ਬਾਬਾ ਮੁਕੰਦ ਸਿੰਘ ਜੀ ਦੀ ਬਰਸੀ ਦੇ ਤਿੰਨ ਰੋਜ਼ਾ ਸਮਾਗਮ ਸਮਪਾਤ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਬਾਲ ਬ੍ਰਹਮਚਾਰੀ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਮੁਕੰਦ ਜੀ ਨੇੜੇ ਰੇਲਵੇ ਲਾਇਨ ਵਿਖੇ ਤਿੰਨ ਰੋਜ਼ਾ ਚੱਲੇ ਸਮਾਗਮਾਂ ਵਿੱਚ ਹਜ਼ਾਰਾਂ ਸੰਗਤਾਂ ਗੁਰਦੁਆਰਾ ਨਤਮਸਤਕ ਹੋਈਆਂ। ਅਖਰੀਲੇ ਦਿਨ ਸਵੇਰੇ 13 ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜੇ ਜਿਸ ਵਿੱਚ ਪ੍ਰਸਿੱਧ ਕੀਰਤਨੀਏ ਤੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ।ਇਸ ਸਮੇ ਬਾਬਾ ਅਰਵਿੰਦਰ ਸਿੰਘ ਤੇ ਬਾਬਾ ਬਲਜੀਤ ਸਿੰਘ ਨੇ ਬਾਬਾ ਮੁਕੰਦ ਸਿੰਘ ਜੀ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ। ਇਸ ਸਮੇ ਭਾਈ ਬਲਦੇਵ ਸਿੰਘ ਗਰੇਵਾਲ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਆਖਿਆ ਕਿ ਬਾਬਾ ਮੁਕੰਦ ਸਿੰਘ ਜੀ ਇੱਕ ਰਮਤਾ ਯੋਗੀ ਸਨ।ਬਾਬਾ ਮੁਕੰਦ ਸਿੰਘ ਜੀ ਨੇ ਸਾਰੀ ਉਮਰ ਆਪਣਾ ਆਪ ਪ੍ਰਗਟ ਨਹੀ ਕੀਤਾ ਉਨ੍ਹਾਂ ਪ੍ਰਮਾਤਮਾ ਵਲੋ ਲਗਾਈ ਡਿਊਟੀ ਨੂੰ ਬਾਖੂਬੀ ਨਿਭਾਇਆ ਅਜਿਹੇ ਮਹਾਂਪੁਰਸ਼ਾ ਅੱਗੇ ਹਰ ਕਿਸੇ ਦਾ ਸਿਰ ਝੁਕਦਾ ਹੈ ਉਨ੍ਹਾਂ ਸਮਾਗਮ ਤੇ ਪਹੰੁਚਣ ਵਾਲੇ ਸੰਤਾਂ ਮਹਾਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੋ ਰਹੇ ਸਮਾਗਮਾਂ ਵਿੱਚ ਤਿੰਨ ਦਿਨ ਹਾਜ਼ਰੀਆਂ ਭਰੀਆਂ।ਇਨ੍ਹਾਂ ਸਮਾਗਮਾਂ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ,ਸਾਬਕਾ ਵਿਧਾਇਕ ਐਸ.ਆਰ ਕਲੇਰ,ਹਰਸੁਰਿੰਦਰ ਸਿੰਘ ਗਿੱਲ,ਭਾਗ ਸਿੰਘ ਮੱਲ੍ਹਾ ਸਾਬਕਾ ਵਿਧਾਇਕ,ਗੰ੍ਰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਗੁਰਮੀਤ ਸਿੰਘ,ਗੁਰਮੇਲ ਸਿੰਘ,ਪ੍ਰਦੀਪ ਗਰੇਵਾਲ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ