ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਸਾਂਤਾ ਕਲਾਜ ਬਣੇ ਪਿ੍ੰਸ ਹੈਰੀ

ਲੰਡਨ, ਦਸੰਬਰ 2019 (ਏਜੰਸੀ)- 

ਬਰਤਾਨੀਆ ਦੇ ਰਾਜਕੁਮਾਰ ਪਿ੍ੰਸ ਹੈਰੀ ਸਾਂਤਾ ਕਲਾਜ ਦੇ ਪਹਿਰਾਵੇ 'ਚ ਨਜ਼ਰ ਆਏ | ਦਰਅਸਲ, ਉਹ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਹਥਿਆਰਬੰਦ ਸੈਨਾਵਾਂ ਦੇ ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਖਾਸ ਸੰਦੇਸ਼ ਦੇ ਰਹੇ ਸਨ | ਉਨ੍ਹਾਂ ਇਕ ਮਿੰਟ ਦਾ ਵੀਡੀਓ ਵੀ ਜਾਰੀ ਕੀਤਾ ਹੈ, ਜਿਸ 'ਚ ਉਹ ਲਾਲ ਟੋਪੀ ਤੇ ਚਿੱਟੀ ਦਾੜੀ ਲਗਾਈ ਦਿਖਾਈ ਦੇ ਰਹੇ ਹਨ | ਬੱਚਿਆਂ ਲਈ ਕਿਸ਼ਤੀ 'ਤੇ ਰੱਖੀ ਗਈ ਪਾਰਟੀ ਨੂੰ ਇਸ ਵੀਡੀਓ 'ਚ ਦਿਖਾਇਆ ਗਿਆ ਹੈ | ਇਸ ਪਾਰਟੀ 'ਚ ਉਹ ਬੱਚੇ ਸ਼ਾਮਿਲ ਹਨ, ਜਿਨ੍ਹਾਂ ਦੇ ਪਿਤਾ ਬਰਤਾਨੀਆ ਦੀਆਂ ਹਥਿਆਰਬੰਦ ਸੈਨਾਵਾਂ 'ਚ ਸਨ, ਤੇ ਹੁਣ ਦੁਨੀਆ 'ਚ ਨਹੀਂ ਹਨ | ਪਿ੍ੰਸ ਹੈਰੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਮੈਂ ਤੁਹਾਨੂੰ ਆਪਣੇ ਚਾਰੇ-ਪਾਸੇ ਦੇਖਣ ਲਈ ਉਤਸ਼ਾਹਿਤ ਕਰਦਾ ਹਾਂ, ਤੇ ਚਾਹੁੰਦਾ ਹਾਂ ਕਿ ਤੁਸੀ ਵੀ ਇਨ੍ਹਾਂ ਬੱਚਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਇਨ੍ਹਾਂ ਨਾਲ ਸਮਾਂ ਗੁਜ਼ਾਰੋ |