You are here

ਯੁ.ਕੇ.

ਸਲੇਮਪੁਰੀ ਦੀ ਚੂੰਢੀ - ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ ਮੇਰੇ ਦੀ ਹਾਲਤ 

ਡਾਹਡੀ ਮਾੜੀ ਆ। 

ਮਜ਼ਲੂਮਾਂ 'ਤੇ ਚੱਲਦੀ ਕਹਿਰ,

ਕੁਹਾੜੀ ਆ। 

ਦੇਸ਼ ਮੇਰੇਵਿੱਚਫਿਰਦਾ'ਭਗਵਾਂ'        

ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਗੰਢੇ ਹੋ ਗਏ ਮਹਿੰਗੇ, 

ਰੋਟੀ ਲੱਭਦੀ ਨਾ। 

ਭੁੱਖ ਮਰੀ ਤੇ ਬੇਰੁਜ਼ਗਾਰੀ 

ਛੱਡਦੀ ਨਾ। 

ਜੀ ਐਸ ਟੀ ਨੇ ਦਿੱਤਾ ਸਾਨੂੰ   

 ਰਿੰਨ੍ਹ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਹੱਕਾਂ ਖਾਤਰ ਲੱਗਦੇ ਥਾਂ ਥਾਂ, 

ਧਰਨੇ ਨੇ। 

ਨਿੱਜੀਕਰਨ ਨੇ ਪਾ ਤੇ ਲੋਕੀਂ

ਪੜਨੇ ਨੇ। 

ਸ਼ਾਹੂਕਾਰਾਂ ਨੇ ਦੇਸ਼ ਨੂੰ ਦਿੱਤਾ   

 ਪਿੰਜ ਸੱਜਣਾ।

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਝੂਠੇ ਪੁਲਿਸ ਮੁਕਾਬਲੇ,

ਇਥੇ ਹੁੰਦੇ ਨੇ। 

ਹੁਕਮਰਾਨਾਂ ਦੀ ਸ਼ਹਿ 'ਤੇ, 

ਘੁੰਮਦੇ ਗੁੰਡੇ ਨੇ। 

ਝੂਠਾ ਪਰਚਾ ਪੈਣ ਨੂੰ,ਲੱਗਦਾ   

 ਬਿੰਦ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

 ਰਿਸ਼ਵਤਖੋਰੀ ਚੱਲਦੀ ਪੂਰੇ 

ਜੋਰਾਂ 'ਤੇ। 

ਬੈਂਕਾਂ ਸੱਭ ਹਵਾਲੇ  ਵੱਡੇ 

 ਚੋਰਾਂ ਦੇ। 

'ਸਵਿਸ' ਤੋਂ ਆਉਣੇ ਪੈਸੇ ਕਿਹੜੇ

ਦਿਨ ਸੱਜਣਾ? 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ।

ਏਅਰ ਇੰਡੀਆ ਡੁੱਬਗੀ ਇੰਡੀਆ 

ਡੁੱਬ ਚੱਲਿਆ। 

ਦੇਸ਼ ਮੇਰੇ ਚੋਂ ਸ਼ਬਦ 'ਤਰੱਕੀ '

ਮੁੱਕ ਚੱਲਿਆ। 

ਸੱਭ ਸਰਕਾਰੀ ਮਹਿਕਮੇ ਬਣਗੇ 

ਨਿੱਜ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਨਵੇਂ ਕਾਨੂੰਨ ਨੂੰ ਲੈ ਕੇ 

 ਭਾਂਬੜ ਬਲਦੇ ਨੇ । 

ਅਸਮ, ਕਸ਼ਮੀਰ ਤੇ ਯੂਪੀ

 ਕਿੱਦਾਂ ਜਲਦੇ ਨੇ?

ਖੂਹ ਚੋਂ ਮੁੱਕਿਆ ਪਾਣੀ ਖਾਲੀ 

  ਟਿੰਡ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਸੱਭ ਮਹਿਕਮੇ ਵਿਕਗੇ, 

ਕੂੰਡਾ  ਹੋ ਚੱਲਿਆ। 

ਨਿੱਜੀਕਰਨ ਨੇ ਦੇਸ਼ ਨੂੰ 

 ਘੇਰਾ ਪਾ ਘੱਤਿਆ। 

ਠੇਕੇਦਾਰੀ ਸਿਸਟਮ 

ਬਣਿਆ ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ!

-ਸੁਖਦੇਵ ਸਲੇਮਪੁਰੀ  09780620233

SGPC Member Raipur meets British Opposition Leader Corbyn to thank him for his efforts for the Sikh community

London,November 2019-(Amanjit Singh Khaira)- 

Paramjit Singh Raipur (SGPC member, Adampur) met with Jeremy Corbyn MP (Leader of the Opposition and national Leader of the Labour Party) in the British Parliament.

As an elected member of the Sikh mini-Parliament SGPC, Raipur thanked Corbyn for his two major pledges in the Labour Party election manifesto - to issue a formal apology for the 1919 Jallianwala Bagh massacre in Amritsar and to order an independent inquiry into the 1984 attack on Sri Harmandir Sahib (Golden Temple) to establish the extent of British Government advice to Indian authorities. 

Raipur also invited Corbyn to visit the Punjab, in particular the Golden Temple, so that he could be formally thanked for his efforts for the global Sikh community.

Raipur has been in the UK for the last couple of months to campaign for the re-election of his nephew Tanmanjeet Singh Dhesi MP, who was successful once again from Slough.  He was joined by various other family and friends who had come from abroad to campaign, including Dhesi’s parents Jaspal Singh Dhesi and Dalwinder Kaur Dhesi, mother-in-law Satinder Kaur Kariha and Phagwara Councillor Davinder Sapra.

In the photo, from left to right: Tanmanjeet Singh Dhesi MP, Jeremy Corbyn MP and Paramjit Singh Raipur (SGPC Member).

ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਸਾਂਤਾ ਕਲਾਜ ਬਣੇ ਪਿ੍ੰਸ ਹੈਰੀ

ਲੰਡਨ, ਦਸੰਬਰ 2019 (ਏਜੰਸੀ)- 

ਬਰਤਾਨੀਆ ਦੇ ਰਾਜਕੁਮਾਰ ਪਿ੍ੰਸ ਹੈਰੀ ਸਾਂਤਾ ਕਲਾਜ ਦੇ ਪਹਿਰਾਵੇ 'ਚ ਨਜ਼ਰ ਆਏ | ਦਰਅਸਲ, ਉਹ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਹਥਿਆਰਬੰਦ ਸੈਨਾਵਾਂ ਦੇ ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਖਾਸ ਸੰਦੇਸ਼ ਦੇ ਰਹੇ ਸਨ | ਉਨ੍ਹਾਂ ਇਕ ਮਿੰਟ ਦਾ ਵੀਡੀਓ ਵੀ ਜਾਰੀ ਕੀਤਾ ਹੈ, ਜਿਸ 'ਚ ਉਹ ਲਾਲ ਟੋਪੀ ਤੇ ਚਿੱਟੀ ਦਾੜੀ ਲਗਾਈ ਦਿਖਾਈ ਦੇ ਰਹੇ ਹਨ | ਬੱਚਿਆਂ ਲਈ ਕਿਸ਼ਤੀ 'ਤੇ ਰੱਖੀ ਗਈ ਪਾਰਟੀ ਨੂੰ ਇਸ ਵੀਡੀਓ 'ਚ ਦਿਖਾਇਆ ਗਿਆ ਹੈ | ਇਸ ਪਾਰਟੀ 'ਚ ਉਹ ਬੱਚੇ ਸ਼ਾਮਿਲ ਹਨ, ਜਿਨ੍ਹਾਂ ਦੇ ਪਿਤਾ ਬਰਤਾਨੀਆ ਦੀਆਂ ਹਥਿਆਰਬੰਦ ਸੈਨਾਵਾਂ 'ਚ ਸਨ, ਤੇ ਹੁਣ ਦੁਨੀਆ 'ਚ ਨਹੀਂ ਹਨ | ਪਿ੍ੰਸ ਹੈਰੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਮੈਂ ਤੁਹਾਨੂੰ ਆਪਣੇ ਚਾਰੇ-ਪਾਸੇ ਦੇਖਣ ਲਈ ਉਤਸ਼ਾਹਿਤ ਕਰਦਾ ਹਾਂ, ਤੇ ਚਾਹੁੰਦਾ ਹਾਂ ਕਿ ਤੁਸੀ ਵੀ ਇਨ੍ਹਾਂ ਬੱਚਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਇਨ੍ਹਾਂ ਨਾਲ ਸਮਾਂ ਗੁਜ਼ਾਰੋ |

ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਗੁਰੂ ਸਨ-ਭਾਰਤੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ 

ਲੰਡਨ,ਦਸੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਲੰਡਨ ਦੇ ਇਤਿਹਾਸਕ ਗਲਿਡ ਹਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ. ਮੁਰਲੀਧਰਨ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੀ ਸ਼ੁਰੂਆਤ ਭਾਈ ਸਤਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਗੁਰਦਿਆਲ ਸਿੰਘ ਰਸੀਆ ਦੇ ਜਥੇ ਵਲੋਂ ਰਸ ਭਿੰਨੇ ਕੀਰਤਨ ਨਾਲ ਕੀਤੀ ਗਈ | ਉਪਰੰਤ ਸੰਬੋਧਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਗੁਰੂ ਸਨ, ਜਿਨ੍ਹਾਂ ਨੇ ਪੂਰੀ ਮਨੁੱਖਤਾ ਨੂੰ ਉਪਦੇਸ਼ ਦਿੱਤਾ ਹੈ | ਇਸ ਮੌਕੇ ਉਨ੍ਹਾਂ ਸਿੱਖਾਂ ਵਲੋਂ ਭਾਰਤ ਤੇ ਯੂ.ਕੇ. ਦੇ ਵਿਕਾਸ 'ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ | ਭਾਰਤ ਦੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਯੂ.ਕੇ. ਭਰ ਵਿਚ ਪਹੁੰਚਾਉਣ ਲਈ ਵੱਖ-ਵੱਖ ਸ਼ਹਿਰਾਂ ਵਿਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਸਮਾਗਮ ਨੂੰ ਯੂ.ਕੇ. ਦੇ ਮੰਤਰੀ ਲਾਰਡ ਅਹਿਮਦ, ਲਾਰਡ ਰਣਬੀਰ ਸਿੰਘ ਸੂਰੀ, ਲਾਰਡ ਰੰਮੀ ਰੇਂਜ਼ਰ, ਲਾਰਡ ਹਮੀਦ, ਡਿਪਟੀ ਹਾਈ ਕਮਿਸ਼ਨਰ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਸਿੱਖ ਸਟੱਡੀ ਵਿਭਾਗ ਵੁਲਵਰਹੈਂਪਟਨ ਯੂਨੀਵਰਸਿਟੀ ਦੀ ਡਾਇਰੈਕਟਰ ਡਾ: ਉਪਿੰਦਰਜੀਤ ਕੌਰ ਨੇ ਨਿਭਾਈ | ਇਸ ਮੌਕੇ ਗੁਰਮੇਲ ਸਿੰਘ ਮੱਲੀ, ਦਲਜੀਤ ਸਿੰਘ ਸਹੋਤਾ, ਜੋਗਰਾਜ ਅਹੀਰ, ਡਾ: ਦਲਜੀਤ ਸਿੰਘ ਫੁੱਲ, ਸੁਰਿੰਦਰ ਸਿੰਘ ਮਾਣਕ, ਇਸ਼ਟਮੀਤ ਸਿੰਘ ਫੁੱਲ, , ਚਰਨਕੰਵਲ ਸਿੰਘ ਸੇਖੋਂ, ਡੀ.ਪੀ. ਸਿੰਘ, ਰਣਬੀਰ ਸਿੰਘ ਵਿਰਦੀ, ਗੁਰਬੀਰ ਸਿੰਘ ਅਟਕੜ, ਕੁਲਦੀਪ ਸਿੰਘ ਮੱਲੀ, ਅਖਤਿਆਰ ਸਿੰਘ ਸੰਧੂ, ਰੇਸ਼ਮ ਸਿੰਘ ਸੰਧੂ ਆਦਿ ਹਾਜ਼ਰ ਸਨ |

ਸਿੱਖਾਂ ਲਈ ਜਨਗਣਨਾ 'ਚ ਵੱਖਰਾ ਖਾਨਾ ਲਾਜ਼ਮੀ ਕਰਨ ਦੀ ਅਰਜ਼ੀ ਹਾਈਕੋਰਟ ਨੇ ਠੁਕਰਾਈ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ/ਗਿਆਨੀ ਅਮਰੀਕ ਸਿੰਘ ਰਾਠੌਰ)-  2021 ਦੀ ਜਨਗਣਨਾ ਮੌਕੇ ਸਿੱਖਾਂ ਦੀ ਵੱਖਰੀ ਗਿਣਤੀ ਲਈ ਵੱਖਰਾ ਖਾਨਾ ਲਾਜ਼ਮੀ ਬਣਾਏ ਜਾਣ ਦੀ ਮੰਗ 'ਤੇ ਟਾਲ-ਮਟੋਲ ਕਰ ਰਹੀ ਸਰਕਾਰ ਵਿਰੁੱਧ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੀ ਕੱਲ੍ਹ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਸ ਨੂੰ ਠੁਕਰਾ ਦਿੱਤਾ ਹੈ | ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਨਵੰਬਰ ਵਿਚ ਕਿਹਾ ਗਿਆ ਸੀ ਕਿ 2021 ਦੀ ਜਨਗਣਨਾ ਵਾਲੇ ਦਸਤਾਵੇਜ਼ਾਂ ਵਿਚ ਸਿੱਖਾਂ ਲਈ ਵੱਖਰਾ ਖਾਨਾ ਨਾ ਹੋਣਾ ਗੈਰ-ਕਾਨੂੰਨੀ ਹੈ, ਜਿਸ ਲਈ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ | ਲੰਡਨ ਵਿਚ ਹੋਈ ਸੁਵਣਾਈ ਦੌਰਾਨ ਜੱਜ ਨੇ ਕਿਹਾ ਕਿ ਜੇ ਉਹ ਇਸ ਬਾਰੇ ਕੋਈ ਫੈਸਲਾ ਦਿੰਦੇ ਹਨ, ਤਾਂ ਇਹ ਸੰਸਦ ਨੂੰ ਕਿਸੇ ਵੀ ਨਿਯਮ ਨੂੰ ਅੱਗੇ ਵੱਧਣ ਤੋਂ ਰੋਕਣਾ ਹੋਵੇਗਾ | ਸਿੱਖ ਫੈਡਰੇਸ਼ਨ ਯੂ.ਕੇ. ਦੇ ਵਕੀਲਾਂ ਨੇ ਕਿਹਾ ਕਿ ਸਿੱਖਾਂ ਦੀ ਗਿਣਤੀ ਧਰਮ ਦੇ ਅਧਾਰ 'ਤੇ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਮਰਦਮਸ਼ੁਮਾਰੀ ਸਬੰਧੀ ਹੋਈਆਂ ਪਹਿਲੀਆਂ ਮੀਟਿੰਗਾਂ ਵਿਚ ਸਿੱਖਾਂ ਦੀ ਇਸ ਮੰਗ ਬਾਰੇ ਮੰਨਿਆ ਵੀ ਸੀ ਕਿ ਸਿੱਖਾਂ ਦੀ ਗਿਣਤੀ ਨਾ ਹੋਣ ਕਰ ਕੇ ਉਹ ਰੁਜ਼ਗਾਰ, ਘਰ, ਸਿਹਤ ਤੇ ਵਿੱਦਿਅਕ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ | ਸਿੱਖ ਫੈਡਰੇਸ਼ਨ ਯੂ.ਕੇ. ਬੀਤੇ 15 ਵਰਿ੍ਹਆਂ ਤੋਂ ਸਿੱਖਾਂ ਦੀ ਵੱਖਰੀ ਗਿਣਤੀ ਲਈ ਸ਼ੰਘਰਸ਼ ਕਰ ਰਹੀ ਹੈ | ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਉਹ ਇਥੇ ਬੱਸ ਨਹੀਂ ਕਰਨਗੇ, ਤੇ ਇਸ ਫੈਸਲੇ ਵਿਰੁੱਧ ਅਪੀਲ ਕਰਨਗੇ |

ਮਾਨਚੈਸਟਰ ਵਿਖੇ  ਗ੍ਰੇਟ ਮਾਨਚੈਸਟਰ ਪੁਲੀਸ ਵਲੋਂ ਸਿੱਖ ਪੁਲਿਸ ਐਸੋਸੀਏਸ਼ਨ ਦੀ ਸ਼ੁਰੂਆਤ

ਮਾਨਚੈਸਟਰ, ਦਸੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-

7 ਦਸੰਬਰ ਸਨਿਚਰਵਾਰ ਗ੍ਰੇਟ ਮਾਨਚੈਸਟਰ ਪੁਲੀਸ ਨੇ ਸਿੱਖ ਪੁਲੀਸ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ ਜਿਸ ਵਿਚ ਚੀਫ ਕਾਂਸਟੇਬਲ ਇਨ ਹੋਪਕਿਨ ਨੇ ਹਿਸਾ ਲਿਆ ਅਤੇ ਸੰਗਤਾਂ ਨੂੰ ਸੰਬੋਧਨ ਕਰਦੇ ਪੁਲੀਸ ਫੋਰਸ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੂੰ ਅਹਿਮ ਦਸਿਆ।ਉਹਨਾਂ ਆਉਂਦੇ ਸਮੇ ਵਿੱਚ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਾਨਚੈਸਟਰ ਦੀ ਸਿੱਖ ਕਮਿਉਨਿਟੀ ਨਾਲ ਹੋਰ ਚੰਗੇ ਸਬੰਦਾ ਦੀ ਕਾਮਨਾ ਕੀਤੀ।ਡਿਟਕਟਿਵ ਸਰਜੰਟ ਤੇਜ਼ਹਰਪਾਲ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਅੱਜ ਇਹ ਖੁਸ਼ੀ ਭਰਿਆ ਸਮਾਂ ਆਈਆ।ਉਸ ਸਮੇ ਇਲਾਕਾ ਭਰ ਤੋਂ ਸੰਗਤਾਂ ਨੇ ਇਸ ਸਮੇ ਹਾਜਰੀਆਂ ਲਗਵਾਇਆ ਅਤੇ ਡਿਟਕਟਿਵ ਸਰਜੰਟ ਤੇਜਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨਊ ਵਧਾਇਆ ਦਿਤੀਆਂ।ਸਮਾਗਮ ਵਿਚ ਅਫਜਲ ਖਾਨ ਮੈਂਬਰ ਪਾਰਲੀਮੈਂਟ ਨੇ ਵਿਸੇਸ ਤੋਰ ਤੇ ਹਾਜਰੀ ਲਗਵਾਈ।

ਬਰਤਾਨਵੀ ਇਤਿਹਾਸਕ ਚੋਣਾਂ ’ਚ ਭਾਰਤੀ ਮੂਲ ਦੇ ਰਿਕਾਰਡ 15 ਉਮੀਦਵਾਰ ਸੰਸਦ ਮੈਂਬਰ ਬਣੇ

ਬਰਤਾਨੀਆ ’ਚ ‘ਨਵਾਂ ਸੂਰਜ’ ਚੜ੍ਹਿਆ -ਪ੍ਰਧਾਨ ਮੰਤਰੀ ਬੋਰਿਸ ਜੌਹਨਸਨ

ਲੇਬਰ ਪਾਰਟੀ  ਆਗੂ ਜੈਰੇਮੀ ਕੌਰਬਿਨ (70) ਨੇ ਅਹੁਦਾ ਤਿਆਗਣ ਦਾ ਐਲਾਨ

ਲੰਡਨ/ਮਾਨਚੈਸਟਰ, ਦਸੰਬਰ  2019-(ਅਮਨਜੀਤ ਸਿੰਘ ਖਹਿਰਾ/ਅਮਰਜੀਤ ਸਿੰਘ ਗਰੇਵਾਲ)-
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਕੇ ਦੇ ਦਹਾਕਿਆਂ ਦੇ ਇਤਿਹਾਸ ’ਚ ਸਭ ਤੋਂ ਨਾਟਕੀ ਆਮ ਚੋਣਾਂ ਭਰਵੇਂ ਬਹੁਮਤ ਨਾਲ ਜਿੱਤ ਲਈਆਂ ਹਨ। ਮੁਲਕ ’ਚ ਸਿਆਸੀ ਭੰਬਲਭੂਸਾ ਹੁਣ ਮੁੱਕ ਗਿਆ ਹੈ ਤੇ ਇਸ ਦੇ ਨਾਲ ਹੀ ਨਵੇਂ ਵਰ੍ਹੇ ’ਚ ਬਰਤਾਨੀਆ ਯੂਰੋਪੀਅਨ ਯੂਨੀਅਨ ਨਾਲੋਂ ਤੋੜ-ਵਿਛੋੜੇ ਦੇ ਮੰਤਵ ਨਾਲ ਦਾਖ਼ਲ ਹੋਵੇਗਾ। ਜੌਹਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 364 ਸੀਟਾਂ ਜਿੱਤੀਆਂ ਹਨ। 650 ਮੈਂਬਰੀ ਬ੍ਰਿਟਿਸ਼ ਸੰਸਦ ’ਚ ਲੇਬਰ ਪਾਰਟੀ ਨੂੰ 203 ਸੀਟਾਂ ਹੀ ਮਿਲੀਆਂ ਹਨ। ਯੂਕੇ ਦੀ ਸੰਸਦ ਲਈ ਇਸ ਵਾਰ ਭਾਰਤੀ ਮੂਲ ਦੇ ਰਿਕਾਰਡ 15 ਸੰਸਦ ਮੈਂਬਰ ਚੁਣੇ ਗਏ ਹਨ। ਭਾਰਤੀ ਮੂਲ ਦੇ ਸਿਆਸਤਦਾਨਾਂ ਨੇ ਕੰਜ਼ਰਵੇਟਿਵ ਤੇ ਲੇਬਰ ਦੋਵਾਂ ਧਿਰਾਂ ਵੱਲੋਂ ਜਿੱਤ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੰਜ਼ਰਵੇਟਿਵ ਪਾਰਟੀ ਦੀ ਟਿਕਟ ’ਤੇ ਵਿਥੈਮ ਹਲਕੇ ਤੋਂ ਮੁੜ ਚੁਣੀ ਗਈ ਹੈ। ਕੰਜ਼ਰਵੇਟਿਵ ਧਿਰ ਦੇ ਹੀ ਗਗਨ ਮੋਹਿੰਦਰਾ ਦੱਖਣ-ਪੱਛਮੀ ਹਰਟਫੋਰਡਸ਼ਾਇਰ ਤੋਂ ਚੁਣੇ ਗਏ ਹਨ। ਗੋਆ ਮੂਲ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਕਲੇਅਰ ਕੌਟੀਨ੍ਹੋ ਪੂਰਬੀ ਸਰੀ ਸੀਟ ਤੋਂ ਚੋਣ ਜਿੱਤੇ ਹਨ। ਨਵੇਂਦਰੂ ਮਿਸ਼ਰਾ ਲੇਬਰ ਧਿਰ ਲਈ ਤੇ ਮੁਨੀਰਾ ਵਿਲਸਨ ਲਿਬਰਲ ਡੇਮੋਕ੍ਰੇਟਸ ਲਈ ਪਹਿਲੀ ਵਾਰ ਚੋਣ ਜਿੱਤੇ ਹਨ। ਇਨਫ਼ੋਸਿਸ ਦੇ ਚੇਅਰਮੈਨ ਨਾਰਾਇਣ ਮੂਰਤੀ ਦੇ ਜਵਾਈ ਤੇ ਕੈਬਨਿਟ ਮੈਂਬਰ ਰਹੇ ਰਿਸ਼ੀ ਸੁਨਾਕ ਵੀ ਕੰਜ਼ਰਵੇਟਿਵ ਧਿਰ ਵੱਲੋਂ ਚੋਣ ਜਿੱਤੇ ਹਨ। ਕੰਜ਼ਰਵੇਟਿਵ ਅਲੋਕ ਸ਼ਰਮਾ ਰੀਡਿੰਗ ਵੈਸਟ ਤੋਂ ਚੋਣ ਜਿੱਤੇ ਹਨ। ਸ਼ੈਲੇਸ਼ ਵੜਾ ਉੱਤਰ ਪੱਛਮੀ ਕੈਂਬ੍ਰਿਜਸ਼ਾਇਰ ਸੀਟ ਤੋਂ ਅਤੇ ਗੋਆ ਮੂਲ ਦੇ ਸੁਏਲਾ ਬਰੇਵਰਮੈਨ ਵੀ ਫੇਅਰਹੈਮ ਤੋਂ ਚੋਣ ਜਿੱਤ ਗਏ ਹਨ। ਵੈਲੇਰੀ ਵਾਜ਼ ਵਾਲਸਾਲ ਦੱਖਣੀ ਸੀਟ ਤੋਂ ਚੋਣ ਜਿੱਤੀ ਹੈ।ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਆਪਣੀ ਜਿੱਤ ਦੁਆਰਾ ਦਰਜ ਕਰਕੇ ਇਤਿਹਾਸ ਰਚਿਆ ਹੈ। ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ, ਸਲੋਹ ਤੋਂ ਤਨਮਨਜੀਤ ਸਿੰਘ ਢੇਸੀ, ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਜਿੱਤ ਪ੍ਰਾਪਤ ਕੀਤੀ ਹੈ। 1980 ਦੀ ਮਾਰਗ੍ਰੇਟ ਥੈਚਰ ਦੀ ਸਰਕਾਰ ਤੋਂ ਬਾਅਦ ਹੁਣ ਕਿਸੇ ਪਾਰਟੀ ਨੂੰ ਅਜਿਹਾ ਭਰਵਾਂ ਬਹੁਮਤ ਹਾਸਲ ਹੋਇਆ ਹੈ। ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਬੋਰਿਸ ਜੌਹਨਸਨ (55) ਨੇ ਕਿਹਾ ਕਿ ਬਰਤਾਨੀਆ ’ਚ ‘ਨਵਾਂ ਸੂਰਜ’ ਚੜ੍ਹਿਆ ਹੈ ਤੇ ਬੇਸ਼ੱਕ ਇਸ ਨੇ ‘ਬ੍ਰੈਗਜ਼ਿਟ’ ਦੇ ਰਾਹ ’ਚ ਬਣਿਆ ਅੜਿੱਕਾ ਖ਼ਤਮ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟਰਾਂ ਨੇ ਜੋ ਭਰੋਸਾ ਉਨ੍ਹਾਂ ’ਚ ਪ੍ਰਗਟ ਕੀਤਾ ਹੈ, ਉਹ ਉਸ ਨੂੰ ਤੋੜਨਗੇ ਨਹੀਂ। ਲੋਕਾਂ ਨੇ ਇਸ ਮੌਕੇ ‘ਗੈੱਟ ਬ੍ਰੈਗਜ਼ਿਟ ਡਨ’ ਦੇ ਨਾਅਰੇ ਵੀ ਮਾਰੇ। ਜੌਹਨਸਨ ਨੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਨਾਲ ਬਕਿੰਘਮ ਪੈਲੇਸ ਵਿਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ। ਲੇਬਰ ਪਾਰਟੀ ਦੀ ਕਾਰਗੁਜ਼ਾਰੀ ਦਹਾਕਿਆਂ ਬਾਅਦ ਐਨੀ ਮਾੜੀ ਰਹੀ ਹੈ ਤੇ ਆਗੂ ਜੈਰੇਮੀ ਕੌਰਬਿਨ (70) ਨੇ ਅਹੁਦਾ ਤਿਆਗਣ ਦਾ ਐਲਾਨ ਕੀਤਾ ਹੈ। ਹਾਰ ਲਈ ਕੌਰਬਿਨ ਦੀ ਅਗਵਾਈ ਤੇ ਬ੍ਰੈਗਜ਼ਿਟ ਲਈ ਕੋਈ ਠੋਸ ਫ਼ੈਸਲਾ ਨਾ ਲੈ ਸਕੇ ਜਾਣ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਯੂਕੇ ਦੇ ਭਾਰਤੀ ਭਾਈਚਾਰੇ ਨੇ ਜੌਹਨਸਨ ਦੀ ਜਿੱਤ ਦਾ ਸਵਾਗਤ ਕੀਤਾ ਹੈ। ਲੇਬਰ ਪਾਰਟੀ ਆਪਣੇ ਗੜ੍ਹਾਂ- ਉੱਤਰੀ ਇੰਗਲੈਂਡ, ਮਿਡਲੈਂਡਜ਼ ਤੇ ਵੇਲਸ ਵਿਚ ਹਾਰ ਗਈ ਹੈ। ਯੂਰੋਪੀਅਨ ਯੂਨੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਹੈ ਕਿ ਉਹ ਬ੍ਰੈਗਜ਼ਿਟ ਨਾਲ ਜੁੜੇ ਵਪਾਰਕ ਨੁਕਤਿਆਂ ਤੋਂ ਬਰਤਾਨੀਆ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਕੰਜ਼ਰਵੇਟਿਵ ਪਾਰਟੀ ਦੀ ਜਿੱਤ ਤੋਂ ਬਾਅਦ ਲੰਡਨ ਸਟਾਕ ਐਕਸਚੇਂਜ ’ਚ ਵੀ ਉਛਾਲ ਦੇਖਿਆ ਗਿਆ।

ਭਾਰਤ ਸਰਕਾਰ ਨਾਲ ਗੱਲਬਾਤ ਰਾਜਨੀਤਿਕ ਮੁੱਦਿਆਂ 'ਤੇ ਹੋਈ-ਸੇਵਾ ਸਿੰਘ ਲੱਲੀ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-  

ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿਚ ਵੱਸਦੇ ਪੁਰਾਣੇ ਖਾਲਿਸਤਾਨੀ ਆਗੂਆਂ ਵਲੋਂ ਕੀਤੀ ਮੁਲਾਕਾਤ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਸ਼ੋਸ਼ਲ ਮੀਡੀਆ 'ਤੇ ਮੁਲਾਕਾਤ ਕਰਨ ਵਾਲੇ ਸਿੱਖ ਆਗੂਆਂ ਦੀ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ, ਤੇ ਉਨ੍ਹਾਂ ਨੂੰ ਤੰਨਜ ਕੱਸੇ ਜਾ ਰਹੇ ਹਨ | ਇਸ ਸਬੰਧੀ ਖਾਲਿਸਤਾਨ ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਸੇਵਾ ਸਿੰਘ ਲੱਲੀ ਨੇ ਕਿਹਾ ਕਿ ਉਹ ਚਿਰਾਂ ਤੋਂ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਤੇ ਦਲ ਖਾਲਸਾ ਵਾਂਗ ਪੰਜਾਬ ਵਿਚ ਜਾ ਕੇ ਸਿੱਖਾਂ ਦੇ ਹੱਕਾਂ ਦੀ ਆਵਾਜ਼ ਤੇ ਖਾਲਿਸਤਾਨ ਦੀ ਗੱਲ ਕੀਤੀ ਜਾਵੇ, ਜਿਸ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਲਿਖਤੀ ਰੂਪ ਵਿਚ ਹੋਈ ਸੀ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨਾਲ ਗੱਲਬਾਤ ਲਿਖਤੀ ਏਜੰਡੇ 'ਤੇ ਹੀ ਹੋਈ ਹੈ, ਜਿਸ ਵਿਚ 1984 ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਪੰਜਾਬ ਅੰਦਰ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਸਜ਼ਾ ਤੇ ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਆਦਿ ਮੁੱਦੇ ਸ਼ਾਮਿਲ ਸਨ | ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲਬਾਤ ਦਾ ਭਾਰਤ ਸਰਕਾਰ ਵਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਨਿੱਜੀ ਮੁਫਾਦਾਂ ਲਈ ਨਹੀਂ ਬਲਕਿ ਕੌਮ ਦੇ ਭਲੇ ਲਈ ਹੋਈ ਹੈ ਪਰ ਅਫਸੋਸ ਕਿ ਕੁਝ ਲੋਕਾਂ ਵਲੋਂ ਮੀਟਿੰਗ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ |

25 ਔਰਤਾਂ ਦਾ ਸ਼ੋਸ਼ਣ ਕਰਨ ਵਾਲਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)- 

 ਲੰਡਨ ਦੀ ਓਲਡ ਵੈਲੀ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਔਰਤਾਂ ਦਾ ਸ਼ੋਸ਼ਣ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਔਰਤਾਂ ਦਾ ਸ਼ੋਸ਼ਣ ਕਰਦਾ ਸੀ, ਤੇ ਉਨ੍ਹਾਂ ਦੀ ਕਮਜ਼ੋਰੀ ਦਾ ਸਹਾਰਾ ਲੈ ਕੇ ਹਾਲੀਵੁੱਡ ਤੇ ਟੀ.ਵੀ. ਅਦਾਕਾਰਾਂ ਦੀਆਂ ਕੈਂਸਰ ਨਾਲ ਸਬੰਧਿਤ ਖ਼ਬਰਾਂ ਸੁਣਾ ਕੇ ਡਰਾਉਂਦਾ ਸੀ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਨੇ ਇਕ ਮਰੀਜ਼ ਔਰਤ ਨੂੰ ਹਾਲੀਵੁੱਡ ਅਦਾਕਾਰਾ ਐਾਜਲੀਨਾ ਜੌਲੀ ਬਾਰੇ ਕਿਹਾ ਕਿ ਉਸ ਨੂੰ ਛਾਤੀ ਦਾ ਕੈਂਸਰ ਹੈ, ਤੇ ਮਹਿਲਾ ਮਰੀਜ਼ ਨੂੰ ਵੀ ਛਾਤੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ | ਅਦਾਲਤ ਵਿਚ ਇਹ ਵੀ ਦੱਸਿਆ ਗਿਆ ਕਿ ਮਈ 2009 ਤੋਂ ਜੂਨ 2013 ਵਿਚਕਾਰ ਉਸ ਨੇ ਨਾਬਾਲਗਾਂ ਦਾ ਵੀ ਸ਼ੋਸ਼ਣ ਕੀਤਾ | ਭਾਵੇਂਕਿ ਡਾਕਟਰ ਮਨੀਸ਼ ਸ਼ਾਹ ਨੇ ਉਕਤ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪਰ ਅਦਾਲਤ ਨੇ ਉਸ ਨੂੰ 25 ਕੇਸਾਂ ਵਿਚ ਦੋਸ਼ੀ ਠਹਿਰਾਇਆ ਹੈ | ਮਨੀਸ਼ ਸ਼ਾਹ ਨੂੰ 7 ਫਰਵਰੀ 2020 ਨੂੰ ਸਜ਼ਾ ਸੁਣਾਈ ਜਾਵੇਗੀ |

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਅਫਗਾਨੀ ਸੰਗਤਾਂ ਵਲੋਂ ਬੱਚਿਆਂ ਦੇ ਕੀਤਰਨ ਦਿਵਾਨ

ਸਾਊਥਹਾਲ/ਲੰਡਨ,ਦਸੰਬਰ 2019-(ਗਿਆਨੀ ਰਵਿੰਦਰਪਾਲ ਸਿੰਘ)-

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਤ ਸ਼੍ਰੀ ਗੁਰੂ ਅੰਗਦ ਦੇਵ ਜੀ ਸਿਖਿਆ ਕੇਂਦਰ ਕਰੇਂਫੋਰਡ, ਭਾਈ ਮਰਦਾਨਾ ਸੰਗੀਤ ਐਕਡਮੀ ਦੇ ਬੱਚਿਆਂ ਅਤੇ ਅਫਗਾਨਿਸਤਾਨ ਸੰਗਤਾਂ ਵਲੋਂ ਬੱਚਿਆਂ ਦੇ ਕੀਰਤਨ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਬੀਨਿਉ ਵਿਖੇ ਸਜਾਏ ਗਏ।ਗੁਰਮਤਿ ਸਮਾਗਮਾਂ ਦੀ ਵਿਸ਼ੇਸ਼ਤਾ ਰਹੀ ਕੇ ਸਾਰੀ ਦਿਹਾੜੀ ਬੱਚਿਆਂ ਦੇ ਰਾਗੀ ਜਥਿਆਂ ਵਲੋਂ ਕੀਰਤਨ ਦਾ ਗੁਣ ਗਾਇਣ ਕੀਤਾ ਗਿਆ।ਸਟੇਜ ਦੀ ਸੇਵਾ ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਸਭ ਐਡੀਟਰ ਜਨ ਸ਼ਕਤੀ ਨਿਉਜ ਵਲੋਂ ਬਖ਼ੂਬੀ ਨਿਵਾਈ ਗਈ।ਉਸ ਸਮੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲੀ ਅਤੇ ਹੋਰ ਪਤਵੰਤਿਆਂ ਦਾ ਮਾਣ ਸਨਮਾਨ ਵਇ ਕੀਤਾ ਗਿਆ।ਬੱਚਿਆਂ ਦੀ ਹੌਸਲਾ ਅਫਜਾਈ ਲਈ ਗੁਰਮਤਿ ਸਮਾਗਮ ਵਿਚ ਕੀਰਤਨ ਦੁਆਰਾ ਹਿਸਾ ਪਾਉਣ ਤੇ ਸਰਟੀਫਿਕੇਟ ਵੀ ਵੰਡੇ ਗਏ।

ਵਰਿਦਰ ਸ਼ਰਮਾ, ਸੀਮਾ ਮਲਹੋਤਰਾ,ਤਨਮਨਜੀਤ ਸਿੰਘ ਢੇਸੀ ਅਤੇ ਪ੍ਰਤੀ ਗਿੱਲ ਬਣੇ ਐਮ ਪੀ

ਕੁਲ ਮਿਲਾ ਕੇ ਕੰਜ਼ਰਵੇਟਿਵ ਪਾਰਟੀ ਦੀ ਜਿੱਤ 

ਬੋਰਿਸ ਜੋਨਸਨ ਨਾ ਪ੍ਰਾਇਮ ਮਨਿਸਟਰ ਬਣਾ ਤਹਿ

ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਬਣਾਇਆ ਇਤਿਹਾਸ

ਲੰਡਨ,ਦਸੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-  

ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਆਪਣੀ ਜਿੱਤ ਦੁਆਰਾ ਦਰਜ ਕਰਕੇ ਇਤਿਹਾਸ ਰਚਿਆ ਹੈ। ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ, ਸਲੋਹ ਤੋਂ ਤਨਮਨਜੀਤ ਸਿੰਘ ਢੇਸੀ, ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਜਿੱਤ ਪ੍ਰਾਪਤ ਕੀਤੀ ਹੈ।

ਬ੍ਰਿਟਨ ਦੀ ਪਾਰਲੀਮੈਂਟ ਦੀਆਂ ਕੱਲ ਹੋਇਆ ਚੋਣਾਂ ਵਿੱਚ ਪਿਛਲੇ ਸਮੇਂ ਦੁਰਾਨ ਸਿੱਖਾਂ ਦੀ ਨੁਮਾਇੰਦਗੀ ਕੜਨ ਵਾਲੇ ਚਾਰੋ ਚੇਹਰੇ ਲੇਬਰ ਪਾਰਟੀ ਵਲੋਂ ਮੈਂਬਰ ਬਣ ਗਏ ਹਨ।ਚਾਹੇ ਓਹਨਾ ਦੀ ਪਾਰਟੀ ਦਾ ਕੁਲ ਮਿਲਾ ਕੇ ਨਤੀਜਾ ਚੰਗਾ ਨਹੀਂ ਫੇਰ ਵੀ ਇਹਨਾਂ ਚਾਰ ਪੰਜਾਬੀਆਂ ਨੇ ਆਪਣੀ ਸਾਖ ਹੋਰ ਮਜਬੂਤ ਕੀਤੀ ਹੈ।

ਬਾਕੀ ਦੀ ਸਥਿਤੀ ਇਸ ਪ੍ਰਕਾਰ..

ਹੁਣ ਤੱਕ ਦੇ ਨਤੀਜੇ ਕੰਜ਼ਰਵੇਟਿਵ 358

ਲੇਬਰ 203

ਸਕੋਟਿਸ਼ ਨੈਸ਼ਨਲ ਪਾਰਟੀ 48

ਲਿਬਰਲ ਡੇਮੋਕ੍ਰੇਟਿਕ 11

ਡੇਮੋਕ੍ਰੇਟਿਕ ਯੂਨੀਸਟ ਪਾਰਟੀ 8

ਸਿਨ ਫੇਨ 6

ਪੈਡੀ ਕੇਮਰੂ 4

ਗ੍ਰੀਨ ਪਾਰਟੀ 1

ਹੋਰ 3

Health care professionals in Warrington and Cheshire sign open letter backing tactical voting to save NHS from Brexit 

Health care professionals in Warrington and Cheshire sign open letter backing tactical voting to save NHS from Brexit 

Warrington, December  2019-(Jan Shakti News Punjab)

Local health and care professionals in Warrington and Cheshire are among hundreds across the country – many in target seats - who’ve signed an open letter urging people to vote tactically on Thursday to save the NHS from Brexit. 

In a letter to all parliamentary candidates, the signatories point out that hospitals, health and care services across the country are already struggling to cope. There are currently more than 100,000 unfilled posts across all English NHS trusts, including more than 40,000 nursing vacancies, a shortage of 11,000 doctors and 2,500 full time midwives in England. And there are a further 110,000 unfilled positions in social care.

New figures from NHS hospitals also show that more than 22,000 EU nationals have left the NHS since the 2016 EU referendum, including 8,000 nurses and midwives.

The open letter – organised by the People’s Vote Campaign -- has already been signed by more than 400 consultants, GPs, nurses, senior managers and other health and care professionals, with the number of signatories steadily increasing as polling day looms.

It states that "Instead of the extra £350m a week promised by Boris Johnson and the Leave campaign in 2016, any kind of Brexit will have a negative impact on our economy and that means less money for public services, including the NHS.

“We are also concerned about potential shortages and price rises for vital supplies, including medicines and medical devices, if the UK is unable to trade on at least similar or superior terms for such products. And with a No Deal Brexit still a real prospect, such supplies could be threatened even further."

 The signatories urge all parliamentary candidates to commit to supporting a People’s Vote on Brexit in the next parliament, and all voters to make sure they use their vote tactically in support of the local candidate who supports a People’s Vote and who is best placed to win.

In Warrington South that candidate is Labour's Faisal Rashid who is defending a majority of just over 2,500.

 He said: "After a decade of Tory cuts, NHS services in Warrington South are in crisis. We can’t afford to go on like this.

“As your local MP since 2017, I have been fighting these cuts every step of the way. If you support my re-election this Thursday, we can repair the damage the Tories have done and protect our NHS from privatisation, once and for all." 

The open letter has been co-ordinated by the People’s Vote Campaign. If using story, please credit People’s Vote Campaign:

https://www.peoples-vote.uk/nhs_letter_ge2019

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਇਸ ਹਫਤੇ ਸਨਿਚਰਵਾਰ ਦੇ ਵੱਡੇ ਮੈਚ ਦੁਰਾਨ ਮਾਨਚੈਸਟਰ ਯੂਨਾਈਟਡ ਨੇ ਮਾਨਚੈਸਟਰ ਸਿਟੀ ਨੂੰ ਉਸ ਦੇ ਘਰੇਲੂ ਮੈਦਾਨ ਵਿਚ ਖੇਡਦੇ ਹੋਏ 1-2 ਦੇ ਫਰਕ ਨਾਲ ਹਰਾਕੇ ਪ੍ਰੀਮਿਅਰ ਲੀਗ ਵਿਚ 5 ਅਸਥਾਨ ਤੇ ਆਪਣੀ ਪਕੜ ਬਣਾਈ ਹੈ।ਅੱਜ ਦੇ ਮੈਚ ਵਿੱਚ ਸਿਟੀ ਵਧਿਆ ਪ੍ਰਦਰਸ਼ਨ ਕਰਨ ਦੇ ਵਾਵਜੂਦ ਵੀ ਮੈਚ ਨਹੀਂ ਜਿੱਤ ਸਕੀ।

ਮਾਨਚੈਸਟਰ,ਦਸੰਬਰ 2019 -(ਅਮਨਜੀਤ ਸਿੰਘ ਖਹਿਰਾ)-

ਹੋਰ ਸਨਿਚਰਵਾਰ 7 ਦਸੰਬਰ ਨੂੰ ਖੇਡੇਂ ਗਏ ਮੈਚ ਵਿਚ ਇਵਟਨ ਨੇ ਚਲਸੀ ਨੂੰ 3-1ਨਾਲ ਹਰਾਇਆ।

ਟੋਟਨਮ ਨੇ ਬਰਨਲੀ ਨੂੰ 5-0 ਨਾਲ ਹਰਾਇਆ।

ਬੌਰਨਮੌਥ, ਲਿਵਰਪੂਲ ਤੋ 0-3 ਨਾਲ ਹਾਰਿਆ।

ਵਟਫੋਰਡ ਅਤੇ ਕ੍ਰਿਸਟਲ ਪੈਲਸ ਵਿੱਚ ਮੈਚ 0-0 ਤੇ ਬਰਾਬਰ ਰਿਹਾ।

ਐਤਵਾਰ ਦਸੰਬਰ 8 ਨੂੰ ਖੇਡੇਂ ਗਏ ਮੈਚ ਦੋਰਾਨ ਅਸਟਨ ਵਿਲਾ, ਲਿਸਟਰ ਸਿਟੀ ਤੋਂ 1-4 ਨਾਲ ਹਾਰਿਆ।

ਨੋਰਿਚ ਸਿਟੀ, ਸ਼ੇਫਿਲ ਯੂਨਾਈਟਡ ਤੋਂ 1-2 ਦੇ ਫਰਕ ਨਾਲ ਹਾਰਿਆ।

ਨਊਕਾਰਸਲ ਯੂਨਾਈਟਡ ਨੇ ਸਾਉਥ ਹੈਪਟ ਨੂੰ 2-1 ਫਰਕ ਨਾਲ ਹਰਾਇਆ।

ਬ੍ਰਾਇਟਨ ਅਤੇ ਵੁਲਵਰਹੈਂਪਟਨ ਵਿਚਕਾਰ ਮੈਚ 2-2 ਨਾਲ ਬਰਾਬਰ ਰਿਹਾ।

ਵੈਸਟ ਹੈਮ ਏਟ ਆਰਸਨਲ ਦਰਮਿਆਨ ਮੈਚ ਸੋਮਵਾਰ ਨੂੰ ਹੋਵੇਗਾ।

ਐਤਵਾਰ 8 ਦਸੰਬਰ ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮੀਅਰ ਫੁਟਬਾਲ ਲੀਗ ਟੇਬਲ ਇਸ ਪ੍ਰਕਾਰ ਸੀ ।

======ਟੀਮ=========== ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ=============16====26=========46

2.ਲਿਸਟਰ ਸਿਟੀ==========16====29=========38 
3 ਮਾਨਚੈਸਟਰ ਸਿਟੀ========16====25=========32   

4.ਚਲਸੀ===============16====07=========29  

                

5.ਮਾਨਚੈਸਟਰ ਯੂਨਾਇਟੇਡ===16====06==========24

6.ਵੁਲਵਰਹੈਂਪਟਨ=========16====04=========24

7.ਟੋਟਨਹਮ==============16====07=========23          

8.ਸੈਫੀਲਡ ਯੂਨਾਈਟਡ======16====03=========22

9.ਕ੍ਰਿਸਟਲ ਪੈਲਸ==========16====-4=========22 

10.ਨਿਉਕਾਰਸਲ==========16====-6=========22
11.ਅਰਸਨਲ=============15===-02=========19

12.ਬ੍ਰਾਇਟਨ=============16====-4========19

13.ਬਰਨਲੀ=============16====-8=========18

14.ਇਵਟਨ=============16====-9=========17

15.ਬੋਰਨਮੌਥ=============16===-06========16

16.ਵੈਸਟ ਹੈਮ============15===-08=========16

17.ਅਸਟਨ ਵਿਲਾ==========16====-5========15

18.ਸਾਊਥਹੈਪਟਨ=========16====-17========15

19.ਨੋਰਿਚ ਸਿਟੀ==========16====-17========11

20.ਵਟਫੋਰਡ============16====-21========09

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!

 

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!-(ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ)

ਮਿਠਿਆਈਆਂ ਵੰਡੀਆਂ ਜਾ ਰਹੀਆਂ ਹਨ......!!

ਢੋਲ ਵੱਜ ਰਹੇ ਹਨ...........!!

ਨਾਚ ਹੋ ਰਹੇ ਹਨ .....!!

ਲੀਡਰ ਇੱਕ ਦੂਸਰੇ ਤੋਂ ਮੂਹਰੇ ਪੱਬਾਂ ਭਾਰ ਹੋਕੇ ਬਿਆਨ ਦੇ ਰਹੇ ਹਨ..... !! ਕੁਝ ਹੱਕ ਵਿੱਚ ਤੇ ਕੁਝ ਖ਼ਿਲਾਫ਼ ........!!

ਦਰਅਸਲ ਮਾਜਰਾ ਕੀ ਹੈ ?

ਆਖਰ ਕਿਸ ਚੀਜ਼ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ?

ਦਰਅਸਲ ਇੱਕ ਡੰਗਰਾਂ ਦੀ ਡਾਕਟਰ ਕੁੜੀ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਹੈਦਰਾਬਾਦ ਪੁਲੀਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ.....!!

ਜਾਣੀ ਕਿ ਕੇਸ ਖਤਮ ...!! ਝੱਟ ਪੱਟ ਇਨਸਾਫ ....!!

ਲੀਡਰਾਂ ਲਈ ਸੁਖਾਲਾ ਰਾਹ...!! ਜ਼ੁੰਮੇਵਾਰੀ ਖਤਮ ..!!

ਪਰ ਕੀ ਇਹ ਸੁਲਝਿਆ ਹੋਇਆ ਲੋਕ-ਤੰਤਰ ਹੈ ਜਾਂ ਪੁੱਠੇ ਰਾਹ ਪਿਆ ਭੀੜਤੰਤਰ...??

ਕੀ ਇਹ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ ਜਾਂ ਬਿਮਾਰ ਸਮਾਜ ਦੀ...??

 

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਦੇਸ਼ ਗੁੱਸੇ ਵਿਚ ਸੀ। ਸੰਸਦ ਤੋਂ ਲੈ ਕੇ ਸੜਕ ਤਕ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਸੀ।ਲੋਕਾਂ ਦਾ ਗੁੱਸਾ ਜਾਇਜ਼ ਵੀ ਸੀ ਕਿਉਂਕਿ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।ਆਮ ਲੋਕ ਹੀ ਨਹੀਂ ਸੰਸਦ ਮੈਂਬਰ ਵੀ ਪੀੜਤਾ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਕੁਝ ਨੇ ਤਾਂ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਉਕਸਾਇਆ।ਜਿੱਥੇ ਇਕ ਪਾਸੇ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਗੁੱਸਾ ਸੀ ਉੱਥੇ ਹੀ ਸਮਾਜ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਣ ਵਾਲੀ ਇੱਕ ਖ਼ਬਰ ਕੁਝ ਸੋਚਣ ਲਈ ਮਜਬੂਰ ਵੀ ਕਰਦੀ ਹੈ। ਸਿਰਫ ਇਕ ਹੀ ਅਸ਼ਲੀਲ ਵੈਬਸਾਈਟ 'ਤੇ ਦੋ ਦਿਨਾਂ 'ਚ ਅੱਸੀ ਲੱਖ ਲੋਕਾਂ ਨੇ 'ਹੈਦਰਾਬਾਦ ਰੇਪ' ਦੇ ਨਾਮ ਤੋਂ ਵੀਡੀਓ ਸਰਚ ਕੀਤੀ। ਭਾਰਤ 'ਚ ਪਾਬੰਦੀ ਦੇ ਬਾਵਜੂਦ ਚੱਲ ਰਹੀ ਸਾਈਟ 'ਚ ਹੈਦਰਾਬਾਦ ਦੀ ਪੀੜਤਾ ਦਾ ਨਾਮ ਸਰਚ ਵਿੱਚ ਟੌਪ ਤੇ ਰਿਹਾ। ਭਾਰਤ ਵਿਚ ਸੈਂਕੜਿਆਂ ਦੀ ਗਿਣਤੀ 'ਚ ਅਸ਼ਲੀਲ ਵੈਬਸਾਈਟਾਂ ਹਨ ਜਿਨ੍ਹਾਂ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਸਾਈਟਾਂ ਚੱਲ ਰਹੀਆਂ ਹਨ। ਸਵਾਲ ਇਹ ਹੈ ਕਿ ਜੇਕਰ ਇਕ ਵੈਬਸਾਈਟ 'ਤੇ ਪੀੜਤਾ ਨਾਲ ਹੋਈ ਦਰਿੰਦਗੀ ਨੂੰ ਇਸ ਤਰ੍ਹਾਂ ਇੰਨੀ ਵਾਰ ਸਰਚ ਕੀਤਾ ਗਿਆ ਹੈ ਤਾਂ ਸੈਂਕੜੇ ਵੈਬਸਾਈਟਾਂ 'ਤੇ ਕਿੰਨੀ ਵਾਰ ਸਰਚ ਕੀਤਾ ਗਿਆ ਹੋਵੇਗਾ? ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਲ ਹੈ। ਇਹ ਸਭ ਇਕ ਬਿਮਾਰ ਮਾਨਸਿਕਤਾ ਵਾਲੇ ਸਮਾਜ ਦੀ ਚਿੰਤਾਜਨਕ ਨਿਸ਼ਾਨੀ ਹੈ। ਇਹ ਉਸ ਦੇਸ਼ ਵਿੱਚ ਹੈ ਜਿੱਥੇ ਹਰ ਰੋਜ਼ 95 ਰੇਪ ਰਿਪੋਰਟ ਕੀਤੇ ਜਾ ਰਹੇ ਹਨ। ਇਹ ਉਹ ਦੇਸ਼ ਹੈ ਜਿੱਥੇ ਚੋਣਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ 327 ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿੰਨਾ ਖ਼ਿਲਾਫ਼ ਔਰਤਾਂ ਵਿਰੁੱਧ ਹਿੰਸਾ ਦੇ ਕੇਸ ਸਨ। ਇਹਨਾ ਵਿੱਚੋਂ 47 ਅਜਿਹੇ ਸਨ ਜੋ ਰੇਪ ਦੇ ਕੇਸਾਂ ਵਿੱਚ ਵੀ ਉਲਝੇ ਹੋਏ ਸਨ। ਜੇ ਕਾਨੂੰਨ ਦੇ ਘਾੜੇ ਅਤੇ ਰਖਵਾਲੇ ਹੀ ਅਜਿਹੇ ਹੋਣ ਤਾਂ ਆਸ ਕਿਸ ਤੋਂ ਰੱਖੀ ਜਾ ਸਕਦੀ ਹੈ ?

 

ਇਸ ਦੇ ਨਾਲ ਹੀ ਯੂ.ਪੀ. ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ। ਕੁੜੀ ਨੇ ਇਸੇ ਸਾਲ ਮਾਰਚ ਵਿੱਚ ਦੋ ਲੋਕਾਂ ਦੇ ਖ਼ਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਸੇ ਮਾਮਲੇ ਵਿੱਚ ਮੁਕੱਦਮੇ ਲਈ ਉਹ ਰਾਇਬਰੇਲੀ ਜਾ ਰਹੀ ਸੀ। ਪੰਜ ਲੋਕਾਂ ਨੇ ਰਸਤੇ ਵਿੱਚ ਉਸ ਨੂੰ ਫੜ੍ਹ ਲਿਆ ਅਤੇ ਪੈਟਰੇਲ ਸੁੱਟ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ।ਡਾਕਟਰਾਂ ਦੇ ਮੁਤਾਬਿਕ ਕੁੜੀ 90 ਫੀਸਦੀ ਤੋਂ ਵੱਧ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਬੇਹੱਦ ਗੰਭੀਰ ਹੈ ।ਉਨਾਓ ਵਿੱਚ ਇਸ ਤੋਂ ਪਹਿਲਾਂ ਵੀ ਰੇਪ ਪੀੜਤ ਇੱਕ ਕੁੜੀ ਨੂੰ ਟਰੱਕ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਕੁਲਦੀਪ ਸੇਂਗਰ ਸਣੇ ਕੁਝ ਹੋਰ ਲੋਕ ਜੇਲ੍ਹ ਵਿੱਚ ਬੰਦ ਹਨ। ਪੀੜਤ ਕੁੜੀ ਮਹੀਨਿਆਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਈ ਹੈ ।ਕੁਝ ਧਾਰਮਿਕ ਬਾਬੇ ਵੀ ਨਾਬਾਲਿਗ ਬੱਚੀਆਂ ਅਤੇ ਔਰਤਾਂ ਨਾਲ ਰੇਪ ਦੇ ਮਾਮਲਿਆਂ ਵਿੱਚ ਫਸੇ ਹਨ ।

 

ਇੱਕ ਪਾਸੇ ਸਮਾਜ ਦੀ ਔਰਤਾਂ ਪ੍ਰਤੀ ਬਿਮਾਰ ਮਾਨਸਿਕਤਾ ਜ਼ਾਹਰ ਹੋ ਰਹੀ ਹੈ ਪਰ ਦੂਸਰੇ ਪਾਸੇ ਅੱਜ ਦੇਸ਼ ਵਿੱਚ ਜੋ ਪ੍ਰਤਿਕਰਮ ਹੋ ਰਿਹਾ ਹੈ ਕੀ ਉਹ ਸੱਭਿਅਕ ਲੋਕ-ਤੰਤਰ ਦੀ ਨਿਸ਼ਾਨੀ ਹੈ ?ਪੁਲਿਸ ਜਿਸ 'ਤੇ ਕਦੇ ਕੋਈ ਭਰੋਸਾ ਨਹੀਂ ਕਰਦਾ ਨੇ ਰਾਤ ਦੇ ਨੇਰ੍ਹੇ ਵਿੱਚ ਚਾਰ ਨਿਹੱਥੇ ਬੰਦਿਆਂ ਨੂੰ ਮਾਰ ਦਿੱਤਾ। ਆਖਰ ਕਿਉਂ? ਕੀ ਉਹਨਾ ਕੋਲ ਪੂਰੇ ਸਬੂਤ ਵੀ ਸਨ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ? ਕਿਸੇ ਅਦਾਲਤ ਨੇ ਉਹ ਸਬੂਤ ਦੇਖੇ ਸਨ? ਕਿਸੇ ਅਦਾਲਤ ਨੇ ਉਹਨਾ ਨੂੰ ਮੁਜਰਮ ਕਰਾਰ ਦਿੱਤਾ ਸੀ? ਜੇ ਮੰਨ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ ਤਾਂ ਵੀ ਕਾਨੂੰਨ ਅਤੇ ਇਨਸਾਫ ਦੀ ਇੱਕ ਤੈਅ ਪ੍ਰਕਿਰਿਆ ਹੈ ਜੋ ਪੂਰੀ ਕਰਨੀ ਹੁੰਦੀ ਹੈ ।ਜੇ ਉਸ ਨੂੰ ਤਿਆਗਿਆ ਗਿਆ ਹੈ ਤਾਂ ਅਗਲੀ ਵਾਰੀ ਤੁਹਾਡੀ ਜਾਂ ਸਾਡੀ ਹੋ ਸਕਦੀ ਹੈ ।

 

ਪੰਜਾਬ ਅਤੇ ਦੇਸ਼ ਦੀਆਂ ਨਕਸਲੀ ਲਹਿਰਾਂ ਅਤੇ ਪੰਜਾਬ ਦੀ ਖਾੜਕੂ ਲਹਿਰ ਸਮੇਂ ਬਣਾਏ ਗਏ ਝੂਠੇ ਮੁਕਾਬਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਤਰਾਂ ਦਾ ਇਨਸਾਫ ਕਦੇ ਵੀ ਇੱਕ ਸੁਲਝੇ ਹੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦਾ। ਸਾਰੇ ਚੁਣੇ ਹੋਏ ਨੁਮਾਇੰਦੇ ਅਤੇ ਸਿਆਸੀ ਪਾਰਟੀਆਂ ਤੇ ਕਾਰਕੁਨਾ ਲਈ ਇਸ ਤਰਾਂ ਦਾ ਇਨਸਾਫ਼ ਬਹੁਤ ਹੀ ਸੌਖਾ ਰਾਹ ਹੈ ਕਿਉਂਕਿ ਉਹਨਾ ਨੇ ਔਰਤਾਂ ਦੀ ਸੁਰੱਖਿਆ ਦੀ ਕਦੇ ਪ੍ਰਵਾਹ ਹੀ ਨਹੀਂ ਕੀਤੀ । ਜੇ ਕੀਤੀ ਹੁੰਦੀ ਤਾਂ ਬਲਾਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ 'ਤੇ ਉਨਾਉ ਵਿੱਚ ਹਮਲਾ ਨਾ ਹੁੰਦਾ। ਬਲਾਤਕਾਰ ਪੀੜਤਾਂ ਦੀ ਸਹਾਇਤਾ ਇੱਕ ਲੰਬਾ ਤੇ ਮੁਸ਼ਕਲ ਕੰਮ ਹੈ। ਸਾਡੇ ਲੀਡਰ ਕਦੇ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਉਹਨਾ ਨੇ ਕਦੇ ਕਿਸੇ ਪੀੜਤਾ ਨਾਲ ਗੱਲ ਨਹੀਂ ਕੀਤੀ। ਉਹਨਾ ਨੂੰ ਕੁਝ ਨਹੀਂ ਪਤਾ ਕਿ ਔਰਤਾਂ ਦੀ ਸੁਰੱਖਿਆ ਕਿੰਨ੍ਹਾਂ ਗੰਭੀਰ ਮਾਮਲਾ ਹੈ। ਔਰਤਾਂ ਕਿੰਨ੍ਹਾ ਗੱਲਾਂ ਦਾ ਸਾਹਮਣਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਕੀ ਚਾਹੀਦਾ ਹੈ । ਇੱਕ ਆਮ ਸ਼ਹਿਰੀ ਸੋਚਦਾ ਹੈ ਕਿ ਘਿਨਾਉਣਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲ ਗਈ ਹੈ ਪਰ ਕੀ ਕਾਨੂੰਨ ਦੀ ਪਾਲਣਾ ਹੋਈ ਹੈ ?

 

ਜੇਕਰ ਇਸ ਪ੍ਰਕਾਰ ਅਸੀਂ ਖੁਸ਼ੀਆਂ ਮਨਾਉਣ ਲੱਗੇ ਤਾਂ ਸ਼ਾਇਦ ਆਮ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠ ਜਾਵੇਗਾ ਅਤੇ ਜੰਗਲ਼ ਦਾ ਰਾਜ ਹੋ ਜਾਵੇਗਾ । ਸਜ਼ਾ ਦੇਣ ਦਾ ਹੱਕ ਸਿਰਫ ਅਦਾਲਤ ਨੂੰ ਹੈ।

'ਇਹ ਠੀਕ ਹੈ ਕਿ ਪੁਲਿਸ ਜਾਂ ਕਿਸੇ ਵਿਅਕਤੀ ਨੂੰ ਆਤਮ ਰੱਖਿਆ ਲਈ ਕਿਸੇ ਨੂੰ ਮਾਰਨ ਦਾ ਹੱਕ ਹੈ ਪਰ ਇਹ ਅਧਿਕਾਰ ਸੀਮਤ ਹੈ। ਜਿਵੇਂ ਹੈਦਰਾਬਾਦ ਪੁਲਿਸ ਨੇ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਵਾਰਦਾਤ ਵਾਲੀ ਥਾਂ ਉੱਤੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਲਈ ਲੈ ਗਏ ਸਨ ਅਤੇ ਉਨ੍ਹਾਂ ਦੀ ਪਿਸਟਲ ਖੋਹ ਕੇ ਹੀ ਮੁਲਜ਼ਮਾਂ ਨੇ ਫਾਇਰਿੰਗ ਕੀਤੀ। ਇਸ ਉੱਤੇ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਤਿਆਰੀ ਨਾਲ ਉੱਥੇ ਗਈ ਸੀ ..?? ਜੇਕਰ ਲੋਕ ਇਹ ਚਾਹੁਣ ਲੱਗ ਪਏ ਕਿ ਸਾਰੇ ਮੁਲਜ਼ਮਾਂ ਨਾਲ ਇਵੇਂ ਹੀ ਕੀਤਾ ਜਾਵੇ ਤੇ ਇੰਝ ਇਨਸਾਫ਼ ਦਿੱਤਾ ਜਾਵੇ ਤਾਂ ਲੋਕਾਂ ਦਾ ਨਿਆਂ ਤੋਂ ਭਰੋਸਾ ਉੱਠ ਜਾਵੇਗਾ।

 

ਅਸੀਂ ਆਪਣੀ ਸੰਸਕ੍ਰਿਤੀ ਅਤੇ ਲੋਕ-ਤੰਤਰ ਦੀਆਂ ਦੁਹਾਈਆਂ ਹਰਵਕਤ ਪਾਉਂਦੇ ਰਹਿੰਦੇ ਹਾਂ । ਕਈ ਵਾਰ ਤਾਂ ਪੱਛਮੀ ਦੇਸ਼ਾਂ ਦੀ ਸੱਭਿਅਤਾ ਨੂੰ ਕੋਸਦੇ ਹਾਂ ਅਤੇ ਆਪਣੇ ਆਪ ਨੂੰ ਉਹਨਾਂ ਤੋਂ ਉੱਚ ਕੋਟੀ ਦੇ ਸਾਬਤ ਕਰਦੇ ਹਾਂ ।

 

ਪਰ ਕੀ ਅਸੀਂ ਉਹਨਾਂ ਤੋਂ ਵਧੀਆਂ ਨਿਆਂ ਪ੍ਰਣਾਲੀ ਸਿਰਜ ਸਕੇ ਹਾਂ ..??

ਕੀ ਅਸੀਂ ਕਾਨੂੰਨ ਦਾ ਰਾਜ ਸਥਾਪਿਤ ਕਰ ਸਕੇ ਹਾਂ..??

ਕੀ ਅਸੀਂ ਤੰਦਰੁਸਤ ਮਾਨਸਿਕਤਾ ਵਾਲੇ ਸਮਾਜ ਦੀ ਸਿਰਜਣਾ ਕਰ ਸਕੇ ਹਾਂ...??

ਪਰ ਜੋ ਕੁਝ ਹਰ ਰੋਜ਼ ਹੋ ਰਿਹਾ ਹੈ ..... ਉਸ ਨੂੰ ਵੇਖ ਕੇ ਤਾਂ

ਇਹ ਕਹਿਣਾ ਬਣਦਾ ਹੈ ਕਿ.......

 

ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Watch Video

(Warrington England UK)

Kulwant Singh Dhaliwal ਦੀ Punjab ਪ੍ਰਤੀ ਸੋਚ.. World Cancer Care 

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Nanaksar ਅਤੇ Jalandhar ਵਿੱਚ ਖੁਲਣ ਗੇ Cancar ਦੇ ਸੈਂਟਰ.. Journalist Amanjit Singh Khaira

Conservative Health Secretary Matt Hancock caught lying to reporters in Warrington about campaign for new hospital

Warrington,November 2019-(Amanjit Singh Khaira)-  

Matt Hancock, Secretary of State for the Department of Heath and Social Care, was caught lying on the campaign trail in Warrington about local Labour MPs’ efforts to lobby the Government for a new hospital in the town. During a campaign visit to Warrington Hospital yesterday (December 5th), Hancock told reporters that he “did not hear from” Labour’s Faisal Rashid or Helen Jones about the need for a new Warrington Hospital while they were MPs during the last Parliament. Faisal Rashid had written to Hancock as recently as October to make the case for a new hospital in Warrington, urging his Government to “invest in a new, all-purpose hospital facility in Warrington”.

 

In fact, Faisal Rashid and Helen Jones had repeatedly raised the need for investment in a new hospital for Warrington during the last Parliament. Faisal Rashid publicly backed calls for a new centrally located and state of the art hospital for Warrington in April last year, following a meeting with the Chair of Warrington and Halton Hospitals NHS Trust. Helen Jones raised the urgent need for a new hospital for Warrington in Parliament directly to the former Health Secretary in June last year

In Government, the Conservative Party have repeatedly failed to allocate any funding for new NHS infrastructure in Warrington South. With parts of the current hospital facility more than 100 years old and essential maintenance costing around £2 million a year, it has become a huge challenge to run an efficient and effective hospital facility. Local Conservative candidates have drawn criticism for their nonsensical election “campaign” for a new Warrington Hospital, despite repeatedly being told by Conservative Ministers that the party will not be allocating funding for a new hospital in Warrington. 

Faisal Rashid, Labour’s Candidate in Warrington South, said: 

“Matt Hancock told reporters that he ‘did not hear from’ me about the need for a new hospital in Warrington, despite my letter to him just two months ago making the case for exactly that. Is the Health Secretary incompetent or just lying? I will leave that to the voters of Warrington South to decide. 

The truth is, you can’t trust the Tories with our NHS. I have been campaigning for a new hospital in Warrington for years, not just during election season to win votes. Labour have earmarked £15 billion for new NHS hospitals – we are the only party committed to rebuilding our NHS after a decade of crippling Tory underinvestment. The people of Warrington deserve better than austerity and dishonesty. A Labour Government will be on your side.” 

ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਬੀਬੀ ਰਾਜਵੰਤ ਕੌਰ ਖਾਲਸਾ ਦੇ ਜਥੇ ਦਾ ਇੰਗਲੈਂਡ ਪਹੁੰਚਣ ਤੇ ਮਾਣ ਸਨਮਾਨ

ਬੀਬੀ ਰਾਜਵੰਤ ਕੌਰ ਖਾਲਸਾ ਦੇ ਢਾਡੀ ਜੱਥੇ ਵਲੋਂ ਵਰਲਡ ਕੈਂਸਰ ਕੇਅਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਗਾ

ਵਾਰਿਗਟਨ/ਯੂਕੇ,ਦਸੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-

ਬੀਬੀ ਰਾਜਵੰਤ ਕੌਰ ਖਾਲਸਾ ਦੇ ਢਾਡੀ ਜੱਥੇ ਨੇ ਵਾਰਿਗਟਨ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਸਮਾਗਮ ਵਿੱਚ ਹਿਸਾ ਲੈਦੇ ਗੁਰੂ ਜੀ ਦੀ ਸ਼ਹਾਦਤ ਵਾਰੇ ਇਤਿਹਾਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।ਉਸ ਸਮੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਬੀਬੀ ਦੇ ਜਥੇ ਦਾ ਮਾਣ ਸਨਮਾਨ ਕੀਤਾ ਗਿਆ । ਉਸ ਸਮੇ ਧਾਲੀਵਾਲ ਨੇ ਆਪਣੇ ਵਿਚਾਰਾਂ ਦੀ ਸਾਜ ਪੌਦਿਆਂ ਆਖਿਆ ਕਿ ਅਸੀਂ ਸ਼ਾਇਦ ਭੁਲਦੇ ਜਾ ਰਹੇ ਹਾਂ ਕਿ ਗੁਰੂ ਸਾਹਿਬਾਨ ਨੇ ਸ਼ਹਾਦਤ ਕਿਸ ਲਈ ਦਿਤੀਆਂ ਸਨ । ਓਹਨਾ ਬੀਬੀ ਜੀ ਦੇ ਜੱਥੇ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਧੰਨਵਾਦ ਵੀ ਕੀਤਾ।ਉਸ ਸਮੇ ਓਹਨਾ ਨਾਲ ਪ੍ਰੋਬਜੋਤ ਸਿੰਘ ਮੁੱਖ ਪ੍ਰਬੰਧਕ ਮਾਨਚੈਸਟਰ ਸਮਾਗਮ, ਸ ਦਲਜੀਤ ਸਿੰਘ ਜੌਹਲ ਟਰੱਸਟੀ, ਸ ਅਮਰਜੀਤ ਸਿੰਘ ਗਰੇਵਾਲ ਜਰਨਲਿਸਟ ,ਬੀਬੀ ਬਲਜੀਤ ਕੌਰ ਖਾਲਸਾ ਅਤੇ ਕਰਨੈਲ ਸਿੰਘ ਛਾਪਾ ਹਾਜਰ ਸਨ ।

 

ਡਾ ਕੁਲਵੰਤ ਸਿੰਘ ਧਾਲੀਵਾਲ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ

ਵਾਰਿਗਟਨ/ਯੂਕੇ-ਦਸੰਬਰ 2019-

ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨਾਲ ਜਨ ਸਕਤੀ ਨਿਉਜ ਪੰਜਾਬ ਦੇ ਐਡੀਟਰ ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਗਲਬਾਤ ।

ਸੁਣੋ ਧਾਲੀਵਾਲ ਵਾਲ ਦੇ ਵਿਚਾਰ ਅਸੀਂ ਕਿਵੇ ਮਨਾਈਏ ਇਸ ਮਹੀਨੇ ਆ ਰਹੇ ਸ਼ਹੀਦੀ ਦਿਹਾੜੇ।ਵੀਡੀਓ ਤੇ ਕਲਿੱਕ ਕਰੋ ਅਤੇ ਦੇਖੋ ਅਤੇ ਸੁਣੋ...

ਵਰਲਡ ਕੈਂਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ ਵਲੋਂ ਕੀਰਤਨ ਕਰਨ ਵਾਲੇ ਬੱਚਿਆਂ ਦਾ ਮਾਣ ਸਨਮਾਣ

ਵਾਰਿਗਟਨ/ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਗੁਰਦੁਆਰਾ ਸਾਹਿਬ ਵਿਖੇ ਪਿਛਲੇ ਸਾਲ ਤੋਂ ਲਗਾਤਾਰ ਕੀਰਤਨ ਕਰ ਰਹੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸ ਕੁਲਵੰਤ ਸਿੰਘ ਧਾਲੀਵਾਲ ਵਲੋਂ ਉਹਨਾਂ ਦਾ ਮੈਡਲਾਂ ਨਾਲ ਮਾਣ ਸਨਮਾਣ ਕੀਤਾ ਗਿਆ।ਉਸ ਸਮੇ ਉਹਨਾਂ ਨਾਲ ਸ ਭਜਨ ਸਿੰਘ ਸੰਦਰ ਵੀ ਮੰਜੂਦ ਸਨ।ਸਾਡੇ ਪ੍ਰਤੀ ਨਿਧ ਨਾਲ ਗੱਲਬਾਤ ਕਰਦੇ ਸ ਧਾਲੀਵਾਲ ਨੇ ਦੱਸਿਆ ਕਿ ਬੱਚੇ ਸ ਸਾਡਾ ਭਵਿੱਖ ਹਨ ਜੇਕਰ ਇਸ ਛੋਟੀ ਉਮਰ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੇ ਕੀਰਤਨ ਕਰਨ ਦੀ ਸੋਜੀ ਆ ਜਾਂਦੀ ਹੈ ਤਾਂ ਉਹ ਸਦਾ ਲਈ ਗੁਰੂ ਨਊ ਪਿਆਰ ਕਰਨ ਵਾਲੇ ਬਣ ਸਕਦੇ ਹਨ। ਉਸ ਸਮੇ ਓਥੇ ਬੱਚਿਆਂ ਦੇ ਨਾਲ ਨਾਲ ਸਮੂਹ ਸੰਗਤ ਵੀ ਹਾਜਰ ਸੀ। 

ਹੈਡਸਫੀਲਡ (ਇੰਗਲੈਂਡ)ਵਿਖੇ ਸਿੱਖ ਸੋਲਜਰ ਦਾ ਬੁੱਤ ਸਥਾਪਤ

ਹੈਡਸਫੀਲਡ/ ਯੂ ਕੇ-ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  

ਇੰਗਲੈਂਡ ਦੇ ਨੋਰਥ ਵਿੱਚ ਸਥਿਤ ਸ਼ਹਿਰ ਹੈਡਸਫੀਲਡ  ਜਿਥੇ ਸਿੱਖਾਂ ਦੇ ਵਰਲਡ ਵਾਰ ਇੱਕ ਅਤੇ ਦੋ ਦੇ ਮਹਾਨ ਸਿੱਖ ਸਿਪਾਹੀਆਂ ਨੂੰ ਯਾਦ ਕਰਦਿਆਂ ਇਕ ਸੋਲਜਰ ਦਾ ਆਦਮ ਕਦ ਬੁੱਤ ਲਾਇਆ ਗਿਆ ।ਸਿੱਖ ਸੋਲਜ ਆਰਗੇਨਾਈਜੇਸ਼ਨ ਦੇ ਵਿਸੇਸ ਉਪਰਾਲੇ ਨਾਲ 10 ਸਾਲ ਦੀ ਕਰੜੀ ਮੇਹਨਤ ਸਦਕਾ ਅੱਜ( 30 ਨਵੰਬਰ 2019 ਨੂੰ) ਗਰੀਨ ਹੈਡ ਪਾਰਕ ਹੈਡਸਫ਼ੀਲਡ ਵਿਖੇ ਹਜਾਰਾਂ ਲੋਕਾਂ ਦੀ ਮਜੂਦਗੀ ਅੰਦਰ ਇਸ ਆਦਮ ਕਦ ਬੁੱਤ ਤੋਂ ਇੰਗਲੈਡ ਦੀ ਮਹਾਰਾਣੀ ਦੇ ਵਿਸੇਸ ਦੂਤ ਅਤੇ ਟਾਉਨ  ਦੇ ਮੇਹਰ  ਅਤੇ ਹੋਰ ਪਤਵੰਤਿਆਂ ਨੇ ਪਰਦਾ ਲਾ ਕੇ ਲੋਕ ਅਰਪਤ ਕੀਤਾ।ਉਸ ਸਮੇ ਸਿੱਖਾਂ ਵਲੋਂ ਬਰਤਾਨਵੀ ਸਾਮਰਾਜ ਲਈ ਲੜੀਆਂ ਲੜਾਈਆਂ ਵਿਚ ਵੱਡੀ ਗਿਣੀ ਵਿੱਚ ਦਿਤੀਆਂ ਸ਼ਹਾਦਤ ਦੀ ਸਲਾਗਾ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਓਹਨਾ ਨੂ ਸਦਾ ਯਾਦ ਰੱਖਣ ਦਾ ਸੱਦਾ ਦਿੱਤਾ।ਮਹਾਨ ਸਿੱਖ ਸਿਪਾਹੀਆਂ ਵਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਹੈਡਸਫੀਲਡ ਸ਼ਹਿਰ ਦੇ ਗਰੀਨਹੈੱਡ ਪਾਰਕ ਵਿਚ ਸਿੱਖ ਸਿਪਾਹੀ ਦਾ 6 ਫੁੱਟ ਉੱਚਾ ਕਾਂਸੀ ਦਾ ਬੁੱਤ ਜਿਸ 'ਤੇ 65000 ਪੌਡ (60 ਲੱਖ ਤੀਹ ਹਜ਼ਾਰ ਰੁਪਏ) ਦੀ ਲਾਗਤ ਆਈ ਸਥਾਪਿਤ ਕੀਤਾ ਗਿਆ ਹੈ | ਸਿੱਖ ਸਿਪਾਹੀ ਸੰਸਥਾ ਦੇ ਕੁਲਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਇਥੇ ਵੱਸਣ ਵਾਲੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖ ਸਿਪਾਹੀਆਂ ਦੀ ਯਾਦਗਰ ਸਥਾਪਿਤ ਕਰਨ ਲਈ ਹੈਡਸਫੀਲਡ ਨੂੰ ਚੁਣਿਆ ਗਿਆ ਹੈ | ਜ਼ਿਕਰਯੋਗ ਹੈ ਕਿ ਦੋਵੇਂ ਵਿਸ਼ਵ ਯੁੱਧਾਂ ਵਿਚ 83000 ਤੋਂ ਵੱਧ ਸਿੱਖ ਸਿਪਾਹੀ ਸ਼ਹੀਦ ਹੋਏ ਸਨ, ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ ਲੱਖਾਂ 'ਚ ਹੈ |