ਵਰਲਡ ਕੈਂਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ ਵਲੋਂ ਕੀਰਤਨ ਕਰਨ ਵਾਲੇ ਬੱਚਿਆਂ ਦਾ ਮਾਣ ਸਨਮਾਣ

ਵਾਰਿਗਟਨ/ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਗੁਰਦੁਆਰਾ ਸਾਹਿਬ ਵਿਖੇ ਪਿਛਲੇ ਸਾਲ ਤੋਂ ਲਗਾਤਾਰ ਕੀਰਤਨ ਕਰ ਰਹੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸ ਕੁਲਵੰਤ ਸਿੰਘ ਧਾਲੀਵਾਲ ਵਲੋਂ ਉਹਨਾਂ ਦਾ ਮੈਡਲਾਂ ਨਾਲ ਮਾਣ ਸਨਮਾਣ ਕੀਤਾ ਗਿਆ।ਉਸ ਸਮੇ ਉਹਨਾਂ ਨਾਲ ਸ ਭਜਨ ਸਿੰਘ ਸੰਦਰ ਵੀ ਮੰਜੂਦ ਸਨ।ਸਾਡੇ ਪ੍ਰਤੀ ਨਿਧ ਨਾਲ ਗੱਲਬਾਤ ਕਰਦੇ ਸ ਧਾਲੀਵਾਲ ਨੇ ਦੱਸਿਆ ਕਿ ਬੱਚੇ ਸ ਸਾਡਾ ਭਵਿੱਖ ਹਨ ਜੇਕਰ ਇਸ ਛੋਟੀ ਉਮਰ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੇ ਕੀਰਤਨ ਕਰਨ ਦੀ ਸੋਜੀ ਆ ਜਾਂਦੀ ਹੈ ਤਾਂ ਉਹ ਸਦਾ ਲਈ ਗੁਰੂ ਨਊ ਪਿਆਰ ਕਰਨ ਵਾਲੇ ਬਣ ਸਕਦੇ ਹਨ। ਉਸ ਸਮੇ ਓਥੇ ਬੱਚਿਆਂ ਦੇ ਨਾਲ ਨਾਲ ਸਮੂਹ ਸੰਗਤ ਵੀ ਹਾਜਰ ਸੀ।