You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 123ਵਾਂ ਦਿਨ ਜਥੇਬੰਦੀਆਂ ਨੇ ਭਰੀ   ਹਾਜ਼ਰੀ  

ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਤਾਂ ਜ਼ਰੂਰ ਕਰਦੇ ਹਾਂ ਪਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਨਹੀਂ ਕਰਦੇ  : ਦੇਵ ਸਰਾਭਾ

ਮੁੱਲਾਂਪੁਰ ਦਾਖਾ, ਜੂਨ (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 123ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਪ੍ਰਮਾਣਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪ੍ਰਧਾਨ ਗਿਆਨੀ ਗੁਰਮੁਖ ਸਿੰਘ ਮੋਰਕਰੀਮਾ,ਢਾਡੀ ਦਵਿੰਦਰ ਸਿੰਘ ਭਨੋਹਡ਼,ਲਖਵੀਰ ਸਿੰਘ ਦਾਖਾ,ਭਾਈ ਜਤਿੰਦਰ ਸਿੰਘ ਤਲਵੰਡੀ ਕਲਾਂ ਅਤੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਹਰਬੰਸ ਸਿੰਘ ਗਿੱਲ,ਹਰਵਿੰਦਰ ਸਿੰਘ ਘੁੰਗਰਾਣਾ,ਜਗਜੀਤ ਸਿੰਘ ਮਡਿਆਣੀ, ਸੰਤੋਖ ਸਿੰਘ ਦੁਗਰੀ,ਦਰਸ਼ਨ ਸਿੰਘ ਪੋਨਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਹੱਕੀ ਮੰਗਾਂ ਲਈ ਮੋਰਚੇ ਗੁਰੂਆਂ ਦੀ ਮਿਹਰ ਨਾਲ ਲੜੇ ਜਾਂਦੇ ਨੇ ਗੱਲਾਂ ਨਾਲ ਨਹੀਂ।ਜਿਹੜੇ ਪਿੰਡ ਦੀਆਂ ਸੱਥਾਂ ਵਿੱਚ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਜਦੋਂ ਸਿੱਖ ਕੌਮ ਨੂੰ ਸੰਘਰਸ਼ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਭੱਜਣ ਵਾਲੇ 'ਚ ਉਹੀ ਹੁੰਦੇ ਹਨ।ਉਨ੍ਹਾਂ ਅੱਗੇ ਆਖਿਆ ਕਿ ਸਾਡੇ ਗੁਰੂ ,ਪੀਰ ,ਰਹਿਬਰ ਇਹ ਸਮਝਾਉਂਦੇ ਸਨ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਤੀਤ ਕਰੋ।ਪਰ ਅੱਜ ਗੁਰਬਾਣੀ ਤੋਂ ਮੁੱਖ ਮੋੜਨ ਵਾਲੇ ਪਾਪੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਲਾਰਨ ਤੋਂ ਵੀ ਸੰਕੋਚ ਨਹੀਂ ਕੀਤਾ । ਜਦ ਕਿ ਸਾਡੀਆਂ ਨਿਕੰਮੀਆਂ ਸਰਕਾਰਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ 'ਚ ਵੀ ਗੰਦੀਆਂ ਰਾਜਨੀਤੀਆਂ ਹੀ ਕਰਦੀਆਂ ਹਨ।ਜੇਕਰ ਗੱਲ 1999 ਦੀ ਕਰੀਏ ਤਾਂ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲ ਦੀ ਸਰਕਾਰ ਮੌਕੇ ਹੋਈ । ਜਿਸ ਵਿੱਚ ਗੁਰੂ ਘਰ 'ਚ ਬਣੀਆਂ ਸਨਾ ਅਤੇ ਬੇਜ਼ੁਬਾਨ ਘੋੜਿਆਂ ਤੱਕ ਨੂੰ ਵੀ ਨਹੀਂ ਬਖ਼ਸ਼ਿਆ ਉਨ੍ਹਾਂ ਨੂੰ ਵੀ ਟੱਕ ਮਾਰ ਕੇ ਜ਼ਖ਼ਮੀ ਕੀਤਾ ਅਤੇ ਸੈਂਕੜੇ ਗੁਰਬਾਣੀ ਦੀਆਂ ਪੋਥੀਆਂ ਅਤੇ ਧਾਰਮਿਕ ਨਿਸ਼ਾਨੀਆਂ ਅਗਨੀ ਦੇ ਭੇਟ ਕਰ ਦਿੱਤੀਆਂ ਪਰ ਇਹ ਸਭ ਰਾਜਨੀਤੀ ਦੇ ਚੱਲਦਿਆਂ ਹੋਇਆ।ਜੇਕਰ ਅਸੀਂ ਉਸ ਸਮੇਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਕੱਠੇ ਹੋ ਕੇ ਸਖ਼ਤ ਸਜ਼ਾਵਾਂ ਦਿਵਾਉਂਦੇ ਤਾਂ ਸ਼ਾਇਦ ਅੱਜ ਥਾਂ ਥਾਂ ਤੇ ਗੁਰਬਾਣੀ ਦੀਆਂ ਬੇਅਦਬੀਆਂ ਹੋਣ ਤੋਂ ਰੋਕਿਆ ਜਾ ਸਕਦੀਆਂ ਸਨ। ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਅਸੀਂ ਹਰ ਰੋਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਤਾਂ ਜ਼ਰੂਰ ਕਰਦੇ ਹਾਂ ਪਰ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਕੱਠੇ ਹੋ ਕੇ   ਸੰਘਰਸ਼ ਨਹੀਂ ਕਰਦੇ। ਸਰਾਭਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੋਰਚੇ 'ਚ ਪਹੁੰਚੋ ਤਾਂ ਜੋ ਆਪਣੀਆਂ ਹੱਕੀ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ ,ਰਾਮ ਸਿੰਘ ਦੀਪਕ,ਬਲਬੀਰ ਸਿੰਘ ਮੁੱਲਾਂਪੁਰ ,ਮੋਹੀ ਅਮਰਜੀਤ ਸਿੰਘ ਜਗਰਾਉਂ,ਚਮਕੌਰ ਸਿੰਘ ਮਡਿਆਣੀ,ਰਾਜਵਿੰਦਰ ਸਿੰਘ ਜਗਰਾਉਂ,ਗੁਲਜ਼ਾਰ ਸਿੰਘ ਮੋਹੀ,ਹਰਬੰਸ ਸਿੰਘ ਹਿੱਸੋਵਾਲ,  ਬਲਬੀਰ ਸਿੰਘ ਚੌਕੀਮਾਨ, ਸੰਤੋਖ ਸਿੰਘ ਦੁਗਰੀ,ਰਘਵੀਰ ਸਿੰਘ ਰਾਏਕੋਟ,ਮਹਿੰਦਰ ਸਿੰਘ ਜਗਰਾਉਂ,ਅੱਛਰਾ ਸਿੰਘ ਸਰਾਭਾ ਮੇਵਾ ਸਿੰਘ ਸਰਾਭਾ,ਹਰਦੀਪ ਸਿੰਘ,ਰਣਜੀਤ ਸਿੰਘ ਢੈਪਈ, ਦਲਵੀਰ ਸਿੰਘ ਵਿਸ਼ਾਲ ਸਰਾਭਾ ਆਦਿ ਹਾਜ਼ਰੀ ਭਰੀ ।