ਲੁਧਿਆਣਾ - ਮੌਸਮ ਤੋਂ ਮਿਲੀ ਜਾਣਕਾਰੀ ਅਨੁਸਾਰ
ਆਗਾਮੀ 3-4 ਫਰਬਰੀ ਨੂੰ ਇੱਕ ਹੋਰ ਐਕਟਿਵ ਪੱਛਮੀ ਸਿਸਟਮ ਪੰਜਾਬ 'ਚ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਣ ਜਾ ਰਿਹਾ ਹੈ, ਜਿਸ ਸਦਕਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਚ ਦੁਬਾਰਾ ਫਿਰ ਗਰਜ-ਚਮਕ ਨਾਲ਼ ਦਰਮਿਆਨਾ ਮੀਂਹ ਪਵੇਗਾ, ਜਦ ਕਿ ਸੂਬੇ ਦੇ ਬਾਕੀ ਰਹਿੰਦੇ ਹਿੱਸਿਆਂ ਚ ਬੱਦਲਵਾਈ ਨਾਲ ਕਾਰਵਾਈ ਹਲਕੀ ਰਹੇਗੀ।
5 ਫਰਬਰੀ ਤੋਂ ਸਿਸਟਮ ਦੇ ਗੁਜਰ ਜਾਣ 'ਤੇ ਸ਼ੀਤ ਹਵਾਵਾਂ ਦੀ ਵਾਪਸੀ ਨਾਲ ਰਾਤਾਂ ਦੀ ਠਿਠੁਰਨ 'ਚ ਵਾਧਾ ਹੋਵੇਗਾ, ਧੁੰਦ ਤੇ ਧੁੰਦ ਦੇ ਬੱਦਲਾਂ ਦੇ ਰੂਪ ਚ ਮੀਂਹ ਦਾ ਅਸਰ 9 ਫਰਬਰੀ ਤੱਕ ਰਹੇਗਾ। ਹਾਲਾਂਕਿ ਉੱਤਰ-ਪੱਛਮੀ ਹਵਾਵਾਂ ਦੀ ਗਤੀ ਤੇਜ ਹੋਣ ਨਾਲ਼ ਦੇਰੀ ਨਾਲ ਹੀ ਸਹੀ ਪਰ ਚਿੱਟੀ ਧੁੱਪ ਨਿੱਕਲਦੀ ਰਹੇਗੀ। ਧੁੱਪ ਦੇ ਬਾਵਜੂਦ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਚ ਠੰਢੇ ਦਿਨ ਚਲਦੇ ਰਹਿਣਗੇ।
ਜਾਰੀ ਕਰਨ ਦਾ ਸਮਾਂ 4:45ਸ਼ਾਮ
03 ਫਰਬਰੀ, 2024
ਪੰਜਾਬ-ਦਾ-ਮੌਸਮ!
ਧੰਨਵਾਦ ਸਹਿਤ।
-ਸੁਖਦੇਵ ਸਲੇਮਪੁਰੀ