ਮੈਡਮ ਰਣਬੀਰ ਕੌਰ ਕਲੇਰ ਨੇ ਰਾਵਣ ਦੇ ਪੁਤਲੇ ਨੂੰ ਲਗਾਈ ਅੱਗ
ਜਗਰਾਉਂ,ਲੁਧਿਆਣਾ, ਅਕਤੂਬਰ 2019-(ਪਰੇਮ ਚੀਮਾ)-
ਸਥਾਨਕ ਸ਼ਹਿਰ ਦੀ ਪ੍ਰਮੁੱਖ ਕਲੋਨੀ ਗਰੀਨ ਸਿਟੀ ਵਿਖੇ ਬੱਚਿਆਂ ਨੇ ਦੁਸਹਿਰੇ ਦਾ ਤਿਊਹਾਰ 'ਗਰੀਨ ਸਿਟੀ ਵੈਲਫੇਅਰ ਸੁਸਾਇਟੀ' ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਕੱਠੇ ਹੋਏ ਬੱਚਿਆਂ ਨੇ ਆਪ ਹੀ ਵੱਖੋ-ਵੱਖਰੇ ਰੰਗਾਂ ਨਾਲ ਸਜਾਕੇ ਰਾਵਣ ਦਾ ਪੁਤਲਾ ਤਿਆਰ ਕੀਤਾ ਅਤੇ ਗਰੀਨ ਸਿਟੀ ਵਾਸੀਆਂ ਨੂੰ ਇੱਕ ਸਥਾਨ ਉਪਰ ਇਕੱਠਾ ਕਰਕੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਅਤੇ ਮੈਡਮ ਰਣਬੀਰ ਕੌਰ ਕਲੇਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੈਡਮ ਰਣਬੀਰ ਕੌਰ ਕਲੇਰ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਮੌਕੇ ਆਖਿਆ ਕਿ ਦੁਸਹਿਰੇ ਦਾ ਤਿਊਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲਈ ਅਜਿਹੇ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਸਾਂਝੇ ਰੂਪ ਵਿੱਚ ਮਨਾਉਣੇ ਚਾਹੀਦੇ ਹਨ। ਇਸ ਨਾਲ ਜਿੱਥੇ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਸਾਡੀ ਆਉਣ ਵਾਲੀ ਪੀੜੀ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਣ ਦੇ ਨਾਲ ਨਾਲ ਮਨਾਂ ਨੂੰ ਖੁਸ਼ੀ ਵੀ ਮਿਲਦੀ ਹੈ। ਉਹਨਾਂ ਬੱਚਿਆਂ ਵੱਲੋਂ ਆਪਣੇ ਤੌਰਤੇ ਕਰਵਾਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ 'ਗਰੀਨ ਸਿਟੀ ਵੈਲਫੇਅਰ ਸੁਸਾਇਟੀ' ਦੇ ਪ੍ਰਧਾਨ ਮਾ:ਸਰਬਜੀਤ ਸਿੰਘ ਹੇਰਾਂ ਨੇ ਆਖਿਆ ਕਿ ਖੁਸ਼ੀਆਂ ਨੂੰ ਸਾਂਝੇ ਰੂਪ ਵਿੱਚ ਮਨਾਉਣ ਨਾਲ ਖੁਸ਼ੀਆਂ ਵਿੱਚ ਹੋਰ ਵੀ ਚੋਖਾ ਵਾਧਾ ਹੁੰਦਾ ਹੈ। ਇਸ ਮੌਕੇ ਉਹਨਾਂ ਸਮੂਹ ਗਰੀਨ ਸਿਟੀ ਵਾਸੀਆਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਪਵਿੱਤਰ ਸਿੰਘ ਅਜੀਤਵਾਲ, ਅਮਰਜੀਤ ਸਿੰਘ ਗਰੇਵਾਲ, ਮਾ:ਅਮਰਵੀਰ ਸਿੰਘ ਸੰਧੂ, ਸੁਭਾਸ਼ ਗੋਇਲ, ਪਰਮਜੀਤ ਸਿੰਘ ਚੀਮਾਂ, ਮਾ:ਹਰਬੰਸ ਸਿੰਘ ਜੰਡੀ, ਜਗਰੂਪ ਸਿੰਘ ਗੋਰਸੀਆਂ, ਅਨਮੋਲਦੀਪ ਸਿੰਘ ਚੀਮਾਂ, ਦੀਪਕ ਗੋਇਲ, ਸੁੱਖ ਸੰਧੂ, ਮਨਿੰਦਰਪਾਲ ਸਿੰਘ ਬਾਲੀ, ਕਾਬਲ ਸਿੰਘ, ਸਮਿੰਦਰ ਸਿੰਘ ਟੀਟਾ, ਗਗਨਦੀਪ ਸਿੰਘ ਜੰਡੀ, ਜਪਨੀਤ ਸਿੰਘ ਸੰਧੂ, ਕਿਰਨਦੀਪ ਕੌਰ, ਪਰਮਜੀਤ ਕੌਰ ਹੇਰਾਂ, ਕੁਲਵੰਤ ਕੌਰ, ਰਾਜਿੰਦਰ ਕੌਰ, ਜਸਪ੍ਰੀਤ ਕੌਰ ਕਲਕੱਤੇ ਵਾਲੇ, ਹਰਪ੍ਰੀਤ ਕੌਰ, ਰਮਨਦੀਪ ਕੌਰ, ਮੰਨਤਜੋਤ ਕੌਰ, ਪਰਮਿੰਦਰ ਕੌਰ, ਖੁਸ਼ੀ, ਨਾਜ਼, ਦਲਜੀਤ ਕੌਰ, ਦਰਸ਼ਨ ਕੌਰ ਆਦਿ ਵੀ ਹਾਜ਼ਰ ਸਨ।