ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ 76ਵੀ ਬਰਸੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਾਨਕਸਰ ਕਲੇਰਾਂ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਅੱਜ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿਚ ਨਾਨਕਸਰ ਸੰਪਰਦਾਇ ਦੇ ਸਮੁੱਚੇ ਮਹਾਂਪੁਰਸਾਂ,ਰਾਜਨੀਤਿਕ ਆਗੂਆਂ ਅਤੇ ਲੱਖਾਂ ਦੀ ਤਾਦਾਦ 'ਚ ਸੰਗਤਾਂ ਨੇ ਸ਼ਿਰਕਤ ਕੀਤੀ।ਨਾਨਕਸਰ ਦੇ ਮੁੱਖ ਸੱਚਖੰਡ ਸਾਹਿਬ ਤੋਂ ਸ਼ੁਰੂ ਹੋਏ ਵਿਸ਼ਾਲ ਨਗਰ ਕੀਰਤਨ 'ਚ ਅਤੀ ਸੰੁਦਰ ਢੰਗ ਨਾਲ ਫੁੱਲ੍ਹਾਂ ਨਾਲ ਸਜਾਈ ਹੋਈ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸੋਭਤ ਕੀਤੇ ਹੋਏ ਅਤ ਸੰਤ ਬਾਬਾ ਗਰਦੇਵ ਸਿੰਘ ਚੰਡੀਗੜ੍ਹ ਅਤੇ ਸੰਤ ਬਾਬਾ ਸੇਵਾ ਸਿੰਘ ਗੁਰੂ ਸਾਹਿਬ ਨੂੰ ਚੌਰ ਝੁਲਾ ਰਹੇ ਸਨ ਅਤੇ ਸੰਤ ਬਾਬਾ ਸੁਖਦੇਵ ਸਿੰਘ ਮੁਖੀ ਡੇਰਾ ਰੂੰਮੀ ਭੁੱਚੋਂ ਸਾਹਿਬ ਸੰਤ ਬਾਬਾ ਗੁਰਚਰਨ ਸਿੰਘ,ਸੰਤ ਬਾਬਾ ਅਰਵਿੰਦਰ ਸਿੰਘ,ਸੰਤ ਬਾਬਾ ਬਲਜੀਤ ਸਿੰਘ ਮੀਤਾ ਨਾਨਕਸਰ,ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ,ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਵਾਲੇ ,ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਕਲੇਰਾਂ,ਸੰਤ ਬਾਬਾ ਪ੍ਰਤਾਪ ਸਿੰਘ ਜੀ ਮੁੱਖ ਸੇਵਾਦਾਰ ਠਾਠ ਨਾਨਕਸਰ ਬਾਜ਼ਪੁਰ ,ਅਤੇ ਹੋਰ ਮਹਾਂਪੁਰਸ਼ ਪਾਲਕੀ ਸਾਹਿਬ ਜੀ ਦੇ ਨਾਲ ਨਾਲ ਚਲ ਰਹੇ ਸਨ।ਨਗਰ ਕੀਰਤਨ ਦੌਰਾਨ ਢਾਡੀ ਅਤੇ ਕਵੀਸ਼ਰੀ ਜਥਿਆਂ ਵਲੋਂ ਇਤਿਹਾਸਕ ਵਾਰਾਂ ਨਾਲ ਨਿਹਾਲ ਕਰ ਰਹੇ ਸਨ।ਨਗਰ ਕੀਰਤਨ ਦੌਰਾਨ ਬੇਅੰਤ ਸੇਵਾਦਾਰਾਂ ਨੇ ਅਤਰ ,ਸੈਂਟ ਦਾ ਛਿੜਕਾੳ ਕਰਕੇ ਸਮੁੱਚੀ ਕਾਇਨਾਤ ਨੂੰ ਤਰ੍ਹਾਂ -ਤਰ੍ਹਾਂ ਦੀਆਂ ਖੁਸਬੋਆਂ ਨਾਲ ਸੁਗੰਧਿਤ ਕਰ ਦਿੱਤਾ।ਮੁੱਖ ਸੱਚਖੰਡ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸਰੋਵਰ ਦੀ ਪਰਿਕਰਮਾਂ ਕਰਦਾ ਹੋਇਆ ਜੈਕਾਰਿਆਂ ਦੀ ਗੂੰਜ ਨਾਲ ਸੱਚਖੰਡ ਸਾਹਿਬ ਵਿਖੇ ਹੀ ਸੰਪੰਨ ਹੋਇਆ।ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਦੀ ਸੰਪੂਰਨਤਾ ਅਰਦਾਸ ਅੱਜ ਹੋਵੇਗੀ।ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਵੱਖ-ਵੱਖ ਪਦਾਰਥਾਂ ਦੇ ਲੰਗਰ ,ਮੈਡੀਕਲ ਕੈਂਪ ਆਦਿ ਸੇਵਾਵਾਂ ਕੀਤੀਆਂ ਜਾ ਰਹੀਆਂ ਸਨ