You are here

ਲੁਧਿਆਣਾ

ਜਗਰਾਉਂ ਦੇ ਪਿੰਡ ਚਕਰ ਵਿੱਚ ਭਗਵੰਤ ਮਾਨ ਦੀ ਰੈਲੀ ਨੇ ਵਿਰੋਦੀਆਂ ਦੀ ਨੀਂਦ ਉਡਾਈ

ਜਗਰਾਓਂ, ਅਕਤੂਬਰ 2019 (ਇਕਬਾਲ ਸਿੰਘ ਸਿੱਧੂ )-ਜਗਰਾਉਂ ਦੇ ਪਿੰਡ ਚਕਰ ਵਿੱਚ ਭਗਵੰਤ ਮਾਨ ਦੀ ਪੰਜਾਬ ਬੋਲਦਾ ਹੈ ਰੈਲੀ ਨੇ ਮੁੜ 2017 ਦੀ ਯਾਦ ਦਵਾਤੀ ਹਜਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾ ਨੇ ਦਿਖਾ ਤਾਂ ਕਿ ਆਮ ਆਦਮੀ ਪਾਰਟੀ ਲਈ ਲੋਕਾਂ ਦਾ ਪਿਆਰ ਘੱਟ ਨਹੀਂ ਹੋਇਆ ਰਾਤ ਦੇ 9.30 ਤੱਕ ਰੈਲੀ ਚਲੀ ਪਰ ਲੋਕਾਂ ਦੀ ਗਿਣਤੀ ਨਹੀਂ ਘਟੀ ਪਿੰਡ ਚਕਰ ਵਿੱਚ ਭਗਵੰਤ ਮਾਨ ਦਾ ਸਵਾਗਤ ਕਰਨ ਲਈ ਪਿੰਡ ਲਖੇ ਰਾਤ 8 ਵਜੇ ਤੱਕ ਸੈਂਕੜੇ ਪਾਰਟੀ ਵਾਲੰਟੀਅਰ ਟ੍ਰੈਕਟਰ, ਕਾਰਾ ਅਤੇ ਮੋਟਰਸਾਈਕਲਾ ਤੇ ਮਾਣ ਸਾਬ ਦੀ ਉਡੀਕ ਕਰ ਰਹੇ ਸਨ ਮਾਨ ਸਾਬ ਦੇ ਆਂਦੇ ਹੀ ਪਾਰਟੀ ਵਰਕਰਾਂ ਨੇ ਭਗਵੰਤ ਮਾਨ ਨੂੰ ਟਰੈਕਟਰ ਚੱਲਾ ਕੇ ਰੈਲੀ ਤੱਕ ਜਾਣ ਲਈ ਆਖਿਆ ਤੇ ਮਾਨ ਸਾਬ ਖੁੱਦ ਟ੍ਰੈਕਟਰ ਚੱਲਾ ਚੱਕਰ ਰੈਲੀ ਵਾਲੀ ਥਾਂ ਤੇ ਪਹੁੰਚੇ ਜਿਥੇ ਪਹੁੰਚਣ ਤੇ ਸਾਰਾ ਪੰਡਾਲ ਭਗਵੰਤ ਮਾਨ ਜਿੰਦਾਬਾਦ ਦੇ ਨਾਰੀਆਂ ਨਾਲ ਗੂੰਜਣ ਲੱਗ ਪਿਆ ਭਗਵੰਤ ਮਾਨ ਜੀ ਨੇ ਸੰਬੋਧਨ ਕਰਦੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਪੰਜਾਬ ਵਿੱਚ ਆਮ ਪਾਰਟੀ ਖ਼ਤਮ ਹੋ ਗਈ ਉਹਨਾਂ ਨੂੰ ਅੱਜ ਪਿੰਡ ਚਕਰ ਦੀ ਰੈਲੀ ਦੇਖ ਰਾਤ ਨੂੰ ਨੀਂਦ ਨਹੀਂ ਆਵੇਗੀ ਮਾਨ ਸਾਬ ਨੇ ਆਖਿਆ ਪੰਜਾਬ ਵਿੱਚ ਇਕ ਵੀ ਵਰਗ ਕੈਪਟਨ ਸਰਕਾਰ ਤੋਂ ਖ਼ੁਸ਼ ਨਹੀਂ ਟੀਚਰ ਆਪਣੀ ਹੱਕਾਂ ਮੰਗਣ ਲਈ ਕਦੀ ਡਾਂਗਾ ਖਾ ਰਹੇ ਹਨ ਕਦੀ ਪਾਣੀ ਦੀ ਟੈਂਕੀਆਂ ਤੇ ਚੜ੍ਹ ਰਹੇ ਹਨ ਕਿਸਾਨ ਹਜੇ ਕਰਜੇ ਤੋਂ ਦੁਖੀ ਹੋਕੇ ਖੁਦ ਕੁਸ਼ੀਆਂ ਕਰ ਰਹੇ ਹਨ ਪਰ ਕੈਪਟਨ ਸਾਬ ਆਪਣੀ ਵਿਦੇਸ਼ੀ ਦੋਸਤ ਨਾਲ ਪਹਾੜਾਂ ਤੇ ਘੁੰਮ ਰਹੇ ਹਨ ਉਹਨਾਂ ਕਿਹਾ ਅਕਾਲੀਆਂ ਦੇ ਰਾਜ ਵਿੱਚ  ਜੋ ਗੁਰੂ ਸਾਬ ਦੀ ਬੇਅਦਬੀ ਹੋਈ ਉਸਨੂੰ ਕੈਪਟਨ ਸਾਬ ਕਲੀਨ ਚਿੱਟ ਦੇਕੇ ਸਾਫ ਦੱਸ ਰਹੇ ਹਨ ਕਿ ਕੈਪਟਨ ਅਤੇ ਬਾਦਲ ਰਲੇ ਹੋਏ ਹਨ ਉਹਨਾਂ ਕਿਹਾ ਕਿ ਬਾਦਲ ਇਸ ਕਚਹਿਰੀ ਵਿੱਚ ਤੇ ਆਪਣੇ ਜੁਰਮਾਂ ਦੀ ਸੱਜਾ ਤੋਂ ਬੱਚ ਸਕਦੇ ਹਨ ਪਰ ਉਪਰ ਵਾਲੇ ਦੀ ਕਚਹਿਰੀ ਤੋਂ ਨਹੀਂ ਬਚ ਸਕਣਗੇ  ਵਿਧਾਇਕ ਸਰਵਜੀਤ ਕੌਰ ਮਣਕੇ ਨੇ ਕਿਹਾ ਅੱਜ ਜੋ ਜਨ ਸੈਲਾਬ ਚਕਰ ਦੀ ਧਰਤੀ ਤੇ ਆਯਾ ਹੈ ਓ ਸਾਫ਼ ਦਿਖਾ ਰਹੇ ਹਨ ਕਿ ਇਸ ਵਾਰ 2022 ਵਿਚ 2017 ਨਾਲ ਵੀ ਜਾਂਦਾ ਲੋਕ ਆਮ ਆਦਮੀ ਪਾਰਟੀ ਨੂੰ ਨਾ ਹੀ ਸਿਰਫ ਪਿਆਰ ਦੇਣਗੇ ਪੰਜਾਬ ਵਿੱਚ ਅਗਲੀ ਸਰਕਾਰ ਵੀ ਬਨਵਾਂਨਗੇ, ਪੰਜਾਬ ਦੇ ਨੌਜਵਾਨਾਂ, ਬਜ਼ੁਰਗਾਂ, ਅਤੇ ਮਹਿਲਾਵਾਂ ਨੂੰ ਆਪਣਾ ਪਵਿਖ ਸਿਰਫ ਆਮ ਆਦਮੀ ਪਾਰਟੀ ਵਿੱਚ ਹੀ ਦਿੱਖ ਇਹ ਜਿੰਦਾ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਹਨ ਉਹ ਕਿਸੀ ਨੂੰ ਦੱਸਣ ਦੀ ਲੋੜ ਨਹੀਂ. ਇਸ ਮੌਕੇ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ, ਅਮਨ ਮੋਹੀ ਉਮੀਦਵਾਰ ਦਾਖਾ,  ਨਵਦੀਪ ਸੰਗਾ, ਪ੍ਰੋਫੈਸਰ ਸੁਖਵਿੰਦਰ ਸਿੰਘ, ਪ੍ਰੋਫੈਸਰ ਤੇਜਪਾਲ ਸਿੰਘ, ਗੋਪੀ ਸ਼ਰਮਾ, ਅਮਿਤ ਪੁਰੀ, ਗੁਰਦੀਪ ਸਿੰਘ, ਗੁਰਜੀਤ ਸਿੰਘ ਗਿੱਲ, ਜਸਪਾਲ ਸਿੰਘ, ਗੁਰਦੇਵ ਸਿੰਘ, ਰਾਜਾ ਸਿੰਘ, ਮਨਜੀਤ ਗਗਨ ਦੀਪ ਕੌਰ, ਸਰੋਜ ਕੌਰ ਅਤੇ ਸੈਂਕੜੇ ਪਾਰਟੀ ਵਾਲੰਟੀਅਰ ਅਤੇ ਲੀਡਰਸ਼ਿਪ ਹਾਜਰ ਸਨ

ਪ੍ਰਾਇਮਰੀ ਸਕੂਲਾਂ ਦੇ ਜ਼ੋਨ ਜਗਰਾਉ ਦੀਆਂ ਖੇਡਾਂ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਸਿੱਧੂ ਦੀ ਦੇਖ -ਰੇਖ ਵਿੱਚ ਸਮਾਪਤ ਹੋਈਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਾਇਮਰੀ ਸਕੂਲਾਂ ਦੇ ਜ਼ੋਨ ਜਗਰਾਉ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ਼ ਗਾਲਿਬ ਕਲਾਂ ਵਿਖੇ ਬਲਾਕ ਸਿਿਖਆ ਅਫਸਰ ਹਰਭਜਨ ਸਿੱਧੂ ਦੀ ਅਗਵਾਈ ਤੇ ਸੈਟਰ ਗਾਲਿਬ ਕਲਾਂ ਦੇ ਮੱੁਖੀ ਸੁਖਦੇਵ ਸਿੰਘ ਹਠੂਰ ਦੀ ਅਗਵਾਈ ਵਿੱਚ ਸ਼ਾਨ-ਸ਼ੌਕਤ ਨਾਲ ਸਮਾਪਤ ਹੋਈਆਂ।ਤਿੰਨ ਰੋਜਾਂ ਖੇਡਾਂ ਵਿੱਚ ਬਲਾਕ ਸਿੱਧਵਾਂ ਬੇਟ 1,ਜਗਰਾਉ,ਸਿੱਧਵਾਂ ਬੇਟ 2,ਰਾਏਕੋਟ ਅਤੇ ਸੁਧਾਰ ਪੈਦੇ ਪ੍ਰਾਇਮਰੀ ਸਕੂਲ 'ਚ ਪੜਦੇ 600 ਬੱਚਿਆਂ ਨੇ ਖੋਹ-ਖੋਹ,ਕਬੱਡੀ ਸਰਕਲ,ਕਬੱਡੀਨੈਸਨਲ,ਫੱੁਟਬਾਲ,ਕਰਾਟੇ,ਕੁਸ਼ਤੀਆਂ,ਯੋਗਾ,ਰੱਸਾਕੱਸੀ,ਸਤਰੰਜ,ਬੈਡਮਿੰਟਨ ਦੇ ਹੋਰ ਖੇਡਾਂ ਵਿਚ ਭਾਗ ਲਿਆ।ਫੱੁਟਬਾਲ ਲੜਕਿਆਂ ਵਿੱਚੌ ਸਿੱਧਵਾਂ ਬੇਟ 1 ਨੇ ਸਿੱਧਵਾਂ ਬੇਟ 2 ਅਤੇ ਲੜਕੀਆਂ 'ਚੋ ਸਿੱਧਵਾ ਬੇਟ 2 ਨੇ ਰਾਏਕੋਟ ਨੰੀ ਹਰਾਇਆ,ਜਦੋਕਿ ਖੋਹ-ਖੋਹ ਲੜਕਿਆਂ ਵਿੱਚੌ ਸਿੱਧਵਾਂ ਬੇਟ 1ਨੇ ਜਗਰਾਉ ਤੇ ਲੜਕੀਆਂ ਵਿੱਚੌ ਰਾਏਕੋਟ ਤੇ ਸੁਧਾਰ ਨੂੰ ਹਰਾਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਲੜਕਿਆਂ ਵਿੱਚੌ ਰਾਏਕੋਟ ਨੇ ਜਗਰਾਉ ਤੇ ਲੜਕੀਆਂ 'ਚੋ ਰਾਏਕੋਟ ਤੇ ਸੁਧਾਰ ਨੂੰ ਹਰਾਇਆ। ਲੜਕਿਆ ਦੀ ਸਰਕਲ ਕਬੱਡੀ ਵਿੱਚੌ ਸਿੱਧਵਾਂ ਬੇਟ 1 ਨੇ ਸਿੱਧਵਾਂ ਬੇਟ 2 ਨੂੰ ਹਰਾਕੇ ਪਹਿਲਾ ਸਥਾਨ ਪ੍ਰਾਪਤ ਕੀਤਾ।25 ਕਿਲੋ ਕੁਸ਼ਤੀ ਵਿੱਚੌ ਮਹੰੁਮਦ ਬੱਲੂ ਨੇ ਅਨਮੋਲਜੀਤ ਸਿੰਘ,28 ਕਿਲੋ ਕੁਸ਼ਤੀ ਵਿੱਚੌ ਪਰਮਿੰਦਰ ਸਿੰਘ ਨੇ ਗੁਰਵਿੰਦਰ ਸਿੰਘ,30 ਕਿਲੋ 'ਚਪ ਬਰਕਤ ਨੇ ਮਾਸੂਮ ਅਲੀ ਨੰੁ ਹਰਾਇਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾਂ ਸਿੱਖਿਆ ਅਫਸਰ ਮੈਡਮ ਰਾਜਿੰਦਰ ਕੌਰ ਨੇ ਕੀਤੀ।ਮੈਡਮ ਰਾਜਿੰਦਰ ਕੌਰ ਨੇ ਖੇਡਾਂ ਦੇ ਸਛੁੱਜੇ ਪ੍ਰਬੰਧ ਲਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪੇ੍ਰਰਿਤ ਕੀਤਾ।ਇਸ ਸਮੇ ਸਰਪੰਚ ਸਿਕੰਦਰ ਸਿੰਘ ਪੈਚ,ਹਰਿੰਦਰ ਸਿੰਘ ਚਾਹਲ,ਪ੍ਰਿਤਪਾਲ ਸਿੰਘ,ਗੁਰਚਰਨ ਸਿੰਘ ਨਿੱਕਾ,ਪਿੰ੍ਰਸੀਪਲ ਰਾਕੇਸ਼ ਕੁਮਾਰ,ਪੰਚ ਲਖਵੀਰ ਸਿੰਘ,ਬਲਾਕ ਸਿੱੀਖਆ ਅਫਸਰ ਅਵਤਾਰ ਸਿੰਘ,ਕੁਲਦੀਪ ਕੌਰ,ਗੁਰਜੀਤ ਕੌਰ ਆਂਦਿ ਹਾਜ਼ਰ ਸਨ।

ਸੰਤ ਬਾਬਾ ਈਸ਼ਰ ਸਿੰਘ ਜੀ ਦੀ 56ਵੀ ਸਲਾਨਾ ਬਰਸੀ 3 ਅਕਤੂਬਰ ਤੋ ਲੈ ਕੇ 7 ਅਕਤਬੂਰ ਤੱਕ ਮਨਾਈ ਜਾ ਰਹੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੋ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਜੀ ਦੀ 56ਵੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਅੱਜ ਸੁਰੂ ਹੋ ਰਹੇ ਹਨ।ਬਾਬਾ ਜੀ ਦੀ ਬਰਸੀ ਨੂੰ ਸਮਰਪਿਤ ਸ਼ੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਖੰਡ ਪਾਾਂ ਦੀ ਪਹਿਲੀ ਲੜੀ 3 ਅਕਤੂਬਰ ਦਿਨ ਨੂੰ ਰਾਤ 9 ਵਜੇ ਆਰੰਭ ਹੋਵੇਗੀ ਜਿੰਨ੍ਹਾਂ ਦੇ ਭੋਗ 5 ਅਕਤੂਬਰ ਨੂੰ ਪੇਣਗੇ ਉਪਰੰਤ ਦੂਸਰੀ ਲੜੀ ਆਰੰਭ ਹੋਵੇਗੀ।6 ਅਕਤੂਬਰ ਨੂੰ ਰੈਣ ਸਮਾਈ ਕੀਰਤਨ ਦਰਬਾਰ ਸਜਾਇਆ ਜਾਵੇਗਾ 7ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਰਾਤ ਸਮੇ ਅਖਮਡ ਪਾਠਾਂ ਦੀਆਂ ਲੜੀਆਂ ਦੀ ਸੰਪੂਰਤਾ ਦੀ ਅਰਦਾਸ ਹੋਵੇਗੀ। ਉਪਰੰਤ ਮਹਾਨ ਜਪ ਤਪ ਸਮਾਗਮ ਹੋਵਣਗੇ।ਇਹ ਸਮਾਗਮਾਂ ਸੰਤ ਬਾਬਾ ਘਾਲਾ ਸਿੰਘ,ਸੰਤ ਬਾਬਾ ਲੱਖਾ ਸਿੰਘ,ਸੰਤ ਬਾਬਾ ਗੁਰਚਰਨ ਸਿੰਘ,ਸੰਤ ਬਾਬਾ ਗੇਜਾ ਸਿੰਘ,ਸੰਤ ਬਾਬਾ ਅਰਵਿੰਦਰ ਸਿੰਘ,ਸੰਤ ਬਾਬਾ ਬਲਵੰਤ ਸਿੰਘ,ਸੰਤ ਬਾਬਾ ਬਲਜੀਤ ਸਿੰਘ,ਮੰਹਤ ਬਾਬਾ ਹਰਬੰਸ ਸਿੰਘ,ਸੰਤ ਬਾਬਾ ਸਤਨਾਮ ਸਿੰਘ,ਹੋਰ ਮਹਾਪੂਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ।

ਮਾਤਾ ਪਾਰਬਤੀ ਦੇਵੀ ਟਰੱਸਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਮੱਗਰੀ ਵੰਡੀ

ਟਰੱਸਟ ਹਰ ਸਾਲ 1ਲੱਖ ਦੀ ਸਹਾਇਤਾ ਵਿਦਿਆਰਥੀਆਂ ਨੂੰ ਵੰਡਦਾ ਹੈ- ਅਜ਼ਾਦ

ਜਗਰਾਉਂ, ਅਕਤੂਬਰ 2019-(ਸਤਪਾਲ ਸਿੰਘ ਦੇਹੜਕਾਂ ,ਮਨਜਿੰਦਰ ਗਿੱਲ )-ਜਗਰਾਉਂ ਦੇ ਸਮਾਜ ਸੇਵੀ ਤੇ ਕਿਰਤੀ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਐਨ ਆਰ ਆਈ ਭਰਾ ਸੁਖਦੇਵ ਰਾਜ ਦੇ ਸਹਿਯੋਗ ਨਾਲ ਆਪਣੀ ਮਾਤਾ ਦੀ ਯਾਦ ਚੌਂ ਬਣਾਏ ਮਾਤਾ ਪਾਰਬਤੀ ਦੇਵੀ ਐਜੂਕੇਸ਼ਨ ਟਰੱਸਟ ਵਲੋਂ ਹਰ ਸਾਲ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਨਯੋਗ ਤੇ ਹੋਰ ਸਮਾਗਰੀ ਵੰਡੀ ਜਾਂਦੀ ਹੈ ਤਾਂ ਕਿ ਲੋੜਵੰਦ ਵਿਦਿਆਰਥੀ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਲੜੀ ਨੂੰ ਜਾਰੀ ਰਖਦਿਆਂ ਐਤਕੀਂ ਵੀ ਸਥਾਨਿਕ ਪ੍ਰਾਇਮਰੀ ਬੇਸਿਕ ਸਕੂਲ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲੀ ਅਧਿਆਪਕਾਂ ਦੀ ਸਲਾਹ ਨਾਲ 35 ਸਕੂਲਾਂ ਨੂੰ ਸਟੇਸ਼ਨਰੀ, ਟਾਟ, ਖੇਡਾਂ ਦਾ ਸਾਮਾਨ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਮੱਦਦ ਲਈ ਵਿਸ਼ੇਸ਼ ਸਹਾਇਤਾ (ਨਵੋਦਿਆ ਚੋਂ ਦਾਖਲ ਹੋਣ ਲਈ ਤਿਆਰੀ ਪ੍ਰੀਖਿਆ) ਭੇਂਟ ਕੀਤੀ ਗਈ।ਇਸ ਮੌਕੇ ਟਰੱਸਟ ਦੇ ਸੰਚਾਲਕ ਸਾਬਕਾ ਅਧਿਆਪਕ ਆਗੂ ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਪਰਿਵਾਰ ਇਹ ਸਮਾਗਮ ਆਪਣੇ ਬੇਟੇ ਰਾਜਿੰਦਰ ਦੀ ਯਾਦ ਚੌਂ ਹਰ ਸਾਲ ਕਰਵਾਉਂਦਾ ਹੈ ਅਤੇ ਫਰਵਰੀ 2020 ਵਿਚ ਇਹ ਸਮਾਗਮ ਆਪਣੀ ਮਾਤਾ ਦੀ ਯਾਦ ਵਿੱਚ ਕਰਵਾਏਗਾ। ਉਨ੍ਹਾਂ ਦੱਸਿਆ ਕਿ ਵੱਡੇ ਭਰਾ ਸੁਖਦੇਵ ਰਾਜ ਦੇ ਸਹਿਯੋਗ ਨਾਲ ਹਰ ਸਾਲ ਇਨ੍ਹਾਂ ਸਮਾਗਮਾਂ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਕਿ ਉਹ ਪੜ ਲਿਖ ਕੇ ਆਪਣੇ ਪੈਰਾਂ ਤੇ ਖੜ੍ਹਨ ਜੋਗੇ ਹੋ ਸਕਣ। ਉਨ੍ਹਾਂ ਇਹ ਵੀ ਆਖਿਆ ਕਿ ਅਗਲੇ ਸਾਲ ਤੋਂ ਇਲਾਕੇ ਦੇ ਸਕੂਲਾਂ ਚੋਂ ਬੈਸਟ ਟੀਚਰ ਦਾ ਸਨਮਾਨ ਵੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਾਸਤੇ ਕਰੀਬ 70 ਹਜ਼ਾਰ ਦੀ ਸਹਾਇਤਾ ਦਿੱਤੀ ਗਈ ਤੇ 30 ਹਜ਼ਾਰ ਹੋਰ ਵੀ ਛੇਤੀ ਹੀ ਲੋੜਵੰਦ ਸਕੂਲਾਂ ਵਿੱਚ ਵੰਡਿਆ ਜਾਵੇਗਾ। ਇਸ ਮੌਕੇ ਟਰੱਸਟ ਦੇ ਮੈਂਬਰ ਸੁਰਿੰਦਰ ਪਾਲ, ਜੋਤੀ ਪਾਟਨੀ, ਸੁਮਿਤ ਪਾਟਨੀ, ਰੀਤਾਂ ਪਾਟਨੀ, ਬਲਦੇਵ ਰਾਜ ਤੋਂ ਇਲਾਵਾ ਮਾ ਮਲਕੀਤ ਸਿੰਘ, ਅਸ਼ੋਕ ਭੰਡਾਰੀ, ਸੁਧੀਰ ਜੰਝੀ, ਦੇਵਿੰਦਰ ਸਿੰਘ, ਸਰਵਜੀਤ ਸਿੰਘ, ਜਸਵੰਤ ਸਿੰਘ, ਰਮੇਸ਼ ਕੁਮਾਰ, ਸਤਪਾਲ ਸਿੰਘ ਗਿੱਲ ਆਦਿ ਹਾਜ਼ਰ ਸਨ ਇਸ ਮੌਕੇ ਮਾਂ ਦੀ ਯਾਦ ਚੋਂ ਇਕ ਨੰਨੀ ਬੱਚੀ ਨੇ ਬਹੁਤ ਸੋਹਣੀ ਕਵਿਤਾ ਵੀ ਪੜ੍ਹੀ।

ਜ਼ਿਲਾ ਪੱਧਰੀ ਮਾਈਕਰੋ ਸਮਾਲ ਐਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੋਂਸਲ ਦੀ 42ਵੀ ਮੀਟਿੰਗ ਵਿੱਚ 4 ਹੋਰ ਕੇਸ ਸੈਟਲ

ਲੁਧਿਆਣਾ, ਅਕਤੂਬਰ 2019-( ਮਨਜਿੰਦਰ ਗਿੱਲ )-ਸ੍ਰੀਮਤੀ ਨੀਰੂ ਕਤਿਆਲ, ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਨੇ ਦੱਸਿਆ ਕਿ ਅੱਜ ਜ਼ਿਲਾ ਪੱਧਰੀ ਮਾਈਕਰੋ ਸਮਾਲ ਐਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੋਂਸਲ ਦੀ 42ਵੀ ਮੀਟਿੰਗ ਹੋਈ ਹੈ ਜਿਸ ਵਿੱਚ 37 ਕੇਸ ਕੋਸਲੀਸ਼ਨ ਪ੍ਰੋਸੀਡਿੰਗਜ਼ ਲਈ ਅਤੇ 26 ਕੇਸ ਆਰਬੀਟ੍ਰੇਸ਼ਨ ਲਈ ਅਜੰਡੇ ਵਿੱਚ ਸ਼ਾਮਲ ਕੀਤੇ ਗਏ, ਜਿੰਨਾਂ ਵਿਚ਼ੋ 4 ਕੇਸ ਮੌਕੇ ਤੇ ਸੈਟਲ ਕੀਤੇ ਗਏ ਅਤੇ 51 ਲੱਖ ਦੀ ਰਾਸ਼ੀ ਦਾ Dispute/Claimed Amount  ਉਕਤ ਕੋਸਲ ਵਲੋ ਸੈਟਲ ਕੀਤੇ ਗਏ। ਂਜਦਕਿ ਹੁਣ ਤੱਕ ਨਵੰਬਰ 2018 ਤ਼ਂੋ ਸ਼ੁਰੂ ਕੀਤੀਆਂ ਪ੍ਰੋਸੀਡਿੰਗਜ਼ ਅਨੁਸਾਰ ਉਕਤ ਕੋਸਲ ਵਲੋ 84 ਕੇਸ ਲਗਭਗ 12 ਕਰੋੜ ਦੀ ਰਾਸ਼ੀ ਦੇ ਕੇਸ ਸੇੈਟਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਮ.ਐਸ.ਐਮ.ਈ. ਡਿਵੈਲਪਮੈਂਟ ਐਕਟ 2006 ਦੀਆਂ ਪ੍ਰ਼ੋਵੀਜ਼ਨਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨੋਂਟੀਫਿਕੇਸ਼ਨ ਰਾਹੀ ਕੇਵਲ ਚੰਡੀਗੜ੍ਹ ਦੀ ਬਜਾਏ ਜਿਲਾ ਪੱਧਰ ਤੇ ਵੀ ਜ਼ਿਲਾ ਪੱਧਰੀ ਮਾਈਕਰੋ  ਸਮਾਲ ਐਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੋਂਸਲ ਦਾ ਗੱਠਨ ਪੰਜਾਬ ਦੇ ਪੰਜ ਮੁੱਖ ਜ਼ਿਲਿਆਂ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਲੁਧਿਆਣਾ ਵੀ ਪ੍ਰਮੁੱਖ ਜ਼ਿਲਾ ਹੈ। ਜਿਸਦਾ ਮੰਤਵ ਉਦਯੋਗਪਤੀਆਂ ਦੀਆਂ ਦੇਰੀ ਵਾਲੀ ਅਦਾਈਗੀਆਂ ਸਬੰਧੀ ਮੁਸ਼ਕਲਾਂ ਦਾ ਹੱਲ ਐਕਟ ਦੀਆਂ ਪ੍ਰ਼ੋਵੀਜ਼ਨਾਂ ਅਨੁਸਾਰ ਸਟੇਕ ਹੋਲਡਰਜ਼ ਪਾਸੋ ਸਮਾਧਾਨ ਆਨਲਾਈਨ ਪੋਰਟਲ  'ਤੇ ਪਟੀਸ਼ਨਾ ਪ੍ਰਾਪਤ ਹੋਣ ਤੇ ਗੱਠਤ ਕੋਸਲ ਦੁਆਰਾ  ਪਹਿਲਾਂ ਕੋਸੀਲੇਸ਼ਨ ਪ੍ਰ਼ੋਸੀਡਿੰਗਜ਼ ਦੁਆਰਾ ਹੱਲ ਕਰਨ ਦੀ ਕੋਸ਼ਿਸ਼/ਕਾਰਵਾਈ ਕੀਤੀ ਜਾਂਦੀ ਹੈ ਅਤੇ ਜੇਕਰ ਕੋਸੀਲੇਸ਼ਨ ਜਿਸ ਵਿੱਚ ਮੈਰਿਟਸ ਦੀ ਬਜਾਏ ਇਹ ਕੋਸ਼ਿਸ ਕੀਤੀ ਜਾਂਦੀ ਹੈ ਕਿ ਦੋਨਾਂ ਧਿਰਾਂ ਦੀ ਰਜ਼ਾਮੰਦੀ ਨਾਲ ਮੁੱਦਾ ਹਲ ਕੀਤਾ ਜਾ ਸਕੇ ਅਤੇ ਜੇਕਰ ਕੋ਼ਸੀਲੇਸ਼ਨ ਪ੍ਰੋਸੀਡਿੰਗਜ਼ ਵਿੱਚ ਮੁੱਦਾ ਸੈਟਲ ਨਹੀ਼ ਹੁੰਦਾ ਤਾਂ ਕੋਸੀਲੇਸ਼ਨ ਟਰੀਮੀਨੇਟ ਕਰਦੇ ਹੋਏ ਮੁੱਦਾ ਆਰਬੀਟੇਸ਼ਨ ਦੁਆਰਾ ਕੋਸਲ ਵਲ਼ੋ  ਹੱਲ ਕੀਤਾ ਜਾਂਦਾ ਹੈ। ਇਹ ਕੋਸਲ ਵਿੱਚ ਜ਼ਿਲਾ ਲੀਡ ਮੈਨੇਜਰ , ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਬਤਂੱਰ ਕਨਵੀਨਰ ਮੈ਼ਬਰ ਤੋ ਇਲਾਵਾ 2 ਮੈ਼ਬਰ ਸਟੇਕ ਹੋਲਡਰਜ਼ ਵਿਚੋ ਪੰਜਾਬ ਸਰਕਾਰ ਵਲ਼ ਨਂੋਮੀਨੇਟ ਕੀਤੇ ਗਏ ਹਨ ਅਤੇ ਇਸ ਕੋਸਲ ਦੀ ਪ੍ਰਧਾਨਗੀ  ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਵਲ਼ੋ ਬਤੌਰ ਚੇਅਰਮੈਨ ਜੀ ਵਜ਼ੋ ਕੀਤੀ ਜਾਂਦੀ ਹੈ। ਇਸ ਕੋਸਲ ਵਿੱਚ ਪਟੀਸ਼ਨ ਦਾਖਲ ਕਰਨ ਲਈ ਨਾ ਤਾਂ ਕੋਈ ਫੀਸ ਲਈ ਜਾਂਦੀ ਹੈ ਅਤੇ ਨਾ ਹੀ ਕੋਈ ਵਕੀਲ ਦੀ ਜ਼ਰੂਰਤ ਹੁੰਦੀ ਹੈ। ਬਲਕਿ ਲੁਧਿਆਣਾ ਜ਼ਿਲੇ ਦੇ ਉਦਯੋਗਪਤੀ ਪੂਰੇ ਦੇਸ਼ ਵਿੱਚ ਆਪਣੇ ਵੈਂਡਰਜ਼ ਨੂੰ ਕੋਸਲ ਵਲ਼ੋ ਸੰਮਨ ਕਰਵਾ ਕੇ ਆਪਣੀ ਪੇਮੈਂਟ ਸਬੰਧੀ ਯੋਗ ਉਪਰਾਲੇ/ਹਲ ਕਰਵਾ ਸਕਦੇ ਹਨ। ਉਦਯੋਗ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਵਲ਼ੋ ਉਕਤ ਕੋਸਲ ਦੀ ਮੀਟਿੰਗ ਹਰ ਮੰਗਲਵਾਰ ਜ਼ਿਲਾ ਉਦਯੋਗ ਕੇਦਰ ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ।

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਹੋਈ।

ਲੁਧਿਆਣਾ, ਅਕਤੂਬਰ 2019-( ਮਨਜਿੰਦਰ ਗਿੱਲ )-ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ ਦੀ ਪ੍ਰਧਾਨਗੀ ਹੇਠ ਯੂਥ ਵਿਕਾਸ ਬੋਰਡ ਦੀ ਮੀਟਿੰਗ ਵਣ ਭਵਨ ਸੈਕਟਰ-68 ਮੋਹਾਲੀ ਵਿਖੇ ਹੋਈ। ਇਸ ਮੀਟਿੰਗ ਵਿੱਚ ਬੋਰਡ ਦੇ ਮੈਂਬਰ ਸ੍ਰੀਮਤੀ ਪੂਨਮ ਠਾਕੁਰ, ਡਾ. ਆਂਚਲ ਅਰੋੜਾ, ਜਸਵਿੰਦਰ ਸਿੰਘ ਧੁਨਾ, ਰੁਪਿੰਦਰ ਸਿੰਘ ਰੂਬੀ, ਬੀਰਇੰਦਰ ਸਿੰਘ ਧਾਲੀਵਾਲ ਸ਼ਾਮਿਲ ਹੋਏ। ਇਸ ਮੀਟਿੰਗ ਦਾ ਏਜੰਡਾ ਯੂਥ ਵਿਕਾਸ ਬੋਰਡ ਦੀਆਂ ਸਕੀਮਾਂ ਦਾ ਮੁਲੰਕਣ ਕਰਨਾ, ਨਵੇਂ ਯੂਥ ਕਲੱਬਾਂ ਦੀ ਸਥਾਪਨਾ ਕਰਨਾ ਅਤੇ ਨਾਨ-ਐਕਟਿਵ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਨਾ, ਨੋਜਵਾਨਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ  ਵੱਲ ਪ੍ਰੇਰਿਤ ਕਰਨਾ ਰਿਹਾ। ਇਸ ਮੀਟਿੰਗ ਦੌਰਾਨ ਬੋਰਡ ਦੇ ਮੈਂਬਰਾਂ ਵੱਲੋਂ ਆਪਣੇ-ਆਪਣੇ ਵਿਚਾਰ ਅਤੇ ਸੁਝਾਅ ਚੇਅਰਮੈਨ ਸ੍ਰੀ ਬਿੰਦਰਾ ਨਾਲ ਸਾਂਝੇ ਕੀਤੇ। ਚੇਅਰਮੈਨ ਸ੍ਰੀ ਬਿੰਦਰਾ ਵੱਲੋਂ ਮੀਟਿੰਗ ਦੌਰਾਨ ਉਠਾਏ ਗਏ ਨੁਕਤਿਆਂ ਨੂੰ ਪੰਜਾਬ ਸਰਕਾਰ ਕੋਲ ਵਿਚਾਰਨ ਦਾ ਭਰੋਸਾ ਦਿੱਤਾ। ਸ੍ਰੀ ਬਿੰਦਰਾ ਵੱਲੋਂ ਬੋਰਡ ਦੇ ਮੈਂਬਰਾ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਨੋਜਵਾਨਾ ਤੱਕ ਪਹੁੰਚਾਉਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ, ਤੰਦਰੁਸਤ ਪੰਜਾਬ ਬਣਾਇਆ ਜਾਵੇ।

ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੇਂਦਰ ਸਰਕਾਰ ਦਾ ਫੈਸਲਾ ਪੂਰੀ ਸਿੱਖ ਕੌਮ ਲਈ ਇਤਿਹਾਸਕ ਹੈ:ਬੀਬੀ ਗੁਰਪ੍ਰੀਤ ਕੌਰ ਢਾਡੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਪੁਰਬ ਨੰੁ ਮੱੁਖ ਰੱਖਦਿਆਂ ਕੇਂਦਰ ਸਰਕਾਰ ਵੱਲੋ ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸ਼ਜਾ ਰੱਦ ਕਰਨ ਤੇ ਸਜ਼ਾ ਪੂਰੀ ਕਰ ਚੱੁਕੇ ਪੋ੍ਰ.ਭਾਈ ਦਵਿੰਦਰਪਾਲ ਸਿੰਘ ਭੱੁਲਰ ਸਮੇਤ ਅਨੇਕਾਂ ਸਿੰਘਾਂ ਦੀ ਰਿਹਾਈ ਦੇ ਫੈਸਲੇ ਦਾ ਸਵਾਗਤ ਕਰਦਿਆਂ ਢਾਡੀ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫੈਸਲਾ ਪੂਰੀ ਸਿੱਖ ਕੌਮ ਲਈ ਇਤਿਹਾਸਕ ਹੈ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਸਿੱਖ ਕੌਮ ਵੱਲੋ ਦੁਨਿਆ ਭਰ 'ਚ ਵਿੱਢੇ ਸ਼ਾਤਮਈ ਸੰਘਰਸ ਦਾ ਮਾਣ ਰੱਖਿਆ ਹੈ ਉਥੇ ਹੀ ਸਜ਼ਾ ਪੂਰੀ ਕਰ ਚੱੁਕੇ ਬੰਦੀ ਸਿੰਘ ਦੀ ਰਿਹਾਈ ਦਾ ਵੱਡਾ ਫੈਸਲਾ ਕੀਤ ਹੈ ਜੋ ਸ਼ਲਾਘਾਯੋਗ ਹੈ।

ਦਾਖਾ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ

ਆਖਰੀ ਦਿਨ ਕਾਂਗਰਸ, ਬਸਪਾ, ਲਿਪ, ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਨੈਸ਼ਨਲ ਜਸਟਿਸ ਪਾਰਟੀ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਲੁਧਿਆਣਾ, ਅਕਤੂਬਰ 2019 ( ਮਨਜਿੰਦਰ ਗਿੱਲ)-ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਕਾਂਗਰਸ, ਬਹੁਜਨ ਸਮਾਜ ਪਾਰਟੀ, ਲੋਕ ਇੰਨਸਾਫ ਪਾਰਟੀ, ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਨੈਸ਼ਨਲ ਜਸਟਿਸ ਪਾਰਟੀ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਕਾਂਗਰਸ ਪਾਰਟੀ ਤੋਂ ਕੈਪਟਨ ਸੰਦੀਪ ਸੰਧੂ ਨੇ ਅਤੇ ਸ਼੍ਰੀਮਤੀ ਪੁਨੀਤਾ ਸੰਧੂ ਵੱਲੋ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ। ਲੋਕ ਇੰਨਸਾਫ ਪਾਰਟੀ ਤੋਂ ਸ਼੍ਰੀ ਸੁਖਦੇਵ ਸਿੰਘ ਨੇ ਅਤੇ ਕਵਰਿੰਗ ਉਮੀਦਵਾਰ ਵੱਜੋ ਸ਼੍ਰੀਮਤੀ ਸਰਬਜੀਤ ਕੌਰ ਨੇ, ਬਹੁਜਨ ਸਮਾਜ ਪਾਰਟੀ ਤੋਂ ਬਲਦੇਵ ਸਿੰਘ ਨੇ, ਆਪਣਾ ਪੰਜਾਬ ਪਾਰਟੀ ਤੋ ਸਿਮਰਨਦੀਪ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਤੋਂ ਜੁਗਿੰਦਰ ਸਿੰਘ ਨੇ, ਨੈਸ਼ਨਲ ਜਸਟਿਸ ਪਾਰਟੀ ਤੋਂ ਗੁਰਜੀਤ ਸਿੰਘ ਨੇ ਅਤੇ ਹਰਬੰਸ ਸਿੰਘ, ਗੁਰਦੀਪ ਸਿੰਘ ਕਾਹਲੋਂ ਅਤੇ ਨੀਲਮ ਨੇ ਆਜ਼ਾਦ ਉਮੀਦਵਾਰ ਵੱਜੋਂ ਨਾਮਜਦਗੀਆਂ ਦਾਖਲ ਕੀਤੀਆਂ। ਇਸ ਤਰਾਂ ਵਿਧਾਨ ਸਭਾ ਹਲਕਾ ਦਾਖਾ ਦੀਆਂ ਉਪ ਚੋਣਾਂ ਲਈ ਕੁੱਲ 16 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਅਗਰਵਾਲ ਨੇ ਦੱਸਿਆ ਕਿ ਇਸ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ 1 ਅਕਤੂਬਰ ਨੂੰ ਹੋਵੇਗੀ, ਜਦਕਿ 3 ਅਕਤੂਬਰ, 2019 ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ। ਉਨਾਂ ਕਿਹਾ ਕਿ ਇਸ ਉੱਪ ਚੋਣ ਵਿੱਚ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਹੀਂ ਖਰਚ ਸਕਦਾ। ਚੋਣਾਂ ਦੇ ਪ੍ਰਬੰਧਾਂ ਲਈ ਜਿਲਾ ਪੱਧਰ ਅਤੇ ਹਲਕਾ ਪੱਧਰ ਤੇ ਵੱਖ-ਵੱਖ ਸੈੱਲ ਸਥਾਪਿਤ ਕਰ ਦਿੱਤੇ ਗਏ ਹਨ, ਜਿਵੇਂ ਕਿ ਫਲਾਇੰਗ ਸੁਕੈਡ, ਸਟੈਟਿਕ ਸਰਵੇਲੈਂਸ ਟੀਮ, ਐਕਸਪੈਂਡੀਚਰ ਮੋਨੀਟਰਿੰਗ ਸੈਲ, ਐਮ.ਸੀ.ਸੀ. ਅਤੇ ਸ਼ਿਕਾਇਤ ਸੈੱਲ ਆਦਿ। ਅਖਬਾਰਾਂ ਵਿੱਚ ਚੋਣ ਪ੍ਰਚਾਰ ਲਈ ਕਿਸੇ ਵੀ ਕਿਸਮ ਦੀ ਪੇਡ ਨਿਊਜ਼ ਨੂੰ ਰੋਕਣ ਲਈ ਐਮ.ਸੀ.ਐਮ.ਸੀ ਟੀਮ ਨਿਯੁਕਤ ਕੀਤੀ ਗਈ ਹੈ। ਅਗਰਵਾਲ ਨੇ ਪ੍ਰਿੰਟਿੰਗ ਪ੍ਰੈੱਸਾਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਹੈ ਕਿ ਚੋਣਾਂ ਦੇ ਸਮੇਂ ਕੋਈ ਵੀ ਸਮੱਗਰੀ ਛਾਪਦੇ ਸਮੇਂ ਛਾਪਕ ਅਤੇ ਛਪਾਉਣ ਵਾਲੇ ਵਿਅਕਤੀ ਦਾ ਨਾਮ ਅਤੇ ਕਿੰਨੀ ਕਿੰਨੀ ਮਾਤਰਾ ਵਿੱਚ ਸਮੱਗਰੀ ਛਪਾਈ ਗਈ ਹੈ ਦੀ ਸੂਚਨਾ ਸਮੱਗਰੀ ਤੇ ਜ਼ਰੂਰ ਦਿੱਤੀ ਜਾਵੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਆਰ.ਪੀ.ਐਕਟ 1951 ਦੀ ਧਾਰਾ 129ਏ(2) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਅਗਰਵਾਲ ਨੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਉਹ ਉੱਪ ਚੋਣ ਦੌਰਾਨ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ। ਉਨਾਂ ਸਮੂਹ ਰਾਜਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਚਾਰ ਲਈ ਪਲਾਸਟਿਕ ਦੀ ਸਮੱਗਰੀ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ। ਉਨਾਂ ਦਾਖਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਵੋਟਰਾਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਉੱਪ ਚੋਣ ਨੂੰ ਬਿਨਾ ਕਿਸੇ ਡਰ ਅਤੇ ਲਾਲਚ ਦੇ ਨਿਰਪੱਖ ਚੋਣ ਕਰਵਾਉਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇ।

ਕਿਤਾਬ 'ਦੁਖੀ ਮਜ਼ਦੂਰ ਦਾ ਦਿਲ' ਲੋਕ ਅਰਪਿਤ

ਜਗਰਾਉਂ, ਸਤੰਬਰ 2019-( ਮਨਜਿੰਦਰ ਗਿੱਲ)- ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ।ਸਾਹਿਤ ਦੁਅਰਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਕੇ ਅੱਖਾਂ ਮੀਟੀ ਬੈਠੇ ਹੁਕਮਰਾਨਾਂ ਨੂੰ ਜਨਤਾ ਦੇ ਹੱਕਾਂ ਲਈ ਹਲੂਣਾ ਦਿੱਤਾ ਜਾ ਸਕਦਾ ਹੈ।ਇਹ ਵਿਚਾਰ ਨੌਜ਼ਵਾਨ ਲੇਖਕ ਤੇ ਟੀ.ਵੀ. ਨਿਰਦੇਸ਼ਕ ਕੁਲਦੀਪ ਲੋਹਟ ਅਤੇ ਗੀਤਕਾਰ ਰਣਜੀਤ ਹਠੂਰ ਨੇ ਲੋਕ ਕਵੀ ਸਵ:ਠਾਕੁਰ ਦਾਸ ਐਦਲ ਦੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੀ ਕਾਵਿ ਪੁਸਤਕ 'ਦੁਖੀ ਮਜ਼ਦੂਰ ਦਾ ਦਿਲ' ਦੇ ਲੋਕ ਅਰਪਣ ਕਰਨ ਸਮੇਂ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਅਜੋਕੇ ਪੂੰਜੀਵਾਦ ਯੁੱਗ ਵਿਚ ਠਾਕੁਰ ਦਾਸ ਐਦਲ ਦੀਆਂ ਲਿਖਤਾਂ ਮਜ਼ਦੂਰ ਜਮਾਤ ਲਈ ਸਾਰਥਿਕ ਸੁਨੇਹਾ ਹਨ।ਕਵੀ ਐਦਲ ਨੇ ਕਵਿਤਾ ਦੇ ਮਾਧਿਅਮ ਰਾਹੀਂ ਦੱਬੇ-ਕੁਚਲੇ ਤੇ ਲਤਾੜੇ ਲੋਕਾਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਿਆ ਹੈ, ਜੋ ਵਰਤਮਾਨ ਸਮੇਂ ਦੇ ਮਜ਼ਦੂਰ ਸਮਾਜ ਲਈ ਚੇਤਨਾ ਦਾ ਚਾਨਣ ਸਾਬਿਤ ਹੋਵੇਗਾ।ਗੱਲਬਾਤ ਕਰਦਿਆਂ ਐਦਲ ਦੀ ਪੀੜੀ ਦੇ ਵਾਰਿਸ ਸੰਦੀਪ ਪਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਠਾਕੁਰ ਦਾਸ ਐਦਲ ਦੁਆਰਾ ਤਿੰਨ ਦਹਾਕੇ ਪਹਿਲਾਂ ਲਿਖੀਆਂ ਲੋਕ ਪੱਖੀ ਰਚਨਾਵਾਂ ਨੂੰ ਕਿਤਾਬੀ ਰੂਪ 'ਚ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਪਵਾਰ ਨੇ ਦੁਖੀ ਮਨ ਨਾਲ ਆਖਿਆ ਕਿ ਲੋਕ ਕਵੀ ਠਾਕੁਰ ਦਾਸ ਐਦਲ ਦੁਆਰਾ ਤਿੰਨ ਦਹਾਕੇ ਪਹਿਲਾਂ ਰਚੀਆਂ ਲਿਖਤਾਂ ਵਰਤਮਾਨ ਸਮੇਂ ਦੇ ਮਜ਼ਦੂਰ ਸਮਾਜ 'ਤੇ ਵੀ ਪੂਰੀ ਤਰ੍ਹਾਂ ਢੁੱਕਦੀਆਂ ਹਨ ਤੇ ਸਾਲਾਂ ਬੱਧੀ ਸਮਾਂ ਬੀਤ ਜਾਣ ਮਗਰੋਂ ਵੀ ਮਜ਼ਦੂਰਾਂ ਦੀ ਹਾਲਤ ਜਿਉਂ ਦੀ ਤਿਉਂ ਹੀ ਹੈ।ਇਸ ਮੌਕੇ ਮਾ. ਰਣਜੀਤ ਸਿੰਘ ਹਠੂਰ, ਡਾਇਰੈਕਟਰ ਕੁਲਦੀਪ ਲੋਹਟ, ਪ੍ਰਿੰਸੀਪਲ ਸਰਬਜੀਤ ਸਿੰਘ ਦੇਹੜਕਾ, ਸੰਦੀਪ ਪਵਾਰ ਅਤੇ ਰਮਨ ਆਦਿ ਵੀ ਹਾਜ਼ਰ ਸਨ।

ਸਰਕਾਰੀ ਮਿਡਲ ਸਕੂਲ ਪਿੰਡ ਮੱਦੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਸਰਕਾਰੀ ਮਿਡਲ ਸਕੂਲ ਪਿੰਡ ਮੱਦੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਅਤੇ ਨਗਰ ਦੇ ਪਤੰਵਤੇ ਸੱਜਣਾਂ ਨੇ ਹਿੱਸਾ ਲਿਆ ਇਸ ਸਮੇਂ ਸਕੂਲ ਸਟਾਫ ਵੱਲੋਂ ਵਿਿਦਆਰਥੀਆਂ ਦੀ ਕਾਰਜਗਾਰੀ ਸਬੰਧੀ ਮਾਤਾ-ਪਿਤਾ ਨੂੰ ਜਾਣੂ ਕਰਵਾਇਆ ਗਿਆ।ਇਸ ਸਮੇਂ ਸਕੂਲ ਇੰਚਾਰਜ ਸੁਖਦੇਵ ਸਿੰਘ ਨੇ ਜਿੱਥੇ ਸਕੂਲ ਸਟਾਫ ਤੇ ਮਾਪਿਆ ਦਾ ਧੰਨਵਾਦ ਕੀਤਾ ਉੱਥੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਨ ਦੀ ਪ੍ਰੇਰਨਾ ਦਿੱਤੀ।ਇਸੇ ਸਮੇਂ ਚੇਅਰਮੈਨ ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ,ਤਲਜਿੰਦਰ ਸਿੰਘ,ਅਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਮਾਪੇ ਹਾਜ਼ਰ ਸਨ