ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ਹੈ, ਗੈਰਜੁਮੇਵਾਰ , ਝੂਠਾਪਨ ਹੈ —-ਪੰਜਾਬ ਦੇ ਸਾਂਭੇ ਹਾਲਾਤ ਨੂੰ ਅੱਗ ਲਾਉਣ ਦੀ ਕੋਝੀ ਸਾਜ਼ਿਸ਼ ਹੈ - ਪੰਜਾਬ ਵਿਰੋਧੀ ਤਾਕਤਾਂ ਦੀ ਕਠਪੁਤਲੀ ਬਣ ਰਹੇ ਜੈ ਚੰਦੀਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ—- ਅਮਰੀਕਨ ਰਫਰੰਡਮ ਆਗੂ ਪੰਨੂ ਨੇ ਇਕ ਬਿਆਨ ਦਾਗ਼ਿਆ ਕਿ 29 ਅਪ੍ਰੈਲ ਨੂੰ ਹਰਿਆਣਾ ਵਿਖੇ ਡੀ ਸੀ ਦਫ਼ਤਰਾਂ ਤੇ ਖਾਲਿਸਤਾਨੀ ਝੰਡੇ ਚਾੜੇ ਜਾਣ । ਇਸ ਦੀ ਭਾਖਿਆ ਕਰਨ ਦੀ ਲੋੜ ਸੀ ਕਿ ਅਜਿਹਾ ਬਿਆਨ ਇਕ ਸੱਦਾ ਦੀ ਤਰਾਂ ਗੁਆਡੀ ਮੁਲਕ ਦੀ ਕਿਸ ਨੀਅਤ ਦੀ ਤਸਵੀਰ ਹੈ । ਪੰਜਾਬ ਵਿਰੋਧੀ ਸਾਜ਼ਿਸ਼ ਅਧੀਨ ,ਸ਼ਿਵ ਸੈਨਾ ਦੇ ਟੋਲੇ ਨੇ ਕਿਹਾ ਕਿ ਖਾਲਿਸਤਾਨ ਵਿਰੁੱਧ ਮੁਜ਼ਾਹਰਾ ਕਰਨਗੇ , ਜਗਤਾਰ ਸਿੰਘ ਹਵਾਰੇ ਅਤੇ ਭਿੰਡਰਾਂਵਾਲੇ ਦੇ ਪੁਤਲੇ ਸਾੜਨਗੇ ।ਸਿੱਖ ਜਥੇਬੰਦੀਆਂ ਨੇ ਡੀ ਸੀ ਦਫ਼ਤਰ ਨੂੰ ਮੈਮੋਰੰਡਮ ਦੇ ਕੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਸ਼ਿਵ ਸੈਨਾ ਨੂੰ ਰੋਕੇ ਕਿ ਉਹ ਪੰਨੂ ਜਿਹੇ ਜੈ ਚੰਦੀਏ ਦੀ ਸਾਜ਼ਿਸ਼ ਵਿੱਚ ਭਾਈਵਾਲ਼ ਬਿਲਕੁਲ ਨਾ ਬਣਨ । ਪੰਜਾਬ ਨਾਲ ਦੁਸ਼ਮਣੀ ਨਾ ਕਰਨ । ਹਾਲਾਤ ਨੂੰ ਖਰਾਬ ਨਾ ਕਰਨ । ਪੰਜਾਬ ਸਰਕਾਰ ਨੇ ਇਸ ਨੂੰ ਰੋਕਿਆ ਨਹੀਂ , ਜਿਸ ਸਿੱਟੇ ਪਟਿਆਲ਼ੇ ਵਿੱਚ ਹਾਲਾਤ ਵਿਗੜੇ , ਪੁਲਿਸ ਨੂੰ ਕਾਰਵਾਈ ਕਰਨੀ ਪਈ । ਪਰ ਜੋ ਗੁਮਰਾਹ ਕੁਨ ਗੱਲ ਰਾਗਿਵ ਚੱਡਾ ਨੇ ਇਹ ਕਹੀ ਕਿ ਇਹ ਝਗੜਾ ਸ਼ਿਵ ਸੈਨਾ ,ਕਾਂਗਰਸ ਅਤੇ ਅਕਾਲੀਆਂ ਵਿਚਾਲੇ ਹੋਇਆ । ਕਿਤਨਾ ਵਡਾ ਝੂਠ ਜਦ ਕਿ ਨਾ ਕਾਂਗਰਸੀਆਂ ਅਤੇ ਨਾ ਹੀ ਅਕਾਲੀਆਂ ਨੇ ਇਸ ਬਾਰੇ ਕੁਝ ਬੋਲਿਆ , ਨਾ ਹੀ ਕੋਈ ਪ੍ਰਤਿਕਰਮ ਦਿੱਤਾ । ਸੱਚ ਤਾਂ ਇਹ ਹੈ ਕਿ ਡੀ ਸੀ ਨੂੰ ਸਿੱਖ ਜਥੇਬੰਦੀਆਂ ਦੇ ਮੈਮੋਰੰਡਮ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੁੱਤੀ ਰਹੀ ਅਤੇ ਪਟਿਆਲੇ ਵਿੱਚ ਇਹ ਫ਼ਸਾਦ ਨੂੰ ਖੁਦ ਹੀ ਜਨਮ ਦਿੱਤਾ । ਇਹ ਕਿਹੜੀ ਸਾਂਝ ਜਾਂ ਸਾਜ਼ਿਸ਼ ਅਧੀਨ ਮਿਸਟਰ ਚੱਡਾ ਨੇ ਪਤਵੰਤ ਪੰਨੂ ਦੇ ਬਿਆਨ ਅਤੇ ਉਸ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ । ਕੀ ਪੰਨੂ ਨਾਲ ਚੱਢਾ ਜੀ ਕੋਈ ਸਾਂਝ ਰੱਖਦੇ ਹਨ , ਜੋ ਉਸ ਦੇ ਨਾਮ ਦਾ ਜ਼ਿਕਰ ਕਰਨੋਂ ਮੁਨਕਰ ਹਨ । ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਕ ਨਵੀਂ ਚੰਗੀ ਆਸ ਲਈ ਚੁਣਿਆ ਹੈ । ਪਰ ਜੇ ਸਰਕਾਰ ਦਾ ਰਵੱਈਆ ਉਪਰੋਕਤ ਬੀਤੇ ਅਨੁਸਾਰ ਰਿਹਾ ਤਾਂ ਲੋਕ ਜ਼ਰੂਰ ਜਾਣ ਜਾਣਗੇ ਕਿ ਉਹਨਾਂ ਨਾਲ ਧੋਖਾ ਹੋ ਰਿਹਾ ਹੈ । ਪੰਜਾਬ ਨੂੰ ਅੱਜ ਤੱਕ ਸਾਜ਼ਿਸ਼ਾਂ ਨੇ ਲੁੱਟਿਆ ਅਤੇ ਬਰਬਾਦ ਕੀਤਾ ਹੈ । ਪੰਜਾਬ ਬਾਰੇ ਕਿਸੇ ਵੀ ਹਾਲਾਤ ਬਾਰੇ ਬਿਆਨ ਦੇਣਾ ਮੁੱਖ ਮੰਤਰੀ ਦਾ ਮੁੱਖ ਫ਼ਰਜ਼ ਹੈ । ਚੁਣੇ ਗਏ ਨੁਮਾਇੰਦੇ ਹੀ ਇਸ ਦੀ ਨੁਮਾਇੰਦਗੀ ਕਰਨ ਤਾਂ ਪੰਜਾਬ ਦਾ ਭੱਲਾ ਹੋ ਸਕੇਗਾ । ਜੋ ਲੋਕ ਜਾਂ ਸਵੈ ਸੱਜੇ ਵਿਅਕਤੀ, ਜਿਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਨਹੀਂ , ਉਹ ਖਾਹ ਮਖਾਹ ਪੰਜਾਬ ਦੇ ਲੋਕਾਂ ਬਾਰੇ ਬੇਬੁਨਿਆਦ ਬਿਆਨਬਾਜ਼ੀ ਕਰਕੇ ਹਾਲਾਤ ਨੂੰ ਸਹੀ ਰੱਖਣ ਨਾਲ਼ੋਂ ਵਿਗਾੜ ਪੈਦਾ ਕਰ ਰਹੇ ਹਨ । ——ਪਰਮਿੰਦਰ ਸਿੰਘ ਬਲ । ਪ੍ਰਧਾਨ ਸਿਖ ਫੈਡਰੇਸ਼ਨ ਯੂ ਕੇ ।