You are here

25 ਔਰਤਾਂ ਦਾ ਸ਼ੋਸ਼ਣ ਕਰਨ ਵਾਲਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)- 

 ਲੰਡਨ ਦੀ ਓਲਡ ਵੈਲੀ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਔਰਤਾਂ ਦਾ ਸ਼ੋਸ਼ਣ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਔਰਤਾਂ ਦਾ ਸ਼ੋਸ਼ਣ ਕਰਦਾ ਸੀ, ਤੇ ਉਨ੍ਹਾਂ ਦੀ ਕਮਜ਼ੋਰੀ ਦਾ ਸਹਾਰਾ ਲੈ ਕੇ ਹਾਲੀਵੁੱਡ ਤੇ ਟੀ.ਵੀ. ਅਦਾਕਾਰਾਂ ਦੀਆਂ ਕੈਂਸਰ ਨਾਲ ਸਬੰਧਿਤ ਖ਼ਬਰਾਂ ਸੁਣਾ ਕੇ ਡਰਾਉਂਦਾ ਸੀ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਨੇ ਇਕ ਮਰੀਜ਼ ਔਰਤ ਨੂੰ ਹਾਲੀਵੁੱਡ ਅਦਾਕਾਰਾ ਐਾਜਲੀਨਾ ਜੌਲੀ ਬਾਰੇ ਕਿਹਾ ਕਿ ਉਸ ਨੂੰ ਛਾਤੀ ਦਾ ਕੈਂਸਰ ਹੈ, ਤੇ ਮਹਿਲਾ ਮਰੀਜ਼ ਨੂੰ ਵੀ ਛਾਤੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ | ਅਦਾਲਤ ਵਿਚ ਇਹ ਵੀ ਦੱਸਿਆ ਗਿਆ ਕਿ ਮਈ 2009 ਤੋਂ ਜੂਨ 2013 ਵਿਚਕਾਰ ਉਸ ਨੇ ਨਾਬਾਲਗਾਂ ਦਾ ਵੀ ਸ਼ੋਸ਼ਣ ਕੀਤਾ | ਭਾਵੇਂਕਿ ਡਾਕਟਰ ਮਨੀਸ਼ ਸ਼ਾਹ ਨੇ ਉਕਤ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪਰ ਅਦਾਲਤ ਨੇ ਉਸ ਨੂੰ 25 ਕੇਸਾਂ ਵਿਚ ਦੋਸ਼ੀ ਠਹਿਰਾਇਆ ਹੈ | ਮਨੀਸ਼ ਸ਼ਾਹ ਨੂੰ 7 ਫਰਵਰੀ 2020 ਨੂੰ ਸਜ਼ਾ ਸੁਣਾਈ ਜਾਵੇਗੀ |