ਕੁਝ ਚੋਧਰੀਆਂ ਵਲੋ ਮਾਣ-ਭੱਤਾ ਹੜ੍ਹ ਪੀੜਤਾਂ ਲਈ ਦੇਣ ਦੇ ਤਾਨਾਸ਼ਾਹੀ ਫੈਸਲੇ ਸਬੰਧੀ ਨੰਬਰਦਾਰਾਂ ਦੀ ਸੰਗਰੂਰ ਵਿਖੇ ਸੂਬਾ ਪੱਧਰੀ ਮੀਟਿੰਗ ਅੱਜ:ਪ੍ਰਧਾਨ ਪਰਮਿੰਦਰ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੰਬਰਦਾਰ ਯੂਨੀਅਨ ਵਲੋਂ ਤਿੰਨ ਮਹੀਨੇ ਦਾ ਮਾਣ-ਭੱਤਾ ਹੜ੍ਹ ਪੀੜਿਤਾਂ ਲਈ ਦੇਣ ਦੇ ਤਾਨਾਸ਼ਾਹੀ ਫੌਸਲੇ ਸਬੰਧੀ ਹੇਠਲੇ ਪੱਧਰ ਤੇ ਨੰਬਰਦਾਰਾਂ ਦੇ ਵਿਚਾਰ ਜਾਣਨ ਲਈ ਯੂਨੀਅਨ ਵੱਲੋਂ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ ਹੈ,ਜਿਸ ਵਿਚ ਸਾਰੇ ਪੰਜਾਬ 'ਚੋਂ ਨੰਬਰਦਾਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ।ਇਹ ਪ੍ਰਗਟਾਵਾ ਯੂਨੀਅਨ ਦੇ ਜ਼ਿਲ੍ਹਾਂ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਵੱਲੋਂ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੁਝ ਚੌਧਰੀਆਂ ਵੱਲੋਂ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਲਏ ਇਸ ਆਪ-ਹੁਦਰੇ ਫੈਸਲੇ ਖਿਲਾਫ ਸੂਬੇ ਭਰ ਦੇ ਨੰਬਰਦਾਰਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਤੇ ਉਹ ਇਸ ਫੈਸਲੇ ਨੂੰ ਕਿਸੇ ਵੀ ਹਾਲਤ ਮੰਨਣ ਦੇ ਮੂਡ ਵਿਚ ਨਹੀਂ ਹਨ।ਉਨ੍ਹਾਂ ਕਿਹਾ ਕਿ ਯੂਨੀਅਨ ਨੰਬਰਦਾਰਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਬਣਾਈ ਗਈ ਹੈ ਨਾ ਕਿ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਨ ਲਈ।ਉਨ੍ਹਾਂ ਕਿਹਾ ਕਿ ਯੂਨੀਅਨ ਦੇ ਕਾਰਜਗਾਰੀ ਸੂਬਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰਾ ਦੀ ਅਗਵਾਈ 'ਚ ਹੋਣ ਵਾਲੀ ਇਸ ਮੀਟਿੰਗ ਵਿਚ ਸਮੂਹ ਨੰਬਰਦਾਰਾਂ ਵੱਲੋਂ ਸਹਿਮਤੀ ਨਾਲ ਇਸ ਫੈਸਲੇ ਸਬੰਧੀ ਅਗਲੀ ਰਣਨੀਤੀ ਉਲੀਕ ਜਾਵੇਗੀ ਅਤੇ ਹੜ੍ਹ ਪੀੜਿਤਾਂ ਦੀ ਮਦਦ ਕਰਨ ਲਈ ਵਿਚਾਰ-ਵਟਾਦਰਾਂ ਕੀਤਾ ਜਾਵੇਗਾ।ਇਸ ਮੌਕੇ ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਈਸਰੇਹਲ ਅਤੇ ਰਣ ਸਿੰਘ ਮਹਿਲਾ ਨੇ ਪੰਜਾਬ ਬਾਡੀ,ਜ਼ਿਲ੍ਹਾਂ ਤੇ ਤਹਿਸੀਲ ਕਮੇਟੀਆਂ ਤੇ ਸਮੁੱਚੇ ਨੰਬਰਦਾਰਾਂ ਨੂੰ ਸਵੇਰੇ 11 ਵਜੇ ਗੁਰਦੁਆਰਾ ਨਾਨਾਕਿਆਣਾ ਸਾਹਿਬ ਵਿਖੇ ਪੁੱਜਣ ਦੀ ਅਪੀਲ ਕੀਤੀ।ਚਾਹਲ ਗਾਲਿਬ ਨੇ ਦੱਸਿਆ ਕਿ ਚੀਫ ਪੈਟਰਨ ਭੁਪਿੰਦਰ ਸਿੰਘ ਲਾਡਰਾਂ,ਸੀਨੀ,ਮੀਤ ਪ੍ਰਧਾਨ ਤੇਜਾ ਸਿੰਘ ਕਾਕੜਾ,ਰਾਮ ਸਿੰਘ ਮਿਰਜ਼ਾਪੁਰਾ ਚੀਫ ਐਡੀਟਰ ,ਜੁਗਿੰਦਰ ਸਿੰਘ ਕੈਸੀਅਰ ,ਹਰਮਿੰਦਰ ਸਿੰਘ ਜੀਵਾਰਾਈ ,ਮਹਿੰਦਰ ਸਿੰਘ ਤੂਰ ਜ਼ਿਲ੍ਹਾ ਪ੍ਰਧਾਨ ਸੰਗਰੂਰ ,ਗੁਰਪਿਆਰ ਸਿੰਘ ਜ਼ਿਲ੍ਹਾਂ ਪ੍ਰਧਾਨ ਮਾਨਸਾ ,ਜਗਰਾਉਂ ਪ੍ਰਧਾਨ ਹਰਨੇਕ ਸਿੰਘ ਹਠੂਰ ਆਦਿ ਅਹੁਦੇਦਾਰ ਨੰਬਰਦਾਰਾਂ ਨੂੰ ਨਾਲ ਲੈ ਕੇ ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਹਨ।