You are here

ਲੁਧਿਆਣਾ

ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਦਾ ਸਨਮਾਨ ਕੀਤਾ,ਭਾਈਚਾਰਕ ਸਾਂਝ ਪਾਰਟੀ ਬਾਜੀ ਤੋ ਉਪਰ:ਪ੍ਰਧਾਨ ਕੁਲਦੀਪ ਸਿੰਘ ਚੂਹੜਚੱਕ

ਮੋਗੇ ,ਸਤੰਬਰ 2019 -(ਜਸਮੇਲ ਗਾਲਿਬ)ਮੋਗੇ ਜ਼ਿਲੇ ਦੇ ਮਿਹਨਤੀ ਤੇ ਬੇਦਾਗ ਇਮਨਦਾਰ ਵਿਅਕਤੀ ਇੰਦਰਜੀਤ ਸਿੰਘ ਤਲਵੰਡੀ ਭੰਗਰੀਆ ਨੰੁ ਕਾਂਗਰਸ ਪਾਰਟੀ ਵੱਲੋ ਵੱਡੀ ਜੰੁਮੇਵਾਰੀ ਸੋਪਦੇ ਹੋਏ ਜ਼ਿਲ੍ਹਾ ਪ੍ਰੀਸਦ ਦਾ ਚੈਅਰਮੈਨ ਨਿਯੁੱਕਤ ਕਰਨ ਤੇ ਪ੍ਰਧਾਨ ਕੁਲਦੀਪ ਸਿੰਘ ਚੂਹੜਚੱਕ ਤੇ ਸਰਪੰਚ ਨਛੱਤਰ ਸਿੰਘ ਚੂਹੜਚੱਕ ਵੱਲੋ ਪਾਰਟੀ ਬਾਂਜੀ ਤੋ ਉਪਰ ਉਠ ਕੇ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਤੇ ਮੁਬਾਰਕ ਬਾਦ ਦਿੱਤੀ।ਇਸ ਸਮੇ ਉਨ੍ਹਾ ਨਾਲ ਜੰਗੀਰਾ ਸਿੰਘ,ਲਵਪ੍ਰੀਤ ਸਿੰਘ,ਮਦਨ ਸਿੰਘ ਤੋ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ।

ਹਾਂਗਕਾਂਗ ਪਰਿਵਾਰ ਵਲੋ ਦੋ ਲੋੜਵੰਦ ਲੜਕੀਆਂ ਦੇ ਵਿਆਹ ਤੇ ਮੱਦਦ ਕੀਤੀ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਅੱਜ ਪਿੰਡ ਫਹਿਤਗੜ੍ਹ ਸਿਵੀਆਂ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਤਰਸੇਮ ਸਿੰਘ ਹਾਂਗਕਾਂਗ ਅਤੇ ਕਾਂਗਰਸ ਲੁਧਿਆਣਾ ਦਿਹਾਤੀ ਦੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਨੇ ਪਿੰਡ ਦੀਆਂ ਦੋ ਲੋੜਵੰਦ ਲੜਕੀਆਂ ਨੂੰ ਵਿਆਹ ਲਈ ਘਰੇਲੂ ਵਰਤੋ ਵਿਚ ਆਉਣ ਵਾਲਾ ਸਮਾਨ ਅਤੇ ਸ਼ਗਨ ਦਿੱਤਾ ਗਿਆ।ਇਸ ਸਮੇ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਇਹੋ ਜਿਹੇ ਕਾਰਜਾਂ ਨੂੰ ਇਕਜੱੁਟਤਾ ਨਾਲ ਕਰ ਚਾਹੀਦੇ ਹਨ।ਇਸ ਸਮੇ ਡਾ,ਰਜਪਾਲ ਸਿੰਘ,ਸੁਖਵੰਤ ਸਿੰਘ ਜੰਟਾ,ਵਿਸਾਖਾ ਸਿੰਘ,ਗੁਰਬਚਨ ਸਿੰਘ,ਲਖਵੀਰ ਸਿੰਘ,ਹਰਨੇਕ ਸਿੰਘ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਸਿੱਧੂ ਦੀ ਸਿੱਧੂ ਅਗਵਾਈ ਵਿੱਚ ਜਗਰਾਉ ਜ਼ੋਨ ਦੀਆਂ ਖੇਡਾਂ ਅੱਜ ਤੋ ਗਾਲਿਬ ਕਲਾਂ ਸੈਂਟਰ 'ਚ ਕਰਵਾਈਆਂ ਜਾ ਰਹੀਆਂ ਹਨ।

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਕਰਵਾਈਆਂ ਜਾਦੀਆਂ ਜ਼ੋਨ ਪੱਧਰ ਦੀਆਂ ਖੇਡਾਂ ਮਿਤੀ 30 ਸਤੰਬਰ ਤੋ 2 ਅਕਤੂਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਗਾਲਿਬ ਕਲਾਂ ਦੀ ਗਰਾਉਡ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਦੀ ਜਾਣਕਾਰੀ ਦਿੰਦਿਆਂ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਸਿੱਧੂ ਅਤੇ ਸੈਂਟਰ ਗਾਲਿਬ ਕਲਾਂ ਦੇ ਮੁਖੀ ਸੁਖਦੇਵ ਸਿੰਘ ਹਠੂਰ ਨੇ ਦੱਸਿਆ ਕਿ ਇੰਨ੍ਹਾਂ ਤਿੰਨ ਰੋਜ਼ਾ ਖੇਡਾਂ ਦੌਰਾਨ ਬਲਾਕ ਸਿੱਧਵਾਂ ਬੇਟ-1,ਸਿੱਧਵਾਂ ਬੇਟ-2,ਜਗਰਾਉ,ਸੁਧਾਰ ਅਤੇ ਰਾਏਕੋਟ ਜ਼ੋਨ ਦੇ ਪ੍ਰਾਇਮਰੀ ਸਕੂਲਾਂ ਦੇ ਖਿਡਾਰੀ ਭਾਗ ਲੈਣਗੇ।ਇਨ੍ਹਾਂ ਖੇਡਾਂ 'ਚ ਕਬੱਡੀ ਨੈਸ਼ਨਲ,ਕਬੱਡੀ ਸਰਕਲ(ਲੜਕੇ-ਲੜਕੀਆਂ),ਖੋ-ਖੋ(ਲੜਕੇ-ਲੜਕੀਆਂ),ਫੱੁਟਬਾਲ,ਐਥਲੈਟਿਕਸ,ਕੁਸਤੀਆਂ,ਕਰਾਟੇ,ਬੈਡਮੈਟਨ,ਜਿਮਾਨਾਸਟਿਕ,ਰੱਸਾਕੱਸੀ,ਗੋਲਾ ਸੱੁਟਣ,ਯੋਗਾ ਦੇ ਮੁਕਬਾਲੇ ਕਰਵਾਏ ਜਾਣਗੇ।

ਪੰਜਾਬ ਦੇ ਵਿਗੜੇ ਹਾਲਾਤ ਲਈ ਅਕਾਲੀ ਦਲ ਪੁਰੀ ਤਰ੍ਹਾਂ ਜਿੰਮੇਦਾਰ:ਸਿੰਗਲਾ,ਦਿਉਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਕਾਲੀ ਦਲ ਪੰਜਾਬ ਦੇ ਹਾਲਤ ਵਿਗੜਾਨ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੈ ਅਤੇ ਪੰਜਾਬ ਦੀ ਜਨਤਾ ਤੰਗ ਆ ਕੇ ਇਨ੍ਹਾਂ ਨੂੰ ਪਿਛਲੀਆਂ ਚੋਣਾਂ ਵਿੱਚ ਸਬਕ ਸਿਖਾਇਆ ਸੀ।ਇਨ੍ਹਾਂ ਸ਼ਬਦ ਦਾ ਪ੍ਰਗਟਾਵਾ ਇੱਕ ਵਿਸੇਸ ਪ੍ਰੈਸ ਮਿਲਨੀ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਹਮੇਰਾਜ ਸਿੰਗਲਾ ਅਤੇ ਜਗਦੇਵ ਸਿੰਘ ਦਿਉਲ ਨੇ ਕੀਤਾ ਉਹਨਾਂ ਕਿਹਾ ਕਿ ਹਲਕਾ ਦਾਖਾ ਦੇ ਲੋਕ ਪਿਛਲੀ ਵਾਰ ਆਮ ਆਦਮੀ ਦੇ ਉਮੀਦਵਾਰ ਨੂੰ ਜਿਤਾ ਕੇ ਅੱਜ ਪਛਤਾ ਰਹੇ ਹਨ ਪਰ ਇਸ ਵਾਰ ਸੱਤਧਾਰੀ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿੱਤਾ ਕੇ ਵਿਧਾਨ ਸਭਾ 'ਚ ਭੇਜਣਗੇ।ਇਸ ਸਮੇਂ ਸੁਖਜਿੰਦਰ ਸਿੰਘ,ਦਲਜੀਤ ਸਿੰਘ, ਸਰਪੰਚ ਸੁਰਜੀਤ ਸਿੰਘ ਕੀੜੀ,ਸਰਪੰਚ ਭਗਵੰਤ ਸਿੰਘ,ਹੈਪੀ ਭੁਮਾਲ ,ਸਰਪੰਚ ਕੁਲਵੰਤ ਸਿਘ ,ਸੇਵਕ ਸਿੰਘ, ਸਰਪੰਚ ਵਰਿੰਦਰ ਸਿੰਘ ਢਿੱਲ,ਸਾਬਕਾ ,ਸਰਪੰਚ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਹਾਈ ਸਕੂਲ ਪਿੰਡ ਬੰਗਸੀਪੁਰਾ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਹਾਈ ਸਕੂਲ ਪਿੰਡ ਬੰਗਸੀਪੁਰਾ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਅਤੇ ਨਗਰਦੇ ਪਤੰਵਤੇ ਸੱਜਣਾਂ ਨੇ ਹਿੱਸਾ ਲਿਆ ਇਸ ਸਮੇਂ ਸਕੂਲ ਸਟਾਫ ਵੱਲੋਂ ਵਿਿਦਆਰਥੀਆਂ ਦੀ ਕਾਰਜਗਾਰੀ ਸਬੰਧੀ ਮਾਤਾ-ਪਿਤਾ ਨੂੰ ਜਾਣੂ ਕਰਵਾਇਆ ਗਿਆ।ਇਸ ਸਮੇਂ ਸਕੂਲ ਮੱੁਖੀ ਸ੍ਰੀਮਤੀ ਮਨਪ੍ਰੀਤ ਕੌਰ ਨੇ ਜਿੱਥੇ ਸਕੂਲ ਸਟਾਫ ਤੇ ਮਾਪਿਆ ਦਾ ਧੰਨਵਾਦ ਕੀਤਾ ਉੱਥੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਨ ਦੀ ਪ੍ਰੇਰਨਾ ਦਿੱਤੀ।ਇਸੇ ਸਮੇਂ ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀਮਤੀ ਮਨੀਸਾ ,ਪੱਤਰਕਾਰ ਡਾਂ ਮਨਜੀਤ ਸਿੰਘ ਲੀਲਾਂ,ਸ.ਸਤਵੀਰ ਸਿੰਘ ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਪਰਮਿੰਦਰ ਸਿੰਘ ,ਸਰਪੰਚ ਕਰਮਜੀਤ ਸਿੰਘ,ਪੰਚ ਗੁਰਮੀਤ ਸਿੰਘ ਤਿਵਾੜੀ ,ਬਲਵੰਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਮਾਪੇ ਹਾਜ਼ਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਲੀ ਸੂਚੀ 'ਚ ਕੰਡੇ ਗਏ ਨਾਮ ਜਾਰੀ ਕਰੇ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਕਿ ਜਿਹੜੇ ਸਿੱਖ 84 ਦੇ ਮਾੜੇ ਸਮੇਂ ਆਪਣਾ ਦੇਸ਼ ਅਤੇ ਪਰਿਵਾਰ ਰਿਸ਼ਤੇਦਾਰ ਨਾਲੋਂ ਟੁੱਟ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਸਰਨ ਲਈ 312 ਸਿੱਖਾਂ ਦੇ ਨਾਮ ਜਾਰੀ ਕਰਨ।ਭਾਈ ਪਾਰਸ ਨੇ ਕਿਹਾ ਕਿ ਪਿਛਲੇ ਦਿਨੇ ਦਿੱਤੇ ਹੋਏ ਤੇ ਮੋਦੀ ਸਰਕਾਰ ਦਾ ਪੱਤਰਕਾਰ ਵਲੋਂ ਸਾਡੀ ਜੱਥੇਬੰਦੀ ਵਲੋਂ ਮੋਦੀ ਦੇ ਫੈਸਲੇ ਦਾ ਧੰਨਵਾਦ ਕੀਤਾ ਗਿਆ ਸੀ। ਜੇਕਰ ਮੋਦੀ ਸਰਕਾਰ ਨਾਮ ਨਹੀਂ ਜਾਰੀ ਕਰਦੀ ਤਾ ਅਸੀਂ ਪੱਤਰਕਾਰ ਵਲੋਂ ਲਾਈ ਇਸ ਬਿਆਨ ਦਾ ਖੰਡਨ ਕਰਦੇ ਹਾਂ ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਇਕ ਧਾਰਮਿਕ ਸੰਸਥਾ ਹੈ ਅਤੇ ਧਾਰਮਿਕ ਮੁੱਦੇ ਤੇ ਹੀ ਗੱਲ ਕਰਦੀ ਹੈ।

ਹਲਕਾ ਦਾਖਾ ਤੋ ਇਯਾਲੀ ਦੀ ਜਿੱਤ ਪੱਕੀ, ਐਲਾਨ 24 ਅਕਤੂਬਰ ਨੂੰ ਹੋਵੇਗਾ:ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੇਸ਼ ਵਿੱਚ ਵਿਕਾਸਪੁਰਸ਼,ਗ੍ਰਾਟਾਂ ਦੇ ਜਾਦੂਗਰ ਦੇ ਨਾਂ ਨਾਲ ਜਾਣੇ ਜਾਂਦੇ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ.ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਦੇ ਵੋਟਰਾਂ ਨੇ ਇਸ ਵਾਰ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਵਿਧਾਇਕ ਬਣਾਉਣ ਦਾ ਮਨ ਬਣਾ ਲਿਆ ਹੈ।ਕਿਉਂਕਿ ਇਯਾਲੀ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਵੱਖ-ਵੱਖ ਅਹੁਦਿਆ ਤੇ ਰਹਿ ਕੇ ਪੂਰੀ ਇਮਾਨਦਾਰੀ,ਨਿਰਪੱਖਤਾ ਨਾਲ ਹਲਕੇ ਦਾ ਵਿਕਾਸ ਕੀਤਾ ਹੈ।ਇਸ ਲਈ ਅੱਜ ਵੀ ਲੋਕ ਉਨ੍ਹਾਂ ਨੂੰ ਵਿਕਾਸ ਪੁਰਸ਼ ਗ੍ਰਾਟਾਂ ਦਾ ਜਾਦੂਗਰ ਕਹਿ ਕੇ ਸੰਬੋਧਨ ਕਰਦੇ ਹਨ ਅਤੇ ਉਹਨਾਂ ਵੱਲੋਂ ਕਰਾਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ।2017 ਦੀਆਂ ਲੰਘੀਆ ਵਿਧਾਨ ਸਭਾ ਚੋਣਾ ਦੌਰਾਨ ਪੈਰਾਸ਼ੂਟ ਰਾਹੀਂ ਉੱਤਰੇ ਆਮ ਆਦਮੀ ਪਾਰਟੀ ਦੇ ਬਾਹਰੀ ਉਮੀਦਵਾਰ ਸ.ਫੁਲਕਾ ਨੇ ਜੋ ਹਲਕੇ ਦੇ ਵੋਟਰਾਂ ਨਾਲ ਵਿਸ਼ਵਾਸਘਾਤ ਕੀਤਾ ਉਸ ਨੂੰ ਲੋਕ ਭੁਲਾ ਨਹੀਂ ਸਕਦੇ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਸਾਂਝੇ ਤੌਰ ਤੇ ਕੀਤੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰਾਂ ਨੇ ਸ.ਇਯਾਲੀ ਨੂੰ ਆਪਣਾ ਵਿਧਾਇਕ ਮੰਨ ਲਿਆ ਹੈ ।ਜਿਸ ਦਾ ਐਲਾਨ 24 ਅਕੂਤਬਰ ਨੂੰ ਹੋ ਜਾਵੇਗਾ।

ਸੰਤ ਈਸ਼ਰ ਸਿੰਘ ਵਰਗੇ ਸਾਧੂ ਵਿਰਲੇ ਹੀ ਹੁੰਦੇ ਨੇ:ਬਾਬਾ ਲੱਖਾ ਸਿੰਘ ਨਾਨਕਸਰ

ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ 56ਵੀ ਬਰਸ਼ੀ 3 ਤੋ 7 ਅਕਤੂਬਰ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ

ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਸੰਸਾਰ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਜੀ ਦੀ 56ਵੀਂ ਬਰਸੀ ਇਸ ਵਾਰ ਵੀ 3 ਤੋਂ 7 ਅਕਤੂਬਰ ਤੱਕ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ਮਨਾਈ ਜਾ ਰਹੀ ਹੈ।ਜਿਨਾਂ ਦੀ ਮਿੱਠੀ ਯਾਦ 'ਚ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ 40 ਰੋਜ਼ਾ ਧਾਰਮਕ ਸਮਾਗਮ ਚੱਲ ਰਹੇ ਹਨ।ਇਸ ਮੌਕੇ ਨਾਨਕਸਰ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਸੰਗਤਾਂ ਨੂੰ ਬਚਨ ਕਰਦਿਆਂ ਕਿਹਾ ਕਿ ਬਾਬਾ ਈਸ਼ਰ ਸਿੰਘ ਜੀ ਵਰਗੇ ਸਾਧੂ ਵਿਰਲੇ ਹੁੰਦੇ ਹਨ।ਇਸ ਦੌਰਾਨ ਸੇਵਾਦਾਰ ਭਾਈ ਧਰਮਿੰਦਰ ਸਿੰਘ ਨੇ ਸਮਾਗਮ ਦੇ ਅਖੀਰ 'ਚ ਪੰਜ ਰੋਜ਼ਾ ਧਾਰਮਕ ਸਮਾਗਮ ਹੋਣਗੇ,ਜਿਨ੍ਹਾਂ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਨਤਮਸਤ ਹੋਣਗੀਆਂ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ।ਇਸ ਮੌਕੇ ਸੇਵਾਦਾਰ ਹਾਜ਼ਰ ਸਨ।

ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ 1 ਤੋ 3 ਅਕਤੂਬਰ ਤੱਕ ਕੋਠੇ ਅੱਠ ਚੱਕ ਵਿਖੇ ਮਨਾਈ ਜਾ ਰਹੀ ਹੈ

ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਹਰ ਸਾਲ ਦੀ ਤਰ੍ਹਾਂ ਐਤਕੀ ਵੀ ਬਾਲ-ਬ੍ਰਹਮਚਾਰੀ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਕੋਠੇ ਅੱਠ ਚੱਕ ਨੇੜੇ ਰੇਲਵੇ ਲਾਈਨ ਵਿਖੇ ਧੂਮ-ਧਾਮ ਨਾਲ ਮਨਾਉਣ ਵਾਸਤੇ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਾਂ ਦੇ ਮੱੁਖ ਸੇਵਦਾਰ ਭਾਈ ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਪੂਜਨੀਕ ਬਾਬਾ ਜੀ ਦੀ ਬਰਸੀ ਸੰਬਧੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਸਵੇਰੇ 10 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ।ਜਿੰਨ੍ਹਾਂ ਦੀ ਸਮਾਪਤੀ 3 ਅਕਤੂਬਰ ਸਵੇਰੇ 10 ਵਜੇ ਹੋਵੇਗੀ ਉਪਰੰਤ ਭਾਰੀ ਦੀਵਾਨ ਸਜਣਗੇ।1 ਅਕਤੂਬਰ 2 ਅਕਤੂਬਰ ਰਾਤ ਨੂੰ 7 ਵਜੇ ਤੋ 11 ਵਜੇ ਤੱਕ ਦੀਵਾਨ ਸਜਿਆ ਕਰਨਗੇ ਜਿਸ ਵਿੱਚ ਪ੍ਰਸਿੱਧ ਰਾਗੀ ਅਤੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ ਸੰਗਤਾਂ ਨੂੰ ਪਰਵਚਨਾਂ ਨਾਲ ਨਿਹਾਲ ਕਰਨਗੇ।ਇਸ ਮੌਕੇ ਪ੍ਰਦੀਪ ਗਰੇਵਾਲ,ਸੁਖਦੇਵ ਸਿੰਘ ਨਸਰਾਲੀ,ਦਰਸ਼ਨ ਗਰੇਵਾਲ,ਸੋਨੀ ਗਰੇਵਾਲ,ਭਾਈ ਲਾਲ ਸਿੰਘ,ਆਦਿ ਹਾਜ਼ਰ ਸਨ

ਦਾਖਾ ਜ਼ਿਮਨੀ ਚੋਣ-ਅਕਾਲੀ ਅਤੇ ਆਪ ਪਾਰਟੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਵੋਟਰ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ-ਜ਼ਿਲ•ਾ ਚੋਣ ਅਫ਼ਸਰ

ਲੁਧਿਆਣਾ,ਸਤੰਬਰ  2019-( ਮਨਜਿੰਦਰ ਗਿੱਲ)-

ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਪੰਜਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਇਯਾਲੀ ਨੇ ਅਤੇ ਕਵਰਿੰਗ ਉਮੀਦਵਾਰ ਵਜੋਂ  ਹਰਕਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ। ਇਸ ਤੋਂ ਇਲਾਵਾ ਆਪ ਪਾਰਟੀ ਵੱਲੋਂ ਅਮਨਦੀਪ ਸਿੰਘ ਮੋਹੀ ਨੇ ਅਤੇ ਕਵਰਿੰਗ ਉਮੀਦਵਾਰ ਵਜੋਂ ਸ੍ਰੀਮਤੀ ਗੁਰਦੀਪ ਕੌਰ ਨੇ ਕਾਗਜ਼ ਦਾਖ਼ਲ ਕੀਤੇ। ਇਸ ਤੋਂ ਪਹਿਲਾਂ ਅਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਵੱਲੋਂ ਵੀ ਨਾਮਜ਼ਦਗੀ ਦਾਖਲ ਕੀਤੇ ਹੋਏ ਹਨ। ਇਸ ਤਰਾਂ ਵਿਧਾਨ ਸਭਾ ਹਲਕਾ ਦਾਖਾ ਦੀਆਂ ਉਪ ਚੋਣਾਂ ਲਈ ਹੁਣ ਤੱਕ 5 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਅਗਰਵਾਲ ਨੇ ਦੱਸਿਆ ਕਿ ਇਸ ਚੋਣ ਲਈ ਨਾਮਜ਼ਦਗੀਆਂ 30 ਸਤੰਬਰ, 2019 ਤੱਕ ਭਰੀਆਂ ਜਾਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ। ਨਾਮਜ਼ਦਗੀ ਪੱਤਰਾਂ ਦੀ ਜਾਂਚ 1 ਅਕਤੂਬਰ ਨੂੰ ਹੋਵੇਗੀ, ਜਦਕਿ 3 ਅਕਤੂਬਰ, 2019 ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ। ਉਨਾਂ ਕਿਹਾ ਕਿ ਇਸ ਉੱਪ ਚੋਣ ਵਿੱਚ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਹੀਂ ਖਰਚ ਸਕਦਾ। ਚੋਣਾਂ ਦੇ ਪ੍ਰਬੰਧਾਂ ਲਈ ਜਿਲਾ ਪੱਧਰ ਅਤੇ ਹਲਕਾ ਪੱਧਰ @ਤੇ ਵੱਖ-ਵੱਖ ਸੈੱਲ ਸਥਾਪਿਤ ਕਰ ਦਿੱਤੇ ਗਏ ਹਨ, ਜਿਵੇਂ ਕਿ ਫਲਾਇੰਗ ਸੁਕੈਡ, ਸਟੈਟਿਕ ਸਰਵੇਲੈਂਸ ਟੀਮ, ਐਕਸਪੈਂਡੀਚਰ ਮੋਨੀਟਰਿੰਗ ਸੈਲ, ਐਮ.ਸੀ.ਸੀ. ਅਤੇ ਸ਼ਿਕਾਇਤ ਸੈੱਲ ਆਦਿ। ਅਖਬਾਰਾਂ ਵਿੱਚ ਚੋਣ ਪ੍ਰਚਾਰ ਲਈ ਕਿਸੇ ਵੀ ਕਿਸਮ ਦੀ ਪੇਡ ਨਿਊਜ਼ ਨੂੰ ਰੋਕਣ ਲਈ ਐਮ.ਸੀ.ਐਮ.ਸੀ ਟੀਮ ਨਿਯੁਕਤ ਕੀਤੀ ਗਈ ਹੈ। ਅਗਰਵਾਲ ਨੇ ਪ੍ਰਿੰਟਿੰਗ ਪ੍ਰੈੱਸਾਂ ਨੂੰ ਖਾਸ ਤੌਰ @ਤੇ ਹਦਾਇਤ ਕੀਤੀ ਹੈ ਕਿ ਚੋਣਾਂ ਦੇ ਸਮੇਂ ਕੋਈ ਵੀ ਸਮੱਗਰੀ ਛਾਪਦੇ ਸਮੇਂ ਛਾਪਕ ਅਤੇ ਛਪਾਉਣ ਵਾਲੇ ਵਿਅਕਤੀ ਦਾ ਨਾਮ ਅਤੇ ਕਿੰਨੀ ਕਿੰਨੀ ਮਾਤਰਾ ਵਿੱਚ ਸਮੱਗਰੀ ਛਪਾਈ ਗਈ ਹੈ ਦੀ ਸੂਚਨਾ ਸਮੱਗਰੀ @ਤੇ ਜ਼ਰੂਰ ਦਿੱਤੀ ਜਾਵੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਆਰ.ਪੀ.ਐਕਟ ੧੯੫੧ ਦੀ ਧਾਰਾ ੧੨੭ਏ(੨) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਅਗਰਵਾਲ ਨੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਉਹ ਉੱਪ ਚੋਣ ਦੌਰਾਨ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ। ਉਨਾਂ ਸਮੂਹ ਰਾਜਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਚਾਰ ਲਈ ਪਲਾਸਟਿਕ ਦੀ ਸਮੱਗਰੀ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ। ਉਨਾਂ ਦਾਖਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਵੋਟਰਾਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਉੱਪ ਚੋਣ ਨੂੰ ਬਿਨਾ ਕਿਸੇ ਡਰ ਅਤੇ ਲਾਲਚ ਦੇ ਨਿਰਪੱਖ ਚੋਣ ਕਰਵਾਉਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇ।