(ਲੜੀ ਨੰ.2)
ਜਿਵੇਂ ਕਿ ਤੁਸੀਂ ਪਿਛਲੇ ਅੰਕ ਲੜੀ ਨੰ.1ਵਿੱਚ ਪੜ੍ਹਿਆ ਹੈ ਕਿ ਅਕਬਰ ਬਾਦਸ਼ਾਹ ਇਕ ਮਹਾਨ ਸ਼ਾਸਕ ਸੀ। ਹੁਮਾਯੂੰ ਦੀ ਮੌਤ ਤੋਂ ਬਾਅਦ ਅਕਬਰ ਦੀ ਕਲਾਨੌਰ ਵਿਖੇ ਤਾਜਪੋਸ਼ੀ ਦੀ ਰਸਮ ਹੋਈ। ਉਸ ਸਮੇਂ ਸੂਰੀ ਵੰਸ਼ ਦੇ ਹਾਕਮ ਅਫ਼ਗ਼ਾਨ ਸਾਮਰਾਜ ਨੂੰ ਸਥਾਪਿਤ ਕਰਨ ਦੇ ਯਤਨ ਕਰ ਰਹੇ ਸਨ।ਜਦੋਂ ਅਕਬਰ ਰਾਜ ਗੱਦੀ ਉੱਪਰ ਬੈਠਿਆ ਤਾਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਸਨੇ ਹੌਂਸਲੇ ਤੋਂ ਕੰਮ ਲਿਆ ਅਤੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ।
5 ਨਵੰਬਰ 1556ਈ. ਨੂੰ ਪਾਨੀਪਤ ਦੀ ਦੂਜੀ ਲੜਾਈ ਵਿੱਚ ਹੇਮੂ ਨੂੰ ਹਰਾ ਕੇ ਦਿੱਲੀ ਅਤੇ ਆਗਰਾ ਉਪਰ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਉਸਨੇ ਮਾਲਵਾ,ਅੰਬਰ,ਗੋਂਦਵਾਨਾ, ਚਿਤੌੜ, ਰਣਥਭੋਰ, ਕਲਿੰਜਰ, ਬੀਕਾਨੇਰ, ਜੈਸਲਮੇਰ, ਮੇਵਾੜ, ਗੁਜਰਾਤ, ਬਿਹਾਰ, ਬੰਗਾਲ, ਕਾਬੁਲ, ਕਸ਼ਮੀਰ, ਸਿੰਧ, ਕੰਧਾਰ, ਅਹਿਮਦਨਗਰ, ਖਾਨਦੇਸ਼ ਆਦਿ ਇਲਾਕਿਆਂ ਨੂੰ ਜਿੱਤ ਕੇ ਮੁਗ਼ਲ ਸਾਮਰਾਜ ਦਾ ਵਿਸਥਾਰ ਕੀਤਾ।
ਅਕਬਰ ਨੇ ਰਾਜਪੂਤਾਂ ਪ੍ਰਤੀ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ। ਪਹਿਲਾਂ ਦੇ ਮੁਗ਼ਲ ਸ਼ਾਸ਼ਕਾ ਦੁਬਾਰਾ ਲਗਾਏ ਗਏ ਜਜੀਆ ਅਤੇ ਤੀਰਥ ਕਰ ਹਟਾ ਦਿੱਤੇ। ਉਚਿੱਤ ਰਾਜਪ੍ਰਬੰਧ ਵਿੱਚ ਜਬਤੀ ਪ੍ਰਣਾਲੀ ਦੀ ਸਥਾਪਨਾ ਅਕਬਰ ਦੀਆਂ ਮਹਾਨ ਉਪਲਬੱਧੀਆਂ ਵਿੱਚੋ ਇੱਕ ਸੀ।
ਅਕਬਰ ਧਾਰਮਿਕ ਸਹਿਣਸ਼ੀਲਤਾ ਵਾਲਾ ਸ਼ਾਸਕ ਸੀ ਉਸਨੇ ਦੀਨ ਏ ਇਲਾਹੀ, ਇਬਾਦਤਖਾਨਾ,ਸ਼ਾਹੀ ਖੁਤਬਾ ਅਤੇ ਅਭੁੱਲ ਆਗਿਆ ਪੱਤਰ 1579ਵਿੱਚ ਜਾਰੀ ਕੀਤੇ।ਉਸਨੇ ਕਈ ਸਮਾਜਿਕ ਬੁਰਾਈਆਂ ਜਿਵੇਂ ਕਿ ਸਤੀ ਪ੍ਰਥਾ, ਕੰਨਿਆ ਹੱਤਿਆ, ਬਾਲ ਵਿਆਹ ਆਦਿ ਨੂੰ ਦੂਰ ਕਰਨ ਲਈ ਕੰਮ ਕੀਤੇ।ਜਿਸ ਕਰਕੇ ਉਸਨੂੰ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ।
ਉਸਦੇ ਸਮੇਂ ਲਲਿਤ ਕਲਾਵਾਂ ਦਾ ਵੀ ਵਿਕਾਸ ਹੋਇਆ ਜਿਵੇਂ ਫਤਿਹਪੁਰ ਸਿਕਰੀ ਨਗਰ ਦੀ ਸਥਾਪਨਾ, ਬੁਲੰਦ ਦਰਵਾਜ਼ਾ, ਜਾਮਾ ਮਸਜਿਦ, ਸੇਖ ਸਲੀਮ ਚਿਸ਼ਤੀ ਦਾ ਮਕਬਰਾ, ਪੰਚ ਮਹਿਲ, ਬੀਰਬਲ ਦਾ ਘਰ, ਆਗਰੇ ਦਾ ਕਿਲ੍ਹਾ, ਦੀਵਾਨ ਏ ਆਮ ਅਤੇ ਦੀਵਾਨ ਏ ਖ਼ਾਸ ਆਦਿ।ਅਕਬਰਨਾਮਾ ਅਤੇ ਆਈਨ-ਏ-ਅਕਬਰੀ ਜਾਂ "ਅਕਬਰ ਦਾ ਵਿਧਾਨ", ਅਬੁਲ ਫ਼ਜ਼ਲ ਦੁਬਾਰਾ ਰਚਿਤ ਉਸਦੇ ਸਾਸਨ ਦੀਆ ਮਹਾਨ ਪੁਸਤਕਾਂ ਸਨ।ਅਕਬਰ ਨੇ ਹਿੰਦੂ ਧਾਰਮਿਕ ਗ੍ਰੰਥਾਂ ਜਿਵੇਂ - ਰਾਮਾਇਣ, ਮਹਾਂਭਾਰਤ, ਗੀਤਾ ਅਤੇ ਪੰਚਤੰਤਰ ਆਦਿ ਦਾ ਫ਼ਾਰਸੀ ਵਿੱਚ ਅਨੁਵਾਦ ਕਰਵਾਇਆ।ਇਸ ਤਰ੍ਹਾਂ ਮੁਗ਼ਲ ਸਾਮਰਾਜ ਦੇ ਮਹਾਨ ਯੋਧਾ ਦੀ ਮੌਤ 63ਸਾਲ ਦੀ ਉਮਰ ਵਿੱਚ 27 ਅਕਤੂਬਰ 1605 ਈ ਨੂੰ ਹੋਈ ਅਤੇ ਉਸਨੂੰ ਸਿਕੰਦਰਾ ਵਿੱਚ ਦਫ਼ਨਾਇਆ ਗਿਆ।
ਪੂਜਾ 9815591967