24 ਤੋਂ 30 ਨਵੰਬਰ ਤੱਕ ਲਗਾਏ ਜਾ ਰਹੇ ਹਨ ਰੋਜ਼ਗਾਰ ਮੇਲੇ

ਉਮੀਦਵਾਰਾਂ ਦੀ ਇੰਟਰਵਿਊ ਜਰੀਏ ਹੋਵੇਗੀ ਰੋਜ਼ਗਾਰ ਲਈ ਚੋਣ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਮੋਗਾ, 23 ਨਵੰਬਰ ( ਕੁਲਦੀਪ ਸਿੰਘ ਦੌਧਰ) ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ 24 ਨਵੰਬਰ ਤੋਂ 30 ਨਵੰਬਰ ਤੱਕ ਵੱਖ ਵੱਖ ਥਾਵਾਂ 'ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ 24 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਨਿਹਾਲ ਸਿੰਘ ਵਾਲਾ, 25 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਬਾਘਾਪੁਰਾਣਾ, 29 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਮੋਗਾ-1 ਅਤੇ ਮੋਗਾ-2 ਵਿਖੇ, 30 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਕੋਟ ਈਸੇ ਖਾਂ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਕੈਂਪਾਂ ਵਿੱਚ ਐਸ.ਆਈ.ਐਸ ਸਕਿਉਰਿਟੀ ਕੰਪਨੀ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਜਰੀਏ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਪਲੇਸਮੈਂਟ ਕੈਂਪ 24 ਨਵੰਬਰ ਨੂੰ ਗੁਰਦੁਆਰਾ ਨਾਨਕਪੁਰੀ ਸਾਹਿਬ ਪੱਤੀ ਜੱਗਾ ਪਿੰਡ ਕੋਕਰੀ ਕਲ੍ਹਾਂ, ਅਜੀਤਵਾਲ ਵਿਖੇ ਸਮਾਂ ਸਵੇਰੇ 10 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਰਤੀ ਇੰਟਰਨੈਸ਼ਨਲ ਕੰਪਨੀ ਲੁਧਿਆਣਾ ਵੱਲੋਂ ਮਸ਼ੀਨ ਆਪ੍ਰੇਟਰ (ਸਿਰਫ਼ ਲੜਕੀਆਂ) ਦੀ ਇੰਟਰਵਿਊ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ5 ਵੀਂ, 8ਵੀਂ, 10ਵੀਂ, ਪਾਸ ਉਮੀਦਵਾਰ ਭਾਗ ਲੈ ਸਕਦੇ ਹਨ।ਇਸ ਤੋਂ ਇਲਾਵਾ ਇਸ ਕੈਂਪ ਵਿੱਚ ਸਤਿਨ ਕ੍ਰੈਡਿਟ ਕੇਅਰ ਨੈਟਵਰਕ ਲਿਮ. ਪੰਜਾਬ ਵੱਲੋਂ ਫੀਲਡ ਦੀਆਂ ਪੋਸਟਾਂ ਲਈ ਇੰਟਰਵਿਊ ਲਈ ਜਾਵੇਗੀ, ਜਿਸ ਵਿੱਚ 12ਵੀਂ ਜਾਂ ਇਸ ਤੋਂ ਉੱਪਰ ਯੋਗਤਾ ਵਾਲੇ ਨੌਜਵਾਨ ਭਾਗ ਲੈ ਸਕਦੇ ਹਨ। ਉਕਤ ਕਿਸੇ ਵੀ ਕੈਂਪਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ 62392-66860 ਉੱਪਰ ਕਾਲ ਕੀਤੀ ਜਾ ਸਕਦੀ ਹੈ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅਪੀਲ ਕੀਤੀ ਹੈ ਕਿ ਇਨ੍ਹਾਂ ਰੋਜ਼ਗਾਰ ਕੈਂਪਾਂ ਵਿੱਚ ਵੱਧ ਤੋਂ ਵੱਧ ਲਾਭ ਲਿਆ ਜਾਵੇ।