You are here

ਲੁਧਿਆਣਾ

ਹੜ੍ਹ ਪੀੜਤਾਂ ਲਈ ਮਾਣ-ਭੱਤਾ ਦੇਣ ਦੇ ਤਾਨਸ਼ਾਹੀ ਫੈਸਲੇ ਦੇ ਵਿਰੁਧ ਨੰਬਰਦਾਰ ਯੂਨੀਅਨ ਪੰਜਾਬ ਦੇ ਸਾਰੇ ਜਿਲ੍ਹਾਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ 11 ਸਤੰਬਰ ਨੂੰ ਮੰਗ ਪੱਤਰ ਦੇਣਗੇ

ਸਿੱਧਵਾਂ ਬੇਟ,ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਨੰਬਰਦਾਰ ਯੂਨੀਅਨ ਵਲੋਂ ਤਿੰਨ ਮਹੀਨੇ ਦਾ ਮਾਣ-ਭੱਤਾ ਹੜ੍ਹ ਪੀੜਤਾਂ ਲਈ ਦੇਣ ਦੇ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾਂ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਕਿਹਾ ਕਿ ਸਾਨੂੰ ਹੜ੍ਹ ਪੀੜਤਾਂ ਨਾਲ ਦਿਲੋਂ ਹਮਦਰਦੀ ਹੈ ਅਤੇ ਯੂਨੀਅਨ ਵਲੋਂ ਆਪਣੇ ਪੱਧਰ 'ਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਝ ਚੌਧਰੀ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਪੰਜਾਬ ਦੇ 32 ਹਜ਼ਾਰ ਨੰਬਰਦਾਰਾਂ ਦੇ ਮਾਣ-ਭੱਤੇ ਦਾ ਫੈਸਲੇ ਨਹੀਂ ਲੈ ਸਕਦੇ।ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਨੰਬਰਦਾਰਾਂ ਦੀਆਂ 2 ਯੂਨੀਅਨਾਂ ਕੰਮ ਕਰ ਰਹੀਆਂ ਹਨ।ਇਕ ਯੂਨੀਅਨ ਦੇ ਕੁਝ ਆਗੂਆਂ ਨੇ ਸੂਬਾ ਕਮੇਟੀ,ਜ਼ਿਲ੍ਹਾਂ ਜਾਂ ਤਹਿਸੀਲ ਕਮੇਟੀਆਂ ਨੂੰ ਭਰੋਸੇ ਵਿਚ ਲਏ ਬਗੈਰ ਆਪਣੇ ਤੌਰ 'ਤੇ ਲਏ ਬਗੈਰ ਆਪਣੇ ਤੌਰ 'ਤੇ ਥੋਪਣਾ ਦਾ ਯਤਨ ਕੀਤਾ ਹੈ ਜਿਸ ਨੂੰ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚਾਹਲ ਗਾਲਿਬ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾਂ ਹੈਡਕੁਆਰਟਰਾਂ 'ਤੇ 11 ਸਤੰਬਰ ਨੂੰ ਜ਼ਿਲ੍ਹਾਂ ਪ੍ਰਧਾਨ ਵਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਸੂਬਾ ਸਰਕਾਰ ਨੂੰ ਸਹਿਮਤੀ ਤੋਂ ਬਿਨਾਂ ਕਿਸੇ ਨੰਬਰਦਾਰ ਦਾ ਮਾਣ-ਭੱਤਾ ਨਾ ਕੱਟਣ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।

ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਸਮਰਪਿਤ ਸਮਾਗਮਾਂ 'ਚ ਸੰਗਤਾਂ ਦੀ ਵੱਡੀ ਸਮੂਲੀਅ

ਜਗਰਾਉਂ , ਸਤੰਬਰ 2019-(ਮਨਜਿੰਦਰ ਗਿੱਲ)- ਵਿਆਹ ਸ਼ਬਦ ਇਕ ਐਸਾ ਸ਼ਬਦ ਹੈ ਜਿਸ ਦੇ ਸੁਣਦਿਆਂ ਹੀ ਮਨੁੱਖ ਨੂੰ ਚਾਅ ਚੜ੍ਹ ਜਾਂਦਾ ਹੈ ਤੇ ਜੇ ਕਿਤੇ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਬਾਬੇ ਨਾਨਕ ਦਾ ਵਿਆਹ ਪੁਰਬ ਹੋਵੇ ਤਾਂ ਸੰਗਤਾਂ ਨੂੰ ਗੋਡੇ ਗੋਡੇ ਚਾਅ ਚੜ੍ਹਨਾ ਕੁਦਰਤੀ ਸੀ। ਪਿਛਲੇ ਕਈ ਦਿਨਾਂ ਤੋਂ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਸ ਚਰਨਜੀਤ ਸਿੰਘ ਜੀ ਭੰਡਾਰੀ, ਜਨਰਲ ਸਕੱਤਰ ਬਲਵਿੰਦਰਪਾਲ ਸਿੰਘ ਮੱਕੜ ,ਖਜਾਨਚੀ ਇੰਦਰਪਾਲ ਸਿੰਘ ਵਛੇਰ, ਰਵਿੰਦਰਪਾਲ ਸਿੰਘ ਮੈਂਦ, ਸਲਾਹਕਾਰ ਦੀਪਇੰਦਰ ਸਿੰਘ ਭੰਡਾਰੀ ਸਮਾਗਮ ਦੀ ਸਫਲਤਾ ਲਈ ਪੱਬਾਂ ਭਾਰ ਸਨ ਕਰੀਬ 6:30 ਵਜੇ ਬਰਾਤ ਰੂਪੀ ਸ਼ਾਮਾ ਫੇਰੀ ਵਿੱਚ ਸੰਗਤਾਂ ਗੁਰਦੁਆਰਾ ਭਜਨਗੜ ਸਾਹਿਬ ਨੂੰ ਰਵਾਨਾ ਹੋਈਆਂ। ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ-ਪਹੁੰਚਦੇ ਸੰਗਤਾਂ ਦੀ ਗਿਣਤੀ ਕਾਫੀ ਵੱਡੀ ਹੋ ਗਈ। ਰਸਤੇ ਵਿੱਚ ਕਈ ਥਾਵਾਂ ਤੇ ਦੁਕਾਨਦਾਰਾਂ ਨੇ ਸੰਗਤਾਂ ਦੀ ਮਿਸ਼ਠਾਨ ਤੇ ਚਾਹ ਪਾਣੀ ਨਾਲ ਸੇਵਾ ਕੀਤੀ। ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ਬੜੇ ਚਾਵਾਂ ਨਾਲ ਢੁਕਵੇਂ ਸ਼ਬਦਾਂ ਦਾ ਗਾਇਨ ਕਰਦੀਆਂ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਪਹੁੰਚੀਆ ਜਿਥੇ ਗੁਰਦੁਆਰਾ ਭਜਨਗੜ ਸਾਹਿਬ ਦੇ ਪ੍ਰਬੰਧਕਾਂ ਨੇ ਸ ਗੁਰਪ੍ਰੀਤ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਵਿਚ ਬਰਾਤ ਰੂਪੀ ਸ਼ਾਮਾ ਫੇਰੀ ਦਾ ਭਰਪੂਰ ਸੁਆਗਤ ਕੀਤਾ।ਭਜਨਗੜ ਦੇ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਪਹੁੰਚੀਆਂ ਸੰਗਤਾਂ ਤੇ ਕੀਤੀ ਫੁਲਾਂ ਦੀ ਵਰਖਾ ਦਾ ਦ੍ਰਿਸ਼ ਬੜਾ ਮਨਮੋਹਕ ਸੀ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਚਾਹ ਪਾਣੀ ਤੇ ਮਿਸ਼ਠਾਨ ਛਕਾਏ ਗਏ ਉਪਰੰਤ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਜਿਥੇ ਗੁਰਬਾਣੀ ਦਾ ਪ੍ਰਵਾਹ ਚਲ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਕੁਲਜੀਤ ਸਿੰਘ ਤੇ ਭਾਈ ਹੀਰਾ ਸਿੰਘ ਨਿਮਾਣਾ ਦੇ ਜੱਥਿਆਂ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਖਾਲਸਾ ਪਰਿਵਾਰ ਤੇ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਡੇ ਚੰਗੇ ਭਾਗ ਹਨ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਬੜੇ ਚਾਵਾਂ ਤੇ ਸਧਰਾਂ ਨਾਲ ਮਨਾ ਕੇ ਬਾਬੇ ਨਾਨਕ ਦੀਆ ਖੁਸ਼ੀਆਂ ਨਾਲ ਝੋਲੀਆਂ ਭਰ ਰਹੇ ਹਾਂ।ਅਜਿਹੇ ਮੌਕੇ ਭਾਗਾਂ ਵਾਲਿਆਂ ਨੂੰ ਮਿਲਿਆ ਕਰਦੇ ਹਨ। ਗੁਰਦੁਆਰਾ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਤੇ ਗੁਰਦੁਆਰਾ ਮੋਰੀ ਗੇਟ ਮੁੱਖ ਸੇਵਾਦਾਰ ਪ੍ਰਿੰਸੀਪਲ ਸ ਚਰਨਜੀਤ ਸਿੰਘ ਜੀ ਭੰਡਾਰੀ ਨੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਵੀ ਕੀਤਾ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸੰਗਤਾਂ ਵਿੱਚ ਦੀਪਇੰਦਰ ਸਿੰਘ ਭੰਡਾਰੀ, ਬਲਵਿੰਦਰਪਾਲ ਸਿੰਘ ਮੱਕੜ, ਕੁਲਬੀਰ ਸਿੰਘ ਸਰਨਾ, ਭੁਪਿੰਦਰ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਜਤਿੰਦਰਪਾਲ ਸਿੰਘ ਜੇ ਪੀ, ਅਮਰੀਕ ਸਿੰਘ ਜੰਤਾ ਸਟੋਰ, ਕਰਮ ਸਿੰਘ, ਵਿੰਦਰਪਾਲ ਸਿੰਘ ਮੈਂਦ, ਹੈੱਡ ਗ੍ਰੰਥੀ ਪਰਮਵੀਰ ਸਿੰਘ, ਸੁਖਵਿੰਦਰ ਸਿੰਘ ਭਸੀਨ, ਗੁਰਮੀਤ ਸਿੰਘ ਮੀਤਾ, ਪ੍ਰਭਦਿਆਲ ਸਿੰਘ ਬਜਾਜ, ਚਰਨਜੀਤ ਸਿੰਘ ਸਰਨਾ, ਤ੍ਰਿਲੋਕ ਸਿੰਘ, ਇਸ਼ਟਪ੍ਰੀਤ ਸਿੰਘ, ਜਨਪ੍ਰੀਤ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ ਛਾਬੜਾ, ਇਕਬਾਲ ਸਿੰਘ ਛਾਬੜਾ ਆਦਿ ਹਾਜ਼ਰ ਸਨ।

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਅਵਤਾਰ ਪੁਰਬ Video

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਅਵਤਾਰ ਪੁਰਬ

ਲੁਧਿਆਣਾ,ਸਤੰਬਰ 2019 -( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਉਘੇ ਸਮਾਜ ਸੇਵੀ ਵਾਹਿਗੁਰੂਪਾਲ ਸਿੰਘ ਔਲਖ ਬਰਤਾਨੀਆ ਦੀ ਨਾਮਵਾਰ ਸਖਸ਼ੀਅਤ ਦੇ ਮਾਤਾ ਦਾ ਦਿਹਾਂਤ

ਕਾਡਿਫ/ਵੇਲਜ਼,ਸਤੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ ਦੇ ਉਘੇ ਕਾਰੋਬਾਰੀ ਤੇ ਕਾਂਗਰਸੀ ਨੇਤਾ ਵਾਹਿਗੁਰੂਪਾਲ ਸਿੰਘ ਔਲਖ ਦੇ ਮਾਤਾ ਬੀਬੀ ਸੁਰਜੀਤ ਕੌਰ ਔਲਖ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ । ਉਹ 95 ਵਰਿ੍ਹਆ ਦੇ ਸਨ । ਮਾਤਾ ਸੁਰਜੀਤ ਕੌਰ ਦਾ ਅੰਤਿਮ ਸੰਸਕਾਰ ਕਾਡਿਫ ਐਡ ਗਲਾਮੋਗੇਨ ਪਾਰਕ ਸ਼ਮਸ਼ਾਨਘਾਟ 'ਚ 9 ਸਤੰਬਰ ਦਿਨ ਸੋਮਵਾਰ ਨੂੰ ਹੋਵੇਗਾ ਅਤੇ ਉਪਰੰਤ ਸਿੱਖ ਗੁਰਦੁਆਰਾ ਕਾਡਿਫ ਵਿਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ । ਜਾਣਕਾਰੀ ਲਈ ਮਾਤਾ ਸੁਰਜੀਤ ਕੌਰ ਜੀ ਦਾ ਪਿਛਲਾ ਪਿੰਡ ਅਮਰਗੜ੍ਹ ਕਲੇਰ (ਕੋਲ ਨਾਨਕਸਰ, ਜਗਰਾਓਂ) ਹੈ। ਮਾਤਾ ਜੀ ਲੰਬੇ ਸਮੇਂ ਤੋਂ ਆਪਣੇ ਪੁੱਤਰ ਸ ਵਾਹਿਗੁਰੂਪਾਲ ਸਿੰਘ ਔਲਖ ਕੋਲ ਇੰਗਲੈਂਡ ਵਿੱਚ ਰਹਿ ਰਹੇ ਸਨ।  ਇਸ ਸਮੇ ਵਾਹਿਗੁਰੂਪਾਲ ਸਿੰਘ ਔਲਖ ਨਾਲ ਦੁੱਖ ਦੀ ਘੜੀ 'ਚ  ਸ਼ਰੀਕ ਹੁੰਦੇ ਹੋਏ ਦੇਸ਼ਾਂ ਵਦੇਸ਼ਾਂ ਤੋਂ ਸਤਿਕਾਰ ਯੋਗ ਵਿਅਕਤੀਆਂ ਨੇ ਡੂੰਗੇ ਦੁਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵਿਚ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ, ਐਮ. ਪੀ. ਵਰਿੰਦਰ ਸ਼ਰਮਾਂ, ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ, ਸ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਰਾਜਦੂਤ ਵਰਲਡ ਕੈਂਸਰ ਕੇਅਰ, ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਕਾਗਰਸ ਲੁਧਿਆਣਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸੁਮਰਾ, ਸੁਰਜੀਤ ਸਿੰਘ ਕਲੇਰ ਪ੍ਰਧਾਨ ਆੜਤੀਆ ਐਸੋਸੀਏਸ਼ਨ ਜਗਰਾਓਂ ਮੰਡੀ, ਸੁਖਦੇਵ ਸਿੰਘ ਪੁਰੇਵਾਲ, ਜਸਵੰਤ ਸਿੰਘ ਗਰੇਵਾਲ,ਸੁਖਦੇਵ ਸਿੰਘ ਗਰੇਵਾਲ,ਜਸਬੀਰ ਸਿੰਘ ਕਨੇਡਾ, ਜਸਪਾਲ ਸਿੰਘ ਸੰਧੂ, ਕੇਵਲ ਸਿੰਘ ਰਣਦੇਵਾ, ਗੁਰਬੀਰ ਸਿੰਘ ਅਟਕੜ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਪ੍ਰਭਜੋਤ ਸਿੰਘ ਮੋਹੀ, ਅਵਤਾਰ ਸਿੰਘ ਚੀਮਨਾ, ਮਹਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਲਿੱਟ, ਬਲਜੀਤ ਸਿੰਘ ਮੱਲੀ, ਗੁਰਚਰਨ ਸਿੰਘ ਸੂਜਾਪੁਰ, ਤੇਜਾ ਸਿੰਘ ਔਲਖ,ਅਮਨਜੀਤ ਸਿੰਘ ਖਹਿਰਾ ਐਡੀਟਰ ਜਨ ਸਕਤੀ ਨਿਉਜ ਪੰਜਾਬ ਆਦਿ ।

ਅਗਵਾੜ ਲੋਪੋ ਗਰਿੱਡ ਤੋਂ ਕੱਲ੍ਹ ਨੂੰ ਬਿਜਲੀ ਬੰਦ ਰਹੇਗੀ

ਗਰਿੱਡ ਤੋਂ ਜਗਰਾਉਂ ਸ਼ਹਿਰ 'ਚ ਚੱਲਦੇ ਸਿਟੀ 6 ਨੰਬਰ ਫੀਡਰ ਦੀ ਕੀਤੀ ਜਾਣੀ ਹੈ ਜ਼ਰੂਰੀ ਮੁਰੰਮਤ 

ਜਗਰਾਉਂ,  ਸਤੰਬਰ 2019-(ਚੀਮਾਂ)- ਬਿਜਲੀ ਵਿਭਾਗ ਦੇ 66 ਕੇਵੀ ਗਰਿੱਡ ਸਬ ਸਟੇਸ਼ਨ ਅਗਵਾੜ ਲੋਪੋ ਜਗਰਾਉਂ ਤੋਂ ਭਲਕੇ 10 ਸਤੰਬਰ ਦਿਨ ਮੰਗਲਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਪਾਵਰਕਾਮ ਜਗਰਾਉਂ ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ 66 ਕੇਵੀ ਗਰਿੱਡ ਸਬ ਸਟੇਸ਼ਨ ਅਗਵਾੜ ਲੋਪੋ ਜਗਰਾਉਂ ਤੋਂ ਚੱਲਦੇ 11 ਕੇਵੀ ਸ਼ਹਿਰੀ ਫੀਡਰ ਨੰਬਰ 6 ਉਪਰ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਲਈ ਇਸ ਫੀਡਰ ਤੋਂ ਚੱਲਦੇ ਏਰੀਏ ਭੱਦਰਕਾਲੀ ਮੰਦਿਰ ਦੇ ਆਸ-ਪਾਸ, ਅਗਵਾੜ ਲੋਪੋ, ਰਾਣੀ ਵਾਲਾ ਖੂਹ ਅਤੇ ਗੁਰਦੁਆਰਾ ਅਜੀਤਸਰ ਦੇ ਆਸ ਪਾਸ ਦੀ ਬਿਜਲੀ ਸਪਲਾਈ ਕੱਲ੍ਹ 10 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 06:00 ਵਜੇ ਤੱਕ ਬੰਦ ਰਹੇਗੀ। ਇਸ ਤੋਂ ਇਲਾਵਾ ਬਾਕੀ ਏਰੀਏ ਦੀ ਬਿਜਲੀ ਸਪਲਾਈ ਆਮ ਵਾਂਗ ਚੱਲਦੀ ਰਹੇਗੀ।

ਪਿੰਡ ਸੇਖਦੋਲ਼ਤ ਵਿਖੇ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਦੇ ਸਮਾਗਮ ਦੀਆ ਤਿਆਰੀਆਂ ਸ਼ੁਰੂ

ਬਾਬਾ ਵਿਸਾਖਾ ਸਿੰਘ ਜੀ ਯਾਦ ਵਿੱਚ 12 ਤਾਰੀਖ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਜਗਰਾਉਂ ,ਸਤੰਬਰ 2019 -(ਰਾਣਾ ਸੇਖਦੌਲਤ)-

ਪਿੰਡ ਸੇਖਦੌਲਤ ਵਿਖੇ ਧੰਨ-ਧੰਨ ਬਾਬਾ ਵਿਸਾਖਾਂ ਸਿੰਘ ਜੀ ਦੀ ਬਰਸੀ ਦੇ ਸਬੰਧ ਵਿੱਚ ਪਿੰਡ ਦੀ ਸਫਾਈ ਕਰਵਾਈ ਗਈ।ਪਿੰਡ ਦੀ ਨੌਜਵਾਨਾ ਸ਼ਭਾ ਅਤੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੌਂ ਕੀਤੀ ਗਈ।ਬਰਸੀ ਦਾ ਸਮਾਗਮ ਤਿੰਨ ਦਿਨ ਲਗਾਤਾਰ ਚੱਲਦਾ ਹੈ ਅਤੇ ਆਖਰੀ ਦਿਨ ਪੂਰੀ ਰਾਤ ਰਹਿਨਸੁਮਾਈ ਕੀਰਤਨ ਹੁੰਦਾ ਹੈ। ਇਸ ਬਰਸੀ ਦੇ ਸਮਗਾਮ ਵਿੱਚ ਸੰਗਤਾ ਵੱਡੀ ਗਿਣਤੀ ਵਿੱਚ ਦੇਸ-ਵਿਦੇਸ਼ ਤੋਂ ਪਹੁੰਚਦੀਆ ਹਨ ਅਤੇ ਕਾਫੀ ਇੰਟਰਨੈਸ਼ਨਲ ਢਾਡੀ ਜੱਥੈ ਵੀ ਇਸ ਸਮਗਾਮ ਵਿੱਚ ਹਿੱਸਾ ਲੈਦੇ ਹਨ।ਬਾਬਾ ਵਿਸਾਖਾ ਜੀ ਦੀ ਯਾਦ ਵਿੱਚ 12 ਤਾਰੀਖ ਨੂੰ ਪੂਰੇ ਪਿੰਡ ਵਿੱਚ ਨਗਰ ਕੀਰਤਨ ਕੱਢਿਆ ਜਾਵੇਗਾ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਅੱਜ ਪੂਰੇ ਨਗਰ ਦੀ ਸਫਾਈ ਕੀਤੀ ਗਈ ਹੈ।ਪਿੰਡ ਦੀ ਸਫਾਈ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਅਤੇ ਪੂਰੇ ਪਿੰਡ ਨੇ ਇੱਕਜੁੱਟ ਹੋ ਕੇ ਕੰਮ ਕੀਤਾ। ਉਸ ਤੋਂ ਪਹਿਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਾਬਾ ਹਰਬੰਸ ਸਿੰਘ ਜੀ ਨਾਨਕਸਰ ਵਾਲਿਆ ਨੇ ਇੰਟਰਲਾਕ ਇੱਟ ਲਗਵਾਉਣ ਦਾ ਉਦਘਾਟਨ ਵੀ ਕੀਤਾ ਸੀ। ਜੋਂ ਕਿ ਹੁਣ ਬਰਸੀ ਤੋਂ ਪਹਿਲਾ-ਪਹਿਲਾ ਮੁਕੰਮਲ ਕਰ ਦਿੱਤਾ ਗਿਆਂ ਹੈ। 

ਸਰਕਾਰਾ ਦੇ ਵੱਡੇ-ਵੱਡੇ ਵਾਅਦੇ ਖੋਖਲੇ ਸਾਬਤ ਹੋਏ ਪਿੰਡ ਦੋਲੇਵਾਲ ਦੇ ਵਿਕਾਸ ਵਿੱਚ

ਮੋਗਾ,ਸਤੰਬਰ 2019 - (ਓਕਾਰ ਸਿੰਘ ਦੋਲੇਵਾਲ/ ਰਾਣਾ ਸੇਖਦੌਲਤ)-

ਤਹਿਸੀਲ ਧਰਮਕੌਟ ਜ਼ਿਲ੍ਹਾ ਮੋਗਾ ਦਾ ਪਿੰਡ ਦੋਲ਼ੇਵਾਲ ਦਾ ਵਿਕਾਸ ਦੇਖੀਆ ਤਾਂ ਲੋਕਾ ਦਾ ਕਹਿਣਾ ਹੈ ਕਿ ਸਰਕਾਰਾ ਦੇ ਵਾਅਦੇ ਕੀਤੇ ਖੋਖਲੇ ਸਾਬਤ ਹੋਣ ਲੱਗੇ।ਵਿਕਾਸ ਦੀ ਹਨੇਰੀ ਪਿੰਡ ਦੌਲੇਵਾਲ ਦੇ ਉਪਰ ਦੀ ਲੰਘ ਜਾਦੀ ਹੈ। ਸਰਕਾਰ ਕਾਂਗਰਸ ਦੀ ਹੋਵੇ ਜਾਂ ਅਕਾਲੀਆ ਦੀ ਲੇਕਨ ਸਾਡੇ ਪਿੰਡ ਦਾ ਵਿਕਾਸ ਉਥੇ ਹੀ ਖੜ੍ਹਾ ਹੈ ਗਲੀਆ ਤੇ ਨਾਲੀਆ ਦਾ ਪਾਣੀ ਸ਼ੜਕਾ ਤੇ ਸਵੀਵਿੰਗ ਪੁਲ ਵਾਂਗ ਨਜ਼ਰ ਆਉਂਦੀਆਂ ਹਨ। ਨਾਂ ਹੀ ਕੋਈ ਲੀਡਰ ਇਸ ਪਿੰਡ ਦੀ ਦੁੱਖ ਤਕਲੀਫ ਨੂੰ ਸਮਝ ਰਿਹਾ ਹੈ। ਪਿੰਡ ਵਾਲੇ ਇਕੱਠੇ ਹੋ ਕੇ ਕਈ ਲੀਡਰਾਂ ਕੋਲ ਵੀ ਗਏ। ਪਰ ਸਾਰਿਆ ਨੇ ਕੋਈ ਵੀ ਕੰਮ ਨਹੀ ਕੀਤਾ ਬਸ ਝੂਠਾ ਵਾਅਦਾ ਹੀ ਕੀਤਾ। ਸਰਪੰਚ ਦਾ ਕਹਿਣਾ ਹੈ ਕਿ ਮੈਂ ਖੁਦ ਕਾਂਗਰਸ ਪਾਰਟੀ ਦਾ ਸਰਪੰਚ ਹਾਂ ਲੇਕਨ ਸਾਡੇ ਪਿੰਡ ਦੇ ਵਿਕਾਸ ਲਈ ਸਰਕਾਰ ਕੋਈ ਵੱਡੀ ਗਰਾਂਟ ਨਹੀ ਦੇ ਰਹੀ ਉਸ ਦਾ ਕਹਿਣਾ ਹੈ ਕਿ ਵੋਟਾ ਆਉਣ ਤੋਂ ਪਹਿਲਾ ਇਹ ਸਾਰੀਆ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰ ਜਾਦੀਆਂ ਹਨ। ਪਰ ਜਦੋਂ ਵੋਟਾ ਪੈ ਜਾਦੀਆ ਹਨ ਇਹ ਸਾਡੇ ਪਿੰਡ ਦਾ ਨਾਂ ਵੀ ਭੁੱਲ ਜਾਦੀਆ ਹਨ। ਪਿੰਡ ਵਾਲਿਆ ਦਾ ਕਹਿਣਾ ਹੈ ਕਿ ਜੇ ਕਰ ਸਾਡੇ ਪਿੰਡ ਦਾ ਵਿਕਾਸ ਨਾ ਹੋਇਆ ਤਾਂ ਆਉਣ ਵਾਲੀਆ ਵੋਟਾਂ ਵਿੱਚ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਾਗੇ।

ਜਗਰਾਂਉ ਰੇਲਵੇ ਓਵਰਬ੍ਰਿਜ ਦਾ 30 ਨਵੰਬਰ ਤੱਕ ਹੋਵੇਗਾ ਕੰਮ ਮੁਕੰਮਲ

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਉਸਾਰੀ ਕਾਰਜਾਂ ਦਾ ਜਾਇਜ਼ਾ

ਲੁਧਿਆਣਾ,ਸਤੰਬਰ 2019 - ( ਮਨਜਿੰਦਰ ਗਿੱਲ )-ਸ਼ਹਿਰ ਲੁਧਿਆਣਾ ਦੇ ਸਾਹਰਗ ਵਜੋਂ ਜਾਣੇ ਜਾਂਦੇ ਜਗਰਾਂਉ ਰੇਲਵੇ ਓਵਰਬ੍ਰਿਜ (ਪੁੱਲ) ਦਾ ਕੰਮ 30 ਨਵੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ ਨੇ ਅੱਜ ਇਸ ਪੁੱਲ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿੱਟੂ ਨੇ ਕਿਹਾ ਕਿ ਇਸ ਪੁੱਲ ਦੇ ਡਿਜ਼ਾਈਨ ਵਿੱਚ ਲਖਨਊ ਸਥਿਤ ਇੰਜੀਨੀਅਰਿੰਗ ਵਿੰਗ ਤੋਂ ਮਾਮੂਲੀ ਤਰਮੀਮ ਕਰਵਾਈ ਗਈ ਹੈ। ਡਿਜ਼ਾਈਨ ਫਾਈਨਲ ਹੋਣ ਉਪਰੰਤ ਹੁਣ ਜ਼ਮੀਨੀ ਪੱਧਰ 'ਤੇ ਇਸ ਪੁੱਲ ਦੇ ਉਸਾਰੀ ਕਾਰਜ ਵਿੱਚ ਤੇਜ਼ੀ ਆ ਗਈ ਹੈ। ਉਨਾਂ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਗਾਡਰ ਗਾਜ਼ੀਆਬਾਦ ਤੋਂ ਫੈਬਰੀਕੇਟ ਕਰਵਾਏ ਗਏ ਹਨ, ਜਿਸ ਦਾ 45 ਫੀਸਦੀ ਮਟੀਰੀਅਲ ਲੁਧਿਆਣਾ ਵਿਖੇ ਪਹੁੰਚ ਗਿਆ ਹੈ। ਬਿੱਟੂ ਨੇ ਕਿਹਾ ਕਿ ਕੁੱਲ 24 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ 30 ਨਵੰਬਰ, 2019 ਤੱਕ ਮੁਕੰਮਲ ਕਰਨ ਲਈ ਉਨ•ਾਂ ਨੇ ਅੱਜ ਰੇਲਵੇ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ। ਇਸ ਦੇ ਇਕੱਲੇ ਸਿਵਲ ਵਰਕਸ 'ਤੇ ਹੀ 8.5 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਕਿਹਾ ਕਿ ਗਾਡਰਾਂ ਨੂੰ ਰੇਲਵੇ ਟਰੈਕ ਦੇ ਨਾਲ ਢਾਂਚਾ ਤਿਆਰ ਕਰਕੇ ਜੋੜਿਆ (ਅਸੈਂਬਲ ਕਰਨਾ) ਜਾਵੇਗਾ। ਉਸ ਉਪਰੰਤ ਵੱਡੀਆਂ ਕਰੇਨਾਂ ਦੀ ਸਹਾਇਤਾ ਨਾਲ ਪੁੱਲ ਨੂੰ ਜੋੜਿਆ ਜਾਵੇਗਾ>  ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰਨ ਤੌਰ 'ਤੇ ਵਚਨਬੱਧ ਹੈ। ਸਨਅਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਈ ਵਿਕਾਸ ਕਾਰਜ ਜਾਰੀ ਹਨ। ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਲੁਧਿਆਣਾ ਵਿਸ਼ਵ ਦੇ ਬਿਹਤਰੀਨ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਵੇਗਾ। ਇਸ ਮੌਕੇ ਉਨਾਂ ਨਾਲ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਗੁਰਦੀਪ ਸਿੰਘ ਸੀਨੀਅਰ ਸੈਕਸ਼ਨ ਇੰਜੀਨੀਅਰ ਉੱਤਰੀ ਰੇਲਵੇ, ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਅਤੇ ਹੋਰ ਹਾਜ਼ਰ ਸਨ।

ਕੋਠੇ ਬੱਗੂ 'ਚ ਅਣਪਛਾਤੇ ਹਮਲਾਵਰਾਂ ਨੇ ਘਰ ਦਾਖਲ ਹੋ ਕੇ ਔਰਤ ਦਾ ਕੀਤਾ ਬੇ-ਰਹਿਮੀ ਨਾਲ ਕਤਲ

ਹਮਲੇ 'ਚ ਔਰਤ ਦਾ ਪਤੀ ਤੇ ਦੋ ਬੱਚੇ ਵੀ ਜਖਮੀ

ਜਗਰਾਓਂ,ਸਤੰਬਰ 2019 -( ਮਨਜਿੰਦਰ ਗਿੱਲ/ਜਸਮੇਲ ਗਾਲਿਬ)-

ਇਥੋਂ ਲਾਗੇ ਪਿੰਡ ਕੋਠੇ ਬੱਗੂ ਵਿਖੇ ਬੀਤੀ ਰਾਤ ਦੋ ਅਗਿਆਤ ਵਿਅਕਤੀਆਂ ਨੇ ਤੇਜਧਾਰ ਹਥਿਆਰ ਨਾਲ ਇਕ ਪਰਿਵਾਰ ਤੇ ਹਮਲਾ ਕਰ ਦਿਤਾ। ਜਿਸ ਵਿਚ ਔਰਤ ਦਾ ਕਤਲ ਕਰ ਦਿਤਾ ਅਤੇ ਉਸਦਾ ਪਤੀ ਤੇ ਦੋ ਬੱਚੇ ਜਖਮੀਂ ਹੋ ਗਏ। ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰਾ ਸਿੰਘ ਨਿਵਾਸੀ ਪਿੰਡ ਕੋਠੇ ਬੱਗੂ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਸੁੱਤਾ ਹੋਇਆ ਸੀ ਤਾਂ ਰਾਤ ਦੇ ਬਾਰਾਂ ਵਜੇ ਦੇ ਕਰੀਬ ਦੋ ਅਗਿਆਤ ਬੰਦੇ ਉਸਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਮੇਰੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿਤੀ। ਮੇਰੀ ਪਤਨੀ ਰਾਜਵੀਰ ਕੌਰ ਛੁਡਾਉਣ ਲਈ ਅੱਗੇ ਆਈ ਤਾਂ ਉਨ੍ਹਾਂ ਨੇ ਰਾਜਵੀਰ ਕੌਰ ਤੇ ਦਾਹ ਨਾਲ ਤਾਬੜਤੋੜ ਹਮਲੇ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਹਮਲੇ ਵਿਚ ਖੁਦ ਗੁਰਪ੍ਰੀਤ ਸਿੰਘ ਅਤੇ ਉਸਦਾ 13 ਸਾਲ ਦਾ ਲੜਕਾ ਜਸ਼ਨਪ੍ਰੀਤ , 11 ਸਾਲ ਦਾ ਲੜਕਾ ਲਖਵੀਰ ਸਿੰਘ ਜਖਮੀ ਹੋ ਗਏ। ਹਮਲਾ ਕਰਕੇ ਜਦੋਂ ਕਾਤਲ ਮੌਕੇ ਤੋਂ ਫਰਾਰ ਹੋ ਗਏ ਤਾਂ ਜਸ਼ਨਪ੍ਰੀਤ ਨੇ ਨਾਲ ਹੀ ਰਹਿੰਦੇ ਆਪਣੇ ਤਾਇਆ ( ਗੁਰਪ੍ਰੀਤ ਦੇ ਤਾਏ ਦੇ ਲੜਕੇ ) ਜਗਤਾਰ ਸਿੰਘ ਦੇ ਘਰ ਜਾ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿਤੀ। ਜਗਤਾਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਰਾਜਵੀਰ ਕੌਰ, ਗੁਰਪ੍ਰੀਤ ਸਿੰਘ ਅਤੇ ਦੋਵੇ ਬੱਚਿਆੰ ਨੂੰ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ ਤੇ ਐਸ. ਪੀ ਜਸਵਿੰਦਰ ਸਿੰਘ, ਡੀ ਐਸ ਪੀ ਗੁਰਦੀਪ ਸਿੰਘ ਗੌਸ਼ਲ, ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ, ਸੀ ਆਈ ਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਅਤੇ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਸਇਅਦ ਸ਼ਕੀਲ ਮੌਕੇ ਤੇ ਪਹੁੰਚੇ। ਪੁਲਿਸ ਨੇ ਜਾਂਚ ਲਈ ਮੌਕੇ ਤੇ ਫਿੰਗਰ ਪ੍ਰਿੰਟ ਮਾਹਿਰ ਅਤੇ ਡੌਗ ਸਕੂਐਡ ਬੁਲਾਏ ਅਤੇ ਜਾਂਚ ਸ਼ੁਰੂ ਕੀਤੀ। ਇਸ ਸੰਬਧ ਵਿਚ ਥਾਣਾ ਸਿਟੀ ਵਿਖੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਦੋ ਅਗਿਆਤ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਡੀ ਐਸ ਪੀ ਗੁਰਦੀਪ ਸਿੰਘ ਗੌਸ਼ਲ ਨੇ ਕਿਹਾ ਕਿ ਮਾਮਲਾ ਸ਼ੱਕ ਦੇ ਦਾਇਰੇ ਵਿਚ ਹੈ। ਗੁਰਪ੍ਰੀਤ ਸਿੰਘ ਆਪਣੇ ਬਿਆਨ ਵਾਰ-ਵਾਰ ਬਦਲ ਰਿਹਾ ਹੈ। ਇਸ ਅੰਨੇ ਕਤਲ ਦੀ ਗੁੱਥੀ ਨੂੰ ਜਲਦੀ ਹੀ ਸੁਲਝਾ ਕੇ ਅਸਲੀਅਤ ਸਾਹਮਣੇ ਲਿਆ ਦਿਤੀ ਜਾਵੇਗੀ।

ਕਲਮਾਂ ਦਾ ਕਾਫ਼ਿਲਾ ਕਿਤਾਬ 8 ਨੂੰ ਪਾਠਕਾਂ ਦੇ ਰੂਬਰੂ

ਜਗਰਾਓਂ,ਸਤੰਬਰ 2019 -(ਮਨਜਿੰਦਰ ਗਿੱਲ)- ਮਹਿਫਲ-ਏ-ਅਦੀਬ ਜਗਰਾਓਂ ਦੀ ਦੂਜੀ ਸਾਹਿਤਕ ਪੁਸਤਕ ਕਲਮਾਂ ਦਾ ਕਾਫ਼ਿਲਾ ਦੀ ਘੁੰਡ ਚੁਕਾਈ ਸਮਾਗਮ ਜਗਰਾਓਂ ਐਲ ਆਰ ਡੀ ਏ ਵੀ ਕਾਲਜ 8 ਸਤੰਬਰ 2019 ਨੂੰ ਸਵੇਰੇ 10 ਇਕ ਵਿਸ਼ੇਸ਼ ਸਾਹਿਤਕ ਸਮਾਗਮ ਦੁਰਾਨ ਹੋਵੇਗੀ। ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੱਦਿਆ ਪ੍ਰਧਾਨ ਰਜਿੰਦਰਪਾਲ ਸ਼ਰਮਾ ਅਤੇ ਜਰਨਲ ਸਕੱਤਰ ਜਸਵਿਦਰ ਸਿੰਘ ਸਿੰਦਾ , ਡਾ ਬਲਦੇਵ ਸਿੰਘ ਨੇ ਦੱਸਿਆ ਕਿ ਮਰਹੂਮ ਕਰਨਲ ਗੁਰਦੀਪ ਜਗਰਾਓਂ ਨੂੰ ਸਮਰਪਤ ਇਸ ਕਿਤਾਬ ਢੇ ਜਾਰੀ ਕਰਨ ਸਮੇਂ ਪ੍ਰਸਿੱਧ ਗੀਤਕਾਰ ਅਮਰੀਕ ਤਲਵੰਡੀ ਮੁੱਖ ਮਹਿਮਾਨ , ਪ੍ਰਸਿਧ ਕਵੀ ਤੇ ਆਰਟਿਸਟ ਸਵਰਨਜੀਤ ਸਵੀ ਅਤੇ ਨਾਮਵਰ ਪ੍ਰਤਿਭਾ ਡਾ ਮਹਿੰਦਰ ਕੌਰ ਗਰੇਵਾਲ ਵਿਸੇਸ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰੋ ਕਰਮ ਸਿੰਘ ਸਿੱਧੂ ਇਸ ਕਿਤਾਬ ਤੇ ਪਰਚਾ ਪੜ੍ਹਨਗੇ।