You are here

ਲੁਧਿਆਣਾ

'ਰਾਸ਼ਟਰੀ ਪੋਸ਼ਣ ਮਾਂਹ'' ਲੁਧਿਆਣਾ ਵਿੱਚ ਕੀਤਾ ਗਿਆ ਸ਼ੁਰੂ, ਸਤੰਬਰ ਨੂੰ 'ਪੋਸ਼ਣ ਮਹੀਨੇ' ਵਜੋਂ ਮਨਾਇਆ ਜਾਵੇਗਾ-ਡਿਪਟੀ ਕਮਿਸ਼ਨਰ

ਮਾਵਾਂ, ਬੱਚਿਆਂ ਅਤੇ ਲੜਕੀਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਟੀਚਾ

ਲੁਧਿਆਣਾ, ਸਤੰਬਰ 2019( ਮਨਜਿੰਦਰ ਗਿੱਲ)-ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ 'ਰਾਸ਼ਟਰੀ ਪੋਸ਼ਣ ਮਾਂਹ' ਵਜੋਂ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਸੰਬੰਧੀ ਇੱਕ ਸਮਾਗਮ ਬਚਤ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤੰਬਰ ਮਹੀਨਾ ''ਰਾਸ਼ਟਰੀ ਪੋਸ਼ਣ ਮਾਂਹ'' ਵੱਜੋਂ ਮਨਾਇਆ ਜਾਣਾ ਹੈ ਅਤੇ ਇਸ ਮਹੀਨੇ ਦੌਰਾਨ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਮਹੀਨੇ ਦੌਰਾਨ ਔਰਤਾਂ ਨੂੰ 1000 ਦਿਨ ਤੱਕ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਲਈ ਮਾਵਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ, ਬੱਚਿਆਂ ਦਾ ਭਾਰ ਤੋਲਿਆ ਜਾਵੇਗਾ, ਪੌਸ਼ਟਿਕ ਆਹਾਰ ਬਾਰੇ ਸੈਮੀਨਾਰ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਪੋਸ਼ਣ ਮੇਲੇ ਦਾ ਆਯੋਜਨ, ਸਾਈਕਲ ਰੈਲੀ, ਪੋਸ਼ਣ ਵਾਕ, ਗਰਾਮ ਸਭਾ, ਹੈਲਦੀ ਰੈਸਪੀ ਮੁਕਾਬਲੇ, ਪ੍ਰਭਾਤ ਫੇਰੀਆਂ, ਹੱਟ ਬਾਜ਼ਾਰ, ਘਰਾਂ ਦਾ ਦੌਰਾ, ਨਾਰੀ ਕੀ ਚੌਪਾਲ, ਓ. ਆਰ. ਐੱਸ. ਪੈਕੇਟਾਂ ਦੀ ਵੰਡ, ਜਾਗੋ, ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਪੰਚਾਇਤਾਂ ਨਾਲ ਮੀਟਿੰਗਾਂ ਅਤੇ ਹੱਥ ਧੋਣ ਦੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਅਭਿਆਨ ਦੌਰਾਨ ਹਰੇਕ ਘਰ ਤੱਕ ਪਹੁੰਚ ਯਕੀਨੀ ਬਣਾਉਣ। ਇਸ ਮੁਹਿੰਮ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਕਿੱਲ ਡਿਵੈੱਲਪਮੈਂਟ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਹਿਮ ਯੋਗਦਾਨ ਪਾਵੇਗਾ। ਅਗਰਵਾਲ ਨੇ ਕਿਹਾ ਕਿ ਸਾਰੇ ਵਿਭਾਗ ਇਸ ਅਭਿਆਨ ਸੰਬੰਧੀ ਆਪਣੀਆਂ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਕਰਨ ਤੋਂ ਉਪਰੰਤ ਵੈੱਬਸਾਈਟ (http://poshanabhiyaan.gov.in) 'ਤੇ ਵੀ ਅਪਲੋਡ  ਕਰਨ। ਅਗਰਵਾਲ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਸਮਾਜ ਵਿੱਚੋਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਬਿਮਾਰੀਆਂ ਨੂੰ ਸਾਂਝੇ ਉਪਰਾਲਿਆਂ ਨਾਲ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੰਕ ਫੂਡ ਅਤੇ ਬਾਹਰੋਂ ਖਾਧਾ ਖਾਣਾ ਬੱਚਿਆਂ ਦੀ ਸਿਹਤ ਨੂੰ ਵਿਗਾੜ ਰਿਹਾ ਹੈ। ਇਸ ਮੌਕੇ 'ਤੇ ''ਰਾਸ਼ਟਰੀ ਪੋਸ਼ਣ ਮਾਂਹ'' ਸਬੰਧੀ ਸਤੰਬਰ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀ-ਵਿਧੀਆਂ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ 1 ਸਤੰਬਰ-2019 ਤੋਂ ਇਲੈਕਟੋਰਲ ਵੈਰੀਫਿਕੇਸ਼ਨ ਪ੍ਰੋਗਰਾਮ ਕੀਤਾ ਲਾਂਚ

ਵੈਰੀਫਿਕੇਸ਼ਨ ਵੋਟਰ ਹੈਲਪਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾ ਕਾਮਨ ਸਰਵਿਸ ਸੈਂਟਰ ਰਾਹੀਂ ਕੀਤੀ ਜਾ ਸਕਦਾ ਹੈ

ਲੁਧਿਆਣਾ, ਸਤੰਬਰ 2019 ( ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਬੱਚਤ ਭਵਨ ਵਿਖੇ ਇਲੈਕਟੋਰਲ ਵੈਰੀਫਿਕੇਸ਼ਨ ਪ੍ਰੋਗਰਾਮ ਲਾਂਚ ਕੀਤਾ। ਉਹਨਾਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ-2019 ਤੋਂ ਇਲੈਕਟੋਰਲ ਵੈਰੀਫਿਕੇਸ਼ਨ ਪ੍ਰ ਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ 1 ਸਤੰਬਰ ਤੋਂ 15 ਅਕਤੂਬਰ-2019 ਤੱਕ ਹਰੇਕ ਵੋਟਰ ਵੱਲੋਂ ਆਪਣੀ ਵੋਟ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੈਰੀਫਿਕੇਸ਼ਨ ਵੋਟਰ ਹੈਲਪਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾ ਕਾਮਨ ਸਰਵਿਸ ਸੈਂਟਰ ਰਾਹੀਂ ਕੀਤਾ ਜਾ ਸਕਦੀ ਹੈ ਅਤੇ ਵੋਟਰ ਵੈਰੀਫਾਈ ਕਰਨ ਸਮੇਂ ਇੰਡੀਅਨ ਪਾਸਪੋਰਟ, ਡਰਾਈਵਿੰਗ ਲਾਈਸੈਂਸ, ਅਧਾਰ ਕਾਰਡ, ਰਾਸ਼ਨ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਪ੍ਰਵਾਨਤ ਕੋਈ ਵੀ ਪਰੂਫ ਦੀ ਕਾਪੀ ਵਿੱਚੋਂ ਕੋਈ ਇੱਕ ਪਰੂਫ ਅਪਲੋਡ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਵੈਰੀਫਿਕੇਸ਼ਨ ਕਰਨ ਸਮੇਂ ਕਿਸੇ ਵੀ ਵੋਟਰ ਨੇ ਵੇਰਵਿਆਂ ਵਿੱਚ ਕੋਈ ਸੋਧ ਕਰਨੀ ਹੈ ਤਾਂ ਫਾਰਮ ਨੰਬਰ 8, ਜੇਕਰ ਰਿਹਾਇਸ਼ ਨਾ ਹੋਣ ਜਾਂ ਮੌਤ ਹੋਣ ਕਾਰਨ ਵੋਟ ਕੱਟਣ ਦੀ ਲੋੜ ਹੈ ਤਾਂ ਫਾਰਮ ਨੰਬਰ 7 ਭਰਿਆ ਜਾਵੇ। ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਦੀ ਉਮਰ 1 ਜਨਵਰੀ 2020 ਨੂੰ 18 ਸਾਲ ਦੀ ਹੋ ਜਾਵੇਗੀ ਅਤੇ ਉਹਨਾਂ ਨੇ ਆਪਣੇ ਆਪ ਨੂੰ ਅਜੇ ਤੱਕ ਰਜਿਸਟਰਡ ਨਹੀਂ ਕਰਵਾਇਆ ਤਾਂ ਉਹ ਨੈਸ਼ਨਲ ਵੋਟਰ ਸਰਵਿਸਜ਼ ਪੋਰਟਲ (www.nvps.}n) ਫਾਰਮ ਨੰਬਰ 6 ਆਨ ਲਾਈਨ ਭਰ ਕੇ ਅਪਲਾਈ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਫਾਰਮ ਆਟੋਮੈਟਿਕ ਜਨਰੇਟ ਕਰਨ ਦੀ ਸੁਵਿਧਾ ਵੋਟਰ ਹੈਲਪਲਾਈਨ ਮੋਬਾਇਲ ਐਪ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ 'ਤੇ ਵੀ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਥ ਲੈਵਲ ਅਫਸਰ ਮਿਤੀ 1 ਸਤੰਬਰ ਤੋਂ 15 ਅਕਤੂਬਰ ਤੱਕ ਆਮ ਲੋਕਾਂ ਵੱਲੋਂ ਦਿੱਤੇ ਵੇਰਵਿਆ ਦੀ ਘਰ-ਘਰ ਜਾ ਕੇ ਪੜਤਾਲ ਕਰਨਗੇ। ਉਹਨਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਵੇਰਵੇ ਨਹੀਂ ਦਿੱਤੇ ਜਾਣਗੇ, ਉਹਨਾਂ ਦੇ ਵੇਰਵੇ ਵੀ ਬੀ.ਐਲ.ਓ. ਵੱਲੋਂ ਪ੍ਰਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫ਼ਸਰਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਪੜਤਾਲ ਦਾ ਕੰਮ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਅੰਜੂ ਬਾਲਾ ਵੀ ਹਾਜ਼ਰ ਸਨ।

ਪਵਨ ਦੀਵਾਨ ਨੂੰ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਨ ਬਣਨ ਤੇ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਗੁਲਦਸਤਾ ਭੇਟ ਕੀਤਾ

ਸਿੱਧਵਾਂ ਬੇਟ,ਸਤੰਬਰ 2019-(ਜਸਮੇਲ ਗਾਲਿਬ)-ਪੰਜਾਬ ਸਰਕਾਰ ਵੱਲੋ ਜਨਰਲ ਸਕੱਤਰ ਪਵਨ ਦੀਵਾਨ ਨੂੰ ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਕਾਂਗਰਸ ਲਧਿਆਣਾ (ਦਿਹਾਤੀ) ਦੇ ਜਰਨਲ ਸੈਕਟਰੀ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਪਵਨ ਦੀਵਾਨ ਵਰਗੇ ਮਿਹਨਤੀ ਤੇ ਇਮਨਦਾਰ ਵਰਕਰ ਨੂੰ ਇਹ ਜਿੰਮੇਵਾਰੀ ਸੌਂਪੀ ਹੈ।ਸਰਪੰਚ ਦੀਸਾ ਗਾਲਿਬ ਨੇ ਕਿਹਾ ਦੀਵਾਨ ਪੜ੍ਹੇ-ਲਿਖੇ ਤਜ਼ਬੇਕਾਰ ਅਤੇ ਸੂਝਵਾਨ ਆਗੂ ਹਨ ਜਿਸ ਦਾ ਫਾਇਦਾ ਪੰਜਾਬ ਦੇ ਵੱਡੇ ਉਦਯੋਗਾਂ ਨੂੰ ਮਿਲੇਗਾ।ਪਵਨ ਦੀਵਾਨ ਚੇਅਰਮੈਨ ਬਣਨ ਤੋ ਬਾਅਦ ਪਹਿਲੀ ਵਾਰ ਲੁਧਿਆਣਾ ਪਹੰੁਚੇ।ਜਿੱਥੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਦੀਵਾਨ ਨੂੰ ਚੇਅਰਮੈਨ ਬਣਨ ਤੇ ਗੁਲਦਸਤਾ ਭੇਟ ਕੀਤਾ ਤੇ ਚੇਅਰਮੈਨ ਬਣਨ ਤੇ ਵਧਾਈਆਂ ਦਿੱਤੀਆਂ

ਸੜਕਾਂ ਤੇ ਘੰੁਮਦੇ ਅਵਾਰਾ ਪਸ਼ੂਆ ਤੋ ਲੋਕ ਪਰੇਸ਼ਾਨ-ਪ੍ਰਧਾਂਨ ਸਰਤਾਜ ਗਾਲਿਬ

ਸਿੱਧਵਾਂ ਬੇਟ,ਸਤੰਬਰ 2019 -(ਜਸਮੇਲ ਗਾਲਿਬ)-ਅਵਾਰਾ ਪਸ਼ੂਆਂ ਦੇ ਸੜਕਾਂ ਤੇ ਘੰੁਮਣ ਨਾਲ ਹਰ ਰੋਜ਼ ਵਾਪਰ ਰਹੇ ਸੜਕ ਦੁਰਘਟਨਾ ਵਰਗੇ ਹਾਦਸੇ ਕਾਰਣ ਹੋ ਰਹੀਆ ਮੌਤਾਂ ਦੀ ਵੱਧ ਰਹੀ ਗਿਣਤੀ 'ਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਉਥੇ ਹੀ ਕਿਸਾਨਾ ਦੀਆਂ ਫਸਲਾ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਗੱਲਬਾਤ ਦੇ ਦੌਰਾਨ ਕਿਹਾ ਸਰਕਾਰ ਵਲੋਂ ਲੋਕਾਂ ਤੇ ਗਊ ਟੈਕਸ ਲਗਾਕੇ ਹਰ ਰੋਜ਼ ਕੋਰੜਾਂ ਰੁਪਏ ਇੱਕਠੇ ਕੀਤੇ ਜਾ ਰਿਹਾ ਹਨ।ਪਰ ਲੋਕਾਂ ਦੀ ਸਹੂਲਤਾਂ ਲਈ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੋਈ ਵੀ ਠੋਸ ਪ੍ਰਬੰਧ ਨਹੀਂ ਕੀਤੇ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਅਵਾਰਾ ਪਸ਼ੂਆਂ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਹੋਈਆ ਮੌਤਾਂ ਦੇ ਵਾਰਸਾ ਨੂੰ ਤੁਰੰਤ ਮੁਆਜ਼ਵਾ ਦਿੱਤਾ ਜਾਵੇ।ਹਰ ਰੋਜ਼ ਅਵਾਰਾ ਪਸ਼ੂਆਂ ਦੇ ਸੜਕਾਂ ਤੇ ਘੁੰਮਣ ਨਾਲ ਵਾਪਰ ਰਹੇ ਹਾਦਸੇ ਨੂੰ ਰੋਕਣ ਲਈ ਅਵਾਰਾ ਪਸ਼ੂਆਂ ਦੀ ਸਾਭ ਸੰਭਾਲ ਲਈ ਪੁਖਤਾ ਪ੍ਰਬੰਧ ਕਰੇ।ਤਾ ਕੇ ਲੋਕਾ ਦੀ ਸੜਕ ਦੁਰਘਟਨਾ 'ਚ ਹੋ ਰਹੀਆ ਮੌਤਾਂ ਤੋਂ ਬਚਾ ਹੋ ਸਕੇ

ਵਾਇਰਲ ਆਡੀਓ ਨੇ ਪੁਲੀਸ ’ਚ ਭੜਥੂ ਪਾਇਆ

ਖੰਨਾ, ਸਤੰਬਰ 2019 -(ਮਨਜਿੰਦਰ ਗਿੱਲ) ਇੱਥੋਂ ਦੇ ਨਾਰਕੋਟਿਕ ਸੈੱਲ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਨਾਕੇ ਦੌਰਾਨ ਸਾਢੇ ਸੱਤ ਕਰੋੜ ਦੇ ਸੋਨੇ ਦੀ ਬਰਾਮਦਗੀ ਮਾਮਲੇ ਵਿਚ ਹੁਣ ਵਾਇਰਲ ਹੋਈ ਆਡੀਓ ਨੇ ਪੰਜਾਬ ਪੁਲੀਸ ’ਚ ਭੜਥੂ ਪਾ ਦਿੱਤਾ ਹੈ। ਆਡੀਓ ਵਿਚ ਸੋਨਾ ਫੜਨ ਸਬੰਧੀ ਐੱਸਪੀ (ਜਾਂਚ) ਜਸਵੀਰ ਸਿੰਘ ਗੁੱਸੇ ਵਿਚ ਨਾਕੇ ’ਤੇ ਮੌਜੂਦ ਇੰਚਾਰਜ ਤੇ ਸਹਾਇਕ ਥਾਣੇਦਾਰ ਨੂੰ ਤਾੜਦੇ ਸੁਣਾਈ ਦਿੰਦੇ ਹਨ। ਉਸ ਸਮੇਂ ਦੇ ਨਾਰਕੋਟਿਕ ਸੈੱਲ ਤੇ ਕੋਟ ਚੌਕੀ ਇੰਚਾਰਜ ਜਗਜੀਵਨ ਰਾਮ ਨਾਲ ਐੱਸਪੀ ਦੀ ਬਹਿਸ ਵੀ ਹੋਈ ਤੇ ਦੁਖੀ ਹੋ ਕੇ ਜਗਜੀਵਨ ਰਾਮ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਤੇ ਐੱਸਪੀ ਦੇ ਨਾਂ ਦਾ ਖ਼ੁਦਕੁਸ਼ੀ ਨੋਟ ’ਚ ਲਿਖਣ ਤੱਕ ਦੀ ਗੱਲ ਆਖ ਦਿੱਤੀ ਸੀ।
ਜਾਣਕਾਰੀ ਅਨੁਸਾਰ 30 ਜੂਨ, 2019 ਨੂੰ ਉਸ ਸਮੇਂ ਦੇ ਕੋਟ ਚੌਕੀ ਇੰਚਾਰਜ ਜਗਜੀਵਨ ਰਾਮ, ਜਿਨ੍ਹਾਂ ਕੋਲ ਨਾਰਕੋਟਿਕ ਸੈੱਲ ਦਾ ਚਾਰਜ ਵੀ ਸੀ, ਨੇ ਚੌਕੀ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਸਿਆਜ਼ ਗੱਡੀ ’ਚੋਂ ਕਰੀਬ 22 ਕਿੱਲੋ 300 ਗ੍ਰਾਮ ਸੋਨਾ (ਕੀਮਤ ਕਰੀਬ ਸਾਢੇ ਸੱਤ ਕਰੋੜ) ਬਰਾਮਦ ਹੋਇਆ ਸੀ। ਗੱਡੀ ’ਚ ਸਵਾਰ ਲੁਧਿਆਣਾ ਦੇ ਸੁਨਿਆਰ ਸੋਨੇ ਦਾ ਬਿੱਲ ਨਹੀਂ ਦਿਖਾ ਸਕੇ ਸਨ। ਇਸ ’ਤੇ ਜਗਜੀਵਨ ਰਾਮ ਨੇ ਸਦਰ ਥਾਣਾ ਮੁਖੀ, ਡੀਐੱਸਪੀ (ਨਾਰਕੋਟਿਕ) ਤੇ ਐੱਸਐੱਸਪੀ ਨੂੰ ਸੂਚਨਾ ਦਿੱਤੀ ਸੀ। ਇਸੇ ਦੌਰਾਨ ਨਾਕੇ ’ਤੇ ਮੌਜੂਦ ਸਹਾਇਕ ਥਾਣੇਦਾਰ ਲਖਵੀਰ ਸਿੰਘ ਦੇ ਮੋਬਾਈਲ ’ਤੇ ਐੱਸਪੀ (ਜਾਂਚ) ਜਸਵੀਰ ਸਿੰਘ ਦਾ ਫੋਨ ਆਇਆ, ਜਿਨ੍ਹਾਂ ਨੇ ਲਖਵੀਰ ਨੂੰ ਕਿਹਾ ਕਿ ਜੋ ਵਿਅਕਤੀ ਸੋਨੇ ਸਮੇਤ ਫੜਿਆ ਹੈ, ਉਹ ਉਨ੍ਹਾਂ ਦੇ ਦੋਸਤ ਦਾ ਜੀਜਾ ਹੈ।
ਇਸ ਦੌਰਾਨ ਐੱਸਪੀ ਵਲੋਂ ਜਗਜੀਵਨ ਰਾਮ ਨਾਲ ਗੱਲ ਕਰਾਉਣ ਲਈ ਕਿਹਾ ਗਿਆ। ਜਦੋਂ ਜਗਜੀਵਨ ਰਾਮ ਮੋਬਾਈਲ ਫੜਦਾ ਹੈ ਤਾਂ ਐੱਸਪੀ ਵਲੋਂ ਉਸ ਨੂੰ ਝਾੜ ਪਾਈ ਜਾਂਦੀ ਹੈ ਤੇ ਦੋਹਾਂ ਵਿਚਕਾਰ ਬਹਿਸ ਛਿੜ ਜਾਂਦੀ ਹੈ। ਜਗਜੀਵਨ ਰਾਮ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਗੱਲ ਕਹਿੰਦਾ ਹੈ। ਇਸ ਮਗਰੋਂ ਕਾਲ ਬੰਦ ਕਰ ਦਿੱਤੀ ਜਾਂਦੀ ਹੈ। 3 ਮਿੰਟ 12 ਸੈਕਿੰਡ ਦੀ ਇਸ ਆਡੀਓ ਨੇ ਪੁਲੀਸ ਦੀ ਕਾਰਜਸ਼ੈਲੀ ’ਤੇ ਸੁਆਲ ਖੜ੍ਹੇ ਕੀਤੇ ਹਨ। ਇਸ ਘਟਨਾ ਮਗਰੋਂ ਜਗਜੀਵਨ ਰਾਮ ਨੂੰ ਚੌਕੀ ਇੰਚਾਰਜ ਹਟਾ ਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਸੀ, ਜੋ ਹਾਲੇ ਤੱਕ ਵੀ ਇੱਥੇ ਹੀ ਤਾਇਨਾਤ ਹਨ। ਉਧਰ, ਐੱਸਪੀ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਸੇ ਨੂੰ ਗ਼ਲਤ ਨਹੀਂ ਆਖਿਆ। ਉਹ ਤਾਂ ਸਗੋਂ ਸੋਨਾ ਬਰਾਮਦਗੀ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਸਨ। ਮੁਲਾਜ਼ਮਾਂ ਵਲੋਂ ਆਡੀਓ ਵਾਇਰਲ ਕਰਨਾ ਮਹਿਕਮਾ ਵਿਰੋਧੀ ਗਤੀਵਿਧੀ ਹੈ।

ਕੁਝ ਚੋਧਰੀਆਂ ਵਲੋ ਮਾਣ-ਭੱਤਾ ਹੜ੍ਹ ਪੀੜਤਾਂ ਲਈ ਦੇਣ ਦੇ ਤਾਨਾਸ਼ਾਹੀ ਫੈਸਲੇ ਸਬੰਧੀ ਨੰਬਰਦਾਰਾਂ ਦੀ ਸੰਗਰੂਰ ਵਿਖੇ ਸੂਬਾ ਪੱਧਰੀ ਮੀਟਿੰਗ ਅੱਜ:ਪ੍ਰਧਾਨ ਪਰਮਿੰਦਰ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੰਬਰਦਾਰ ਯੂਨੀਅਨ ਵਲੋਂ ਤਿੰਨ ਮਹੀਨੇ ਦਾ ਮਾਣ-ਭੱਤਾ ਹੜ੍ਹ ਪੀੜਿਤਾਂ ਲਈ ਦੇਣ ਦੇ ਤਾਨਾਸ਼ਾਹੀ ਫੌਸਲੇ ਸਬੰਧੀ ਹੇਠਲੇ ਪੱਧਰ ਤੇ ਨੰਬਰਦਾਰਾਂ ਦੇ ਵਿਚਾਰ ਜਾਣਨ ਲਈ ਯੂਨੀਅਨ ਵੱਲੋਂ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ ਹੈ,ਜਿਸ ਵਿਚ ਸਾਰੇ ਪੰਜਾਬ 'ਚੋਂ ਨੰਬਰਦਾਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ।ਇਹ ਪ੍ਰਗਟਾਵਾ ਯੂਨੀਅਨ ਦੇ ਜ਼ਿਲ੍ਹਾਂ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਵੱਲੋਂ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੁਝ ਚੌਧਰੀਆਂ ਵੱਲੋਂ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਲਏ ਇਸ ਆਪ-ਹੁਦਰੇ ਫੈਸਲੇ ਖਿਲਾਫ ਸੂਬੇ ਭਰ ਦੇ ਨੰਬਰਦਾਰਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਤੇ ਉਹ ਇਸ ਫੈਸਲੇ ਨੂੰ ਕਿਸੇ ਵੀ ਹਾਲਤ ਮੰਨਣ ਦੇ ਮੂਡ ਵਿਚ ਨਹੀਂ ਹਨ।ਉਨ੍ਹਾਂ ਕਿਹਾ ਕਿ ਯੂਨੀਅਨ ਨੰਬਰਦਾਰਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਬਣਾਈ ਗਈ ਹੈ ਨਾ ਕਿ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਨ ਲਈ।ਉਨ੍ਹਾਂ ਕਿਹਾ ਕਿ ਯੂਨੀਅਨ ਦੇ ਕਾਰਜਗਾਰੀ ਸੂਬਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰਾ ਦੀ ਅਗਵਾਈ 'ਚ ਹੋਣ ਵਾਲੀ ਇਸ ਮੀਟਿੰਗ ਵਿਚ ਸਮੂਹ ਨੰਬਰਦਾਰਾਂ ਵੱਲੋਂ ਸਹਿਮਤੀ ਨਾਲ ਇਸ ਫੈਸਲੇ ਸਬੰਧੀ ਅਗਲੀ ਰਣਨੀਤੀ ਉਲੀਕ ਜਾਵੇਗੀ ਅਤੇ ਹੜ੍ਹ ਪੀੜਿਤਾਂ ਦੀ ਮਦਦ ਕਰਨ ਲਈ ਵਿਚਾਰ-ਵਟਾਦਰਾਂ ਕੀਤਾ ਜਾਵੇਗਾ।ਇਸ ਮੌਕੇ ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਈਸਰੇਹਲ ਅਤੇ ਰਣ ਸਿੰਘ ਮਹਿਲਾ ਨੇ ਪੰਜਾਬ ਬਾਡੀ,ਜ਼ਿਲ੍ਹਾਂ ਤੇ ਤਹਿਸੀਲ ਕਮੇਟੀਆਂ ਤੇ ਸਮੁੱਚੇ ਨੰਬਰਦਾਰਾਂ ਨੂੰ ਸਵੇਰੇ 11 ਵਜੇ ਗੁਰਦੁਆਰਾ ਨਾਨਾਕਿਆਣਾ ਸਾਹਿਬ ਵਿਖੇ ਪੁੱਜਣ ਦੀ ਅਪੀਲ ਕੀਤੀ।ਚਾਹਲ ਗਾਲਿਬ ਨੇ ਦੱਸਿਆ ਕਿ ਚੀਫ ਪੈਟਰਨ ਭੁਪਿੰਦਰ ਸਿੰਘ ਲਾਡਰਾਂ,ਸੀਨੀ,ਮੀਤ ਪ੍ਰਧਾਨ ਤੇਜਾ ਸਿੰਘ ਕਾਕੜਾ,ਰਾਮ ਸਿੰਘ ਮਿਰਜ਼ਾਪੁਰਾ ਚੀਫ ਐਡੀਟਰ ,ਜੁਗਿੰਦਰ ਸਿੰਘ ਕੈਸੀਅਰ ,ਹਰਮਿੰਦਰ ਸਿੰਘ ਜੀਵਾਰਾਈ ,ਮਹਿੰਦਰ ਸਿੰਘ ਤੂਰ ਜ਼ਿਲ੍ਹਾ ਪ੍ਰਧਾਨ ਸੰਗਰੂਰ ,ਗੁਰਪਿਆਰ ਸਿੰਘ ਜ਼ਿਲ੍ਹਾਂ ਪ੍ਰਧਾਨ ਮਾਨਸਾ ,ਜਗਰਾਉਂ ਪ੍ਰਧਾਨ ਹਰਨੇਕ ਸਿੰਘ ਹਠੂਰ ਆਦਿ ਅਹੁਦੇਦਾਰ ਨੰਬਰਦਾਰਾਂ ਨੂੰ ਨਾਲ ਲੈ ਕੇ ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਹਨ।

ਕਰਤਾਰਪੁਰ ਲਾਂਘਾ-ਭਾਰਤ-ਪਾਕਿ ਵਿਚਾਲੇ ‘ਪੁਲ’ ਉਸਾਰਨ ਦੀ ਕੋਸ਼ਿਸ਼

ਡੇਰਾ ਬਾਬਾ ਨਾਨਕ /ਬਟਾਲਾ, ਅਗਸਤ 2019-( ਇਕਬਾਲ ਸਿੰਘ ਰਸੂਲਪੁਰ  )- ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ ਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸੀਮਾ ’ਤੇ ਜ਼ੀਰੋ ਲਾਈਨ ’ਤੇ ਹੋਈ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਲਾਂਘੇ ਦਾ ਕੰਮ 31 ਅਕਤੂਬਰ ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤੇ ਜਾਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਭਾਵੇਂ ਨੇੜੇ ਨਹੀਂ ਜਾਣ ਦਿੱਤਾ ਗਿਆ, ਪਰ ਸੂਤਰ ਦੱਸਦੇ ਕਿ ਇਸ ਮੀਟਿੰਗ ਦੌਰਾਨ ਸੰਗਤ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਵੱਲੋਂ ਬਣਾਏ ਜਾ ਰਹੇ ਮੁੱਖ ਪੁਲ ਬਾਰੇ ਚਰਚਾ ਹੋਈ ਹੈ। ਜ਼ੀਰੋ ਲਾਈਨ ਉਹ ਬਿੰਦੂ ਹੈ, ਜਿੱਥੇ ਦੋਵਾਂ ਦੇਸ਼ਾਂ ਦੇ ਪੁਲ ਆਪਸ ਵਿੱਚ ਮਿਲਣੇ ਹਨ।
ਅੱਜ ਦੀ ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ, ਲੈਂਡ ਪੋਰਟ ਅਥਾਰਿਟੀ, ਲਾਂਘੇ ਦਾ ਨਿਰਮਾਣ ਕਰਵਾ ਰਹੀ ਸੀਗਲ ਕੰਪਨੀ ਅਤੇ ਡਰੇਨੇਜ ਵਿਭਾਗ, ਲੋਕ ਨਿਰਮਾਣ ਵਿਭਾਗ ਸਮੇਤ ਕੇਂਦਰ ਦੇ ਕੁਝ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ। ਐੱਨਐੱਚਏਆਈ ਮੁੱਖ ਇੰਜਨੀਅਰ ਟੀ.ਐੱਸ. ਚਹਿਲ ਨੇ ਕਿਹਾ ਕਿ ਦੇ ਇਹ ਮੀਟਿੰਗ ਤਕਰੀਬਨ ਦੋ ਘੰਟੇ ਚੱਲੀ ਤੇ ਇਸ ਦੌਰਾਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਸੜਕਾਂ ਤੇ ਪੁਲ ਬਣਾਉਣ ਬਾਰੇ ਤਕਨੀਕੀ ਤੌਰ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ’ਚ ਹੋਈ। ਇਸ ਦੌਰਾਨ ਸੰਗਤ ਨੂੰ ਮੈਡੀਕਲ ਸਹੂਲਤ ਦੇਣ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਸਬੰਧੀ ਚੱਲ ਰਹੇ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ। ਸੂਤਰਾਂ ਅਨੁਸਾਰ ਭਾਰਤ ਦੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਈਆਂ ਟੀਮਾਂ ਅੱਗੇ ਇਹ ਸੁਝਾਅ ਰੱਖਿਆ ਕਿ ਉਹ ਵੀ ਜ਼ੀਰੋ ਲਾਈਨ ਤੱਕ ਭਾਰਤ ਵੱਲੋਂ ਬਣਾਏ ਜਾ ਰਹੇ ਮੁੱਖ ਪੁਲ ਦੇ ਬਰਾਬਰ ਪੁਲ ਦਾ ਨਿਰਮਾਣ ਕਰਵਾਉਣ। ਪਾਕਿਸਤਾਨ ਨੇ ਕਿਹਾ ਕਿ ਉਹ ਇਸ ਪੁਲ ਨੂੰ ਕੁਝ ਮਹੀਨੇ ਬਾਅਦ ਬਣਾਉਣਗੇ ਪਰ ਸੰਗਤ ਦੀ ਆਵਾਜਾਈ ਲਈ ਉਨ੍ਹਾਂ ਵਾਲੇ ਪਾਸੇ ਸਰਵਿਸ ਲੇਨ ਬਣਾਉਣ ਦਾ ਕੰਮ ਪਿਛਲੇ ਹਫਤੇ ਸ਼ੁਰੂ ਕਰ ਦਿੱਤਾ ਗਿਆ ਹੈ।

ਜਬਰੀ ਧਰਮ ਪਰਿਵਰਤਨ ਕਰਾਉਣਾ ਮੰਦਭਾਗਾ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਾਕਿਸਤਾਨ ਦੇ ਸਤਿਕਾਰੇ ਜਾਂਦੇ ਸ੍ਰੀ ਨਾਨਕਾਣਾ ਸਾਹਿਬ ਵਿਖੇ ਮੰਦਭਾਗੀ ਘਟਨਾ ਨੇ ਸਿੱਖਾਂ ਦੇ ਮਨ ਨੂੰ ਠੇਸ ਪਹੰੁਚਾਈ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ।ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕਨੇਡਾ ਤੋ ਪੱਤਰਕਾਰਥ ਨਾਲ ਫੋਨ ਤੇ ਸੰਪਰਕ ਕਰਦਿਆਂ ਕੀਤਾ। ਭਾਈ ਪਾਰਸ ਨੇ ਕਿਹਾ ਕਿ ਗੁਰਦੁਆਰਾ ਤੰਬੂ ਸਾਹਿਬ ਦੇ ਗੰ੍ਰਥੀ ਭਾਈ ਭਗਵਾਨ ਸਿੰਘ ਦੀ ਬੇਟੀ ਜਗਜੀਤ ਕੌਰ ਨੂੰ ਜਬਰੀ ਧਰਮ ਬਦਲਣ ਨੂੰ ਮਜਬੂਰ ਕੀਤਾ ਗਿਆ ਉਨ੍ਹਾਂ ਕਿਹਾ ਕਿ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਾਜ਼ ਬੁਲੰਦ ਕੀਤੀ ਸੀ ਅਤੇ ਆਪਣਾ ਸੀਸ ਵਾਰਿਆ ਭਾਈ ਪਾਰਸ ਨੇ ਕਿਹਾ ਭਾਵੇ ਕੋਈ ਵੀ ਵਿਅਕਤੀ ਜਾਂ ਫਿਰਕਾ ਕਿਸੇ ਜਬਰੀ ਧਰਮ ਪਰਿਵਰਤਨ ਕਰਾਉਦਾ ਹੈ ਤਾਂ ਬਹੁਤ ਨਿੰਦਣਯੋਗ ਹੈ ਅਸੀ ਆਪਣੀ ਕੱਥੇਬੰਦੀ ਵਲੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ੋਿੲਮਰਾਨ ਖਾਨ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਕਰਵਾਈ ਕੀਤੀ ਜਾਵੇ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਰਾਜਪਾਲ ਸਿੰਘ ਰੋਸ਼ਨ, ਭਾਈ ਭਗਵੰਤ ਸਿੰਘ ਗਾਲਿਬ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਗੁਰਚਰਨ ਸਿੰਘ ਦਲੇਰ,ਰਾਜਾ ਸਿੰਘ ਮੱਲ੍ਹੀ,ਭਾਈ ਇੰਦਰਜੀਤ ਸਿੰਘ ਬੋਦਲਵਾਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਬਲਦੇਵ ਸਿੰਘ ਮਹਿਣਾ,ਤਰਸੇਮ ਸਿੰਘ ਸਿੱਧਵਾਂ,ਭਾਈ ਉਾਂਰ ਸਿੰਘ,ਭਾਈ ਤਰਸੇਮ ਸਿੰਘ ਭਰੋਵਾਲ,ਭਾਈ ਅਮਨਦੀਪ ਸਿੰਘ ਡਾਗੀਆਂ,ਬਲਦੇਵ ਦਾਇਆ,ਸੁਖਜੀਵਨ ਸਿੰਘ ਰਾਜੂ,ਤਰਸੇਮ ਸਿੰਘ ਸਿੱਧਵਾਂ,ਕਰਮ ਸਿੰਘ ਕੋਮਲ,ਦਲਜੀਤ ਸਿੰਘ ਅਬੂਵਾਲ,ਬਲਵੰਤ ਸਿੰਘ ਮੁਲਪੁਰੀ,ਪਰਮਵੀਰ ਸਿੰਘ ਮੋਤੀ,ਅਵਤਾਰ ਰਾਜੂ ਆਦਿ ਹਾਜ਼ਰ ਸਨ

ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨਮਿਤ ਸਮਾਗਮ ਸਮਾਪਤ

ਨਾਨਕਸਰ ਦੀ ਧਰਤੀ ਤੇ ਆਇਆ ਸੰਗਤਾਂ ਦਾ ਸੈਲਾਬ !

ਜਗਰਾਉਂ, ਅਗਸਤ 2019 ( ਜਸਮੇਲ ਸਿੰਘ ਗਾਲਿਬ,ਸਤਪਾਲ ਸਿੰਘ ਦੇਹੜਕਾਂ,ਮਨਜਿੰਦਰ ਗਿੱਲ )-ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 76ਵੀਂ ਬਰਸੀ ਨਮਿਤ ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਪੰਜ ਰੋਜ਼ਾ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਆਇਦ ਕਰਦਿਆਂ ਸਮਾਪਤ ਹੋਏ | ਸਮਾਗਮ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਮੁੱਖ ਦਰਬਾਰ ਵਿਖੇ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਸਮਾਗਮ ਮੌਕੇ ਦੋ ਲੜੀਆਂ 'ਚ ਰਖਵਾਏ 368 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀ ਸੰਗਤ ਵਲੋਂ 61 ਮਹਾਂ ਸੰਪਟ ਅਖੰਡ ਪਾਠ, 1991 ਸ੍ਰੀ ਅਖੰਡ ਪਾਠ, 56 ਸ੍ਰੀ ਸੰਪਟ ਪਾਠ, 11 ਲੱਖ ਸ੍ਰੀ ਸਹਿਜ ਪਾਠ, 3 ਅਰਬ 61 ਕਰੋੜ, 8 ਹਜ਼ਾਰ 13 ਮੂਲ ਮੰਤਰ ਜਾਪ ਤੇ 15 ਕਰੋੜ 47 ਲੱਖ 27 ਹਜ਼ਾਰ ਚੋਪਈ ਸਾਹਿਬ ਦੇ ਪਾਠ ਕੀਤੇ ਗਏ | ਇਨ੍ਹਾਂ ਦੀ ਅਰਦਾਸ ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਕੀਤੀ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਲੱਖਾਂ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਆਦਿ ਨੇ ਸੰਗਤ ਨੂੰ ਸੰਬੋਧਨ ਕੀਤਾ ਕੀਤਾ | ਇਸ ਸਮਾਗਮ 'ਚ ਇਕ ਦਰਜਨ ਤੋਂ ਵੱਧ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਬਾਬਾ ਗੇਜਾ ਸਿੰਘ ਨਾਨਕਸਰ ਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ 95 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾ ਕੇ ਗੁਰੂ ਵਾਲੇ ਬਣਾਏ | ਸਮਾਗਮ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਕਿਹਾ ਕਿ ਨਾਮ ਸਿਮਰਨ ਵਾਲਿਆਂ ਦੀ ਹੀ ਲੋਕਾਈ ਵਡਿਆਈ ਕਰਦੀ ਹੈ | 
ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਸਦਕਾ ਹੀ ਪੂਰੀ ਲੋਕਾਈ 'ਚ ਸਤਿਕਾਰ ਮਿਲ ਰਿਹਾ ਹੈ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਧੰਨਾ ਸਿੰਘ ਨਾਨਕਸਰ, ਸੰਤ ਬਾਬਾ ਜੋਰਾ ਸਿੰਘ ਬੱਧਨੀ ਵਾਲੇ, ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਵਾਲੇ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਗੁਰਬਖਸ਼ ਸਿੰਘ ਬੱਧਨੀ, ਬਾਬਾ ਰਵਿੰਦਰ ਸਿੰਘ ਤਖਾਣਬੱਧ, ਬਾਬਾ ਸਰਦਾਰਾ ਸਿੰਘ ਨਾਨਕਸਰ, ਬਾਬਾ ਜੋਰਾ ਸਿੰਘ ਕਰਨਾਲ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਜੋਗਿੰਦਰ ਸਿੰਘ ਭੋਰਾ ਸਾਹਿਬ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਮੇਹਰ ਸਿੰਘ ਨਾਨਕਸਰ ਆਦਿ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਹਮੇਸ਼ਾ ਨਾਮ ਜੱਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਪ੍ਰਚਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕਾਰਜ ਵੀ ਕਰਨ ਲਈ ਸੰਗਤ ਨੂੰ ਪ੍ਰੇਰਦੀ ਹੈ | ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਭਾਗ ਸਿੰਘ ਮੱਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸੰਗਤ ਕਮੇਟੀ ਨਾਨਕਸਰ ਪ੍ਰਧਾਨ ਸੁਰਜੀਤ ਸਿੰਘ ਕਲੇਰ, ਸਿੱਖ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਗੋਰੀ, ਭਾਈ ਕਰਨੈਲ ਸਿੰਘ ਗਰੀਬ, ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ, ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ, ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਆਦਿ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਸਿੱਖ ਕੌਮ ਦੀ ਇਕ ਸਿਰਮੌਰ ਸੰਸਥਾ ਹੈ | ਇਸ ਅਸਥਾਨ 'ਤੇ ਨਾਮ ਦੀ ਭੇਟਾ ਤੇ ਨਿੱਜ ਦੀ ਥਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ | ਬਰਸੀ ਸਮਾਗਮ 'ਚ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸਟੇਜ 'ਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁਚੋ ਵਾਲਿਆਂ ਨੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ | ਨਾਨਕਸਰ ਸੰਪਰਦਾਇ ਦੇ ਬੁਲਾਰੇ ਭਾਈ ਤੇਜਿੰਦਰ ਸਿੰਘ ਨਾਨਕਸਰ ਤੇ ਭਾਈ ਹਰਬੰਸ ਸਿੰਘ ਨਾਨਕਸਰ ਨੇ ਨਾਨਕਸਰ ਸੰਪਰਦਾਇ ਦੇ ਸਮੂਹ ਮਹਾਂਪੁਰਖਾਂ ਤਰਫ਼ੋਂ ਬਰਸੀ ਸਮਾਗਮ 'ਚ ਪਹੁੰਚਣ ਵਾਲੀ ਸੰਗਤ ਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ |

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ 76ਵੀ ਬਰਸੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਾਨਕਸਰ ਕਲੇਰਾਂ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਅੱਜ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿਚ ਨਾਨਕਸਰ ਸੰਪਰਦਾਇ ਦੇ ਸਮੁੱਚੇ ਮਹਾਂਪੁਰਸਾਂ,ਰਾਜਨੀਤਿਕ ਆਗੂਆਂ ਅਤੇ ਲੱਖਾਂ ਦੀ ਤਾਦਾਦ 'ਚ ਸੰਗਤਾਂ ਨੇ ਸ਼ਿਰਕਤ ਕੀਤੀ।ਨਾਨਕਸਰ ਦੇ ਮੁੱਖ ਸੱਚਖੰਡ ਸਾਹਿਬ ਤੋਂ ਸ਼ੁਰੂ ਹੋਏ ਵਿਸ਼ਾਲ ਨਗਰ ਕੀਰਤਨ 'ਚ ਅਤੀ ਸੰੁਦਰ ਢੰਗ ਨਾਲ ਫੁੱਲ੍ਹਾਂ ਨਾਲ ਸਜਾਈ ਹੋਈ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸੋਭਤ ਕੀਤੇ ਹੋਏ ਅਤ ਸੰਤ ਬਾਬਾ ਗਰਦੇਵ ਸਿੰਘ ਚੰਡੀਗੜ੍ਹ ਅਤੇ ਸੰਤ ਬਾਬਾ ਸੇਵਾ ਸਿੰਘ ਗੁਰੂ ਸਾਹਿਬ ਨੂੰ ਚੌਰ ਝੁਲਾ ਰਹੇ ਸਨ ਅਤੇ ਸੰਤ ਬਾਬਾ ਸੁਖਦੇਵ ਸਿੰਘ ਮੁਖੀ ਡੇਰਾ ਰੂੰਮੀ ਭੁੱਚੋਂ ਸਾਹਿਬ ਸੰਤ ਬਾਬਾ ਗੁਰਚਰਨ ਸਿੰਘ,ਸੰਤ ਬਾਬਾ ਅਰਵਿੰਦਰ ਸਿੰਘ,ਸੰਤ ਬਾਬਾ ਬਲਜੀਤ ਸਿੰਘ ਮੀਤਾ ਨਾਨਕਸਰ,ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ,ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਵਾਲੇ ,ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਕਲੇਰਾਂ,ਸੰਤ ਬਾਬਾ ਪ੍ਰਤਾਪ ਸਿੰਘ ਜੀ ਮੁੱਖ ਸੇਵਾਦਾਰ ਠਾਠ ਨਾਨਕਸਰ ਬਾਜ਼ਪੁਰ ,ਅਤੇ ਹੋਰ ਮਹਾਂਪੁਰਸ਼ ਪਾਲਕੀ ਸਾਹਿਬ ਜੀ ਦੇ ਨਾਲ ਨਾਲ ਚਲ ਰਹੇ ਸਨ।ਨਗਰ ਕੀਰਤਨ ਦੌਰਾਨ ਢਾਡੀ ਅਤੇ ਕਵੀਸ਼ਰੀ ਜਥਿਆਂ ਵਲੋਂ ਇਤਿਹਾਸਕ ਵਾਰਾਂ ਨਾਲ ਨਿਹਾਲ ਕਰ ਰਹੇ ਸਨ।ਨਗਰ ਕੀਰਤਨ ਦੌਰਾਨ ਬੇਅੰਤ ਸੇਵਾਦਾਰਾਂ ਨੇ ਅਤਰ ,ਸੈਂਟ ਦਾ ਛਿੜਕਾੳ ਕਰਕੇ ਸਮੁੱਚੀ ਕਾਇਨਾਤ ਨੂੰ ਤਰ੍ਹਾਂ -ਤਰ੍ਹਾਂ ਦੀਆਂ ਖੁਸਬੋਆਂ ਨਾਲ ਸੁਗੰਧਿਤ ਕਰ ਦਿੱਤਾ।ਮੁੱਖ ਸੱਚਖੰਡ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸਰੋਵਰ ਦੀ ਪਰਿਕਰਮਾਂ ਕਰਦਾ ਹੋਇਆ ਜੈਕਾਰਿਆਂ ਦੀ ਗੂੰਜ ਨਾਲ ਸੱਚਖੰਡ ਸਾਹਿਬ ਵਿਖੇ ਹੀ ਸੰਪੰਨ ਹੋਇਆ।ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਦੀ ਸੰਪੂਰਨਤਾ ਅਰਦਾਸ ਅੱਜ ਹੋਵੇਗੀ।ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਵੱਖ-ਵੱਖ ਪਦਾਰਥਾਂ ਦੇ ਲੰਗਰ ,ਮੈਡੀਕਲ ਕੈਂਪ ਆਦਿ ਸੇਵਾਵਾਂ ਕੀਤੀਆਂ ਜਾ ਰਹੀਆਂ ਸਨ