ਪੰਜਾਬ

ਖੇਡਾਂ ਵਤਨ ਪੰਜਾਬ ਦੀਆਂ 2023 : ਬਲਾਕ ਸ਼ਹਿਣਾ ਦੇ ਮੁਕਾਬਲੇ ਸ਼ੁਰੂ, ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਭਾਗ

 ਵਿਧਾਇਕ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ

 ਪਬਲਿਕ ਸਟੇਡੀਅਮ ਭਦੌੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਚ ਚੱਲ ਰਹੇ ਹਨ ਮੁਕਾਬਲੇ

 ਖੋ ਖੋ ਵਿੱਚ ਅੰਡਰ 14 ਲੜਕੀਆਂ ਵਿੱਚ ਚੀਮਾ ਜੋਧਪੁਰ ਸਕੂਲ ਦੀ ਟੀਮ ਮੋਹਰੀ

ਭਦੌੜ, 31 ਅਗਸਤ (ਗੁਰਸੇਵਕ ਸੋਹੀ )

ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ' ਖੇਡਾਂ ਵਤਨ ਪੰਜਾਬ ਦੀਆਂ 2023 ' ਦੇ ਬਲਾਕ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ।

ਅੱਜ ਤੋਂ ਬਲਾਕ ਸ਼ਹਿਣਾ ਦੀਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਰੱਸਾਕਸ਼ੀ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਅਤੇ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਪਬਲਿਕ ਸਟੇਡੀਅਮ, ਭਦੌੜ ਵਿਖੇ ਅਤੇ ਫੁੱਟਬਾਲ ਤੇ ਖੋ-ਖੋ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਖੇ ਸ਼ੁਰੂ ਹੋ ਗਏ ਹਨ, ਜੋ 2 ਸਤੰਬਰ ਤੱਕ ਚੱਲਣਗੇ।

ਇਸ ਮੌਕੇ ਐਮ ਐਲ ਏ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਸਟੇਡੀਅਮ ਵਿਖੇ ਪੁੱਜ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰਕ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਖੇਡਾਂ ਦੀ ਪਿਰਤ ਪਾਈ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਵੀ ਜਾਰੀ ਰਹੇਗੀ ਤਾਂ ਜੋ ਪੰਜਾਬ ਵਿੱਚੋਂ ਵੱਡੀ ਗਿਣਤੀ ਨਾਮੀ ਖਿਡਾਰੀ ਪੈਦਾ ਕੀਤੇ ਜਾ ਸਕਣ।

ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਵਾਲੀਬਾਲ ਸ਼ੂਟਿੰਗ ਵਿੱਚ 110 ਖਿਡਾਰੀਆਂ ਨੇ ਭਾਗ ਲਿਆ। ਖੋ—ਖੋ ਵਿੱਚ ਕੁੱਲ 48 (4 ਟੀਮਾਂ) ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਲੜਕੀਆਂ ਵਿੱਚ ਸਸਸਸ ਚੀਮਾ ਜੋਧਪੁਰ ਦੀ ਟੀਮ ਪਹਿਲੇ ਅਤੇ ਅਕਾਲ ਅਕੈਡਮੀ ਦੂਜੇ ਸਥਾਨ ਅਤੇ ਸ.ਹ.ਸ. ਭੋਤਨਾ ਤੀਜੇ ਸਥਾਨ 'ਤੇ ਰਹੀ।

ਰੱਸਾਕਸ਼ੀ ਅੰਡਰ 14, 17 ਵਿੱਚ ਕੁੱਲ 156 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਵਿੱਚ ਸਰਕਾਰੀ ਮਿਡਲ ਸਕੂਲ ਅਲਕੜਾ ਦਾ ਪਹਿਲਾ ਸਥਾਨ ਰਿਹਾ ਅਤੇ ਸਸਸ ਟੱਲੇਵਾਲ ਦੂਜੇ ਸਥਾਨ 'ਤੇ ਰਹੀ। ਅੰਡਰ 14 ਸਾਲ ਲੜਕੇ ਵਿੱਚ ਦਸ਼ਮੇਸ਼ ਪਬਲਿਕ ਸਕੂਲ ਢਿੱਲਵਾਂ ਪਹਿਲੇ ਅਤੇ ਆਰੀਆ ਭੱਟ ਚੀਮਾ ਦੂਜੇ ਸਥਾਨ 'ਤੇ ਰਹੀ। ਅੰਡਰ 17 ਵਿੱਚ ਸ਼ਿਵਾਲਿਕ ਸਕੂਲ ਤਪਾ ਮੋਹਰੀ ਰਿਹਾ।

ਫੁੱਟਬਾਲ ਵਿੱਚ ਕੁੱਲ 279 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਸਾਲ ਲੜਕੀਆਂ ਦੇ ਗਰੁੱਪ ਵਿੱਚ ਅਕਾਲ ਅਕੈਡਮੀ ਭਦੌੜ ਅੱਵਲ ਰਹੀ। ਕਬੱਡੀ ਨੈਸ਼ਨਲ ਵਿੱਚ ਅੰਡਰ 14 ਸਾਲ ਲੜਕੀਆਂ ਵਿੱਚ ਸ.ਹ.ਸ ਨੈਣੇਵਾਲ ਪਹਿਲੇ ਦਰਜੇ 'ਤੇ ਰਹੀ ਅਤੇ ਅੰਡਰ 17 ਸਾਲ ਵਿੱਚ ਵੀ ਲੜਕੀਆਂ ਵਿੱਚ ਸ.ਹ.ਸ ਨੈਣੇਵਾਲ ਪਹਿਲੇ ਸਥਾਨ 'ਤੇ ਰਹੀ।

ਕਬੱਡੀ ਨੈਸ਼ਨਲ ਵਿੱਚ ਅੰਡਰ 14 ਸਾਲ ਲੜਕੀਆਂ ਸਹਸ ਨੈਣੇਵਾਲ ਪਹਿਲੇ ਸਥਾਨ 'ਤੇ ਰਹੀ, ਅੰਡਰ 17 ਸਾਲ ਲੜਕੀਆਂ ਪਹਿਲੇ ਸਥਾਨ 'ਤੇ ਸਹਸ ਨੈਣੇਵਾਲ, ਦੂਜੇ ਸਥਾਨ 'ਤੇ ਸਸਸਸ ਬਖਤਗੜ੍ਹ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਹਸ ਨੈਣੇਵਾਲ ਪਹਿਲੇ 'ਤੇ ਰਹੀ ਅਤੇ ਸਸਸਸ ਬਖਤਗੜ੍ਹ ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਸਸਸਸ ਟੱਲੇਵਾਲ ਰਹੀ।

ਕਬੱਡੀ ਸਰਕਲ ਵਿੱਚ ਸਹਸ ਤਪਾ ਪਹਿਲਾ ਸਥਾਨ ਅਤੇ ਸਸਸ ਸਹਿਣਾ ਦੂਜੇ ਸਥਾਨ 'ਤੇ ਰਹੀ। ਅੰਡਰ 21 ਸਾਲ ਲੜਕੀਆਂ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਚੀਮਾ ਜੋਧਪੁਰ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਸਸ ਸਹਿਣਾ ਪਹਿਲੇ ਸਥਾਨ , ਪਬਲਿਕ ਸਟੇਡੀਅਮ ਭਦੌੜ ਕਲੱਬ ਦੀ ਟੀਮ ਦੂਜੇ ਸਥਾਨ ਅਤੇ ਸ ਮਿ ਸਕੂਲ ਅਲਕੜਾ ਤੀਜੇ ਸਥਾਨ 'ਤੇ ਰਹੀ।

ਐਥਲੈਟਿਕਸ ਗੇਮ ਵਿੱਚ ਕੁੱਲ 574 ਖਿਡਾਰੀਆਂ ਨੇ ਭਾਗ ਲਿਆ। 800 ਮੀ: ਈਵੈਂਟ ਵਿੱਚ ਅੰਡਰ 17 ਸਾਲ ਲੜਕੀਆਂ ਵਿੱਚੋਂ ਰਜਨੀ, ਮਹਿਕਪ੍ਰੀਤ ਕੌਰ, ਸ਼ਬਨਮ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਰਹੀਆਂ। ਇਸੇ ਗਰੁੱਪ ਵਿੱਚ 3000 ਮੀਟਰ ਰੇਸ ਵਾਕ ਵਿੱਚ ਵਿਜੇ ਕੌਰ, ਰਮਨਦੀਪ ਪਹਿਲੇ, ਦੂਜੇ ਸਥਾਨ 'ਤੇ ਰਹੀਆਂ। ਅੰਡਰ 17 ਲੜਕੀਆਂ ਲੰਬੀ ਛਾਲ ਵਿੱਚ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਸਾਲ ਲੜਕਿਆਂ ਵਿੱਚੋਂ ਸਮੀਰ ਖਾਨ, ਪਰਦੀਪ ਸਿੰਘ, ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਪਹਿਲੀ ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ 

ਲੁਧਿਆਣਾ, 29 ਅਗਸਤ (ਟੀ. ਕੇ.) ਸੂਬੇ ਦੇ ਮਾਲ ਵਿਭਾਗ ਤਾਇਨਾਤ ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਰੋਸ ਵਜੋਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਅਤੇ  ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਜਥੇਬੰਦੀਆਂ ਵਲੋਂ ਲਏ ਗਏ ਫੈਸਲੇ ਅਨੁਸਾਰ ਪਹਿਲੀ ਸਤੰਬਰ ਤੋਂ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ਼ ‘ਤੇ ਜਾਣਗੇ। ਉਨ੍ਹਾਂ ਦੱਸਿਆ ਕਿ  ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਵਿੱਚ ਪਟਵਾਰੀ ਬਲਕਾਰ ਸਿੰਘ, ਕਾਨੂੰਗੋ ਦਰਸ਼ਨ ਸਿੰਘ (ਮੌਜੂਦਾ ਨਾਇਬ ਤਹਿਸੀਲਦਾਰ, ਬਰੇਟਾ), ਤਹਿਸੀਲਦਾਰ ਵਿਪਨ ਭੰਡਾਰੀ (ਐਸ .ਡੀ. ਐੱਮ.) ਖ਼ਿਲਾਫ਼ ਕੁਰੱਪਸ਼ਨ ਐਕਟ ਦੀ ਧਾਰਾ 17-ਏ ਦੀ ਉਲ਼ੰਘਣਾ ਕਰਦਿਆਂ ਖਾਨਗੀ ਵਸੀਅਤ ਨੂੰ ਲੈ ਕੇ ਕਥਿਤ ਤੌਰ 'ਤੇ ਝੂਠਾ  ਮੁਕੱਦਮਾ ਦਰਜ ਕੀਤਾ ਗਿਆ ਕਿਉਂਕਿ ਇਹ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਸੰਬੰਧਿਤ ਡਿਪਟੀ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ ਮਾਲ ਤੋਂ ਧਾਰਾ 17-ਏ ਦੇ ਮੁਤਾਬਿਕ ਪ੍ਰਵਾਨਗੀ ਨਹੀਂ ਲਈ ਗਈ। ਉਕਤ ਦੋਵੇਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਰਜ ਕੀਤਾ ਗਿਆ ਮੁਕੱਦਮਾ 31 ਅਗਸਤ ਤੱਕ ਰੱਦ ਨਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਜਥੇਬੰਦੀਆਂ ਦੀਆਂ ਚੱਲੀਆਂ ਆ ਰਹੀਆਂ ਬਾਕੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਉਕਤ ਮਿਤੀ ਤੋਂ ਕਲਮ ਛੋੜ ਹੜਤਾਲ਼ 'ਤੇ ਚਲੇ ਜਾਣਗੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਕੌਮਾਂਤਰੀ ਖੇਡ ਦਿਵਸ ਮੌਕੇ ਵਿਧਾਇਕ ਛੀਨਾ ਵੱਲੋਂ ਨੌਜਵਾਨਾਂ ਨੂੰ ਖੇਡ ਕਿੱਟ ਸਪੁਰਦ ਕੀਤੀ

ਯੂਥ ਕਲੱਬ ਵਲੋਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ
 ਕਿਹਾ! ਨਸ਼ਿਆਂ ਨੂੰ ਹਰਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ
ਲੁਧਿਆਣਾ, 29 ਅਗਸਤ (ਟੀ. ਕੇ. ) -
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵਲੋਂ ਅੱਜ ਅੰਤਰਰਾਸ਼ਟਰੀ ਖੇਡ ਦਿਵਸ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਵਾਰਡ ਨੰ: 22 ਵਿੱਚ ਯੂਥ ਸਰਵਿਸਿਜ਼ ਕਲੱਬ ਨੂੰ ਵੱਲੋਂ ਪੰਜਾਬ ਸਰਕਾਰ ਵਲੋਂ ਆਈ ਖੇਡ ਕਿੱਟ ਭੇਂਟ ਕੀਤੀ ਗਈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਕਿੱਟ ਪ੍ਰਾਪਤ ਕਰਨ 'ਤੇ ਵਿਧਾਇਕ ਛੀਨਾ ਦਾ ਯੂਥ ਸਰਵਿਸਿਜ਼ ਕਲੱਬ ਦੇ ਪ੍ਰਧਾਨ ਧੰਨੂ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ  ਧੰਨਵਾਦ ਕੀਤਾ ਗਿਆ। ਕਲੱਬ ਮੈਂਬਰਾਂ ਨੇ ਸਮੂਹਿਕ ਤੌਰ ਤੇ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਅਕਸਰ ਜਦੋਂ ਨੌਜਵਾਨ ਵਿਹਲੇ ਹੁੰਦੇ ਨੇ ਤਾਂ ਉਹ ਗਲਤ ਸੰਗਤ ਵਿੱਚ ਚਲੇ ਜਾਂਦੇ ਹਨ, ਪਰ ਹੁਣ ਕਲੱਬ ਅਤੇ ਐਮ ਐਲ ਏ ਦੇ ਸਹਿਯੋਗ ਨਾਲ ਉਹ ਖੇਡਾਂ ਵਿੱਚ ਦਿਲਚਸਪੀ ਦਿਖਾਉਣਗੇ।ਅੰਤਰਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੰਦਿਆਂ ਹੋਇਆ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨਾ ਤਾਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ, ਪਰ ਹੁਣ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। 
ਇੰਨਾ ਹੀ ਨਹੀਂ ਮੁੱਖ ਮੰਤਰੀ ਮਾਨ ਵੱਲੋਂ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਇਨ੍ਹਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਵੰਡੇ ਗਏ। ਇਸੇ ਲੜੀ ਤਹਿਤ ਅੱਜ ਬਠਿੰਡਾ ਵਿੱਚ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਦੀ ਸ਼ੁਰੂਆਤ ਕੀਤੀ ਜਾਵੇਗੀ।   ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਨਸ਼ਾ ਆਪਣੇ ਸਿਖਰ 'ਤੇ ਰਿਹਾ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਹੀ ਇਕੋ ਇਕ ਵਿਕਲਪ ਹੈ, ਜਿਸ ਨਾਲ ਉਹ ਨਾ ਸਿਰਫ਼ ਨਸ਼ਾ ਛੱਡ ਸਕਣਗੇ, ਸਗੋਂ ਤੰਦਰੁਸਤ ਵੀ ਰਹਿਣਗੇ। ਇੱਕ ਚੰਗੇ ਸਮਾਜ ਦੀ ਕਲਪਨਾ ਕਰਨਗੇ ਅਤੇ ਆਪਣੇ ਪਰਿਵਾਰਾਂ ਦਾ ਵੀ ਖਿਆਲ ਰੱਖਣਗੇ।

ਪੀ.ਏ.ਯੂ. ਦੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ

ਲੁਧਿਆਣਾ 29 ਅਗਸਤ, (ਟੀ ਕੇ)  ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਪਾਰਕ ਕੰਪਨੀਆਂ ਵੱਲੋਂ ਵੱਡੀਆਂ ਤਨਖਾਹਾਂ ਸਹਿਤ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ | ਕਈ ਵਪਾਰਕ ਫਰਮਾਂ ਜਿਵੇਂ ਕਿ ਰਿਲਾਂਇਸ ਰਿਟੇਲ, ਐੱਚ ਡੀ ਐੱਫ ਸੀ ਬੈਂਕ, ਟਰਾਈਡੈਂਟ ਗਰੁੱਪ, ਆਈ ਪੀ ਐੱਲ ਬਾਇਓਲੋਜੀਕਲਜ਼ ਅਤੇ ਬੂੰਗੇ ਇੰਡੀਆ ਲਿਮਿਟਡ ਐੱਮ ਬੀ ਏ ਅਤੇ ਐੱਮ ਬੀ ਏ ਖੇਤੀ ਵਪਾਰ ਦੇ ਵਿਦਿਆਰਥੀਆਂ ਨੂੰ ਪੱਕੀਆਂ ਨੌਕਰੀਆਂ ਦੀ ਪੇਸ਼ਕਸ਼ ਕਰ ਚੁੱਕੀਆਂ ਹਨ | ਇਹ ਵਿਦਿਆਰਥੀ ਅਗਸਤ 2023 ਵਿਚ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ | 

ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ਼ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਨੇ ਐੱਮ ਬੀ ਏ ਖੇਤੀ ਵਪਾਰ ਦੇ ਵਿਦਿਆਰਥੀਆਂ ਨੂੰ 18 ਲੱਖ ਰੁਪਏ ਸਲਾਨਾ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ | ਐੱਮ ਬੀ ਏ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਦੀ ਮੁਹਿੰਮ ਨਵੰਬਰ 2022 ਵਿਚ ਸ਼ੁਰੂ ਹੋਈ ਸੀ | 

ਇਸ ਬਾਰੇ ਹੋਰ ਗੱਲ ਕਰਦਿਆਂ ਡਾ. ਖੁਸ਼ਦੀਪ ਧਰਨੀ ਨੇ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਕਿੱਤਾ ਮੁਹਾਰਤ ਨੂੰ ਵਿਕਸਿਤ ਕਰਨ ਅਤੇ ਆਪਣੇ ਆਪ ਨੂੰ ਕਾਰਪੋਰੇਟ ਜਗਤ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਸਲਾਹ ਦਿੱਤੀ | 

ਸਕੂਲ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਧੇ ਐੱਮ ਬੀ ਏ ਵਿਦਿਆਰਥੀ ਨੌਕਰੀ ਹਾਸਲ ਕਰ ਚੁੱਕੇ ਹਨ | ਉਹਨਾਂ ਕਿਹਾ ਕਿ ਚੁਣੇ ਹੋਏ ਵਿਦਿਆਰਥੀਆਂ ਦੀ ਔਸਤਨ ਸਲਾਨਾ ਤਨਖਾਹ 7.20 ਲੱਖ ਰੁਪਏ ਹੈ | ਉਹਨਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਨੌਕਰੀਆਂ ਲਈ ਵਧਾਈ ਦਿੱਤੀ ਅਤੇ ਨਾਲ ਦੀ ਨਾਲ ਹੋਰ ਵਿਦਿਆਰਥੀਆਂ ਨੂੰ ਉਦਯੋਗਿਕ ਫਰਮਾਂ ਦੀਆਂ ਲੋੜਾਂ ਮੁਤਾਬਿਕ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ | 

ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਨਿਰਦੇਸ਼ਕ ਵਿਦਿਆਰਥੀ ਭਲ਼ਾਈ ਡਾ. ਨਿਰਮਲ ਜੌੜਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸਫਲ ਭਵਿੱਖ ਦੀ ਕਾਮਨਾ ਕੀਤੀ | ਯਾਦ ਰਹੇ ਕਿ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਸੰਬੰਧਿਤ ਫਰਮਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ | ਸਾਇੰਸ ਐਸੋਸੀਏਸ਼ਨ ਦੇ ਕਨਵੀਨਰ ਡਾ. ਸੁਖਮਨੀ ਨੇ ਇਹਨਾਂ ਵਿਦਿਆਰਥੀਆਂ ਦੀ ਤਿਆਰੀ ਲਈ ਭਾਸ਼ਣ ਲੜੀ, ਖੇਤ ਦੌਰੇ, ਉਦਯੋਗਾਂ ਦੇ ਦੌਰੇ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰੇ ਪੱਖੋਂ ਅਹਿਮ ਭੂਮਿਕਾ ਨਿਭਾਈ | ਉਹਨਾਂ ਦੇ ਨਾਲ ਹੀ ਡਾ. ਬਬੀਤਾ ਕੁਮਾਰ ਨੇ ਵੀ ਸ਼ਾਨਦਾਰ ਸੰਪਰਕ ਕਾਰਜ ਕੀਤਾ | 

ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ ਨੇ ਸਕੂਲ ਆਪ ਬਿਜ਼ਨਸ ਸਟੱਡੀਜ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਉਹਨਾਂ ਨੌਕਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਰ ਵਿਚ ਹੋਰ ਖੋਜ ਕਾਰਜ ਕਰਦੇ ਰਹਿਣ |

ਵਾਤਾਵਰਨ ਦੀ ਸ਼ੁੱਧਤਾ ਲਈ ਮਾਨਵ ਸਹਾਰਾ ਕਲੱਬ ਫੂਲ ਟਾਊਨ ਦੀਆਂ ਸਰਗਰਮੀਆਂ ਲਗਾਤਾਰ ਜਾਰੀ

ਮਾਨਵਤਾ ਦੀਆਂ ਸੇਵਾਵਾਂ ਦੇ ਨਾਲ-ਨਾਲ ਹੁਣ ਤੱਕ ਲਗਾਏ 1600 ਬੂਟੇ
ਤਲਵੰਡੀ ਸਾਬੋ, 27 ਅਗਸਤ (ਗੁਰਜੰਟ ਸਿੰਘ ਨਥੇਹਾ)-
ਗਿਆਨੀ ਗੁਰਜੰਟ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਐਡਵੋਕੇਟ ਹਰਬੰਸ ਸਿੰਘ ਬੁੱਗਰ ਜੀ ਦੇ ਸਤਿਕਾਰਯੋਗ ਪਿਤਾ ਸ. ਅਜੈਬ ਸਿੰਘ ਜੀ ਗਿਆਨੀ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਪਿੰਡ ਬੁੱਗਰਾਂ ਜ਼ਿਲ੍ਹਾ ਬਠਿੰਡਾ ਸਥਾਨ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਮੌਕੇ ਮਾਨਵ ਸਹਾਰਾ ਕਲੱਬ (,ਰਜਿ.) ਫੂਲ ਟਾਊਨ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕਲੱਬ ਵੱਲੋਂ ਹੁਣ ਤੱਕ 1600 ਬੂਟਾ ਆਸ ਪਾਸ ਦੇ ਖੇਤਰ ਵਿੱਚ ਲਗਾਇਆ ਜਾ ਚੁੱਕਾ ਹੈ। ਮਾਨਵਤਾ ਦੀ ਸੇਵਾ ਦੇ ਨਾਲ-ਨਾਲ ਜਿੱਥੇ ਕਲੱਬ ਦੀ ਇਹ ਇੱਕ ਨਿਵੇਕਲੀ ਪਹਿਲਕਦਮੀ ਹੈ, ਉੱਥੇ ਹੀ ਦੱਸਣਯੋਗ ਹੈ ਕਿ ਕਲੱਬ ਦੇ ਦਫ਼ਤਰ ਵਿਖੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਮਿੰਨੀ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਗਈ ਹੈ। ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ। ਆਪਣੀਆਂ ਮਾਨਵਤਾ ਦੀ ਸੇਵਾ ਦੀਆਂ ਸੇਵਾਵਾਂ ਦੇ ਨਾਲ-ਨਾਲ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ ਮਾਨਵ ਸਹਾਰਾ ਕਲੱਬ। ਇਸ ਮੌਕੇ ਜਿੱਥੇ ਵੱਖ-ਵੱਖ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ ਉੱਥੇ ਹੀ ਉਕਤ ਕਲੱਬ ਦੀ ਟੀਮ ਨੇ ਆਪਣਾ ਫ਼ਰਜ਼ ਅਦਾ ਕੀਤਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਏ ਜਾਣ।

ਫਾਸ਼ੀਵਾਦੀ ਏਜੰਡੇ ਨੂੰ ਭਾਂਜ ਦੇਣ ਲਈ ਲੋਕ ਚੇਤਨਾ ਰਾਹੀਂ ਭਰਾਤਰੀ ਸਾਂਝ ਬਰਕਰਾਰ ਰੱਖਣ ਦਾ ਹੋਕਾ ਦੇਣ ਦਾ ਅਹਿਦ

ਲੁਧਿਆਣਾ , 27 ਅਗਸਤ (  ਟੀ. ਕੇ.  ) ਆਰ. ਐਸ. ਐਸ. ਦੇ ਇਸ਼ਾਰੇ 'ਤੇ ਦੇਸ਼ ਵਿੱਚ ਮਨੁੱਖਤਾ ਨੂੰ ਧਰਮਾਂ, ਜਾਤਾਂ , ਫ਼ਿਰਕਿਆਂ , ਇਲਾਕਿਆਂ ਵਿੱਚ ਵੰਡਕੇ ਇੱਕ ਦੂਜੇ ਖਿਲਾਫ ਨਫ਼ਰਤ ਫੈਲਾਉਣ ਦੀ ਸਿਆਸਤ ਨੂੰ ਭਾਂਜ ਦੇਣ ਲਈ ਅੱਜ ਇਨਸਾਨੀਅਤ ਦੇ ਝੰਡੇ ਹੇਠ ਇਕੱਠੇ ਹੋ ਕੇ ਫਾਸ਼ੀਵਾਦ ਖਿਲਾਫ ਇੱਕ ਜੁੱਟ ਹੋਣ ਦਾ ਅਹਿਦ ਲਿਆ।ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਅੱਜ ਸਰਵ ਸਾਂਝੀ ਜੱਥੇਬੰਦੀ “ਲੋਕ ਏਕਤਾ ਮੰਚ” ਦੀ ਸਥਾਪਨਾ ਕੀਤੀ ਗਈ ਜੋ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆਰ. ਐਸ. ਐਸ. ਵੱਲੋਂ ਬੀ. ਜੇ. ਪੀ. ਸਰਕਾਰਾਂ ਰਾਹੀ ਨਫਰਤ ਫੈਲਾਕੇ ਕਰਵਾਏ ਜਾਂਦੇ ਫਿਰਕੂ ਫ਼ਸਾਦਾਂ ਦਾ ਵਿਰੋਧ ਕਰਗਾ। ਮੰਚ ਸਮਝਦਾ ਹੈ ਕਿ ਆਰ. ਐਸ. ਐਸ. ਦਾ ਉਦੇਸ਼ ਭਾਰਤੀ ਸਮਾਜ ਦੀ ਫਿਰਕੂ ਅਧਾਰ ‘ਤੇ ਮੁੜ ਢਾਂਚਾਬੰਦੀ ਕਰਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਅਤੇ ਮੰਨੂ ਸਿਮਰਤੀ ਵਾਲਾ ਸੰਵਿਧਾਨ ਲਾਗੂ ਕਰਨਾ ਚਾਹੁੰਦੀ ਹੈ। ਭਾਜਪਾ ਇਸ ਦਾ ਰਾਜਨੀਤਕ ਵਿੰਗ ਹੈ ਜਿਸ ਨੇ ਸਮਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਦਰਜਨਾਂ ਸੰਸਥਾਵਾਂ ਬਣਾਈਆਂ ਹੋਈਆਂ ਹਨ। ਸੰਘ ਪਰਿਵਾਰ ਦੀਆਂ ਇਹ  ਵੱਖ ਵੱਖ ਜੱਥੇਬੰਦੀਆਂ ਝੂਠੇ ਬਿਰਤਾਂਤ ਘੜਕੇ , ਭੜਕਾਊ ਪ੍ਰਚਾਰ ਕਰਕੇ ਤੇ ਝੂਠੀਆਂ ਅਫ਼ਵਾਹਾਂ ਫੈਲਾਕੇ ਅਤੇ ਹਿੰਦੂ ਧਾਰਮਿਕ ਦਿਵਸ ਮਨਾਉਣ ਦੇ ਨਾਂ ਹੇਠ ਫ਼ਿਰਕਾਪ੍ਰਸਤੀ ਫੈਲਾਕੇ ਫਿਰਕੂ ਸਫਬੰਦੀ ਕਰ ਰਹੀਆਂ ਹਨ।ਲੋਕਾਂ ਦੇ ਅਸਲ ਮੁੱਦੇ ਬੇਰੋਜਗਾਰੀ, ਮਹਿੰਗਾਈ, ਗਰੀਬੀ, ਗੁੰਡਾਗਰਦੀ ਆਦਿ ਹੱਲ ਕਰਨ ਦੀ ਬਜਾਏ ਫਿਰਕੂ ਅੰਧ ਰਾਸ਼ਟਰਵਾਦ ਨੂੰ ਇਹਨਾਂ ਨੇ ਵੱਡਾ ਹਥਿਆਰ ਬਣਾਇਆ ਹੋਇਆ ਹੈ ਅਤੇ ਸਰਕਾਰ ਨੂੰ ਰਾਸ਼ਟਰ ਦਾ ਦਰਜਾ ਦੇ ਕੇ ਸਰਕਾਰ ਦੀਆਂ ਨੀਤੀਆਂ ਦੀ ਅਲੋਚਕ ਆਵਾਜ਼ ਨੂੰ ਦਬਾਉਣ ਲਈ ਰਾਜ ਧ੍ਰੋਹ ਦਾ ਠੱਪਾ ਲਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਦੀ ਦੇਸ਼ ਪ੍ਰਤੀ ਵਫ਼ਾਦਾਰੀ ਸ਼ੱਕੀ ਕਰਾਰ ਦੇ ਕੇ ਗੋਦੀ ਮੀਡੀਆ ਅਤੇ ਸੰਘ ਦੇ ਹੋਰ ਸਾਧਨਾ ਰਾਹੀਂ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਭੜਕਾਈ ਜਾ ਰਹੀ ਹੈ।ਇਸਾਈਆਂ ਅਤੇ ਦਲਿਤਾਂ ਉੱਪਰ ਵੀ ਲਗਾਤਾਰ ਹਿੰਸਕ ਹਮਲੇ ਹੋ ਰਹੇ ਹਨ। ਮਨੀਪੁਰ ਵਿੱਚ ਭਰਾਮਾਰ ਲੜਾਈ ਦੌਰਾਨ 250 ਤੋਂ ਜ਼ਿਆਦਾ  ਚਰਚ ਤੋੜੇ ਗਏ ਹਨ। ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਦੇਸ਼ ਅਤੇ ਕਿਰਤੀ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।
    ਆਰ. ਐਸ. ਐਸ. - ਭਾਜਪਾ ਹਕੂਮਤ ਦੇ ਹਮਲੇ ਦਾ ਦੂਜਾ ਰੂਪ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਆਰਥਿਕਤਾ ਉੱਪਰ ਹਮਲਾ ਹੈ। ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਵਿੱਚ ਜੁਟੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲ਼ੋਂ ਵੀ ਵੱਧ ਤੇਜ਼ੀ ਵਿਖਾ ਰਹੀ ਹੈ।ਇਸ ਲਈ ਦੇਸ਼ ਦੇ ਹਿੱਤ ਵਿੱਚ ਲੋਕਾਂ ਦਾ ਜੱਥੇਬੰਦ ਹੋਣਾ ਬੇਹੱਦ ਜ਼ਰੂਰੀ ਹੈ।
ਲੋਕ ਏਕਤਾ ਮੰਚ ਧਰਮਾਂ, ਜਾਤਾਂ ਅਤੇ ਹੋਰ ਵੰਡੀਆਂ ਤੋਂ ਉੱਪਰ ਉੱਠਦੇ ਭਾਈਚਾਰਕ ਸਾਂਝ ਅਤੇ ਸਮਾਜਿਕ ਸੱਦਭਾਵਨਾ ਦੀ ਰਾਖੀ ਲਈ ਸੰਜੀਦਾ ਨਾਗਰਿਕਾਂ ਅਤੇ ਲੋਕ ਜੱਥੇਬੰਦੀਆਂ ਵੱਲੋਂ ਮਿਲਕੇ ਬਣਾਇਆ ਸਾਂਝਾ ਮੰਚ ਹੈ। ਮੰਚ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਸੰਬੰਧ ਨਹੀਂ ਹੈ।ਮੰਚ ਵਿੱਚ ਸ਼ਾਮਲ ਹੋਣ ਵਾਲੇ ਲੋਕ ਆਪਣਾ ਰਾਜਨੀਤਕ ਸੰਬੰਧ ਅਤੇ ਪਹਿਚਾਣ ਬਾਹਰ ਰੱਖਕੇ ਵਿਅਕਤੀਗੱਤ ਰੂਪ ਵਿੱਚ ਇਸ ਵਿੱਚ ਸ਼ਾਮਲ ਹੋਣਗੇ।ਹਰ ਇਨਸਾਫ਼ ਪਸੰਦ ਵਿਅਕਤੀ ਅਤੇ ਜੱਥੇਬੰਦੀ ਨੂੰ ਇਸ ਵਿੱਚ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਪ੍ਰੋ: ਏ. ਕੇ. ਮਲੇਰੀ, ਜਸਵੰਤ ਜੀਰਖ, ਡਾ: ਹਰਬੰਸ ਗਰੇਵਾਲ, ਕਰਨਲ ਜੇ. ਐਸ. ਬਰਾੜ, ਅਜਮੇਰ ਦਾਖਾ, ਕਾਮਰੇਡ ਸੁਰਿੰਦਰ, ਰਾਕੇਸ਼ ਆਜ਼ਾਦ ਸ਼ਾਮਲ ਸਨ। ਅਗਲੀ ਵੱਡੀ ਮੀਟਿੰਗ ਛੇਤੀ ਹੀ ਹੋਰ ਲੋਕਾਂ ਨਾਲ ਤਾਲ ਮੇਲ ਕਰਕੇ ਕੀਤੀ ਜਾਵੇਗੀ।

ਔਰਤ ਕਰਮਚਾਰੀ ਨਾਲ ਹੋਈ ਬਦਸਲੂਕੀ ਦਾ ਮਾਮਲਾ

ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਵਿੱਚ ਦੇਰੀ ਵਿਰੁੱਧ ਰੋਸ ਪ੍ਰਦਰਸ਼ਨ 
ਲੁਧਿਆਣਾ, 27 ਅਗਸਤ (ਟੀ. ਕੇ.)
ਉੱਘੇ ਸਮਾਜ ਸੇਵਕ ਅਤੇ ਇਨਸਾਫ ਪਸੰਦ ਆਗੂ ਡਾ. ਅਰੁਣ ਮਿੱਤਰਾ ਨੇ ਦੱਸਿਆ ਕਿ 10 ਜੁਲਾਈ ਨੂੰ ਪਾਵਰਕਾਮ ਦਫ਼ਤਰ ਅੱਡਾ ਦਾਖਾ(ਲੁਧਿਆਣਾ  ) ਵਿਖੇ ਇੱਕ ਔਰਤ ਕਰਮਚਾਰਣ ਨਾਲ ਪਿੰਡ ਕੈਲਪੁਰ ਦੇ ਇੱਕ ਸ਼ਰਾਰਤੀ ਅਨਸਰ ਦੁਆਰਾ ਦਫ਼ਤਰੀ ਕੰਪਲੈਕਸ ਅੰਦਰ ਦਾਖਿਲ ਹੋ ਕੇ ਔਰਤ ਕਰਮਚਾਰੀ ਨਾਲ ਹੁਲੜਬਾਜੀ ਕਰਦਿਆਂ ਬਦਸਲੂਕੀ ਕੀਤੀ ਗਈ ਸੀ,ਜਿਸ ਸਬੰਧੀ ਪਾਵਰਕਾਮ ਦੇ ਅਧਿਕਾਰੀ ਦੁਆਰਾ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸੂਚਨਾ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਸੀ ਤਾਂ ਜ਼ੋ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ, ਪਰੰਤੂ ਪੁਲਿਸ ਪ੍ਰਸ਼ਾਸਨ ਦੁਆਰਾ ਸਰਕਾਰੀ ਕੰਮ ਵਿੱਚ ਦਖ਼ਲ ਅੰਦਾਜੀ ਕਰਨ ਵਿਰੁੱਧ ਕਾਨੂੰਨਨ ਤੌਰ 'ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਪਤਾ ਨੀ ਕਿਉਂ--? ਪਾਵਰਕਾਮ ਦੇ ਅਧਿਕਾਰੀ ਵੱਲੋਂ ਵੀ ਸੰਬੰਧਿਤ ਮੁੱਖ ਅਫ਼ਸਰ ਨੂੰ ਪੱਤਰ ਲਿਖਣ ਤੋਂ ਕਾਰਵਾਈ ਨਾ ਹੋਣ ਤੇ, ਨਾ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਇੰਨਸਾਫ ਦੀ ਮੰਗ ਕੀਤੀ ਗਈ ਹੈ ਤੇ ਨਾ ਹੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ, ਸ਼ਾਇਦ ਇਹ ਸਾਰੇ ਕਿਸੇ ਹੋਰ ਵੱਡੀ ਕਾਰਵਾਈ ਦੀ ਉਡੀਕ ਵਿੱਚ ਹਨ।ਡਾ ਮਿੱਤਰਾ ਨੇ ਅੱਗੇ ਦੱਸਿਆ ਕਿ 50 ਦਿਨ ਬੀਤ ਜਾਣ 'ਤੇ ਔਰਤ ਕਰਮਚਾਰੀ ਨੂੰ ਇਨਸਾਫ ਦਿਵਾਉਣ ਲਈ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਮੰਡਲ ਯੂਨਿਟ ਅੱਡਾ ਦਾਖਾ ਵੱਲੋਂ ਹੋ ਰਹੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ  28 ਅਗਸਤ ਦਿਨ ਸੋਮਵਾਰ ਨੂੰ ਮੰਡਲ ਦਫ਼ਤਰ ਅੱਡਾ ਦਾਖਾ ਵਿਖੇ ਸਮੂਹ ਸਹਿਯੋਗੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਇਨਸਾਫ ਲਈ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਮੂਹ ਲੋਕ ਭਲਾਈ ਜੱਥੇਬੰਦੀਆਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਬਰਮੀ, ਸੂਬਾਈ ਆਗੂ ਬਲਬੀਰ ਸਿੰਘ ਮਾਨ,ਸਰਕਲ ਪ੍ਰਧਾਨ ਮਨਜੀਤ ਸਿੰਘ ਮਨਸੂਰਾਂ, ਸਕੱਤਰ ਬਲਵਿੰਦਰ ਸਿੰਘ ਇਯਾਲੀ,ਸਹਾਇਕ  ਸਕੱਤਰ ਬਲਵਿੰਦਰ ਸਿੰਘ ਤਾਜਪੁਰ, ਨਛੱਤਰ ਸਿੰਘ ਸਰਾਂ,ਹਰਨੇਕ ਸਿੰਘ ਲਲਤੋਂ,ਵਿੱਤ ਸਕੱਤਰ ਦਰਸ਼ਨ ਸਿੰਘ ਦਾਖਾ,ਮੀਤ ਪ੍ਰਧਾਨ ਜਸਮੇਲ ਸਿੰਘ ਮੋਹੀ, ਮੰਡਲ ਯੂਨਿਟ ਅੱਡਾ ਦਾਖਾ ਦੇ ਪ੍ਰਧਾਨ ਹਰਦਿਆਲ ਸਿੰਘ ਘੁਮਾਣ,ਵਿੱਤ ਸਕੱਤਰ ਜਗਮੇਲ ਸਿੰਘ ਸੁਧਾਰ, ਸਹਾਇਕ  ਵਿੱਤ ਸਕੱਤਰ ਗੁਰਦੇਵ ਸਿੰਘ ਪੁੜੈਣ, ਪ੍ਰਧਾਨ ਬਲਦੇਵ ਸਿੰਘ ਢੋਲਣ, ਜੁਗਿੰਦਰ ਸਿੰਘ ਜੱਟਪੁਰੀ ਅਤੇ ਨਿਰਮਲ ਸਿੰਘ  ਨੇ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਵਿਰੁੱਧ ਅਵਾਜ਼ ਉਠਾਉਣ ਵਾਲੀਆਂ ਸਮੂਹ ਜੱਥੇਬੰਦੀਆਂ, ਸੰਗਠਨਾਂ ਦੇ ਆਗੂਆਂ, ਇਸਤਰੀ  ਸਭਾਵਾਂ ਨੂੰ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਔਰਤ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਜੇਕਰ ਫਿਰ ਵੀ ਪਾਵਰਕਾਮ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕਰਕੇ ਇਨਸਾਫ ਨਾ ਦਿੱਤਾ ਗਿਆ ਤਾਂ ਜੱਥੇਬੰਦੀਆਂ ਅਰਥੀ ਫੂਕ ਮੁਜਾਹਰਾ ਕਰਕੇ ਬਜ਼ਾਰ ਅੰਦਰ ਮਾਰਚ ਕਰਕੇ ਤਿੱਖਾ ਸੰਘਰਸ਼ ਕਰਕੇ ਔਰਤ ਕਰਮਚਾਰੀ ਨੂੰ ਇਨਸਾਫ ਦਿਵਾਉਣ ਲਈ ਗੁਹਾਰ ਲਗਾਉਣਗੀਆਂ।

CP Sidhu visits his ancestral village Sidhwan Bet, gets rousing reception

Ludhiana, August 26, (Jan Shakti News Bureau) A rousing reception was given to Commissioner of Police, Ludhiana Mandeep Singh Sidhu during a visit to his ancestral village, Sidhwan Bet, near here on Saturday. He was accompanied by MP (Rajya Sabha) Sanjeev Arora.

 

This was Sidhu’s first visit to his ancestral village Sidhwan Bet after joining here as Commissioner of Police about nine months ago. On arrival of both Sidhu and MP Arora at the village periphery, members of the Nagar Panchayat, villagers and others showered leaves of flowers and garlanded them on beat of drums. Sidhu was accompanied by his family members, including mother, wife, children and sisters.

Later, they were taken to the Village-Gurdwara Sahib where both Sidhu and Arora were honoured by the gurdwara management committee, nagar panchayat and various other social and religious organisations. All the family members of Sidhu were also honoured.

Speaking on the occasion, Arora remembered Sidhu’s grandfather Dr Kehar Singh Sidhu, a freedom fighter. He said Dr Kehar Singh Sidhu was also philanthropist, social reformer and a legend in the Malwa belt who also worked for promoting education in the area specially for women. He recalled that Dr Sidhu was born in at village Sidhwan Bet near Ludhiana.

Adding, Arora said Dr Sidhu is known for visiting village to village to treat people during the great Plague and to spread Guru Nanak’s message. He recalled that Dr Sidhu who passed away in 1986 at the age of 90 years was awarded the prestigious ‘Tamar Pattar’ from the Indian Government and the ‘Red Cross Medal’.

Arora said CP Mandeep Singh Sidhu has truly followed footsteps of his grandfather and father Late Gurcharan Singh Sidhu. He said Sidhu as a police officer always try to do justice to everyone. Arora asked the younger generation to get inspiration from Sidhu who always remembers his forefathers. He said it is really a matter of regret that the today’s younger generation tries to sideline their elders instead of giving respect and taking care.

Referring to a demand made by villagers and nagar panchayat, Arora announced to allocate a grant of Rs.25 lakh out of MPLAD Fund for setting-up of a community hall. He handed over a letter in this regard to the village Sarpanch. He said this is not the end because he would release more funds, if required in the future.

Arora also remarked on the rousing reception given by the villagers, he said,” It was not less than giving a warm welcome to a marriage party.” However, he added that CP Sidhu deserves such a huge reception because of his overall personality and working as an honest police officer.

Commissioner of Police Mandeep Singh Sidhu also spoke on the occasion and got emotional after remembering his father and grandfather. He said Sidhwan Bet is the land of his forefathers and it was a great honour for him to be present at this place today. He expressed his views on drug menace and asked people to become watchdog themselves to check this menace because government agencies alone cannot deal with the situation. He said public support is very much required to completely check drug menace. He also shared his some of his experiences of about 35 years of working in Punjab Police. He lauded Arora for his services being rendered to various sections of the society.

Among others, Advocate Mohinder Singh Sidhwan and Bhuvan Goel, Director, AP Refinery Pvt Ltd., also spoke on the occasion. Goel announced a grant of Rs.10 lakh under his company’s CSR activity for construction of library and community hall in the village.

IAS Sandeep Rishi takes charge as MC Commissioner; appeals residents to support civic body for sustainable development

Ludhiana, August 25  (Jan Shakti News Bureau)

Sandeep Rishi, a 2015 batch IAS officer, took over the charge of Commissioner, Municipal Corporation Ludhiana on Friday.

Assuming the charge at MC Zone D office in Sarabha Nagar, Sandeep Rishi conducted a meeting with the officials including Joint Commissioners, Zonal Commissioner, Superintending Engineers among others.

Paramdeep Singh, a 2012 batch PCS officer, also took over the charge of Additional Commissioner, Ludhiana Municipal Corporation on Friday.

After taking over the charge, MC Commissioner Sandeep Rishi said that transparent administration, improving civic amenities, solid waste management, buddha nullah rejuvenation, revenue generation, smart city mission, speeding up development works etc would be among his priority areas. Also efforts would be made to increase greenery and reduce pollution levels in the industrial hub of the state.

MC Commissioner Sandeep Rishi also appealed to the residents to support the civic body, so that combined efforts could be made for sustainable development. He also urged the residents to support the authorities in solid waste management and stop the use of banned plastic carry bags and single use plastic items.

ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ 

 ਵਿਧਾਨ ਸਭਾ ਚੋਣ ਹਲਕਿਆਂ ਦੇ ਬੀ.ਐਲ.ਓ. ਵੱਲੋਂ ਕੀਤੇ ਕਾਰਜ਼ਾਂ ਦੀ ਕੀਤੀ ਸਮੀਖਿਆ
 31 ਅਗਸਤ ਤੱਕ ਵੋਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਹਰ ਹੀਲੇ ਕੀਤਾ ਜਾਵੇ ਮੁਕੰਮਲ - ਸੁਰਭੀ ਮਲਿਕ
ਲੁਧਿਆਣਾ, 25 ਅਗਸਤ (ਟੀ. ਕੇ. )
- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ। ਆਪਣੇ ਦਫ਼ਤਰ ਵਿੱਚ ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਵੱਖ-ਵੱਖ ਵਿਧਾਨ ਸਭਾ ਚੋਣ ਹਲਕਿਆਂ ਦੇ ਬੂਥ ਲੈਵਲ ਅਫਸਰਾਂ ਵੱਲੋਂ ਕੀਤੇ ਗਏ ਕਾਰਜ਼ਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 21 ਜੁਲਾਈ ਤੋਂ 31 ਅਗਸਤ, 2023 ਤੱਕ ਸਾਰੇ ਬੂਥ ਲੈਵਲ ਅਫਸ਼ਰਾਂ ਵੱਲੋਂ ਘਰ-ਘਰ ਜਾ ਕੇ ਵੋਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। 

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਕੁੱਝ ਬੂਥ ਲੈਵਲ ਅਫਸਰਾਂ ਵੱਲੋਂ ਕੀਤੇ ਗਏ ਕੰਮ ਦੀ ਗਤੀ ਮੱਧਮ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਐਪ ਦੀ ਅਪਡੇਸ਼ਨ ਹੋਣ ਕਾਰਨ ਐਪ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀਂ ਸੀ ਅਤੇ ਡਾਟਾ ਆਫਲਾਈਨ ਪ੍ਰਾਪਤ ਕੀਤਾ ਗਿਆ ਜਿਸਨੂੰ ਬਾਅਦ ਵਿੱਚ ਆਨਲਾਈਨ ਆਪਡੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬੂਥ ਲੈਵਲ ਅਫ਼ਸਰਾਂ ਵੱਲੋਂ ਆਪਣਾ ਕੰਮ 100 ਫੀਸਦ ਪੂਰਾ ਕਰ ਲਿਆ ਗਿਆ, ਉਨ੍ਹਾਂ ਦੀ ਹੌਂਸਲਾ ਅਫਜਾਈ ਲਈ ਪ੍ਰਸੰਸਾ ਪੱਤਰ ਜਾਰੀ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਗਏ। 

ਉਨ੍ਹਾਂ ਸਪੱਸ਼ਟ ਕੀਤਾ ਜਿਹੜੇ ਬੂਥ ਲੈਵਲ ਅਫ਼ਸਰਾਂ ਦਾ ਕੰਮ ਹਾਲੇ ਮੁਕੰਮਲ ਨਹੀਂ ਹੋਇਆ ਉਹ 31 ਅਗਸਤ, 2023 ਤੱਕ ਹਰ ਹੀਲੇ ਕੰਮ ਦਾ ਨਿਪਟਾਰਾ ਕਰਨ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਤੋ ਇਲਾਵਾ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਚੌਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵੀ ਆਪਣੇ ਪੱਧਰ 'ਤੇ ਆਪਣੇ ਚੋਣ ਹਲਕਿਆਂ ਦੇ 10-10 ਬੂਥ ਲੈਵਲ ਅਫ਼ਸਰਾਂ ਦੇ ਕਾਰਜ਼ਾਂ ਦੀ ਪ੍ਰਗਤੀ ਰਿਪੋਰਟ ਹਾਸਲ ਕੀਤੀ ਗਈ।

ਸਰਕਾਰੀ ਸਕੂਲ ਬੱਦੋਵਾਲ ਦੇ ਸਟਾਫ ਰੂਮ ਦੀ ਛੱਤ ਡਿੱਗੀ, ਚਾਰ ਅਧਿਆਪਕਾ ਆਈਆਂ ਥੱਲੇ, ਇੱਕ ਦੀ ਮੌਤ ਤਿੰਨ ਗੰਭੀਰ ਜਖਮੀ

ਘਟਨਾਂ ਸਥਾਨ ’ਤੇ ਸਾਂਸਦ ਬਿੱਟੂ, ਵਿਧਾਇਕ ਇਆਲੀ, ਡਾ. ਕੰਗ , ਮੈਡਮ ਡੀ.ਸੀ, ਐੱਸ.ਐੱਸ.ਪੀ ਸਮੇਤ ਹੋਰ ਅਧਿਕਕਾਰੀ ਪੁੱਜੇ
ਮੁੱਲਾਂਪੁਰ ਦਾਖਾ 23 ਅਗਸਤ  (ਸਤਵਿੰਦਰ ਸਿੰਘ ਗਿੱਲ)–
ਪਿੰਡ ਬੱਦੋਵਾਲ ਦੇ ਸਰਕਾਰੀ  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮਹਿਲਾ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ ਚਾਰ ਅਧਿਆਪਕਾ ਥੱਲੇ ਆ ਗਈਆਂ, ਜਿਸਦੇ ਸਿੱਟੇ ਵਜੋਂ ਇੱਕ ਦੀ ਮੌਤ ਹੋ ਗਈ ਜਦਕਿ ਤਿੰਨ ਅਧਿਆਪਕਾਵਾ ਮੈਡੀਵਿਓ ਹਸਪਤਾਲ ਵਿੱਚ ਜੇਰੇ ਇਲਾਜ ਹਨ। ਘਟਨਾਂ ਸਥਾਨ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ, ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ., ਡੀਐੱਸ.ਪੀ ਅਮਨਦੀਪ ਸਿੰਘ ਐਸ.ਡੀ.ਐਮ. ਲੁਧਿਆਣਾ ਪੱਛਮੀ ਹਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮੁੱਲਾਂਪੁਰ ਮਨਦੀਪ ਸਿੰਘ, ਥਾਣਾ ਦਾਖਾ ਮੁੱਖੀ ਦੀਪਕਰਨ ਸਿੰਘ ਤੂਰ (ਡੀ.ਐਸ.ਪੀ. ਅੰਡਰ ਟਰੇਨਿੰਗ) ਸਮੇਤ ਹੋਰ ਵੀ ਆਲਾ ਅਧਿਕਾਰੀ ਪੁੱਜੇ।


             ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ, ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਕੂਲ ਨੂੰ ਐੱਮ.ਈ.ਨੈੱਸ ਵਿੱਚ ਲੈਣ ਕਰਕੇ ਸਕੂਲ ਦੀ ਦਿੱਖ ਬਦਲਣ ਲਈ ਸਕੂਲ ਅੰਦਰ ਮੁਰੰਮਤ ਦਾ ਕੰਮ ਚਲ ਰਿਹਾ ਸੀ, ਰੋਜ਼ਾਨਾਂ ਦੀ ਤਰ੍ਹਾਂ ਸਕੂਲ ਦਾ ਸਮੁੱਚਾ ਸਟਾਫ ਬੱਚਿਆ ਨੂੰ ਪੜ੍ਹਾਉਣ ਉਪਰੰਤ ਸਕੂਲ ਦੇ ਸਟਾਫ ਰੂਮ ਵਿੱਚ ਬੈਠ ਜਾਂਦਾ ਹੈ, ਅੱਜ ਵੀ ਸੱਤਵਾ ਪੀਰਡ ਲੱਗਣ ਉਪਰੰਤ 5 ਮਹਿਲਾ ਅਧਿਆਪਕ ਉਕਤ ਰੂਮ ਵਿੱਚ ਸੀ, ਕਿ ਅਚਾਨਕ ਕਮਰੇ ਦੀ ਛੱਤ ਡਿੱਗ ਪਈ, ਇੱਕ ਅਧਿਆਪਕਾ ਫਟਾਫਟ ਬਚਕੇ ਬਾਹਰ ਆ ਗਈ ਜਦਕਿ 4 ਅਧਿਆਪਕਾ ਬੁਰੀ ਤਰ੍ਹਾਂ ਫਸ ਗਈਆਂ । ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਹਫੜਾ ਦਫ਼ੀ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬਾ ਅਨਾਊਸਮੈਂਟ ਕਰਵਾਈ ਗਈ ਅਤੇ ਪੁਲਿਸ ਵੀ ਮੌਕੇ ਤੇ ਪੁੱਜ ਗਈ। ਆਈ.ਟੀ.ਬੀ ਦੇ ਜਵਾਨ ਜਿਸਦੀ ਅਗਵਾਈ ਦੇਸਰਾਜ ਕਰ ਰਹੇ ਪੁੱਜ ਗਏ ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਦੌਰਾਨ ਦੋ ਅਧਿਆਪਕਾ ਸੁਖਜੀਤ ਕੌਰ ਅਤੇ ਇੰਦੂ ਨੂੰ ਮਲਬੇ ਵਿੱਚੋਂ ਕੱਢ ਲਿਆ ਗਿਆ ਜਦਕਿ ਕਿ 2 ਅਧਿਆਪਕਾਂ ਰਵਿੰਦਰ ਕੌਰ ਅਤੇ ਨਰਿੰਦਰਜੀਤ ਕੌਰ ਨੂੰ ਮਲਬੇ ਵਿੱਚ ਫਸ ਗਈਆ। ਦੋ ਘੰਟੇ ਚੱਲੇ ਰੈਸਕਿਓ ਅਪ੍ਰੇਸ਼ਨ ਦੌਰਾਨ ਇਨ੍ਹਾਂ ਨੂੰ ਵੀ ਬਾਹਰ ਕੱਢ ਲਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਰਵਿੰਦਰ ਕੌਰ ਦੀ ਜੇਰੇ ਇਲਾਜ ਮੌਤ ਹੋ ਗਈ। ਘਟਨਾਂ ਸਥਾਨ ’ਤੇ ਐਨ.ਡੀ.ਆਰ.ਐਫ.ਦੇ 24 ਜਵਾਨ ਇੰਸਪੈਕਟਰ ਭਾਰਦਵਾਜ ਦੀ ਅਗੁਵਾਈ ਹੇਠ ਪੁੱਜ ਗਏ ਸਨ।  


          ਤਹਿਸੀਲਦਾਰ ਲੁਧਿਆਣਾ ਪੱਛਮੀ ਲਕਸ਼ੈ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਗਲੇ ਆਦੇਸ਼ਾਂ ਤੱਕ ਸਕੂਲ ਸੀਲ ਕਰ ਦਿੱਤਾ ਗਿਆ ਹੈ। ਇਸ ਸਕੂਲ ਦੀ ਇਮਾਰਤ ਉੱਥੇ ਪੜ੍ਹਕੇ ਗਏੇ ਬਜੁਰਗਾਂ ਅਨੁਸਾਰ ਸੰਨ 1960 ਤੋਂ ਵੀ ਪੁਰਾਣੀ ਦੱਸੀ ਗਈ ਹੈ । ਦਰਅਸਲ ਉਪਰਲੀ ਖਸਤਾ ਹਾਲਤ ਛੱਤ ਦੇ ਉੱਤੇ ਜਿਆਦਾ ਵਜਨ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ।
ਕੀ ਕਿਹਾ ਡੀ.ਸੀ ਮੈਡਮ ਨੇ - ਰੈਸਕਿਉ ਆਪਰੇਸ਼ਨ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸੁਰਭੀ ਮਲਿਕ ਨੇ ਨੇੜਿਓ ਦੇਖਿਆ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿ ਸਕੂਲ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਕਿ ਅਚਾਨਕ ਛੱਤ ਡਿੱਗ ਪਈ ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਉਹ ਸਿੱਖਿਆ ਵਿਭਾਗ ਦੇ ਟੈਕਨੀਕਲ ਇੰਜਨੀਅਰ ਵਿਭਾਗ ਵੱਲੋਂ ਇਸ ਘਟਨਾਂ ਦੀ ਜਾਂਚ ਕਰਵਾਉਣਗੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


 ਵਿਧਾਇਕ ਇਆਲੀ ਨੇ ਕੀ ਕਿਹਾ – ਵਿਧਾਇਕ ਇਆਲੀ ਨੇ ਜਿੱਥੇ ਉਕਤ ਹਾਦਸੇ ਦਾ ਦੁੱਖ ਪ੍ਰਗਟਾਵਾ ਉੱਥੇ ਹੀ ਸਰਕਾਰ ਦੀ ਨਲਾਇਕੀ ਦਾ ਵੀ ਜਿਕਰ ਕੀਤਾ ਹੈ ਜੇਕਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਅਧਿਆਪਕਾ ਨੂੰ ਸੁਰੱਖਿਅਤ ਕਮਰੇ ਕਿਉ ਨਹੀਂ ਦਿੱਤੇ ਗਏ। ਇਸਦੀ ਜਾਂਚ ਹੋਣੀ ਚਾਹੀਦੀ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਸਖਤ ਕਾਰਵਾਈ ਹੋਵੇ।
ਐੱਮ.ਪੀ ਬਿੱਟੂ ਕੋਸਿਆ ਪੰਜਾਬ ਸਰਕਾਰ ਨੂੰ  – ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸੇਧਦਿਆ ਕਿਹਾ ਕਿ ਇੱਕ ਪਾਸੇ ਸਰਕਾਰ ਅਧਿਆਪਕਾ ਨੂੰ ਸਿੰਘਾਪੁਰ ਵਰਗੇ ਮੁਲਕਾਂ ਵਿੱਚ ਟਰੇਨਿੰਗ ਲੈਣ ਲਈ ਭੇਜ ਰਹੀ ਜਦਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਪਹਿਲਾ ਨਾਲੋਂ ਵੀ ਖਸਤਾ ਹੋ ਚੁੱਕੀ ਹੈ, ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਨ੍ਹਾਂ ਹੀ ਹੇਜ ਮਾਰਦਾ ਹੈ ਤਾਂ ਪਹਿਲਾ ਸਾਰੇ ਸਕੂਲਾਂ ਨੂੰ ਨਵੇਂ ਸਿਰਿਓ ਬਣਾਵੇ ਤੇ ਫਿਰ ਭੇਜੇ ਟਰੇਨਿਗ ਲੈਣ ਲਈ ਅਧਿਆਪਕਾ ਨੂੰ ਬਾਹਰ।

 ਮਿ੍ਰਤਕਾ ਰਵਿੰਦਰ ਕੌਰ ਦੀ ਫਾਇਲ ਤਸਵੀਰ

ਕਮਰੇ ਦੀ ਡਿੱਗੀ ਛੱਤ ਦਾ ਮਲਬਾ

ਬੇਰੋਜ਼ਗਾਰ ਨੌਜਵਾਨਾਂ ਲਈ ਮਲਟੀ ਨੈਸ਼ਨਲ ਕੰਪਨੀਆਂ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ - ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ*

ਪਾਇਲ/ਲੁਧਿਆਣਾ, 22 ਅਗਸਤ (000) - ਵਿਧਾਨ ਸਭਾ ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਪਾਸੋਂ 31 ਅਗਸਤ ਤੱਕ ਸਿੱਖਿਆ ਸਬੰਧੀ ਵੇਰਵੇ (ਰੀਜੀਊਮ) ਦੀ ਮੰਗ ਕੀਤੀ ਹੈ ਤਾਂ ਜੋ ਪ੍ਰਾਰਥੀਆਂ ਨੂੰ ਮਲਟੀ ਨੈਸ਼ਨਲ ਕੰਪਨੀਆ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ ਮਿਲ ਸਕੇ। ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਆਗਾਮੀ ਸਤੰਬਰ ਮਹੀਨੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਹੜੇ ਕਿ 10ਵੀ, 12ਵੀ, ਗ੍ਰੇਜੂਏਟ, ਆਈ. ਟੀ.ਆਈ. ਡਿਪਲੋਮਾ, ਡਿਗਰੀ ਧਾਰਕ, ਨਰਸਿੰਗ, ਅਧਿਆਪਕ, ਜੀ.ਐਨ.ਐਮ. ਕੋਈ ਵੀ ਤਕਨੀਕੀ ਹੁਨਰ ਧਾਰਕ ਐਮ.ਬੀ.ਏ., ਇੰਜੀਨੀਅਰ, ਪੈਰਾਮੈਡੀਕਲ ਆਦਿ ਯੋੋਗਤਾ ਰੱਖਦੇ ਹਨ, ਉਹ 31 ਅਗਸਤ, 2023 ਤੱਕ ਆਪਣਾ ਰੀਜ਼ਿਊਮ ਆਮ ਆਦਮੀ ਪਾਰਟੀ ਦਫਤਰ, ਦਾਣਾ ਮੰਡੀ, ਪਾਇਲ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਵਿਧਾਇਕ ਗਿਆਸਪੁਰਾ ਨੇ ਅੱਗੇ ਦੱਸਿਆ ਕਿ ਪਾਇਲ ਹਲਕੇ ਦੇ ਨੌੋਜਵਾਨਾਂ ਦਾ ਭਵਿੱਖ ਰੋੋਸ਼ਨ ਕਰਨ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਬਿਊਰੋੋ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਕੇਂਦਰ ਲੁਧਿਆਣਾ ਵਲੋਂ ਇਹ ਸ਼ਾਨਦਾਰ ਉਪਰਾਲਾ ਕੀਤਾ ਜਾ ਰਿਹਾ ਹੈ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਨੋੋਜਵਾਨਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਉਹ ਰੋਜ਼ਗਾਰ ਮੇਲੇ ਦਾ ਹਿੱਸਾ ਬਣਨ ਲਈ ਜਲਦ ਆਪਣੇ ਦਸਤਾਵੇਜ ਜਮ੍ਹਾਂ ਕਰਵਾਉਣ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਡੀ.ਬੀ.ਈ.ਈ. ਦੇ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਮਿਸ ਸੁਖਮਨ ਮਾਨ ਵੱਲੋੋ ਨੋੋਜਵਾਨਾ ਨੂੰ ਆਪਣਾ ਰੀਜ਼ਿਊਮ ਦੀਆਂ 3 ਫੋੋਟੋੋ ਕਾਪੀਆ ਅਤੇ ਆਧਾਰ ਕਾਰਡ, ਜਾਤੀ ਸਰਟੀਫਿਕੇਟ, ਵਿਧਿਅਕ ਸਰਟੀਫਿਕੇਟ ਦੀਆਂ ਫੋੋਟੋੋ ਕਾਪੀਆਂ ਸਮੇਂ ਸਿਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ।

ਵਧੇਰੇ ਜਾਣਕਾਰੀ ਲਈ 98720-99100, 78886-18230 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਚੌੰਕੀਮਾਨ ਟੋਲ ਪਲਾਜ਼ਾ ਤੇ ਦੂਸਰੇ ਦਿਨ ਵੀ  ਕਿਸਾਨ  ਤੇ ਮਜ਼ਦੂਰ  ਡਟੇ ਰਹੇ 

ਦਸ਼ਮੇਸ਼ ਕਿਸਾਨ ਯੂਨੀਅਨ ਨੇ ਲੰਗਰ ਦਾ ਪ੍ਰਬੰਧ ਕੀਤਾ
ਮੁੱਲਾਂਪੁਰ ਦਾਖਾ 22 ਅਗਸਤ ( ਸਤਵਿੰਦਰ ਸਿੰਘ ਗਿੱਲ)-
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ  ਤਾਲਮੇਲ ਨਾਲ ਮੁੱਲਾਂਪੁਰ ਦਾਖਾ ਦੇ ਨਜਦੀਕ ਚੌੰਕੀਮ‍‍ਾਨ ਟੋਲ ਪਲਾਜ਼ਾ ਤੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਤੇ ਮਜ਼ਦੂਰ ਡਟੇ ਰਹੇ। ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਅੱਡਾ ਚੌਂਕੀਮਾਨ ਨੇ ਵੀ ਪ੍ਰਧਾਨ ਸਤਨਾਮ ਸਿੰਘ ਗਰੇਵਾਲ ਦੀ ਅਗਵਾਈ ਚ ਇਸ ਧਰਨੇ ਵਿੱਚ ਆਪਣੀ ਹਾਜਰੀ ਭਰੀ ਤੇ ਬੀਤੀ ਰਾਤ ਸਮੇਤ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੇਵ ਸਿੰਘ,ਖਜ਼ਾਨਚੀ ਗੁਰਮੇਲ ਸਿੰਘ,ਕਾਰਜਕਾਰੀ ਪ੍ਰਧਾਨ ਸੁਖਮੰਦਰ ਸਿੰਘ,ਪ੍ਰੈੱਸ ਸਕੱਤਰ ਅਵਤਾਰ ਸਿੰਘ,ਗੁਰਮੇਲ ਸਿੰਘ ਤਲਵੰਡੀ,ਨਛੱਤਰ ਸਿੰਘ ਹੇਹਰ, ਜਗਤਾਰ ਸਿੰਘ ਮੱਦੋਕੇ,ਬਲਵਿੰਦਰ ਸਿੰਘ ਕੋਕਰੀ, ਸਤਨਾਮ ਸਿੰਘ ਮੋਰਕਰੀਮਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਗੁਲਾਮ ਹੋ ਚੁੱਕੀ ਹੈ, ਜੋ ਮੋਦੀ ਸਰਕਾਰ ਦੀ ਬੋਲੀ ਬੋਲ ਰਹੀ ਹੈ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਆਇਆ ਕਿਹਾ ਕਿ ਉਹ ਹੜ੍ਹਾਂ ਲਈ ਸੂਬਾ ਸਰਕਾਰ ਨੂੰ ਕਸੂਰਵਾਰ ਆਖਦੇ ਹਨ ਅਤੇ ਬਿਨਾਂ ਦੇਰੀ ਦੇ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਦੋਗੁਣਾ ਮੁਆਵਜ਼ਾ ਦੇਣ ਦੀ ਆਦਿ ਦੀ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾ ਰਹੀ ਹੈ,ਪਰ ਸੂਬਾ ਸਰਕਾਰ ਆਪਣੇ ਹੱਕਾਂ ਲਈ ਲੜਦੇ ਕਿਸਾਨਾਂ ਦੀ ਅਵਾਜ ਨੂੰ ਦਬਾਉਂਣਾ ਚਹੁੰਦੀ ਹੈ , ਪਰ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਇੰਨ੍ਹਾਂ ਧੱਕੇਸ਼ਾਹੀਆਂ ਤੇ ਡਰਦੀਆਂ ਨਹੀਂ ਤੇ ਜਦੋਂ ਤੱਕ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਰਿਹਾ ਨਹੀਂ ਕਰਦੀ ਧਰਨਾ ਜਾਰੀ ਰਹੇਗਾ ।ਇਸ ਮੌਕੇ ਹਾਜਰ ਬੀਬੀਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾਅ ਰਹੇ ਹਨ। ਹਾਜਰ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਲੌਂਗੋਵਾਲ ਕਾਂਡ ਨੇ ਸਾਬਤ ਕਰਤਾ ਕੇ ਪੰਜਾਬ ਸਰਕਾਰ ਲੋਕ ਮੁੱਦਿਆਂ ਤੋਂ ਭਗੌੜੀ ਹੋ ਚੁੱਕੀ ਹੈ-ਸੰਯੁਕਤ ਮੋਰਚਾ

ਲੌਂਗੋਵਾਲ ਦੇ ਕਿਸਾਨ ਪ੍ਰੀਤਮ ਸਿੰਘ ਨੂੰ ਦਿੱਤਾ ਸ਼ਹੀਦ ਦਾ ਦਰਜਾ                

ਮੋਗਾ, 22 ਅਗਸਤ (  ਜਸਵਿੰਦਰ ਸਿੰਘ ਰੱਖਰਾ) ਬੀਤੇ ਕੱਲ੍ਹ ਸੰਗਰੂਰ ਜਿਲ੍ਹੇ ਦੇ ਪਿੰਡ ਲੌਂਗੋਵਾਲ ਵਿਖੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਉੱਪਰ ਪੰਜਾਬ ਪੁਲਿਸ ਵੱਲੋਂ ਸਰਕਾਰ ਦੀ ਸ਼ਹਿ ਤੇ ਜੋ ਲਾਠੀਚਾਰਜ ਕੀਤਾ ਗਿਆ ਅਤੇ ਹਫੜਾ-ਦਫੜੀ ਵਿੱਚ ਟਰਾਲੀ ਥੱਲੇ ਆਉਣ ਨਾਲ ਕਿਸਾਨ ਪ੍ਰੀਤਮ ਸਿੰਘ ਦੀ ਜੋ ਦਰਦਨਾਕ ਮੌਤ ਹੋਈ ਹੈ ਉਸ ਦੀ ਸੰਯਕਤ ਕਿਸਾਨ ਮੋਰਚੇ ਵੱਲੋਂ ਅੱਜ ਲੌਂਗੋਵਾਲ ਵਿਖੇ ਐਮਰਜੈਂਸੀ ਮੀਟਿਂਗ ਦੌਰਾਨ ਨਖੇਧੀ ਕੀਤੀ ਹੈ,ਅਤੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ,ਅੱਜ ਇਸ ਮੀਟਿੰਗ ਦੀ ਪ੍ਰਧਾਨਗੀ ਸਤਨਾਮ ਸਿੰਘ ਬਹਿਰੂ,ਨਿਰਭੈਅ ਸਿੰਘ ਢੁੱਡੀਕੇ ਅਤੇ ਸਤਨਾਮ ਸਿੰਘ ਸਾਹਨੀ ਨੇ ਕੀਤੀ,ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਜਥੇਬੰਦੀਆਂ ਤੋਂ ਜੰਗਵੀਰ ਚੌਹਾਨ,ਬੂਟਾ ਸਿੰਘ ਛਾਦੀਪੁਰ,ਮਨਜੀਤ ਸਿੰਘ ਧਨੇਰ,ਬਿੰਦਰ ਸਿੰਘ ਗੋਲੇਵਾਲ,ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਰਾਜੂ ਔਲਖ,ਸੁੱਖ ਗਿੱਲ ਮੋਗਾ,ਮਲੂਕ ਸਿੰਘ ਹੀਰਕੇ,ਹਰਬੰਸ ਸਿੰਘ ਸੰਘਾ,ਕਰਮਜੀਤ ਸਿੰਘ ਕਾਦੀਆਂ,ਬਲਦੇਵ ਸਿੰਘ ਨਿਹਾਲਗੜ੍ਹ,ਗੁਰਮੀਤ ਸਿੰਘ ਮਹਿਮਾ,ਬੂਟਾ ਸਿੰਘ ਬੁਰਜ ਗਿੱਲ,ਰਘਬੀਰ ਸਿੰਘ ਬੈਨੀਪਾਲ,ਕੁਲਦੀਪ ਸਿੰਘ ਵਜੀਦਪੁਰ,ਬੀਰ ਸਿੰਘ ਬੜਵਾ,ਪ੍ਰਛੋਤਮ ਸਿੰਘ ਗਿੱਲ ਅਤੇ ਜਰਨੈਲ ਸਿੰਘ ਨੇ ਭਾਗ ਲਿਆ,ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕੇ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਨੂੰ ਸੰਯੁਕਤ ਮੋਰਚੇ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਸੰਯੁਕਤ ਮੋਰਚੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਹਿਰਾਸਤ ਚ ਲੈ ਗਏ  ਕਿਸਾਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ,ਅਤੇ ਕੀਤੇ ਪਰਚੇ ਰੱਦ ਕੀਤੇ ਜਾਣ,ਅਤੇ ਜਿਨਾਂ ਅਫਸਰਾਂ ਵੱਲੋਂ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਸਰਕਾਰ ਨੇ ਤੁਰੰਤ ਇਹ ਮੰਗਾ ਲਾਗੂ ਨਾ ਕੀਤੀਆਂ ਤਾਂ 2 ਸਤੰਬਰ ਨੂੰ ਐਸ ਕੇ ਐਮ ਭਾਰਤ ਦੀ ਚੰਡੀਗੜ੍ਹ ਵਿੱਚ ਬੁਲਾਕੇ ਉਸ ਵਿੱਚ ਵੱਡਾ ਫੈਸਲਾ ਪੰਜਾਬ ਸਰਕਾਰ ਖਿਲਾਫ ਲਿਆ ਜਾ ਸਕਦਾ ਹੈ,ਨਾਲ ਹੀ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕੇ ਇਸ ਤਰਾਂ ਸਰਕਾਰ ਕਿਸਾਨਾਂ ਦੀ ਅਵਾਜ ਨੂੰ ਦਬਾ ਨਹੀਂ ਸਕਦੀ ਸਰਕਾਰ ਜਲਦ ਕਿਸਾਨਾਂ ਹੜਾਂ ਦਾ ਮੁਆਵਜਾ ਵੀ ਦਵੇ ਨਹੀਂ ਇਹ ਸੰਘਰਸ਼ ਰੋਹ ਦਾ ਰਸਤਾ ਫੜ ਸਕਦਾ ਹੈ,ਮੀਟੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕੇ ਲੌਂਗੋਵਾਲ ਮੋਰਚੇ ਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਐਸ ਕੇ ਐਮ ਪੰਜਾਬ ਹਰ ਤਰਾਂ ਨਾਲ ਮੋਰਚੇ ਦਾ ਸਾਥ ਦੇਵੇਗਾ,ਇਸ ਮੌਕੇ ਦਵਿੰਦਰ ਸਿੰਘ ਕੋਟ ਈਸੇ ਖਾਂ,ਮੰਨਾ ਬੱਡੂਵਾਲ,ਹਰਬੰਸ ਸਿੰਘ ਹਾਜਰ ਸਨ!

ਗੁਰਦੁਆਰਾ ਪਾਤਸ਼ਾਹੀ ਨੌਵੀਂ ਧਮਤਾਨ ਸਾਹਿਬ ਜੀ

ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ

ਗੁਰਦੁਆਰਾ ਧਮਤਾਨ ਸਾਹਿਬ ਨੂੰ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਹ ਅਸਥਾਨ ਜੀਂਦ ਸੜਕ ਤੇ ਟੋਹਾਣਾ ਤੋਂ 12 ਕਿਲੋਮੀਟਰ ਦੂਰ ਹੈ। ਰੇਲਵੇ ਸਟੇਸ਼ਨ ਧਮਤਾਨ ਤੋਂ ਡੇਢ ਕਿਲੋਮੀਟਰ ਦੱਖਣ ਪੱਛਮ ਵੱਲ ਹੈ। ਇਸ ਅਸਥਾਨ ਦਾ ਨਾਂ ਪਹਿਲਾਂ ‘ਧਮਤੋਨ’ ਸੀ। ਸੂਬਾ ਸਰਕਾਰ ਨੇ ਬਦਲ ਕੇ ਇਸ ਦਾ ਨਾਂ ਧਮਤਾਨ ਸਾਹਿਬ ਰੱਖ ਦਿੱਤਾ।
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਇਸ ਪਿੰਡ ਵਿੱਚ ਦੋ ਵਾਰ ਆਏ। ਪਹਿਲੀ ਵਾਰ 1666 ਈ: ਸੰਮਤ 1723 ਬਿਕਰਮੀ ਵਿੱਚ ਅਤੇ ਦੂਜੀ ਵਾਰ 1675 ਈ: ਸੰਮਤ 1732 ਬਿਕਰਮੀ ਨੂੰ ਆਏ। ਗੁਰੂ ਜੀ ਪਹਿਲੀ ਵਾਰ ਯਾਤਰਾ ਸਮੇਂ ਇੱਥੇ ਤਿੰਨ ਮਹੀਨੇ ਠਹਿਰੇ ਸਨ। ਪੋਠੇਹਾਰ ਦੀ ਸੰਗਤ ਨੇ ਗੁਰੂ ਜੀ ਨੂੰ ਬਹੁਤ ਮਾਇਆ ਭੇਂਟ ਕੀਤੀ। ਇੱਥੋਂ ਦੇ ਵਸਨੀਕ ਚੌਧਰੀ ਦੱਗੋ ਨੇ ਗੁਰੂ ਸਾਹਿਬ ਦੀ ਦੁੱਧ ਆਦਿ ਨਾਲ ਸੇਵਾ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ ਅਤੇ ਉਸ ਨੂੰ ਮਾਇਆ ਦੇ ਕੇ ਹੁਕਮ ਦਿੱਤਾ।
ਹੁਕਮ ਕਰਯੋ ਬਡ ਰੂਪ ਖੁਨਾਵਹੁ।
ਧਨ ਗਨ ਲਾਇ ਨੀਕ ਬਿਨਵਾਵਹੁ।
ਇਸ ਥਲ ਧਰਮਸਾਲ ਚਿਨਵਾਵਹੁ।
ਕੋ ਸਿਖ ਸਾਧ ਬਹੁਰ ਬੈਠਾਵੌਹੁ।
ਬਿ੍ਰੰਦ ਮਹੀਰਹੁ ਸਫਲ ਮਗਾਵਹੁ।
ਧਨ ਕੋ ਖਰਚਹੁ ਬਾਗ਼ ਲਗਾਵਹੁ।

ਭਾਵ ਇਹ ਕਿ ਇਸ ਧਨ ਨਾਲ ਤੁਸੀਂ ਖੂਹ ਲਗਾਉ, ਧਰਮਸਾਲਾ ਬਣਾਓ। ਉਸ ਵਿੱਚ ਕੋਈ ਗੁਣਵਾਨ ਸਿੱਖ ਸਾਧੂ ਬਿਠਾਓ। ਇਸ ਧਰਮਸਾਲ (ਗੁਰਦੁਆਰੇ) ਦੇ ਨਾਲ ਬਾਗ਼ ਲਵਾ ਕੇ ਉਸ ਵਿੱਚ ਫਲਦਾਰ ਦਰਖ਼ਤ ਲਗਾਓ। ਇਹ ਕੰਮ ਸ਼ਰਧਾ ਨਾਲ ਕਰਨਾ ਤੇ ਮਨ ਵਿੱਚ ਲੋਭ-ਲਾਲਚ ਨਹੀਂ ਲਿਆਉਣਾ। ਜੇ ਇਹ ਰੁਪਏ ਕਿਸੇ ਹੋਰ ਥਾਂ ’ਤੇ ਖ਼ਰਚ ਕਰੋਗੇ ਤਾਂ ਵਿਅਰਥ ਜਾਣਗੇ।
ਗੁਰੂ ਸਾਹਿਬ ਭਾਈ ਦੱਗੋ ਨੂੰ ਹੁਕਮ ਦੇ ਕੇ ਚਲੇ ਗਏ ਪਰ ਭਾਈ ਦੱਗੋ ਨੇ ਉਹ ਮਾਇਆ ਆਪਣੀ ਜ਼ਮੀਨ ਵਿੱਚ ਨਿੱਜੀ ਮਕਾਨ ਬਣਾਉਣ ਤੇ ਅਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ। ਕੁਝ ਸਮੇਂ ਬਾਅਦ ਦੱਗੋ ਦਿੱਲੀ ਜਾਂਦਾ ਹੋਇਆ ਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਜੀ ਨੇ ਦੱਗੋ ਨੂੰ ਪੁੱਛਿਆ, ‘‘ਭਾਈ! ਉਹ ਮਾਇਆ ਧਰਮਸਾਲਾ  ਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ ਜਾਂ ਨਹੀਂ।’’ ਤਾਂ ਦੱਗੋ ਨੇ ਉੱਤਰ ਦਿੱਤਾ, ‘‘ਮਹਾਰਾਜ! ਮੈਂ ਉਹ ਮਾਇਆ ਆਪਣੇ ਨਿੱਜੀ ਮਕਾਨ ਬਣਾਉਣ ਅਤੇ ਖੁੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ।’’ ਗੁਰੂ ਜੀ ਨੇ ਦੱਗੋ ਦੀ ਭੁੱਲ ਬਖ਼ਸ਼ਦੇ ਹੋਏ ਕਿਹਾ ਕਿ ਖੂਹ ਤੇ ਤੰਬਾਕੂ ਨਾ ਹੀ ਬੀਜਣੀ ਹੈ ਤੇ ਨਾ ਹੀ ਧਰਮਸਾਲਾ ਵਿੱਚ ਤੰਬਾਕੂ ਰੱਖੀ। ਪਿੰਡ ਆ ਕੇ ਦੱਗੋ ਚੌਧਰੀ ਨੇ ਫਿਰ ਦੋਵੇਂ ਗੱਲਾਂ ਭੁਲਾ ਦਿੱਤੀਆਂ। ਗੁਰੂ ਜੀ ਨੂੰ ਜਦ ਇਸ ਹੁਕਮ ਅਦੂਲੀ ਦਾ ਪਤਾ ਲੱਗਾ ਤਾਂ ਸੰਮਤ 1723 ਬਿਕਰਮੀ ਸੰਨ 1675 ਈ: ਵਿੱਚ ਗੁਰੂ ਸਾਹਿਬ ਦੁਬਾਰਾ ਇਸ ਅਸਥਾਨ ਤੇ ਆਏ ਤਾਂ ਸੰਗਤਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਫ਼ਰਮਾਨ ਜਾਰੀ ਕੀਤਾ ਕਿ
ਦੱਗੋ! ਤੇਰੇ ਘਰ ਲਿਟਣਗੇ ਗੱਦੋ।
ਜਿੱਥੇ ਕੂਆ ਨਾ ਚੱਕ,
ਇੱਥੇ ਉੱਗਣਗੇ ਅੱਕ।

ਨਤੀਜਾ ਇਹ ਹੋਇਆ ਕਿ ਦੱਗੋ ਕਿਸਾਨ ਉੱਜੜ-ਪੁੱਜੜ ਗਿਆ। ਗੁਰੂ ਸਾਹਿਬ ਜੀ ਦੇ ਨਾਲ ਇਸ ਸਮੇਂ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਭਾਈ ਰਾਮਦੇਵ ਨਾਂ ਦਾ ਇੱਕ ਸ਼ਰਧਾਲੂ ਵੀ ਮੌਜੂਦ ਸੀ। ਜੋ ਬੜੀ ਸੇਵਾ ਕਰਦਾ ਸੀ। ਇੱਕ ਦਿਨ ਭਾਈ ਰਾਮਦੇਵ ਨੇ ਮਸਤ ਹੋ ਕੇ ਗੁਰੂ ਦਰਬਾਰ ਅੱਗੇ ਅਜਿਹਾ ਜਲ ਦਾ ਛਿੜਕਾ ਕੀਤਾ ਕਿ ਇੱਕ ਤਰ੍ਹਾਂ ਨਾਲ ਮੀਂਹ ਪਾ ਦਿੱਤਾ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਉਸ ਨੂੰ ‘ਭਾਈ ਮੀਹਾਂ’ ਦੀ ਪਦਵੀ ਪ੍ਰਦਾਨ ਕੀਤੀ ਤੇ ਕਿਹਾ, ‘‘ਸਿੱਖਾ! ਤੇਰੀ ਸੇਵਾ ਥਾਂਇ ਪਈ ਹੈ।’’ ਗੁਰੂ ਸਾਹਿਬ ਤੋਂ ਬਖ਼ਸ਼ਿਸ਼ਾਂ ਲੈ ਕੇ ਝੰਡਾ ਹੱਥ ਵਿੱਚ ਫੜਿਆ ਤੇ ਗੁਰੂ ਜੀ ਦੀਆਂ ਖੜਾਵਾਂ ਲੈ ਕੇ ਉਸ ਨਗਰ ਵਿੱਚ ਸਤਿਨਾਮੁ ਵਾਹਿਗੁਰੂ ਦਾ ਸੰਦੇਸ਼ ਦਿੰਦਾ ਹੋਇਆ ਵਿਚਰਨ ਲੱਗਾ। ਭਾਈ ਮੀਹਾਂ ਜੀ ਇਸ ਧਾਰਮਿਕ ਅਸਥਾਨ ਦੇ ਪਹਿਲੇ ਮਹੰਤ ਸਨ। ਜਿਨ੍ਹਾਂ ਨੇ ਤਨ-ਮਨ ਕਰਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਮਾਲਵਾ, ਦੁਆਬਾ, ਮਾਝਾ ਤੇ ਸਿੰਧ ਦੀਆਂ ਸੰਗਤਾਂ ਤੱਕ ਪਹੁੰਚਾਇਆ।
1693 ਵਿੱਚ ਦੱਗੋ ਦੇ ਦਿਹਾਂਤ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਵੀ ਧਮਤਾਨ ਵਿੱਚ ਆਪਣੇ ਚਰਨ ਪਾਏ। ਭਾਈ ਦੱਗੋ ਦੇ ਬੇਟੇ ਭਾਈ ਨਗਾਹੀਆ ਨੇ ਤਨਦੇਹੀ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਭਾਈ ਨਗਾਹੀਆ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ।
ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ ਦਾ ਪਿੰਡ ਸੀ। ਸੰਨ 1798-1845 ਵਿੱਚ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਨੇ ਬੜੀ ਸ਼ਰਧਾ ਨਾਲ ਬਹੁਤ ਸਾਰਾ ਧਨ ਖ਼ਰਚ ਕਰਕੇ ਇਸ ਅਸਥਾਨ ਦੀ ਉਸਾਰੀ ਕਰਵਾਈ। ਇਹ ਇਮਾਰਤ ਇੱਕ ਹਵੇਲੀ ਵਰਗੀ ਹੈ। ਇਸ ਤੇ ਬਹੁਤੀ ਲੱਕੜ ਹੀ ਇਸਤੇਮਾਲ ਕੀਤੀ ਗਈ ਹੈ। ਪ੍ਰਕਾਸ਼ ਅਸਥਾਨ ਉਸ ਥਾਂ ਤੇ ਬਣਿਆ ਹੈ, ਜਿੱਥੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਬਿਰਾਜੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੇ ਥੜ੍ਹੇ ਤੇ ਵਿਚਕਾਰ ਕੀਤਾ ਜਾਂਦਾ ਹੈ। ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰੇ ਦਾ ਨਿਰਮਾਣ ਕਰਾਉਣ ਦੇ ਨਾਲ-ਨਾਲ ਸੇਵਾ ਸੰਭਾਲ ਲਈ 3200 ਰੁਪਏ ਸਾਲਾਨਾ ਤੇ 2200 ਵਿੱਘੇ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾ ਦਿੱਤੀ। ਉਸ ਸਮੇਂ ਗੁਰਦੁਆਰੇ ਦਾ ਪ੍ਰਬੰਧ ਭਾਈ ਅਘੜ ਸਿੰਘ ਮਹੰਤ ਦੇ ਹੱਥ ਵਿੱਚ ਰਿਹਾ ਤੇ 1956 ਤੋਂ ਪੈਪਸੂ ਪੰਜਾਬ ਕਾਇਮ ਹੋਣ ਤੇ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਹੱਥ ਆ ਗਿਆ।
ਗੁਰਦੁਆਰਾ ਸਾਹਿਬ ਵਿੱਚ ਇੱਕ ਇਤਿਹਾਸਿਕ ਯਾਦਗਾਰ ਵਜੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ੍ਰੀ ਸਾਹਿਬ (ਕਿ੍ਰਪਾਨ) ਰੱਖੀ ਹੋਈ ਹੈ। ਇਹ ਸ੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1765 ਬਿਕਰਮੀ ਸੰਨ 1708 ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੱਖਣ ਵਿੱਚ ਉਸ ਦੇ ਪੰਜਾਬ ਨੂੰ ਚਾਲੇ ਪਾਉਣ ਸਮੇਂ ਦਿੱਤੀ ਸੀ। ਇਸ ਸ੍ਰੀ ਸਾਹਿਬ ਦਾ ਫਲ ਦੋ ਫੁੱਟ ਸਾਢੇ ਛੇ ਇੱਚ ਲੰਬਾ, ਵਿਚਕਾਰੋਂ ਸਵਾ ਇੰਚ ਚੌੜਾ ਮੁੱਠ ਧਾਰੀਦਾਰ ਰਹੰਮਾ ਜਮਨਾ ਸੋਨੇ-ਚਾਂਦੀ ਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਇਤਿਹਾਸਿਕ ਅਸਥਾਨ ਨੂੰ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਦੀ ਡਿਓੜੀ ਦਾ ਵਰ ਦਿੱਤਾ ਹੋਇਆ ਹੈ। ਹਜ਼ੂਰ ਸਾਹਿਬ ਦੀ ਯਾਤਰਾ ਨੂੰ ਜਾਣ ਵਾਲੇ ਪਹਿਲਾਂ ਇਸ ਅਸਥਾਨ ਤੇ ਯਾਤਰਾ ਕਰਕੇ ਫਿਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ  ਜਾਂਦੇ ਹਨ।
ਇਸ ਅਸਥਾਨ ਤੇ ਹਰ ਮਹੀਨੇ ਚੌਦਸ ਤੇ ਮੱਸਿਆ ਦੀ ਦਰਮਿਆਨੀ ਰਾਤ ਨੂੰ ਬੜਾ ਭਾਰੀ ਧਾਰਮਿਕ ਦੀਵਾਨ ਸਜਦਾ ਹੈ। ਇਸ ਤੋਂ ਇਲਾਵਾ ਹਰ ਸਾਲ ਦੋ ਮੇਲੇ ਹੋਲਾ-ਮਹੱਲਾ ਅਤੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਧਮਤਾਨ ਸਾਹਿਬ ਵਿੱਚ ਸਿੱਖਾਂ ਦੀ ਵੱਸੋਂ ਘੱਟ ਹੋਣ ਕਾਰਨ, ਆਸ-ਪਾਸ ਦੇ ਪਿੰਡਾਂ ਤੋਂ ਅਤੇ ਦੂਰ-ਦੁਰੇਡੇ ਤੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਨਗਰ ਦੇ ਨਵੇਂ ਵਿਆਹੇ ਜੋੜੇ ਸੱਜ-ਧੱਜ ਕੇ, ਢੋਲ-ਢਮੱਕੇ ਤੇ ਬੈਂਡ ਵਾਜਿਆਂ ਨਾਲ ਗੁਰੂ ਘਰ ਵਿੱਚ ਪੁੱਜ ਕੇ ਨਿਸ਼ਾਨ ਸਾਹਿਬ ਦੀ ਚਾਰ ਵਾਰ ਪਰਕਰਮਾ ਕਰਦੇ ਹਨ। ਯਾਤਰੀਆਂ ਦੀ ਰਿਹਾਇਸ਼ ਲਈ ਸੁਚੱਜਾ ਪ੍ਰਬੰਧ ਹੈ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ

ਪੰਜਾਬੀ ਲੇਖਕ ਸ਼ਿਵ ਨਾਥ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫਸੋਸ ਦਾ ਪ੍ਰਗਟਾਵਾ

ਲੁਧਿਆਣਾ, 22 ਅਗਸਤ(ਜਨ ਸ਼ਕਤੀ ਨਿਊਜ਼ ਬਿਊਰੋ ) ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਪ੍ਰੇਰਨਾ ਨਾਲ ਸਾਹਿੱਤ ਸਿਰਜਣ ਮਾਰਗ ਤੇ ਤੁਰੇ ਪੰਜਾਬੀ ਲੇਖਕ ਸ਼ਿਵ ਨਾਥ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸ਼ਿਵ ਨਾਥ ਸਾਰੀ ਉਮਰ ਕਿਰਤ ਨੂੰ ਪਰਣਾਏ ਰਹੇ ਪਰ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਪ੍ਰੇਰਨਾ ਨਾਲ ਉਹ ਕਲਮ ਦੇ ਸਿਪਾਹੀ ਬਣੇ। ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਚ ਪੜ੍ਹਾਉਂਦਿਆਂ ਪ੍ਰਿੰਸੀਪਲ ਸੁਜਾਨ ਸਿੰਘ ਜੀ ਨੇ ਦਰਜ਼ੀ ਦਾ ਕੰਮ ਕਰਦੇ ਕਿਰਤੀ ਸ਼ਿਵ ਨਾਥ ਨੂੰ ਸਾਹਿੱਤ ਮਾਰਗ ਤੇ ਤੋਰਿਆ। ਆਪਣੀ ਮਿਹਨਤ ਨਾਲ ਉਹ ਪੰਜਾਬੀ ਸਾਹਿੱਤ ਵਿੱਚ ਜ਼ਿਕਰਯੋਗ ਹਸਤੀ ਬਣ ਗਏ। ਉਨ੍ਹਾਂ ਦੀ ਪਹਿਲੀ ਵਾਰਤਕ ਪੁਸਤਕ “ਪ੍ਰਿੰਸੀਪਲ ਸੁਜਾਨ ਸਿੰਘ ਨਾਲ ਦਸ ਵਰ੍ਹੇ” ਨਾਲ ਸਾਹਿੱਤ ਪ੍ਰਵੇਸ਼ ਕੀਤਾ। ਉਹ ਸਹਿਜ ਤੋਰ ਤੁਰਨ ਵਾਲੇ ਲੇਖਕ ਸਨ ਜਿੰਨ੍ਹਾਂ ਨੇ ਆਪਣੇ ਮੁਰਸ਼ਦ ਪ੍ਰਿੰਸੀਪਲ ਸੁਜਾਨ ਸਿੰਘ ਵਾਂਗ ਕਦੇ ਵੀ ਕੋਈ ਖ਼ੈਰਾਇਤ ਜਾ ਰਿਆਇਤ ਨਹੀਂ ਮੰਗੀ ਸੀ। 
ਉਹ ਗਰੀਬੀ ਨਾਲ ਖ਼ੂਬ ਲੜੇ ਪਰ ਸਾਰੀ ਜ਼ਿੰਦਗੀ ਸਿੱਧੇ ਸਤੋਰ ਖੜ੍ਹੇ ਰਹੇ। ਪ੍ਰੋਃ ਦੀਦਾਰ ਸਿੰਘ ਕਰਤਾ ਸੁਮੇਲ ਤੇ ਡਾਃ ਕੇਸਰ ਸਿੰਘ ਕੇਸਰ ਉਨ੍ਹਾਂ ਦੇ ਪਹਿਲ ਪਲੇਠੇ ਕਦਰਦਾਨ ਸਨ। 
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਕਵੀ ਸ਼ਿਵ ਨਾਥ ਇਸ ਵੇਲੇ ਅਠਾਸੀ ਸਾਲ ਦੇ ਸਨ। 
ਅੱਜ ਹੀ ਸਵੇਰੇ 8.30 ਵਜੇ ਮੁਹਾਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋਇਆ ਹੈ। 
ਸ਼ਿਵ ਨਾਥ  ਆਮ ਲੋਕਾਂ ਦੇ ਹੱਕ ਲਈ ਲਿਖਣ ਵਾਲੇ ਲੇਖਕ ਸਨ। ਉਹ ਆਪ ਭਾਵੇਂ ਰਸਮੀ ਸਕੂਲੀ ਵਿੱਦਿਆ ਹਾਸਲ ਨਾ ਕਰ ਸਕੇ ਪਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਇੱਕੀ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨਾਂ ਵਿਚ ‘ਬੋਝਲ ਹਵਾ’, ‘ਬਦਤਮੀਜ਼’, ‘ਅਸੀਂ ਕਤਰੇ ਹੀ ਸਹੀ’, ‘ਅੰਤਿਮ ਲੜਾਈ’, ‘ਮੈਂ ਦੀਵੇ ਕਿਸ ਤਰਾਂ ਬਾਲਾਂ’, ‘ਜਗਿਆਸਾ’, ‘ਵਰਜਿਤ ਫਲ’, ‘ਬਿਜਲੀ ਕੜਕੇ’, ‘ਸਰਘੀ ਦਾ ਸੁਪਨਾ’, ‘ਭੂਮੀ ਪੂਜਣ’, ‘ਪਛਤਾਵਾ’, ਕਾਵਿ ਸੰਗ੍ਰਹਿ,ਇਸ ਪਾਰ ਉਸ ਪਾਰ’, ‘ਗੀਤ ਦੀ ਮੌਤ’, ਕਹਾਣੀ ਸੰਗ੍ਰਹਿ ,ਜੀਵਨੀ ਸਾਹਿਤ ਵਿੱਚ ਭੁੱਲੇ ਵਿਸਰੇ ਲੋਕ’, ਅਣਫੋਲਿਆ ਵਰਕਾ’, ਯਾਦਾਂ: ‘ਸੁਜਾਨ ਸਿੰਘ ਨਾਲ ਦਸ ਵਰ੍ਹੇ’, ਸਵੈ-ਜੀਵਨੀ: ‘ਮੇਰਾ ਜੀਵਨ’, ਬਾਲ ਸਹਿਤ: ‘ਰੁੱਖ ਤੇ ਮਨੁੱਖ’, ‘ਪੈਂਤੀ ਅੱਖਰੀ’, ‘ਬਾਲ ਵਿਆਕਰਣ’, ‘ਪੰਜ ਤੱਤ’ ਸ਼ਾਮਿਲ ਹਨ। 
ਸ਼ਿਵ ਨਾਥ ਜੀ ਦੇ ਦੇਹਾਂਤ ਤੇ ਲੁਧਿਆਣਾ ਵੱਸਦੇ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਸਹਿਜਪ੍ਰੀਤ ਸਿੰਘ ਮਾਂਗਟ, ਦੇਵਿੰਦਰ ਕੌਰ ਸੈਣੀ, ਗੁਰਚਰਨ ਕੌਰ ਕੋਚਰ, ਮਨਦੀਪ ਕੌਰ ਭਮਰਾ, ਕਰਮਜੀਤ ਸਿੰਘ ਗਰੇਵਾਲ, ਤਰਨਜੀਤ ਸਿੰਘ ਕਿੰਨੜਾ ਮੁੱਖ ਸੰਪਾਦਕ ਸੰਗੀਤ ਦਰਪਣ ਤੇ ਅਮਰਜੀਤ ਸ਼ੇਰਪੁਰੀ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਆਸ਼ੀਸ਼ ਗਾਂਧੀ ਨੂੰ ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਦਾ ਨਿਯੁਕਤ ਕੀਤਾ ਗਿਆ ਪ੍ਰਧਾਨ

ਫਗਵਾੜਾ, 22 ਅਗਸਤ(ਜਨ ਸ਼ਕਤੀ ਨਿਊਜ਼ ਬਿਊਰੋ ) ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਦੀ ਮੀਟਿੰਗ ਪ੍ਰਧਾਨ ਮਦਨ ਮੋਹਨ ਖੱਟਰ ਦੀ ਅਗਵਾਈ ਹੇਠ ਹੋਈ। ਪ੍ਰਧਾਨ ਮਦਨ ਮੋਹਨ ਖੱਟਰ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਉਣ ਵਿੱਚ ਸਹਿਯੋਗ ਦੇਣ ਲਈ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਯੂਥ ਆਗੂ ਅਤੇ ਮੈਂਬਰ ਆਸ਼ੀਸ਼ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਮਤਾ ਪੇਸ਼ ਕੀਤਾ ਗਿਆ ਅਤੇ ਚੇਅਰਮੈਨ ਰਮਨ ਨਹਿਰਾ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਅਤੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਆਸ਼ੀਸ਼ ਗਾਂਧੀ ਨੂੰ ਪ੍ਰਧਾਨ ਨਾਮਜ਼ਦ ਕੀਤਾ। ਚਾਰਟਰਡ ਪ੍ਰਧਾਨ ਮਦਨ ਮੋਹਨ ਖੱਟਰ ਨੇ ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਗਾਂਧੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਸੰਸਥਾ ਦੀ ਬਿਹਤਰੀ ਲਈ ਕੰਮ ਕਰਨਗੇ ਅਤੇ ਸਮਾਜ ਵਿੱਚ ਜਨ ਜਾਗਰੂਕਤਾ ਲਿਆ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਗੇ। ਚੇਅਰਮੈਨ ਰਮਨ ਨਹਿਰਾ ਨੇ ਵੀ ਅਸ਼ੀਸ਼ ਗਾਂਧੀ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵਿਚ ਬਹੁਤ ਊਰਜਾ ਹੈ ਅਤੇ ਉਹ ਸੰਸਥਾ ਦੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਸੰਸਥਾ ਸਫਲਤਾ ਬੁਲੰਦੀਆਂ ਨੂੰ ਛੂਹੇਗੀ | ਜਨਰਲ ਸਕੱਤਰ ਜਸਵਿੰਦਰ ਸਿੰਘ ਚੱਗਰ ਨੇ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਗਾਂਧੀ ਚਾਰਟਰਡ ਪ੍ਰਧਾਨ ਮਦਨ ਮੋਹਨ ਖੱਟਰ ਦੇ ਨਿਰਦੇਸ਼ਾਂ ਹੇਠ ਕੰਮ ਕਰਦੇ ਰਹਿਣਗੇ। ਮਦਨ ਮੋਹਨ ਖੱਟਰ ਨੇ ਨਵ-ਨਿਯੁਕਤ ਪ੍ਰਧਾਨ ਆਸ਼ੀਸ਼ ਗਾਂਧੀ ਨੂੰ ਨਵੀਂ ਟੀਮ ਬਣਾਉਣ ਲਈ ਪੂਰੇ ਅਧਿਕਾਰ ਦਿੱਤੇ ਅਤੇ ਚੇਅਰਮੈਨ ਰਮਨ ਨਹਿਰਾ ਨੇ ਸੁਝਾਅ ਦਿੱਤਾ ਕਿ ਉਹ ਇੱਕ ਬੋਰਡ ਬਣਾਉਣ ਅਤੇ ਸਾਰੇ ਵੱਡੇ ਫੈਸਲੇ ਬੋਰਡ ਦੀ ਮੀਟਿੰਗ ਵਿੱਚ ਲਏ ਜਾਂਦੇ ਹਨ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੌਰਾਨ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਕਿ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਜਾ ਸਕੇ ।

ਇਸ ਦੌਰਾਨ ਪਿ੍ੰਸੀਪਲ ਰਜਨੀ ਗੁਪਤਾ, ਸੁਰਿੰਦਰ ਕੌਰ, ਨੀਲਮ ਮਿਨਹਾਸ, ਪ੍ਰਦੀਪ ਮਿਨਹਾਸ, ਬਲਵੰਤ ਬੱਲੂ, ਸੁਖਦੇਵ ਸਿੰਘ, ਕਸ਼ਮੀਰੀ ਲਾਲ, ਰਾਜੀਵ ਸ਼ਰਮਾ, ਸ਼ਿਆਮਸੁੰਦਰ ਬਠਲਾ ਆਦਿ ਹਾਜ਼ਰ ਸਨ | ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਗਾਂਧੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਰਿਆਂ ਨੇ ਮੇਰੇ 'ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਮੈਂ ਉਸ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਵੱਖ-ਵੱਖ ਸਕੂਲਾਂ 'ਚ ਸਵੱਛਤਾ ਅਭਿਆਨ ਸੁਸਾਇਟੀ ਦੀਆਂ ਇਕਾਈਆਂ ਬਣਾ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦੇਵਾਂਗਾ ਅਤੇ ਉਹਨਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇਗਾ |ਉਨ੍ਹਾਂ ਦੱਸਿਆ ਕਿ ਅਗਲੇ ਪ੍ਰੋਜੈਕਟ ਵਿੱਚ ਅਧਿਆਪਕ ਦਿਵਸ 'ਤੇ ਵੱਖ-ਵੱਖ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਅਧਿਆਪਕ ਵਿਦਿਆਰਥੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਹਨ | ਅੰਤ ਵਿੱਚ ਉਨ੍ਹਾਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

ਸਿਲਵਰ ਵਾਟਿਕਾ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਭੀਖੀ,20 ਅਗਸਤ ( ਕਮਲ ਜਿੰਦਲ )ਸਿਲਵਰ ਵਾਟਿਕਾ ਸਕੂਲ ਦੇ ਚੇਅਰਮੈਨ ਰਿਸ਼ਵ ਸਿੰਗਲਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਕਿਰਨ ਰਤਨ ਦੀ ਨਿਗਰਾਨੀ ਹੇਠ ਤੀਆਂ ਦਾ ਤਿਓਹਾਰ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਸੱਭਿਅਤ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਮਹੌਲ ਨੂੰ ਚਾਰ ਚੰਨ ਲਾਏ। ਇਸ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ , ਭੰਗੜਾ , ਕੋਰੀਓਗ੍ਰਾਫੀ , ਬੋਲੀਆਂ ਦੀ ਸ਼ਾਨਦਾਰ ਪੇਸ਼ਕਾਰੀ ਕਰਦੇ ਹੋਏ ਮਹੌਲ ਨੂੰ ਬੰਨ੍ਹੀ ਰੱਖਿਆ। ਇਸ ਤਿਉਹਾਰ ਵਿੱਚ ਮਿਸ ਤੀਜ ਦਾ ਖਿਤਾਬ ਨਵਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਸਮਰੀਤ ਕੌਰ ਨੇ ਬੈਸਟ ਪੰਜਾਬੀ ਪਹਿਰਾਵੇ ਦਾ ਖਿਤਾਬ ਹਾਸਲ ਕੀਤਾ। ਇਨ੍ਹਾਂ ਗਤੀਵਿਧੀਆਂ ਨੂੰ ਜੱਜ ਕਰਨ ਦੀ ਭੂਮਿਕਾ ਮੈਡਮ ਰੀਨਾ ਰਾਣੀ ਅਤੇ ਬੇਅੰਤ ਕੌਰ ਵਲੋਂ ਨਿਭਾਈ ਗਈ। ਚੇਅਰਮੈਨ ਰਿਸ਼ਵ ਸਿੰਗਲਾ ਅਤੇ ਪ੍ਰਿੰਸੀਪਲ ਕਿਰਨ ਰਤਨ ਨੇ ਖਿਤਾਬ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ- ਨਾਲ ਹਰ ਖੇਤਰ ਦੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਹਰ ਖੇਤਰ ਨਾਲ ਜੁੜ ਕੇ ਰਿਹਾ ਜਾ ਸਕੇ । ਇਸ ਸਮੇਂ ਨਮਨ ਸਿੰਗਲਾ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਨ।

ਹੜ੍ਹ ਪ੍ਰਭਾਵਿਤ ਲੋਕਾਂ ਦੀ ਸੂਬਾ ਸਰਕਾਰ ਨੇ ਕੋਈ ਸਾਰ ਨਹੀਂ ਲਈ-ਕਾਹਨ ਸਿੰਘ ਵਾਲਾ

10 ਨਵੰਬਰ ਨੂੰ ਮਾਲਵਾ ਜੋਨ ਦਾ ਸ਼ਹੀਦੀ ਸਮਾਗਮ ਅਤਲਾ ਖੁਰਦ ਵਿਖੇ ਹੋਵੇਗਾ 

ਭੀਖੀ, 20 ਅਗਸਤ( ਕਮਲ ਜਿੰਦਲ ) ਸਰਦੂਲਗੜ੍ਹ ਏਰੀਏ ਵਿੱਚ ਹੜ੍ਹ ਆ ਜਾਣ ਕਾਰਨ ਪੰਜਾਬ ਸਰਕਾਰ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਬਲਕਿ ਸਮਾਜ ਸੇਵੀ ਸੰਸਥਾਵਾ ਅਤੇ ਆਮ ਲੋਕਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਕੇ ਵੱਡਾ ਉਪਰਾਲਾ ਕੀਤਾ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸਥਾਨਕ ਵਿਰਾਸਤ ਰੈਸਟੋਰੈਂਟ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੌਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਅੰਦਰ ਹੜ੍ਹ ਆਉਣ ਕਾਰਨ ਮਜਦੂਰਾਂ, ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਦਾ ਕਚੂੰਮਰ ਨਿਕਲ ਚੱਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਦੁਕਾਨਦਾਰਾਂ ਤੋਂ ਟੈਕਸ ਲੈਂਦੀਆਂ ਹਨ ਫਿਰ ਉਨ੍ਹਾਂ ਦੀ ਹਿਫਾਜਤ ਕਿਉਂ ਨਹੀ ਕਰਦੀਆਂ। ਉਨ੍ਹਾਂ ਕਿਹਾ ਕਿ ਸਮੇਂ ਦੀਆ ਸਰਕਾਰਾਂ ਨੇ ਸਮਾਂ ਰਹਿੰਦਿਆ ਇੰਨ੍ਹਾਂ ਬੰਨਾਂ ਨੂੰ ਮਜਬੂਤ ਕਰਨ ਦੀ ਜਹਿਮਤ ਨਹੀਂ ਉਠਾਈ ਬਲਕਿ ਐਨ ਮੌਕੇ ਤੇ ਆ ਕੇ ਪ੍ਰਸਾਸ਼ਨ ਦੀ ਜਾਗ ਖੁੱਲਦੀ ਹੈ। ਉਨ੍ਹਾਂ ਕਿਹਾ ਭਾਵੇਂ ਸਰਕਾਰ ਵੱਲੋਂ ਪੰਜਾਬ ਅੰਦਰ ਪ੍ਰਾਈਵੇਟ ਬਿਜਲੀ ਘਰ ਖੋਲੇ ਹੋਏ ਹਨ ਪਰ ਉਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਨਾ ਮਾਤਰ ਹੈ ਬਲਕਿ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ਹਿਰਾਂ ਅੰਦਰ ਵੱਡੇ ਵੱਡੇ ਮਾਲ ਖੋਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਨਾਲ ਛੋਟੇ ਦੁਕਾਨਦਾਰਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਅਤੇ ਸਾਡੀ ਭਾਈਚਾਰਕ ਸਾਂਝ ਕਮਜੌਰ ਹੁੰਦੀ ਜਾ ਰਹੀ ਹੈ।ਉਨ੍ਹਾਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸੂਬੇ ਅੰਦਰ ਰੋਜਾਨਾ ਲੁੱਟ ਖੋਹ, ਕਤਲੋਗਾਰਦ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਅਤੇ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈਣ ਵਿੱਚ ਅਸਮਰਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਬੰਦ ਹੋ ਕੇ ਬਾਹਰੀ ਰਾਜਾਂ ਵਿੱਚ ਪਲਾਇਨ ਕਰ ਰਹੀ ਹੈ ਪ੍ਰੰਤੂ ਸਰਕਾਰ ਨੂੰ ਇਸਦੀ ਚਿੰਤਾਂ ਨਹੀਂ ਹੈ। ਉਨ੍ਹਾਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦਾ ਗਠਨ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਬਚਾਉਣ ਵਾਸਤੇ ਹੋਇਆ ਹੈ।ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਚਹੇਤਿਆਂ ਤੇ ਹੋਰ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਪਾਲਿਸੀਆਂ ਪਤਾ ਨਾ ਹੋਣ ਵਾਲੇ ਲੋਕਾਂ ਨੂੰ ਸੂਬੇ ਵਿੱਚ ਲਿਆ ਕੇ ਸੂਬੇ ਦਾ ਨੁਕਸਾਨ ਕੀਤਾ ਹੈ।ਉਨ੍ਹਾਂ ਸੂਬਾ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਐਸਜੀਪੀਸੀ ਚੋਣਾਂ ਨਾ ਕਰਵਾਏ ਜਾਣ ਨੂੰ ਜਮਹੂਰੀਅਤ ਦਾ ਘਾਣ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਐਸਜੀਪੀਸੀ ਵਿੱਚ ਪਰਿਵਾਰਵਾਦ ਖਤਮ ਕਰਨ ਨੂੰ ਪਹਿਲ ਦੇਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਐਸਜੀਪੀਸੀ ਦੀਆਂ ਚੋਣਾਂ ਆਪਣੇ ਪੱਧਰ ਤੇ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸਿੱਖੀ ਦਾ ਪ੍ਰਚਾਰ ਕਰਨ ਦੀ ਲਹਿਰ ਚਲਾਏਗੀ ਅਤੇ ਐਸਜੀਪੀਸੀ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਫਤਿਹ) ਆਉਣ ਵਾਲੇ ਦਿਨਾਂ ਵਿੱਚ ਸਿੱਖ ਸਹੀਦਾਂ ਦਾ ਸਨਮਾਨ ਕਰਨ ਲਈ ਸਮਾਗਮ ਆਯੋਜਿਤ ਕਰੇਗੀ ਜਿਸਦੀ ਸ਼ੁਰੂਆਤ ਮਾਨਸਾ ਜਿਲ੍ਹੇ ਦੇ ਪਿੰਡ ਅਤਲਾ ਤੋਂ ਕੀਤੀ ਜਾਵੇਗੀ ਜਿੱਥੇ ਭਾਈ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਇਹ ਸਮਾਗਮ ਆਯੋਜਿਤ ਕੀਤਾ ਜਾਵੇਗਾ।ਜਿਸ ਵਿੱਚ ਮਾਲਵੇ ਨਾਲ ਸਬੰਧਤ ਸਿੱਖ ਸਹੀਦਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਕੌਮੀ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ, ਅੰਮ੍ਰਿਤਪਾਲ ਸਿੰਘ ਲੋਂਗੋਵਾਲ ਕੌਮੀ ਜਰਨਲ ਸਕੱਤਰ, ਬਲਦੇਵ ਸਿੰਘ ਸਾਹਨੇਵਾਲੀ ਜ਼ਿਲ੍ਹਾ ਪ੍ਰਧਾਨ ਮਾਨਸਾ, ਸੂਬੇਦਾਰ ਜਗਦੇਵ ਸਿੰਘ ਰਾਏਪੁਰ ਇੰਚਾਰਜ ਮਾਲਵਾ ਜੋਨ ਸੈਨਿਕ ਵਿੰਗ, ਮਲਕੀਤ ਸਿੰਘ ਬੁਢਲਾਡਾ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ, ਜੈ ਸਿੰਘ ਭਾਦੜਾ ਜਿਲਾ ਪ੍ਰਧਾਨ ਯੂਥ ਦਲ ਮਾਨਸਾ, ਕਰਨਪ੍ਰੀਤ ਸਿੰਘ ਜੋਗਾ ਮੈਂਬਰ ਵਰਕਿੰਗ ਕਮੇਟੀ ਯੂਥ ਦਲ ਪੰਜਾਬ, ਮਨਦੀਪ ਸਿੰਘ ਰੂੜੇਕੇ ਕਲਾਂ, ਗੁਰਤੇਜ ਸਿੰਘ ਦਾਨਗੜ੍ਹ, ਕਾਲਾ ਰਾਮ ਮਿੱਤਲ ਅਤੇ ਜਗਸੀਰ ਸਿੰਘ ਛੀਨਾ ਹਾਜਰ ਸਨ।

ਵਿਕਾਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀਂ ਨਹੀਂ ਆਉਂਣ ਦਿੱਤੀ ਜਾਵੇਗੀ : ਵਿਜੈ ਸਿੰਗਲਾ 

ਭੀਖੀ,20 ਅਗਸਤ ( ਜਿੰਦਲ ) ਸਥਾਨਕ ਹਨੂੰਮਾਨ ਮੰਦਰ ਵਿੱਖੇ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਸੀਨੀਅਰ ਤੇ ਫਾਉਂਡਰ ਮੈਂਬਰ ਮਾ ਵਰਿੰਦਰ ਸੋਨੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਿਰਕਤ। ਇਸ ਮੀਟਿੰਗ ਵਿੱਚ ਭਾਰੀ ਗਿਣਤੀ 'ਚ ਪਾਰਟੀ ਵਲੰਟੀਅਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਕਾਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀਂ ਨਹੀਂ ਆਉਂਣ ਦਿੱਤੀ ਜਾਵੇਗੀ। ਭੀਖੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜਲਦ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਉਂਣ ਵਾਲੇ ਦਿਨਾਂ ਵਿੱਚ ਭੀਖੀ ਦੇ ਰੁਕੇ ਵਿਕਾਸ ਦੇ ਕਾਰਜ ਜਲਦ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ।ਮੀਟਿੰਗ ਦੌਰਾਨ ਨਗਰ ਪੰਚਾਇਤ ਚੋਣਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ । ਇਸ ਤੋਂ ਇਲਾਵਾ ਹਲਕਾ ਵਿਧਾਇਕ ਵਾਰਡ ਨੰ 11 ਦੇ ਉਹਨਾਂ ਘਰਾਂ ਦਾ ਮੁਆਇਨਾ ਵੀ ਕੀਤਾ। ਜਿੰਨਾਂ ਦੀਆਂ ਕੰਧਾਂ ਤੇ ਮਕਾਨ ਪਾਣੀ ਕਾਰਨ ਨੁਕਸਾਨੇ ਗਏ ਸਨ। ਉਨ੍ਹਾਂ ਵਿਚੋਂ ਕੁਝ ਮਕਾਨ ਡਿੱਗਣ ਕਿਨਾਰੇ ਹਨ। ਹਲਕਾ ਵਿਧਾਇਕ ਨੇ ਡਿਪਟੀ ਕਮਿਸ਼ਨਰ ਮਾਨਸਾ ਨਾਲ ਫੋਨ ਤੇ ਗੱਲ ਕਰਕੇ ਇਹਨਾਂ ਮਕਾਨਾਂ ਲਈ ਵਿਸ਼ੇਸ਼ ਮੁਰੰਮਤ ਲਈ ਸਹਾਇਤਾ ਰਾਸ਼ੀ ਦੇਣ ਗੱਲਬਾਤ ਕੀਤੀ। ਇਸ ਮੌਕੇ ਨਾਜਰ ਸਿੰਘ,ਮੋਨੀ (ਟਰੱਕ ਯੂਨੀਅਨ),ਗੁਰਜੰਟ ਸਿੰਘ, ਰਘਵੀਰ ਸਿੰਘ, ਅਮਨਦੀਪ ਸਿੰਘ, ਕੇਵਲ ਸ਼ਰਧਾ, ਰਾਜੇਸ਼ ਕੁਮਾਰ ਸੋਨੀ,ਮਨੀ ਮਿੱਤਲ, ਗਿਰਧਾਰੀ ਲਾਲ,ਭੁਪਿੰਦਰ ਰਿੰਕੂ, ਮਨਦੀਪ ਸਿੰਘ, ਕਰਮਜੀਤ ਸਿੰਘ ਪ੍ਰਧਾਨ,ਸੁੱਖਦੇਵ ਸਿੰਘ,ਹਰਵੰਤ ਸਿੰਘ, ਕੁਲਦੀਪ ਸਿੰਘ,ਤਾਰੀ ਸਿੰਘ, ਜਗਦੀਸ਼ ਸ਼ਰਮਾ,ਸੱਤੀ ਟੇਲਰ,ਰਾਜ ਕੁਮਾਰ, ਮਨੀਸ਼ ਕੁਮਾਰ, ਪੰਕਜ ਕੁਮਾਰ,ਕਾਲਾ ਮਿਸਤਰੀ,ਸੀਮਾ ਮਿੱਤਲ,ਕਾਲਾ ਅਨੇਜਾ ਹਜ਼ਾਰ ਸਨ।