ਸਾਊਥਹਾਲ/ਲੰਡਨ,ਦਸੰਬਰ 2019-(ਗਿਆਨੀ ਰਵਿੰਦਰਪਾਲ ਸਿੰਘ)-
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਤ ਸ਼੍ਰੀ ਗੁਰੂ ਅੰਗਦ ਦੇਵ ਜੀ ਸਿਖਿਆ ਕੇਂਦਰ ਕਰੇਂਫੋਰਡ, ਭਾਈ ਮਰਦਾਨਾ ਸੰਗੀਤ ਐਕਡਮੀ ਦੇ ਬੱਚਿਆਂ ਅਤੇ ਅਫਗਾਨਿਸਤਾਨ ਸੰਗਤਾਂ ਵਲੋਂ ਬੱਚਿਆਂ ਦੇ ਕੀਰਤਨ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਬੀਨਿਉ ਵਿਖੇ ਸਜਾਏ ਗਏ।ਗੁਰਮਤਿ ਸਮਾਗਮਾਂ ਦੀ ਵਿਸ਼ੇਸ਼ਤਾ ਰਹੀ ਕੇ ਸਾਰੀ ਦਿਹਾੜੀ ਬੱਚਿਆਂ ਦੇ ਰਾਗੀ ਜਥਿਆਂ ਵਲੋਂ ਕੀਰਤਨ ਦਾ ਗੁਣ ਗਾਇਣ ਕੀਤਾ ਗਿਆ।ਸਟੇਜ ਦੀ ਸੇਵਾ ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਸਭ ਐਡੀਟਰ ਜਨ ਸ਼ਕਤੀ ਨਿਉਜ ਵਲੋਂ ਬਖ਼ੂਬੀ ਨਿਵਾਈ ਗਈ।ਉਸ ਸਮੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲੀ ਅਤੇ ਹੋਰ ਪਤਵੰਤਿਆਂ ਦਾ ਮਾਣ ਸਨਮਾਨ ਵਇ ਕੀਤਾ ਗਿਆ।ਬੱਚਿਆਂ ਦੀ ਹੌਸਲਾ ਅਫਜਾਈ ਲਈ ਗੁਰਮਤਿ ਸਮਾਗਮ ਵਿਚ ਕੀਰਤਨ ਦੁਆਰਾ ਹਿਸਾ ਪਾਉਣ ਤੇ ਸਰਟੀਫਿਕੇਟ ਵੀ ਵੰਡੇ ਗਏ।