You are here

ਲੁਧਿਆਣਾ

ਗਾਲਿਬ ਕਲ੍ਹਾਂ ਦੇ ਚੌਕੀ ਇੰਚਾਰਜ਼ ਵੱਲੋਂ ਕੀਤਾ ਗਿਆ ਨਜ਼ਾਇਜ਼ ਧੱਕਾ

ਜਗਰਾਉਂ (ਜਨ ਸ਼ਕਤੀ ਬਿਓੁਰੋ)

ਪਿੰਡ ਸੇਰਪੁਰ ਕਲ੍ਹਾ ਦੇ ਪਰਿਵਾਰ ਦੇ ਮੁੱਖੀ ਸਰਵਨ ਸਿੰਘ ਦਾ ਕਹਿਣਾ ਹੈ ਕਿ ਉਹਨਾ ਦੇ ਪਰਿਵਾਰ ਨਾਲ ਅਤੇ ਉਹਨਾ ਨਾਲ ਗਾਲਿਬ ਚੋਕੀ ਇੰਚਾਰਜ਼ ਪਰਮਜੀਤ ਸਿੰਘ ਨੇ ਸ਼ੇਰਆਮ ਧੱਕਾ ਕੀਤਾ। ਉਹਨਾ ਦੇ ਅਮ੍ਰਿਤਧਾਰੀ ਹੋਣ ਤੇ ਵੀ ਮੰਦ ਭਾਗੀ ਸਬਦ ਵੀ ਬੋਲੇ ਮੁਤਾਬਿਕ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪੁੱਤਰ ਸਰਵਨ ਸਿੰਘ ਦਾ ਕਹਿਣਾ ਹੈ। ਉਹਨਾ ਦਾ ਆਪਣੀ ਭਰਜਾਈ ਆਪਣੇ ਭਤੀਜੇ ਨਾਲ ਕੰਧ ਦਾ ਰੋਲਾ ਸੀ। ਕੰਧ ਉਪਰ ਕਾਫੀ ਲੰਮੇ ਸਮੇਂ ਤੋਂ ਸਲੇਟਾ ਪਈਆ ਸਨ ਜੋ ਕੰਧ ਬਣਾਉਣ ਲਈ ਦੂਸਰੀ ਪਾਰਟੀ ਨੂੰ ਦੋ ਫੁੱਟ ਜਗ੍ਹਾ ਵੱਧ ਛੱਡੀ ਹੋਈ ਸੀ। ਇਸ ਲਈ ਅਸੀ ਮਾਨਯੋਗ ਅਦਾਲਤ ਵਿੱਚ ਪੇਸ਼ ਹੋ ਕੇ ਕੰਧ ਉਪਰ ਸਲੇਟਾ ਦੀ ਸਟੇਅ ਦੇ ਆਰਡਰ ਲੈ ਲਏ ਸੀ। ਅਸੀ ਚੌਕੀ ਇੰਚਾਰਜ਼ ਨੂੰ ਮਾਨਯੋਗ ਅਦਾਲਤ ਦੇ ਆਰਡਰ ਦੀ ਕਾਪੀ ਦੇਣ ਲਈ ਚੌਕੀ ਗਏ ਸੀ। ਚੌਕੀ ਇੰਚਾਰਜ਼ ਦੇ ਮੁਲਜ਼ਮਾ ਨੇ ਮੈਨੂੰ ਅਤੇ ਮੇਰੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ। ਸਾਨੂੰ 5 ਵਜੇ ਤੋਂ 9 ਵਜੇ ਤੱਕ ਹਿਰਾਸਤ ਵਿੱਚ ਰੱਖਿਆ। ਤੇ ਦੂਸਰੀ ਧਿਰ ਨੂੰ ਫੋਨ ਕਰਕੇ ਸਲੇਟਾ ਨੂੰ ਤੋੜ ਭੰਨ ਕਰਵਾ ਦਿੱਤੀ ਅਤੇ ਮੇਰੇ ਪਿਤਾ ਜੀ ਨੂੰ ਅਮ੍ਰਿਤਧਾਰੀ ਹੋਣ ਤੇ ਕਾਫੀ ਮੰਦਭਾਗੀ ਸ਼ਬਦ ਬੋਲੇ ਜਿਸ ਦੀ ਸ਼ਿਕਾਇਤ ਲਈ ਅਸੀ ਕਾਫੀ ਵਾਰ ਸੀਨੀਅਰ ਅਫਸਰਾ ਕੋਲ ਜਾ ਚੁੱਕੇ ਹਾਂ। ਪਰ ਕਿਸੇ ਨੇ ਕੋਈ ਇਨਸਾਫ ਨਹੀ ਕੀਤਾ।ਇਸ ਸਬੰਧੀ ਜਦੋਂ ਚੋਕੀ ਇੰਚਾਰਜ਼ ਪਰਮਜੀਤ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾ ਦੱਸਿਆ ਸੁਰਜੀਤ ਸਿੰਘ ਤੇ ਉਸ ਦੇ ਪਿਤਾ ਮੇਰੇ ਕੋਲ ਸਿਕਾਇਤ ਲੈ ਕੇ ਆਏ ਸੀ ਇਹਨਾ ਦੋਵਾ ਦਿਓੁਰ ਭਰਜਾਈ ਦਾ ਕੰਧ ਦਾ ਰੋਲਾ ਹੈ ਪਰ ਮੇਰੇ ਕੋਲ ਸਟੇਅ ਆਰਡਰ ਨਹੀ ਆਇਆ। ਜਦੋਂ ਕੇ ਸੁਰਜੀਤ ਸਿੰਘ ਦਾ ਕਹਿਣਾ ਹੈ ਮੇਰੇ ਕੋਲ ੳਸੁ ਟਾਇਮ ਦੇ ਮੌਕੇ ਦੇ ਗਵਾਹ ਹਨ। ਜਦੋਂ ਅਸੀ ਉਹਨਾ ਦੇ ਮੁਨਸ਼ੀ ਅਤੇ ਹੋਰ ਮੁਲਾਜ਼ਮਾ ਨੂੰ ਸਟੇਅ ਆਰਡਰ ਦੇ ਕੇ ਜਾਣੂ ਕਰਵਾ ਕੇ ਆਏ ਹਾਂ।

 

ਬਾਬਾ ਮੁਕੰਦ ਸਿੰਘ ਜੀ ਦੀ ਬਰਸੀ ਦੇ ਤਿੰਨ ਰੋਜ਼ਾ ਸਮਾਗਮ ਸਮਪਾਤ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਬਾਲ ਬ੍ਰਹਮਚਾਰੀ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਮੁਕੰਦ ਜੀ ਨੇੜੇ ਰੇਲਵੇ ਲਾਇਨ ਵਿਖੇ ਤਿੰਨ ਰੋਜ਼ਾ ਚੱਲੇ ਸਮਾਗਮਾਂ ਵਿੱਚ ਹਜ਼ਾਰਾਂ ਸੰਗਤਾਂ ਗੁਰਦੁਆਰਾ ਨਤਮਸਤਕ ਹੋਈਆਂ। ਅਖਰੀਲੇ ਦਿਨ ਸਵੇਰੇ 13 ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜੇ ਜਿਸ ਵਿੱਚ ਪ੍ਰਸਿੱਧ ਕੀਰਤਨੀਏ ਤੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ।ਇਸ ਸਮੇ ਬਾਬਾ ਅਰਵਿੰਦਰ ਸਿੰਘ ਤੇ ਬਾਬਾ ਬਲਜੀਤ ਸਿੰਘ ਨੇ ਬਾਬਾ ਮੁਕੰਦ ਸਿੰਘ ਜੀ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ। ਇਸ ਸਮੇ ਭਾਈ ਬਲਦੇਵ ਸਿੰਘ ਗਰੇਵਾਲ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਆਖਿਆ ਕਿ ਬਾਬਾ ਮੁਕੰਦ ਸਿੰਘ ਜੀ ਇੱਕ ਰਮਤਾ ਯੋਗੀ ਸਨ।ਬਾਬਾ ਮੁਕੰਦ ਸਿੰਘ ਜੀ ਨੇ ਸਾਰੀ ਉਮਰ ਆਪਣਾ ਆਪ ਪ੍ਰਗਟ ਨਹੀ ਕੀਤਾ ਉਨ੍ਹਾਂ ਪ੍ਰਮਾਤਮਾ ਵਲੋ ਲਗਾਈ ਡਿਊਟੀ ਨੂੰ ਬਾਖੂਬੀ ਨਿਭਾਇਆ ਅਜਿਹੇ ਮਹਾਂਪੁਰਸ਼ਾ ਅੱਗੇ ਹਰ ਕਿਸੇ ਦਾ ਸਿਰ ਝੁਕਦਾ ਹੈ ਉਨ੍ਹਾਂ ਸਮਾਗਮ ਤੇ ਪਹੰੁਚਣ ਵਾਲੇ ਸੰਤਾਂ ਮਹਾਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੋ ਰਹੇ ਸਮਾਗਮਾਂ ਵਿੱਚ ਤਿੰਨ ਦਿਨ ਹਾਜ਼ਰੀਆਂ ਭਰੀਆਂ।ਇਨ੍ਹਾਂ ਸਮਾਗਮਾਂ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ,ਸਾਬਕਾ ਵਿਧਾਇਕ ਐਸ.ਆਰ ਕਲੇਰ,ਹਰਸੁਰਿੰਦਰ ਸਿੰਘ ਗਿੱਲ,ਭਾਗ ਸਿੰਘ ਮੱਲ੍ਹਾ ਸਾਬਕਾ ਵਿਧਾਇਕ,ਗੰ੍ਰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਗੁਰਮੀਤ ਸਿੰਘ,ਗੁਰਮੇਲ ਸਿੰਘ,ਪ੍ਰਦੀਪ ਗਰੇਵਾਲ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਵਿੱਚ ਅੱਖਾਂ ਦਾ ਮੁਫਤ ਜਾਂਚ ਤੇ ਆਪ੍ਰੇਸ਼ਨ ਕੈਂਪ 7 ਨੂੰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਚੈਰੀਟੇਬਲ ਟਰੱਸਟ ਨਾਨਕਸਰ ਵਲੋ ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਰੇਲਵੇ ਫਾਟਕ ਲੰਗਰ ਭੱੁਚੋ ਵਾਲੇ ਵਿਖੇ 7 ਅਕਤੂਬਰ 2019 ਨੂੰ ਮੁਫਤ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਪ ਲਗਾਇਆ ਜਾ ਰਿਹਾ ਹੈ।ਇਹ ਕੈਪ ਸੰਤ ਬਾਬਾ ਗੁਰਚਰਨ ਸਿੰਗ ਨਾਨਕਸਰ,ਬਾਬਾ ਸੇਵਾ ਨਾਨਕਸਰ ਅਤੇ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਦੀ ਦੇਖ ਰੇਖ ਹੇਠ ਲੱਗ ਰਿਹਾ ਹੈ। ਕੈਪ ਵਿੱਚ ਸ਼ੰਕਰਾ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਪਹੰੁਚ ਰਹੀ ਹੈ।ਕੈਂਪ 'ਚ ਪਹੰੁਚਣ ਵਾਲੇ ਅੱਖਾਂ ਮਰੀਜਾਂ ਨੂੰ ਆਪਣੇ ਪਛਾਣ ਪੱਤਰ ਤੇ ਡਾਕਟਰੀ ਰਿਪੋਰਟਾਂ ਵੀ ਨਾਲ ਲਿਆਉਣ ਦੀ ਅਪੀਲ ਕੀਤੀ ਗਈ।ਇਹ ਜਾਣਕਾਰੀ ਡਾ.ਚਰਨਜੀਤ ਸਿੰਘ ਸਿੱਧਵਾਂ ਵਲੋ ਦਿੱਤੀ ਗਈ।

ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਸ਼ਾਨ ਨਾਲ ਜਿੱਤੇਗੀ:ਸਰਪੰਚ ਜਗਦੀਸ਼ ਚੰਦ ਸ਼ਰਮਾ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਪੰਜਾਬ ਦੀਆਂ ਚਾਰ ਸੀਟਾਂ ਤੇ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਕੇ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਨੂੰ ਹੋਰ ਬੁਲੰਦ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਲੁਧਿਆਣਾ (ਦਿਹਾਤੀ) ਦੇ ਜਰਨਲ ਸੈਕਟਰੀ ਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤੇ।ਇਸ ਸਮੇ ਉਨਾਂ ਕਿਹਾ ਕਿ ਹਲਕਾ ਦਾਖਾ ਦੇ ਵੋਟਰ ਬਹੁਤ ਹੀ ਸੂਝਵਾਨ ਹਨ ਇਸ ਲਈ ਉਹ ਹਲਕੇ ਦੇ ਸਰਵ-ਪੱਖੀ ਵਿਕਾਸ ਨੂੰ ਮੱੁਖ ਰੱਖਦਿਆਂ ਕੈਪਟਨ ਸੰਧੂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ।ਸਰਪੰਚ ਦੀਸ਼ਾ ਗਾਲਿਬ ਨੇ ਕਿਹਾ ਕਿ ਮਾਣਯੋਗ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਹਾਈਕਾਂਮਡ ਨੇ ਹਲਕਾ ਦਾਖਾ ਦੀ ਸੇਵਾ ਕਰਨ ਲਈ ਸੰਧੂ ਨੂੰ ਭੇਜਿਆ ਹੈ ਥੇ ਲੋਕਾ ਦੇ ਸੇਵਦਾਰ ਬਣ ਕੇ ਹਲਕੇ ਵਿਕਾਸ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨਗੇ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਚਾਰ ਸੀਟਾਂ ਤੇ ਸ਼ਾਂਨ ਨਾਲ ਜਿੱਤੇਗੀ।

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਵਾਲਿਆਂ 'ਤੇ ਤੁਰੰਤ ਕਾਰਵਾਈ ਦੀ ਹਦਾਇਤ

ਐੱਸ. ਡੀ. ਐੱਮਜ਼ ਹੇਠਲੇ ਪੱਧਰ 'ਤੇ ਨਿਗਰਾਨੀ ਰੱਖਣ ਲਈ ਬਣਾਉਣਗੇ ਵਟਸਐਪ ਗਰੁੱਪ 

ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਜ਼ਿਲਾ ਲੁਧਿਆਣਾ ਦੇ ਕਿਸੇ ਵੀ ਹਿੱਸੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਖ਼ਬਰ ਪਤਾ ਲੱਗਦੀ ਹੈ ਤਾਂ ਉਹ ਤੁਰੰਤ ਜ਼ਿਲਾ ਪ੍ਰਸਾਸ਼ਨ ਅਤੇ ਹੋਰ ਸੰਬੰਧਤ ਅਥਾਰਟੀਆਂ ਨੂੰ ਸੂਚਨਾ ਦੇਣ ਤਾਂ ਜੋ ਉਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਐੱਸ. ਡੀ. ਐÎੱਮਜ਼ ਨੂੰ ਆਪਣੇ ਹੇਠਲੇ ਕਲੱਸਟਰ ਅਫ਼ਸਰਾਂ ਅਤੇ ਹੋਰ ਕਰਮਚਾਰੀਆਂ ਦੇ ਨਾਲ ਸਾਂਝੇ ਵਟਸਐਪ ਗਰੁੱਪ ਬਣਾਉਣ ਲਈ ਕਿਹਾ ਗਿਆ ਤਾਂ ਜੋ ਅਜਿਹੀ ਕਿਸੇ ਵੀ ਘਟਨਾ 'ਤੇ ਹੇਠਲੇ ਪੱਧਰ ਤੱਕ ਨਿਗਰਾਨੀ ਰੱਖੀ ਜਾ ਸਕੇ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਰਣਨੀਤੀ ਬਣਾਉਣ ਲਈ ਅੱਜ ਸਥਾਨਕ ਕੈਂਪ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਹੁਣ ਕਿਸਾਨ ਆਪਣੇ ਖੇਤਾਂ ਦੀ ਪਰਾਲੀ ਨਾ-ਵਰਤੋਂਯੋਗ ਸਰਕਾਰੀ ਥਾਂ 'ਤੇ ਭੰਡਾਰ ਕਰ ਸਕਦੇ ਹਨ। ਉਨਾਂ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਇਸ ਸੰਬੰਧੀ ਉਹ ਕਿਸਾਨ ਯੂਨੀਅਨਾਂ ਅਤੇ ਹੋਰ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਜਾਣੂ ਕਰਾਉਣ। ਇਸ ਤੋਂ ਇਲਾਵਾ ਬਿਜਲੀ ਵਿਭਾਗ, ਮੰਡੀਕਰਨ ਵਿਭਾਗ ਅਤੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਤਰੀਕਿਆਂ ਨਾਲ ਕਿਸਾਨਾਂ ਨੂੰ ਅਤੇ ਵਿਦਿਆਰਥੀਆਂ ਨੂੰ ਪਰਾਲੀ ਨਾ ਬਾਰੇ ਜਾਗਰੂਕ ਕਰਨ। ਉਨਾਂ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਹੇਠਲੇ ਪੱਧਰ 'ਤੇ ਹਰੇਕ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਵਟਸਐਪ ਗਰੁੱਪ ਬਣਾਉਣ। ਇਨਾਂ ਗਰੁੱਪਾਂ ਵਿੱਚ ਉਸ ਹਰੇਕ ਨੂੰ ਸ਼ਾਮਿਲ ਕੀਤਾ ਜਾਵੇ, ਜੋ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਡਿਊਟੀ ਨਿਭਾਅ ਰਿਹਾ ਹੈ। ਇਸ ਕੰਮ ਵਿੱਚ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਅਜਿਹੀ ਕਿਸੇ ਵੀ ਘਟਨਾ ਸੰਬੰਧੀ ਤੁਰੰਤ ਗਰੁੱਪ ਵਿੱਚ ਸੂਚਨਾ ਸਾਂਝੀ ਕਰਨ ਤਾਂ ਜੋ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਉਨਾਂ ਸਮੂਹ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਉਥੇ ਹੀ ਧਰਤੀ ਦੀ ਉਪਜਾਊ ਸ਼ਕਤੀ ਅਤੇ ਉਤਪਾਦਨ ਦਰ ਘਟਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦਾ ਉਚਿਤ ਪ੍ਰਬੰਧਨ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੋਬਾਈਲ ਐਪਲੀਕੇਸ਼ਨਾਂ ਦਾ ਭਰਪੂਰ ਲਾਭ ਲੈਣ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਜਸਪਾਲ ਸਿੰਘ ਗਿੱਲ, ਸਮੂਹ ਐੱਸ. ਡੀ. ਐÎਮਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਜ਼ਿਲਾ ਮੈਜਿਸਟ੍ਰੇਟ ਵੱਲੋਂ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ 'ਤੇ ਪਾਬੰਦੀ

ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਈਆਂ ਜਾ ਸਕਣਗੀਆਂ ਕੰਬਾਇਨਾਂ
ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲਾ ਲੁਧਿਆਣਾ ਅੰਦਰ ਸ਼ਾਮ 7.00 ਵਜੇ ਤੋਂ ਸਵੇਰੇ 8.00 ਵਜੇ ਤੱਕ ਝੋਨੇ ਦੀ ਫਸਲ ਕੱਟਣ ਲਈ ਕੰਬਾਇਨਾਂ ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾਈ ਹੈ। ਜਦਕਿ ਸਵੇਰ 8.00 ਵਜੇ ਤੋਂ ਸ਼ਾਮ 7.00 ਵਜੇ ਤੱਕ ਕਟਾਈ ਲਈ ਕੰਬਾਈਨ ਚਲਾਈ ਜਾ ਸਕਦੀ ਹੈ। ਅਗਰਵਾਲ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਆਮ ਤੌਰ 'ਤੇ ਇਹਨਾਂ ਦਿਨਾਂ ਵਿੱਚ ਝੋਨਾ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਤਰੇਲ ਕਾਰਨ ਗਿੱਲੇ ਝੋਨੇ ਨੂੰ ਕੱਟ ਦਿੰਦੀਆਂ ਹਨ। ਝੋਨੇ ਵਿੱਚ ਨਮੀ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਉਸ ਝੋਨੇ ਨੂੰ ਖ੍ਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਇਸ ਨਾਲ ਮੰਡੀਆਂ ਵਿੱਚ ਤਣਾਅ ਪੈਦਾ ਹੁੰਦਾ ਹੈ ਅਤੇ ਕਈ ਵਾਰ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਜਾਣ ਦਾ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਇਹ ਪਾਬੰਦੀ ਹੁਕਮ 2 ਦਸੰਬਰ, 2019 ਤੱਕ ਲਾਗੂ ਰਹੇਗਾ।

ਹੁਣ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਏਗੀ ਪੰਜਾਬ ਸਰਕਾਰ

ਆਨਲਾਈਨ ਟੈੱਸਟ ਰਾਹੀਂ ਹੋਇਆ ਕਰੇਗੀ ਉਮੀਦਵਾਰਾਂ ਦੀ ਚੋਣ, ਦੂਜੇ ਬੈਚ ਲਈ ਟੈਸਟ 9 ਅਕਤੂਬਰ ਨੂੰ ਬਿਉਰੋ ਦਫ਼ਤਰ ਵਿਖੇ ਹੋਵੇਗਾ
ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਟੈੱਸਟ ਰਾਹੀਂ ਹੋਇਆ ਕਰੇਗੀ। ਇਸ ਸੰਬੰਧੀ ਪਹਿਲੇ ਬੈਚ ਦੀ ਕੋਚਿੰਗ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸ਼ੁਰੂ ਕਰਵਾਈ। ਅਗਲੇ ਬੈਚ ਲਈ ਆਨਲਾਈਨ ਅਤੇ ਆਫ਼ਲਾਈਨ ਟੈੱਸਟ ਮਿਤੀ 9 ਅਕਤੂਬਰ, 2019 ਨੂੰ ਸਥਾਨਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਫ਼ਤਰ ਵਿਖੇ ਸਵੇਰੇ 10.30 ਵਜੇ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇ ਮੌਕੇ ਤਾਂ ਬਹੁਤ ਮੁਹੱਈਆ ਕਰਵਾਏ ਜਾ ਰਹੇ ਹਨ ਪਰ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਕਈ ਕਾਰਨਾਂ ਕਰਕੇ ਟੈਸਟ ਜਾਂ ਇੰਟਰਵਿਊ ਦੀ ਤਿਆਰੀ ਵਿੱਚ ਪਛੜ ਜਾਂਦੇ ਹਨ ਜਾਂ ਆਪਣੇ ਆਪ ਨੂੰ ਜਾਂ ਆਪਣੀ ਯੋਗਤਾ ਨੂੰ ਸਿੱਧ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਚੰਗੀ ਤਰਾਂ ਤਿਆਰੀ ਹੀ ਨਹੀਂ ਕਰ ਪਾਉਂਦੇ। ਕਈ ਮਾਮਲਿਆਂ ਵਿੱਚ ਉਨਾਂ ਦੇ ਦਸਤਾਵੇਜ਼ਾਂ ਵਿੱਚ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪ੍ਰਸਿੱਧ ਕੋਚਿੰਗ ਏਜੰਸੀ 'ਕ੍ਰਿਤਿਕਾ ਏਜੰਸੀ' ਵੱਲੋਂ ਉਮੀਦਵਾਰਾਂ ਦੀ ਰੋਜ਼ਾਨਾ ਦੋ ਘੰਟੇ ਦੀ ਕਲਾਸ ਲਗਾਈ ਜਾਇਆ ਕਰੇਗੀ। ਇੱਕ ਕਲਾਸ ਵਿੱਚ 50 ਵਿਦਿਆਰਥੀ ਸ਼ਾਮਿਲ ਕੀਤੇ ਜਾਇਆ ਕਰਨਗੇ। 100 ਘੰਟੇ ਦੀ ਕੋਚਿੰਗ ਦੌਰਾਨ ਉਮੀਦਵਾਰਾਂ ਨੂੰ ਅੰਕ ਗਣਿਤ, ਰੀਜ਼ਨਿੰਗ ਅਤੇ ਚਲੰਤ ਮਾਮਲੇ ਬਾਰੇ ਵਿਸ਼ਾ ਮਾਹਿਰਾਂ ਵੱਲੋਂ ਪੜਾਈ ਕਰਵਾਈ ਜਾਇਆ ਕਰੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਹਰੇਕ ਜ਼ਿਲੇ ਵਿੱਚ ਇੰਟਰਵਿਊ ਅਤੇ ਬਾਇਓਡਾਟਾ ਆਦਿ ਤਿਆਰ ਕਰਾਉਣ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ (ਪ੍ਰਸਨੈਲਟੀ ਡਿਵੈੱਲਪਮੈਂਟ) ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਅਗਰਵਾਲ ਨੇ ਹੋਰ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਮਿਤੀ 9 ਅਕਤੂਬਰ ਨੂੰ ਸਵੇਰੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਸਾਹਮਣੇ ਸੰਗੀਤ ਸਿਨੇਮਾ, ਸਤਿਗੁਰੂ ਪ੍ਰਤਾਪ ਚੌਕ, ਲੁਧਿਆਣਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ। ਅਗਰਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਲਈ ਬਿਊਰੋ ਦਫ਼ਤਰ ਵਿਖੇ ਲਾਇਬਰੇਰੀ ਅਤੇ ਇੰਟਰਨੈੱਟ ਦਾ ਮੁਫ਼ਤ ਲਾਹਾ ਲੈ ਸਕਦੇ ਹਨ। ਇਸ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਪ੍ਰਯਾਂਸ਼ ਜੈਨ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਉਨਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਮੁਫ਼ਤ ਸਟੱਡੀ ਮਟੀਰੀਅਲ ਮੁਹੱਈਆ ਕਰਵਾਉਣਗੇ। ਜੋ ਵਿਦਿਆਰਥੀ ਵਧੀਆ ਤਰੀਕੇ ਨਾਲ ਪੜਾਈ ਕਰਨਗੇ ਉਨਾਂ ਨੂੰ 100 ਘੰਟੇ ਦੇ ਕੋਰਸ ਤੋਂ ਬਾਅਦ ਵੀ ਮੁਫ਼ਤ ਆਨਲਾਈਨ ਸਟੱਡੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਏਜੰਸੀ ਵੱਲੋਂ ਵਜ਼ੀਫਾ ਅਤੇ ਪ੍ਰਸੰਸ਼ਾ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ. ਈ. ਓ. ਬਿਊਰੋ ਦਫ਼ਤਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਨਵਦੀਪ ਸਿੰਘ ਡਿਪਟੀ ਸੀ. ਈ. ਓ., ਕਰੀਅਰ ਕੌਂਸਲਰ ਡਾ. ਨਿੱਧੀ ਸਿੰਘੀ ਅਤੇ ਹੋਰ ਵੀ ਹਾਜ਼ਰ ਸਨ।

ਪਿੰਡ ਗਾਲਿਬ ਕਲਾਂ 'ਚ ਵਿਸ਼ਾਲ ਜਾਗਰਣ ਅਤੇ ਭੰਡਾਰਾ 5 ਅਕਤਬੂਰ ਨੂੰ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019-(ਜਸਮੇਲ ਗਾਲਿਬ)-

ਜੈ ਮਾਂ ਨੈਣਾਂ ਦੇਵੀ ਕਲੱਬ ਵਲੋ ਪਿੰਡ ਗਾਲਿਬ ਕਲਾਂ ਵਿਖੇ 15ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ 5 ਅਕਤੂਬਰ ਦਿਨ ਸ਼ਨੀਵਾਰ ਨੂੰ ਮਾਤਾ ਨੈਣਾਂ ਦੇਵੀ ਮੰਦਰ ਤੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਬਾਬਾ ਬਲਵੰਤ ਅਤੇ ਮੇਜਰ ਸਿੰਘ ਨੇ ਦਿੱਤੀ ੁਕਿ ਇਹ ਜਾਗਰਣ ਜੈ ਮਾਤਾ ਨੈਣਾਂ ਦੇਵੀ ਕਲੱਬ, ਸਮੂਹ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।ਇਸ ਜਾਗਰਣ ਵਿੱਚ ਅਮਨ ਭੱਟੀ,ਖਾਨ ਗਾਲਿਬ,ਪਵਨ ਗਾਲਿਬ ਆਦਿ ਗਾਇਕ ਮਾਤਾ ਦੇ ਗੁਣਗਾਨ ਕਰਨਗੇ।

ਵਿਧਾਇਕ ਬੀਬੀ ਮਾਣੰੂਕੇ ਵੱਲੋ ਸ਼ਹਿਰ ਵਾਸੀ ਵਾਸੀਆਂ ਨੂੰ ਆਪ ਉਮੀਦਵਾਰ ਅਮਨ ਮੋਹੀ ਦੇ ਹੱਕ 'ਚ ਵੋਟਾਂ ਪਾਉਣ ਕੀਤੀ ਅਪੀਲ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਵਿਧਾਨ ਸਭਾ ਹਲਕਾ ਦਾਖਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਦੇ ਹੱਕ ਵਿੱਚ ਹਲਕਾ ਜਗਰਾਉ ਤੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਵੱਲੋ ਪਾਰਟੀ ਆਗੂਆ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਬੀਬੀ ਮਾਣੰੂਕੇ ਨੇ ਕਿਹਾ ਸਾਡੀ ਪਾਰਟੀ ਦੇ ਉਮੀਦਵਾਰ ਅਮਨ ਮੋਹੀ ਦਾ ਮੁਕਾਬਲਾ ਦੋ ਧਨਾਢ ਪਾਰਟੀਆਂ ਦੇ ਉਮੀਦਵਾਰਾਂ ਨਾਲ ਹੈ ਪਰ ਫਿਰ ਵੀ ਲੋਕ ਆਪ ਪਾਰਟੀ ਲੋਕ ਤੱਕ ਰਹੇ ਹਨ ਕਿਉਕਿ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬ ਦੀ ਜਨਤਾ ਪਹਿਲਾਂ ਹੀ ਦੇਖ ਚੱੁਕੀ ਹੈ ਅਤੇ ਦੋਹਾਂ ਪਾਰਟੀਆਂ ਦੀ ਲੱੁਟ-ਖਸੱੁਟ ਦਾ ਸ਼ਿਕਾਰ ਆਮ ਆਦਮੀ ਨੂੰ ਹੋਣਾ ਪਿਆ ਹੈ।ਉਨ੍ਹਾਂ ਕਿਹਾ ਕਿ ਸਾਡਾ ਚੋਣ ਮੱੁਦਾ ਕਿਸਾਨਾਂ ਦੀ ਬਿਹਤਰੀ,ਮੱੁਢਲੀਆਂ ਸਹੂਲਤਾਂ ਸਿੱਖਿਆ ਦਾ ਪੱਧਰ ਉਚਾ ਚੱੁਕਣਾ ਅਥੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਜਿਸਦੀ ਕਿ ਵਿਅਕਤੀ ਨੂੰ ਲੋੜ ਹੈ।ਊਨ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਰਿੋਲ ਆਪ ਦੀ ਸਰਕਾਰ ਦਾ ਜਿਕਰ ਕਰਦਿੰਆ ਕਿਹਾ ਕਿ ਪਾਰਟੀ ਸੁਪਰੀਮੋ ਕੇਜਰੀਵਾਲ ਦਾ ਸੁਪਨਾ ਪੰਜਾਬ ਨੂੰ ਵੀ ਦਿੱਲੀ ਦੀ ਤਰਜ ਤੇ ਸਹੂਲਤਾਂ ਮੁਹੱਈਆ ਕਰਵਾਉਣਾ ਹੈ।ਉਨ੍ਹਾਂ ਆਪ ਉਮੀਦਵਾਰ ਅਮਨਦੀਪ ਮੋਹੀ ਨੂੰ ਵੋਟਾਂ ਪਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਹਲਕਾ ਦਾਖਾ ਦੇ ਵੋਟਰਾਂ ਦਾ ਉਨ੍ਹਾਂ ਨੂੰ ਸਫਲਤਾ ਦਿੱਤੀ ਤਾਂ ਉਹ ਉਕਤ ਸਹੂਲਤਾਂ ਦੇਣ ਲਈ ਪੰਜਾਬ ਵਿਧਾਨ ਸਭਾ ਵਿੱਚ ਜੋਰਦਾਰ ਮੰਗ ਉਠਾਣਗੇ।

ਭਾਈ ਵਰਿਆਮ ਸਿੰਘ ਕੈਂਸਰ ਨਾਲ ਬਹੁਤ ਬੁਰੀ ਹਾਲਤ ਵਿੱਚ ਬਰੇਲੀ ਹਸਪਤਾਲ ਦਾਖਲ

27 ਸਾਲ ਜੇਲ ਕੱਟਣ ਵਾਲੇ ਵਰਿਆਮ ਸਿੰਘ ਦੇ ਇਲਾਜ਼ ਲਈ ਪੰਥਕ ਧਿਰਾਂ ਅਤੇ ਸਰਕਾਰ ਅੱਗੇ ਆਵੇ-ਬਲਵੰਤ ਸਿੰਘ ਰਾਮੂੰਵਾਲੀਆ

 

ਕਿਹਾ! ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਹੋਵੇਗੀ ਸੱਚੀ ਸ਼ਰਧਾਂਜਲੀ

ਲੁਧਿਆਣਾ, ਅਕਤੂਬਰ 2019- ( ਮਨਜਿੰਦਰ ਗਿੱਲ)-

ਹੋਰ ਸਿੱਖ ਕੈਦੀਆਂ ਨਾਲ 27 ਸਾਲ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾ ਕੱਟਣ ਵਾਲੇ ਭਾਈ ਵਰਿਆਮ ਸਿੰਘ ਦੀ ਸਿਹਤਯਾਬੀ ਲਈ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਨੇ ਪੰਥਕ ਧਿਰਾਂ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰ. ਰਾਮੂੰਵਾਲੀਆ ਨੇ ਕਿਹਾ ਕਿ ਜਿਸ ਵਰਿਆਮ ਸਿੰਘ ਬਾਰੇ ਪੰਜਾਬ ਸਰਕਾਰ ਉਸ ਨੂੰ ਜੇਲ ਵਿਚੋਂ ਰਿਹਾਅ ਕਰਨ ਲਈ ਹੁਣ ਕੇਂਦਰ ਸਰਕਾਰ ਨੂੰ ਸਿਫਾਰਸ਼ ਕਰ ਰਹੀ ਹੈ ਉਸ ਭਾਈ ਵਰਿਆਮ ਸਿੰਘ ਨੂੰ ਉਨਾਂ (ਬਲਵੰਤ ਸਿੰਘ ਰਾਮੂਵਾਲੀਆ) ਨੇ ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਹੁੰਦਿਆਂ ਨਵੰਬਰ 2015 ਵਿੱਚ ਹੀ ਰਿਹਾਅ ਕਰ ਦਿੱਤਾ ਸੀ ਤੇ ਉਸ ਦੀ ਸਾਰੀ ਸਜ਼ਾ ਪੂਰੀ ਤਰਾਂ ਮੁਆਫ ਕਰ ਦਿੱਤੀ ਸੀ। ਇਥੋਂ ਤੱਕ ਕਿ 27 ਸਾਲ ਜੇਲ 'ਚ ਰਹਿਣ ਸਮੇਂ ਭਾਈ ਵਰਿਆਮ ਸਿੰਘ ਦਾ ਪਰਿਵਾਰ ਅਤਿ ਦੀ ਭਿਆਨਕ ਗਰੀਬੀ ਵਿੱਚ ਰੁਲ ਰਿਹਾ ਸੀ, ਉਨਾਂ (ਰਾਮੂਵਾਲੀਆ) ਨੇ ਹੀ ਉਨਾਂ ਦੀ ਲਗਾਤਾਰ ਮਦਦ ਕੀਤੀ ਉਨਾਂ ਦਾ ਉਜੜਿਆ ਘਰ ਬਣਵਾਇਆ। ਰਾਮੂੰਵਾਲੀਆ ਨੇ ਕਿਹਾ ਕਿ ਉਨਾਂ ਦੀ ਪਤਨੀ ਸ਼ਵਿੰਦਰ ਕੌਰ ਕੈਂਸਰ ਨਾਲ ਚਾਰ ਸਾਲ ਬੀਮਾਰ ਰਹਿ ਕੇ ਸਵਰਗਵਾਸ ਹੋਈ।ਉਸ ਦੀ ਦਵਾਈ ਲਈ ਵੀ ਮਦਦ ਉਨਾਂ (ਰਾਮੂਵਾਲੀਆ) ਨੇ ਕੀਤੀ।ਹੁਣ ਭਾਈ ਵਰਿਆਮ ਸਿੰਘ ਕੈਂਸਰ ਨਾਲ ਬਹੁਤ ਬੁਰੀ ਹਾਲਤ ਵਿੱਚ ਅਥਾਹ ਆਰਥਿਕ ਗਰੀਬੀ ਵਿੱਚ ਖੁਦ ਵੀ ਬਰੇਲੀ ਹਸਪਤਾਲ ਦਾਖਲ ਸਨ ਪਰ ਕਿਸੇ ਵੀ ਪੰਥਕ ਧਿਰ ਜਾਂ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ ਰਹੀ।ਕੁਝ ਮੱਦਦ ਕੁਝ ਸਾਲ ਪਹਿਲਾਂ ਇੰਗਲੈਂਡ ਦੀ ਸੰਗਤ ਨੇ ਕੀਤੀ ਸੀ। ਰਾਮੂਵਾਲੀਆ ਨੇ ਵਿਸ਼ਵ ਭਰ ਦੀਆਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਈ ਵਰਿਆਮ ਸਿੰਘ ਨੂੰ ਇਲਾਜ ਲਈ ਅਪਣਾਉਣ ਤੇ ਟੀਮਾਂ ਬਣਾ ਕੇ ਇਸ ਕੁਰਬਾਨੀ ਵਾਲੇ ਪਰਿਵਾਰ ਦੀ ਮਦਦ ਕਰਨ।ਉਨਾਂ ਕਿਹਾ ਕਿ ਜਦ ਅੱਜ ਪੂਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਇਸ ਮੌਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਇੱਕ ਸਿੱਖ ਪਰਿਵਾਰ ਨਾਲ ਖੜਿਆ ਜਾਵੇ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ ਸੀ। ਜਿਸ 'ਤੇ ਸਾਨੂੰ ਅਮਲ ਕਰਕੇ ਭਾਈ ਵਰਿਆਮ ਸਿੰਘ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।