You are here

ਲੁਧਿਆਣਾ

ਗਾਲਿਬ ਰਣ ਸਿੰਘ 'ਚ ਲਾਭਪਾਤਰੀਆਂ ਲਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਗਾਇਆ ਕੈਂਪ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਗਾਲਿਬ ਰਣ ਸਿੰਘ ਵਿਖੇ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਲਈ ਆਯੂਸਮਾਨ ਸਰਬੱਤ ਬੀਮਾ ਯੋਜਨਾ ਤਹਿਤ ਡਿਜੀਟਲ ਸੀ.ਐਸ.ਸੀ ਕੰਪਨੀ ਅਧਿਕਾਰੀ ਸਿਮਰ ਸਿੰਘ ਗਿੱਲ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕੀਤਾ।ਇਸ ਮੌਕੇ ਨੀਲੇ ਕਾਰਡ ਧਾਰਕਾਂ ਦੇ ਬੀਮੇ ਸਬੰਧੀ ਕਾਗਜਾਂ ਦੀ ਜਾਂਚ ਪੜਤਾਲ ਕਰਕੇ ਫਾਰਮ ਭਰੇ ਗਏ।ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੀਮਾਂ ਦੀ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਇਸ ਲਈ ਪ੍ਰਸ਼ਾਸਨ ਦਾ ਫਰਜ ਬਣਦਾ ਹੈ ਕਿ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਲਾਭ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਚੱਲਣਗੇ ਅਤੇ ਜੇਕਰ ਕੋਈ ਸੂਚੀਬੱਧ ਹਸਪਤਾਲ ਇਸ ਕਾਰਡ ਦਾ ਇਸਤੇਮਾਲ ਨਹੀ ਕਰੇਗਾ ਤਾਂ ਉਸ ਦੀ ਸ਼ਿਕਾਇਤ 104 ਨੰਬਰ ਡਾਇਲ ਕਰਕੇ ਕੀਤੀ ਜਾ ਸਕਦੀ ਹੈ।ਸਰਪੰਚ ਨੇ ਦੱਸਿਆ ਕਿ ਇਸ ਕੈਂਪ ਦੌਰਾਨ 200 ਲਾਭਪਾਤਰੀਆਂ ਨੇ ਲਾਹਾ ਲਿਆ।ਇਸ ਸਮੇ ਹਰਮਿੰਦਰ ਸਿੰਘ ਪੰਚ,ਨਿਰਮਲ ਸਿੰਘ ਪੰਚ,ਰਣਜੀਤ ਸਿੰਘ ਪੰਚ,ਜਗਸੀਰ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਗੁਰਦੁਆਰਾ ਦੇ ਪ੍ਰਧਾਨ ਸੁਰਤਾਜ ਸਿੰਘ,ਖਾਜ਼ਨਚੀ ਕੁਲਵਿੰਦਰ ਸਿੰਘ,ਸੁਸਇਟੀ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਸੁਰਿੰਦਰਪਾਲ ਸਿੰਘ ਫੌਜੀ,ਸੁਰਿੰਦਰ ਸਿੰਘ ਬੰਬੇ ਵਾਲੇ,ਮਹਿੰਦਰ ਸਿੰਘ,ਬਲਵੀਰ ਸਿੰਘ,ਜੱਗਾ ਸਿੰਘ,ਕੁਲਦੀਪ ਸਿੰਘ,ਬਲਵੰਤ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਗਲੀ ਤੇ ਨਜ਼ਾਇਜ ਕਬਜਾ ਕਰਨ ਦਾ ਲਾਇਆ ਦੋਸ਼,ਮਾਮਲਾ ਪੰਹੁਚਿਆ ਬੀ ਡੀ ਪੀ ੳ ਦੇ ਦਰਬਾਰ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਜੰਡੀ ਵਸਨੀਕ ਪ੍ਰਕਾਸ ਸਿੰਘ ਪੱੁਤਰ ਸੇਰ ਸਿੰਘ ਨੇ ਹਲਫੀਆ ਬਿਆਨ ਦਿੰਦਿਆ ਕਿਹਾ ਕਿ ਜੋ ਮੇਰੇ ਘਰ ਨੂੰ ਸਰਕਾਰੀ ਰਸਤਾ ਜਾਦਾ ਹੈ ਤੇ ਦੋਨੋ ਪਾਸੇ ਨਾਲੀ ਬਣੀ ਹੈ ਜੋ ਮੈ ਪਿਛਲੇ ਲੰਬੇ ਸਮੇ ਤੇ ਵਰਤਦਾ ਆ ਰਿਹਾ ਹਾਂ ਪਰ ਹੁਣ ਮੈ ਆਪਣਾ ਮਾਲਕੀ ਮਕਾਨ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਵੇਚ ਦਿੱਤਾ ਹੈ ਉਸ ਰਸਤੇ ਨੂੰ ਮੇਰੇ ਭਰਾ ਜੋਗਿੰਦਰ ਸਿੰਘ,ਹਰਭਜਨ ਸਿੰਘ,ਕਰਮਜੀਤ ਸਿੰਘ ਪੱੁਤਰ ਸੇਰ ਸਿੰਘ ਨੇ ਬੰਦ ਕਰ ਦਿੱਤਾ ਹੈ ਤੇ ਮੇਨ ਰਸਤੇ ਤੇ ਆਪਣਾ ਗੇਟ ਲਾ ਦਿੱਤਾ ਹੈ ਹੁਣ ਇਹ ਪਰਿਵਾਰ ਮੇਰੇ ਖ੍ਰੀਦਦਾਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਜਿਸ ਕਰਕੇ ਮੈ ਜਿਸ ਕਰਕੇ ਮੈ ਇਹ ਮਾਮਲਾ ਕਈ ਵਾਰ ਪੰਚਾਇਤ ਤੇ ਪੁਲਿਸ ਦੇ ਵੀ ਧਿਆਨ 'ਚ ਲਿਆਦਾ ਹੈ ਇਨਸਾਫ ਨਾ ਮਿਲਦਾ ਦੇਖ ਕੇ ਹੁਣ ਇਹ ਮਾਮਲਾ ਬੀ.ਡੀ.ਪੀ.ੳ ਸਿੱਧਵਾਂ ਬੇਟ ਦੇ ਧਿਆਨ 'ਚ ਲਿਆਦਾ ਗਿਆ ਜਿੱਥੋ ਸਾਨੂੰ ਪੂਰਨ ਇਨਸਾਫ ਮਿਲਨ ਦੀ ਉਮੀਦ ਹੈ ।ਜਿਸ ਸਬੰਧੀ ਜਦੋ ਦੂਜੀ ਧਿਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਰਕਾਰੀ ਰਸਤਾ ਹੋਣ ਤੋ ਇੰਨਕਾਰ ਕਰ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਅਸੀ ਪ੍ਰਕਾਸ ਸਿੰਘ ਦੇ ਖ੍ਰੀਦਾਰ ਨੂੰ ਇਸ ਰਸਤੇ ਰਾਹੀ ਨਹੀ ਲੰਘਣ ਦੇਵਾਗੇ ਹਾਂ ਜੇ ਪ੍ਰਕਾਸ਼ ਸਿੰਘ ਆਪਣੇ ਮਕਾਨ 'ਚ ਰਹਿੰਦਾ ਹੈ ਤਾਂ ਸਾਨੂੰ ਕੋਈ ਇੰਤਰਾਜ ਨਹੀ ਹੈ

ਕੀ ਕਹਿੰਦੇ ਹਨ ਬੀ ਡੀ ਪੀ ੳ

ਜਦੋ ਇਸ ਸਬੰਧੀ ਬੀ.ਡੀ.ਪੀ.ੳ ਸਿੱਧਵਾਂ ਬੇਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣ ਇਹ ਮਾਮਲਾ ਸਾਡੇ ਧਿਆਨ 'ਚ ਆ ਗਿਆ ਹੈ ਕਿਸੇ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ।ਜੋ ਦੋਸੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸਿਹਤ ਦੀ ਤੰਦਰੁਸਤੀ ਵਾਸਤੇ ਕੈਂਪ ਲਗਾਇਆ ਗਿਆ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਅੱਜ ਪਿੰਡ ਮਲਸੀਹਾਂ ਭਾਈਕੇ ਵਿਖੇ ਬਾਲ ਵਿਕਾਸ ਪੋ੍ਰਜੈਕਟ ਅਫਸਰ ਸਿੱਧਵਾਂ ਬੇਟ ਵਲੋ ਮੈਡਮ ਕੁਲਵਿੰਦਰ ਜੋਸ਼ੀ ਸੁਪਰਵਾਇਜਰ ਜੀ ਦੀ ਦੇਖ-ਰੇਖ ਪੋਸ਼ਣ ਕੈਪ ਲਗਾਇਆ ਗਿਆ ਜਿਸ ਵਿੱਚ ਆਂਗਨਵਾੜੀ ਸੈਟਰ ਦੇ ਬੱਚੇ ਤੇ ਪਿੰਡ ਦੀਆ ਔਰਤਾਂ,ਮਰਦ ਸ਼ਮਾਲ ਹੋਏ।ਸੁਪਰਵਾਇਜਰ ਪਰਮਜੀਤ ਕੌਰ ਵੱਲੋ ਦੱਸਿਆ ਗਿਆ ਕਿ ਸਵੇਰ ਦੀ ਸੈਰ ਸਰੀਰ ਨੂੰ ਤੰਦਰੁਸਤ ਰੱਖਦੀ ਅਤੇ ਕਈ ਬੀਮਾਰੀਆਂ ਤੋ ਬਚਾਉਦੀ ਹੈ।ਸੂਰ ਬੱਚਿਆਂ ਔਰਤਾਂ ਆਦਿ ਸਾਰਿਆਂ ਲਈ ਬਹੁਤ ਜਰੂਰੀ ਹੈ।ਇਸ ਸੈਰ ਵੀ ਕਰਵਾਈ ਗਈ।

ਨੇਕ ਤੇ ਸਾਊ ਸੁਭਾਅ ਦੇ ਮਾਲਕ ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਤੋ ਟਿਕਟ ਦਿੱਤੀ ਜਾਵੇ:ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਵਿਧਾਨ ਸਭਾ ਹਲਕਾ ਦਾਖਾ 'ਚ ਹੋ ਰਹੀ ਜ਼ਿਮਨੀ ਚੋਣ ਲਈ ਸਰਗਰਮੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ।ਹਲਕਾ ਦਾਖਾ ਤੋ ਨੇਕ ਤੇ ਸਾਊ ਸੁਭਾਅ ਦੇ ਮਾਲਕ ਅਤੇ ਸਾਬਕਾ ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਤੋ ਟਿਕਟ ਦਿੱਤੀ ਜਾਵੇ।ਇੰਨਾਂ ਸਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲ਼ੀ ਦਲ ਦੇ ਸਨੀਅਰ ਵਰਕਰ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਵਿਕਾਸ ਪੁਰਸ਼ ਵੱਲੋ ਨਾਮਣਾ ਖੱਟ ਚੱੁਕੇ ਗ੍ਰਾਂਟਾ ਦੇ ਜਾਦੂਗਰ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜਿੰਨਾਂ ਦੀ ਬਦੌਲਤ ਨੂੰ ਕਦੇ ਹਲਕਾ ਦਾਖਾ ਵਿਕਾਸ ਦੀ ਬੁਲੰਦੀਆ ਨੂੰ ਛੂੰਹਦਾ ਹੋਇਆ ਵਾਅ ਵਾਅ ਖੱਟ ਰਿਹਾ ਸੀ।ਸਰਤਾਜ ਗਾਲਿਬ ਨੇ ਕਿਹਾ ਕਿ ਜੇਕਰ ਹਲਕੇ ਦਾਖੇ ਦਾ ਨਿਰਪੱਖ,ਨਿਰੋਲ ਅਤੇ ਸਰਬਪੱਖੀ ਵਿਕਾਸ ਕਰ ਸਕਦੇ ਹਨ ਤਾਂ ਉਹ ਹਲਕਾ ਦਾਖਾ ਦੇ ਸਾਬਕਾ ਵਿਧਾਇਕ ਸ:ਮਨਪ੍ਰੀਤ ਸਿੰਘ ਇਆਲੀ ਨੂੰ ਵਿਧਾਇਕ ਚੁਨਣ ਲਈ ਉਤਾਵਲੇ ਹਨ ਜੋ ਆਪਣਾ ਇਹ ਸੁਫਨਾ ਜਲਦ ਪੂਰਾ ਕਰਨਗੇ।ਅਸੀ ਸਾਰੇ ਵਰਕਰ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ-ਮੱਖ ਮੰਤਰੀ ਤੋ ਮੰਗ ਕਰਦੇ ਹਾਂ ਕਿ ਹਲਕਾ ਦਾਖਾ ਤੋ ਹਰਮਨ ਪਿਆਰੇ ਸ:ਇਯਾਲੀ ਨੂੰ ਟਿਕਟ ਦਿੱਤੀ ਜਾਵੇ ਤਾਂ ਹਲਕੇ ਦੇ ਉਜਵੱਲ ਭਵਿੱਖ ਲਈ ਤੇ ਵੱਡੀਆਂ ਤੱਰਕੀਆਂ ਹੋ ਸਕਣ।ਇਸ ਸਮੇ ਸੁਰਿੰਦਰਪਾਲ ਸਿੰਘ ਫੌਜੀ,ਇੰਦਰਜੀਤ ਸਿੰਘ,ਸੁਰਜੀਤ ਸਿੰਘ,ਹਰਬੰਸ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ।

ਕੈਪਟਨ ਸਰਕਾਰ ਵੱਲੋਂ ਕੀਤੇ ਕੰਮਾਂ ਨਾਲ ਸ਼੍ਰੋਮਣੀ ਅਕਾਲੀ ਦਲ ਮੁੱਦਾਹੀਣ ਪਾਰਟੀ ਬਣੀ-ਬਲਬੀਰ ਸਿੰਘ ਸਿੱਧੂ

ਹਲਕਾ ਦਾਖਾ ਦੇ ਵਿਕਾਸ ਪੱਖੋਂ ਪਛੜਨ ਲਈ ਆਪ ਪਾਰਟੀ ਦੇ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਦੋਸ਼ੀ - ਸਿੱਧੂ

ਦਾਖਾ ਜ਼ਿਮਨੀ ਚੋਣ ਜਿੱਤਣ ਲਈ ਸਾਰੇ ਕਾਂਗਰਸੀ ਇੱਕਮੁੱਠ ਹੋਣ-ਰਵਨੀਤ ਸਿੰਘ ਬਿੱਟੂ

ਛਾਪਰ/ਲੁਧਿਆਣਾ, ਸਤੰਬਰ 2019-(ਮਨਜਿੰਦਰ ਗਿੱਲ/ਗੁਰਸੇਵਕ ਸੋਹੀ)-

ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਜੋ ਲੋਕ ਹਿੱਤ ਕੰਮ ਕੀਤੇ ਗਏ ਹਨ, ਉਨਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਲ ਇਨਾਂ ਜ਼ਿਮਨੀ ਚੋਣਾਂ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਮੁੱਦਾਹੀਣ ਹੋਈ ਇਸ ਪਾਰਟੀ ਦੇ ਆਗੂ ਹੁਣ ਸੋਚ ਰਹੇ ਹਨ ਕਿ ਉਹ ਲੋਕਾਂ ਦੀ ਕਚਿਹਰੀ ਵਿੱਚ ਕਿਸ ਮੁੱਦੇ ਨੂੰ ਲੈ ਕੇ ਜਾਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਤਿਹਾਸਕ ਛਪਾਰ ਮੇਲੇ 'ਤੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਸਿਰ 'ਤੇ 40 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਪਿਛਲੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਅਤੇ ਪੰਜਾਬ ਨੂੰ ਆਰਥਿਕ ਪੱਖੋਂ ਉਜਾੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਸੰਭਾਲਣ ਮੌਕੇ ਇਹ ਕਰਜ਼ਾ 2.25 ਲੱਖ ਕਰੋੜ ਰੁਪਏ ਹੋ ਗਿਆ ਸੀ। ਪਰ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਸੂਬੇ ਨੂੰ ਆਰਥਿਕ ਪੱਖੋਂ ਖੜਾ ਕਰਨ ਦੇ ਨਾਲ-ਨਾਲ ਚੋਣ ਵਾਅਦੇ ਪੂਰੇ ਕਰਨ ਨੂੰ ਤਰਜੀਹ ਦਿੱਤੀ। ਸੂਬੇ ਦੀ ਡੁੱਬ ਰਹੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਵਾਅਦਾ ਪੁਗਾਇਆ। ਨੌਜਵਾਨਾਂ ਨੂੰ ਨਸ਼ੇ ਦੇ ਜੰਜਾਲ ਵਿੱਚੋਂ ਕੱਢਣ ਅਤੇ ਰੋਜ਼ਗਾਰ ਦੇ ਲੜ ਲਗਾਉਣ ਲਈ ਸਿਰਤੋੜ ਯਤਨ ਜਾਰੀ ਹਨ। ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਾਰੇ ਚੋਣ ਵਾਅਦੇ ਪੂਰੇ ਕਰਨ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਕੋਲ ਅਗਾਮੀ ਜ਼ਿਮਨੀ ਚੋਣਾਂ ਵਿੱਚ ਲੋਕਾਂ ਵਿੱਚ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਕੁੱੱਟਿਆ ਅਤੇ ਲੁੱਟਿਆ। ਸ਼੍ਰੋਮਣੀ ਅਕਾਲੀ ਦਲ, ਜੋ ਕਿ 1920 ਵਿੱਚ ਸਿਰਮੌਰ ਜਥੇਬੰਦੀ ਜਾਣੀ ਜਾਂਦੀ ਸੀ ਪਰ ਹੁਣ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਗਿਆ। ਉਨਾਂ ਹਲਕਾ ਦਾਖਾ ਦੇ ਵਿਕਾਸ ਪੱਖੋਂ ਪਛੜਨ ਲਈ ਆਪ ਪਾਰਟੀ ਦੇ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਨੂੰ ਦੋਸ਼ੀ ਗਰਦਾਨਿਆ। ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਆਰਥਿਕ ਤੌਰ 'ਤੇ ਉਦਯੋਗਿਕ ਘਰਾਣਿਆਂ ਦਾ ਗੁਲਾਮ ਹੁੰਦਾ ਜਾ ਰਿਹਾ ਹੈ। ਉਨਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ ਹੁਣ ਤੱਕ ਦਾ ਸਭ ਤੋਂ ਨਲਾਇਕ ਪ੍ਰਧਾਨ ਮੰਤਰੀ ਦਾ ਦਰਜਾ ਦਿੰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਜਾ ਸਕਦਾ ਹੈ। ਇਸ ਮੌਕੇ ਉਨਾਂ ਪਿੰਡ ਛਪਾਰ ਵਿਖੇ ਚੱਲ ਰਹੇ ਸਬ ਸੈਂਟਰ ਨੂੰ ਮੁੱਢਲਾ ਸਿਹਤ ਕੇਂਦਰ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਇਹ ਮੁੱਢਲਾ ਸਿਹਤ ਕੇਂਦਰ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਆਰ. ਐੱਸ. ਐੱਸ. ਕਦੇ ਨਹੀਂ ਚਾਹੁੰਦੇ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਸੇ ਕਰਕੇ ਪਿਛਲੀ ਸਰਕਾਰ ਵੱਲੋਂ ਇਹ ਮਾਮਲਾ ਸੀ. ਬੀ, ਆਈ. ਨੂੰ ਭੇਜ ਦਿੱਤਾ ਗਿਆ ਸੀ। ਉਨਾਂ ਕਾਂਗਰਸ ਪਾਰਟੀ ਦੇ ਜੁਝਾਰੂ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟਤਾ ਦਿਖਾਉਂਦੇ ਹੋਏ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ। ਬਿੱਟੂ ਨੇ ਕਿਹਾ ਕਿ ਭਾਜਪਾ ਦੀ ਸ਼ਹਿ 'ਤੇ ਹੀ ਤੁਗਲਕਾਬਾਦ ਸਥਿਤ ਪਵਿੱਤਰ ਰਵਿਦਾਸ ਮੰਦਰ ਨੂੰ ਦਿੱਲੀ ਡਿਵੈੱਲਪਮੈਂਟ ਅਥਾਰਟੀ ਵੱਲੋਂ ਢਾਹਿਆ ਗਿਆ ਹੈ। ਉਨਾਂ ਦ੍ਰਿੜਤਾ ਨਾਲ ਕਿਹਾ ਕਿ ਕਾਂਗਰਸ ਪਾਰਟੀ ਇਸ ਮੰਦਰ ਨੂੰ ਮੁੜ ਤੋਂ ਉਸੇ ਸਥਾਨ 'ਤੇ ਬਣਵਾ ਕੇ ਕੌਮ ਨੂੰ ਸਮਰਪਿਤ ਕਰੇਗੀ। ਉਨਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਸਿੱਖ ਸੰਗਤ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਯਤਨ ਕੀਤੇ ਜਾਣਗੇ। ਸੰਗਤ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੀ ਸਰਕਾਰ ਨੂੰ ਹਰ ਪੱਖੋਂ ਫੇਲ ਕਰਨ ਲੱਗੀ ਹੋਈ ਹੈ। ਸੂਬੇ ਦੇ ਬਜਟ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ। ਉਨਾਂ ਸ਼੍ਰੋਮਣੀ ਅਕਾਲੀ ਦਲ 'ਤੇ ਸਿਰਫ਼ ਵੋਟ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਪਾਰਟੀ ਦੇ ਨੁਮਾਇੰਦਿਆਂ ਨੇ ਕਦੇ ਵੀ ਲੋਕ ਸਭਾ ਜਾਂ ਰਾਜ ਸਭਾ ਵਿੱਚ ਪੰਜਾਬ ਜਾਂ ਪੰਜਾਬੀਆਂ ਦੇ ਮੁੱਦੇ ਨਹੀਂ ਉਠਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਢਿੱਲੋਂ,  ਕੁਲਦੀਪ ਸਿੰਘ ਵੈਦ ਅਤੇ ਲਖਬੀਰ ਸਿੰਘ ਲੱਖਾ (ਤਿੰਨੇ ਵਿਧਾਇਕ), ਸਾਬਕਾ ਮੰਤਰੀ  ਮਲਕੀਤ ਸਿੰਘ ਦਾਖਾ, ਸਾਬਕਾ ਲੋਕ ਸਭਾ ਮੈਂਬਰ  ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਕੇ. ਕੇ. ਬਾਵਾ, ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਕਰਨਜੀਤ ਸਿੰਘ ਸੋਨੀ ਤੇ ਅਸ਼ਵਨੀ ਕੁਮਾਰ (ਦੋਵੇਂ ਜ਼ਿਲਾ ਕਾਂਗਰਸ ਪ੍ਰਧਾਨ), ਰਾਜੀਵ ਰਾਜਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਪੇਡਾ ਦੇ ਉੱਪ ਚੇਅਰਮੈਨ ਕਰਨ ਵੜਿੰਗ, ਜ਼ਿਲਾ ਪ੍ਰੀਸ਼ਦ ਮੈਂਬਰ  ਗੁਰਦੇਵ ਸਿੰਘ ਲਾਪਰਾਂ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ  ਹਰਕੇਸ਼ ਚੰਦ ਸ਼ਰਮਾ, ਹਰਕਰਨ ਸਿੰਘ ਵੈਦ,  ਕਾਮਿਲ ਬੋਪਾਰਾਏ,  ਆਨੰਦ ਸਰੂਪ ਸਿੰਘ ਮੋਹੀ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਸਨ।

ਫੈਡਰੇਸ਼ਨ ਗਰੇਵਾਲ ਵੱਲੋਂ 75ਵੀਂ ਵਰ੍ਹੇਗੰਢ ਪੂਰੇ ਜਾਹੋ-ਜਲਾਲ ਨਾਲ ਮਨਾਈ Video

ਆਰ. ਐਸ. ਐਸ. ਵਰਗੇ ਪੰਥ ਵਿਰੋਧੀ ਸ਼ਕਤੀਆਂ ਖਿਲਾਫ਼ ਫੈਡਰੇਸ਼ਨ ਪਹਿਲਾ ਵਾਂਗ ਡਟਕੇ ਲੜੇਗੀ-ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ

ਜਗਰਾਉਂ, ਸਤੰਬਰ 2019 -( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜੱਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ ਅੱਜ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਪੂਰੇ ਜਾਹੋ-ਜਲਾਲ ਨਾਲ ਮਨਾਈ ਗਈ। ਕੌਮ ਦੇ ਭਵਿੱਖ ਦੀ ਉਸਾਰੀ ਕੌਮ ਨੂੰ ਦਰਪੇਸ਼ ਸਮੱਸਿਆਵਾਂ, ਮੌਜੂਦਾ ਰਾਜਸੀ ਸ਼ਕਤੀਆਂ ਵੱਲੋਂ ਸਿੱਖੀ 'ਤੇ ਯੋਜਨਾਬੰਧ ਹਮਲੇ 'ਤੇ ਉਸ ਦੇ ਟਾਕਰੇ ਲਈ ਨੌਜਵਾਨ ਸ਼ਕਤੀ ਦੀ ਇਕਮੁਠਤਾ ਵਰਗੇ ਮੁੱਦਿਆਂ ਨੂੰ ਵਿਚਾਰਿਆ ਗਿਆ। 'ਬੋਲੇ ਸੋ ਨਿਹਾਲ' ਅਤੇ 'ਰਾਜ ਕਰੇਗਾ ਖਾਲਸਾ' ਦੇ ਜੈਕਾਰਿਆਂ 'ਚ ਸ਼ਹੀਦ ਕੌਮੀ ਪਰਿਵਾਰਾਂ ਅਤੇ ਫੈਡਰੇਸ਼ਨ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਕ ਇਤਿਹਾਸਿਕ ਐਲਾਨ ਕਰਦਿਆਂ ਕਿਹਾ ਕਿ ਆਰ. ਐਸ. ਐਸ. ਵਰਗੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਜੋ ਸਿੱਖੀ 'ਤੇ ਹੱਲੇ ਕੀਤੇ ਜਾ ਰਹੇ ਹਨ, ਉਨ੍ਹਾਂ ਖਿਲਾਫ਼ ਫੈਡਰੇਸ਼ਨ ਪਹਿਲਾ ਵਾਂਗ ਡਟਕੇ ਲੜੇਗੀ। ਸਿੱਖ ਦੀ ਅੱਡਰੀ ਹੋਂਦ ਅਤੇ ਖਾਲਸਾਈ ਬੋਲਬਾਲਿਆਂ ਦੀ ਬੁਲੰਦੀ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਸ਼ਹੀਦ ਸ੍ਰੀ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਪੁੱੱਤਰੀ ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਜ਼ਜਬਾਤੀ ਤਕਰੀਰ 'ਚ ਜਿੱਥੇ ਅੱਜ ਦੇ ਨੌਜਵਾਨਾਂ ਨੂੰ ਆਪਣੇ ਪਿਤਾ ਵਾਂਗ ਨਿਸ਼ਕਾਮ ਅਤੇ ਕੌਮ ਪ੍ਰਸਤੀ ਦੇ ਜ਼ਜ਼ਬੇ ਅਧੀਨ ਕੰਮ ਕਰਨ ਦਾ ਅਹਿਦ ਕਰਵਾਇਆ, ਉਥੇ ਆਪਣੇ ਪਿਤਾ ਦੇ ਸਾਥੀਆਂ ਵਿਚ ਪਹੁੰਚ ਕੇ ਆਪਣੇ ਆਪ ਨੂੰ ਵਡਭਾਗੀ ਦੱਸਿਆ। ਸ਼ਹੀਦ ਭਾਈ ਸਤਵੰਦ ਸਿੰਘ ਦੇ ਪਰਿਵਾਰ 'ਚੋਂ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਪੁੱਤਰ ਭਾਈ ਹਰੀ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚਲਦਿਆਂ ਕੌਮ ਦੀ ਚੜ੍ਹਦੀ ਕਲਾਂ ਲਈ ਕੰਮ ਕਰਨਾ ਚਾਹੀਦਾ ਹੈ। ਭਾਈ ਗਰੇਵਾਲ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿਘ ਲੌਂਗੋਵਾਲ ਵੱਲੋਂ ਹਾਜ਼ਰੀ ਲਗਾਉਣ ਪਹੁੰਚੇ ਅੰਤ੍ਰਿਕ ਕਮੇਟੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਫੈਡਰੇਸ਼ਨ ਵੱਲੋਂ ਪਾਸ ਕੀਤੇ ਮਤਿਆਂ 'ਚ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ 550 ਸਾਲਾਂ ਸਮਾਗਮਾਂ 'ਚ ਪੂਰਨ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ। ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਸੋਹਲ ਨੇ ਬੜੇ ਖੁੱਲ੍ਹੇ ਸ਼ਬਦਾਂ 'ਚ ਐਲਾਨ ਕੀਤਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮਜ਼ਬੂਤੀ ਹੀ ਸਿੱਖ ਕੌਮ ਦੀ ਚੜ੍ਹਦੀ ਕਲਾਂ ਦਾ ਸੂਚਕ ਹੈ। ਉਨ੍ਹਾਂ ਮੌਜੂਦਾ ਪੰਥਕ ਸਿਆਸਤਦਾਨਾਂ ਨੂੰ ਚੇਤਾ ਕਰਵਾਇਆ ਕਿ ਜਿੰਨੀ ਦੇਰ ਤੱਕ ਫੈਡਰੇਸ਼ਨ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ, ਉਨ੍ਹੀ ਦੇਰ ਤੱਕ ਨਾ ਤਾਂ ਪੰਥਕ ਤੌਰ 'ਤੇ ਅਤੇ ਨਾ ਹੀ ਸਿਆਸੀ ਤੌਰ 'ਤੇ ਕੋਈ ਮੋਰਚਾ ਫਤਿਹ ਕਰਨ ਦੇ ਸਮੱਰਥ ਨਹੀਂ ਹੋ ਸਕਾਂਗੇ। ਇਸ ਮੌਕੇ ਵਿਸ਼ੇਸ਼ ਕਰਕੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਪਵਿੱਤਰ ਕਰਾਰ ਦੇਣ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਂ ਕੇ ਚਾਰ ਹਫਤਿਆਂ 'ਚ ਨਸ਼ਾ ਖ਼ਤਮ ਕਰਨ ਤੋਂ ਮੁਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਿਆਸੀ ਪਰਦੇ ਤੋਂ ਸਦਾ ਲਈ ਚਲਦਾ ਕਰਨ ਲਈ ਲੱਕ ਬੰਨਵਾ ਸੰਘਰਸ਼ ਕਰਨ ਦਾ ਜੋ ਐਲਾਨ ਕੀਤਾ, ਉਸ ਦੇ ਸਮਰਥਨ 'ਚ ਇਨ੍ਹਾਂ ਮਤਿਆਂ ਨੂੰ ਜੈਕਾਰਿਆਂ ਦੀ ਗੂੰਜ 'ਚ ਸਮੁੱਚੇ ਰੂਪ 'ਚ ਪਾਸ ਕੀਤਾ ਗਿਆ। ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਧਰਮਸਿੰਘ ਵਾਲਾ  ਨੇ ਮਤੇ ਪੜ੍ਹਨ ਦੀ ਸੇਵਾ ਨਿਭਾਈ ਅਤੇ ਹੱਥ ਖੜ੍ਹਕੇ ਕਰਵਾਕੇ ਮਤੇ ਪਾਸ ਕਰਨ ਦੀ ਪ੍ਰਵਾਨਗੀ ਲਈ। ਫੈਡਰੇਸ਼ਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰੀਤਮ ਸਿੰਘ ਕਾਦਰਵਾਲਾ, ਗੁਰਬਖਸ਼ ਸਿੰਘ ਸੇਖੋਂ, ਦਵਿੰਦਰ ਸਿੰਘ ਮਰਦਾਨਾ, ਜਗਰਾਜ ਸਿੰਘ, ਡਾ: ਕੁਲਵੰਤ ਸਿੰਘ, ਵਰਿੰਦਰ ਸਿੰਘ ਕੋਕਰੀ, ਗੁਰਜੀਤ ਸਿੰਘ ਗੱਗੀ, ਹਿੰਮਤ ਸਿੰਘ ਰਾਜਾ, ਜਵਿੰਦਰ ਸਿੰਘ ਹੁਸ਼ਿਆਰਪੁਰ, ਧਰਮਿੰਦਰ ਸਿੰਘ ਮੁਕਤਸਰ, ਮਨਪ੍ਰੀਤ ਸਿੰਘ ਬੰਟੀ, ਕੁਲਜੀਤ ਸਿੰਘ ਧੰਜਲ, ਮਨਜੀਤ ਸਿੰਘ ਸੈਣੀ, ਜਗਮੋਹਣ ਸਿੰਘ, ਸਤਵੰਤ ਸਿੰਘ ਸੰਧੂ, ਲਖਵਿੰਦਰ ਸਿੰਘ ਸੁਲਤਾਨਪੁਰ, ਰਣਜੀਤ ਸਿੰਘ ਡੱਲਾ, ਸਤਨਾਮ ਸਿੰਘ ਹਿਮਾਚਲ ਪ੍ਰਦੇਸ਼, ਡਾ: ਕੁਲਦੀਪ ਸਿੰਘ, ਸ਼ਵਿੰਦਰ ਸਿੰਘ ਤਰਨਤਾਰਨ, ਪਰਮਪਾਲ ਸਿੰਘ ਖਾਲਸਾ, ਸਰਪ੍ਰੀਤ ਸਿੰਘ ਕਾਉਂਕੇ, ਡਾ: ਮਨਦੀਪ ਸਿੰਘ ਖੁਰਦ, ਸਰਦੂਲ ਸਿੰਘ ਫਗਵਾੜਾ, ਹਰਬਖਸ਼ਿਸ਼ ਸਿੰਘ ਰਾਏ, ਮਨਪ੍ਰੀਤ ਸਿੰਘ ਨੱਥੋਵਾਲ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਣ, ਹਰਜੀਤ ਸਿੰਘ ਸੋਨੂੰ, ਹਰਜੀਤ ਸਿੰਘ ਬਜਾਜ, ਜੇ.ਐਸ. ਚਾਵਲਾ, ਨਿਸ਼ਾਨ ਸਿੰਘ, ਮਨਜੀਤ ਸਿੰਘ, ਲਵਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਜਸਵੀਰ ਸਿੰਘ ਦੇਹੜਕਾ, ਗੁਰਚਰਨ ਸਿੰਘ ਢਿੱਲੋਂ, ਹਰਦੀਪ ਸਿੰਘ ਕੋਟਰਾਝਾਂ, ਸਾਬਕਾ ਸਰਪੰਚ ਸ਼ੇਰ ਸਿੰਘ, ਗੁਰਦੀਪ ਸਿੰਘ ਕਾਕਾ, ਪ੍ਰਵਿੰਦਰ ਸਿੰਘ, ਸੰਦੀਪ ਸਿੰਘ ਸੂਜਾਪੁਰ, ਪ੍ਰੀਤਮ ਸਿੰਘ ਲੰਮੇ ਸਾਬਕਾ ਸਰਪੰਚ, ਲਖਵੀਰ ਸਿੰਘ, ਗੁਰਚਰਨ ਸਿੰਘ ਗੁਰੂਸਰ, ਬਾਬਾ ਸੁਖਜੀਤ ਸਿੰਘ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ, ਅਵਤਾਰ ਸਿੰਘ ਸਮਾਧਭਾਈ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਮਸੌਣ, ਸੁਖਦੀਪ ਸਿੰਘ ਸਿੱਧਵਾਂ ਤੇ ਰਣਜੀਤ ਸਿੰਘ ਨੀਟਾ ਆਦਿ ਹਾਜ਼ਰ ਸਨ।

ਬਰਸੀ ਸਮਾਗਮ ਮੌਕੇ ਸੰਗਤਾਂ ਨੂੰ 200 ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ

ਸਿੱਧਵਾਂ ਬੇਟ, ਸਤੰਬਰ 2019-(ਜਸਮੇਲ ਗਾਲਿਬ)-

ਸੰਤ ਸੁਆਮੀ ਨਮੋ ਚੋਬਦਾਰਾਂ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਵਾਤਾਵਰਨ ਸ਼ੁੱਧਤਾ ਹੋ ਨਿਬੜਿਆ।ਵਾਤਾਵਰਨ ਪੇ੍ਰਮੀ ਹਰਦੀਪ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿੱਚ ਸ਼ਹੀਦ ਮੇਜਰ ਹਰਦੇਵ ਸਿੰਘ ਪਿੰਡ ਨਸਰਾਲੀ ਵਿਖੇ ਸਮਾਗਮ ਕਰਵਾਏ ਗਏ।ਇਸ ਮੌਕੇ ਗਾਇਕ ਕੇ ਐਸ ਖੋਖਰ ਅਤੇ ਹਰਭਜਨ ਸਿੰਘ ਜਲੋਵਾਲ ਨੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਪਿੰਡ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ 200 ਬੂਟੇ ਲਗਾਏ ਗਏ।ਪ੍ਰਬੰਧਕ ਕਮੇਟੀ ਵਲੋਂ ਹੜ੍ਹ ਪੀੜਤਾਂ ਦੀ ਮੱੱਦਦ ਲਈ ਵੀ ਹੰਭਲਾ ਮਾਰਿਆ ਇਸ ਮੌਕੇ ਪਿੰਡ ਵਾਸੀਆਂ ਨੂੰ 1971 ਭਾਰਤ ਪਾਕਿ ਜੰਗ ਦੇ ਸ਼ਹੀਦ ਮੇਜ਼ਰ ਹਰਦੇਵ ਸਿੰਘ ਦਾ ਆਦਮ ਕੱਦ ਬੁੱਤ ਪਿੰਡ ਨਸਰਾਲੀ ਵਿਖੇ ਲਾਉਣ ਵਾਸਤੇ ਸਰਕਾਰ ਤੋਂ ਮੰਗ ਕੀਤੀ ਗਈ ਇਸ ਬਰਸੀ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਦੀਪ ਸਿੰਘ ,ਸੁਖਦੇਵ ਸਿੰਘ ਨਸਰਾਲੀ,ਥਾਣੇਦਾਰ ਅਮਰੀਕ ਸਿੰਘ, ਜਸਵੰਤ ਸਿੰਘ ਔਜਲਾ,ਨੌਰੰਗ ਸਿੰਘ,ਗਿਆਨੀ ਗੁਲਚਮਨ ਸਿੰਘ ,ਗੁਰਦੀਪ ਸਿੰਘ,ਕੁਲਜੀਤ ਸਿੰਘ ,ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

ਰਾਮਗੜ੍ਹ ਭੱੁਲਰ 'ਚ ਆਂਗਨਵਾੜੀ ਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਰੀਰ ਦੀ ਸਫਾਈ ਤੇ ਸੰਤੁਲਿਤ ਖੁਰਾਕ ਤੋ ਜਾਣੂ ਕਰਵਾਇਆ

ਸਿੱਧਵਾਂ ਬੇਟ,ਸਤੰਬਰ 2019-(ਜਸਮੇਲ ਗਾਲਿਬ)-

ਬਾਲ ਵਿਕਾਸ ਪੋ੍ਰਜੈਕਟ ਸਿੱਧਵਾਂ ਬੇਟ ਪਿੰਡ ਰਾਮਗੜ੍ਹ ਭੱੁਲਰ ਸੈਂਟਰ ਨੰ:26 ਵਿਖੇ ਪੋਸ਼ਣ ਸੁਪਰਵਾਇਜਰ ਕੁਲਵਿੰਦਰ ਜੋਸ਼ੀ( ਵਾਧੂ ਚਾਰਜ)ਸੀ.ਡੀ.ਪੀ ਦੇ ਦੇਖ-ਰੇਖ ਹੇਠ ਕਰਵਾਇਆ ਗਿਆ।ਇਸ ਸਮੇ ਪ੍ਰਾਇਮਰੀ ਅਤੇ ਆਂਗਨਵਾੜੀ ਸਕੂਲ ਦੇ ਬੱਚਿਆਂ ਨੂੰ ਹੈਡ ਟੀਚਰ ਵੀਰਪਾਲ ਕੌਰ ਵੱਲੋ ਬੱਚਿਆਂ ਨੂੰ ਸੰਤੁਲਿਤ ਖੁਰਾਕ ਤੇ ਸਾਫ-ਸਫਾਈ,ਅਨੀਮੀਆ ਪ੍ਰਤੀ ਜਗਰੂਕ ਕੀਤਾ ਗਿਆ ਅਤੇ ਟੀਚਰ ਮਨਜੀਤ ਕੌਰ ਵੱਲੋ ਬੱਚਿਆਂ ਨੂੰ ਅੰਦਰੂਨੀ ਸਫਾਈ ਬਾਰੇ ਦੱਸਿਆ ਕਿਹਾ ਕਿ ਭੋਜਨ ਖਾਣ ਤੋ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਨਹਾਉਦੇ ਸਮੇ ਸਰੀਰ ਨੂੰ ਚੰਗੀਆਂ ਸਾਂਬਣ ਨਾਲ ਸਰੀਰ ਸਾਫ ਕਰੋ।ਇਸ ਸਮੇ ਗੁਰਪ੍ਰੀਤ ਕੌਰ,ਕਾਮਨੀ ਮੈਡਮ ਵਲੋ ਬੱਚਿਆਂ ਨੂੰ ਮੌਸਮੀ ਫਲ ਖਾਣ ਦੇ ਨਾਲ-ਨਾਲ ਸਿਹਤ ਵਿਭਾਗ ਵਲੋ ਦਿੱਤੀਆਂ ਜਾਦੀਆਂ ਮੁਫਤ ਆਈਰਨ ਅਤੇ ਫੋਲਿਕਐਸਡ ਦੀਆਂ ਗੋਲੀਆਂ ਖਾਣ ਲਈ ਪ੍ਰੇਰਤ ਕੀਤਾ।ਸੁਪਰਵਾਇਜਰ ਵਲੋ ਟੀਚਰਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ ੁਗਿਆ।

ਪਵਨ ਦੀਵਾਨ ਨੂੰ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਨ ਦਾ ਅਹੁਦਾ ਸੰਭਾਲਣ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਮੂੰਹ ਮਿੱਠਾ ਕਰਵਾਇਆ

ਸਿੱਧਵਾਂ ਬੇਟ,ਸਤੰਬਰ 2019-(ਜਸਮੇਲ ਗਾਲਿਬ)-

ਪਿਛਲੇ ਦਿਨੀ ਪੰਜਾਬ ਸਰਕਾਰ ਵਲੋ ਜਨਰਲ ਸਕੱਤਰ ਪਵਨ ਦੀਵਾਨ ਨੂੰ ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ।ਪਵਨ ਦੀਵਾਨ ਨੇ ਅੱਜ ਚੰਡੀਗੜ ਵਿੱਚ ਆਪਣਾ ਚਾਰਜ ਸੰਭਾਲ ਲਿਆ ਹੈ।ਚੰਡੀਗੜ੍ਹ ਵਿੱਚ ਅੱਜ ਕਾਂਗਰਸ ਲੁਧਿਆਣਾ ਦੇ ਜਰਨਲ ਸੈਕਟਰੀ ਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪਵਨ ਦੀਵਾਨ ਨੂੰ ਅਹੁਦਾ ਸੰਭਾਲਣ ਸਮੇ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ ਤੇ ਵਧਾਈਆਂ ਦਿੱਤੀਆਂ।ਇਸ ਸਮੇ ਅਜਮੇਰ ਸਿੰਘ ਢੋਲਣ ਸੂਬਾ ਸਕੱਤਰ ਪੀ.ਪੀ.ਸੀ.ਸੀ,ਸਨੀਅਰ ਕਾਗਰਸੀ ਆਗੂ ਇੰਦਰਜੀਤ ਸਿੰਘ ਗਾਲਿਬ ਅਤੇ ਵੱਡੀ ਗਿੱਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

ਪੋਸ਼ਣ ਅਭਿਆਨ ਤਹਿਤ ਖੰਨਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

ਤੰਦਰੁਸਤ ਦੇਸ਼ ਦੇ ਨਿਰਮਾਣ ਲਈ ਮਾਵਾਂ ਅਤੇ ਬੱਚਿਆਂ ਦਾ ਤੰਦਰੁਸਤ ਹੋਣਾ ਜ਼ਰੂਰੀ-ਵਿਧਾਇਕ ਕੋਟਲੀ

ਲੁਧਿਆਣਾ, ਸਤੰਬਰ 2019 -( ਮਨਜਿੰਦਰ ਗਿੱਲ)-

ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਹੈ ਕਿ ਤੰਦਰੁਸਤ ਦੇਸ਼ ਦੇ ਨਿਰਮਾਣ ਲਈ ਜ਼ਰੂਰੀ ਹੈ ਕਿ ਉਥੋਂ ਦੀਆਂ ਮਾਵਾਂ ਅਤੇ ਬੱਚੇ ਵੀ ਤੰਦਰੁਸਤ ਹੋਣ, ਤਾਂ ਹੀ ਕੋਈ ਦੇਸ਼ ਸਹੀ ਅਰਥਾਂ ਵਿੱਚ ਵਿਕਾਸ ਕਰ ਸਕਦਾ ਹੈ। ਉਹ ਅੱਜ ਵਾਰਡ ਨੰਬਰ 25 ਵਿਖੇ ਪੋਸ਼ਣ ਅਭਿਆਨ ਤਹਿਤ ਲਗਾਏ ਜਾਗਰੂਕਤਾ ਕੈਂਪ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ 'ਪੋਸ਼ਣ ਮਾਂਹ' ਵਜੋਂ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਦੌਰਾਨ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਪੂਰੇ ਮਹੀਨੇ ਦੌਰਾਨ ਔਰਤਾਂ ਨੂੰ 1000 ਦਿਨ ਤੱਕ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਮਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਬੱਚਿਆਂ ਦਾ ਭਾਰ ਤੋਲਿਆ ਜਾ ਰਿਹਾ ਹੈ, ਪੌਸ਼ਟਿਕ ਆਹਾਰ ਬਾਰੇ ਸੈਮੀਨਾਰ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ, ਪੋਸ਼ਣ ਮੇਲੇ ਦਾ ਆਯੋਜਨ, ਸਾਈਕਲ ਰੈਲੀ, ਪੋਸ਼ਣ ਵਾਕ, ਗਰਾਮ ਸਭਾ, ਹੈਲਦੀ ਰੈਸਪੀ ਮੁਕਾਬਲੇ, ਪ੍ਰਭਾਤ ਫੇਰੀਆਂ, ਹੱਟ ਬਾਜ਼ਾਰ, ਘਰਾਂ ਦਾ ਦੌਰਾ, ਨਾਰੀ ਕੀ ਚੌਪਾਲ, ਓ. ਆਰ. ਐੱਸ. ਪੈਕੇਟਾਂ ਦੀ ਵੰਡ, ਜਾਗੋ, ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਪੰਚਾਇਤਾਂ ਨਾਲ ਮੀਟਿੰਗਾਂ ਅਤੇ ਹੱਥ ਧੋਣ ਦੀਆਂ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਕਿੱਲ ਡਿਵੈੱਲਪਮੈਂਟ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ, ਸੀ. ਡੀ. ਪੀ. ਓ. ਸ੍ਰੀਮਤੀ ਸਰਬਜੀਤ ਕੌਰ, ਕਾਰਜ ਸਾਧਕ ਅਫ਼ਸਰ  ਰਣਬੀਰ ਸਿੰਘ, ਰਾਏ ਸਿੰਘ ਅਤੇ ਗੌਰਵ ਗੁਪਤਾ (ਦੋਵੇਂ ਬੀ. ਪੀ. ਈ. ਓ.), ਜਤਿੰਦਰ ਪਾਠਕ,  ਹਰਦੇਵ ਸਿੰਘ ਰੋਸ਼ਾ,  ਰਵਿੰਦਰ ਸਿੰਘ ਬੱਬੂ, ਸੁਰਿੰਦਰ ਕੁਮਾਰ ਬਾਵਾ,  ਰੁਪਿੰਦਰ ਸਿੰਘ ਗਿੱਲ,