ਲੋਕ ਸੇਵਾ ਸੁਸਾਇਟੀ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਜਗਰਾਉ 8 ਅਗਸਤ (ਅਮਿਤਖੰਨਾ):  ਪੰਜਾਬੀ ਸਭਿਆਚਾਰ ਨੰੂ ਜਿੰਦਾ ਰੱਖਣ ਅਤੇ ਨੌਜਵਾਨ ਪੀੜੀ ਸਾਡੇ ਅਨਮੋਲ ਸਭਿਆਚਾਰ ਨਾਲ ਜੋੜ ਕੇ ਰੱਖਣ ਦੇ ਮਕਸਦ ਨਾਲ ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਤੀਜ ਸਥਾਨਕ ਹੋਟਲ ਸਨੇਹ ਮੋਹਨ ਵਿਖੇ ਵਿਖੇ ਮਨਾਇਆ। ਸੁਸਾਇਟੀ ਦੀਆਂ ਮਹਿਲਾਵਾਂ ਨੇ ਆਪਣੇ ਪੱਧਰ ’ਤੇ ਸਮਾਗਮ ਦੇ ਸਾਰੇ ਪ੍ਰਬੰਧਾਂ ਦਾ ਇੰਤਜ਼ਾਮ ਕਰ ਕੇ ਸਮਾਗਮ ਨੰੂ ਯਾਦਗਾਰੀ ਬਣਾਇਆ। ਤੀਆਂ ਮੌਕੇ ਵੱਖ ਵੱਖ ਮੁਕਾਬਲੇ ਕਰਵਾਏ ਜਿਨ੍ਹਾਂ ਵਿਚ ਹਰੇਕ ਉਮਰ ਦੀਆਂ ਮਹਿਲਾਵਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਹੁਨਰ ਦਾ ਸ਼ਾਨਦਾਰ ਵਿਖਾਵਾ ਕੀਤਾ। ਮੁਕਾਬਲਿਆਂ ਚੋਂ ਮੇਕਅੱਪ ਕੁਵੀਨ ਦਾ ਖ਼ਿਤਾਬ ਰੀਆ ਕਟਾਰੀਆ, ਸੈਲਫੀ ਕੁਵੀਨ ਦਾ ਖ਼ਿਤਾਬ ਅੰਜੂ ਗੋਇਲ, ਠੁਮਕਾ ਕੁਵੀਨ ਦਾ ਖ਼ਿਤਾਬ ਸ਼ਸ਼ੀ, ਸਭ ਤੋਂ ਛੋਟੀ ਦੀ ਕੁਵੀਨ ਦਾ ਖ਼ਿਤਾਬ ਜਸਲੀਨ ਕੌਰ, ਵਡੇਰੀ ਉਮਰ ਦੀ ਕੁਵੀਨ ਦਾ ਖ਼ਿਤਾਬ ਸ਼ਸ਼ੀ ਨੰੂ, ਸੁਰੀਲੀ ਕੁਵੀਨ ਦਾ ਖ਼ਿਤਾਬ ਇੰਦਰਪ੍ਰੀਤ ਕੌਰ ਨੇ, ਮਾਡਲਿੰਗ ਕੁਵੀਨ ਦਾ ਖ਼ਿਤਾਬ ਨਿਵਿਆ ਨੇ, ਤੀਜ ਕੁਵੀਨ ਦਾ ਖ਼ਿਤਾਬ ਰਿਤੂ ਸ਼ਰਮਾ ਨੇ, ਭੋਜਨ ਕੁਵੀਨ ਖ਼ਿਤਾਬ ਗੀਤਾ ਜੈਨ ਨੇ, ਪਰਿਵਾਰਕ ਕੁਵੀਨ ਦਾ ਖ਼ਿਤਾਬ ਅਨੀਤਾ ਬਾਂਸਲ ਨੇ ਅਤੇ ਸਮੇਂ ਦੀ ਪਾਬੰਦ ਕੁਵੀਨ ਦਾ ਖ਼ਿਤਾਬ ਰੋਜ਼ੀ ਗੋਇਲ ਨੇ ਜਿੱਤਿਆ। ਡਾ: ਅੰਜੂ ਗੋਇਲ, ਪ੍ਰਵੀਨ ਗੁਪਤਾ, ਰਿਤੂ ਗੋਇਲ, ਰੋਜ਼ੀ ਗੋਇਲ, ਸਮਿੰਦਰ ਕੌਰ ਢਿੱਲੋਂ ਤੇ ਇੰਦਰਪ੍ਰੀਤ ਕੌਰ ਭੰਡਾਰੀ ਦੀ ਦੇਖ ਰੇਖ ਮਨਾਈਆਂ ਤੀਆਂ ਮੌਕੇ ਏਕਤਾ ਅਰੋੜਾ, ਆਰਤੀ ਅਰੋੜਾ, ਬਿੰਦੀਆ ਕਪੂਰ, ਪਰਵੀਨ ਗੁਪਤਾ ਤੇ ਰੀਤੂ ਗੋਇਲ ਵੱਲੋਂ ਮਹਿਲਾਵਾਂ ਦੇ ਮਨੋਰੰਜਨ ਲਈ ਵੱਖ ਵੱਖ ਗੇਮਾਂ ਬੜੇ ਰੋਚਕ ਢੰਗ ਨਾਲ ਕਰਵਾਈਆਂ ਗਈਆਂ। ਸਮਾਗਮ ਵਿਚ ਮੰਚ ਸੰਚਾਲਨ ਮਧੂ ਗਰਗ ਨੇ ਕੀਤਾ ਨੇ ਜਦਕਿ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਤੀਆਂ ਦੇ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਜਿੱਥੇ ਪੰਜਾਬੀ ਬੋਲੀਆਂ ’ਤੇ ਗਿੱਧਾ ਪਾਉਂਦੇ ਹੋਏ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਉੱਥੇ ਸੁਸਾਇਟੀ ਦੀਆਂ ਮਹਿਲਾਵਾਂ ਨਾਲ ਗੇਮਾਂ ਦਾ ਆਨੰਦ ਵੀ ਲਿਆ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਅਤੇ ਗੇਮਾਂ ਦੀਆਂ ਜੇਤੂਆਂ ਮਹਿਲਾਵਾਂ ਦਾ ਸਨਮਾਨ ਵੀ ਕੀਤਾ ਗਿਆ।