ਜਗਰਾਓਂ, 30 ਜੁਲਾਈ (ਅਮਿਤ ਖੰਨਾ, ) ਨਾਨਕਸਰ ਜਗਰਾਓ ਦੇ ਨਜਦੀਕੀ ਪੈਂਦੇ ਬਾਬਾ ਹੀਰਾ ਹਸਪਤਾਲ ਜਿੱਥੇ ਜਖਮੀ ਬੇਸਹਾਰਾਂ ਗਊਆਂ ਤੇ ਹੋਰਨਾਂ ਜੀਵਾਂ ਦਾ ਨਿਸਕਾਮ ਇਲਾਜ ਕੀਤਾਂ ਜਾਂਦਾ ਹੈ ਵੱਲੋ ਅੱਜ ਬੁਰੀ ਤਰਾਂ ਜਖਮੀ ਮਿਲੇ ਬੈਲ ਦਾ ਇਲਾਜ ਕੀਤਾ ਗਿਆ ਤੇ ਉਸ ਦੀ ਹਰ ਪੱਖੋ ਹੋਰ ਵੀ ਸੇਵਾ ਕੀਤੀ ਗਈ । ਬਾਬਾ ਹੀਰਾ ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਹੀਰਾ ਹਸਪਤਾਲ ਦੀ ਐਂਬੂਲੈਸ ਵੈਨ ਦੇ 90268-90268 ਨੰਬਰ ਤੇ ਕਿਸੇ ਵਿਅਕਤੀ ਨੇ ਸਿੱਧਵਾਂ ਬੇਟ ਰੋੜ ਤੇ ਬੁਰੀ ਤਰਾਂ ਜਖਮੀ ਪਏ ਬੈਲ ਸਬੰਧੀ ਸੂਚਨਾਂ ਦਿੱਤੀ ਸੀ ਜਿਸ ਨੂੰ ਬਿਨਾ ਦੇਰੀ ਕੀਤੇ ਸਾਡੇ ਸੇਵਾਦਾਰ ਹਸਪਤਾਲ ਲੈ ਆਏ ਤੇ ਜਖਮੀ ਬੈਲ ਦਾ ਇਲਾਜ ਸੁਰੂ ਕੀਤਾ ।ਉਨਾ ਦੱਸਿਆ ਕਿ ਜਖਮੀ ਬੈਲ ਦੀ ਟੱੁਟ ਚੱੁਕੀ ਲੱਤ ਦਾ ਅਪਰੇਸਨ ਕੀਤਾ ਗਿਆ ਤੇ ਹੋਰ ਜਖਮੀ ਥਾਵਾਂ ਤੇ ਮੱਲਮ ਪੱਟੀ ਕੀਤੀ ਗਈ ।ਉਨਾ ਦੱਸਿਆ ਬਾਬਾ ਹੀਰਾ ਹਸਪਤਾਲ ਵਿੱਚ ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜਖਮੀ ਗਊਆ ਤੇ ਜੀਵਾਂ ਦਾ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਉਨਾ ਨਾਲ ਬੂਟਾ ਸਿੰਘ, ਸਤਿਨਾਮ ਸਿੰਘ, ਕਾਕਾ ਪੰਡਿਤ ਸੇਵਾਦਾਰ,ਦਵਿੰਦਰ ਸਿੰਘ ਢਿੱਲੋ ਆਦਿ ਵੀ ਹਾਜਿਰ ਸਨ।