ਪੰਜਾਬੀ ਸਿਨੇਮਾਂ ਖੇਤਰ ਵਿਚ , ਨਵੇਂ ਦਿਸਹਿੱਦੇ ਸਿਰਜ ਚੁੱਕੀ ਅਤੇ ਪਹਿਲੀ ਵਾਰ ਰਾਸ਼ਟਰੀ ਐਵਾਰਡ ਹਾਸਿਲ ਕਰਨ ਦਾ ਮਾਣ ਹਾਸਿਲ ਕਰ ਚੁੱਕੀ , ਮਾਣਮੱਤੀ ਫ਼ਿਲਮ 'ਚੰਨ ਪ੍ਰਦੇਸ਼ੀ' 39 ਸਾਲਾਂ ਬਾਅਦ , ਫ਼ਿਰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜੋ ਆਧੁਨਿਕ ਸਿਨੇਮਾਂ ਮਾਪਦੰਢਾਂ ਅਧੀਨ ਅਤੇ ਸੋਹਣੇ ਮੁਹਾਂਦਰੇਂ ਨਾਲ ਦਰਸ਼ਕਾਂ ਸਨਮੁੱਖ ਪੇਸ਼ ਕੀਤੀ ਜਾ ਰਹੀ ਹੈ | ਮਈ ਮਹੀਨੇ ਰਿਲੀਜ਼ ਕੀਤੀ ਜਾ ਰਹੀ , ਇਸ ਫ਼ਿਲਮ ਦੇ ਨਿਰਮਾਤਾ ਸ. ਚੰਨਣ ਸਿੰਘ ਸਿੱਧੂ ਯੂ.ਕੇ , ਜੋ ਲੰਦਨ ਦੀ ਨਾਮਵਰ ਅਤੇ ਮਾਣਮੱਤੀ ਪੰਜਾਬੀ ਸ਼ਖ਼ਸੀਅਤ ਵਜੋਂ , ਆਪਣਾ ਸ਼ੁਮਾਰ ਕਰਵਾਉਂਦੇ ਹਨ। ਓਨਾਂ ਅਨੁਸਾਰ 5.1 ਸਾਊਡ ਸਿਸਟਮ ਦੇ ਨਾਲ ਹਾਈ ਡੈਫੀਨਿਸ਼ਨ ਡਿਜ਼ਿਟਲ ਸਾਂਚੇ ਦੁਆਰਾ , ਫ਼ਿਲਮ ਨੂੰ ਬੇਹਤਰੀਣ ਸਿਨੇਮਾਂ ਰੰਗਾਂ ਵਿਚ ਢਾਲਿਆਂ ਗਿਆ ਹੈ। ਜਿਸ ਲਈ , ਕਈ ਮਹੀਨਿਆਂ ਹੀ ਨਹੀਂ ਬਲਕਿ ਸਾਲਾਂ ਬੱਧੀ ਮਿਹਨਤ , ਫ਼ਿਲਮ ਟੀਮ ਵੱਲੋਂ ਕੀਤੀ ਗਈ ਦੁਨੀਆਂਭਰ ਵਿਚ ਲੋਕਪਿ੍ਯਤਾਂ ਦੇ ਨਵੇਂ ਆਯਾਮ ਕਰਨ ਵਾਲੀ , ਇਸ ਫ਼ਿਲਮ ਦੇ ਡਾਇਲਾਗ ਲਿਖਣ ਵਾਲੇ ਲੇਖਕ ਬਲਦੇਵ ਗਿੱਲ ਦੱਸਦੇ ਹਨ ਕਿ , ਫ਼ਿਲਮ ਦਾ ਵਜੂਦ ਜਿਸ ਸਮੇਂ ਵਿਉਂਤਿਆਂ ਗਿਆ, ਉਸ ਸਮੇਂ ਫ਼ਿਲਮ ਟੀਮ ਨਾਲ ਜੁੜੀਆਂ ਬਲਦੇਵ ਗਿੱਲ ਜਿਹੀਆਂ ਜਿਆਦਾਤਰ ਸਖ਼ਸ਼ੀਅਤਾਂ ਆਪਣੇ ਇਸ ਖਿੱਤੇ ਵਿਚ ਨਵੀਆਂ ਹੀ ਸਨ। ਜਿੰਨ੍ਹਾਂ ਨੂੰ ਵਿਲੱਖਣਤਾਂ ਭਰੀ , ਇਸ ਤਰ੍ਹਾਂ ਦੀ ਕਹਾਣੀ ਆਧਾਰਿਤ ਸਿਨੇਮਾਂ ਸਿਰਜਣਾ ਨੂੰ ਅੰਜ਼ਾਮ ਤੱਕ ਪਹੁੰਚਾਉਣ ਦਾ , ਏਨ੍ਹਾ ਜਿਆਦਾ ਅਨੁਭਵ ਵੀ ਨਹੀਂ , ਪਰ ਫ਼ਿਰ ਵੀ ਸਾਰਿਆਂ ਦੇ ਮਨ੍ਹਾਂ ਵਿਚ ਇਕ ਜਨੂੰਨ ਅਤੇ ਕੁਝ ਵੱਖ ਕਰ ਗੁਜਰਣ ਦਾ ਜਜਬਾਂ ਜਰੂਰ ਸੀ । ਜਿਸ ਦੇ ਮੱਦੇਨਜ਼ਰ ਹੀ ਇਹ ਫ਼ਿਲਮ ਪੰਜਾਬੀ ਸਿਨੇਮਾਂ ਸਨਅਤ ਵਿਚ ਇਕ ਮੀਲ ਪੱਥਰ ਸਾਬਿਤ ਹੋ ਸਕੀ | ਦੇਸ਼, ਵਿਦੇਸ਼ ਵਸੇਂਦੇ ਅਤੇ ਚੰਗੇਰ੍ਹੀਆਂ ਫ਼ਿਲਮਾਂ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਵਿਚਕਾਰ , ਇਕ ਵਾਰ ਫ਼ਿਰ ਉਤਸੁਕਤਾ ਦਾ ਕੇਂਦਰਬਿੰਦੂ ਬਣੀ , ਇਸ ਫ਼ਿਲਮ ਦਾ ਨਵੀਰ੍ਹੀ ਦਿੱਖ ਦਰਸਾਉਂਦਾ ਪੋਸਟਰ ਫ਼ਿਲਮ ਦੇ ਕੈਮਰਾਮੈਨ ਅਤੇ ਅਜ਼ੀਮ ਫ਼ਿਲਮੀ ਸਖ਼ਸੀਅਤ 'ਮਨਮੋਹਨ ਸਿੰਘ' ਅਤੇ ਹੋਰਨਾਂ ਟੀਮ ਮੈਂਬਰਾਂਨ ਵੱਲੋਂ ਚੰਡੀਗੜ੍ਹ ਵਿਖੇ ਜਾਰੀ ਕੀਤਾ ਗਿਆ
। ਜਿਸ ਦੌਰਾਨ , ਪੰਜਾਬੀ ਸਿਨੇਮਾਂ ਨਾਲ ਜੁੜੀਆਂ , ਕਈ ਅਹਿਮ ਸਖ਼ਸੀਅਤਾਂ ਵੀ , ਇਸ ਮੌਕੇ ਹਾਜ਼ਰ ਸਨ | ਇਸੇ ਦੌਰਾਨ ਫ਼ਿਲਮ ਦੇ ਮੌਜੂਦਾ ਰੂਪ ਦੀ ਸਿਰਜਣਾ ਕਰਨ ਵਾਲੇ ਨਿਰਮਾਤਾਵਾਂ ਚ' ਸ. 'ਚਾਨਣ ਸਿੰਘ ਯੂ. ਕੇ' ਅਤੇ ਫ਼ਿਲਮ ਟੀਮ ਪ੍ਰਮੁੱਖ 'ਵਰਿਆਮ ਮਸਤ' ਜੋ ਖ਼ੁਦ ਸਾਹਿਤ ਅਤੇ ਸਿਨੇਮਾਂ ਖੇਤਰ ਵਿਚ ਅਜ਼ੀਮ ਹਸਤੀ ਵਜੋਂ ਅਪਣਾ ਸ਼ੁਮਾਰ ਕਰਵਾਉਦੇ ਹਨ, ਓਨਾਂ ਨੇ ਦੱਸਿਆ , ਕਿ ਵੱਡੇ ਪੱੱਧਰ ਤੇ ਸਿਨੇਮਾਂ ਘਰ੍ਹਾਂ ਵਿਚ ਰਿਲੀਜ਼ ਕੀਤੀ ਜਾ ਰਹੀ । ਇਸ ਫ਼ਿਲਮ ਦੀ ਵਿਸ਼ੇਸ਼ ਸਕ੍ਰਰੀਨਿੰਗ ਚੰਡੀਗੜ੍ਹ ਦੇ ਹੀ ਅਲਾਂਟੇ ਮਾਲ ਵਿਚ ਅਗਲੇ ਦਿਨ੍ਹੀ ਕੀਤੀ ਜਾ ਰਹੀ ਹੈ । ਜਿਸ ਦਾ ਪ੍ਰਬੰਧਨ 'ਤੇਜਿੰਦਰ ਸਿੰਘ ਤੇਜ਼ੀ' ਜ਼ੀਰਕਪੁਰ ਅਤੇ ਉਨਾਂ ਦੀ ਪ੍ਰਬੰਧਕੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਨਵਾਂ ਸੰਸਕਰਣ ਪੂਰੀ ਤਰ੍ਹਾਂ ਡਿਜ਼ਿਟਲ ਅਪਗ੍ਰੇਡ ਹੋਵੇਗਾ। ਜਿਸ ਦੇ ਅਨੂਠੇ ਰੰਗ ਅਤੇ ਸਾਊਂਡ ਇਫ਼ੈਕ੍ਟ ਪ੍ਰਭਾਵ , ਇਸ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਉਲੇਖ਼ਯੋਗ ਹੈ ਕਿ , ਪੰਜਾਬੀ ਸਿਨੇਮਾਂ ਖੇਤਰ ਵਿਚ ਇਕ ਮੁਜੱਸ਼ਮਾਂ ਹੋਣ ਦਾ ਫ਼ਖਰ ਰੱਖਦੀ , ਇਸ ਫ਼ਿਲਮ ਦੀ ਸਾਲ 1978 ਵਿਚ ਆਗਾਜ਼ ਵੱਲ ਵਧੀ , ਸਿਨੇਮਾਂ ਸਿਰਜਣਾ ਨੂੰ ਅਮਲੀ ਜਾਮਾ ਪਹੁੰਚਾਉਣ ਵਿਚ ਮੰਨੀ ਪ੍ਰਮੰਨੀਆਂ ਸਿਨੇਮਾਂ ਹਸਤੀਆਂ ਅਦਾਕਾਰ, ਲੇਖ਼ਕ , ਨਿਰਮਾਤਾ 'ਦੀਪਕ ਸੇਠ' ਅਤੇ ਉਨ੍ਹਾਂ ਦੀ ਧਰਮ ਪਤਨੀ ਹਿੰਦੀ ਸਿਨੇਮਾਂ ਅਦਾਕਾਰਾ 'ਰਮੇਸ਼ਵਰੀ' ਦਾ ਵੀ ਅਹਿਮ ਯੋਗਦਾਨ ਰਿਹਾ, ਜਿੰਨ੍ਹਾਂ ਦੀ ਮੁੰਬਈ ਰਿਹਾਇਸ਼ ਤੇ ਇਸ ਫ਼ਿਲਮ ਦੇ ਵਜ਼ੂਦ ਦਾ ਤਾਣਾ ਬਾਣਾ ਬੁਣਿਆ ਗਿਆ। ਜਿਸ ਨੂੰ ਅਨਮੋਲ ਛੋਹਾਂ ਦੇਣ ਵਿਚ ਉਨਾਂ ਦਾ ਸਹਿਯੋਗ ਅਤੇ ਮਾਰਗਦਰਸ਼ਕ ਬੇਸ਼ਕੀਮਤੀ ਰਿਹਾ | ਫ਼ਿਲਮ ਨਾਲ ਜੁੜੇ ਕੁਝ ਅਣਛੋਹਾਂ ਪਹਿਲੂਆਂ ਅਨੁਸਾਰ , ਇਸ ਫ਼ਿਲਮ ਲਈ ਨਿਰਮਾਣ ਟੀਮ ਪਹਿਲਾ 'ਰਮੇਸ਼ਵਰੀ' ਨੂੰ ਹੀ ਮੁੱਖ ਭੂਮਿਕਾ ਦੇਣ 'ਚ ਰੁਚੀ ਰੱਖਦੀ ਸੀ, ਪਰ ਉਨਾਂ ਬਿਨਾਂ ਸਿਨੇਮਾਂ ਲਾਲਸਾ , ਆਪਣੇ ਮਨ ਵਿਚ ਹਾਵੀ ਕੀਤਿਆਂ ਪੰਜਾਬੀ ਭਾਸ਼ਾ ਵਿਚ , ਆਪਣੀ ਪੂਰੀ ਤਰ੍ਹਾਂ ਪਕੜ੍ਹ ਨਾ ਹੋਣ ਦੀ ਮਜਬੂਰੀ ਦੱਸੀ , ਅਤੇ ਇਸ ਵਿਚ ਕਿਸੇ ਹੋਰ ਪੰਜਾਬਣ ਅਦਾਕਾਰਾ ਨੂੰ ਲੈਣ ਲਈ ਕਿਹਾ, ਜਿਸ ਦੇ ਚਲਦਿਆਂ ਕਾਫ਼ੀ ਤਲਾਸ਼ ਬਾਅਦ ਆਖ਼ਰ 'ਰਮਾ ਵਿਜ਼' ਨੂੰ ਇਸ ਫ਼ਿਲਮ ਵਿਚਲੀ ਅਹਿਮ ਭੂਮਿਕਾ ਲਈ ਚੁਣਿਆਂ ਗਿਆ | ਸਾਲਾਂ ਪਹਿਲਾ ਦੇ ਸਰਮਾਏਦਾਰੀ , ਜਗੀਰਦਾਰੀ ਸਿਸਟਮ ਅਧੀਨ ਪਿਸਦੇ ਰਹਿਣ ਵਾਲੇ ਅਤੇ ਸ਼ਰੀਰਿਕ , ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਕੰਮੀਆਂ ਦੀ ਟਰੈਜ਼ਡੀ ਬਿਆਨ ਕਰਦੀ , ਇਸ ਫ਼ਿਲਮ ਦਾ ਇਕ ਇਕ ਦਿ੍ਸ਼ , ਅੱਜ ਵੀ ਦਰਸ਼ਕਾਂ ਦੇ ਮਨ੍ਹਾਂ ਨੂੰ ਵਲੂੰਧਰ ਦੇਣ ਦੀ ਪੂਰੀ ਸਮਰੱਥਾ ਰੱਖਦਾ ਹੈ। ਜਿਸ ਨੂੰ ਨਵੇਂ ਰੂਪ ਵਿਚ ਵੇਖਣਾ ਨੌਜਵਾਨ ਪੀੜ੍ਹੀ ਲਈ ਵੀ ਇਕ ਵਿਲੱਖਣ ਸਿਨੇਮਾਂ ਤੋਹਫ਼ੇ ਵਾਂਗ ਰਹੇਗਾ ਅਤੇ ਏਨ੍ਹਾਂ ਹੀ ਨਹੀਂ ਮੌਜੂਦਾ ਸਿਨੇਮਾਂ ਢਾਂਚੇ ਨੂੰ ਕਹਾਣੀ, ਭਾਵਨਾਤਮਕਤਾਂ ਪੱਖੋਂ ਨਵੇਂ ਅਕਸ ਦੇਣ ਵਿਚ ਵੀ , ਇਸ ਫ਼ਿਲਮ ਦਾ ਯੋਗਦਾਨ ਅਹਿਮ ਰਹੇਗਾ | ਸੋ ਉਮੀਦ ਕਰਦੇ ਹਾਂ ਕਿ , ਨਵੀਂ ਸੱਜਧੱਜ਼ ਨਾਲ ਰਿਲੀਜ਼ ਹੋਣ ਜਾ ਰਹੀ , ਇਹ ਫ਼ਿਲਮ ਗੁੰਮ ਹੁੰਦੇ ਜਾ ਰਹੇ । ਸਾਡੇ ਪੁਰਾਣੇ ਪੰਜਾਬ ਅਤੇ ਪੰਜਾਬੀਅਤ ਰੰਗਾਂ ਨੂੰ ਵੀ ਨਵਵਿਆਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ |
ਸ਼ਿਵਨਾਥ ਦਰਦੀ
ਸੰਪਰਕ :- 9855155392