8 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੇ ਜਥੇਬੰਦੀਆਂ ਨੇ ਦਿੱਤਾ ਧਰਨਾ

ਜਗਰਾਓਂ, 24 ਜੁਨ (ਅਮਿਤ ਖੰਨਾ, ) 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੇ ਜਥੇਬੰਦੀਆਂ ਨੇ ਦਿੱਤਾ ਧਰਨਾਅੱਜ ਖੇਤੀ ਮੋਟਰਾਂ ਦੀ ਨਾਕਸ ਬਿਜਲੀ ਸਪਲਾਈ ਖਿਲਾਫ ਰੋਹ ਚ ਭਰੇ ਪੀਤੇ ਸ਼ੇਰਪੁਰਾ,ਸ਼ੇਖਦੋਲਤ,ਲੀਲਾਂ,ਮਲਸੀਹਾਂ ਬਾਜਣ , ਰਾਮਗੜ ਭੁੱਲਰ ,ਕਾਉਂਕੇ ਕਲਾਂ ਆਦਿ ਪਿੰਡਾਂ ਦੇ ਕਿਸਾਨਾਂ ਸਥਾਨਕ ਐਕਸੀਅਨ ਦਫਤਰ ਮੂਹਰੇ ਜੋਰਦਾਰ ਰੋਸ ਧਰਨਾ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ  ਇਕਤਰ ਹੋਏ ਕਿਸਾਨਾਂ ਨੇ ਕਬੀਰ ਜੈਅੰਤੀ ਦੀ ਛੁੱਟੀ ਹੋਣ ਦੇ ਬਾਵਜੂਦ ਦਫਤਰ ਅੱਗੇ ਨਾਰੇਬਾਜੀ ਕਰਦਿਆਂ ਮੋਟਰਾਂ ਦੀ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦੀ ਮੰਗ ਕੀਤੀ। ਯੂਨੀਅਨ ਦੇ ਬਲਾਕ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ,ਇਕਾਈ ਪ੍ਰਧਾਨ ਚਰਨਜੀਤ ਸਿੰਘ ਸੇਖਦੋਲਤ,ਸਕੱਤਰ ਹਰਪਾਲ ਸਿੰਘ,ਸਰਪੰਚ ਲੀਲਾਂ ਵਰਪਾਲ ਸਿੰਘ ,ਸੁਰਜੀਤ ਸਿੰਘ ਪ੍ਰਧਾਨ ਰਾਮਗੜ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਿਜਲੀ ਦੀ ਮੰਗ ਗਰਮੀ ਅਤੇ ਝੋਨੇ ਦੀ ਲਵਾਈ ਚ ਵਧ ਜਾਣ ਕਾਰਨ ਪਾਵਰਕਾਮ ਤੇ ਪੰਜਾਬ ਸਰਕਾਰ ਬਿਜਲੀ ਦੀ ਪੂਰਤੀ ਕਰਨ ਚ ਫੇਲ ਸਾਬਤ ਹੋ ਰਹੀ ਹੈ। ਸਿੱਟੇ ਵਜੋਂ ਪੂਰੇ ਸੂਬੇ ਚ ਕਿਸਾਨੀ ਪਿੰਡਾਂ ਚ ਤਰਾਹ ਤਰਾਹ ਕਰ ਰਹੀ ਹੈ। ਬੁਲਾਰਿਆ  ਨੇ ਕਿਹਾ ਕਿ ਜੇਕਰ 25 ਜੂਨ ਤੱਕ   ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਨਾ ਹੋਈ ਤਾਂ 26 ਜੂਨ ਨੂੰ ਐਕਸੀਅਨ ਦਫਤਰ ਜਗਰਾਂਓ ਦਾ ਘਿਰਾਓ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁਕਾਮੀ ਅਧਿਕਾਰੀਆਂ ਦਾ ਇਹ ਬਹਾਨਾ ਨਹੀਂ ਚਲੇਗਾ ਕਿ ਕੱਟ ਪਟਿਆਲਾ ਤੋਂ ਲਗਦੇ ਹਨ। ਉਨਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਇਸ ਨਾਲਾਇਕੀ ਖਿਲਾਫ ਇਹ ਸੰਘਰਸ਼ ਅੱਠ ਘੰਟੇ ਸਪਲਾਈ ਦੀ ਗਰੰਟੀ ਤਕ ਜਾਰੀ ਰਹੇਗਾ। ਬੁਲਾਰਿਆਂ ਨੇ ਦੱਸਿਆ ਕਿ 26 ਜੂਨ ਨੂੰ ਸਵੇਰੇ 11 ਵਜੇ ਰੇਲ ਪਾਰਕ ਜਗਰਾਂਓ ਚ ਇਕਤਰ ਹੋ ਕੇ ਸ਼ਹਿਰ ਚ  ਮਾਰਚ ਕਰਕੇ ਐਕਸੀਅਨ ਦਫਤਰ ਦਾ ਘਿਰਾਓ ਕੀਤਾ ਜਾਵੇਗਾ।