You are here

ਲੁਧਿਆਣਾ

ਨੰਬਰਦਾਰਾਂ ਵੱਲੋ ਹੜ੍ਹ ਪੀੜਤਾਂ ਲਈ ਮਾਣ ਭੱਤਾ ਦੇਣ ਦੇ ਫੈਸਲੇ ਦਾ ਵਿਰੋਧ ਸੁਰੂ,ਜ਼ਿਲ੍ਹਾ ਜਾਂ ਤਹਿਸੀਲ ਕਮੇਟੀਆਂ ਨੂੰ ਭਰੋਸੇ 'ਚ ਲਏ ਬਗੈਰ ਲਿਆ ਫੈਸਲਾ ਤਾਨਾਸ਼ਾਹੀ:ਪ੍ਰਧਾਨ ਪਰਮਿੰਦਰ ਚਾਹਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੰਬਰਦਾਰ ਯੂਨੀਅਨ ਵੱਲੋਂ ਤਿੰਨ ਮਹੀਨੇ ਦਾ ਮਾਣ-ਭੱਤਾ ਹੜ੍ਹ ਪੀੜਿਤਾਂ ਲਈ ਦੇਵ ਦੇ ਫੈਸਲੇ ਦਾ ਹੇਠਲੇ ਪੱਧਰ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।ਨੰਬਰਦਾਰਾਂ ਦਾ ਕਹਿਣਾ ਹੈ ਕਿ ਇਹ ਫੈਸਲੇ ਇੱਕ ਯੁੂਨੀਅਨ ਦੇ ਕੁਝ ਆਗੂਆਂ ਵੱਲੋਂ ਲਿਆ ਗਿਆ ਨਾਦਾਰਸ਼ਾਹੀ ਫੈਸਲਾ ਹੈ ਜਿਸ ਲਈ ਸਟੇਟ ਕਮੇਟੀ ,ਜ਼ਿਲ੍ਹਾਂ ਜਾਂ ਤਹਿਸੀਲ ਕਮੇਟੀਆਂ ਨੂੰ ਭਰੋਸੇ ਵਿਚ ਨਹੀ ਲਿਆ ਗਿਆ।ਯੂਨੀਅਨ ਦੇ ਇਸ ਫੈਸਲੇ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾਂ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਕਿਹਾ ਕਿ ਸਾਨੂ ਹੜ੍ਹ ਪੀੜਿਤਾਂ ਨਾਲ ਦਿਲੋਂ ਹਮਦਰਦੀ ਹੈ ਤੇ ਯੂਨੀਅਨ ਵੱਲੋਂ ਆਪਣੇ ਪੱਧਰ ਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਝ ਚੌਧਰੀ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਪੰਜਾਬ ਦੇ 32 ਹਜ਼ਾਰ ਨੰਬਰਦਾਰਾਂ ਦੇ ਮਾਣ ਭੱਤੇ ਦ ਫੈਸਲੇ ਨਹੀਂ ਲੈ ਸਕਦੇ।ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਨੰਬਰਦਾਰਾਂ ਦੀਆਂ 2 ਯੂਨੀਅਨਾਂ ਕੰਮ ਕਰ ਰਹੀਆਂ ਹਨ ਇੱਕ ਯੂਨੀਅਨ ਦੋ ਕੁਝ ਆਗੂਆਂ ਸੂਬੇ ਕਮੇਟੀ,ਜ਼ਿਲ੍ਹਾਂ ਜਾਂ ਤਹਿਸੀਲ ਕਮੇਟੀਆਂ ਨੂੰ ਭਰੋਸੇ ਵਿੱਚ ਲਏ ਬਗੈਰ ਆਪਣੇ ਤੌਰ 'ਤੇ ਲਏ ਸਿ ਫੈਸਲੇ ਨੂੰ ਸੂਬੇ ਦੇ ਹਾਜ਼ਰਾਂ ਨੰਬਰਦਾਰਾਂ ਤੇ ਥੋਪਣਾ ਦਾ ਯਤਨ ਕੀਤਾ ਹੈ,ਜਿਸ ਨੂੰ ਕਿਸੇ ਵੀ ਹਲਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਚਾਹਲ ਗਾਲਿਬ ਦੱਸਿਆ ਕਿ ਸੂਬੇ ਦੇ ਕਾਫੀ ਨੰਬਰਦਾਰ ਜਿੱਥੇ ਖੁਦ ਹੜ੍ਹਾਂ ਨਾਲ ਪੀੜਤ ਹਨ,ਉਥੇ ਜਿਆਦਾਤਰ ਨੰਬਰਦਾਰ ਗਰੀਬ ਤੇ ਦਿਹਾੜੀਦਾਰ ਹਨ,ਜਿਨ੍ਹਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਇਹ ਮਾਣ -ਭੱਤਾ ਕਾਫੀ ਹੇਂਦ ਤੱਕ ਸਹਾਈ ਹੁੰਦਾ ਹੈ ਤੇ ਉਹ ਯੂਨੀਅਨ ਦੇ ਇਸ ਫੈਸਲੇ ਨਾਲ ਨਿਰਾਸ਼ਾ ਦੇ ਆਲਮ ਵਿਚ ਹਨ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰਾਂ ਦਾ 3 ਮਹੀਨੇ ਦਾ ਮਾਣ ਭੱਤਾ ਨਾ ਭੇਜਿਆ ਤਾਂ ਸੂਬਾ ਪੱਧਰ ਤੇ ਨੰਬਰਦਾਰਾਂ

ਨੂੰ ਇੱਕਠੇ ਕਰਕੇ ਇਸ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।ਚਾਗਲ ਗਾਲਿਬ ਨੇ ਅੱਗੇ ਕਿਹਾ ਕਿ ਸੂਬੇ ਅੰਦਰ ਸਿਵਲ ਤੇ ਪ੍ਰਸ਼ਾਸ਼ਨਿਕ ਅਧਿਕਾਰੀ,ਵਿਧਾਇਕ ,ਕੈਬਨਿਟ ਮੰਤਰੀ,ਐਮ.ਪੀ.ਆਦਿ ਲੱਖਾਂ ਰੁਪਏ ਤਨਖਾਹਾਂ ਲੈਂਦੇਂ ਹਨ,ਜਿਨ੍ਹਾਂ ਵੱਲੋਂ ਹੜ੍ਹ ਪੀੜਿਤਾਂ ਲਈ ਅਜੇ ਤੱਕ ਇੱਕ ਮਹੀਨੇ ਦੀ ਵੀ ਤਨਖਾਹ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਫਿਰ ਨੰਬਰਦਾਰਾਂ ਦਾ ਮਾਣ-ਭੱਤਾ ਜੋ ਸਿਰਫ 1500 ਰੁਪਏ ਮਿਲਦਾ ਹੈ,ਹੜ੍ਹ ਪੀੜਿਤਾਂ ਲਈ ਦੇਣਾ ਯੂਨੀਅਨ ਦੇ ਫੈਸਲੇ ਤੇ ਸੁਆਲ ਖੜੇ ਕਰਦਾ ਹੈ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਵਿਖੇ ‘ਮਾਖਨ ਚੋਰ ਮਟਕੀ ਫੋੜ’ ਦਿਵਸ ਤੇ ਵਿਸ਼ੇਸ਼

ਸਿੱਧਵਾਂ ਬੇਟ (ਜਗਰਾਂਉ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਦਾ ਤਿਉਹਾਰ ਨੰਨ੍ਹੇ – ਮੁੰਨ੍ਹੇ ਬੱਚਿਆਂ ਵੱਲੋਂ ਬੜੀ ਧੁਮ – ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਲਈ ਨੰਨ੍ਹੇ – ਮੁੰਨ੍ਹੇ ਬੱਚੇ ਬਹੁਤ ਹੀ ਸੁੰਦਰ ‘ਰਾਧਾ’ ਅਤੇ ‘ਕ੍ਰਿਸ਼ਨ’ ਦੀਆਂ ਪੁਸ਼ਾਕਾਂ ਵਿੱਚ ਸਜ ਕੇ ਆਏ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ਼ ਅਨੀਤਾ ਕੁਮਾਰੀ ਜੀ ਦੁਆਰਾ ਰੀਬਨ ਕੱਟਣ ਦੲ ਨਾਲ – ਨਾਲ ਆਰਤੀ ਕੀਤੀ ਗਈ ਬੱਚਿਆਂ ਨੂੰ ਦੱਸਿਆ ਗਿਆ ਕਿ ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਲਿਆ ਅਤੇ ਉਨ੍ਹਾ ਦੇ ਜਨਮ ਦੀ ਖੁਸ਼ੀ ਵਿੱਚ ਹਰ ਸਾਲ ‘ਜਨਮ – ਅਸ਼ਟਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਉਪਰੰਤ ਜਨਮ ਅਸ਼ਟਮੀ ਦੇ ਤਿੳੇੁਹਾਰ ਨੂੰ ਮਨਾਉਣ ਲਈ ਨੰਨ੍ਹੇ – ਮੁੰਨ੍ਹੇ ਬੱਚਿਆਂ ਦੁਆਰਾ ‘ਮਟਕੀ ਤੋੜਨ’ ਦੀ ਰਸਮ ਕੀਤੀ ਗਈ। ਇਸ ਉਪਰੰਤ ਨੰਨ੍ਹੇ ਮੁੁੰਨੇ ਬੱਚਿਆਂ ਦੁਆਰਾ ਰਾਧੇ ਕ੍ਰਿਸ਼ਨਾ ਦੀ ਰਾਸ ਲੀਲਾ ਤੇ ਆਧਾਰਿਤ ਡਾਂਸ ਅਤੇ ਕੋਰਿਉਗ੍ਰਾਫੀ ਪੇਸ਼ ਕੀਤੀ ਗਈ। ਇਹ ਸਾਰਾ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਮਿਿਸਜ ਸਤਵਿੰਦਰਜੀਤ ਕੌਰ ਦੀ ਅਗਵਾਈ ਹੇਠ ਹੋਇਆ। ਅੰਤ ਵਿੱਚ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਜੀ, ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ, ਵੱਲੋਂ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਅੰਤ ਵਿੱਚ ਬੱਚਿਆਂ ਨੂੰ ‘ਜਨਮ ਅਸ਼ਟਮੀ’ ਦੇ ਇਸ ਖਾਸ ਤਿਉਹਾਰ ਲਈ ਪ੍ਰਸ਼ਾਦਿ ਵੰਡਿਆ ਗਿਆ

ਅਮਰਦਾਸ ਸਕੂਲ ਝੋਰੜਾ ਵਿਖੇ ਮਾਪੇ-ਅਧਿਆਪਕ ਮਿਲਣੀ ਹੋਈ

ਹਠੂਰ 24 ਅਗਸਤ (ਨਛੱਤਰ ਸੰਧੂ)ਅੱਜ ਗੁਰੂ ਅਮਰਦਾਸ ਪਬਲਿਕ ਸਕੂਲ ਝੋਰੜਾ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਸਕੂਲ ਦੇ ਵਿਿਦਆਰਥੀਆ ਵੱਲੋ ਅਧਿਆਪਕਾ ਦੀ ਸਹਾਇਤਾ ਦੇ ਨਾਲ ਸਾਇੰਸ,ਪੰਜਾਬੀ,ਮੈਥ,ਸਮਾਜਿਕ ਸਿੱਖਿਆ ਵਿਿਸਆ ਨਾਲ ਸੰਬੰਧਿਤ ਮਾਡਲ ਅਤੇ ਪ੍ਰੋਜੈਕਟ ਬਣਾਏ ਗਏ ਅਤੇ ਇਹਨਾ ਮਾਡਲਾ ਅਤੇ ਪ੍ਰੋਜੈਕਟਾ ਦੀ ਇੱਕ ਪ੍ਰਦਰਸਨੀ ਲਗਾਈ ਗਈ,ਜਿਸ ਵਿੱਚ ਵਿਿਦਆਰਥੀਆ ਨੂੰ ਸਾਇੰਸ ਵਿਸੇ ਨਾਲ ਸੰਬੰਧਿਤ ਸਾਹ ਪ੍ਰਣਾਲੀ,ਪਾਚਣ ਪ੍ਰਣਾਲੀ ਨਾਲ ਸੰਬੰਧਿਤ ਅਤੇ ਇਸੇ ਤਰਾ੍ਹ ਮੈਥ ਵਿਸੇ ਵਿੱਚ ਕੋਣ ਵੱਖ-ਵੱਖ ਅਕਾਰ ਜਿਵੇ ਸੋਲਰ ਸਿਸਟਮ,ਇਸੇ ਤਰਾ੍ਹ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮਾਡਲ ਭਾਰਤੀ ਦੀ ਪਾਰਲੀਮੈਟ ਦਾ ਮਾਡਲ ਆਦਿ ਬਣਾਏ ਗਏ।ਇਸ ਮੋਕੇ ਤੇ ਵਿਿਦਆਰਥੀਆ ਦੇ ਮਾਪਿਆ ਨੇ ਬਹੁਤ ਹੀ ਉਤਸਾਹ ਨਾਲ ਇਸ ਪ੍ਰਦਰਸਨੀ ਵਿੱਚ ਭਾਗ ਲਿਆ ਅਤੇ ਬੱਚਿਆ ਵੱਲੋ ਕੀਤੇ ਗਏ ਕੰਮ ਦੀ ਭਰਪੂਰ ਸਲਾਘਾ ਕੀਤੀ।ਇਸ ਮੋਕੇ ਤੇ ਸਕੂਲ ਦੇ ਡਾਇਰੈਕਟਰ ਜੰਗ ਸਿੰਘ ਮਾਨ ਅਤੇ ਪ੍ਰਿੰਸੀਪਲ ਸਰਬਜੀਤ ਮਾਨ ਨੇ ਵਿਿਦਆਰਥੀਆ ਦੀ ਹੌਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਇਸੇ ਤਰਾ੍ਹ ਮਿਹਨਤ ਕਰਨ ਲਈ ਉਤਸਾਹਿਤ ਕੀਤਾ।ਇਸ ਮੋਕੇ ਤੇ ਸਕੂਲ ਦਾ ਸਮੂਹ ਸਟਾਫ ਕਰਮਜੀਤ ਸਿੰਘ,ਹਰਵਿੰਦਰ ਸਿੰਘ,ਪਰਮਿੰਦਰ ਸਿੰਘ,ਵਾਇਸ ਪ੍ਰਿੰਸੀਪਲ ਰਜਿੰਦਰ ਕੌਰ ਮਾਨ,ਰਣਜੀਤ ਕੌਰ,ਕਮਲਪ੍ਰੀਤ ਕੌਰ,ਖੁਸਦੀਪ ਕੌਰ,ਅਮਨਦੀਪ ਕੌਰ ਨੱਥੋਵਾਲ,ਸੰਦੀਪ ਕੌਰ,ਅਨੂਪ੍ਰੀਤ ਕੌਰ,ਕੁਲਦੀਪ ਕੌਰ,ਹਰਪੀ੍ਰਤ ਕੌਰ,ਅਮਨਦੀਪ ਕੌਰ ਬੋਪਾਰਾਏ ਆਦਿ ਸਕੂਲ ਦੇ ਸਟਾਫ ਮੈਬਰ ਹਾਜਰ ਸਨ।

ਬੱਧਨੀ ਕਲਾਂ ਵਿਖੇ ਬਾਬਾ ਨੰਦ ਸਿੰਘ ਦੀ ਯਾਦ ਵਿਚ ਸਲਾਨਾ ਧਾਰਮਿਕ ਸਮਾਗਮ 3ਸਤੰਬਰ ਤੋ-ਬਾਬਾ ਜਗਦੇਵ ਸਿੰਘ

ਬੱਧਨੀ ਕਲਾਂ 22ਅਗਸਤ-(ਨਛੱਤਰ ਸੰਧੂ)-ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆ ਦੇ ਪਵਿੱਤਰ ਤਪ ਅਸਥਾਨ ਖੂਹੀ ਸਾਹਿਬ ਠਾਠ ਬੱਧਨੀ ਕਲਾਂ ਵਿਖੇ ਉਨ੍ਹਾ ਦੀ ਨਿੱਗੀ ਯਾਦ ਨੂੰ ਸਪਰਮਤ 19 ਵਾ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਗਦੇਵ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾ੍ਹ ਇਸ ਵਾਰ ਵੀ ਇਹ ਸਮਾਗਮ 3ਤੋ 5 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।ਇਸ ਤਿੰਨ ਰੋਜਾ ਸਮਾਗਮ ਦੌਰਾਨ 3ਸਤੰਬਰ ਨੂੰ ਸ੍ਰੀ ਅਖੰਡ ਪਾਠਾ ਦੀ ਲੜੀ ਆਰੰਭ ਕੀਤੀ ਜਾਵੇਗੀ,ਜਿਨ੍ਹਾ ਦੇ ਭੋਗ 5ਸਤੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ,ਅਰਦਾਸ ਉਪਰੰਤ ਉਘੇ ਰਾਗੀ ਢਾਡੀ ਤੇ ਕਥਾ ਵਾਚਕ ਗੁਰਮਤਿ ਵਿਚਾਰਾ ਰਾਹੀ ਸੰਗਤਾ ਨੂੰ ਨਿਹਾਲ ਕਰਨਗੇ।ਉਨ੍ਹਾ ਦੱਸਿਆ ਕਿ ਸਮਾਗਮ ਦੇ ਵਿਚਕਾਰਲੇ ਦਿਨ 4ਸਤੰਬਰ ਨੂੰ ਪੰਜ ਪਿਆਰਿਆ ਦੀ ਅਗਵਾਈ ਹੇਠ ਤੇ ਸੀ੍ਰ ਗੁਰੁ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਵਿਸਾਲ ਨਗਰ ਕੀਰਤਨ ਗੁਰੂਦੁਆਰ ਖੂਹੀ ਸਾਹਿਬ ਤੋ ਚੱਲ ਕੇ ਬੱਧਨੀ ਕਲਾਂ ਨਗਰ ਦੀ ਪ੍ਰਕਰਮਾ ਕਰੇਗਾ।ਸੰਗਤਾ ਇਸ ਮਹਾਨ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਗੁਰੁ ਘਰ ਦੀਆ ਖੂਸੀਆ ਪ੍ਰਾਪਤ ਕਰਨ।ਇਸ ਸਮੇਂ ਉਨਾ੍ਹ ਗਿਆਨੀ ਹਰਪ੍ਰੀਤ ਸਿੰਂਘ ਬੁੱਟਰ ਅਤੇ ਭਾਈ ਗੁਰਮੇਲ ਸਿੰਘ ਦੌਧਰ ਆਦਿ ਵੀ ਹਾਜਰ ਸਨ। [
 

ਪੰਜਾਬੀ ਲੇਖਕ ਸ੍ਵ:ਕੁਲਵੰਤ ਜਗਰਾਉਂ ਦੀ ਸੁਪਤਨੀ ਮਹਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲੁਧਿਆਣਾ ਅਗਸਤ 2019 -( ਮਨਜਿੰਦਰ ਗਿੱਲ  )- ਪੰਜਾਬੀ ਲੇਖਕ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਤੇ ਆਗੂ ਰਹੇ ਸ੍ਵ: ਕੁਲਵੰਤ ਜਗਰਾਉਂ ਦੀ ਜੀਵਨ ਸਾਥਣ ਬੀਬੀ ਮਹਿੰਦਰ ਕੌਰ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਸ: ਨਵਜੋਤ ਸਿੰਘ ਜਗਰਾਉਂ ਐਕਸੀਅਨ ਬਾਗਬਾਨੀ  ਗਲਾਡਾ ਨੇ ਵਿਖਾਈ। 
ਸਰਦਾਰਨੀ ਮਹਿੰਦਰ ਕੌਰ ਆਪਣੇ ਪਿੱਛੇ ਇੱਕ ਪੁੱਤਰ ਨਵਜੋਤ ਸਿੰਘ ਤੇ ਧੀ ਪ੍ਰਿੰਸੀਪਲ ਨਵਕਿਰਨ ਕੌਰ ਮੋਹਾਲੀ ਦਾ ਭਰਿਆ ਪਰਿਵਾਰ ਛੱਡ ਗਏ ਹਨ। 
ਉਨ੍ਹਾਂ ਸਪੁੱਤਰ ਨਵਜੋਤ ਸਿੰਘ ਮੁਤਾਬਕ ਭੋਗ ਤੇ ਅੰਤਿਮ ਅਰਦਾਸ ਪਹਿਲੀ ਸਤੰਬਰ ਐਤਵਾਰ ਦੁਪਹਿਰ 12.30 ਵਜੇ ਤੋਂ ਡੇਢ ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਹੋਵੇਗੀ। 
ਅੰਤਿਮ ਯਾਤਰਾ ਵਿੱਚ ਸ਼ਾਮਿਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਡਾ: ਗੁਲਜ਼ਾਰ ਪੰਧੇਰ, ਦਰਸ਼ਨ ਸਿੰਘ ਮੱਕੜ, ਚਰਨਜੀਤ ਸਿੰਘ ਯੂ ਐੱਸ ਏ ਨੇ ਦੋਸ਼ਾਲਾ ਭੇਂਟ ਕਰਕੇ ਮਾਤਾ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। ਨਵਜੋਤ ਦੇ ਪੀ ਏ ਯੂ ਚ ਸਹਿਪਾਠੀ ਰਹੇ ਕਣਕ ਵਿਗਿਆਨੀ ਡਾ:,ਰ ਸ ਸੋਹੂ ਤੇ ਹੋਰ ਵਿਗਿਆਨੀਆਂ ਤੋਂ ਇਲਾਵਾ ਗਲਾਡਾ ਅਤੇ ਗਮਾਡਾ ਦੇ ਸਟਾਫ ਤੋਂ ਬਿਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ (ਮੋਹਾਲੀ) ਤੇ ਸਰਕਾਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਸਕੂਲ ਦਾ ਸਾਰਾ ਸਟਾਫ ਵੀ ਹਾਜ਼ਰ ਸੀ। ਗੁਰਭਜਨ ਗਿੱਲ ਨੇ ਕਿਹਾ ਸਤਿਕਾਰਤ ਭੈਣ ਜੀ ਮਹਿੰਦਰ ਕੌਰ ਦੇ ਚਲਾਣੇ ਨਾਲ ਸਾਡੇ ਪਰਿਵਾਰਾਂ ਲਈ ਇੱਕ ਚੰਗੇ ਯੁਗ ਦਾ ਖ਼ਾਤਮਾ ਹੋ ਗਿਆ ਹੈ।

ਗੇਜਾ ਰਾਮ ਨੂੰ ਸ਼ਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਬਣਨ ਤੇ ਪਾਰਟੀ ਵਰਕਰਾਂ ਖੁਸੀ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵੱਲੋ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਗੇਜਾ ਰਾਮ ਨੂੰ ਨਿਯੁਕਤ ਕਰਨ ਤੇ ਕਾਂਗਰਸੀਆਂ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਸਮੇ ਗੇਜਾ ਰਾਮ ਨੇ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਗ ਸਮੇ ਲੀਡਰਸ਼ਿਪ ਦੇ ਧੰਨਵਾਦੀ ਹਨ ਜਿਨ੍ਹਾ ਨੇ ਉਨ੍ਹਾਂ ਨਾਲ ਨਜ਼ਦੀਕੀ ਪਾਰਟੀ ਪ੍ਰਤੀ ਸੇਵਾ ਨੂੰ ਦੇਕਦਿਆਂ ਮਾਣ ਬਖਸ਼ਿਆ ਹੈ ਉਹ ਹੁਣ ਸਮਾਜ ਦੀ ਅਵਾਜ਼ ਬਨਣਗੇ ਅਤੇ ਸਮਾਜ ਦੀ ਬੇਹਤਰੀ ਲਈ ਦਿਨ ਰਾਤ ਕੰਮ ਕਰਨਗੇ।ਉਨ੍ਹਾ ਕਿਹਾ ਕਿ ਚੇਅਰਮੈਨ ਦੇ ਅਹੁਦੇ ਦੀ ਪਾਵਰ ਉਨ੍ਹਾਂ ਉਨ੍ਹਾਂ ਦੀ ਨਹੀ ਪੂਰੇ ਸਮਾਜ ਦੀ ਹੈ। ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਗੇਜਾ ਰਾਮ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅਸੀ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਬਹੁਤ ਹੀ ਸਝੂਵਾਨ ਨੇਤਾ ਗੇਜਾ ਰਾਮ ਚੇਅਰਮੈਨ ਲਾਇਆ।ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈਇਸ ਸਮੇ ਰਜਤ ਅਰੋੜਾ,ਪੰਚ ਹਰਮਿੰਦਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਜਗਸੀਰ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਰਣਜੀਤ ਸਿੰਘ,ਬਲਵੀਰ ਸਿੰਘ,ਨੰਬਰਦਾਰ ਰਛਪਾਲ ਸਿੰਘ,ਭਗਵੰਤ ਸਿੰਘ,ਐਜਬ ਸਿੰਘ,ਆਦਿ ਵਰਕਰਾਂ ਨੇ ਗੇਜਾ ਰਾਮ ਨੂੰ ਵਧਾਈਆਂ ਦਿੱਤੀਆਂ

ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ

ਨਾਨਕਸਰ , ਅਗਸਤ 2019-(ਮਨਜਿੰਦਰ ਗਿੱਲ)- ਜਗਰਾਓਂ ਸ਼ਹਿਰ ਦੀਆਂ ਨਾਮ ਵਾਰ ਸਖਸਿਤਾ ਅਤੇ ਬਿਜ਼ਨਸ ਅਦਾਰਿਆਂ ਨੇ ਇਕੱਠੇ ਹੋ ਕੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਠੰੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸੇਵਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਿਰੰਤਰ ਜਾਰੀ ਹੈ। ਅੱਜ ਦੇ ਪ੍ਰਬੰਧਾਂ ਵਿਚ ਹਾਜਰੀਆਂ ਭਰ ਰਹੇ ਸਨ  ਦਵਿੰਦਰ, ਰਵਿੰਦਰ ਕਰਨਦੀਪ ਸਿੰਘ ਕਰਨ, ਬਲਵੰਤ ਸਿੰਘ ਬੱਤਾ ਰਸੂਲਪੁਰ, ਰਵਿੰਦਰ ਸਿੰਘ ਆਰ ਐਸ ਮੋਟਰ, ਬਲਵੀਰ ਸਿੰਘ ਧੀਰਾ ਬੀ. ਐਸ. ਮੋਟਰ, ਜੱਗ ਸਿੰਘ ਜੰਗਾ ਅਖਾੜਾ, ਕੁੱਕੂ ਗਰੇਵਾਲ ਸ਼ੇਰਪੁਰ, ਰੈਕੂ ਕਪੂਰ ਰੂੜੀਆ ਮੱਲ ਪੰਪ ਵਾਲੇ,ਅਮਨਦੀਪ ਸਿੰਘ ਰਾਜੂ ਅਤੇ ਹੋਰ ਸਤਿਕਾਰ ਯੋਗ ਸਖਸਿਤਾ।

ਜ਼ਿਲਾ ਜਲੰਧਰ ਅਤੇ ਕਪੂਰਥਲਾ ਦੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ

ਰਾਹਤ ਸਮੱਗਰੀ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਜ਼ਿਲਾ ਵਾਸੀਆਂ ਦਾ ਧੰਨਵਾਦ-ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ 2019 -( ਮਨਜਿੰਦਰ ਗਿੱਲ )-ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਹੜ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਜਲੰਧਰ ਅਤੇ ਕਪੂਰਥਲਾ ਦੇ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ। ਰਾਹਤ ਸਮੱਗਰੀ ਦੇ ਟਰੱਕਾਂ ਨੂੰ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸਹਾਇਕ ਕਮਿਸ਼ਨਰ  ਡਾ. ਪੂਨਮ ਪ੍ਰੀਤ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਰਾਹਤ ਸਮੱਗਰੀ ਵਿੱਚ ਚੌਲ, ਆਟਾ, ਖੰਡ, ਕਾਲੇ ਛੋਲੇ, ਕੈਟਲ ਫੀਡ, ਘਿਉ, ਦਾਲਾਂ, ਕਾਲੇ ਮਾਂਹ, ਆਲੂ, ਪਿਆਜ, ਦਾਲ ਪੀਲੀ, ਕਾਲੀ ਦਾਲ ਆਦਿ ਸ਼ਾਮਿਲ ਹੈ। ਜ਼ਿਲਾ ਜਲੰਧਰ ਨਾਲ ਸੰਬੰਧਤ ਰਾਹਤ ਸਮੱਗਰੀ ਪਾਰਕਲੈਂਡ ਪੈਲੇਸ ਲੋਹੀਆਂ ਵਿਖੇ ਐੱਸ. ਡੀ. ਐੱਮ. ਸ਼ਾਹਕੋਟ ਨੂੰ ਸਪੁਰਦ ਕੀਤੀ ਜਾਵੇਗੀ। ਜਦਕਿ ਜ਼ਿਲਾ ਕਪੂਰਥਲਾ ਦੀ ਸਮੱਗਰੀ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਐੱਸ. ਡੀ. ਐੱਮ. ਕਪੂਰਥਲਾ ਨੂੰ ਸਪੁਰਦ ਕੀਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਇਸ ਸਮੱਗਰੀ ਨੂੰ ਉਕਤ ਥਾਵਾਂ 'ਤੇ ਪਹੁੰਚਾਉਣ ਲਈ ਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਰੋਪੜ ਦੇ ਹੜ ਪੀੜਤਾਂ ਲਈ ਕੱਪੜੇ ਅਤੇ ਹੋਰ ਸਮੱਗਰੀ ਭੇਜੀ ਗਈ ਸੀ। ਅਗਰਵਾਲ ਨੇ ਰਾਹਤ ਸਮੱਗਰੀ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਵਾਲੇ ਜ਼ਿਲਾ ਵਾਸੀਆਂ ਅਤੇ ਦਾਨੀਆਂ ਦਾ ਧੰਨਵਾਦ ਕੀਤਾ। ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਦਾਨੀ ਸੱਜਣ ਨੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਰਾਸ਼ੀ ਦੇਣੀ ਹੋਵੇ ਤਾਂ ਉਹ ਸਿੱਧੇ ਤੌਰ 'ਤੇ ਆਰ. ਟੀ. ਜੀ. ਐੱਸ./ਚੈੱਕ/ਡਰਾਫ਼ਟ ਰਾਹੀਂ ਇਹ ਰਾਸ਼ੀ ਉਕਤ ਫੰਡ ਵਿੱਚ ਜਮਾਂ ਕਰਵਾ ਸਕਦਾ ਹੈ। ਜਿਸ ਦਾ ਖਾਤਾ ਨੰਬਰ 001934001000589 ਹੈ। ਇਹ ਖਾਤਾ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਸੰਬੰਧਤ ਹੈ ਅਤੇ ਇਸ ਦਾ ਆਈ. ਐੱਫ. ਐੱਸ. ਸੀ. ਕੋਡ ਯੂ ਟੀ ਆਈ ਬੀ 0 ਪੀ ਐੱਸ ਸੀ ਬੀ 01 (”“92੦PS32੦੧) ਹੈ। ਇਸ ਸੰਬੰਧੀ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੈੱਲਪ ਡੈੱਸਕ ਵੀ ਸਥਾਪਤ ਕੀਤਾ ਜਾ ਰਿਹਾ ਹੈ। ਵਧੇਰੀ ਜਾਣਕਾਰੀ ਲਈ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ  ਸ੍ਰੀਮਤੀ ਪੂਨਮ ਪ੍ਰੀਤ ਕੌਰ (9646501343) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਲਾ ਲੁਧਿਆਣਾ ਵਿੱਚ ਮਹਾਂਮਾਰੀ ਫੈਲਣ ਦਾ ਕੋਈ ਡਰ ਨਹੀਂ-ਸਿਵਲ ਸਰਜਨ

ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ

ਲੁਧਿਆਣਾ, ਅਗਸਤ 2019 -( ਮਨਜਿੰਦਰ ਗਿੱਲ )-ਜ਼ਿਲਾ ਲੁਧਿਆਣਾ ਵਿੱਚ ਹੜ ਦੀ ਸਥਿਤੀ 'ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਹੁਣ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਾਉਣ ਦੇ ਨਾਲ-ਨਾਲ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਮੇਂ ਸਿਰ ਕੀਤੇ ਗਏ ਰਾਹਤ ਉਪਰਾਲਿਆਂ ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਮਹਾਂਮਾਰੀ ਆਦਿ ਫੈਲਣ ਦਾ ਕੋਈ ਡਰ ਨਹੀਂ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਜਿਉਂ ਹੀ ਹੜ• ਵਰਗੀ ਸਥਿਤੀ ਪੈਦਾ ਹੋਣ ਦਾ ਪਤਾ ਲੱਗਾ ਸੀ ਤਾਂ ਉਸੇ ਵੇਲੇ ਹੀ ਸਿਹਤ ਵਿਭਾਗ ਵੱਲੋਂ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਸਨ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹਾਲੇ ਤੱਕ ਵਾਟਰ ਬੌਰਨ ਜਾਂ ਬੈਕਟਰ ਬੌਰਨ ਬਿਮਾਰੀਆਂ ਨਾਲ ਸੰਬੰਧਤ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਹੁਣ ਕਿਉਂਕਿ ਹੜ ਅਤੇ ਮੀਂਹ ਦੇ ਪਾਣੀ 'ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ ਤਾਂ ਸਪੱਸ਼ਟ ਹੈ ਕਿ ਜ਼ਿਲ•ਾ ਲੁਧਿਆਣਾ ਵਿੱਚ ਕੋਈ ਮਹਾਂਮਾਰੀ ਫੈਲਣ ਦਾ ਕੋਈ ਡਰ ਨਹੀਂ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਅਤੇ ਪਿੰਡਾਂ ਵਿੱਚ ਲਗਾਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿੰਡ ਗੜੀ ਫਾਜ਼ਲ, ਭੋਲੇਵਾਲ ਕਦੀਮ ਅਤੇ ਨਵਾਂ ਖਹਿਰਾ ਬੇਟ ਵਿੱਚ ਪੱਕੇ ਤੌਰ 'ਤੇ ਕੈਂਪ ਲਗਾਏ ਗਏ ਹਨ, ਜਦਕਿ ਬਾਕੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ 16 ਟੀਮਾਂ ਲਗਾਤਾਰ ਤਾਇਨਾਤ ਹਨ। ਇੱਕ ਟੀਮ ਵਿੱਚ ਇੱਕ ਐੱਮ. ਬੀ. ਬੀ. ਐੱਸ. ਡਾਕਟਰ, ਇੱਕ ਸਟਾਫ਼ ਨਰਸ ਤੋਂ ਇਲਾਵਾ ਦੋ ਪੈਰਾਮੈਡੀਕਲ ਸਟਾਫ਼ ਮੈਂਬਰ ਤਾਇਨਾਤ ਹਨ। ਟੀਮਾਂ ਦੀ ਰੋਸਟਰ ਬਣਾ ਕੇ 24 ਘੰਟੇ ਦੀ ਡਿਊਟੀ ਲਗਾਈ ਗਈ ਹੈ। ਉਨਾਂ ਕਿਹਾ ਕਿ ਹੜ ਦੀ ਸਥਿਤੀ ਦੌਰਾਨ ਉਨਾਂ ਕੋਲ ਹੁਣ ਤੱਕ 550 ਦੇ ਕਰੀਬ ਮਰੀਜ਼ ਦਵਾਈ ਲਈ ਪਹੁੰਚੇ ਹਨ, ਜਿਨਾਂ ਨੂੰ ਜਨਰਲ ਦਵਾਈ ਹੀ ਦੇਣ ਦੀ ਲੋੜ ਪਈ ਹੈ। ਕਿਸੇ ਵੀ ਮਰੀਜ਼ ਨੂੰ ਚਮੜੀ ਜਾਂ ਹੋਰ ਭਿਆਨਕ ਬਿਮਾਰੀ ਸਾਹਮਣੇ ਨਹੀਂ ਆਈ ਹੈ। ਮਰੀਜ਼ਾਂ ਨੂੰ ਦੇਣ ਲਈ ਵਿਭਾਗ ਕੋਲ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਓ. ਆਰ. ਐੱਸ. ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਲੋੜੀਂਦੀ ਮਾਤਰਾ ਵਿੱਚ ਵੰਡੀਆਂ ਜਾ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ 20 ਲੀਟਰ ਪਾਣੀ ਵਿੱਚ ਇੱਕ ਕਲੋਰੀਨ ਦੀ ਗੋਲੀ ਪਾ ਕੇ ਅਤੇ 30 ਮਿੰਟ ਤੱਕ ਉਬਾਲਣ ਉਪਰੰਤ ਪੁਣਛਾਣ ਕਰਕੇ ਪੀਣ ਨੂੰ ਤਰਜੀਹ ਦੇਣ। ਉਨਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਤਰਾਂ ਦੀ ਦਿੱਕਤ ਆਉਂਦੀ ਹੈ ਤਾਂ ਕੋਈ ਵੀ ਵਿਅਕਤੀ ਸਿਹਤ ਵਿਭਾਗ ਦੇ ਜ਼ਿਲਾ ਲੁਧਿਆਣਾ ਲਈ ਹੈੱਲਪਲਾਈਨ ਨੰਬਰ 0161-2444193 'ਤੇ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹਨ। ਜਾਣਕਾਰੀ ਦੇਣ ਮੌਕੇ ਜ਼ਿਲਾ ਮਹਾਂਮਾਰੀ ਰੋਕਥਾਮ ਅਫ਼ਸਰ ਡਾ. ਰਮੇਸ਼ ਵੀ ਉਨਾਂ ਨਾਲ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਖਾਲਸਾ ਪਰਿਵਾਰ ਵਲੋਂ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ

 ਜਗਰਾਉਂ, ਅਗਸਤ 2019 - (ਮਨਜਿੰਦਰ ਗਿੱਲ ) - ਸਮੁੱਚੀ ਕਾਇਨਾਤ ਦੀ ਇਕਲੌਤੀ ਆਸ ਗੁਰੂਆਂ ,ਗੁਰੂਆਂ ਦੇ ਗੁਰੂ ,ਪਾਤਸ਼ਾਹਾਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾ ਪਰਿਵਾਰ ਵਲੋਂ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਖਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਤਾਰੀਖ ਨੂੰ 9 ਤੋਂ 11 ਵਜੇ ਖਾਲਸਾ ਸਕੂਲ (ਮੁੰਡੇ)  ਦੀਆਂ ਵਿਸ਼ਾਲ ਗਰਾਊਂਡ ਵਿਚ ਇਕ ਵਿਲੱਖਣ ਸਮਾਗਮ ਹੋਵੇਗਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਜੱਥੇਬੰਦੀਆਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਤੇ ਵਿਦਿਆਰਥੀ ਵਰਗ ਵਲੋਂ ਸਤਿਕਾਰਿਤ ਸਲਾਮੀ ਦਿੱਤੀ ਜਾਵੇਗੀ। ਇਸ ਸਬੰਧੀ ਜੱਥੇਬੰਦੀਆਂ ਤੇ ਵਿਦਿਆਰਥੀ ਵਰਗ ਨੂੰ ਸੱਦਾ ਪੱਤਰ ਭੇਜ ਦਿੱਤੇ ਗਏ ਹਨ। ਉਨਾਂ ਸੰਗਤਾਂ ਨੂੰ ਇਸ ਅਲੌਕਿਕ ਨਜ਼ਾਰੇ ਦਾ ਅਨੰਦ ਮਾਨਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪ੍ਰਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਖਾਲਸਾ ਪਰਿਵਾਰ ਦੇ ਗੁਰਪ੍ਰੀਤ ਸਿੰਘ,ਅਮਰੀਕ ਸਿੰਘ, ਦੀਪਇੰਦਰ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਸੁਖਵਿੰਦਰ ਸਿੰਘ ਭਸੀਨ, ਹਰਮੀਤ ਸਿੰਘ ਬਜਾਜ, ਹਰਦੇਵ ਸਿੰਘ ਬੌਬੀ, ਇੰਦਰਜੀਤ ਸਿੰਘ, ਹਰਜਸਦੀਪ ਸਿੰਘ, ਪਿ੍ਥੀਪਾਲ ਸਿੰਘ ਚੱਢਾ, ਪੋ੍ ਮਹਿੰਦਰ ਸਿੰਘ ਜਸਲ, ਗੁਰਦੀਪ ਸਿੰਘ ਦੁਆ, ਜਤਵਿੰਦਰਪਾਲ ਸਿੰਘ, ਚਰਨਜੀਤ ਸਿੰਘ ਸਰਨਾਂ, ਜਸਪਾਲ ਸਿੰਘ ਛਾਬੜਾ, ਮਨਵਿੰਦਰ ਸਿੰਘ, ਮਨਜਿੰਦਰ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।