You are here

ਸੋਸ਼ਲ ਮੀਡੀਆ ਤੇ ਜਗਰਾਓਂ ਇਲਾਕੇ ਦੇ ਨਾਮੀ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਜੀ ਸਾਜ਼ਿਸ਼

ਬੱਚੇ ਚੁੱਕ ਕੇ ਅੰਗ ਵੇਚਣ ਦੀ ਪਾਈ ਜਾ ਰਹੀ ਪੋਸਟ ਗਲਤ

ਇਸ ਗਲਤ ਪੋਸਟ ਨੂੰ ਵਾਇਰਲ ਕਰਨ ਵਾਲਿਆਂ ਤੇ ਕਸੇਗਾ ਕਾਨੂੰਨ ਸ਼ਿਕੰਜਾ 

ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ )—ਬੱਚੇ ਚੁੱਕ ਕੇ ਉਨ੍ਹਾਂ ਦੇ ਸਰੀਰਿਕ ਅੰਗ ਵੇਚਣ ਸੰਬਧੀ ਤਿੰਨ ਵਿਅਕਤੀਆਂ ਦੀਆਂ ਫੋਟੋਆਂ ਲਗਾ ਕੇ ਵਟਸਐਪ ਅਤੇ ਸੋਸ਼ਲ ਮੀਡੀਆ ਤੇ ਜੋ ਪੋਸਟ ਵਾਇਰਲ ਕੀਤੀ ਗਈ ਹੈ। ਉਹ ਸੌ ਫੀਸਦੀ ਝੂਠੀ ਅਤੇ ਮਨਘੜਤ ਹੈ। ਇਹ ਤਿੰਨੇ ਵਿਅਕਤੀ ਜਗਰਾਓਂ ਦੇ ਨਾਮੀ ਪਰਿਵਾਰ ਅਤੇ ਬਹੁਤ ਸਾਰੇ ਸਮਾਜਸੇਵੀ ਸੰਗਠਨਾ ਨਾਲ ਜੁੜੇ ਹੋਏ ਮੋਹਤਬਰ ਵਿਅਕਤੀ ਹਨ। ਇਨ੍ਹਾਂ ਦਾ ਕਿਸੇ ਵੀ ਅਪਰਾਧਿਕ ਗਤੀਵਿਧੀ ਨਾਲ ਕੋਈ ਸੰਬਧ ਨਹੀਂ ਹੈ। ਇਹ ਜੋ ਪੋਸਟ ਪਾਈ ਗਈ ਹੈ ਉਹ ਕਿਸੇ ਸ਼ਰਾਰਤੀ ਵਿਅਕਤੀ ਵਲੋਂ ਕਿਸੇ ਰੰਜਿਸ਼ ਕਾਰਨ ਇਨ੍ਹਾਂ ਨੂੰ ਬਦਨਾਮ ਅਤੇ ਇਨ੍ਹਾਂ ਦਾ ਜਾਨੀ ਮਾਲੀ ਮੁਕਸਾਨ ਕਰਵਾਉਣ ਦੇ ਮਕਸਦ ਨਾਲ ਬਣਾ ਕੇ ਪਾਈ ਗਈ ਹੈ। ਜੋ ਕਿ ਅਸਲੀਅਤ ਨਹੀਂ ਹੈ। ਇਸ ਲਈ ਉਕਤ ਫੋਟੋਆਂ ਵਾਲੀ ਪੋਸਟ ਨੂੰ ਅੱਗੇ ਵਾਇਰਲ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਗਰੁੱਪ ਵਿਚ ਪਾਈ ਜਾਵੇ। ਜੇਕਰ ਇਹ ਪੋਸਟ ਕਿਸੇ ਦੇ ਨਿੱਜੀ ਮੋਬਾਇਲ ਨੰਬਰ ਤੇ ਅੰਗੇ ਪਾਈ ਹੋਈ ਜਾਂ ਕਿਸੇ ਗਰੁੱਪ ਵਿਚ ਪਾਈ ਦੇਖੀ ਜਾਂਦੀ ਹੈ ਤਾਂ ਉਸ ਵਿਅਕਤੀ ਅਤੇ ਗਰੁੱਪ ਦੇ ਐਡਮਿਨ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਇਸ ਗਲਤ ਪੋਸਟ ਦੀ ਬਕਾਇਦਾ ਜਗਰਾਓਂ ਪੁਲਿਸ ਵਲੋਂ ਜਾਂਚ ਸ਼ੁਰੂ ਹੋ ਗਈ ਹੈ। ਜਲਦੀ ਹੀ ਫੋਟੋ ਪੌਣ ਵਾਲਾ ਵਿਅਕਤੀ ਪੁਲਿਸ ਹਿਰਾਸਤ ਵਿਚ ਹੋਵੇਗਾ। ਜਿਕਰਯੋਗ ਹੈ ਕਿ ਸਾਲ 2017 ਵਿਚ ਇਹ ਘਿਨਾਉਣੀ ਹਰਕਤ ਕਰਨ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਨਿਊ ਮੈੜ ਕਲੋਨੀ, ਸਾਹਮਣੇ ਵੈਡਰ ਜਿੰਮ ਨਿਊ ਸ਼ਿਮਲਾਪੁਰੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਨੰਬਰ 384 ਧਾਰਾ 66, 68 ਇਨਫਰਮੇਸ਼ਨ ਤਕਨਾਲੋਜੀ ਐਕਟ 2005 ਅਤੇ ਧਾਰਾ 420,499,500, 120-ਬੀ ਮਿਤੀ 8-11-2017 ਤਹਿਤ ਦਰਜ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਅਦਾਲਤ ਤੋਂ ਜਮਾਨਤ ਤੇ ਚੱਲ ਰਿਹਾ ਹੈ। ਇਸ ਘਿਨਾਉਣੀ ਸਾਜਿਸ਼ ਦੇ ਪਿੱਛੇ ਕਿਸ ਵਿਅਕਤੀ ਦਾ ਹੱਥ ਹੈ ਇਸਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਵੀ ਇਹ ਘਿਨਾਉਣੀ ਅਤੇ ਸਾਜਿਸ਼ ਤਹਿਤ ਝੂਠੀ ਤੇ ਮਨਘੜਤ ਪੋਸਟ ਬਣਾ ਕੇ ਫੇਸ ਬੁੱਕਤ ਅਤੇ ਵਟਸਅੱਪ ਤੇ ਵਾਇਰਲ ਕਰਨ ਵਾਲੇ ਵਿਅਕਤੀ ਸੰਬਧੀ ਜਾਣਕਾਰੀ ਹੈ ਤਾਂ ਉਹ ਉਸਦੀ ਸੂਚਨਾ ਸਿੱਧੇ ਤੌਰ ਤੇ ਜਗਰਾਓਂ ਦੇ ਪੁਲਿਸ ਕੰਟਰੋਲ ਰੂਮ ਜਾਂ ਹੇਠ ਲਿਖੇ ਨੰਬਰਾਂ ਤੇ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

 98723-27899 ਅਤੇ 98143-38563