You are here

ਪੰਜਾਬੀਆ ਦੇ ਸੌਕ ਨੇ ਅਵੱਲੇ

ਹਠੂਰ,29,ਮਈ-(ਕੌਸ਼ਲ ਮੱਲ੍ਹਾ)-ਇਸ ਗੱਲ ਵਿਚ ਰੱਤਾ ਵੀ ਝੂਠ ਨਹੀ ਹੈ ਕਿ ਪੰਜਾਬੀਆਂ ਦੇ ਸੌਕ ਅਵੱਲੇ ਹੁੰਦੇ ਹਨ।ਪੰਜਾਬੀਆ ਨੂੰ ਸੌਕ ਪੂਰਾ ਕਰਨ ਲਈ ਭਾਵੇ ਲੱਖਾ ਰੁਪਏ ਖਰਚ ਕਰਨੇ ਪੈਣ ਤਾਂ ਵੀ ਪਿੱਛੇ ਨਹੀ ਹੱਟਦੇ।ਅਜਿਹੀ ਮਿਸਾਲ ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਤੋ ਮਿਲਦੀ ਹੈ ਜਿਸ ਨੇ ਵਿਦੇਸਾ ਵਿਚ ਵੀ ਸੌਕ ਪੂਰੇ ਕੀਤੇ ਹਨ ਅਤੇ ਆਪਣੇ ਜਨਮ ਭੂੰਮੀ ਪਿੰਡ ਭੰਮੀਪੁਰਾ ਕਲਾਂ ਵਿਖੇ ਵੀ ਸੌਕ ਪੂਰੇ ਕਰ ਰਿਹਾ ਹੈ।ਇਸ ਸਬੰਧੀ ਅੱਜ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਨੇ ਕਿਹਾ ਕਿ ਸੌਕ ਦਾ ਕੋਈ ਮੁੱਲ ਨਹੀ ਹੁੰਦਾ ਆਦਮੀ ਭਾਵੇ ਕਰੋੜਾ ਰੁਪਏ ਕਮਾ ਲਵੇ ਜੇਕਰ ਉਸ ਨੇ ਆਪਣੇ ਸੌਕ ਪੂਰਾ ਨਹੀ ਪੂਰੇ ਕੀਤੇ ਤਾਂ ਉਸ ਦੀ ਕਮਾਈ ਕੀਤੀ ਦਾ ਕੋਈ ਫਾਇਦਾ ਨਹੀ।ਉਨ੍ਹਾ ਦੱਸਿਆ ਕਿ ਮੈ ਕੈਨੇਡਾ ਵਿਚੋ ਹਾਰਲੇ ਡੇਵਿਡਸਨ ਮੋਟਰਸਾਇਕਲ ਲੈ ਕੇ ਆਇਆ ਹਾਂ ਅਤੇ ਟਰੈਕਟਰ ਨੂੰ ਸਿੰਗਾਰਨ ਲਈ ਵੀ ਸਾਰਾ ਕੈਨੇਡੀਅਨ ਸਮਾਨ ਲਾਇਆ ਹੈ।ਉਨਾ੍ਹ ਦੱਸਿਆ ਕਿ ਮੈ ਪਿਛਲੇ ਚਾਰ ਦਹਾਕਿਆ ਤੇ ਕੈਨੇਡਾ ਵਿਚ ਰਹਿ ਰਿਹਾ ਹਾਂ ਅਤੇ ਮੇਰੇ ਮਨ ਦੀ ਤਮੰਨਾ ਸੀ ਕਿ ਕੈਨੇਡਾ ਦਾ ਬਣਿਆ ਮੋਟਰਸਾਇਕਲ ਹਾਰਲੇ ਡੇਵਿਡਸਨ ਮੈ ਪਿੰਡ ਦੀਆ ਸੜਕਾ ਤੇ ਜਾ ਕੇ ਚਲਾਵਾ,ਇਹ ਤਮੰਨਾ ਵੀ ਅੱਜ  ਪ੍ਰਮਾਤਮਾ ਦੀ ਕ੍ਰਿਪਾ ਨਾਲ ਪੂਰੀ ਹੋ ਗਈ ਹੈ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਹਿਲ ਦਾ ਸਾਰਾ ਪਰਿਵਾਰ ਲੋਕਾ ਦੀ ਸੇਵਾ ਨੂੰ ਸਮਰਪਿਤ ਹੈ ਚਾਹਿਲ ਪਰਿਵਾਰ ਨੇ ਕੋਰੋਨਾ ਕਾਲ ਦੌਰਾਨ ਪਿੰਡ ਵਾਸੀਆ ਦੀ ਨਿਸਕਾਮ ਸੇਵਾ ਕੀਤੀ,ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾ ਵਿਚ ਵੀ ਵੱਡਾ ਯੋਗਦਾਨ ਹੈ।ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਚਾਹਿਲ ਪਰਿਵਾਰ ਹਮੇਸਾ ਚੱੜ੍ਹਦੀ ਕਲਾਂ ਵਿਚ ਰਹੇ ਅਤੇ ਇਸੇ ਤਰ੍ਹਾ ਲੋਕਾ ਦੀ ਸੇਵਾ ਕਰਦੇ ਰਹਿਣ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਿਲ,ਜਗਜੀਤ ਸਿੰਘ ਚਾਹਿਲ,ਰਾਜੂ ਸਿੰਘ,ਜਸਵਿੰਦਰ ਸਿੰਘ ਹਾਂਸ,ਅੰਮ੍ਰਿਤਪਾਲ ਸਿੰਘ ਸਿੱਧੂ,ਹੈਰੀ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ।