ਕੁਲਦੀਪ ਕੌਰ ਤੇ ਗੁਰਸੰਗਤ ਸਿੰਘ ਦਾ ਵਿਆਹ ਸਾਦੇ ਢੰਗ ਤੇ ਗੁਰਮਤਿ ਮਰਿਆਦਾ ਅਨੁਸਾਰ ਹੋਇਆ

ਬਰਨਾਲਾ ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)-

ਕਿਸਾਨ ਅਵਤਾਰ ਸਿੰਘ ਬਾਜਵਾ ਵਾਸੀ ਸਹਿਜੜਾ  ਦੀ ਸਪੁੱਤਰੀ ਕੁਲਦੀਪ ਕੌਰ ਦਾ ਵਿਆਹ ਗੁਰਸੰਗਤ ਸਿੰਘ ਪੁੱਤਰ ਗੁਰਬਖ਼ਸੀਸ ਸਿੰਘ ਵਾਸੀ ਰੰਗੀਆ ਵਾਲੇ ਕੋਠੇ ਬਰਨਾਲਾ ਨਾਲ ਗੁਰਮਿਤ ਮਰਿਆਦਾ ਅਤੇ ਸਾਦੇ ਢੰਗ ਨਾਲ ਹੋਇਆ ।ਇਸ ਮੌਕੇ ਅਨੰਦ ਕਾਰਜ ਰਸਮ ਉੱਘੇ ਰਾਗੀ ਭਾਈ ਰਣਜੋਧ ਸਿੰਘ ਸਾਰੰਗ ਵਾਦਕ ,ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਨਿਭਾਈ ਗਈ । ਇਸ ਮੌਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੰਦਿਆਂ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੁੱਖ ਸੇਵਾਦਾਰ ਬਾਬਾ ਪਿਆਰਾ ਸਿੰਘ, ਗਿਆਨੀ ਜਸਵੰਤ ਸਿੰਘ ਜਥੇਦਾਰ ਮਹਿੰਦਰ ਸਿੰਘ ਸਹਿਜੜਾ ਨੇ ਕਿਹਾ ਕਿ ਸਾਨੂੰ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਤੇ ਹੋਰ ਸਮਾਗਮ ਫ਼ਾਲਤੂ ਖ਼ਰਚੇ ਛੱਡ ਕੇ ਗੁਰਮਰਿਆਦਾ ਅਨੁਸਾਰ ਸਾਦੇ ਢੰਗ ਨਾਲ ਕਰਨੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਸਾਨੂੰ ਅੱਜ ਹੋਏ ਵਿਆਹ ਤੋਂ ਪ੍ਰੇਰਨਾ ਲੈਣ ਦੀ ਲੋੜ ਤਾਂ ਜੋ ਆਪਾਂ ਫਾਲਤੂ ਦੇ ਕਰਜ਼ੇ ਤੋਂ ਬਚ ਸਕੀਏ ।ਇਸ ਸਮੇਂ  ਸਰਪੰਚ ਸੁਖਦੇਵ ਸਿੰਘ ਸੁੱਖਾ, ਜਥੇਦਾਰ ਮਹਿੰਦਰ ਸਿੰਘ ਸਹਿਜਤਾ, ਗਿਆਨੀ ਸਰਬਜੀਤ ਸਿੰਘ ਕਥਾ ਵਾਚਕ ਲੁਧਿਆਣਾ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ, ਸਾਬਕਾ ਸਰਪੰਚ ਡਾ ਰਾਮ ਗੋਪਾਲ ਸਹਿਜੜਾ ਨੇ ਕਿਹਾ  ਕਿ ਅੱਜ ਦੇ ਯੁੱਗ ਲੋਕ ਆਪਣੇ ਘਰਾਂ ਤੇ ਨਿੰਬੂ ਤੇ  ਮਿਰਚਾ ਟੰਗ ਕੇ ਕਹਿੰਦੇ ਨੇ ਕੰਮ ਕਾਜ ਚਲਦੇ ਹਨ, ਜਿਸ ਨਾਲ ਕਿਸੇ ਦੀ ਨਜ਼ਰ ਨਹੀਂ ਲੱਗਦੀ । ਜੋ ਸਭ ਪਾਖੰਡੀ ਸਾਧਾਂ ਦੇ ਬਣਾਏ ਹੋਏ ਆਪਣੇ ਆਪਣੇ ਢੰਗ ਹਨ ।ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ  ਅੱਜ ਵੀ ਦੇਸ ਅੰਦਰ ਸਾਡੀਆ ਧੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ  ਹਨ । ਉਨਾ ਨੇ ਕਿਹਾ ਕਿ ਲੋਕ ਸਾਰੇ ਰਿਸ਼ਤੇ ਨਾਤੇ ਭੁਲਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾਣ ਦੇ  ਲਈ ਝੂਠੀਆਂ ਲਾਵਾਂ ਲੈਂਦੇ ਹਨ ਝੂਠੀ ਲਾਵਾ ਹਨ । ਇਸ ਮੌਕੇ ਢਾਡੀ ਜਥਾ ਗੁਲਜਾਰ ਸਿੰਘ ਗੁਲਸ਼ਨ ਸਿੰਘ , ਸ ਹਰਦੇਵ ਸਿੰਘ ਭੱਠਲ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਬਰਨਾਲਾ,ਸੂਬੇਦਾਰ ਜਰਨੈਲ ਸਿੰਘ ਬਾਜਵਾ ,ਜਗਸੀਰ ਸਿੰਘ ਧਾਲੀਵਾਲ ਸਹਿਜੜਾ ਪ੍ਰਧਾਨ ਬਾਬਾ ਫਰੀਦ ਜੀ ਸਪੋਰਟਸ ਕਲੱਬ ਰਜਿ ਸਹਿਜੜਾ, ਜਗਤਾਰ ਸਿੰਘ ਸੇਖਾ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧ ਰੱਖਣ ਵਾਲੀਆਂ ਸ਼ਖ਼ਸੀਅਤਾਂ ਹਾਜ਼ਰ ਸਨ ।