You are here

ਲੁਧਿਆਣਾ

ਗਾਇਕ ਸਿੱਧੂ ਮੂਸੇਵਾਲ ਤੇ ਹੋਵੇ ਸਖਤ ਕਾਰਵਾਈ: ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਗਾਇਕ ਸਿੱਧੂ ਮੂਸੇਵਾਲੇ ਨੇ ਬਹਾਦਰੀ ਦੀ ਮਿਸਾਲ ਸਿੱਖ ਪੰਥ ਦੀ ਦਲੇਰ ਚੜ੍ਹਦੀ ਕਲਾ ਵਾਲੀ ਸਿੰਘਣੀ ਮਾਈ ਭਾਗੋ ਜੀ ਦਾ ਪਵਿੱਤਰ ਨਾਮ ਆਪਣੇ ਗੰਦੇ ਬੋਲ ਰਾਹੀ ਅਸ਼ਲੀਲ ਗੀਤ ਵਿੱਚ ਲੈ ਕੇ ਸਿੱਖ ਕੌਮ ਦੇ ਹਿਰਦੇ ਨੂੰ ਠੋਸ ਪਹੁੰਚਾਈ ਹੈ ਅਤੇ ਇਤਿਹਾਸ ਦਾ ਅਕਸ ਵਿਗਾੜਿਆ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਭਾਈ ਪਿਰਤਪਾਲ ਸਿੰਘ ਪਾਰਸ ਪ੍ਰਧਾਨ ਗੁਰਮਿਤ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਨੇ ਕਨੇਡਾ ਤੋ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਜਦੋ ਅਸੀ ਸਿੱਖ ਧਰਮ ਦੇ ਰਾਗੀਆਂ ਅਤੇ ਢਾਡੀਆਂ ਨੂੰ ਵਿਸਾਰ ਕੇ ਇਹੋ ਜਿਹੇ ਕੰਜਰਾ ਨੂੰ ਪਰਮੋਟ ਕਰਾਗੇ ਤਾਂ ਮਾੜੇ ਨਤੀਜੇ ਸਾਹਮਣੇ ਆਉਣਗੇ।ਜੱਥੇਬੰਦੀ ਵਲੋ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬ ਨੂੰ ਅਤੇ ਪ੍ਰਸਾਸਨ ਨੂੰ ਬੇਨਤੀ ਹੈ ਕਿ ਬਣਦੀ ਕਾਰਵਾਈ ਜਲਦ ਕੀਤੀ ਜਾਵੇ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਜਸਵਿੰਦਰ ਸਿੰਘ ਖਾਲਸਾ, ਭਾਈ ਗੁਰਮੇਲ ਸਿੰਘ ਬੰਸੀ,ਭਾਈ ਉਕਾਂਰ ਸਿੰਘ,ਭਾਈ ਤਰਸੇਮ ਸਿੰਘ ਭਰੋਵਾਲ,ਇੰਦਰਜੀਤ ਸਿੰਘ ਰਾਗੀ,ਰਾਜਾ ਸਿੰਘ ਮੱਲ੍ਹੀ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬਲਵੰਤ ਸਿੰਘ ਸਿੱਧੂ,ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ,ਅਮਨਦੀਪ ਸਿੰਘ ਡਾਗੀਆਂ,ਸੁਖਜੀਵਨ ਸਿੰਘ ਰਾਜੂ,ਗਿਆਨੀ ਭੋਲਾ ਸਿੰਗ,ਪਰਮਵੀਰ ਸਿੰਘ ਮੋਤੀ,ਬਾਬਾ ਮੋੜੀ ਸਿੰਘ ਆਦਿ ਹਾਜ਼ਰ ਸਨ।

ਏ.ਐਸ.ਆਈ ਗੁਰਸੇਵਕ ਸਿੰਘ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਨਿਯੁਕਤ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋ ਵੱਖ-ਵੱਖ ਚੌਕੀਆਂ ਦੇ ਇੰਚਾਰਜਾਂ ਦੀ ਬਦਲੀ ਕਰਕੇ ਨਵੇ ਇੰਚਾਰਜ ਤਾਇਨਾਤ ਕੀਤੇ ਗਏ ਹਨ।ਇਸ ਤਹਿਤ ਚੌਕੀ ਭੰੂਦੜੀ ਦੇ ਏ.ਐਸ.ਆਈ ਗੁਰਸੇਵਕ ਸਿੰਘ ਨੂੰ ਬਦਲ ਕੇ ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਲਗਾਇਆ ਗਿਆ ਹੈ।ਇਸ ਸਮੇ ਏ.ਐਸ.ਆਈ ਗੁਰਸੇਵਕ ਸਿੰਘ ਕਿਹਾ ਮਾੜੇ ਅਨਸ਼ਰਾਂ ਨੰੁ ਬਖਸਿਆ ਨਹੀ ਜਾਵੇਗਾ

ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ 1 ਅਕਤੂਬਰ ਤੋ ਮਨਾਈ ਜਾ ਰਹੀ ਹੈ।

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ)-

ਧੰਨ-ਧੰਨ ਸੰਤ ਬਾਬਾ ਮੁਕੰਦ ਸਿੰਘ ਜੀ ਮਹਾਰਾਜ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਜੀ(ਕੋਠੇ ਅੱਠ ਚੱਕ) ਨੇੜੇ ਰੇਲਵੇ ਲਾਇਨ ਵਿਖੇ ਬੜੀ ਧੂਮ-ਧਾਮ ਨਾਲ ਮਨਾਉਣ ਵਾਸਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚਲ ਰਹੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਰੰਗ ਰੋਗਨ ਹੋ ਚੱੁਕਾ ਹੈ ਤੇ ਇਲਾਕੇ ਦੀਆਂ ਸੰਗਤਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਾਂ ਦੇ ਮੁੱਖ ਸੇਵਦਾਰ ਭਾਈ ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਹਰ ਸਾਲ ਬਾਬਾ ਜੀ ਦੇ ਤਪ ਅਸਥਾਨ ਤੇ ਬਰਸੀ ਧੂਮ-ਧਾਮ ਨਾਲ ਮਨਾਈ ਜਾਵੇਗੀ।1 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿੰਨ੍ਹਾਂ ਦੀ ਸਮਾਪਤੀ 3 ਅਕਤੂਬਰ ਨੂੰ ਸਵੇਰੇ 10 ਵਜੇ ਪੈਣਗੇ ਉਪਰੰਤ ਭਾਰੀ ਦੀਵਾਨ ਸਜਣਗੇ ਅਤੇ 1 ਅਤੇ 2 ਅਕਤੂਬਰ ਰਾਤ ਨੂੰ 7 ਵਜੇ ਤੋ 11 ਵਜੇ ਤਕ ਦੀਵਾਨ ਸਜਣਗੇ।ਨਾਨਕਸਰ ਦੇ ਮਹਾਂਪੁਰਸ਼ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ।ਉਨ੍ਹਾਂ ਦੱਸਿਆ ਕਿ ਵਿਦੇਸ਼ ਤੋ ਵੀ ਵੱਡੀ ਗਿੱਣਤੀ 'ਚ ਸੰਗਤਾਂ ਸਮਾਗਮਾਂ ਵਿੱਚ ਪਹੰੁਚਣਗਆਂਿ। ਇਸ ਸਮੇ ਮੌਕੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਦਰਸ਼ਨ ਸਿੰਘ ਗਰੇਵਾਲ,ਸੋਨੀ ਗਰੇਵਾਲ,ਗੰੁਥੀ ਰਾਮ ਸਿੰਘ,ਸੁਖਦੇਵ ਸਿੰਘ ਆਦਿ ਹਾਜ਼ਰ ਸਨ।

ਗਾਇਕ ਸਿੱਧੂ ਮੂਸੇਵਾਲ ਵਲੋ ਇੱਕ ਔਰਤ ਦੀ ਤੁਲਨਾ ਬੰਦੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰਤ ਸ਼ਖਸੀਅਤ ਦਾ ਜਿਕਰ ਕਰਨਾ ਬਹੁਤ ਹੀ ਮੰਦਭਾਗਾ ਹੈ:ਬੀਬੀ ਗੁਰਪ੍ਰੀਤ ਕੌਰ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ)-

ਸਿੱਖ ਪੰਥ ਵਿੱਚ ਮਾਈ ਭਾਗੋ ਜੀ ਦਾ ਬਹੁਤ ਹੀ ਮਹੱਤਵਪੂਰਨ ਊਚਾ ਤੇ ਸੱੁਚਾ ਸਥਾਨ ਹੈ ਮਾਈ ਭਾਗੋ ਜੀ ਨੇ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਨੇ ਦੁਸਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ।ਆਪਣੇ ਹਰ ਯੁੱਧ ਵਿੱਚ ਇੱਕ ਸੱੁਚੇ ਸੰਤ ਸਿਪਾਹੀ ਦਾ ਰੋਲ ਅਦਾ ਕੀਤਾ ਹੈ।ਸਿੱਖ ਵੀਰਾਂ ਵਾਂਗ ੰਾਈ ਭਾਗੋ ਜੀ ਵੀ ਹਰ ਚਣੋਤੀ ਨੂੰ ਸਵੀਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਪ੍ਰੰਤੂ ਗਾਇਕ ਸਿੱਧੂ ਮੂਸੇਵਾਲ ਵੱਲੋ ਦੁਨੀਆ ਵਿੱਚ ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪਣੇ ਗੀਤ ਜੱਟੀ ਜਿੳੇਣੇ ਮੋੜ ਦੀ ਬਦੰੂਕ ਵਰਗੀ ਵਿੱਚ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤਸ਼ਖਸੀਅਤ ਮਾਈ ਭਾਗੋ ਜੀ ਦਾ ਜਿਕਰ ਕਰਕੇ ਇਹ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਬੀਬੀ ਗੁਰਪ੍ਰੀਤ ਕੌਰ ਢਾਡੀ ਜੱਥੇ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਇਸ ਸਮੇ ਕਿਹਾ ਸਿੱਖ ਕੌਮ ਵਿੱਵ ਔਰਤ ਜਾਤੀ ਦਾ ਇੱਕ ਵਿਸ਼ੇਸ਼ ਸਥਾਨ ਹੈ ਤੇ ਇਸਤਰੀ ਦਾ ਸਤਿਕਾਰ ਕੀਤਾ ਜਾਦਾ ਹੈ।ਮੂਸੇ ਵਾਲਾ ਨੇ ਇੱਕ ਔਰਤ ਦੀ ਤੁਲਨਾ ਬਦੰੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰ ਸ਼ਖਸੀਅਤ ਦਾ ਜਿਕਰ ਕਰਨ ਬਹੁਤ ਹੀ ਮੰਦਭਾਗਾ ਹੈ।ਇਸ ਗਾਇਕ ਵੱਲੋ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ।

ਪੀ.ਏ.ਯੂ. ਕਿਸਾਨ ਮੇਲੇ ਦੌਰਾਨ ਸਰਵੋਤਮ ਛੱਪੜ ਐਵਾਰਡ ਪਿੰਡ ਹਰੀਪੁਰ ਨੂੰ ਦਿੱਤਾ ਜਾਵੇਗਾ

ਵਾਤਾਵਰਨ ਸੰਭਾਲ ਦੇ ਕੁਦਰਤੀ ਸੋਮਿਆਂ ਦੇ ਰਖ-ਰਖਾਵ ਲਈ ਹੈ ਇਹ ਐਵਾਰਡ

ਲੁਧਿਆਣਾ, ਸਤੰਬਰ 2019 (  ਮਨਜਿੰਦਰ ਗਿੱਲ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 21-22 ਸਤੰਬਰ ਨੂੰ ਲਗਾਏ ਜਾ ਰਹੇ ਕਿਸਾਨ ਮੇਲੇ ਵਿੱਚ ਇਸ ਵਾਰ ਭਾਈ ਬਾਬੂ ਸਿੰਘ ਬਰਾੜ 'ਸਰਵੋਤਮ ਛੱਪੜ ਐਵਾਰਡ' ਦੀ ਸ਼ੁਰੂਆਤ ਹੋਵੇਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਸ ਸਾਲ ਇਸ ਸ਼੍ਰੇਣੀ ਵਿੱਚ ਐਵਾਰਡ ਜਲੰਧਰ ਜ਼ਿਲੇ ਦੇ ਮਹਿਤਪੁਰ ਬਲਾਕ ਵਿੱਚ ਪੈਂਦੇ ਹਰੀਪੁਰ ਪਿੰਡ ਨੂੰ ਦਿੱਤਾ ਜਾ ਰਿਹਾ ਹੈ ਜਿਨਾਂ ਨੇ ਆਪਣੇ ਪਿੰਡ ਦੇ ਛੱਪੜ ਨੂੰ ਸਜਾ ਸੰਵਾਰ ਕੇ ਕੁਦਰਤ ਅਤੇ ਮਨੁੱਖੀ ਜਨ ਜੀਵਨ ਲਈ ਲਾਹੇਵੰਦ ਵੀ ਬਣਾਇਆ ਹੈ ਇਸ ਪਿੰਡ ਦੇ ਦੋ ਛੱਪੜ 8 ਕਨਾਲ ਰਕਬੇ ਵਿੱਚ ਫੈਲੇ ਹੋਏ ਹਨ। ਇਹ ਛੱਪੜ ਪਿੰਡ ਵਾਸੀਆਂ ਵੱਲੋਂ ਆਪਣੀ ਸਰਪੰਚ ਸ਼੍ਰੀਮਤੀ ਸੀਤਾ ਰਾਣੀ ਦੀ ਅਗਵਾਈ ਵਿੱਚ ਵਿਕਸਿਤ ਕੀਤੇ ਗਏ ਹਨ, ਜਿਸ ਲਈ ਤਕਨੀਕੀ ਸਹਿਯੋਗ ਭਾਰਤ ਸਰਕਾਰ ਦੇ ਸਾਇੰਸ ਤਕਨਾਲੋਜੀ ਵਿਭਾਗ ਅਤੇ ਯੂਨੀਵਰਸਿਟੀ ਦੇ ਕਿਸਾਨ ਸੇਵਾ ਕੇਂਦਰ, ਜਲੰਧਰ ਨੇ ਪ੍ਰਦਾਨ ਕੀਤਾ ਹੈ। ਪਹਿਲਾਂ ਇਹਨਾਂ ਛੱਪੜਾਂ ਦਾ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿੱਚ ਆ ਜਾਂਦਾ ਸੀ ਅਤੇ ਮਾਨਸੂਨ ਦੇ ਦਿਨਾਂ ਵਿੱਚ ਹਾਲਤ ਹੋਰ ਮਾੜੀ ਹੋ ਜਾਂਦੀ ਸੀ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਪਿੰਡ ਵਾਸੀਆਂ ਵੱਲੋਂ ਇਕ ਕਮੇਟੀ ਬਣਾਈ ਗਈ ਜਿਸਦੀ ਸਿਫ਼ਾਰਸ਼ ਤੇ ਇੰਟਰਲਾਕ ਟਾਇਲਾਂ ਲਗਾਈਆਂ ਗਈਆਂ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਗਈਆਂ। ਇਹ ਸਾਰੇ ਕਾਰਜ ਇੱਕ ਸਾਲ ਦੇ ਵਕਫ਼ੇ ਵਿੱਚ ਮੁਕੰਮਲ ਕੀਤੇ ਗਏ। ਹੁਣ ਇਹ ਜਮਾਂ ਕੀਤਾ ਅਤੇ ਸੋਧਿਆ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਛੱਪੜਾਂ ਨੂੰ 15 ਫੁੱਟ ਤੱਕ ਡੂੰਘਾ ਕੀਤਾ ਗਿਆ ਅਤੇ ਇਸ ਦੁਆਲੇ ਇੱਕ ਸੁੰਦਰ ਪਾਰਕ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ ਜਿੱਥੇ ਪਿੰਡ ਵਾਸੀ ਸਵੇਰ-ਸ਼ਾਮ ਕਸਰਤ ਕਰਨ ਲਈ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਸਦੇ ਨਾਲ ਹੀ ਛੱਪੜਾਂ ਦੇ ਨੇੜੇ ਸਜਾਵਟੀ ਬੂਟੇ ਲਗਾਏ ਗਏ ਹਨ ਅਤੇ ਜਲਦੀ ਹੀ ਇਹਨਾਂ ਛੱਪੜਾਂ ਵਿੱਚ ਮੱਛੀ ਪਾਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਵੱਖ-ਵੱਖ ਵਿਭਾਗਾਂ ਅਤੇ ਪੀ.ਏ.ਯੂ. ਦੇ ਉਚ ਅਧਿਕਾਰੀ ਇਹਨਾਂ ਵਿਕਸਿਤ ਛੱਪੜਾਂ ਦੀ ਫੇਰੀ ਪਾ ਚੁੱਕੇ ਹਨ ਅਤੇ ਦੂਜੇ ਪਿੰਡਾਂ ਵਿੱਚ ਇਸ ਮਾਡਲ ਨੂੰ ਅਪਨਾਉਣ ਦੀ ਸਿਫ਼ਾਰਿਸ਼ ਕਰ ਰਹੇ ਹਨ। ਡਾ. ਮਾਹਲ ਨੇ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਦੇ ਹੋਰ ਪਿੰਡ ਹਰੀਪੁਰ ਤੋਂ ਪ੍ਰੇਰਿਤ ਹੋ ਕੇ ਆਪਣੇ ਪਿੰਡਾਂ ਦੇ ਛੱਪੜਾਂ ਦੀ ਸੰਭਾਲ ਲਈ ਅਗਵਾਈ ਕਰਨਗੇ ।

ਗਰੀਨ ਪੰਜਾਬ ਮਿਸ਼ਨ ਨੂੰ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-

ਗਰੀਨ ਪੰਜਾਬ ਮਿਸ਼ਨ ਨੂੰ ਟ੍ਰੀ ਗਾਰਡ ਬਣਾਉਣ ਲਈ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ--

ਸਤਪਾਲ ਸਿੰਘ ਦੇਹੜਕਾ ਨੇ ਗਰੀਨ ਪੰਜਾਬ ਮਿਸ਼ਨ ਨੂੰ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ--

 

ਸਿੱਖਿਆ ਵਿਭਾਗ ਵਲੋ ਪੜੋ ਪੰਜਾਬ ਤਹਿਤ ਚਲਾਏ ਜਾਦੇ ਉਡਾਣ ਪ੍ਰੋਜੈਕਟ ਵਿੱਚ ਬੱਚਿਆਂ ਦੇ ਮੁਕਬਾਲੇ ਕਰਵਾਏ ਗਏ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)

ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ ਦੇ ਸਕੂਲ ਵਿੱਚ ਮਹੀਨੇ ਵਾਰੇ ਮਾਸਟਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ) ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵਲੋ ਪੜੋ੍ਹ ਪੰਜਾਬ ਤਹਿਤ ਚਾਲਏ ਜਾਦੇ ਉਡਾਣ ਪੋ੍ਰਜੈਕਟ ਵਿੱਚ ਬੱਚਿਆਂ ਦੇ ਮੁਕਬਾਲੇ ਕਰਵਾਏ ਗਏ।ਜਿਸ ਵਿੱਚ ਪੰਜ ਬੱਚਿਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ।ਇਸ ਪੜੋ ਪੰਜਾਬ ਤਹਿਤ ਪਹਿਲੇ ਨੰਬਰ ਤੇ ਅਰਸਦੀਪ ਕੌਰ,ਦੂਸਰੇ ਨੰਬਰ ਤੇ ਅਰਮਾਨ ਸਿੰਘ,ਤੀਸਰੇ ਨੰਬਰ ਤੇ ਸੀਤਲਾ,ਅਤੇ ਚੌਥੇ ਨੰਬਰ ਤੇ ਪਵਨਦੀਪ ਕੌਰ ਤੇ ਰਾਜਦੀਪ ਕੌਰ ਨੇ ਵਧੀਆ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਇਸ ਸਮੇ ਮਾਸਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਦੇ ਬੱਚੇ ਪਹਿਲਾਂ ਵੀ ਖੇਡਾਂ ਵਿੱਚ ਤੇ ਸੰਾਇਸ ਦੇ ਮੁਕਬਾਲੇ ਜਿਲ੍ਹਾਂ ਪੱਧਰ ਚੰਗੀਆਂ ਪੁਜੀਸ਼ਨਾਂ ਜਾਸਲ ਕਰ ਚੁਕੇ ਹਨ।ਇਸ ਸਮੇ ਹੈਡ ਟੀਚਰ ਪ੍ਰਿਤਪਾਲ ਸਿੰਘ,ਮਨਜੀਤ ਰਾਏ,ਮਾਸਟਰ ਪੇ੍ਰਮ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਮਾਸਟਰ ਪਰਮਿੰਦਰ ਸਿੰਘ ਨੇ ਆਪਣੀ ਮਾਤਾ ਦੀ ਯਾਦ ਵਿੱਚ ਵਰਦੀਆਂ ਵੰਡੀਆਂ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਮਾਸਟਰ ਪਰਮਿੰਦਰ ਸਿੰਘ (ਨੈਸ਼ਨਲ ਐਵਾਰਡ) ਨੇ ਆਪਣੀ ਮਾਤਾ ਸਵ:ਗੁਰਚਰਨ ਕੌਰ ਦੀ ਯਾਦ ਵਿੱਚ ਪ੍ਰਾਇਮਾਰੀ ਸਕੂਲ ਗਾਲਿਬ ਰਣ ਸਿੰਘ ਵਿੱਚ ਪਹਿਲੀ ਤੋ ਪੰਜਾਵੀ ਕਲਾਸ ਦੇ 45 ਬੱਚਿਆਂ ਨੂੰ ਵਰਦੀਆਂ ਵੰਡੀਆਂ।ਇਸ ਸਮੇ ਮਾਸਟਰ ਜੀ ਨੇ ਕਿਹਾ ਕਿ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਰੱਖ ਕੇ ਪੜ੍ਹਨਾ ਚਾਹੀਦਾ ਹੈ ਕਿ ਤੁਸੀ ਪੜ੍ਹਨਾ ਵਿੱਚ ਸ਼ਖਤ ਮਿਹਨਤ ਕਰੋ ਤਾਂ ਕਿ ਤੁਸੀ ਵੀ ਸਾਡੇ ਵਾਂਗੂ ਉੱਚੇ ਅਹੁਦਿਆਂ ਤੇ ਨੌਕਰੀਆਂ ਕਰੋ।ਇਸ ਸਮੇ ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਸਕੂਲ ਵਿੱਚ ਸਮੇ-ਸਮੇ ਜਰੂਤਮੰਦ ਵਿਿਦਆਰਥੀਆਂ ਦੀ ਮਦਦ ਲਈ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ, ਹੈਡ ਟੀਚਰ ਪ੍ਰਿਤਪਾਲ ਸਿੰਘ,ਮਾਸਟਰ ਮਨਜੀਤ ਰਾਏ,ਮਾਸਟਰ ਮਨਜਿੰਦਰ ਸਿੰਘ,ਮਾਸਟਰ ਪੇ੍ਰਮ ਸਿੰਘ,ਮੈਡਮ ਜਗਦੀਪ ਕੌਰ,ਮੈਡਮ ਰਣਜੀਤ ਕੌਰ,ਚੇਅਰਮੈਨ ਭਲਾਈ ਕਮੇਟੀ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ

ਨਗਰ ਕੌਂਸਲ ਅੱਗੇ ਅਵਾਰਾ ਪਸ਼ੂਆਂ ਦੇ ਹੱਲ ਸਬੰਧੀ ਜ਼ਾਰੀ ਭੁੱਖ ਹੜਤਾਲ ਖਤਮ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਜੱਥੇਬੰਦੀਆਂ ਦੀ ਈ.ਓ. ਨਾਲ ਹੋਈ ਸਾਕਰਾਤਮਕ ਗੱਲਬਾਤ 

ਈ.ਓ. ਨੇ ਮਸਲਾ ਜਲਦੀ ਹੱਲ ਕਰਨ ਦਾ ਕੀਤਾ ਵਾਅਦਾ

ਪਿੰਡ ਮੱਲ੍ਹਾ ਦੀ ਗਹਿਣੇ ਵਾਲੀ ਜ਼ਮੀਨ ਦਾ ਮਾਮਲਾ ਪਹੁੰਚਿਆ ਰਾਏਕੋਟ ਡੀ. ਐਸ. ਪੀ ਕੋਲ Video

ਲੁਧਿਆਣਾ,ਸਤੰਬਰ 2019 - (  ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਪਿੰਡ ਮੱਲ੍ਹਾ ਦੀ ਗਹਿਣੇ ਵਾਲੀ ਜ਼ਮੀਨ ਦਾ ਮਾਮਲਾ ਪਹੁੰਚਿਆ ਰਾਏਕੋਟ ਡੀ. ਐਸ. ਪੀ ਕੋਲ