You are here

ਲੁਧਿਆਣਾ

ਰਾਗੀ ਤਰਸੇਮ ਸਿੰਘ ਕੋਕਰੀ ਕਲਾਂ, ਨੂੰ ਸਦਮਾ ਨੌਜਵਾਨ ਭਤੀਜੇ ਦਾ ਦਿਹਾਂਤ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਇਥੋ ਥੋੜੀ ਦੂਰ ਪਿੰਡ ਕੋਕਰੀ ਕਲਾਂ 'ਚ ਰਾਗੀ ਤਰਸੇਮ ਸਿੰਘ ਨੂੰ ਉਸ ਵਕਤ ਸਦਮਾ ਪੱੁਜਾ ਜਦੋ ਉਨ੍ਹਾਂ ਦਾ ਨੌਜਵਾਨ ਭਤੀਜਾ ਸਵ: ਨਵਤੇਜ ਸਿੰਘ (37) ਪੱੁਤਰ ਤਰਲੋਕ ਸਿੰਘ ਅਚਨਾਕ ਐਟਕ ਆਉਣ ਨਾਲ ਮੌਤ ਹੋ ਗਈ।ਉਨ੍ਹਾ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ।ਉਹ ਆਪਣੇ ਪਿੱਛੇ ਦੋ ਛੋਟੇ ਬੱਚਿਆਂ ਨੂੰ ਰੋਦਿਆਂ ਕੁਰਲਦਿਆਂ ਛੱਡ ਕੇ ਤੁਰ ਗਿਆ ਹੈ।ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਸਵ:ਨਵਤੇਜ ਸਿੰਘ ਦੀ ਪਤਨੀ ਦੀ ਪੰਜ ਮਹੀਨੇ ਪਹਿਲਾਂ ਕੈਸਰ ਨਾਲ ਮੌਤ ਹੋ ਚੱੁਕੀ ਹੈ।ਇਲਾਕੇ ਪੰਚਾਂ,ਸਰਪੰਚਾਂ ਵੱਡੀ ਗਿੱਣਤੀ ਵਿੱਚ ਹਾਜ਼ਰ ਸਨ।ਇਸ ਸਮੇ ਪਰਿਵਾਰ ਨਾਲ ਦੱੁਖ ਸਾਂਝਾ ਕਰਨ ਲਈ ਜਸਪਾਲ ਸਿੰਘ ਮੈਂਬਰ,ਕੁਲਵਿੰਦਰ ਸਿੰਘ ਨੰਬਰਦਾਰ,ਗੁਰਮੀਤ ਸਿੰਘ ਨੰਬਰਦਾਰ,ਬਲਵਿੰਦਰ ਸਿੰਘ,ਸਤਵਿੰਦਰ ਸਿੰਘ,ਹਰਮੀਤ ਸਿੰਘ ਪ੍ਰਿਸ,ਜਸਦੀਪ ਸਿੰਘ ਢਿਲੋ,ਬਾਬਾ ਤਰਸੇਮ ਸਿੰਘ,ਭਿੰਦ ਸ਼ਰਮਾ,ਹਰਨੇਕ ਸਿੰਘ ਮਠਾੜੂ,ਮੇਹਰ ਸਿੰਗ,ਕਰਮਵੀਰ ਸਿੰਘ,ਮੇਜਰ ਸਿੰਘ,ਪਵਨ ਸਲੂਜਾ ਆਦਿ ਨੇ ਦੱੁਖ ਸਾਂਝਾ ਕੀਤਾ।ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਵ: ਨਵਤੇਜ ਸਿੰਘ ਦੀ ਅੰਤਿਮ ਅਰਦਾਸ 29 ਸਤੰਬਰ ਦਿਨ ਐਤਵਾਰ ਨੂੰ ਪਿੰਡ ਕੋਕਰੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

ਹਲਕਾ ਦਾਖਾ ਤੋ ਸੰਦੀਪ ਸੰਧੂ ਵੱਡੀ ਲੀਡ ਨਾਲ ਜਿੱਤਣਗੇ:ਸਰਪੰਚ ਜਗਦੀਸ਼ ਚੰਦ ਗਾਲਿਬ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਵਿਧਾਨ ਸਭਾ ਹਲਕਾ ਦਾਖਾ ਤੋ 21 ਅਕਤੂਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ੳ.ਐਸ.ਡੀ ਕੈਪਟਨ ਸੰਦੀਪ ਸੰਧੂ ਨੂੰ ਕਾਂਗਰਸ ਪਾਰਟੀ ਦੀ ਟਿਕਟ ਦਿੱਤੇ ਜਾਣ ਦਾ ਸਵਾਗਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਲੁਧਿਆਣਾ ਦਿਹਾਤੀ ਜਰਨਲ ਸੈਕਟਰੀ ਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਕਿਹਾ ਕਾਂਗਰਸ ਹਾਈ ਕਮਾਂਡ ਦੇ ਫੈਸਲਾ ਨਾਲ ਹਲਕਾ ਨਿਵਾਸੀਆਂ ਖਾਸ ਕਰਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਾਈਕਮਾਂਡ ਵਲੋ ਜ਼ਿਮਨੀ ਚੋਣ ਲਈ ਉਤਾਰੇ ਗਏ ਇਮਾਨਦਾਰ,ਮਿਹਨਤੀ,ਤੇ ਯੋਗ ਉਮੀਦਵਾਰ ਕੈਪਟਨ ਸੰਦੀਪ ਸੰਧੂ ਦਾ ਉਹ ਸਵਾਗਤ ਕਰਦੇ ਹਨ।ਸਰਪੰਚ ਜਗਦੀਸ਼ ਚੰਦ ਨੇ ਆਖਿਆ ਹੈ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਨੂੰ ਸ਼ਾਨ ਨਾਲ ਜਿੱਤਾਕੇ ਵਿਧਾਨ ਸਭਾ ਭੇਜੋ

ਪੰਜਾਬੀ ਲੇਖਕ ਸ਼ਰਧਾ ਰਾਮ ਫਿਲੌਰੀ ਜਨਮ ਦਿਵਸ ਮਨਾਉਣ ਲਈ ਲੇਖਕ ਸਾਥ ਦੇਣ- ਕ੍ਰਿਸ਼ਨ ਕੁਮਾਰ ਬਾਵਾ

ਲੁਧਿਆਣਾ,ਸਤੰਬਰ 2019 -(ਮਨਜਿੰਦਰ ਗਿੱਲ)-ਮਾਲਵਾ ਸਭਿਆਚਾਰਕ ਮੰਚ ਦੇ ਪ੍ਰਧਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਉਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਨ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਕਾਰਜਕਾਰੀ ਮੈਂਬਰ ਤ੍ਰੈਲੋਚਨ ਲੋਚੀ, ਸਕੱਤਰ ਮਨਜਿੰਦਰ ਧਨੋਆ ਤੇ ਡਾ: ਜਗਵਿੰਦਰ ਜੋਧਾ ਤੋਂ ਇਲਾਵਾ ਪੰਜਾਬੀ ਕਵੀ ਤਰਸੇਮ ਨੂਰ ਨੇ ਕ ਕ ਬਾਵਾ ਨੂੰ ਨਵ ਪੁਸਤਕਾਂ ਦਾ ਸੈੱਟ ਭੇਂਟ ਕਰਕੇ  ਮੁਬਾਰਕਬਾਦ ਦਿੱਤੀ। ਕ੍ਰਿਸ਼ਨ ਕੁਮਾਰ ਬਾਵਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪੰਜਾਬੀ ਵਾਰਤਕ ਪਿਤਾਮਾ ਸ਼ਰਧਾ ਰਾਮ ਫਿਲੌਰੀ  ਦਾ ਜਨਮ ਦਿਨ 30 ਸਤੰਬਰ ਨੂੰ ਕ੍ਰਿਸ਼ਨਾ ਮੰਦਰ ਮਾਡਲ ਟਾਉਨ ਲੁਧਿਆਣਾ ਵਿੱਚ ਮਨਾ ਰਹੇ ਹਾਂ ਜਿਸ ਚ ਲੇਖਕਾਂ ਦੀ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ। ਇਸ ਮੌਕੇ ਓਮ ਪ੍ਰਕਾਸ਼ ਗਾਸੋ ਦੀ ਪੁਸਤਕ ਤਲਖ਼ੀਆਂ ਦੇ ਰੂਬਰੂ ਦੀ ਕਾਪੀ ਵੀ  ਲੋਕ ਅਰਪਨ ਕੀਤੀ ਗਈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਓਮ ਪ੍ਰਕਾਸ਼ ਗਾਸੋ ਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਕਿਹਾ ਹੈ ਕਿ ਤ੍ਰੈਕਾਲਦਰਸ਼ੀ ਲੇਖਕ ਗਾਸੋ ਦੀਆਂ ਲਿਖਤਾਂ ਚੋਂ ਸਰਬ ਸਮਿਆਂ ਦਾ ਪੰਜਾਬ ਬੋਲਦਾ ਹੈ।  ਗਾਸੋ ਦੀ ਸਾਹਿੱਤ ਸਾਧਨਾ ਦੀ ਉਮਰ ਇਸ ਵੇਲੇ 60 ਸਾਲ ਤੋਂ ਵਧੇਰੇ ਹੈ। ਇਹ ਬੀਤਿਆ ਸਮਾਂ ਉਨ੍ਹਾਂ ਸਾਹਿੱਤ ਸਿਰਜਣਾ, ਅਧਿਅਨ ਤੇ ਅਧਿਆਪਨ ਦੇ ਲੇਖੇ ਲਾਇਆ। ਗਾਸੋ ਬਾਰੇ ਬੋਲਦਿਆਂ ਡਾ: ਜਗਵਿੰਦਰ ਜੋਧਾ ਦਾ ਕਥਨ ਸੀ ਕਿ ਔਸਤ ਪੰਜਾਬੀ ਲੇਖਕ ਕੋਲ ਯੁਗਬੋਧ ਨਹੀਂ ਹੈ ਪਰ ਓਮ ਪ੍ਰਕਾਸ਼ ਗਾਸੋ ਦੇ ਨਾਵਲਾਂ ਤੇ ਵਾਰਤਕ ਚ ਧਰਤੀ ਨਿਸ਼ੰਗ ਇਤਿਹਾਸ ਮਿਥਿਹਾਸ ਤੇ ਆਪਣਾ ਦਰਦ ਸੁਣਾਉਂਦੀ ਹੈ। ਮਨਜਿੰਦਰ ਧਨੋਆ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਰਨਾਲੇ ਵੱਸਦਾ ਓਮ ਪ੍ਰਕਾਸ਼ ਗਾਸੋ ਸਾਡਾ ਸਾਂਝਾ ਬਾਬਲ ਹੈ ਜਿਸ ਦੀ ਗਿਆਨ ਪੋਟਲੀ ਚੋਂ ਸਾਨੂੰ ਹਰ ਵੇਲੇ, ਹਰ ਥਾਂ ਹਰ ਸਾਮਾਨ ਮਿਲ ਜਾਂਦਾ ਹੈ। ਉਸਦੇ ਬੋਲਾਂ ਚ ਯੁਗ ਵੇਦਨਾ ਦਾ ਵਾਸ ਹੋਣ ਕਾਰਨ ਹੀ ਸ਼ਿਵ ਜੀ ਵਾਂਗ ਤਲਖ਼ੀਆਂ ਦੇ ਘੁੱਟ ਭਰਦਿਆਂ ਉਨ੍ਹਾਂ ਨਾਲ ਦਸਤਪੰਜਾ ਲੈਂਦਾ ਹੈ। ਤ੍ਰੈਲੋਚਨ ਲੋਚੀ ਨੇ ਕਿਹਾ ਕਿ  ਕਿਹਾ ਕਿ ਓਮ ਪ੍ਰਕਾਸ਼ ਗਾਸੋ ਲੋਕਾਂ ਦਾ ਲਿਖਾਰੀ ਹੈ ਅਤੇ ਮਿੱਤਰ ਮੰਡਲ ਪ੍ਰਕਾਸ਼ਨ ਵੱਲੋਂ ਪੁਸਤਕਾਂ ਖ਼ੁਦ ਛਾਪ ਕੇ ਹਜ਼ਾਰਾਂ ਪਾਠਕਾਂ ਤੀਕ ਆਪ ਪਹੁੰਚਾਉਂਦਾ ਹੈ। 192 ਸਫ਼ਿਆਂ ਦੀ ਇਸ ਪੁਸਤਕ ਦੀ ਕੀਮਤ ਕੇਵਲ ਸੌ ਰੁਪਿਆ ਰੱਖੀ ਗਈ ਹੈ। ਓਮ ਪ੍ਰਕਾਸ਼ ਗਾਸੋ ਦੀ ਗ਼ੈਰਹਾਜ਼ਰੀ ਚ ਚਰਚਾ ਕਰਦਿਆਂ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਹੋਰ ਕਿਹਾ ਕਿ ਓਮ ਪ੍ਰਕਾਸ਼ ਗਾਸੋ ਜੀ ਸਾਡੇ ਸਭ ਦੇ ਮਾਰਗ ਦਰਸ਼ਕ ਹਨ।

ਕਬੱਡੀ ਨੂੰ ਮਾਨਤਾ ਪ੍ਰਾਪਤ ਖੇਡ ਬਣਾਉਣ ਲਈ ਵਿਸ਼ਵ ਪੱਧਰੀ ਸੰਸਥਾ ਬਣਾਈ ਜਾਵੇਗੀ - ਚੱਠਾ, ਟੋਨੀ

ਖਿਡਾਰੀਆਂ ਦੀਆਂ ਮੌਤਾਂ ਦਾ ਕਾਰਨ ਨਸ਼ਾ ? ਨਸ਼ੇੜੀ ਖਿਡਾਰੀਆਂ ਨਾਲ ਕਰੜੇ ਹੱਥੀ ਨਿਪਟਿਆ ਜਾਵੇਗਾ

ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ) - ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਸਾਂਝੇ ਤੌਰ 'ਤੇ ਕਬੱਡੀ 'ਚ ਸੁਧਾਰ ਲਿਆਉਣ ਦੇ ਉਪਰਾਲੇ ਕਰਦਿਆਂ ਕਬੱਡੀ ਨੂੰ ਇੱਕ ਮਾਨਤਾ ਪ੍ਰਾਪਤ ਖੇਡ ਬਣਾ ਕੇ ਵਿਸ਼ਵ ਪੱਧਰੀ ਸੰਸਥਾ ਦੇ ਏਜੰਡੇ ਥੱਲੇ ਲਿਆਉਣ ਦਾ ਐਲਾਨ ਕੀਤਾ। ਅੱਜ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਲੁਧਿਆਣਾ ਵਿਖੇ ਦੋਹਾਂ ਕਬੱਡੀ ਫੈਡਰੇਸ਼ਨਾਂ ਦੇ ਆਗੂਆਂ ਸੁਰਜਨ ਚੱਠਾ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਐਕਟਿੰਗ ਪ੍ਰਧਾਨ ਬਲਬੀਰ ਸਿੰਘ ਬਿੱਟੂ ਜਸਪਾਲ ਬਾਂਗਰ ਅਤੇ ਸੁਰਿੰਦਰ ਪਾਲ ਸਿੰਘ ਟੋਨੀ ਕਾਲਖ ਪ੍ਰਧਾਨ ਪੰਜਾਬ ਕਬੱਡੀ ਐਕਡਮੀਜ਼ ਐਸੋਸੀਏਸ਼ਨ ਨੇ ਇੱਕ ਸਾਂਝੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਆਖਿਆ ਕਿ ਕਬੱਡੀ ਖੇਡ ਅਤੇ ਕਬੱਡੀ ਖਿਡਾਰੀਆਂ ਨੂੰ ਨਸ਼ਿਆਂ ਦੀ ਦਲਦਲ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ। ਪਿਛਲੇ ਅਰਸੇ ਦੌਰਾਨ ਜੋ 11 ਨਾਮੀ ਕਬੱਡੀ ਖਿਡਾਰੀਆਂ ਦੀ ਮੌਤ ਹੋਈ ਹੈ ਉਸ ਦਾ ਮੁੱਖ ਕਾਰਨ ਖਿਡਾਰੀਆਂ ਦਾ ਮੈਚ ਤੋਂ ਪਹਿਲਾਂ ਡਰੱਗ ਲੈਣਾ ਹੈ। ਜੇਕਰ ਅਸੀਂ ਇਸ ਕਬੱਡੀ ਦੇ ਵਿੱਚ ਡਰੱਗ ਦੇ ਫੈਲੇ ਇਸ ਕੋਹੜ ਨੂੰ ਹੁਣ ਨੱਥ ਨਾ ਪਾਈ ਤਾਂ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਵੱਲ ਧੱਕਣ ਲਈ ਖੁਦ ਜ਼ਿੰਮੇਵਾਰ ਹੋਵਾਂਗੇ। ਉਨ੍ਹਾਂ ਆਖਿਆ ਕਿ ਇਸ ਸੀਜ਼ਨ ਦੌਰਾਨ ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਲਾਜ਼ਮੀ ਕਰ ਦਿੱਤੇ ਗਏ ਹਨ ਜੋ ਖਿਡਾਰੀ ਡੋਪ ਟੈਸਟ ਦੀ ਲਪੇਟ 'ਚ ਆਉਣਗੇ ਉਨ੍ਹਾਂ 'ਤੇ ਤੁਰੰਤ ਖੇਡਣ ਦੀ ਪਾਬੰਦੀ ਲੱਗੇਗੀ। ਇਸ ਸਬੰਧੀ ਪੰਜਾਬ ਸਰਕਾਰ ਨੂੰ ਵੀ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਚੱਠਾ ਅਤੇ ਟੋਨੀ ਨੇ ਆਖਿਆ ਕਿ ਕਬੱਡੀ ਨੂੰ ਇੱਕ ਮਾਨਤਾ ਪ੍ਰਾਪਤ ਖੇਡ ਬਣਾੳਣੁ ਲਈ ਪੰਜਾਬ ਉਲੰਪਕ ਐਸੋਸੀਸੇਸ਼ਨ, ਇੰਡੀਅਨ ਉਲੰਪਿਕ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਜਾਵੇਗੀ। ਉਸ ਤੋ ਬਾਅਦ ਅੰਤਰਰਾਸ਼ਟਰੀ ਕੌਂਸਲ ਨਾਲ ਵੀ ਰਾਬਤਾ ਬਣਾ ਕੇ ਇਸ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ ਅਤੇ ਏਸੀਅਨ ਖੇਡਾਂ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਾਰੇ ਮੁਲਕਾਂ ਨਾਲ ਰਾਬਤਾ ਬਣਾ ਕੇ ਕਬੱਡੀ ਦੀ ਇੱਕ ਵਿਸਵ ਪੱਧਰੀ ਸੰਸਥਾ ਬਣਾਈ ਜਾਵੇਗੀ ਜੋ ਕਬੱਡੀ ਦਾ ਵਿਧੀ ਵਿਧਾਨ ਅਤੇ ਨਿਯਮ-ਸਿਧਾਂਤ ਬਣਾਏਗੀ। ਜੋ ਕਬੱਡੀ ਖੇਡ ਲਈ ਲਾਗੂ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਕਬੱਡੀ ਵਿੱਚ ਇਸ ਵਕਤ ਅਨੁਸ਼ਾਸਨ ਰੱਖਣਾ ਬੇਹੱਦ ਜ਼ਰੂਰੀ ਹੈ। ਬੇਲਗਾਮ ਹੋਏ ਖਿਡਾਰੀਆਂ ਨੂੰ ਅਨੁਸ਼ਾਸਨ ਦੀ ਨੱਥ ਪਾਉਣਾ ਅੱਜ ਦੇ ਸਮੇਂ ਦੀ ਮੰਗ ਹੈ। ਉਨ੍ਹਾਂ ਆਖਿਆ ਕਿ ਕਬੱਡੀ ਦੀ ਬਿਹਤਰੀ ਲਈ ਵਿਦੇਸ਼ਾਂ 'ਚ ਬਣੀਆਂ ਕਬੱਡੀ ਫੈਡਰੇਸ਼ਨਾਂ ਅਤੇ ਹੋਰ ਸੰਸਥਾਵਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਤਾਂ ਜੋ ਕਬੱਡੀ ਦੇ ਨਾਂਅ 'ਤੇ ਹੋ ਰਹੀ ਜੁਗਾੜਬਾਜ਼ੀ, ਕਬੂਤਰਬਾਜ਼ੀ ਅਤੇ ਕਬੱਡੀ ਦੇ ਘੜੱਮ ਚੌਧਰੀਆਂ ਨੂੰ ਇਸ ਤੋਂ ਪਰੇ ਕੀਤਾ ਜਾ ਸਕੇ। ਕਬੱਡੀ ਦੀ ਕੁਮੈਂਟਰੀ ਦੇ ਗ੍ਰਾਫ ਦੇ ਆ ਰਹੇ ਨਿਘਾਰ ਬਾਰੇ ਬੋਲਦਿਆਂ ਇਨ੍ਹਾਂ ਆਗੂਆਂ ਨੇ ਆਖਿਆ ਕਿ ਕਬੱਡੀ ਕੁਮੈਂਟੇਟਰ, ਕਬੱਡੀ ਕੋਚਾਂ ਅਤੇ ਰੈਫਰੀਆਂ ਦੇ ਟ੍ਰੇਨਿੰਗ ਸੈਮੀਨਾਰ ਲੱਗਣੇ ਚਾਹੀਦੇ ਹਨ ਇਸ ਦੇ ਨਾਲ ਹੀ ਕਿਸੇ ਸੁਧਾਰ ਦੀ ਗੁਜਾਂਇਸ਼ ਕੀਤੀ ਜਾ ਸਕਦੀ ਹੈ। ਚੱਠਾ ਨੇ ਆਖਿਆ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਜਿਹੜੇ ਨਸ਼ੇੜੀ ਖਿਡਾਰੀਆਂ ਨੂੰ ਪਾਬੰਦੀ ਲਾਉਣਗੀਆਂ ਉਨ੍ਹਾਂ ਨੂੰ ਕੋਈ ਵੀ ਹੋਰ ਖੇਡ ਫੈਡਰੇਸ਼ਨ ਜਾਂ ਪੇਂਡੂ ਖੇਡ ਮੇਲਾ ਕਮੇਟੀ ਖੇਡਣ ਦੀ ਇਜ਼ਾਜਤ ਨਾ ਦੇਵੇ। ਤਾਂ ਹੀ ਅਸੀਂ ਕਬੱਡੀ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ। ਉਨ੍ਹਾਂ ਆਖਿਆ ਕਿ ਪਿੰਡ ਪੱਧਰ ਦੀ ਕਬੱਡੀ 'ਚ ਜੋ ਕਬੱਡੀ ਜੁਗਾੜੀਆਂ ਵੱਲੋਂ ਆਪਣੇ ਫਾਇਦੇ ਲਈ ਠੇਕੇਦਾਰੀ ਸਿਸਟਮ ਚਲਾਇਆ ਜਾ ਰਿਹਾ ਹੈ। ਉਸ ਨੂੰ ਵੀ ਸਖਤੀ ਨਾਲ ਰੋਕਿਆ ਜਾਵੇਗਾ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕੀ ਕਮੇਟੀ ਨੇ ਸ. ਚੱਠਾ, ਟੋਨੀ ਕਾਲਖ, ਬਿੱਟੂ ਜਸਪਾਲ ਬਾਂਗਰ ਅਤੇ ਇੰਗਲੈਂਡ ਤੋਂ ਆਏ ਦਵਿੰਦਰ ਸਿੰਘ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ। ਇਸ ਮੌਕੇ ਇੰਸਪੈਕਟਰ ਕੁਲਦੀਪ ਸਿੰਘ ਕੰਗ ਪੰਜਾਬ ਪੁਲਿਸ, ਕਬੱਡੀ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਤੇਜਿੰਦਰ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ ਕਾਲਾ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ ਬਰਮਾਲੀਪੁਰ, ਸੰਦੀਪ ਸਿੰਘ ਪੰਧੇਰ, ਸਾਹਿਬਜੀਤ ਸਿੰਘ ਸਾਬੀ, ਦਵਿੰਦਰ ਸਿੰਘ ਯੂਕੇ, ਰਣਜੀਤ ਸਿੰਘ ਆਲਮਗੀਰ ਆਦਿ ਹਾਜ਼ਰ ਸਨ।

ਪਿੰਡ ਮੱਲ੍ਹਾ ਦੀ ਗ੍ਰਾਮ ਪੰਚਾਇਤ,ਧਾਰਮਿਕ ਜੱਥੇਬੰਦੀਆਂ ਅਤੇ ਕਮੇਟੀਆਂ ਨੇ ਸਹਿਮਤੀ ਨਾਲ 15 ਮਤੇ ਪਾਸ ਕੀਤੇ

ਜਗਰਾਉਂ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ)-

ਇਥੋ ਥੋੜੀ ਦੂਰ ਪਿੰਡ ਮੱਲ੍ਹਾ ਦੀ ਗ੍ਰਾਮ ਪੰਚਾਇਤ ਤੇ ਧਾਰਮਿਕ ਜੱਥੇਬੰਦੀਆਂ ਤੇ ਕਮੇਟੀਆ ਤੋ ਇਲਾਵਾ ਪਿੰਡ ਦੇ ਇੱਕਠ ਵਿੱਚ ਸਰਪੰਚ ਹਰਬੰਸ ਸਿੰਘ ਢਿੱਲੋ ਦੀ ਅਗਵਾਈ ਹੇਠ ਫੈਸਲਾ ਕੀਤਾ ਗਿਆ।ਜਿਸ ਵਿੱਚ ਪੰਚਾਇਤ ਨੇ 15 ਮਤਿਆਂ ਤੇ ਸਹਿਮਤੀ ਜਿਤਾਉਦਿਆਂ ਇੰਨ੍ਹਾਂ ਖਿਲਾਫ ਮੋਰਚਾ ਖੋਲ ਦਿੱਤਾ ਹੈ।ਜਿਹੜੇ ਮੱਤੇ ਪਾਸੇ ਕੀਤੇ ਨਸ਼ਾ ਵੇਚਣ ਵਾਲਿਆ,ਸਕੂਲ ਸਮੇ ਗੇੜੀਆਂ ਮਾਰਨ ਵਾਲੇ ਅਤੇ ਖੁਸ਼ੀ ਮੌਕੇ ਵਧਾਈ ਦੇ ਨਾਮ ਤੇ ਪਰਿਵਾਰ ਨੂੰ ਤੰਗ ਕਰਨ ਵਾਲੇ ਖੁਸਰਿਆਂ ਤੋ ਇਲਾਵਾ ਗਮੀ ਮੌਕੇ ਪਾਠਾਂ ਦੇ ਭੋਗ 'ਚ ਸਿਰਫ ਰਿਸ਼ਤੇਦਾਰ ਲਈ ਰੋਟੀ ਪਕੇਗੀ ਪਿੰਡ ਵਾਸੀ ਰੋਟੀ ਨਹੀ ਖਾਣਗੇ।ਪਿੰਡ ਵਿੱਚ ਅਨਾਊਸਮੈਟ ਰਾਹੀ ਕੋਈ ਵੀ ਸਮਾਨ ਨਹੀ ਵੇਚਿਆ ਜਾਵੇਗਾ।ਇਸ ਤੋ ਇਲਾਵਾ ਗੁਰਦੁਆਰਾ ਸਾਹਿਬ 'ਚ ਟੋਪੀ ਅਤੇ ਕੈਪਰੀ ਪਾਉਣ ਤੇ ਮਨ੍ਹਾਹੀ,ਪਿੰਡ ਵਿੱਚ ਟਰੈਕਟਰਾਂ ਤੇ ਟੈਪ ਨਹੀ ਲਗਾਉਣ ਤੇ ਪਿੰਡ ਵਿੱਚ ਰਾਤ ਨੰੁ ਡੀਜੇ ਦੀ 10ਵਜੇ ਤੱਕ ਲਗਾਉਣ ਤੇ ਅਵਾਜ਼ ਨੂੰ ਸੀਮਤ ਰੱਖਣੀ ਦੇ ਮਤੇ ਪਾਸ ਕੀਤੇ ਗਏ ਹਨ।ਇਸ ਸਮੇ ਪ੍ਰਦਾਨ ਗੁਰਦੇਵ ਸਿੰਘ,ਰਾਮ ਸਿੰਘ ਜਗਦੀਸ ਸਿੰਘ,ਰਾਜ ਸਿੰਘ,ਕੁਲਜੀਤ ਸਿੰਘ,ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਯਾਦ 'ਚ ਸਨਮਾਨ ਸਮਾਗਮ ਅਤੇ ਸੈਮੀਨਾਰ ਪੰਜਾਬੀ ਬੋਲੀ ਨੂੰ ਸਮਰਪਿਤ Video

ਜਗਰਾਉਂ, ਲੁਧਿਆਣਾ,ਸਤੰਬਰ 2019 -(ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ)-

ਬਲਵਿੰਦਰ ਸਿੰਘ ਗਰੇਵਾਲ ਯਾਦਗਾਰੀ ਟਰੱਸਟ ਜਗਰਾਉਂ ਤੇ ਪ੍ਰੈਸ ਕਲੱਬ ਜਗਰਾਉਂ ਵਲੋਂ ਮਰਹੂਮ ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਯਾਦ 'ਚ ਕਰਵਾਇਆ ਸਨਮਾਨ ਸਮਾਗਮ ਅਤੇ ਸੈਮੀਨਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋ ਨਿਬੜਿਆ | ਇਸ ਮੌਕੇ ਸਮੂਹ ਬੁਲਾਰਿਆਂ ਨੇ ਪਹਿਲਾਂ ਤੇ ਮੌਜੂਦਾ ਸਮੇਂ 'ਚ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤੇ ਲੋਕਾਂ ਦੀ ਅਪਣਾਈ ਮਤਰੇਈ ਸੋਚ ਦਾ ਖੁੱਲ ਕੇ ਵਿਰੋਧ ਹੀ ਨਹੀਂ ਕੀਤਾ ਸਗੋਂ ਅਜਿਹੀਆਂ ਵਿਰੋਧੀ ਸੁਰਾਂ ਦਾ ਡਟ ਕੇ ਮੁਕਾਬਲਾ ਕਰਨ ਦਾ ਤਹੱਈਆ ਵੀ ਕੀਤਾ ਗਿਆ | ਜੀ.ਐਚ.ਜੀ. ਅਕੈਡਮੀ ਜਗਰਾਉਂ ਵਿਖੇ ਕਰਵਾਏ ਸਮਾਗਮ 'ਚ ਡਾ: ਹਰਦਿਆਲ ਸਿੰਘ ਸੈਂਭੀ, ਪੱਤਰਕਾਰ ਤੇ ਸਾਹਿਤਕਾਰ ਭਗਵਾਨ ਢਿੱਲੋਂ, ਡੀ.ਪੀ.ਆਰ.ਓ. ਲੁਧਿਆਣਾ ਪ੍ਰਭਦੀਪ ਸਿੰਘ ਨੱਥੋਵਾਲ, 100 ਵਾਰ ਖ਼ੂਨਦਾਨ ਕਰਨ ਵਾਲੇ ਮਹਾਂਦਾਨੀ ਐਡਵੋਕੇਟ ਰਘਬੀਰ ਸਿੰਘ ਤੂਰ, ਪਿੰਡ ਜਨੇਤਪੁਰਾ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਕਰਨ ਵਾਲੀ ਯੂਥ ਵੈੱਲਫੇਅਰ ਸੁਸਾਇਟੀ ਜਨੇਤਪੁਰਾ ਦੇ ਨੌਜਵਾਨ ਆਗੂਆਂ ਤੇ ਮਾਂ ਬੋਲੀ ਪੰਜਾਬੀ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਮੋਹ ਰੱਖਣ ਵਾਲੇ ਪ੍ਰੇਮੀ ਪ੍ਰੋ: ਪੰਡਤ ਰਾਓ ਧਰੇਨਵਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤਿ ਕੀਤਾ ਗਿਆ | ਪ੍ਰੋ: ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਜੋ ਲੋਕ ਹੁਣ ਤੱਕ ਪੰਜਾਬੀ ਜ਼ੁਬਾਨ ਦੀਆਂ ਪੱਕੀਆਂ ਖਾਂਦੇ ਰਹੇ ਹਨ, ਉਹ ਅੱਜ ਮਾਂ ਬੋਲੀ ਪੰਜਾਬੀ ਦੇ ਉਲਟ ਬੋਲ ਰਹੇ ਹਨ ਤਾਂ ਇਸ ਨਾਲ ਉਸ ਦੇ ਹੀ ਨਹੀਂਾ ਸਮੂਹ ਪੰਜਾਬੀਆਂ ਤੇ ਇਸ ਭਾਸ਼ਾ ਨਾਲ ਪਿਆਰ ਕਰਨ ਵਾਲਿਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ | ਪ੍ਰੋ: ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਗੁਰਦਾਸ ਮਾਨ ਦੇ ਘਰ ਅੱਗੇ ਪੰਜਾਬੀ ਦਾ ਬੋਰਡ ਲੈ ਕੇ ਜਾਵਾਂਗਾ | ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਵੀ ਮੀਡੀਏ ਦੀ ਭੂਮਿਕਾ ਤੇ ਚਣੌਤੀਆਂ ਦੇ ਮਾਂ ਬੋਲੀ ਪੰਜਾਬੀ ਦੇ ਹੱਕ 'ਚ ਵਿਸਥਾਰ ਨਾਲ ਵਿਚਾਰ ਰੱਖੇ | ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸਮੁੱਚੇ ਪੰਜਾਬੀਆਂ ਨੂੰ ਡਟਣ ਦਾ ਸੱਦਾ ਦਿੱਤਾ | ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਚੇਅਰਮੈਨ ਹਰਸੁਰਿੰਦਰ ਸਿੰਘ ਗਿੱਲ ਨੇ ਵੀ ਬਲਵਿੰਦਰ ਸਿੰਘ ਗਰੇਵਾਲ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਅੇਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਅਮਰਜੋਤ ਸਿੰਘ, ਅੇਡਵੋਕੇਟ ਸੰਦੀਪ ਗੁਪਤਾ, ਡਾਇਰੈਕਟਰ ਅਮਰਜੀਤ ਸਿੰਘ ਰਸੂਲਪੁਰ, ਪਰਮਿੰਦਰ ਸਿੰਘ ਸਿੱਧੂ, ਮਾਸਟਰ ਕਰਮਜੀਤ ਸਿੰਘ, ਪ੍ਰਭਜੀਤ ਸਿੰਘ ਸੋਹੀ, ਰਾਜਦੀਪ ਸਿੰਘ ਤੂਰ, ਗੁਰਜੀਤ ਸਿੰਘ ਸਹੋਤਾ, ਪ੍ਰੋ: ਕਰਮ ਸਿੰਘ ਸੰਧੂ, ਗੁਰਦੀਪ ਮਾਣਕੂ, ਗਾਇਕ ਜੋਤੀ ਗਿੱਲ, ਹਰਵਿੰਦਰ ਸਿੰਘ ਭੁੱਲਰ, ਮੇਜਰ ਸਿੰਘ ਭੁੱਲਰ, ਅਜੀਤ ਪਿਆਸਾ, ਮਾ: ਰਣਜੀਤ ਸਿੰਘ, ਪ੍ਰੋ: ਗੁਰਮੀਤ ਸਿੰਘ ਪੋਨਾ, ਬਲਜੀਤ ਸਿੰਘ ਰਸੂਲਪੁਰ, ਮਹਿੰਦਰ ਸਿੰਘ ਬੱਸੀਆਂ, ਨੰਬਰਦਾਰ ਹਰਚਰਨ ਸਿੰਘ ਤੂਰ, ਪ੍ਰਮਿੰਦਰ ਸਿੰਘ ਚਾਹਲ, ਧਰਮਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ |

ਸ.ਅਜੈਬ ਸਿੰਘ ਸੱਗੂ ਵੈੱਲਫੇਅਰ ਕੌਸਲ ਜਗਰਾਉਂ ਵਲੋਂ 16ਵਾਂ ਅੱਖਾਂ ਦਾ ਕੈਂਪ Video

ਜਗਰਾਉਂ, ਲੁਧਿਆਣਾ,ਸਤੰਬਰ 2019 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)- 

ਸ.ਅਜੈਬ ਸਿੰਘ ਸੱਗੂ ਵੈੱਲਫੇਅਰ ਕੌਸਲ ਜਗਰਾਉਂ ਵਲੋਂ 16ਵਾਂ ਅੱਖਾਂ ਦਾ ਜਾਂਚ ਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਲਗਾਇਆ ਗਿਆ | ਉਦਘਾਟਨ ਵਿਧਾਨ ਸਭਾ ਪੰਜਾਬ ਵਿਰੋਧੀ ਧਿਰ ਦੇ ਡਿਪਟੀ ਆਗੂ ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਬਾਬਾ ਮੋਹਨ ਸਿੰਘ ਸੱਗੂ ਵਲੋਂ ਕੀਤਾ ਗਿਆ | ਕੈਂਪ 'ਚ ਸ਼ੰਕਰਾ ਆਈ ਹਸਪਤਾਲ ਤੋਂ ਆਈ ਡਾਕਟਰਾਂ ਦੀ ਟੀਮ ਨੇ 470 ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਿਨ੍ਹਾਂ 'ਚੋਂ 54 ਮਰੀਜ਼ ਅਪਰੇਸ਼ਨ ਵਾਲੇ ਪਾਏ ਗਏ | ਇਨ੍ਹਾਂ ਦੇ ਅਪਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਮੁਫ਼ਤ ਕਰਕੇ ਲੈਂਜ ਪਾਏ ਜਾਣਗੇ | ਇਸ ਮੌਕੇ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਸਦਾ ਲਈ ਜਿਉਂਦਾ ਰੱਖਣਾ ਲੋਚਦੇ ਹੋ ਤਾਂ ਉਨ੍ਹਾਂ ਦੀ ਯਾਦ ਵਿਚ ਕਰਮ ਕਾਂਡ ਕਰਨ ਦੀ ਥਾਂ ਲੋੜਵੰਦ ਪਰਿਵਾਰਾਂ ਲਈ ਅਜਿਹੇ ਉਪਰਾਲੇ ਕਰੋ | ਕੈਂਪ 'ਚ ਸਟੇਜ ਦੀ ਸੇਵਾ ਕੈਪਟਨ ਨਰੇਸ਼ ਵਰਮਾ ਵਲੋਂ ਕੀਤਾ ਗਈ | ਇਸ ਮੌਕੇ ਸ਼ਹਿਰੀ ਪ੍ਰਧਾਨ ਰਵਿੰਦਰ ਸਭਰਵਾਲ, ਅਮਰ ਨਾਥ ਕਲਿਆਣ, ਜਸਪਾਲ ਸਿੰਘ ਹੇਰਾਂ, ਪ੍ਰੀਤਮ ਸਿੰਘ ਸੱਗੂ, ਪ੍ਰਵੀਨ ਜੈਨ, ਨਰੇਸ਼ ਗੁਪਤਾ, ਰਾਕੇਸ਼ ਸਿੰਗਲਾ, ਕੰਵਰਪਾਲ ਸਿੰਘ, ਰਵਿੰਦਰ ਜੈਨ, ਦਰਸ਼ਨ ਸਿੰਘ ਸੱਗੂ, ਸੋਹਨ ਸਿੰਘ ਸੱਗੂ, ਡਾ. ਜੈ ਪਾਲ ਚੋਪੜਾ, ਸੁਖਪਾਲ ਸਿੰਘ ਖੈਹਰਾ, ਹਰਬੰਸ ਲਾਲ ਗੁਪਤਾ, ਐਡਵੋਕੇਟ ਨਵੀਨ ਗੁਪਤਾ, ਕੰਵਲ ਕੱਕੜ, ਸੁਖਜਿੰਦਰ ਢਿੱਲੋਂ, ਬਲਵੀਰ ਸਿੰਘ ਕਲਸੀ, ਗੁਰਪ੍ਰੀਤ ਸਿੰਘ, ਸਤਵਿੰਦਰ ਸਿੰਘ ਸੱਗੂ, ਨਿਪੁਨ ਗੁਪਤਾ, ਸੁਰਜਨ ਸਿੰਘ, ਲਲਿਤ ਜੈਨ, ਕਰਮ ਸਿੰਘ ਛੀਨਾ, ਰਾਜੂ ਵਰਮਾ, ਸ਼੍ਰੀਕਾਂਤ ਗੋਇਲ, ਵਿਸ਼ਾਲ ਸ਼ਰਮਾ, ਡਾ. ਮਲਕੀਤ ਸਿੰਘ ਅਖਾੜਾ, ਸੋਹਨ ਲਾਲ ਛਾਬੜਾ, ਚਰਨਜੀਤ ਸਿੰਘ ਭੰਡਾਰੀ, ਹਰਬੰਸ ਲਾਲ ਗੁਪਤਾ, ਦਰਸ਼ਨ ਸਿੰਘ ਦੇਸ਼ ਭਗਤ, ਡਾ: ਨਰਿੰਦਰ ਸਿੰਘ, ਕਾਂਤਾ ਸਿੰਗਲਾ ਆਦਿ ਹਾਜ਼ਰ ਸਨ |

ਮਨਰੇਗਾ ਕਾਮਿਆਂ ਨੂੰ ਪੰਚਾਇਤ ਖਿਲਾਫ ਭੜਕਾਇਆ ਜਾ ਰਿਹਾ ਹੈ ਜਿਸਨੂੰ ਬਰਦਾਸਤ ਨਹੀ ਕੀਤਾ ਜਾਵੇਗਾ-ਸਰਪੰਚ ਗਾਲਿਬ

ਜਿਆਦਾਤਰ ਪੈਸਾ ਨਰੇਗਾ ਮਜਦੂਰਾਂ ਨੂੰ ਮਿਲ ਗਿਆ ਹੈ-

ਮਨੇਰਗਾ ਮਜਦੂਰਾਂ ਦਾ ਰਹਿੰਦਾ ਪੈਸਾ ਵੀ ਦਿਵਾਇਆ ਜਾਵੇਗਾ-

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਮਨਰੇਗਾ ਕਾਮਿਆਂ ਵਲੋ ਪਿੰਡ ਗਾਲਿਬ ਕਲਾਂ ਵਿਖੇ ਕੀਤੇ ਕੰਮ ਦਾ ਜਿਆਦਾਤਰ ਪੈਸਾ ਨਰੇਗਾ ਮਜਦੂਰਾਂ ਨੂੰ ਮਿਲ ਗਿਆ ਹੈ ਪਰ ਫਿਰ ਵੀ ਜੇਕਰ ਕਿਸੇ ਦਾ ਕੋਈ ਪੈਸਾ ਬਾਕੀ ਰਹਿੰਦਾ ਹੈ ਤਾਂ ਉਹ ਪਿੰਡ ਦੀ ਪੰਚਾਇਤ ਕੋਲ ਆਪਣਾ ਹਿਸਾਬ ਕਿਤਾਬ ਦੱਸ ਸਕਦਾ ਹੈ। ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਪੰਚਾਇਤ ਨੇ ਮਾਰਚ ਮਹੀਨੇ ਆਪਣੇ ਚਾਰਜ ਸੰਭਾਲਦਿਆਂ ਹੀ ਪਾਰਟੀਬਾਜੀ ਤੋ ਉਪਰ ਉਠ ਕੇ ਕੇਵਲ ਪਿੰਡ ਦੇ ਵਿਕਾਸ ਤੇ ਤਰੱਕੀ ਨੂੰ ਸਮਰਪਿਤ ਭਾਵਨਾ ਨਾਲ ਪਿੰਡ ਦੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਮਨੇਰਗਾ ਸਕੀਮ ਤਹਿਤ ਪਿੰਡ ਦੇ ਛੱਪੜਾਂ ਦੀ ਸਫਾਈ,ਗਲੀਆਂ-ਨਾਲੀਆਂ ਦੀ ਸਫਾਈ ਅਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਲਗਾਉਣ ਤੋ ਇਲਾਵਾ ਹੋਰ ੳਨੇਕਾਂ ਕਾਰਜਾਂ ਵਿੱਚ ਲਗਾਕੇ ਕੰਮ ਦਿੱਤਾ ਗਿਆ। ਮਨੇਰਗਾ ਦੇ ਕੁਝ ਮਹੀਨੇ ਦਾ ਹਿਸਾਬ ਕਿਤਾਬ ਸਬੰਧਿਤ ਮਹਿਕਮੇ ਨੂੰ ਦਿੱਤਾ ਗਿਆ ਤੇ ਮਨੇਰਗਾ ਕਾਮਿਆਂ ਦੇ ਬੈਕ ਖਾਤਿਆਂ ਵਿੱਚ ਉਨ੍ਹਾਂ ਦਾ ਬਣਦਾ ਪੈਸਾ ਪਵਾਇਆ ਗਿਆ ਪਰ ਕੁਝ ਲੋਕਾਂ ਵੱਲੋ ਜਾਣ-ਬੱਝ ਕੇ ਮਨੇਰਗਾ ਕਾਮਿਆਂ ਨੂੰ ਪੰਚਾਇਤ ਖਿਲਾਫ ਭੜਕਾਇਆ ਜਾ ਰਿਹਾ ਹੈ ਜਿਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।

ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਗਾਇਕਾਂ ਦਾ ਬਾਈਕਾਟ ਕੀਤਾ ਜਾਵੇ-ਭਾਈ ਸਰਤਾਜ ਗਾਲਿਬ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019-(ਜਸਮੇਲ ਗਾਲਿਬ)-

ਅੱਜ ਕੱਲ ਪੰਜਾਬ ਅੰਦਰ ਕੁਝ ਅਖੌਤੀ ਗਾਇਕਾ ਵਲੋ ਆਪਣੇ ਗੀਤਾਂ ਅੰਦਰ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਦਾ ਹੈ ਜਿੰਨ੍ਹਾਂ ਦਾ ਸਾਨੂੰ ਸਮਾਜਿਕ ਤੌਰ ਤੇ ਬਾਈਕਾਟ ਕਰਨਾ ਚਾਹੀਦਾ।ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਮੂਸੇਵਾਲ ਨਾਮ ਦੇ ਗਾਇਕ ਵਲੋ ਮਾਤਾ ਭਾਗ ਕੌਰ ਦੀ ਸ਼ਖਸੀਅਤ ਅਤੇ ਕਿਰਦਾਰ ਨਿਰਾਦਰ ਕਰਨ ਦਾ ਸ਼ਖਤ ਨੋਟਿਸ ਲੈਦਿਆ ਕਿਹਾ ਕਿ ਆਪਣੇ ਆਪ ਨੂੰ ਚਰਚਿਤ ਹੋਣ ਦੀ ਦੌੜ ਵਿੱਚ ਆਜਿਹੇ ਗਾਇਕ ਸਾਡੇ ਧਰਮ ਅਤੇ ਵਿਰਸੇ ਨਾਲ ਪਹਿਲਾ ਛੇੜਛਾੜ ਕਰਦੇ ਹਨ ਅਥੇ ਫਿਰ ਝੱਟ ਮਾਫੀ ਮੰਗ ਲੈਦੇ ਹਨ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਮਹਾਨ ਸਖਸੀਅਤਾਂ ਦਾ ਅਸਲੀਲ ਗੀਤ ਵਿੱਚ ਜਿਕਰ ਕਰਨ ਨਾਲ ਸਿੱਖ ਪੰਥ ਦੇ ਹਿਰਦਿਆਂ ਨੂੰ ਭਾਰੀ ਠੇਸ ਪੱੁਜੀ ਹੈ ਅਜਿਹੇ ਪੰਥ ਦੋਖੀਆਂ ਨੂੰ ਪੰਜਾਬ ਸਰਕਾਰ ਕਾਨੂੰਨ ਅਨੁਸਾਰ ਸ਼ਖਤ ਸ਼ਜਾ ਦੇਵੇ।

ਪੱਤਰਕਾਰ ਗੁਰਦੇਵ ਗਾਲਿਬ ਨੂੰ ਸਦਮਾ,ਸੱਸ ਦਾ ਦਿਹਾਂਤ

ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪੱਤਰਕਾਰ ਗੁਰਦੇਵ ਸਿੰਘ ਗਾਲਿਬ ਨੰੁ ਉਸ ਵਕਤ ਗਹਿਰਾ ਸਦਮਾ ਪੱੁਜਾ ਜਦੋ ਉਨ੍ਹਾਂ ਦੀ ਸੱਸ ਕਮਲ ਕੌਰ ਧਰਮਪਤਨੀ ਅਜੀਤ ਸਿੰਘ ਪਿੰਡ ਸਤੀਏਵਾਲਾ (ਫਿਰੋਜ਼ਪੁਰ)ਦੀ ਅਚਨਾਕ ਮੌਤ ਹੋ ਗਈ ਹੈ।ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਨਘਾਟ ਵਿੱਚ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਾਂ ਦੇ ਆਗੂ ਅਤੇ ਇਲਾਕੇ ਦੇ ਪੰਚ ਸਰਪੰਚ ਵੱਡੀ ਗਿੱਣਤੀ ਵਿੱਚ ਸ਼ਾਮਲ ਹੋਏ।ਇਸ ਸਮੇ ਪਰਿਵਾਰ ਨਾਲ ਦੱੁਖ ਸਾਂਝਾ ਕਰਨ ਲਈ ਐਡੀਟਰ ਅਮਨਜੀਤ ਸਿੰਘ ਖਹਿਰਾ,ਮਨਜੀਤ ਸਿੰਘ ਮਾਨ ਸੂਬਾ ਪ੍ਰਧਾਨ ਜਰਨਲਲਿਸਟ ਪੈ੍ਰਸ ਪੰਜਾਬ,ਜੇ,ਐਸ ਸਿੱਧੂ,ਰਵਿੰਦਰ ਵਰਮਾ,ਹਰਜੀਤ ਸਿੰਘ,ਇਕਬਾਲ ਸਿੱਧ ੂਜਰਨਲਲਿਸਟ ਡਾਇਰੈਕਟਰ,ਜਰਨਲਲਿਸਟ ਸਤਪਾਲ ਸਿੰਘ ਦੇਹੜਕਾ ਐਂਕਰ, ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ ਐਂਕਰ,ਡਾਂ.ਮਨਜੀਤ ਸਿੰਘ ਲੀਲਾਂ,ਰਣਜੀਤ ਸਿੰਘ ਰਾਣਾ,ਰਜਿੰਦਰ ਸਿੰਘ ਲਾਡੀ,ਗੁਰਸੇਵਕ ਸਿੰਘ ਸੋਹੀ,ਅਮਰੀਕ ਸਿੰਘ ਐਂਕਰ,ਨਸੀਬ ਵਿਰਕ,ਰਛਪਾਲ ਸ਼ੇਰਪੁਰੀ,ਰਾਜ ਗਾਲਿਬ,(ਸਾਰੇ ਪੱਤਰਕਾਰ) ਮੈਨੇਜ਼ਰ ਮਨਜਿੰਦਰ ਸਿੰਘ ਜਨ ਸ਼ਕਤੀ ਨਿਊਜ ਪੰਜਾਬ,ਸਰਪੰਚ ਸਿੰਕਦਰ ਸਿੰਘ ਗਾਲਿਬ ਕਲਾਂ,ਸਰਪੰਚ ਗੁਰਪੀਤ ਸਿੰਘ ਭੀਤਾ,ਸਰਪੰਚ ਜਗਦੀਸ਼ ਸ਼ਰਮਾ,ਸਰਪੰਚ ਸ਼ਮਸੇਰ ਸਿੰਘ ਰਾਈਵਾਲ,ਕਾਂਗਰਸ ਦੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ,ਸਾਬਾਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਕਾ ਸਰਪੰਚ ਹਰਬੰਸ ਸਿੰਘ,ਸਰਤਾਜ ਸਿੰਘ,ਕੈਪਟਨ ਜੁਗਰਾਜ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਆਂਦਿ ਨੇ ਦੁੱੁਖ ਸਾਂਝਾ ਕੀਤਾ।