You are here

ਲੁਧਿਆਣਾ

ਨਾਨਕਸਰ 'ਚ ਵਾਪਰ ਰਹੀਆਂ ਘਟਨਾਵਾਂ ਬੇਹੱਦ ਗੰਭੀਰ ਹਨ,ਨਾਨਕਸਰ ਦੇ ਅੰਦਰਲੀਆਂ ਦੁਕਾਨਾਂ ਬੰਦ ਕੀਤੀਆਂ ਜਾਣ:ਸਾਬਕਾ ਸਰਪੰਚ ਦਵਿੰਦਰ ਖੇਲਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਸਿੱਧ ਧਾਰਮਿਕ ਅਸਥਾਨ ਨਾਨਕਸਰ ਵਿਖੇ ਵਾਪਰ ਰਹੀਆਂ ਘਟਨਾਵਾਂ ਸਬੰਧੀ ਸੰਤਾਂ-ਮਹਾਂਪੁਰਸ਼ਾ ਨੂੰ ਸੋਚਣ ਦੀ ਲੋੜ ਹੈ ਕਿਉਕਿ ਇਹ ਉਹ ਧਾਰਮਿਕ ਅਸਥਾਨ ਹੈ ਜਿੱਥੇ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਸ਼ੇਰਪੁਰਾ ਕਲਾਂ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ ਨੇ ਕੀਤਾ।ਉਨ੍ਹਾਂ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਇਥੇ ਜੰਮੂ-ਕਸ਼ਮੀਰ ਪੁਲਿਸ ਵੱਲੋ ਗੈਗਸਟਾਰ ਫੜੇ ਤੇ ਫਿਰ ਇਥੇ ਚਰੂਨ ਲਗਾਉਣ ਵਾਲੇ ਨੇ ਇਕ ਔਰਤ ਦਾ ਕਤਲ ਕਰ ਦਿੱਤਾ ਜਿਹੜਾ ਬੇਹੱਦ ਗੰਭੀਰ ਹਨ।ਉਨ੍ਹਾਂ ਸਮੂਹ ਮਹਾਂਪੁਰਸ਼ਾ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਦੁਕਾਨਾਂ ਨਾਨਕਸਰ ਦੇ ਅੰਦਰ ਤੱਕ ਖੁੱਲ ਗਈਆਂ ਹਨ ਉਨ੍ਹਾਂ ਨੂੰ ਬੰਧ ਕੀਤਾ ਜਾਵੇ।ੳੇਨ੍ਹਾਂ ਕਿਹਾ ਕਿ ਨਾਨਕਸਰ ਦੇ ਅੰਦਰ ਦੁਕਾਨਾਂ ਖੱੁਲਣ ਨਾਲ ਸ਼ਰਧਾਲੂਆਂ ਦੇ ਮਨ੍ਹਾ ਅੰਦਰ ਠੇਸ ਪਹੰੁਚਦੀ ਹੈ ।ਉਨ੍ਹਾਂ ਕਿਹਾ ਕਿ ਥੋੜੇ ਸਮੇ 'ਚ ਵਾਪਰੀਆਂ ਦੋਵੇ ਘਟਨਾਵਾਂ ਸਬੰਧੀ ਨਾਨਕਸਰ ਸੰਪ੍ਰਦਾਇ ਦੇ ਸਮੂਹ ਸੰਤ-ਮਹਾਂਪੁਰਸ ਕੌਈ ਠੋਸ ਫੈਸਲਾ ਲੈਣ ਤਾ ਕਿ ਅੱਗੇ ਤੋ ਅਜਿਹੀਆਂ ਘਟਨਾਵਾ ਨਾ ਵਪਰ ਸਕਣ।

ਇਯਾਲੀ ਦੇ ਹੱਕ 'ਚ ਸੁਖਵੀਰ ਸਿੰਘ ਬਾਦਲ ਕੱਲ ਭੰੂਦੜੀ ਵਿੱਚ,ਬਾਦਲ ਬੇਟ ਇਲਾਕੇ ਦੇ ਪਿੰਡਾਂ 'ਚ ਕਰਨਗੇ ਚੋਣ ਪ੍ਰਚਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਉੱਪ ਮੱੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾਖਾ ਜ਼ਿਮਨੀ ਚੋਣ ਪ੍ਰਚਾਰ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਭੰੂਦੜੀ ਵਿਖੇ 10 ਅਕਤੂਬਰ ਨੂੰ ਆਉਣਗੇ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਗਦੀਸ ਸਿੰਘ ਗੋਰਸੀਆਂ,ਸਰਕਲ ਪ੍ਰਧਾਨ ਲਖਵੀਰ ਸਿੰਘ ਗੋਰਾਹੂਰ ਅਤੇ ਸਰਤਾਜ ਸਿੰਘ ਗਾਲਿਬ ਨੇ ਦੱਸਿਆ ਕਿ ਹਲਕਾ ਦਾਖਾ 'ਚ 21 ਅਕਤੂਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਬੇਟ ਇਲਾਕੇ ਦੇ ਪਿੰਡਾਂ 'ਚ ਚੋਣ ਪ੍ਰਚਾਰ ਕਰਨਗੇ।

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਅਤੇ ਮੈਡੀਕਲ ਕੈਂਪ-Video

ਜਗਰਾਓਂ​/ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਗ੍ਰਾਮ ਪੰਚਾਇਤ ਪਿੰਡ ਲੰਮੇ ਪੱਤੀ ਮਲਕ (ਜਗਰਾਓਂ) ਵਲੋਂ ਗੁਰਦੁਆਰਾ ਸਾਹਿਬ ਲੰਮੇ ਪੱਤੀ ਵਿਖੇ ਖੂਨ ਦਾਨ ਅਤੇ ਮੈਡੀਕਲ ਕੈਂਪ ਲਾਇਆ ਗਿਆ।

ਸਾਬਕਾ ਵਿਧਾਇਕ ਸ਼੍ਰੀ ਐਸ ਆਰ ਕਲੇਰ ਨੇ ਕੀਤੀ ਸ਼ਿਰਕਤ ਅਤੇ ਪਿੰਡ ਵਾਸੀਆਂ ਨੂੰ ਦਿਤੀ ਵਧਾਈ

 

ਜਗਰਾਉ ਜ਼ੋਨ ਦੀਆਂ ਐਥਲੈਟਿਕਸ ਮੀਟ ਦੀਆਂ ਖੇਡਾਂ ਸੁਰੂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ 65ਵੀਂ ਐਥਲੈਟਿਕਸ ਮੀਟ ਸਕੂਲੀ ਟੂਰਨਾਮੈਂਟ ਲੜਕੀਆਂ/ਲੜਕੇ ਸ.ਸ.ਸ.ਸ ਜਗਰਾਉਂ (ਲੁਧਿ)ਦੀਆਂ ਗਰਾਉੂਡਾਂ ਵਿੱਚ ਸ਼ੁਰੂ ਹੋਈ।ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾਕਟਰ ਗੁਰਬਿੰਦਰ ਜੀਤ ਸਿੰਘ ਨੇ ਕੀਤਾ,ਉਹਨਾ ਵਿਿਦਆਰਥੀਆਂ/ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਨੂੰ ਪੜਾਈ ਵਿੱਚ ਵੀ ਪੂਰਾ ਧਿਆਨ ਦੇਣ ਲਈ ਕਿਹਾ।ਉਹਨਾਂ ਖਿਡਾਰੀਆਂ ਨੂੰ ਅੱਜ ਕੱਲ੍ਹ ਜੋ ਨਸ਼ਿਆਂ ਦਾ ਰੁਝਾਨ ਚੱਲਦਾ ਹੈ,ਤੋ ਦੂਰ ਰੋਹਣ ਲਈ ਕਿਹਾ।ਅੱਜ ਦੀ ਐਥਲਟਿਕਸ ਮੀਟ ਵਿੱਚ ਅੰਤਰ ,14,17,19 ਸਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਜੋਨ ਜਗਰਾਉਂ ਦੇ 45 ਦੇ ਕਰੀਬ ਸਕੂਲਾ ਦੇ ਖਿਡਾਰੀਆਂ ਨੇ ਤਾਰਾ ਲਿਆ।ਇਸ ਮੀਟ ਵਿੱਚ ਕੋ-ਕਨਵੀਨਰ ਸ.ਜਸਵੀਰ ਸਿੰਘ,ਸ.ਸੁਖਜੀਵਨ ਸਿੰਘ, ਸ.ਇਕਾਬਲ ਸਿੰਘ ,ਸ.ਕੁਲਵਿੰਦਰ ਸਿੰਘ,ਸ.ਕਲਵੰਤ ਸਿੰਘ,ਸ.ਕਰਮਜੀਤ ਸਿੰਘ,ਸ.ਗੁਰਮੇਲ ਸਿੰਘ,ਸ.ਹਰਵਿੰਦਰ ਸਿੰਘ,ਸ.ਦਵਿੰਦਰ ਸਿੰਘ ,ਸ.ਲਵਪ੍ਰੀਤ ਸਿੰਘ,ਸ.ਮਹਿੰਦਰਪਾਲ ਸਿੰਘ,ਸ੍ਰੀਮਤੀ ਹਰਜਿੰਦਰ ਕੌਰ,ਸ੍ਰੀਮਤੀ ਹਰਬੰਸ ਕੌਰ,ਸ੍ਰੀਮਤੀ ਅਨਦੀਪ ਕੌਰ ,ਸ੍ਰੀਮਤੀ ਕੰਵਲਜੀਤ ਕੌਰ,ਸ੍ਰੀਮਤੀ ਦਲਵਿੰਦਰ ਕੌਰ ਅਤੇ ਸ.ਬਲਜੀਤ ਸਿੰਘ ਡਿਊਟੀ ਦੇ ਹਾਜ਼ਰ ਸਨ।ਸ.ਸ.ਸ.ਸ.ਜਗਰਾਉਂ (ਲੁਧਿ:) ਦੇ ਸਮੁੱਚੇ ਸਟਾਫ ਨੇ ਖੇਡਾ ਲਈ ਵਧਿਆ ਪ੍ਰਬੰਧ ਕੀਤਾ ਹੋਇਆ ਸੀ।

ਪਿੰਡ ਸੇਖਦੌਲਤ ਵਿਖੇ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਜਾਵਟੀ ਬੂਟੇ ਲਗਾਏ

ਜਗਰਾਉਂ (ਰਾਣਾ ਸੇਖਦੌਲਤ) ਇੱਥੋ ਨਜ਼ੀਦੀਕ ਪਿੰਡ ਸੇਖਦੌਲਤ ਵਿਖੇ ਅੱਜ ਪਿੰਡ ਦੇ ਨੌਜਵਾਨਾ ਨੇ ਇਕੱਠੇ ਹੋ ਕੇ ਗੁਰੁ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੇ ਚਾਰੇ ਪਾਸੇ ਸਜਾਵਿਟੀ ਬੂਟੇ ਲਗਾਏ ਗਏ। ਇਹ ਸਜਾਵਿਟੀ ਬੂਟੇ ਨਗਰ ਅਤੇ ਐਨ.ਆਰ. ਆਈ ਵੀਰਾ ਦੇ ਸਹਿਯੋਗ ਨਾਲ ਲਗਾਏ ਗਏ।ਨੌਜਵਾਨ ਵੀਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੇਕਰ ਨਗਰ ਸਾਡਾ ਸਹਿਯੋਗ ਦੇਵੇ ਤਾਂ ਅਸੀ ਪਿੰਡ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ। ਸਜਾਵਟੀ ਬੂਟਿਆ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕਰਕੇ ਅਤੇ ਨੋਜਵਾਨਾ ਨੇ ਕਿਹਾ ਸਾਰੇ ਪਿੰਡ ਵਿੱਚ ਹਰਿਆਲੀ ਦੀ ਲਹਿਰ ਨਜ਼ਰ ਆਵੇਗੀ। ਇਸ ਮੌਕੇ ਸਰਪੰਚ ਮਨਜੀਤ ਕੌਰ ਰਾਈਵਾਲ, ਸ਼ਮਸ਼ੇਰ ਸਿੰਘ ਰਾਈਵਾਲ, ਜਸਵੰਤ ਸਿੰਘ ਨੰਬਰਦਾਰ, ਬੂਟਾ ਸਿੰਘ ਮੱਲ੍ਹੀ, ਜਿੰਦਰ ਸਿੰਘ, ਲਵਪ੍ਰੀਤ ਸਿੰਘ ਲੱਭਾ, ਨਿੰਦਰ ਸਿੰਘ, ਡਾਕਟਰ ਨਵਨੀਤ ਸਿੰਘ ਨੀਤੂ, ਨਿਰਭੈ ਸਿੰਘ, ਇੰਦਰਜੀਤ ਸਿੰਘ ਮੱਲ੍ਹੀ, ਹਰਜੀਤ ਸਿੰਘ ਖਾਲਸਾ, ਲਵਪ੍ਰੀਤ ਸਿੰਘ ਲਵੀ, ਜਸਦੇਵ ਸਿੰਘ ਮਾਨ, ਬਲਜੀਤ ਸਿੰਘ ਮੱਲ੍ਹੀ, ਹਰਮਨ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।
 

ਮੀਤ ਗੁਰਨਾਮ ਅਤੇ ਮੁਮਤਾਜ ਗਿੱਲ ਦੇ ਸਿੰਗਲ ਟਰੈਕ 'ਚੰਨ ਤਾਰੇ" ਨੂੰ ਮਿਲ ਰਿਹੈ ਭਰਵਾਂ ਹੰੁਗਾਰਾ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਪੰਜਾਬ ਦੀ ਮਸੂਹਰ ਗਾਇਕ ਜੋੜੀ ਮੀਤ ਗੁਰਨਾਮ ਤੇ ਮੁਮਤਾਜ ਗਿੱਲ ਦੇ ਨਵੇ ਸਿੰਗਲ ਟਰੈਕ 'ਚੰਨ ਤਾਰੇ" ਦੇ ਵੀਡੀੳ ਨੂੰ ਯੂ-ਟਿਊਬ ਤੇ ਦਰਸ਼ਕਾਂ ਵੱਲੋ ਖੂਬ ਪਿਆਰ ਮਿਲ ਰਿਹਾ ਹੈ।ਮੀਤ ਗੁਰਨਾਮ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਅਕਾਸ਼ ਰਿੰਕਡਿਗ ਅਤੇ ਕਾਕਾ ਫੂਲ ਵਾਲਾ ਵਲੋ ਰਿਲੀਜ਼ ਕੀਤਾ ਗਿਆ ਹੈ।ਮੀਤ ਗੁਰਨਾਮ ਅਤੇ ਮੁਮਤਾਜ ਗਿੱਲ ਜੋ ਕਿ ਪੰਜਾਬੀ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਦਰਸ਼ਕਾਂ ਵੱਲੋ ਇਸ ਨੂੰ ਖੂਬ ਪਿਆਰ ਮਿਲ ਰਿਹਾ ਹੈ।

ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਸਮਾਗਮ ਮੌਕੇ ਵਿਧਾਇਕਾ ਮਾਣੰੂਕੇ ਸਨਮਾਨਿਤ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਸਮਾਗਮ ਮੌਕੇ ਹਲਕਾ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪ੍ਰਧਾਨ ਬਲਦੇਵ ਸਿੰਘ ਗਰੇਵਾਲ ਵਲੋ ਵਿਧਾਇਕਾ ਦੀਆਂ ਇਲਾਕੇ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੀਬੀ ਮਾਣੂੰਕੇ ਨੇ ਬਾਬਾ ਜੀ ਸਰਧਾ ਦੇ ਫੱੁਲ ਭੇਟ ਕਰਦਿਆਂ ਆਖਿਆ ਕਿ ਸੰਤ-ਮਹਾਂਪੁਰਸ ਪ੍ਰਮਾਤਮਾ ਵੱਲੋ ਲਾਈ ਡਿਊਟੀ ਨਿਭਾਉਣ ਆਂਉਦੇ ਹਨ ਤੇ ਉਸ ਡਿਊਟੀ ਨੂੰ ਬਾਖੂਬੀ ਨਿਭਾ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜਦੇ ਹਨ ਤੇ ਪਿੱਛੇ ਉਹਨਾਂ ਦੀਆਂ ਯਾਦਾਂ ਰਹਿ ਜਾਦੀਆਂ ਹਨ ਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀਆਂ ਯਾਦਾਂ ਨੂੰ ਤਰੋਤਾਜ਼ਾ ਕਰਨ ਵਾਸਤੇ ਅਜਿਹੇ ਸਮਾਗਮ ਉਲੀਕੀਏ ਤਾਂ ਕਿ ਸੰਤ ਮਹਾਂ ਪੁਰਸ਼ਾਂ ਦੀ ਕਿਰਪਾ ਸਾਡੇ ਤੇ ਬਣੀ ਰਹੇ।ਉਨ੍ਹਾਂ ਇਥੇ ਦੇ ਪ੍ਰਬੰਧਾਂ ਦੇ ਮੱੁਖ ਸੇਵਾਦਾਰ ਭਾਈ ਬਲਦੇਵ ਸਿੰਘ ਗਰੇਵਾਲ ਜੀ ਦੀ ਸ਼ਲਾਘਾ ਕੀਤੀ ਜੋ ਹਰ ਸਾਲ ਬਾਬਾ ਮੁਕੰਦ ਸਿੰਘ ਜੀ ਦੀ ਯਾਦ ਵਿੱਚ ਲਗਾਤਾਰ ਸਮਾਗਮ ਕਰਾਉਂਦੇ ਹਨ।ਇਸ ਮੌਕੇ ਸਥਾਨਕ ਲੀਡਰਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ 10 ਨੂੰ ਭੰੂਦੜੀ 'ਚ ਕਰਨਗੇ ਚੋਣ ਪ੍ਰਚਾਰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਪੰਜਾਬ ਦੇ ਉੱਪ ਮੱੁਖ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ 10 ਅਕਤੂਬਰ ਨੰੀ ਪਿੰਡ ਭੰੂਦੜੀ ਅਤੇ ਬੇਟ ਇਲਾਕੇ 'ਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਲ਼ਖਵੀਰ ਸਿੰਘ ਗੋਰਾਹੂਰ ਅਤੇ ਪ੍ਰਧਾਨ ਉਜਾਗਰ ਸਿੰਘ ਨੇ ਦੱਸਿਆਂ ਕਿ ਹਲਕਾ ਦਾਖਾ ਤੋ ਜ਼ਿਮਨੀ ਚੋਣ ਲੜ ਰਹੇ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿੱਚ ਬੇਟ ਇਲਾਕੇ ਵਿੱਚ ਚੋਣ ਪ੍ਰਚਾਰ ਕਰਨਗੇ

ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਸਕੂਲ 'ਚ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਵਿਸ਼ੇਸ਼ ਸਨਮਾਨ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਸਰਕਾਰੀ ਹਾਈ ਸਕੂਲ ਪਿੰਡ ਬੰਗਸੀਪੁਰਾ ਵਿਖੇ ਸੱਭਿਅਚਾਰਕ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ,ਗ੍ਰਾਮ ਪੰਚਾਇਤ ਅਤੇ ਨਗਰ ਦੇ ਪਤੰਵਤੇ ਸੱਜਣਾ ਨੇ ਹਿੱਸਾ ਲਿਆ।ਇਸ ਸਮੇ ਸਕੂਲੀ ਵਿਿਦਆਰਥੀਆਂ ਵੱਲੋ ਜਿੱਥੇ ਰੰਗਾਰੰਗ ਪੋ੍ਰਗਰਾਮ ਪੇਸ਼ ਕਰਕੇ ਵਾਹ-ਵਾਹ ਖੱਟੀ ਉੱਥੇ ਕਈ ਅਜਿਹੇ ਸਕਿੱਟ ਪੇਸ਼ ਕਰਕੇ ਦਰਸਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਇਸ ਸਮੇ ਸਕੂਲ ਸਟਾਫ ਤੇ ਨਗਰ ਬੰਗਸੀਪੁਰਾ ਦੀ ਗ੍ਰਾਮ ਪੰਚਾਇਤ ਵੱਲੋ ਵੱਖ-ਵੱਖ ਮੁਕਾਬਲਿਆਂ 'ਚ ਪੁਜੀਸ਼ਨਾਂ ਹਾਸ;ਲ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਸਮੇ ਪੱਤਰਕਾਰ ਡਾ.ਮਨਜੀਤ ਸਿੰਘ ਲੀਲਾਂ ਨੇ ਜਿੱਥੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਿਦਆਂਰਥੀਆਂ ਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ ਉੱਥੇ ਬੱਚਿਆਂ ਨੂੰ ਅਧਿਆਪਕਾਂ ਸਮੇਤ ਵੱਡਿਆਂ ਦਾ ਸਤਿਕਾਰ ਕਰਨ ਤੇ ਵੱਧ ਤੋ ਵੱਧ ਪੜਨ ਦੀ ਪ੍ਰੇਰਨਾ ਦਿੱਤੀ।ਇਸ ਸਮੇ ਸਕੂਲ ਮੱੁਖੀ ਸ੍ਰੀਮਤੀ ਮਨਪ੍ਰੀਤ ਕੌਰ ਨੇ ਸਕੂਲ ਸਟਾਫ ਨਗਰ ਦੀ ਗ੍ਰਾਮ ਪੰਚਾਇਤ ਤੇ ਮਾਪਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਸਮੇ ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀਮਤੀ ਮਨੀਸਾ,ਪੱਤਰਕਾਰ ਡਾਂ.ਮਨਜੀਤ ਸਿੰਘ ਲੀਲਾਂ,ਸ.ਸਤਵੀਰ ਸਿੰਘ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਸ.ਪਰਮਿੰਦਰ ਸਿੰਘ,ਸਰਪੰਚ ਕਰਮਜੀਤ ਸਿੰਘ ਮੰਡ, ਪੰਚ ਗੁਰਮੀਤ ਸਿੰਘ ਤਿਵਾੜੀ,ਬਲਵੰਤ ਸਿੰਘ ਬਿੱਲੂ,ਹਰਪ੍ਰੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਪਿੰਡ ਗਾਲਿਬ ਰਣ ਸਿੰਘ 'ਚ ਗੁਰਦੁਆਰਾ 'ਪ੍ਰਭ ਮਿਲਣੈ ਕਾ ਚਾਉ ਰੋਲੀ ਵਾਲਿਆਂ ਵਲੋ ਦੀਵਾਨ ਸਜਾਏ ਗਏ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਗੁਰਦੁਆਰਾ ਪ੍ਰਭ ਮਿਲਣੈ ਕਾ ਚਾਉ ਗੁਰਦੁਆਰਾ ਰੋਲੀ ਵਾਲਿਆਂ ਵਲੋ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਉੱਥੇ ਦੇ ਸਵੇਦਾਰ ਭਾਈ ਰਾਮ ਰੱਖਾ ਸਿੰਘ ਅਤੇ ਬੀਬੀ ਰਣਜੀਤ ਕੌਰ ਵਲੋ ਦੋ ਦਿਨੀ ਦੀਵਾਨ ਸਜਾਏ ਗਏ।ਜਿਥੇ ਗੁਰਬਾਣੀ ਵਿੱਚੌ ਵਿਆਖਿਆ ਕੀਤੀ ਗਈ ਤੇ ਸਗੰਤਾਂ ਨੂੰ ਗੁਰੂ ਗ੍ਰੰਥ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਗਈ।ਭਾਈ ਰੱਖਾ ਸਿੰਘ ਜੀ ਨੇ ਸਗੰਤਾਂ ਨੂੰ ਗੁਰਦੁਆਰਾ ਪ੍ਰਭ ਮਿਲਣ ਕਾ ਚਾਉ ਬੰਦੀ ਛੋੜ ਦਿਵਸ ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 550 ਵੇ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 2-11-19 ਨੂੰ ਰੌਲੀ ਰੋਡ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ।ਜਿਥੇ ਸਗੰਤਾਂ ਨੂੰ ਪਹੰੁਚਣ ਦੀ ਅਪੀਲ ਕੀਤੀ।ਇਸ ਸਮੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਸੁਸਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪ੍ਰਤੀਮ ਸਿੰਘ,ਮੈਬਰ ਹਰਜੀਤ ਸਿੰਘ,ਚਮਕੌਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਗੰ੍ਰਥੀ ਮੁਖਤਿਆਰ ਸਿੰਘ,ਗੁਰਮੇਲ ਸਿੰਘ ਅਥਦਿ ਹਾਜ਼ਰ ਸਨ।