ਪੰਜਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ

ਗੁਰੂ ਸਾਹਿਬਾਂ ਵੱਲੋਂ ਉਚਰੀ ਬਾਣੀ ਮੁਨੱਖੀ ਜੀਵਨ ਦਾ ਮੂਲ ਸ੍ਰੋਤ -ਭਾਈ ਕ੍ਰਿਪਾਲ ਸਿੰਘ

ਲੁਧਿਆਣਾ,24 ਸਤੰਬਰ (   ਕਰਨੈਲ ਸਿੰਘ ਐੱਮ ਏ)  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਪੂਰੀ ਸ਼ਰਧਾ ਭਾਵਨਾ ਦੇ ਨਾਲ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਕੀਰਤਨ ਸਮਾਗਮ ਅੰਦਰ ਆਪਣੇ ਕੀਰਤਨੀ ਜੱਥੇ ਸਮੇਤ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਕ੍ਰਿਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਰੀ ਬਾਣੀ ਮੁਨੱਖੀ ਜੀਵਨ ਦਾ ਮੂਲ ਸਰੋਤ ਹੈ।

ਜਿਸ ਦੇ ਸਿਮਰਨ ਨਾਲ ਸਾਰੇ ਦੁੱਖ ਦਰਦ ਦੂਰ ਹੋ ਜ਼ਾਦੇ ਹਨ ਅਤੇ ਮੁਨੱਖ ਨੂੰ ਅਧਿਆਤਮਕ ਤੇ ਰੂਹਾਨੀਅਤ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਜੱਥੇਦਾਰ ਅਵਤਾਰ ਸਿੰਘ ਮੱਕੜ ਜੀ ਦੀ ਪ੍ਰੇਰਨਾ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ  ਪਿਛਲੇ ਕਈ ਸਾਲਾਂ ਤੋਂ ਨਿਰੰਤਰ ਚਲ ਰਹੀ  ਹਫਤਾਵਾਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੀ ਹੈ।ਇਸ ਦੌਰਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ. ਭੁਪਿੰਦਰ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕਰਦਿਆਂ ਜਿੱਥੇ ਉਨ੍ਹਾਂ ਨੂੰ ਵਿਆਹ ਪੁਰਬ ਦੀਆਂ ਵਧਾਈਆਂ ਦਿੱਤੀਆਂ ਉੱਥੇ ਨਾਲ ਹੀ ਜਾਣਕਾਰੀ ਦਿੱਤੀ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜੀ ਜਗਾਧਰੀ ਵਾਲੇ ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ  ਭਾਈ ਕ੍ਰਿਪਾਲ ਸਿੰਘ ਅਤੇ ਉਨ੍ਹਾਂ  ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰਪਾਉ  ਭੇਟ ਕੀਤੇ। ਕੀਰਤਨ ਸਮਾਗਮ ਦੌਰਾਨ ਸ. ਇੰਦਰਜੀਤ ਸਿੰਘ ਮੱਕੜ,ਸ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ ,ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ ਸਿੰਘ ਭਾਟੀਆ,  ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਲੁਧਿਆਣਾ 24 ਸਤੰਬਰ (   ਕਰਨੈਲ ਸਿੰਘ ਐੱਮ ਏ      ) ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਇਹ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਫਰੀਦ ਜੀ ਦੇ ਜੀਵਨ ਰਾਹੀ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ  ਨਾਲ ਜੁੜ ਕੇ ਬਾਬਾ ਫਰੀਦ ਜੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜਿਹੜੇ ਵਿਅਕਤੀ ਨਾਮ ਰਸ ਵਿੱਚ ਭਿੱਜ ਜਾਂਦੇ ਹਨ ਉਹ ਬਾਹਰੀ ਵਸਤੂਆਂ ਬਾਰੇ ਨਹੀਂ ਸੋਚਦੇ ਹਨ। ਕਿਉਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਸੰਸਾਰ ਦੀ ਸਮੁੱਚੀ ਤਾਕਤ ਸਮਾਈ ਹੋਈ ਹੈ ਸਿਮਰਨ ਕੀਤਿਆਂ ਸੰਸਾਰ ਦੀ ਹਰ ਵਸਤੂ ਪ੍ਰਾਪਤ ਹੋ ਸਕਦੀ ਹੈ।ਸਤਿਗੁਰਾਂ ਨੇ ਬਾਣੀ ਰਾਹੀਂ ਸਮਝਾਉਣਾ ਕੀਤਾ ਹੈ ਕਿ ਪਰਮਾਤਮਾ ਸਾਰੀਆਂ ਦਾਤਾਂ ਦਾ ਮਾਲਕ ਹੈ ਤੇ ਜੋ ਵਾਹਿਗੁਰੂ ਕਿਸੇ ਨੂੰ ਕੁੱਝ ਨਾ ਦੇਣਾ ਚਾਹੇ ਤੇ ਸੰਸਾਰ ਦੀਆਂ ਲੱਖਾਂ ਬਾਹਵਾਂ ਜ਼ੋਰ ਲਾ ਲੈਣ ਨਹੀਂ ਮਿਲ ਸਕਦਾ ਤੇ ਜੇ ਪਰਮੇਸ਼ਰ ਦੇਣ ਤੇ ਆ ਜਾਏ ਫਿਰ ਸੰਸਾਰ ਜ਼ੋਰ ਲਾ ਲਵੇ ਨਹੀਂ ਖੋਹ ਸਕਦਾ। ਇਸ ਕਰਕੇ ਦਾਤਾਂ ਨਾਲ ਜੁੜਨ ਨਾਲੋਂ ਉਸ ਦਾਤਾਰ ਨਾਲ ਜੁੜਨਾ ਚਾਹੀਦਾ ਹੈ। ਦਾਤਾਂ ਛੱਪੜ ਸਮਾਨ ਹਨ ਤੇ ਪਰਮੇਸ਼ਰ ਸਮੁੰਦਰ ਹੈ ਇਸ ਕਰਕੇ ਸਮੁੰਦਰ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਦਾ ਸਿਮਰਨ ਕਰਕੇ ਜੀਵਨ ਨੂੰ ਲੇਖੇ ਲਾਉਣ ਦਾ ਜਤਨ ਕਰਨਾ ਚਾਹੀਦਾ ਹੈ। ਉਪਰੰਤ ਧੰਨ ਧੰਨ ਬਾਬਾ ਸ਼੍ਰੀ ਗੁਰੂ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਬੰਦਗੀ ਕਰਦਿਆਂ ਉਦਾਸੀਨ ਸੰਪਰਦਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। 

23 ਸਤੰਬਰ ਲਈ ਬਾਬਾ ਫ਼ਰੀਦ ਮੇਲੇ ’ਤੇ ਵਿਸ਼ੇਸ਼

ਮਹਾਨ ਤਿਆਗੀ,ਤਪੱਸਵੀ ਤੇ ਵਿਦਵਾਨ ਸ਼ੇਖ਼ ਫ਼ਰੀਦ ਜੀ
ਮਹਾਨ ਸੂਫ਼ੀ ਸੰਤ ਸ਼ੇਖ ਫ਼ਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ਼ ਫ਼ਰੀਦ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ਼ ਫ਼ਰੀਦ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230 ਬਿਕਰਮੀ, ਸੰਨ 1173 ਈ: ਨੂੰ ਹੋਇਆ। ਫ਼ਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫ਼ਰੀਦ ਜੀ ਖ਼ਵਾਜਾ ਬਖ਼ਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫ਼ਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਇੱਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ। ਜਿਸ ਨੂੰ ਉਹਨਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਇਲਾਵਾ ਤਿੰਨ ਹੋਰ ਇਸਤਰੀਆਂ ਫ਼ਰੀਦ ਜੀ ਦੀਆਂ ਪਹਿਲਾਂ ਸਨ। ਆਪ ਜੀ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ਼ ਫ਼ਰੀਦ ਜੀ 93 ਸਾਲ ਦੀ ਉਮਰ ਬਤੀਤ ਕਰਕੇ ਸੰਮਤ 1323 ਬਿਕਰਮੀ, ਸੰਨ 1266 ਈ: ਨੂੰ ਪਾਕਪਟਨ ਵਿਖੇ ਹੋਇਆ।
ਸ਼ੇਖ਼ ਫ਼ਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ। ਰਾਗ ਆਸਾ (ਅੰਗ 488) ਵਿੱਚ ਇੱਕ ਚਉਪਦਾ ਤੇ ਇੱਕ ਅਸਟਪਦੀ ਅਤੇ ਰਾਗ ਸੂਹੀ (ਅੰਗ 794) ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸਲੋਕ ਸ਼ੇਖ਼ ਫ਼ਰੀਦ ਕੇ ਦੇ ਸਿਰਲੇਖ ਹੇਠ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1377 ਤੋਂ 1384 ਤੱਕ ਦਰਜ ਹਨ। ਉਹ ਪਹਿਲੇ ਕਵੀ ਹਨ। ਜਿਨ੍ਹਾਂ ਨੇ ਆਪਣੇ ਖ਼ਿਆਲ ਪੰਜਾਬੀ ਵਿੱਚ ਪ੍ਰਗਟ ਕੀਤੇ। ਪੰਜਾਬੀ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫ਼ਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ਼ ਫ਼ਰੀਦ ਲਹਿੰਦੇ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਹਨਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।
ਪਾਕਿਸਤਾਨ ਵਿੱਚ ਬਾਬਾ ਫ਼ਰੀਦ ਦਾ ਮਕਬਰਾ ਅੱਜ ਵੀ ਕਾਇਮ ਹੈ। ਉਥੇ ਹਿੰਦੂ, ਮੂਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇੱਕ ਟ੍ਰਸਟ ਕਾਇਮ ਕੀਤਾ ਗਿਆ। ਜਿਸ ਦਾ ਨਾਂ ‘ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟ੍ਰਸਟ’ ਹੈ। ਇਸ ਟ੍ਰਸਟ ਦੇ ਸਰਪ੍ਰਸਤ ਮੀਆਂ ਮੁਹੰਮਦ ਸਾਹਿਬ ਹਨ।
ਸ਼ੇਖ਼ ਫ਼ਰੀਦ ਖੋਜ ਕਰਦਿਆਂ ਕਰਦਿਆਂ, ਮੋਕਲਹਰ ਸ਼ਹਿਰ ਆ ਗਏ। ਜਿਸ ਅਸਥਾਨ ਤੇ ਉਹ ਠਹਿਰੇ ਉਸ ਨੂੰ ਅੱਜ ਗੋਦੜੀ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ 1215 ਈ: ਵਿੱਚ ਜਦੋਂ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਉਹਨਾਂ ਆਪਣੇ ਗੁਰੂ ਬਖ਼ਤਿਆਰ ਕਾਕੀ ਵੱਲੋਂ ਬਖ਼ਸ਼ੀ ਹੋਈ ਗੋਦੜੀ ਦਰੱਖ਼ਤ ਤੇ ਟੰਗ ਦਿੱਤੀ ਅਤੇ ਆਪ ਖਾਣ-ਪੀਣ ਦਾ ਸਮਾਨ ਲੈਣ ਚਲੇ ਗਏ। ਉਸ ਵੇਲੇ ਇੱਥੋਂ ਦੇ ਰਾਜੇ ਮੋਕਲਹਰ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜਮਾਂ (ਅਹਿਲਕਾਰਾਂ) ਵੱਲੋਂ ਬਾਬਾ ਫ਼ਰੀਦ ਜੀ ਨੂੰ ਫੜ ਕੇ ਵਗਾਰ ਵਿੱਚ ਲਾ ਲਿਆ ਅਤੇ ਉਹ ਕਿਲੇ੍ਹ ਦੀ ਉਸਾਰੀ ਵਿੱਚ ਗਾਰਾ ਫੜ੍ਹਾਉਣ ਲਗੇ।   ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਫ਼ਰੀਦ ਜੀ ਤੇ ਪਈ। ਉਹਨਾਂ ਦੇਖਿਆ ਕਿ ਜਦੋਂ ਬਾਬਾ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਨਲ/ਤਸਲਾ) ਉਹਨਾਂ ਦੇ ਸਿਰ ਤੋਂ ਰੱਬੀ ਸ਼ਕਤੀ ਨਾਲ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਹਨਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫ਼ਕੀਰ ਹਨ। ਉਸ ਨੇ ਬਾਬਾ ਫ਼ਰੀਦ ਜੀ ਦੇ ਚਰਨ (ਪੈਰ) ਫੜ ਕੇ ਮੁਆਫ਼ੀ ਮੰਗੀ।    ਬਾਬਾ ਫ਼ਰੀਦ ਵਗਾਰ ਵਿੱਚ ਫੜੇ ਹੋਏ ਗ਼ਰੀਬ ਲੋਕਾਂ ਨੂੰ ਰਿਹਾਅ ਕਰਵਾਉਣ ਉਪਰੰਤ ਜਦ ਮੁੜ ਛੱਪੜੀ ਦੇ ਕਿਨਾਰੇ ਪਹੁੰਚੇ ਤਾਂ ਕੁਝ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁੱਦੋ (ਗੇਂਦ) ਬਣਾ ਕੇ ਖੇਡ ਰਹੇ ਸਨ। ਬਾਬਾ ਜੀ ਨੇ ਆਪਣੇ ਗੁਰੂ ਵੱਲੋਂ ਬਖ਼ਸ਼ੀ ਗੋਦੜੀ ਤੋਂ ਵੱਖ ਹੋਣ ਦੀ ਭੁੱਲ ਨੂੰ ਬਖ਼ਸ਼ਾਉਣ ਲਈ 40 ਦਿਨ ਚਲੀਹਾ ਕੱਟਿਆ। ਬਾਅਦ ਵਿੱਚ ਇਸ ਅਸਥਾਨ ਦਾ ਨਾਂ ‘ਗੋਦੜੀ ਸਾਹਿਬ’ ਪੈ ਗਿਆ, ਜਿੱਥੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਅਤੇ ਮਨ-ਇੱਛਤ ਕਾਮਨਾਵਾਂ ਪੂਰੀਆਂ ਕਰਦੇ ਹਨ।
ਇਸ ਪਿੱਛੋਂ ਰਾਜਾ ਮੋਕਲਹਰ ਨੇ ਆਪਣਾ ਨਾਂ ਹਟਾ ਕੇ ਦਰਵੇਸ਼/ਫ਼ਕੀਰ ਦੇ ਨਾਂ ਤੇ ਨਗਰ ਦਾ ਨਾਂ ‘ਫ਼ਰੀਦਕੋਟ’ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫ਼ਰੀਦ ਜੀ ਦੇ ਸ਼ਹਿਰ ਫ਼ਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਦਾ ਗੁਰਦੁਆਰਾ ਸਥਿਤ ਹੈ ਜੋ ਅੱਜ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਉਹ ਵਣ ਦਾ ਦਰੱਖ਼ਤ ਜਿਸ ਨਾਲ ਬਾਬਾ ਫ਼ਰੀਦ ਜੀ ਨੇ ਗਾਰੇ ਦੀ ਟੋਕਰੀ ਚੁੱਕਦੇ ਸਮੇਂ ਆਪਣੇ ਗਾਰੇ ਨਾਲ ਲਿੱਬੜੇ ਹੋਏ ਹੱਥ ਪੂੰਝੇ (ਸਾਫ਼ ਕੀਤੇ) ਸਨ। ਬਾਬਾ ਜੀ ਦੇ ਇਸ ਅਸਥਾਨ ਤੇ ਪਿਛਲੇ ਸੈਂਕੜੇ ਸਾਲਾਂ ਤੋਂ ਜੋਤ ਲਗਾਤਾਰ ਜਲ ਰਹੀ ਹੈ। ਇਸ ਅਸਥਾਨ ਤੇ ਹਰ ਵੀਰਵਾਰ ਨੂੰ ਵੱਡੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਅਤੇ ਮਿਸ਼ਰੀ ਦਾ ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਜ਼ਾਰ ਵਿੱਚ ਵੀ ਖ਼ੂਬ ਚਹਿਲ-ਪਹਿਲ ਹੁੰਦੀ ਹੈ।
ਬਾਬਾ ਫ਼ਰੀਦ ਜੀ ਇੱਕ ਧਾਰਮਿਕ ਸ਼ਖ਼ਸੀਅਤ ਸਨ। ਪਰ ਅਜੋਕੇ ਸਮੇਂ ਵਿੱਚ ਬਾਬਾ ਫ਼ਰੀਦ ਜੀ ਦੇ ਨਾਂ ’ਤੇ ਅਨੇਕਾਂ ਸੰਸਥਾਵਾਂ ਫ਼ਰੀਦਕੋਟ ਵਿੱਚ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਪਿੰਡਾਂ, ਸ਼ਹਿਰਾਂ ਵਿੱਚ ਵੀ ਬਣ ਚੁੱਕੀਆਂ ਹਨ। ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫ਼ਰੀਦ ਸੁਸਾਇਟੀ, ਟਿੱਲਾ ਬਾਬਾ ਫ਼ਰੀਦ, ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ, ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ, ਬਾਬਾ ਫ਼ਰੀਦ ਪਬਲਿਕ ਸਕੂਲ, ਬਾਬਾ ਫ਼ਰੀਦ ਹਾਕੀ, ਫੁੱਟਬਾਲ, ਕਬੱਡੀ, ਬਾਸਕਟਬਾਲ ਕਲੱਬਾਂ, ਬਾਬਾ ਫ਼ਰੀਦ ਆਰਟ ਸੁਸਾਇਟੀ, ਬਾਬਾ ਫ਼ਰੀਦ ਕੁਸ਼ਤੀ ਅਖਾੜਾ ਆਦਿ ਬਾਬਾ ਫ਼ਰੀਦ ਜੀ ਦੇ ਨਾਂ ਤੇ ਫ਼ਰੀਦਕੋਟ ਵਿਖੇ ਸਥਾਪਿਤ ਹਨ। ਬਾਬਾ ਫ਼ਰੀਦ ਸੁਸਾਇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਖ਼ਾਲਸਾ ਹਨ। ਇਹਨਾਂ ਦੇ ਉੱਦਮ ਸਦਕਾ ਹੀ ਸੰਨ 1979 ਈਸਵੀ ਤੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਖ਼ੁਸ਼ੀ ਵਿੱਚ ਮੇਲਾ ਮਨਾਉਣਾ ਸ਼ੁਰੂ ਕੀਤਾ ਗਿਆ।

 

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
5mail- karnailSinghma0gmail.com

ਮਹੰਤ ਕਾਹਨ ਸਿੰਘ 'ਸੇਵਾਪੰਥੀ ' ਦਾ ਗੋਨਿਆਣਾ ਮੰਡੀ ਪਹੁੰਚਣ ਤੇ ਨਿੱਘਾ ਸਵਾਗਤ

ਲੁਧਿਆਣਾ (ਕਰਨੈਲ ਸਿੰਘ ਐੱਮ ਏ)  ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਦੇ ਮੁਖੀ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ਜੋ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਕੈਨੇਡਾ, ਅਮਰੀਕਾ  ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ। ਉਹਨਾਂ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਮਹੰਤ ਕਾਹਨ ਸਿੰਘ ਜੀ ਬੀਤੇ ਦਿਨੀਂ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਪਹੁੰਚੇ। ਟਿਕਾਣਾ ਸਾਹਿਬ ਦੇ ਸੇਵਾਦਾਰਾਂ, ਗੋਨਿਆਣਾ ਮੰਡੀ ਦੀਆਂ ਸੰਗਤਾਂ ਨੇ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਮਹੰਤ ਕਾਹਨ ਸਿੰਘ ਜੀ ਨੇ ਦਰਬਾਰ ਹਾਲ ਵਿਖੇ ਤੇ ਬਾਬਾ ਜਗਤਾ ਜੀ ਦੇ ਅਸਥਾਨ ਤੇ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਸੰਤ ਜਗਜੀਤ ਸਿੰਘ ਜੀ, ਮੈਨੇਜਰ ਜਗਦੇਵ ਸਿੰਘ, ਸ੍ਰ : ਅਮੀਰ ਸਿੰਘ , ਬਾਬਾ ਜੀਤਾ ਸਿੰਘ  ਤੇ ਵੱਡੀ ਤਾਦਾਦ ਵਿੱਚ ਸੰਗਤਾਂ ਹਾਜ਼ਰ ਸਨ।

ਕਾਮਰੇਡ ਰਣਜੋਧ ਸਿੰਘ ਲਲਤੋਂ ਨੂੰ ਸ਼ਰਧਾਂਜਲੀ ਭੇਂਟ ਸਮੇਂ ਉਹਨਾਂ ਦੇ ਸ਼ੰਘਰਸੀ ਤੇ ਇਨਕਲਾਬੀ ਸਿਰੜ ਨੂੰ ਸਲਾਮ ਕੀਤਾ

ਲੁਧਿਆਣਾ , 23 ਸਤੰਬਰ (ਜਨ ਸ਼ਕਤੀ ਨਿਊਜ਼ ਬਿਊਰੋ )   ਜ਼ਿੰਦਗੀ ਦੇ ਪੰਧ ਨੂੰ ਬਹੁੱਤ ਹੀ ਸਿਰੜ ਤੇ ਅਣਥੱਕ ਕਦਮਾਂ ਨਾਲ ਸਮੇਟਣ ਵਾਲੇ ਕਾਮਰੇਡ ਰਣਜੋਧ ਸਿੰਘ ਲਲਤੋਂ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ , ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਲਲਤੋਂ ਖੁਰਦ ਵਿੱਖੇ ਕੀਤਾ ਗਿਆ।ਇਸ ਸਮਾਗਮ ਦੀ ਰਿਪੋਰਟ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਦੱਸਿਆ ਗਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਸਰਧਾਂਜਲੀ ਸਮਾਗਮ ਅਸਲ ਵਿੱਚ ਉਸ ਦੀਆਂ ਸਮਾਜ ਪ੍ਰਤੀ ਪ੍ਰਾਪਤੀਆਂ ਨੂੰ ਜਾਨਣ ਦਾ ਸਮਾਂ ਹੁੰਦਾ ਹੈ , ਜਿਹਨਾਂ ਨੂੰ ਜਾਣਕੇ ਉਹਨਾਂ ਨੂੰ ਅੱਗੇ ਟੋਰਨ ਦੀ ਲੋੜ ਹੁੰਦੀ ਹੈ। ਉਹਨਾਂ ਮਨੁੱਖ ਦੀ ਨਿਰਬਲਤਾ ਨੂੰ ਗੁਲਾਮੀ ਵਿੱਚ ਜੀਣ ਦਾ ਮੁੱਖ ਕਾਰਣ ਦੱਸਦਿਆਂ  ਕਿਹਾ , ਕਿ ਇਸ ਨਿਰਬਲਤਾ ਨੂੰ ਸਿਰਫ ਮਨੁੱਖੀ ਜੱਥੇਬੰਦਕ ਤਾਕਤ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਦੋ ਸਾਲ ਪਹਿਲਾਂ ਦਿੱਲੀ ਵਿੱਖੇ ਚੱਲੇ ਕਿਸਾਨੀ ਸੰਘਰਸ਼ ਦੀ  ਉਦਾਹਰਣ ਦਿੰਦਿਆਂ ਉਹਨਾਂ ਸਪਸਟ ਕੀਤਾ ਕਿ ਇਸ ਤਰ੍ਹਾਂ ਦੇ ਲੋਕ ਬਲ ਦੀ ਵਰਤੋਂ ਨਾਲ ਵੱਡੇ ਵੱਡੇ ਹੈਂਕੜ ਬਾਜ਼ਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।ਮਾ ਜਸਦੇਵ ਲਲਤੋਂ ਨੇ ਕਾ ਰਣਜੋਧ ਸਿੰਘ ਦੇ ਸਮੁੱਚੇ ਜੀਵਨ ਤੇ ਝਾਤ ਮਾਰਵਾਉਂਦਿਆਂ ਦੱਸਿਆ ਕਿ ਕਿਵੇਂ ਉਹਨਾਂ ਭਰ ਜਵਾਨੀ ਦੀ ਉਮਰ ਵਿੱਚ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਉੱਠੀ ਮਹਾਨ ਕ੍ਰਾਂਤੀਕਾਰੀ ਲਹਿਰ ਨਕਸਲਬਾੜੀ  ਵਿੱਚ ਸਿਰੜੀ ਸਿਪਾਹੀ ਵਜੋਂ ਅਹਿਮ ਭੂਮਿਕਾ ਨਿਭਾਕੇ ਸਮਾਜ ਵਿੱਚ ਹੱਕ , ਇਨਸਾਫ਼ ਅਤੇ ਬਰਾਬਰਤਾ ਵਾਲਾ ਸਮਾਜ ਬਣਾਉਣ ਲਈ ਕਈ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ।ਇਸੇ ਪਿੰਡ ਦੇ ਜੰਮ-ਪਲ ਗ਼ਦਰ ਪਾਰਟੀ ਦੇ ਆਗੂ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਬਾਬਾ ਬੂਝਾ ਸਿੰਘ ਵਰਗੇ ਮਹਾਨ ਇਨਕਲਾਬੀਆਂ ਦੀ ਪ੍ਰੇਰਣਾ ਲੈ ਕੇ ਇੱਕ ਸੱਚੇ ਸੁੱਚੇ ਅਤੇ ਸਿੱਦਕ ਦਿਲੀ ਵਾਲੇ ਮਨੁੱਖ ਵਜੋਂ ਜ਼ਿੰਦਗੀ ਜਿਉਂਦਿਆਂ ਅੰਤ ਤੱਕ ਇੱਕ ਯੋਧੇ ਦੇ ਤੌਰ ਤੇ ਵਿਚਰਦੇ ਰਹੇ।ਉਹਨਾਂ ਪ੍ਰਵਾਰ ਵੱਲੋਂ , ਇਸ ਸਮਾਗਮ ਵਿੱਚ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਮੋਲਡਰ ਤੇ ਸਟੀਲ ਵਰਕਰਜ ਯੂਨੀਅਨ ਦੇ ਹਰਜਿੰਦਰ ਸਿੰਘ, ਦਲਜੀਤ ਸਿੰਘ, ਜੋਰਾ ਸਿੰਘ ਪ੍ਰਧਾਨ ਗ਼ਦਰੀ ਬਾਬਾ ਗੁਰਮਖ ਸਿੰਘ ਯਾਦਗਾਰ ਕਮੇਟੀ,ਇਨਕਲਾਬੀ ਲੇਖਿਕ ਉਜਾਗਰ ਲਲਤੋਂ .  ਮਨਪ੍ਰੀਤ ਸਿੰਘ ਸਕੱਤਰ,ਉਜਾਗਰ ਸਿੰਘ ਬੱਦੋਵਾਲ ਕਾਮਾਗਾਟਾ ਯਾਦਗਾਰ ਕਮੇਟੀ, ਕਾਮਰੇਡ ਤਰਸੇਮ ਯੋਧਾਂ, ਜਸਵੰਤ ਜੀਰਖ ਆਗੂ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ, ਬਲਵਿੰਦਰ ਸਿੰਘ ਮੁੱਖੀ ਲੁਧਿਆਣਾ ਯੂਨਿਟ, ਆਤਮਾ ਸਿੰਘ ਵਿੱਤ ਮੁੱਖੀ,ਰਾਜਿੰਦਰ ਸਿੰਘ ਆਗੂ ਪੈਨਸ਼ਨਰ ਯੂਨੀਅਨ, ਡਾ ਅਜੀਤ ਰਾਮ ਝਾਂਡੇ ਆਗੂ ਜਮਹੂਰੀ ਕਿਸਾਨ ਸਭਾ, ਤਰਲੋਚਨ ਝਾਂਡੇ ਕੇਂਦਰੀ ਲੇਖਿਕ ਸਭਾ, ਪ੍ਰੋ ਏ ਕੇ ਮਲੇਰੀ ਸੂਬਾ ਉੱਪ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਡਾ ਮੋਹਨ ਸਿੰਘ, ਮਾ ਸੁਰਜੀਤ ਸਿੰਘ ਸਮੇਤ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਸਨ।

ਇੱਕ ਇਨਕਲਾਬੀ ਮਜਾਹਰੇ ਦੀ ਅਗਵਾਈ ਕਰ ਰਹੇ ਸਾਥੀ ਰਣਜੋਧ ਸਿੰਘ ਲਲਤੋਂ ਸਭ ਤੋਂ ਅੱਗੇ ਜਾਂਦੇ ਹੋਏ

ਰਾਜ ਸਰਕਾਰ ਨੇ ਬਕਾਇਆ ਪ੍ਰਾਪਰਟੀ ਟੈਕਸ ਲਈ ਵਨ ਟਾਈਮ ਸੈਟਲਮੈਂਟ ਨੀਤੀ ਦਾ ਐਲਾਨ ਕਰਕੇ ਸ਼ਹਿਰ ਵਾਸੀਆਂ ਨੂੰ ਦਿੱਤਾ ਵੱਡਾ ਬੋਨਾਂਜ਼ਾ

31 ਦਸੰਬਰ ਤੱਕ ਇਕਮੁਸ਼ਤ ਬਕਾਇਆ ਪ੍ਰਾਪਰਟੀ ਟੈਕਸ ਬਿਨਾਂ ਜੁਰਮਾਨੇ ਅਤੇ ਵਿਆਜ ਤੋਂ ਜਮ੍ਹਾਂ ਕਰ ਸਕਦੇ ਹਨ
 ਲੁਧਿਆਣਾ, 18 ਸਤੰਬਰ (ਟੀ. ਕੇ.)
ਵਸਨੀਕਾਂ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਰਾਜ ਸਰਕਾਰ ਨੇ ਬਕਾਇਆ ਪ੍ਰਾਪਰਟੀ/ਜਾਇਦਾਦ ਟੈਕਸ ਲਈ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਨੀਤੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਸੋਮਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਹੋਰਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਓ.ਟੀ.ਐਸ. ਨੀਤੀ ਦੇ ਤਹਿਤ ਵਸਨੀਕਾਂ ਨੂੰ ਵੱਡਾ ਬੋਨਾਨਜ਼ ਦਿੱਤਾ ਹੈ।

ਨਿਯਮਾਂ ਅਨੁਸਾਰ ਜਿਨ੍ਹਾਂ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ, ਉਨ੍ਹਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ 'ਤੇ 20 ਫੀਸਦੀ ਜੁਰਮਾਨਾ ਅਤੇ 18 ਫੀਸਦੀ ਸਾਲਾਨਾ ਵਿਆਜ ਦੇਣਾ ਪੈਂਦਾ ਹੈ।

ਪਰ ਇਸ ਓ.ਟੀ.ਐਸ. ਨੀਤੀ ਦੇ ਤਹਿਤ, ਵਸਨੀਕ ਹੁਣ 31 ਦਸੰਬਰ, 2023 ਤੱਕ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਇੱਕਮੁਸ਼ਤ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਰਾਜ ਸਰਕਾਰ ਦੁਆਰਾ 31 ਦਸੰਬਰ, 2023 ਤੱਕ 100 ਪ੍ਰਤੀਸ਼ਤ ਜੁਰਮਾਨੇ ਅਤੇ ਵਿਆਜ ਮੁਆਫੀ ਦਾ ਐਲਾਨ ਕੀਤਾ ਗਿਆ ਹੈ।

ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਹੋਰ ਕਦਮ ਅੱਗੇ ਵਧਾਇਆ ਹੈ।

ਜੇਕਰ ਕਿਸੇ ਵੀ ਸਥਿਤੀ ਵਿੱਚ, ਵਸਨੀਕ 31 ਦਸੰਬਰ, 2023 ਤੱਕ ਬਕਾਇਆ ਟੈਕਸ ਦਾ ਇੱਕਮੁਸ਼ਤ ਭੁਗਤਾਨ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਵੀ ਵਸਨੀਕ 1 ਜਨਵਰੀ, 2024 ਤੋਂ 31 ਮਾਰਚ, 2024 ਤੱਕ ਇੱਕਮੁਸ਼ਤ ਟੈਕਸ ਦੇ ਭੁਗਤਾਨ 'ਤੇ 50 ਪ੍ਰਤੀਸ਼ਤ ਜੁਰਮਾਨੇ ਅਤੇ ਵਿਆਜ ਦੀ ਛੋਟ ਦੇ ਯੋਗ ਹੋਣਗੇ। 31 ਮਾਰਚ, 2024 ਤੋਂ ਬਾਅਦ, ਵਸਨੀਕਾਂ ਨੂੰ ਨਿਯਮਾਂ ਅਨੁਸਾਰ ਬਕਾਇਆ ਪ੍ਰਾਪਰਟੀ ਟੈਕਸ 'ਤੇ ਪੂਰਾ ਜੁਰਮਾਨਾ ਅਤੇ ਵਿਆਜ ਅਦਾ ਕਰਨਾ ਹੋਵੇਗਾ।

ਵਿਧਾਇਕਾਂ ਨੇ ਕਿਹਾ ਕਿ 'ਆਪ' ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸੁਧਾਰ ਲਈ ਕੰਮ ਕਰ ਰਹੀ ਹੈ। ਨਿਵਾਸੀਆਂ ਨੂੰ ਇਸ ਨੀਤੀ ਦਾ ਲਾਭ ਲੈਣਾ ਚਾਹੀਦਾ ਹੈ ਅਤੇ 31 ਦਸੰਬਰ, 2023 ਤੱਕ ਬਿਨਾਂ ਕਿਸੇ ਜੁਰਮਾਨੇ ਅਤੇ ਵਿਆਜ ਦੇ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਾ ਚਾਹੀਦਾ ਹੈ।

ਨਿਵਾਸੀ ਮੌਜੂਦਾ ਵਿੱਤੀ ਸਾਲ ਲਈ ਟੈਕਸ ਦੇ ਭੁਗਤਾਨ 'ਤੇ 10 ਪ੍ਰਤੀਸ਼ਤ ਦੀ ਛੋਟ ਵੀ ਲੈ ਸਕਦੇ ਹਨ:
ਵਿਧਾਇਕਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਸਨੀਕ 30 ਸਤੰਬਰ ਤੱਕ ਮੌਜੂਦਾ ਵਿੱਤੀ  ਸਾਲ (2023-24) ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ 'ਤੇ 10 ਫੀਸਦੀ ਛੋਟ ਦਾ ਵੀ ਲਾਭ ਲੈ ਸਕਦੇ ਹਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ (2023-24) ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ 'ਤੇ ਹੀ 10 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ ਦਾਣਾ ਮੰਡੀ ਵੱਲੋਂ 19 ਵਾਂ ਭੰਡਾਰਾ ਅਤੇ ਜਗਰਾਤਾ 23 ਸਤੰਬਰ ਨੂੰ 

ਜਗਰਾਉ 18ਸਤੰਬਰ (ਅਮਿਤਖੰਨਾ) ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ ਦਾਣਾ ਮੰਡੀ ਵੱਲੋਂ 19 ਵਾਂ ਭੰਡਾਰਾ ਅਤੇ ਜਗਰਾਤਾ 23 ਸਤੰਬਰ  ਦਿਨ ਸ਼ਨੀਵਾਰ ਨੂੰ  ਕਰਵਾਇਆ ਜਾ ਰਿਹਾ ਹੈ  ਸ੍ਰੀ ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਜਗਰਾਤੇ ਤੇ ਗੌਤਮ ਜਲੰਧਰੀ ਜਲੰਧਰ ਵਾਲੇ ਰਾਤੀਂ 8.30ਵਜੇ ਤੋਂ 12 ਵਜੇ ਤੱਕ  ਅਤੇ ਕਨ੍ਹੱਈਆ ਬ੍ਰਿਜਵਾਸੀ ਮਥੁਰਾ ਵਰੀਦਾਵਨ ਵਾਲੇ  12ਵਜੇ ਤੋਂ ਲਗਾਤਾਰ ਮਹਾਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਮੁੱਖ ਮਹਿਮਾਨ   ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ ਹੋਣਗੇ  ਇਸ ਜਗਰਾਤੇ ਵਿਚ ਮਾਤਾ ਚਿੰਤਪੂਰਨੀ ਦਰਬਾਰ  ਤੋਂ ਪਵਿੱਤਰ ਜੋਤ ਲਿਆਈ ਜਾ ਰਹੀ ਹੈਇਸ ਮੌਕੇ ਜੋਤੀ ਪੂਜਨ ਰੋਹਿਤ ਗੋਇਲ ਪੁੱਤਰ ਸ਼੍ਰੀ ਰਮੇਸ਼ ਕੁਮਾਰ ਵਾਲ਼ੇ ਕਰਨਗੇ   ਅਤੇ ਭੰਡਾਰੇ ਦਾ ਉਦਘਾਟਨ ਸ .ਸਤਵਿੰਦਰ ਸਿੰਘ ਵਿਰਕ ਡੀ ਐਸ ਪੀ   ਕਰਨਗੇ 19 ਵੇ  ਵਿਸ਼ਾਲ ਜਾਗਰਣ ਵਿਚ ਮਾਤਾ ਦਾ ਅਸ਼ੀਰਵਾਦ ਹਾਸਲ ਕਰਨ ਲਈ  ਹੈਪੀ ਰਾਏ ਪਹਿਲਵਾਨ ਦਾ ਢਾਬਾ ਰਜਤ ਅਰੋੜਾ ਅਜੰਤਾ ਪੈਟਰੋਲ ਪੰਪ ਵਾਲਿਆਂ  ਨੂੰ ਸੱਦਾ ਪੱਤਰ ਦਿੱਤਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚਿੱਟੇ ਵਰਗੇ ਨਸ਼ੇ ਦੇ ਵਿਰੁੱਧ ਲਹਿਰ ਨੂੰ ਕੀਤਾ ਹੋਰ ਤੇਜ਼

ਜਗਰਾਉ/ ਸਿੱਧਵਾ ਬੇਟ,18 ਸਤੰਬਰ  ( ਡਾ.ਮਨਜੀਤ ਸਿੰਘ ਲੀਲਾਂ )ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਿੱਧਵਾਂ ਬੇਟ ਦੀ ਵਧਵੀ ਮੀਟਿੰਗ ਬਲਾਨ ਪ੍ਰਧਾਨ ਦੇਵਿੰਦਰ ਸਿੰਘ ਦੀ ਅਗਵਾਈ ਹੇਠ ਮਲਸੀਹਾ ਭਾਈਕੇ ਵਿਖੇ ਕੀਤੀ ਗਈ। ਇਸ ਮੌਕੇ  ਜਿਲਾਂ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਬੋਲਦਿਆ ਕਿਹਾ ਕਿ 6 ਸੰਤਬਰ ਦੇ ਜਿਲਾਂ ਪੱਧਰੀ ਧਰਨਿਆਂ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰ ਕੇ ਜਾਨ ਲੇਵਾ ਨਸ਼ਿਆਂ
 ਖਿਆਲ ਲੜਾਈ ਨੂੰ  ਤਾਕਤ ਦਿੱਤੀ ਹੈ। ਜਥੇਬੰਦੀ ਨੇ ਵੱਖ-ਵੱਖ ਬਲਾਕਾਂ ਵਿਚ ਮੀਟਿੰਗਾਂ ਦੌਰਾਨ ਨਸੇ ਦੇ ਪਿੰਡਾ ਵਿੱਚ ਵਧਾਰੇ ਬਾਰੇ ਚਾਨਣਾ ਪਾਇਆ ਗਿਆ ਕਿ ਇਹ ਨਸਾ ਪੁਲਿਸ ਸਰਕਾਰਾਂ ਤੇ  ਤਸਕਰਾਂ ਦੇ ਗੱਠਜੋੜ ਕਰਕੇ ਘਰ ਘਰ ਪਹੁੰਚਾਇਆ ਇਸੇ ਕਰਕੇ ਸਾਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਤਹਿਤ ਸਾਨੂੰ ਵੱਡੇ ਤਸਕਰਾਂ ਤੇ ਸਾਧਦੇ ਹੌਏ ਪਿੰਡਾ ਦੇ ਛੋਟੇ ਮੋਟੇ ਨਸ਼ਾ ਵੇਚਣ ਵਾਲਿਆ ਨੂੰ ਸਮਝਾ ਕੇ ਆਪਣੇ ਨਾਲ ਲਾਉਣਾ ਚਾਹੀਦਾ ਹੈ। ਚਿੱਟਾ ਖਾਣ ਵਾਲੇ ਨੌਜਵਾਨ ਦਾ ਇਲਾਜ ਕਰਵਾਉਣ ਲਈ ਨਸ਼ਾ ਛੁਡਾਉ ਕੇਂਦਰਾਂ  ਵਿੱਚ ਮਾਨਸਿਕ ਰੋਗਾਂ ਦੇ ਡਾਕਟਰਾਂ ਦਾ ਪ੍ਰਬੰਧ ਕਰਨ ਲਈ ਸਰਕਾਰ ਤੇ ਦਬਾਅ ਬਣਾਉਣ ਚਾਹੀਦਾ ਹੈ।ਜੱਥੇਬੰਦੀ ਵੱਲੋ ਆਗਲੇ ਪੜਅ  ਤੇ 'ਪਿੰਡ  ਜਗਾਉ ਪਿੰਡ ਹਲਾਉ 'ਮੁਹਿੰਮ ਦੇ ਸਿਖਰ ਤੇ10 ਅਕਤੂਬਰ ਨੂੰ ਪੰਜਾਬ ਸਰਕਾਰ ਮੰਤਰੀਆਂ ਤੇ ਆਪ ਵਿਧਾਇਕਾਂ ਘਰਾ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ। ਜਿਲਾਂ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ 30 ਸਤੰਬਰ ਤੱਕ ਪਿੰਡਾ ਵਿੱਚ ਰੈਲੀਆਂ ਮੀਟਿੰਗਾ ਕੀਤੀਆ ਜਾਣਗੀਆ ਨਸ਼ੇ ਦੀ ਲੱਤ ਨਾਲ ਮਰੇ ਹੋਏ ਨੌਜਵਾਨਾਂ ਦੀਆ ਫੋਟੋਆਂ ਲੈ ਕੈ ਮੰਤਰੀਆ ਦੇ ਦਰਵਾਜੇ ਦੇ ਜਾ ਕੇ ਮੰਗ ਕੀਤੀ ਜਾਵੇਗੀ ਕਿ ਇਹਨਾ ਕਤਲ ਹੋਏ ਲੋਕਾਂ ਦੇ ਜਖਮਾਂ ਦੇ ਮਲਮ ਪੱਟੀ ਲਾਉਂਦੇ ਹੋਏ ਨਸੇ  ਦਾ ਪਿੰਡਾ ਵਿੱਚੋ ਸਫਾਇਆ ਕੀਤਾ ਜਾਵੇ ।ਬਲਾਕ ਸਕੱਤਰ ਰਾਮਸ਼ਰਨ ਸਿੰਘ ਅਤੇ  ਪਰਵਾਰ ਸਿੰਘ ਗਾਲਿਬ ਨੇ  ਉਕਤ ਜਾਣਕਾਰੀਦਿੰਦੇ ਦਸਿਆ   ਕਿ ਜੱਥੇਬੰਦੀ ਵੱਲ ਦਿੱਤੇ ਪ੍ਰੋਗਾਮ ਨੂੰ ਪੁਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ, ਜਸਵੰਤ ਸਿੰਘ ਭੱਟੀਆ ,ਪਰਮਜੀਤ ਸਿੰਘ ਸਵੱਦੀ ,ਲਵਲੀ ਮਾਜਰੀ ,ਮਨਜਿੰਦਰ ਸਿੰਘ ਭੂੰਦੜੀ ,ਦੇਵਿੰਦਰ ਸਿੰਘ ਰਸੂਲਪੁਰ, ਸਰਜੀਤ ਸਿੰਘ ਰਾਮਗੜ੍ਹ ਸੁਰਿੰਦਰ ਸਿੰਘ ਅੱਬੂਪੁਰਾ ਆਦਿ ਸ਼ਾਮਲ ਸਨ ਅੰਤ ਵਿੱਚ ਦਰਸ਼ਨ ਸਿੰਘ ਗਾਲਿਬ ਨੇ ਆਇਆ ਹੋਇਆ ਇਕਾਈਆ ਦਾ ਧੰਨਵਾਦ ਕੀਤਾ ਗਿਆ

ਨਵੇਂ ਸੈਸ਼ਨ ਲਈ ਫਰੈਸ਼ਰ ਪਾਰਟੀ ਸ਼ਾਨ- ਏ- ਪੰਜਾਬ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ 

ਭੀਖੀ,17 ਸਤੰਬਰ ( ਜਿੰਦਲ )ਸਥਾਨਕ ਨੈਸ਼ਨਲ ਕਾਲਜ ਭੀਖੀ ਵਿਚ ਕਾਲਜ ਵਿਚ ਨਵੇਂ ਸੈਸ਼ਨ 2023 ਲਈ ਦਾਖ਼ਲ ਹੋਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਸ਼ਾਨ- ਏ- ਪੰਜਾਬ ਇੱਕ ਸੱਭਿਆਚਾਰਕ ਪ੍ਰੋਗਰਾਮ ਨਾਮ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ ਐਮ ਕੇ ਮਿਸ਼ਰਾ ਅਤੇ ਪ੍ਰੋ ਗੁਰਤੇਜ ਸਿੰਘ ਤੇਜੀ ਨੇ ਸਰਸਵਤੀ ਪੂਜਨ ਕਰਕੇ ਕੀਤੀ। ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਨੇ ਆਪਣੇ ਟੈਲੇਂਟ ਦਾ ਮੁਜਾਹਰਾ ਕਰਦੇ ਹੋਏ ਵੱਖ ਵੱਖ ਸੱਭਿਆਚਾਰਕ ਈਵੈਂਟਸ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਸੋਲੋ ਡਾਂਸ,ਗਰੁੱਪ ਡਾਂਸ,ਲੋਕ ਗੀਤ, ਕੋਰਿਓਗ੍ਰਾਫੀ, ਸਕਿਟ,ਮੋਡਲਿੰਗ ਦੇ ਈਵੈਂਟ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ਪੰਜਾਬੀਆਂ ਦੇ ਲੋਕ ਨਾਚ ਗਿੱਧਾ ਅਤੇ ਭੰਗੜਾ ਪਾਏ ਗਏ। ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਕਾਲਜ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿਚ ਹੋਰ ਗਤੀਵਿਧੀਆਂ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ ਐਮ ਕੇ ਮਿਸ਼ਰਾ ਨੇ ਨੈਸ਼ਨਲ ਕਾਲਜ ਕਮੇਟੀ ਅਤੇ ਸਮੂਹ ਸਟਾਫ਼ ਦੀ ਤਰਫ਼ੋਂ ਵਿਦਿਆਰਥੀਆਂ ਨੂੰ ਨੈਸ਼ਨਲ ਕਾਲਜ ਵਿਚ ਜੀ ਆਇਆਂ ਨੂੰ ਆਖਿਆ ਅਤੇ ਭਵਿੱਖ ਵਿਚ ਇਹੋ ਜਿਹੇ ਹੋਰ ਪ੍ਰੋਗਰਾਮ ਕਰਨ ਦਾ ਵਾਅਦਾ ਕੀਤਾ ਗਿਆ। ਫਰੈਸ਼ਰ ਪਾਰਟੀ ਦਾ ਆਯੋਜਨ ਪ੍ਰੋਗਰਾਮ ਕੋ ਆਰਡੀਨੇਟਰ ਪ੍ਰੋ ਕੁਲਦੀਪ ਸਿੰਘ ਦੀ ਦੇਖ ਰੇਖ ਹੇਠ ਹੋਇਆ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ,ਪ੍ਰੋ ਸ਼ੰਟੀ ਕੁਮਾਰ, ਪ੍ਰੋ,ਗੁਰਸੇਵਕ ਸਿੰਘ, ਪ੍ਰੋ ਜਸਪ੍ਰੀਤ ਕੌਰ, ਪ੍ਰੋ ਅਵਤਾਰ ਸਿੰਘ, ਪ੍ਰੋ ਅਮਨਜੀਤ ਸਿੰਘ ਅਤੇ ਸਮੂਹ ਸਟਾਫ਼ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

ਖ਼ਾਲਸਾ ਫਾਰਮ ਵਿਖੇ ਸਮੂਹ ਸਾਧੂ ਸੰਤ ਅਤੇ ਪ੍ਰਚਾਰਕ ਸਿੰਘਾਂ ਦੀ ਅਹਿਮ ਇਕੱਤਰਤਾ : ਬਾਬਾ ਹਰਜਿੰਦਰ ਸਿੰਘ

ਭੀਖੀ,17 ਸਤੰਬਰ ( ਕਮਲ ਜਿੰਦਲ ) ਖ਼ਾਲਸਾ ਫ਼ਾਰਮ ਭੀਖੀ ,ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕਲੌਨੀ ,ਨੇੜੇ ਬਿਜਲੀ ਗਰਿੱਡ ਭੀਖੀ ,ਰਿਹਾਇਸ਼ ਬਾਬਾ ਹਰਜਿੰਦਰ ਸਿੰਘ ਵਿਖੇ ਸਮੂਹ ਸਾਧੂ ਮਹਾਂਪੁਰਖ ,ਗੁਣੀ-ਗਿਆਨੀ ਅਤੇ ਪ੍ਰਚਾਰਕ ਜਥਿਆਂ ਦੀ ਅਹਿਮ ਇੱਕਤਰਤਾ ਹੋਈ।ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਓਟ ਆਸਰੇ ਲਏ ਗਏ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਆਏ ਹੋਏ ਸਮੂਹ ਸਾਧੂ ਮਹਾਂਪੁਰਖਾਂ ਨੂੰ ਗੁਰੂ ਕੇ ਲੰਗਰ ਛਕਾਏ ਗਏ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਭਵਿੱਖ ਵਿੱਚ ਵਿਸ਼ੇਸ ਉਪਰਾਲੇ ਕਰਨ ਅਤੇ ਬਾਣੀ ਦਾ ਪ੍ਰਚਾਰ ਕਰ ਰਹੇ ਸਿੰਘਾਂ ਨੂੰ ਭਵਿੱਖ ਵਿੱਚ ਆ ਰਹੀਆਂ ਪਰੇਸ਼ਾਨੀਆਂ ਸੰਬੰਧੀ ਅਹਿਮ ਵਿਚਾਰ ਕੀਤੇ ਗਏ ।ਸਰਬ ਰੋਗ ਕਾ ਅਉਖਦ ਨਾਮ ਗੁਰਮਤਿ ਸਮਾਗਮ ਜਲਦੀ ਪੂਰੇ ਪੰਜਾਬ ਵਿੱਚ ਪਿੰਡ ਪਿੰਡ ਕਰਨ ਸੰਬੰਧੀ ਵਿਸ਼ੇਸ਼ ਫ਼ੈਸਲੇ ਲਏ ਗਏ। ਹੋਰ ਬੇਅੰਤ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਭਵਿੱਖ ਵਿੱਚ ਕਰਨ ਸੰਬੰਧੀ ਵਿਚਾਰਾਂ ਹੋਈਆਂ ਪਹੁੰਚੇ ਹੋਏ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਸਾਰੇ ਹੀ ਸਾਧੂ ਮਹਾਂਪੁਰਖਾਂ ਨੂੰ ਸਨਮਾਨਕੀਤਾ ਗਿਆ ।

ਇਸ ਮੌਕੇ ਤੇਬਾਬਾ ਹਰਜਿੰਦਰ ਸਿੰਘ ਜੀ ਖ਼ਾਲਸਾ ਫ਼ਾਰਮ ਭੀਖੀ ਵਾਲੇ ਸੀਨੀਅਰ ਮੀਤ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ,ਪੰਜਾਬ, ਬਾਬਾ ਰਣਜੋਤ ਸਿੰਘ ਜੀ ਉਦਾਸੀਨ ਸੰਗਰੂਰ ਵਾਲੇ,ਬਾਬਾ ਸਤਨਾਮ ਸਿੰਘ ਬਲੀਆਂ ਵਾਲੇ ਪ੍ਰਧਾਨ,ਇੰਟਰਨੈਸ਼ਨ ਪੰਥਕ ਦਲ ਧਾਰਮਿਕ ਵਿੰਗ,ਬਾਬਾ ਪਰਮਜੀਤ ਸਿੰਘ ਪੇਦਨੀ,ਬਾਬਾ ਮਹਿੰਦਰ ਸਿੰਘ ਕਹੇਰੂ,ਬਾਬਾ ਗੁਰਪਾਲ ਸਿੰਘ ਭੁੱਚੋ,ਬਾਬਾ ਸੁਖਪਾਲ ਸਿੰਘ ਸੇਖਾ,ਬਾਬਾ ਜਗਸੀਰ ਸਿੰਘ ਸਮਾਣਾ,ਬਾਬਾ ਗਿਆਨ ਦਾਸ ਸੇਲਬਰਾਹ,ਬਾਬਾ ਭੀਮ ਸਿੰਘ ਹਰੀਗੜ੍ਹ,ਬਾਬਾ ਕੁਲਦੀਪ ਸਿੰਘ ਮਾਡਲ ਟਾਊਨ,ਬਾਬਾ ਡਿੰਪਲ ਸਿੰਘ ਬਰਨਾਲਾ,ਬਾਬਾ ਭੋਲਾ ਸਿੰਘ ਝਾੜੋਂ,ਗਿਆਨੀ ਗੁਰਵਿੰਦਰ ਸਿੰਘ ਖੇੜੀ ਚਾਲਾਂ,ਰਾਗੀ ਗੁਰਦੀਪ ਸਿੰਘ ਬਨਭੌਰਾ,ਗ੍ਰੰਥੀ ਹਰਜਿੰਦਰ ਸਿੰਘ ਦੇਸੂ, ਭਾਈ ਬਲਵਿੰਦਰ ਸਿੰਘ ਸਦਰਦੀਨ ਬਲਾਕ ਪ੍ਰਧਾਨ ਮਮਦੋਟ, ਭਾਈ ਤਰਸੇਮ ਪਾਲ ਸਿੰਘ ਬਲਾਕ ਸਕੱਤਰ ਮਮਦੋਟ, ਭਾਈ ਸਾਹਿਬ ਸਿੰਘ ਪ੍ਰੈਸ ਸਕੱਤਰ ਬਲਾਕ ਮਮਦੋਟ,ਭਾਈ ਗੁਰਲਾਲ ਸਿੰਘ ਝਾੜੋਂ,ਬੀਬੀ ਗੁਰਪ੍ਰੀਤ ਕੌਰ ਸੁਨਾਮ,ਭਾਈ ਭਿੰਦਰ ਸਿੰਘ ਜਵਾਹਰਕੇ,ਭਾਈ ਬੱਬੂ ਸਿੰਘ ਕੋਰਵਾਲਾ,ਸਮਾਜ ਸੇਵੀ ਸਰਪੰਚ ਬਲਜਿੰਦਰ ਸਿੰਘ ਘਾਲੀ,ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਕਲਗੀਧਰ ਬਰਨਾਲਾ,ਗੁਰਵਿੰਦਰ ਸਿੰਘ ਭੀਖੀ,ਜੀਵਨ ਸਿੰਘ ਭੀਖੀ ,ਗੁਰਦੀਪ ਸਿੰਘ ਭੀਖੀ,ਅਤੇ ਆਦਿ ਸੰਗਤਾਂ ਹਾਜ਼ਿਰ ਸਨ

ਨਸ਼ਾ ਵਿਰੋਧੀ ਸਾਂਝਾ ਫਰੰਟ ਦੀ ਵਿਸ਼ਾਲ ਕਨਵੈਨਸ਼ਨ 24 ਸਿਤੰਬਰ ਨੂੰ 

ਜਗਰਾਓ, 17 ਸਤੰਬਰ (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ)ਅਜ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਨਸ਼ਾ ਵਿਰੋਧੀ ਸਾਂਝਾ ਫਰੰਟ ਦੀ ਮੀਟਿੰਗ ਕਿਸਾਨ ਆਗੂ ਬਲਰਾਜ ਸਿੰਘ ਕੋਟੳਮਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਕੰਵਲਜੀਤ ਖੰਨਾ ਨੇ ਦਸਿਆ ਕਿ ਸੂਬੇ ਭਰ ਚ ਨਸ਼ਿਆਂ ਦੇ ਮਾਰੂ ਹੱਲੇ ਖਿਲਾਫ,  ਨਸ਼ਿਆਂ ਦੇ ਜਿੰਮੇਵਾਰ ਪੁਲਸ, ਸਮਗਲਰ ਤੇ ਸਰਕਾਰ ਦੇ ਗਠਜੋੜ ਖਿਲਾਫ ਲੋਕ ਲਹਿਰ ਜਥੇਬੰਦ ਕਰਨ ਲਈ ਇਲਾਕਾ ਜਗਰਾਂਓ,  ਸਿੱਧਵਾਂਬੇਟ ਚ ਵੱਡੀ ਜਨਤਕ ਮੁਹਿੰਮ ਲਾਮਬੰਦ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਮੀਟਿੰਗ ਵਿਚ 24  ਸਿਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕਰਵਾਈ ਜਾ ਰਹੀ ਵਿਸ਼ਾਲ ਕਨਵੈਨਸ਼ਨ ਚ ਸ਼ਾਮਲ ਹੋਣ ਲਈ ਸਮੂਹ ਸਰਪੰਚ ਸਹਿਬਾਨ ਪੰਚਾਇਤਾਂ, ਖੇਡ ਕਲੱਬਾਂ,ਧਾਰਮਿਕ ਸੰਗਠਨਾਂ , ਸਮਾਜਿਕ ਜਥੇਬੰਦੀਆਂ ਨੂੰ ਅਪੀਲ ਜਾਰੀ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਪੁਰਾਣੀ ਦਾਣਾਮੰਡੀ ,ਮੰਦਰ ਵਾਲੀ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਕਨਵੈਨਸ਼ਨ ਵਿੱਚ ਨਸ਼ਿਆਂ ਦੇ ਕਾਰਣਾਂ,ਵਿਸ਼ੇਸ਼ਕਰ ਚਿੱਟੇ ਦੇ ਨੋਜਵਾਨਾਂ ਤੇ ਹੋ ਰਹੇ ਮਾਰੂ ਅਸਰਾਂ ਅਤੇ ਪੱਕੇ ਹੱਲ ਬਾਰੇ ਵਿਦਵਾਨ ਚਿੰਤਕ ਡਾਕਟਰ ਮੋਹਨ ਸ਼ਰਮਾ(ਸੰਗਰੂਰ) ਅਤੇ ਐਡਵੋਕੇਟ ਸੁਦੀਪ ਸਿੰਘ (ਬਠਿੰਡਾ) ਵਿਚਾਰ ਚਰਚਾ ਕਰਨਗੇ। ਉਨਾਂ ਦੱਸਿਆ ਕਿ ਫਰੰਟ ਸਮਝਦਾ ਹੈ ਕਿ ਨਸ਼ਿਆਂ ਦੇ ਮਾਰੂ ਹੱਲੇ ਨੂੰ ਰੋਕਣ ਲਈ ਕਿਸਾਨ ਅੰਦੋਲਨ ਵਾਂਗ ਨਸ਼ਾ ਵਿਰੋਧੀ ਲਹਿਰ ਦੀ ਉਸਾਰੀ ਹੀ ਨਸ਼ਿਆਂ ਦੇ ਮਾਰੂ ਹੱਲੇ ਨੂੰ ਰੋਕਣ ਦਾ ਕਾਰਗਰ ਸਾਧਨ ਹੈ। 
ਮੀਟਿੰਗ ਵਿੱਚ  ਕਨਵੈਨਸ਼ਨ ਦੇ ਵਿਚਾਰ ਵਟਾਂਦਰੇ ਉਪਰੰਤ ਪਿੰਡ ਪਿੰਡ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਵਡੇ ਮਗਰਮੱਛਾਂ ਨੂੰ ਨੱਥ ਪਾਉਣ ਅਤੇ ਨਸ਼ੇੜੀ ਨੋਜਵਾਨਾਂ ਨੂੰ ਸਿਖਿਅਤ ਕਰਨ ਦੀ ਵਿਉਂਤਬੰਦੀ ਬਣਾਈ ਜਾਵੇਗੀ ਮੀਟਿੰਗ ਵਿੱਚ ਇੰਦਰਜੀਤ ਸਿੰਘ ਧਾਲੀਵਾਲ,  ਸੁਰਜੀਤ ਦੋਧਰ, ਗੁਰਮੇਲ ਸਿੰਘ ਰੂਮੀ, ਕੈਪਟਨ ਸੁਖਚੈਨ ਸਿੰਘ ਜਨੇਤਪੁਰਾ, ਕੁਲਵੰਤ ਸਹੋਤਾ, ਗੁਰਮੇਲ ਭਰੋਵਾਲ, ਬਲਬੀਰ ਸਿੰਘ ਅਗਵਾੜ ਲੋਪੋ, ਹੁਕਮ ਰਾਜ ਦੇਹੜਕਾ ,ਜਗਦੀਸ਼ ਸਿੰਘ ਆਦਿ ਹਾਜਰ ਸਨ।

ਪ੍ਰਸ਼ਾਸਨ ਨੇ ਪਿੰਡ ਲੱਖਾ ਵਿਖੇ ਰੋਸ ਧਰਨੇ ਦੇ ਨੇੜੇ ਹੀ ਸੜਕ ਬਣਾਉਣ ਦੀ ਮੁਢਲੀ ਪ੍ਰਕਿਿਰਆ ਸ਼ੁਰੂ ਕਰਦਿਆਂ ਮੋਟੇ ਪੱਥਰ ਦੇ ਟਰਾਲੇ ਲਾਹੁਣੇ ਸ਼ੁਰੂ

ਹਠੂਰ, , 18 ਸਤੰਬਰ (ਕੌਸ਼ਲ ਮੱਲਾ)  37ਵੇਂ ਦਿਨ ਅੱਜ ਸਵੇਰੇ ਹੀ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਪਿੰਡ ਲੱਖਾ ਵਿਖੇ ਰੋਸ ਧਰਨੇ ਦੇ ਨੇੜੇ ਹੀ ਸੜਕ ਬਣਾਉਣ ਦੀ ਮੁਢਲੀ ਪ੍ਰਕਿਿਰਆ ਸ਼ੁਰੂ ਕਰਦਿਆਂ ਮੋਟੇ ਪੱਥਰ ਦੇ ਟਰਾਲੇ ਲਾਹੁਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਅੱਜ ਤੇਜ਼ ਮੀਂਹ ਕਾਰਨ ਰੋਸ ਧਰਨੇ ਵਾਲੀ ਜਗ੍ਹਾ ਦੀ ਟੁੱਟੀ ਸੜਕ ਵਿਚ ਪਾਣੀ ਭਰ ਗਿਆ ਸੀ। ਪਰ ਫਿਰ ਵੀ ਅੱਜ ਧਰਨਕਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਅਤੇ ਇਕ ਦੂਜੇ ਨੂੰ ਵਧਾਈਆਂ ਦਿੰਦੇ ਰਹੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਆਲ ਇੰਡੀਆ ਫੋਟੋਗ੍ਰਾਫਰ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ, ਮਾਰਕੀਟ ਕਮੇਰੀ ਹਠੂਰ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਟਰੱਕ ਯੂਨੀਅਨ ਹਠੂਰ ਦੇ ਸਾਬਕਾ ਪ੍ਰਧਾਨ ਸਰਪੰਚ ਮਲਕੀਤ ਸਿੰਘ ਹਠੂਰ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੜਕਾਂ ਬਣਨ ਦਾ ਕੰਮ ਸ਼ੁਰੂ ਹੋਣਾ ਲੋਕ ਏਕਤਾ ਅਤੇ 37 ਦਿਨ੍ਹਾਂ ਦੇ ਦਿਨ ਰਾਤ ਦੇ ਸੰਘਰਸ਼ ਸਦਕਾ ਹੋਇਆ ਹੈ। ਜਿਸ ਲਈ ਸਮੂਹ ਧਰਨਾਕਾਰੀ (ਮਰਦ-ਔਰਤਾਂ) ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ ਮੀਂਹ ਪੈਣ ਕਾਰਨ ਕੁਝ ਸਮੱਸਿਆ ਆਈ ਹੈ, ਇਸ ਲਈ ਭਲਕੇ 18 ਸਤੰਬਰ ਨੂੰ ਵੱਡਾ ਇਕੱਠ ਕਰਕੇ ਐਕਸ਼ਨ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਇਸ ਉਪਰੰਤ ਫੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਸੜਕ ਬਣਾਉਣ ਲਈ ਜਿੱਥੇ ਪੱਥਰ ਸੁੱਟਿਆ ਗਿਆ ਹੈ, ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਪੱਥਰਾਂ ਦੀਆਂ ਢੇਰੀਆਂ ਕੋਲ ਆਪਣੀਆਂ ਤਸਵੀਰਾਂ ਲਹਾਉਂਦੇ ਵੀ ਨਜ਼ਰ ਪਏ। ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਸੁਰਜੀਤ ਸਿੰਘ ਲੱਖਾ, ਇੰਦਰਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਛਿੰਦਰ, ਪਿਰਤਾ ਸਿੰਘ ਬਸੀ, ਪ੍ਰਧਾਨ ਸਾਧੂ ਸਿੰਘ ਲੱਖਾ, ਪ੍ਰਧਾਨ ਬਹਾਦਰ ਸਿੰਘ ਲੱਖਾ, ਗੁਰਜੰਟ ਸਿੰਘ ਚੌਧਰੀਵਾਲੇ, ਪ੍ਰਧਾਨ ਬਿੱਕਰ ਸਿੰਘ, ਤੇਜ ਸਿੰਘ ਲੱਖਾ, ਲਛਮਣ ਸਿੰਘ ਖਹਿਰਾ ਦੇਹੜਕਾ, ਮਾਣਾ ਹਠੂਰ,  ਪ੍ਰਧਾਨ ਦਲਵੀਰ ਸਿੰਘ ਬੁਰਜ਼ ਕੁਲਾਰਾ, ਹਰਜਿੰਦਰ ਸਿੰਘ ਗਰੇਵਾਲ, ਗੁਰਤੇਜ ਸਿੰਘ, ਪਰਸ਼ਨ ਸਿੰਘ, ਬਿੱਟੂ ਚਕਰ, ਪ੍ਰਧਾਨ ਬੂਟਾ ਸਿੰਘ ਡੱਲਾ, ਬਲਵੰਤ ਸਿੰਘ ਬਾਦਲ, ਜਸਵਿੰਦਰ ਸਿੰਘ ਸ਼ਿੰਦਰ, ਜਗਤਾਰ ਸਿੰਘ ਲੱਖਾ, ਸਰਬਜੀਤ ਸਿੰਘ ਹਠੂਰ ਅਤੇ ਵੱਡੀ ਗਿਣਤੀ ਵਿਚ ਮਾਈਆਂ ਵੀ ਹਾਜ਼ਰ ਸਨ।

ਬਲਾਕ ਜਗਰਾਓ ਵਿੱਚ ਐੱਸ.ਸੀ, ਬੀ.ਸੀ ਅਧਿਆਪਕ ਯੂਨੀਅਨ ਦੀ ਚੋਣ ਕੀਤੀ ਗਈ

ਜਗਰਾਉ / ਸਿੱਧਵਾ ਬੇਟ ( ਡਾ.ਮਨਜੀਤ ਸਿੰਘ ਲੀਲਾਂ ) 17 ਸਤੰਬਰ ਨੂੰ ਜਗਰਾਉਂ ਵਿਖੇ ਐਸ ਸੀ / ਬੀ ਸੀ ਅਧਿਆਪਕ ਯੂਨੀਅਨ ਦੇ ਮੈਂਬਰਾਂ ਦੀ ਭਰਵੀਂ ਮੀਟਿੰਗ ਜਿਲ੍ਹਾ ਪ੍ਰਧਾਨ ਮਾ.ਭੁਪਿਦਰ ਸਿੰਘ ਚੰਗਣ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਉਹਨਾਂ ਨੇ ਬਾਬਾ ਸਾਹਿਬ ਡਾ.ਅੰਬੇਡਕਰ ਦੀ ਵਿਚਾਰਧਾਰਾ ਅਤੇ ਹੱਕਾਂ ਅਧਿਕਾਰਾਂ ਨੂੰ ਬਹਾਲ ਕਰਵਾਉਣ ਦੇ ਇਤਿਹਾਸ ਉੱਤੇ ਚਾਨਣਾ ਪਾਇਆ ਅਤੇ ਨਵੀਂ ਚੋਣ ਲਈ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਮਾ.ਪਰਮਜੀਤ ਸਿੰਘ,ਜਿਲ੍ਹਾ ਸਕੱਤਰ ਸੁਖਜੀਤ ਸਿੰਘ ਸਾਬਰ ਅਤੇ ਵਿੱਤ ਸਕੱਤਰ ਮਾ.ਮਨੋਹਰ ਸਿੰਘ ਦਾਖਾ ਦੀ ਅਗਵਾਈ ਹੇਠ ਐੱਸ. ਸੀ,ਬੀ.ਸੀ. ਅਧਿਆਪਕ ਯੂਨੀਅਨ ਬਲਾਕ ਜਗਰਾਉ ਦੀ ਚੋਣ ਕੀਤੀ ਗਈ ।
ਇਸ ਚੋਣ ਵਿੱਚ ਸ. ਸਤਨਾਮ ਸਿੰਘ ਹਠੂਰ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ,ਸ. ਗੁਰਦੀਪ ਸਿੰਘ ਅਖਾੜਾ ਨੂੰ ਜਨਰਲ ਸਕੱਤਰ, ਸ. ਅਵਤਾਰ ਸਿੰਘ ਮਾਣੂੰਕੇ ਨੂੰ ਸੀਨੀਅਰ ਮੀਤ ਪ੍ਰਧਾਨ, ਲੈਕ: ਜਗਤਾਰ ਸਿੰਘ ਚੀਮਾ ਨੂੰ ਸਰਪ੍ਰਸਤ,ਸ ਰਵਿੰਦਰ ਸਿੰਘ ਜਗਰਾਉ ਨੂੰ ਚੀਫ਼ ਔਰਗੇਨਾਈਜ਼ਰ, ਸ. ਰਣਜੀਤ ਸਿੰਘ ਹਠੂਰ ਨੂੰ ਪ੍ਰੈੱਸ ਸਕੱਤਰ,ਲੈਕ:ਅਮਰਜੀਤ ਸਿੰਘ ਚੀਮਾ ਨੂੰ ਵਿੱਤ ਸਕੱਤਰ, ਲੈਕ: ਭੁਪਿੰਦਰ ਸਿੰਘ ਮਾਣੂੰਕੇ ਨੂੰ ਤਾਲਮੇਲ ਸਕੱਤਰ ਚੁਣਿਆ ਗਿਆ।
ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਜਿਲ੍ਹਾ ਪ੍ਰਧਾਨ ਸ. ਭੁਪਿੰਦਰ ਸਿੰਘ ਚੰਗਣ ,ਜਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਮੁਬਾਰਕਬਾਦ ਦਿੱਤੀ ਅਤੇ ਜ਼ਿਲ੍ਹੇ ਵੱਲੋਂ ਬਲਾਕ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ।
ਨਵੇਂ ਚੁਣੇ ਗਏ ਬਲਾਕ ਪ੍ਰਧਾਨ ਸ. ਸਤਨਾਮ ਸਿੰਘ ਹਠੂਰ ਨੇ ਅਧਿਆਪਕ ਮਸਲਿਆਂ ਜਿਵੇਂ ਸਕੂਲਾਂ ਵਿੱਚ ਸਟਾਫ਼ ਦੀ ਘਾਟ, ਚੁੱਪ ਚਪੀਤੇ ਖਤਮ ਕੀਤੀਆਂ ਮਾਸਟਰ ਕੇਡਰ ਅਤੇ ਲੈਕਚਰਰ ਦੀਆਂ ਪੋਸਟਾਂ ਨੂੰ ਬਹਾਲ ਕਰਵਾਉਣ, ਜਾਹਲੀ ਡਿਗਰੀਆਂ ਵਾਲੇ ਮੁਲਾਜ਼ਮਾਂ ਨੂੰ ਸ਼ਜਾ ਦਿਵਾਉਣ, ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਕਟਵਾਉਣ ਦੇ ਨਾਲ ਨਾਲ਼ 85ਵੀ ਸੋਧ ਨੂੰ ਲਾਗੂ ਕਰਵਾਉਣ, ਐਸ. ਸੀ. ਬੀ.ਸੀ. ਦਾ ਬੈਕਲਗ ਨੂੰ ਪੂਰਾ ਕਰਨ ਅਤੇ ਪਛੜੇ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਅਤੇ ਮੋਹਰੀ ਰੋਲ ਅਦਾ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ  ਰਿਟਾਇਰਡ ਬਲਾਕ ਸਿੱਖਿਆ ਅਫ਼ਸਰ ਦੇਸ ਰਾਜ ਸਿੰਘ ਕਮਾਲਪੁਰਾ,ਸ ਸੁਖਦੇਵ ਸਿੰਘ ਜੱਟਪੁਰੀ ਬਲਾਕ ਪ੍ਰਧਾਨ ਰਾਏਕੋਟ,ਸ ਗੁਰਪ੍ਰੀਤ ਸਿੰਘ ਰਿਟਾ: ਸੀ. ਐਚ. ਟੀ, ਜਸਵੰਤ ਸਿੰਘ ਬੈਂਕ ਮੈਨੇਜਰ,ਸ. ਸੰਤੋਖ ਸਿੰਘ ਹੈੱਡ ਟੀਚਰ,ਸ ਜਰਨੈਲ ਸਿੰਘ,ਡਾਕਟਰ ਜਸਵੀਰ ਸਿੰਘ,ਜਗਸੀਰ ਸਿੰਘ,ਸ. ਰੁਪਿੰਦਰਜੀਤ ਸਿੰਘ,ਸ. ਅਮਨਦੀਪ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਲੈਕ. ਅਮਰਜੀਤ ਸਿੰਘ ਚੀਮਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਪਨਬਸ/ਪੀ.ਆਰ.ਟੀ.ਸੀ ਦੇ ਕੱਚੇ ਮੁਲਾਜਮ 20 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ - ਜਥੇਬੰਦੀ 

ਬੱਸਾਂ ਦਾ ਹੋਵੇਗਾ ਚੱਕਾ ਜਾਮ 
ਲੁਧਿਆਣਾ, 17 ਸਤੰਬਰ (ਟੀ. ਕੇ.) 
 ਪੰਜਾਬ ਰੋਡਵੇਜ਼/ਪਨਬਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੂਬਾ  ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਟ੍ਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ, ਜਿਸ ਕਰਕੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਜਥੇਬੰਦੀ ਨੂੰ ਅਨੇਕਾਂ ਵਾਰ ਸਮਾਂ ਦੇ ਚੁੱਕੇ ਹਨ, ਪਰ ਜਿਸ ਦਿਨ ਮੀਟਿੰਗ ਹੋਣੀ ਹੁੰਦੀ ਹੈ, ਉਸ ਦਿਨ ਆ ਕੇ ਮੀਟਿੰਗ ਕਰਨ ਤੋਂ ਟਾਲਾ ਵੱਟ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 30 ਫੀਸਦੀ ਵਾਧਾ ਕਰਨ ਅਤੇ ਹਰ ਸਾਲ 5 ਫੀਸਦੀ ਤਨਖਾਹ ਵਿਚ ਵਾਧਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਦੀ ਟ੍ਰਾਂਸਪੋਰਟ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਮੰਨ ਚੁੱਕੇ ਹਨ, ਪਰ ਉਨ੍ਹਾਂ ਨੂੰ ਅਮਲੀਜਾਮਾ ਨਹੀਂ ਅਪਣਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਨੌਕਰੀਓਂ ਕੱਢੇ ਕੱਚੇ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਲਈ ਵੀ ਰੱਖੀ ਗਈ ਮੰਗ ਮੰਨੀ ਜਾ ਚੁੱਕੀ ਹੈ, ਨੂੰ ਵੀ ਬਹਾਲ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਜਥੇਬੰਦੀ ਦੇ ਸੰਸਥਾਪਕ ਕਮਲ ਕੁਮਾਰ, ਸੂਬਾ ਜੁਆਇੰਟ ਜਰਨਲ ਸਕੱਤਰ ਜਗਤਾਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ 
 ਅਧਿਕਾਰੀਆਂ ਅਤੇ ਸਰਕਾਰ ਦੇ ਲਾਰਿਆਂ ਤੋਂ ਅੱਕੇ ਮੁਲਾਜ਼ਮਾਂ ਵਲੋਂ ਹੁਣ  20 ਸਤੰਬਰ  ਤੋਂ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦਾ ਬੂਹਾ ਮੱਲਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਮੁਲਾਜਮਾਂ ਵਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ 
ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ, ਸਹਾਇਕ ਕੈਸ਼ੀਅਰ ਰਮਨਦੀਪ ਸਿੰਘ,ਜੁਆਇੰਟ ਸਕੱਤਰ ਜੋਧ ਸਿੰਘ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਵੀ ਸੰਬੋਧਨ ਕੀਤਾ।

ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ ਦੁਆਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ 

ਲੁਧਿਆਣਾ, 17 ਸਤੰਬਰ (ਟੀ. ਕੇ.) ਡਾ. ਦਵਾਰਕਾਨਾਥ ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ ਦੁਆਰਾ ਚਲਾਏ ਜਾ ਰਹੇ ਸੀ.ਪੀ.ਐਲ.ਆਈ. ਪ੍ਰੋਜੈਕਟ (ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸਪਾਂਸਰਡ) ਦੁਆਰਾ ਵਿਜੇ ਨਗਰ ਖੇਤਰ ਵਿੱਚ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦਾ ਧਿਆਨ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਹਟਾ ਕੇ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨਾ ਸੀ। ਇਸ ਮੌਕੇ  ਵਿਕਾਸ ਪਰਾਸ਼ਰ(ਯੂਥ ਆਗੂ ਅਤੇ ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਦੇ ਸਪੁੱਤਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੀ.ਪੀ.ਐਲ.ਆਈ. ਪ੍ਰੋਜੈਕਟ ਦੇ ਬੱਚਿਆਂ ਸਮੇਤ ਟੂਰਨਾਮੈਂਟ ਵਿੱਚ ਭਾਗ ਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਚਨਬੱਧ ਹੈ ਅਤੇ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।ਟੂਰਨਾਮੈਂਟ ਵਿੱਚ 15 ਦੇ ਕਰੀਬ ਟੀਮਾਂ ਨੇ ਭਾਗ ਲਿਆ ਅਤੇ ਹਰਸ਼ ਐਂਡ ਟੀਮ ਇਸ ਟੂਰਨਾਮੈਂਟ ਦੇ ਜੇਤੂ ਬਣੇ ਅਤੇ ਰਾਜਾ ਅਤੇ ਟੀਮ ਦੂਜੇ ਸਥਾਨ ’ਤੇ ਰਹੀ।

ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਟੂਰਨਾਮੈਂਟ ਦੀ ਸਫ਼ਲਤਾ 'ਤੇ ਪ੍ਰੋਜੈਕਟ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਅਤੇ ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਜੋ ਕਿ ਨਸ਼ਿਆਂ ਦੇ ਚੁੰਗਲ 'ਚ ਫਸ ਜਾਂਦੇ ਹਨ | ਜਾਣਕਾਰੀ ਦੀ ਘਾਟ ਅਤੇ ਉਹਨਾਂ ਨੂੰ ਨਸ਼ਿਆਂ ਦੇ ਆਦੀ ਹੋਣ ਤੋਂ ਰੋਕਣ ਲਈ ਸਾਡੀ ਸੰਸਥਾ ਇਸ ਨੂੰ ਮੁਕਤ ਕਰਨ ਲਈ ਹਮੇਸ਼ਾ ਤਿਆਰ ਰਹੇਗੀ। ਉਨ੍ਹਾਂ ਇਲਾਕਾ ਵਾਸੀਆਂ ਤੇ ਹੋਰਨਾਂ ਨੂੰ ਸੂਚਿਤ ਕੀਤਾਦੇ ਸਹਿਯੋਗ ਲਈ ਧੰਨਵਾਦ ਕੀਤਾ। ਖਲੀ, ਅੰਕੁਸ਼ ਗਗਨਦੀਪ ਕੁਮਾਰ (ਸੀ.ਪੀ.ਐਲ.ਆਈ., ਕੋਆਰਡੀਨੇਟਰ), ਮਹੇਸ਼ ਰਾਣਾ, ਵਿਕਾਸ, ਗੱਪੂ ਗਰੇਵਾਲ, ਨੇਕ ਚੰਦ, ਆਕਾਸ਼, ਅਜੈ, ਰਾਜ ਕੁਮਾਰ (ਰਾਜੂ) ਸੰਤੋਸ਼ ਆਦਿ ਨੇ ਟੂਰਨਾਮੈਂਟ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ।

ਸਪੀਕਰ ਸੰਧਵਾਂ ਵਲੋਂ 'ਅਪੈਕਸ ਕਲੱਬ ਲੁਧਿਆਣਾ' ਦੀ ਗੋਲਡਨ ਜੁਬਲੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ

ਲੁਧਿਆਣਾ, 17 ਸਤੰਬਰ (ਟੀ. ਕੇ. ) - ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ  ਸਥਾਨਕ ਗੁਰੂ ਨਾਨਕ ਭਵਨ ਵਿਖੇ 'ਨੈਸ਼ਨਲ ਐਸੋਸੀਏਸ਼ਨ ਆਫ ਅਪੈਕਸ ਕਲੱਬਜ ਆਫ ਇੰਡੀਆ' ਵਲੋਂ ਅਪੈਕਸ ਕਲੱਬ ਲੁਧਿਆਣਾ ਦੀ ਗੋਲਡਨ ਜੁਬਲੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੀ ਮੌਜੂਦ ਸਨ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਆਪਣੇ ਸੰਬੋਧਨ ਵਿੱਚ ਅਪੈਕਸ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਅਪੈਕਸ ਕਲੱਬ ਕਰੀਬ ਅੱਠ ਮੁਲਕਾਂ ਵਿੱਚ ਕਾਰਜਸ਼ੀਲ ਹਨ ਅਤੇ ਕਾਮਨਾ ਕਰਦੇ ਹਾਂ ਕਿ ਇਹ ਸੰਖਿਆ 8 ਤੋਂ 80 ਦੇਸ਼ਾਂ ਤੱਕ ਪਹੁੰਚੇ। ਉਨ੍ਹਾਂ ਲੁਧਿਆਣਾ ਨੂੰ ਪੰਜਾਬ ਦਾ ਦਿਲ ਦੱਸਦਿਆਂ ਕਿਹਾ ਕਿ ਇੱਥੇ ਸਾਕਾਰਤਮਕ ਸੋਚ ਰੱਖਣ ਵਾਲੇ ਸੱਜਣਾਂ ਦੀ ਕੋਈ ਘਾਟ ਨਹੀਂ ਹੈ ਜਿਹੜੇ ਸਮਾਜ ਸੇਵਾ, ਗਰੀਬ ਲੋਕਾਂ ਦੀ ਮਦਦ ਜਾਂ ਕਿਸੇ ਵੀ ਔਖੀ ਘੜੀ 'ਚ ਹਮੇਸ਼ਾ ਵੱਧ ਚੜ੍ਹਕੇ ਯੋਗਦਾਨ ਪਾਉਂਦੇ ਹਨ।

ਅਪੈਕਸ ਕਲੱਬ ਵਲੋਂ ਜਿੱਥੇ ਹਰਿਆਵਲ ਦੇ ਵਾਧੇ ਲਈ ਪਲਾਂਟੇਸ਼ਨ ਡਰਾਈਵ ਚਲਾਈ ਜਾਂਦੀ ਹੈ ਉੱਥੇ ਨਸ਼ਿਆਂ ਦੀ ਰੋਕਥਾਮ ਲਈ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਨਸ਼ਿਆਂ ਵਿੱਚ ਗ੍ਰਸਤ ਨੌਜਵਾਨਾਂ ਦਾ ਇਲਾਜ਼ ਕਰਵਾ ਕੇ ਨਵੀਂ ਜਿੰਦਗੀ ਸ਼ੁਰੂ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਨਸ਼ਾ ਵੇਚਣ ਵਾਲਿਆਂ 'ਤੇ ਨਕੇਲ ਕੱਸਣ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਜੋਕਿ ਇੱਕੇ ਬੇਹੱਦ ਸ਼ਲਾਘਾਯੋਗ ਕਦਮ ਹੈ।

ਸਪੀਕਰ ਸੰਧਵਾਂ ਵਲੋਂ ਹੋਰਨਾਂ ਕਲੱਬਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਨੇਕ ਕਾਰਜ਼ਾਂ ਅਤੇ ਸੂਬੇ ਦੀ ਤਰੱਕੀ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ।

ਸਮਾਗਮ ਮੌਕੇ ਸਾਰੇ ਉੱਤਰੀ ਸੂਬਿਆਂ ਤੋਂ ਇਲਾਵਾ ਪੂਰੇ ਭਾਰਤ ਭਰ ਦੇ ਡੈਲੀਗੇਟ ਵਲੋਂ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਕਨਵੈਨਸ਼ਨ ਦੇ ਚੇਅਰਮੈਨ ਸ੍ਰੀ ਸੁਰਿੰਦਰ ਅਗਰਵਾਲ ਅਤੇ ਸਕੱਤਰ ਸ੍ਰੀ ਮਹੇਸ਼ ਸ਼ਰਮਾ ਵਲੋਂ ਸ਼ਾਮਲ ਸਖ਼ਸ਼ੀਅਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਵਰਦੇ ਮੀੰਹ 'ਚ 543ਵੇਂ ਦਿਨ ਵੀ ਦਿੱਤਾ ਥਾਣੇ ਮੂਹਰੇ ਧਰਨਾ

ਕੌਮੀ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ 9 ਅਕਤੂਬਰ ਨੂੰ ਰੋਸ-ਮੁਜ਼ਾਹਰੇ ਦਾ ਅੈਲ਼ਾਨ !!

ਜਗਰਾਉਂ ,17 ਸਤੰਬਰ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਅੱਜ 543ਵੇਂ ਦਿਨ ਵਰਦੇ ਮੀਂਹ 'ਚ ਵੀ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਮੰਗ ਜ਼ੋਰਸ਼ੋਰ ਨਾਲ ਉਠਾਈ ਗਈ। ਧਰਨੇ ਦੁਰਾਨ ਪ੍ਰੈਸ ਨੂੰ ਜਾਰੀ ਬਿਆਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਸਵਿੰਧਾਨਕ ਬਾਡੀ "ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ" ਵਲੋਂ ਕੁਲਵੰਤ ਕੌਰ ਦੀ ਮੌਤ ਲਈ ਜਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਜਾਰੀ ਅਦੇਸ਼ਾਂ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੇ ਹਨ ਹੈ, ਜਿਸ ਕਾਰਨ ਲੰਘੀ 28 ਸਤੰਬਰ ਨੂੰ ਕੀਤੀ ਸੁਣਵਾਈ ਦੁਰਾਨ ਕੌਮੀ ਕਮਿਸ਼ਨ ਨੂੰ ਮਜ਼ਬੂਰਨ ਡੀਜੀਪੀ ਪੰਜਾਬ ਨੂੰ ਦਿੱਲੀ ਤਲ਼ਬ ਕਰਨਾ ਪਿਆ ਹੈ। ਉਨ੍ਹਾਂ ਕਮਿਸ਼ਨ ਦੀ ਇਸ ਕਾਰਵਾਈ 'ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਗਲ਼ਤ ਰਿਪੋਰਟਾਂ ਭੇਜਣ ਵਾਲੇ ਸਾਰੇ ਅਧਿਕਾਰੀਆਂ ਖਿਲਾਫ਼ ਅੈਸ.ਸੀ.ਅੈਸ.ਟੀ
ਅੈਕਟ 1989 ਅਧੀਨ ਕਾਰਵਾਈ ਕੀਤੀ ਜਾਵੇ। ਧਰਨਾਕਾਰੀ ਵਲੋਂ ਪੀੜ੍ਹਤ ਮਾਤਾ ਸੁਰਿੰਦਰ ਕੌਰ ਮ੍ਰਿਤਕ ਕੁਲਵੰਤ ਕੌਰ, ਮੁਦਈ ਇਕਬਾਲ ਸਿੰਘ ਅਤੇ ਉਸ ਦੀ ਭਰਜਾਈ 'ਤੇ ਜੁਲਮ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਉਠਾਈ ਹੈ। ਸਮੂਹ ਧਰਨਾਕਾਰੀ ਆਗੂਆਂ ਨੇ 9 ਅਕਤੂਬਰ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਵੱਡਾ ਰੋਸ-ਮੁਜ਼ਾਹਰਾ ਕਰਨ ਦਾ ਪ੍ਰਣ ਵੀ ਦੁਹਰਾਇਆ ਹੈ। ਤਾ ਜਾਵੇਗਾ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਦਲ ਖਾਲਸਾ ਦੇ ਮਹਿੰਦਰ ਸਿੰਘ, ਬਲਜੀਤ ਸਿੰਘ ਮੀਰਪੁਰ, ਗੁਰਦੀਪ ਸਿੰਘ ਮਡਿਆਣੀ, ਅਵਤਾਰ ਸਿੰਘ, ਬਲਵੀਰ ਸਿੰਘ, ਮੇਜ਼ਰ ਸਿੰਘ ਆਦਿ ਹਾਜ਼ਰ ਸਨ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ

ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਚੱਲਣਾ ਲਾਜ਼ਮੀ

 ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ 'ਚ ਸੀ.ਸੀ.ਟੀ.ਵੀ. ਕੈਮਰੇ ਜ਼ਰੂਰੀ

ਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆਂ, ਫੜੀਆਂ, ਢਾਬਿਆਂ, ਆਮ ਦੁਕਾਨਾਂ ਅਤੇ ਬਾਹਰ ਖੁਲੇਆਮ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਦੀ ਵੀ ਮਨਾਹੀ

ਲੁਧਿਆਣਾ, 16 ਸਤੰਬਰ (ਟੀ. ਕੇ. ) - ਰੁਪਿੰਦਰ ਸਿੰਘ, ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਖੁੱਲ੍ਹੇਆਮ ਰੇਤਾ ਵਾਹਨ ਵਿੱਚ ਲੈ ਕੇ ਚੱਲਣ 'ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਰੇਤਾ ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਹੀ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਵਾਹਨ ਰੇਤਾ ਢੋਆ-ਢੁਆਈ ਦਾ ਕੰਮ ਕਰਦੇ ਹਨ ਉਹ ਰੇਤੇ ਨੂੰ ਢਕਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸੜਕਾਂ 'ਤੇ ਰੇਤਾ ਉੱਡਦਾ ਹੈ ਅਤੇ ਵਾਹਨਾਂ ਵਿੱਚੋਂ ਪਾਣੀ ਚੋਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਨੂੰ ਸੜ੍ਹਕ 'ਤੇ ਚੱਲਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੇ ਹਾਦਸੇ ਰੋਕਣ ਲਈ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ।
ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਵਲੋ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ 'ਤੇ ਆਮ ਤੌਰ 'ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਵੀ ਬੁਰੀ ਤਰਾਂ ਜਖ਼ਮੀ ਕਰ ਦਿੱਤਾ ਜਾਂਦਾ ਹੈ। ਇਸ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿਚ ਵਿਸ਼ੇਸ਼ ਕਦਮ ਚੁੱਕਣ ਦੀ ਜਰੂਰਤ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਹੁਕਮ ਜਾਰੀ ਹੋਣ ਦੀ ਮਿਤੀ ਤੋ 15 ਦਿਨਾਂ ਦੇ ਅੰਦਰ-2 ਲਗਾਏ ਜਾਣ ਜਿਨ੍ਹਾਂ ਦੀ ਰਿਕਾਰਡਿੰਗ ਸਮਰੱਥਾ ਘੱਟੋ ਘੱਟ ਇੱਕ ਮਹੀਨੇ ਦੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਮੰਦਭਾਗੀ ਘਟਨਾਂ ਤੋ ਬਚਿਆ ਜਾ ਸਕੇ।

ਇੱਕ ਹੋਰ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆਂ, ਫੜੀਆਂ, ਢਾਬਿਆਂ ਅਤੇ ਆਮ ਦੁਕਾਨਾਂ ਦੇ ਬਾਹਰ ਖੁਲੇਆਮ ਅਤੇ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਦੀ ਪਾਬੰਦੀ ਲਗਾਈ ਗਈ ਹੈ, ਤਾਂ ਜੋ ਕਾਨੂੰਨ ਵਿਵਸਥਾ ਭੰਗ ਨਾ ਹੋਵੇ।

ਕਮਿਸ਼ਨਰੇਟ ਪੁਲਿਸ ਦੇ ਧਿਆਨ 'ਚ ਆਇਆ ਹੈ ਕਿ ਆਮ ਪਬਲਿਕ ਵੱਲੋਂ ਆਪਣੀਆਂ ਪ੍ਰਾਈਵੇਟ ਗੱਡੀਆਂ 'ਤੇ ਪੁਲਿਸ, ਆਰਮੀ, ਵੀ.ਆਈ.ਪੀ., ਆਨ ਗੋਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦੇ ਲੋਗੋ ਦੀ ਵਰਤੋਂ ਕੀਤੀ ਜਾਂਦੀ ਹੈ, ਬੀਤੇ ਸਮੇਂ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਧਾਰਨ ਤੌਰ 'ਤੇ ਇਹ ਗੰਭੀਰ ਮਾਮਲਾ ਹੈ। ਇਸ ਤਰ੍ਹਾਂ ਅਣ-ਅਧਿਕਾਰਤ ਵਿਅਕਤੀ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਭੁਲੇਖਾ ਪਾਊ ਤਰੀਕੇ ਨਾਲ ਲਿਖੇ ਸ਼ਬਦਾਂ ਦੀ ਦੁਰਵਰਤੋਂ ਕਰਕੇ ਸਮਾਜ ਅਤੇ ਦੇਸ਼ ਵਿਰੋਧੀ ਅਨਸਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਪੁਲਿਸ, ਆਰਮੀ ਜਾਂ ਹੋਰ ਸਰਕਾਰੀ ਸੁਰੱਖਿਆ ਵਿਭਾਗ ਨਾਲ ਮੇਲ ਖਾਂਦਾ ਲੋਗੋ ਅਣ-ਅਧਿਕਾਰਤ ਤੌਰ ੋਤੇ ਲਗਾਉਣਾ ਮੋਟਰ ਵਹੀਕਲ ਐਕਟ ਦੇ ਨਿਯਮਾ ਦੇ ਵਿਰੁੱਧ ਅਤੇ ਗੈਰ ਕਾਨੂੰਨੀ ਹੈ। ਇਸ ਲਈ ਆਮ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ ਹੋਏ ਵਿਸ਼ੇਸ਼ ਕਦਮ ਚੁੱਕਦਿਆਂ ਇਹ ਪਾਬੰਦੀ ਲਗਾਈ ਗਈ ਹੈ।

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਏਰੀਆ ਵਿੱਚ ਵੱਖ-ਵੱਖ ਹਸਪਤਾਲ ਅਤੇ ਪ੍ਰੀਖਿਅਕ ਸੰਸਥਾਵਾ ਹਨ। ਜਿੱਥੇ ਹਸਪਤਾਲਾਂ ਵਿੱਚ ਗੰਭੀਰ ਬਿਮਾਰੀ ਨਾਲ ਪੀੜਤ ਵਿਅਕਤੀ ਦਾਖਲ ਹੁੰਦੇ ਹਨ ਅਤੇ ਪ੍ਰੀਖਿਅਕ ਸੰਸਥਾਵਾਂ ਵਲੋਂ ਪੂਰਾ ਸਾਲ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਕਈ ਵਾਰ ਉਕਤ ਸੰਸਥਾਵਾਂ ਦੇ ਨੇੜੇ ਧਾਰਮਿਕ ਅਦਾਰਿਆਂ ਵਲੋਂ, ਮੈਰਿਜ ਪੈਲੇਸਾਂ ਵਲੋਂ ਅਤੇ ਧਰਨਾਕਾਰੀਆਂ / ਪ੍ਰਦਰਸ਼ਨਕਾਰੀਆਂ ਵਲੋਂ ਉਚੀ ਅਵਾਜ ਵਿੱਚ ਲਾਊਡ ਸਪੀਕਰ / ਡੀ.ਜੇ. ਲਗਾ ਕੇ ਜਾਂ ਕਿਸੇ ਹੋਰ ਪ੍ਰੋਗਰਾਮ ਰਾਹੀ ਸ਼ੋਰ ਸਰਾਬਾ ਕੀਤਾ ਜਾਦਾ ਹੈ। ਜਿਸ ਕਾਰਨ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆ ਅਤੇ ਹਸਪਤਾਲਾ ਵਿੱਚ ਦਾਖਲ ਮਰੀਜ਼ਾਂ ਅਤੇ ਰਾਤ ਸਮੇਂ ਪੰਛੀਆਂ ਨੂੰ ਲਾਊਡ ਸਪੀਕਰ /ਡੀ.ਜੇ. ਦੀ ਉਚੀ ਆਵਾਜ਼ ਕਾਰਨ ਕਾਫ਼ੀ ਦਿੱਕਤ ਪੇਸ਼ ਆਉਂਦੀ ਹੈ।

ਇਸ ਤੋ ਇਲਾਵਾ ਮਾਨਯੋਗ ਸੁਪਰੀਮ ਕੋੋਰਟ ਆਫ ਇੰਡੀਆ ਵੱਲੋੋ ਸਿਵਲ ਰਿੱਟ ਪਟੀਸ਼ਨ ਨੰਬਰ 72 ਆਫ 1998 ਤਹਿਤ ਮਿਤੀ 18-07-2005 ਪਾਸ ਕੀਤੇ ਹੁਕਮ ਦੀ ਪਾਲਣਾ ਵਿੱਚ ਪੰਜਾਬ ਸਰਕਾਰ ਵੱਲੋੋ ਜਾਰੀ ਨੋਟੀਫਿਕੇਸ਼ਨ ਨੰਬਰ 3/100/2013-ਐਸ.ਟੀ.ਈ(4)145 ਮਿਤੀ 26-02-2014 ਰਾਹੀ ਰਾਤ 10 ਵਜੇ ਤੋੋ ਸਵੇਰੇ 06 ਵਜੇ ਤੱਕ ਐਮਰਜੈਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਕਿਸਮ ਦਾ ਸ਼ੋੋਰ ਸੰਗੀਤ ਅਤੇ ਉਚੀ ਅਵਾਜ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ਤੇ ਮਨਾਹੀ ਕੀਤੀ ਗਈ ਹੈ। ਜੇਕਰ ਇਸ ਸਮੇ ਅੰਦਰ ਕੋਈ ਉਚੀ ਅਵਾਜ ਲਾਉਡ ਸਪੀਕਰ / ਡੀ.ਜੇ. ਦਾ ਪ੍ਰੋਗਰਾਮ ਹੋਵੇ ਤਾ ਸਬੰਧਤ ਵਿਭਾਗ ਪਾਸੋੋ ਆਗਿਆ ਲੈਣੀ ਜਰੂਰੀ ਹੁੰਦੀ ਹੈ। ਉੱਚੀ ਆਵਾਜ ਵਿੱਚ ਲਾਊਡ ਸਪੀਕਰ / ਡੀ.ਜੇ. ਚਲਾ ਕੇ PUNJAB INSTRUMENTS (CONTROL OF NOISES ACT 1956) ਦੀ ਉਲੰਘਣਾ ਹੈ। ਉੱਚੀ ਆਵਾਜ ਵਿੱਚ ਲਾਊਡ ਸਪੀਕਰ / ਡੀ.ਜੇ. ਚੱਲਣ ਨਾਲ ਆਮ ਨਾਗਰਿਕ, ਸਕੂਲਾਂ ਵਿੱਚ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ, ਹਸਪਤਾਲਾਂ ਵਿੱਚ ਦਾਖਲ ਮਰੀਜ਼, ਲਾਚਾਰ ਵਿਅਕਤੀਆਂ ਅਤੇ ਪੰਛੀਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਤੋ ਇਲਾਵਾ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲੰਸ ਜੋਨ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ।

ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਰਾਤ 10:00 ਵਜੇ ਤੋੋ ਸਵੇਰੇ 6:00 ਵਜੇ ਤੱਕ ਉੱਚੀ ਆਵਾਜ ਵਿੱਚ ਲਾਊਡ ਸਪੀਕਰ /ਡੀ.ਜੇ. ਅਤੇ ਅਜਿਹੇ ਹੋੋਰ ਉੱਚੀ ਆਵਾਜ ਵਿੱਚ ਚੱਲਣ ਵਾਲੀਆ ਆਇਟਮਾ 'ਤੇ ਰੋਕ ਲਗਾਈ ਜਾਂਦੀ ਹੈ ਅਤੇ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲੰਸ ਜੋਨ (ਸ਼ਾਂਤ ਜੋਨ) ਘੋਸ਼ਿਤ ਕੀਤਾ ਜਾਂਦਾ ਹੈ।

ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ 'ਤੇ ਸ਼ਾਮ 08:00 ਵਜੇ ਤੋਂ ਸਵੇਰੇ 06:00 ਵਜੇ ਤੱਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ, ਉਕਤ ਸਮੇਂ ਦੌਰਾਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਕੋਈ ਵੀ ਏ.ਟੀ.ਐਮ. ਨੂੰ ਚਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।

ਜਾਰੀ ਹੁਕਮਾਂ ਵਿੱਚ ਡੀ.ਸੀ.ਪੀ. ਰੁਪਿੰਦਰ ਸਿੰਘ ਨੇ ਦੱਸਿਆ ਕਿ ਕੁਝ ਗੈਰ ਕਾਨੂੰਨੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਏ.ਟੀ.ਐਮ. ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਆਮ ਜਨਤਾ ਦੇ ਮਨਾਂ ਵਿੱਚ ਸਹਿਮ ਅਤੇ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਏ.ਟੀ.ਐਮਜ਼ ਦੀ ਲੁੱਟ ਅਤੇ ਭੰਨ ਤੋੜ ਨੂੰ ਰੋਕਣ ਲਈ ਪਬਲਿਕ ਹਿੱਤ ਵਿੱਚ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪਬਲਿਕ ਵਿਚ ਵਿਸਵਾਸ਼ ਦੀ ਭਾਵਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ।

ਇੱਕ ਹੋਰ ਹੁਕਮਾਂ ਵਿੱਚ, ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਮਿਸ਼ਨਰੇਟ ਲੁਧਿਆਣਾ ਅੰਦਰ ਸਥਿਤ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਪੈਰਾਮਿਲਟਰੀ ਫੋਰਸਿਜ ਅਤੇ ਆਰਮੀ ਦੀਆਂ ਵਰਦੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ ਯਕੀਨੀ ਬਣਾਉਣ।
ਉਨ੍ਹਾਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਵਿਅਕਤੀ ਉਨ੍ਹਾਂ (ਦੁਕਾਨਦਾਰ) ਕੋਲ ਕਿਸੇ ਕਿਸਮ ਦੀ ਵਰਦੀ ਦਾ ਸਾਜੋ-ਸਮਾਨ ਖਰੀਦ ਕਰਨ ਲਈ ਆਉਂਦਾ ਹੈ ਤਾਂ ਉਸ (ਖਰੀਦਦਾਰ) ਨੂੰ ਵੇਚੇ ਗਏ ਸਮਾਨ ਦਾ ਵੇਰਵਾ ਅਤੇ ਖਰੀਦਦਾਰ ਦਾ ਸ਼ਨਾਖ਼ਤੀ ਕਾਰਡ, ਮੋਬਾਈਲ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਇੰਦਰਾਜ ਰਜਿਸਟਰ ਵਿੱਚ ਦਰਜ਼ ਕੀਤਾ ਜਾਵੇ।
ਉਪਰੋਕਤ ਹੁਕਮ ਮਿਤੀ 13-09-2023 ਤੋਂ ਅਗਲੇ 2 ਮਹੀਨੇ ਤੱਕ ਜਾਰੀ ਰਹਿਣਗੇ।
ਇੱਕ ਹੋਰ ਹੁਕਮਾਂ ਤਹਿਤ ਕਮਿਸ਼ਨਰੇਟ ਲੁਧਿਆਣਾ ਅੰਦਰ ਤਾਇਨਾਤ ਮਹਿਲਾ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੰਦਰੂਨੀ ਕਮੇਟੀ ਦਾ ਪੁਨਰ ਗਠਨ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਆਪਣੇ ਹੁਕਮਾਂ ਵਿੱਚ ਦੱਸਿਆ ਗਿਆ ਕਿ ਡਾਇਰੈਕਟਰ ਬਿਊਰੋ ਆਫ ਇੰਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ ਦੇ ਹੁਕਮ ਨੰਬਰ 1749-82/Spl.Cell/Crime ਮਿਤੀ 21-08-2019, ਡਾਇਰੈਕਟਰ, ਪੰਜਾਬ ਪੁਲਿਸ ਅਕੈਡਮੀ, ਫਿਲੌਰ ਦੇ ਪੱਤਰ ਨੰਬਰ 2887-2950/ਏ-3 ਮਿਤੀ 01-02-2023 ਅਤੇ ਇਸ ਦਫ਼ਤਰ ਦੇ ਹੁਕਮ ਨੰਬਰ 472-520/ਏ.ਸੀ-3 ਮਿਤੀ 02-01-2023 ਦੀ ਲੜੀ ਵਿੱਚ IMPLEMENTATION OF THE SEXUAL HARRASSMENT OF WOMEN AT WORKPLACE (PREVENTION, PROHIBITION & REDRESSAL) ACT 2013 ਦੀਆਂ ਹਦਾਇਤਾਂ ਅਨੁਸਾਰ ਇਹ ਕਮੇਟੀ ਕੰਮ ਕਰੇਗੀ ਅਤੇ ਜਦੋਂ ਵੀ ਕੋਈ ਦਰਖਾਸਤ ਮੋਸੂਲ ਹੁੰਦੀ ਹੈ ਤਾਂ ਤੱਥਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕਰਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸੌਂਪੇਗੀ ਤਾਂ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ। ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਪ੍ਰੇਰਣਾ ਸਰੋਤ ਹੈ, ਜਿਸ ਦੀ ਰੋਸ਼ਨੀ ਵਿੱਚ ਚੱਲਣਾ ਹਰ ਸਿੱਖ ਦਾ ਫ਼ਰਜ਼ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਨੂੰ ਸਰਬਸਾਂਝਾ ਪਾਵਨ ਗ੍ਰੰਥ ਬਖ਼ਸ਼ਿਸ਼ ਕੀਤਾ, ਜਿਸ ਦੀਆਂ ਮੁੱਲਵਾਨ ਸਿੱਖਿਆਵਾਂ ਮਨੁੱਖੀ ਜੀਵਨ ਲਈ ਮਾਰਗ ਦਰਸ਼ਨ ਹਨ। ਗੁਰਬਾਣੀ ਮਨੁੱਖ ਨੂੰ ਕੁਰੀਤੀਆਂ ਤੋਂ ਵਰਜਦੀ ਹੈ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਦੁਨੀਆਂ ਵਿੱਚ ਵਸਦੀਆਂ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ" ਪਹਿਲੇ ਪ੍ਰਕਾਸ਼ ਪੁਰਬ " ਦੀਆਂ ਬਹੁਤ ਬਹੁਤ ਮੁਬਾਰਕਾਂ .

ਕੈਬਨਿਟ ਮੰਤਰੀ  ਮੀਤ ਹੇਅਰ ਵਲੋਂ ਫਿਲਮ ਫੈਸਟੀਵਲ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ

ਲੁਧਿਆਣਾ, 15 ਸਤੰਬਰ (ਟੀ. ਕੇ. ) - ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਸਥਾਨਕ ਐਮ.ਬੀ.ਡੀ. ਮਾਲ ਵਿਖੇ ਜਾਗਰਣ ਫਿਲਮ ਫੈਸਟੀਵਲ ਦੇ ਆਯੋਜਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਾਜਿੰਦਰਪਾਲ ਕੌਰ ਛੀਨਾ, ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਤੌਂ ਇਲਾਵਾ ਪ੍ਰਿੰਟ ਮੀਡੀਆ ਤੋਂ ਉੱਘੀਆਂ ਸਖ਼ਸ਼ੀਅਤਾਂ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਜਾਗਰਣ ਪਰਿਵਾਰ ਵਲੋਂ 15 ਤੋਂ 17 ਸਤੰਬਰ ਤੱਕ ਤਿੰਨ ਦਿਨਾ ਫਿਲਮ ਫੈਸਟੀਵਲ ਮਨਾਇਆ ਜਾ ਰਿਹਾ ਜਿਸ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ, ਲੋਕਾਂ ਵਿੱਚ ਜਾਗਰੂਕਤਾ ਲਿਆਉਣ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀਆਂ ਫਿਲਮਾਂ ਵਿਖਾਈਆਂ ਜਾਣਗੀਆਂ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਜਾਗਰਣ ਪਰਿਵਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੀਡੀਆ ਵਲੋਂ ਜਿੱਥੇ ਸਾਡੇ ਸਮਾਜ ਦੀਆਂ ਬੁਰਾਈਆਂ ਨੂੰ ਉਜਾਗਰ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਪਰਾਲੀ ਸਾੜ੍ਹਨ ਦੀਆਂ ਮੰਦਭਾਗੀਆਂ ਘਟਨਾਵਾਂ, ਚਾਇਨਾ ਡੋਰ ਦਾ ਕਹਿਰ, ਲੁੱਟ-ਖੋਹ ਦੀਆਂ ਵਾਰਦਾਤਾਂ ਆਦਿ ਸ਼ਾਮਲ ਹਨ, ਉੱਥੇ ਇਨ੍ਹਾਂ ਮਾੜੇ ਕੰਮਾਂ 'ਤੇ ਨਕੇਲ ਪਾਉਣ ਲਈ ਵੀ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਨੇਕ ਕਾਰਜ਼ਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ।