You are here

ਸੰਪਾਦਕੀ

ਨਵੇਂ ਅਤੇ ਅਨੂਠੇ ਸਿਨੇਮਾਂ ਮੁਹਾਂਦਰੇ 'ਚ ਸੱਜ ਫ਼ਿਰ ਦਰਸ਼ਕਾਂ  ਸਨਮੁੱਖ ਪੇਸ਼ ਹੋਣ ਜਾ ਰਹੀ  : ਚੰਨ ਪ੍ਰਦੇਸ਼ੀ 

ਪੰਜਾਬੀ ਸਿਨੇਮਾਂ ਖੇਤਰ ਵਿਚ , ਨਵੇਂ ਦਿਸਹਿੱਦੇ ਸਿਰਜ ਚੁੱਕੀ ਅਤੇ ਪਹਿਲੀ ਵਾਰ ਰਾਸ਼ਟਰੀ ਐਵਾਰਡ ਹਾਸਿਲ ਕਰਨ ਦਾ ਮਾਣ ਹਾਸਿਲ ਕਰ ਚੁੱਕੀ  , ਮਾਣਮੱਤੀ ਫ਼ਿਲਮ 'ਚੰਨ ਪ੍ਰਦੇਸ਼ੀ' 39 ਸਾਲਾਂ ਬਾਅਦ , ਫ਼ਿਰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜੋ ਆਧੁਨਿਕ ਸਿਨੇਮਾਂ ਮਾਪਦੰਢਾਂ ਅਧੀਨ ਅਤੇ ਸੋਹਣੇ ਮੁਹਾਂਦਰੇਂ ਨਾਲ ਦਰਸ਼ਕਾਂ ਸਨਮੁੱਖ ਪੇਸ਼ ਕੀਤੀ ਜਾ ਰਹੀ ਹੈ | ਮਈ ਮਹੀਨੇ ਰਿਲੀਜ਼ ਕੀਤੀ ਜਾ ਰਹੀ , ਇਸ ਫ਼ਿਲਮ ਦੇ ਨਿਰਮਾਤਾ ਸ. ਚੰਨਣ ਸਿੰਘ ਸਿੱਧੂ ਯੂ.ਕੇ , ਜੋ ਲੰਦਨ ਦੀ ਨਾਮਵਰ ਅਤੇ ਮਾਣਮੱਤੀ ਪੰਜਾਬੀ ਸ਼ਖ਼ਸੀਅਤ ਵਜੋਂ , ਆਪਣਾ ਸ਼ੁਮਾਰ ਕਰਵਾਉਂਦੇ ਹਨ। ਓਨਾਂ ਅਨੁਸਾਰ 5.1 ਸਾਊਡ ਸਿਸਟਮ ਦੇ ਨਾਲ ਹਾਈ ਡੈਫੀਨਿਸ਼ਨ ਡਿਜ਼ਿਟਲ ਸਾਂਚੇ ਦੁਆਰਾ , ਫ਼ਿਲਮ ਨੂੰ ਬੇਹਤਰੀਣ ਸਿਨੇਮਾਂ ਰੰਗਾਂ ਵਿਚ ਢਾਲਿਆਂ ਗਿਆ ਹੈ। ਜਿਸ ਲਈ , ਕਈ ਮਹੀਨਿਆਂ ਹੀ ਨਹੀਂ ਬਲਕਿ ਸਾਲਾਂ ਬੱਧੀ ਮਿਹਨਤ , ਫ਼ਿਲਮ ਟੀਮ ਵੱਲੋਂ ਕੀਤੀ ਗਈ ਦੁਨੀਆਂਭਰ ਵਿਚ ਲੋਕਪਿ੍ਯਤਾਂ ਦੇ ਨਵੇਂ ਆਯਾਮ ਕਰਨ ਵਾਲੀ , ਇਸ ਫ਼ਿਲਮ ਦੇ  ਡਾਇਲਾਗ ਲਿਖਣ ਵਾਲੇ ਲੇਖਕ ਬਲਦੇਵ ਗਿੱਲ ਦੱਸਦੇ ਹਨ ਕਿ , ਫ਼ਿਲਮ ਦਾ ਵਜੂਦ ਜਿਸ ਸਮੇਂ ਵਿਉਂਤਿਆਂ ਗਿਆ, ਉਸ ਸਮੇਂ ਫ਼ਿਲਮ ਟੀਮ ਨਾਲ ਜੁੜੀਆਂ ਬਲਦੇਵ ਗਿੱਲ ਜਿਹੀਆਂ ਜਿਆਦਾਤਰ ਸਖ਼ਸ਼ੀਅਤਾਂ ਆਪਣੇ ਇਸ ਖਿੱਤੇ ਵਿਚ ਨਵੀਆਂ ਹੀ ਸਨ। ਜਿੰਨ੍ਹਾਂ ਨੂੰ ਵਿਲੱਖਣਤਾਂ ਭਰੀ , ਇਸ ਤਰ੍ਹਾਂ ਦੀ ਕਹਾਣੀ ਆਧਾਰਿਤ ਸਿਨੇਮਾਂ ਸਿਰਜਣਾ ਨੂੰ ਅੰਜ਼ਾਮ ਤੱਕ ਪਹੁੰਚਾਉਣ ਦਾ , ਏਨ੍ਹਾ ਜਿਆਦਾ ਅਨੁਭਵ ਵੀ ਨਹੀਂ , ਪਰ ਫ਼ਿਰ ਵੀ ਸਾਰਿਆਂ ਦੇ ਮਨ੍ਹਾਂ ਵਿਚ ਇਕ ਜਨੂੰਨ ਅਤੇ ਕੁਝ ਵੱਖ ਕਰ ਗੁਜਰਣ ਦਾ ਜਜਬਾਂ ਜਰੂਰ ਸੀ । ਜਿਸ ਦੇ ਮੱਦੇਨਜ਼ਰ ਹੀ ਇਹ ਫ਼ਿਲਮ ਪੰਜਾਬੀ ਸਿਨੇਮਾਂ ਸਨਅਤ ਵਿਚ ਇਕ ਮੀਲ ਪੱਥਰ ਸਾਬਿਤ ਹੋ ਸਕੀ |  ਦੇਸ਼, ਵਿਦੇਸ਼ ਵਸੇਂਦੇ ਅਤੇ ਚੰਗੇਰ੍ਹੀਆਂ ਫ਼ਿਲਮਾਂ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਵਿਚਕਾਰ , ਇਕ ਵਾਰ ਫ਼ਿਰ ਉਤਸੁਕਤਾ ਦਾ ਕੇਂਦਰਬਿੰਦੂ ਬਣੀ , ਇਸ ਫ਼ਿਲਮ ਦਾ ਨਵੀਰ੍ਹੀ ਦਿੱਖ ਦਰਸਾਉਂਦਾ ਪੋਸਟਰ ਫ਼ਿਲਮ ਦੇ ਕੈਮਰਾਮੈਨ ਅਤੇ ਅਜ਼ੀਮ ਫ਼ਿਲਮੀ ਸਖ਼ਸੀਅਤ 'ਮਨਮੋਹਨ ਸਿੰਘ' ਅਤੇ ਹੋਰਨਾਂ ਟੀਮ ਮੈਂਬਰਾਂਨ ਵੱਲੋਂ ਚੰਡੀਗੜ੍ਹ ਵਿਖੇ ਜਾਰੀ ਕੀਤਾ ਗਿਆ

। ਜਿਸ ਦੌਰਾਨ , ਪੰਜਾਬੀ ਸਿਨੇਮਾਂ ਨਾਲ ਜੁੜੀਆਂ , ਕਈ ਅਹਿਮ ਸਖ਼ਸੀਅਤਾਂ ਵੀ , ਇਸ ਮੌਕੇ ਹਾਜ਼ਰ ਸਨ | ਇਸੇ ਦੌਰਾਨ ਫ਼ਿਲਮ ਦੇ ਮੌਜੂਦਾ ਰੂਪ ਦੀ ਸਿਰਜਣਾ ਕਰਨ ਵਾਲੇ ਨਿਰਮਾਤਾਵਾਂ ਚ' ਸ. 'ਚਾਨਣ ਸਿੰਘ ਯੂ. ਕੇ' ਅਤੇ ਫ਼ਿਲਮ ਟੀਮ ਪ੍ਰਮੁੱਖ 'ਵਰਿਆਮ ਮਸਤ' ਜੋ ਖ਼ੁਦ ਸਾਹਿਤ ਅਤੇ ਸਿਨੇਮਾਂ ਖੇਤਰ ਵਿਚ ਅਜ਼ੀਮ ਹਸਤੀ ਵਜੋਂ ਅਪਣਾ ਸ਼ੁਮਾਰ ਕਰਵਾਉਦੇ ਹਨ, ਓਨਾਂ ਨੇ ਦੱਸਿਆ , ਕਿ ਵੱਡੇ ਪੱੱਧਰ ਤੇ ਸਿਨੇਮਾਂ ਘਰ੍ਹਾਂ ਵਿਚ ਰਿਲੀਜ਼ ਕੀਤੀ ਜਾ ਰਹੀ । ਇਸ ਫ਼ਿਲਮ ਦੀ ਵਿਸ਼ੇਸ਼ ਸਕ੍ਰਰੀਨਿੰਗ ਚੰਡੀਗੜ੍ਹ ਦੇ ਹੀ ਅਲਾਂਟੇ ਮਾਲ ਵਿਚ ਅਗਲੇ ਦਿਨ੍ਹੀ ਕੀਤੀ ਜਾ ਰਹੀ ਹੈ । ਜਿਸ ਦਾ ਪ੍ਰਬੰਧਨ 'ਤੇਜਿੰਦਰ ਸਿੰਘ ਤੇਜ਼ੀ' ਜ਼ੀਰਕਪੁਰ ਅਤੇ ਉਨਾਂ ਦੀ ਪ੍ਰਬੰਧਕੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ |  ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਨਵਾਂ ਸੰਸਕਰਣ ਪੂਰੀ ਤਰ੍ਹਾਂ ਡਿਜ਼ਿਟਲ ਅਪਗ੍ਰੇਡ ਹੋਵੇਗਾ। ਜਿਸ  ਦੇ ਅਨੂਠੇ ਰੰਗ ਅਤੇ ਸਾਊਂਡ ਇਫ਼ੈਕ੍ਟ ਪ੍ਰਭਾਵ , ਇਸ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ |   ਉਲੇਖ਼ਯੋਗ ਹੈ ਕਿ , ਪੰਜਾਬੀ ਸਿਨੇਮਾਂ ਖੇਤਰ ਵਿਚ ਇਕ ਮੁਜੱਸ਼ਮਾਂ ਹੋਣ ਦਾ ਫ਼ਖਰ ਰੱਖਦੀ , ਇਸ ਫ਼ਿਲਮ ਦੀ ਸਾਲ 1978 ਵਿਚ ਆਗਾਜ਼ ਵੱਲ ਵਧੀ , ਸਿਨੇਮਾਂ ਸਿਰਜਣਾ ਨੂੰ ਅਮਲੀ ਜਾਮਾ ਪਹੁੰਚਾਉਣ ਵਿਚ ਮੰਨੀ ਪ੍ਰਮੰਨੀਆਂ ਸਿਨੇਮਾਂ ਹਸਤੀਆਂ ਅਦਾਕਾਰ, ਲੇਖ਼ਕ , ਨਿਰਮਾਤਾ 'ਦੀਪਕ ਸੇਠ' ਅਤੇ ਉਨ੍ਹਾਂ ਦੀ ਧਰਮ ਪਤਨੀ  ਹਿੰਦੀ ਸਿਨੇਮਾਂ ਅਦਾਕਾਰਾ 'ਰਮੇਸ਼ਵਰੀ' ਦਾ ਵੀ ਅਹਿਮ ਯੋਗਦਾਨ ਰਿਹਾ, ਜਿੰਨ੍ਹਾਂ ਦੀ ਮੁੰਬਈ ਰਿਹਾਇਸ਼ ਤੇ ਇਸ ਫ਼ਿਲਮ ਦੇ ਵਜ਼ੂਦ ਦਾ ਤਾਣਾ ਬਾਣਾ ਬੁਣਿਆ ਗਿਆ। ਜਿਸ ਨੂੰ ਅਨਮੋਲ ਛੋਹਾਂ ਦੇਣ ਵਿਚ ਉਨਾਂ ਦਾ ਸਹਿਯੋਗ ਅਤੇ ਮਾਰਗਦਰਸ਼ਕ ਬੇਸ਼ਕੀਮਤੀ ਰਿਹਾ |  ਫ਼ਿਲਮ ਨਾਲ ਜੁੜੇ ਕੁਝ ਅਣਛੋਹਾਂ ਪਹਿਲੂਆਂ ਅਨੁਸਾਰ , ਇਸ ਫ਼ਿਲਮ ਲਈ ਨਿਰਮਾਣ ਟੀਮ ਪਹਿਲਾ 'ਰਮੇਸ਼ਵਰੀ' ਨੂੰ ਹੀ ਮੁੱਖ ਭੂਮਿਕਾ ਦੇਣ 'ਚ ਰੁਚੀ ਰੱਖਦੀ ਸੀ, ਪਰ ਉਨਾਂ ਬਿਨਾਂ ਸਿਨੇਮਾਂ ਲਾਲਸਾ , ਆਪਣੇ ਮਨ ਵਿਚ ਹਾਵੀ ਕੀਤਿਆਂ ਪੰਜਾਬੀ ਭਾਸ਼ਾ ਵਿਚ , ਆਪਣੀ ਪੂਰੀ ਤਰ੍ਹਾਂ ਪਕੜ੍ਹ ਨਾ ਹੋਣ ਦੀ ਮਜਬੂਰੀ ਦੱਸੀ , ਅਤੇ ਇਸ ਵਿਚ ਕਿਸੇ ਹੋਰ ਪੰਜਾਬਣ ਅਦਾਕਾਰਾ ਨੂੰ ਲੈਣ ਲਈ ਕਿਹਾ, ਜਿਸ ਦੇ ਚਲਦਿਆਂ ਕਾਫ਼ੀ ਤਲਾਸ਼ ਬਾਅਦ ਆਖ਼ਰ 'ਰਮਾ ਵਿਜ਼' ਨੂੰ ਇਸ ਫ਼ਿਲਮ ਵਿਚਲੀ ਅਹਿਮ ਭੂਮਿਕਾ ਲਈ ਚੁਣਿਆਂ ਗਿਆ |   ਸਾਲਾਂ ਪਹਿਲਾ ਦੇ ਸਰਮਾਏਦਾਰੀ , ਜਗੀਰਦਾਰੀ ਸਿਸਟਮ ਅਧੀਨ ਪਿਸਦੇ ਰਹਿਣ ਵਾਲੇ ਅਤੇ ਸ਼ਰੀਰਿਕ , ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਕੰਮੀਆਂ ਦੀ ਟਰੈਜ਼ਡੀ ਬਿਆਨ ਕਰਦੀ , ਇਸ ਫ਼ਿਲਮ ਦਾ ਇਕ ਇਕ ਦਿ੍ਸ਼ , ਅੱਜ ਵੀ ਦਰਸ਼ਕਾਂ ਦੇ ਮਨ੍ਹਾਂ ਨੂੰ ਵਲੂੰਧਰ ਦੇਣ ਦੀ ਪੂਰੀ ਸਮਰੱਥਾ ਰੱਖਦਾ ਹੈ। ਜਿਸ ਨੂੰ ਨਵੇਂ ਰੂਪ ਵਿਚ ਵੇਖਣਾ ਨੌਜਵਾਨ ਪੀੜ੍ਹੀ ਲਈ ਵੀ ਇਕ ਵਿਲੱਖਣ ਸਿਨੇਮਾਂ ਤੋਹਫ਼ੇ ਵਾਂਗ ਰਹੇਗਾ ਅਤੇ ਏਨ੍ਹਾਂ ਹੀ ਨਹੀਂ ਮੌਜੂਦਾ ਸਿਨੇਮਾਂ ਢਾਂਚੇ ਨੂੰ ਕਹਾਣੀ, ਭਾਵਨਾਤਮਕਤਾਂ ਪੱਖੋਂ ਨਵੇਂ ਅਕਸ ਦੇਣ ਵਿਚ ਵੀ , ਇਸ ਫ਼ਿਲਮ ਦਾ ਯੋਗਦਾਨ ਅਹਿਮ ਰਹੇਗਾ | ਸੋ ਉਮੀਦ ਕਰਦੇ ਹਾਂ ਕਿ , ਨਵੀਂ ਸੱਜਧੱਜ਼ ਨਾਲ ਰਿਲੀਜ਼ ਹੋਣ ਜਾ ਰਹੀ , ਇਹ ਫ਼ਿਲਮ ਗੁੰਮ ਹੁੰਦੇ ਜਾ ਰਹੇ । ਸਾਡੇ ਪੁਰਾਣੇ ਪੰਜਾਬ ਅਤੇ ਪੰਜਾਬੀਅਤ ਰੰਗਾਂ ਨੂੰ ਵੀ ਨਵਵਿਆਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ |  

                                    ਸ਼ਿਵਨਾਥ ਦਰਦੀ 

                             ਸੰਪਰਕ :- 9855155392

ਹੁਣ ਗਿੱਪੀ ਗਰੇਵਾਲ ਤੇ ਤਨਿਆ ਦੀ ਜੋੜੀ ਕਰੇਗੀ ਕਮਾਲ

ਪੰਜਾਬੀ ਫਿਲਮ ਇੰਡਸਟਰੀ 'ਚ ਆਏ ਦਿਨ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫਿਲਮ ਰਾਹੀਂ ਕੁੱਝ ਵੱਖਰਾ ਤੇ ਨਵੇਕਲਾ ਪੇਸ਼ ਕਰੇ, ਜੋ ਛਾਪ ਛੱਡ ਜਾਏ। ਫਿਲਮ ਦੇ ਟਾਈਟਲ ਤੋਂ ਲੈਕੇ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਤੱਕ ਸਭ ਕੁੱਝ ਬਹੁਤ ਹੀ ਸੋਚ ਸਮਝ ਕੇ ਅਤੇ ਤਰਤੀਬ ਨਾਲ ਤਹਿ ਕੀਤਾ ਜਾਂਦਾ ਹੈ। ਇਸੇ ਲੜੀ 'ਚ ਫਿਲਮ ਦੇ ਕਲਾਕਾਰ ਵੀ ਆਉਂਦੇ ਹਨ।ਆਪਣੇ ਪਸੰਦੀਦਾ ਕਲਾਕਾਰਾਂ ਨੂੰ ਪਰਦੇ 'ਤੇ ਦੇਖਣ ਲਈ ਦਰਸ਼ਕ ਉਤਸੁਕ ਰਹਿੰਦੇ ਹਨ। ਹੁਣ ਆਪਣੀ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਤੇ ਖ਼ਾਸ ਥਾਂ ਬਣਾਉਣ ਵਾਲੀ ਤਨੀਆ, ਦੋਵੇਂ ਪਹਿਲੀ ਵਾਰ ਪਰਦੇ ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹੁਣ ਮਿਲ ਕੇ ਕੀ ਧਮਾਲ ਕਰਦੇ ਹਨ ਇਹ ਤਾਂ ਦੇਖਣਾ ਜ਼ਰੂਰ ਬਣਦਾ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਫਿਲਮ 'ਮਾਂ' ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ 'ਲੇਖ' ਨਾਲ। ਹੁਣ ਦੇਖਣਾ ਹੋਵੇਗਾ ਕੀ ਇਸ ਫਿਲਮ ਨਾਲ ਵੀ ਗਿੱਪੀ ਤੇ ਤਾਨੀਆ ਭਾਵੁਕ ਕਰਨਗੇ ਜਾਂ ਢਿੱਡੀਂ ਪੀੜਾਂ ਪਾਉਣਗੇ।ਮੁੱਢਲੀ ਜਾਣਕਾਰੀ 'ਚ ਫਿਲਹਾਲ ਫਿਲਮ ਬਿਨਾਂ ਸਿਰਲੇਖ ਤੋਂ ਹੈ ਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਗਿਆ ਹੈ। ਫਿਲਮ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਈ ਹੈ ਜਿਸ ਚ ਪੰਕਜ ਬੱਤਰਾ, ਤਾਨੀਆ, ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਤਸਵੀਰ 'ਚ ਦੋਵਾਂ ਮੁੱਖ ਕਲਾਕਾਰਾਂ ਦੇ ਪਹਿਰਾਵੇ ਤੋਂ ਲਗਦਾ ਹੈ ਕੀ ਇਹ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੇ ਗਲੇ ਵਿਚ ਗਾਨੀ ਵੀ ਦਿਖਾਈ ਦੇ ਰਹੀ ਹੈ।ਇਸ ਫਿਲਮ ਦੇ ਨਿਰਦੇਸ਼ਕ ਹਨ ਪੰਕਜ ਬਤਰਾ ਤੇ ਨਿਰਮਾਣ ਜ਼ੀ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ।

ਹਰਜਿੰਦਰ ਸਿੰਘ ਜਵੰਦਾ

ਮੁਗ਼ਲ ਸਾਮਰਾਜ ਦਾ ਪੰਜਵਾਂ ਸਮਰਾਟ ਅਤੇ ਸੱਚਾ ਆਸ਼ਿਕ ਸ਼ਾਹਜਹਾਂ  

ਸ਼ਾਹਜਹਾਂ ਦਾ ਜਨਮ 5 ਜਨਵਰੀ 1592 ਨੂੰ ਲਾਹੌਰ ਵਿੱਚ ਜੋਧਪੁਰ ਦੇ ਸ਼ਾਸਕ ਰਾਜਾ ਉਦੈ ਸਿੰਘ ਦੀ ਪੁੱਤਰੀ 'ਜਗਤ ਗੋਸਾਈ' ਦੀ ਕੁੱਖੋਂ ਹੋਇਆ ਸੀ। ਉਸ ਦਾ ਬਚਪਨ ਦਾ ਨਾਂ ਖੁਰਰਮ ਸੀ। ਖੁਰਰਮ ਜਹਾਂਗੀਰ ਦਾ ਛੋਟਾ ਪੁੱਤਰ ਸੀ।ਸ਼ਾਹ ਜਹਾਂ ਨੂੰ ਜਹਾਂਗੀਰ ਨੇ 1617 ਈ: ਵਿਚ ‘ਸ਼ਾਹ ਜਹਾਂ’ ਦਾ ਖਿਤਾਬ ਦਿੱਤਾ। 24 ਫਰਵਰੀ 1628 ਨੂੰ ਸ਼ਾਹਜਹਾਂ ਨੇ ਆਗਰਾ ਵਿੱਚ ‘ਅਬੁਲ ਮੁਜ਼ੱਫਰ ਸ਼ਹਾਬੂਦੀਨ, ਮੁਹੰਮਦ ਸਾਹਿਬ ਕਿਰਨ-ਏ-ਸਾਨੀ’ ਦੀ ਉਪਾਧੀ ਨਾਲ ਤਾਜਪੋਸ਼ੀ ਕੀਤੀ।ਉਹ ਬਹੁਤ ਹੀ ਤਿੱਖੇ ਦਿਮਾਗ਼ ਵਾਲਾ, ਬਹਾਦਰ ਅਤੇ ਨਿਡਰ ਬਾਦਸ਼ਾਹ ਸੀ। ਉਹ ਕਲਾ ਦਾ, ਖਾਸ ਕਰਕੇ ਦਾ ਬਹੁਤ ਭਵਨ ਨਿਰਮਾਣ ਕਲਾ ਦਾ ਵੱਡਾ ਪ੍ਰੇਮੀ ਸੀ। ਉਸਦਾ ਵਿਆਹ 20 ਸਾਲ ਦੀ ਉਮਰ ਵਿੱਚ 1612 ਵਿੱਚ ਨੂਰਜਹਾਂ ਦੇ ਭਰਾ ਆਸਫ਼ ਖਾਨ ਦੀ ਪੁੱਤਰੀ ਅਰਜ਼ੁਮੰਦ ਬਾਨੋ ਨਾਲ ਹੋਇਆ ਸੀ। ਜੋ ਬਾਅਦ ਵਿਚ 'ਮੁਮਤਾਜ਼ ਮਹਿਲ' ਦੇ ਨਾਂ ਨਾਲ ਉਸ ਦੀ ਪਿਆਰੀ ਬੇਗਮ ਬਣ ਗਈ।ਸ਼ਾਹਜਹਾਂ ਦਾ ਨਾਂ ਉਸ ਪ੍ਰੇਮੀ ਵਜੋਂ ਲਿਆ ਜਾਂਦਾ ਹੈ ਜਿਸ ਨੇ ਆਪਣੀ ਪਤਨੀ ਮੁਮਤਾਜ਼ ਬੇਗਮ ਲਈ ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ ਤਾਜ ਮਹਿਲ ਬਣਾਇਆ।ਸ਼ਾਹਜਹਾਂ ਦੇ ਰਾਜ ਦੌਰਾਨ ਮੁਗਲ ਸਾਮਰਾਜ ਦੀ ਖੁਸ਼ਹਾਲੀ, ਸ਼ਾਨ ਅਤੇ ਪ੍ਰਸਿੱਧੀ ਆਪਣੇ ਸਿਖਰ 'ਤੇ ਸੀ।ਉਸ ਦੇ ਰਾਜ ਦਾ ਸਭ ਤੋਂ ਵੱਡਾ ਯੋਗਦਾਨ ਉਸ ਦੁਆਰਾ ਬਣਾਈਆਂ ਗਈਆਂ ਸੁੰਦਰ, ਵਿਸ਼ਾਲ ਅਤੇ ਸ਼ਾਨਦਾਰ ਇਮਾਰਤਾਂ ਹਨ। ਸ਼ਾਹਜਹਾਂ ਦੇ ਸਾਮਰਾਜ ਵਿੱਚ ਜਿਆਦਾ ਕੋਈ ਗੜਬੜ ਨਹੀਂ ਹੋਈ । ਜਹਾਂਗੀਰ ਦੇ ਸਮੇਂ ਕੰਧਾਰ ਮੁਗ਼ਲਾਂ ਹੱਥੋਂ ਖੁਸ ਗਿਆ ਸੀ ਇਸ ਲਈ ਉਹ ਇਸਨੂੰ ਮੁੜ ਪ੍ਰਾਪਤ ਕਰਨਾ ਚਾਹੁੰਦਾ ਸੀ ਕਿਉਕਿ ਕੰਧਾਰ ਵਪਾਰਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਸ਼ਹਿਰ ਸੀ।ਇਸਲਈ ਸ਼ਾਹਜਹਾਂ ਨੇ ਕੰਧਾਰ ਵਲ ਤਿੰਨ ਮੁਹਿੰਮਾਂ 1649,1652,1653 ਈ. ਵਿੱਚ ਭੇਜੀਆਂ ਜੋ ਕੇ ਅਸਫਲ ਰਹੀਆਂ।ਸ਼ਾਹਜਹਾਂ ਨੇ 1648 ਵਿਚ ਆਗਰਾ ਦੀ ਬਜਾਏ ਦਿੱਲੀ ਨੂੰ ਰਾਜਧਾਨੀ ਬਣਾਇਆ; ਪਰ ਉਸਨੇ ਆਗਰਾ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ। ਉਸ ਦੇ ਪ੍ਰਸਿੱਧ ਨਿਰਮਾਣ ਕਾਰਜ ਵੀ ਆਗਰਾ ਵਿੱਚ ਹੋਏ ਸਨ। ਸ਼ਾਹਜਹਾਂ ਕੱਟੜ ਮੁਸਲਮਾਨ ਸੀ।ਸ਼ਾਹਜਹਾਂ ਨੇ ਸਿਜਦਾ ਅਤੇ ਪਾਈਬੋਸ ਦੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ।ਇਲਾਹੀ ਯੁੱਗ ਦੀ ਥਾਂ ਹਿਜਰੀ ਯੁੱਗ ਦੀ ਵਰਤੋਂ ਸ਼ੁਰੂ ਕੀਤੀ ਗਈ।ਗਊ ਹੱਤਿਆ 'ਤੇ ਲੱਗੀ ਪਾਬੰਦੀ ਹਟਾ ਦਿੱਤੀ। ਹਿੰਦੂਆਂ ਨੂੰ ਮੁਸਲਮਾਨਾਂ ਨੂੰ ਗੁਲਾਮ ਰੱਖਣ ਦੀ ਮਨਾਹੀ ਸੀ।ਉਸਨੇ ਆਪਣੇ ਰਾਜ ਦੇ ਸੱਤਵੇਂ ਸਾਲ ਤੱਕ ਇੱਕ ਹੁਕਮ ਜਾਰੀ ਕੀਤਾ, ਜਿਸ ਅਨੁਸਾਰ ਜੇਕਰ ਕੋਈ ਹਿੰਦੂ ਆਪਣੀ ਮਰਜ਼ੀ ਨਾਲ ਮੁਸਲਮਾਨ ਬਣ ਜਾਂਦਾ ਹੈ, ਤਾਂ ਉਸਨੂੰ ਉਸਦੇ ਪਿਤਾ ਦੀ ਜਾਇਦਾਦ ਵਿੱਚੋਂ ਹਿੱਸਾ ਮਿਲੇਗਾ।ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਵੱਖਰਾ ਵਿਭਾਗ ਖੋਲ੍ਹਿਆ ਗਿਆ।ਪੁਰਤਗਾਲੀਆਂ ਨਾਲ ਜੰਗ ਦੀ ਧਮਕੀ ਦੇ ਕਾਰਨ, ਉਸਨੇ ਆਗਰਾ ਦੇ ਗਿਰਜਾਘਰ ਨੂੰ ਢਾਹ ਦਿੱਤਾ। ਮੁਗ਼ਲ ਭਵਨ-ਨਿਰਮਾਣ ਅਤੇ ਭਵਨ-ਨਿਰਮਾਣ ਕਲਾ ਦੇ ਨਜ਼ਰੀਏ ਤੋਂ ਸ਼ਾਹਜਹਾਂ ਨੇ ਕਈ ਸ਼ਾਨਦਾਰ ਇਮਾਰਤਾਂ ਜਿਵੇਂ ਤਾਜ ਮਹਿਲ, ਸ਼ੀਸ਼ ਮਹਿਲ, ਸਮਨ ਬੁਰਜ਼,ਮੋਤੀ ਮਸਜਿਦ,ਲਾਲ ਕਿਲ੍ਹਾ,ਜਾਮਾ ਮਸਜਿਦ ਆਦਿ ਬਣਵਾਈਆਂ ਸਨ।ਉਸਨੇ ਦਿੱਲੀ ਵਿਖੇ ਸ਼ਾਹਜਹਾਂਨਾਬਾਦ ਨਾਮੀ ਨਗਰ ਦੀ ਨੀਂਹ ਰੱਖੀ ਜੋ ਬਾਅਦ ਵਿੱਚ ਮੁਗ਼ਲਾਂ ਦੀ ਨਵੀਂ ਰਾਜਧਾਨੀ ਬਣੀ। ਇਸ ਤੋਂ ਇਲਾਵਾ ਲਾਲ ਕਿਲ੍ਹਾ ਅੰਦਰ ਰੰਗ ਮਹਿਲ,ਮੋਤੀ ਮਹਿਲ, ਹੀਰਾ ਮਹਿਲ,ਦੀਵਾਨ ਏ ਆਮ, ਦੀਵਾਨ ਏ ਖ਼ਾਸ ਆਦਿ।ਦੀਵਾਨ ਏ ਖ਼ਾਸ ਇਮਾਰਤ ਵਿੱਚ ਉਸਦਾ ਸੋਨੇ ਅਤੇ ਰਤਨ ਹੀਰੇ ਜੜਿਆ ਸਿੰਘਾਸਨ ਰੱਖਿਆ ਜਾਂਦਾ ਸੀ।ਜਿਸਨੂੰ ਤਖ਼ਤ ਏ ਤਾਉਸ ਕਿਹਾ ਜਾਂਦਾ ਸੀ।ਉਸ ਦੇ ਰਾਜਕਾਲ ਨੂੰ ਮੱਧਕਾਲੀ ਭਾਰਤ ਦੇ ਇਤਿਹਾਸ ਦਾ 'ਸੁਨਹਿਰੀ ਯੁੱਗ' ਕਿਹਾ ਜਾਂਦਾ ਹੈ।ਅੰਤ 1666 ਈ.ਵਿੱਚ ਉਸਦੀ ਮੌਤ ਹੋ ਗਈ ਅਤੇ ਉਸਨੂੰ ਤਾਜ ਮਹਿਲ ਵਿੱਚ ਉਸਦੀ ਪ੍ਰੇਮਿਕਾ ਦੀ ਕਬਰ ਕੋਲ ਹੀ ਦਫ਼ਨਾਇਆ ਗਿਆ।

ਪੂਜਾ 9815591967

ਨਰਸਿੰਘ ਜਯੰਤੀ ਤੇ ਵਿਸ਼ੇਸ਼   

ਨਰਸਿਮ੍ਹਾ ਵਿਸ਼ਨੂੰ ਦਾ ਇੱਕ ਅਵਤਾਰ ਜਿਸ ਵਿੱਚ ਅੱਧਾ ਸਰੀਰ ਚਾਰ ਹਥਿਆਰਾਂ ਵਾਲੇ ਨਰ ਦਾ ਅਤੇ ਇੱਕ ਸ਼ੇਰ ਦਾ ਸਿਰ ਸੀ; ਨਰਸਿਮ੍ਹਾ।ਦੇਸੀ ਸ਼ਬਦ 'ਨਰਸਿੰਘ'।

ਜੋ ਅੱਧੇ ਮਨੁੱਖ ਅਤੇ ਅੱਧੇ ਸ਼ੇਰ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਸਦਾ ਸਿਰ ਅਤੇ ਧੜ ਮਨੁੱਖ ਦਾ ਸੀ ਪਰ ਚਿਹਰੇ ਅਤੇ ਪੰਜੇ ਸ਼ੇਰਾਂ ਵਰਗੇ ਸਨ, ਉਸਨੂੰ ਭਾਰਤ ਵਿੱਚ ਇੱਕ ਦੇਵਤੇ ਵਜੋਂ ਪੂਜਿਆ ਜਾਂਦਾ ਹੈ, ਖਾਸ ਕਰਕੇ ਦੱਖਣੀ ਭਾਰਤ ਵਿੱਚ ਵੈਸ਼ਨਵ ਸੰਪਰਦਾ ਦੇ ਲੋਕਾਂ ਦੁਆਰਾ, ਜੋ ਸਮੇਂ ਸਮੇਂ ਆਪਣੇ ਸ਼ਰਧਾਲੂਆਂ ਦੀ ਰੱਖਿਆ ਕਰਦਾ ਦਿਖਾਈ ਦਿੰਦਾ ਹੈ।ਨਰਸਿਮ੍ਹਾ ਜਯੰਤੀ ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਈ ਜਾਂਦੀ ਹੈ। ਭਗਵਾਨ ਵਿਸ਼ਨੂੰ ਨੇ ਇਸ ਤਾਰੀਖ ਨੂੰ ਹੀ ਨਰਸਿੰਘ ਅਵਤਾਰ ਲਿਆ ਸੀ। ਭਗਵਾਨ ਦੇ ਸ਼ਸਤਰ ਤਿੱਖੇ ਨਹੁੰ, ਚੱਕਰ, ਗਦਾ ਅਤੇ ਸ਼ੰਖ ਸਨ।ਭਗਵਾਨ ਦੇ ਇਸ ਰੂਪ ਦੇ ਵੱਖ ਵੱਖ ਨਾਂਮ ਜਿਵੇਂ- ਨਰਸਿਮ੍ਹਾ,ਨਰਹਰੀ,ਉਗਰਾ ਵੀਰ ਮਹਾ ਵਿਸ਼ਨੂੰ,ਹਿਰਣ੍ਯਕਸ਼ਿਪੁ ਅਰਿ। ਆਦਿ ਸਨ।

ਸਿਕਲੀਗੜ੍ਹ ਧਾਰਹਾਰਾ ਪਿੰਡ ਬਿਹਾਰ ਰਾਜ ਦੇ ਪੂਰਨੀਆ ਜ਼ਿਲ੍ਹੇ ਦੇ ਬਨਮੰਖੀ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਨਰਸਿੰਘ ਨੇ ਇਸ ਪਿੰਡ ਵਿੱਚ ਅਵਤਾਰ ਧਾਰਿਆ ਸੀ ਅਤੇ ਇਹ ਉਹ ਪਿੰਡ ਹੈ ਜਿੱਥੇ ਭਗਤ ਪ੍ਰਹਿਲਾਦ ਦੀ ਮਾਸੀ ਹੋਲਿਕਾ ਉਸਨੂੰ  ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠੀ ਸੀ। ਮਾਨਤਾ ਅਨੁਸਾਰ ਹੋਲੀਕਾਦਾਨ ਦੀ ਪਰੰਪਰਾ ਇੱਥੋਂ ਸ਼ੁਰੂ ਹੋਈ ਸੀ।

ਪ੍ਰਹਿਲਾਦ ਦੇ ਪਿਤਾ ਹਰਣਯਕਸ਼ਿਪੂ ਦਾ ਕਿਲਾ ਸਿਕਲੀਗੜ੍ਹ ਵਿੱਚ ਸੀ। ਪਿੰਡ ਦੇ ਬਜ਼ੁਰਗਾਂ ਅਨੁਸਾਰ ਭਗਵਾਨ ਨਰਸਿੰਘ ਨੇ ਆਪਣੇ ਪਰਮ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਥੰਮ ਤੋਂ ਅਵਤਾਰ ਧਾਰਿਆ ਸੀ। ਉਸ ਥੰਮ੍ਹ ਦਾ ਇੱਕ ਹਿੱਸਾ ਜਿਸ ਨੂੰ ਮਾਨਿਕਯ ਥੰਮ੍ਹ ਵਜੋਂ ਜਾਣਿਆ ਜਾਂਦਾ ਹੈ ਅੱਜ ਵੀ ਮੌਜੂਦ ਹੈ। ਇਸ ਸਥਾਨ 'ਤੇ ਪ੍ਰਹਿਲਾਦ ਦੇ ਪਿਤਾ ਹਿਰਣਯਕਸ਼ਿਪੂ ਦੀ ਹੱਤਿਆ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਰੂਬੀ ਪਿੱਲਰ 12 ਫੁੱਟ ਮੋਟਾ ਹੈ ਅਤੇ ਲਗਭਗ 65 ਡਿਗਰੀ 'ਤੇ ਝੁਕਿਆ ਹੋਇਆ ਹੈ।ਭਗਵਾਨ ਨਾਰਸਿੰਘ ਦੇ ਇਸ ਰੂਪ ਦੇ ਅੱਗੇ 10ਅਵਤਾਰ ਮੰਨੇ ਗਏ ਸਨ ਜਿਵੇਂ-ਉਗਰਾ ਨਰਸਿਮ੍ਹਾ,ਕ੍ਰੋਧ ਨਰਸਿਮ੍ਹਾ,ਮਲੋਲ ਨਰਸਿਮ੍ਹਾ,ਜਵਾਲ ਨਰਸਿਮ੍ਹਾ,ਵਰਾਹ ਨਰਸਿਮ੍ਹਾ,ਭਾਰਗਵ ਨਰਸਿਮ੍ਹਾ,ਕਰੰਜ ਨਰਸਿਮ੍ਹਾ,ਯੋਗ ਨਰਸਿਮ੍ਹਾ,ਲਕਸ਼ਮੀ ਨਰਸਿਮ੍ਹਾ,ਛਤਰਵਤਾਰ ਨਰਸਿਮਹਾ/ਪਵਨ ਨਰਸਿਮ੍ਹਾ/ਪਾਮੁਲੇਤਰੀ ਨਰਸਿਮ੍ਹਾ ਆਦਿ।

ਹਿੰਦੂ ਗ੍ਰੰਥਾਂ ਦੇ ਅਨੁਸਾਰ, ਨਰਸਿਮ੍ਹਾ ਦੇਵਤਾ ਭਗਵਾਨ ਵਿਸ਼ਨੂੰ ਦਾ ਚੌਥਾ ਅਵਤਾਰ ਸੀ। ਜਿਸਦਾ ਚਿਹਰਾ ਇੱਕ ਸ਼ੇਰ ਅਤੇ ਮਨੁੱਖ ਦਾ ਧੜ ਸੀ ਜਿਸਦੀ ਹਿੰਦੂ ਗ੍ਰੰਥਾਂ ਵਿੱਚ ਇਸ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਪਰ ਉੱਤਰਾਖੰਡ ਵਿੱਚ, ਨਰਸਿੰਘ ਦੇਵਤਾ ਨੂੰ ਭਗਵਾਨ ਵਿਸ਼ਨੂੰ ਦੇ ਚੌਥੇ ਅਵਤਾਰ ਵਜੋਂ ਨਹੀਂ ਪੂਜਿਆ ਜਾਂਦਾ ਹੈ, ਪਰ ਇੱਕ ਸਿੱਧ ਯੋਗੀ, ਨਰਸਿਮ੍ਹਾ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ।ਭਗਵਾਨ ਨਰਸਿੰਘ ਜੀ ਦੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੰਦਿਰ ਸਨ।ਭਗਵਾਨ ਦੇ ਇਸ ਰੂਪ ਦਾ ਅਵਤਾਰ ਸਤਯੁਗ ਵਿੱਚ ਹੋਇਆ ਸੀ।ਇਸ ਸਾਲ 14ਮਈ 2022 ਨੂੰ ਨਰਸਿੰਘ ਜਯੰਤੀ ਮਨਾਈ ਜਾਵੇਗੀ।

ਪੂਜਾ 9815591967

ਗੀਤਾਂ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ ✍️ਸ. ਸੁਖਚੈਨ ਸਿੰਘ ਕੁਰੜ

 ਪੰਜਾਬੀ ਕਾਵਿ-ਜਗਤ ਵਿੱਚ ਸਾਹਿਤਿਕ ਗੀਤਕਾਰੀ ਨੂੰ ਨਿਭਾਉਣ ਵਾਲ਼ੀ ਜੇ ਕਿਸੇ ਕਲਮ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੋਵੇ ਤਾਂ ਮੇਰੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਂ ਨੰਦ ਲਾਲ ਨੂਰਪੁਰੀ ਦਾ ਹੀ ਆਉਂਦਾ ਹੈ। ਹੁਣ ਤੱਕ ਨੂਰਪੁਰੀ ਦੇ ਲਿਖੇ ਗੀਤਾਂ ਨੇ ਆਪਣੇ-ਆਪ ਨੂੰ ਲੋਕ ਗੀਤਾਂ ਦੇ ਹਾਣੀ ਬਣਾਕੇ ਨੂਰਪੁਰੀ ਨੂੰ ਜਿਉਂਦੇ ਰੱਖਿਆ ਹੋਇਆ ਹੈ। ਨੂਰਪੁਰੀ ਨੂੰ ਸਾਹਿਤਕ ਗੀਤਕਾਰੀ ਦੇ ਬਾਦਸ਼ਾਹ ਹੋਣ ਦਾ ਮਾਣ ਦਿੰਦਿਆਂ ਅੱਜ ਆਪਾਂ ਇੱਥੇ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ,ਸਾਹਿਤਕ ਸਫ਼ਰ ਤੇ ਗੀਤਕਾਰੀ ਬਾਰੇ ਵਿਚਾਰਾਂ ਦੀ ਸਾਂਝ ਬਣਾਵਾਂਗੇ।  ਨੰਦ ਲਾਲ ਦਾ ਜਨਮ 3 ਜੂਨ 1906 ਵਿੱਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਹੀ ਆਪਣੇ ਨਾਂ ਨਾਲ਼ ਜੋੜਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆਂ ਵਿੱਚ ਪਹਿਚਾਣ ਦਿੱਤੀ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ। 1934 ਤੋਂ 1940 ਤੱਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇੱਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਹਦਾ ਕਵੀ ਮਨ ਕੁਰਲਾ ਉੱਠਿਆ, ਉਸ ਨੇ ਲਿਖਿਆ:- ਏਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ। ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ।  ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸਪੰਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿੱਚ ਕੁੱਝ ਸਮੇਂ ਲਈ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਇੱਕ ਸਮੇਂ ਉਸ ਦੀ ਸਾਹਿਤ-ਸੇਵਾ ਤੇ ਦੇਸ-ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ:- ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ। ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ। ਕੱਫ਼ਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ, ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ। 1940 ਵਿਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ.ਮੋਹਨ ਸਿੰਘ ਅਨੁਸਾਰ, "1940 ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਫ਼ਰਮਾਇਸ਼ ਉੱਤੇ ਨੂਰਪੁਰੀ ਨੇ ਪ੍ਰਸਿੱਧ ਫ਼ਿਲਮ 'ਮੰਗਤੀ' ਦੇ ਗਾਣੇ ਲਿਖੇ, ਜਿਸ ਨਾਲ਼ ਇੱਕ ਫਿਲਮੀ ਗੀਤਕਾਰ ਵਜੋਂ ਉਸ ਦੀ ਧਾਂਕ ਬੈਠ ਗਈ।" ਇਸ ਤੋਂ ਇਲਾਵਾ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤਾਂ ਨੇ ਆਪਣੇ ਸਮੇਂ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ।  ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲੱਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ, ਜਿੰਨ੍ਹਾਂ ਦੀ ਗਿਣਤੀ 12 ਹੀ ਮਿਲ਼ਦੀ ਹੈ । ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ਵਿੱਚ ਸਭ ਤੋਂ ਪਹਿਲਾਂ 'ਨੂਰੀ ਪਰੀਆਂ' ਦਾ ਨਾਂ ਆਉਂਦਾ ਹੈ ਜੋ ਕਿ ਉਸ ਸਮੇਂ ਲਹੌਰ ਤੋਂ ਛਪੀ ਸੀ। ਉਸ ਤੋਂ ਬਾਅਦ 'ਵੰਗਾਂ', ਦਾ ਜ਼ਿਕਰ ਆਉਂਦਾ ਹੈ ਜਿਸ ਦੇ ਗੀਤਾਂ ਨੂੰ "ਰੂਹ ਦੀ ਗਜ਼ਾ" ਦੇ ਤੌਰ ਤੇ ਵਡਿਆਇਆ ਹੋਇਆ ਮਿਲ਼ਦਾ ਹੈ। ਅੱਗੇ ਕਿਤਾਬ 'ਜਿਊਂਦਾ ਪੰਜਾਬ' ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ਨੂਰਪੁਰੀ ਦੇ ਗੀਤ', ਉਸ ਤੋਂ ਬਾਅਦ 'ਸੁਗਾਤ' ਪੁਸਤਕ ਜਿਸਨੂੰ ਕਿ 'ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ 'ਹੀਰਾ ਸਿੰਘ ਦਰਦ' ਨੂਰਪੁਰੀ ਦੇ ਗੀਤਾਂ ਨੂੰ "ਸਮਾਜ ਲਈ ਸੁਗਾਤ" ਮੰਨਦਾ ਹੈ। ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ ਭੂਮਿਕਾ ਪ੍ਰੋ ਮੋਹਨ ਸਿੰਘ ਨੇ ਲਿਖੀ ਜੋ ਕਿ 11 ਸਫ਼ਿਆਂ ਦੀ ਲੰਮੀ ਭੂਮਿਕਾ ਸੀ। ਹੁਣ ਅੱਗੇ ਗੀਤਾਂ ਦੇ ਬਾਦਸ਼ਾਹ ਦੀ ਗੀਤਕਾਰੀ ਦੀ ਸ਼ੁਰੂਆਤ ਦੀ ਗੱਲ ਕਰਨ ਤੋਂ ਪਹਿਲਾਂ ਨੂਰਪੁਰੀ ਦੇ ਗੀਤ ਲਿਖਣ ਸੰਬੰਧੀ ਇਹ ਵਿਚਾਰ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ‌‌। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।'' ਨੂਰਪੁਰੀ ਨੇ ਉਪਰੋਕਤ ਵਿਚਾਰ ਨੂੰ ਸਿਰਫ ਕਹਿਣ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ 'ਤੇ ਇਹਨਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ‌।  ਉਸ ਦਾ ਸਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਜੋ ਕਿ ਉਸਨੇ 1925 ਵਿੱਚ ਲਿਖਿਆ ਸੀ।  ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ । ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ।  ਇੱਥੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸ਼ੁਰੂਆਤ ਵਿੱਚ ਹੀ ਦੇਸ-ਪਿਆਰ ਨਾਲ਼ ਭਰੀ ਭਾਵਨਾ ਨਾਲ਼ ਨੂਰਪੁਰੀ ਆਪਣੀ ਕਲਮ ਨੂੰ ਗੁੜ੍ਹਤੀ ਦਿੰਦਾਂ ਹੋਇਆ ਮਿਲ਼ਦਾ ਹੈ। ਉਸ ਦੇ ਲਿਖੇ ਗੀਤਾਂ ਨੂੰ ਉਸ ਸਮੇਂ ਦੇ ਚਰਚਿਤ ਕਲਾਕਾਰ ਗਾਕੇ ਆਪਣੇ ਆਪ ਨੂੰ ਭਾਗਾਂ ਵਾਲ਼ਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਹਾਣੀ ਲੱਗਦੇ ਹਨ, ਮੱਲੋ-ਮੱਲੀ ਇਹਨਾਂ ਗੀਤਾਂ ਦੇ ਬੋਲ ਜਵਾਨ ਮੁੰਡੇ ਕੁੜੀਆਂ ਦੇ ਬੁੱਲਾਂ ਤੇ ਥਿਰਕਣ ਲੱਗ ਜਾਂਦੇ ਹਨ। ਨੂਰਪੁਰੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਹੀ ਆਇਆ,ਆਓ ਆਪਾਂ ਨੂਰਪੁਰੀ ਦੇ ਲਿਖੇ ਉਹਨਾਂ ਗੀਤਾਂ ਵੱਲ ਇੱਕ ਝਾਤ ਪਾਈਏ, ਜੋ ਅੱਜ ਵੀ ਲੋਕ ਮਨਾਂ ਉੱਪਰ ਆਪਣੀ ਪਹਿਚਾਣ ਬਣਾਈ ਬੈਠੇ ਹਨ।  1.ਚੰਨ ਵੇ ! ਕਿ ਸ਼ੌਂਕਣ ਮੇਲੇ ਦੀ । ਪੈਰ ਧੋ ਕੇ ਝਾਂਜਰਾਂ ਪੌਂਦੀ, ਮੇਲ੍ਹਦੀ ਆਉਂਦੀ ਕਿ ਸ਼ੌਂਕਣ ਮੇਲੇ ਦੀ । 2.ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ-ਪ੍ਰਕਾਸ਼ ਕੌਰ 3. ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ-ਸੁਰਿੰਦਰ ਕੌਰ, ਪ੍ਰਕਾਸ਼ ਕੌਰ 4.ਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ,ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ’-ਸੁਰਿੰਦਰ ਕੌਰ ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲ਼ਾ ਇਨਸਾਨ ਸੀ, ਉਸਦੀ ਇਹ ਸੱਚੀ-ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ:-   1.ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ, ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ- ਪ੍ਰਕਾਸ਼ ਕੌਰ, ਸੁਰਿੰਦਰ ਕੌਰ 2.ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ-ਪ੍ਰਕਾਸ਼ ਕੌਰ, ਸੁਰਿੰਦਰ ਕੌਰ 3.ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ-ਪ੍ਰਕਾਸ਼ ਕੌਰ, ਸੁਰਿੰਦਰ ਕੌਰ 4. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ- ਸੁਰਿੰਦਰ ਕੌਰ, ਪ੍ਰਕਾਸ਼ ਕੌਰ  ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ਼ ਹਾਣ ਪ੍ਰਵਾਨ ਕੀਤਾ, ਲੋਕਾਈ ਨੇ ਉਹਦੀ ਕਲਮ ਨੂੰ ਸਤਿਕਾਰ ਦਿੱਤਾ। ਔਰਤ ਦੇ ਵੱਖੋ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ,ਉਹਨਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ਼ ਗੀਤਾਂ ਵਿੱਚ ਪਰੋਣ ਦਾ ਸਭ ਤੋਂ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਨੂਰਪੁਰੀ ਦੇ ਗੀਤਾਂ 'ਤੇ ਜਿੰਨੀਂ ਵੀ ਚਰਚਾ ਕੀਤੀ ਜਾਵੇ ਥੋੜ੍ਹੀ ਹੀ ਰਹੇਗੀ ਕਿਉਂਕਿ ਹਰ ਗੀਤ ਵਿੱਚ ਪੰਜਾਬੀ ਸੁਭਾਅ ਦੀ ਸੱਭਿਅਕ ਪਹਿਚਾਣ ਨੂੰ ਮਾਣ ਬਖ਼ਸ਼ਿਆ ਹੋਇਆ ਹੈ। ਸੱਭਿਆਚਾਰਕ ਪੱਖ ਤੋਂ ਸ਼ਬਦਾਵਲੀ ਅਧਾਰਿਤ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਇਸ ਮਹਾਨ ਕਲਮਕਾਰ ਨੂੰ ਜੋ ਮਾਣ ਸਨਮਾਨ ਉਹਦੇ ਜਿਉਂਦੇ ਜੀਅ ਮਿਲ਼ਨਾ ਚਾਹੀਦਾ ਸੀ ਉਹ ਨਹੀਂ ਮਿਲ਼ਿਆ। ਨੂਰਪੁਰੀ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚੱਪਲਾਂ ਨਾਲ਼ ਅਤੇ ਸਾਈਕਲ ਨਾਲ਼ ਹੀ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ।  ਨੂਰਪੁਰੀ ਖ਼ੁਦ ਅਕਸਰ ਆਖਿਆ ਕਰਦਾ ਸੀ ਕਿ  "ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।"  ਨੰਦ ਲਾਲ ਨੂਰਪੁਰੀ ਇੱਕ ਵਿਸ਼ੇਸ਼ ਗੁਣ ਇਹ ਵੀ ਸੀ ਕਿ ਉਹਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਕਦੇ ਤਰਲੇ ਨਹੀਂ ਮਾਰੇ। ਬੇਸ਼ੱਕ ਆਪਣੀ ਨਿੱਜੀ ਜ਼ਿੰਦਗੀ ਦੇ ਫ਼ਕੀਰਪੁਣੇ 'ਚ ਨੂਰਪੁਰੀ ਨੇ ਸ਼ਬਦਾਂ ਦਾ ਤਾਜ ਪਹਿਨਕੇ ਗੀਤਕਾਰੀ ਦੀ ਬਾਦਸਾਹੀ ਦਾ ਮਾਣ ਖੱਟਿਆ ਪਰ ਪਰਿਵਾਰ ਨੂੰ ਪਾਲਦਿਆਂ ਆਰਥਿਕ ਤੰਗੀਆਂ ਨਾਲ਼ ਜੂਝਦਾ ਅੰਦਰੋਂ-ਅੰਦਰੀ ਮਾਨਸਿਕ ਤੌਰ 'ਤੇ ਹਾਰਦਾ ਆਖਿਰ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

11 ਮਈ ਤੇ ਵਿਸ਼ੇਸ਼ ✍️ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਾਹਿਤ ਦੀ ਦੁਨੀਆਂ ਵਿੱਚ ਜਦੋਂ ਕਦੇ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਚੱਲੇਗੀ ਤਾਂ ਇੱਕ ਪਿਆਰਾ ਜਿਹਾ ਨਾਂ ਸਆਦਤ ਹਸਨ ਮੰਟੋ ਜੋ ਕਿ ਉਰਦੂ ਦੇ ਮਹਾਨ ਅਫਸਾਨਾ ਨਿਗਾਰ (ਕਹਾਣੀਕਾਰ) ਹੋਏ ਹਨ, ਉਹਨਾਂ ਦਾ ਨਾਂ ਮੱਲੋ-ਮੱਲੀ ਹਰ ਇੱਕ ਦੀ ਜ਼ੁਬਾਨ ਤੇ ਮੋਹਰੀ ਹੋਕੇ ਸਤਿਕਾਰ ਦਾ ਪਾਤਰ ਬਣੇਗਾ। ਇਹਨਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਅਧੂਰੀ ਹੀ ਰਹੇਗੀ ਜੇ ਅਸੀਂ ਇਸ ਗੱਲ ਦੇ ਪੱਖ ਵਿੱਚ ਆਪਣੀ ਗੱਲ ਰੱਖੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਪਿੰਡ ਪਪੜੌਦੀ ਨੇੜਲੇ ਵਿੱਚ ਹੋਇਆ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿੱਚ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿੱਦਿਅਕ ਕੈਰੀਅਰ ਠੀਕ ਠੀਕ ਹੀ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਤੋਂ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।
 ਮੰਟੋ ਜ਼ਿਆਦਾਤਰ ਲਾਹੌਰ, ਅੰਮ੍ਰਿਤਸਰ, ਅਲੀਗੜ ਬੰਬਈ ਤੇ ਦਿੱਲੀ ਰਿਹਾ। ਜਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ‘ਤੇ ਗਹਿਰੀ ਛਾਪ ਸੀ। ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿਚ ਛਪੀ ਸੀ।
ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿਚ ਲਿਖਿਆ ਹੈ, “ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿਚ ਛਪਿਆ ਸੀ। ਮੈਂ ਉਸ ਉਪਰ ਨਾਮ ਨਹੀਂ ਦਿੱਤਾ ਸੀ, ਇਸ ਡਰੋਂ ਕਿ ਲੋਕ ਮਜਾਕ ਉਡਾਣਗੇ।”  
ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਸ਼ਪਾਰੇ’ ਛਪਿਆ।
ਉਸ ਤੋਂ ਬਾਅਦ,ਮੰਟੋ ਕੇ ਅਫ਼ਸਾਨੇ,ਧੂੰਆਂ,ਅਫ਼ਸਾਨੇ ਔਰ ਡਰਾਮੇ,ਲਜ਼ਤ-ਏ-ਸੰਗ,ਸਿਆਹ ਹਾਸ਼ੀਏ,ਬਾਦਸ਼ਾਹਤ ਕਾ ਖਾਤਮਾ,ਖਾਲੀ ਬੋਤਲੇਂ,ਮੰਟੋ ਕੇ ਮਜ਼ਾਮੀਨ,ਨਿਮਰੂਦ ਕੀ ਖੁਦਾਈ,ਠੰਡਾ ਗੋਸ਼ਤ,ਯਾਜਿਦ,ਪਰਦੇ ਕੇ ਪੀਛੇ,ਸੜਕ ਕੇ ਕਿਨਾਰੇ,ਬਗੈਰ ਉਨਵਾਨ ਕੇ,ਬਗੈਰ ਇਜਾਜ਼ਤ,ਬੁਰਕੇ,ਫੂੰਦੇ,ਸਰਕੰਡੋਂ ਕੇ ਪੀਛੇ,ਸ਼ੈਤਾਨ,ਸ਼ਿਕਾਰੀ ਔਰਤੇਂ,ਰੱਤੀ,ਮਾਸ਼ਾ, ਤੋਲਾ,ਕਾਲੀ ਸ਼ਲਵਾਰ,ਮੰਟੋ ਕੀ ਬੇਹਤਰੀਨ ਕਹਾਣੀਆਂ ਦੇ ਰੂਪ ਵਿੱਚ ਇਹ ਸਾਹਿਤਕ ਸਫ਼ਰ ਮੰਟੋ ਦੇ ਨਾਂ ਦੀ ਇੱਕ ਵੱਡੀ ਪਹਿਚਾਣ ਕਾਇਮ ਕਰ ਗਿਆ।
ਉਸ ਦੀਆਂ ਛੇ ਕਹਾਣੀਆਂ ‘ਤੇ ਅਦਾਲਤਾਂ ਵਿਚ ਕੇਸ ਚੱਲੇ।
ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ 'ਕਾਲੀ ਸਲਵਾਰ', 'ਧੂੰਆਂ' ਅਤੇ 'ਬੂ' 'ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ।
ਪਾਕਿਸਤਾਨ ਦੇ ਬਣਨ ਦੇ ਬਾਅਦ ਸਆਦਤ ਹਸਨ ਮੰਟੋ ਨੇ ਜੋ ਪਹਿਲੀ ਕਹਾਣੀ ਲਿਖੀ ਉਸ ਦਾ ਨਾਂ 'ਠੰਢਾ ਗੋਸ਼ਤ' ਸੀ। ਕਾਸਮੀ ਜੀ ਦੇ ਕਹਿਣ 'ਤੇ ਮੰਟੋ ਨੇ ਪਾਕਿਸਤਾਨ ਵਿੱਚ ਆਪਣੀ ਪਹਿਲੀ ਕਹਾਣੀ 'ਠੰਢਾ ਗੋਸ਼ਤ' ਲਿਖੀ। ਮੰਟੋ ਲਿਖਦੇ ਹਨ ਕਿ ਕਾਸਮੀ ਸਾਹਿਬ ਨੇ ਇਹ ਕਹਾਣੀ ਮੇਰੇ ਸਾਹਮਣੇ ਪੜ੍ਹੀ। ਕਹਾਣੀ ਖਤਮ ਕਰਨ ਦੇ ਬਾਅਦ ਉਨ੍ਹਾਂ ਨੇ ਮੈਨੂੰ ਮੁਆਫ਼ੀ ਭਰੇ ਲਹਿਜੇ ਵਿੱਚ ਕਿਹਾ, ''ਮੰਟੋ ਸਾਹਿਬ, ਮੁਆਫ਼ ਕਰਨਾ ਕਹਾਣੀ ਬਹੁਤ ਚੰਗੀ ਹੈ, ਪਰ 'ਨੁਕੂਸ਼' (ਅਹਿਮਦ ਨਦੀਮ ਕਾਸਨੀ ਦਾ ਪ੍ਰਕਾਸ਼ਨ) ਲਈ ਬਹੁਤ ਗਰਮ ਹੈ।ਫਿਰ ਇਹ ਮਸ਼ਹੂਰ ਕਹਾਣੀ ਲਾਹੌਰ ਦੇ ਅਦਬੀ ਮਹਾਨਾਮਾ (ਸਾਹਿਤਕ ਮਾਸਿਕ) 'ਜਾਵੇਦ' ਵਿੱਚ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਈ ਸੀ।
ਕੁਝ ਦਿਨਾਂ ਦੇ ਬਾਅਦ ਕਾਸਮੀ ਦੇ ਕਹਿਣ 'ਤੇ ਮੰਟੋ ਨੇ ਇੱਕ ਹੋਰ ਕਹਾਣੀ ਲਿਖੀ, ਜਿਸ ਦਾ ਸਿਰਲੇਖ ਸੀ 'ਖੋਲ੍ਹ ਦਿਓ'। ਇਹ ਕਹਾਣੀ 'ਨੁਕੂਸ਼' ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਸਰਕਾਰ ਨੇ ਛੇ ਮਹੀਨੇ ਲਈ 'ਨੁਕੂਸ਼' ਦਾ ਪ੍ਰਕਾਸ਼ਨ ਬੰਦ ਕਰ ਦਿੱਤਾ। ਉਸ ਦੇ  ਖ਼ਤਮ ਹੁੰਦਿਆਂ  ਕੁਝ ਸਾਲ ਬਾਅਦ ਮੰਟੋ ਦੀ ਇੱਕ ਹੋਰ ਕਹਾਣੀ 'ਉੱਪਰ ਨੀਚੇ ਔਰ ਦਰਮਿਆਨ' 'ਤੇ ਵੀ ਕੇਸ ਚੱਲਿਆ।
ਰੇਖਾ ਚਿੱਤਰ ਲਿਖਣ ਵਿੱਚ ਮੰਟੋ ਦੀ ਬੇਲਿਹਾਜ਼ੀ ਹੁਣ ਤੱਕ ਸਭ ਤੋਂ ਉੱਪਰ ਮੰਨੀ ਗਈ ਹੈ। ਮੰਟੋੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ , ਸਿਤਾਰਾ , ਕੁਲਦੀਪ ਕੌਰ , ਪਾਰੋ ਦੇਵੀ , ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ ’, ‘ਮੀਨਾ ਬਾਜ਼ਾਰ ’ ਅਤੇ ‘ਲਾਊਡ ਸਪੀਕਰ’ ਵਿੱਚ ਲਿਖੇ।
ਸਆਦਤ ਹਸਨ ਮੰਟੋ ਨੂੰ ਹੋਰ ਨੇੜਿਓ ਹੋਕੇ ਜਾਣਨ ਲਈ ਆਓ ਹੁਣ ਆਪਾਂ ਉਹਦੇ ਲਿਖੇ ਵਿਚਾਰਾਂ ਤੋਂ ਹੋਰ ਜਾਣੀਏ:-
ਮੰਟੋ ਆਪਣੇ ਇੱਕ ਲੇਖ ‘ਬਕਲਮ ਏ ਖੁਦ’ ਵਿੱਚ ਲਿਖਦਾ ਹੈ ਕਿ “ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ। ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀ। ਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸਦੇ ਹੱਥ ਨਾ ਆਉਣ। ਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖ਼ੂਬਸੂਰਤ ਸ਼ਬਦਾਂ ਦੀ ਘਾਟ ਹੈ। ਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ’ਤੇ ਪਏ ਹਨ। ਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ।”
ਇੱਕ ਥਾਂ ਆਪਣੀ ਇਨਕਲਾਬੀ ਸੋਚ ਦਾ ਮੁਜ਼ਾਹਰਾ ਕਰਦਿਆਂ ਲਿਖਦੇ ਹਨ, “ਮੈਂ ਬਗਾਵਤ ਚਾਹੁੰਦਾ ਹਾਂ। ਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ।
ਅਖੌਤੀ ਲੀਡਰਾਂ ਤੇ ਚੋਟ ਕਰਦਿਆਂ ਮੰਟੋ ਲਿਖਦਾ ਹੈ, “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।” ਇੱਕ ਹੋਰ ਥਾਂ ਲੀਡਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਆਖਦਾ ਹੈ ਕਿ “ਲੰਮੇ ਲੰਮੇ ਜਲੂਸ ਕੱਢ ਕੇ,ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ,ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਐਸ਼-ਓ-ਇਸ਼ਰਤ ਵਲ ਜਾਂਦਾ ਹੈ।"
ਇੱਕ ਥਾਂ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਬੰਧੀ ਮੰਟੋ ਲਿਖਦਾ ਹੈ, “ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈ। ਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ-ਉੱਧੜ ਕੇ ਆਧੁਨਿਕ ਹੋ ਗਈ ਹੈ। ਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ
ਭੁੱਖ ਦੇ ਸੰਦਰਭ ਚ' ਮੰਟੋ ਲਿਖਦਾ ਹੈ ਕਿ " ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜ਼ਰੂਰ ਖੋਹਣਗੇ"
ਮਨੁੱਖੀ ਜੀਵਨ ਦਾ ਫਲਸਫਾ ਬਿਆਨ ਕਰਦਿਆਂ ਇੱਕ ਥਾਂ ਮੰਟੋ ਲਿਖਦਾ ਹੈ,“ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।”
ਜ਼ਮਾਨੇ ਦੇ ਸੰਬੰਧੀ ਮੰਟੋ ਲਿਖਦਾ ਹੈ, “ਜ਼ਮਾਨੇ ਦੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ ਮੇਰੀਆਂ ਕਹਾਣੀਆਂ ਪੜ੍ਹੋ। ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ।
ਮੰਟੋ ਨੇ ਇੱਕ ਵਾਰ ਅਦਾਲਤ ਚ ਬਿਆਨ ਦਿੰਦੇ ਕਿਹਾ ਸੀ ਕਿ "ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ‘ਤੇ ਸੱਟ ਵੱਜਦੀ ਹੈ।"
ਉਸਦੇ 66ਵੇਂ ਜਨਮ ਦਿਵਸ ਤੇ ਉਸਨੂੰ “ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ। ਉਸ ਦੀਆਂ ਕਹਾਣੀਆਂ ਉਰਦੂ ਵਿਚ ਪਾਤਰ ਠੇਠ ਪੰਜਾਬੀ ਵਿਚ ਸਨ। ਟੋਭਾ ਟੇਕ ਸਿੰਘ, ਬੰਬੇ ਸਟੋਰੀਜ਼, ਠੰਢਾ ਗੋਸ਼ਤ ਅਤੇ ਕਾਲੀ ਸਲਵਾਰ ਪ੍ਰਸਿੱਧ ਕਹਾਣੀਆਂ ਸਨ।
ਸਾਹਿਤ ਦੀ ਦੁਨੀਆਂ ਦਾ ਸਿੰਕਦਰ ਮੰਟੋ ਆਖਿਰ 18 ਜਨਵਰੀ1955 ਨੂੰ 43 ਸਾਲ ਦੀ ਉਮਰ ਹੰਢਾ ਕੇ ਲਾਹੌਰ ਵਿਖੇ ਆਖਰੀ ਸਾਹ ਲੈਕੇ ਵਿਦਾਇਗੀ ਲੈ ਗਿਆ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

11 ਮਈ ਤੇ ਵਿਸ਼ੇਸ਼11 ਮਈ ਤੇ ਵਿਸ਼ੇਸ਼

ਮੁਗ਼ਲ ਸਾਮਰਾਜ ਦਾ ਤੀਸਰਾ ਸ਼ਾਸਕ -ਅਕਬਰ ਮਹਾਨ ✍️ ਪੂਜਾ

(ਲੜੀ ਨੰ.2) 
ਜਿਵੇਂ ਕਿ ਤੁਸੀਂ ਪਿਛਲੇ ਅੰਕ ਲੜੀ ਨੰ.1ਵਿੱਚ ਪੜ੍ਹਿਆ ਹੈ ਕਿ ਅਕਬਰ ਬਾਦਸ਼ਾਹ ਇਕ ਮਹਾਨ ਸ਼ਾਸਕ ਸੀ। ਹੁਮਾਯੂੰ ਦੀ ਮੌਤ ਤੋਂ ਬਾਅਦ ਅਕਬਰ ਦੀ ਕਲਾਨੌਰ ਵਿਖੇ ਤਾਜਪੋਸ਼ੀ ਦੀ ਰਸਮ ਹੋਈ। ਉਸ ਸਮੇਂ ਸੂਰੀ ਵੰਸ਼ ਦੇ ਹਾਕਮ ਅਫ਼ਗ਼ਾਨ ਸਾਮਰਾਜ ਨੂੰ ਸਥਾਪਿਤ ਕਰਨ ਦੇ ਯਤਨ ਕਰ ਰਹੇ ਸਨ।ਜਦੋਂ ਅਕਬਰ ਰਾਜ ਗੱਦੀ ਉੱਪਰ ਬੈਠਿਆ ਤਾਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਸਨੇ ਹੌਂਸਲੇ ਤੋਂ ਕੰਮ ਲਿਆ ਅਤੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ।
5 ਨਵੰਬਰ 1556ਈ. ਨੂੰ ਪਾਨੀਪਤ ਦੀ ਦੂਜੀ ਲੜਾਈ ਵਿੱਚ ਹੇਮੂ ਨੂੰ ਹਰਾ ਕੇ ਦਿੱਲੀ ਅਤੇ ਆਗਰਾ ਉਪਰ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਉਸਨੇ ਮਾਲਵਾ,ਅੰਬਰ,ਗੋਂਦਵਾਨਾ, ਚਿਤੌੜ, ਰਣਥਭੋਰ, ਕਲਿੰਜਰ, ਬੀਕਾਨੇਰ, ਜੈਸਲਮੇਰ, ਮੇਵਾੜ, ਗੁਜਰਾਤ, ਬਿਹਾਰ, ਬੰਗਾਲ, ਕਾਬੁਲ, ਕਸ਼ਮੀਰ, ਸਿੰਧ, ਕੰਧਾਰ, ਅਹਿਮਦਨਗਰ, ਖਾਨਦੇਸ਼ ਆਦਿ ਇਲਾਕਿਆਂ ਨੂੰ ਜਿੱਤ ਕੇ ਮੁਗ਼ਲ ਸਾਮਰਾਜ ਦਾ ਵਿਸਥਾਰ ਕੀਤਾ।
ਅਕਬਰ ਨੇ ਰਾਜਪੂਤਾਂ ਪ੍ਰਤੀ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ। ਪਹਿਲਾਂ ਦੇ ਮੁਗ਼ਲ ਸ਼ਾਸ਼ਕਾ ਦੁਬਾਰਾ ਲਗਾਏ ਗਏ ਜਜੀਆ ਅਤੇ ਤੀਰਥ ਕਰ ਹਟਾ ਦਿੱਤੇ। ਉਚਿੱਤ ਰਾਜਪ੍ਰਬੰਧ ਵਿੱਚ ਜਬਤੀ ਪ੍ਰਣਾਲੀ ਦੀ ਸਥਾਪਨਾ ਅਕਬਰ ਦੀਆਂ ਮਹਾਨ ਉਪਲਬੱਧੀਆਂ ਵਿੱਚੋ ਇੱਕ ਸੀ।
ਅਕਬਰ ਧਾਰਮਿਕ ਸਹਿਣਸ਼ੀਲਤਾ ਵਾਲਾ ਸ਼ਾਸਕ ਸੀ ਉਸਨੇ ਦੀਨ ਏ ਇਲਾਹੀ, ਇਬਾਦਤਖਾਨਾ,ਸ਼ਾਹੀ ਖੁਤਬਾ ਅਤੇ ਅਭੁੱਲ ਆਗਿਆ ਪੱਤਰ 1579ਵਿੱਚ  ਜਾਰੀ ਕੀਤੇ।ਉਸਨੇ ਕਈ ਸਮਾਜਿਕ ਬੁਰਾਈਆਂ ਜਿਵੇਂ ਕਿ ਸਤੀ ਪ੍ਰਥਾ, ਕੰਨਿਆ ਹੱਤਿਆ, ਬਾਲ ਵਿਆਹ ਆਦਿ ਨੂੰ ਦੂਰ ਕਰਨ ਲਈ ਕੰਮ ਕੀਤੇ।ਜਿਸ ਕਰਕੇ ਉਸਨੂੰ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ।
ਉਸਦੇ ਸਮੇਂ ਲਲਿਤ ਕਲਾਵਾਂ ਦਾ ਵੀ ਵਿਕਾਸ ਹੋਇਆ ਜਿਵੇਂ ਫਤਿਹਪੁਰ ਸਿਕਰੀ ਨਗਰ ਦੀ ਸਥਾਪਨਾ, ਬੁਲੰਦ ਦਰਵਾਜ਼ਾ, ਜਾਮਾ ਮਸਜਿਦ, ਸੇਖ ਸਲੀਮ ਚਿਸ਼ਤੀ ਦਾ ਮਕਬਰਾ, ਪੰਚ ਮਹਿਲ, ਬੀਰਬਲ ਦਾ ਘਰ, ਆਗਰੇ ਦਾ ਕਿਲ੍ਹਾ, ਦੀਵਾਨ ਏ ਆਮ ਅਤੇ ਦੀਵਾਨ ਏ ਖ਼ਾਸ ਆਦਿ।ਅਕਬਰਨਾਮਾ ਅਤੇ ਆਈਨ-ਏ-ਅਕਬਰੀ ਜਾਂ "ਅਕਬਰ ਦਾ ਵਿਧਾਨ", ਅਬੁਲ ਫ਼ਜ਼ਲ ਦੁਬਾਰਾ ਰਚਿਤ ਉਸਦੇ ਸਾਸਨ ਦੀਆ ਮਹਾਨ ਪੁਸਤਕਾਂ ਸਨ।ਅਕਬਰ ਨੇ ਹਿੰਦੂ ਧਾਰਮਿਕ ਗ੍ਰੰਥਾਂ ਜਿਵੇਂ - ਰਾਮਾਇਣ, ਮਹਾਂਭਾਰਤ, ਗੀਤਾ ਅਤੇ ਪੰਚਤੰਤਰ ਆਦਿ ਦਾ ਫ਼ਾਰਸੀ ਵਿੱਚ ਅਨੁਵਾਦ ਕਰਵਾਇਆ।ਇਸ ਤਰ੍ਹਾਂ ਮੁਗ਼ਲ ਸਾਮਰਾਜ ਦੇ ਮਹਾਨ ਯੋਧਾ ਦੀ ਮੌਤ 63ਸਾਲ ਦੀ ਉਮਰ ਵਿੱਚ 27 ਅਕਤੂਬਰ 1605 ਈ ਨੂੰ ਹੋਈ ਅਤੇ ਉਸਨੂੰ ਸਿਕੰਦਰਾ ਵਿੱਚ ਦਫ਼ਨਾਇਆ ਗਿਆ।
ਪੂਜਾ 9815591967

ਈਦ ਮੁਬਾਰਕ! ✍️ ਸਲੇਮਪੁਰੀ ਦੀ ਚੂੰਢੀ -

ਈਦ ਮੁਬਾਰਕ
ਤੈਨੂੰ ਸੱਜਣਾ!
ਆ ਗਲਵਕੜੀ ਪਾਈਏ!
ਪਿਆਰਾਂ ਦੀ ਗੱਲ
ਕਰੀਏ ਬੈਠਕੇ!
ਦਿਲ ਤੋਂ ਸਾਂਝ ਵਧਾਈਏ!
ਧਰਮ ਦੇ ਠੇਕੇਦਾਰਾਂ ਕੋਲੋਂ
ਇੱਕ ਪਾਸੇ,
 ਹੋ ਜਾਈਏ!
 ਉਨ੍ਹਾਂ ਤਾਂ ਫੁੱਟ
ਪਾਉਂਦੇ ਰਹਿਣਾ ,
ਆ 'ਕੱਠੇ ਬਹਿ ਕੇ ਖਾਈਏ!
ਵੋਟਾਂ ਲਈ ਉਨ੍ਹਾਂ
ਜਾਲ ਵਿਛਾਇਆ,
 ਆਪਾਂ ਉਲਝਦੇ ਜਾਈਏ!
ਮੰਦਰ, ਮਸਜਿਦ
ਖੜ੍ਹੇ ਰਹਿਣੇ ਨੇ,
ਕਿਉਂ ਆਪਾਂ ਖੰਜਰ ਚਲਾਈਏ!
ਗਿਰਜਾਘਰ ਤੇ
 ਮੱਠ ਪਿਆਰੇ,
ਗੁਰਦੁਆਰੇ ਕਿਉਂ ਢਾਹੀਏ!
ਖੂਨ ਦਾ ਰੰਗ
ਇੱਕ ਸਮਾਨ,
 ਬਾਹਾਂ ਵਿੱਚ ਬਾਹਾਂ ਪਾਈਏ!
ਆ ਨਫਰਤ ਦੀਆਂ
ਕੰਧਾਂ ਢਾਹ ਕੇ,
 ਤੰਦ ਪਿਆਰ ਦੀ ਪਾਈਏ !
ਮੁਹਬੱਤ ਦਾ ਪੈਗਾਮ
ਲਿਆਈ,
ਰਲਕੇ ਈਦ ਮਨਾਈਏ!
ਈਦ ਮੁਬਾਰਕ
ਤੈਨੂੰ ਸੱਜਣਾ,
ਆ ਗਲਵਕੜੀ ਪਾਈਏ!
ਈਦ ਮੁਬਾਰਕ
ਤੈਨੂੰ ਸੱਜਣਾ,
ਘੁੱਟ ਗਲਵਕੜੀ ਪਾਈਏ!
-ਸੁਖਦੇਵ ਸਲੇਮਪੁਰੀ
09780620233
3 ਮਈ, 2022.

ਮਾਂ ਦਾ ਦੂਜਾ ਰੂਪ ਹੈ-ਮਾਸੀ ✍️ ਪੂਜਾ

ਪਿਆਰੇ-ਪਿਆਰੇ ਰਿਸ਼ਤਿਆਂ ਦੀ ਲੜੀ ਵਿੱਚ ਇੱਕ ਅਤਿ ਪਿਆਰੇ ਰਿਸ਼ਤੇ ਦਾ ਨਾਂ ਹੈ ਮਾਸੀ। ਮਾਂ ਦੀ ਵੱਡੀ ਜਾਂ ਛੋਟੀ ਭੈਣ ਨੂੰ ਮਾਸੀ ਕਹਿੰਦੇ ਹਨ। ਭੈਣ ਦੇ ਘਰ ਬੱਚੇ ਦੇ ਜਨਮ ਤੋਂ ਬਾਅਦ ਜਦੋਂ ਮਾਸੀ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਹ ਬੜੇ ਸੁਖ਼ਦ ਪਲਾਂ ਦਾ ਅਹਿਸਾਸ ਹੁੰਦਾ ਹੈ।ਕਰੀਬੀ ਨਾਤਿਆਂ ਵਿਚ ਮਾਸੀ ਦਾ ਰਿਸ਼ਤਾ ਸਭ ਤੋਂ ਪਿਆਰਾ ਤੇ  ਘਰ ਵਿਚ ਸਭ ਤੋਂ ਵੱਧ ਨੇੜਤਾ ਮਾਂ ਦੀ ਹੀ ਮਾਣਦਾ ਹੈ। ਸੋ ਰਵਾਇਤੀ ਤੌਰ ‘ਤੇ ਮਾਂ ਵਾਲੇ ਰਿਸ਼ਤਿਆਂ ਜਿਵੇਂ ਨਾਨਕੇ ਤੇ ਮਸੇਰਿਆਂ ਵਿਚ ਵੀ ਮਾਂ ਜਿਹੀ ਮਮਤਾ ਅਤੇ ਅਪਣੱਤ ਮਾਨਣ ਨੂੰ ਮਿਲਦੀ ਹੈ।
ਉਰਦੂ ਫਾਰਸੀ ਵਿਚ ਮਾਸੀ ਲਈ ਅਰਬੀ ਪਿਛੋਕੜ ਵਾਲਾ ‘ਖ਼ਾਲਾ’ ਸ਼ਬਦ ਹੈ। ਇਕ ਚਹੇਤਾ ਅਖਾਣ ਹੁੰਦਾ ਸੀ ‘ਮਾਂ ਨਾ ਸੂਈ ਮਾਸੀ ਸੂਈ’ ਭਾਵ ਮਾਂ ਤੇ ਮਾਸੀ ਬਰਾਬਰ ਹੁੰਦੀਆਂ ਹਨ, ਕੀ ਹੋਇਆ ਜੇ ਤਕਲੀਫ ਵੇਲੇ ਮਾਂ ਕੋਲ ਨਹੀਂ, ਮਾਸੀ ਤਾਂ ਹੈ, ਹਰ ਮਰਜ਼ ਦੀ ਦਵਾ।
ਮਾਸੀ ਦਾ ਸਿੱਧਾ ਸਾਦਾ ਸੰਧੀ ਛੇਦ ਮਾਂ+ਸੀ ਕਰਦਿਆਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਮਾਸੀ ਉਹ ਹੈ ਜੋ ‘ਮਾਂ ਸੀ ਹੈ।’ ‘ਸੀ’ ਹਿੰਦੀ ਦਾ ਪਿਛੇਤਰ ਹੈ ਜਿਸ ਦੇ ਟਾਕਰੇ ਪੰਜਾਬੀ ਦਾ ਸ਼ਬਦ ਹੈ, ਜਿਹੀ। ਇਸ ਤਰ੍ਹਾਂ ਮਾਂ ਸੀ ਦਾ ਮਤਲਬ ਹੋਇਆ ਜੋ ਮਾਂ ਜਿਹੀ ਹੈ।ਜੇ ਕਿਤੇ ਮਾਸੀ ਕੁਆਰੀ ਹੋਵੇ, ਫਿਰ ਤਾਂ ਕਹਿਣੇ ਹੀ ਕੀ? ਉਹ ਆਪਣੀ ਭੈਣ ਨਾਲੋਂ ਵੀ ਜ਼ਿਆਦਾ ਉਸ ਦੇ ਬੱਚਿਆਂ ਨੂੰ ਉਡੀਕਦੀ ਰਹਿੰਦੀ ਹੈ। ਬੱਚੇ ਵੀ ਮਾਸੀ ਨੂੰ ਮਿਲਣ ਦੇ ਚਾਅ ਵਿੱਚ ਨਾਨਕੇ ਘਰ ਭੱਜੇ ਆਉਂਦੇ ਹਨ। ਮਾਸੀ ਸਾਰਾ ਦਿਨ ਉਨ੍ਹਾਂ ਨਾਲ ਹੱਸਦੀ-ਖੇਡਦੀ ਰਹਿੰਦੀ ਹੈ। ਉਨ੍ਹਾਂ ਦੀਆਂ ਮਨਪਸੰਦ ਚੀਜ਼ਾਂ ਬਣਾ-ਬਣਾ ਕੇ ਖਵਾਉਂਦੀ ਹੈ। ਜੇ ਬੱਚੇ ਜ਼ਿੱਦ ਕਰਕੇ ਕੋਈ ਚੀਜ਼ ਮੰਗਣ ਤਾਂ ਮਾਵਾਂ ਅਕਸਰ ਹੀ ਕਹਿ ਦਿੰਦੀਆਂ ਹਨ, ‘‘ਜਾਹ! ਜਾ ਕੇ ਆਪਣੀ ਮਾਸੀ ਤੋਂ ਲੈ ਆ।’’ਅੱਜ-ਕੱਲ੍ਹ ਤਾਂ ਮਾਸੀ ਦੀ ਥਾਂ ’ਤੇ ਬਹੁਤੇ ਬੱਚੇ ‘ਅੰਟੀ’ ਕਹਿ ਕੇ ਬੁਲਾਉਣ ਲੱਗ ਪਏ ਹਨ, ਜੋ ਚੰਗਾ ਨਹੀਂ ਲੱਗਦਾ ਕਿਉਂਕਿ ਅੰਟੀ ਸ਼ਬਦ ਤਾਂ ਓਪਰਿਆਂ ਲਈ ਵਰਤਿਆ ਜਾਂਦਾ ਹੈ। ਮਾਸੀ ਕਹਿਣ ਨਾਲ ਤਾਂ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਤੇ ਆਪਣੇਪਣ ਦਾ ਅਹਿਸਾਸ ਹੁੰਦਾ ਹੈ।
ਅੱਜ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਮਾਸੀ ਜਿਹਾ ਪਿਆਰਾ ਤੇ ਮੋਹ ਨਾਲ ਭਿੱਜਿਆ ਰਿਸ਼ਤਾ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਕਿਉਂਕਿ ਅੱਜ ਦੋ ਭੈਣਾਂ ਤਾਂ ਦੂਰ ਦੀ ਗੱਲ, ਇੱਕ ਕੁੜੀ ਨੂੰ ਵੀ ਦੁਨੀਆਂ ਦਿਖਾਉਣ ਲਈ ਸੌ ਵਾਰ ਸੋਚਿਆ ਜਾਂਦਾ ਹੈ। ਜੇ ਇਸੇ ਤਰ੍ਹਾਂ ਇਨ੍ਹਾਂ ਧੀਆਂ-ਧਿਆਣੀਆਂ ਨੂੰ ਕੁੱਖ ਵਿੱਚ ਕਤਲ ਕਰਵਾਇਆ ਜਾਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ- ਬੱਚੀਆਂ ‘ਮਾਸੀ’ ਕਹਿਣ-ਸੁਣਨ ਨੂੰ ਵੀ ਤਰਸ ਜਾਣਗੇ।ਸੋ ਆਓ! ਇਸ ਮੋਹ ਭਰੇ, ਖੰਡ ਨਾਲੋਂ ਮਿੱਠੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਅਸੀਂ ਸਾਰੇ ਭਰੂਣ ਹੱਤਿਆ ਵਰਗੀ ਬੀਮਾਰੀ ਨੂੰ ਜੜੋ੍ ਪੁੱਟਣ ਲਈ ਕਦਮ ਚੁੱਕੀਏ। ਮੁੰਡੇ ਤੇ ਕੁੜੀ ਵਿੱਚ ਸਮਝੇ ਜਾਂਦੇ ਫ਼ਰਕ ਨੂੰ ਦਿਲਾਂ ਵਿੱਚੋਂ ਮਿਟਾ ਦੇਈਏ ਤਾਂ ਹੀ ਤਾਂ ਅਸੀਂ ਮਾਸੀ ਦੇ ਮੋਹ-ਪਿਆਰ ਦਾ ਆਨੰਦ ਮਾਣ ਸਕਾਂਗੇ।
ਪੂਜਾ 9815591967

ਟੀਪੂ ਸੁਲਤਾਨ ਦੀ ਸ਼ਹੀਦੀ ‘ਤੇ ਵਿਸ਼ੇਸ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮੈਸੂਰ ਦਾ ਚੀਤਾ ਟੀਪੂ ਸੁਲਤਾਨ (20 ਨਵੰਬਰ 1750-4 ਮਈ 1799)

ਟੀਪੂ ਸੁਲਤਾਨ ਨੂੰ ਮੈਸੂਰ ਦਾ ਚੀਤਾ ਕਿਹਾ ਜਾਂਦਾ ਹੈ।ਟੀਪੂ ਸੁਲਤਾਨ ਦੇ ਪਿਤਾ ਦਾ ਨਾਮ ਹੈਦਰ ਅਲੀ ਅਤੇ ਮਾਤਾ ਦਾ ਨਾਮ ਫਖਰ -ਅਲ-ਨਿਸ਼ਾ ਸੀ।ਟੀਪੂ ਦਾ ਜਨਮ 20 ਨਵੰਬਰ 1750 ਈ. ਨੂੰ ਦੇਵਨਹਾਲੀ ਜੋ (ਅੱਜ ਕੱਲ੍ਹ ਬੰਗਲੌਰ) ,ਕਰਨਾਟਕ ਵਿਖੇ ਹੋਇਆ ਸੀ।ਮੈਸੂਰ ਦੇ ਸ਼ਾਸਕ ਹੈਦਰ ਅਲੀ ਦੀ 1782 ਈ. ਵਿੱਚ ਅਚਾਨਕ ਮੌਤ ਹੋ ਗਈ ।ਉਸਦੀ ਮੌਤ ਮਗਰੋਂ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਬਣਿਆ।ਟੀਪੂ ਸੁਲਤਾਨ ਦੀ ਤਾਜਪੋਸੀ 29 ਦਸੰਬਰ 1782 ਨੂੰ ਹੋਈ।
ਟੀਪੂ ਸੁਲਤਾਨ ਦੇ ਰਾਜ ਵਿੱਚ ਜਨਤਾ ਖੁਸ਼ਹਾਲ ਸੀ।ਉਸਨੇ ਪ੍ਰਾਸ਼ਸਕੀ ਵਿਭਾਗ ਵਿੱਚ ਸੁਧਾਰ ਕਰਕੇ ਸੈਨਾ ,ਵਪਾਰ , ਮਾਪਤੋਲ,ਮੁਦਰਾ ਤੇ ਸ਼ਰਾਬ ਦੀ ਵਿਕਰੀ ਆਦਿ ਵਿੱਚ ਨਵੀਨਤਾ ਲਿਆਉਣ ਦਾ ਯਤਨ ਕੀਤਾ।
ਟੀਪੂ ਸੁਲਤਾਨ ਦੇ ਚਰਿੱਤਰ ਬਾਰੇ ਵਿਚਾਰ -ਟੀਪੂ ਸੁਲਤਾਨ ਇੱਕ ਜਟਿਲ ਚਰਿੱਤਰ ਦਾ ਵਿਅਕਤੀ ਸੀ।ਉਹ ਨਵੇਂ ਵਿਚਾਰਾਂ ਦਾ ਪ੍ਰੇਮੀ ਸੀ।ਉਸਨੇ ਇੱਕ ਨਵਾਂ ਕੈਲੰਡਰ ਲਾਗੂ ਕੀਤਾ ਅਤੇ ਸਿੱਕੇ ਢਾਲਣ ਦੀ ਇੱਕ ਨਵੀਂ ਪ੍ਰਣਾਲੀ ਚਲਾਈ।ਟੀਪੂ ਵਿੱਚ ਪਿਤਾ ਦੇ ਗੁਣਾ ਦੀ ਘਾਟ ਸੀ।
ਕਰਕ ਪੈਟ੍ਰਿਸ ਅਨੁਸਾਰ “ਟੀਪੂ ਇੱਕ ਬੇਰਹਿਮ ਤੇ ਕਠੋਰ ਵੈਰੀ ,ਇੱਕ ਦਮਨਕਾਰੀ ਤੇ ਅੱਤਿਆਚਾਰੀ ਸ਼ਾਸਕ ਨਹੀਂ ਤਾਂ ਹੋਰ ਕੀ ਸੀ।”

ਕਰਨਲ ਵਿਲਸਨ ਨੇ ਕਿਹਾ ਹੈ ਕਿ -“ਹੈਦਰ ਅਲੀ ਬਹੁਤ ਘੱਟ ਗਲਤ ਹੁੰਦਾ ਸੀ ਤੇ ਟੀਪੂ ਬਹੁਤ ਘੱਟ ਸਹੀ ਹੁੰਦਾ ਸੀ।”

ਮੇਜਰ ਡਿਰੋਮ ਅਨੁਸਾਰ-“ਉਹ ਕੇਵਲ ਉਹਨਾਂ ਲਈ ਬੇਰਹਿਮ ਸੀ ਜਿਨ੍ਹਾਂ ਨੂੰ ਆਪਣਾ ਦੁਸ਼ਮਣ ਸਮਝਦਾ ਸੀ।”

ਚਾਹੇ ਉਹ ਇਸਲਾਮ ਧਰਮ ਦਾ ਕੱਟੜ ਪੈਰੋਕਾਰ ਸੀ ਪਰ ਉਹ ਧਾਰਮਿਕ ਸਹਿਨਸ਼ੀਲਤਾ ਵਿਸਚ ਵਿਸ਼ਵਾਸ ਰੱਖਦਾ ਸੀ।ਉਸਨੇ ਹਿੰਦੂਆਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਤੇ ਮੰਦਰਾਂ ਦੀ ਉਸਾਰੀ ਲਈ ਦਿਲ ਖੋਲ ਕੇ ਦਾਨ ਦਿੱਤਾ ਸੀ।
ਟੀਪੂ ਨੂੰ ਫ਼ਾਰਸੀ ਅਤੇ ਤੇਲਗੂ ਭਾਸ਼ਾ ਦਾ ਗਿਆਨ ਸੀ।
ਇਤਿਹਾਸਕਾਰ ਸੇਨ ਅਨੁਸਾਰ -“ਟੀਪੂ ਜਾਣਦਾ ਸੀ ਕਿ ਹਿੰਦੂ ਜਨਮਾਂਤਰ ਨੂੰ ਕਿਸ ਤਰਾਂ ਜੁੱਤਿਆਂ ਜਾਂਦਾ ਹੈ,ਅਤੇ ਉਸ਼ਾ ਪਤਨ ਧਾਰਮਿਕ ਅਸਹਿਨਸ਼ੀਲਤਾ ਕਾਰਨ ਨਹੀਂ ਹੋਇਆਂ ਸੀ।

ਟੀਪੂ ਸੁਲਤਾਨਪੁਰ ਅੰਗਰੇਜ਼ਾਂ ਨਾਲ ਯੁੱਧ —ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਤਿੰਨ ਯੁੱਧ ਕੀਤੇ ।ਟੀਪੂ ਸੁਲਤਾਨ ਦੇ ਇਹਨਾਂ ਯੁੱਧਾਂ ਦੇ ਕਾਰਨ ਓਹੀ ਸਨ ਜੋ ਉਸਦੇ ਪਿਤਾ ਹੈਦਰਅਲੀ ਦੇ ਸਨ।ਟੀਪੂ ਸੁਲਤਾਨ ਤੇ ਅੰਗਰੇਜ਼ਾਂ ਨਾਲ ਦੂਜੇ ਯੁੱਧ ਦੀ 1784 ਈ. ਵਿੱਚ ਮੰਗਲੌਰ ਦੀ ਸੰਧੀ ਨਾਲ ਸਮਾਪਤੀ ਹੋਈ ।ਇਸ ਤੋਂ ਬਾਅਦ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਦੋ ਹੋਰ ਯੁੱਧ ਕੀਤੇ ਇਹਨ੍ਹਾਂ ਯੁੱਧਾਂ ਨੂੰ ਤੀਜਾ ਮੈਸੂਰ ਯੁੱਧ ਤੇ ਚੌਥਾ ਮੈਸੂਰ ਕਿਹਾ ਜਾਂਦਾ ਹੈ।ਲਾਰਡ ਕਾਰਨ ਵਾਲਿਸ ਨੇ ਮੰਗਲੌਰ ਦੀ ਸੰਧੀ ਦੀ ਉਲੰਘਣਾ ਕੀਤੀ ਸੀ।ਇਸ ਸੰਧੀ ਅਧੀਨ ਨਿਜ਼ਾਮ ਨੂੰ ਉਸਦੇ ਵੈਰੀਆਂ ਨੂੰ ਸਹਾਇਤਾ ਨਾ ਦੇਣ ਦਾ ਵਚਨ ਦਿੱਤਾ ਗਿਆ ਸੀ। ਪਰੰਤੂ ਕਾਰਨ ਵਾਲਿਸ ਨੇ ਇਹ ਸ਼ਰਤ ਭੰਗ ਕਰ ਦਿੱਤੀ ਸੀ।

ਤ੍ਰਿਗੁੱਟ ਦਾ ਨਿਰਮਾਣ-ਜੂਨ 1790 ਈ. ਵਿੱਚ ਮਰਾਠੀਆਂ ਅਤੇ ਜੁਲਾਈ 1790 ਈ. ਵਿੱਚ ਨਿਜ਼ਾਮ ਨਾਲ ਸਮਝੌਤਾ ਕਰਕੇ ਅੰਗਰੇਜ਼ਾਂ ਨੇ ਟੀਪੂ ਵਿਰੁੱਧ ਇੱਕ ਤ੍ਰਿਗੁੱਟ ਦੀ ਉਸਾਰੀ ਕੀਤੀ। ਤ੍ਰਿਗੁੱਟ ਵਿੱਚ ਮਰਾਠੇ,ਅੰਗਰੇਜ ਤੇ ਹੈਦਰਾਬਾਦ ਦਾ ਨਵਾਬ ਸ਼ਾਮਿਲ ਸਨ।

ਮੈਸੂਰ ਦਾ ਤੀਜਾ ਯੁੱਧ -1790 ਈ. ਵਿੱਚ ਕਾਰਨ ਵਾਲਿਸ ,ਪੇਸ਼ਵਾ ਤੇ ਟੀਪੂ ਸੁਲਤਾਨ ਵਿਚਕਾਰ ਹੋਇਆ।ਇਹ ਲੜਾਈ ਸ੍ਰੀ ਰੰਗਪੱਟਮ ਦੀ ਸੰਧੀ ਨਾਲ ਖਤਮ ਹੋਇਆ।ਅੰਗਰੇਜਾਂ ਨੂੰ ਮਾਲਾਬਾਰ ,ਡਿਡਗਿਲ,ਤੇ ਬਾਰਮਹਲ ਦੇ ਪ੍ਰਾਂਤ ਪ੍ਰਾਪਤ ਹੋਏ।ਮੈਸੂਰ ਰਾਜ ਦੀ ਸ਼ਕਤੀ ਕਮਜ਼ੋਰ ਹੋ ਗਈ।

ਮੈਸੂਰ ਦਾ ਚੌਥਾ ਯੁੱਧ -ਵੈਲਜਲੀ ਨੇ ਨਿਜ਼ਾਮ ਤੇ ਮਰਾਠੀਆਂ ਨੂੰ ਆਪਣੇ ਨਾਲ ਮਿਲਾ ਕੇ 1799 ਈ. ਨੂੰ ਟੀਪੂ ਸੁਲਤਾਨ ਵਿਰੁੱਧ ਚੜ੍ਹਾਈ ਕਰ ਦਿੱਤੀ। ਟੀਪੂ ਨੇ ਬਹੁਤ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ।ਪਰੰਤੂ ਮਲਾਵੱਦੀ ਦੀ ਲੜਾਈ ਵਿੱਚ ਉਹ ਬਹੁਤ ਬੁਰੀ ਤਰਾਂ ਹਾਰ ਗਿਆ। ਉੱਥੋਂ ਉਸਨੇ ਦੌੜ ਕੇ ਆਪਣੀ ਰਾਜਧਾਨੀ ਸ੍ਰੀਰੰਗਪਟਮ ਵਿਖੇ ਸ਼ਰਨ ਲਈ।ਅੰਗਰੇਜ਼ਾਂ ਨੇ ਸ੍ਰੀਰੰਗਪਟਮ ਨੂੰ ਘੇਰ ਲਿਆ।ਟੀਪੂ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।ਟੀਪੂ ਦੀ ਮੌਤ 4 ਮਈ 1799 (ਉਮਰ 48) ਸ੍ਰੀਰੰਗਾਪਟਨਮ ਅੱਜ-ਕੱਲ੍ਹ ਕਰਨਾਟਕ ਵਿਖੇ ਹੋਈ । ਟੀਪੂ ਸੁਲਤਾਨ ਨੂੰ ਸ਼੍ਰੀਰੰਗਾਪਟਨਮ, ਜੋ ਅੱਜ-ਕੱਲ੍ਹ ਕਰਨਾਟਕ ਵਿਖੇ ਦਫ਼ਨਾਇਆ ਗਿਆ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

4 ਮਈ ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ ,ਪੰਜਾਬੀ ਅਧਿਆਪਕ 

ਆਓ ਜਾਣੀਏ ਪੰਜਾਬੀ ਦੀ ਪਹਿਲੀ ਪੀ.ਐੱਚ.ਡੀ ਕਰਨ ਵਾਲ਼ੀ ਔਰਤ ਲੇਖਕਾ ਦੇ ਸਾਹਿਤਕ ਸਫ਼ਰ ਬਾਰੇ

ਅੱਜ ਤੁਹਾਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਅਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸਦਾ ਨਾਂ ਦਲੀਪ ਕੌਰ ਰੱਖਿਆ ਜਾਂਦਾ ਹੈ। ਦਲੀਪ ਕੌਰ ਨੇ ਆਪਣਾ ਬਚਪਨ ਪਟਿਆਲੇ ਭੂਆ ਗੁਲਾਬ ਕੌਰ ਤੇ ਫੁੱਫੜ ਤਾਰਾ ਸਿੰਘ ਦੇ ਘਰ ਹੀ ਮਾਣਿਆ। ਬੇਔਲਾਦ ਹੋਣ ਕਾਰਨ ਭੂਆ ਅਤੇ ਫੁੱਫੜ ਨੇ ਉਹ ਨੂੰ ਪਟਿਆਲੇ ਹੀ ਪੜ੍ਹਾਇਆ-ਲਿਖਾਇਆ,ਜਿੱਥੇ ਟਿਵਾਣਾ ਨੇ ਮੁੱਢਲੀ ਵਿੱਦਿਆ ਸਿੰਘ ਸਭਾ ਸਕੂਲ ਤੋਂ, ਮੈਟ੍ਰਿਕ ਵਿਕਟੋਰੀਆ ਗਰਲਜ਼ ਸਕੂਲ ਤੋਂ, ਬੀ.ਏ. ਮਹਿੰਦਰਾ ਕਾਲਜ ਪਟਿਆਲਾ(1954) ਤੋਂ ਅਤੇ ਫਿਰ ਇੱਥੋਂ ਹੀ ਪਹਿਲੇ ਦਰਜੇ ਵਿੱਚ ਐਮ.ਏ. ਪੰਜਾਬੀ ਪਾਸ ਕੀਤੀ।

1966 ਵਿੱਚ ਸਭ ਤੋਂ ਛੋਟੀ ਉਮਰ ਦੀ ਲੜਕੀ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 'ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ' ਵਿਸ਼ੇ 'ਤੇ ਪੀ.ਐਚ.ਡੀ. ਕਰਨ ਦਾ ਮਾਣ ਦਲੀਪ ਕੌਰ ਟਿਵਾਣਾ ਦੇ ਹਿੱਸੇ ਹੀ ਆਇਆ। ਯੂਨੀਵਰਸਿਟੀ ਵਿਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ।

ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੁਝ ਚਿਰ ਕੰਮ ਕਰਨ ਤੋਂ ਬਾਅਦ ਟਿਵਾਣਾ ਨੇ ਲੰਬਾਂ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਕੀਤੀ। ਇੱਥੇ ਉਨ੍ਹਾਂ ਨੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ, ਰੀਡਰ 1971 ਤੋਂ 1981 ਤੱਕ, ਪ੍ਰੋਫੈਸਰ 1981 ਤੋਂ 1983 ਤੱਕ ਅਤੇ ਮੁਖੀ ਪੰਜਾਬੀ ਵਿਭਾਗ 1983 ਤੋਂ 1986 ਤੱਕ ਅਪਣਾ ਫ਼ਰਜ਼ ਨਿਭਾਇਆ।  

ਉਸ ਤੋਂ ਬਾਅਦ ਫਿਰ ਟਿਵਾਣਾ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਉਰਦੂ,ਪਰਸ਼ੀਅਨ ਐਂਡ ਅਰੈਬਿਕ ਮਲੇਰਕੋਟਲਾ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1987 ਤੋਂ 1989 ਤੱਕ ਇਹ ਜ਼ਿੰਮੇਵਾਰੀ ਨਿਭਾਈ। ਫਿਰ ਯੂਜੀਸੀ ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ਤੇ 1989 ਤੋਂ 1990 ਤੱਕ ਕੰਮ ਕੀਤਾ। 1992 ਤੋਂ 1994 ਤੱਕ ਉਨ੍ਹਾਂ ਨੇ ਪੁਨਰ ਨਿਯੁਕਤੀ 'ਤੇ ਸੇਵਾ ਕੀਤੀ। 1994 ਤੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ।

ਵਿੱਦਿਅਕ ਖੇਤਰ ਵਿੱਚ ਉਪਰੋਕਤ ਪ੍ਰਾਪਤੀਆਂ ਨਾਲ਼ ਨਾਲ਼ ਡਾ. ਦਲੀਪ ਕੌਰ ਟਿਵਾਣਾ ਨੇ ਪੰਜਾਬੀ ਸਾਹਿਤ ਦੀ ਝੋਲੀ ਜੋ ਅਨਮੋਲ ਖ਼ਜ਼ਾਨਾ ਪਾਇਆ, ਉਹ ਇਸ ਪ੍ਰਕਾਰ ਹੈ :- ਨਾਵਲ:-‘ਪੈੜ ਚਾਲ, ਅਗਨੀ ਪ੍ਰੀਖਿਆ, ਵਾਟ ਮਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡੇ ਦਾ ਦੇਸ਼, ਧੁੱਪ ਛਾਂ ਤੇ ਰੁੱਖ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਰਿਣ ਪਿੱਤਰਾਂ ਦਾ, ਐਰ ਵੈਰ ਮਿਲਦਿਆਂ, ਲੰਘ ਗਏ ਦਰਿਆ, ਕਥਾ ਕੁਕਨੁਸ ਦੀ, ਕਥਾ ਕਹੋ ਉਰਵਸੀ, ਗਫੂਰ ਸੀ ਉਸ ਦਾ ਨਾਓ (ਲਘੂ ਨਾਵਲ) ਆਦਿ। ਜੀਵਨੀ-ਜਿਊਣ ਜੋਗੇ 

ਸਵੈ-ਜੀਵਨੀ :- ਪੂਛਤੇ ਹੋ ਤੋ ਸੁਨੋ (ਸਾਹਿਤਕ ਸਵੈ-ਜੀਵਨੀ), ਨੰਗੇ ਪੈਰਾਂ ਦਾ ਸਫ਼ਰ, ਤੁਰਦਿਆਂ ਤੁਰਦਿਆਂ’।

ਕਹਾਣੀ ਸੰਗ੍ਰਹਿ :- ‘ਸਾਧਨਾ, ਯਾਤਰਾ, ਕਿਸ ਦੀ ਧੀ, ਇਕ ਕੁੜੀ, ਤੇਰਾ ਮੇਰਾ ਕਮਰਾ, ਮਾਲਣ, ਤੂੰ ਭਰੀਂ ਹੁੰਗਾਰਾ’।

ਬਾਲ ਸਾਹਿਤ :-‘ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ, ਪੰਜਾਂ ਵਿਚ ਪਰਮੇਸ਼ਰ’।

ਆਲੋਚਨਾ :- ‘ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀ, ਪੰਜ ਪ੍ਰਮੁੱਖ ਕਹਾਣੀਕਾਰ, ਕਹਾਣੀ ਕਲਾ ਅਤੇ ਮੇਰਾ ਅਨੁਭਵ’ ਆਦਿ। ਆਪ ਦੀਆਂ ਰਚਨਾਵਾਂ ਵਿੱਚੋਂ ‘ਏਹੁ ਹਮਾਰਾ ਜੀਵਣਾ’, ਪੀਲੇ ਪੱਤਿਆਂ ਦੀ ਦਾਸਤਾਨ, ਵਾਟ ਹਮਾਰੀ, ਰਿਣ ਪਿੱਤਰਾਂ ਦਾ, ਸੱਚੋ ਸੱਚ ਦੱਸ ਵੇ ਜੋਗੀ ਅਤੇ ਬੀਬੀ ਬੰਸੋ’ ਕਹਾਣੀ ਅਤੇ ਜੀਵਨ ਬਾਰੇ ਟੈਲੀ ਫਿਲਮਾਂ,ਡਾਕੂਮੈਂਟਰੀ ਫ਼ਿਲਮਾਂ ਅਤੇ ਸੀਰੀਅਲ ਵੀ ਬਣੇ ਹੋਏ ਹਨ। 

ਪੰਜਾਬੀ ਮਾਂ-ਬੋਲੀ ਹਿੱਸੇ ਰੂਹਦਾਰੀ ਤੋਂ ਆਪਣੀ ਕਲਮ ਦੀ ਕਮਾਈ ਪਾਉਣ ਵਾਲ਼ੀ ਮਹਾਨ ਲੇਖਕਾ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਰਚਨਾਵਾਂ ਬਦਲੇ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲ਼ੇ। 

ਜਿੰਨ੍ਹਾਂ ਵਿੱਚ ਸਾਲ 1971 ਵਿੱਚ 'ਏਹੁ ਹਮਾਰਾ ਜੀਵਣਾ' ਨਾਵਲ ਲਈ ਸਾਹਿਤ ਅਦਾਕਮੀ ਐਵਾਰਡ ਮਿਲ਼ਿਆ।

1987 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ,1994 ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਹਾਕੇ (1980-90) ਦੀ ਸਭ ਤੋਂ ਵਧੀਆ ਨਾਵਲਕਾਰ ਦਾ ਸਨਮਾਨ ਮਿਲ਼ਿਆ।

2004 ਵਿੱਚ ਪਦਮਸ਼੍ਰੀ ਸਨਮਾਨ (ਜੋ ਕਿ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਸਨਮਾਨ ਹੈ)ਮਿਲ਼ਿਆ।

(2015 ਵਿੱਚ ਮੌਕੇ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਦੇ "ਦਾਦਰੀ ਕਤਲਕਾਂਡ" ਨੂੰ ਇੱਕ 'ਛੋਟੀ ਜਿਹੀ ਘਟਨਾ' ਕਹਿਣ 'ਤੇ ਆਪਣੇ ਮਨ ਦੇ ਰੋਸ ਨੂੰ ਪ੍ਰਗਟ ਕਰਦਿਆਂ ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ।)

ਪਦਮਸ੍ਰੀ ਵਾਪਸੀ ਸਮੇਂ ਦਲੀਪ ਕੌਰ ਟਿਵਾਣਾ ਨੇ ਕਿਹਾ ਸੀ ਕਿ "ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਜ ਲਈ ਸ਼ਰਮਨਾਕ ਹਨ।"

2005 ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਪੰਜ ਪਾਣੀ ਐਵਾਰਡ, 2008 ਵਿੱਚ ਪੰਜਾਬ ਸਰਕਾਰ ਦਾ ਪੰਜਾਬੀ ਸਾਹਿਤ ਰਤਨ ਐਵਾਰਡ, 2011 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡੀ.ਲਿਟ ਦੀ ਉਪਾਧੀ ਦਿੱਤੀ ਗਈ। 

ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ ਜਿਸ ਦੀ ਰਚਨਾ ਕਥਾ ਕਹੋ ਉਰਵਸ਼ੀ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ। ਟਿਵਾਣਾ ਦੀ ਸ੍ਵੈਜੀਵਨੀ ਨੰਗੇ ਪੈਰਾਂ ਦਾ ਸਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫਿਰ ਅਵਾਰਡ ਪ੍ਰਾਪਤ ਹੋਇਆ। ਡਾ.ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪਹਿਲੀ ਔਰਤ ਪ੍ਰਧਾਨ ਬਣੇ। ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਬਣ ਕੇ ਆਉਣ ਵਾਲੀ ਉਹ ਪਹਿਲੀ ਔਰਤ ਸਨ।

ਦਲੀਪ ਕੌਰ ਟਿਵਾਣਾ ਨੇ ਜੋ ਵੀ ਸਵੈ-ਪਹਿਚਾਣ ਬਣਾਈ ਉਹ ਉਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਕਾਇਮ ਕੀਤੀ। ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਲਾਤਾਂ ਅੱਗੇ ਨਹੀਂ ਝੁਕੀ ਸਗੋਂ ਉਸਨੇ ਹਮੇਸ਼ਾਂ ਆਪਣੀ ਅੰਦਰਲੀ ਔਰਤ ਦੀ ਸ਼ਕਤੀ ਨੂੰ ਪਹਿਚਾਣ ਕੇ ਸਮਾਜ ਵਿੱਚ ਵਿਚਰਦਿਆਂ ਚੁਣੌਤੀਆਂ ਨੂੰ ਵੰਗਾਰਦਿਆਂ ਸਾਹਿਤ ਨਾਲ਼ ਸਾਂਝ ਬਣਾਈ ਰੱਖੀ। ਅਖੀਰ ਸੰਖੇਪ ਬਿਮਾਰੀ ਨਾਲ਼ ਜੂਝਦਿਆਂ 31 ਜਨਵਰੀ 2020 ਨੂੰ ਮੈਕਸ ਸੁਪਰ ਸਪੈਸਲਿਟੀ ਹਸਪਤਾਲ, ਮੋਹਾਲੀ, ਚੰਡੀਗੜ੍ਹ ਵਿੱਚ ਦਲੀਪ ਕੌਰ ਟਿਵਾਣਾ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਅਨਮੋਲ ਜੀਵਨ ਇਹ ਮਿਲਿਆ ਇੱਕ ਵਾਰੀ ✍️ ਜਸਵੀਰ ਸ਼ਰਮਾਂ ਦੱਦਾਹੂਰ

ਬੁਰਾ ਕਰੀਏ ਕਿਸੇ ਦਾ,ਹੁੰਦੈ ਆਪਦਾ ਵੀ,

ਇਹਦੇ ਵਿੱਚ ਨਾ ਕੋਈ,ਦੋ ਰਾਇ ਵੀਰੋ।

ਮਾੜਾ ਕਰਨ ਲੱਗੇ ਜਰਾ ਕੁ ਸੋਚ ਲਈਏ,

ਰੱਖੀਏ ਮਨ ਵਿੱਚ ਖੁਦਾ ਦਾ ਭੈਅ ਵੀਰੋ।

ਮਾੜੇ ਕੰਮਾਂ ਦਾ ਨਤੀਜਾ ਮਾੜਾ ਨਿਕਲਦਾ ਹੈ,

ਹੱਥੀਂ ਆਵੇ ਨਾ ਚੰਗੀ ਕੋਈ ਸ਼ੈਅ ਵੀਰੋ।

 ਮਿਠਤ ਹਲੀਮੀ ਗਹਿਣੇ ਦੋਵੇਂ ਸੰਭਾਲ ਲਈਏ,

ਕਿਸੇ ਜਾਣਾ ਕੁੱਝ ਨਾ, ਇਥੋਂ ਹੋਰ ਲੈ ਵੀਰੋ।

ਅਨਮੋਲ ਜੀਵਨ ਇਹ ਮਿਲਿਆ ਹੈ ਇੱਕ ਵਾਰੀ।

ਆਓ ਲੇਖੇ ਇਹੇ ਲੁਕਾਈ ਦੇ ਲਾ ਜਾਈਏ।

ਇਨਸਾਨੀਅਤ ਕਾਇਮ ਰੱਖ,ਹਊਮੇ ਨੂੰ ਮਾਰ ਕੇ ਤੇ,

ਦੱਦਾਹੂਰੀਆ ਪੂਰਨੇ ਨਵੇਂ ਹੀ ਪਾ ਜਾਈਏ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਮੁਗਲ ਸਾਮਰਾਜ ਦਾ ਬਾਨੀ - ਬਾਬਰ ✍️ ਪੂਜਾ

ਜ਼ਹੀਰੂਦੀਨ ਮੁਹੰਮਦ ਉਰਫ਼ ਬਾਬਰ ਮੁਗਲ ਸਾਮਰਾਜ ਦਾ ਸੰਸਥਾਪਕ ਅਤੇ ਪਹਿਲਾ ਸ਼ਾਸਕ ਸੀ।ਬਾਬਰ ਦਾ ਜਨਮ 14 ਫਰਵਰੀ, 1483 ਨੂੰ ਫਰਗਾਨਾ ਘਾਟੀ ਦੇ ਅੰਦੀਜਾਨ ਸ਼ਹਿਰ ਵਿੱਚ ਹੋਇਆ ਸੀ, ਜੋ ਹੁਣ ਉਜ਼ਬੇਕਿਸਤਾਨ ਵਿੱਚ ਹੈ। ਉਸਦੇ ਪਿਤਾ ਦਾ ਨਾਮ ਉਮਰ ਸ਼ੇਖ ਮਿਰਜ਼ਾ ਅਤੇ ਮਾਤਾ ਦਾ ਨਾਮ ਕੁਤਲੁਗ ਨਿਗਾਰ ਖਾਨੁਮ ਸੀ।ਉਹ ਤੈਮੂਰ ਅਤੇ ਚੰਗੀਜ਼ ਖਾਨ ਦੇ ਵੰਸ਼ ਵਿੱਚੋਂ ਸਨ।1504 ਈਸਵੀ ਵਿੱਚ ਕਾਬਲ ਦੀ ਜਿੱਤ ਤੋਂ ਬਾਅਦ ਬਾਬਰ ਨੇ ਆਪਣੇ ਪੁਰਖਿਆਂ ਦੁਆਰਾ ਰੱਖੀ 'ਮਿਰਜ਼ਾ' ਦੀ ਉਪਾਧੀ ਨੂੰ ਤਿਆਗ ਦਿੱਤਾ ਅਤੇ ਇੱਕ ਨਵਾਂ ਨਾਮ ਪ੍ਰਾਪਤ ਕੀਤਾ। ਸਿਰਲੇਖ। 'ਪਾਦਸ਼ਾਹ' ਪਹਿਨਣਾ। 1519 ਤੋਂ 1526 ਤੱਕ ਇਸ ਨੇ ਭਾਰਤ 'ਤੇ 5 ਵਾਰ ਹਮਲਾ ਕੀਤਾ। 1526 ਵਿੱਚ, ਉਸਨੇ ਪਾਣੀਪਤ ਦੇ ਮੈਦਾਨ ਵਿੱਚ ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਦੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ।ਬਾਬਰ ਨੇ ਇਸ ਯੁੱਧ ਵਿੱਚ ਤੁਲੁਗਾਮਾ ਵਿਧੀ ਦੀ ਵਰਤੋਂ ਕੀਤੀ। ਬਾਬਰ ਨੇ 1527 ਵਿਚ ਖਾਨਵਾ, 1528 ਵਿਚ ਚੰਦੇਰੀ ਅਤੇ 1529 ਵਿਚ ਘੱਗਰ ਨੂੰ ਜਿੱਤ ਕੇ ਆਪਣਾ ਰਾਜ ਸੁਰੱਖਿਅਤ ਕੀਤਾ।
ਬਾਬਰ ਦੀ ਮਾਤ ਭਾਸ਼ਾ ਚਗਤਾਈ ਭਾਸ਼ਾ ਸੀ, ਪਰ ਉਹ ਫ਼ਾਰਸੀ ਵਿੱਚ ਵੀ ਨਿਪੁੰਨ ਸੀ, ਜੋ ਉਸ ਸਮੇਂ ਉਸ ਥਾਂ ਦੀ ਆਮ ਬੋਲੀ ਜਾਂਦੀ ਸੀ। ਉਸ ਨੇ ਆਪਣੀ ਜੀਵਨੀ ‘ਚਗਤਾਈ’ ਵਿੱਚ ਬਾਬਰਨਾਮਾ ਦੇ ਨਾਂ ‘ਤੇ ਲਿਖੀ ਸੀ।‘ਮੈਦਾਨ’ ਸ਼ਬਦ ਦੀ ਵਰਤੋਂ ਭਾਰਤ ਵਿੱਚ ਸਭ ਤੋਂ ਪਹਿਲਾਂ ਬਾਬਰਨਾਮਾ ਵਿੱਚ ਹੋਈ ਸੀ। ਬਾਬਰ ਨੂੰ ਮੁਬਾਇਯਾਨ ਕਹੀ ਜਾਂਦੀ ਕਾਵਿ ਸ਼ੈਲੀ ਦਾ ਕਰਤਾ ਮੰਨਿਆ ਜਾਂਦਾ ਹੈ। ਆਪਣੀ ਜੀਵਨੀ ਵਿੱਚ ਉਸਨੇ ਹੇਰਾਤ ਨੂੰ "ਬੁੱਧੀਜੀਵੀਆਂ ਨਾਲ ਭਰਿਆ ਸ਼ਹਿਰ" ਦੱਸਿਆ। ਉੱਥੇ ਉਸ ਨੂੰ ਯੂਈਗੁਰ ਕਵੀ ਮੀਰ ਅਲੀ ਸ਼ਾਹ ਨਵਾਈ ਦੀਆਂ ਲਿਖਤਾਂ ਬਾਰੇ ਪਤਾ ਲੱਗਾ ਜੋ ਚਗਤਾਈ ਭਾਸ਼ਾ ਨੂੰ ਸਾਹਿਤ ਦੀ ਭਾਸ਼ਾ ਬਣਾਉਣ ਦੇ ਹੱਕ ਵਿੱਚ ਸੀ। ਸ਼ਾਇਦ ਬਾਬਰ ਨੂੰ ਚਗਤਾਈ ਭਾਸ਼ਾ ਵਿਚ ਆਪਣੀ ਜੀਵਨੀ ਲਿਖਣ ਦੀ ਪ੍ਰੇਰਨਾ ਮਿਲੀ ਹੋਵੇਗੀ।
ਬਾਬਰ ਨੂੰ ਆਪਣੀ ਦਾਦੀ ਦੌਲਤ ਬੇਗਮ ਦੇ ਕਾਰਨ ਫਰਗਾਨਾ ਦਾ ਰਾਜ ਮਿਲਿਆ।ਉਸਨੇ ਤੋਪਾਂ ਦੀ ਵਰਤੋਂ ਵੀ ਕੀਤੀ।ਮੀਰ ਬਾਕੀ ਮੁਗਲ ਬਾਦਸ਼ਾਹ ਬਾਬਰ ਦਾ ਮੁੱਖ ਜਰਨੈਲ ਸੀ ਜਿਸਨੇ ਇਹ ਇਮਾਰਤ ਬਣਵਾਈ ਸੀ।ਕਾਰਵਾਂ ਸਰਾਏ ਦੇ ਨੇੜੇ ਇੱਕ ਪੌੜੀ ਜੋ ਬਾਬਰ ਦੁਆਰਾ ਬਣਵਾਈ ਗਈ ਸੀ। ਏ.ਐਸ.ਆਈ ਨੇ ਹੁਣ ਇਸ ਖੰਡਰ ਹੋਈ ਵਿਰਾਸਤ ਨੂੰ ਸੰਭਾਲਿਆ ਹੈ।
ਬਾਬਰ ਆਪਣੀ ਇਮਾਨਦਾਰੀ ਲਈ ਜਾਣਿਆ ਜਾਂਦਾ ਸੀ। ਬਾਬਰ ਦੀ ਉਦਾਰਤਾ ਨੇ ਉਸਨੂੰ ਕਾਬਲ ਅਤੇ ਉਸਦੀ ਪਰਜਾ ਨੂੰ ਰਤਨ, ਸੋਨਾ ਜਾਂ ਚਾਂਦੀ ਵੰਡਣ ਲਈ ਕਲੰਦਰ/ਕਲੰਦਰ ਦਾ ਖਿਤਾਬ ਦਿੱਤਾ। ਇਸ ਤੋਂ ਬਾਅਦ ਬਾਬਰ ਦੀ ਸਿਹਤ ਵਿਗੜ ਗਈ ਅਤੇ ਆਖ਼ਰਕਾਰ 48 ਸਾਲ ਦੀ ਉਮਰ ਵਿੱਚ 1530 ਵਿੱਚ ਉਸਦੀ ਮੌਤ ਹੋ ਗਈ। ਉਸਦੀ ਇੱਛਾ ਸੀ ਕਿ ਉਸਨੂੰ ਕਾਬੁਲ ਵਿੱਚ ਦਫ਼ਨਾਇਆ ਜਾਵੇ ਪਰ ਪਹਿਲਾਂ ਉਸਨੂੰ ਆਗਰਾ ਵਿੱਚ ਦਫ਼ਨਾਇਆ ਗਿਆ। ਲਗਭਗ ਨੌਂ ਸਾਲਾਂ ਬਾਅਦ ਹੁਮਾਯੂੰ ਨੇ ਉਸਦੀ ਇੱਛਾ ਪੂਰੀ ਕੀਤੀ ਅਤੇ ਉਸਨੂੰ ਰਾਜਾਰਾਮ ਜਾਟ ਨੇ ਕਾਬੁਲ ਵਿੱਚ ਦਫਨਾਇਆ।
ਬਾਬਰ ਇੱਕ ਅਜਿਹਾ ਪਾਤਰ ਸੀ ਜੋ ਨਾ ਸਿਰਫ਼ ਸਫਲ ਸੀ, ਸਗੋਂ ਸੁਹਜ ਭਾਵਨਾ ਅਤੇ ਕਲਾਤਮਕ ਗੁਣਾਂ ਨਾਲ ਵੀ ਭਰਪੂਰ ਸੀ। ਜਿੱਥੇ ਮੁਗਲ ਸਲਤਨਤ ਦੇ ਸੰਸਥਾਪਕ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ (1483-1530), ਨੂੰ ਇੱਕ ਵਿਜੇਤਾ ਵਜੋਂ ਦੇਖਿਆ ਅਤੇ ਵਰਣਨ ਕੀਤਾ ਗਿਆ ਹੈ, ਉਸਨੂੰ ਇੱਕ ਮਹਾਨ ਕਲਾਕਾਰ ਅਤੇ ਲੇਖਕ ਵੀ ਮੰਨਿਆ ਜਾਂਦਾ ਹੈ।
ਪੂਜਾ 9815591967

ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ✍️ ਪਰਮਿੰਦਰ ਸਿੰਘ ਬਲ 

ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ਹੈ, ਗੈਰਜੁਮੇਵਾਰ , ਝੂਠਾਪਨ ਹੈ —-ਪੰਜਾਬ ਦੇ ਸਾਂਭੇ ਹਾਲਾਤ ਨੂੰ ਅੱਗ ਲਾਉਣ ਦੀ ਕੋਝੀ  ਸਾਜ਼ਿਸ਼ ਹੈ - ਪੰਜਾਬ ਵਿਰੋਧੀ ਤਾਕਤਾਂ ਦੀ ਕਠਪੁਤਲੀ ਬਣ ਰਹੇ ਜੈ ਚੰਦੀਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ—- ਅਮਰੀਕਨ ਰਫਰੰਡਮ ਆਗੂ ਪੰਨੂ ਨੇ ਇਕ ਬਿਆਨ ਦਾਗ਼ਿਆ ਕਿ 29 ਅਪ੍ਰੈਲ ਨੂੰ ਹਰਿਆਣਾ ਵਿਖੇ ਡੀ ਸੀ ਦਫ਼ਤਰਾਂ ਤੇ ਖਾਲਿਸਤਾਨੀ ਝੰਡੇ ਚਾੜੇ ਜਾਣ । ਇਸ ਦੀ ਭਾਖਿਆ ਕਰਨ ਦੀ ਲੋੜ ਸੀ ਕਿ ਅਜਿਹਾ ਬਿਆਨ ਇਕ ਸੱਦਾ ਦੀ ਤਰਾਂ ਗੁਆਡੀ ਮੁਲਕ ਦੀ ਕਿਸ ਨੀਅਤ ਦੀ ਤਸਵੀਰ ਹੈ । ਪੰਜਾਬ ਵਿਰੋਧੀ ਸਾਜ਼ਿਸ਼ ਅਧੀਨ ,ਸ਼ਿਵ ਸੈਨਾ ਦੇ ਟੋਲੇ ਨੇ ਕਿਹਾ ਕਿ ਖਾਲਿਸਤਾਨ ਵਿਰੁੱਧ ਮੁਜ਼ਾਹਰਾ ਕਰਨਗੇ , ਜਗਤਾਰ ਸਿੰਘ ਹਵਾਰੇ ਅਤੇ ਭਿੰਡਰਾਂਵਾਲੇ ਦੇ ਪੁਤਲੇ ਸਾੜਨਗੇ ।ਸਿੱਖ ਜਥੇਬੰਦੀਆਂ ਨੇ ਡੀ ਸੀ ਦਫ਼ਤਰ ਨੂੰ ਮੈਮੋਰੰਡਮ ਦੇ ਕੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਸ਼ਿਵ ਸੈਨਾ ਨੂੰ ਰੋਕੇ ਕਿ ਉਹ ਪੰਨੂ ਜਿਹੇ ਜੈ ਚੰਦੀਏ ਦੀ ਸਾਜ਼ਿਸ਼ ਵਿੱਚ ਭਾਈਵਾਲ਼ ਬਿਲਕੁਲ ਨਾ ਬਣਨ । ਪੰਜਾਬ ਨਾਲ ਦੁਸ਼ਮਣੀ ਨਾ ਕਰਨ । ਹਾਲਾਤ ਨੂੰ ਖਰਾਬ ਨਾ ਕਰਨ । ਪੰਜਾਬ ਸਰਕਾਰ ਨੇ ਇਸ ਨੂੰ ਰੋਕਿਆ ਨਹੀਂ , ਜਿਸ ਸਿੱਟੇ ਪਟਿਆਲ਼ੇ ਵਿੱਚ ਹਾਲਾਤ ਵਿਗੜੇ , ਪੁਲਿਸ ਨੂੰ ਕਾਰਵਾਈ ਕਰਨੀ ਪਈ । ਪਰ ਜੋ ਗੁਮਰਾਹ ਕੁਨ ਗੱਲ ਰਾਗਿਵ ਚੱਡਾ ਨੇ ਇਹ ਕਹੀ ਕਿ ਇਹ ਝਗੜਾ ਸ਼ਿਵ ਸੈਨਾ ,ਕਾਂਗਰਸ ਅਤੇ ਅਕਾਲੀਆਂ ਵਿਚਾਲੇ ਹੋਇਆ । ਕਿਤਨਾ ਵਡਾ ਝੂਠ ਜਦ ਕਿ ਨਾ ਕਾਂਗਰਸੀਆਂ ਅਤੇ ਨਾ ਹੀ ਅਕਾਲੀਆਂ ਨੇ ਇਸ ਬਾਰੇ ਕੁਝ ਬੋਲਿਆ , ਨਾ ਹੀ ਕੋਈ ਪ੍ਰਤਿਕਰਮ ਦਿੱਤਾ । ਸੱਚ ਤਾਂ ਇਹ ਹੈ ਕਿ ਡੀ ਸੀ ਨੂੰ ਸਿੱਖ ਜਥੇਬੰਦੀਆਂ ਦੇ ਮੈਮੋਰੰਡਮ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੁੱਤੀ ਰਹੀ ਅਤੇ ਪਟਿਆਲੇ ਵਿੱਚ ਇਹ ਫ਼ਸਾਦ ਨੂੰ ਖੁਦ ਹੀ ਜਨਮ ਦਿੱਤਾ । ਇਹ ਕਿਹੜੀ ਸਾਂਝ  ਜਾਂ ਸਾਜ਼ਿਸ਼ ਅਧੀਨ ਮਿਸਟਰ ਚੱਡਾ ਨੇ ਪਤਵੰਤ ਪੰਨੂ ਦੇ ਬਿਆਨ ਅਤੇ ਉਸ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ । ਕੀ ਪੰਨੂ ਨਾਲ ਚੱਢਾ ਜੀ ਕੋਈ ਸਾਂਝ ਰੱਖਦੇ ਹਨ  , ਜੋ ਉਸ ਦੇ ਨਾਮ ਦਾ ਜ਼ਿਕਰ ਕਰਨੋਂ ਮੁਨਕਰ ਹਨ । ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਕ ਨਵੀਂ ਚੰਗੀ ਆਸ ਲਈ ਚੁਣਿਆ ਹੈ । ਪਰ ਜੇ ਸਰਕਾਰ ਦਾ ਰਵੱਈਆ ਉਪਰੋਕਤ ਬੀਤੇ ਅਨੁਸਾਰ ਰਿਹਾ ਤਾਂ ਲੋਕ ਜ਼ਰੂਰ ਜਾਣ ਜਾਣਗੇ ਕਿ ਉਹਨਾਂ ਨਾਲ ਧੋਖਾ ਹੋ ਰਿਹਾ ਹੈ । ਪੰਜਾਬ ਨੂੰ ਅੱਜ ਤੱਕ ਸਾਜ਼ਿਸ਼ਾਂ ਨੇ ਲੁੱਟਿਆ ਅਤੇ ਬਰਬਾਦ ਕੀਤਾ ਹੈ । ਪੰਜਾਬ ਬਾਰੇ ਕਿਸੇ ਵੀ ਹਾਲਾਤ ਬਾਰੇ ਬਿਆਨ ਦੇਣਾ ਮੁੱਖ ਮੰਤਰੀ ਦਾ ਮੁੱਖ ਫ਼ਰਜ਼ ਹੈ । ਚੁਣੇ ਗਏ ਨੁਮਾਇੰਦੇ ਹੀ ਇਸ ਦੀ ਨੁਮਾਇੰਦਗੀ ਕਰਨ ਤਾਂ ਪੰਜਾਬ ਦਾ ਭੱਲਾ ਹੋ ਸਕੇਗਾ । ਜੋ ਲੋਕ ਜਾਂ ਸਵੈ ਸੱਜੇ ਵਿਅਕਤੀ, ਜਿਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਨਹੀਂ , ਉਹ ਖਾਹ ਮਖਾਹ ਪੰਜਾਬ ਦੇ ਲੋਕਾਂ ਬਾਰੇ ਬੇਬੁਨਿਆਦ ਬਿਆਨਬਾਜ਼ੀ ਕਰਕੇ ਹਾਲਾਤ ਨੂੰ ਸਹੀ ਰੱਖਣ ਨਾਲ਼ੋਂ ਵਿਗਾੜ ਪੈਦਾ ਕਰ ਰਹੇ ਹਨ । ——ਪਰਮਿੰਦਰ ਸਿੰਘ ਬਲ । ਪ੍ਰਧਾਨ ਸਿਖ ਫੈਡਰੇਸ਼ਨ ਯੂ ਕੇ ।

30 ਅਪਰੈਲ ਤੇ ਵਿਸ਼ੇਸ਼ ✍️  ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਦੁਨੀਆਂ ਦੇ ਮਹਾਨ ਜਰਨੈਲ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ
ਗੱਲ ਪੰਜਾਬ ਦੀ ਹੋਵੇ ਕਿਰਤ ਤੋਂ ਅਣਖਾਂ ਤੱਕ ਦਾ ਸਫ਼ਰ ਤੈਅ ਕਰਨਾ ਸਾਡੀ ਧਰਤੀ ਦੇ ਹਿੱਸੇ ਹੀ ਆਇਆ। ਜਿੱਥੇ ਯੋਧੇ,ਸੂਰਮੇ ਅਣਖਾਂ ਦੀ ਗੁੜ੍ਹਤੀ ਲੈਕੇ ਪੈਦਾ ਹੁੰਦੇ ਨੇ ਤੇ ਸ਼ਹਾਦਤਾਂ ਦਾ ਜਾਮ ਪੀਕੇ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਜਾਂਦੇ ਨੇ, ਜਦੋਂ ਇੱਥੋਂ ਦੇ ਇਤਿਹਾਸ ਦੇ ਪੰਨੇ ਸਮੇਂ-ਸਮੇਂ 'ਤੇ ਫਰੋਲੇ ਜਾਣਗੇ ਤਾਂ ਹਰ ਦਿਨ ਤੁਹਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਹੀ ਮਿਲ਼ੇਗਾ। ਚਲੋ ਹੁਣ ਆਪਾਂ ਵੀ ਨਵੀਂ ਪੀੜ੍ਹੀ ਨੂੰ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲੈ ਚਲਦੇ ਹਾਂ, ਜਿੱਥੇ 1791 ਈ ਨੂੰ ਇੱਕ ਬਾਲ ਹਰੀ ਸਿੰਘ ਦਾ ਜਨਮ ਹੁੰਦਾ ਹੈ।

ਇਸ ਬਾਲ ਹਰੀ ਸਿੰਘ ਦੇ ਪਿਤਾ ਅਤੇ ਦਾਦਾ ਹਰੀਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਦਾਦਾ ਚੜ੍ਹਤ ਸਿੰਘ ਦੀ ਫ਼ੌਜ ਵਿਚ ਰਹਿਣ ਦਾ ਮਾਣ ਹਾਸਲ ਸੀ।

ਜਿਸ ਬੱਚੇ ਦੇ ਵੱਡੇ ਵਡੇਰਿਆਂ ਨੇ ਮਹਾਰਾਜਾ ਰਣਜੀਤ ਦੇ ਵੱਡੇ ਵਡੇਰਿਆਂ ਦੀ ਸੰਗਤ ਮਾਣੀ ਹੋਵੇ ਉੱਥੇ ਕੁਦਰਤੀ ਤੌਰ ਤੇ ਬੱਚੇ ਦਾ ਪਾਲਣ-ਪੋਸ਼ਣ ਕੁਝ ਵੱਖਰਾ ਤਾਂ ਹੋਵੇਗਾ ਹੀ ਹੋਵੇਗਾ। 

ਹਰੀ ਸਿੰਘ ਨੂੰ ਗੁਰਸਿੱਖੀ ਵਿਰਾਸਤ ਵਿਚ ਹੀ ਮਿਲ਼ੀ ਸੀ। ਮਾਂ ਧਰਮ ਕੌਰ ਕੇਵਲ ਨਾਂ ਕਰਕੇ ਹੀ ਨਹੀਂ, ਸਗੋਂ ਕਾਰ ਵਿਹਾਰ ਪੱਖੋਂ ਵੀ ਪੂਰੀ ਧਰਮੀ ਸੀ, ਜੋ ਆਪਣੇ ਪੁੱਤ ਨੂੰ ਬਾਣੀ ਦੇ ਨਾਲ਼-ਨਾਲ਼ ਬਜ਼ੁਰਗਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਾ ਰਹੀ ਸੀ। ਪੰਜ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਗੁਰਮੁਖੀ ਸਿੱਖਣ ਲਈ ਗੁਜਰਾਂਵਾਲੇ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ, ਜਿਥੇ ਪੁਰਾਤਨ ਮਰਿਆਦਾ ਅਨੁਸਾਰ ਪੈਂਤੀ ਸਿੱਖੀ ਅਤੇ ਗੁਰਬਾਣੀ,ਗੁਰ ਇਤਿਹਾਸ ਦੇ ਗ੍ਰੰਥਾਂ ਨੂੰ ਪੜ੍ਹਿਆ ਤੇ ਸਮਝਿਆ। ਸੱਤ ਸਾਲ ਦੀ ਉਮਰੇ ਹੀ ਹਰੀ ਸਿੰਘ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ। ਇਸ ਤੋਂ ਬਾਅਦ ਬੀਬੀ ਧਰਮ ਕੌਰ ਦਾ ਭਰਾ ਆਪਣੀ ਭੈਣ ਤੇ ਭਾਣਜੇ ਨੂੰ ਆਪਣੇ ਕੋਲ਼ ਲੈ ਆਇਆ। ਇਥੇ ਹੀ ਹਰੀ ਸਿੰਘ ਨੂੰ ਫ਼ਾਰਸੀ ਸਿੱਖਣ ਲਈ ਮਦਰੱਸੇ ਪਾਇਆ ਗਿਆ। 

ਬੈਰਨ ਹੂਗਲ ਨੇ ਲਿਖਿਆ ਹੈ ਕਿ "ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖਕੇ ਮੈਂ ਦੰਗ ਰਹਿ ਗਿਆ ਹਾਂ,ਉਹ ਫ਼ਾਰਸੀ ਵਿਚ ਬੜਾ ਨਿਪੁਨ ਹੈ ਅਤੇ ਬੜੀ ਤੇਜ਼ੀ ਨਾਲ ਫ਼ਾਰਸੀ ਲਿਖਦਾ ਤੇ ਬੋਲਦਾ ਹੈ।" ਜਦ ਹਰੀ ਸਿੰਘ ਪਿਸ਼ਾਵਰ ਵੱਲ ਗਵਰਨਰ ਬਣਕੇ ਗਏ ਤਾਂ ਆਪ ਨੇ ਪਸ਼ਤੋਂ ਵਿੱਚ ਵੀ ਪੂਰੀ ਮੁਹਾਰਤ ਹਾਸਲ ਕੀਤੀ।

ਦਸ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਗਈ। ਮਾਮਿਆਂ ਕੋਲ ਰਹਿੰਦਿਆਂ ਹੀ ਜੰਗੀ ਕਸਬ ਵਿਚ ਵੀ ਮੁਹਾਰਤ ਵੀ ਪ੍ਰਾਪਤ ਕੀਤੀ। 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ ਤਲਵਾਰ ਬਾਜ਼ੀ,ਘੋੜਸਵਾਰੀ,ਨੇਜ਼ਾਬਾਜ਼ੀ ਵੀ ਚੰਗੀ ਤਰ੍ਹਾਂ ਸਿੱਖ ਲਈ ਸੀ। 

ਤੀਰ ਤੇ ਬੰਦੂਕ ਨਾਲ ਨਿਸ਼ਾਨੇ ਲਗਾਉਣ ਵਿੱਚ ਤਾਂ ਹਰੀ ਸਿੰਘ ਦਾ ਕੋਈ ਸਾਨੀ ਨਹੀਂ ਸੀ।

ਇਹ ਇੱਕ ਨਾਂ ਹਰੀ ਸਿੰਘ ਪੜ੍ਹਦਿਆਂ-ਸੁਣਦਿਆਂ ਇਹ ਸਵਾਲ ਦਿਮਾਗ਼ ਵਿੱਚ ਜ਼ਰੂਰ ਆਇਆ ਹੋਵੇਗਾ ਕਿ ਇਨ੍ਹਾਂ ਦੇ ਨਾਮ ਨਾਲ ਨਲੂਆ ਜਾਂ ਨਲਵਾ ਕਿਵੇਂ ਜੁੜਿਆ ?

ਇਤਿਹਾਸ ਵਿੱਚ ਵੇਰਵਾ ਮਿਲ਼ਦਾ ਹੈ ਕਿ ਇੱਕ ਦਿਨ ਹਰੀ ਸਿੰਘ ਨੂੰ ਨਾਲ ਲੈਕੇ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜੰਗਲ਼ ਵਿਚ ਗਏ ਤਾਂ ਅਚਾਨਕ ਇਕ ਆਦਮਖੋਰ ਸ਼ੇਰ ਨੇ ਹਰੀ ਸਿੰਘ ’ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨੂੰ ਤਲਵਾਰ ਕੱਢਣ ਦਾ ਵੀ ਮੌਕਾ ਨਾ ਮਿਲ਼ਿਆ ਤਾਂ ਉਸ ਨੇ ਆਪਣੇ ਹੱਥਾਂ ਨਾਲ਼ ਹੀ ਸ਼ੇਰ ਦੇ ਖੁੱਲ੍ਹੇ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਧਰਤੀ ’ਤੇ ਡਿੱਗ ਪਿਆ। ਬੜੀ ਫੁਰਤੀ ਨਾਲ ਕੀਤੇ ਤਲਵਾਰ ਦੇ ਇੱਕੋ ਵਾਰ ਨਾਲ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ। ਹਰੀ ਸਿੰਘ ਦੀ ਇਸ ਬਹਾਦਰੀ ਤੋਂ ਖ਼ੁਸ਼ ਹੋਕੇ ਮਹਾਰਾਜਾ ਨੇ ਹਰੀ ਸਿੰਘ ਨੂੰ ‘ਨਲੂਆ’ ਦਾ ਖਿਤਾਬ ਬਖ਼ਸ਼ਿਆ ਅਤੇ ਆਪਣੀ ਰੈਜੀਮੈਂਟ ਦਾ ਜਰਨੈਲ ਥਾਪ ਦਿੱਤਾ।

ਨਲੂਆ ਜਾਂ ਨਲਵਾ ਖਿਤਾਬ ਬਾਰੇ ਬਾਬਾ 'ਪ੍ਰੇਮ ਸਿੰਘ ਜੀ ਹੋਤੀ' ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।

'ਮੌਲਾਨਾ ਅਹਿਮਦ ਦੀਨ' ਆਪਣੀ ਪੁਸਤਕ 'ਮੁਕੰਮਲ ਤਾਰੀਖ- ਕਸ਼ਮੀਰ' ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।

ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।

ਸਰਦਾਰ ਹਰੀ ਸਿੰਘ ਦੇ ਸੈਨਿਕ ਜੀਵਨ ਦਾ ਅਰੰਭ 1807 ਈ: ਵਿਚ ਕਸੂਰ ਦੀ ਜਿੱਤ ਨਾਲ ਹੋਇਆ। 1810 ਈ: ਵਿਚ ਸ. ਹਰੀ ਸਿੰਘ ਨੇ ਮੁਲਤਾਨ ਦੇ ਸ਼ਾਸਕ ਨਵਾਬ ਮੁਜ਼ੱਫ਼ਰ ਖਾਨ ਨੂੰ ਹਰਾਇਆ। ਜਿੱਥੇ 1813 ਈ: ਵਿਚ ਉਸ ਨੇ ਅਟਕ ਦੇ ਦੋਸਤ ਮੁਹੰਮਦ ਨੂੰ ਹਰਾ ਕੇ ਆਪਣੀ ਫੌਜੀ ਸ਼ਕਤੀ ਦਾ ਲੋਹਾ ਮੰਨਵਾਇਆ। ਉੱਥੇ 1818 ਵਿੱਚ ਮੁਲਤਾਨ, 1819 ਵਿੱਚ ਕਸ਼ਮੀਰ ਅਤੇ 1834 ਵਿੱਚ ਪਿਸ਼ਾਵਰ ਦੀ ਜਿੱਤਾਂ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਸਨ।

1819 ਵਿਚ ਕਸ਼ਮੀਰ ਨੂੰ ਖਾਲਸਾ ਰਾਜ ਵਿਚ ਮਿਲਾਏ ਜਾਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ 25 ਅਗਸਤ 1820 ਨੂੰ ਸ. ਹਰੀ ਸਿੰਘ ਨਲੂਆ ਨੂੰ ਉਥੋਂ ਦਾ ਗਵਰਨਰ ਨਿਯੁਕਤ ਕੀਤਾ। 

ਸ.ਹਰੀ ਸਿੰਘ ਨਲੂਆ ਨੇ ਆਪਣੇ ਸ਼ਾਸਕੀ ਪ੍ਰਬੰਧ ਦੁਆਰਾ ਉਥੋਂ ਦੇ ਲੋਕਾਂ ਨੂੰ ਅਜਿਹਾ ਸੁਚੱਜਾ ਰਾਜ ਦਿੱਤਾ ਕਿ ਮਹਾਰਾਜੇ ਨੇ ਖ਼ੁਸ਼ ਹੋਕੇ ਸ. ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ। ਸ. ਹਰੀ ਸਿੰਘ ਦੇ ਨਾਮ ’ਤੇ ਜਾਰੀ ਕੀਤਾ ਗਿਆ ਸਿੱਕਾ 1890 ਈ: ਤਕ ਕਸ਼ਮੀਰ ਵਿੱਚ ਚੱਲਦਾ ਰਿਹਾ।

ਉਸ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਅਪ੍ਰੈਲ 1837 ਵਿਚ ਜਮਰੌਦ ਦੇ ਸਥਾਨ ਤੇ ਦੋਸਤ ਮੁਹੰਮਦ ਖਾਨ, ਸ਼ਮਸ-ਉ-ਦੀਨ ਅਤੇ ਅਕਬਰ ਖਾਨ ਅਫਗਾਨ ਦੇ ਵਿਰੁੱਧ ਲੜੀ। ਇਸ ਲੜਾਈ ਵਿਚ ਕਿਸੇ ਲੁਕਵੀਂ ਥਾਂ ਤੋਂ ਅਫਗਾਨ ਸੈਨਿਕਾਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੀ ਛਾਤੀ ਉੱਪਰ ਖੰਜਰ ਦੇ ਵੀ ਦੋ ਗਹਿਰੇ ਟੱਕ ਸਨ। ਸਮੇਂ ਸਿਰ ਮੱਲ੍ਹਮ ਪੱਟੀ ਨਾ ਹੋਣ ਕਰ ਕੇ ਅਤੇ ਸਰੀਰ ਵਿੱਚੋਂ ਬਹੁਤ ਖ਼ੂਨ ਵਗ ਜਾਣ ਕਾਰਨ ਪੰਜਾਬ ਦਾ ਇਹ ਸੂਰਬੀਰ ਖ਼ਾਲਸੇ ਰਾਜ ਦਾ ਥੰਮ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦੀ ਪਾ ਗਿਆ। 

ਹੁਣ ਤੱਕ ਵੀ ਅਫਗਾਨ ਲੋਕ-ਕਥਾਵਾਂ ਵਿਚ ਇਸ ਮਹਾਨ ਜਰਨੈਲ ਹਰੀ ਸਿੰਘ ਨਲੂਏ ਦਾ ਜ਼ਿਕਰ ਵਾਰ ਵਾਰ ਹੋਇਆ ਮਿਲ਼ਦਾ ਹੈ। ਆਓ ਇਸ ਬਾਬਤ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦੇ ਨਜ਼ਰੀਏ ਤੋਂ ਸਮਝੀਏ:- 

ਸਰਦਾਰ ਹਰੀ ਸਿੰਘ ਦੇ ਦਬਦਬੇ ਦਾ ਐਸਾ ਅਸਰ ਅਫ਼ਗਾਨਾਂ ਦੇ ਦਿਲਾਂ 'ਤੇ  ਹੋਇਆ ਸੀ ਕਿ ਅੱਜ ਤੱਕ 'ਹਰੀਆ' ਆਖ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਿਸ਼ਾਵਰ ਦੇ ਨੇੜੇ ਦੇ ਇਲਾਕੇ ਵਿਚ ਮਾਵਾਂ ਆਪਣੇ ਨਿਆਣਿਆਂ ਨੂੰ ਡਰਾਵਾ ਉਸਦੇ ਨਾਮ ਦਾ ਵਰਤਦੀਆਂ ਹਨ-ਸ.ਮ.ਲਤੀਫ

ਇਲਾਕਾ ਪਿਸ਼ਾਵਰ ਮੇਂ ਤੋ ਇਸ ਕਦਰ ਇਸ ਕਾ ਰੋਅਬ ਥਾ ਕਿ ਮਾਏਂ ਅਪਨੇ ਸ਼ੀਰ ਖੋਰ ਬੱਚੋਂ ਕੋ ਕਹਾ ਕਰਤੀ ਥੀਂ ਕਿ ਅਗਰ ਤੁਮ ਨੇਕ ਨਹੀਂ ਬਨੋਗੇ ਤੋ ਹਰੀ ਸਿੰਘ ਤੁਮ ਕੋ ਪਕੜ ਕਰ ਲੇ ਜਾਏਗਾ ਔਰ ਛੋਟੇ ਛੋਟੇ ਬੱਚੇ ਤੋ ਹਰੀ ਸਿੰਘ ਕੋ ਏਕ ਹਊਆ ਖਿਆਲ ਕਰਤੇ ਥੇ-ਮੀਰ ਅਹਿਮਦ

ਸ਼ਕਲ ਸੂਰਤ ,ਵਰਤਾਓ ,ਖੁੱਲ੍ਹ ਕੇ ਗੱਲ ਕਰਨ ਦਾ ਅੰਦਾਜ਼ ਅਤੇ ਉਹਦੀਆਂ ਆਦਤਾਂ ਰਣਜੀਤ ਸਿੰਘ ਵਰਗੀਆਂ ਸਨ-ਮੋਹਨ ਲਾਲ

ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿਚੋਂ ਸਭ ਤੋਂ ਵੱਧ ਉੱਚੇ ਸੁੱਚੇ ਇਖਲਾਕ ਵਾਲਾ ਤੇ ਵੱਧ ਸਤਿਕਾਰਯੋਗ , ਦਲੇਰੀ ਤੇ ਬਹਾਦਰੀ ਦਾ ਪੁੰਜ ਸੀ। ਉਹਦਾ ਦਰਬਾਰ ਵਿੱਚ ਉੱਚ ਥਾਂ ਸੀ ਅਤੇ ਸਿੱਖਾਂ ਲਈ ਇੱਕ ਮਿਸਾਲ ਦਾ ਰੂਪ ਸੀ-ਪਾਨੀਕਰ

ਹਰੀ ਸਿੰਘ ਦੇ ਪਿਉ ਦੇ  ਵਕਤ ਵੇਲੇ ਲੋਕ ਅਫ਼ਗਾਨਾਂ ਕੋਲੋਂ ਡਰਦੇ ਸਨ ਤੇ ਹਰੀ ਸਿੰਘ ਦੇ ਬਾਅਦ ਅਫ਼ਗਾਨ ਡਰਦੇ ਹਨ ਤੇ ਡਰਦੇ ਰਹਿਣਗੇ- ਨੰਦ ਗੋਪਾਲ

ਜੇਕਰ ਹਰੀ ਸਿੰਘ ਨਲਵਾ ਕੁੱਝ ਹੋਰ ਚਿਰ ਜਿਉਂਦਾ ਰਹਿੰਦਾ ਅਤੇ ਉਸ ਕੋਲ ਅੰਗਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਉਹ ਕਝ ਮਹੀਨਿਆਂ ਵਿਚ ਹੀ ਖਾਲਸਾ ਰਾਜ ਦੀਆਂ ਹੱਦਾਂ ਵਿਚ ਏਸ਼ੀਆ ਤੇ ਯੂਰਪ ਵੀ ਸ਼ਾਮਲ  ਕਰ ਲੈਂਦਾ-ਲੰਡਨ ਦਾ ਇਕ ਅਖਬਾਰ

ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ  ਦੀ ਸ਼੍ਰੇਣੀ ਵਿਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।

ਉਪਰੋਕਤ ਤੱਥਾਂ ਨੂੰ ਵਾਚਦਿਆਂ ਜੇ ਅਸੀਂ ਅੱਜ ਇੰਨ੍ਹੀ ਕੁ ਵੀ ਆਪਣੇ  ਇਤਿਹਾਸ ਨਾਲ਼ ਸਾਂਝ ਬਣਾ ਲਈ ਹੈ ਤੇ ਇਸ ਨੂੰ ਆਪਣੇ ਚੇਤਿਆਂ ਵਿੱਚ ਵਸਾਉਦਿਆਂ,ਹੋਰ ਜਾਣਨ ਦੀ ਤਾਂਘ ਦੇ ਨਾਲ਼-ਨਾਲ਼, ਆਉਣ ਵਾਲੀਆਂ ਨਸਲਾਂ ਨੂੰ ਸਮੇਂ-ਸਮੇਂ ਅਜਿਹੇ ਮਹਾਨ ਯੋਧਿਆਂ,ਸੂਰਮਿਆਂ, ਜਰਨੈਲਾਂ ਬਾਰੇ ਜਾਣੂ ਕਰਵਾਉਂਦੇ ਰਹਿਣ ਦਾ ਮਾਣ ਕਾਇਮ ਰੱਖਣ ਦਾ ਵਾਅਦਾ ਕਰੀਏ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਭਗਵਾਨ ਕ੍ਰਿਸ਼ਨ, ਵਿਸ਼ਨੂੰ ਦਾ 8ਵਾਂ ਅਵਤਾਰ ✍️ ਪੂਜਾ 

 ਹਿੰਦੂ ਧਰਮ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਸੰਪੂਰਨ ਅਵਤਾਰ ਹਨ।ਉਨ੍ਹਾਂ ਨੂੰ  ਵਿਸ਼ਨੂੰ ਦਾ 8ਵਾਂ ਅਵਤਾਰ ਮੰਨਿਆ ਜਾਂਦਾ ਹੈ। "ਕ੍ਰਿਸ਼ਨ" ਸੰਸਕ੍ਰਿਤ ਦਾ ਸ਼ਬਦ ਹੈ, ਜੋ "ਕਾਲਾ", "ਗੂੜਾ" ਜਾਂ "ਗੂੜਾ ਨੀਲਾ" ਦਾ ਸਮਾਨਾਰਥੀ ਹੈ।ਉਸਨੂੰ ਕਨ੍ਹਈਆ, ਸ਼ਿਆਮ, ਗੋਪਾਲ, ਕੇਸ਼ਵ, ਦਵਾਰਕੇਸ਼ ਜਾਂ ਦਵਾਰਕਾਧੀਸ਼, ਵਾਸੂਦੇਵ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦਾ ਜਨਮ ਦੁਆਪਾਰਯੁਗ ਵਿੱਚ ਮਥੁਰਾ ਦੀ ਜੇਲ੍ਹ ਵਿੱਚ ਭਾਦੋ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਹੋਇਆ ਸੀ।ਕਥਾਵਾਂ ਦੇ ਅਨੁਸਾਰ, ਕ੍ਰਿਸ਼ਨ ਦੇ ਵੀ ਦੋ ਭੈਣ-ਭਰਾ ਹਨ, ਬਲਰਾਮ ਅਤੇ ਸੁਭਦਰਾ। ਕ੍ਰਿਸ਼ਨ ਦੇ ਜਨਮ ਦਿਨ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਵਜੋਂ ਮਨਾਇਆ ਜਾਂਦਾ ਹੈ।ਕ੍ਰਿਸ਼ਨ ਵਾਸੁਦੇਵ ਅਤੇ ਦੇਵਕੀ ਦਾ 8ਵਾਂ ਬੱਚਾ ਸੀ।ਦੇਵਕੀ ਕੰਸ ਦੀ ਭੈਣ ਸੀ। ਕੰਸ ਇੱਕ ਜ਼ਾਲਮ ਰਾਜਾ ਸੀ। ਉਸ ਨੇ ਆਕਾਸ਼ਵਾਣੀ ਤੋਂ ਸੁਣਿਆ ਸੀ ਕਿ ਉਸ ਨੂੰ ਦੇਵਕੀ ਦੇ ਅੱਠਵੇਂ ਪੁੱਤਰ ਦੁਆਰਾ ਮਾਰਿਆ ਜਾਵੇਗਾ। ਇਸ ਤੋਂ ਬਚਣ ਲਈ ਕੰਸ ਨੇ ਦੇਵਕੀ ਅਤੇ ਵਾਸੂਦੇਵ ਨੂੰ ਮਥੁਰਾ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਕੰਸ ਤੋਂ ਡਰ ਕੇ, ਵਾਸੁਦੇਵ ਰਾਤ ਨੂੰ ਨਵਜੰਮੇ ਬੱਚੇ ਨੂੰ ਯਮੁਨਾ ਪਾਰ ਕਰਕੇ ਗੋਕੁਲ ਵਿੱਚ ਯਸ਼ੋਦਾ ਦੇ ਸਥਾਨ 'ਤੇ ਲੈ ਗਏ। ਉਸਦਾ ਪਾਲਣ ਪੋਸ਼ਣ ਗੋਕੁਲ ਵਿੱਚ ਹੋਇਆ ਸੀ। ਯਸ਼ੋਦਾ ਅਤੇ ਨੰਦ ਉਸ ਦੇ ਪਾਲਕ ਮਾਤਾ-ਪਿਤਾ ਸਨ।
ਜਦੋਂ ਕ੍ਰਿਸ਼ਨ ਬਚਪਨ ਵਿੱਚ ਸਨ ਤਾਂ ਨੰਦਬਾਬਾ ਦੇ ਘਰ ਆਚਾਰੀਆ ਗਰਗਾਚਾਰੀਆ ਦੁਆਰਾ ਉਨ੍ਹਾਂ ਦਾ ਨਾਮਕਰਨ ਦੀ ਰਸਮ ਅਦਾ ਕੀਤੀ ਗਈ ਸੀ।ਬਚਪਨ ਵਿੱਚ ਹੀ ਉਨ੍ਹਾਂ ਨੇ ਮਹਾਨ ਕੰਮ ਕੀਤੇ ਜੋ ਕਿਸੇ ਆਮ ਆਦਮੀ ਲਈ ਸੰਭਵ ਨਹੀਂ ਸਨ।ਬਾਅਦ ਵਿੱਚ ਉਹ ਗੋਕੁਲ ਛੱਡ ਕੇ ਨੰਦ ਪਿੰਡ ਆ ਗਏ, ਉੱਥੇ ਵੀ ਉਨ੍ਹਾਂ ਬਹੁਤ ਸਾਰੀਆਂ ਲੀਲਾਵਾਂ ਕੀਤੀਆਂ ਜਿਨ੍ਹਾਂ ਵਿੱਚ ਗੋਚਰਨ ਲੀਲਾ, ਗੋਵਰਧਨ ਲੀਲਾ, ਰਾਸ ਲੀਲਾ ਆਦਿ ਮੁੱਖ ਹਨ। ਉਹ ਪ੍ਰੇਮ ਦੀ ਮੂਰਤੀ ਹੈ।ਇਸ ਤੋਂ ਬਾਅਦ ਮਥੁਰਾ ਵਿੱਚ ਮਾਮਾ ਕੰਸ ਦਾ ਕਤਲ ਹੋਇਆ ਸੀ। ਸੌਰਾਸ਼ਟਰ ਵਿਚ ਦਵਾਰਕਾ ਸ਼ਹਿਰ ਵਸਾਇਆ ਅਤੇ ਉਥੇ ਆਪਣਾ ਰਾਜ ਸਥਾਪਿਤ ਕੀਤਾ।
ਮੋਰ ਸਾਰੀ ਉਮਰ ਇੱਕ ਮੋਰ ਨਾਲ ਰਹਿੰਦਾ ਹੈ। ਮੋਰ ਦੇ ਹੰਝੂ ਪੀਣ ਨਾਲ ਮੋਰ ਦਾ ਜਨਮ ਹੁੰਦਾ ਹੈ। ਇਸ ਲਈ ਭਗਵਾਨ ਕ੍ਰਿਸ਼ਨ ਨੇ ਖੁਦ ਅਜਿਹੇ ਪਵਿੱਤਰ ਪੰਛੀ ਦਾ ਖੰਭ ਆਪਣੇ ਸਿਰ 'ਤੇ ਪਹਿਨਿਆ ਸੀ।ਉਨ੍ਹਾਂ ਦਾ ਹਥਿਆਰ ਸੁਦਰਸ਼ਨ ਚੱਕਰ ਸੀ।
ਕ੍ਰਿਸ਼ਨ ਦਾ ਇੱਕ ਸ਼ਖਸੀਅਤ ਦੇ ਰੂਪ ਵਿੱਚ ਵਿਸਤ੍ਰਿਤ ਵਰਣਨ ਸਭ ਤੋਂ ਪਹਿਲਾਂ ਮਹਾਂਕਾਵਿ ਮਹਾਂਭਾਰਤ ਵਿੱਚ ਲਿਖਿਆ ਗਿਆ ਹੈ।ਕ੍ਰਿਸ਼ਨ ਦੇ ਚਰਿੱਤਰ ਨੂੰ ਸਮਕਾਲੀ ਮਹਾਰਿਸ਼ੀ ਵੇਦਵਿਆਸ ਦੁਆਰਾ ਸ਼੍ਰੀਮਦ ਭਾਗਵਤਮ ਅਤੇ ਮਹਾਭਾਰਤ ਵਿੱਚ ਵਿਸਤਾਰ ਵਿੱਚ ਲਿਖਿਆ ਗਿਆ ਹੈ।
  ਸ਼੍ਰੀ ਕ੍ਰਿਸ਼ਨ 14 ਵਿਦਿਆ, 16 ਅਧਿਆਤਮਿਕ ਅਤੇ 64 ਦੁਨਿਆਵੀ ਕਲਾਵਾਂ ਵਿੱਚ ਨਿਪੁੰਨ ਸਨ। ਇਸੇ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਜਗਨਨਾਥ, ਸੰਸਾਰ ਦਾ ਨਾਥ ਅਤੇ ਜਗਦਗੁਰੂ, ਸੰਸਾਰ ਦਾ ਗੁਰੂ ਕਿਹਾ ਜਾਂਦਾ ਹੈ।ਉਨ੍ਹਾਂ ਨੇ ਹਮੇਸ਼ਾ ਦੋਸਤੀ ਨੂੰ ਮਹੱਤਵ ਦਿੱਤਾ। ਭਾਵੇਂ ਸੁਦਾਮਾ ਸੀ ਜਾਂ ਅਰਜੁਨ, ਫਿਰ ਕਾਲੀਕਾਲ ਵਿੱਚ ਮਾਧਵਦਾਸ ਅਤੇ ਮੀਰਾ ਦੇ ਭਗਤ ਸਨ। ਸ਼੍ਰੀ ਕ੍ਰਿਸ਼ਨ ਆਪਣੇ ਭਗਤਾਂ ਦੇ ਮਿੱਤਰ ਅਤੇ ਗੁਰੂ ਵੀ ਹਨ। ਉਹ ਪ੍ਰੇਮੀ ਅਤੇ ਮਿੱਤਰ ਬਣ ਕੇ ਗਿਆਨ ਦਿੰਦੇ ਹਨ। ਉਨ੍ਹਾਂ ਨੇ ਬਚਪਨ ਵਿੱਚ ਚਮਤਕਾਰ ਵਿਖਾਏ।ਹਜ਼ਾਰਾਂ ਔਰਤਾਂ, ਦ੍ਰੋਪਦੀ, ਰਾਧਾ, ਰੁਕਮਣੀ, ਸਤਿਆਭਾਮਾ ਅਤੇ ਗੋਪੀਆਂ ਨੇ ਮੁਕਤੀ ਪ੍ਰਾਪਤ ਕੀਤੀ ਜਾਂ ਇਹ ਕਹਿ ਲਓ ਕਿ ਉਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਦੁਆਰਾ ਗਿਆਨ ਪ੍ਰਾਪਤ ਕੀਤਾ ਸੀ।ਗਿਆ ਅਤੇ ਉਹ ਵੀ ਉਹ ਗਿਆਨ ਜਿਸ ਉੱਤੇ ਹਰ ਪਾਸੇ ਹਜ਼ਾਰਾਂ ਟਿੱਪਣੀਆਂ ਲਿਖੀਆਂ ਗਈਆਂ ਹਨ। ਸੰਸਾਰ ਅਤੇ ਜੋ ਅੱਜ ਵੀ ਪ੍ਰਸੰਗਿਕ ਹੈ। ਅਸਲ ਵਿੱਚ ਗੀਤਾ ਨੂੰ ਹੀ ਧਰਮ ਗ੍ਰੰਥ ਮੰਨਿਆ ਗਿਆ ਹੈ।ਗੀਤਾ ਵਿੱਚ ਧਰਮ, ਪਰਮਾਤਮਾ ਅਤੇ ਮੁਕਤੀ ਦਾ ਸੱਚਾ ਮਾਰਗ ਦੱਸਿਆ ਹੈ।
ਸ਼੍ਰੀ ਕ੍ਰਿਸ਼ਨ ਦੇ ਕਰੋੜਾਂ ਭਗਤ ਹਨ। ਇਸਕੋਨ ਵਰਗੀਆਂ ਕਈ ਸੰਸਥਾਵਾਂ ਹਨ ਜੋ ਸ਼੍ਰੀ ਕ੍ਰਿਸ਼ਨ ਭਗਤੀ ਦਾ ਪ੍ਰਚਾਰ ਕਰਦੀਆਂ ਹਨ।
ਪੂਜਾ 9815591967

ਆਓ ਪੰਜਾਬੀ ਸਾਹਿਤ ਦੀ ਗੁਰਮਤਿ ਕਾਵਿ-ਧਾਰਾ ਬਾਰੇ ਜਾਣੀਏ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

(ਲੜੀ ਨੰਬਰ 5)

1.ਸਿੱਖ ਗੁਰੂਆਂ ਵਿੱਚੋਂ ਕਿੰਨੇ ਗੁਰੂ ਕਵੀ ਸਨ ?
ਉੱਤਰ-  ਸੱਤ ਗੁਰੂ (ਪਹਿਲੇ,ਦੂਜੇ,ਤੀਜੇ,ਚੌਥੇ,ਪੰਜਵੇਂ, ਨੌਵੇਂ ਤੇ ਦਸਵੇਂ)
2.ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ?
ਉੱਤਰ- ਛੇ ਗੁਰੂਆਂ ਦੀ
3.ਗੁਰੂ ਨਾਨਕ ਸਾਹਿਬ ਜੀ ਦਾ ਜੀਵਨ-ਕਾਲ ਕੀ ਸੀ ?
ਉੱਤਰ- ਜਨਮ 1469 ਈ. ਰਾਇ ਭੋਇੰ ਦੀ ਤਲਵੰਡੀ ਤੇ 1539ਈ. ਵਿੱਚ ਜੋਤੀ ਜੋਤ ਸਮਾਏ।
4.ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ।
ਉੱਤਰ- ਜਪੁਜੀ, ਸਿਧ ਗੋਸਟਿ, ਪੱਟੀ, ਵਾਰ ਰਾਗ,ਵਾਰ ਮਾਝ, ਵਾਰ ਮਲਾਰ, ਬਾਰਾਂਮਾਹ ਤੁਖਾਰੀ, ਸੋਹਿਲਾ, ਅਲਾਹੁਣੀਆਂ, ਬਾਬਰਵਾਣੀ, ਅਸ਼ਟਪਦੀਆਂ, ਦੱਖਣੀ ਓਅੰਕਾਰ, ਪਹਿਰੇ, ਕੁਝ ਸਲੋਕ ਆਦਿ।
5.ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਬਾਣੀ ਵਿੱਚ ਰਾਜਿਆਂ ਨੂੰ ਸ਼ੀਹ ਕਿਹਾ ?
ਉੱਤਰ- ਵਾਰ ਮਲਾਰ ਕੀ ਵਿੱਚ
6.ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਬਾਣੀ ਵਿੱਚ ਰਾਜਿਆਂ ਨੂੰ ਕਸਾਈ ਕਿਹਾ ?
ਉੱਤਰ- ਵਾਰ ਮਾਝ ਕੀ ਵਿੱਚ
7.ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਸ਼ਬਦ ਦਰਜ ਹਨ ?
ਉੱਤਰ- 974 ਸ਼ਬਦ
8.ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਕਿੰਨੇ ਰਾਗਾਂ ਵਿੱਚ ਰਚੀ ਹੈ ?
ਉੱਤਰ- 19 ਰਾਗਾਂ ਵਿੱਚ
9. ਗੁਰੂ ਅੰਗਦ ਸਾਹਿਬ ਜੀ ਦਾ ਜੀਵਨ-ਕਾਲ ਕੀ ਸੀ ?
ਉੱਤਰ- ਜਨਮ 1504 ਈ. ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫ਼ਿਰੋਜ਼ਪੁਰ ਤੇ 1552ਈ. ਵਿੱਚ ਜੋਤੀ ਜੋਤ ਸਮਾਏ।
10.ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਨਾਨਕ ਜੀ ਨਾਲ਼ ਮੇਲ਼ ਕਿਸ ਉਮਰ ਵਿੱਚ ਹੋਇਆ ?
ਉੱਤਰ- ਅਠਾਈ ਵਰ੍ਹੇ ਦੀ ਉਮਰ ਵਿੱਚ
11. ਗੁਰੂ ਨਾਨਕ  ਜੀ ਦੇ ਸਪੰਰਕ ਵਿੱਚ ਆਉਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਕਿਸ ਮੱਤ ਦੇ ਅਨੁਯਾਈ ਸਨ ?
ਉੱਤਰ- ਸਾ਼ਕਤ ਮੱਤ ਦੇ
12. ਗੁਰੂ ਅੰਗਦ ਸਾਹਿਬ ਜੀ ਨੇ ਕਿੰਨੀ ਰਚਨਾ ਲਿਖੀ ?
ਉੱਤਰ- 62 ਸਲੋਕ
13. ਗੁਰੂ ਅੰਗਦ ਸਾਹਿਬ ਜੀ ਨੇ 'ਗਿਆਨ ਦਾ ਸੂਰਜ' ਕਿਸ ਨੂੰ ਕਿਹਾ ?
ਉੱਤਰ- ਗੁਰੂ ਨੂੰ
14. ਗੁਰੂ ਅੰਗਦ ਸਾਹਿਬ ਜੀ ਨੇ ਕਿਸ ਕੋਲੋਂ ਗੁਰੂ ਨਾਨਕ ਜੀ ਦੀ ਜਨਮ ਸਾਖੀ ਲਿਖਵਾਈ ?
ਉੱਤਰ- ਭਾਈ ਪੈੜਾ ਮੋਖਾ ਕੋਲੋਂ
15. ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਗੁਰੂ ਅੰਗਦ ਸਾਹਿਬ ਦਾ ਵੱਡਾ ਯੋਗਦਾਨ ਕੀ ਰਿਹਾ ?
ਉੱਤਰ- ਗੁਰਮੁਖੀ ਲਿਪੀ ਨੂੰ ਅਜੋਕੀ ਤਰਤੀਬ ਦੇਣ ਦਾ ਯੋਗਦਾਨ
16. ਗੁਰੂ ਅਮਰਦਾਸ ਜੀ ਦਾ ਜੀਵਨ-ਕਾਲ ਕੀ ਸੀ ?
ਉੱਤਰ- ਜਨਮ 1479ਈ. ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਤੇ 1574ਈ. ਵਿੱਚ ਆਪ ਜੋਤੀ ਜੋਤ ਸਮਾਏ।
17. ਗੁਰੂ ਅੰਗਦ ਸਾਹਿਬ ਜੀ ਦੇ ਸਪੰਰਕ ਵਿੱਚ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਕਿਸ ਮੱਤ ਦੇ ਅਨੁਯਾਈ ਸਨ ?
ਉੱਤਰ- ਵੈਸ਼ਨੋ ਮੱਤ ਦੇ
18.ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਕਿੰਨੇ ਰਾਗਾਂ ਵਿੱਚ ਰਚੀ ਹੈ ?
ਉੱਤਰ- 17 ਰਾਗਾਂ ਵਿੱਚ  
19. ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੇ ਕਾਵਿ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ?
ਉੱਤਰ- ਚੌਪਦੇ, ਅਸ਼ਟਪਦੀਆਂ, ਸੋਹਿਲੇ, ਛੰਦ, ਅਲਾਹੁਣੀਆਂ, ਪੱਟੀ,ਤੇ ਵਾਰਾਂ ਦੇ ਰੂਪ ਵਿੱਚ
20.ਸਿੱਖ ਪਰਿਵਾਰਾਂ ਵਿੱਚ ਹਰ ਖ਼ੁਸ਼ੀ-ਗ਼ਮੀ ਮੌਕੇ ਪੜ੍ਹੀ ਜਾਣ ਵਾਲ਼ੀ ਬਾਣੀ ਅਨੰਦੁ ਸਾਹਿਬ ਕਿਸ ਰਾਗ ਵਿੱਚ ਲਿਖੀ ਹੋਈ ਹੈ ?
ਉੱਤਰ- ਰਾਗ ਰਾਮਕਲੀ ਵਿੱਚ

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਇਤਿਹਾਸ ਲੜੀ ਨੰਬਰ -11(ਵੈਦਿਕ ਸੱਭਿਅਤਾ) ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।

1. ਆਰੀਆ ਲੋਕ ਕਦੋਂ ਭਾਰਤ ਆਏ? -1500ਈ ਪੂ: ਤੋਂ 1000 ਈ ਪੂ:
2. ਆਰੀਆ ਲੋਕ ਕਿਹੜੇ ਰਸਤੇ ਭਾਰਤ ਆਏ? -ਅਫ਼ਗਾਨਿਸਤਾਨ ਦੇ ਰਸਤੇ
3. ਆਰੀਆ ਦਾ ਕੀ ਅਰਥ ਹੁੰਦਾ ਹੈ? -ਸ੍ਰੇਸ਼ਟ
4. ਸਵਾਮੀ ਦਯਾਨੰਦ ਨੇ ਆਪਣੀ ਕਿਹੜੀ ਪੁਸਤਕ ਵਿੱਚ ਤਿੱਬਤ ਦਾ ਸਿਧਾਂਤ ਦਿੱਤਾ? -ਸਤਿਆਰਥ ਪ੍ਰਕਾਸ਼
5. ਆਰਕਟਿਕ ਹੋਮ ਇਨ ਵੇਦਾਜ਼ ਦਾ ਲੇਖਕ ਕੌਣ ਹੈ? -ਬਾਲ ਗੰਗਾਧਰ ਤਿਲਕ
6. ਬਾਲ ਗੰਗਾਧਰ ਤਿਲਕ ਅਨੁਸਾਰ ਆਰੀਆ ਕਿੱਥੋਂ ਦੇ ਮੂਲ ਨਿਵਾਸੀ ਸਨ? -ਉੱਤਰੀ ਧਰੁਵ ਦੇ
7. ਆਰੀਆ ਦੇ ਮੂਲ ਨਿਵਾਸੀ ਸੰਬੰਧੀ ਕਿਹੜੇ ਸਿਧਾਂਤ ਨੂੰ ਸਭ ਤੋਂ ਜਿਆਦਾ ਵਿਦਵਾਨ ਸਹੀ ਮੰਨਦੇ ਹਨ? -ਮੱਧ ਏਸ਼ੀਆ ਸਿਧਾਂਤ
8. ਸਭ ਤੋਂ ਪਹਿਲਾਂ ਕਿਹੜੇ ਵੇਦ ਦੀ ਰਚਨਾ ਕੀਤੀ ਗਈ? -ਰਿਗਵੇਦ
9. ਰਿਗਵੇਦ ਤੋਂ ਬਾਅਦ ਕਿਹੜੇ ਤਿੰਨ ਵੇਦ ਰਚੇ ਗਏ? -ਸਾਮਵੇਦ, ਯਜੁਰਵੇਦ, ਅਥਰਵਵੇਦ
10. ਰਿਗਵੇਦ ਵਿੱਚ ਕਿੰਨੇ ਮੰਤਰ ਅਤੇ ਸੂਕਤ ਹਨ? -10552 ਮੰਤਰ ਅਤੇ 1028 ਸੂਕਤ
11. ਰਿਗਵੇਦ ਨੂੰ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਹੈ? -10
12. ਉਪਨਿਸ਼ਦਾਂ ਦੀ ਗਿਣਤੀ ਕਿੰਨੀ ਹੈ? -108
13. ਆਰੀਆ ਦੇ ਮੂਲ ਨਿਵਾਸ ਸੰਬੰਧੀ ਸਪਤ ਸਿੰਧੂ ਸਿਧਾਂਤ ਕਿਸਨੇ ਦਿੱਤਾ ਸੀ? -ਏ ਸੀ ਦਾਸ, ਕੇ ਐਮ ਮੁਨਸ਼ੀ ਅਤੇ ਡਾਕਟਰ ਸੰਪੂਰਨਾਨੰਦ
14. ਆਰੀਆ ਦੇ ਮੂਲ ਨਿਵਾਸ ਸੰਬੰਧੀ ਤਿੱਬਤ ਦਾ ਸਿਧਾਂਤ ਕਿਸਦੀ ਦੇਣ ਹੈ? -ਸਵਾਮੀ ਦਯਾਨੰਦ
15. ਆਰੀਆ ਦੇ ਮੂਲ ਨਿਵਾਸੀ ਸੰਬੰਧੀ ਕਿਹੜੇ ਸਿਧਾਂਤ ਨੂੰ ਸਭ ਤੋਂ ਜਿਆਦਾ ਵਿਦਵਾਨ ਸਹੀ ਮੰਨਦੇ ਹਨ? -ਮੱਧ ਏਸ਼ੀਆ ਸਿਧਾਂਤ
16. ਆਰੀਆ ਨੂੰ ਭਾਰਤ ਵਿੱਚ ਕਿਹੜੇ ਕਬੀਲਿਆਂ ਨਾਲ ਲੜਣਾ ਪਿਆ? -ਦਰਾਵਿੜ ਜਾਂ ਦੱਸਯੂ ਅਤੇ ਪਣੀ
17. ਆਰੀਆ ਦੀ ਭਾਰਤ ਵਿੱਚ ਜਿੱਤ ਦਾ ਵੱਡਾ ਕਾਰਨ ਕੀ ਸੀ? -ਚੰਗੇ ਹਥਿਆਰ ਅਤੇ ਤੇਜ਼ ਰਫਤਾਰ ਰਥ
18. ਸ਼ੁਰੂ ਵਿਚ ਆਰੀਆ ਕਿਸ ਪ੍ਰਦੇਸ ਵਿੱਚ ਵਸੇ? -ਸਪਤ ਸਿੰਧੂ ਪ੍ਰਦੇਸ਼ ਵਿੱਚ
19. ਸਪਤ ਸਿੰਧੂ ਪ੍ਰਦੇਸ ਵਿੱਚ ਕਿਹੜੀਆਂ ਸੱਤ ਨਦੀਆਂ ਵਹਿੰਦੀਆਂ ਸਨ? -ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ
20. ਸਪਤ ਸਿੰਧੂ ਨੂੰ ਬ੍ਰਹਮਵਰਤ ਦਾ ਨਾਂ ਕਿਉਂ ਦਿੱਤਾ ਗਿਆ?-ਕਿਉਂਕਿ ਇੱਥੇ ਰਿਗਵੇਦ ਦੀ ਰਚਨਾ ਹੋਈ
21. ਸਪਤ ਸਿੰਧੂ ਤੋਂ ਬਾਅਦ ਆਰੀਆ ਕਿਹੜੇ ਮੈਦਾਨਾਂ ਵੱਲ ਵਧੇ? -ਗੰਗਾ ਦੇ ਮੈਦਾਨਾਂ ਵੱਲ 
22. ਆਰੀਆ ਨੇ ਗੰਗਾ ਦੇ ਮੈਦਾਨੀ ਇਲਾਕੇ ਨੂੰ ਕੀ ਨਾ ਦਿੱਤਾ? -ਆਰੀਆਵਰਤ
23. ਯੂਰਾਲ ਪਰਬਤ ਦਾ ਸਿਧਾਂਤ ਕਿਹੜੇ ਵਿਦਵਾਨ ਨੇ ਦਿੱਤਾ? -ਕੋਇਨੋ
24. ਮਹਾਂਭਾਰਤ ਵਿੱਚ ਕਿੰਨੇ ਸਲੋਕ ਦਿੱਤੇ ਗਏ ਹਨ? -1 ਲੱਖ ਤੋੰ ਵੱਧ
25. ਭਗਵੰਤ ਗੀਤਾ ਕਿਸਦਾ ਹਿੱਸਾ ਹੈ? -ਮਹਾਂਭਾਰਤ ਦਾ

ਜਿੱਦੀ ਮੁੰਡਾ ✍️ ਸੰਦੀਪ ਦਿਉੜਾ

ਗੱਲ 1995-96 ਦੀ ਹੈ। ਮੈਂ ਤੇ ਮੇਰੇ ਕੁਝ ਦੋਸਤਾਂ ਨੇ ਜੰਮੂ ਕਸ਼ਮੀਰ ਵਾਦੀ ਵਿੱਚ ਘੁੰਮਣ ਦਾ  ਪ੍ਰੋਗਰਾਮ ਬਣਾਇਆ। ਅਸੀਂ ਪੰਜ ਦੋਸਤ ਮੈਂ, ਗਾਲੂ, ਰਾਜੂ, ਬਿੱਟੂ ਤੇ ਮਨਜੀਤ ਨੇ ਇਕੱਠੇ ਜਾਣ ਦਾ ਫ਼ੈਸਲਾ ਕੀਤਾ। ਅਸੀਂ ਇੱਕ ਮਾਰੂਤੀ ਵੈਨ ਕਿਰਾਏ ਉੱਤੇ ਲੈ ਲਈ। ਉਸਦੀਆਂ ਸੀਟਾਂ ਬਾਹਰ ਕੱਢ ਲਈਆਂ ਤੇ ਉਹਨਾਂ ਦੀ ਥਾਂ ਉੱਤੇ ਗੱਦੇ ਸੁੱਟ ਲਏ ਤਾਂ ਜੋ ਆਰਾਮ ਨਾਲ ਸਫ਼ਰ ਕੀਤਾ ਜਾ ਸਕੇ। ਰਸਤੇ ਵਿੱਚ ਬਹੁਤ ਭਾਰੀ ਚੈਕਿੰਗ ਹੋਣ ਕਰਕੇ ਸਾਨੂੰ ਵੀ ਕਈ ਜਗ਼੍ਹਾ ਉੱਤੇ ਰੁਕਣਾ ਵੀ ਪਿਆ।
                ਸਾਡਾ ਪੁਰਾਣਾ ਟਰੱਕਾਂ ਦਾ ਕੰਮ ਹੋਣ ਕਰਕੇ ਲਗਭਗ ਹਰ ਜਗ਼੍ਹਾ ਹੀ ਜਾਣ ਪਹਿਚਾਣ ਨਿਕਲ ਹੀ ਆਉਂਦੀ ਸੀ।ਜੰਮੂ ਵੜ੍ਦੇ ਹੀ ਕਸ਼ਮੀਰ ਪੁਲਿਸ  ਦਾ ਇੱਕ ਬਹੁਤ ਵੱਡਾ ਨਾਕਾ ਸੀ।ਚੈਕਿੰਗ ਚੱਲ ਰਹੀ ਸੀ ।ਅਸੀਂ ਵੀ ਆਪਣੀ ਗੱਡੀ ਵਿੱਚੋਂ ਬਾਹਰ ਆ ਗਏ। ਬਹੁਤ ਵੱਡੀ ਲਾਇਨ ਲੱਗੀ ਹੋਈ ਸੀ।ਮੈਨੂੰ ਰਾਜੂ ਨੇ ਮਜ਼ਾਕ ਵਿੱਚ ਆਖਿਆ, "ਯਾਰ ਉਝ ਤਾਂ ਤੂੰ ਹਰ ਜਗ਼੍ਹਾ ਤੇ ਕੋਈ ਨਾ ਕੋਈ ਪਹਿਚਾਣ ਦਾ ਬੰਦਾ ਲੱਭ ਹੀ ਲੈਂਦਾ ਹੈ। ਇੱਥੇ ਲੱਭੇ ਤਾਂ ਮੰਨੀਏ। "
              "ਯਾਰ ਤੂੰ ਵੀ ਕਮਾਲ ਕਰੀਂ ਜਾਂਦਾ ਹੈ। ਜਿੰਦਗੀ ਵਿੱਚ ਪਹਿਲੀ ਵਾਰ ਕਸ਼ਮੀਰ ਘੁੰਮਣ  ਆਇਆਂ ਹਾਂ, ਇੱਥੇ ਕਿਹੜੀ ਜਾਣ ਪਹਿਚਾਣ ਕੱਢਾਂ। "ਮੈਂ ਉਸਨੂੰ ਜਵਾਬ ਦਿੱਤਾ।
       ਅਸੀਂ ਗੱਲਾਂ ਕਰ ਹੀ ਰਹੇ ਸੀ ਕਿ ਇੱਕ ਉੱਚਾ ਲੰਮਾ, ਗੋਰਾ ਕਸ਼ਮੀਰੀ ਪੁਲਿਸ ਅਫ਼ਸਰ ਸਾਡੇ ਕੋਲ ਆ ਕੇ ਖੜ੍ਹ ਗਿਆ।
               "ਸਰ ਕਿੰਨੀ ਦੇਰ ਲੱਗ ਜਾਵੇਗੀ ਇਸ ਚੈਕਿੰਗ ਲਈ। "ਮੈਂ ਉਸਨੂੰ ਪੁੱਛ ਲਿਆ।
             " ਘੱਟੋ ਘੱਟ ਇੱਕ ਘੰਟਾ ਲੱਗ ਜਾਵੇਗਾ। ਤੁਸੀਂ......ਤੁਸੀਂ ਪੰਜਾਬ ਤੋਂ ਆਏ ਹੋ ਨਾ। "
        "ਹਾਂ ਜੀ ਸਰ ਪੰਜਾਬ ਤੋਂ ਹੀ ਆਏ ਹਾਂ। " ਮੈਂ ਸੋਚਿਆ ਗੱਡੀ ਦਾ ਨੰਬਰ ਪੰਜਾਬ ਦਾ ਹੋਣ ਕਰਕੇ ਉਸਨੇ ਅੰਦਾਜ਼ਾ ਲਗਾਇਆ ਹੋਣਾ ਹੈ।
  "ਨਮਸਤੇ ਮਾਮਾ ਜੀ ਮੈਨੂੰ ਪਹਿਚਾਣਿਆ ਨਹੀਂ। "  ਉਹ ਅੱਗੇ ਬੋਲਿਆਂ।
         ਮੈਂ ਆਸੇ-ਪਾਸੇ ਹੈਰਾਨੀ ਨਾਲ ਦੇਖਿਆ ਕਿ ਉਸਨੇ ਕਿਸਨੂੰ ਮਾਮਾ ਕਹਿ ਕਿ ਬੁਲਾਇਆ।
        "ਮੈਂ ਤੁਹਾਨੂੰ ਹੀ ਪੁੱਛ ਰਿਹਾ ਹਾਂ ਮਾਮਾ ਜੀ। "
    "ਮੈਨੂੰ ਪੁੱਛ ਰਹੇ ਹੋ ਸਰ...........! "ਮੈਂ ਹੈਰਾਨੀ ਵਿੱਚ ਬੋਲਿਆਂ।
     " ਹਾਂ ਜੀ ਬਿਲਕੁਲ ਤੁਹਾਨੂੰ ਹੀ ਪੁੱਛ ਰਿਹਾ ਹਾਂ ਮਾਮਾ ਜੀ ਤੁਸੀਂ ਮੈਨੂੰ ਸੱਚਮੁੱਚ ਹੀ ਪਹਿਚਾਣਿਆ ਨਹੀਂ ਲੱਗਦਾ। "ਉਸਨੇ ਆਪਣੀ ਗੱਲ ਦੁਹਰਾਈ।
          " ਮੁਆਫ਼ ਕਰਨਾ ਜੀ ਮੈਂ ਤੁਹਾਨੂੰ ਸੱਚਮੁੱਚ ਹੀ ਨਹੀਂ ਪਹਿਚਾਣਿਆ। "
          "ਮੈਂ ਤੁਹਾਡਾ ਗੁਲੂ ਮਾਮਾ ਜੀ ਗੁਲੂ। "
                        "ਗੁਲੂ...........ਨਾਂ ਤਾਂ ਕੁਝ ਜਾਣਿਆ ਪਹਿਚਾਣਿਆ ਲੱਗ ਰਿਹਾ ਹੈ। " ਮੈਂ ਮਨ ਵਿੱਚ ਸੋਚਿਆ ਪਰ ਮੈਂ ਅਜੇ ਵੀ ਉਸਨੂੰ ਬਿਲਕੁਲ ਵੀ ਨਹੀਂ ਪਹਿਚਾਣਿਆ ਸੀ। "
          "ਆਉ ਆਪਾਂ ਚਾਹ ਪੀਂਦੇ ਹਾਂ। ਉਦੋਂ ਤੱਕ ਭੀੜ ਵੀ ਥੋੜ੍ਹੀ ਘੱਟ ਜਾਵੇਗੀ। ਅੱਜ ਠੰਡ ਵੀ ਥੋੜ੍ਹੀ ਜਿਆਦਾ ਹੀ ਹੈ। ਨਾਲੇ ਬੈਠ ਕੇ ਤੁਹਾਨੂੰ ਸਭ ਕੁਝ ਯਾਦ ਕਰਵਾਉਂਦਾ  ਹਾਂ। "
         ਅਸੀਂ ਉਸ ਅਫ਼ਸਰ ਨਾਲ ਭੰਬਲਭੂਸੇ ਵਿੱਚ ਹੀ ਚਾਹ ਪੀਣ ਲਈ ਸਾਹਮਣੇ ਛੋਟੀ ਜੇਹੀ ਦੁਕਾਨ ਵੱਲ ਚੱਲ ਪਏ।
         "ਹੋਰ ਸੁਣਾਉ ਮਾਮਾ ਜੀ ਘਰੇ ਸਾਰੇ ਠੀਕ ਠਾਕ ਹਨ।"
             "ਹਾਂ ਸਾਰੇ ਬਹੁਤ ਵਧੀਆ ਹਨ ਪਰ ਮੈਂ ਤੁਹਾਨੂੰ  ਅਜੇ ਵੀ ਪਹਿਚਾਣਿਆ ਨਹੀਂ ਹੈ। "
      " ਪਹਿਚਾਣੋਗੇ ਵੀ ਕਿਵੇਂ ਮਾਮਾ ਜੀ? ਮੈਂ ਉਦੋਂ ਮਸਾਂ ਦਸ ਕੁ ਸਾਲ ਦਾ ਸੀ ਜਦੋਂ ਤੁਹਾਡੇ ਕੋਲ ਸੀ।"
         ਉਸ ਦੀਆਂ ਪਾਈਆਂ ਬੁਝਾਰਤਾਂ ਮੈਨੂੰ ਅਜੇ ਵੀ ਸਮਝ ਨਹੀਂ ਆ ਰਹੀਆਂ ਸਨ।ਮੇਰੀ ਹੈਰਾਨੀ ਮੇਰੇ ਚਿਹਰੇ ਤੋ ਸਾਫ਼ ਹੀ ਨਜ਼ਰ ਆ ਰਹੀ ਸੀ।
      " ਮਾਮਾ ਜੀ ਤੁਹਾਡੀ ਗਲੀ ਵਿੱਚ ਰਾਮ ਪ੍ਕਾਸ਼ ਰਿਕਸ਼ਾ ਵਾਲੇ ਦਾ ਪਰਿਵਾਰ ਹੁਣ ਵੀ ਰਹਿੰਦਾ ਹੈ ਨਾ। "
      "ਹਾਂ ਬਿਲਕੁਲ ਰਹਿੰਦਾ ਹੈ ਪਰ ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? "
          "ਰਾਮ ਪ੍ਕਾਸ਼ ਦੀ ਇੱਕ ਕੁੜੀ ਜਿਸਦਾ ਨਾਂ ਬੇਬੀ ਹੈ । ਉਹ ਕਸ਼ਮੀਰ ਵਿਆਹੀ ਹੋਈ ਹੈ।"
        "ਹਾਂ ਬਿਲਕੁਲ ਹੈ ਉਹ ਮੇਰੇ ਤੋਂ ਦਸ ਕੁ ਸਾਲ ਵੱਡੀ ਸੀ। "
   "ਜੇ ਤੁਹਾਨੂੰ ਬੇਬੀ ਯਾਦ ਆ ਗਈ ਹੈ ਤਾਂ ਉਸਦਾ ਵੱਡਾ ਮੁੰਡਾ ਗੁਲੂ ਵੀ ਯਾਦ ਆ ਗਿਆ ਹੋਣਾ ਹੈ। "
    "ਹਾਂ..... ਹਾਂ ਬਿਲਕੁਲ ਯਾਦ ਆ ਗਿਆ। "
                      ਮੈਂ ਲੱਗਭਗ ਵੀਹ ਸਾਲ ਪਿੱਛੇ ਚਲਾ ਗਿਆ ਸੀ। ਰਾਮ ਪ੍ਕਾਸ਼ ਰਿਕਸ਼ੇ ਵਾਲੇ ਨੇ ਆਪਣੀ ਬੇਬੀ ਦਾ ਵਿਆਹ ਜੰਮੂ ਵਿੱਚ ਪ੍ਰੇਮ ਨਾਂ ਦੇ ਇੱਕ ਮੁੰਡੇ ਨਾਲ ਕਰ ਦਿੱਤਾ ਸੀ। ਬਹੁਤ ਵੀ ਚੰਗਾ ਸੀ ਬੇਬੀ ਦਾ ਘਰਵਾਲਾ ਪੇ੍ਮ। ਬਹੁਤ ਪਿਆਰ ਕਰਦਾ ਸੀ ਬੇਬੀ ਨੂੰ।ਵਿਆਹ ਦੇ ਅਗਲੇ ਸਾਲ ਹੀ ਉਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ। ਦੋਵੇਂ ਪਤੀ-ਪਤਨੀ ਬਹੁਤ ਖੁਸ਼ ਸਨ। ਉਹ ਜਦੋਂ ਵੀ ਕਦੇ ਪੰਜਾਬ ਆਉਂਦੇ ਸਾਰੀ ਗਲੀ ਦੇ ਹਰ ਇੱਕ ਘਰ ਵਿੱਚ ਮਿਲਣ ਲਈ ਜਾਂਦਾ ਹੁੰਦਾ ਸੀ । ਸੁਭਾਅ ਹੀ ਬਹੁਤ ਮਿਲਾਪੜਾ ਸੀ ਪੇ੍ਮ ਦਾ। ਗਲੀ ਵਾਲੇ ਵੀ ਸਾਰੇ ਪੇ੍ਮ ਦੀ ਇੱਜ਼ਤ ਤੇ ਮਾਨ ਸਨਮਾਨ ਵਿੱਚ ਕੋਈ ਵੀ ਕਮੀ ਨਹੀਂ ਛੱਡਦੇ ਸਨ।
                              ਪਰ ਰੱਬ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਅੱਠ ਸਾਲ ਬਾਅਦ ਹੀ ਪੇ੍ਮ ਦੀ ਮੌਤ ਹੋ ਗਈ। ਪਹਾੜੀ ਰੀਤੀ ਰਿਵਾਜ਼ ਅਨੁਸਾਰ ਬੇਬੀ ਨੂੰ ਉਸਦੇ ਦਿਉਰ ਦੇ ਘਰੇ ਹੀ ਬਿਠਾ ਦਿੱਤਾ। ਚਲੋ ਘਰ ਦੀ ਇੱਜ਼ਤ ਘਰੇ ਹੀ ਰਹਿ ਗਈ। ਪਰ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਆਇਆਂ ਕਿ ਉਹ ਦੋ ਸਾਲ ਬਾਅਦ ਗੁਲੂ ਨੂੰ ਪੰਜਾਬ ਆਪਣੇ ਨਾਨਕੇ ਘਰ ਛੱਡ ਗਏ।ਰਾਮ ਪ੍ਕਾਸ਼ ਦਾ ਪਹਿਲਾਂ ਹੀ ਸੁੱਖ ਨਾਲ ਟੱਬਰ ਬਹੁਤ ਵੱਡਾ ਸੀ। ਰਾਮ ਪ੍ਕਾਸ਼ ਦੇ ਅੱਠ ਬੱਚੇ ਸਨ। ਪਰ ਸਨ ਸਾਰੇ ਹੀ ਨਿਕੰਮੇ। ਬਸ ਵੱਡਾ ਮੁੰਡਾ ਹੀ ਰਾਮ ਪ੍ਕਾਸ਼ ਦੇ ਨਾਲ ਰਿਕਸ਼ਾ ਚਲਾ ਕੇ ਥੋੜ੍ਹੀ ਕਮਾਈ ਕਰਦਾ ਸੀ।
ਗੁਲੂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਨ ਲਈ ਲਗਾ ਦਿੱਤਾ ਗਿਆ। ਗੁਲੂ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਪਰ ਉਸਨੂੰ ਪੜ੍ਹਨ ਦਾ ਮੌਕਾ ਘੱਟ ਹੀ ਮਿਲ ਪਾਉਂਦਾ ਸੀ। ਉਸਨੂੰ ਸਵੇਰੇ ਸਾਰਿਆਂ ਤੋਂ ਪਹਿਲਾਂ ਉੱਠਣਾ ਪੈਂਦਾ ਸੀ। ਉਹ ਆਪਣੇ ਨਾਨੇ ਨਾਲ ਮੱਝ ਨੂੰ ਪੱਠੇ ਪਾਉਂਦਾ ਤੇ ਫੇਰ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਪੱਠਿਆਂ ਉੱਤੇ ਆਟਾ ਧੂੜੀ ਜਾਂਦਾਂ ਜਦੋਂ ਤੱਕ ਉਸਦਾ ਨਾਨਾ ਦੁੱਧ  ਚੋਂ ਨਹੀਂ ਲੈਂਦੇ ਸਨ।
                ਗੁਲੂ ਮੈਨੂੰ ਹਰ ਰੋਜ਼ ਕਾਲਜ ਜਾਂਦੇ ਨੂੰ ਰਸਤੇ ਵਿੱਚ ਪੁਰਾਣੀ ਜੇਹੀ ਬਾਲਟੀ ਹੱਥ ਵਿੱਚ ਫੜੇ ਮਿਲਦਾ।
             "ਨਮਸਤੇ ਮਾਮਾ ਜੀ। "
         "ਨਮਸਤੇ....ਕਿਵੇਂ ਗੁਲੂ ਅੱਜ ਫ਼ੇਰ ਸਕੂਲੋਂ ਛੁੱਟੀ? ਪੁੱਤ ਜੇ ਇੰਝ ਹੀ ਛੁੱਟੀਆਂ ਮਾਰੀ ਗਿਆ ਨਾ ਫ਼ੇਰ ਤਾਂ ਤੂੰ ਬਣ ਗਿਆ ਫੌਜੀ।"
         "ਮਾਮਾ ਜੀ ਕੀ ਕਰਾਂ ਜੀ ਨਾਨਾ ਜੀ ਕਹਿੰਦੇ ਹਨ ਕਿ ਪਹਿਲਾਂ  ਸੜਕ ਤੋਂ ਗੋਹਾ ਇਕੱਠਾ ਕਰਕੇ ਲਿਆ ਤੇ ਪਾਥੀਆਂ ਵੀ ਪੱਥ।" ਇਹ ਗੱਲ ਕਰਦੇ ਕਰਦੇ ਅਕਸਰ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ।
        "ਚੱਲ ਕੋਈ ਨਾ ਇਸ ਵਾਰ ਆਉਣ ਦੇ ਤੇਰੀ ਮਾਂ ਨੂੰ। ਮੈਂ ਕਰਾਂਗਾ ਗੱਲ ਉਸ ਨਾਲ। "
                "ਪੱਕਾ ਮਾਮਾ ਜੀ। "
            "ਹਾਂ ...ਹਾਂ ਬਿਲਕੁਲ ਪੱਕਾ। "ਮੈਂ ਉਸਨੂੰ ਇਹ ਗੱਲ ਆਖ ਕੇ ਹੌਂਸਲਾ ਦੇ ਦਿੰਦਾ ਤੇ ਉਹ ਵੀ ਮੇਰੀ ਇਸ ਗੱਲ ਨਾਲ ਖੁਸ਼ ਹੋ ਜਾਂਦਾ।
                  ਬੇਬੀ ਨੂੰ ਪੰਜਾਬ ਆਏ ਹੋਏ ਪੂਰੇ ਦੋ ਸਾਲ ਹੋ ਗਏ ਸਨ। ਪਤਾ ਲੱਗਿਆ ਕਿ ਉਹ ਮਾਂ ਬਨਣ ਵਾਲੀ ਹੈ। ਮੈਨੂੰ ਗੁਲੂ ਅੱਜ ਫ਼ੇਰ ਸਵੇਰੇ ਕਾਲਜ ਜਾਂਦੇ ਨੂੰ ਮਿਲਿਆ।
     " ਮਾਮਾ ਜੀ ਨਮਸਤੇ। "ਉਸਦੇ ਹੱਥ ਵਿੱਚ ਉਹ ਹੀ ਗੋਹਾ ਇਕੱਠੀ ਕਰਨ ਵਾਲੀ ਬਾਲਟੀ ਸੀ।
       " ਨਮਸਤੇ ਹੋਰ ਗੁਲੂ ਕਿਵੇਂ ਹੈ? "
       " ਬਸ ਮਾਮਾ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਗੋਹਾ ਇਕੱਠਾ ਕਰ ਰਿਹਾ ਹਾਂ ਤੇ ਜਾਕੇ ਪੱਥਦਾ ਹਾਂ ਪਾਥੀਆਂ। "
         " ਗੁਲੂ ਤੈਨੂੰ ਪਤਾ ਹੈ ਉਏ? "
               "ਕੀ ਮਾਮਾ ਜੀ? "
             "ਤੇਰੀ ਮਾਂ ਨੇ ਤਾਂ ਹੁਣ ਇੱਕ ਸਾਲ ਤੱਕ ਪੰਜਾਬ ਨਹੀਂ ਆਉਣਾ। " ਮੈਂ ਉਸਨੂੰ ਦੱਸ ਦਿੱਤਾ।ਪਹਿਲਾਂ ਤਾਂ ਉਹ ਮੇਰੀ ਗੱਲ ਸੁਣ ਕੇ ਉਦਾਸ ਹੋ ਗਿਆ ਪਰ ਅਚਾਨਕ ਨੇ ਉਸਨੇ ਮੈਨੂੰ ਤੁਰੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਕੇ ਰੋਕਿਆ।
             "ਮਾਮਾ ਜੀ ਇੱਕ ਗੱਲ ਪੁੱਛਾਂ। "
                 "ਪੁੱਛ ਕੀ ਗੱਲ ਹੈ? "
    "ਮਾਮਾ ਜੀ ਜੇ ਜੰਮੂ ਜਾਣਾ ਹੋਵੇ ਤਾਂ ਕਿੰਨੇ ਕੁ ਪੈਸੇ ਕਿਰਾਇਆ ਲੱਗ ਜਾਂਦਾ ਹੈ। "
         " ਡੇਢ ਦੋ ਸੋਂ ਰੁਪਏ ਲੱਗ ਜਾਂਦੇ ਹਨ। "
      "ਮਾਮਾ ਜੀ ਕਿੱਥੋ ਬੱਸ ਜਾਂਦੀ ਹੈ ਜੰਮੂ ਨੂੰ? "
      "ਗੁਲੂ ਪਹਿਲਾਂ ਇੱਥੋ ਫਿਰੋਜ਼ਪੁਰ ਜਾਂਦੇ ਹਨ ਤੇ ਉੱਥੋ ਸਿੱਧੀ ਰੇਲ ਗੱਡੀ ਜੰਮੂ ਨੂੰ ਜਾਂਦੀ ਹੈ। "
            "ਇਸਦਾ ਮਤਲਬ ਪਹਿਲਾਂ ਫਿਰੋਜ਼ਪੁਰ ਜਾਣਾ ਪੈਣਾ ਹੈ। "ਉਹ ਹੋਲੀ ਜਿਹੇ ਬੋਲਿਆ।
             "ਕੀ ਕਿਹਾ......? "
                 "ਕੁਝ ਨਹੀਂ ਜੀ ਕੁਝ ਨਹੀਂ ਜੀ।"ਮੈਂ ਆਪਣੇ ਕਾਲਜ ਚਲਾ ਗਿਆ ਤੇ ਉਹ ਚੁੱਪਚਾਪ ਗੋਹਾ ਇਕੱਠਾ ਕਰਨ ਲੱਗ ਪਿਆ।
        ਅਗਲੇ ਦਿਨ ਗੁਲੂ ਮੈਨੂੰ ਸੜਕ ਉੱਤੇ ਨਹੀਂ ਮਿਲਿਆ। ਕਾਲਜ ਤੋਂ ਵਾਪਸ ਆਉਂਦੇ ਨੂੰ ਮੈਨੂੰ ਉਸਦਾ ਮਾਮਾ ਮਿਲ ਗਿਆ। ਮੈਂ ਉਸਨੂੰ ਗੁਲੂ ਦੇ ਬਾਰੇ ਵਿੱਚ ਪੁੱਛ ਲਿਆ।
          "ਦੀਪੇ ਯਾਰ ਅੱਜ ਗੁਲੂ ਦਿਖਾਈ ਨਹੀਂ ਦੇ ਰਿਹਾ। ਉਹ ਮੈਨੂੰ ਸਵੇਰੇ ਕਾਲਜ ਜਾਂਦੇ ਨੂੰ ਵੀ ਨਹੀਂ ਮਿਲਿਆ। "
  "  ਮਿਲਣਾ ਕਿੱਥੋ ਸੀ ਉਸ ਚੋਰ ਨੇ ਉਹ ਤਾਂ ਅੱਜ ਸਵੇਰੇ-ਸਵੇਰੇ ਮੇਰੀ ਜੇਬ ਵਿੱਚੋਂ ਚੋਰੀ ਪੈਸੇ ਕੱਢ ਕੇ ਘਰੋਂ ਭੱਜ ਗਿਆ। "
            "ਚੋਰੀ ਕਰਕੇ........! " ਦੀਪੇ ਦੀ ਚੋਰੀ ਵਾਲੀ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ।
"ਕਿੱਥੇ ਭੱਜ ਗਿਆ ? ਤੁਸੀਂ ਪਤਾ ਨਹੀਂ ਕੀਤਾ। "
  "ਪਤਾ ਕੀ ਕਰਨਾ ਹੈ ਆਪੇ ਧੱਕੇ ਖਾਹ ਕੇ ਵਾਪਸ ਆ ਜਾਵੇਗਾ ਜਦੋਂ ਪੈਸੇ ਮੁੱਕ ਗਏ। "
          "ਕਿੰਨੇ ਕੁ ਪੈਸੇ ਲੈ ਗਿਆ? "
                   "ਪੰਜ ਘਰਾਂ ਤੋਂ ਸਕੂਲ ਵਾਲੀ ਬੱਗੀ ਦਾ ਕਿਰਾਇਆ ਇਕੱਠਾ ਕੀਤਾ ਸੀ, ਪੂਰੇ ਤਿੰਨ ਸੋਂ ਰੁਪਏ ਸਨ। ਇਹ ਤਾਂ ਸ਼ੁਕਰ ਹੈ ਕਿ ਬਾਕੀਆਂ ਨੇ ਅੱਜ ਦੇਣੇ ਹਨ ਨਹੀਂ ਤਾਂ ਸਾਰੇ ਹੀ ਲੈ ਜਾਣੇ ਸੀ ਉਸ ਚੋਰ ਨੇ। ਇੱਕ ਵਾਰ ਵਾਪਸ ਆ ਜਾਵੇ ਫ਼ੇਰ ਦੇਖੀ ਕਰਦਾ ਇਸਦੀ ਸੇਵਾ। "
           "ਛੱਡ ਯਾਰ ਦੀਪੇ ਬੱਚਾ ਹੈ। "
"ਅੱਛਾ ਜੇ ਬੱਚਾ ਹੈ ਤਾਂ ਉਸਨੂੰ ਚੋਰ ਬਣਾ ਦੇਈਏ।"  ਉਸਨੇ ਮੈਨੂੰ ਅੱਗੋਂ ਜਵਾਬ ਦਿੱਤਾ।
     ਪਰ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਜਰੂਰ ਜੰਮੂ ਆਪਣੀ ਮਾਂ ਕੋਲ ਗਿਆ ਹੋਣਾ ਹੈ।ਥੋੜ੍ਹੇ ਦਿਨਾਂ ਬਾਅਦ ਗੁਲੂ ਦੇ ਨਾਨੇ ਨੇ ਮੈਨੂੰ ਸ਼ਾਮ ਨੂੰ ਗਲੀ ਵਿੱਚ ਤੁਰੇ ਜਾਂਦੇ ਨੂੰ ਆਵਾਜ਼ ਮਾਰੀ।
        " ਗੱਲ ਸੁਣ ਕੇ ਜਾਈ ਕਾਕਾ। "
      "ਹਾਂ ਜੀ ਤਾਇਆਂ ਜੀ ਬੋਲੋ। "ਮੈਂ ਉੱਥੇ ਹੀ ਖੜ੍ਹ ਗਿਆ।
         " ਆਹ ਚਿੱਠੀ ਤਾਂ ਪੜ੍ਹ ਕੇ ਸੁਣਾ। "ਉਹਨਾਂ ਨੇ ਇੱਕ ਚਿੱਠੀ ਜੇਬ ਵਿੱਚੋ ਕੱਢ ਕੇ ਮੈਨੂੰ ਪੜਨ ਲਈ ਫੜਾਂ ਦਿੱਤੀ। ਉਹ ਚਿੱਠੀ ਜੰਮੂ ਕਸ਼ਮੀਰ ਤੋਂ ਉਹਨਾਂ ਦੀ ਬੇਟੀ ਬੇਬੀ ਦੀ ਹੀ ਲਿਖੀ ਹੋਈ ਸੀ ਜਿਸ ਵਿੱਚ ਗੁਲੂ ਦੇ ਕਸ਼ਮੀਰ ਘਰੇ ਪਹੁੁੰਚਣ ਦੇ ਬਾਰੇ ਵਿੱਚ ਲਿਖਿਆ ਹੋਇਆਂ ਸੀ।
                   " ਇਸਦਾ ਮਤਲਬ ਗੁਲੂ ਕੰਜ਼ਰ ਆਪਣੀ ਮਾਂ ਕੋਲ ਭੱਜ ਗਿਆ। ਚੱਲ ਯਾਰ ਉਂਝ ਤਾਂ ਮੇਰਾ ਵੀ ਫ਼ਿਕਰ ਉਤਰਿਆ।"ਮੈਂ ਆਪਣੇ ਘਰੇ ਆ ਗਿਆ।
          ਇਹ ਸਾਰਾ ਸੀਨ ਇੱਕ ਫਿਲਮ ਦੇ ਵਾਂਗ ਹੀ ਮੇਰੀਆਂ ਅੱਖਾਂ ਦੇ ਅੱਗੋ ਦੀ ਨਿਕਲ ਗਿਆ।
         "ਉਏ ਤੂੰ ਸੱਚੀ ਗੁਲੂ ਹੈ.......! "
    " ਹਾਂ ਜੀ ਮਾਮਾ ਜੀ ਉਹੀ ਗੋਹੇ ਵਾਲੀ ਬਾਲਟੀ ਵਾਲਾ ਗੁਲੂ ਹੀ ਹਾਂ। "
               "ਵਾਹ ਯਾਰ ਸੱਚਮੁੱਚ ਤੂੰ ਤਾਂ ਬਹੁਤ ਹੀ ਜਿੱਦੀ ਮੁੰਡਾ ਨਿਕਲਿਆ। ਸ਼ਾਬਾਸ਼ ਪੁੱਤਰ ਸ਼ਾਬਾਸ਼ ਆਖਿਰ ਤੂੰ ਆਪਣੀ ਜਿੱਦ ਪਕਾ ਹੀ ਲਈ ਤੇ ਬਣ ਹੀ ਗਿਆ ਅਫ਼ਸਰ। " ਮੈਂ ਗੁਲੂ ਨੂੰ ਆਪਣੇ ਸੀਨੇ ਨਾਲ ਲਗਾ ਲਿਆ।
          "ਮਾਮਾ ਜੀ ਤੁਸੀਂ ਘਰ ਚੱਲੋਂ।"ਮੈਂ ਵਾਪਸੀ ਉੱਤੇ ਉਸਦੇ ਨਾਲ ਘਰ ਜਾਣ ਦਾ ਵਾਅਦਾ ਕਰਕੇ ਅਸੀਂ ਅੱਗੇ ਚੱਲ ਪਏ।
          " ਯਾਰ ਅੱਜ ਤਾਂ ਪੱਕੀ ਮੋਹਰ ਲੱਗ ਗਈ ਕਿ ਪੂਰੇ ਦੇਸ ਵਿੱਚ ਕਿੱਥੇ ਮਰਜ਼ੀ ਚਲੇ ਜਾਵੋਂ ਤੈਨੂੰ ਜਰੂਰ ਕੋਈ ਨਾ ਕੋਈ ਜਾਣ ਪਹਿਚਾਣ ਦਾ ਮਿਲ ਹੀ ਜਾਣਾ ਹੈ।"ਆਖ ਸਾਰੇ ਜਾਣੇ ਹੱਸਣ ਲੱਗ ਪਏ।
                   ਸੰਦੀਪ ਦਿਉੜਾ
                  8437556667

ਆਓ ਭਾਰਤੀ ਸੰਵਿਧਾਨ ਬਾਰੇ ਪੜ੍ਹੀਏ ✍️ ਐਡਵੋਕੇਟ ਸ਼ੋਲਣਦੀਪ ਗਰਗ

ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ।ਸੰਵਿਧਾਨ ਦੀ ਵਰਤੋਂ ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਹੋਈ।ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ 'ਚ 2 ਸਾਲ, 11 ਮਹੀਨੇ ਤੇ 18 ਦਿਨ ਲੱਗੇ।
ਭਾਰਤ ਦਾ ਸੰਵਿਧਾਨ ਤਿਆਰ ਕਰਨ 'ਤੇ ਤਕਰੀਬਨ 6 ਕਰੋੜ (ਉਸ ਸਮੇਂ) ਰੁਪਏ ਖਰਚ ਹੋਏ।ਭਾਰਤ ਦਾ ਸੰਵਿਧਾਨ ਡਾ. ਭੀਮਰਾਓ ਅੰਬੇਦਕਰ ਦੀ ਪ੍ਰਧਾਨਗੀ ਹੇਠ 389 ਮੈਂਬਰਾਂ ਨੇ ਤਿਆਰ ਕੀਤਾ।ਭਾਰਤ ਦਾ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਨਾਲ ਬਿਲਕੁਲ ਮਿਲਦਾ-ਜੁਲਦਾ ਹੈ।ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਕੇ ਅੰਤਿਮ ਰੂਪ 26 ਨਵੰਬਰ 1949 ਨੂੰ ਦਿੱਤਾ ਗਿਆ ਪਰ ਇਹ ਲਾਗੂ 26 ਜਨਵਰੀ 1950 ਤੋਂ ਹੋਇਆ।ਸੰਵਿਧਾਨ ਦੇ ਉਦੇਸ਼ਾਂ ਨੂੰ ਜ਼ਾਹਰ ਕਰਨ ਹੇਤੁ ਆਮ ਤੌਰ ਤੇ ਉਨ੍ਹਾਂ ਨੂੰ ਪਹਿਲਾਂ ਇੱਕ ਪ੍ਰਸਤਾਵਨਾ ਪੇਸ਼ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਮਰੀਕੀ ਸੰਵਿਧਾਨ ਤੋਂ ਪ੍ਰਭਾਵਿਤ ਅਤੇ ਸੰਸਾਰ ਵਿੱਚ ਸਭ ਤੋਂ ਉੱਤਮ ਮੰਨੀ ਜਾਂਦੀ ਹੈ।ਪ੍ਰਸਤਾਵਨਾ ਇਹ ਘੋਸ਼ਣਾ ਕਰਦੀ ਹੈ ਕਿ ਸੰਵਿਧਾਨ ਆਪਣੀ ਸ਼ਕਤੀ ਸਿੱਧੇ ਜਨਤਾ ਤੋਂ ਪ੍ਰਾਪਤ ਕਰਦਾ ਹੈ ਇਸ ਕਾਰਨ ਇਹ ‘ਅਸੀ ਭਾਰਤ ਦੇ ਲੋਕ’ ਇਸ ਵਾਕ ਨਾਲ ਸ਼ੁਰੂ ਹੁੰਦੀ ਹੈ। ਭਾਰਤ ਦੇ ਸੰਵਿਧਾਨ ਦੀ ਇੱਕ ਹੋਰ ਖ਼ਾਸੀਅਤ ਹੈ ਕਿ ਇਹ ਲਿਖਤੀ ਸੰਵਿਧਾਨ ਹੈ। ਯੂਨਾਇਟਡ ਕਿੰਗਡਮ 'ਚ ਲਿਖਤੀ ਸੰਵਿਧਾਨ ਨਹੀਂ। ਉੱਥੇ ਰਵਾਇਤ ਤਹਿਤ ਚੱਲੀਆਂ ਆ ਰਹੀਆਂ ਗੱਲਾਂ ਦਾ ਪਾਲਣ ਕੀਤਾ ਜਾਂਦਾ ਹੈ। ਕਈ ਦੇਸ਼ਾਂ ਦੇ ਸੰਵਿਧਾਨ 'ਚ ਬਦਲਾਅ ਸੰਭਵ ਨਹੀਂ ਜਦਕਿ ਕਈ ਦੇਸ਼ਾਂ ਦੇ ਸੰਵਿਧਾਨ 'ਚ ਆਸਾਨੀ ਨਾਲ ਬਦਲਾਅ ਕੀਤਾ ਜਾ ਸਕਦਾ ਹੈ। ਭਾਰਤ 'ਚ ਇਸ ਦੇ ਵਿਚਾਲੇ ਦੀ ਵਿਵਸਥਾ ਹੈ।ਭਾਰਤੀ ਸੰਵਿਧਾਨ 'ਚ ਬਦਲਾਅ ਤਿੰਨ ਤਰ੍ਹਾਂ ਨਾਲ ਹੋ ਸਕਦਾ ਹੈ। ਸਧਾਰਨ ਬਹੁਮਤ ਨਾਲ, ਵਿਸ਼ੇਸ਼ ਬਹੁਮਤ ਨਾਲ ਤੇ ਵਿਸ਼ੇਸ਼ ਬਹੁਮਤ ਦੇ ਨਾਲ ਹੀ ਰਾਜਾਂ ਦੇ ਸਮਰਥਨ ਜ਼ਰੀਏ। ਭਾਵ ਕਿ ਭਾਰਤੀ ਸੰਵਿਧਾਨ ਕੁਝ ਲਚਕੀਲਾ ਹੈ ਕੁਝ ਕਠੋਰ ਹੈ।ਭਾਰਤ ਦੇ ਹਰ ਨਾਗਰਿਕ ਨੂੰ ਮੌਲਿਕ ਅਧਿਕਾਰ ਦੇਣਾ ਸੰਵਿਧਾਨ ਦੀ ਸਭ ਤੋਂ ਵੱਡੀ ਵਿਸ਼ੇਸਤਾ ਹੈ, ਮੌਲਿਕ ਅਧਿਕਾਰ ਉਹ ਅਧਿਕਾਰ ਨੇ ਜੋ ਹਰ ਨਾਗਰਿਕ ਨੂੰ ਹਾਸਲ ਹਨ। ਇਨ੍ਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਜੇਕਰ ਸਰਕਾਰ ਦੇ ਕਿਸੇ ਕਦਮ ਨਾਲ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰ ਨੂੰ ਠੇਸ ਪਹੁੰਚਦੀ ਹੈ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ।ਵੋਟ ਪਾਉਣ ਦਾ ਅਧਿਕਾਰ, 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ ਵੋਟਾਂ ਜ਼ਰੀਏ ਆਪਣਾ ਪ੍ਰਤੀਨਿਧ ਚੁਣਨ ਦਾ ਅਧਿਕਾਰ ਹੈ।
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਸਾਡੇ ਵਿਦਵਾਨ ਸੰਵਿਧਾਨ ਨਿਰਮਾਤਾਵਾਂ ਨੇ ਕੋਈ ਵੀ ਗੱਲ ਭਵਿੱਖ 'ਚ ਵਿਆਖਿਆ ਜਾਂ ਵਿਸ਼ਲੇਸ਼ਣ ਲਈ ਨਹੀਂ ਛੱਡੀ। ਦੇਸ਼ ਚਲਾਉਣ 'ਚ ਸਪਸ਼ਟਤਾ ਲਈ ਜਿਹੜੀਆਂ ਗੱਲਾਂ ਦੀ ਲੋੜ ਸੀ, ਉਨ੍ਹਾਂ ਸਭ ਨੂੰ ਥਾਂ ਦਿੱਤੀ। ਨਤੀਜਾ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਹੈ ਭਾਰਤ ਦਾ ਸੰਵਿਧਾਨ।
ਐਡਵੋਕੇਟ ਸ਼ੋਲਣਦੀਪ ਗਰਗ
9729616551