You are here

ਲੁਧਿਆਣਾ

ਹਲਕਾ ਦਾਖਾ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਨਾਨਕਸਰ ਦੇ ਮਹਾਂਪੁਰਸ਼ਾ ਤੋਅਸ਼ੀਰਵਾਦ ਲਿਆ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-

ਹਲਕਾ ਦਾਖਾ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਆਪਣੀ ਚੋਣ ਮੁਹਿੰਮ ਦੌਰਾਨ ਸੰਸਾਰ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ(ਜਗਰਾਉਂ) ਵਿਖੇ ਸੀਨੀਅਰ ਆਗੂ ਸਮੇਤ ਮੱਥਾ ਟੇਕਿਆ।ਗੁਰਦਾਆਰਾ ਨਾਨਕਸਰ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ,ਬਾਬਾ ਸੇਵਾ ਸਿੰਘ ਨਨਕਸਰ ,ਬਾਬਾ ਸਰਦਾਰਾ ਸਿੰਘ ਨਾਨਕਸਰ ,ਬਾਬਾ ਸਤਨਾਮ ਸਿੰਘ ਸੀਸ ਮਹਿਲ ਤੇ ਹੋਰ ਮਹਾਂਪੁਰਖਾਂ ਨੇ ਕੈਪਟਨ ਸੰਦੀਪ ਸੰਧੂ ਨੂੰ ਸਿਰੋਪਾੳ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ,ਕੈਬਨਿਟ ਮੰਤਰੀ ਭਾਰਤ ਭਾਸ਼ਣ ਆਸ਼ੂ,ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ,ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ,ਗੁਰਦੇਵ ਸਿੰਘ ਲਾਪਰਾਂ ,ਚੇਅਰਮੈਂਨ ਕਰਨ ਵੜਿੰਗ ,ਰਵਿੰਦਰ ਕੁਮਾਰ ਸਭਰਵਾਲ ,ਅਜ਼ਮੇਰ ਸਿੰਘ ਢੋਲਣ,ਕਮਲਜੀਤ ਸਿੰਘ ਬਰਾੜ ਸਾਜਨ ਮਲਹੋਤਰਾ,ਪ੍ਰਸ਼ਤੋਮ ਲਾਲ ਖਲੀਫਾ ਤੇ ਹੋਰ ਮੌਜੂਦਾ ਸਨ।

ਸਾਬਕਾ ਵਿਧਾਇਕ ਕਲੇਰ ਨੇ 21 ਅਕਤੂਬਰ ਨੂੰ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਗਾਉ ਤੇ ਇਯਾਲੀ ਨੂੰ ਜਿਤਾਉਣ ਦੀ ਕੀਤੀ ਅਪੀਲ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-

ਪਿੰਡ ਪੱਬੀਆਂ ਵਿਖੇ ਸਾਬਕਾ ਵਿਧਾਇਕ ਐੱਸ.ਆਰ ਕਲੇਰ ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਚੇਅਰਮੈਨ ਦੀਦਾਰ ਸਿੰਘ ਮਲਕ,ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਤੇ ਸਰਪੰਚ ਸ਼ਿਵਰਾਜ ਸਿੰਘ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਹਲਕੇ ਦਾਖੇ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ।ਇਸ ਮੌਕੇ ਐੱਸ.ਆਰ.ਕਲੇਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿਚ ਵੋਟ ਪਾਉਣ ਲਈ ਲੋਕਾਂ ਨਾਲ ਘਰ-ਘਰ ਜਾ ਕੇ ਰਾਬਤਾ ਕਾਇਮ ਕੀਤਾ ਗਿਆ ਤੇ ਇਯਾਲੀ ਦੁਬਾਰਾ ਹਲਕੇ ਵਿਚ ਕੀਤੇ ਕੰਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਤੇ 21 ਅਕਤੂਬਰ ਨੂੰ ਚੋਣ ਨਿਸ਼ਾਨ ਤੱਕੜੀ 'ਤੇ ਮੋਹਰ ਲਗਾਉਣ ਲਈ ਕਿਹਾ ਗਿਆ।ਇਸ ਮੌਕੇ ਯੁਥ ਆਗੂ ਇੰਦਰਜੀਤ ਸਿੰਘ ਕਾਕਾ ਮੱਲ੍ਹੀ,ਪਰਮਜੀਤ ਸਿੰਘ ਪੰਮਾ,ਪ੍ਰਧਾਨ ਇੰਦਰਪਾਲ ਸਿੰਘ,ਗੁਰਮੀਤ ਸਿੰਘ ਬਿੱਟੂ ,ਸਿੰਕਦਰ ਸਿੰਘ ,ਗਗਨਦੀਪ ਸਿੰਘ,ਗੁਰਮੀਤ ਸਿੰਘ,ਕੁਲਜੀਤ ਸਿੰਘ ਆਦਿ ਹਾਜ਼ਰ ਸਨ।

ਔਰਤਾਂ ਤੋ ਲੱਖਾਂ ਦੇ ਗਹਿਣੇ ਤੇ ਨਗਦੀ ਵਾਲਾ ਪਰਸ ਖੋਹ ਕੇ ਦੋ ਝਪਟਮਾਰ ਫਰਾਰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-

ਦੇਰ ਰਾਤ ਬਾਜ਼ਾਰ ਤੋ ਖਰੀਰਦਾਰੀ ਕਰਕੇ ਘਰ ਵਾਪਸ ਰਿਕਸ਼ੇ ਤੇ ਪਰਤ ਰਹੀਆਂ ਔਰਤਾਂ ਦ'ਚ ਇਕ ਔਰਤ ਦਾ ਮੋਟਰਸਾਈਕਲ ਸਵਾਰ ਦੋ ਝਪਟਮਾਰ ਪਰਸ ਝਪਟਕੇ ਫਰਾਰ ਹੋ ਗਏ।ਜਾਣਕਾਰੀ ਮੁਤਾਬਕ ਰੇਲਵੇ ਰੋਢ ਵਾਸੀ ਪ੍ਰੇਮ ਲਤਾ ਆਪਣੇ ਹੀ ਰਿਸ਼ਤੇਦਾਰ ਨਾਲ ਜਗਰਾਉ ਸ਼ਹਿਰ ਤ ਿਿਵਅਆਹ ਦੀ ਖਰੀਦਦਾਰੀ ਕਰਕੇ ਰਿਸ਼ਕੇ ਤੇ ਵਾਪਸ ਪਰਤ ਰਹੀਆਂ ਸਨ।ਇਸ ਦੌਰਾਨ ਰੇਲਵੇ ਰੋੜ ਨੇੜੇ ਝਪਟਮਾਰਾਂ ਨੇ ਉਨ੍ਹਾਂ ਦੇ ਪਰਸ ਨੂੰ ਝਪਟ ਲਿਆ ਤੇ ਫਾਰਾਰ ਹੋ ਗਏ।ਪਰਸ 'ਚ 70 ਹਜ਼ਾਰ ਦੀ ਨਕਦੀ ਤੇ ਡਾਇਮੰਡ ਦੀ ਰਿੰਗ ਤੇ ਹੋਰ ਗਹਿਿਣਆਂ ਤੋ ਇਲਾਵਾ ਕੁਝ ਹੋਰ ਸਾਮਾਨ ਵੀ ਸੀ।ਮੌਕੇ ਪੱੁਜੀ ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।

ਜਗਰਾਉਂ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ

ਜਗਰਾਉਂ-ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਅਤੇ ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਡਾ. ਸੁਖਜੀਵਨ ਕੱਕੜ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜਗਰਾਉਂ ਯੋਗ ਅਗਵਾਈ ਹੇਠ ਲਾਇਨਜ਼ ਕਲੱਬ ਜਗਰਾਉਭ ਦੇ ਸਹਿਯੋਗ ਨਾਲ ਐਸ. ਬੀ.ਸੀ ਐਸ ਖਾਲਸਾ ਹਾਈ ਸਕੂਲ ਮਾਈ ਜੀਨਾ ਜਗਰਾਉਂ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾ. ਅਨੂਪ੍ਰੀਤ ਸੇਠੀ ਨੇ ਸਕਲੀ ਵਿਿਦਆਰਥੀਆ ਨੂੰ 20ਵਾਂ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੇਨ ਥੀਮ ਵਿਜ਼ਨ ਫਸਟ ਦੇ ਮਹੱਤਵ ਬਾਰੇ ਦੱਸਿਆ। ਉਨਾ ਕਿਹਾ ਕਿ ਜੇਕਰ ਨੀਗਾ ਘੱਟ ਹੋਵੇ ਤਾਂ ਅੱਖਦਾ ਦੇ ਮਾਹਿਰ ਡਾਕਟਰ ਨੂੰ ਦਿਖਾ ਕੇ ਐਨਕਾ ਲਗਾਓ ਨੀਮ ਹਕੀਮ ਨੂੰ ਨਾਂਹ ਦਿਖਾਓ।ਬਗੈਰ ਡਾਕਟਰ ਦੀ ਸਲਾਹ ਤੇ ਦਵਾਈ ਖਰੀਦ ਕੇ ਅੱਖਾ ’ਚ ਨਾ ਪਾਓ ।ਉਨ੍ਹਾਂ ਕਿਹਾ ਜੇਕਰ ਕੋਈ ਅੱਖ ਦੀ ਬਿਮਾਰੀ ਹੋਵੇ ਤਾਂ ਤੁਰੰਤ ਅੱਖਾ ਦੇ ਮਾਹਿਰ ਡਾਕਟਰ ਨੂੰ ਦਿਖਾਇਆ ਜਾਵੇ।ਜ਼ਿਆਦਾ ਮੋਬਾਇਲ ਜਾਂ ਗੇਮ ਨਹੀ ਖੇਡਣੀ ਚਾਹੀਦੀ। ਵਿਿਦਆਰਥੀਆਂ ਨੂੰ ਆਪਣੇ ਟੀਚੇ ਨੂੰ ਮੁੱਖ ਰੱਖਦੇ ਹੋਏ ਪੜ੍ਹਾਈ ਵਿਚ ਧਿਆਨ ਦੇਣਾ ਚਾਹੀਦਾ ਹੈ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ. ਚਰਨਜੀਤ ਸਿੰਘ ਭੰਡਾਰੀ, ਗੁਰਪੀ੍ਰਤ ਸਿੰਘ ਤੇ ਸਮੂਹ ਸਕੂਲ ਸਟਾਫ ਹਾਜ਼ਿਰ ਸਨ ਉਸ ਸਮੇਂ ਪ੍ਰਿੰਸੀਪਲ ਭੰਡਾਰੀ ਨੇ ਕਿਹਾ ਅੱਗੋ ਤੋਂ ਵੀ ਅਜਿਹੇ ਪ੍ਰੋਗਰਾਮ ਕਰਵਾ ਕੇ ਵਿਿਦਆਰਥੀਆਂ ਨੂੰ ਜਾਣੂ ਕਰਵਾਇਆ ਜਾਵੇਗਾ। 
 

ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਦਾ ਉਹ ਹੀਰਾ ਹੈ, ਜਿਸ ਨੂੰ ਸੰਭਾਲਣ ਦੀ ਲੋੜ-ਬਾਦਲ

ਜਗਰਾਉਂ/ ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਵਿਧਾਨ ਸਭਾ ਹਲਕਾ ਦਾਖਾ ਦੀ ਜਿਮਨੀ ਚੋਣ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਅੱਜ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਯਾਲੀ ਦੇ ਹੱਕ 'ਚ ਪਿੰਡ ਰਾਊਵਾਲ, ਸਿੱਧਵਾਂ ਬੇਟ, ਅੱਕੂਵਾਲ, ਸਵੱਦੀ ਕਲਾਂ, ਭੂੰਦੜੀ, ਪੁੜੈਣ ਤੇ ਭੱਠਾਧੂਰਾ ਵਿਖੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਬਾਦਲ ਨੇ ਕਿਹਾ ਕਿ ਅਕਾਲੀ ਉਮੀਦਵਾਰ ਇਸ ਹਲਕੇ ਅੰਦਰ ਵਿਕਾਸ ਦੀ ਹਨੇਰੀ ਲਿਆਉਣ ਲਈ ਜਾਣਿਆ ਜਾਂਦਾ ਹੈ, ਜਦਕਿ ਕਾਂਗਰਸੀ ਉਮੀਦਵਾਰ ਮੁੱਖ ਮੰਤਰੀ ਦਾ ਇੱਕ ਕਾਰਜ ਸਾਧਕ ਅਧਿਕਾਰੀ ਹੈ, ਜੋ ਕਿ ਸਿੱਧੇ ਤੌਰ ਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਓ ਐਸ ਡੀ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਨੌਜਵਾਨਾਂ ਨੂੰ ਦਲਿਤ ਵਜ਼ੀਫੇ, ਵਿਦਿਆਰਥਣਾਂ ਨੂੰ ਸਾਈਕਲ, ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ, ਗਰੀਬ ਘਰਾਂ ਦੀ ਨਵਵਿਆਹੀਆਂ ਲੜਕੀਆਂ ਨੂੰ ਸ਼ੂਗਨ, ਨੌਜਵਾਨਾਂ ਨੂੰ ਨੌਕਰੀਆਂ ਅਤੇ ਕਿਸਾਨਾਂ ਨੂੰ ਗੰਨੇ ਦੇ ਬਕਾਏ ਕਿਉਂ ਨਹੀਂ ਦਿੱਤੇ ਹਨ। ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਦਾ ਉਹ ਹੀਰਾ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਵਿਕਾਸ ਦੇ ਕੰਮ ਇਯਾਲੀ ਵੱਲੋਂ ਕਰਵਾਏ ਗਏ ਹਨ, ਉਹ ਕਿਸੇ ਵੀ ਵਿਧਾਇਕ ਵੱਲੋਂ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਮੇਰੇ ਕੋਲ ਵਿਧਾਇਕ ਅਤੇ ਮੰਤਰੀ ਆਉਂਦੇ ਸਨ ਤੇ ਕਹਿੰਦੇ ਸਨ ਕਿ ਜਿਸ ਤਰ੍ਹਾਂ ਹਲਕੇ ਦਾਖੇ 'ਚ ਵਿਕਾਸ ਹੋ ਰਹੇ ਹਨ, ਉਸੇ ਤਰ੍ਹਾਂ ਸਾਡੇ ਹਲਕਿਆਂ 'ਚ ਕਰਵਾਏ ਜਾਣ। ਬਾਦਲ ਨੇ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੂੰ ਇਯਾਲੀ ਵਰਗਾ ਵਿਧਾਇਕ ਨਹੀਂ ਲੱਭਣਾ, ਇਸ ਲਈ ਮੌਕਾ ਨਾ ਗਵਾਓ, ਇਸ ਨੂੰ ਭਾਰੀ ਬਹੁਮਤ ਨਾਲ ਜਿਤਾਓ। ਸ. ਬਾਦਲ ਨੇ ਕਾਂਗਰਸ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਡੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਲਈ ਚਲਾਈਆਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ। ਕਾਂਗਰਸ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ, ਉਸ ਵੱਲੋਂ ਚੋਣਾਂ ਸਮੇਂ ਕੀਤੇ ਵੱਡੇ-ਵੱਡੇ ਵਾਅਦੇ ਪੂਰੇ ਕਰਨ ਦੀ ਬਜਾਏ ਸਾਰੀਆਂ ਲੋਕ ਹਿੱਤੂ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਾਖਾ ਵਾਸੀਓ ਤੁਸੀ ਪਹਿਲਾ ਵੀ ਫੂਲਕੇ ਨੂੰ ਜਿਤਾਕੇ ਧੋਖਾ ਖਾ ਚੁੱਕੇ ਹੋ, ਹੁਣ ਅਜਿਹੀ ਗ਼ਲਤੀ ਨਾ ਕਰਨਾ। ਹੁਣ ਕਾਂਗਰਸ ਵੱਲੋਂ ਉਤਾਰਿਆ ਉਮੀਦਵਾਰ ਵੀ ਬਾਹਰੋਂ ਹੈ, ਜਿਸ ਨੂੰ ਹਲਕੇ ਬਾਰੇ ਕੁਝ ਨਹੀਂ ਪਤਾ, ਨਾ ਹੀ ਉਸ ਦੇ ਇੱਥੋਂ ਦੇ ਪਿੰਡਾਂ ਬਾਰੇ ਪਤਾ ਤੇ ਨਾ ਹੀ ਇੱਥੋਂ ਦੀਆਂ ਸਮੱਸਿਆਵਾਂ ਬਾਰੇ, ਇਸ ਲਈ ਪਹਿਲਾ ਵਾਲੀ ਗ਼ਲਤੀ ਨਾ ਦੁਹਰਾਉਣਾ ਤੇ ਹਲਕਾ ਦਾਖਾ ਦਾ ਹੀਰਾ ਮਨਪ੍ਰੀਤ ਸਿੰਘ ਇਯਾਲੀ ਨੂੰ ਜਿਤਾਣ। ਇਸ ਮੌਕੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ 2017 ਵਿਚ ਲੋਕਾਂ ਵੱਲੋਂ ਦਿੱਤੇ ਭਾਰੀ ਫਤਵੇ ਮਗਰੋਂ ਸਾਬਕਾ ਆਪ ਵਿਧਾਇਕ ਐਚਐਸ ਫੂਲਕਾ ਨੇ ਲੋਕਾਂ ਦੇ ਭਰੋਸੇ ਨਾਲ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਫੂਲਕਾ ਨੇ ਮੁੱਖ ਮੰਤਰੀ ਬਣਨ ਦੀ ਉਮੀਦ ਨਾਲ ਇਹ ਚੋਣ ਲੜੀ ਸੀ, ਜਦੋਂ ਇਹ ਖਾਹਿਸ਼ ਪੂਰੀ ਨਾ ਹੋਈ ਤਾਂ ਉਹ ਲੋਕਾਂ ਨੂੰ ਅਧਵਾਟੇ ਛੱਡ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਬਾਹਰਲੇ ਬੰਦੇ ਸੰਦੀਪ ਸੰਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਰਾਹ ਕਿੱਥੇ ਜਾਂਦਾ ਹੈ, ਉਹ 10 ਪਿੰਡਾਂ ਦੇ ਵੀ ਨਾ ਨਹੀਂ ਜਾਣਦਾ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੇ ਨੂੰ ਚੁਣਨਾ ਹੈ ਜਾਂ ਬੇਗਾਨੇ ਨੂੰ?। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਮੱਖਣ ਬਰਾੜ, ਪ੍ਰਧਾਨ ਟਰੱਕ ਯੂਨੀਅਨ ਬਿੰਦਰ ਮਨੀਲਾ, ਰਾਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਪਿੰਟਾ ਗਰੇਵਾਲ, ਮਹਿਮਾ ਸਿੰਘ ਦਿਓ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਭਗਵੰਤ ਸਿੰਘ, ਪ੍ਰਧਾਨ ਬਲਦੇਵ ਸਿੰਘ, ਹਰਮਹਿੰਦਰ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ, ਜਗਦੀਸ਼ ਗੋਰਸੀਆਂ, ਕਸ਼ਮੀਰਾ ਵਿਰਕ,
ਗੁਰਮੀਤ ਸਿੰਘ ਗਗੜਾ, ਗੁਰਮੀਤ ਸਿੰਘ ਦਾਤੇਵਾਲ, ਦੀਦਾਰ ਸਿੰਘ ਮੱਦੋਕੇ, ਸੁਲਤਾਨ ਸਿੰਘ, ਇੰਦਰਜੀਤ ਸਿੰਘ, ਪ੍ਰਧਾਨ ਬਲਦੇਵ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਕਾਕਾ, ਦਲਵਿੰਦਰ ਸਿੰਘ, ਜਗਜੀਤ ਸਿੰਘ ਗਰੇਵਾਲ, ਜਗਮਿੰਦਰ ਸਿੰਘ ਨਿਊਜੀਲੈਂਡ, ਗੁਰਮੇਲ ਸਿੰਘ ਨਿਊਜੀਲੈਂਡ, ਅਮਨਦੀਪ ਸਿੰਘ ਗਰੇਵਾਲ, ਪ੍ਰਮਿੰਦਰ ਸਿੰਘ ਗਰੇਵਾਲ, ਨਛੱਤਰ ਸਿੰਘ ਕੋਚ, ਕੁਲਵਿੰਦਰ ਸਿੰਘ ਕਾਕਾ, ਬਲਵੀਰ ਸਿੰਘ, ਅਜਮੇਰ ਸਿੰਘ ਰਸੂਲਪੁਰ, ਸੁਖਦੀਪ ਸਿੰਘ ਗਰੇਵਾਲ, ਅਮਨਾ ਗਰੇਵਾਲ, ਸ਼ਿੰਗਾਰਾ ਸਿੰਘ ਤੇ ਹਰਜਿੰਦਰ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ 'ਚ ਸਟੇਜ ਸੈਕਟਰੀ ਦੀ ਭੂÎਮਿਕਾ ਸੁਖਵਿੰਦਰ ਸਿੰਘ ਗਰੇਵਾਲ ਨੇ ਨਿਭਾਈ।

ਮੈਗਸੀਪਾ ਅਤੇ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਵੱਲੋਲੁਧਿਆਣਾ ਵਿਖੇ ਇੱਕ ਰੋਜ਼ਾ ਆਰਟੀਆਈ ਐਕਟ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਲੁਧਿਆਣਾ, ਅਕਤੂਬਰ 2019- ( ਮਨਜਿੰਦਰ ਗਿੱਲ )-

ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਕੀ ਸੰਸਥਾ (ਮੈਗਸੀਪਾ) ਅਤੇ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਨੇ ਅੱਜ ਸਾਂਝੇ ਤੌਰ 'ਤੇ ਲਾਅ ਕਾਲਜ਼ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਵਿਖੇ ਇੱਕ ਦਿਨਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਲਾਅ ਦੇ ਵਿਦਿਆਰਥੀ ਅਤੇ ਕਾਲਜ਼ ਦੀ ਸੀਨੀਅਰ ਫੈਕਲਟੀ ਮੈਂਬਰ ਡਾ. ਆਰਤੀ ਪੁਰੀ, ਡਾ. ਸ਼ਿਵ ਕੁਮਾਰ ਡੋਗਰਾ ਅਤੇ ਸ਼੍ਰੀਮਤੀ ਵਿਸ਼ਾਲੀ ਠਾਕੁਰ ਵੀ ਹਾਜ਼ਰ ਸਨ। ਇਹ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਤਾਂ ਜ਼ੋ ਲਾਅ ਦੇ ਵਿਦਿਆਰਥੀਆਂ ਨੂੰ ਆਰ.ਟੀ.ਆਈ. ਐਕਟ ਦੀਆਂ ਮੁੱਢਲੀਆਂ ਧਾਰਾਵਾਂ ਅਤੇ ਕੇਂਦਰ/ਰਾਜ ਸੂਚਨਾ ਕਮਿਸ਼ਨ ਵੱਲੋਂ ਲਏ ਗਏ ਫੈਸਲਿਆਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਪ੍ਰੋਫੈਸਰ (ਡਾ.) ਰਵੀਇੰਦਰ ਸਿੰਘ, ਡਾਇਰੈਕਟਰ, ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ, ਲੁਧਿਆਣਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰ.ਟੀ.ਆਈ. ਐਕਟ, 2005 ਲੋਕ-ਪੱਖੀ ਕਾਨੂੰਨ ਹੈ ਜਿਸ ਨੇ ਸਰਕਾਰੀ ਵਿਭਾਗਾਂ  ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਵਿੱਚ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਜੀਵਨ ਕੈਰੀਅਰ ਵਿੱਚ ਵੀ ਮੱਦਦਗਾਰ ਸਾਬਤ ਹੋਵੇਗਾ। ਜਰਨੈਲ ਸਿੰਘ, ਕੋਰਸ ਡਾਇਰੈਕਟਰ (ਆਰਟੀਆਈ) ਮੈਗਸੀਪਾ, ਚੰਡੀਗੜ ਨੇ ਆਰਟੀਆਈ ਐਕਟ 2005 ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਮੈਗਸੀਪਾ ਅਤੇ ਪੰਜਾਬ ਰਾਜ ਇਨਫਰਮੇਸ਼ਨ ਕਮਿਸ਼ਨ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਹੈ। ਉਨਾਂ ਨੇ  ਸੀਨੀਅਰ ਫੈਕਲਟੀ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਪ੍ਰੋਗਰਾਮ ਦਾ ਵਧੀਆ ਪ੍ਰਬੰਧ  ਕਰਨ ਲਈ ਸੰਸਥਾ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਮਾਨਯੋਗ ਸਪੈਸ਼ਲ ਚੀਫ ਸੈਕਟਰੀ, ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਮੈਗਸੀਪਾ ਕੇ.ਬੀ.ਐਸ. ਸਿੱਧੂ, ਆਈ.ਏ.ਐਸ. ਸੈਕਟਰੀ, ਪੰਜਾਬ ਸਰਕਾਰ ਅਤੇ ਡਾਇਰੈਕਟਰ ਮੈਗਸੀਪਾ ਸ਼੍ਰੀਮਤੀ ਜਸਪ੍ਰੀਤ ਤਲਵਾੜ ਆਈ.ਏ.ਐਸ. ਦੀ ਯੋਗ ਅਗਵਾਈ ਵਿੱਚ ਆਰ.ਟੀ.ਆਈ. ਐਕਟ 2005 ਦੀ ਟਰੇਨਿੰਗ ਦਾ ਦਾਇਰਾ ਵਧਾਇਆ ਹੈ ਅਤੇ ਸਾਲ ਵਿਚ 270 ਪ੍ਰੋਗਰਾਮ ਵੱਖ-ਵੱਖ ਵਿਸ਼ਿਆਂ 'ਤੇ ਸਮੇਤ ਆਰ.ਟੀ.ਆਈ. ਐਕਟ, 2005 'ਤੇ ਕਰਵਾਏ ਜਾ ਚੁੱਕੇ ਹਨ। ਡਾ. ਆਰਤੀ ਪੁਰੀ, ਮੁਖੀ ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਅਤੇ ਡਾ. ਸ਼ਿਵ ਕੁਮਾਰ ਡੋਗਰਾ ਨੇ ਆਰ.ਟੀ.ਆਈ. ਐਕਟ 2005 ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮਹੱਤਤਾ ਬਾਰੇ ਚਾਨਣਾ ਪਾਇਆ। ਆਰ.ਟੀ.ਆਈ. ਮਾਹਿਰ ਡੀ.ਸੀ. ਗੁਪਤਾ, ਆਈ. ਡੀ. ਏ. ਐਸ. (ਰਿਟਾ.), ਡਾ. ਪਰਮਜੀਤ ਸਿੰਘ, ਮੁਖੀ ਅਤੇ ਡੀਨ (ਸੇਵਾ ਮੁਕਤ), ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ, ਪਟਿਆਲਾ ਨੇ ਲੋਕ-ਪੱਖੀ ਕਾਨੂੰਨੀ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਏ.ਐਸ. ਸੋਢੀ ਪ੍ਰੋਜੈਕਟ ਕੋਆਰਡੀਨੇਟਰ, ਮੈਗਸੀਪਾ ਰਿਜਨਲ ਸੈਂਟਰ, ਪਟਿਆਲਾ ਵੀ ਹਾਜ਼ਰ ਸਨ।

ਪੰਜਾਬ ਸਰਕਾਰ ਨੇ ਨਾਨ ਰਿਫੰਡਏਬਲ ਲੇਵੀ ਸਕਿਉਰਟੀ 10 ਲੱਖ ਤੋਂ ਘਟਾ ਕੇ 7.25 ਲੱਖ ਕੀਤੀ

ਜਗਾ ਦੀ ਘਾਟ ਦੇ ਮਾਮਲੇ ਵਿੱਚ ਝੋਨੇ ਦੀ ਦੇਰ ਨਾਲ ਡਲਿਵਰੀ ਲਈ ਸ਼ੈਲਰ ਮਾਲਕਾਂ 'ਤੇ ਕੋਈ ਵਿਆਜ਼ ਨਹੀਂ ਲੱਗੇਗਾ

ਲੁਧਿਆਣਾ, ਅਕਤੂਬਰ 2019 -( ਮਨਜਿੰਦਰ ਗਿੱਲ )-

ਸ਼ੈਲਰ ਮਾਲਕਾਂ ਵੱਲੋਂ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਗਿਆਨ ਭਾਰਦਵਾਜ ਗਰੁੱਪ ਅਤੇ ਰਾਕੇਸ਼ ਜੈਨ ਗਰੁੱਪ ਸਮੇਤ ਸੂਬੇ ਦੇ ਮੰਨੇ ਪ੍ਰਮੰਨੇ ਸ਼ੈਲਰ ਮਾਲਕ ਸ਼ਾਮਲ ਹੋਏ। ਸਿਆਸਤ ਤੋਂ ਪ੍ਰੇਰਿਤ ਸ਼ੈਲਰ ਮਾਲਕਾਂ ਦੇ  ਇੱਕ ਗਰੁੱਪ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਲੋਅ 'ਚ ਅੱਜ ਹੋਈ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਭਾਰਤ ਭੂਸ਼ਣ ਆਸ਼ੂ ਨੇ ਦੱÎਸਿਆ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਾਉਣ ਅਤੇ ਸ਼ੈਲਰ ਮਾਲਕਾਂ ਦੀਆਂ ਯੋਗ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਨਾਨ ਰਿਫੰਡਏਬਲ ਲੇਵੀ ਸਕਿਉਰਟੀ 10 ਲੱਖ ਤੋਂ ਘਟਾ ਕੇ 7.25 ਲੱਖ ਕਰਨ ਦਾ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਇਸ ਫੈਸਲੇ ਨਾਲ ਸ਼ੈਲਰ ਮਾਲਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਦੱÎਸਿਆ ਕਿ ਬੈਂਕ ਗਰੰਟੀ 4000 ਮੀਟ੍ਰਿਕ ਟਨ ਦੀ ਥਾਂ 5000 ਮੀਟ੍ਰਿਕ ਟਨ ਤੋਂ ਵੱਧ ਝੋਨੇ ਦਾ ਭੰਡਾਰਨ ਕਰਨ ਵਾਲੇ ਸ਼ੈਲਰਾਂ 'ਤੇ ਹੀ ਲਾਗੂ ਹੋਵੇਗੀ। ਉਨਾਂ ਅੱਗੇ ਦੱÎਸਿਆ ਕਿ 10 ਅਕਤੂਬਰ, 2019 ਤੋਂ ਪਹਿਲਾਂ ਅਪਲਾਈ ਕਰਨ ਵਾਲੇ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਅਲਾਟਮੈਂਟ ਪਹਿਲ ਦੇ ਅਧਾਰ 'ਤੇ ਅਤੇ ਬਿਨਾਂ ਪ੍ਰੋ ਰਾਟਾ ਕੱਟ ਕੀਤੀ ਜਾਵੇਗੀ। ਇਨਾਂ ਮਿੱਲਰਾਂ ਨੂੰ ਅਲਾਟਮੈਂਟ ਦੀ ਮਿਕਦਾਰ ਵੀ ਵਧਾਈ ਜਾਵੇਗੀ। ਉਨਾਂ ਕਿਹਾ ਕਿ ਜਿਹੜੇ ਸ਼ੈਲਰ ਬੀਤੇ ਸਾਲ ਜਾਂ ਉਸ ਤੋਂ ਇੱਕ ਸਾਲ ਪਹਿਲਾਂ ਖੁੱਲੇ ਹਨ ਉਨਾਂ ਨੂੰ ਪੁਰਾਣੀਆਂ ਮਿੱਲਾਂ ਵਜੋਂ ਮੰਨਿਆ ਜਾਵੇਗਾ। ਆਸ਼ੂ ਨੇ ਕਿਹਾ ਕਿ ਜੇ ਮਿੱਲ ਮਾਲਕ ਜਗਾ ਦੀ ਘਾਟ ਕਾਰਨ ਚੌਲਾਂ ਦੀ ਸਪਲਾਈ ਨਹੀਂ ਕਰ ਸਕਦਾ ਤਾਂ ਉਸਨੂੰ ਕੋਈ ਵਿਆਜ ਨਹੀਂ ਦੇਣਾ ਪਏਗਾ ਅਤੇ ਨਾਲ ਹੀ ਕਿਹਾ ਕਿ ਕੁਆਲਟੀ ਕੱਟ 'ਤੇ ਲੱਗੇ ਵਿਆਜ ਨੂੰ ਮੁਆਫ ਕਰਨ ਸਬੰਧੀ ਇਹ ਮਾਮਲਾ ਪਹਿਲਾਂ ਹੀ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਨਿੱਜੀ ਸਵਾਰਥਾਂ ਕਾਰਨ ਇਕ ਖਾਸ ਧਿਰ ਹੜਤਾਲ 'ਤੇ ਹੈ ਜੋ ਬਾਕੀ ਸ਼ੈਲਰ ਮਾਲਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਕਾਰਨ ਸੂਬੇ ਵਿਚਲੀਆਂ ਕੁੱਲ 4000 ਚੌਲ ਮਿੱਲਾਂ ਵਿਚੋਂ ਹੁਣ ਤੱਕ ਸਿਰਫ 1500 ਮਿੱਲਾਂ ਨੂੰ ਹੀ ਅਲਾਟ ਕੀਤਾ ਗਿਆ ਹੈ। ਉਨਾਂ ਮਿੱਲ ਮਾਲਕਾਂ ਨੂੰ 10 ਅਕਤੂਬਰ ਤੋਂ ਪਹਿਲਾਂ ਅਪਲਾਈ ਕਰਨ ਲਈ ਕਿਹਾ ਅਤੇ ਉਹ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਲਾਭ ਦਾ ਵੱਧ ਤੋਂ ਵੱਧ ਲਾਹਾ ਲੈਣ। ਜਗਾ ਦੀ ਘਾਟ ਸਬੰਧੀ ਮਿੱਲ ਮਾਲਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਮੱਦੇਨਜ਼ਰ ਉਹਨਾਂ ਜਗਾ ਮੁਹੱਈਆ ਕਰਵਾਉਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨਾਂ ਇਹ ਵੀ ਦੱਸਿਆ ਕਿ ਐਫ.ਸੀ.ਆਈ. ਨੇ ਹਰ ਮਹੀਨੇ 7 ਲੱਖ ਮੀਟਰਿਕ ਟਨ ਚੌਲ ਲਿਜਾਣ/ਉਠਾਉਣ ਦੀ ਯੋਜਨਾ ਬਣਾਈ ਹੈ ਜਿਸ ਨਾਲ ਨੇੜ ਭਵਿੱਖ ਵਿੱਚ ਢੁੱਕਵੀਂ ਜਗਾ ਬਣਾਈ ਜਾ ਸਕੇਗੀ। ਉਨਂ ਮਿੱਲ ਮਾਲਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਗਾ ਦੀ ਘਾਟ ਕਾਰਨ ਉਨਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਏਗਾ।

ਦਾਖਾ ‘ਚ ਕੌਣ ਤੇ ਜਲਾਲਾਬਾਦ ‘ਚ ਕੌਣ ਮੂਹਰੇ ਹੈ ? ਤੇ ਕਿਉਂ ਹੈ ? -ਗੁਰਪ੍ਰੀਤ ਸਿੰਘ ਮੰਡਿਆਣੀ

ਲੁਧਿਆਣਾ,ਅਕਤੂਬਰ 2019-(ਗੁਰਪ੍ਰੀਤ ਸਿੰਘ ਮੰਡਿਆਣੀ )- 

ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਸਿਆਸੀ ਸਾਂਝ ਭਿਆਲੀ ਵਾਲੀ ਲਗਭਗ ਸਰਵ ਪ੍ਰਵਾਨ ਆਮ ਰਾਏ ਦੇ ਮੱਦੇਨਜ਼ਰ ਇਹ ਅੰਦਾਜ਼ਾ ਤਾਂ ਪਹਿਲਾਂ ਤੋਂ ਹੀ ਸੀ ਕਿ ਦਾਖਾ ਅਤੇ ਜਲਾਲਾਬਾਦ ਦੀ ਚੋਣ ਵੀ ਇਹ ਦੋਵੇਂ ਧਿਰਾਂ ਇੱਕ ਇੱਕ ਸੀਟ ਵੰਡ ਕੇ ਹੀ ਲੜਨਗੀਆਂ।ਇਸ ਤਹਿਤ ਜਲਾਲਾਬਾਦ ਅਕਾਲੀ ਦਲ ਅਤੇ ਦਾਖਾ ਕਾਂਗਰਸ ਦੇ ਖਾਤੇ ਵਿਚ ਜਾਣ ਦੀ ਗੱਲ ਸਿਆਸੀ ਹਲਕਿਆਂ ਵਿਚ ਆਮ ਮੰਨੀ ਜਾਂਦੀ ਸੀ।ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਜਲਾਲਾਬਾਦ ‘ਚ ਅਕਾਲੀ ਦਲ ਕਾਂਗਰਸ ਤੋਂ ਅਤੇ ਦਾਖਾ ‘ਚ ਕਾਂਗਰਸ ਅਕਾਲੀ ਦਲ ਤੋਂ ਖ਼ਾਸੀ ਮੂਹਰੇ ਰਹੀ ਸੀ।ਫਗਵਾੜਾ ਤੇ ਮੁਕੇਰੀਆਂ ਭਾਜਪਾ ਦੇ ਖਾਤੇ ‘ਚ ਜਾਣ ਕਰਕੇ ਇਨ੍ਹਾਂ ਦੋਵਾਂ ਸੀਟਾਂ ਨੂੰ ਅਮਰਿੰਦਰ–ਬਾਦਲ ਸਮਝੌਤੇ ਤੋਂ ਬਾਹਰ ਮੰਨਿਆ ਜਾਂਦਾ ਹੈ।ਪਰ ਜ਼ਮੀਨੀ ਹਕੀਕਤਾਂ ਉਕਤ ਕਿਆਸ ਅਰਾਈਂਂ ਤੋਂ ਉਲਟ ਦਿਖਾਈ ਦਿੰਦੀਆਂ ਜਾਪਦੀਆਂ ਹਨ।

ਪਹਿਲੇ ਦੌਰ ਦੇ ਪ੍ਰਚਾਰ ਦੌਰਾਨ ਦਾਖੇ ‘ਚ ਅਕਾਲੀ ਦਲ ਅਤੇ ਜਲਾਲਾਬਾਦ ‘ਚ ਕਾਂਗਰਸ ਮੂਹਰੇ ਨਜ਼ਰ ਆਉਂਦੀ ਹੈ।ਜੇ ਸ: ਸੁਖਬੀਰ ਸਿੰਘ ਬਾਦਲ ਦੀ ਖ਼ਾਲੀ ਕੀਤੀ ਹੋਈ ਸੀਟ ਤੋਂ ਅਕਾਲੀ ਦਲ ਹਾਰਦਾ ਹੈ ਤਾਂ ਪਾਰਟੀ ਪ੍ਰਧਾਨ ਦੇ ਵੱਕਾਰ ਨੂੰ ਵੱਡਾ  ਨੁਕਸਾਨ ਪਹੁੰਚੇਗਾ ਤੇ ਜੇ ਦਾਖਾ ਤੋਂ ਮੁੱਖ ਮੰਤਰੀ ਦਾ ਆਪਣਾ ਥਾਪਿਆ ਅਤੇ ਆਪਦੀ ਨਿੱਜੀ ਟੀਮ ਦਾ ਬੰਦਾ ਚੋਣ ਹਾਰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਨੂੰ ਡਾਢੀ ਢਾਹ ਲੱਗੇਗੀ। ਇਹਦੇ ਬਾਵਜੂਦ ਹਲਕਿਆਂ ਦੀ ਅਦਲਾ ਬਦਲੀ ਕਿਉਂ ਹੋਈ ਜਾਪ ਰਹੀ ਹੈ? ਇਹਦੀ ਕੋਈ ਖ਼ਾਸ ਪੈੜ ਤਾਂ ਨੱਪੀ ਨਹੀਂ ਗਈ ਪਰ ਇਹਦਾ ਵੱਡਾ ਕਾਰਨ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦੀ ਖ਼ਾਸ ਅਹਿਮੀਅਤ ਜਾਪਦਾ ਹੈ।ਇੱਥੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦੀ ਇੱਕ ਵੱਡੇ ਘਰ ਨਾਲ ਰਿਸ਼ਤੇਦਾਰੀ ਦਾ ਹੋਣਾ ਵੀ ਉਨ੍ਹਾਂ ਦੀ ਜਿੱਤ ਖ਼ਾਤਰ ਸਾਰੀਆਂ  ਸਿਆਸੀ ਧਿਰਾਂ ਨੂੰ ਮਜਬੂਰ ਕਰ ਸਕਦਾ ਹੈ।ਇਹ ਘਰਾਣਾ ਪੰਜਾਬ ਦੀ ਸਿਆਸਤ ‘ਚ ਇੰਨੀ ਭਾਰੂ ਹੈਸੀਅਤ ਰੱਖਦਾ ਹੈ ਜਿਸ ਨੂੰਨਰਾਜ਼ ਕਰਨਾ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੂੰ ਵੀ ਵਾਰਾ ਨੀ ਖਾਂਦਾ ।

ਇਸ ਕਰਕੇ ਵੱਡੇ ਹਿਤਾਂ ਖ਼ਾਤਰ ਛੋਟੇ ਹਿੱਤ ਦਰਕਿਨਾਰ ਕਰਨੇ ਪੈ ਸਕਦੇ ਨੇ।   ਦਾਖਾ ਹਲਕੇ ‘ਚ 9 ਅਕਤੂਬਰ ਤੱਕ ਦੀ ਸੂਰਤੇਹਾਲ ਮੁਤਾਬਿਕ ਝੰਡੇ ਅਤੇ ਫਲੈਕਸ ਬੋਰਡਾਂ ਦੀ ਗਿਣਤੀ ‘ਚ ਅਕਾਲੀ ਉਮੀਦਵਾਰ ਕਾਂਗਰਸ ਤੋਂ ਕਿਤੇ ਮੂਹਰੇ ਹੈ।ਸਰਕਾਰ ਅਤੇ ਪੈਸਾ ਹੋਣ ਦੇ ਬਾਵਜੂਦ  ਪਿੰਡਾਂ ‘ਚ ਕਾਂਗਰਸ ਦੇ ਝੰਡੇ ਕਿਸੇ ਟਾਂਵੇਂ ਘਰਾਂ ਤੇ ਹੀ ਦਿਖਾਈ ਦਿੰਦੇ ਨੇ। ਨਾ ਹੀ ਪਿਛਲੀਆਂ ਜ਼ਿਮਨੀ ਚੋਣਾਂ ਵਾਂਗੂ ਸਰਕਾਰੀ ਧਿਰ ਦੇ ਐਮ.ਐਲ ਏ ਤੇ ਵਜ਼ੀਰ ਪਿੰਡਾਂ ‘ਚ ਮੰਜੇ ਡਾਹ ਕੇ ਬੈਠੇ ਨੇ ।

ਦਾਖਾ ‘ਚ ਕਿਸੇ ਹਲਕਾ ਇੰਚਾਰਜ ਦੀ ਬਜਾਇ ਗਰਾਂਟਾਂ  ਤਕਸੀਮ ਕਰਨ ਦਾ ਕੰਮ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਹੱਥੀਂ ਹੀ ਹੁੰਦਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦਾ ਕਾਂਗਰਸੀ ਚੋਣ ਮੁਹਿੰਮ ‘ਚ ਸਭ ਤੋਂ ਅਹਿਮ ਰੋਲ ਬਣਦਾ ਹੈ।ਪਰ ਉਨ੍ਹਾਂ ਵੱਲੋਂ ਸਿੱਖ ਬਹੁਗਿਣਤੀ ਵਾਲੀ ਸੀਟ ਦੇ ਚੋਣ ਜਲਸਿਆਂ ‘ਚ ਸ:ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦੀ ਨਿਖੇਧੀ ਕਰਕੇ ਅਕਾਲੀਆਂ ਨੂੰ ਕਾਂਗਰਸ ਤੇ ਵਾਰ ਕਰਨ ਦਾ ਮੌਕਾ ਦੇਣਾ ਕਾਂਗਰਸੀਆਂ ਦੀ ਵੀ ਸਮਝੋ ਬਾਹਰ ਹੈ।   ਕਾਂਗਰਸ ਦਾ ਝੰਡੀ ਪ੍ਰਚਾਰ ਨਾ ਹੋਣਾ ,ਰਵਨੀਤ ਬਿੱਟੂ ਵੱਲੋਂ ਰਾਜੋਆਣਾ ਦਾ ਮੁੱਦਾ ਛੇੜ ਕੇ ਕਾਂਗਰਸੀ ਮੁਹਿੰਮ ਨੂੰ ਪੁੱਠਾ ਗੇੜਾ ਦੇਣ ਵਾਲੀ ਕਾਰਵਾਈ ਅਤੇ ਜ਼ਿਕਰ ਵਿਚ ਆਏ ਪੰਜਾਬ ਦੇ ਅਹਿਮ ਘਰਾਣੇ ਵੱਲੋਂ ਦਾਖਾ ਹਲਕੇ ਦੇ ਅਕਾਲੀ ਉਮੀਦਵਾਰ ਨੂੰ ਖ਼ਾਸ ਤਵੱਜੋ ਦੇਣ ਵਾਲੀਆਂ ਗੱਲਾਂ ,ਜਲਾਲਾਬਾਦ ਦੇ ਦਾਖਾ ਨਾਲ ਦੇ ਵਟਾਂਦਰੇ ਵਾਲੀ ਕਿਆਸ ਅਰਾਈ ਦੇ ਹੱਕ ਵਿਚ ਗਵਾਹੀ ਦਿੰਦੀਆਂ ਜਾਪਦੀਆਂ ਹਨ।

ਜੇ ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ‘ਚ ਕੋਈ ਵੱਡੀ ਤਬਦੀਲੀ ਨਾ ਦਿਸੀ ਤਾਂ ਸੀਟ ਵਟਾਂਦਰੇ ਵਾਲੀ ਥਿਊਰੀ ਹੋਰ ਪੱਕੇ ਪੈਰੀ ਹੋਏਗੀ ।

ਗਰੀਨ ਸਿਟੀ ਵਿਖੇ ਬੱਚਿਆਂ ਨੇ ਦੁਸਹਿਰਾ ਮਨਾਇਆ

ਮੈਡਮ ਰਣਬੀਰ ਕੌਰ ਕਲੇਰ ਨੇ ਰਾਵਣ ਦੇ ਪੁਤਲੇ ਨੂੰ ਲਗਾਈ ਅੱਗ

ਜਗਰਾਉਂ,ਲੁਧਿਆਣਾ, ਅਕਤੂਬਰ 2019-(ਪਰੇਮ ਚੀਮਾ)- 

ਸਥਾਨਕ ਸ਼ਹਿਰ ਦੀ ਪ੍ਰਮੁੱਖ ਕਲੋਨੀ ਗਰੀਨ ਸਿਟੀ ਵਿਖੇ ਬੱਚਿਆਂ ਨੇ ਦੁਸਹਿਰੇ ਦਾ ਤਿਊਹਾਰ 'ਗਰੀਨ ਸਿਟੀ ਵੈਲਫੇਅਰ ਸੁਸਾਇਟੀ' ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਕੱਠੇ ਹੋਏ ਬੱਚਿਆਂ ਨੇ ਆਪ ਹੀ ਵੱਖੋ-ਵੱਖਰੇ ਰੰਗਾਂ ਨਾਲ ਸਜਾਕੇ ਰਾਵਣ ਦਾ ਪੁਤਲਾ ਤਿਆਰ ਕੀਤਾ ਅਤੇ ਗਰੀਨ ਸਿਟੀ ਵਾਸੀਆਂ ਨੂੰ ਇੱਕ ਸਥਾਨ ਉਪਰ ਇਕੱਠਾ ਕਰਕੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਅਤੇ ਮੈਡਮ ਰਣਬੀਰ ਕੌਰ ਕਲੇਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੈਡਮ ਰਣਬੀਰ ਕੌਰ ਕਲੇਰ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਮੌਕੇ ਆਖਿਆ ਕਿ ਦੁਸਹਿਰੇ ਦਾ ਤਿਊਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲਈ ਅਜਿਹੇ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਸਾਂਝੇ ਰੂਪ ਵਿੱਚ ਮਨਾਉਣੇ ਚਾਹੀਦੇ ਹਨ। ਇਸ ਨਾਲ ਜਿੱਥੇ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਸਾਡੀ ਆਉਣ ਵਾਲੀ ਪੀੜੀ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਣ ਦੇ ਨਾਲ ਨਾਲ ਮਨਾਂ ਨੂੰ ਖੁਸ਼ੀ ਵੀ ਮਿਲਦੀ ਹੈ। ਉਹਨਾਂ ਬੱਚਿਆਂ ਵੱਲੋਂ ਆਪਣੇ ਤੌਰਤੇ ਕਰਵਾਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ 'ਗਰੀਨ ਸਿਟੀ ਵੈਲਫੇਅਰ ਸੁਸਾਇਟੀ' ਦੇ ਪ੍ਰਧਾਨ ਮਾ:ਸਰਬਜੀਤ ਸਿੰਘ ਹੇਰਾਂ ਨੇ ਆਖਿਆ ਕਿ ਖੁਸ਼ੀਆਂ ਨੂੰ ਸਾਂਝੇ ਰੂਪ ਵਿੱਚ ਮਨਾਉਣ ਨਾਲ ਖੁਸ਼ੀਆਂ ਵਿੱਚ ਹੋਰ ਵੀ ਚੋਖਾ ਵਾਧਾ ਹੁੰਦਾ ਹੈ। ਇਸ ਮੌਕੇ ਉਹਨਾਂ ਸਮੂਹ ਗਰੀਨ ਸਿਟੀ ਵਾਸੀਆਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਪਵਿੱਤਰ ਸਿੰਘ ਅਜੀਤਵਾਲ, ਅਮਰਜੀਤ ਸਿੰਘ ਗਰੇਵਾਲ, ਮਾ:ਅਮਰਵੀਰ ਸਿੰਘ ਸੰਧੂ, ਸੁਭਾਸ਼ ਗੋਇਲ, ਪਰਮਜੀਤ ਸਿੰਘ ਚੀਮਾਂ, ਮਾ:ਹਰਬੰਸ ਸਿੰਘ ਜੰਡੀ, ਜਗਰੂਪ ਸਿੰਘ ਗੋਰਸੀਆਂ, ਅਨਮੋਲਦੀਪ ਸਿੰਘ ਚੀਮਾਂ, ਦੀਪਕ ਗੋਇਲ, ਸੁੱਖ ਸੰਧੂ, ਮਨਿੰਦਰਪਾਲ ਸਿੰਘ ਬਾਲੀ, ਕਾਬਲ ਸਿੰਘ, ਸਮਿੰਦਰ ਸਿੰਘ ਟੀਟਾ, ਗਗਨਦੀਪ ਸਿੰਘ ਜੰਡੀ, ਜਪਨੀਤ ਸਿੰਘ ਸੰਧੂ, ਕਿਰਨਦੀਪ ਕੌਰ, ਪਰਮਜੀਤ ਕੌਰ ਹੇਰਾਂ, ਕੁਲਵੰਤ ਕੌਰ, ਰਾਜਿੰਦਰ ਕੌਰ, ਜਸਪ੍ਰੀਤ ਕੌਰ ਕਲਕੱਤੇ ਵਾਲੇ, ਹਰਪ੍ਰੀਤ ਕੌਰ, ਰਮਨਦੀਪ ਕੌਰ, ਮੰਨਤਜੋਤ ਕੌਰ, ਪਰਮਿੰਦਰ ਕੌਰ, ਖੁਸ਼ੀ, ਨਾਜ਼, ਦਲਜੀਤ ਕੌਰ, ਦਰਸ਼ਨ ਕੌਰ ਆਦਿ ਵੀ ਹਾਜ਼ਰ ਸਨ।

ਪਿੰਡ ਸਲੇਮਪੁਰਾ 'ਚ ਅਕਾਲੀ ਵਰਕਰਾਂ ਨੇ ਇਯਾਲੀ ਦੇ ਹੱਕ ਵਿੱਚ ਡੋਰ ਟੂ ਡੋਰ ਵੋਟਾਂ ਮੰਗੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਮੈਦਾਨ 'ਚ ਉਤੱਰੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿੱਚ ਅਕਾਲੀ ਵਰਕਰਾਂ ਨੇ ਪਿੰਡ ਸਲੇਮਪੁਰਾ ਟਿੱਬਾ ਵਿਖੇ ਇਯਾਲੀ ਦੇ ਹੱਕ 'ਚ ਡੋਰ ਟੂ ਡੋਰ ਵੋਟਾਂ ਮੰਗੀਆਂ।ਇਸ ਸਮੇ ਦਵਿੰਦਰ ਸਿੰਘ ਸਲੇਮਪੁਰੀ ਨੇ ਕਿਹਾ ਕਿ ਕਿਹਾ ਮਨਪ੍ਰੀਤ ਸਿੰਘ ਇਯਾਲੀ ਇੱਕ ਅਜਿਹੇ ਵਿਧਾਇਕ ਸਨ ਜਿਨ੍ਹਾਂ ਵਲੋ ਹਲਕੇ ਵਿਚ ਕੀਤੇ ਗਏ ਵਿਕਾਸ ਕੰਮ ਬਾਰੇ ਬਾਕੀ ਸਾਰੇ ਮੰਤਰੀ ਇਯਾਲੀ ਤੋ ਸਲਾਹ ਮਸ਼ਰਵਾ ਕਰਦੇ ਸਨ।ਸਲੇਮਪੁਰੀ ਨੇ ਲੋਕਾਂ ਨੂੰ 21 ਅਕਤੂਬਰ ਨੂੰ ਤੱਕੜੀ ਦੇ ਚੋਣ ਨਿਸ਼ਾਨ ਤੇ ਵੋਟ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਯਾਲੀ ਦੀ ਵੱਡੀ ਲੀਡ ਨਾਲ ਜਿੱਤ ਹੋਵੇਗੀ।ਇਸ ਸਮੇ ਸੰਦੀਪ ਸਿੰਘ ਏ.ਆਰ ਮੈਬਰ ਕੋਰ ਕਮੇਟੀ ਯੂਥ ਅਕਾਲੀ ਦਲ,ਅਰਸਦੀਪ ਸਿੰਘ ਥਿੰਦ,ਕਾਕਾ ਤੂਰ, ਜਗਦੀਪ ਸਿੰਘ ਖੈਹਿਰਾ,ਹੈਪੀ ਤੂਰ,ਜੱਗਾ ਤੂਰ,ਬੰਸਾ ਗਿੱਲ ਅਤੇ ਵੱਡੀ ਗਿੱਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।