ ਵਿਚ ਜਾ ਕੇ ਬੈਠ ਜਾਂਦਾ ਹੈ ਤਾਂ ਲੋਕ ਸੋਚ ਸੋਚ ਕੇ ਪਾਗਲ ਹੋ ਜਾਂਦੇ ਹਨ, ਜਦਕਿ ਸਿਆਸੀ ਪਾਰਟੀਆਂ ਨੂੰ ਇਸ ਨਾਲ ਕੋਈ ਵੀ ਖਾਸ ਫਰਕ ਨਹੀਂ ਪੈਂਦਾ। ਕਈ ਸਿਆਸੀ ਨੇਤਾ ਤਾਂ ਅਜਿਹੇ ਹੁੰਦੇ ਹਨ, ਉਹ ਹਰੇਕ ਪੰਜ ਸਾਲ ਬਾਅਦ ਪਾਰਟੀ ਬਦਲਕੇ ਨਵੀਂ ਗੱਡੀ ਦੇ ਸਵਾਰ ਬਣ ਜਾਂਦੇ ਹਨ, ਅਜਿਹੇ ਆਗੂਆਂ ਦੀ ਜਿੰਦਗੀ ਦਾ ਸਿਰਫ ਇਕੋ ਇਕ ਨਿਸ਼ਾਨਾ 'ਕੁਰਸੀ ਹਥਿਆਉਣਾ' ਹੁੰਦਾ ਹੈ, ਉਨ੍ਹਾਂ ਨੂੰ ਨਾ ਤਾਂ ਲੋਕਾਂ ਨਾਲ ਅਤੇ ਨਾ ਹੀ ਸੂਬੇ ਜਾਂ ਦੇਸ਼ ਨਾਲ ਕੋਈ ਸਨੇਹ ਹੁੰਦਾ ਹੈ। ਇਸ ਲਈ ਚੋਣਾਂ ਤੋਂ ਪਹਿਲਾਂ ਜਦੋਂ ਸਿਆਸੀ ਪਾਰਟੀਆਂ ਵਲੋਂ ਜੋੜ-ਤੋੜ ਅਤੇ ਭੰਨ-ਤੋੜ ਦੀ ਨੀਤੀ ਅਪਣਾਈ ਜਾਂਦੀ ਹੈ ਤਾਂ ਇਹ ਕੋਈ ਮਹੱਤਵ ਪੂਰਨ ਘਟਨਾ ਨਾ ਹੋ ਕੇ ਸਿਰਫ ਇਕ ਆਮ ਗੱਲ ਹੁੰਦੀ ਹੈ, ਜਿਸ ਕਰਕੇ ਲੋਕਾਂ ਨੂੰ ਇਸ ਸਬੰਧੀ  ਕੋਈ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਸੋਚ ਸੋਚ ਕੇ ਆਪਣਾ ਸਮਾਂ ਅਤੇ ਦਿਮਾਗ ਖਰਾਬ ਕਰਨਾ ਚਾਹੀਦਾ ਹੈ, ਕਿਉਂਕਿ ਸਿਆਸਤ ਵਿਚ  ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਕੋਈ ਪੱਕਾ ਦੁਸ਼ਮਣ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਆਪਸ ਵਿੱਚ ਬਹੁਤ ਹੀ ਪੀਡੀ ਸਾਂਝ ਹੁੰਦੀ ਹੈ, ਜਿਸ ਕਰਕੇ ਸਾਰੇ ਆਗੂ ਲੋਕਾਂ ਨੂੰ ਮੂਰਖ ਸਮਝਕੇ ਜਾਂ ਮੂਰਖ ਬਣਾ ਕੇ ਉਨ੍ਹਾਂ ਉਪਰ ਆਪਣਾ ਰਾਜ ਕਾਇਮ  ਜਾਂ ਆਪਣਾ ਦੱਬ ਦਬਾਅ ਬਣਾ ਕੇ ਰੱਖਣ ਵਿਚ ਸਫਲ ਹੁੰਦੇ ਹਨ।
ਹਾਂ, ਇੱਕ ਗੱਲ ਹੋਰ ਚੋਣਾਂ ਦੇ ਦਿਨਾਂ ਵਿਚ ਨਵੀਂਆਂ ਸਿਆਸੀ ਪਾਰਟੀਆਂ ਵੀ ਹੋਂਦ ਵਿਚ ਆਉਂਦੀਆਂ ਹਨ ਅਤੇ ਨੇਤਾ ਖੁੰਭਾਂ ਵਾਗੂੰ ਬਾਹਰ ਨਿਕਲਦੇ ਹਨ। ਕਦੀ ਵੀ ਉਨ੍ਹਾਂ ਨੇਤਾਵਾਂ ਉਪਰ ਵੀ ਰੋਸ ਨਾ ਜਿਤਾਉਣਾ, ਜਿਹੜੇ ਚੋਣਾਂ ਦੇ ਦਿਨਾਂ ਵਿਚ ਆ ਕੇ ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਦੇ ਹਨ, ਪੌਣੇ ਪੰਜ ਸਾਲ ਤੱਕ ਦਿਖਾਈ ਨਹੀਂ ਦਿੰਦੇ, ਕਿਉਂਕਿ ਇਹ ਸਾਡੇ ਸਮਾਜ ਦੇ ਨੇਤਾਵਾਂ ਦੀ ਫਿਤਰਤ ਹੈ। 
-ਸੁਖਦੇਵ ਸਲੇਮਪੁਰੀ
09780620233
31 ਦਸੰਬਰ, 2021

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —✍️ ਪਰਮਿੰਦਰ ਸਿੰਘ ਬਲ

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —

ਸ਼ਰਾਰਤੀ ਅਤੇ ਘਟੀਆ ਕਿਸਮ ਦੇ ਲੋਕ ਭਾਵੇਂ ਪਰਦੇ ਪਿੱਛੋਂ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ੁੰਮੇਵਾਰ ਸੁਣੇ ਗਏ ਹਨ ।ਕਾਫ਼ੀ ਦੇਰ ਬਾਅਦ ਸਿੱਖਾਂ ਦਾ ਜੋ ਸ਼ੱਕ ਸੀ ਉਹ ਉਦੋਂ ਸਹੀ ਨਿਕਲਿਆ , ਜਦ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮਕੜ ਨੇ ਆਪਣੀ ਜ਼ਿੰਦਗੀ ਦੇ ਅਖੀਰ ਨੇੜਲੇ ਸਮੇਂ ਵਿੱਚ ਇਕ ਵੀਡੀਓ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ “ਕਿ ਇਹ ਕੰਮ ਹਮੇਸ਼ਾ ਸਿਰਸਾ ਸਾਧ ਦੇ ਚੇਲਿਆਂ ਨੇ ਕੀਤਾ ਪਰ ਬਾਦਲ ਸਾਹਿਬ ਨੇ ਜਾਣਦੇ  ਹੋਏਭੀ ਕੁਝ ਨਹੀਂ ਕੀਤਾ”। ਹੁਣ ਜਿਵੇਂ ਆਮ ਹੁੰਦਾ ਹੈ ਕਿ ਕੁਝ ਹੋਵੇ ਪਰ ਓਲਾਮਾ ਹਮੇਸ਼ਾ ਸਮੇਂ ਦੀ ਸਰਕਾਰ ਤੇ । ਇਸੇ ਨੂੰ ਭਾਵਕ ਬਣਾ ਕੇ ਇਸ ਨੀਵੀਂ ਪੱਧਰ ਦੀ ਰਾਜਨੀਤੀ ਨੇ ਸ਼ਾਇਦ ਬਾਰਡਰੋਂ ਪਾਰ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ , ਕਿ ਜਿਵੇਂ ਹੈ ਇਹ ਵੀ ਮਸਲਾ ਹੈ ਜੇ ਕਸ਼ਮੀਰ ਮੁੱਦੇ ਨਾਲ ਰਲ਼ਾ ਦਿਉ ਤਾਂ ਵੀ ਉਲਾਂਭਾ ਤਾਂ ਸਰਕਾਰੇ ਹੀ ਜਾਵੇਗਾ । ਸਿੱਖ ਸ਼ਾਇਦ ਭੁੱਲ ਜਾਣ ਕਿ ਸਿਰਸਾ ਸਾਧ ਅਤੇ ਬਾਦਲ ਪਿਓ - ਪੁੱਤਰ ਤੇ ਨੂੰਹ ਕਿਤਨੇ ਡੂੰਗੇ ਹਮਦਰਦ ਅਤੇ ਘਿਓ - ਖਿਚੜੀ ਰਹੇ ਹਨ । ਇਹ ਵੀ ਹਵਾਲੇ ਸਾਹਮਣੇ ਆ ਚੁੱਕੇ ਹਨ ਕਿ ਸਿਰਸੇ ਸਾਧ ਦੀ ਸਵਾਂਗ ਵਾਲੀ ਪੁਸ਼ਾਕ ਭੀ ਇਸੇ ਘਿਓ - ਖਿਚੜੀ ਵਿੱਚੋਂ ਹੀ ਪੈਦਾ ਹੋਈ ਦੱਸੀ ਗਈ ਹੈ ।ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਹੋਈ ਗੰਭੀਰ ਘਟਨਾ ਨੇ ਮੇਰੇ ਲਿਖੇ ਅਨੁਸਾਰ ਇਕ ਨਵਾਂ ਰੁਖ ਲੈ ਲਿਆ ਹੈ ।  ਯੂ ਕੇ ਵਿੱਚੋਂ ਇਕ ਬਰਿਟਿਸ਼ ਐਮ ਪੀ ਜੋ ਖੁਦ ਭੀ ਸਿੱਖ ਅਤੇ ਏਸ਼ੀਅਨ ਭਾਰਤੀ ਮੂਲ ਪਿਛੋਕੜ ਵਜੋਂ ਹੈ , ਨੇ ਤੁਰੰਤ ਹੀ ਬਿਆਨ ਦਾਗ਼ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ  ਵਾਲਾ “ ਹਿੰਦੂ ਟੈਰੋਰਿਸਟ” ਹੈ - ਪਰੰਤੂ ਜਲਦੀ ਉਸ ਦਾ ਸਾਰਿਆਂ ਪਾਸਿਆਂ ਤੋਂ ਵਿਰੋਧ ਹੋਇਆ , ਤਦ ਝੂਠ ਨੂੰ ਚੱਲਦਾ ਨਾ ਕਰ ਸਕੀ ਤੇ ਬਿਆਨ ਵਾਪਸ ਲੈਣਾ ਪਿਆ , ਖੁਦ ਹੀ ਜਾਣੇ ਕਿ ਕੀ ਭੇਦ ਜਾ ਸੁਪਨਾ ਸੀ ਕਿ ਜੋ ਪੂਰਾ ਨਾ ਹੋ ਸਕਿਆ । ਹੁਣ ਜ਼ਿਕਰ ਇਹ ਹੈ ਕਿ ਜਦ ਸਿੱਖਾਂ ਨੇ ਕਿਧਰੇ ਭੀ ਕਿਸੇ ਧਰਮ , ਸਮਾਜ , ਫ਼ਿਰਕੇ  ਤੇ ਉਂਗਲ ਨਹੀਂ ਕੀਤੀ , ਤਾਂ ਬੀਬਾ ਜੀ ਤੁਸੀਂ ਬ੍ਰਿਟਿਸ਼ ਐਮ ਪੀ , ਹੁੰਦਿਆਂ ਆਪਣੇ ਖ਼ਿੱਤੇ ਦੇ (ਜਿਉਰਿਸਡਿਕਸ਼ਨ) ਕਿਸੇ ਆਪਣੇ ਜਾਂ ਪਰਾਏ ਧਰਮ ਦੇ ਇੱਜ਼ਤ ਮਾਣ ਦਾ ਖਿਆਲ ਕਿਉਂ ਨਹੀਂ ਕੀਤਾ । ਅਸੀਂ ਸਮਝਦੇ ਹਾਂ ਕਿ ਤੁਹਾਡੇ ਖ਼ਿੱਤੇ ਵਿੱਚ ਬਾਰਡਰੋਂ ਪਾਰਲੇ ਧਾਰਮਿਕ ਵਿਰਸੇ ਦੀਆਂ ਵੋਟਾਂ ਬਹੁਤ ਹਨ , ਸਾਨੂੰ ਏਸ਼ਿਅਨ ਭਾਈਚਾਰੇ ਦੀ ਸਾਂਝ ਤੇ ਮਾਣ ਹੈ । ਪਰ ਉੱਥੇ ਸਿੱਖਾਂ ਅਤੇ ਹਿੰਦੂ ਵੋਟਾਂ ਦੀ ਗਿਣਤੀ ਭੀ ਉਸੇ ਰੇਸ਼ੋ ਹਿਸਾਬ  ਦੀ ਹੀ ਹੈ । ਕੀ ਇਹ ਬੇਅਦਬੀ ਕਾਂਢ ਕਸ਼ਮੀਰ ਮੁੱਦੇ ਤੇ ਰਲ਼ਾ ਕੇ ਸਰਕਾਰੀ ਵਿਰੋਧ ਵਜੋਂ ਮਿਲਗੋਭਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ? ਜਾਂ ਜਾਣ ਲਈਏ ਕਿ ਇਸ ਨੂੰ ਭੀ ਸਿਰਸੇ ਸਾਧ ਨਾਲ ਰਲ਼ਾ ਕੇ ਬਾਰਡਰ ਤੋਂ ਦੂਸਰੇ ਪਾਸਿਓਂ ਭੀ ਸ਼ਰਾਰਤ ਹੋ ਸਕਦੀ ਹੈ ?ਯੂ ਕੇ ਵਿੱਚ ਸਾਨੂੰ ਰਹਿੰਦਿਆਂ ਅੱਧੀ ਸਦੀ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ । ਅਸੀਂ ਪਿੱਛੇ ਛੱਡ ਆਪਣੇ ਮੁਲਕ ਨੂੰ ਅਤੇ ਕਈ ਪੱਖਾਂ ਤੋਂ ਵਿਦਾਇਗੀ ਦੇ ਚੁੱਕੇ ਹਾਂ । ਸਾਡਾ ਸਿੱਖ , ਮੁਸਲਮ , ਹਿੰਦੂ ਅਤੇ ਹੋਰ ਧਰਮ ਅਤੇ ਵੱਖ ਵੱਖ ਕਲਚਰ ਅਤੇ ਬੋਲੀਆਂ , ਇਕ ਨਵਾਂ ਅਖਤਿਆਰ ਕੀਤਾ ਅਤੇ ਰਚਿਆ ਗਿਆ ਬਰਿਟਿਸ਼ ਢਾਂਚਾ ਹੈ । ਏਸ਼ੀਅਨ ਭਾਈਚਾਰੇ ਵਿੱਚੋਂ ਪ੍ਰਮੁਖ ਬੋਲੀ “ਪੰਜਾਬੀ” ਹੈ । ਪਿਛਲੇ ਕਈ ਸਾਲਾ ਤੋਂ ਇਸੇ ਵਿੱਚੋਂ “ਆਲ ਪੰਜਾਬੀ ਪਾਰਲੀਮੈਂਟ ਪਾਰਟੀ” ਬਣੀ ਹੋਈ ਹੈ । ਉਹ ਕਈ ਪੱਖਾਂ ਤੋਂ ਸਮਾਜਿਕ ਭਾਈਚਾਰੇ ਲਈ ਉੱਦਮ ਕਰਕੇ ਪੰਜਾਬੀਅਤ ਦੀ ਪਛਾਣ ਬਣਦੇ ਹਨ । ਪਰੰਤੂ ਜਿਵੇਂ ਉਪਰੋਕਤ ਐਮ ਪੀ ਨੇ ਆਪਣੀ ਪਛਾਣ ਵਜੋਂ ਸ਼ੱਕ ਪੈਦਾ ਕੀਤਾ ਹੈ , ਸਾਡੀ ਜੁਮੇਵਾਰੀ ਹੋਵੇਗੀ , ਕਿ ਇਸ ਸੰਸਥਾ ਵਿੱਚ ਉਹੀ ਐਮ ਪੀ ਹਿੱਸਾ ਲੈਣ ਜੋ ਸਮਾਜਿਕ ਸਾਂਝ ਨੂੰ ਪਹਿਲ ਦਿੰਦੇ ਹੋਣ । ਅਜਿਹਾ ਨਾ ਹੋਣ ਦੀ ਸ਼ਕਲ ਵਿੱਚ ਸਾਨੂੰ ਆਪਣੇ ਬਰਿਟਿਸ਼ ਸ਼ਹਿਰੀ ਹੋਣ ਦੇ ਹਕ ਹਰ ਪਹਿਲੂ ਵਜੋਂ ਵਰਤਣੇ ਹੋਣਗੇ ।
ਪਰਮਿੰਦਰ ਸਿੰਘ ਬਲ ,ਪ੍ਰਧਾਨ  ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com

ਅਲਵਿਦਾ ਸਾਲ 2021✍️ ਸਲੇਮਪੁਰੀ ਦੀ ਚੂੰਢੀ

ਅਲਵਿਦਾ ਸਾਲ 2021
- ਦੋਸਤੋ! ਸਾਲ 2021 ਨੂੰ ਅਲਵਿਦਾ ਕਹਿੰਦਿਆਂ ਮੈਂ ਉਨ੍ਹਾਂ ਖੂਬਸੂਰਤ ਦਿਲਾਂ ਦਾ ਆਪਣੇ ਦਿਲ ਦੀਆਂ ਡੂੰਘਾਈਆਂ ਵਿਚੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਾਲ ਮੇਰੇ ਦਿਲ ਨੂੰ ਖੁਸ਼ੀਆਂ ਦਾ ਹੁਲਾਰਾ ਦਿੱਤਾ।ਮੈਂ ਉਨ੍ਹਾਂ ਦਿਲਾਂ ਦਾ ਵੀ ਰਿਣੀ ਹਾਂ, ਜਿਨ੍ਹਾਂ ਨੇ ਮੇਰੇ ਦਿਲ ਨੂੰ ਦਰਦ ਦਿੱਤਾ, ਤੇ ਦਿਲ ਦੇ ਦਰਦ ਨੂੰ ਵੰਡਾਇਆ ਵੀ, ਹੰਢਾਇਆ ਵੀ! 
ਦੋਸਤੋ! ਕਿਸੇ ਦੇ ਦਿਲ ਨੂੰ ਦਰਦ ਦੇਣਾ, ਦਿਲ ਦੀਆਂ ਨਸਾਂ ਵਿਚੋਂ ਲਹੂ ਚੂਸ ਲੈਣ ਤੋਂ ਘੱਟ ਨਹੀਂ ਹੁੰਦਾ ਹੈ।ਦਿਲ ਦੇ ਧੁਰ ਅੰਦਰੋਂ ਮਿੱਠੇ ਬੋਲ ਬੋਲ ਕੇ ਤੇ  ਸਹਿਯੋਗ ਦੇ ਕੇ ਕਿਸੇ ਦੇ ਦਿਲ ਦਾ ਦਰਦ ਵੰਡਾ ਕੇ ਖੁਸ਼ ਕਰ ਦੇਣਾ, ਵੀ ਤਾਂ ਲਹੂ ਵਿਚ ਵਾਧਾ ਕਰ ਦੇਣ ਬਰਾਬਰ ਹੁੰਦਾ ਹੈ, ਜਦ ਕਿ ਇਹ ਜਰੂਰੀ ਨਹੀਂ ਹੁੰਦਾ ਕਿ, ਹਸਪਤਾਲ ਵਿਚ ਜਾ ਕੇ ਲਹੂ-ਦਾਨ ਕਰਕੇ ਹੀ ਕਿਸੇ ਨੂੰ ਲਹੂ ਦਿੱਤਾ ਜਾਵੇ! 
ਦਿਲਾਂ ਦੀ ਹੱਟ  'ਤੇ ਮੁਫਤ ਵਿਚ ਖੁਸ਼ੀਆਂ ਦੀ ਖੁਸ਼ਬੂ ਵੰਡਣ ਵਾਲਿਆਂ ਨੂੰ ਪਿਆਰ ਅਤੇ ਸਤਿਕਾਰ ਨਾਲ ਫੁੱਲ ਅਰਪਣ ਕਰਦਿਆਂ ਇਸ ਸਾਲ ਨੂੰ ਅਲਵਿਦਾ ਆਖਦਾ ਹਾਂ! 
-ਸੁਖਦੇਵ ਸਲੇਮਪੁਰੀ
09780620233
28 ਦਸੰਬਰ, 2021.