ਮਾਛੀਕੇ ਅਤੇ ਨਵਾਂ ਮਾਛੀਕੇ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ:ਦੀ ਸਰਬ ਸੰਮਤੀ ਨਾਲ ਚੋਣ ਹੋਈ

ਬਰਨਾਲਾ(ਗੁਰਸੇਵਕ ਸੋਹੀ)ਇੱਥੇ ਨਾਲ ਲੱਗਦੇ ਪਿੰਡ ਮਾਛੀਕੇ ਵਿਖੇ ਸਰਬ ਸੰਮਤੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ:ਦੀ ਚੋਣ ਹੋਈ।ਪ੍ਰਧਾਨ ਸੈਕਟਰੀ ਯੂਨੀਅਨ ਗੁਰਮੀਤ ਸਿੰਘ ਭਾਗੀਕੇ ਨੇ ਕਿਹਾ ਕਿ ਸਰਬ ਸੰਮਤੀ ਨਾਲ ਚੋਣ ਹੋਈ ਇੱਕ ਵਧੀਆ ਪਿੰਡ ਵਾਲਿਆਂ ਨੇ ਉਪਰਾਲਾ ਕੀਤਾ।ਉਨ੍ਹਾਂ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਸਰਬ ਸੰਮਤੀ ਨਾਲ ਪ੍ਰਧਾਨਗੀ ਦਾ ਅਹੁਦਾ ਦਿੱਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।ਮੈਂ ਇਸ ਅਹੁਦੇ ਦੀ ਸੱਚੇ ਮਨ ਨਾਲ ਪਾਲਣਾ ਕਰਾਗਾਂ।ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਜਸਕਰਨ ਸਿੰਘ ਨੇ ਵੀ ਦੋਵਾਂ ਪਿੰਡਾਂ ਦਾ ਧੰਨਵਾਦ ਕੀਤਾ।ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਧੜੇਬੰਦੀਆਂ ਦੇ ਕਾਰਨ ਚੋਣਾਂ ਹੁੰਦੀਆਂ ਅਤੇ ਸਰਾਬਾ ਲੜਾਈ-ਝਗੜੇ ਹੋਰ ਵੀ ਕਈ ਕਾਰਨ ਬਣ ਜਾਂਦੇ ਹਨ।ਸਾਬਕਾ ਪ੍ਰਧਾਨ ਹਰਬੰਸ ਸਿੰਘ, ਜਸਬੀਰ ਸਿੰਘ ਸਾਬਕਾ ਪੰਚ,ਕਮੇਟੀ ਦੇ ਅਹੁਦੇਦਾਰ ਪ੍ਰਧਾਨ ਹਰਦੇਵ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ,ਜੂਨੀਅਰ ਮੀਤ ਪ੍ਰਧਾਨ ਜੀਵਨ ਸਿੰਘ,ਕਾ.ਮੈਂਬਰ ਬਲਰਾਜ ਸਿੰਘ, ਕਾ. ਮੈਂਬਰ ਸਰਦਾਰਾਂ ਸਿੰਘ, ਕਾ.ਮੈਂਬਰ ਕੁਲਵਿੰਦਰ ਸਿੰਘ, ਕਾ.ਚਰਨਜੀਤ ਕੌਰ, ਕਾ.ਮੈਂਬਰ ਸਰਬਜੀਤ ਕੌਰ, ਕਾ.ਮੈਂਬਰ ਜਗਸੀਰ ਸਿੰਘ, ਕਾ.ਮੈਂਬਰ ਨਛੱਤਰ ਸਿੰਘ, ਕਾ.ਮੈਂਬਰ ਬਲਵਿੰਦਰ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ, ਇੰਸਪੈਕਟਰ ਰਾਜਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਦਰਸਨ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ, ਸਰਪੰਚ ਜਸਕਰਨ ਸਿੰਘ, ਦਵਿੰਦਰਦਾਸ ਬਿਲਾਸਪੁਰ,ਅਡਿਟ ਇੰਮ.ਨਿਤਿਨ ਸਰਮਾ ਅਮਨਪ੍ਰੀਤ ਬੋਡੇ ਆਦਿ ਹਾਜਰ ਸਨ।