You are here

ਪੰਜਾਬ 'ਚ ਕਤਲ ਕੀਤੀ ਗਈ ਕੈਨੇਡੀਅਨ ਪੰਜਾਬਣ ਦੀ ਯਾਦ ਵਿਚ ਦਿੱਤਾ ਜਾਵੇਗਾ ਵਜ਼ੀਫਾ

ਲੁਧਿਆਣਾ ਜਿਲੇ ਨਾਲ ਸਬੰਧਤ ਬਹੁ ਚਰਿੱਤਰ ਕੇਸ ਦੀ ਪੀੜਤ ਦੇ ਨਾਂ ਤੇ ਹਰ ਸਾਲ ਹੋਣਹਾਰ ਵਿਦਿਆਰਥੀ ਨੂੰ ਮਿਲੇ ਗਾ ਵਜੀਫਾ

ਐਬਟਸਫੋਰਡ/ ਕਨੇਡਾ, ਜੂਨ   2020-(ਏਜੰਸੀ )   

 ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿੱਟਮਿੱਡੋਜ਼ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪਿ੍ੰਸੀਪਲ ਜੇਮਜ਼ ਲੌਗਰਜ਼ ਨੇ 20 ਸਾਲ ਪਹਿਲਾਂ ਕਤਲ ਕੀਤੀ ਗਈ ਜਸਵਿੰਦਰ ਕੌਰ ਜੱਸੀ ਸਿੱਧੂ ਦੀ ਯਾਦ ਵਿਚ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਵਜੀਫ਼ਾ ਪਿੱਟਮਿੱਡੋ ਸੈਕੰਡਰੀ ਸਕੂਲ ਦੇ ਇਕ ਗ੍ਰੈਜੂਏਟ ਵਿਦਿਆਰਥੀ ਨੂੰ ਜੂਨ ਮਹੀਨੇ ਹਰ ਸਾਲ ਦਿੱਤਾ ਜਾਵੇਗਾ | ਕੈਨੇਡਾ ਦਾ ਜੰਮਪਲ ਜੱਸੀ ਸਿੱਧੂ ਸੰਨ 1993 ਵਿਚ ਇਸੇ ਸਕੂਲ ਤੋਂ ਗ੍ਰੈਜੂਏਟ ਹੋਈ ਸੀ | ਘਟਨਾ 8 ਜੂਨ ਸੰਨ 2000 ਦੀ ਹੈ ਜਦੋਂ ਜੱਸੀ ਸਿੱਧੂ ਆਪਣੇ ਪਤੀ ਸੁਖਵਿੰਦਰ ਸਿੰਘ ਮਿੱਠੂ ਨਾਲ ਸਕੂਟਰ 'ਤੇ ਜਾ ਰਹੀ ਸੀ ਤਾਂ ਮਾਲੇਰਕੋਟਲਾ ਨੇੜਲੇ ਪਿੰਡ ਨਾਰੀਕੇ ਦੇ ਬਾਹਰਵਾਰ ਕੁਝ ਵਿਅਕਤੀਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਇਸ ਜਾਨਲੇਵਾ ਹਮਲੇ ਵਿਚ ਜੱਸੀ ਸਿੱਧੂ ਦੀ ਮੌਤ ਹੋ ਗਈ ਸੀ ਜਦ ਕਿ ਸੁਖਵਿੰਦਰ ਸਿੰਘ ਸਿੱਧੂ ਮਿੱਠੂ ਗੰਭੀਰ ਜ਼ਖ਼ਮੀ ਹੋ ਗਿਆ ਸੀ | ਬਾਅਦ ਵਿਚ ਸੁਖਵਿੰਦਰ ਸਿੰਘ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਇਹ ਉਨ੍ਹਾਂ ਉਪਰ ਕਾਤਲਾਨਾ ਹਮਲਾ ਕੈਨੇਡਾ ਰਹਿੰਦੀ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੇ ਸੁਪਾਰੀ ਦੇ ਕੇ ਕਰਵਾਇਆ ਹੈ ਕਿਉਂਕਿ ਜੱਸੀ ਸਿੱਧੂ ਨੇ ਮਾਰਚ 1999 ਵਿਚ ਕਾਉਂਕੇ ਕਲਾਂ ਪਿੰਡ ਦੇ ਗ਼ਰੀਬ ਪਰਿਵਾਰ ਦੇ ਟੈਂਪੂ ਡਰਾਈਵਰ ਸੁਖਵਿੰਦਰ ਮਿੱਠੂ ਨਾਲ ਅੰਤਰਜਾਤੀ ਪ੍ਰੇਮ ਵਿਆਹ ਕਰਵਾਇਆ ਸੀ |