ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਪੁਰਬ ਨੰੁ ਮੱੁਖ ਰੱਖਦਿਆਂ ਕੇਂਦਰ ਸਰਕਾਰ ਵੱਲੋ ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸ਼ਜਾ ਰੱਦ ਕਰਨ ਤੇ ਸਜ਼ਾ ਪੂਰੀ ਕਰ ਚੱੁਕੇ ਪੋ੍ਰ.ਭਾਈ ਦਵਿੰਦਰਪਾਲ ਸਿੰਘ ਭੱੁਲਰ ਸਮੇਤ ਅਨੇਕਾਂ ਸਿੰਘਾਂ ਦੀ ਰਿਹਾਈ ਦੇ ਫੈਸਲੇ ਦਾ ਸਵਾਗਤ ਕਰਦਿਆਂ ਢਾਡੀ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫੈਸਲਾ ਪੂਰੀ ਸਿੱਖ ਕੌਮ ਲਈ ਇਤਿਹਾਸਕ ਹੈ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਸਿੱਖ ਕੌਮ ਵੱਲੋ ਦੁਨਿਆ ਭਰ 'ਚ ਵਿੱਢੇ ਸ਼ਾਤਮਈ ਸੰਘਰਸ ਦਾ ਮਾਣ ਰੱਖਿਆ ਹੈ ਉਥੇ ਹੀ ਸਜ਼ਾ ਪੂਰੀ ਕਰ ਚੱੁਕੇ ਬੰਦੀ ਸਿੰਘ ਦੀ ਰਿਹਾਈ ਦਾ ਵੱਡਾ ਫੈਸਲਾ ਕੀਤ ਹੈ ਜੋ ਸ਼ਲਾਘਾਯੋਗ ਹੈ।