You are here

ਬਲਾਕ ਜਗਰਾਓ ਵਿੱਚ ਐੱਸ.ਸੀ, ਬੀ.ਸੀ ਅਧਿਆਪਕ ਯੂਨੀਅਨ ਦੀ ਚੋਣ ਕੀਤੀ ਗਈ

ਜਗਰਾਉ / ਸਿੱਧਵਾ ਬੇਟ ( ਡਾ.ਮਨਜੀਤ ਸਿੰਘ ਲੀਲਾਂ ) 17 ਸਤੰਬਰ ਨੂੰ ਜਗਰਾਉਂ ਵਿਖੇ ਐਸ ਸੀ / ਬੀ ਸੀ ਅਧਿਆਪਕ ਯੂਨੀਅਨ ਦੇ ਮੈਂਬਰਾਂ ਦੀ ਭਰਵੀਂ ਮੀਟਿੰਗ ਜਿਲ੍ਹਾ ਪ੍ਰਧਾਨ ਮਾ.ਭੁਪਿਦਰ ਸਿੰਘ ਚੰਗਣ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਉਹਨਾਂ ਨੇ ਬਾਬਾ ਸਾਹਿਬ ਡਾ.ਅੰਬੇਡਕਰ ਦੀ ਵਿਚਾਰਧਾਰਾ ਅਤੇ ਹੱਕਾਂ ਅਧਿਕਾਰਾਂ ਨੂੰ ਬਹਾਲ ਕਰਵਾਉਣ ਦੇ ਇਤਿਹਾਸ ਉੱਤੇ ਚਾਨਣਾ ਪਾਇਆ ਅਤੇ ਨਵੀਂ ਚੋਣ ਲਈ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਮਾ.ਪਰਮਜੀਤ ਸਿੰਘ,ਜਿਲ੍ਹਾ ਸਕੱਤਰ ਸੁਖਜੀਤ ਸਿੰਘ ਸਾਬਰ ਅਤੇ ਵਿੱਤ ਸਕੱਤਰ ਮਾ.ਮਨੋਹਰ ਸਿੰਘ ਦਾਖਾ ਦੀ ਅਗਵਾਈ ਹੇਠ ਐੱਸ. ਸੀ,ਬੀ.ਸੀ. ਅਧਿਆਪਕ ਯੂਨੀਅਨ ਬਲਾਕ ਜਗਰਾਉ ਦੀ ਚੋਣ ਕੀਤੀ ਗਈ ।
ਇਸ ਚੋਣ ਵਿੱਚ ਸ. ਸਤਨਾਮ ਸਿੰਘ ਹਠੂਰ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ,ਸ. ਗੁਰਦੀਪ ਸਿੰਘ ਅਖਾੜਾ ਨੂੰ ਜਨਰਲ ਸਕੱਤਰ, ਸ. ਅਵਤਾਰ ਸਿੰਘ ਮਾਣੂੰਕੇ ਨੂੰ ਸੀਨੀਅਰ ਮੀਤ ਪ੍ਰਧਾਨ, ਲੈਕ: ਜਗਤਾਰ ਸਿੰਘ ਚੀਮਾ ਨੂੰ ਸਰਪ੍ਰਸਤ,ਸ ਰਵਿੰਦਰ ਸਿੰਘ ਜਗਰਾਉ ਨੂੰ ਚੀਫ਼ ਔਰਗੇਨਾਈਜ਼ਰ, ਸ. ਰਣਜੀਤ ਸਿੰਘ ਹਠੂਰ ਨੂੰ ਪ੍ਰੈੱਸ ਸਕੱਤਰ,ਲੈਕ:ਅਮਰਜੀਤ ਸਿੰਘ ਚੀਮਾ ਨੂੰ ਵਿੱਤ ਸਕੱਤਰ, ਲੈਕ: ਭੁਪਿੰਦਰ ਸਿੰਘ ਮਾਣੂੰਕੇ ਨੂੰ ਤਾਲਮੇਲ ਸਕੱਤਰ ਚੁਣਿਆ ਗਿਆ।
ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਜਿਲ੍ਹਾ ਪ੍ਰਧਾਨ ਸ. ਭੁਪਿੰਦਰ ਸਿੰਘ ਚੰਗਣ ,ਜਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਮੁਬਾਰਕਬਾਦ ਦਿੱਤੀ ਅਤੇ ਜ਼ਿਲ੍ਹੇ ਵੱਲੋਂ ਬਲਾਕ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ।
ਨਵੇਂ ਚੁਣੇ ਗਏ ਬਲਾਕ ਪ੍ਰਧਾਨ ਸ. ਸਤਨਾਮ ਸਿੰਘ ਹਠੂਰ ਨੇ ਅਧਿਆਪਕ ਮਸਲਿਆਂ ਜਿਵੇਂ ਸਕੂਲਾਂ ਵਿੱਚ ਸਟਾਫ਼ ਦੀ ਘਾਟ, ਚੁੱਪ ਚਪੀਤੇ ਖਤਮ ਕੀਤੀਆਂ ਮਾਸਟਰ ਕੇਡਰ ਅਤੇ ਲੈਕਚਰਰ ਦੀਆਂ ਪੋਸਟਾਂ ਨੂੰ ਬਹਾਲ ਕਰਵਾਉਣ, ਜਾਹਲੀ ਡਿਗਰੀਆਂ ਵਾਲੇ ਮੁਲਾਜ਼ਮਾਂ ਨੂੰ ਸ਼ਜਾ ਦਿਵਾਉਣ, ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਕਟਵਾਉਣ ਦੇ ਨਾਲ ਨਾਲ਼ 85ਵੀ ਸੋਧ ਨੂੰ ਲਾਗੂ ਕਰਵਾਉਣ, ਐਸ. ਸੀ. ਬੀ.ਸੀ. ਦਾ ਬੈਕਲਗ ਨੂੰ ਪੂਰਾ ਕਰਨ ਅਤੇ ਪਛੜੇ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਅਤੇ ਮੋਹਰੀ ਰੋਲ ਅਦਾ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ  ਰਿਟਾਇਰਡ ਬਲਾਕ ਸਿੱਖਿਆ ਅਫ਼ਸਰ ਦੇਸ ਰਾਜ ਸਿੰਘ ਕਮਾਲਪੁਰਾ,ਸ ਸੁਖਦੇਵ ਸਿੰਘ ਜੱਟਪੁਰੀ ਬਲਾਕ ਪ੍ਰਧਾਨ ਰਾਏਕੋਟ,ਸ ਗੁਰਪ੍ਰੀਤ ਸਿੰਘ ਰਿਟਾ: ਸੀ. ਐਚ. ਟੀ, ਜਸਵੰਤ ਸਿੰਘ ਬੈਂਕ ਮੈਨੇਜਰ,ਸ. ਸੰਤੋਖ ਸਿੰਘ ਹੈੱਡ ਟੀਚਰ,ਸ ਜਰਨੈਲ ਸਿੰਘ,ਡਾਕਟਰ ਜਸਵੀਰ ਸਿੰਘ,ਜਗਸੀਰ ਸਿੰਘ,ਸ. ਰੁਪਿੰਦਰਜੀਤ ਸਿੰਘ,ਸ. ਅਮਨਦੀਪ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਲੈਕ. ਅਮਰਜੀਤ ਸਿੰਘ ਚੀਮਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।